Granth 10 Likhat 162: 7 Savan 2018 Bikarmi Gurmit Singh de Greh Hardo Farala Jila Jalandhar

੭ ਸਾਵਣ ੨੦੧੮ ਬਿਕ੍ਰਮੀ ਗੁਰਮੀਤ ਸਿੰਘ ਦੇ ਗ੍ਰਹਿ ਹਰਦੋ ਫਰਾਲਾ ਜ਼ਿਲਾ ਜਲੰਧਰ

ਸ਼ਹਿਨਸ਼ਾਹ ਹਰਿ ਸ਼ਾਹ ਸੁਲਤਾਨਾ, ਪੁਰਖ ਅਕਾਲ ਅਕਾਲ ਅਖਵਾਇੰਦਾ। ਸ਼ਾਹੋ ਭੂਪ ਵਡ ਰਾਜ ਰਾਜਾਨਾ, ਨਿਰਗੁਣ ਨਿਰਵੈਰ ਰੂਪ ਧਰਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨਾ, ਅਜੂਨੀ ਰਹਿਤ ਖੇਲ ਖਿਲਾਇੰਦਾ। ਜੋਤ ਨੂਰ ਨੂਰ ਮਹਾਨਾ, ਅਨਭਵ ਪਰਕਾਸ਼ ਕਰਾਇੰਦਾ। ਦਰ ਦਰਵੇਸ ਦਰ ਦਰਬਾਨਾ, ਅਲਖ ਅਗੋਚਰ ਅਗੰਮ ਅਥਾਹ ਆਪਣਾ ਨਾਉਂ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣਾ ਵੇਸ ਆਪ ਕਰਾਇੰਦਾ। ਆਦਿ ਪੁਰਖ ਵੇਸ ਅਵੱਲਾ, ਨਿਰਾਕਾਰ ਆਪ ਕਰਾਈਆ। ਆਪੇ ਵਸੇ ਧਾਮ ਅਟੱਲਾ, ਉਚ ਮਹੱਲਾ ਸੋਭਾ ਪਾਈਆ। ਆਪਣੇ ਪਰਕਾਸ਼ ਆਪੇ ਬਲਾ, ਨੂਰ ਜ਼ਹੂਰ ਆਪ ਧਰਾਈਆ। ਆਪਣੀ ਜੋਤ ਆਪੇ ਰੱਲਾ, ਜੋਤੀ ਜੋਤ ਜੋਤ ਮਿਲਾਈਆ। ਆਪਣਾ ਘਰ ਆਪੇ ਮੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਨਿਰਗੁਣ ਨਿਰਵੈਰ ਹੋ ਉਜਿਆਰਾ, ਹਰਿ ਪੁਰਖ ਨਿਰੰਜਣ ਨਾਉਂ ਪਰਗਟਾਇੰਦਾ। ਸਾਚਾ ਮੰਦਰ ਖੋਲ੍ਹ ਦਵਾਰਾ, ਏਕੰਕਾਰਾ ਸੋਭਾ ਪਾਇੰਦਾ। ਆਦਿ ਨਿਰੰਜਣ ਕਰ ਪਸਾਰਾ, ਜੋਤੀ ਨੂਰ ਡਗਮਗਾਇੰਦਾ। ਅਬਿਨਾਸ਼ੀ ਕਰਤਾ ਪਾਵੇ ਸਾਰਾ, ਰੂਪ ਅਨੂਪ ਆਪ ਵਖਾਇੰਦਾ। ਸ੍ਰੀ ਭਗਵਾਨ ਵਸਣਹਾਰਾ ਠਾਂਡੇ ਦਰਬਾਰਾ, ਨਿਰਗੁਣ ਆਪਣਾ ਰੰਗ ਆਪ ਰੰਗਾਇੰਦਾ। ਪਾਰਬ੍ਰਹਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਆਪ ਸੁਹਾਇੰਦਾ। ਸਚ ਦਵਾਰ ਸ੍ਰੀ ਭਗਵਾਨ, ਆਦਿ ਪੁਰਖ ਆਪ ਸੁਹਾਈਆ। ਜੋਤੀ ਜਾਤਾ ਨੌਜਵਾਨ, ਨੂਰ ਨੁਰਾਨਾ ਸੱਚਾ ਸ਼ਹਿਨਸ਼ਾਹੀਆ। ਆਪਣੀ ਇਛਿਆ ਕਰ ਪਰਧਾਨ, ਸਾਚੀ ਭਿਛਿਆ ਲਏ ਉਪਾਈਆ। ਏਕਾ ਹੁਕਮ ਇਕ ਫ਼ਰਮਾਨ, ਹੁਕਮ ਹਾਕਮ ਲਏ ਸੁਣਾਈਆ। ਤਖ਼ਤ ਨਿਵਾਸੀ ਨੌਜਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਆਪਣਾ ਘਾੜਨ ਲਏ ਘੜਾਈਆ। ਆਪਣਾ ਘਾੜਨ ਆਪੇ ਘੜ ਘੜ, ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ। ਆਪਣਾ ਵੇਸ ਆਪੇ ਕਰ ਕਰ, ਹਰਿ ਪੁਰਖ ਨਿਰੰਜਣ ਰੂਪ ਧਰਾਇੰਦਾ। ਆਪਣਾ ਪੱਲਾ ਆਪੇ ਫੜ ਫੜ, ਏਕੰਕਾਰਾ ਬੰਧਨ ਪਾਇੰਦਾ। ਆਪਣੇ ਅੰਦਰ ਆਪੇ ਵੜ ਵੜ, ਆਦਿ ਨਿਰੰਜਣ ਜੋਤ ਜਗਾਇੰਦਾ। ਆਪਣਾ ਅੱਖਰ ਆਪੇ ਪੜ੍ਹ ਪੜ੍ਹ, ਆਪਣਾ ਨਾਉਂ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਸ਼ਾਹ ਸੁਲਤਾਨਾ, ਨਿਰਗੁਣ ਨਿਰਗੁਣ ਆਪ ਜਣਾਈਆ। ਏਕਾ ਮੰਦਰ ਇਕ ਮਕਾਨਾ, ਇਕ ਦਵਾਰ ਦਏ ਸੁਹਾਈਆ। ਏਕਾ ਮਰਦ ਇਕ ਮਰਦਾਨਾ, ਮਹਾਂਬਲੀ ਇਕ ਅਖਵਾਈਆ। ਏਕਾ ਗੁਣ ਗੁਣਵੰਤਾ ਗੁਣ ਨਿਧਾਨਾ, ਦੂਸਰ ਅਵਰ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਮਹਿਮਾ ਆਪ ਜਣਾਈਆ। ਆਪਣੀ ਮਹਿਮਾ ਆਪ ਜਣਾਏ, ਲੇਖਾ ਲਿਖਤ ਵਿਚ ਨਾ ਆਈਆ। ਸੋ ਪੁਰਖ ਨਿਰੰਜਣ ਦਇਆ ਕਮਾਏ, ਹਰਿ ਪੁਰਖ ਨਿਰੰਜਣ ਏਕੰਕਾਰਾ ਸੰਗ ਨਿਭਾਏ, ਆਦਿ ਨਿਰੰਜਣ ਵਿਛੜ ਨਾ ਜਾਈਆ। ਸ੍ਰੀ ਭਗਵਾਨ ਵੇਖ ਵਖਾਏ, ਅਬਿਨਾਸ਼ੀ ਕਰਤਾ ਖ਼ੁਸ਼ੀ ਮਨਾਈਆ। ਪਾਰਬ੍ਰਹਮ ਕਰੇ ਖੇਲ ਬੇਪਰਵਾਹੇ, ਬੇਪਰਵਾਹ ਆਪਣੀ ਬਣਤ ਬਣਾਈਆ। ਆਪਣੀ ਰਚਨਾ ਆਪੇ ਰਚ ਵਖਾਏ, ਰਚਣਹਾਰ ਆਪ ਹੋ ਜਾਈਆ। ਕਰਨੀ ਕਰਤਾ ਕਿਰਤ ਕਮਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਸਾਚਾ ਆਪ ਸੁਹਾਏ। ਸਾਚਾ ਖੇਲ ਖੇਲ ਕਰਤਾਰਾ, ਅਲਖ ਅਲਖਣਾ ਆਪ ਕਰਾਇੰਦਾ। ਅਗੰਮ ਅਗੰਮੜਾ ਹੋ ਉਜਿਆਰਾ, ਧਾਮ ਅਗੰਮੜਾ ਆਪ ਸੁਹਾਇੰਦਾ। ਰੂਪ ਅਨੂਪ ਬੇਐਬ ਪਰਵਰਦਿਗਾਰਾ, ਨੂਰ ਨੁਰਾਨਾ ਡਗਮਗਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਦਰਗਾਹ ਸਾਚੀ ਸੋਭਾ ਪਾਇੰਦਾ। ਇਕ ਇਕੱਲਾ ਖੇਲ ਨਿਆਰਾ, ਨਿਰਗੁਣ ਆਪਣਾ ਆਪ ਕਰਾਇੰਦਾ। ਆਪਣੀ ਵਸਤ ਰੱਖੇ ਹਰਿ ਥਾਰਾ, ਦਰ ਘਰ ਸਾਚੇ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਸਗਨ ਆਪ ਮਨਾਇੰਦਾ। ਸਾਚਾ ਸਗਨ ਹਰਿ ਨਿਰੰਕਾਰ, ਨਿਰਗੁਣ ਨਿਰਗੁਣ ਆਪ ਮਨਾਈਆ। ਆਪਣੀ ਇਛਿਆ ਕਰ ਵਿਚਾਰ, ਆਪਣਾ ਲੇਖਾ ਦਏ ਸਮਝਾਈਆ। ਏਕਾ ਵਸਤ ਲਏ ਉਭਾਰ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਨਾ ਕੋਈ ਵੇਖੇ ਵੇਖਣਹਾਰ, ਨਜ਼ਰ ਨੈਣ ਨਾ ਕੋਇ ਤਕਾਈਆ। ਕਰੇ ਖੇਲ ਅਪਰ ਅਪਾਰ, ਅਪਰੰਪਰ ਦਾਤਾ ਬੇਪਰਵਾਹੀਆ। ਆਦਿ ਪੁਰਖ ਆਪਣੀ ਆਪ ਬਣੇ ਸਰਕਾਰ, ਸ਼ਾਹ ਪਾਤਸ਼ਾਹ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਸ੍ਰੀ ਭਗਵਾਨ, ਹੁਕਮੀ ਹੁਕਮ ਆਪ ਜਣਾਇੰਦਾ। ਤਖ਼ਤ ਨਿਵਾਸੀ ਨੌਜਵਾਨ, ਨਿਰਗੁਣ ਆਪਣਾ ਬਲ ਧਰਾਇੰਦਾ। ਆਪਣੇ ਮੰਦਰ ਹੋ ਪਰਧਾਨ, ਆਪ ਆਪਣਾ ਵੇਖ ਵਖਾਇੰਦਾ। ਰਾਜ ਰਾਜਨ ਬਣ ਸੁਲਤਾਨ, ਸ਼ਾਹੋ ਭੂਪ ਰੂਪ ਵਟਾਇੰਦਾ। ਕਵਣ ਵਸਤ ਹੋਏ ਨਿਸ਼ਾਨ, ਸਚ ਨਿਸ਼ਾਨਾ ਕਵਣ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪ ਸਮਝਾਇੰਦਾ। ਆਪਣੀ ਇਛਿਆ ਆਪੇ ਰੱਖ, ਭੇਵ ਅਭੇਦ ਖੁਲ੍ਹਾਇੰਦਾ। ਆਪੇ ਕਰੇ ਆਪਣਾ ਪੱਖ, ਆਪਣਾ ਸੰਗ ਆਪ ਨਿਭਾਇੰਦਾ। ਆਪਣਾ ਮਾਰਗ ਆਪੇ ਦੱਸ, ਆਪੇ ਵੇਖ ਵਖਾਇੰਦਾ। ਆਪੇ ਖੇਲ ਕਰੇ ਪੁਰਖ ਸਮਰਥ, ਸਮਰਥ ਆਪਣਾ ਨਾਉਂ ਪਰਗਟਾਇੰਦਾ। ਆਦਿ ਜੁਗਾਦਿ ਮਹਿਮਾ ਅਕਥ, ਲੇਖਾ ਲਿਖਤ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪੇ ਵੜ, ਆਪਣਾ ਮਤਾ ਆਪ ਪਕਾਇੰਦਾ। ਸਾਚਾ ਮਤਾ ਪੁਰਖ ਅਬਿਨਾਸ਼, ਆਪਣਾ ਆਪ ਪਕਾਈਆ। ਆਦਿ ਜੁਗਾਦਿ ਨਾ ਹੋਵਾਂ ਵਿਨਾਸ, ਅਬਿਨਾਸ਼ੀ ਕਰਤਾ ਨਾਉਂ ਧਰਾਈਆ। ਏਕਾ ਵਸਤ ਰੱਖਾਂ ਪਾਸ, ਦੂਸਰ ਹੋਰ ਨਾ ਕੋਇ ਚਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਸਤ ਲਏ ਸਮਝਾਈਆ। ਆਪਣੀ ਵਸਤ ਹਰਿ ਕਰਤਾਰਾ, ਆਪ ਆਪਣਾ ਆਪ ਸਮਝਾਇੰਦਾ। ਏਕਾ ਗੁਣ ਗੁਣ ਉਜਿਆਰਾ, ਗੁਣ ਨਿਧਾਨ ਆਪ ਪਰਗਟਾਇੰਦਾ। ਕਰੇ ਖੇਲ ਸਾਚੇ ਦਰਬਾਰਾ, ਦਰ ਦਰਬਾਰੇ ਸੋਭਾ ਪਾਇੰਦਾ। ਰਾਜ ਰਾਜਾਨ ਹੋਏ ਸਿਕਦਾਰਾ, ਸ਼ਾਹੋ ਭੂਪ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਘਾੜਤ ਆਪ ਘੜਾਇੰਦਾ। ਸਾਚਾ ਘਾੜਤ ਹਰਿ ਹਰਿ ਘੜ, ਆਪਣਾ ਘਾੜਨ ਦਏ ਸਮਝਾਈਆ। ਸੋ ਪੁਰਖ ਨਿਰੰਜਣ ਹਰਿ ਪੁਰਖ ਨਿਰੰਜਣ ਇਕ ਦੂਜੇ ਦਾ ਫੜ ਫੜ ਲੜ, ਲੜ ਲੜ ਨਾਲ ਬੰਧਾਈਆ। ਏਕੰਕਾਰਾ ਆਦਿ ਨਿਰੰਜਣ ਏਕਾ ਘਰ ਬੈਠੇ ਵੜ, ਦੂਸਰ ਰੰਗ ਨਾ ਕੋਇ ਵਖਾਈਆ। ਅਬਿਨਾਸ਼ੀ ਕਰਤਾ ਸ੍ਰੀ ਭਗਵਾਨ ਇਕ ਦੂਜੇ ਨਾਲ ਗਏ ਜੁੜ, ਜੋੜੀ ਜੋੜ ਜੋੜ ਜੁੜਾਈਆ। ਪਾਰਬ੍ਰਹਮ ਪ੍ਰਭ ਵੇਖੇ ਖੜ੍ਹ, ਅਲਖ ਅਲਖਨਾ ਬੇਪਰਵਾਹੀਆ। ਨਿਰਗੁਣ ਨਿਰਗੁਣ ਮੇਲਾ ਕਰ, ਨਿਰਗੁਣ ਨਿਰਗੁਣ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਘਾੜਤ ਇਕ ਸਮਝਾਈਆ। ਸਾਚੀ ਘਾੜਤ ਰਾਜਨ ਰਾਜ, ਆਪਣੀ ਆਪ ਜਣਾਇੰਦਾ। ਤਖ਼ਤ ਨਿਵਾਸੀ ਸਾਜਨ ਸਾਜ, ਸਾਚਾ ਸਾਜ ਆਪ ਸਜਾਇੰਦਾ। ਆਪ ਆਪਣੀ ਰੱਖੀ ਲਾਜ, ਲਾਜਾਵੰਤ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਆਪਣਾ ਵਰ, ਸਚ ਵਸਤ ਆਪ ਵਰਤਾਇੰਦਾ। ਸਚ ਵਸਤ ਹਰਿ ਜਗਦੀਸ ਆਪਣੀ ਆਪ ਵਰਤਾਈਆ। ਕੋਈ ਨਾ ਕਰੇ ਦੂਜਾ ਰੀਸ, ਅਵਰ ਦਿਸੇ ਨਾ ਕੋਇ ਚਤੁਰਾਈਆ। ਏਕਾ ਛਤਰ ਝੁੱਲੇ ਸਾਚੇ ਸੀਸ, ਪਾਰਬ੍ਰਹਮ ਪ੍ਰਭ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਭੇਵ ਆਪ ਸਮਝਾਈਆ। ਆਦਿ ਪੁਰਖ ਹਰਿ ਭੇਵ ਅਪਾਰਾ, ਨਿਰਗੁਣ ਆਪਣਾ ਆਪ ਸਮਝਾਇੰਦਾ। ਸਚਖੰਡ ਨਿਵਾਸੀ ਸਚਖੰਡ ਦਵਾਰ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਸਚ ਸਿੰਘਾਸਣ ਅਪਰ ਅਪਾਰਾ, ਆਪੇ ਵੇਖੇ ਵੇਖਣਹਾਰਾ, ਦੂਸਰ ਸੰਗ ਨਾ ਕੋਇ ਰਲਾਇੰਦਾ। ਹੁਕਮੀ ਹੁਕਮ ਵਰਤੇ ਵਰਤਾਰਾ, ਜੋਧਾ ਸੂਰਬੀਰ ਹੋਇਆ ਖ਼ਬਰਦਾਰਾ, ਆਪਣਾ ਬਲ ਆਪ ਧਰਾਇੰਦਾ। ਰਾਜ ਰਾਜਾਨਾ ਬਣ ਸਿਕਦਾਰਾ, ਕਰੇ ਖੇਲ ਹਰਿ ਆਪਣੀ ਵਾਰਾ, ਵਾਰ ਥਿਤ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਬਣਤ ਆਪ ਬਣਾਇੰਦਾ। ਸਾਚੀ ਬਣਤ ਹਰਿ ਹਰਿ ਤਾਜ, ਪੰਚਮ ਪੰਚਮ ਪੰਚ ਮਿਲਾਈਆ। ਆਦਿ ਪੁਰਖ ਆਪਣਾ ਰਚਿਆ ਕਾਜ, ਨਿਰਗੁਣ ਆਪਣੀ ਧਾਰ ਵਖਾਈਆ। ਨਿਰਗੁਣ ਨਿਰਗੁਣ ਕਰੇ ਸਾਚਾ ਰਾਜ, ਰਾਜ ਜੋਗੀਸ਼ਰ ਆਪ ਹੋ ਜਾਈਆ। ਨਿਰਗੁਣ ਨਿਰਗੁਣ ਮਾਰੇ ਆਵਾਜ਼, ਨਿਰਗੁਣ ਨਿਰਗੁਣ ਸ਼ਬਦੀ ਸ਼ਬਦ ਪਰਗਟਾਈਆ। ਨਿਰਗੁਣ ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਜ, ਨਿਰਗੁਣ ਨਿਰਗੁਣ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਤਖ਼ਤ ਬੈਠ ਸੱਚਾ ਸ਼ਹਿਨਸ਼ਾਹੀਆ। ਸਾਚਾ ਤਖ਼ਤ ਸਚਖੰਡ ਦਵਾਰ, ਸੋਭਾਵੰਤ ਆਪ ਸੁਹਾਇੰਦਾ। ਪੁਰਖ ਨਿਰੰਜਣ ਹੋ ਤਿਆਰ, ਨਿਰਗੁਣ ਆਪਣਾ ਰੂਪ ਪਰਗਟਾਇੰਦਾ। ਹਰਿ ਪੁਰਖ ਨਿਰੰਜਣ ਬਲ ਧਾਰ, ਬਲ ਆਪਣਾ ਵੇਖ ਵਖਾਇੰਦਾ। ਏਕੰਕਾਰਾ ਕਰ ਪਸਾਰ, ਆਪਣੀ ਮਹਿਮਾ ਗਣਤ ਆਪ ਗਣਾਇੰਦਾ। ਆਦਿ ਨਿਰੰਜਣ ਹੋ ਉਜਿਆਰ, ਜੋਤੀ ਜੋਤ ਡਗਮਗਾਇੰਦਾ। ਸ੍ਰੀ ਭਗਵਾਨ ਕਰੇ ਪਿਆਰ, ਆਪਣਾ ਮੇਲਾ ਆਪ ਮਿਲਾਇੰਦਾ। ਅਬਿਨਾਸ਼ੀ ਕਰਤਾ ਕਰੇ ਖੇਲ ਪੁਰਖ ਨਾਰ, ਨਾਰੀ ਕੰਤ ਵੇਸ ਵਟਾਇੰਦਾ। ਪਾਰਬ੍ਰਹਮ ਬਣੇ ਸਾਂਝਾ ਯਾਰ, ਦਰ ਘਰ ਸਾਚੇ ਸੋਭਾ ਪਾਇੰਦਾ। ਰਾਜ ਭੂਪ ਬਣ ਸਿਕਦਾਰ, ਸਾਚਾ ਹੁਕਮ ਆਪ ਵਰਤਾਇੰਦਾ। ਘਾੜਤ ਘੜ ਅਪਰ ਅਪਾਰ, ਨਾ ਕੋਈ ਸੰਗ ਰੱਖੇ ਸੁਨਿਆਰ, ਜਗਤ ਹਥਿਆਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਨ ਕਿਰਨ ਕਰ ਤਿਆਰ, ਜੋਤੀ ਜੋਤ ਜੋਤ ਪਸਾਰ, ਇਕ ਇਕੱਲਾ ਏਕੰਕਾਰ, ਰੂਪ ਰੰਗ ਰੇਖ ਤੇ ਵਸੇ ਬਾਹਰ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਰੂਪ ਰੰਗ ਰੇਖ ਕਰਤਾਰ, ਆਪਣਾ ਆਪ ਜਣਾਈਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸਚ ਸਿੰਘਾਸਣ ਸੋਭਾ ਪਾਈਆ। ਸੀਸ ਰੱਖ ਤਾਜ ਸੋਹੇ ਦਸਤਾਰ, ਦਸਤਗੀਰ ਆਪਣਾ ਦਾਮਨ ਆਪ ਫੜਾਈਆ। ਆਪੇ ਪਹਿਨੇ ਪਹਿਨਣਹਾਰ, ਆਪਣਾ ਚੀਰ ਬਸਤਰ ਅਵਰ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਘਾੜਨ ਸਾਚਾ ਘੜ, ਸਾਚੇ ਤਾਜ ਦਏ ਵਡਿਆਈਆ। ਨਾ ਕੋਈ ਵੇਲਾ ਨਾ ਕੋਈ ਵਕ਼ਤ, ਥਿਤ ਵਾਰ ਨਾ ਕੋਇ ਰਖਾਇੰਦਾ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਸੋਗ ਨਾ ਕੋਇ ਜਣਾਇੰਦਾ। ਹਰਿ ਕਾ ਭੇਵ ਨਾ ਸਕੇ ਕੋਈ ਪਰਖ, ਆਦਿ ਜੁਗਾਦਿ ਆਪਣੀ ਖੇਲ ਆਪ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤਾਜ ਸੀਸ ਧਰ, ਸਚਖੰਡ ਦਵਾਰਾ ਕਰ ਪਸਾਰਾ, ਕਰੇ ਖੇਲ ਏਕੰਕਾਰਾ, ਆਪਣੀ ਕਲ ਆਪ ਜਣਾਇੰਦਾ। ਆਪਣੀ ਕਲ ਆਪੇ ਧਰ, ਅਕਲ ਕਲ ਆਪ ਸਮਝਾਈਆ। ਆਪਣੀ ਇਛਿਆ ਦੇਵੇ ਵਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਾਚੇ ਤਖ਼ਤ ਬੈਠਾ ਚੜ੍ਹ, ਆਸਣ ਸਿੰਘਾਸਣ ਸੋਭਾ ਪਾਈਆ। ਨਾ ਜਨਮੇ ਨਾ ਜਾਏ ਮਰ, ਅਜੂਨੀ ਰਹਿਤ ਬੇਪਰਵਾਹੀਆ। ਆਪਣੀ ਕਰਨੀ ਰਿਹਾ ਕਰ, ਕਰਤਾ ਪੁਰਖ ਵਡ ਵਡਿਆਈਆ। ਆਪਣਾ ਘਾੜਨ ਆਪੇ ਘੜ, ਆਪੇ ਪਿਤਾ ਆਪੇ ਮਾਈਆ। ਆਪੇ ਜਨਨੀ ਬਣੇ ਜਨ, ਆਪੇ ਹੋਏ ਦਾਇਆ ਦਾਈਆ। ਆਪਣਾ ਬੇੜਾ ਆਪੇ ਬੰਨ੍ਹ, ਆਪੇ ਰਿਹਾ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸਾਚੇ ਵੜ, ਸਾਚਾ ਆਸਣ ਆਪ ਸੁਹਾਈਆ। ਸਾਚਾ ਆਸਣ ਸੋਭਾਵੰਤ, ਸਚ ਸਿੰਘਾਸਣ ਆਪ ਸੁਹਾਇੰਦਾ। ਪੁਰਖ ਅਬਿਨਾਸ਼ੀ ਏਕਾ ਕੰਤ, ਨਿਰਗੁਣ ਨਿਰਵੈਰ ਸੋਭਾ ਪਾਇੰਦਾ। ਆਪਣੀ ਮਹਿਮਾ ਗਣਾਏ ਅਗਣਤ, ਲੇਖਾ ਲਿਖਤ ਵਿਚ ਨਾ ਆਇੰਦਾ। ਆਪ ਉਪਾਏ ਆਪਣਾ ਮੰਤ, ਨਾਉਂ ਨਿਰੰਕਾਰਾ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਆਪੇ ਚੜ੍ਹ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਧੁਰ ਫ਼ਰਮਾਨਾ ਸ਼ਾਹੋ ਭੂਪ, ਆਪਣਾ ਆਪ ਜਣਾਈਆ। ਮੇਰਾ ਖੇਲ ਸਤਿ ਸਰੂਪ, ਸਤਿ ਸਤਿ ਮੇਰੀ ਵਡਿਆਈਆ। ਮੇਰਾ ਨੂਰ ਨਿਰਮਲ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਮੇਰਾ ਮੰਦਰ ਕਿਲਾ ਕੋਟ, ਸਚਖੰਡ ਵਡੀ ਵਡਿਆਈਆ। ਮੇਰਾ ਇਸ਼ਟ ਮੇਰੀ ਓਟ, ਮੇਰਾ ਮੇਰਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪੇ ਵੜ, ਆਪਣਾ ਖੇਲ ਆਪ ਖਿਲਾਈਆ। ਸਾਚਾ ਖੇਲ ਹਰਿ ਨਿਰੰਕਾਰਾ, ਸਚਖੰਡ ਦਵਾਰੇ ਆਪ ਕਰਾਇੰਦਾ। ਆਪੇ ਹੁਕਮ ਆਪ ਵਰਤਾਰਾ, ਆਪੇ ਹੁਕਮੀ ਹੁਕਮ ਸੁਣਾਇੰਦਾ। ਆਪੇ ਭੂਪ ਆਪ ਸਿਕਦਾਰਾ, ਰਾਜ ਰਾਜਾਨ ਆਪ ਹੋ ਜਾਇੰਦਾ। ਆਪੇ ਦਰ ਦਰਵੇਸ ਬਣੇ ਭਿਖਾਰਾ, ਆਪੇ ਨਿਉਂ ਨਿਉਂ ਸੀਸ ਝੁਕਾਇੰਦਾ। ਆਪੇ ਸੇਵਕ ਸੇਵਾਦਾਰਾ, ਸਾਚੀ ਸੇਵਾ ਆਪ ਕਮਾਇੰਦਾ। ਆਪੇ ਵਸੇ ਸਭ ਤੋਂ ਬਾਹਰਾ, ਦਿਸ ਕਿਸੇ ਨਾ ਆਇੰਦਾ। ਕਾਗਦ ਕ਼ਲਮ ਨਾ ਲਿਖਣਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਆਪੇ ਚੜ੍ਹ, ਸਾਚੀ ਧਾਰਾ ਆਪ ਚਲਾਇੰਦਾ। ਸਾਚੀ ਧਾਰ ਖੇਲ ਕਰਤਾਰ, ਕਰਤਾ ਪੁਰਖ ਆਪ ਕਰਾਈਆ। ਆਦਿ ਪੁਰਖ ਹੋ ਖ਼ਬਰਦਾਰ, ਸਚ ਸੰਦੇਸਾ ਲਏ ਸੁਣਾਈਆ। ਨੌਂ ਨੌਂ ਚਾਰ ਕਰ ਉਜਿਆਰ, ਨਾਉਂ ਨਿਰੰਕਾਰਾ ਗੁਣ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੀਸ ਤਾਜ ਏਕਾ ਰੱਖ, ਕਰੇ ਖੇਲ ਪੁਰਖ ਸਮਰਥ, ਸਚਖੰਡ ਵੱਜੇ ਵਧਾਈਆ। ਸਚਖੰਡ ਵਧਾਈ ਖੇਲ ਅਪਾਰਾ, ਹਰਿ ਨਿਰੰਕਾਰਾ ਆਪ ਕਰਾਇੰਦਾ। ਏਕਾ ਹੁਕਮ ਇਕ ਫ਼ਰਮਾਨਾ, ਧੁਰ ਦੀ ਬਾਣਾ ਆਪ ਸੁਣਾਇੰਦਾ। ਆਪਣਾ ਆਪੇ ਵਰਤੇ ਭਾਣਾ, ਆਪਣਾ ਭਾਣਾ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਆਪਣੀ ਇਛਿਆ ਆਪ ਵਖਾਇੰਦਾ। ਆਪਣੀ ਇਛਿਆ ਆਪਣੇ ਅੱਗੇ ਰੱਖ, ਹਰਿ ਆਪੇ ਵੇਖ ਵਖਾਈਆ। ਨਿਰਗੁਣ ਮੇਲਾ ਨਿਰਗੁਣ ਕਰ ਪਰਤੱਖ, ਨਿਰਗੁਣ ਪਿਤਾ ਨਿਰਗੁਣ ਪੂਤ ਨਿਰਗੁਣ ਬਣੇ ਸਾਚੀ ਮਾਈਆ। ਨਿਰਗੁਣ ਖੇਲ ਅਲਖਨਾ ਅਲਖ, ਨਿਰਗੁਣ ਅਗੰਮ ਅਗੋਚਰ ਆਪਣਾ ਨਾਉਂ ਧਰਾਈਆ। ਨਿਰਗੁਣ ਨਿਰਗੁਣ ਨਾਲੋਂ ਹੋਏ ਵੱਖ, ਨਿਰਗੁਣ ਨਿਰਗੁਣ ਵਿਚ ਰਿਹਾ ਸਮਾਈਆ। ਨਿਰਗੁਣ ਰੱਖੇ ਆਪਣਾ ਪੱਖ, ਆਪ ਆਪਣੀ ਵੰਡ ਵੰਡਾਈਆ। ਨਿਰਗੁਣ ਮਾਰਗ ਨਿਰਗੁਣ ਦੱਸ, ਨਿਰਗੁਣ ਰਿਹਾ ਸਮਝਾਈਆ। ਨਿਰਗੁਣ ਪੂਰੀ ਕਰੇ ਆਸ, ਨਿਰਗੁਣ ਆਸ ਨਿਰਾਸ ਨਾ ਕੋਇ ਜਣਾਈਆ। ਨਿਰਗੁਣ ਜੋਤ ਕਰੇ ਪਰਕਾਸ਼, ਨਿਰਗੁਣ ਜੋਤੀ ਜੋਤ ਸਮਾਈਆ। ਨਿਰਗੁਣ ਦਾਸੀ ਨਿਰਗੁਣ ਦਾਸ, ਨਿਰਗੁਣ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਭੇਵ ਆਪ ਚੁਕਾਈਆ। ਭੇਵ ਜਣਾਏ ਪੁਰਖ ਅਕਾਲਾ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਦੀਨਾ ਬੰਧਪ ਦੀਨ ਦਿਆਲਾ, ਦੀਨਨ ਆਪਣਾ ਰੰਗ ਰੰਗਾਇੰਦਾ। ਆਪਣਾ ਮਾਰਗ ਵੇਖ ਸੁਖਾਲਾ, ਆਪਣਾ ਪੰਥ ਆਪ ਚਲਾਇੰਦਾ। ਆਪ ਉਪਜਾਏ ਆਪਣਾ ਲਾਲਾ, ਸੁਤ ਦੁਲਾਰਾ ਨਾਉਂ ਧਰਾਇੰਦਾ। ਨਾਲ ਰਲਾਏ ਹਰਿ ਕਾਲ ਮਹਾਕਾਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰਾ ਹਰਿ ਨਿਰੰਕਾਰਾ, ਸਾਚੀ ਧਰਮਸਾਲਾ ਆਪ ਬਣਾਇੰਦਾ। ਆਦਿ ਪੁਰਖ ਹਰਿ ਸਚ ਭੰਡਾਰਾ, ਆਪਣਾ ਆਪ ਵਰਤਾਇਆ। ਇਕ ਉਪਜਾਏ ਸੁਤ ਦੁਲਾਰਾ, ਸ਼ਬਦੀ ਨਾਉਂ ਧਰਾਇਆ। ਥਿਰ ਘਰ ਸਾਚੇ ਕਰ ਪਿਆਰਾ, ਆਪ ਆਪਣੀ ਗੋਦ ਰਖਾਇਆ। ਦਰਸ ਦਿਖਾਏ ਅਗੰਮ ਅਪਾਰਾ, ਨੂਰੋ ਨੂਰ ਡਗਮਗਾਇਆ। ਏਕਾ ਹੁਕਮ ਇਕ ਸਰਕਾਰਾ, ਏਕਾ ਵਾਰ ਰਿਹਾ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨੂਰ ਆਪ ਦਰਸਾਇਆ। ਸੁਤ ਦੁਲਾਰਾ ਹਰਿ ਹਰਿ ਵੇਖ, ਨੇਤਰ ਨੈਣ ਨੈਣ ਸ਼ਰਮਾਈਆ। ਹਉਂ ਬਾਲ ਨਿਧਾਨਾ ਕੀ ਜਾਣਾ ਤੇਰਾ ਵੇਸ, ਤੂੰ ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਤੇਰੇ ਦਵਾਰੇ ਕਰਾਂ ਆਦੇਸ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਆਦਿ ਜੁਗਾਦਿ ਤੇਰਾ ਦਰਸ ਮੈਂ ਲਵਾਂ ਵੇਖ, ਅਭੁਲ ਭੁਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਕਵਣ ਵਕ਼ਤ ਹੋਈਂ ਆਪ ਸਹਾਈਆ। ਸਾਚਾ ਬੰਧਨ ਹਰਿ ਹਰਿ ਪਾਏ, ਆਪਣਾ ਭੇਵ ਆਪ ਜਣਾਇੰਦਾ। ਪੰਚਮ ਮੁਖ ਤਾਜ ਸੀਸ ਟਿਕਾਏ, ਆਪ ਆਪਣੀ ਦਇਆ ਕਮਾਇੰਦਾ। ਸ਼ਬਦੀ ਤੇਰਾ ਡੰਕ ਵਜਾਏ, ਵਿਸ਼ਨ ਬ੍ਰਹਮਾ ਸ਼ਿਵ ਜਗਾਇੰਦਾ। ਏਕਾ ਰਾਗ ਦਏ ਸੁਣਾਏ, ਲਿਖਣ ਪੜ੍ਹਨ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਮੁਖ ਸੋਹੇ ਤਾਜ, ਕਰੇ ਖੇਲ ਹਰਿ ਮਹਾਰਾਜ, ਦੋ ਜਹਾਨਾਂ ਰਚ ਰਚ ਕਾਜ, ਆਪ ਆਪਣੀ ਖੇਲ ਕਰਾਇੰਦਾ। ਵਰ ਦਾਤਾ ਹਰਿ ਭੰਡਾਰੀ, ਦੂਸਰ ਅਵਰ ਨਾ ਕੋਇ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਭਿਖਾਰੀ, ਵਸਤ ਅਮੋਲਕ ਝੋਲੀ ਪਾਇੰਦਾ। ਤ੍ਰੈਗੁਣ ਮੇਲਾ ਏਕਾ ਵਾਰੀ, ਤ੍ਰੈਗੁਣ ਅਤੀਤਾ ਆਪ ਕਰਾਇੰਦਾ। ਪੰਜ ਤੱਤ ਸਰਗੁਣ ਖੇਲ ਅਪਰ ਅਪਾਰੀ, ਖ਼ਾਲਕ ਖ਼ਲਕ ਆਪ ਕਰਾਇੰਦਾ। ਕਰੇ ਖੇਲ ਅਪਰ ਅਪਾਰੀ, ਅਪਰੰਪਰ ਆਪਣੀ ਧਾਰ ਚਲਾਇੰਦਾ। ਸ਼ਬਦੀ ਸ਼ਬਦ ਸ਼ਬਦ ਪਸਾਰੀ, ਨਾ ਪੁਰਖ ਨਾ ਦਿਸੇ ਨਾਰੀ, ਨਰ ਨਰਾਇਣ ਰੂਪ ਵਟਾਇੰਦਾ। ਕਰੇ ਖੇਲ ਆਪਣੀ ਵਾਰੀ, ਆਦਿ ਪੁਰਖ ਆਪਣਾ ਖੇਲ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੀਸ ਤਾਜ ਏਕਾ ਧਰ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਸੁਣਿਆ ਸੰਦੇਸਾ ਸ਼ਬਦ ਦੁਲਾਰ, ਪ੍ਰਭ ਅੱਗੇ ਸੀਸ ਝੁਕਾਇਆ। ਹਉਂ ਨਿਮਾਣਾ ਸੇਵਾਦਾਰ, ਸਦ ਤੇਰੀ ਸੇਵ ਕਮਾਇਆ। ਵਿਸ਼ਨ ਬ੍ਰਹਮਾ ਸ਼ਿਵ ਕਰ ਪਿਆਰ, ਤੇਰਾ ਬੰਧਨ ਏਕਾ ਪਾਇਆ। ਲੱਖ ਚੁਰਾਸੀ ਕਰ ਪਸਾਰ, ਤੇਰਾ ਨਟੂਆ ਨਾਚ ਨਚਾਇਆ। ਘਰ ਘਰ ਤੇਰਾ ਰੂਪ ਪਰਗਟ ਕਰਾਂ ਵਿਚ ਸੰਸਾਰ, ਨਿਰਗੁਣ ਜੋਤ ਜੋਤ ਰੁਸ਼ਨਾਇਆ। ਮਨ ਮਤ ਬੁਧ ਦਿਆਂ ਆਧਾਰ, ਸਾਚੀ ਵੰਡਣ ਵੰਡ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਆਪਣੇ ਸੰਗ ਲਏਂ ਮਿਲਾਇਆ। ਸੁਣ ਸੁਤ ਸੁਤ ਦੁਲਾਰ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਲੱਖ ਚੁਰਾਸੀ ਤੇਰਾ ਵਰਤਾਰ, ਤੇਰਾ ਤੇਰੀ ਬਣਤ ਬਣਾਇੰਦਾ। ਨਿਰਗੁਣ ਸਰਗੁਣ ਵੰਡੀ ਵੰਡ ਸੰਸਾਰ, ਰੂਪ ਅਨੂਪ ਆਪ ਪਰਗਟਾਇੰਦਾ। ਲੱਖ ਚੁਰਾਸੀ ਭਾਂਡੇ ਘੜੇ ਬਣ ਠਠਿਆਰ, ਪੰਜ ਤੱਤ ਮੇਲਾ ਮੇਲ ਮਿਲਾਇੰਦਾ। ਜੁਗ ਚੌਕੜੀ ਕਰੇ ਵਿਚਾਰ, ਚੌਕੜ ਏਕਾ ਬੰਧਨ ਪਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰੇ ਖ਼ਬਰਦਾਰ, ਜੋਧੇ ਸੂਰਬੀਰ ਆਪੇ ਉਠਾਇੰਦਾ। ਏਕਾ ਤੇਰਾ ਨਾਉਂ ਦਏ ਹੁਲਾਰ, ਸ਼ਬਦੀ ਸ਼ਬਦ ਸ਼ਬਦ ਪਰਗਟਾਇੰਦਾ। ਬ੍ਰਹਮਾ ਵੇਤਾ ਪਾਵੇ ਸਾਰ, ਚਾਰੇ ਵੇਦਾਂ ਆਪ ਲਿਖਾਇੰਦਾ। ਚਾਰੇ ਖਾਣੀ ਕਰ ਪਸਾਰ, ਉਤਭੁਜ ਸੇਤਜ ਜੇਰਜ ਅੰਡਜ ਤੇਰੀ ਝੋਲੀ ਪਾਇੰਦਾ। ਚਾਰੇ ਬਾਣੀ ਦਏ ਆਧਾਰ, ਪਰਾ ਪਸੰਤੀ ਮਧਮ ਬੈਖਰੀ ਆਪੇ ਗਾਇੰਦਾ। ਚਾਰੇ ਵਰਨ ਮਾਰੇ ਮਾਰ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਜੁਗ ਚੌਕੜੀ ਤੇਰੀ ਸੇਵਾ ਇਕ ਸਮਝਾਇੰਦਾ। ਜੁਗ ਚੌਕੜੀ ਖੇਲ ਕਰਤਾਰਾ, ਹਰਿ ਸਾਚਾ ਸਚ ਜਣਾਈਆ। ਲੋਕਮਾਤ ਕਰ ਪਸਾਰਾ, ਨਿਰਗੁਣ ਸਰਗੁਣ ਵੇਖ ਵਖਾਈਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਵਰਤੇ ਆਪ ਵਰਤਾਰਾ, ਜੁਗ ਜੁਗ ਗੇੜਾ ਆਪ ਭੁਆਈਆ। ਸੇਵਾ ਲਾਏ ਗੁਰ ਅਵਤਾਰਾ, ਤੇਰਾ ਸੰਗ ਰਖਾਈਆ। ਭਗਤਾਂ ਦੇਵੇ ਇਕ ਸਹਾਰਾ, ਸੰਤਾਂ ਕਰੇ ਸਚ ਪੜ੍ਹਾਈਆ। ਗੁਰਸਿਖਾਂ ਦੇਵੇ ਇਕ ਆਧਾਰਾ, ਗੁਰਸਿਖ ਸਾਚੇ ਲਏ ਮਿਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਵੇ ਵਾਰੋ ਵਾਰਾ, ਨਵ ਨੌਂ ਚਾਰ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਆਪਣਾ ਨਾਉਂ ਸਚ ਨਿਸ਼ਾਨਾ, ਪਰਗਟ ਹੋ ਸ੍ਰੀ ਭਗਵਾਨਾ, ਲੋਕਮਾਤ ਲਏ ਝੁਲਾਈਆ। ਸਾਚਾ ਨਾਉਂ ਸ੍ਰੀ ਭਗਵਾਨ, ਲੋਕਮਾਤ ਆਪ ਧਰਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ, ਹਰਿ ਜਸ ਕਸ ਹਰਿ ਆਪਣਾ ਆਪ ਸੁਣਾਈਆ। ਏਕਾ ਮੰਤਰ ਗੀਤਾ ਗਿਆਨ, ਧਿਆਨ ਧਿਆਨ ਵਿਚ ਪਰਗਟਾਈਆ। ਏਕਾ ਕਾਇਆ ਕੁਰਾ ਕ਼ੁਰਾਨ, ਕਾਅਬਾ ਕਲਮਾ ਦਏ ਸੁਣਾਈਆ। ਏਕਾ ਸ਼ਰਅ ਇਕ ਈਮਾਨ, ਏਕਾ ਸ਼ਰੀਅਤ ਦਏ ਵਡਿਆਈਆ। ਲੇਖਾ ਜਾਣੇ ਅੰਜੀਲ ਕ਼ੁਰਾਨ, ਬਾਈਬਲ ਭੁਲ ਕਦੇ ਨਾ ਜਾਈਆ। ਖਾਣੀ ਬਾਣੀ ਮਾਰੇ ਬਾਣ, ਬਾਣ ਨਿਰਾਲਾ ਤੀਰ ਚਲਾਈਆ। ਗੁਰ ਅਵਤਾਰ ਕਰ ਪਛਾਣ, ਹਰਿ ਸਤਿਗੁਰ ਬੂਝ ਬੁਝਾਈਆ। ਸੁਤ ਦੁਲਾਰੇ ਹੋ ਮਿਹਰਵਾਨ, ਸਿਰ ਤੇਰੇ ਹੱਥ ਟਿਕਾਈਆ। ਜੁਗ ਚੌਕੜੀ ਆਪਣੇ ਖਾਤੇ ਕਰ ਪਰਵਾਨ, ਅੰਤਮ ਲੇਖਾ ਦਏ ਮੁਕਾਈਆ। ਕਲਜੁਗ ਪਰਗਟ ਹੋਵੇ ਸ੍ਰੀ ਭਗਵਾਨ, ਅੰਤ ਅੰਤ ਆਪਣਾ ਰੂਪ ਧਰਾਈਆ। ਲੱਖ ਚੁਰਾਸੀ ਜੀਵ ਜੰਤ ਨਾ ਸਕੇ ਨਾ ਕੋਇ ਪਛਾਣ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਏਕਾ ਵੱਸੇ ਸਾਢੇ ਤਿੰਨ ਹੱਥ ਮੰਦਰ ਮਕਾਨ, ਬਾਢੀ ਘੜਤ ਨਾ ਹੋਰ ਘੜਾਈਆ। ਲੇਖਾ ਚੁਕਾਏ ਜ਼ਿਮੀਂ ਅਸਮਾਨ, ਗਗਨ ਮੰਡਲ ਫੋਲ ਫੋਲਾਈਆ। ਲਹਿਣਾ ਦੇਣਾ ਚੁੱਕੇ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ, ਬਾਕੀ ਕੋਇ ਰਹਿਣ ਨਾ ਪਾਈਆ। ਗੁਰੂਆਂ ਪੀਰਾਂ ਅਵਤਾਰਾਂ ਸਾਧਾਂ ਸੰਤਾਂ ਲੋਕਮਾਤ ਜੋ ਪਾਈਆਂ ਵੰਡਾਂ, ਅੰਤਮ ਸਭ ਦਾ ਲੇਖਾ ਦਏ ਮੁਕਾਈਆ। ਏਕਾ ਫੜ ਨਾਮ ਖੰਡਾ, ਬ੍ਰਹਿਮੰਡਾਂ ਖੰਡਾਂ ਦੋਹਰੀ ਧਾਰ ਆਪ ਰਖਾਈਆ। ਵੇਖ ਵਖਾਏ ਪ੍ਰਿਥਮੀ ਆਕਾਸ਼ ਨਵ ਨਵ ਖੰਡਾਂ, ਪਾਵੇ ਸਾਰ ਜੇਰਜ ਅੰਡਾਂ, ਉਤਭੁਜ ਸੇਤਜ ਭੁਲ ਰਹੇ ਨਾ ਰਾਈਆ। ਲਹਿਣਾ ਦੇਣ ਚੁਕਾਏ ਵਿਸ਼ਨ ਬ੍ਰਹਮਾ ਸ਼ਿਵ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਅੰਤ ਅੰਤ ਆਦਿ ਆਪਣਾ ਬਲ ਆਪ ਧਰਾਈਆ। ਸੁਤ ਦੁਲਾਰੇ ਅੰਤਮ ਔਣਾ, ਹਰਿ ਸਾਚਾ ਸਚ ਜਣਾਇੰਦਾ। ਨਵ ਨੌਂ ਬੇੜਾ ਪਾਰ ਕਰੌਣਾ, ਚਾਰ ਚਾਰ ਪੰਧ ਮੁਕਾਇੰਦਾ। ਆਪਣਾ ਰੂਪ ਆਪ ਪਰਗਟੌਣਾ, ਨੂਰੋ ਨੂਰ ਨੂਰ ਦਰਸਾਇੰਦਾ। ਤੇਰਾ ਡੰਕਾ ਮਾਤ ਵਜੌਣਾ, ਚਾਰੋਂ ਕੁੰਟ ਆਪ ਸੁਣਾਇੰਦਾ। ਰਾਓ ਰੰਕਾਂ ਆਪ ਉਠੌਣਾ, ਸੋਇਆ ਕੋਇ ਰਹਿਣ ਨਾ ਪਾਇੰਦਾ। ਸਭ ਦਾ ਲੇਖਾ ਪੂਰ ਕਰੌਣਾ, ਲਿਖ ਲਿਖ ਲੇਖਾ ਸਰਬ ਵਖਾਇੰਦਾ। ਰਾਏ ਧਰਮ ਹੁਕਮ ਜਣੌਣਾ, ਹੁਕਮੀ ਹੁਕਮ ਆਪ ਵਰਤਾਇੰਦਾ। ਚਿਤਰ ਗੁਪਤ ਫੜ ਉਠੌਣਾ, ਸ਼ਬਦ ਹਲੂਣਾ ਇਕ ਲਗਾਇੰਦਾ। ਚਾਰੇ ਕੁੰਟ ਚੌਥੇ ਜੁਗ ਚਾਰ ਯਾਰੀ ਚਾਰ ਵਰਨ ਕਾਗ ਵਾਂਗ ਕੁਰਲੌਣਾ, ਧੀਰਜ ਧੀਰ ਨਾ ਕੋਇ ਧਰਾਇੰਦਾ। ਸਤਿ ਸੰਤੋਖ ਨਾ ਕਿਸੇ ਗਹਿਣਾ ਪੌਣਾ, ਜੂਠ ਝੂਠ ਸਰਬ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸੁਤ ਦੁਲਾਰੇ ਮੇਲ ਮਿਲਾਏ ਤੇਰਾ ਤੇਰੇ ਦਰ, ਤੇਰਾ ਦਵਾਰਾ ਆਪ ਪਰਗਟਾਇੰਦਾ। ਤੇਰਾ ਦਵਾਰਾ ਅੰਤ ਪਰਗਟੌਣਾ, ਹਰਿ ਸਾਚਾ ਸਚ ਜਣਾਇੰਦਾ। ਸ਼ਬਦ ਗੁਰ ਇਕ ਬਣੌਣਾ, ਦੂਸਰ ਓਟ ਨਾ ਕੋਇ ਰਖਾਇੰਦਾ। ਪੰਜ ਤੱਤ ਮੰਦਰ ਆਪੇ ਢੌਣਾ, ਕਾਇਆ ਬੰਕ ਨਾ ਕੋਇ ਸੁਹਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦੋ ਜਹਾਨਾਂ ਫੇਰਾ ਪੌਣਾ, ਆਵਣ ਜਾਵਣ ਪਤਿਤ ਪਾਵਨ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦੇਵੇ ਵਰ, ਵਰ ਏਕਾ ਏਕ ਸਮਝਾਇੰਦਾ। ਸਾਚਾ ਵਰ ਹਰਿ ਦਾਤਾਰ, ਏਕਾ ਗੁਣ ਜਣਾਈਆ। ਕਲਜੁਗ ਆਏ ਅੰਤਮ ਵਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਪਰਗਟ ਹੋਏ ਵਿਚ ਸੰਸਾਰ, ਨਿਹਕਲੰਕਾ ਨਾਉਂ ਧਰਾਈਆ। ਰਾਹ ਤੱਕੇ ਮੁਹੰਮਦ ਯਾਰ, ਅੱਲਾ ਰਾਣੀ ਨੈਣ ਉਠਾਈਆ। ਨਾਨਕ ਗੋਬਿੰਦ ਕਰੇ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਪਰਗਟ ਹੋਵੇ ਸਰਬ ਜੀਆਂ ਦਾ ਸਾਂਝਾ ਯਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪਣਾ ਬਲ ਆਪ ਧਰਾਈਆ। ਸੱਜਣ ਸੁਹੇਲਾ ਏਕੰਕਾਰ, ਇਕ ਇਕੱਲਾ ਵੇਖ ਵਖਾਇੰਦਾ। ਨਿਰਗੁਣ ਸਰਗੁਣ ਜਾਮਾ ਧਾਰ, ਜੋਤੀ ਜਾਮਾ ਭੇਸ ਵਟਾਇੰਦਾ। ਲਹਿਣਾ ਦੇਣਾ ਦੇਵੇ ਕ਼ਰਜ਼ ਉਤਾਰ, ਦੇਣਾ ਅਵਰ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਸੁਤ ਲਏ ਫੜ, ਆਪਣਾ ਬੰਧਨ ਆਪੇ ਪਾਇੰਦਾ। ਸ਼ਬਦ ਸੁਤ ਫੜਿਆ ਕਰਤਾਰ, ਦੋ ਜਹਾਨਾਂ ਬੰਧਨ ਪਾਇਆ। ਏਕਾ ਹੁਕਮ ਸੱਚੀ ਸਰਕਾਰ, ਏਕਾ ਵਾਰ ਸੁਣਾਇਆ। ਗੁਰ ਅਵਤਾਰ ਕਰਨੇ ਖ਼ਬਰਦਾਰ, ਚਾਰ ਜੁਗ ਜੋ ਗਏ ਸੇਵ ਕਮਾਇਆ। ਸਭ ਦਾ ਲੇਖਾ ਲਿਖਦਾ ਰਿਹਾ ਵਾਰੋ ਵਾਰ, ਭੁਲ ਕਦੇ ਨਾ ਜਾਇਆ। ਵੇਖੇ ਵਿਗਸੇ ਕਰੇ ਵਿਚਾਰ, ਵੇਖਣਹਾਰਾ ਹਰਿ ਜੂ ਆਇਆ। ਮਾਰਗ ਪੰਥ ਜੋ ਕਰੇ ਪਿਆਰ, ਸਾਚਾ ਧੰਦਾ ਦਏ ਸਮਝਾਇਆ। ਕੂਕ ਕੂਕ ਕਰੀ ਪੁਕਾਰ, ਇਕ ਇਕੱਲਾ ਏਕੰਕਾਰ, ਲੱਖ ਚੁਰਾਸੀ ਗਏ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੰਤਮ ਮੇਲਾ ਸਹਿਜ ਸੁਭਾਇਆ। ਅੰਤਮ ਮੇਲਾ ਮੇਲ ਮਿਲੌਣਾ, ਮਿਲਿਆ ਮੇਲ ਵਿਛੜ ਨਾ ਜਾਈਆ। ਆਦਿ ਸੁਤ ਤੇਰਾ ਲਹਿਣਾ ਤੇਰੀ ਝੋਲੀ ਪੌਣਾ, ਅੰਤ ਆਪਣੀ ਖ਼ੁਸ਼ੀ ਮਨਾਈਆ। ਜੋ ਘੜਿਆ ਸੋ ਭੰਨ ਵਖੌਣਾ, ਭੰਨਣਹਾਰ ਵਡੀ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਵਕ਼ਤ ਚੁਕੌਣਾ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਖੇਲ ਆਪ ਕਰਾਈਆ। ਆਪਣਾ ਖੇਲ ਕਰੇ ਗੋਬਿੰਦ, ਗੋਬਿੰਦ ਰੂਪ ਧਰਾਇਆ। ਸ਼ਬਦੀ ਸ਼ਬਦ ਮੇਟੇ ਚਿੰਦ, ਚਿੰਤਾ ਅਵਰ ਨਾ ਕੋਇ ਰਖਾਇਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲਹਿਣਾ ਦੇਵੇ ਵਰ, ਪੂਰਬ ਲੇਖਾ ਝੋਲੀ ਪਾਇਆ। ਪੂਰਬ ਲੇਖਾ ਝੋਲੀ ਪਾ, ਕਲਜੁਗ ਅੰਤ ਕਰਾਇੰਦਾ। ਗੋਬਿੰਦ ਸੂਰਾ ਬਣ ਮਲਾਹ, ਸਾਚਾ ਬੇੜਾ ਇਕ ਵਖਾਇੰਦਾ। ਮੁਹੰਮਦ ਮੰਗੇ ਅੰਤ ਪਨਾਹ, ਦੋਏ ਜੋੜ ਸੀਸ ਝੁਕਾਇੰਦਾ। ਪੁਰਖ ਅਬਿਨਾਸ਼ੀ ਬਖ਼ਸ਼ ਗੁਨਾਹ, ਪਰਵਰਦਿਗਾਰ ਤੇਰਾ ਸਯਦਾ ਮੋਹੇ ਭਾਇੰਦਾ। ਮੇਰਾ ਨਾਤਾ ਤੁੱਟਾ ਚਾਰ ਯਾਰ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਮੇਰੀ ਆਸ਼ਾ ਹੋਈ ਵਿਭਚਾਰ, ਤ੍ਰਿਸਨਾ ਜਗਤ ਨਾ ਕੋਇ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦੇਣਾ ਵਰ, ਮੇਰਾ ਬੰਧਨ ਮਾਤ ਕਟਾਇੰਦਾ। ਸ਼ਬਦ ਸੁਤ ਤੇਰਾ ਤੋੜੇ ਬੰਧਨ, ਬੰਦੀਖਾਨਾ ਰਹਿਣ ਨਾ ਪਾਈਆ। ਤੂੰ ਸਾਹਿਬ ਦਾਤਾਰ ਸਦਾ ਬਖ਼ਸ਼ੰਦਨ, ਬਖ਼ਸ਼ਿਸ਼ ਤੇਰੀ ਰਹਿਮਤ ਰਹੀਮ ਰਹਿਮਾਨ ਸੱਚੇ ਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਕਿਆਮਤ ਮੇਰੀ ਨਿਆਮਤ ਹਉਂ ਬੈਠਾ ਝੋਲੀ ਡਾਹੀਆ। ਝੋਲੀ ਰੱਖੀ ਅੱਗੇ ਖੋਲ੍ਹ, ਪਰਵਰਦਿਗਾਰ ਸੀਸ ਝੁਕਾਇੰਦਾ। ਆਪਣਾ ਕਲਮਾ ਆਪੇ ਬੋਲ, ਨਬੀ ਰਸੂਲ ਆਪ ਸੁਣਾਇੰਦਾ। ਚੌਧਵੀਂ ਸਦੀ ਕੀਤਾ ਕੌਲ, ਚੌਦਾਂ ਤਬਕਾਂ ਤੋਲ ਤੁਲਾਇੰਦਾ। ਤੇਰਾ ਮਰਦੰਗਾ ਵੱਜੇ ਢੋਲ, ਅਨਭੋਲ ਨਜ਼ਰ ਕੋਇ ਨਾ ਆਇੰਦਾ। ਤੇਰੀ ਰਹਿਮਤ ਦਿਸੇ ਨਾ ਕੋਲ, ਤੇਰੀ ਜ਼ਹਿਮਤ ਸਰਬ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ ਆਪਣਾ ਦਰ, ਦਰ ਦਰਵਾਜ਼ਾ ਮੰਗ ਮੰਗਾਇੰਦਾ। ਦਰ ਦਰਵਾਜ਼ਾ ਮੰਗੇ ਮੰਗ, ਮੁਕਾਮੇ ਹੱਕ ਤੇਰੀ ਵਡਿਆਈਆ। ਚਾਰ ਕੁੰਟ ਮੈਂ ਹੋਇਆ ਨੰਗ, ਪਾਟੇ ਚੀਥੜ ਰਿਹਾ ਵਖਾਈਆ। ਮੇਰੀ ਇਛਿਆ ਹੋਈ ਰੰਡ, ਨਾਰ ਦੁਹਾਗਣ ਦਏ ਦੁਹਾਈਆ। ਅੰਤਮ ਹੋਈ ਨੰਗੀ ਕੰਡ, ਸਗਲਾ ਸੰਗ ਨਾ ਕੋਇ ਨਿਭਾਈਆ। ਤੇਰਾ ਕਲਮਾ ਮੈਂ ਆਪਣੇ ਅੰਦਰ ਨਾ ਰੱਖਿਆ ਬੰਦ, ਕਲਮਾ ਕਲਾਮ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦੇਣਾ ਏਕਾ ਵਰ, ਮੇਰਾ ਪੱਲੂ ਲਏ ਬੰਧਾਈਆ। ਪੱਲੂ ਨਾਲ ਬੰਨ੍ਹੇ ਪੱਲੂ, ਏਕਾ ਪਲੜਾ ਰਿਹਾ ਵਖਾਈਆ। ਮੇਰਾ ਚੀਰ ਲੱਥਾ ਸਾਲੂ, ਅੱਲਾ ਰਾਣੀ ਨੈਣ ਸ਼ਰਮਾਈਆ। ਤੇਰਾ ਜਲਵਾ ਨੂਰ ਵਸਾਲੂ, ਵਸਲ ਤੇਰਾ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਦੇਣਾ ਏਕਾ ਵਰ, ਦਰ ਤੇਰੇ ਮੰਗ ਮੰਗਾਈਆ। ਦੇਵੇ ਹੁਕਮ ਪਰਵਰਦਿਗਾਰ, ਸਚ ਤਰਾਨਾ ਆਪ ਜਣਾਇੰਦਾ। ਖ਼ਲਕ ਖ਼ੁਦਾਈ ਗਈ ਹਾਰ, ਮਖ਼ਲੂਕ ਮੇਲ ਨਾ ਕੋਇ ਮਿਲਾਇੰਦਾ। ਆਲਮ ਉਲਮਾ ਹੋਏ ਗਵਾਰ, ਕਾਤਬ ਲੇਖ ਨਾ ਕੋਇ ਜਣਾਇੰਦਾ। ਉਮਤੀ ਉਮਤ ਮਾਰੇ ਮਾਰ, ਆਮਦੀਦ ਵਕ਼ਤ ਚੁਕਾਇੰਦਾ। ਕਾਇਨਾਤ ਨਾ ਪਾਵੇ ਕੋਈ ਸਾਰ, ਸਚ ਨਿਜਾਤ ਨਾ ਕੋਇ ਰਖਾਇੰਦਾ। ਲਹਿਣਾ ਦੇਣਾ ਚੁੱਕੇ ਹੱਥੋ ਹਾਥ, ਸਮਰਥ ਪੁਰਖ ਆਪ ਮੁਕਾਇੰਦਾ। ਸਦੀ ਚੌਧਵੀਂ ਆਇਆ ਘਾਟ, ਜਗਤ ਕਿਨਾਰਾ ਫੋਲ ਫੋਲਾਇੰਦਾ। ਗੁਰ ਅਵਤਾਰਾਂ ਚਾਰ ਜੁਗ ਨਿਭਾਇਆ ਸਾਥ, ਅੰਤਮ ਸੰਗ ਨਾ ਕੋਇ ਰਖਾਇੰਦਾ। ਹਰਿ ਹਰਿ ਮਹਿਮਾ ਗਾਏ ਗਾਥ, ਰਸਨਾ ਕਹਿ ਕਹਿ ਸਰਬ ਜਣਾਇੰਦਾ। ਕੋਈ ਕਹੇ ਤ੍ਰਿਲੋਕੀ ਨਾਥ, ਕੋਈ ਕਹੇ ਦਸਰਥ ਬੇਟਾ ਰਾਮ ਰਘੁਨਾਥ, ਕੋਈ ਮੰਡਲ ਰਾਸ ਰਚਾਇੰਦਾ। ਕੋਈ ਕਹੇ ਪੂਤ ਸਪੂਤਾ ਖ਼ੁਦਾਵੰਦ ਮੇਰੀ ਜ਼ਾਤ, ਸਚ ਸਫਾਤ ਨਾ ਕੋਇ ਜਣਾਇੰਦਾ। ਕੋਈ ਕਹੇ ਮਿਹਬਾਨ ਬੀਦੋ ਏਕਾ ਮਿਲਿਆ ਆਬ ਹਯਾਤ, ਹਯਾਤ ਆਬ ਮੁਖ ਰਖਾਇੰਦਾ। ਕੋਈ ਕਹੇ ਪਰਦਾ ਚੁੱਕਿਆ ਮੁਖ ਨਕ਼ਾਬ, ਨੂਰੋ ਨੂਰ ਡਗਮਗਾਇੰਦਾ। ਕੋਈ ਕਹੇ ਪਰਗਟ ਹੋਇਆ ਸਾਖਿਆਤ, ਸਾਬਤ ਸੂਰਤ ਇਕ ਜਣਾਇੰਦਾ। ਕੋਈ ਕਹੇ ਨਾਨਕ ਨਿਰਗੁਣ ਦੇਵੇ ਦਾਤ, ਨਾਮ ਸਤਿ ਮੰਤਰ ਦ੍ਰਿੜਾਇੰਦਾ। ਕੋਈ ਕਹੇ ਗੋਬਿੰਦ ਪੁੱਛੇ ਵਾਤ, ਗੋਬਿੰਦ ਪੁਰਖ ਅਕਾਲ ਇਕ ਮਨਾਇੰਦਾ। ਸਰਬ ਜੀਆਂ ਦਾ ਕਮਲਾਪਾਤ, ਪੁਰਖ ਅਬਿਨਾਸ਼ੀ ਆਪ ਹੋ ਜਾਇੰਦਾ। ਆਦਿ ਆਦਿ ਜਿਸ ਬੱਧਾ ਨਾਤ, ਸ਼ਬਦੀ ਡੋਰ ਬੰਧਨ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਬਣਾਈ ਜ਼ਾਤ, ਅਜ਼ਾਤੀ ਆਪਣਾ ਖੇਲ ਖਿਲਾਇੰਦਾ। ਅੰਤਮ ਕਲਜੁਗ ਪੁੱਛੇ ਵਾਤ, ਇਕ ਇਕੱਲਾ ਵੇਖ ਵਖਾਇੰਦਾ। ਮਨ ਮਤ ਨਾ ਵੇਖੇ ਕੋਇ ਕਮਜ਼ਾਤ, ਜੂਠ ਝੂਠ ਪੰਧ ਮੁਕਾਇੰਦਾ। ਸਭ ਦਾ ਬੇੜਾ ਲਾਏ ਆਪਣੇ ਆਪਣੇ ਘਾਟ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਵੈਰ ਆਪਣਾ ਖੇਲ ਕਰ, ਸ਼ਬਦੀ ਸ਼ਬਦ ਆਪ ਪਰਗਟਾਇੰਦਾ । ਸ਼ਬਦ ਸੂਰਬੀਰ ਬਲਵਾਨਾ, ਹਰਿ ਸਾਚਾ ਸਚ ਪਰਗਟਾਇੰਦਾ। ਸ਼ਬਦ ਰਾਜ ਸ਼ਬਦ ਰਾਜਾਨਾ, ਸ਼ਾਹੋ ਭੂਪ ਭੂਪ ਅਖਵਾਇੰਦਾ। ਸ਼ਬਦ ਤੀਰ ਸ਼ਬਦ ਨਿਸ਼ਾਨਾ, ਸ਼ਬਦ ਸ਼ਬਦੀ ਪਾਰ ਕਰਾਇੰਦਾ। ਸ਼ਬਦ ਸ਼ਬਦ ਵਰਤੇ ਆਪਣਾ ਭਾਣਾ, ਸ਼ਬਦ ਸ਼ਬਦੀ ਆਪ ਮਨਾਇੰਦਾ। ਨਿਰਗੁਣ ਨਿਰਗੁਣ ਪਹਿਰਿਆ ਬਾਣਾ, ਨਿਰਗੁਣ ਨਜ਼ਰ ਕਿਸੇ ਨਾ ਆਇੰਦਾ । ਸਰਗੁਣ ਸਰਗੁਣ ਸਰਗੁਣ ਹੋ ਪਰਧਾਨਾ, ਸਰਗੁਣ ਆਪਣਾ ਬੰਧਨ ਪਾਇੰਦਾ। ਗੋਬਿੰਦ ਗੋਬਿੰਦ ਗੋਬਿੰਦ ਮੇਲਾ ਦੋ ਜਹਾਨਾਂ, ਗੁਰ ਚੇਲਾ ਰੂਪ ਵਟਾਇੰਦਾ। ਸੰਬਲ ਨਗਰੀ ਸਚ ਮਕਾਨਾ, ਏਕਾ ਵਸੇ ਸ੍ਰੀ ਭਗਵਾਨਾ, ਆਸਣ ਸਿੰਘਾਸਣ ਸੋਭਾ ਪਾਇੰਦਾ। ਏਕਾ ਰਾਗ ਇਕ ਤਰਾਨਾ, ਏਕਾ ਗਾਏ ਅਗੰਮੀ ਗਾਨਾ, ਪਿਛਲਾ ਲੇਖਾ ਨਾ ਕੋਇ ਵਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਸਾਚੇ ਘਰ, ਘਰ ਸਾਚਾ ਇਕ ਵਡਿਆਇੰਦਾ। ਘਰ ਵੱਡਾ ਵੱਡੀ ਵਡਿਆਈ, ਹਰਿ ਸਾਚਾ ਆਪ ਵਡਿਆਇੰਦਾ। ਨਿਰਗੁਣ ਨਿਰਗੁਣ ਵੱਜੇ ਵਧਾਈ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਨਿਰਗੁਣ ਮੇਲਾ ਸਹਿਜ ਸੁਭਾਈ, ਨਿਰਗੁਣ ਸਗਲਾ ਸੰਗ ਰਖਾਇੰਦਾ। ਨਿਰਗੁਣ ਆਵੇ ਜਾਵੇ ਚਾਈਂ ਚਾਈਂ, ਚਾਓ ਘਨੇਰਾ ਆਪ ਪਰਗਟਾਇੰਦਾ। ਵੇਦ ਕਤੇਬ ਸ਼ਾਸਤਰ ਸਿਮਰਤ ਅੰਜੀਲ ਕ਼ੁਰਾਨ ਰਹੇ ਜਸ ਗਾਈ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹਿੰਦਾ। ਕਲਜੁਗ ਅੰਤਮ ਕਰੇ ਸਚ ਨਿਆਈਂ, ਸ਼ਾਹ ਸੁਲਤਾਨ ਰੂਪ ਵਟਾਇੰਦਾ। ਗੁਰਮੁਖ ਫੜ ਫੜ ਮੇਲੇ ਜਨਮ ਜਨਮ ਦੇ ਵਿਛੜੇ ਬਾਹੀਂ, ਆਪ ਆਪਣਾ ਮੇਲ ਮਿਲਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਈਂ, ਦਰਗਹਿ ਸਾਚੀ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਅੰਤ ਆਪਣਾ ਵੇਖ ਵਖਾਇੰਦਾ। ਆਦਿ ਸ਼ਬਦ ਅੰਤ ਸ਼ਬਦੀ ਧਾਰ, ਜੋਤੀ ਜੋਤ ਸੇਵ ਕਮਾਈਆ। ਮਧ ਲੱਖ ਚੁਰਾਸੀ ਕਰ ਪਸਾਰ, ਗੁਰ ਅਵਤਾਰ ਦੇ ਵਡਿਆਈਆ। ਨਾਉਂ ਨਾਮ ਕਰ ਉਜਿਆਰ, ਨਾਮਾ ਨਾਮ ਕਰੇ ਪੜ੍ਹਾਈਆ। ਚੌਦਾਂ ਵਿਦਿਆ ਭਰ ਭੰਡਾਰ, ਚੌਦਾਂ ਲੋਕ ਕਾਇਆ ਬੰਕ ਸੁਹਾਈਆ। ਕਲਜੁਗ ਅੰਤਮ ਕਰੇ ਖ਼ਬਰਦਾਰ, ਸੁਰਤੀ ਸ਼ਬਦ ਸ਼ਬਦ ਉਠਾਈਆ। ਡੰਕਾ ਵੱਜੇ ਅਗੰਮ ਅਪਾਰ, ਅਗੰਮ ਅਗੰਮੜਾ ਰਿਹਾ ਵਜਾਈਆ। ਨਵ ਨੌਂ ਉਤਰੇ ਪਾਰ, ਲੱਖ ਚੁਰਾਸੀ ਰਿਹਾ ਖਪਾਈਆ। ਸ਼ਬਦ ਉਪਜਾਇਆ ਸ਼ਬਦੀ ਢਾਹਿਆ, ਸ਼ਬਦੀ ਸ਼ਬਦ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਬੰਧਨ ਆਪਣੇ ਹੱਥ ਰਖਾਈਆ ।