Granth 10 Likhat 192: 18 Bhadron 2018 Bikarmi Harjit Singh de Greh Pind Leel Jila Ludhiana

੧੮ ਭਾਦਰੋਂ ੨੦੧੮ ਬਿਕ੍ਰਮੀ ਹਰਜੀਤ ਸਿੰਘ ਦੇ ਗ੍ਰਹਿ ਪਿੰਡ ਲੀਲ ਜ਼ਿਲਾ ਲੁਧਿਆਣਾ

ਵਿਸ਼ਨੂੰ ਭਗਵਾਨ ਸਚ ਕਰਾਮਾਤ, ਦੋ ਜਹਾਨ ਵਖਾਈਆ। ਕਰੇ ਖੇਲ ਪੁਰਖ ਅਬਿਨਾਸ਼, ਬੇਅੰਤ ਬੇਪਰਵਾਹੀਆ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਮੰਡਲ ਵੇਖ ਵਖਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਏ ਆਪਣੀ ਰਾਸ, ਨਿਰਗੁਣ ਆਪਣਾ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੂਪ ਅਨੂਪ ਆਪ ਧਰਾਈਆ। ਵਿਸ਼ਨੂੰ ਭਗਵਾਨ ਸਚ ਕਰਾਮਾਤਾ, ਆਦਿ ਜੁਗਾਦਿ ਵਖਾਇੰਦਾ। ਜੁਗਾ ਜੁਗੰਤਰ ਬੰਨ੍ਹੇ ਨਾਤਾ, ਵੇਸ ਅਨੇਕ ਵਟਾਇੰਦਾ। ਭਗਤਾਂ ਦੇਵੇ ਸਾਚੀ ਦਾਤਾ, ਨਾਮ ਅਮੋਲਕ ਝੋਲੀ ਪਾਇੰਦਾ। ਕਾਇਆ ਮੰਦਰ ਅੰਦਰ ਸੁਣਾਏ ਸਾਚੀ ਗਾਥਾ, ਨਿਸ਼ਅੱਖਰ ਆਪ ਪੜ੍ਹਾਇੰਦਾ। ਜੁਗਾ ਜੁਗੰਤਰ ਚਲਾਏ ਰਾਥਾ, ਰਥ ਰਥਵਾਹੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਕਰਾਇੰਦਾ। ਸਚ ਕਰਾਮਾਤ ਆਦਿ ਅੰਤ, ਵਿਸ਼ਨੂੰ ਭਗਵਾਨ ਆਪ ਜਣਾਈਆ। ਗੁਰਮੁਖ ਵਿਰਲਾ ਲੇਖਾ ਜਾਣੇ ਸੰਤ, ਮਨਮੁਖ ਬੂਝ ਕੋਇ ਨਾ ਪਾਈਆ। ਆਪ ਭੁਲਾਏ ਜੀਵ ਜੰਤ, ਲੱਖ ਚੁਰਾਸੀ ਪਰਦਾ ਪਾਈਆ। ਆਪੇ ਆਪਣੀ ਨਾਰੀ ਵੇਖੇ ਸਾਚਾ ਕੰਤ, ਰੂਪ ਅਨੂਪ ਆਪ ਵਟਾਈਆ। ਆਪੇ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਆਪਣੀ ਮਹਿਮਾ ਜਣਾਏ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਵ ਖੇਲ ਆਪ ਖਿਲਾਈਆ। ਆਪੇ ਵਿਸ਼ਨ ਆਪ ਭਗਵਾਨਾ, ਆਪੇ ਖੇਲ ਖਿਲਾਇੰਦਾ। ਆਪੇ ਰਾਜ ਭੂਪ ਰਾਜਾਨਾ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਆਪੇ ਵਸਣਹਾਰਾ ਸਚਖੰਡ ਸੱਚੇ ਮਕਾਨਾ, ਥਿਰ ਘਰ ਆਪਣਾ ਆਸਣ ਲਾਇੰਦਾ। ਆਪੇ ਜੁਗ ਜੁਗ ਲੋਕਮਾਤ ਹੋਏ ਪਰਧਾਨਾ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਆਪਣੀ ਕਰਨੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਾਮਾਤ ਆਦਿ ਜੁਗਾਦਿ ਵਖਾਇੰਦਾ। ਸਚ ਕਰਾਮਾਤ ਆਦਿ ਜੁਗਾਦਿ, ਸੋ ਪੁਰਖ ਨਿਰੰਜਣ ਆਪ ਵਖਾਈਆ। ਹਰਿ ਪੁਰਖ ਨਿਰੰਜਣ ਬੰਨ੍ਹੇ ਨਾਤ, ਸਾਚਾ ਨਾਤਾ ਜੋੜ ਜੁੜਾਈਆ। ਏਕੰਕਾਰਾ ਦੇਵੇ ਦਾਤ, ਵਸਤ ਅਮੋਲਕ ਇਕ ਵਰਤਾਈਆ। ਆਦਿ ਨਿਰੰਜਣ ਆਪ ਉਪਾਏ ਆਪਣੀ ਜ਼ਾਤ, ਜੋਤ ਨਿਰੰਜਣ ਕਰ ਰੁਸ਼ਨਾਈਆ। ਸ੍ਰੀ ਭਗਵਾਨ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਅਬਿਨਾਸ਼ੀ ਕਰਤਾ ਆਪੇ ਵੇਖੇ ਮਾਰ ਝਾਤ, ਆਪਣੇ ਮੰਦਰ ਸੋਭਾ ਪਾਈਆ। ਪਾਰਬ੍ਰਹਮ ਪੁਰਖ ਸਮਰਾਥ, ਆਪਣੀ ਧਾਰ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਚੁਕਾਈਆ। ਸਚ ਕਰਾਮਾਤ ਸ੍ਰੀ ਭਗਵੰਤ, ਜੁਗ ਕਰਤਾ ਆਪ ਵਖਾਇੰਦਾ। ਸਚਖੰਡ ਦਵਾਰਾ ਸੋਭਾਵੰਤ, ਹਰਿ ਸਾਚਾ ਆਪ ਸੁਹਾਇੰਦਾ। ਲੇਖਾ ਜਾਣੇ ਨਾਰੀ ਕੰਤ, ਨਰ ਨਰਾਇਣ ਸੇਜ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਸਮਝਾਇੰਦਾ। ਸਾਚਾ ਖੇਲ ਹਰਿ ਕਰਤਾਰਾ, ਆਪਣਾ ਆਪ ਜਣਾਈਆ। ਸਚਖੰਡ ਦਵਾਰੇ ਹੋ ਉਜਿਆਰਾ, ਨਿਰਗੁਣ ਆਪਣੀ ਬਣਤ ਬਣਾਈਆ। ਨਿਰਗੁਣ ਨਿਰਗੁਣ ਕਰ ਪਸਾਰਾ, ਨਿਰਗੁਣ ਵੇਖੇ ਚਾਈਂ ਚਾਈਂਆ। ਨਿਰਗੁਣ ਮੰਦਰ ਨਿਰਗੁਣ ਦਵਾਰਾ, ਨਿਰਗੁਣ ਬੈਠਾ ਸੇਜ ਸੁਹਾਈਆ। ਨਿਰਗੁਣ ਹੁਕਮ ਨਿਰਗੁਣ ਵਰਤਾਰਾ, ਹੁਕਮੀ ਹੁਕਮ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਾਮਾਤ ਆਪਣੇ ਹੱਥ ਰਖਾਈਆ। ਸਚ ਕਰਾਮਾਤ ਬੇਪਰਵਾਹ, ਆਪਣੇ ਹੱਥ ਰਖਾਈਆ। ਵਿਸ਼ਨੂੰ ਰੂਪ ਆਪ ਵਟਾ, ਬੰਸ ਸਰਬੰਸ ਆਪ ਸੁਹਾਈਆ। ਆਪਣੀ ਜੋਤ ਆਪ ਪਰਗਟਾ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਆਪਣੀ ਇਕ ਸਮਝਾਈਆ। ਵਿਸ਼ਨੂੰ ਨਾਰ ਲੱਛਮੀ ਨਰਾਇਣ, ਆਪਣੀ ਆਪ ਪਰਗਟਾਈਆ। ਨੇਤਰ ਨੈਣ ਨਾ ਸਕੇ ਕੋਈ ਕਹਿਣ, ਕਥਨੀ ਕਥ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵਿਸ਼ਨੂੰ ਆਪੇ ਲੱਛਮੀ ਲਏ ਮਿਲਾਈਆ। ਆਪੇ ਵਿਸ਼ਨ ਵਿਸ਼ਵ ਧਾਰ, ਆਦਿ ਪੁਰਖ ਅਖਵਾਇੰਦਾ। ਸਚਖੰਡ ਵਸੇ ਸਚ ਦਵਾਰ, ਨਿਰਗੁਣ ਆਪਣਾ ਆਸਣ ਲਾਇੰਦਾ। ਅਲਖ ਅਗੋਚਰ ਅਗੰਮ ਅਗੰਮੜੀ ਕਰੇ ਕਾਰ, ਭੇਵ ਕੋਇ ਨਾ ਪਾਇੰਦਾ। ਆਪਣੀ ਇਛਿਆ ਆਪੇ ਧਾਰ, ਆਪਣੀ ਜੋਤ ਆਪ ਪਰਗਟਾਇੰਦਾ। ਆਪ ਬਣਾਏ ਸੁਲੱਖਣੀ ਨਾਰ, ਰੂਪ ਅਨੂਪ ਚੜ੍ਹਾਇੰਦਾ। ਆਪ ਕਰੇ ਸਚ ਸ਼ੰਗਾਰ, ਭੂਸ਼ਨ ਲਾਲ ਆਪ ਰੰਗਾਇੰਦਾ। ਆਪਣੀ ਗੋਦ ਲਏ ਉਠਾਲ, ਆਪਣੇ ਸੰਗ ਰਖਾਇੰਦਾ। ਆਪੇ ਕਰੇ ਸਦਾ ਪ੍ਰਿਤਪਾਲ, ਪ੍ਰਿਤਪਾਲਕ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਲੱਛਮੀ ਆਪ ਮਨਾਇੰਦਾ। ਆਪੇ ਲੱਛਮੀ ਵਿਸ਼ਨੂੰ ਰੰਗ, ਰੰਗ ਰੰਗੀਲਾ ਆਪ ਚੜ੍ਹਾਈਆ। ਆਪੇ ਸੇਜਾ ਆਪ ਪਲੰਘ, ਆਪਣੀ ਸੇਜਾ ਆਪ ਸੁਹਾਈਆ। ਆਪਣੇ ਮੰਦਰ ਆਪੇ ਜਾਏ ਲੰਘ, ਆਪੇ ਵੇਖ ਵਖਾਈਆ। ਕਰੇ ਖੇਲ ਸੂਰਾ ਸਰਬੰਗ, ਸੋ ਪੁਰਖ ਨਿਰਜੰਣ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਭਗਵਾਨ ਆਪਣੇ ਹੱਥ ਰੱਖੇ ਵਡਿਆਈਆ। ਵਿਸ਼ਨੂੰ ਭਗਵਾਨਾ ਨੌਜਵਾਨਾ, ਆਦਿ ਜੁਗਾਦਿ ਸਮਾਇੰਦਾ। ਇਕ ਝੁਲਾਏ ਸਚ ਨਿਸ਼ਾਨਾ, ਸਚਖੰਡ ਦਵਾਰੇ ਆਪ ਚੜ੍ਹਾਇੰਦਾ। ਆਪੇ ਮਰਦ ਆਪ ਮਰਦਾਨਾ, ਸਚ ਮਰਦਾਨਗੀ ਆਪ ਕਮਾਇੰਦਾ। ਆਪੇ ਬੰਨ੍ਹੇ ਆਪਣਾ ਸਗਨੀ ਗਾਨਾ, ਸਾਚਾ ਸਗਨ ਆਪ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਨਾਰੀ ਆਪ ਪਰਨਾਇੰਦਾ। ਆਪਣੀ ਨਾਰੀ ਆਪ ਪਰਨਾ, ਆਪਣੇ ਸੰਗ ਰਖਾਈਆ। ਕਰੇ ਖੇਲ ਸੱਚਾ ਸ਼ਹਿਨਸ਼ਾਹ, ਦੂਸਰ ਸੰਗ ਨਾ ਕੋਇ ਵਖਾਈਆ। ਲੇਖਾ ਲਿਖਣ ਕੋਈ ਜਾਣੇ ਨਾ, ਹਰਿ ਕਾ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਆਦਿ ਆਪੇ ਦਏ ਸਮਝਾਈਆ। ਆਦਿ ਪੁਰਖ ਇਕ ਇਕੱਲਾ, ਆਪਣੀ ਜੋਤ ਜਗਾਇੰਦਾ। ਨਿਰਗੁਣ ਵੇਖੇ ਸਚ ਮਹੱਲਾ, ਸਚ ਦਵਾਰ ਆਪ ਸੁਹਾਇੰਦਾ। ਆਪਣੀ ਜੋਤ ਅਪੇ ਬੱਲਾ, ਨੂਰ ਨੁਰਾਨਾ ਡਗਮਗਾਇੰਦਾ। ਆਪਣਾ ਫੜੇ ਆਪੇ ਪੱਲਾ, ਆਪਣਾ ਸੰਗ ਨਿਭਾਇੰਦਾ। ਆਪਣਾ ਮੇਟੇ ਆਪੇ ਸੱਲਾ, ਏਕਾ ਰੰਗ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪ ਪਰਗਟਾਇੰਦਾ। ਸੋ ਪੁਰਖ ਨਿਰੰਜਣ ਸਾਚੀ ਧਾਰਾ, ਨਿਰਵੈਰ ਆਪ ਪਰਗਟਾਇੰਦਾ। ਮੂਰਤ ਅਕਾਲ ਹੋ ਉਜਿਆਰਾ, ਅਜੂਨੀ ਰਹਿਤ ਡਗਮਗਾਇੰਦਾ। ਸਾਚੇ ਮੰਦਰ ਕਰ ਪਸਾਰਾ, ਸਚਖੰਡ ਦਵਾਰ ਸੋਭਾ ਪਾਇੰਦਾ। ਆਪਣੀ ਇਛਿਆ ਭਰ ਭੰਡਾਰਾ, ਸਾਚੀ ਵਸਤ ਆਪ ਵਰਤਾਇੰਦਾ। ਨਾਰੀ ਕੰਤ ਖੇਲ ਨਿਆਰਾ, ਖੇਲ ਅਵੱਲਾ ਆਪ ਕਰਾਇੰਦਾ। ਜਨਨੀ ਜਨ ਹਰਿ ਨਿਰੰਕਾਰਾ, ਆਪਣੀ ਗੋਦ ਸੁਹਾਇੰਦਾ। ਆਪ ਉਪਾਏ ਸੁਤ ਦੁਲਾਰਾ, ਸ਼ਬਦੀ ਨਾਉਂ ਰਖਾਇੰਦਾ। ਸੋਭਾਵੰਤ ਸੁਹਾਏ ਇਕ ਦਵਾਰਾ, ਥਿਰ ਘਰ ਸਾਚਾ ਆਪ ਉਪਾਇੰਦਾ। ਨਿਰਗੁਣ ਵਿਸ਼ਨੂੰ ਹੋ ਉਜਿਆਰਾ, ਏਕਾ ਕਲ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਵਡਿਆਇੰਦਾ। ਦਰ ਘਰ ਸਾਚਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਵਿਸ਼ਨੂੰ ਵੇਖੇ ਲੱਛਮੀ ਨਾਰੀ ਸਾਚਾ ਕੰਤ, ਪੁਰਖ ਅਬਿਨਾਸ਼ੀ ਆਪਣੇ ਨਾਲ ਮਿਲਾਈਆ। ਆਪ ਬਣਾਏ ਆਪਣੀ ਬਣਤ, ਮਾਤ ਪਿਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਨੀ ਜਨ ਆਪ ਹੋ ਜਾਈਆ। ਆਪੇ ਜਨਨੀ ਜਨ ਹੋ ਤਿਆਰ, ਸਾਚਾ ਸੁਤ ਉਪਾਇੰਦਾ। ਆਪੇ ਵਿਸ਼ਨੂੰ ਕਰੇ ਪਿਆਰ, ਆਪੇ ਲਛਮੀ ਨਾਲ ਮਿਲਾਇੰਦਾ। ਆਪੇ ਵਿਚੋਲਾ ਬਣੇ ਸਿਰਜਣਹਾਰ, ਸਾਚਾ ਮੇਲਾ ਆਪ ਕਰਾਇੰਦਾ। ਆਪੇ ਸੁੱਤਾ ਪੈਰ ਪਸਾਰ, ਆਸਣ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀਆਂ ਭੁਜਾਂ ਆਪ ਵਖਾਇੰਦਾ। ਆਪਣਾ ਬਲ ਆਪੇ ਧਾਰ, ਆਪੇ ਵੇਖ ਵਖਾਈਆ। ਆਪੇ ਕਰੇ ਸਾਚੀ ਕਾਰ, ਕਰਨੀ ਕਰਤਾ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਰੂਪ ਆਪੇ ਕਰ, ਸਾਚੀ ਨਾਰ ਲਏ ਪਰਨਾਈਆ। ਵਿਸ਼ਨੂੰ ਹਰਿ ਹਰਿ ਹਰਿ ਰੰਗਾ, ਸਾਚਾ ਰੰਗ ਰੰਗਾਇੰਦਾ। ਆਪੇ ਜਾਣੇ ਆਪਣੀ ਧਾਰ ਗੰਗਾ, ਅੰਮ੍ਰਿਤ ਧਾਰ ਆਪ ਵਹਾਇੰਦਾ। ਆਪੇ ਜਾਣੇ ਸਾਚਾ ਸੰਗਾ, ਸਗਲਾ ਸੰਗ ਨਿਭਾਇੰਦਾ। ਆਪੇ ਜਾਣੇ ਆਪਣਾ ਅਨੰਦਾ, ਅਨੰਦ ਅਨੰਦ ਆਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਵਿਸ਼ਨੂੰ ਅੰਦਰ ਅੰਮ੍ਰਿਤ ਧਾਰ, ਵਿਸ਼ਵ ਆਪਣੀ ਧਾਰ ਰਖਾਈਆ। ਕਰੇ ਕਰਾਏ ਸਚ ਪਿਆਰ, ਸਾਚੇ ਤਖ਼ਤ ਬੈਠ ਸੱਚਾ ਮਾਹੀਆ। ਆਪੇ ਦੀਆ ਕਰ ਉਜਿਆਰ, ਆਪੇ ਵੇਖੇ ਚਾਈਂ ਚਾਈਂਆ। ਆਪੇ ਕਵਲ ਕਰ ਤਿਆਰ, ਆਪੇ ਝਿਰਨਾ ਰਿਹਾ ਝਿਰਾਈਆ। ਆਪੇ ਪਾਰਬ੍ਰਹਮ ਵੰਡੇ ਵੰਡ ਅਪਰ ਅਪਾਰ, ਸਾਚੀ ਵੰਡਣ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਆਪਣੇ ਰੰਗ ਰੰਗਾਈਆ। ਵਿਸ਼ਨੂੰ ਭਗਵਾਨ ਵੇਸ ਵਟੌਣਾ, ਸਚ ਕਰਾਮਾਤ ਦਏ ਵਖਾਈਆ। ਨੌਂ ਸੌ ਚੁਰਾਨਵੇ ਜੁਗ ਚੌਕੜੀ ਪੰਧ ਮੁਕੌਣਾ, ਲੋਕਮਾਤ ਰਹਿਣ ਨਾ ਪਾਈਆ। ਬ੍ਰਹਮਾ ਅੰਤਮ ਜੋਤੀ ਮੇਲ ਮਿਲੌਣਾ, ਸ਼ੰਕਰ ਆਪਣੀ ਗੋਦ ਬਹਾਈਆ। ਸੁਰਪਤ ਰਾਜਾ ਇੰਦ ਤਖ਼ਤੋਂ ਲੌਹਣਾ, ਕਰੋੜ ਤੇਤੀਸਾ ਦਏ ਦੁਹਾਈਆ। ਰਵ ਸਸ ਕਿਰਨ ਆਪਣੇ ਵਿਚ ਸਮੌਣਾ, ਮੰਡਲ ਮੰਡਪ ਦਏ ਦੁਹਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਸਰਬ ਕੁਰਲੌਣਾ, ਧੀਰਜ ਧੀਰ ਨਾ ਕੋਇ ਧਰਾਈਆ। ਚੌਦਾਂ ਲੋਕਾਂ ਫੜ ਹਲੌਣਾ, ਚੌਦਾਂ ਤਬਕ ਹੁਕਮ ਵਰਤਾਈਆ। ਨੌਂ ਖੰਡ ਪ੍ਰਿਥਮੀ ਫੇਰਾ ਪੌਣਾ, ਸੱਤਾਂ ਦੀਪਾਂ ਲਏ ਹਿਲਾਈਆ। ਚਾਰ ਵੇਦਾਂ ਵੇਖ ਵਖੌਣਾ, ਪੁਰਾਨ ਅਠਾਰਾਂ ਫੋਲ ਫੋਲਾਈਆ। ਸ਼ਾਸਤਰ ਸਿਮਰਤ ਪੰਧ ਮੁਕੌਣਾ, ਗੀਤਾ ਗਿਆਨ ਦਏ ਸਮਝਾਈਆ। ਅੰਜੀਲ ਕ਼ੁਰਾਨਾ ਮੁਖ ਸ਼ਰਮੌਣਾ, ਨੇਤਰ ਨੈਣ ਨਾ ਕੋਇ ਉਠਾਈਆ। ਖਾਣੀ ਬਾਣੀ ਭੇਵ ਚੁਕੌਣਾ, ਏਕਾ ਸ਼ਬਦ ਸਮਝਾਈਆ। ਆਦਿ ਪੁਰਖ ਵੇਖ ਵਖੌਣਾ, ਵੇਖਣਹਾਰਾ ਸੱਚਾ ਸ਼ਹਿਨਸ਼ਾਹੀਆ। ਵਿਸ਼ਨੂੰ ਭਗਵਾਨ ਆਪਣਾ ਨਾਉਂ ਧਰੌਣਾ, ਜ਼ਾਤ ਪਾਤ ਨਾ ਕੋਇ ਰਖਾਈਆ। ਤੇਈ ਅਵਤਾਰਾਂ ਦਰ ਬਠੌਣਾ, ਸ਼ਾਹ ਪਾਤਸ਼ਾਹ ਧੁਰ ਫ਼ਰਮਾਨਾ ਆਪ ਜਣਾਈਆ। ਅਠਾਰਾਂ ਭਗਤ ਫੜ ਹਲੌਣਾ, ਹੁਕਮੀ ਹੁਕਮ ਇਕ ਮਨਾਈਆ। ਦਸ ਗੁਰ ਸੰਗ ਮਿਲੌਣਾ, ਜੋਤੀ ਜੋਤ ਕਰ ਰੁਸ਼ਨਾਈਆ। ਤ੍ਰੈਗੁਣ ਜੰਜਾਲਾ ਤੋੜ ਤੁੜੌਣਾ, ਜਾਗਰਤ ਜੋਤ ਕਰ ਰੁਸ਼ਨਾਈਆ। ਕੂੜ ਕੁੜਿਆਰਾ ਡੂੰਘੇ ਸੱਥਰ ਵਿਛੌਣਾ, ਕੂੜੀ ਕਿਰਿਆ ਰਹਿਣ ਨਾ ਪਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਝੂਠੇ ਮਠ ਸੁਟੌਣਾ, ਅੰਤਮ ਵੇਖੇ ਥਾਉਂ ਥਾਈਂਆ। ਵਰਨ ਬਰਨ ਕੋਈ ਰਹਿਣ ਨਾ ਪੌਣਾ, ਚਾਰ ਵਰਨ ਅਠਾਰਾਂ ਬਰਨ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਾਮਾਤ ਦਏ ਵਖਾਈਆ। ਵਿਸ਼ਨੂੰ ਅੰਤਮ ਆਇਆ ਜਗ, ਕਰਿਆ ਖੇਲ ਅਪਾਰਾ। ਦਾਤਾ ਦਾਨੀ ਬਣਿਆ ਰਿਹਾ ਜੋ ਸਰਬੱਗ, ਜੁਗ ਜੁਗ ਰਿਹਾ ਵਰਤਾਰਾ। ਆਪੇ ਆਪਾ ਕੀਤਾ ਅੱਡ, ਆਪੇ ਵੇਖਣਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਕਰੇ ਖੇਲ ਨਿਆਰਾ। ਵਿਸ਼ਨੂੰ ਖੇਲ ਨਿਆਰ ਕਰੌਣਾ, ਸ੍ਰੀ ਭਗਵਾਨ ਹੁਕਮ ਜਣਾਈਆ। ਦਾਣਾ ਪਾਣੀ ਸਭ ਦਾ ਬੰਦ ਕਰੌਣਾ, ਜਗਤ ਵਸਤ ਨਾ ਕੋਇ ਵਰਤਾਈਆ। ਕਲਜੁਗ ਗੇੜਾ ਫੇਰ ਦਵੌਣਾ, ਉਲਟੀ ਲੱਠ ਭਵਾਈਆ। ਨੌਂ ਖੰਡ ਪ੍ਰਿਥਮੀ ਸਰਬ ਕੁਰਲੌਣਾ, ਜੀਵ ਜੰਤ ਦੇਣ ਦੁਹਾਈਆ। ਰਾਜ ਰਾਜਾਨਾਂ ਤਖ਼ਤੋਂ ਲੌਹਣਾ, ਸੀਸ ਤਾਜ ਨਾ ਕੋਇ ਟਿਕਾਈਆ। ਅਠਸਠ ਤੀਰਥ ਨੀਰ ਮੁਕੌਣਾ, ਅੰਮ੍ਰਿਤ ਜਲ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਵ ਹੁਕਮ ਰਿਹਾ ਸੁਣਾਈਆ। ਵਿਸ਼ਨੂੰ ਮੰਨਣਾ ਹਰਿ ਕਾ ਭਾਣਾ, ਹਰਿ ਭਾਣਾ ਆਪ ਜਣਾਇੰਦਾ। ਕੋਈ ਨਾ ਰਹੇ ਰਾਜਾ ਰਾਣਾ, ਦਰ ਘਰ ਕੋਇ ਨਾ ਸੋਭਾ ਪਾਇੰਦਾ। ਕਿਸੇ ਨਾ ਮਿਲੇ ਪੀਣਾ ਖਾਣਾ, ਖ਼ਾਲੀ ਹੱਥ ਸਰਬ ਫਿਰਾਇੰਦਾ। ਗੁਰਮੁਖ ਵਿਰਲਾ ਚਤੁਰ ਸੁਜਾਨਾ, ਤੇਰਾ ਮੇਲ ਮਿਲਾਇੰਦਾ। ਇਕ ਵਖੌਣਾ ਸ੍ਰੀ ਭਗਵਾਨਾ, ਸਚਖੰਡ ਸਾਚੇ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਤੇਰੀ ਕਰਾਮਾਤ ਤੇਰੇ ਹੱਥ ਫੜਾਇੰਦਾ। ਵਿਸ਼ਨੂੰ ਤੇਰੀ ਕਰਾਮਾਤ ਸਾਚੀ ਦਾਤ, ਹਰਿ ਸਾਚਾ ਸਚ ਜਣਾਈਆ। ਕਲਜੁਗ ਅੰਤਮ ਕਿਸੇ ਨਾ ਪੁਛਣੀ ਵਾਤ, ਨਾ ਹੋਏ ਕੋਇ ਸਹਾਈਆ। ਏਕਾ ਵਾਰ ਆਏ ਅੰਧੇਰੀ ਰਾਤ, ਚੰਦ ਚਾਂਦਨੀ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਬੈਠਾ ਦਵਾਰ, ਨਿਉਂ ਨਿਉਂ ਕਰੇ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਪ੍ਰਭ ਅੱਗੇ ਸੀਸ ਗਿਆ ਝੁੱਕ, ਵਿਸ਼ਨੂੰ ਆਪ ਝੁਕਾਇਆ। ਤੇਰਾ ਭਾਣਾ ਨਾ ਜਾਏ ਰੁਕ, ਹਉਂ ਲੱਖ ਲੱਖ ਸ਼ੁਕਰ ਮਨਾਇਆ। ਕਲਜੁਗ ਵੇਲਾ ਗਿਆ ਢੁਕ, ਗੋਬਿੰਦ ਲੇਖ ਲਿਖਾਇਆ। ਧਰਤ ਮਾਤ ਦੀ ਸਫ਼ਲ ਕਰਾਈ ਕੁੱਖ, ਧਰਨੀ ਧਰਤ ਧਵਲ ਦਇਆ ਕਮਾਇਆ। ਤ੍ਰੈਗੁਣ ਲੱਗਾ ਮੇਟਾਂ ਦੁੱਖ, ਦੁਖੜਾ ਅਵਰ ਨਾ ਕੋਇ ਜਣਾਇਆ। ਸਾਚੀ ਧਾਰੋਂ ਮੈਂ ਪਿਆ ਫੁੱਟ, ਸਾਚੀ ਧਾਰ ਦਿਆਂ ਵਹਾਇਆ। ਆਪਣਾ ਅੰਨ ਆਪੇ ਲੁੱਟ, ਤੇਰੇ ਦਰ ਪੁਚਾਇਆ। ਕਲਜੁਗ ਜੀਵਾਂ ਭਾਗ ਗਏ ਨਿਖੁੱਟ, ਹਰਿ ਕਾ ਰੂਪ ਨਜ਼ਰ ਨਾ ਆਇਆ। ਆਪਣੀ ਜੜ੍ਹ ਆਪੇ ਰਹੇ ਪੁੱਟ, ਹਿਰਦੇ ਕਾਮ ਕਰੋਧ ਵਸਾਇਆ। ਨਾ ਕੋਈ ਜਾਣੇ ਪਾਣੀ ਦੁੱਧ, ਝੂਠਾ ਰਿੜਕਣਾ ਐਵਾਂ ਪਾਇਆ। ਵਿਸ਼ਨੂੰ ਲੈਣ ਨਾ ਦੇਣੀ ਕਿਸੇ ਨੂੰ ਸੁੱਧ, ਮਤ ਮਨ ਬੁਧ ਡੇਰਾ ਢਾਹਿਆ। ਪੁਰਖ ਅਕਾਲ ਦਾ ਤੂੰ ਜੇਠਾ ਪੁੱਤ, ਆਦਿ ਆਦਿ ਉਪਾਇਆ। ਬ੍ਰਹਮਾ ਬਣਾਇਆ ਤੇਰਾ ਸੁੱਤ, ਸ਼ੰਕਰ ਨਾਲ ਰਲਾਇਆ। ਲੱਛਮੀ ਸੀਸ ਗੁੰਦਾ ਵਖਾਏ ਗੁਤ, ਸਚ ਸ਼ੰਗਾਰ ਕਰਾਇਆ। ਪਾਰਬਤੀ ਆਪਣੀ ਵਾਰ ਆਪੇ ਉਠ, ਆਪਣਾ ਨੇਤਰ ਨੈਣ ਮਟਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ, ਆਪਣਾ ਵੇਸ ਆਪ ਧਰਾਇਆ। ਵੇਸ ਧਰਾਏ ਹਰਿ ਅਵੱਲਾ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਲੇਖਾ ਜਾਣੇ ਰਾਣੀ ਅੱਲਾ, ਬਿਸਮਿਲ ਖੇਲ ਖਿਲਾਈਆ। ਮੁਕਾਮੇ ਹੱਕ ਏਕਾ ਮੱਲਾ, ਸਚ ਸਿੰਘਾਸਣ ਡੇਰਾ ਲਾਈਆ। ਸਚ ਸੰਦੇਸ ਏਕਾ ਘੱਲਾ, ਕਲਮਾ ਕਲਾਮ ਆਪ ਸੁਣਾਈਆ। ਪਰਵਰਦਿਗਾਰ ਫੜਾਇਆ ਪੱਲਾ, ਬੇਐਬ ਖੇਲ ਖਿਲਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਕਰਦਾ ਰਿਹਾ ਵਲ ਛੱਲਾ, ਅਛਲ ਅਛੱਲ ਵੇਸ ਵਟਾਈਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਕਲਜੁਗ ਅੰਤਮ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਰੂਪ ਬਣਿਆ ਝੱਲਾ, ਸਰਗੁਣ ਸ੍ਰਿਸ਼ਟ ਸਬਾਈ ਰਿਹਾ ਭੁਲਾਈਆ। ਸ੍ਰਿਸ਼ਟ ਸਬਾਈ ਜਾਣਾ ਭੁੱਲ, ਅਭੁਲ ਆਪ ਭੁਲਾਇੰਦਾ। ਮਾਇਆ ਮਮਤਾ ਗਈ ਰੁਲ, ਮਮਤਾ ਮੋਹ ਨਾ ਕੋਇ ਚੁਕਾਇੰਦਾ। ਭਾਗ ਨਾ ਲੱਗਾ ਸਾਚੀ ਕੁਲ, ਹਰਿ ਕਾ ਰੂਪ ਨਜ਼ਰ ਨਾ ਆਇੰਦਾ। ਸਾਚਾ ਜਾਮ ਨਾ ਲਾਇਆ ਬੁੱਲ, ਮਦਿਰਾ ਮਾਸ ਪਾਨ ਕਰਾਇੰਦਾ। ਪੰਜ ਤੱਤ ਬੂਟਾ ਬੈਠਾ ਫੁੱਲ, ਅੰਤਮ ਬਿਮਲ ਰੁੱਖ ਲਹਿਰਾਇੰਦਾ। ਕਲਜੁਗ ਅੰਧੇਰਾ ਜਾਣਾ ਝੁੱਲ, ਨਾ ਕੋਇ ਮੇਟ ਮਿਟਾਇੰਦਾ। ਬਿਨ ਹਰਿ ਨਾਮੇ ਕੋਇ ਨਾ ਪੈਣਾ ਮੁੱਲ, ਕਰਤਾ ਕ਼ੀਮਤ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਭਗਵਾਨ ਖੇਲ ਖਿਲਾਇੰਦਾ। ਵਿਸ਼ਨੂੰ ਭਗਵਾਨ ਆਇਆ ਚਲ, ਨਿਹਚਲ ਆਪਣਾ ਖੇਲ ਖਿਲਾਈਆ। ਕਲਜੁਗ ਮੇਟੇ ਝੂਠੀ ਕਲ, ਕਲ ਆਪਣੀ ਆਪ ਵਖਾਈਆ। ਏਕਾ ਫੜਿਆ ਖੰਡਾ ਭਲ, ਪਾਰਬ੍ਰਹਮ ਬੇਅੰਤ ਵਡ ਵਡਿਆਈਆ। ਧਰਨੀ ਧਰਤ ਧਵਲ ਜਾਏ ਹਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਕਰਾਈਆ। ਆਪਣਾ ਵੇਸ ਹਰਿ ਗੋਬਿੰਦ, ਆਪਣੀ ਵਾਰ ਕਰਾਇੰਦਾ। ਆਪੇ ਮੇਟੇ ਸਗਲੀ ਚਿੰਦ, ਚਿੰਤਾ ਰੋਗ ਗਵਾਇੰਦਾ। ਕਰੇ ਖੇਲ ਸਾਜਨ ਹਿੰਦ, ਹਿੰਦਵਾਇਣ ਵੇਖ ਵਖਾਇੰਦਾ। ਆਪੇ ਸੁਖ ਸਾਗਰ ਡੂੰਘਾ ਸਿੰਧ, ਆਪੇ ਮੁਖੀ ਮੁਖ ਸਾਲਾਹਿੰਦਾ। ਗਹਿਰ ਗੰਭੀਰ ਗੁਣੀ ਗਹਿੰਦ, ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭਾਣਾ ਆਪ ਵਖਾਇੰਦਾ। ਸਾਚਾ ਭਾਣਾ ਵੇਖ ਵਖੌਣਾ, ਵੇਖਣਹਾਰ ਇਕ ਹੋ ਜਾਈਆ। ਕਲਜੁਗ ਕੂੜਾ ਪੰਧ ਮੁਕੌਣਾ, ਪਾਂਧੀ ਪੰਧ ਰਿਹਾ ਮੁਕਾਈਆ। ਨੌਂ ਖੰਡ ਪ੍ਰਿਥਮੀ ਸੱਥਰ ਇਕ ਵਿਛੌਣਾ, ਖ਼ਾਕੀ ਖ਼ਾਕ ਦਏ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਚੁਕਾਈਆ। ਹਰਿ ਕਾ ਭਾਣਾ ਗੋਬਿੰਦ ਧਾਰ, ਗੁਰ ਗੋਬਿੰਦ ਦਏ ਸਾਲਾਹੀਆ। ਸਿੰਘ ਰੂਪ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਨਾਉਂ ਧਰਾਈਆ। ਸਾਚਾ ਖੰਡਾ ਕਰ ਤਿਆਰ, ਬ੍ਰਹਿਮੰਡਾਂ ਦਏ ਵਖਾਈਆ। ਦੋ ਜਹਾਨਾਂ ਕਰੇ ਖ਼ਵਾਰ, ਬਚਿਆ ਕੋਇ ਰਹਿਣ ਨਾ ਪਾਈਆ। ਕਲ ਕਲਕੀ ਲੈ ਅਵਤਾਰ, ਕੂੜੀ ਕਿਰਿਆ ਦਏ ਖਪਾਈਆ। ਆਪੇ ਵਸੇ ਸੰਬਲ ਨਗਰ ਧਾਮ ਨਿਆਰ, ਸਚ ਸਿੰਘਾਸਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਧਰਾਈਆ। ਸਾਚਾ ਵੇਸ ਹਰਿ ਕਰਤਾਰਾ, ਕਲਜੁਗ ਅੰਤਮ ਆਪ ਕਰਾਇੰਦਾ। ਕ਼ੁਦਰਤ ਕ਼ਾਦਰ ਵੇਖਣਹਾਰਾ, ਨੂਰ ਇਲਾਹੀ ਡਗਮਗਾਇੰਦਾ। ਵਿਸ਼ਨੂੰ ਭਗਵਾਨ ਹੋ ਉਜਿਆਰਾ, ਰੂਪ ਅਨੂਪ ਧਰਾਇੰਦਾ। ਸੋ ਪੁਰਖ ਨਿਰੰਜਣ ਪਾਵੇ ਸਾਰਾ, ਹੰ ਬ੍ਰਹਮ ਪਰਦਾ ਲਾਹਿੰਦਾ। ਏਕਾ ਡੰਕਾ ਵੱਜੇ ਅਪਰ ਅਪਾਰਾ, ਸਾਚੀ ਨੌਬਤ ਆਪ ਵਜਾਇੰਦਾ। ਸਚਖੰਡ ਬੈਠ ਸਚ ਦਵਾਰਾ ਥਿਰ ਘਰ ਆਪਣਾ ਪਰਦਾ ਲਾਹਿੰਦਾ। ਪਰਗਟ ਹੋ ਨਰਾਇਣ ਨਰ ਅਵਤਾਰਾ, ਆਪਣਾ ਭੇਵ ਆਪ ਜਣਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰਾ, ਸਮੁੰਦ ਸਾਗਰ ਮੁਖ ਸ਼ਰਮਾਇੰਦਾ। ਬਨਾਸਪਤ ਰੋਵੇ ਜ਼ਾਰੋ ਜ਼ਾਰਾ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਚੌਥੇ ਜੁਗ ਲਹਿਣਾ ਆਪ ਮੁਕੌਣਾ, ਚਾਰ ਲੱਖ ਬੱਤੀ ਹਜ਼ਾਰ ਨੇਤਰ ਨੈਣਾਂ ਨੀਰ ਵਹਾਈਆ। ਸਾਡਾ ਬੇੜਾ ਜਿਸ ਡੁਬੌਣਾ, ਸੋ ਆਇਆ ਸੱਚਾ ਮਾਹੀਆ। ਕਲਜੁਗ ਅੱਗੇ ਹੋ ਹੋ ਵਾਸਤਾ ਪੌਣਾ, ਦੋਏ ਜੋੜ ਪਏ ਸਰਨਾਈਆ। ਏਕਾ ਮੰਗ ਦਰ ਮੰਗੌਣਾ, ਬਖ਼ਸ਼ ਮੇਰੀ ਮੈਨੂੰ ਸ਼ਾਹੀਆ। ਚਾਰ ਯਾਰੀ ਮਰਦੰਗ ਵਜੌਣਾ, ਮੁਹੰਮਦ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਢਹਿ ਪਿਆ ਸਰਨਾਈਆ। ਕਲਜੁਗ ਮੰਗੇ ਝੋਲੀ ਡਾਹ, ਵੇਲਾ ਅੰਤਮ ਆਇਆ। ਮੈਂ ਸੁਣਿਆ ਤੂੰ ਬੇਪਰਵਾਹ, ਨਿਮਾਣਿਆਂ ਹੋਏਂ ਸਹਾਇਆ। ਮੈਂ ਆਇਆ ਤੇਰੀ ਲੈਣ ਪਨਾਹ, ਮੇਰੇ ਸਾਹਿਬ ਹੋ ਸਹਾਇਆ। ਤੇਰਾ ਘਰ ਵੇਖਿਆ ਸੱਚਾ ਦਰਗਹਿ, ਸਚ ਸਿੰਘਾਸਣ ਬੈਠਾ ਆਸਣ ਲਾਇਆ। ਮੇਰੇ ਨੈਣ ਰਹੇ ਸ਼ਰਮਾ, ਤੇਰੇ ਅੱਗੇ ਨਾ ਸਕਾ ਉਠਾਇਆ। ਤੂੰ ਪਕੜ ਮੇਰੀ ਬਾਂਹ, ਮੇਰਾ ਬੇੜਾ ਨਾ ਅੰਤ ਡੁਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਛੋਟਾ ਪੁੱਤ ਤੇਰੇ ਦਰ ਤੇ ਮੰਗਣ ਆਇਆ। ਤੇਰਾ ਛੋਟਾ ਪੁੱਤ ਕਲਜੁਗ ਦੁਲਾਰਾ, ਚੌਥੇ ਵੰਡੇ ਆਈਆ। ਤੇਰਾ ਬਣਿਆ ਰਿਹਾ ਫ਼ਰਮਾਂਬਰਦਾਰਾ, ਤੇਰਾ ਹੁਕਮ ਸੀਸ ਟਿਕਾਈਆ। ਚਾਰੋਂ ਕੁੰਟ ਕਰਿਆ ਜੂਠ ਝੂਠ ਪਸਾਰਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਰਲਾਈਆ। ਮਨਮਤ ਲਗਾਇਆ ਅਖਾੜਾ, ਲੱਖ ਚੁਰਾਸੀ ਨਾਚ ਨਚਾਈਆ। ਤ੍ਰੈਗੁਣ ਅਗਨੀ ਤਪਾਈ ਤੱਤੀ ਹਾੜਾ, ਘਰ ਘਰ ਰਹੀ ਜਲਾਈਆ। ਜੋ ਮਾਰਗ ਤੇਰਾ ਦੱਸਦੇ ਗਏ ਗੁਰ ਅਵਤਾਰਾ, ਮੈਂ ਸਭ ਨੂੰ ਦਿਤਾ ਭੁਲਾਈਆ। ਕਿਸੇ ਨਜ਼ਰ ਨਾ ਆਏ ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰਾ, ਨੇਤਰ ਦਰਸਨ ਕੋਇ ਨਾ ਪਾਈਆ। ਨਾਨਕ ਨਿਰਗੁਣ ਭੁੱਲਿਆ ਮੀਤ ਮੁਰਾਰਾ, ਜਿਸ ਜ਼ਾਤ ਪਾਤ ਨਾ ਕੋਇ ਰਖਾਈਆ। ਰਾਧਾ ਕ੍ਰਿਸ਼ਨ ਨਾ ਕੋਇ ਆਧਾਰਾ, ਬੰਸਰੀ ਨਾਮ ਨਾ ਕੋਇ ਵਜਾਈਆ। ਸੀਤਾ ਸੁਰਤ ਨਾ ਕੋਇ ਪਿਆਰਾ, ਸੁਆਣੀ ਸੰਗ ਨਾ ਕੋਇ ਰਖਾਈਆ। ਮੁਹੰਮਦ ਖਾਹਿਸ਼ ਰੋਵੇ ਜ਼ਾਰੋ ਜ਼ਾਰਾ, ਅੱਲਾ ਰਾਣੀ ਨਾਉਂ ਧਰਾਈਆ। ਈਸਾ ਮੂਸਾ ਕੂਕ ਕੂਕ ਕਰੇ ਪੁਕਾਰਾ, ਵੇਲਾ ਅੰਤਮ ਇਕ ਸਮਝਾਈਆ। ਕਲਜੁਗ ਜੋਧਾ ਸੂਰ ਬਲੀ ਬਲਕਾਰਾ, ਆਪਣਾ ਬਲ ਦਏ ਵਖਾਈਆ। ਕਿਸੇ ਨਜ਼ਰ ਨਾ ਆਏ ਮੰਦਰ ਮਸਜਿਦ ਗੁਰੂਦਵਾਰਾ, ਸ਼ਿਵਦਵਾਲਾ ਮਠ ਫੇਰਾ ਪਾਈਆ। ਅਠਸਠ ਤੀਰਥ ਵੇਖੇ ਜਾ ਕਿਨਾਰਾ, ਗੰਗਾ ਜਮਨਾ ਸੁਰਸਤੀ ਆਪਣਾ ਫੇਰਾ ਪਾਈਆ। ਦਹਿ ਦਿਸ਼ਾ ਹੋਇਆ ਵਿਭਚਾਰਾ, ਸਤਿ ਸੰਤੋਖ ਨਾ ਕੋਇ ਰਖਾਈਆ। ਉਤੋਂ ਬੋਲਣ ਤੇਰਾ ਨਾਅਰਾ, ਰਸਨਾ ਜਿਹਵਾ ਹਿਲਾਈਆ। ਅੰਤਰ ਕਰੇ ਨਾ ਕੋਇ ਪਿਆਰਾ, ਅਜਪਾ ਜਾਪ ਨਾ ਕੋਇ ਜਪਾਈਆ। ਕਲਜੁਗ ਤੇਰੀ ਸੁਣੇ ਕੌਣ ਪੁਕਾਰਾ, ਨੌਂ ਖੰਡ ਰਹੀ ਕੁਰਲਾਈਆ। ਧਰਨੀ ਦੱਬੀ ਤੇਰੇ ਭਾਰਾ, ਨੇਤਰ ਨੈਣ ਨੀਰ ਰਹੀ ਵਹਾਈਆ। ਖੁਲ੍ਹੜੇ ਕੇਸ ਰਹੀ ਪੁਕਾਰ, ਮੀਂਡੀ ਸੀਸ ਨਾ ਕੋਇ ਰਖਾਈਆ। ਮਾਤ ਪਿਤ ਕਰੇ ਖਵਾਰ, ਭੈਣ ਭਈਯਾ ਸੇਜ ਹੰਢਾਈਆ। ਨਾਰੀ ਕੰਤ ਨਾ ਕਰੇ ਪਿਆਰ, ਚਾਰ ਕੁੰਟ ਵੇਖ ਵਖਾਈਆ। ਗੁਰ ਕਾ ਸ਼ਬਦ ਨਾ ਕੋਇ ਅਧਾਰ, ਹਰਿ ਕਾ ਨਾਮ ਨਾ ਕੋਇ ਧਿਆਈਆ। ਆ ਆ ਗਏ ਤੇਈ ਅਵਤਾਰ, ਜੁਗ ਜੁਗ ਆਪਣੀ ਸੇਵ ਕਮਾਈਆ। ਅਠਾਰਾਂ ਭਗਤ ਗਏ ਪੁਕਾਰ, ਕਬੀਰ ਜੁਲਾਹਾ ਦਏ ਸਲਾਹੀਆ। ਨਾਨਕ ਨਿਰਗੁਣ ਕਰ ਪਿਆਰ, ਜੀਵ ਜੰਤ ਰਿਹਾ ਸਮਝਾਈਆ। ਗੋਬਿੰਦ ਫ਼ਤਿਹ ਬੋਲ ਜੈਕਾਰ, ਸਾਚਾ ਨਾਅਰਾ ਏਕਾ ਲਾਈਆ। ਕਲਜੁਗ ਆਵੇ ਅੰਤਮ ਵਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਪਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰ, ਜੋਤੀ ਜਾਮਾ ਭੇਖ ਵਟਾਈਆ। ਮੇਰਾ ਮੇਲਾ ਕਰੇ ਵਿਚ ਸੰਸਾਰ, ਆਪ ਆਪਣਾ ਸੰਗ ਨਿਭਾਈਆ। ਆਪਣਾ ਨਾਉਂ ਫੜੇ ਖੜਗ ਖੰਡਾ ਕਟਾਰ, ਤੇਜ਼ ਚੰਡ ਪਰਚੰਡ ਚਮਕਾਈਆ। ਚਾਰ ਵਰਨ ਦਏ ਅਧਾਰ, ਊਚਾਂ ਨੀਚਾਂ ਗਲੇ ਲਗਾਈਆ। ਏਕਾ ਅੰਮ੍ਰਿਤ ਕਰ ਤਿਆਰ, ਸਾਚਾ ਜਾਮ ਦਏ ਪਿਆਈਆ। ਏਕਾ ਬੋਲ ਸਚ ਜੈਕਾਰ, ਨਾਨਕ ਨਿਰਗੁਣ ਕਰੇ ਪੜ੍ਹਾਈਆ। ਇਸ਼ਟ ਮਨਾਉਣਾ ਪੁਰਖ ਅਕਾਲ, ਦੂਜਾ ਇਸ਼ਟ ਨਾ ਕੋਇ ਵਖਾਈਆ। ਨੌਂ ਖੰਡ ਪ੍ਰਿਥਮੀ ਵਖਾਏ ਇਕੋ ਸੱਚੀ ਧਰਮਸਾਲ, ਸਾਚਾ ਮੰਦਰ ਇਕ ਵਖਾਈਆ। ਬੁਧ ਵੀਚਾਰੀ ਕੀ ਕਰੇ ਸਵਾਲ, ਆਪਣਾ ਭੇਵ ਨਾ ਪਾਈਆ। ਬਿਨ ਹਰਿਨਾਮੇ ਹੋਇਆ ਕੰਗਾਲ, ਗੁਰ ਗੋਬਿੰਦ ਦਿਸ ਨਾ ਪਾਈਆ। ਉਠ ਕੇ ਜਾਏ ਨਾ ਬਣੇ ਬੇਈਮਾਨ, ਪਾਰਬ੍ਰਹਮ ਸ੍ਰੀ ਭਗਵਾਨਾ। ਪਹਿਲੋਂ ਮੇਟੇ ਜੀਵ ਸ਼ੈਤਾਨ, ਫਿਰ ਗੁਰਮੁਖਾਂ ਦੇਵੇ ਬ੍ਰਹਮ ਗਿਆਨਾ। ਗੁਰ ਗੋਬਿੰਦ ਸੂਰਾ ਮਿਲੇ ਆਣ, ਜੋਧਾ ਸੂਰਬੀਰ ਬਲੀ ਬਲਵਾਨਾ। ਨੀਲਾ ਨੀਲੀ ਧਾਰੋਂ ਕਰੇ ਪਾਰ, ਸਾਚਾ ਖੰਡਾ ਇਕ ਚਮਕਾਨਾ। ਆਦਿ ਜੁਗਾਦਿ ਨੌਜਵਾਨ, ਚਲ ਕੇ ਆਏ ਵਿਚ ਜਹਾਨਾ। ਵੀਹ ਸੌ ਵੀਹ ਬਿਕ੍ਰਮੀ ਪੰਦਰਾਂ ਕੱਤਕ, ਵਦੀ ਸੁਦੀ ਨਾ ਕੋਇ ਨਿਸ਼ਾਨ, ਦਿਲੀ ਤਖ਼ਤ ਬਹੇ ਰਾਜ ਰਾਜਾਨਾ। ਏਕਾ ਦੇਵੇ ਧੁਰ ਫ਼ਰਮਾਨ, ਰਾਓ ਰੰਕ ਸਰਬ ਸੀਸ ਝੁਕਾਨਾ। ਚਾਰੋਂ ਕੁੰਟ ਜੈ ਜੈਕਾਰ ਹੋਏ ਵਿਸ਼ਨੂੰ ਭਗਵਾਨ, ਸਭ ਛੱਡ ਕੇ ਭੱਜਣ ਮੈਦਾਨਾ। ਨਾ ਕੋਇ ਦਿਸੇ ਬਲ ਰਾਜ ਰਾਜਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਤੇਰਾ ਪੂਰਾ ਕਰੇ ਦਰ ਆਇਆਂ ਕਰੇ ਪਰਵਾਨਾ। ਗੁਰਸਿਖ ਪਰਵਾਨਾ ਹੋਏ ਪੂਰਾ, ਅਧੂਰਾ ਰਹੇ ਨਾ ਰਾਈਆ। ਵਿਸ਼ਨੂੰ ਭਗਵਾਨ ਹੱਥੀਂ ਪਹਿਨੇ ਕਦੇ ਨਾ ਚੂੜ੍ਹਾ, ਲਛਮੀ ਭੂਸ਼ਣ ਲਾਲ ਰੰਗ ਰੰਗਾਈਆ। ਕਲਜੁਗ ਅੰਤਮ ਮੇਟੇ ਨਿਸ਼ਾਨਾ ਕੂੜਾ, ਸਚ ਸੁੱਚ ਦਏ ਧਰਾਈਆ। ਪਰਗਟ ਹੋਏ ਗੁਰੂ ਗੋਬਿੰਦ ਸਿੰਘ ਸੂਰਾ, ਸੂਰਬੀਰ ਵੇਸ ਵਟਾਈਆ। ਸਦਾ ਸਦਾ ਸਦ ਹਾਜ਼ਰ ਹਜ਼ੂਰਾ, ਨਾ ਮਰੇ ਨਾ ਜਾਈਆ। ਆਪਣਾ ਕੌਲ ਕਰੇ ਪੂਰਾ, ਕਰਕੇ ਗਿਆ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਨਿਰਾਕਾਰ ਕਲਜੁਗ ਅੰਤਮ ਹੋ ਉਜਿਆਰ, ਸਾਚੀ ਧਾਰ ਦਏ ਚਲਾਈਆ।