੧੯ ਭਾਦਰੋਂ ੨੦੧੮ ਬਿਕ੍ਰਮੀ ਬੀਬੀ ਦਿਆਲ ਕੌਰ ਦੇ ਗ੍ਰਹਿ ਦਇਆ ਹੋਈ ਲੀਲ ਜ਼ਿਲਾ ਲੁਧਿਆਣਾ
ਨਿਰਗੁਣ ਨਿਰਵੈਰ ਸੱਚਾ ਪਾਤਸ਼ਾਹ, ਆਦਿ ਜੁਗਾਦਿ ਅਖਵਾਇੰਦਾ। ਗੁਰ ਗੁਰ ਰੂਪ ਬਣ ਮਲਾਹ, ਜੁਗ ਜੁਗ ਵੇਸ ਵਟਾਇੰਦਾ। ਭਗਤਨ ਦੇਵੇ ਸਚ ਸਲਾਹ, ਸਾਚੇ ਮਾਰਗ ਲਾਇੰਦਾ। ਸੰਤਨ ਨਾਮ ਇਕ ਵਰਤਾ, ਆਤਮ ਬ੍ਰਹਮ ਦ੍ਰਿੜਾਇੰਦਾ। ਗੁਰਮੁਖਾਂ ਘਰ ਦਏ ਵਖਾ, ਸਾਚੇ ਮੰਦਰ ਸੋਭਾ ਪਾਇੰਦਾ। ਗੁਰਸਿਖ ਸੱਜਣ ਮੇਲ ਮਿਲਾ, ਆਪਣਾ ਬੰਧਨ ਪਾਇੰਦਾ। ਨਾਮ ਨਿਧਾਨਾ ਇਕ ਜਣਾ, ਅਨੁਭਵ ਪਰਕਾਸ਼ ਕਰਾਇੰਦਾ। ਸ਼ਬਦ ਤਰਾਨਾ ਏਕਾ ਗਾ, ਆਪਣਾ ਰਾਗ ਸੁਣਾਇੰਦਾ। ਕਾਇਆ ਖੇੜਾ ਜੋਤ ਜਗਾ, ਨੂਰ ਨੁਰਾਨਾ ਡਗਮਗਾਇੰਦਾ। ਅੰਮ੍ਰਿਤ ਤਾਲ ਇਕ ਸੁਹਾ, ਨਿਝਰ ਝਿਰਨਾ ਆਪ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਇੰਦਾ। ਸ਼ਾਹ ਪਾਤਸ਼ਾਹ ਹਰਿ ਨਿਰੰਕਾਰਾ, ਨਿਰਵੈਰ ਪੁਰਖ ਵਡੀ ਵਡਿਆਈਆ। ਆਦਿ ਜੁਗਾਦੀ ਇਕ ਅਵਤਾਰਾ, ਜੁਗ ਜੁਗ ਵੇਸ ਵਟਾਈਆ। ਪੁਰਖ ਅਕਾਲ ਹੋ ਉਜਿਆਰਾ, ਨਿਰਾਕਾਰਾ ਖੇਲ ਖਿਲਾਈਆ। ਗੁਰ ਗੁਰ ਰੂਪ ਕਰ ਪਸਾਰਾ, ਗੁਰਦੇਵ ਇਸ਼ਟ ਨਮੋ ਵੇਖ ਵਖਾਈਆ। ਭਗਤਨ ਦੇਵੇ ਸਚ ਭੰਡਾਰਾ, ਪਾਰਬ੍ਰਹਮ ਬੇਪਰਵਾਹੀਆ। ਸੰਤਨ ਵਖਾਏ ਇਕ ਦਵਾਰਾ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਗੁਰਮੁਖਾਂ ਪਾਰ ਕਰਾਏ ਕਿਨਾਰਾ, ਡੂੰਘੀ ਭਵਰ ਨਾ ਕੋਇ ਰੁੜ੍ਹਾਈਆ। ਗੁਰਸਿਖ ਬਖ਼ਸ਼ੇ ਇਕ ਆਧਾਰਾ, ਚਰਨ ਕਵਲ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਬੰਧਨ ਪਾਈਆ। ਸ਼ਾਹ ਪਾਤਸ਼ਾਹ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਮੀਤ ਮੁਰਾਰਾ, ਏਕੰਕਾਰਾ ਸੰਗ ਨਿਭਾਇੰਦਾ। ਆਦਿ ਨਿਰੰਜਣ ਹੋ ਉਜਿਆਰਾ, ਅਬਿਨਾਸ਼ੀ ਕਰਤਾ ਵੇਖ ਵਖਾਇੰਦਾ। ਸ੍ਰੀ ਭਗਵਾਨ ਦਏ ਹੁਲਾਰਾ, ਪਾਰਬ੍ਰਹਮ ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਕਾਰ ਕਰਾਇੰਦਾ। ਜੁਗ ਜੁਗ ਕਾਰ ਹਰਿ ਕਰਤਾਰ, ਆਪਣੀ ਆਪ ਕਰਾਈਆ। ਨਿਰਗੁਣ ਰੂਪ ਨਿਰਾਕਾਰ, ਨਿਰਵੈਰ ਖੇਲ ਖਿਲਾਈਆ। ਆਪਣੀ ਇਛਿਆ ਭਰ ਭੰਡਾਰ, ਵਸਤ ਅਮੋਲਕ ਆਪ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਤ੍ਰੈਗੁਣ ਮੇਲਾ ਮੇਲ ਮਿਲਾਈਆ। ਏਕਾ ਸ਼ਬਦ ਨਾਦ ਧੁੰਨਕਾਰ, ਗ੍ਰਹਿ ਮੰਦਰ ਆਪ ਸੁਣਾਈਆ । ਪੰਜ ਤੱਤ ਕਰ ਆਕਾਰ, ਸਰਗੁਣ ਖੇਲੇ ਖੇਲ ਹਰ ਘਟ ਥਾਈਂਆ। ਲੱਖ ਚੁਰਾਸੀ ਹੋ ਉਜਿਆਰ, ਘਟ ਘਟ ਜੋਤ ਜਗਾਈਆ। ਆਤਮ ਬ੍ਰਹਮ ਅਪਰ ਅਪਾਰ, ਆਪਣੀ ਵੰਡ ਵੰਡਾਈਆ। ਈਸ਼ ਜੀਵ ਖੇਲ ਨਿਆਰ, ਖ਼ਾਲਕ ਖ਼ਲਕ ਰੂਪ ਸਮਾਈਆ। ਕਰਤਾ ਪੁਰਖ ਕਰਨੀ ਕਰੇ ਸਾਚੀ ਕਾਰ, ਆਪ ਆਪਣਾ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਈਆ। ਨਿਰਗੁਣ ਰੂਪ ਪੁਰਖ ਅਕਾਲਾ, ਏਕਾ ਘਰ ਸੁਹਾਇੰਦਾ। ਵਸਣਹਾਰਾ ਸਚਖੰਡ ਸੱਚੀ ਧਰਮਸਾਲਾ, ਸਚ ਸਿੰਘਾਸਣ ਸੋਭਾ ਪਾਇੰਦਾ। ਗੁਰ ਗੁਰ ਰੂਪ ਹੋ ਦਿਆਲਾ, ਲੋਕਮਾਤ ਵੇਸ ਵਟਾਇੰਦਾ। ਭਾਗ ਲਗਾਏ ਪੰਜ ਤੱਤ ਕਾਇਆ ਮਾਟੀ ਖਾਲਾ, ਘਰ ਘਰ ਵਿਚ ਸੋਭਾ ਪਾਇੰਦਾ। ਭਗਤਨ ਦੱਸੇ ਰਾਹ ਸੁਖਾਲਾ, ਏਕਾ ਭਗਤੀ ਨਾਮ ਦ੍ਰਿੜਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲਾ, ਏਕਾ ਰੰਗ ਰੰਗਾਇੰਦਾ। ਸੰਤਨ ਨੂਰ ਕਰ ਉਜਾਲਾ, ਨੂਰ ਨੁਰਾਨਾ ਡਗਮਗਾਇੰਦਾ। ਆਤਮ ਬ੍ਰਹਮ ਪਾਏ ਮਾਲਾ, ਮਨ ਕਾ ਮਣਕਾ ਆਪ ਭਵਾਇੰਦਾ। ਗੁਰਮੁਖਾਂ ਘਾਲੇ ਸਾਚੀ ਘਾਲਾ, ਸਾਚੀ ਘਾਲ ਇਕ ਜਣਾਇੰਦਾ। ਦਿਵਸ ਰੈਣ ਵਸੇ ਨਾਲਾ, ਵਿਛੜ ਕਦੇ ਨਾ ਜਾਇੰਦਾ। ਗੁਰਸਿਖ ਦੇਵੇ ਨਾਮ ਸੱਚਾ ਧਨ ਮਾਲਾ, ਠਗ ਚੋਰ ਯਾਰ ਲੁੱਟ ਕੋਇ ਨਾ ਜਾਇੰਦਾ। ਲੇਖਾ ਜਾਣੇ ਸ਼ਾਹ ਕੰਗਾਲਾ, ਸ਼ਾਹ ਪਾਤਸ਼ਾਹ ਸਿਰ ਆਪਣਾ ਹੱਥ ਰਖਾਇੰਦਾ। ਜੁਗਾ ਜੁਗੰਤਰ ਹੋ ਨਿਰਾਲਾ, ਸਰਗੁਣ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਜੁਗਾ ਜੁਗੰਤਰ ਸਾਚੀ ਕਾਰ, ਜੁਗ ਕਰਤਾ ਆਪ ਕਰਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਰ ਵਿਚਾਰ, ਏਕਾ ਅੱਖਰ ਕਰੇ ਪੜ੍ਹਾਈਆ। ਸੋ ਪੁਰਖ ਨਿਰੰਜਣ ਵਸਣਹਾਰਾ ਠਾਂਡੇ ਦਰਬਾਰ, ਹੰ ਬ੍ਰਹਮ ਵੇਖ ਵਖਾਈਆ। ਸੋਹੰ ਸ਼ਬਦ ਸਚ ਜੈਕਾਰ, ਆਦਿ ਪੁਰਖ ਆਪ ਲਗਾਈਆ। ਆਤਮ ਬ੍ਰਹਮ ਪਾਰਬ੍ਰਹਮ ਏਕਾ ਧਾਰ, ਸੋਹੰ ਸ਼ਬਦ ਸਚ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਅਵੱਲੜਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਫੜਾਇਆ ਆਪਣਾ ਪਲੜਾ, ਏਕਾ ਬੰਧਨ ਪਾਇੰਦਾ। ਸਚ ਸੰਦੇਸ਼ ਘਲੜਾ, ਸਾਚਾ ਮੰਤਰ ਨਾਮ ਦ੍ਰਿੜਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲੜਾ, ਊਚ ਮਹੱਲਾ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਪੁਰਖ ਬਿਧਾਤਾ ਆਪਣੀ ਰੱਖੇ ਉਤਮ ਜਾਤਾ, ਜੋਤੀ ਜਾਤਾ ਖੇਲ ਖਿਲਾਇੰਦਾ। ਜੋਤੀ ਜਾਤਾ ਹਰਿ ਨਰਾਇਣ, ਨਿਰਗੁਣ ਆਪਣੀ ਧਾਰ ਚਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਰਸਨਾ ਗੁਣ ਸਾਰੇ ਕਹਿਣ, ਗੁਰ ਅਵਤਾਰ ਗਾਈਆ। ਭਗਤ ਭਗਵੰਤ ਚਰਨ ਢਹਿਣ, ਨਿਉਂ ਨਿਉਂ ਸੀਸ ਝੁਕਾਈਆ। ਸੰਤਨ ਚੁੱਕੇ ਲਹਿਣ ਦੇਣ, ਪੂਰਬ ਪੂਰਬ ਵੇਖ ਵਖਾਈਆ। ਗੁਰਮੁਖਾਂ ਪਾਏ ਏਕਾ ਗਹਿਣ, ਸਾਚਾ ਭੂਸ਼ਨ ਬਸਤਰ ਨਾਮ ਤਨ ਵਖਾਈਆ। ਗੁਰਸਿਖ ਗੁਰ ਗੁਰ ਧਾਮ ਇਕੱਠੇ ਬਹਿਣ, ਸਾਚਾ ਦਰ ਇਕ ਸਮਝਾਈਆ। ਜੁਗਾ ਜੁਗੰਤਰ ਲੱਖ ਚੁਰਾਸੀ ਮੌਤ ਲਾੜੀ ਖਾਏ ਡੈਣ, ਵੇਲੇ ਅੰਤ ਨਾ ਸਕੇ ਕੋਇ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਅੰਤਮ ਹਰਿ ਨਿਰੰਕਾਰਾ, ਏਕਾ ਖੇਲ ਖਿਲਾਇੰਦਾ। ਨਿਰਗੁਣ ਸਰਗੁਣ ਪਾਵੇ ਸਾਰਾ, ਲੱਖ ਚੁਰਾਸੀ ਫੋਲ ਫੋਲਾਇੰਦਾ। ਪਰਦਾ ਉਠਾਏ ਵਿਸ਼ਨ ਬ੍ਰਹਮਾ ਸ਼ਿਵ ਇਕ ਵਖਾਏ ਸਚ ਦਰਬਾਰਾ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਸਚ ਸਿੰਘਾਸਣ ਸੋਹੇ ਸ਼ਾਹ ਪਾਤਸ਼ਾਹ ਸੱਚੀ ਸਰਕਾਰਾ, ਸ਼ਹਿਨਸ਼ਾਹ ਆਪਣਾ ਨਾਉਂ ਧਰਾਇੰਦਾ। ਲੇਖਾ ਮੰਗੇ ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰਾ, ਏਕਾ ਹੁਕਮ ਸੁਣਾਇੰਦਾ। ਕਾਇਨਾਤ ਕਰੇ ਖ਼ਬਰਦਾਰਾ, ਇਕ ਇਕੱਲਾ ਪਰਵਰਦਿਗਾਰਾ, ਮਿਹਬਾਨ ਬੀਦੋ ਆਪਣਾ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਵੇਸ ਅਵੱਲਾ, ਨਿਰਗੁਣ ਨਿਰਵੈਰ ਆਪ ਕਰਾਈਆ। ਲੇਖਾ ਜਾਣੇ ਰਾਣੀ ਅੱਲਾ, ਇਲਾਹੀ ਨੂਰ ਡਗਮਗਾਈਆ। ਸਚ ਸਿੰਘਾਸਣ ਏਕਾ ਮੱਲਾ, ਮੁਕਾਮੇ ਹੱਕ ਹੱਕ ਖ਼ੁਦਾਈਆ। ਸਚ ਸੰਦੇਸ਼ ਏਕਾ ਘੱਲਾ, ਅਜ਼ਰਾਈਲ ਜਬਰਾਈਲ ਮੇਕਾਈਲ ਅਸਰਾਫ਼ੀਲ ਸੇਵਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣੀ ਧਾਰ ਚਲਾਈਆ। ਸਚ ਸੰਦੇਸਾ ਜ਼ਬਰਾਈਲ, ਚੌਦਾਂ ਤਬਕ ਸੁਣਾਇੰਦਾ। ਉਮਤੀ ਉਮਤ ਵੇਖ ਦਲੀਲ, ਦਹਿ ਦਿਸ਼ਾ ਫੋਲ ਫੋਲਾਇੰਦਾ। ਚਾਰ ਕੁੰਟ ਨਾ ਦਿਸੇ ਕੋਈ ਦਲੀਲ, ਸ਼ਰਅ ਸ਼ਰੀਅਤ ਮੁਖ ਸ਼ਰਮਾਇੰਦਾ। ਵੇਲੇ ਅੰਤ ਨਾ ਹੋਇ ਅਪੀਲ, ਪੁਰਖ ਅਬਿਨਾਸ਼ੀ ਖੇਲ ਖਿਲਾਇੰਦਾ। ਬਸਨ ਬਨਵਾਰੀ ਬਸਤਰ ਪਹਿਨ ਨੀਲ, ਨੀਲੀ ਧਾਰ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਬੰਧਨ ਪਾਇੰਦਾ। ਜੁਗ ਜੁਗ ਬੰਧਨ ਹਰਿ ਗੋਪਾਲ, ਆਦਿ ਜੁਗਾਦਿ ਪਾਈਆ। ਆਪਣੇ ਹੱਥ ਰੱਖੇ ਕਾਲ ਮਹਾਕਾਲ, ਹੁਕਮੀ ਹੁਕਮ ਆਪ ਭਵਾਈਆ। ਰੂਪ ਧਰਾਏ ਆਪਣਾ ਦਿਆਲ, ਦਇਆ ਨਿਧ ਬੇਪਰਵਾਹੀਆ। ਲੇਖਾ ਜਾਣੇ ਤ੍ਰੈਗੁਣ ਜਾਲ, ਤ੍ਰੈਗੁਣ ਅਤੀਤਾ ਸੱਚਾ ਮਾਹੀਆ। ਨਵ ਨੌਂ ਰਿਹਾ ਸੁਰਤ ਸੰਭਾਲ, ਚਾਰ ਚਾਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ। ਸਾਚਾ ਲੇਖਾ ਹੱਥ ਕਰਤਾਰ, ਗੁਰ ਅਵਤਾਰ ਸੀਸ ਝੁਕਾਇੰਦਾ। ਤਖ਼ਤ ਨਿਵਾਸੀ ਬੈਠ ਸਚ ਦਰਬਾਰ, ਕਲਜੁਗ ਅੰਤਮ ਹੁਕਮ ਸੁਣਾਇੰਦਾ। ਦਰ ਦਰਵੇਸ਼ ਬਣ ਤੇਈ ਅਵਤਾਰ, ਨੇਤਰ ਨੈਣ ਸਰਬ ਨਿਵਾਇੰਦਾ। ਭਗਤ ਰੋਵਣ ਜ਼ਾਰੋ ਜ਼ਾਰ, ਭਗਤੀ ਮਾਰਗ ਨਾ ਕੋਇ ਰਖਾਇੰਦਾ। ਬ੍ਰਹਮਾ ਕੂਕ ਕੂਕ ਕਰੇ ਪੁਕਾਰ, ਮੇਰਾ ਬ੍ਰਹਮ ਨਜ਼ਰ ਨਾ ਆਇੰਦਾ। ਸ਼ੰਕਰ ਸੁੱਟ ਬੈਠਾ ਕਟਾਰ, ਤ੍ਰਿਸੂਲ ਹੱਥ ਨਾ ਕੋਇ ਵਖਾਇੰਦਾ। ਵਿਸ਼ਨੂੰ ਬਣੇ ਦਰ ਭਿਖਾਰ, ਖ਼ਾਲੀ ਭੰਡਾਰ ਨਾ ਕੋਇ ਭਰਾਇੰਦਾ। ਤ੍ਰੈਗੁਣ ਮਾਇਆ ਆਈ ਹਾਰ, ਰਜੋ ਤਮੋ ਸਤੋ ਮੁਖ ਸ਼ਰਮਾਇੰਦਾ। ਪੰਜ ਤੱਤ ਜਾਏ ਉਜਾੜ, ਜਗਤ ਖੇੜਾ ਆਪੇ ਢਾਹਿੰਦਾ। ਹੋਇਆ ਅੰਧੇਰਾ ਬਹੱਤਰ ਨਾੜ, ਕਾਇਆ ਗੜ੍ਹ ਨਾ ਕੋਇ ਸੁਹਾਇੰਦਾ। ਲੱਖ ਚੁਰਾਸੀ ਨਾ ਕੋਇ ਪਿਆਰ, ਮਮਤਾ ਮੋਹ ਨਾ ਕੋਇ ਜਣਾਇੰਦਾ। ਬੰਕ ਸੋਹਣ ਗੁਰ ਅਵਤਾਰ, ਦਸ ਦਸ ਮੇਲਾ ਮੇਲ ਮਿਲਾਇੰਦਾ। ਨਾਨਕ ਗੋਬਿੰਦ ਬੋਲ ਜੈਕਾਰ, ਏਕਾ ਬੋਲ ਸੁਣਾਇੰਦਾ। ਨਿਹਕਲੰਕ ਮਹਾਂਬਲੀ ਉਤਰੇ ਅਵਤਾਰ, ਕਲ ਕਲਕੀ ਖੇਲ ਕਰਾਇੰਦਾ। ਜਾਗਰਤ ਜੋਤ ਜਗੇ ਸੰਸਾਰ, ਨੂਰ ਨੁਰਾਨਾ ਡਗਮਗਾਇੰਦਾ। ਨਾਮ ਖੰਡਾ ਤੇਜ਼ ਕਟਾਰ, ਬ੍ਰਹਿਮੰਡਾਂ ਆਪ ਚਮਕਾਇੰਦਾ। ਲੋਆਂ ਪੁਰੀਆਂ ਮਾਰੇ ਮਾਰ, ਨਵ ਨੌਂ ਆਪਣਾ ਖੇਲ ਖਿਲਾਇੰਦਾ। ਬ੍ਰਹਮੇ ਬੇੜਾ ਕਰੇ ਪਾਰ, ਸ਼ੰਕਰ ਆਪਣੀ ਗੋਦ ਬਹਾਇੰਦਾ। ਇੰਦ ਇੰਦਰਾਸਣ ਦਏ ਆਧਾਰ, ਵੇਲਾ ਅੰਤ ਚੁਕਾਇੰਦਾ। ਤ੍ਰੈਗੁਣ ਮਾਇਆ ਜਾਏ ਹਾਰ, ਤ੍ਰੈਗੁਣ ਆਪਣਾ ਪੰਧ ਮੁਕਾਇੰਦਾ। ਕਰੇ ਖੇਲ ਅਪਰ ਅਪਾਰ, ਲੇਖਾ ਲਿਖਤ ਵਿਚ ਨਾ ਆਇੰਦਾ। ਬ੍ਰਹਿਮੰਡਾਂ ਖੰਡਾਂ ਖੇਲ ਕਰੇ ਨਿਆਰ, ਨਿਰਗੁਣ ਆਪਣਾ ਹੁਕਮ ਵਰਤਾਇੰਦਾ। ਧਰੂ ਆਈ ਅੰਤਮ ਵਾਰ, ਚੌਥੇ ਜੁਗ ਪੰਧ ਮੁਕਾਇੰਦਾ। ਬਲ ਬਾਵਨ ਕਰਿਆ ਪਾਰ, ਸਤਿਜੁਗ ਨਾਲ ਮਿਲਾਇੰਦਾ। ਸਿੱਤਲ ਦੇਸ ਖੇਲ ਨਿਆਰ, ਪਾਤਾਲ ਪਾਤਾਲਾਂ ਫੋਲ ਫੋਲਾਇੰਦਾ। ਕਲਜੁਗ ਤੇਰੀ ਅੰਤਮ ਵਾਰ, ਲੋਕਮਾਤ ਪਰਗਟਾਇੰਦਾ। ਮਾਣਸ ਜਨਮ ਦੇ ਅਪਾਰ, ਪੰਜ ਤੱਤ ਖੇਲ ਖਿਲਾਇੰਦਾ। ਅੰਦਰ ਕਰ ਜੋਤ ਉਜਿਆਰ, ਨੂਰ ਨੁਰਾਨਾ ਡਗਮਗਾਇੰਦਾ। ਆਪਣਾ ਲਹਿਣਾ ਰੱਖਿਆ ਬੰਦ ਕਿਵਾੜ, ਦਿਸ ਕਿਸੇ ਨਾ ਆਇੰਦਾ। ਆਪਣੀ ਥਿਤ ਆਪ ਵਿਚਾਰ, ਆਪੇ ਖੇਲ ਖਿਲਾਇੰਦਾ। ਜੁਗਾ ਜੁਗੰਤਰ ਕਰ ਪਿਆਰ, ਭਗਵਨ ਭਗਤਨ ਮੇਲ ਮਿਲਾਇੰਦਾ। ਲੇਖਾ ਜਾਣੇ ਧੁਰ ਦਰਬਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਪੰਧ ਮੁਕਾਇੰਦਾ। ਕਲਜੁਗ ਤੇਰਾ ਅੰਤਮ ਪੰਧ, ਸੋ ਪੁਰਖ ਨਿਰੰਜਣ ਆਪ ਮੁਕਾਈਆ। ਸਤਿਜੁਗ ਚੜ੍ਹਾਏ ਸਾਚਾ ਚੰਦ, ਸੀਤਲ ਧਾਰ ਵਖਾਈਆ। ਇਕ ਸੁਣਾਏ ਸੁਹਾਗੀ ਛੰਦ, ਨਾਉਂ ਨਿਰੰਕਾਰਾ ਆਪ ਪਰਗਟਾਈਆ। ਜੀਵ ਜੰਤ ਗਾਇਣ ਬੱਤੀ ਦੰਦ, ਰਸਨਾ ਜੇਹਵਾ ਇਕ ਹਲਾਈਆ। ਅੱਠੇ ਪਹਿਰ ਵਖਾਏ ਪਰਮਾਨੰਦ, ਨਿਜ ਆਤਮ ਕਰ ਰਸਾਈਆ। ਕਰਵਟ ਬਦਲਾ ਬਦਲੇ ਕੰਡ, ਜੋ ਬੈਠਾ ਮੁਖ ਛੁਪਾਈਆ। ਮਨਮੁਖਤਾ ਦੇਵੇ ਦੰਡ, ਗੁਰਮੁਖਾਂ ਹੋਏ ਸਹਾਈਆ। ਲੇਖਾ ਜਾਣੇ ਨਵ ਖੰਡ, ਨਵ ਨੌਂ ਧਾਰ ਚਲਾਈਆ। ਲਹਿਣਾ ਦੇਣ ਚੁਕਾਏ ਜੇਰਜ ਅੰਡ, ਉਤਭੁਜ ਸੇਤਜ ਫੋਲ ਫੋਲਾਈਆ। ਕਰੇ ਪਰਕਾਸ਼ ਵਿਚ ਬ੍ਰਹਿਮੰਡ, ਵਰਭੰਡੀ ਜੋਤ ਜਗਾਈਆ। ਜਨਮ ਜਨਮ ਦੀ ਟੁੱਟੀ ਦੇਵੇ ਗੰਢ, ਜਿਸ ਜਨ ਆਪਣਾ ਮੇਲ ਮਿਲਾਈਆ। ਆਤਮ ਅੰਤਰ ਪਾਏ ਠੰਡ, ਅਗਨੀ ਅੱਗ ਬੁਝਾਈਆ। ਗੁਰਮੁਖ ਸੁਰਤ ਸੁਹਾਗਣ ਨਾ ਹੋਏ ਰੰਡ, ਹਰਿ ਕੰਤ ਕੰਤੂਹਲ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਦਇਆ ਕਮਾਈਆ। ਕਲਜੁਗ ਅੰਤਮ ਦਇਆ ਨਿਧ ਦੀਨਨ ਦੀਨ ਦਿਆਲ ਠਾਕਰ ਸਵਾਮੀ ਖੇਲ ਖਿਲਾਇੰਦਾ। ਜਗਤ ਜੁਗ ਚਲੀ ਅਵੱਲੜੀ ਚਾਲ, ਜੋਗ ਜੁਗਤ ਆਪਣੇ ਹੱਥ ਰਖਾਇੰਦਾ। ਸਾਚੇ ਮੰਦਰ ਬੈਠ ਸੱਚੀ ਧਰਮਸਾਲ, ਸਚ ਸਿੰਘਾਸਣ ਆਸਣ ਲਾਇੰਦਾ। ਚਰਨਾਂ ਹੇਠ ਦਬਾਏ ਕਾਲ ਮਹਾਕਾਲ, ਆਪ ਆਪਣੀ ਕਲ ਧਰਾਇੰਦਾ। ਏਕਾ ਰੱਖੇ ਸਚ ਸਵਾਲ, ਚਾਰ ਜੁਗ ਦਾ ਲਹਿਣਾ ਪੁਛ ਪੁਛਾਇੰਦਾ। ਦਰ ਬੈਠੇ ਗੁਰ ਅਵਤਾਰ, ਭਗਤ ਭਗਵੰਤ ਸੀਸ ਝੁਕਾਇੰਦਾ। ਈਸਾ ਮੂਸਾ ਸੰਗ ਮੁਹੰਮਦ ਹੋਏ ਸ਼ਰਮਸਾਰ, ਅੱਲਾ ਰਾਣੀ ਮੁਖ ਸ਼ਰਮਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰ, ਵੇਦ ਕਤੇਬ ਸ਼ਾਸਤਰ ਸਿਮਰਤ ਅੰਜੀਲ ਕ਼ੁਰਾਨ ਖਾਣੀ ਬਾਣੀ ਭੇਵ ਕੋਇ ਨਾ ਪਾਇੰਦਾ। ਏਕਾ ਭਗਤ ਹੋਏ ਪਰਵਾਨ, ਜਿਸ ਜਨ ਮਿਲੇ ਹਰਿ ਜੂ ਆਣ, ਸ਼ਬਦ ਬਿਠਾਏ ਸਚ ਬਬਾਣ, ਆਪਣੀ ਸੇਵਾ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਇੰਦਾ। ਹਰਿਜਨ ਸੱਚਾ ਸਿਫ਼ਤ ਸਲਾਹ, ਜੁਗ ਜੁਗ ਵੇਦ ਪੁਰਾਨ ਰਹੇ ਜਸ ਗਾਈਆ। ਜਿਸ ਜਨ ਮਿਲੇ ਹਰਿ ਮਲਾਹ, ਬੇੜਾ ਪਾਰ ਕਰਾਈਆ। ਸਾਚੀ ਦਰਗਹਿ ਦਏ ਬਹਾ, ਮਹੱਲ ਅਟਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਗੁਰਮੁਖ ਸਾਚੇ ਲਏ ਉਠਾਈਆ। ਜੁਗ ਜੁਗ ਮੇਲਾ ਗੁਰਮੁਖ ਰੰਗ, ਹਰਿ ਹਰਿ ਆਪ ਚੜ੍ਹਾਇੰਦਾ। ਆਤਮ ਸੇਜਾ ਸਚ ਪਲੰਘ, ਨਿਰਗੁਣ ਆਸਣ ਲਾਇੰਦਾ। ਸ਼ਬਦ ਅਨਹਦ ਸੱਚਾ ਮਰਦੰਗ, ਨਾਦੀ ਨਾਦ ਵਜਾਇੰਦਾ। ਅੰਮ੍ਰਿਤ ਆਤਮ ਸਰੋਵਰ ਗੰਗ, ਅਠਸਠ ਡੇਰਾ ਢਾਹਿੰਦਾ। ਜੋਤ ਨਿਰੰਜਣ ਚਾੜ੍ਹੇ ਚੰਦ, ਰਵ ਸਸ ਮੁਖ ਸ਼ਰਮਾਇੰਦਾ। ਖ਼ੁਸ਼ੀ ਕਰਾਏ ਬੰਦ ਬੰਦ, ਜਿਸ ਜਨ ਆਪਣਾ ਦਰਸ ਦਿਖਾਇੰਦਾ। ਆਵਣ ਜਾਵਣ ਲੱਖ ਚੁਰਾਸੀ ਚੁੱਕੇ ਪੰਧ, ਜਮ ਕਾ ਦੰਡ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਆਪਣੇ ਰੰਗ ਰੰਗਾਇੰਦਾ। ਗੁਰਮੁਖ ਤੇਰਾ ਅੰਤਰ ਰਸ, ਸਤਿਗੁਰ ਆਪਣੇ ਹੱਥ ਰਖਾਈਆ। ਤੇਰਾ ਤੇਰੇ ਹੋਏ ਵਸ, ਤੇਰੀ ਮਹਿਮਾ ਆਪੇ ਗਾਈਆ। ਤੇਰਾ ਮੇਲਾ ਹੱਸ ਹੱਸ, ਨੇਤਰ ਰੋਵੇ ਸਰਬ ਲੋਕਾਈਆ। ਜੁਗ ਜੁਗ ਭਗਤਾਂ ਕਰੇ ਪੂਰੀ ਆਸ, ਨਿਤ ਨਵਿਤ ਵੇਸ ਵਟਾਈਆ। ਆਪਣਾ ਨੂਰ ਕਰ ਪਰਕਾਸ਼, ਨਿਰਗੁਣ ਸਰਗੁਣ ਧਾਰ ਚਲਾਈਆ। ਕਰਣਹਾਰਾ ਬੰਦ ਖ਼ੁਲਾਸ, ਬੰਦੀ ਤੋੜ ਆਪ ਅਖਵਾਈਆ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਧਰਤ ਧਵਲ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਈਆ। ਤਾਰਨਣਹਾਰਾ ਸਤਿਗੁਰ ਏਕ, ਪੁਰਖ ਅਕਾਲ ਅਖਵਾਇੰਦਾ। ਗੁਰ ਗੁਰ ਧਾਰੇ ਸਾਚੀ ਟੇਕ, ਏਕਾ ਇਸ਼ਟ ਮਨਾਇੰਦਾ। ਜਿਸ ਜਨ ਕਰੇ ਬੁਧ ਬਿਬੇਕ, ਆਤਮ ਬ੍ਰਹਮ ਗਿਆਨ ਦ੍ਰਿੜਾਇੰਦਾ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤੱਤ ਬੁਝਾਇੰਦਾ। ਗੁਰਸਿਖ ਘਰ ਆਪਣੇ ਕਾਇਆ ਮੰਦਰ ਸਤਿਗੁਰ ਬੈਠਾ ਲਏ ਵੇਖ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਸਾਚੇ ਸਤਿਗੁਰ ਮੁੱਛ ਦਾੜ੍ਹੀ ਨਾ ਕੋਈ ਕੇਸ, ਨਾ ਕੋਈ ਮੂੰਡ ਮੁੰਡਾਇੰਦਾ। ਆਦਿ ਜੁਗਾਦਿ ਰਹੇ ਹਮੇਸ਼, ਜਨਮ ਮਰਨ ਵਿਚ ਨਾ ਆਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕੋਟਨ ਕੋਟ ਖੜੇ ਦਰਵੇਸ਼, ਦਰ ਦਰ ਬੈਠੇ ਸੀਸ ਝੁਕਾਇੰਦਾ। ਤਖ਼ਤ ਨਿਵਾਸੀ ਇਕ ਨਰੇਸ਼, ਸ਼ਾਹ ਸੁਲਤਾਨ ਨਾਉਂ ਧਰਾਇੰਦਾ। ਤਿਸ ਅੱਗੇ ਨਾ ਚਲੇ ਕਿਸੇ ਦੀ ਕੋਈ ਪੇਸ਼, ਜੋ ਆਇਆ ਉਠ ਉਠ ਜਾਇੰਦਾ। ਜੁਗਾ ਜੁਗੰਤਰ ਰਿਹਾ ਵੇਖ, ਵੇਖਣਹਾਰਾ ਦਿਸ ਨਾ ਆਇੰਦਾ। ਰੂਪ ਅਨੂਪਾ ਦਸ ਦਸਮੇਸ, ਜੋਤੀ ਜਾਤਾ ਡਗਮਗਾਇੰਦਾ। ਆਪੇ ਵਸੇ ਕਾਇਆ ਖੇਤ, ਸਾਚਾ ਹੇਤ ਆਪ ਜਣਾਇੰਦਾ। ਦਰਸ ਦਿਖਾਏ ਨੇਤਨ ਨੇਤ, ਜਿਸ ਜਨ ਆਪਣੀ ਦਇਆ ਕਮਾਇੰਦਾ। ਸਦਾ ਸਹੇਲਾ ਰੱਖੇ ਸਾਇਆ ਹੇਠ, ਸਮਰਥ ਸਿਰ ਆਪਣਾ ਹੱਥ ਟਿਕਾਇੰਦਾ। ਗੁਰਮੁਖ ਸੱਜਣ ਲਏ ਪੇਖ, ਕਲਜੁਗ ਜੀਵਾਂ ਨਜ਼ਰ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਮਿਲਾਇੰਦਾ। ਗੁਰਮੁਖ ਸੱਚੇ ਮਿਲਿਆ ਮੇਲਾ, ਸਤਿਗੁਰ ਪੂਰਾ ਆਪ ਮਿਲਾਈਆ। ਏਕਾ ਘਰ ਵਸੇ ਗੁਰੂ ਗੁਰ ਚੇਲਾ, ਗੁਰ ਗੋਬਿੰਦ ਖੇਲ ਖਿਲਾਈਆ। ਏਥੇ ਓਥੇ ਸੱਜਣ ਸੁਹੇਲਾ, ਵਿਛੜ ਕਦੇ ਨਾ ਜਾਈਆ। ਰਾਏ ਧਰਮ ਦੀ ਕੱਟੇ ਜੇਲਾ, ਲੱਖ ਚੁਰਾਸੀ ਫੰਦ ਕਟਾਈਆ। ਧਾਮ ਵਖਾਏ ਇਕ ਨਵੇਲਾ, ਸਾਹਿਬ ਬੈਠਾ ਆਸਣ ਲਾਈਆ। ਨਾ ਕੋਈ ਵਕ਼ਤ ਨਾ ਕੋਈ ਵੇਲਾ, ਥਿਤ ਵਾਰ ਨਾ ਕੋਇ ਰਖਾਈਆ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਾ, ਭਰਮੇ ਭੁੱਲੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸੱਜਣ ਲਏ ਫੜ ਆਪਣਾ ਬੰਧਨ ਪਾਈਆ। ਗੁਰਮੁਖ ਸੱਜਣ ਹਰਿ ਜੂ ਫੜਿਆ, ਆਪਣੀ ਦਇਆ ਕਮਾਇੰਦਾ। ਕਾਇਆ ਮੰਦਰ ਆਪੇ ਵੜਿਆ, ਦਿਸ ਕਿਸੇ ਨਾ ਆਇੰਦਾ। ਡੂੰਘੀ ਭਵਰੀ ਆਪੇ ਚੜ੍ਹਿਆ, ਆਪਣਾ ਪੰਧ ਆਪ ਜਣਾਇੰਦਾ। ਆਪਣੀ ਵਿਦਿਆ ਆਪੇ ਪੜ੍ਹਿਆ, ਨਿਸ਼ਅੱਖਰ ਆਪੇ ਗਾਇੰਦਾ। ਅਗਨੀ ਹਵਨ ਕਦੇ ਨਾ ਸੜਿਆ, ਮੜ੍ਹੀ ਗੋਰ ਨਾ ਕੋਇ ਦਬਾਇੰਦਾ। ਆਪਣੀ ਕਰਨੀ ਆਪੇ ਕਰਿਆ, ਕਰਨੀ ਕਰਤਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਖੇਲ ਖਿਲਾਇੰਦਾ। ਖੇਲ ਖਿਲਾਏ ਹਰਿ ਗੋਬਿੰਦ, ਗੋਬਿੰਦ ਮੇਲਾ ਸਹਿਜ ਸੁਭਾਈਆ। ਜਨਮ ਜਨਮ ਦੀ ਮੇਟੇ ਚਿੰਦ, ਅੰਮ੍ਰਿਤ ਆਤਮ ਜਾਮ ਪਿਆਈਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਵਡੀ ਵਡਿਆਈਆ। ਅੰਮ੍ਰਿਤ ਦੇਵੇ ਸਾਗਰ ਸਿੰਧ, ਸਚ ਸਰੋਵਰ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਸਾਚੇ ਤਾਰਨਹਾਰਾ, ਤ੍ਰੈਭਵਨ ਧਨੀ ਆਪ ਅਖਵਾਇੰਦਾ। ਕਲਜੁਗ ਕਰੇ ਪਾਰ ਕਿਨਾਰਾ, ਸਤਿਜੁਗ ਸਾਚਾ ਮਾਰਗ ਲਾਇੰਦਾ। ਸਤਿਜੁਗ ਸਤਿ ਹੋਏ ਉਜਿਆਰਾ, ਬਾਲੀ ਬੁਧ ਇਕ ਵਖਾਇੰਦਾ। ਏਕਾ ਮੰਦਰ ਨਾਮ ਜੈਕਾਰਾ, ਏਕਾ ਵਾਰ ਪੜ੍ਹਾਇੰਦਾ। ਏਕਾ ਮੰਦਰ ਗੁਰੂਦਵਾਰਾ, ਏਕਾ ਘਰ ਵਖਾਇੰਦਾ। ਏਕਾ ਸਤਿਗੁਰ ਮੀਤ ਮੁਰਾਰਾ, ਦੂਜਾ ਇਸ਼ਟ ਨਾ ਕੋਇ ਮਨਾਇੰਦਾ। ਏਕਾ ਸ਼ਾਹ ਇਕ ਸਿਕਦਾਰਾ, ਏਕਾ ਰੱਯਤ ਰੂਪ ਵਟਾਇੰਦਾ। ਏਕਾ ਹੁਕਮ ਇਕ ਵਰਤਾਰਾ, ਧੁਰ ਫ਼ਰਮਾਨਾ ਇਕ ਜਣਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰਾ, ਪੁਰਖ ਅਕਾਲ ਨਾਉਂ ਧਰਾਇੰਦਾ। ਲੇਖਾ ਜਾਣੇ ਰਾਮਾ ਕ੍ਰਿਸ਼ਨ ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰਾ, ਨਾਨਕ ਗੋਬਿੰਦ ਧਾਰ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਘਰ, ਘਰ ਮੰਦਰ ਆਪ ਸੁਹਾਇੰਦਾ। ਘਰ ਮੰਦਰ ਕਾਇਆ ਬੰਕ, ਬੰਕ ਦਵਾਰੀ ਆਪ ਸੁਹਾਈਆ। ਲਹਿਣਾ ਚੁੱਕੇ ਰਾਓੁ ਰੰਕ, ਰਾਓ ਰੰਕ ਏਕਾ ਰੰਗ ਰੰਗਾਈਆ। ਜਿਸ ਜਨ ਲਾਏ ਸ਼ਬਦੀ ਤਨਕ, ਜੋਤੀ ਜੋਤ ਜੋਤ ਰੁਸ਼ਨਾਈਆ। ਮਾਣ ਰਖਾਏ ਜਿਉਂ ਜਨ ਜਨਕ, ਜਨ ਜਨਨੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਪਰਦਾ ਦਏ ਉਠਾਈਆ। ਹਰਿਜਨ ਪਰਦਾ ਜਾਏ ਉਠ, ਸੋ ਪੁਰਖ ਨਿਰੰਜਣ ਆਪ ਉਠਾਇੰਦਾ। ਏਕੰਕਾਰਾ ਜਾਏ ਤੁਠ, ਇਕ ਇਕੱਲਾ ਖੇਲ ਖਿਲਾਇੰਦਾ। ਦਰਸ ਦਿਖਾਏ ਜੋ ਬੈਠਾ ਲੁਕ, ਸਵੱਛ ਸਰੂਪ ਵਟਾਇੰਦਾ। ਜਨਮ ਜਨਮ ਦੀ ਮੇਟੇ ਭੁੱਖ, ਤ੍ਰਿਸਨਾ ਅਗਨ ਬੁਝਾਇੰਦਾ। ਘਰ ਉਪਜਾਏ ਏਕਾ ਸੁਖ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਮੇਲ ਮਿਲਾਵਾ ਨਾਦੀ ਸੁਤ, ਸ਼ਬਦੀ ਵੇਖ ਵਖਾਇੰਦਾ। ਕਰੇ ਖੇਲ ਅਬਿਨਾਸ਼ੀ ਅਚੁਤ, ਘਰ ਮੰਦਰ ਸੋਭਾ ਪਾਇੰਦਾ। ਗੁਰਮੁਖ ਸੁਹਾਏ ਸਾਚੀ ਰੁਤ, ਫੁਲ ਫੁਲਵਾੜੀ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਆਪ ਸੁਹਾਇੰਦਾ। ਗ੍ਰਹਿ ਮੰਦਰ ਕਾਇਆ ਤਨ, ਪੰਜ ਤੱਤ ਜੋੜਾ ਜੋੜ ਜੁੜਾਈਆ। ਆਪੇ ਬੰਨ੍ਹੇ ਹੱਥੀਂ ਮਨ, ਮਨ ਪੰਛੀ ਉਡ ਨਾ ਦਹਿ ਦਿਸ਼ ਧਾਈਆ। ਏਕਾ ਰਾਗ ਸੁਣਾਏ ਕੰਨ, ਏਕਾ ਨਾਦ ਵਜਾਈਆ। ਭਾਂਡਾ ਭਰਮ ਭੌ ਦੇਵੇ ਭੰਨ, ਦੂਈ ਦਵੈਤੀ ਮੇਟ ਮਿਟਾਈਆ। ਪੰਚ ਵਿਕਾਰਾ ਦੇਵੇ ਡੰਨ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਈਆ। ਜਿਸ ਜਨ ਦੇਵੇ ਨਾਮ ਧਨ, ਘਰ ਖ਼ਜ਼ਾਨਾ ਦਏ ਵਖਾਈਆ। ਕਰੇ ਪਰਕਾਸ਼ ਬਿਨ ਸੂਰਜ ਚੰਨ, ਨਿਰਗੁਣ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਸੋਭਾ ਪਾਈਆ। ਘਰ ਮੰਦਰ ਹੋਏ ਸੋਭਾਵੰਤ, ਗੁਰਮੁਖ ਖ਼ੁਸ਼ੀ ਮਨਾਇੰਦਾ। ਪ੍ਰਭ ਪਾਇਆ ਸ੍ਰੀ ਭਗਵੰਤ, ਵਿਛੜ ਕਦੇ ਨਾ ਜਾਇੰਦਾ। ਜੁੜਿਆ ਜੋੜਾ ਨਾਰੀ ਕੰਤ, ਸਾਚੀ ਸੇਜ ਸੁਹਾਇੰਦਾ। ਨਾਮ ਜਪਾਏ ਆਪਣਾ ਮੰਤ, ਨਾਉਂ ਨਿਰੰਕਾਰਾ ਆਪ ਸਾਲਾਹਿੰਦਾ। ਆਪੇ ਰੰਗੇ ਸਾਚੀ ਰੰਗਤ, ਰੰਗ ਰੰਗੀਲਾ ਆਪ ਅਖਵਾਇੰਦਾ। ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਧਾਰ ਚਲਾਇੰਦਾ। ਆਪੇ ਹੋਏ ਸਾਹਿਬ ਬੇਅੰਤ, ਭੇਵ ਅਭੇਦ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਕਾਇਆ ਘਰ ਵਸਾਇੰਦਾ। ਹਰਿਜਨ ਕਾਇਆ ਖੇੜਾ ਜਾਏ ਵਸ, ਸਤਿਗੁਰ ਪੂਰਾ ਆਪ ਵਸਾਈਆ। ਸਾਚਾ ਮਾਰਗ ਏਕਾ ਦੱਸ, ਏਕਾ ਰਾਹ ਚਲਾਈਆ। ਦਰਸ ਦਿਖਾਏ ਨੱਸ ਨੱਸ, ਨਿਰਗੁਣ ਆਪਣਾ ਪੰਧ ਮੁਕਾਈਆ। ਜਿੰਨਾਂ ਚਿਰ ਗੁਰਸਿਖ ਕਹੇ ਨਾ ਬਸ ਬਸ, ਆਪਣਾ ਰੂਪ ਨਾ ਲਏ ਛੁਪਾਈਆ। ਸਾਚਾ ਮੰਦਰ ਨਾ ਕੋਈ ਛੱਪਰ ਛੰਨ ਨਾ ਦਿਸੇ ਛੱਤ, ਚਾਰ ਦੀਵਾਰ ਨਾ ਕੋਇ ਬਣਾਈਆ। ਕਰੇ ਖੇਲ ਕਮਲਾਪਤ, ਕਵਲ ਨੈਣ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਤੇਰਾ ਘਰ ਦਏ ਵਸਾਈਆ। ਹਰਿਜਨ ਤੇਰਾ ਘਰ ਸਚ ਮਨਾਰਾ, ਆਦਿ ਜੁਗਾਦਿ ਸੁਹਾਇੰਦਾ। ਏਕਾ ਵਸੇ ਏਕੰਕਾਰਾ, ਆਪਣਾ ਖੇਲ ਖਿਲਾਇੰਦਾ। ਨਿਰਮਲ ਦੀਆ ਕਰ ਉਜਿਆਰਾ, ਬਿਨ ਬਾਤੀ ਤੇਲ ਡਗਮਗਾਇੰਦਾ। ਵੇਖੇ ਵਿਗਸੇ ਵੇਖਣਹਾਰਾ, ਆਪਣੇ ਮੰਦਰ ਆਪ ਟਿਕਾਇੰਦਾ। ਗੁਰਮੁਖ ਕਰੇ ਸਚ ਪਿਆਰਾ, ਸਿਰ ਆਪਣਾ ਹੱਥ ਰਖਾਇੰਦਾ। ਆਪੇ ਖਿਚੇ ਚਰਨ ਦਵਾਰਾ, ਚਰਨ ਕਵਲ ਆਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਤੇਰਾ ਘਰ ਪਰਗਟਾਇੰਦਾ । ਪਰਗਟਿਆ ਘਰ ਮਿਲਿਆ ਹਰਿ ਚੁੱਕਿਆ ਡਰ, ਭੈ ਭੌ ਦੁਖ ਭੰਜਨ ਆਪ ਮਿਟਾਈਆ। ਨਹਾਤਾ ਸਰ ਮਿਲਿਆ ਵਰ, ਲਹਿਣਾ ਦੇਣਾ ਚੁਕਿਆ ਨਾਰੀ ਨਰ, ਨਰ ਨਰਾਇਣ ਰੂਪ ਦਰਸਾਈਆ। ਜਗਤ ਵਿਕਾਰਾ ਗਿਆ ਝੜ, ਮਾਇਆ ਮਮਤਾ ਗਈ ਹੜ, ਸਤਿਗੁਰ ਪੂਰਾ ਦਿਖਾਏ ਅੱਗੇ ਖੜ, ਰੂਪ ਅਨੂਪ ਆਪ ਵਟਾਈਆ। ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਕਾਇਆ ਨਾ ਕੋਈ ਗੜ੍ਹ, ਗੁਰਸਿਖ ਅੰਦਰ ਬੈਠਾ ਵੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜੋਤ ਡਗਮਗਾਈਆ। ਜੋਤੀ ਜੋਤ ਜੋਤ ਅਕਾਲਾ, ਨਿਰਗੁਣ ਆਪਣੀ ਧਾਰ ਚਲਾਇੰਦਾ। ਗੁਰਸਿਖ ਤੇਰਾ ਕਾਇਆ ਮੰਦਰ ਸੱਚੀ ਧਰਮਸਾਲਾ, ਸਾਚਾ ਖੇੜਾ ਆਪ ਵਸਾਇੰਦਾ। ਅੱਠੇ ਪਹਿਰ ਕਰੇ ਪ੍ਰਿਤਪਾਲਾ, ਪ੍ਰਿਤਪਾਲਕ ਸੇਵ ਕਮਾਇੰਦਾ। ਤੇਰੀ ਜਪੇ ਆਪੇ ਮਾਲਾ, ਆਪਣੀ ਮਾਲਾ ਸਾਚਾ ਨਾਉਂ ਤੇਰੇ ਤਨ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਦੇਵੇ ਸਾਚਾ ਵਰ, ਵਰ ਘਰ ਸਾਚਾ ਇਕ ਵਖਾਇੰਦਾ। ਵਰ ਘਰ ਸਾਚਾ ਹਰਿ ਹਰਿ ਕੰਤ, ਕੰਤ ਕੰਤੂਹਲ ਵਡੀ ਵਡਿਆਈਆ। ਗੁਰਮੁਖ ਵਿਰਲਾ ਜਾਣੇ ਸੰਤ, ਜਿਸ ਜਨ ਆਪਣੀ ਬੂਝ ਬੁਝਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਅਠਸਠ ਤੀਰਥ ਹੋਏ ਮੰਗਤ, ਸਾਚੀ ਵਸਤ ਨਾ ਕੋਈ ਰਖਾਈਆ। ਰੂਪ ਅਨੂਪ ਨਾ ਦਿਸੇ ਅਖੰਡਤ, ਲੇਖਾ ਚੁੱਕਿਆ ਜੇਰਜ ਅੰਡਤ, ਖਾਣੀ ਬਾਣੀ ਦਏ ਸਭ ਦੁਹਾਈਆ। ਤੇਈ ਅਵਤਾਰ ਵੇਖਣ ਚਲ ਦਰਬਾਰ, ਪੁਰਖ ਅਬਿਨਾਸ਼ੀ ਏਕਾ ਲਾਇਆ ਵਿਚ ਸੰਸਾਰ, ਜਨ ਭਗਤਾਂ ਦੇਵੇ ਮਾਣ ਵਡਿਆਈਆ। ਗੁਰਮੁਖ ਵਿਰਲਾ ਜਿਸ ਜਾਣੇ ਪ੍ਰਭ ਆਤਮ ਅੰਤਰ, ਅੰਤਰ ਆਤਮ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਸਿਖ ਗੁਰਮੁਖ ਹਰਿਜਨ ਹਰਿਸੰਤ ਭਗਤ ਭਗਵੰਤ ਮੁਰਸ਼ਦ ਮੁਰੀਦ ਦੀਦ ਈਦ ਜ਼ਾਹਰ ਬਾਤਨ ਆਪਣਾ ਮੇਲ ਮਿਲਾਈਆ।
