Granth 10 Likhat 149: 23 Jeth 2018 Bikarmi Mangal Singh de Greh Navi Basti Jammu

੨੩ ਜੇਠ ੨੦੧੮ ਬਿਕ੍ਰਮੀ ਮੰਗਲ ਸਿੰਘ ਦੇ ਗ੍ਰਹਿ ਨਵੀਂ ਬਸਤੀ ਜੰਮੂ

ਬਾਸ਼ਕ ਸੇਜਾ ਏਕਾ ਆਸਣ, ਦੇਵੇ ਮਾਣ ਵਡਿਆਈਆ। ਸਾਂਗੋ ਪਾਂਗ ਵਿਸ਼ਨ ਸਿੰਘਾਸਣ, ਸਾਚੀ ਰਚਨ ਰਚਾਈਆ। ਆਪ ਬਣਾਏ ਪੁਰਖ ਅਬਿਨਾਸ਼ਨ, ਪਾਰਬ੍ਰਹਮ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਹੰਜਣੀ ਸੇਜ ਵਡਿਆਈਆ। ਸੁਹੰਜਣੀ ਸੇਜ ਹਰਿ ਸੁਹਾਏ, ਚਰਨ ਕਵਲ ਟਿਕਾਈਆ। ਆਤਮ ਪਰਦਾ ਦਏ ਉਠਾਏ, ਏਕਾ ਗੁਣ ਵਖਾਈਆ। ਰਸਨਾ ਜਿਹਵਾ ਹਰਿ ਗੁਣ ਗਾਏ, ਸਹੰਸਰ ਮੁਖ ਸਾਲਾਹੀਆ। ਦੋਏ ਸਹੰਸਰ ਜਿਹਵਾ ਹਿਲਾਏ, ਆਦਿ ਜੁਗਾਦਿ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੁਖ ਦੋਏ ਜਿਹਵਾ, ਜਿਹਵਾ ਗੁਣ ਆਪ ਜਣਾਈਆ। ਜਿਹਵਾ ਗੁਣ ਹਰਿ ਨਿਰੰਕਾਰਾ, ਏਕਾ ਮੁਖ ਰਖਾਇੰਦਾ। ਏਕਾ ਮੁਖ ਦੋ ਦੋ ਧਾਰਾ, ਦੋ ਧਾਰੀ ਆਪ ਚਲਾਇੰਦਾ। ਏਕਾ ਰਸਨਾ ਹਰਿ ਨਿਰੰਕਾਰਾ, ਦੂਜੀ ਰਸਨਾ ਵਿਸ਼ਨ ਪੁਕਾਰਾ, ਵਾਹ ਵਾ ਆਪਣਾ ਰੰਗ ਰੰਗਾਇੰਦਾ। ਸਾਂਗੋ ਪਾਂਗ ਦਏ ਹੁਲਾਰਾ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਚਾਲ ਆਪ ਚਲਾਇੰਦਾ। ਸਾਂਗੋ ਪਾਂਗ ਸੇਜਾ ਬਾਸ਼ਕ, ਬਾਸ਼ਕ ਆਪਣਾ ਖੇਲ ਖਿਲਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਉਪਰ ਆਸ਼ਕ, ਆਸ਼ਕ ਮਾਸ਼ੂਕ ਆਪ ਹੋ ਜਾਈਆ । ਨਾ ਕੋਈ ਨਿੰਦਰਾ ਨਾ ਕੋਈ ਆਲਸ, ਅੱਠੇ ਪਹਿਰ ਨੈਣ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਏ ਜਿਹਵਾ ਗੁਣ ਸਮਝਾਈਆ। ਦੋਏ ਜੇਹਵਾ ਹਰਿ ਨਿਰੰਕਾਰਾ, ਬਾਸ਼ਕ ਮੁਖ ਰਖਾਇੰਦਾ। ਪਹਿਲੀ ਜੇਹਵਾ ਕਰ ਪਸਾਰਾ, ਆਪ ਆਪਣਾ ਗੁਣ ਵਖਾਇੰਦਾ। ਦੂਜੀ ਜੇਹਵਾ ਦਏ ਭੰਡਾਰਾ, ਵਸਤ ਅਮੋਲਕ ਝੋਲੀ ਪਾਇੰਦਾ। ਨਿਰਗੁਣ ਸਰਗੁਣ ਨਿਰਾਕਾਰ ਸਾਕਾਰ ਵਿਸ਼ਵ ਧਾਰਾ, ਆਪ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇੰਦਾ। ਰਸਨਾ ਜੇਹਵਾ ਏਕੰਕਾਰ, ਇਕ ਇਕ ਕਰ ਧਿਆਈਆ। ਦੂਜੀ ਬੋਲੇ ਜੈ ਜੈਕਾਰ, ਵਿਸ਼ਨੂੰ ਤੇਰੀ ਵਡ ਵਡਿਆਈਆ। ਸਹੰਸ ਗੁਣ ਵਿਚਾਰ, ਗੁਣ ਅਵਗੁਣ ਕਹਿਣ ਨਾ ਪਾਈਆ। ਬੇਅੰਤ ਬੇਅੰਤ ਬੇਅੰਤ ਤੇਰਾ ਖੇਲ ਕਰਤਾਰ, ਲੇਖਾ ਲਿਖ ਨਾ ਸਕੇ ਕੋਇ ਰਾਈਆ। ਮੇਰੇ ਉਪਰ ਚਰਨ ਕਵਲ ਧਰ ਖੋਲ੍ਹਿਆ ਮੇਰਾ ਕਿਵਾੜ, ਜੈਂਹ ਵੇਖਾਂ ਤੂ ਹੀ ਨਜ਼ਰੀ ਆਈਆ। ਮੇਰੇ ਉਪਰ ਲਾ ਆਸਣ ਪਾਇਆ ਭਾਰ, ਵਿਸ਼ਨੂੰ ਆਪਣੀ ਦਇਆ ਕਮਾਈਆ। ਨਿਰਗੁਣ ਸਰਗੁਣ ਵਸੇ ਰੰਗ ਨਿਰੰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਆਪ ਜਣਾਈਆ। ਵਿਸ਼ਨ ਗੁਣ ਹਰਿ ਜਣਾ, ਭਗਵਨ ਦਇਆ ਕਮਾਇੰਦਾ। ਬਾਸ਼ਕ ਰਸਨਾ ਆਪੇ ਗਾ, ਆਪਣਾ ਨਾਉਂ ਵਡਿਆਇੰਦਾ। ਆਪਣਾ ਪਰਦਾ ਦਏ ਚੁਕਾ, ਭੇਵ ਅਭੇਦ ਆਪ ਖੁਲ੍ਹਾਇੰਦਾ। ਕੋਟਨ ਕੋਟ ਆਪਣੇ ਨਾਉਂ ਜਣਾ, ਦਿਵਸ ਰੈਣ ਰਸਨਾ ਜੇਹਵਾ ਆਪ ਚਲਾਇੰਦਾ। ਗਾ ਗਾ ਥੱਕਾ ਅੰਤ ਨਾ ਸਕੇ ਪਾ, ਨਿਉਂ ਨਿਉਂ ਸੀਸ ਝੁਕਾਇੰਦਾ। ਤੂੰ ਸ਼ਹਿਨਸ਼ਾਹ ਸੱਚਾ ਪਾਤਸ਼ਾਹ, ਹਉਂ ਸੇਵਕ ਮੰਗ ਮੰਗਾਇੰਦਾ। ਕੀ ਮੰਗਾਂ ਕੁਛ ਜਾਣਾਂ ਨਾ, ਤੇਰਾ ਅੰਤ ਕਿਸੇ ਨਾ ਆਇੰਦਾ। ਮੈਂ ਜਪਦਾ ਰਹਾਂ ਸਦ ਤੇਰਾ ਨਾਂ, ਨਾਉਂ ਨਿਰੰਕਾਰਾ ਆਪ ਸਾਲਾਹਿੰਦਾ। ਕਵਣ ਵੇਲਾ ਮੇਰੀ ਪਕੜੇਂ ਬਾਂਹ, ਮੈਂ ਤੇਰੀ ਓਟ ਰਖਾਇੰਦਾ। ਕਵਣ ਵੇਲਾ ਮੇਰਾ ਦੇਵਾਂ ਪੰਧ ਮੁਕਾ, ਮੇਰੀ ਘਾਲ ਲੇਖੇ ਲਾਇੰਦਾ। ਕਵਣ ਵੇਲਾ ਆਪਣੇ ਚਰਨਾਂ ਲਏ ਬਹਾ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੋਏ ਜੋੜ ਸੀਸ ਝੁਕਾਇੰਦਾ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਏਕਾ ਸ਼ਬਦ ਜਣਾਇੰਦਾ। ਨਿਰਗੁਣ ਨਜ਼ਰ ਨਾ ਆਏ ਸ੍ਰੀ ਭਗਵਾਨ, ਸਰਗੁਣ ਵਿਸ਼ਨੂੰ ਵੇਖ ਵਖਾਇੰਦਾ। ਵਿਸ਼ਨੂੰ ਉਪਰ ਆਸਣ ਲਾਏ ਆਣ, ਸਾਂਗੋ ਪਾਂਗ ਸੇਜ ਹੰਢਾਇੰਦਾ। ਸਚਖੰਡ ਵਸੇ ਹਰਿ ਮਿਹਰਵਾਨ, ਆਪ ਆਪਣਾ ਘਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਖੁਲ੍ਹਾਇੰਦਾ। ਭੇਵ ਖੁਲ੍ਹਾਏ ਹਰਿ ਭਗਵਾਨ, ਬਾਸ਼ਕ ਏਕਾ ਗੁਣ ਜਣਾਈਆ। ਵਿਸ਼ਨੂੰ ਦਰ ਕਰ ਪਰਵਾਨ, ਤੇਰਾ ਰੰਗ ਵਖਾਈਆ। ਤੇਰੀ ਜੇਹਵਾ ਗਾਏ ਗਾਨ, ਦੋ ਦੋ ਰੰਗ ਵਖਾਈਆ। ਪਹਿਲਾ ਨਾਉਂ ਜਾਣੇ ਭਗਵਾਨ, ਦੂਜਾ ਵਿਸ਼ਨੂੰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾਈਆ। ਪਹਿਲੀ ਜਿਹਵਾ ਗਾਏ ਸੋ, ਸੋ ਪੁਰਖ ਨਿਰੰਜਣ ਹਰਿ ਵਡਿਆਇੰਦਾ। ਆਪਣਾ ਬੀਜ ਆਪੇ ਬੋ, ਹਰਿ ਆਪੇ ਵੇਖ ਵਖਾਇੰਦਾ। ਆਪਣੇ ਜੇਹਾ ਆਪੇ ਹੋ, ਆਪ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਪੁਰਖ ਨਿਰੰਜਣ ਆਪਣੀ ਖੇਲ ਖਿਲਾਇੰਦਾ। ਦੂਜੀ ਜਿਹਵਾ ਗਾਏ ਹੰ, ਸਾਕਾਰ ਦਏ ਵਡਿਆਈਆ। ਵਿਸ਼ਨੂੰ ਵਿਸ਼ਵ ਪਏ ਜੰਮ, ਮਾਤ ਪਿਤ ਨਾ ਕੋਇ ਜਣਾਈਆ। ਇਕ ਇਕੱਲਾ ਬੇੜਾ ਬੰਨ੍ਹ, ਸਾਚਾ ਬੇੜਾ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਏ ਜੇਹਵਾ ਦਏ ਮਿਲਾਈਆ। ਦੋਏ ਜਿਹਵਾ ਏਕ ਮੁਖ, ਇਕ ਦੂਜੇ ਨਾਲ ਮੇਲ ਮਿਲਾਇੰਦਾ। ਦੋਹਾਂ ਮੇਲਾ ਏਕਾ ਕੁੱਖ, ਏਕਾ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਹੁਕਮ ਸੁਣਾਇੰਦਾ। ਦੋਏ ਜਿਹਵਾ ਧੁਰ ਫ਼ਰਮਾਨਾ, ਹਰਿ ਸਾਚਾ ਸਚ ਜਣਾਈਆ। ਇਕ ਸੁਣਾਵਾ ਸਾਚਾ ਗਾਣਾ, ਭੁਲ ਕਦੇ ਨਾ ਜਾਈਆ। ਸੋਹੰ ਰੂਪ ਵਿਸ਼ਨੂੰ ਭਗਵਾਨਾ, ਬਾਸ਼ਕ ਹਰਿ ਹਰਿ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਤ ਅਮੋਲਕ ਝੋਲੀ ਪਾਈਆ। ਸਾਚੀ ਵਸਤ ਲੈ ਲੈ ਦਾਤ, ਬਾਸ਼ਕ ਬਹਿ ਬਹਿ ਖ਼ੁਸ਼ੀ ਮਨਾਇੰਦਾ। ਹਰਿ ਹਰਿ ਮਿਲਿਆ ਕਮਲਾਪਾਤ, ਘਰ ਸਾਚੇ ਮੇਲ ਮਿਲਾਇੰਦਾ। ਆਪ ਸੁਣਾਈ ਆਪਣੀ ਗਾਥ, ਆਪਣਾ ਅੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਬਣ ਬਣ ਸੱਜਣ ਸੁਹੇਲਾ, ਮੇਰਾ ਸਾਥ ਨਿਭਾਇੰਦਾ। ਪੁਰਖ ਅਬਿਨਾਸ਼ੀ ਦਇਆ ਕਮਾ, ਏਕਾ ਗੁਣ ਜਣਾਈਆ। ਲੱਖ ਚੁਰਾਸੀ ਜੁਗ ਚੌਕੜੀ ਖੇਲ ਖਿਲਾ, ਕੋਟਨ ਕੋਟ ਕਾਲ ਬਿਤਾਈਆ। ਅੰਤਮ ਅੰਤ ਆਪਣਾ ਆਪ ਲਏ ਪਰਗਟਾ, ਨਿਰਾਕਾਰ ਸਾਕਾਰ ਏਕਾ ਰੰਗ ਵਖਾਈਆ। ਵਿਸ਼ਨੂੰ ਭਗਵਾਨ ਨਾਉਂ ਧਰਾ, ਜੋਤੀ ਜਾਤਾ ਖੇਲ ਖਿਲਾਈਆ। ਤੇਰੀ ਦੋਏ ਦੋਏ ਜੇਹਵਾ ਲੇਖਾ ਦਏ ਜਣਾ, ਬਾਕੀ ਕੋਇ ਰਹਿਣ ਨਾ ਪਾਈਆ। ਤੇਰਾ ਮੇਲਾ ਲਏ ਮਿਲਾ, ਮੇਲਣਹਾਰ ਆਪ ਹੋ ਜਾਈਆ। ਏਕਾ ਥਿਤ ਵੰਡ ਵੰਡਾ, ਵਦੀ ਸੁਦੀ ਨਾ ਨਾਲ ਰਲਾਈਆ। ਲੇਖਾ ਲੇਖ ਕੋਈ ਜਾਣੇ ਨਾ, ਲਿਖ ਲਿਖ ਲੇਖ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਏ ਮਾਣ ਵਡਿਆਈਆ। ਦੋਏ ਸਹੰਸਰ ਜਿਹਵਾ ਲੱਗੇ ਭਾਗ, ਹਰਿ ਸਾਚਾ ਆਪ ਜਣਾਇੰਦਾ। ਬਿਨ ਤੇਲ ਬਾਤੀ ਜਗੇ ਚਿਰਾਗ਼, ਲੋਕਮਾਤ ਡਗਮਗਾਇੰਦਾ। ਵਿਸ਼ਨੂੰ ਭਗਵਾਨ ਜਾਏ ਜਾਗ, ਆਪ ਆਪਣਾ ਰੂਪ ਵਟਾਇੰਦਾ। ਤੇਰੀ ਵੇਖੇ ਸਾਂਗੋ ਪਾਂਗ, ਸੇਜ ਸੁਹੰਜਣੀ ਆਪ ਉਪਾਇੰਦਾ। ਲੇਖਾ ਜਾਣੇ ਕਾਲਾ ਨਾਗ, ਕਲ ਕਲ ਆਪਣੀ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਆਸਣ ਆਪ ਸੁਹਾਇੰਦਾ। ਤੇਰੀ ਸੇਜ ਸਾਂਗੋ ਪਾਂਗ, ਹਰਿ ਸਾਚਾ ਆਪ ਸੁਹਾਈਆ। ਆਪਣਾ ਕਰ ਕਰ ਆਪੇ ਸਵਾਂਗ, ਸਵਾਂਗੀ ਰਚਨਾ ਆਪ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਜ ਦਏ ਸੁਹਾਈਆ। ਸਾਚੀ ਸੇਜ ਆਪ ਬਣਾ, ਪੰਜ ਤੱਤ ਕਾਇਆ ਅੰਦਰ ਆਪ ਟਿਕਾਇੰਦਾ । ਵਿਸ਼ਨੂੰ ਰੂਪ ਆਪ ਪਰਗਟਾ, ਆਪਣਾ ਆਸਣ ਉਪਰ ਲਾਇੰਦਾ। ਭਗਵਨ ਜੋਤੀ ਜੋਤ ਜਗਾ, ਦੀਪਕ ਦੀਆ ਡਗਮਗਾਇੰਦਾ। ਸਾਚੇ ਤਖ਼ਤ ਬੈਠੇ ਸੱਚਾ ਸ਼ਹਿਨਸ਼ਾਹ, ਤੇਰਾ ਆਸਣ ਸਿੰਘਾਸਣ ਵੇਖ ਵਖਾਇੰਦਾ। ਜੁਗ ਜੁਗ ਦਾ ਤੇਰਾ ਗਾਇਆ ਲੇਖੇ ਲਏ ਪਾ, ਦੋਏ ਦੋਏ ਜੇਹਵਾ ਸੇਵ ਕਮਾਇੰਦਾ। ਕਲਜੁਗ ਅੰਤਮ ਆਪਣਾ ਨਾਉਂ ਲਏ ਪਰਗਟਾ, ਤੇਰਾ ਲੇਖਾ ਮੂਲ ਚੁਕਾਇੰਦਾ। ਬਿਨ ਰਸਨਾ ਜੇਹਵਾ ਲਏ ਗਾ, ਨਜ਼ਰ ਕਿਸੇ ਨਾ ਆਇੰਦਾ। ਸੋਹੰ ਨਾਮ ਆਪ ਜਪਾ, ਆਪਣਾ ਮਾਰਗ ਆਪ ਵਖਾਇੰਦਾ। ਤੇਰਾ ਲੇਖਾ ਲੇਖੇ ਪਾ, ਤੇਰਾ ਪੰਧ ਚੁਕਾਇੰਦਾ। ਏਕਾ ਥਿਤ ਰਿਹਾ ਸਮਝਾ, ਭੁਲ ਕੋਇ ਨਾ ਜਾਇੰਦਾ। ਦੂਆ ਰੂਪ ਆਪ ਬਣਾ, ਨਿਰਗੁਣ ਸਰਗੁਣ ਧਾਰ ਚਲਾਇੰਦਾ। ਸਿਫ਼ਰਾ ਆਪਣਾ ਖੇਲ ਖਿਲਾ, ਦਿਸ ਕਿਸੇ ਨਾ ਆਇੰਦਾ। ਏਕਾ ਇਕ ਇਕੱਲਾ ਸੱਚਾ ਸ਼ਹਿਨਸ਼ਾਹ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਆਠਾ ਅੱਠਾਂ ਤੱਤਾਂ ਲੇਖਾ ਦਏ ਚੁਕਾ, ਲੇਖਾ ਲੇਖ ਨਾ ਕੋਇ ਜਣਾਇੰਦਾ। ਬੀਸ ਅਠਾਰਾਂ ਮੇਲ ਮਿਲਾ, ਆਪਣਾ ਕੀਤਾ ਵੇਖ ਵਖਾਇੰਦਾ। ਏਕਾ ਸਾਤਾ ਮੇਲੇ ਸਹਿਜ ਸੁਭਾ, ਇਕ ਇਕੱਲਾ ਸਤਿ ਸਤਿਵਾਦੀ ਆਪਣਾ ਰੰਗ ਰੰਗਾਇੰਦਾ। ਜਗਤ ਅਗਨੀ ਤਪਤ ਦਏ ਬੁਝਾ, ਕਲਜੁਗ ਕੂੜ ਕੁੜਿਆਰਾ ਸਰਬ ਜਲਾਇੰਦਾ। ਵੀਹ ਸੌ ਅਠਾਰਾਂ ਬਿਕ੍ਰਮੀ ਸਤਾਰਾਂ ਹਾੜ ਦਏ ਸਮਝਾ, ਬਾਸ਼ਕ ਤੇਰਾ ਲੇਖਾ ਆਪਣੇ ਦਰ ਚੁਕਾਇੰਦਾ। ਤੇਰੀ ਸੇਜ ਦਏ ਬਦਲਾ, ਸੰਬਲ ਨਗਰੀ ਆਸਣ ਲਾਇੰਦਾ। ਸਾਂਗੋ ਪਾਂਗ ਆਪ ਹੰਢਾ, ਸਾਢੇ ਤਿੰਨ ਹੱਥ ਕਾਇਆ ਮੰਦਰ ਅੰਦਰ ਆਪ ਸੁਹਾਇੰਦਾ। ਆਪਣੀ ਨਵੀਂ ਰਚਨਾ ਫੇਰ ਲਏ ਰਚਾ, ਆਦਿ ਜੁਗਾਦਿ ਰਚ ਰਚ ਵੇਖੇ ਵੇਖ ਵੇਖ ਆਪੇ ਢਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਰੇ ਵਿਹਾਰ, ਸਚ ਸਚ ਘਰ ਸਾਚਾ ਆਪ ਸੁਹਾਇੰਦਾ।