Granth 10 Likhat 227: 11 Kattak 2018 Bikarmi Jethuwal Darbar wich

੧੧ ਕਤਕ ੨੦੧੮ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ

ਸਚਖੰਡ ਹਰੀ ਹਰਿ ਮਾਲਕ, ਅਮੁਲ ਬੇਪਰਵਾਹਿਆ। ਨਿਰਗੁਣ ਸਰਗੁਣ ਸਦਾ ਪ੍ਰਿਤਪਾਲਕ, ਪਾਲਣਹਾਰ ਆਪ ਅਖਵਾਇਆ। ਜੁਗਾ ਜੁਗੰਤਰ ਵੇਖੇ ਖ਼ਲਕ ਖ਼ਾਲਕ, ਨੂਰ ਨੁਰਾਨਾ ਨੂਰ ਧਰਾਇਆ। ਨਿਰਾਕਾਰ ਸਾਕਾਰ ਬਣੇ ਸਾਲਸ, ਆਪ ਆਪਣਾ ਖੇਲ ਖਿਲਾਇਆ। ਨਿਰਵੈਰ ਨਾ ਆਏ ਕਦੇ ਵਿਚ ਆਲਸ, ਨਿੰਦਰਾ ਰੂਪ ਨਾ ਕੋਇ ਪਰਗਟਾਇਆ। ਅਜੂਨੀ ਰਹਿਤ ਏਕੰਕਾਰਾ ਇਕੋ ਖ਼ਾਲਸ, ਪਰਮ ਪੁਰਖ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਮ ਖੰਡ ਦਵਾਰ ਆਪ ਵਡਿਆਈਆ। ਸਚਖੰਡ ਵਸੇ ਏਕੰਕਾਰਾ, ਅਕਲ ਕਲ ਵਡਿਆਈਆ। ਅਲਖ ਅਗੋਚਰ ਅਗੰਮ ਅਪਾਰਾ, ਬੇਅੰਤ ਸੱਚਾ ਸ਼ਹਿਨਸ਼ਾਹੀਆ। ਸ਼ਾਹੋ ਭੂਪ ਬਿਨ ਰੰਗ ਰੂਪ ਇਕ ਸਿਕਦਾਰਾ, ਰਾਜਨ ਰਾਜ ਵਡ ਵਡਿਆਈਆ। ਹੁਕਮੀ ਹੁਕਮ ਸਚ ਵਰਤਾਰਾ, ਧੁਰ ਫ਼ਰਮਾਨਾ ਇਕ ਜਣਾਈਆ। ਲੇਖਾ ਜਾਣੇ ਧੁਰ ਦਰਬਾਰਾ, ਦਰਗਹਿ ਸਾਚੀ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਸ੍ਰੀ ਭਗਵਾਨਾ, ਸਚਖੰਡ ਦਵਾਰ ਸੁਹਾਇੰਦਾ। ਭੂਪਤ ਭੂਪ ਰਾਜ ਰਾਜਾਨਾ, ਜਗਦੀਸਰ ਸੋਭਾ ਪਾਇੰਦਾ। ਅਲਖ ਅਗੰਮ ਹੁਕਮ ਫ਼ਰਮਾਨਾ, ਨਿਰਵੈਰ ਪੁਰਖ ਜਣਾਇੰਦਾ। ਦਰ ਦਰਬਾਰ ਇਕ ਸੁਹਾਨਾ, ਸਚਖੰਡ ਦਵਾਰ ਵਡਿਆਇੰਦਾ। ਦੀਪਕ ਜੋਤ ਇਕ ਜਗਾਨਾ, ਨਿਰਗੁਣ ਨਿਰਵੈਰ ਡਗਮਗਾਇੰਦਾ। ਦੂਸਰ ਸੰਗ ਨਾ ਕੋਈ ਰਖਾਨਾ, ਇਕ ਅਕੱਲਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਭਵ ਆਪਣਾ ਰੂਪ ਵਟਾਇੰਦਾ। ਅਨਭਵ ਰੂਪ ਹਰਿ ਕਰਤਾਰ, ਨੇਤਰ ਨੈਣ ਨਾ ਕੋਈ ਜਣਾਈਆ। ਅਲਖ ਅਗੋਚਰ ਅਗੰਮ ਅਪਾਰ, ਬੇਅੰਤ ਵਡੀ ਵਡਿਆਈਆ। ਵਸਣਹਾਰਾ ਧਾਮ ਨਿਆਰ, ਸਾਚਾ ਧਾਮ ਰਿਹਾ ਸੁਹਾਈਆ। ਕਰੇ ਕਰਾਏ ਸਾਚੀ ਕਾਰ, ਕਰਤਾ ਪੁਰਖ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਟਾਈਆ। ਆਪਣਾ ਰੰਗ ਹਰਿ ਕਰਤਾਰਾ, ਆਦਿ ਜੁਗਾਦਿ ਪਰਗਟਾਇੰਦਾ। ਵਸਣਹਾਰਾ ਧਾਮ ਨਿਆਰਾ, ਸਚਖੰਡ ਦਵਾਰਾ ਸੋਭਾ ਪਾਇੰਦਾ। ਮਹੱਲ ਅਟਲ ਉਚ ਮੁਨਾਰਾ, ਛੱਪਰ ਛੰਨ ਨਾ ਕੋਈ ਵਖਾਇੰਦਾ। ਸਾਚਾ ਮੰਦਰ ਇਕ ਦਵਾਰਾ, ਦਰਗਹਿ ਸਾਚੀ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਇਕ ਅਕੱਲਾ ਇਕ ਵਖਾਏ ਸਚ ਮਹੱਲਾ, ਸਚਖੰਡ ਦਵਾਰਾ ਆਪ ਸੁਹਾਇੰਦਾ। ਸਚਖੰਡ ਦਵਾਰਾ ਗਿਆ ਵਸ, ਸੋ ਪੁਰਖ ਨਿਰੰਜਣ ਆਪ ਵਸਾਈਆ। ਹਰਿ ਪੁਰਖ ਨਿਰੰਜਣ ਆਪੇ ਜਾਣੇ ਆਪਣਾ ਰਸ, ਰਸ ਰਸ ਆਪਣਾ ਵੇਖ ਵਖਾਈਆ। ਏਕੰਕਾਰਾ ਖੇਲ ਕਰੇ ਅਲਖਨਾ ਅਲਖ, ਅਲਖ ਅਲਖ ਸੱਚਾ ਸ਼ਹਿਨਸ਼ਾਹੀਆ। ਆਦਿ ਨਿਰੰਜਣ ਹੋ ਪਰਤਖ, ਨੂਰੀ ਜੋਤ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਆਪਣਾ ਮਾਰਗ ਆਪੇ ਦੱਸ, ਆਪੇ ਬਣੇ ਪਾਂਧੀ ਰਾਹੀਆ। ਸ੍ਰੀ ਭਗਵਾਨ ਪੰਧ ਮੁਕਾਏ ਨੱਸ ਨੱਸ, ਚਾਲ ਅਵਲੜੀ ਇਕ ਰਖਾਈਆ। ਪਾਰਬ੍ਰਹਮ ਖੇਲ ਪੁਰਖ ਸਮਰਥ, ਸਮਰਥ ਆਪਣੀ ਧਾਰ ਚਲਾਈਆ। ਆਪੇ ਚਲਾਏ ਆਪਣਾ ਰਥ, ਬਣ ਰਥਵਾਹੀ ਸੇਵ ਕਮਾਈਆ। ਆਪਣਾ ਭੇਵ ਆਪੇ ਜਾਣੇ ਅਕਥਨਾ ਅਕਥ, ਲੇਖਾ ਲਿਖਤ ਨਾ ਕੋਈ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਲੇਖਾ ਜਾਣੇ ਸਚਖੰਡ ਸਚ ਮਹੱਲਾ, ਸਾਚੀ ਧਾਰ ਪਰਗਟਾਈਆ। ਸਚਖੰਡ ਮਹੱਲਾ ਸਾਚੀ ਧਾਰ, ਹਰਿ ਹਰਿ ਆਪ ਪਰਗਟਾਇੰਦਾ। ਨਿਹਚਲ ਧਾਮ ਉਚ ਅਟੱਲਾ, ਏਕਾ ਏਕ ਸੋਭਾ ਪਾਇੰਦਾ। ਆਪੇ ਫੜ ਫੜ ਆਪਣਾ ਪੱਲਾ, ਸਗਲਾ ਸੰਗ ਨਿਭਾਇੰਦਾ। ਜੋਤੀ ਸ਼ਬਦ ਆਪੇ ਰਲਾ, ਪੂਤ ਸਪੂਤਾ ਵੇਸ ਵਟਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਆਪੇ ਘੱਲਾ, ਬੰਸ ਸਰਬੰਸ ਆਪ ਬਣਾਇੰਦਾ। ਤ੍ਰੈਗੁਣ ਅਤੀਤਾ ਹਰ ਘਟ ਆਪੇ ਰਲਾ, ਪੰਚਮ ਆਪਣਾ ਜੋੜ ਜੁੜਾਇੰਦਾ। ਆਦਿ ਜੁਗਾਦਿ ਅਛੱਲ ਅਛੱਲਾ, ਵਲ ਛਲ ਆਪਣੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪ ਬਹਾਇੰਦਾ। ਸਚਖੰਡ ਦਵਾਰ ਸੁਹਾਵਨਾ, ਸੋਭਾਵੰਤ ਕਰਤਾਰ। ਆਪਣਾ ਖੇਲ ਆਪ ਕਰਾਵਨਾ, ਆਦਿ ਜੁਗਾਦੀ ਸਾਚੀ ਕਾਰ। ਸ਼ਬਦੀ ਨਾਅਰਾ ਇਕ ਸੁਨਾਵਣਾ, ਸੁਣੇ ਸੁਣਾਏ ਸੁਨਣੇਹਾਰ। ਵਿਸ਼ਨ ਬ੍ਰਹਮਾ ਸ਼ਿਵ ਉਠਾਵਨਾ, ਹੁਕਮੀ ਹੁਕਮ ਵਰਤੇ ਵਰਤਾਰ। ਦੋ ਜਹਾਨਾਂ ਵੇਖ ਵਖਾਵਨਾ, ਬ੍ਰਹਿਮੰਡ ਖੰਡ ਪਾਏ ਸਾਰ। ਅਵਣ ਗਵਣ ਡੇਰਾ ਢਾਵਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਸਾਚੀ ਕਾਰ। ਸਾਚੀ ਕਾਰ ਕਰਤਾਰਾ, ਕ਼ੁਦਰਤ ਆਪਣਾ ਖੇਲ ਖਿਲਾਈਆ। ਨਿਰਗੁਣ ਸਰਗੁਣ ਹੋ ਉਜਿਆਰਾ, ਲੱਖ ਚੁਰਾਸੀ ਘਾੜਨ ਘੜਤ ਘੜਾਈਆ। ਘਟ ਘਟ ਅੰਤਰ ਕਰ ਪਸਾਰਾ, ਸਚ ਸਿੰਘਾਸਣ ਸੋਭਾ ਪਾਈਆ। ਜੁਗਾ ਜੁਗੰਤਰ ਵੇਖੇ ਵਿਗਸੇ ਵੇਖਣਹਾਰਾ, ਆਪਣਾ ਨੇਤਰ ਨੈਣ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਬੰਧਨ ਪਾਈਆ। ਜੁਗ ਚੌਕੜੀ ਪਾਏ ਬੰਧਨ, ਹਰਿ ਸੱਚਾ ਸ਼ਹਿਨਸ਼ਾਹ। ਲੇਖਾ ਜਾਣੇ ਤ੍ਰਿਲੋਕੀ ਨੰਦਨ, ਦੋ ਜਹਾਨ ਬਣ ਮਲਾਹ। ਸਦਾ ਸਹੇਲਾ ਇਕ ਅਕੇਲਾ ਆਪ ਸੁਣਾਏ ਸਾਚਾ ਛੰਦਨ, ਨਾਉਂ ਨਿਰੰਕਾਰ ਨਾਮ ਪਰਗਟਾ। ਆਪੇ ਜਾਣੇ ਆਪਣਾ ਪਰਮਾਨੰਦਨ, ਘਰ ਘਰ ਵਿਚ ਰਿਹਾ ਸਮਾ। ਸਾਹਿਬ ਦਿਆਲ ਸਦਾ ਬਖ਼ਸ਼ੰਦਨ, ਬੇਪਰਵਾਹ ਨਾਉਂ ਅਖਵਾ। ਆਪ ਚੜ੍ਹਾਏ ਸਾਚਾ ਚੰਦਨ, ਜੋਤੀ ਨੂਰ ਕਰ ਰੁਸ਼ਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਕਰਾ। ਜੁਗ ਜੁਗ ਖੇਲ ਕਰਾਇੰਦਾ, ਕਰਤਾ ਪੁਰਖ ਦਿਆਲ। ਨਿਰਗੁਣ ਸਰਗੁਣ ਵੇਖ ਵਖਾਇੰਦਾ, ਭਗਤ ਭਗਵੰਤ ਲਾਲ ਨਿਰਾਲ। ਸੰਤ ਸਾਜਨ ਆਪ ਉਠਾਇੰਦਾ, ਨਿਰਗੁਣ ਸਰਗੁਣ ਬਣ ਦਲਾਲ। ਆਪਣੇ ਰੰਗ ਗੁਰਮੁਖ ਆਪ ਰੰਗਾਇੰਦਾ, ਆਦਿ ਜੁਗਾਦਿ ਅਵੱਲੜੀ ਚਾਲ। ਗੁਰਸਿਖ ਸਾਚੀ ਗੋਦ ਬਹਾਇੰਦਾ, ਸਚਖੰਡ ਦਵਾਰਾ ਸੱਚੀ ਧਰਮਸਾਲ। ਦੂਜਾ ਰਾਹ ਨਾ ਕੋਈ ਵਖਾਇੰਦਾ, ਵੇਲੇ ਅੰਤ ਨਾ ਖਾਏ ਕਾਲ। ਦਰ ਦਰ ਨਾ ਕੋਈ ਫਿਰਾਇੰਦਾ, ਜਿਸ ਜਨ ਕਰੇ ਸਦਾ ਪ੍ਰਿਤਪਾਲ। ਲੋਚਣ ਤੀਜੇ ਸੋਭਾ ਪਾਇੰਦਾ, ਜੋਤ ਨੂਰਾਨਾ ਬੇਮਿਸਾਲ। ਘਰ ਚੌਥੇ ਸਦ ਬਹਾਇੰਦਾ, ਇਕ ਅਕੱਲਾ ਚਲੇ ਨਾਲ ਨਾਲ। ਪੰਚਮ ਮੇਲਾ ਮੇਲ ਮਿਲਾਇੰਦਾ, ਆਪੇ ਸੁਣੇ ਮੁਰੀਦਾਂ ਹਾਲ। ਛੇਵੇਂ ਛੱਪਰ ਛੰਨ ਛੁਹਾਇੰਦਾ, ਦੀਨਾ ਬੰਧਪ ਦੀਨ ਦਿਆਲ। ਸਤਵੇਂ ਸਤਿ ਸਤਿਵਾਦੀ ਰੰਗ ਚੜ੍ਹਾਇੰਦਾ, ਗੁਰਮੁਖ ਵੇਖੇ ਸਾਚੇ ਲਾਲ। ਅੱਠਾਂ ਤੱਤਾਂ ਬੰਧਨ ਆਪ ਤੁੜਾਇੰਦਾ, ਲੇਖਾ ਜਾਣੇ ਸ਼ਾਹ ਕੰਗਾਲ। ਨੌਂਵੇ ਦਰ ਦਰ ਠੁਕਰਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਸਵੇਂ ਵਸੇ ਏਕਾ ਹਰਿ, ਇਕ ਇਕੱਲਾ ਸਚ ਮਹੱਲਾ ਵਸਾਏ ਆਪ ਮਿਹਰਵਾਨ। ਮਿਹਰਵਾਨ ਮਿਹਰਵਾਨ ਹਰਿ ਮਿਹਰਵਾਨਾ, ਮਿਹਰ ਮਿਹਰ ਸਮਾਈਆ। ਆਦਿ ਜੁਗਾਦੀ ਧੁਰ ਤਰਾਨਾ, ਅਨਰਾਗੀ ਰਾਗ ਸੁਣਾਈਆ। ਗੁਰ ਅਵਤਾਰ ਦੇ ਪਰਵਾਨਾ, ਲੋਕਮਾਤ ਸਮਝਾਈਆ। ਅੰਤਰ ਗਾਇਣ ਇਕੋ ਗਾਨਾ, ਏਕਾ ਅੱਖਰ ਦਏ ਸਮਝਾਈਆ। ਏਕਾ ਓਟ ਏਕਾ ਮਾਣਾ, ਏਕਾ ਸੀਸ ਜਗਦੀਸ ਝੁਕਾਈਆ। ਏਕਾ ਮੰਦਰ ਇਕ ਮਕਾਨਾ, ਗੁਰੂਦਵਾਰਾ ਇਕ ਵਖਾਈਆ। ਏਕਾ ਹੁਕਮ ਇਕ ਫ਼ਰਮਾਨਾ, ਏਕਾ ਸ਼ਹਿਨਸ਼ਾਹ ਸੱਚਾ ਪਾਤਸ਼ਾਹੀਆ। ਏਕਾ ਜਾਣੇ ਆਪਣਾ ਭਾਣਾ, ਸਦ ਭਾਣੇ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰੰਗ ਆਪ ਵਖਾਈਆ। ਜੁਗ ਜੁਗ ਰੰਗ ਪੁਰਖ ਸਮਰਥ, ਹਰਿਜਨ ਸਾਚੇ ਆਪ ਵਖਾਇੰਦਾ। ਬਿਨ ਰੰਗਨ ਰੰਗੇ ਨਾਮ ਹੱਥ, ਹੱਥੋ ਹੱਥ ਲੇਖਾ ਆਪ ਚੁਕਾਇੰਦਾ। ਬਿਨ ਕਰਨੀ ਕ਼ੀਮਤ ਪਾਏ ਕੱਖੋਂ ਲੱਖ ਲੱਖ, ਲੱਖ ਕ੍ਰੋੜੀ ਆਪ ਹੋ ਜਾਇੰਦਾ। ਆਪਣਾ ਮਾਰਗ ਆਪੇ ਦੱਸ, ਹਰਿਜਨ ਸਾਚੇ ਆਪ ਚਲਾਇੰਦਾ। ਜੁਗ ਚੌਕੜੀ ਪੰਧ ਪੰਧ ਮੁਕਾਏ ਨੱਸ ਨੱਸ, ਪਾਂਧੀ ਆਪਣਾ ਰਾਹ ਆਪਣੇ ਚਰਨਾਂ ਹੇਠ ਦਬਾਇੰਦਾ। ਜਨ ਭਗਤਾਂ ਪੂਰੀ ਕਰੇ ਆਸ, ਵੇਸ ਅਨੇਕ ਆਪ ਵਟਾਇੰਦਾ। ਕਾਇਆ ਮੰਡਲ ਪਾਵੇ ਰਾਸ, ਗੋਪੀ ਕਾਹਨ ਆਪ ਨਚਾਇੰਦਾ। ਸਾਹਿਬ ਸੁਲਤਾਨ ਸਦਾ ਵਸੇ ਪਾਸ, ਵਿਛੜ ਕਦੇ ਨਾ ਜਾਇੰਦਾ। ਲੇਖਾ ਜਾਣੇ ਦਾਸੀ ਦਾਸ, ਬਣ ਸੇਵਕ ਸੇਵ ਕਮਾਇੰਦਾ । ਅੰਤਮ ਕਰੇ ਬੰਦ ਖ਼ੁਲਾਸ, ਫਾਂਦੀ ਫੰਦ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਹਰਿਜਨ ਮੇਲ ਮਿਲਾਇੰਦਾ। ਮੇਲ ਮਿਲਾਵਾ ਜੁਗੋ ਜੁਗ, ਜੁਗ ਕਰਤਾ ਆਪ ਕਰਾਈਆ। ਜਨ ਭਗਤਾਂ ਕੱਟੇ ਹਉਮੇ ਰੋਗ, ਸੋਗ ਦੁੱਖ ਨਾ ਕੋਈ ਵਖਾਈਆ। ਨਾਮ ਨਿਧਾਨ ਚੁਗਾਏ ਚੋਗ, ਤ੍ਰਿਸ਼ਨਾ ਭੁੱਖ ਮਿਟਾਈਆ। ਬਿਨ ਤੇਲ ਬਾਤੀ ਜਗਾਏ ਜੋਤ, ਅੰਧ ਅੰਧੇਰ ਗਵਾਈਆ। ਨਾਮ ਜਪਾਏ ਬਿਨ ਰਸਨਾ ਹੋਂਟ, ਬੱਤੀ ਦੰਦ ਨਾ ਕੋਈ ਸਲਾਹੀਆ। ਕਰ ਕਿਰਪਾ ਕੱਢੇ ਵਾਸਨਾ ਖੋਟ, ਜੋਗ ਅਭਿਆਸ ਨਾ ਕੋਈ ਵਡਿਆਈਆ। ਆਪਣੀ ਹੱਥੀਂ ਫੜ ਫੜ ਚੜ੍ਹਾਏ ਸਾਚੀ ਚੋਟ, ਚੋਟੀ ਏਕਾ ਏਕ ਵਖਾਈਆ। ਹਰਿਜਨ ਹਰਿ ਹਰਿ ਰੱਖੇ ਏਕਾ ਓਟ, ਸਾਚੀ ਸਿਖਿਆ ਸਿੱਖ ਸਮਝਾਈਆ। ਨਾਤਾ ਜੋੜੇ ਓਤ ਪੋਤ, ਪੂਤ ਪਿਤਾ ਗੋਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਸਹਿਜ ਸੁਭਾਓ ਹਰਿਜਨ ਪਾਇਆ, ਹਰਿ ਹਰਿ ਮੀਤ ਮੁਰਾਰ। ਗ੍ਰਹਿ ਬਹਿ ਬਹਿ ਮੰਗਲ ਗਾਇਆ, ਘਰ ਮਿਲਿਆ ਸਾਂਝਾ ਯਾਰ। ਮਨ ਮਨਕਾ ਜਿਸ ਭਵਾਇਆ, ਮਾਇਆ ਮਮਤਾ ਕਰ ਖ਼ਵਾਰ। ਹਉਮੇ ਹੰਗਤਾ ਗੜ੍ਹ ਤੁੜਾਇਆ, ਅੰਮ੍ਰਿਤ ਬਖ਼ਸ਼ੇ ਠੰਡੀ ਠਾਰ। ਭਗਤਾਂ ਹਰਿ ਗਲੇ ਲਗਾਇਆ, ਜਗਤ ਦਲਿਦ੍ਰ ਰੋਗ ਨਿਵਾਰ। ਸਾਚਾ ਸੁਖ ਇਕ ਉਪਜਾਇਆ, ਅੰਤਰ ਮੰਤਰ ਸੋਹੰ ਜੈ ਜੈਕਾਰ। ਸਚ ਸੰਦੇਸ਼ਾ ਇਕ ਸੁਣਾਇਆ, ਪੁਰਖ ਅਗੰਮ ਹੋ ਤਿਆਰ। ਜੁਗ ਜੁਗ ਭਗਤਾਂ ਰੱਖਦਾ ਆਇਆ, ਰੱਖਣਹਾਰਾ ਵਿਚ ਸੰਸਾਰ। ਮਾਰਗ ਆਪਣਾ ਦੱਸਦਾ ਆਇਆ, ਨਿਰਗੁਣ ਸਰਗੁਣ ਲੈ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਭਾਰ। ਹਰਿਜਨ ਉਭਾਰੇ ਆਪ ਦਿਆਲਾ, ਦੀਨਨ ਦਏ ਵਡਿਆਈਆ। ਇਕ ਵਖਾਏ ਸੱਚੀ ਧਰਮਸਾਲਾ, ਲੋਕਮਾਤ ਵੱਜੇ ਵਧਾਈਆ। ਨਾਤਾ ਤੋੜ ਸ਼ਾਹ ਕੰਗਾਲਾ, ਹਰਿਜਨ ਸਾਚੇ ਲਏ ਮਿਲਾਈਆ। ਪੂਰਬ ਜਨਮ ਲੇਖਾ ਚੁਕਾਏ ਵਿਚ ਜਹਾਨਾ, ਲਹਿਣਾ ਕੋਈ ਰਹਿਣ ਨਾ ਪਾਈਆ। ਜਿਸ ਜਨ ਬਖ਼ਸ਼ੇ ਚਰਨ ਧਿਆਨਾ, ਸਰਨ ਸਰਨਾਈ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਦਾ ਸੁਹੇਲਾ ਸਿਰ ਰੱਖੇ ਹੱਥ, ਭਗਵਨ ਭਗਤਨ ਦਇਆ ਕਮਾਇੰਦਾ। ਅੰਤਮ ਮਾਰਗ ਇਕੋ ਦੱਸ, ਏਕਾ ਰਾਹ ਚਲਾਇੰਦਾ। ਨਿਰਗੁਣ ਜੋਤ ਕਰ ਪਰਕਾਸ਼, ਨੂਰੋ ਨੂਰ ਡਗਮਗਾਇੰਦਾ। ਸ਼ਬਦ ਸਨੇਹੜਾ ਦੇਵੇ ਬਿਨ ਪਵਣ ਸਵਾਸ, ਹੁਕਮੀ ਹੁਕਮ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਹਰਿ ਨਿਰੰਕਾਰ, ਨਿਰਗੁਣ ਆਪ ਕਰਾਈਆ। ਜੁਗ ਚੌਕੜੀ ਜਗਤ ਵਿਹਾਰ, ਜੁਗ ਕਰਤਾ ਵੇਖ ਵਖਾਈਆ। ਸਤਿਜੁਗ ਤ੍ਰੇਤਾ ਦਵਾਪਰ ਉਤਰਿਆ ਪਾਰ, ਕਲਜੁਗ ਅੰਤਮ ਬੈਠਾ ਰਾਹ ਤਕਾਈਆ। ਰਾਹ ਤੱਕੇ ਪਰਵਰਦਿਗਾਰ, ਨੇਤਰ ਨੈਣ ਨੈਣ ਉਠਾਈਆ। ਕਵਣ ਵੇਲਾ ਆਏ ਸਾਂਝਾ ਯਾਰ, ਪੀਰ ਪੈਗ਼ੰਬਰ ਦੇਣ ਗਵਾਹੀਆ। ਮੇਰੀ ਹਿਰਸ ਮਿਟੇ ਅੰਤਮ ਵਾਰ, ਹਵਸ ਹੋਰ ਨਾ ਕੋਇ ਵਧਾਈਆ। ਧਰਨੀ ਫ਼ਰਸ਼ ਦਿਸੇ ਗੋਰ, ਪੰਖੀ ਢੋਰ ਰਹੇ ਕੁਰਲਾਈਆ। ਨਾ ਕੋਈ ਜ਼ਰ ਨਾ ਜ਼ੋਰੂ ਜ਼ੋਰ, ਜ਼ੇਰ ਜ਼ਬਰ ਹੋਈ ਹਲਕਾਈਆ। ਪ੍ਰਭ ਕੀ ਬਿਧ ਅਵਰ ਕੀ ਔਰ, ਗਤ ਮਿਤ ਨਾ ਕੋਇ ਜਣਾਈਆ। ਗੁਰ ਪੀਰ ਅਵਤਾਰ ਪਾ ਨਾ ਸਕੇ ਠੌਰ, ਲੋਕਮਾਤ ਠਹਿਰ ਨਾ ਸਕੇ ਅੰਤ ਗਏ ਸਫ਼ਾ ਉਠਾਈਆ। ਨਿਉਂ ਨਿਉਂ ਨਿਮਸਕਾਰ ਕਰਦੇ ਰਹੇ ਦੋਏ ਜੋੜ, ਸੀਸ ਜਗਦੀਸ ਝੁਕਾਈਆ। ਸੋ ਸਾਹਿਬ ਕਲਜੁਗ ਅੰਤਮ ਆਏ ਦੌੜ, ਜਿਸ ਦੀ ਈਦ ਰਹੇ ਮਨਾਈਆ। ਲੱਖ ਚੁਰਾਸੀ ਵੇਖੇ ਮਿਠਾ ਕੌੜ, ਜਗਤ ਸ਼ਹੀਦੀ ਨਾ ਕੋਇ ਪਾਈਆ। ਜਿਸ ਨੂੰ ਲੱਭਦੇ ਰਹੇ ਬ੍ਰਹਿਮਣ ਗੌੜ, ਸੋ ਬ੍ਰਹਿਮਣ ਆਇਆ ਬਿਨ ਪਿਤਾ ਮਾਈਆ। ਜਿਸ ਨੂੰ ਕਹਿੰਦੇ ਬੁਝੌਂਦਾ ਔੜ, ਗੋਬਿੰਦ ਅੰਮ੍ਰਿਤ ਮੇਘ ਬਰਖਾਈਆ। ਤਿਸ ਸਾਹਿਬ ਲਗਾਇਆ ਪੌੜ, ਗੁਰਮੁਖ ਵਿਰਲੇ ਰਿਹਾ ਚੜ੍ਹਾਈਆ। ਲੱਖ ਚੁਰਾਸੀ ਆਪਣਾ ਬੇੜਾ ਆਪੇ ਰਹੀ ਰੋੜ੍ਹ, ਖੇਵਟ ਖੇਟ ਨਾ ਕੋਇ ਮਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸੰਗ ਰਖਾਈਆ। ਸਗਲਾ ਸੰਗ ਹਰਿਜਨ ਤੇਰਾ, ਤੇਰਾ ਤੇਰੀ ਧਾਰ ਵਖਾਇੰਦਾ। ਤੇਰਾ ਪੰਧ ਦੁਰਾਡਾ ਆਇਆ ਨੇਰਾ, ਨੇਰਨ ਨੇਰਾ ਰੂਪ ਵਖਾਇੰਦਾ। ਤੇਰਾ ਚੁੱਕਿਆ ਝੂਠਾ ਗੇੜਾ, ਗੇੜਾ ਗੇੜੇ ਆਪ ਭਵਾਇੰਦਾ। ਤੇਰਾ ਵਸਿਆ ਇਕੋ ਖੇੜਾ, ਪੁਰਖ ਅਬਿਨਾਸ਼ੀ ਆਪ ਵਸਾਇੰਦਾ। ਕਲਜੁਗ ਅੰਤਮ ਬੰਨ੍ਹੇ ਬੇੜਾ, ਆਪਣੇ ਕੰਧ ਉਠਾਇੰਦਾ। ਹੱਕੋ ਹੱਕ ਕਰੇ ਨਬੇੜਾ, ਹਕ ਹਕ਼ੀਕ਼ਤ ਵੇਖ ਵਖਾਇੰਦਾ। ਹਰਿਜਨ ਤੇਰਾ ਖੁਲ੍ਹਾ ਵੇਹੜਾ, ਜੁਗ ਛੱਤੀ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਅੰਤਮ ਵੇਖ ਵਖਾਇੰਦਾ। ਛੱਤੀ ਛੱਤੀ ਖੁਲ੍ਹਾ ਦਰ, ਖੋਲ੍ਹਣਹਾਰ ਨਿਰੰਕਾਰਾ। ਭਗਤ ਭਗਵੰਤ ਲਏ ਫੜ, ਕਰੇ ਖੇਲ ਅਪਾਰਾ। ਆਪਣੀ ਕਰਨੀ ਅੰਦਰ ਵੜ, ਆਪੇ ਪਾਏ ਸਾਰਾ। ਆਪਣੀ ਵਿਦਿਆ ਆਪੇ ਪੜ੍ਹ, ਆਪੇ ਦੇਵੇ ਸਚ ਹੁਲਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਏ ਸਚ ਦਵਾਰਾ। ਸਚ ਦਵਾਰਾ ਏਕਾ ਬਣਨਾ, ਹਰਿ ਸਾਚਾ ਸਚ ਬਣਾਈਆ। ਬਿਨਾਂ ਜਨਨੀ ਹਰਿ ਭਗਤ ਆਪੇ ਜਨਨਾ, ਆਪੇ ਬਣੇ ਪਿਤਾ ਮਾਈਆ। ਸਚਾ ਬੇੜਾ ਆਪੇ ਬੰਨ੍ਹਣਾ, ਬਣ ਮਲਾਹ ਸੇਵ ਕਮਾਈਆ। ਆਪਣੇ ਮਾਰਗ ਆਪੇ ਚਲਣਾ, ਦੂਸਰ ਭੇਵ ਨਾ ਕੋਇ ਜਣਾਈਆ। ਆਪਣਾ ਆਸਣ ਆਪੇ ਮਲਣਾ, ਆਪੇ ਸਾਚੀ ਸੇਜ ਸੁਹਾਈਆ। ਆਪਣੀ ਜੋਤ ਆਪੇ ਰਲਣਾ, ਘਰ ਸਾਚੇ ਵੱਜੇ ਵਧਾਈਆ। ਆਪਣੀ ਗੋਤ ਆਪੇ ਫਲਣਾ ਫੁਲਣਾ, ਹਰਿਜਨ ਸਾਚੇ ਨਾਲ ਮਿਲਾਈਆ। ਆਪਣੇ ਕੋਟ ਆਪੇ ਚੜ੍ਹ ਚੜ੍ਹ ਆਦਿ ਜੁਗਾਦਿ ਕਦੇ ਨਾ ਭੁਲਣਾ, ਅਭੁਲ ਨਾਉਂ ਧਰਾਈਆ। ਸੰਤ ਸੁਹੇਲੇ ਆਪੇ ਫੜ ਫੜ ਆਪਣਾ ਲੇਖਾ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਦਏ ਆਪ ਵਡਿਆਈਆ। ਭਗਤਨ ਵਡਿਆਈ ਭਗਤੀ ਦਾਤ, ਭਗਵਨ ਮੂਲ ਰਖਾਇਆ। ਸਚ ਜਣਾਈ ਇਕੋ ਜ਼ਾਤ, ਦੂਸਰ ਵੰਡ ਨਾ ਕੋਇ ਵੰਡਾਇਆ। ਗੁਰ ਗੁਰ ਬੱਧਾ ਸਾਚਾ ਨਾਤ, ਨਾ ਕੋਈ ਤੋੜੇ ਤੋੜ ਤੁੜਾਇਆ। ਕਰ ਕਿਰਪਾ ਖੋਲ੍ਹਿਆ ਤਾਕ, ਆਪਣਾ ਮੰਤਰ ਨਾਮ ਜਪਾਇਆ। ਨਿਰਗੁਣ ਸਰਗੁਣ ਬਣਿਆ ਸੱਜਣ ਸਾਕ, ਸਾਚਾ ਬੰਧਨ ਇਕ ਰਖਾਇਆ। ਪਤਿਤ ਪਾਪੀ ਕਰੇ ਪਾਕੀ ਪਾਕ, ਸਿਰ ਆਪਣਾ ਹੱਥ ਟਿਕਾਇਆ। ਹਰਿਜਨ ਵਿਕੇ ਨਾ ਕਿਸੇ ਹਾਟ, ਕਰਤਾ ਕ਼ੀਮਤ ਆਪੇ ਪਾਇਆ। ਲੋਕਮਾਤ ਜਗਤ ਵਿਛੌਣਾ ਝੂਠੀ ਖਾਟ, ਥਿਰ ਕੋਇ ਰਹਿਣ ਨਾ ਪਾਇਆ। ਨਾਤਾ ਤੁਟੇ ਮਾਈ ਬਾਪ, ਭਾਈ ਭੈਣ ਨਾ ਸੰਗ ਨਿਭਾਇਆ। ਹਰਿਜਨ ਮਿਲੋ ਜਿਸ ਦਾ ਵੱਡਾ ਪਰਤਾਪ, ਨਾ ਮਰੇ ਨਾ ਜਾਇਆ। ਜਿਸ ਦਰ ਕੋਇ ਭੁਲ ਨਾ ਕੋਇ ਪਾਪ, ਏਕਾ ਰੰਗ ਸਮਾਇਆ। ਲਹਿਣਾ ਦੇਣਾ ਚੁਕਾਏ ਹੱਥੋ ਹਾਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਰੰਗਾਇਆ। ਆਪਣਾ ਰੰਗ ਹਰਿ ਕਰਤਾਰ, ਗੁਰਮੁਖ ਆਪ ਰੰਗਾਈਆ। ਜੁਗ ਚੌਕੜੀ ਸਚ ਵਿਹਾਰ, ਬਿਵਹਾਰੀ ਆਪ ਵਖਾਈਆ। ਕਲਜੁਗ ਅੰਤਮ ਹੋ ਤਿਆਰ, ਤ੍ਰੈਗੁਣ ਅਤੀਤਾ ਵੇਸ ਵਟਾਈਆ। ਠਾਂਢਾ ਸੀਤਾ ਵਸੇ ਸਚ ਦਰਬਾਰ, ਸਚਖੰਡ ਵੱਜੇ ਵਧਾਈਆ। ਭਗਤਨ ਮੀਤਾ ਹੋ ਉਜਿਆਰ, ਲੋਕਮਾਤ ਵੇਸ ਵਟਾਈਆ। ਹਰਿਜਨ ਮੇਲੇ ਆਪਣੀ ਵਾਰ, ਮੇਲ ਮਿਲਾਵਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਭਗਵਨ ਭਗਤੀ ਦਏ ਸਾਲਾਹੀਆ। ਸਚ ਸਲਾਹੀ ਸਚ ਸਲਾਹ, ਹਰਿ ਸਾਚਾ ਸਚ ਜਣਾਇੰਦਾ। ਨੇਤਰ ਪੇਖੋ ਬੇਪਰਵਾਹ, ਬੇਅੰਤ ਖੇਲ ਕਰਾਇੰਦਾ। ਸਭ ਦਾ ਨੂਰੀ ਇਕ ਖ਼ੁਦਾ, ਨੂਰ ਨੁਰਾਨਾ ਡਗਮਗਾਇੰਦਾ। ਆਦਿ ਜੁਗਾਦਿ ਨਾ ਹੋਏ ਜੁਦਾ, ਦੂਸਰ ਦਰ ਨਾ ਸੋਭਾ ਪਾਇੰਦਾ। ਚਰਨ ਕਵਲ ਜੋ ਹੋਏ ਫ਼ਿਦਾ, ਫ਼ਿਤਰਤ ਆਪਣੀ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਿਰਸ ਆਪ ਮਿਟਾਇੰਦਾ। ਹਰਿਜਨ ਮਿਟੇ ਝੂਠੀ ਹਿਰਸ, ਹਰੀ ਹਰਿ ਆਪ ਮਿਟਾਈਆ। ਨਿਹਕਰਮੀ ਕਰੇ ਤਰਸ, ਕਰਮ ਕਾਂਡ ਨਾ ਕੋਇ ਵਡਿਆਈਆ। ਲੇਖਾ ਜਾਣੇ ਅਰਸ਼ ਫ਼ਰਸ਼, ਹਰਿਜਨ ਸਾਚੇ ਲਏ ਤਰਾਈਆ। ਬਿਨ ਕਰਨੀ ਦੇਵੇ ਦਰਸ, ਕਰਨਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਕਰਿਆ ਆਪਣਾ ਤਰਸ, ਆਪਣੀ ਰਹਿਮਤ ਨਾਲ ਮਿਲਾਈਆ। ਤਰਸ ਨਾਲ ਮਿਲੀ ਰਹਿਮਤ, ਰਹਿਮਾਨ ਦਇਆ ਕਮਾਇੰਦਾ। ਹਰਿਜਨ ਰਹੇ ਸਦਾ ਸਲਾਮਤ, ਸਲਲ ਆਪਣੇ ਰੰਗ ਰੰਗਾਇੰਦਾ। ਧਰਤ ਮਾਤ ਦੀ ਗੋਦ ਬਹਾਏ ਕਰ ਅਮਾਨਤ, ਅੰਤਮ ਆਪਣੇ ਲੇਖੇ ਲਾਇੰਦਾ। ਗੁਰ ਗੋਬਿੰਦ ਦੇ ਕੇ ਗਿਆ ਜ਼ਮਾਨਤ, ਪੁਰਖ ਅਬਿਨਾਸ਼ੀ ਵੇਖ ਵਖਾਇੰਦਾ। ਮਨਮੁਖਾਂ ਵਸਤ ਮਿਲੀ ਏਕਾ ਲਾਅਨਤ, ਲਹਿਣਾ ਸਭ ਦਾ ਆਪ ਚੁਕਾਇੰਦਾ। ਬਿਨ ਜਾਣਿਆਂ ਕਰੇ ਪਛਾਨਤ, ਪਹਿਚਾਨ ਆਪਣੀ ਆਪ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਇੰਦਾ। ਹਰਿਜਨ ਉਠੇ ਹਰਿ ਬਲ ਧਾਰ, ਬਲ ਬਾਵਨ ਆਪ ਸਮਝਾਈਆ। ਜੁਗ ਜੁਗ ਦਾ ਜਗਤ ਪਿਆਰ, ਜੁਗ ਕਰਤਾ ਭੁਲ ਨਾ ਜਾਈਆ। ਕਲਜੁਗ ਅੰਤ ਅੰਤ ਵਿਹਾਰ, ਸਤਿਜੁਗ ਸਾਚਾ ਰਾਹ ਚਲਾਈਆ। ਪੂਰਨ ਭਗਵੰਤ ਖੇਲ ਅਪਾਰ, ਬੇਅੰਤ ਵੇਖ ਵਖਾਈਆ। ਭਗਤ ਭਗਵੰਤ ਸਾਧ ਸੰਤ ਰਹਿਣ ਇਕ ਦਵਾਰ, ਗੁਰਮੁਖ ਗੁਰਸਿਖ ਨਾਲ ਮਿਲਾਈਆ। ਵਰਨ ਬਰਨ ਕਰੇ ਖ਼ਵਾਰ, ਸਾਚੀ ਸਰਨ ਇਕ ਨਿਰੰਕਾਰ, ਦੂਜਾ ਇਸ਼ਟ ਨਾ ਕੋਇ ਮਨਾਈਆ। ਪਿਛਲਾ ਲੇਖਾ ਮੁੱਕੇ ਵਿਚ ਸੰਸਾਰ, ਅਗਲੀ ਬੰਨ੍ਹੇ ਆਪੇ ਧਾਰ, ਪਾਰਬ੍ਰਹਮ ਬ੍ਰਹਮ ਦਏ ਸਮਝਾਈਆ। ਛੱਤੀ ਛੱਤੀ ਪਾਰ ਕਿਨਾਰ, ਛੱਤੀ ਛੱਤੀ ਹਰਿ ਵਿਹਾਰ, ਛੱਤੀ ਛੱਤੀ ਹੋਏ ਤਿਆਰ, ਸਾਢੇ ਤਿੰਨ ਹੱਥ ਤੇਰੀ ਧਾਰ, ਰਵਦਾਸ ਚਮਿਆਰ ਕਰੇ ਪਿਆਰ, ਲੇਖਾ ਲਿਖ ਲਿਖ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਸੰਗ ਆਪ ਨਿਭਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾ ਜੁਗੰਤਰ ਏਕਾ ਰੰਗ ਸਮਾਈਆ। ਥੱਲੇ ਬੈਠਿਆਂ ਜਿਥੇ ਆਵੇ ਤੇਰਾ ਮੁਖ, ਬੱਤੀ ਦੰਦ ਕਰਨ ਸਾਲਾਹੀਆ। ਓਥੇ ਰੱਖਣਾ ਭਗਤਾਂ ਰੁਖ, ਰੁਕ ਕਦੇ ਨਾ ਜਾਈਆ। ਦਰ ਦਵਾਰ ਉਪਜੇ ਸੁਖ, ਸੁਖ ਵਿਚ ਖ਼ੁਸ਼ੀ ਮਨਾਈਆ। ਹਰਿਜਨ ਬੂਟਾ ਜਾਏ ਫੁਟ, ਫੁਲ ਫੁਲਵਾੜੀ ਮਾਤ ਮਹਿਕਾਈਆ। ਜਗਤ ਜਹਾਨ ਜੀਵ ਜੜ੍ਹ ਦੇਵੇ ਪੁੱਟ, ਜੁਗਤੀ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਿਹਾਰ ਦਏ ਸਮਝਾਈਆ।