Granth 10 Likhat 207: 1 Assu 2018 Bikarmi Jethuwal Darbar wich

੧ ਅੱਸੂ ੨੦੧੮ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ

ਕਲਪ ਜੁਗ ਬੀਤੇ ਚਾਰ, ਚਾਰ ਚਾਰ ਪਈ ਦੁਹਾਈਆ। ਚਾਰੋਂ ਕੁੰਟ ਅੰਧ ਅੰਧਿਆਰ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਵਰਨ ਬਰਨ ਹੋਏ ਖ਼ਵਾਰ, ਜਨਮ ਕਰਮ ਪਈ ਲੜਾਈਆ। ਲੱਖ ਚੁਰਾਸੀ ਜੰਮੇ ਵਾਰੋ ਵਾਰ, ਜੁਗ ਜੁਗ ਗੇੜਾ ਗੇੜੇ ਵਿਚ ਰਖਾਈਆ। ਕਬ ਪੁਰਖ ਕਬ ਨਾਰ, ਕਬ ਕੰਤ ਸੇਜ ਸੁਹਾਈਆ। ਕਬ ਸੁਤ ਕਰ ਪਿਆਰ, ਕਬ ਮੇਲਾ ਬਾਲ ਸਖਾਈਆ। ਕਬ ਸਾਕ ਸੱਜਣ ਸੈਣ ਯਾਰ, ਕਬ ਸ਼ੱਤਰੂ ਰੂਪ ਵਟਾਈਆ। ਕਬ ਉਤਭੁਜ ਸੇਤਜ ਜੇਰਜ ਅੰਡਜ ਫਿਰੇ ਵਾਰੋ ਵਾਰ, ਲਿਖਿਆ ਲੇਖ ਨਾ ਕੋਇ ਜਣਾਈਆ। ਮਰੇ ਮਰ ਜੰਮੇ ਆਵੇ ਜਾਵੇ ਵਿਚ ਸੰਸਾਰ, ਜੂਨੀ ਜੂਨ ਜੂਨ ਭਵਾਈਆ। ਲੱਖ ਚੁਰਾਸੀ ਜਗਤ ਗੁਲਜ਼ਾਰ, ਪੁਰਖ ਅਬਿਨਾਸ਼ੀ ਵੇਖ ਵਖਾਈਆ। ਜੁਗਾ ਜੁਗੰਤਰ ਸਾਚੀ ਕਾਰ, ਵਾਹ ਵਾ ਆਪਣੀ ਆਪ ਕਰਾਈਆ। ਆਪੇ ਬੈਠ ਧਾਮ ਨਿਆਰ, ਸਚਖੰਡ ਸਾਚੇ ਆਸਣ ਲਾਈਆ। ਥਿਰ ਘਰ ਖੋਲ੍ਹ ਆਪ ਕਿਵਾੜ, ਆਪਣਾ ਨੂਰ ਦਏ ਦਰਸਾਈਆ। ਸੁੰਨ ਅਗੰਮੀ ਹੋ ਉਜਿਆਰ, ਰੂਪ ਅਨੂਪ ਜਣਾਈਆ। ਨਿਰਗੁਣ ਨਿਰਵੈਰ ਨਿਰਾਕਾਰ, ਨਿਰਧਨ ਸਰਧਨ ਖੇਲ ਖਿਲਾਈਆ। ਜੁਗ ਚੌਕੜੀ ਪਾਵੇ ਸਾਰ, ਨਵ ਨੌਂ ਆਪਣੀ ਧਾਰ ਚਲਾਈਆ। ਕਲਜੁਗ ਅੰਤਮ ਆਈ ਵਾਰ, ਕਰੇ ਖੇਲ ਬੇਪਰਵਾਹੀਆ। ਜੋਤੀ ਜਾਤਾ ਹੋ ਤਿਆਰ, ਪੁਰਖ ਬਿਧਾਤਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੋਟਨ ਜੁਗ ਵੇਖ ਵਖਾਈਆ। ਕਲਪ ਜੁਗ ਬੀਤੇ ਚਾਰ, ਚਾਰੋਂ ਕੁੰਟ ਖੇਲ ਖਿਲਾਇੰਦਾ। ਪਾਰਬ੍ਰਹਮ ਪ੍ਰਭ ਬੇਐਬ ਪਰਵਰਦਿਗਾਰ, ਨੂਰ ਨੁਰਾਨਾ ਡਗਮਗਾਇੰਦਾ। ਜਿਸ ਨੂੰ ਸਯਦਾ ਕਰਦੇ ਰਹੇ ਗੁਰ ਅਵਤਾਰ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਜਿਸ ਦਰ ਭਗਤ ਬਣਦੇ ਰਹੇ ਭਿਖਾਰ, ਖ਼ਾਲੀ ਝੋਲੀ ਸਰਬ ਭਰਾਇੰਦਾ। ਜਿਸ ਨੂੰ ਨਾਨਕ ਮੰਨਿਆ ਕੰਤ ਭਤਾਰ, ਸੋ ਪੁਰਖ ਨਿਰੰਜਣ ਵੇਸ ਵਟਾਇੰਦਾ। ਜਿਸ ਨੂੰ ਗੋਬਿੰਦ ਕਹੇ ਮੈਂ ਉਪਾਇਆ ਸੁਤ ਦੁਲਾਰ, ਪੁਰਖ ਅਕਾਲ ਖੇਲ ਖਿਲਾਇੰਦਾ। ਜਿਸ ਨੂੰ ਈਸਾ ਕਹੇ ਮੇਰਾ ਪਰਵਰਦਿਗਾਰ, ਮੁਕਾਮੇ ਹੱਕ ਡੇਰਾ ਲਾਇੰਦਾ। ਜਿਸ ਨੂੰ ਮੂਸਾ ਕਹੇ ਮੇਰਾ ਸਯਦਾ ਮੰਨੇ ਸਚ ਦਰਬਾਰ, ਸੋ ਸੀਸ ਜਗਦੀਸ ਵੇਖ ਵਖਾਇੰਦਾ। ਜਿਸ ਨੂੰ ਮੁਹੰਮਦ ਮੰਨੇ ਸੱਚਾ ਯਾਰ, ਸੋ ਯਾਰ ਵੇਸ ਵਟਾਇੰਦਾ। ਜਿਸ ਨੇ ਖੇਲ ਕਰਿਆ ਜੁਗ ਚਾਰ, ਜੁਗ ਚੌਕੜੀ ਰਾਹ ਚਲਾਇੰਦਾ। ਜਿਸ ਨੇ ਵਿਸ਼ਨ ਬ੍ਰਹਮਾ ਸ਼ਿਵ ਬਣਾਏ ਸੇਵਾਦਾਰ, ਸਾਚੀ ਸੇਵਾ ਇਕ ਸਮਝਾਇੰਦਾ। ਜਿਸ ਨੇ ਤੀਰਥ ਤਟ ਉਪਜਾਏ ਕਿਨਾਰ, ਜਲਧਾਰ ਖੇਲ ਖਿਲਾਇੰਦਾ। ਜਿਸ ਨੇ ਬ੍ਰਹਮ ਪੰਜ ਤੱਤ ਅੰਦਰ ਕਰ ਪਿਆਰ, ਆਪਣਾ ਬੰਧਨ ਪਾਇੰਦਾ। ਜਿਸ ਨੇ ਨਿਰਗੁਣ ਜੋਤ ਕਰ ਉਜਿਆਰ, ਜੋਤ ਨਿਰੰਜਣ ਦੀਪਕ ਇਕ ਜਗਾਇੰਦਾ। ਕਰੇ ਖੇਲ ਅਗੰਮ ਅਪਾਰ, ਅਲਖ ਅਗੋਚਰ ਭੇਵ ਅਭੇਦ ਆਪ ਖੁਲ੍ਹਾਇੰਦਾ। ਕਲਜੁਗ ਅੰਤਮ ਲੈ ਅਵਤਾਰ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਜੁਗ ਵਿਛੜੇ ਜਗ ਮੇਲੇ ਮੇਲਣਹਾਰ, ਮੇਲ ਮਿਲਾਵਾ ਆਪਣਾ ਆਪ ਕਰਾਇੰਦਾ। ਲੱਖ ਚੁਰਾਸੀ ਕਰੇ ਪਾਰ, ਜਨਮ ਮਰਨ ਫੰਦ ਕਟਾਇੰਦਾ। ਰਾਏ ਧਰਮ ਨਾ ਕਰੇ ਖ਼ਵਾਰ, ਚਿਤਰ ਗੁਪਤ ਹਿਸਾਬ ਨਾ ਕੋਇ ਵਖਾਇੰਦਾ। ਲਾੜੀ ਮੌਤ ਨਾ ਕਰੇ ਪਿਆਰ, ਮਾਤ ਗਰਭ ਨਾ ਫੇਰ ਵਸਾਇੰਦਾ। ਨਾਤਾ ਤੋੜ ਸਰਬ ਸੰਸਾਰ, ਆਤਮ ਪਰਮਾਤਮ ਮੇਲ ਮਿਲਾਇੰਦਾ। ਕਾਇਆ ਮੰਦਰ ਖੋਲ੍ਹ ਕਿਵਾੜ, ਦਸਮ ਦਵਾਰੀ ਕੁੰਡਾ ਲਾਹਿੰਦਾ। ਨਿਰਮਲ ਦੀਆ ਕਰ ਉਜਿਆਰ, ਦੀਪਕ ਜੋਤ ਡਗਮਗਾਇੰਦਾ। ਅੰਮ੍ਰਿਤ ਆਤਮ ਬਖ਼ਸ਼ੇ ਠੰਡਾ ਠਾਰ, ਨਿਝਰ ਝਿਰਨਾ ਆਪ ਝਿਰਾਇੰਦਾ। ਪੰਚ ਵਿਕਾਰੇ ਕਰੇ ਖ਼ਵਾਰ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਆਸਾ ਤ੍ਰਿਸ਼ਨਾ ਦੇਵੇ ਮਾਰ, ਹਉਮੇ ਹੰਗਤਾ ਰੋਗ ਮਿਟਾਇੰਦਾ। ਦੁੱਖ ਭੁੱਖ ਨਾ ਕੋਇ ਉਧਾਰ, ਸਾਚਾ ਸੁਖ ਇਕ ਪਰਗਟਾਇੰਦਾ। ਜਿਸ ਜਨ ਕਿਰਪਾ ਕਰੇ ਆਪ ਨਿਰੰਕਾਰ, ਸੋ ਜਨ ਦੂਜੇ ਦਰ ਨਾ ਮੰਗਣ ਜਾਇੰਦਾ। ਫੜ ਫੜ ਬਾਹੋਂ ਲਾਏ ਪਾਰ, ਜਿਸ ਜਨ ਬੇੜੇ ਆਪ ਚੜ੍ਹਾਇੰਦਾ। ਮੰਝਧਾਰ ਨਾ ਰੁੜ੍ਹੇ ਅੰਤਮ ਵਾਰ, ਸ਼ੌਹ ਦਰਯਾ ਨਾ ਕੋਇ ਸੁਟਾਇੰਦਾ। ਮਾਣਸ ਜਨਮ ਨਾ ਆਏ ਹਾਰ, ਹਰਿ ਕੇ ਮੰਦਰ ਆਪ ਬਹਾਇੰਦਾ। ਦਰਸ ਦਿਖਾਏ ਅਗੰਮ ਅਪਾਰ, ਆਪਣਾ ਪਰਦਾ ਆਪ ਚੁਕਾਇੰਦਾ। ਸਨਿਆਸ ਵੈਰਾਗ ਜੋਗ ਜੁਗਤ ਕਰ ਖ਼ਵਾਰ, ਦਰਸ ਅਮੋਘ ਆਪ ਕਰਾਇੰਦਾ। ਹਰਿਜਨ ਭੋਗ ਭੋਗੇ ਏਕਾ ਵਾਰ, ਦੂਜੀ ਸੇਜ ਨਾ ਕੋਇ ਸੁਹਾਇੰਦਾ। ਜਿਸ ਸੇਜੇ ਚੜ੍ਹੇ ਆਪ ਨਿਰੰਕਾਰ, ਤਿਸ ਕਾਮਨੀ ਗਲੇ ਲਗਾਇੰਦਾ। ਪੀਆ ਪ੍ਰੀਤਮ ਕਰ ਪਿਆਰ, ਸਚ ਸਿੰਘਾਸਣ ਆਪ ਬਹਾਇੰਦਾ। ਨੇਤਰ ਨੈਣਾਂ ਕਰ ਦੀਦਾਰ, ਨੈਣ ਨੈਣ ਵਿਚ ਮਿਲਾਇੰਦਾ। ਗਲਵਕੜੀ ਪਾਏ ਏਕਾ ਵਾਰ, ਦੋ ਜਹਾਨ ਨਾ ਕੋਇ ਛੁਡਾਇੰਦਾ। ਏਕਾ ਸੇਜਾ ਸੋਇਣ ਪੈਰ ਪਸਾਰ, ਬੰਕ ਦਵਾਰ ਇਕ ਵਖਾਇੰਦਾ। ਰੂਪ ਬਣਾਏ ਪੁਰਖ ਨਾਰ, ਪੁਰਖ ਪੁਰਖੋਤਮ ਖੇਲ ਖਿਲਾਇੰਦਾ। ਭੁੱਲਾ ਭਟਕਾ ਜੋ ਆਏ ਚਲ ਦਵਾਰ, ਡੁਬਦਾ ਪਾਥਰ ਆਪ ਤਰਾਇੰਦਾ। ਸੋਹੰ ਸ਼ਬਦ ਜੋ ਬੋਲੇ ਰਸਨਾ ਜਿਹਵਾ ਜੈਕਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗਲੇ ਲਗਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰ, ਲੇਖਾ ਲਿਖ ਨਾ ਕੋਇ ਵਖਾਇੰਦਾ। ਰਾਤੀਂ ਸੁਤਿਆਂ ਦਏ ਦੀਦਾਰ, ਗੁਰਸਿਖ ਸੋਏ ਆਪ ਜਗਾਇੰਦਾ। ਆਪੇ ਬਣੇ ਸੇਵਾਦਾਰ, ਸਾਚੀ ਸੇਵਾ ਹਰਿ ਕਮਾਇੰਦਾ। ਨਿਰਲਜ ਹੋ ਕੇ ਫਿਰੇ ਵਿਚ ਸੰਸਾਰ, ਲੋਕ ਲਾਜ ਆਪਣੀ ਝੋਲੀ ਪਾਇੰਦਾ। ਜਨ ਭਗਤਾਂ ਪਰਦਾ ਕਜ ਸਿਰ ਦੇਵੇ ਇਕ ਪਿਆਰ, ਪਿਆਰ ਪਿਆਰ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਨਾਮ ਵਰ, ਆਤਮ ਅੰਤਰ ਜਗਤ ਬੁਝਾਏ ਲੱਗੀ ਬਸੰਤਰ, ਆਤਮ ਮੇਘ ਇਕ ਬਰਸਾਇੰਦਾ। ਆਤਮ ਅੰਤਰ ਆਏ ਸਾਂਤ, ਜਨਮ ਜਨਮ ਦਾ ਸੰਸਾ ਦਏ ਗਵਾਈਆ। ਦਰਸ ਦਿਖਾਏ ਇਕ ਇਕਾਂਤ, ਇਕ ਇਕੱਲਾ ਸੱਚਾ ਮਾਹੀਆ। ਜਿਸ ਜਨ ਦੇਵੇ ਨਾਮ ਦਾਤ, ਤਨ ਖ਼ਜ਼ਾਨਾ ਦਏ ਭਰਾਈਆ। ਨਾ ਕੋਈ ਪੁਛੇ ਜ਼ਾਤ ਪਾਤ, ਸ਼ਾਹ ਕੰਗਾਲ ਨਾ ਕੋਇ ਵਡਿਆਈਆ। ਖੋਲਣਹਾਰਾ ਬੰਦ ਤਾਕ, ਜਗਤ ਕਿਵਾੜਾ ਦਏ ਤੁੜਾਈਆ। ਪੂਰਨ ਕਰੇ ਪੂਰੀ ਆਸ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਘਰ ਸਖ਼ੀਆਂ ਵਖਾਏ ਸਾਚੀ ਰਾਸ, ਗੋਪੀ ਕਾਹਨ ਰੂਪ ਵਟਾਈਆ। ਨਾਤਾ ਤੁੱਟੇ ਦਸ ਦਸ ਮਾਸ, ਦੂਜੀ ਵਾਰ ਮਾਤ ਕੁੱਖ ਨਾ ਕੋਇ ਉਠਾਈਆ। ਗਰਭ ਵਾਸ ਨਾ ਹੋਏ ਪਰਭਾਸ, ਨਾਤਾ ਬਣੇ ਨਾ ਭੈਣ ਭਾਈਆ। ਪਿਤਾ ਪੂਤ ਨਾ ਕੋਇ ਸਾਥ, ਸੱਜਣ ਸਾਕ ਨਾ ਕੋਇ ਬਣਾਈਆ। ਸਗਲ ਵਿਸੂਰੇ ਜਾਇਣ ਲਾਥ, ਜਿਸ ਜਨ ਆਪਣਾ ਦਰਸ ਦਿਖਾਈਆ। ਲਹਿਣਾ ਦੇਣਾ ਚੁੱਕੇ ਸਾਢੇ ਤਿੰਨ ਤਿੰਨ ਹੱਥ, ਹੱਥੋਂ ਮੰਗਣ ਵਾਲੀ ਖਪਰੀ ਦਏ ਸੁਟਾਈਆ। ਕਾਇਆ ਖਪਰੀ ਸਾਚਾ ਠੂਠਾ, ਹਰਿ ਸਾਚਾ ਆਪ ਬਣਾਇੰਦਾ। ਪਾਏ ਨਾ ਭਿਛਿਆ ਜਿਸ ਕੋਲੋਂ ਰੂਠਾ, ਲੱਖ ਚੁਰਾਸੀ ਖ਼ਾਲੀ ਹੱਥ ਫਿਰਾਇੰਦਾ। ਜਿਸ ਜਨ ਉਪਰ ਆਪ ਤੁਠਾ, ਅਨਮੰਗੀ ਦਾਤ ਹੱਥ ਫੜਾਇੰਦਾ। ਇਕ ਦੂਜੇ ਉਤੇ ਕਿਆ ਕੋਈ ਕਰੇ ਗ਼ੱੁਸਾ, ਕਰਮ ਧਰਮ ਜਨਮ ਜੁਗ ਜੁਗ ਪਾਰਬ੍ਰਹਮ ਪ੍ਰਭ ਆਪਣੇ ਹੱਥ ਰਖਾਇੰਦਾ। ਆਪੇ ਦੇਵਣਹਾਰਾ ਭਰ ਭਰ ਮੁੱਠਾਂ, ਆਪੇ ਆਪਣਾ ਮੁਖ ਭੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਨਾਮ ਵਰ, ਤਿਸ ਸੱਜਣ ਮੇਲ ਮਿਲਾਇੰਦਾ। ਤੇਰੇ ਅੰਤਰ ਹੋਏ ਪਰਕਾਸ਼, ਆਤਮ ਪਰਮਾਤਮ ਮੇਲ ਮਿਲਾਈਆ। ਤੇਰੀ ਪੂਰੀ ਹੋਵੇ ਆਸ, ਬ੍ਰਹਮ ਪਾਰਬ੍ਰਹਮ ਸਮਾਈਆ। ਤੇਰੇ ਮਨ ਕਾ ਭੌ ਹੋਏ ਨਾਸ, ਭੈ ਭਗਵਾਨ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਹੱਟ ਦਏ ਖੁਲ੍ਹਾਈਆ। ਤੇਰਾ ਹਟ ਖੁੱਲ੍ਹੇ ਕਪਾਟ, ਸੋਹੰ ਸੋ ਗਾਇਆ। ਦਰਸ ਦਿਖਾਏ ਸੁਤਿਆਂ ਰਾਤ, ਜੋ ਲੱਭਿਆਂ ਨਜ਼ਰ ਨਾ ਆਇਆ। ਜਿਸ ਪਿਛੇ ਜੰਗਲ ਜੂਹ ਉਜਾੜ ਪਹਾੜ ਕਰਦੇ ਫਿਰਦੇ ਆਤਮ ਘਾਤ, ਭੁੱਖੇ ਰਹਿ ਰਹਿ ਵਕ਼ਤ ਲੰਘਾਇਆ। ਦਰ ਆਵੇ ਖੋਲ੍ਹੇ ਤਾਕ, ਆਪਣਾ ਕੁੰਡਾ ਆਪੇ ਲਾਹਿਆ। ਤੇਰਾ ਅੰਮ੍ਰਿਤ ਤੇਰੇ ਵਿਚੋਂ ਕਾਢ, ਤੇਰੇ ਮੁਖ ਦਏ ਚੁਆਇਆ। ਵੇਖ ਸਰੂਪ ਕਰੇ ਲਾਡ, ਆਪਣੀ ਗੋਦ ਲਏ ਬਹਾਇਆ। ਪਹਿਲੀ ਅਸੂ ਰੱਖਣਾ ਯਾਦ, ਭੁਲ ਕਦੇ ਨਾ ਜਾਇਆ। ਜਿਸ ਕੋਲ ਸਾਧ ਸੰਗਤ ਵਿਚ ਕਰੀ ਫ਼ਰਯਾਦ, ਸੋ ਫ਼ਰਯਾਦੀ ਫ਼ਰਯਾਦ ਸੁਣਨ ਆਇਆ। ਜਿਸ ਦੀ ਚਾਰ ਕੁੰਟ ਨੌਂ ਖੰਡ ਪ੍ਰਿਥਮੀ ਬ੍ਰਹਿਮੰਡ ਰਵ ਸਸ ਸੂਰਜ ਚੰਨ ਗੁਰ ਅਵਤਾਰ ਪੀਰ ਪੈਗ਼ੰਬਰ ਮੁਲਾ ਸ਼ੇਖ਼ ਮਸਾਇਕ ਔਲਿਏ ਪਾ ਨਾ ਸਕੇ ਹਾਦ, ਹਦੂਦ ਅਰਬਾ ਤੇਰੀ ਕਾਇਆ ਮੰਦਰ ਅੰਦਰ ਦਏ ਵਖਾਇਆ। ਤੇਰੀ ਸਿੰਗੀ ਤੇਰਾ ਵੱਜੇ ਨਾਦ, ਤੇਰਾ ਨਾਥ ਆਪ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਨਾਮ ਵਰ, ਦਰਸ ਦਰਸ ਦਰਸ ਵਿਚੋਂ ਪਰਗਟਾਇਆ। ਨਿਰਗੁਣ ਦਰਸ ਸਰਗੁਣ ਅੰਦਰ, ਆਪਣਾ ਆਪ ਜਣਾਈਆ। ਸਰਗੁਣ ਦਰਸ ਆਪਣੇ ਅੰਦਰ, ਨਿਰਗੁਣ ਨਿਰਗੁਣ ਪਾਈਆ। ਨਿਰਗੁਣ ਸਰਗੁਣ ਉਪਰ ਕਰ ਤਰਸ, ਸਵਛ ਸਰੂਪ ਰੂਪ ਵਟਾਈਆ। ਗੁਰਸਿਖ ਗੁਰੂ ਗੁਰ ਆਪ ਆਪਣੇ ਲਏ ਪਰਖ, ਪਰੀਖਿਆ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਪਾਟੇ ਚੀਥੜ ਆਇਆ ਚਮਿਆਰ, ਤਨ ਚਮੜੀ ਰਿਹਾ ਵਖਾਈਆ। ਨਿਤ ਨਵਿਤ ਬਣਿਆ ਰਹੇ ਯਾਰ, ਯਾਰੀ ਯਾਰਾਂ ਨਾਲ ਨਿਭਾਈਆ। ਭੁੱਖਿਆਂ ਦੇਵੇਂ ਮਾਰ, ਜਗਤ ਗਰੀਥੀ ਝੋਲੀ ਪਾਈਆ। ਆਪਣੀ ਲੱਜਿਆ ਵਿਚ ਗਏ ਹਾਰ, ਆਪਣਾ ਦੁੱਖ ਨਾ ਸਕੇ ਸੁਣਾਈਆ। ਤੇਰਾ ਦੁਖ ਨਾ ਝੱਲਿਆ ਜਾਏ ਨਿਰੰਕਾਰ, ਬਿਨ ਭਗਤਾਂ ਤੈਨੂੰ ਚੈਨ ਕਦੇ ਨਾ ਆਈਆ। ਸਚਖੰਡ ਖੇੜਾ ਭੱਠ ਦਿਸੇ ਮੇਰੇ ਮੀਤ ਮੁਰਾਰ, ਜਿਸ ਖੇੜੇ ਤੇਰਾ ਗੁਰਮੁਖ ਕਦੇ ਨਾ ਜਾਈਆ। ਅੱਗੇ ਕਿਉਂ ਸੁੱਤਾ ਪੈਰ ਪਸਾਰ, ਜੁਗ ਚੌਕੜੀ ਰਹੀ ਕੁਰਲਾਈਆ। ਤੇਰਾ ਰੂਪ ਨਿਰਾਕਾਰ, ਨਿਰਵੈਰ ਤੇਰੀ ਵਡਿਆਈਆ। ਤੂੰ ਸ਼ਾਹ ਪਾਤਸ਼ਾਹ ਸਚੀ ਸਰਕਾਰ, ਇਨਸਾਫ਼ ਤੇਰੀ ਸਿਫ਼ਤ ਸਾਲਾਹੀਆ। ਕ਼ਲਮ ਸ਼ਾਹੀ ਹੋਈ ਖ਼ਾਕਸਾਰ, ਤੇਰੀ ਸਾਰ ਕਿਸੇ ਨਾ ਪਾਈਆ। ਤੇਰਾ ਖੇਲ ਅਪਰ ਅਪਾਰ, ਤੇਰੀ ਖੇਲ ਵਿਚ ਖ਼ੁਸ਼ੀ ਮਨਾਈਆ। ਕਲਜੁਗ ਅੰਤਮ ਨਿਹਕਲੰਕ ਨਰ ਅਵਤਾਰ, ਸਰਗੁਣ ਸਰਗੁਣ ਵੇਸ ਵਟਾਈਆ। ਸੰਤ ਮਨੀ ਸਿੰਘ ਦਏ ਹੁਲਾਰ, ਹੱਦ ਹਦੂਦ ਪਾਰ ਕਰਾਈਆ। ਘਰ ਸਦ ਕਰੇ ਪਿਆਰ, ਵਸਤ ਅਮੋਲਕ ਝੋਲੀ ਪਾਈਆ। ਆਪਣਾ ਲੱਦ ਸਿਰ ਤੇ ਭਾਰ, ਜਗਤ ਗਠੜੀ ਸੀਸ ਟਿਕਾਈਆ। ਅੱਡ ਹੋ ਆਪ ਕਰਤਾਰ, ਸਰਗੁਣ ਮੰਦਰ ਬੈਠਾ ਮੁਖ ਛੁਪਾਈਆ। ਮਨੀ ਸਿੰਘ ਕਰੇ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਜਿਸ ਨੂੰ ਲੱਭਦੇ ਗੁਰ ਪੀਰ ਅਵਤਾਰ, ਸੋ ਆਇਆ ਸਚਾ ਮਾਹੀਆ। ਜਿਸ ਬੇੜਾ ਲੌਣਾ ਪਾਰ, ਗੁਰਮੁਖ ਸਾਚੇ ਲਏ ਤਰਾਈਆ। ਗ਼ਰੀਬ ਨਿਮਾਣਿਆਂ ਦਏ ਸਹਾਰ, ਆਪ ਆਪਣੇ ਗਲੇ ਲਗਾਈਆ। ਕਲਜੁਗ ਨੀਂਹ ਦਏ ਉਖਾੜ, ਸਤਿਜੁਗ ਸਾਚੀ ਨੀਂਹ ਧਰਾਈਆ। ਸ਼ਾਹ ਸੁਲਤਾਨਾਂ ਕਰੇ ਖੁਆਰ, ਗ਼ਰੀਬ ਨਿਮਾਣਿਆਂ ਰਾਜ ਜੋਗ ਸਮਝਾਈਆ। ਗੁਰਸਿਖ ਸਾਚੇ ਕਰ ਤਿਆਰ, ਤ੍ਰੈਭਵਨ ਧਨੀ ਤ੍ਰੈਲੋਕੀ ਦਏ ਉਲਟਾਈਆ। ਵਿਸ਼ਨ ਬ੍ਰਹਮਾ ਸ਼ਿਵ ਤਖ਼ਤੋਂ ਦਏ ਉਤਾਰ, ਤਖ਼ਤ ਨਿਵਾਸੀ ਹੁਕਮ ਸੁਣਾਈਆ। ਸਾਚੀ ਬਣ ਆਪ ਸਰਕਾਰ, ਦੋ ਜਹਾਨਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸੰਤ ਮਨੀ ਸਿੰਘ ਇਕ ਸਮਝਾਈਆ। ਮਨੀ ਸਿੰਘ ਸਮਝਿਆ ਹਰਿ ਸਮਝਾਇਆ, ਸਮਝ ਸਮਝ ਵਿਚ ਰਖਾਈਆ। ਆਪਣਾ ਧਨ ਝੋਲੀ ਪਾਇਆ, ਸਚ ਖਜਾਨਾ ਆਪ ਲੁਟਾਈਆ। ਆਪਣਾ ਰਾਗ ਕੰਨ ਸੁਣਾਇਆ, ਰਸਨਾ ਜੇਹਵਾ ਨਾ ਕੋਇ ਹਿਲਾਈਆ। ਸਾਚਾ ਬੇੜਾ ਬੰਨ੍ਹ ਵਖਾਇਆ, ਸਮਰਥ ਹੱਥ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਜਣਾਈਆ। ਸੰਤ ਮਨੀ ਸਿੰਘ ਕਰ ਕਰ ਧਿਆਨ, ਨਿਤ ਨਵਿਤ ਖ਼ੁਸ਼ੀ ਮਨਾਈਆ। ਬਿਨ ਅੱਖਰ ਹੋਇਆ ਗਿਆਨ, ਨਿਸ਼ਅੱਖਰ ਕਰੀ ਪੜ੍ਹਾਈਆ। ਘਰ ਮਿਲਿਆ ਸ੍ਰੀ ਭਗਵਾਨ, ਗਗਨ ਮੰਡਲ ਵੱਜੀ ਵਧਾਈਆ। ਤਨ ਕਰ ਵਿਟਹੁ ਕ਼ੁਰਬਾਨ, ਮਨ ਆਪਣਾ ਭੇਟ ਚੜ੍ਹਾਈਆ। ਤੂੰ ਸਾਹਿਬ ਸੱਚਾ ਸੁਲਤਾਨ, ਦੋ ਜਹਾਨ ਤੇਰੀ ਸਚੀ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਖੁਲ੍ਹਾਈਆ। ਖੁਲ੍ਹਿਆ ਭੇਵ ਪਾਇਆ ਅਭੇਵ, ਭੇਦ ਅਭੇਦ ਜਣਾਇੰਦਾ। ਤੂੰ ਪਾਰਬ੍ਰਹਮ ਅਬਿਨਾਸ਼ੀ ਠਾਕਰ ਹਉਂ ਮੰਗਾਂ ਸਾਚੀ ਸੇਵ, ਸੇਵਕ ਸੇਵਾ ਮੰਗ ਮੰਗਾਇੰਦਾ। ਕਰੋੜ ਤੇਤੀਸਾ ਬੰਨ੍ਹਾਂ ਦੇਵੀ ਦੇਵ, ਦਰ ਤੇਰੇ ਬੰਨ੍ਹ ਬਹਾਇੰਦਾ। ਜੋ ਭੁੱਲੇ ਰਸਨਾ ਨਾਉਂ ਤੇਰਾ ਜਿਹਵ, ਕਲਜੁਗ ਅੰਤਮ ਫੰਦ ਪਵਾਇੰਦਾ। ਤੇਰਾ ਧਾਮ ਅਟਲ ਸਦਾ ਨਿਹਕੇਵ, ਨਿਹਚਲ ਤੇਰਾ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਰਗੁਣ ਤੇਰੀ ਸਿਫ਼ਤ ਸਲਾਹ, ਸਰਗੁਣ ਰੂਪ ਆਪ ਸਾਲਾਹਿੰਦਾ। ਸਤਿਗੁਰ ਸਚਾ ਸ਼ਹਿਨਸ਼ਾਹ, ਸਰਗੁਣ ਸਰਗੁਣ ਰਿਹਾ ਸਮਝਾਈਆ। ਮਨੀ ਸਿੰਘ ਮੰਨ ਇਕ ਸਲਾਹ, ਮਨ ਮਨਸਾ ਪੂਰੀ ਦਏ ਕਰਾਈਆ। ਨਿਰਗੁਣ ਹੋ ਕੇ ਬਣਾਂ ਮਲਾਹ, ਤੇਰਾ ਬੇੜਾ ਦਿਆਂ ਚਲਾਈਆ। ਜੋ ਜਨ ਗਾਏ ਮੇਰਾ ਨਾਂ, ਦੋ ਜਹਾਨਾਂ ਪਾਰ ਕਰਾਈਆ। ਸਿਰ ਰੱਖਾਂ ਠੰਡੀ ਛਾਂ, ਏਥੇ ਉਥੇ ਹੋਵਾਂ ਸਹਾਈਆ। ਪਕੜ ਬਾਂਹ ਫਿਰ ਛੱਡਾਂ ਨਾ, ਰੀਤ ਅਵਲੜੀ ਇਕ ਰਖਾਈਆ। ਜੁਗ ਜੁਗ ਵਿਛੜੇ ਵੇਖਾਂ ਥਾਉਂ ਥਾਂ, ਲੱਖ ਚੁਰਾਸੀ ਅੰਦਰ ਦਰ ਦਰ ਘਰ ਘਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਰਗੁਣ ਨਿਰਗੁਣ ਭੇਵ ਖੁਲ੍ਹਾਈਆ। ਸੰਤ ਮਨੀ ਸਿੰਘ ਕਰੇ ਪੁਕਾਰ, ਪ੍ਰਭ ਅਗੇ ਸੀਸ ਝੁਕਾਇੰਦਾ। ਤੂੰ ਆਦਿ ਜੁਗਾਦਿ ਨਿਰਾਕਾਰ, ਨਿਰਵੈਰ ਖੇਲ ਖਿਲਾਇੰਦਾ। ਮੈਂ ਸਰਗੁਣ ਬਣਿਆ ਤੇਰਾ ਯਾਰ, ਆਪਣਾ ਪੱਲੂ ਤੇਰੇ ਹੱਥ ਫੜਾਇੰਦਾ। ਅੰਤਮ ਵੇਖਾਂ ਤੇਰਾ ਸਚ ਸੱਚਾ ਦਰਬਾਰ, ਕਵਣ ਰੂਪ ਮਾਤਲੋਕ ਲਗਾਇੰਦਾ। ਤੇਰੀ ਜੋਤ ਮੇਰਾ ਆਧਾਰ, ਮੇਰੀ ਜੋਤ ਤੇਰਾ ਘਰ ਸੁਹਾਇੰਦਾ। ਏਕਾ ਬਖ਼ਸ਼ਸ਼ ਕਰ ਮੇਰੇ ਨਿਰੰਕਾਰ, ਏਕਾ ਆਪਣੀ ਝੋਲੀ ਅਗੇ ਡਾਹਿੰਦਾ। ਤੂੰ ਜੋਧਾ ਸੂਰਬੀਰ ਬਲਕਾਰ, ਤੇਰਾ ਅੰਤ ਕੋਇ ਨਾ ਆਇੰਦਾ। ਮੈਂ ਹੋਕਾ ਦੇਵਾਂ ਵਾਰੋ ਵਾਰ, ਗਲੀ ਗਲੀ ਆਪ ਸੁਣਾਇੰਦਾ। ਮੈਂ ਜਾਵਾਂ ਤੇਰੇ ਦਰਬਾਰ, ਹਰਿ ਮੰਦਰ ਤੇਰਾ ਚਰਨ ਟਿਕਾਇੰਦਾ। ਮੈਂ ਅਨੰਦਪੁਰ ਵੇਖਾਂ ਤੇਰੀ ਗੁਲਜ਼ਾਰ, ਘਰ ਸਾਚਾ ਸੋਭਾ ਪਾਇੰਦਾ। ਤੂੰ ਦੇਣਾ ਦਰਸ ਦੀਦਾਰ, ਦਰ ਏਕਾ ਮੰਗ ਮੰਗਾਇੰਦਾ। ਅਗੋਂ ਬੋਲੇ ਸ਼ਬਦੀ ਧਾਰ, ਨਿਰਗੁਣ ਨਿਰਗੁਣ ਹੁਕਮ ਜਣਾਇੰਦਾ। ਸੰਤ ਮਨੀ ਸਿੰਘ ਤੇਰੀ ਸੁਣੇ ਨਾ ਕੋਇ ਪੁਕਾਰ, ਮੇਰਾ ਪੜਦਾ ਤੇਰੇ ਉਪਰ ਛਾਇੰਦਾ। ਅੰਤ ਫੇਰ ਆਏ ਦੂਜੀ ਵਾਰ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਦਿਵਸ ਦਿਹਾੜਾ ਕਰ ਵਿਚਾਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸੰਤ ਮਨੀ ਸਿੰਘ ਸਚ ਸੰਦੇਸਾ, ਸਰਗੁਣ ਨਿਰਗੁਣ ਨਿਰਗੁਣ ਸਰਗੁਣ ਆਪ ਜਣਾਈਆ। ਨਿਰਾਕਾਰ ਨਿਰਵੈਰ ਪੁਰਖ ਅਕਾਲ ਵਟਾਏ ਵੇਸਾ, ਸਿੰਘ ਸ਼ੇਰ ਪੰਜ ਤੱਤ ਨਜ਼ਰ ਨਾ ਆਈਆ। ਮਨੀ ਸਿੰਘ ਨੇਤਰ ਏਕਾ ਪੇਖਾ, ਦੋਏ ਲੋਇਣ ਨਾ ਕੋਇ ਵਡਿਆਈਆ। ਪਰਗਟ ਹੋਏ ਮਾਝੇ ਦੇਸਾ, ਸੰਬਲ ਰੁਤ ਆਪ ਸੁਹਾਈਆ। ਪਕੜ ਉਠਾਏ ਨਰ ਨਰੇਸ਼ਾ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲੌਣਾ, ਹਰਿ ਸਾਚਾ ਸਚ ਜਣਾਇੰਦਾ। ਨਿਰਗੁਣ ਹੋ ਹੋ ਡੰਕ ਵਜੌਣਾ, ਸ਼ਬਦ ਅਨਾਦੀ ਨਾਦ ਸੁਣਾਇੰਦਾ। ਬ੍ਰਹਮੰਡ ਖੰਡ ਵੇਖ ਵਖੌਣਾ, ਲੋਆਂ ਪੁਰੀਆਂ ਪਰਦਾ ਲਾਹਿੰਦਾ। ਏਕਾ ਹੁਕਮ ਆਪ ਵਰਤੌਣਾ, ਹੁਕਮੀ ਹੁਕਮ ਸਰਬ ਭੁਆਇੰਦਾ। ਗੁਰਮੁਖ ਸੱਜਣ ਮਾਣ ਦਵੌਣਾ, ਸਿਰ ਆਪਣਾ ਹੱਥ ਟਿਕਾਇੰਦਾ। ਬ੍ਰਹਮੇ ਵੇਲਾ ਅੰਤ ਕਰੌਣਾ, ਥਿਰ ਕੋਇ ਰਹਿਣ ਨਾ ਪਾਇੰਦਾ। ਸ਼ੰਕਰ ਆਪਣੀ ਗੋਦ ਬਹੌਣਾ, ਲਹਿਣਾ ਦੇਣਾ ਮੂਲ ਮੁਕਾਇੰਦਾ। ਸੁਰਪਤ ਰਾਜਾ ਤਖ਼ਤੋਂ ਲੌਹਣਾ, ਸੀਸ ਤਾਜ ਨਾ ਕੋਇ ਟਿਕਾਇੰਦਾ। ਧਰੂ ਦਰਬਾਨ ਨਾ ਕੋਇ ਅਖਵੌਣਾ, ਆਪ ਆਪਣੀ ਖੇਲ ਖਿਲਾਇੰਦਾ। ਇਕ ਇਕੱਲਾ ਹੋ ਕੇ ਔਣਾ, ਦੂਜੀ ਧਾਰ ਵੇਖ ਵਖਾਇੰਦਾ। ਤੀਜੇ ਨੈਣ ਰੂਪ ਦਰਸੌਣਾ, ਚੌਥੇ ਪਦ ਸੋਭਾ ਪਾਇੰਦਾ। ਪੰਚਮ ਮੇਲਾ ਮੇਲ ਮਿਲੌਣਾ, ਛੇਵੇਂ ਦਰ ਆਸਣ ਲਾਇੰਦਾ। ਸਤਿ ਸਤਿਵਾਦੀ ਸੰਗ ਨਿਭੌਣਾ, ਅੱਠਾਂ ਤੱਤਾਂ ਬੰਧਨ ਪਾਇੰਦਾ। ਨੌਂ ਦਵਾਰੇ ਰਾਹ ਤਕੌਣਾ, ਦਸਵੇਂ ਸੋਭਾ ਪਾਇੰਦਾ। ਇਕ ਇਕ ਨਾਲ ਮਿਲੌਣਾ, ਦੋਏ ਦੋਏ ਵੇਖ ਵਖਾਇੰਦਾ। ਇਕ ਤਿੰਨ ਧਾਰ ਚਲੌਣਾ, ਇਕ ਚਾਰ ਹੱਟ ਵਿਕਾਇੰਦਾ। ਇਕ ਪੰਜ ਭੇਵ ਖੁਲੌਣਾ, ਇਕ ਛੇ ਜੋਗ ਕਮਾਇੰਦਾ। ਇਕ ਸਤ ਸਤਾਰ ਵਜੌਣਾ, ਸ਼ਾਹ ਸੁਲਤਾਨਾਂ ਆਪ ਉਠਾਇੰਦਾ। ਇਕ ਅੱਠ ਹੁਕਮ ਸੁਣੌਣਾ, ਗੁਰ ਅਵਤਾਰਾਂ ਦਰ ਮੰਗਾਇੰਦਾ। ਸੰਤ ਮਨੀ ਸਿੰਘ ਤੇਰਾ ਰੂਪ ਅਨੂਪ ਜੋਤ ਸਰੂਪ ਤੇਰੇ ਦਰ ਮੰਗੌਣਾ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਗੁਰਸਿਖਾਂ ਤੇਰੇ ਨਾਲ ਮਿਲੌਣਾ, ਆਪਣੀ ਹੱਥੀਂ ਗੰਢ ਦਿਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰੇ ਕਰਤਾਰ, ਇਕ ਅੱਠ ਅੱਠ ਵਡਿਆਈਆ। ਨਿਰਗੁਣ ਨਿਰਗੁਣ ਹੋ ਉਜਿਆਰ, ਨਿਰਗੁਣ ਨਿਰਗੁਣ ਲਏ ਬੁਲਾਈਆ। ਪਹਿਲੀ ਅੱਸੂ ਸਚ ਵਿਹਾਰ, ਬਿਵਹਾਰੀ ਆਪ ਕਰਾਈਆ। ਸਚਖੰਡ ਬਣਾਏ ਸੱਚਾ ਦਰਬਾਰ, ਲੋਕਮਾਤ ਦਏ ਵਡਿਆਈਆ। ਨਿਰਗੁਣ ਜੋਤ ਕਰ ਉਜਿਆਰ, ਨਿਰਵੈਰ ਆਸਣ ਲਾਈਆ। ਸ਼ਾਹ ਪਾਤਸ਼ਾਹ ਬਣ ਸੱਚੀ ਸਰਕਾਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਬਦ ਪਰਵਾਨਾ ਦੇਵੇ ਏਕਾ ਵਾਰ, ਦੂਸਰ ਏਲਚੀ ਨਾਲ ਨਾ ਕੋਇ ਰਲਾਈਆ। ਸੁਣ ਸੰਦੇਸਾ ਔਣਾ ਚਲ ਦਰਬਾਰ, ਦਰ ਦਰਵਾਜ਼ਾ ਦਏ ਸਮਝਾਈਆ। ਸੰਬਲ ਨਗਰ ਧਾਮ ਨਿਆਰ, ਗੋਬਿੰਦ ਗਾ ਕੇ ਗਿਆ ਅੰਤਮ ਮਾਹੀਆ। ਔਣਾ ਪੁਛ ਕੇ ਸਾਚੇ ਯਾਰ, ਕਵਣ ਕੂਟੇ ਫੇਰਾ ਪਾਈਆ। ਅਗੋਂ ਬੋਲ ਕਹੇ ਆਪ ਕਰਤਾਰ, ਸ਼ਬਦੀ ਸ਼ਬਦ ਸ਼ਬਦ ਜਣਾਈਆ। ਜਿਸ ਦਰ ਚਾਰ ਜੁਗ ਦੇ ਵਿਛੜੇ ਗੁਰਸਿਖ ਬੈਠੇ ਹੋਣ ਮੀਤ ਮੁਰਾਰ, ਤਿਸ ਦਰ ਜਾਣਾ ਵਾਹੋ ਦਾਹੀਆ। ਅਗੇ ਮਿਲੇ ਆਪ ਨਿਰੰਕਾਰ, ਬੈਠਾ ਆਸ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਸਚ ਸੰਦੇਸ਼ਾ ਹਰਿ ਨਿਰੰਕਾਰਾ, ਸ਼ਬਦੀ ਸ਼ਬਦ ਜਣਾਇੰਦਾ। ਸਚ ਸਿੰਘਾਸਣ ਸੋਹੇ ਸੱਚੀ ਸਰਕਾਰਾ, ਤਖ਼ਤ ਨਿਵਾਸੀ ਆਸਣ ਲਾਇੰਦਾ। ਮਨੀ ਸਿੰਘ ਔਣਾ ਚਲ ਦਵਾਰਾ, ਪੁਰਖ ਅਬਿਨਾਸ਼ੀ ਆਪ ਸੁਣਾਇੰਦਾ। ਅੰਤਮ ਕਰਨਾ ਸਚ ਵਿਹਾਰਾ, ਭੇਵ ਅਭੇਦ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਮਨੀ ਸਿੰਘ ਆਪ ਬੁਲਾਇੰਦਾ। ਸੰਤ ਮਨੀ ਸਿੰਘ ਨਿਰਗੁਣ ਧਾਰ, ਧਾਰ ਧਾਰ ਵਿਚ ਲਏ ਅੰਗੜਾਈਆ। ਨਿਉਂ ਨਿਉਂ ਨਿਰਗੁਣ ਕਰ ਨਿਮਸਕਾਰ, ਨਿਰਗੁਣ ਸੀਸ ਝੁਕਾਈਆ। ਮੈਂ ਕੱਲਾ ਕਿਸ ਤਰ੍ਹਾਂ ਆਵਾਂ ਤੇਰੇ ਦਰਬਾਰ, ਤੇਰੀ ਮਹਿਮਾ ਮੈਂ ਇਕ ਇਕੱਲਾ ਕਹਿਣ ਨਾ ਜਾਈਆ। ਏਕਾ ਵਰ ਦੇਣਾ ਸੱਚੀ ਸਰਕਾਰ, ਹਉਂ ਭਿਖਕ ਮੰਗ ਮੰਗਾਈਆ। ਸਚਖੰਡ ਬੈਠੇ ਤੇਰੇ ਗੁਰਸਿਖ ਦੁਲਾਰ, ਅੱਠੇ ਪਹਿਰ ਧਿਆਨ ਲਗਾਈਆ। ਮੇਰਾ ਬਣਿਆ ਸਚ ਪਿਆਰ, ਵਿਛੋੜਾ ਝਲ ਨਾ ਸਕਾਂ ਰਾਈਆ। ਰਲ ਮਿਲ ਆਈਏ ਤੇਰੇ ਦਵਾਰ, ਮੇਲ ਮਿਲਾਵਾ ਭੱਯਾ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਪਣਾ ਹੁਕਮ ਇਕ ਸੁਣਾਈਆ। ਸਾਚਾ ਹੁਕਮ ਇਕ ਜਣਾ, ਤੇਰੀ ਓਟ ਰਖਾਈਆ। ਸਚਖੰਡ ਬੈਠੇ ਤੇਰਾ ਰਾਹ ਰਹੇ ਰਾਹ ਤਕਾ, ਤੱਕ ਤੱਕ ਨੈਣ ਰਹੇ ਸ਼ਰਮਾਈਆ। ਧੰਨ ਭਾਗ ਤੂੰ ਬਣਿਆ ਅੰਤ ਮਲਾਹ, ਲੋਕਮਾਤ ਵੱਜੀ ਵਧਾਈਆ। ਗੁਰਸਿਖ ਤੇਰੇ ਚਰਨ ਲੈਣ ਪਨਾਹ, ਦੂਜੀ ਓਟ ਨਾ ਕੋਇ ਰਖਾਈਆ। ਤੇਰੀ ਵਡਿਆਈ ਤੂੰ ਬਖ਼ਸ਼ੇ ਸਦਾ ਗੁਨਾਹ, ਪਤਤ ਪਾਪੀ ਲਏ ਤਰਾਈਆ। ਕਰੇ ਪਿਆਰ ਜਿਉਂ ਪੁਤਰ ਮਾਂ, ਪਿਤਾ ਪੂਤ ਗੋਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਅਸੀਂ ਆਈਏ ਚਾਈਂ ਚਾਈਆ। ਪੁਰਖ ਅਬਿਨਾਸ਼ੀ ਸਚ ਸੰਦੇਸ਼ਾ, ਤ੍ਰੈਭਵਣ ਧਨੀ ਆਪ ਜਣਾਈਆ। ਤ੍ਰੈ ਦਿਨ ਪਹਿਲੇ ਲਿਖਿਆ ਲੇਖਾ, ਦਿਲੀ ਦਵਾਰੇ ਚਰਨ ਛੁਹਾਈਆ। ਮਨੀ ਸਿੰਘ ਤੇਰਾ ਲਿਖਿਆ ਲਿਖੇ ਲੇਖਾ, ਲਿਖ ਲਿਖ ਪੂਰਾ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਦਏ ਜਣਾਈਆ। ਹੁਕਮ ਜਣਾਏ ਸ੍ਰੀ ਭਗਵਾਨ, ਸ਼ਬਦੀ ਸ਼ਬਦ ਸੁਣਾਇਆ। ਚਲ ਕੇ ਔਣਾ ਬਣ ਨਾਦਾਨ, ਬਾਲੀ ਬੁਧ ਇਕ ਵਖਾਇਆ। ਸਰਨ ਸਰਨਾਈ ਮੰਗਣਾ ਦਾਨ, ਨਿਵਣ ਸੁ ਅੱਖਰ ਇਕ ਸਮਝਾਇਆ। ਪਾਰਬ੍ਰਹਮ ਪ੍ਰਭ ਦੇਵੇ ਮਾਣ, ਸਿਰ ਆਪਣਾ ਹੱਥ ਟਿਕਾਇਆ। ਗੁਰਮੁਖ ਪੰਜ ਨਾਲ ਲਿਔਣੇ ਨੌਜਵਾਨ, ਸਾਚਾ ਹੁਕਮ ਆਪ ਫ਼ਰਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਜਣਾਇਆ। ਸੰਤ ਮਨੀ ਸਿੰਘ ਹੋ ਤਿਆਰ, ਸ਼ਬਦੀ ਸ਼ਬਦ ਜਣਾਈਆ। ਪਾਲ ਸਿੰਘ ਨਾਲ ਸਚ ਪਿਆਰ, ਪਿਆਰ ਪਿਆਰ ਨਾਲ ਵਟਾਈਆ। ਮਨਜੀਤਾ ਮਨ ਦਏ ਆਧਾਰ, ਏਕਾ ਰੰਗ ਵਖਾਈਆ। ਜਗਤ ਜਗਦੀਸਾ ਹੋਏ ਖ਼ਬਰਦਾਰ, ਦਾਦੇ ਪੋਤਰੇ ਏਕਾ ਗੰਢ ਪਵਾਈਆ। ਤੇਗ਼ ਬਹਾਦਰ ਤਿਖੀ ਧਾਰ, ਜ਼ੁਲਮ ਕਟਾਰ ਸੀਸ ਟਿਕਾਈਆ। ਧਰਤੀ ਰੋਵੇ ਜ਼ਾਰੋ ਜ਼ਾਰ, ਛੋਟੇ ਬਾਲੇ ਜੋ ਬੈਠੇ ਸੀਸ ਝੁਕਾਈਆ। ਗੋਬਿੰਦ ਮੰਗ ਮੰਗੀ ਏਕਾ ਵਾਰ, ਤੇਰਾ ਲਹਿਣਾ ਤੇਰੀ ਝੋਲੀ ਪਾਈਆ। ਪੁਰਖ ਅਬਿਨਾਸ਼ੀ ਕਰਜ਼ਾ ਦਏ ਉਤਾਰ, ਕਲਜੁਗ ਅੰਤਮ ਵੇਸ ਵਟਾਈਆ। ਕਰੇ ਖੇਲ ਅਗੰਮ ਅਪਾਰ, ਅਗੰਮੜੀ ਧਾਰ ਚਲਾਈਆ। ਔਣਾ ਚਲ ਸਚੇ ਦਰਬਾਰ, ਸਾਚੀ ਸਿਖਿਆ ਇਕ ਸਮਝਾਈਆ। ਨਾਲ ਲਿਔਣਾ ਵਿਛੜਿਆ ਯਾਰ, ਬਾਲ ਬਾਲੇ ਦਏ ਵਡਿਆਈਆ। ਚੇਤ ਸਿੰਘ ਦਾ ਸੁਤ ਦੁਲਾਰ, ਸਵਰਨ ਮਿਲੇ ਵਡਿਆਈਆ। ਪੰਚਮ ਰਾਹ ਤੱਕੇ ਕਵਣ ਵੇਲਾ ਮਿਲੇ ਮੀਤ ਮੁਰਾਰ, ਜੁਗ ਚੌਕੜੀ ਬੈਠਾ ਰਾਹ ਤਕਾਈਆ। ਧਰਤੀ ਉਪਰ ਚੁੱਕਿਆ ਭਾਰ, ਪਾਤਾਲ ਪਾਤਾਲ ਸੋਭਾ ਪਾਈਆ। ਤ੍ਰੈਗੁਣ ਮਾਰੀ ਮਾਰ, ਮਾਇਆ ਮੋਹ ਨਾ ਸਕੇ ਰਾਈਆ। ਅੰਤਮ ਕੀਤਾ ਕੌਲ ਇਕ਼ਰਾਰ, ਬਲ ਬਾਵਨ ਭੁਲ ਨਾ ਜਾਈਆ। ਲਹਿਣਾ ਦਿਤਾ ਕ਼ਰਜ਼ ਉਤਾਰ, ਦੇਣਾ ਸਭ ਦੀ ਝੋਲੀ ਪਾਈਆ। ਅੰਤ ਖੜਿਆ ਸਚਖੰਡ ਸੱਚੇ ਦਰਬਾਰ, ਮੇਲ ਮਿਲਾਵਾ ਸੱਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਦਰ ਔਣਾ ਚਾਈਂ ਚਾਈਆ। ਸੰਤ ਮਨੀ ਸਿੰਘ ਚੜ੍ਹਿਆ ਚਾਅ, ਗੁਰਮੁਖਾਂ ਆਪ ਸੁਣਾਇੰਦਾ। ਉਠੋ ਸਿਖੋ ਪਇਏ ਰਾਹ, ਪੁਰਖ ਅਬਿਨਾਸ਼ੀ ਰਾਹ ਤਕਾਇੰਦਾ। ਦੋ ਜਹਾਨਾਂ ਬਣ ਮਲਾਹ, ਬੇੜਾ ਆਪਣੇ ਕੰਧ ਉਠਾਇੰਦਾ। ਚਲੋ ਰਲ ਕੇ ਦਰਸ਼ਨ ਆਈਏ ਪਾ, ਬਿਨ ਦਰਸ ਚੈਨ ਨਾ ਆਇੰਦਾ। ਪਿਛਲੀ ਹਰਸ ਆਈਏ ਮਿਟਾ, ਅੱਗੇ ਹਿਰਸ ਨਾ ਕੋਇ ਵਧਾਇੰਦਾ। ਜਿਸ ਫ਼ਰਸ਼ ਉਤੇ ਆਪਣਾ ਤਨ ਆਏ ਰੁਲਾ, ਤਿਸ ਫ਼ਰਸ਼ ਉਤੇ ਸਾਹਿਬ ਸੱਚਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਚੁਕਾਇੰਦਾ। ਸਿੰਘ ਪਾਲ ਕਰ ਤਿਆਰੀ, ਦਰ ਸਾਚੇ ਖ਼ੁਸ਼ੀ ਮਨਾਇੰਦਾ। ਬਾਲਾ ਉਂਗਲੀ ਨਾਲ ਲਾਏ ਵਾਰੋ ਵਾਰੀ, ਆਪ ਆਪਣਾ ਪੱਲੂ ਫੜਾਇੰਦਾ। ਸਿੰਘ ਸਵਰਨ ਕਰ ਨਿਮਸਕਾਰੀ, ਸਤਿਗੁਰ ਸਾਚਾ ਮਾਤ ਬੁਲਾਇੰਦਾ। ਕਰੇ ਖੇਲ ਅਗੰਮ ਅਪਾਰੀ, ਪੰਚਮ ਏਕਾ ਰੰਗ ਰੰਗਾਇੰਦਾ। ਸਾਚੇ ਲਾਲ ਹਰਿ ਦਇਆ ਧਾਰੀ, ਲਾਲ ਲਾਲਾਂ ਨਾਲ ਮਿਲਾਇੰਦਾ। ਸਿੰਘ ਗੁਰਦਿਆਲ ਅੰਤ ਆਈ ਵਾਰੀ, ਸਤਿਗੁਰ ਗੋਦ ਆਪ ਸੁਹਾਇੰਦਾ। ਚਾਰ ਜੁਗ ਦੀ ਲੱਗੀ ਯਾਰੀ, ਪਾਤਾਲ ਆਕਾਸ਼ ਆਪ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦਰ ਆਪ ਸੁਹਾਇੰਦਾ। ਨਿਰਗੁਣ ਖ਼ੁਸ਼ੀ ਮਨੌਂਦਾ, ਉਠੇ ਸਿੱਖ ਬਲਕਾਰ। ਸਚਖੰਡ ਸੋਭਾ ਪੌਂਦਾ, ਜਿਥੇ ਵਸੇ ਭਗਤ ਕੁਮਾਰ। ਥਿਰ ਘਰ ਆਪਣਾ ਕੁੰਡਾ ਆਪੇ ਲੌਂਹਦਾ, ਖੁਲ੍ਹੇ ਰਹਿਣ ਕਿਵਾੜ। ਨਿਰਾਕਾਰ ਨਿਰਵੈਰ ਏਕਾ ਨਜ਼ਰੀ ਔਂਦਾ, ਚਾਰੋਂ ਕੁੰਟ ਉਜਿਆਰ। ਤੇਈ ਅਵਤਾਰ ਦਸ ਗੁਰੂ ਅਗੇ ਹੋ ਹੋ ਹੱਥ ਮਿਲੌਂਦਾ, ਮੇਲ ਮਿਲਾਵਾ ਸੱਜਣ ਯਾਰ। ਸੰਤ ਮਨੀ ਸਿੰਘ ਤੇਰਾ ਪੀਆ ਤੇਰਾ ਰਾਹ ਤਕੌਂਦਾ, ਲੋਕਮਾਤ ਲੈ ਅਵਤਾਰ। ਗੀਤ ਗੁਰਸਿਖਾਂ ਦੇ ਗੌਂਦਾ, ਦੂਸਰ ਹੋਰ ਨਾ ਕੋਇ ਵਿਹਾਰ । ਲੱਖ ਚੁਰਾਸੀ ਕੋਲੋਂ ਆਪ ਸ਼ਰਮੌਂਦਾ, ਆਪਣਾ ਮੁਖ ਨਾ ਸਕੇ ਵਖਾਲ। ਆਪਣਾ ਦੁੱਖ ਗੁਰਸਿਖਾਂ ਝੋਲੀ ਪੌਂਦਾ, ਵਿਛੋੜਾ ਝੱਲੇ ਨਾ ਸਾਂਝਾ ਯਾਰ। ਸਾਚਾ ਸੁਖ ਇਕ ਉਪਜੌਂਦਾ, ਜਿਸ ਦੇ ਚਲੇ ਨਾਲ ਨਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਨਿਰੰਕਾਰ। ਪੁਰਖ ਅਕਾਲ ਏਕਾ ਤੁਠੇ, ਸ੍ਰੀ ਭਗਵਾਨ ਦਇਆ ਕਮਾਈਆ। ਸੰਤ ਮਨੀ ਸਿੰਘ ਏਕਾ ਉਠੇ, ਪੰਚਮ ਮੇਲਾ ਸਹਿਜ ਸੁਭਾਈਆ। ਗੋਬਿੰਦ ਮਿਲੇ ਸਾਚਾ ਸੁਤੇ, ਮੇਲ ਮਿਲਾਵਾ ਚਾਈਂ ਚਾਈਆ। ਲੋਕਮਾਤ ਸੁਹੌਣੀ ਸਾਚੀ ਰੁੱਤੇ, ਰੁਤ ਰੁਤੜੀ ਵੇਖ ਵਖਾਈਆ। ਕਰੇ ਖੇਲ ਅਬਿਨਾਸ਼ੀ ਅਚੁਤੇ, ਪਾਰਬ੍ਰਹਮ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਿਰਗੁਣ ਧਾਰ ਚਲਾਈਆ। ਗੁਰ ਗੋਬਿੰਦ ਸਾਚਾ ਮੇਲਾ, ਦਰ ਸਾਚੇ ਆਪ ਕਰਾਇੰਦਾ। ਰੰਗੇ ਰੰਗ ਗੁਰੂ ਗੁਰ ਚੇਲਾ, ਸਾਚਾ ਰੰਗ ਇਕ ਵਖਾਇੰਦਾ। ਦੇਵੇ ਵਡਿਆਈ ਸੱਜਣ ਸੁਹੇਲਾ, ਸਗਲਾ ਸੰਗ ਰਖਾਇੰਦਾ। ਆਪੇ ਜਾਣੇ ਆਪਣਾ ਵਕ਼ਤ ਵੇਲਾ, ਥਿਤ ਵਾਰ ਨਾ ਕੋਇ ਲਿਖਾਇੰਦਾ। ਆਦਿ ਜੁਗਾਦਿ ਵਸੇ ਸਦਾ ਨਵੇਲਾ, ਭੇਵ ਅਭੇਦ ਆਪ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਵੇਸ ਵਟਾਇੰਦਾ। ਸੰਤ ਮਨੀ ਸਿੰਘ ਬਣਿਆ ਪਾਂਧੀ, ਆਪਣਾ ਪੰਧ ਮੁਕਾਈਆ। ਕਲਜੁਗ ਵੇਖੇ ਅੰਧੇਰੀ ਆਂਧੀ, ਚਾਰੋਂ ਕੁੰਟ ਅੰਧੇਰਾ ਛਾਈਆ। ਲੱਖ ਚੁਰਾਸੀ ਜੀਵ ਜੰਤ ਜਗਤ ਵਾਸਨਾ ਝੂਠੀ ਨਹਾਂਦੀ, ਦੁਰਮਤ ਮੈਲ ਨਾ ਕੋਇ ਧੁਆਈਆ। ਮਾਇਆ ਮਮਤਾ ਜਗਤ ਫਾਸ ਬਣਿਆ ਫਾਂਦੀ, ਕੋਈ ਫੰਦ ਨਾ ਸਕੇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਦਏ ਵਖਾਈਆ। ਸਾਚਾ ਰਾਹ ਹਰਿ ਵਖਾਇਆ, ਆਪ ਆਪਣੀ ਕਿਰਪਾ ਧਾਰ। ਸੰਤ ਮਨੀ ਸਿੰਘ ਚਲ ਕੇ ਆਇਆ, ਪੰਚਮ ਕਰ ਪਿਆਰ। ਦੂਰ ਖਲੋਤਾ ਰਿਹਾ ਸੀਸ ਝੁਕਾਇਆ, ਦੋਏ ਜੋੜ ਕਰੇ ਨਿਮਸਕਾਰ। ਧੰਨ ਸੋ ਵੇਲਾ ਤੇਰਾ ਦਰਸਨ ਪਾਇਆ, ਚੜ੍ਹਿਆ ਇਕ ਖ਼ੁਮਾਰ। ਗੁਰਮੁਖ ਤੇਰਾ ਨਜ਼ਰੀ ਆਇਆ, ਸੋਹਿਆ ਬੰਕ ਦਵਾਰ। ਹਰਿ ਸੰਗਤ ਸਾਚਾ ਮੇਲ ਮਿਲਾਇਆ, ਊਚ ਨੀਚ ਕਰ ਖ਼ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਉਂ ਆਏ ਚਲ ਦਵਾਰ। ਪੁਰਖ ਅਬਿਨਾਸ਼ੀ ਦਇਆ ਕਮਾ, ਆਪਣੀਆਂ ਭੁਜਾਂ ਆਪ ਉਠਾਈਆ। ਆਪਣੀ ਗੋਦ ਲਏ ਬਹਾ, ਸਿਰ ਆਪਣਾ ਹੱਥ ਟਿਕਾਈਆ। ਆਪ ਜਣਾਏ ਆਪਣਾ ਨਾਂ, ਲੋਕਮਾਤ ਗੁਣ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਅੰਗ ਲਗਾਈਆ। ਲੱਗਿਆ ਅੰਗ ਵੱਜਾ ਮਰਦੰਗ, ਮਰਦੰਗਾ ਨਾਮ ਵਜਾਇਆ। ਮਿਲਿਆ ਮੇਲ ਸੂਰੇ ਸਰਬੰਗ, ਘਰ ਮੰਦਰ ਸੋਭਾ ਪਾਇਆ। ਗ੍ਰਹਿ ਉਪਜਿਆ ਏਕਾ ਅਨੰਦ, ਅਨੰਦ ਅਨੰਦ ਵਿਚ ਸਮਾਇਆ। ਦਰ ਚੜ੍ਹਿਆ ਸਾਚਾ ਚੰਦ, ਰਵ ਸਸ ਨਜ਼ਰ ਨਾ ਆਇਆ। ਕੰਨ ਸੁਣਿਆ ਏਕਾ ਛੰਦ, ਗੀਤ ਸੁਹਾਗੀ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਦਏ ਵਖਾਇਆ। ਪੁਰਖ ਅਬਿਨਾਸ਼ੀ ਖੇਲ ਵਖੌਣਾ, ਸੰਤ ਕੰਤ ਦਏ ਸਮਝਾਈਆ। ਬ੍ਰਹਿਮੰਡ ਖੰਡ ਆਪ ਉਠੌਣਾ, ਲੋਆਂ ਪੁਰੀਆਂ ਡੇਰਾ ਢਾਹੀਆ। ਵਿਸ਼ਨ ਬ੍ਰਹਮਾ ਸ਼ਿਵ ਪੰਧ ਮੁਕੌਣਾ, ਅੰਤਮ ਲਹਿਣਾ ਦਏ ਚੁਕਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਲੇਖਾ ਪੂਰ ਕਰੌਣਾ, ਲੇਖਾ ਲੇਖ ਨਾ ਕੋਇ ਵਖਾਈਆ। ਗੋਬਿੰਦ ਵਿਚੋਲਾ ਇਕ ਬਣੌਣਾ, ਏਕਾ ਵਾਰ ਦਏ ਸਲਾਹੀਆ। ਜੋ ਘੜਿਆ ਭੰਨ ਵਖੌਣਾ, ਏਕਾ ਵਾਰ ਧੱਕਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਧੁਰ ਫ਼ਰਮਾਨਾ ਆਪ ਜਣਾਈਆ। ਮੰਗੋ ਵਰ ਆਏ ਦਰ, ਆਸ ਆਸਾ ਪੂਰ ਕਰਾਈਆ। ਨਿਰਭੈ ਹੋ ਚੁਕਾਓ ਡਰ, ਭੈ ਅਵਰ ਨਾ ਕੋਇ ਰਖਾਈਆ। ਏਕਾ ਓਟ ਸਾਚੇ ਹਰਿ, ਦੂਸਰ ਓਟ ਨਾ ਕੋਇ ਜਣਾਈਆ। ਏਕਾ ਕੋਟ ਸਾਚਾ ਘਰ, ਸਚਖੰਡ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾਈਆ। ਆਪਣਾ ਭੇਵ ਅੰਤ ਖੁਲ੍ਹੌਣਾ, ਏਕਾ ਵਾਰ ਸਮਝਾਇੰਦਾ। ਕੂੜੀ ਕਿਰਿਆ ਮੇਟ ਮਿਟੌਣਾ, ਜੂਠਾ ਝੂਠਾ ਨਾਤਾ ਤੋੜ ਤੁੜਾਇੰਦਾ। ਸਚ ਸੁੱਚ ਮਾਰਗ ਲੌਣਾ, ਏਕਾ ਰਾਹ ਵਖਾਇੰਦਾ। ਗੁਰਮੁਖ ਸਾਚੇ ਮੇਲ ਮਿਲੌਣਾ, ਆਪ ਆਪਣਾ ਮੇਲ ਮਿਲਾਇੰਦਾ। ਪਹਿਲੀ ਚੇਤਰ ਦਿਵਸ ਸੁਹੌਣਾ, ਸਚ ਅਦਾਲਤ ਆਪ ਕਮਾਇੰਦਾ। ਗੋਬਿੰਦ ਸਾਲਸ ਇਕ ਬਣੌਣਾ, ਏਕਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਸਿੰਘ ਪਾਲ, ਸੋ ਪੁਰਖ ਨਿਰੰਜਣ ਆਪ ਜਣਾਈਆ। ਛੋਟੇ ਬਾਲੇ ਬਣ ਦਲਾਲ, ਮਨਜੀਤੇ ਭੇਵ ਚੁਕਾਈਆ। ਜਗਦੀਸੇ ਚਲੇ ਨਾਲ ਨਾਲ, ਸਗਲਾ ਸੰਗ ਨਿਭਾਈਆ। ਸਵਰਨ ਸਾਚੇ ਢਾਂਚੇ ਲਿਆ ਢਾਲ, ਨਾਮ ਕਸਵਟੀ ਏਕਾ ਲਾਈਆ। ਗੁਰੂ ਬਣਾਇਆ ਗੁਰਦਿਆਲ ਲਾਲ, ਗੁਰਮੁਖ ਮੁਖੜਾ ਮੁਖ ਸਾਲਾਹੀਆ। ਦਰ ਮੰਗਾਏ ਦੀਨ ਦਿਆਲ, ਕਲਜੁਗ ਆਪਣੀ ਰੁੱਤ ਸੁਹਾਈਆ। ਵੇਲਾ ਅੰਤ ਕੋਈ ਕਰ ਲਓ ਸਵਾਲ, ਵੇਲਾ ਗਿਆ ਹੱਥ ਨਾ ਆਈਆ। ਫਿਰ ਥਾਉਂ ਥਾਈ ਦਿਆਂ ਬਹਾਲ, ਸਿਰ ਆਪਣਾ ਹੱਥ ਟਿਕਾਈਆ। ਆਪਣੀ ਘਾਲਣ ਲਓ ਘਾਲ, ਸੇਵਕ ਸਾਚੀ ਸੇਵ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਆਪ ਸੁਣਾਈਆ। ਸਿੰਘ ਪਾਲ ਕਰ ਨਿਮਸਕਾਰ, ਏਕਾ ਮੰਗ ਮੰਗਾਇੰਦਾ। ਬ੍ਰਹਮ ਪੁਰੀ ਤੇਰਾ ਧਾਮ ਨਿਆਰ, ਬਿਨ ਪਾਰਬ੍ਰਹਮ ਨਾ ਸੋਭਾ ਪਾਇੰਦਾ। ਏਕਾ ਮੰਗਾਂ ਤੇਰੀ ਅੰਮ੍ਰਿਤ ਧਾਰ, ਅੱਠੇ ਪਹਿਰ ਮੁਖ ਰਖਾਇੰਦਾ। ਏਕਾ ਜਲਵਾ ਤੇਰਾ ਦੀਦਾਰ, ਨੂਰ ਨੂਰ ਵਿਚ ਟਿਕਾਇੰਦਾ। ਵਿਸ਼ਨੂੰ ਆਵੇ ਜਾਵੇ ਵਾਰੋ ਵਾਰ, ਨਿਤ ਨਵਿਤ ਮੇਲ ਮਿਲਾਇੰਦਾ। ਅਗੇ ਚਲੇ ਨਵੀਂ ਧਾਰ, ਪਿਛਲੀ ਕੀਤੀ ਤੇਰੀ ਉਲਟਾਇੰਦਾ। ਇਕ ਵਾਰ ਆਵਾਂ ਰੋਜ਼ ਤੇਰੇ ਦਰਬਾਰ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਅਵਰ ਨਾ ਕੋਇ ਵੇਖ ਵਖਾਇੰਦਾ। ਪੁਰਖ ਅਬਿਨਾਸ਼ੀ ਦਇਆਨਿਧ, ਆਪਣੀ ਦਇਆ ਕਮਾਈਆ। ਗੁਰਮੁਖ ਕਾਰਜ ਕਰੇ ਸਿਧ, ਕਰਤਾ ਕ਼ੀਮਤ ਆਪੇ ਪਾਈਆ। ਤੇਰੇ ਮਿਲਣ ਦੀ ਸਾਚੀ ਬਿਧ, ਆਪਣੇ ਹੱਥ ਰਖਾਈਆ। ਗੁਰਸਿਖ ਬਣ ਕੇ ਕਰੀਂ ਨਾ ਜ਼ਿਦ, ਦਰ ਤੇਰੇ ਆਵਾਂ ਚਾਈਂ ਚਾਈਂਆ। ਤੂੰ ਚਾਦਰ ਬਣਿਆ ਹਿੰਦ, ਤੇਰਾ ਪਰਦਾ ਬਣੇ ਸੱਚਾ ਸ਼ਹਿਨਸ਼ਾਹੀਆ। ਤੇਰੀ ਗੋਬਿੰਦ ਬਣਿਆ ਬਿੰਦ, ਪੁਰਖ ਅਕਾਲ ਦਏ ਵਡਿਆਈਆ। ਤੇਰਾ ਝਿਰਨਾ ਝਿਰੇ ਮੇਰਾ ਅੰਮ੍ਰਿਤ ਸਾਗਰ ਸਿੰਧ, ਅੱਠੇ ਪਹਿਰ ਧਾਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਆਸਾ ਪੂਰ ਕਰਾਈਆ। ਸਿੰਘ ਮਨਜੀਤਾ ਛੋਟਾ ਬਾਲਾ, ਬਾਲੀ ਬੁਧ ਖ਼ੁਸ਼ੀ ਮਨਾਇੰਦਾ। ਧੰਨ ਭਾਗ ਦਿਤਾ ਰਾਹ ਸੁਖਾਲਾ, ਰਾਹ ਵਿਚ ਨਾ ਕੋਇ ਅਟਕਾਇੰਦਾ। ਮੇਰਾ ਤੁਟਾ ਜਗਤ ਜੰਜਾਲਾ, ਤੇਰਾ ਜੰਜਾਲ ਮੋਹੇ ਭਾਇੰਦਾ। ਮੈਂ ਔਂਦਾਂ ਜਗਾ ਕੇ ਆਇਆ ਬਟਵਾਰਾ ਸਿੰਘ ਪਾਲਾ, ਤੇਰੇ ਤੇਰੇ ਨਾਲ ਰਲਾਇੰਦਾ। ਮੇਰੀ ਪ੍ਰੀਤੀ ਨਿਭੇ ਤੇਰੇ ਨਾਲਾ, ਦੂਸਰ ਓਟ ਨਾ ਕੋਇ ਤਕਾਇੰਦਾ। ਤੂੰ ਚਲੀ ਅਵੱਲੜੀ ਚਾਲਾ, ਤੇਰਾ ਭੇਵ ਕੋਇ ਨਾ ਪਾਇੰਦਾ। ਮੈਂ ਤੇਰੀ ਪਾਈ ਮਾਲਾ, ਸੋਹੰ ਤੇਰਾ ਰੂਪ ਸਮਾਇੰਦਾ। ਮੈਂ ਵੇਖੀ ਤੇਰੀ ਸੱਚੀ ਧਰਮਸਾਲਾ, ਸਚਖੰਡ ਦਵਾਰੇ ਸੋਭਾ ਪਾਇੰਦਾ। ਮੇਰਾ ਇਕੋ ਇਕ ਸਵਾਲਾ, ਸਵਾਲ ਤੇਰੇ ਅੱਗੇ ਰਖਾਇੰਦਾ। ਤੇਰੇ ਸਿੱਖ ਨਾ ਖਾਏ ਕਾਲ ਮਹਾਕਾਲਾ, ਤੇਰੇ ਅੱਗੇ ਝੋਲੀ ਡਾਹਿੰਦਾ। ਸਾਢੇ ਤਿੰਨ ਹੱਥ ਕੁੱਲੀ ਵਖਾ ਕੇ ਆਇਆ ਜਗਤ ਜਹਾਨਾ, ਗੁਰਮੁਖ ਵਿਰਲਾ ਬੂਝ ਬੁਝਾਇੰਦਾ। ਜਿਸ ਨੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗਾਇਆ ਸਚ ਤਰਾਨਾ, ਮਾਤ ਗਰਭ ਫੇਰ ਨਾ ਆਇੰਦਾ। ਜੇ ਤੁਠਾਂ ਦੇ ਦਾਤਾਂ, ਦੂਜੀ ਮੰਗ ਨਾ ਕੋਇ ਮੰਗਾਇੰਦਾ। ਤੇਰਾ ਝੁਲਦਾ ਰਹੇ ਨਿਸ਼ਾਨਾ, ਹਉਂ ਸੇਵਕ ਵੇਖ ਵਖਾਇੰਦਾ। ਗੁਰਸਿਖ ਬੰਨ੍ਹਣ ਤੇਰੇ ਨਾਮ ਦਾ ਗਾਨਾ, ਦੂਜਾ ਸਗਨ ਨਾ ਕੋਇ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਸਾਚੀ ਝੋਲੀ ਡਾਹਿੰਦਾ। ਪੁਰਖ ਅਬਿਨਾਸ਼ੀ ਦੀਨ ਦਿਆਲ, ਆਪਣੀ ਦਇਆ ਕਮਾਈਆ। ਮਨਜੀਤ ਤੇਰੀ ਸੁਰਤ ਸੰਭਾਲ, ਆਪ ਆਪਣਾ ਕਰੇ ਸਹਾਈਆ। ਤੂੰ ਦੱਸਿਆ ਰਾਹ ਸੁਖਾਲ, ਜਗ ਰੀਤੀ ਮਾਤ ਚਲਾਈਆ। ਗੁਰਸਿਖ ਵਿੰਗਾ ਹੋਏ ਨਾ ਵਾਲ, ਜਿਸ ਮਿਲਿਆ ਸੱਚਾ ਮਾਹੀਆ। ਲੱਖ ਚੁਰਾਸੀ ਤੋੜੇ ਜੰਜਾਲ, ਰਾਏ ਧਰਮ ਫੰਦ ਕਟਾਈਆ। ਸਚੰਖਡ ਦਵਾਰੇ ਦਏ ਬਹਾਲ, ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਈਆ। ਸਿੰਘ ਜਗਦੀਸ਼ ਆ ਦਵਾਰੇ, ਹੱਸ ਹੱਸ ਖ਼ੁਸ਼ੀ ਮਨਾਇੰਦਾ। ਵਾਹ ਵਾ ਤੇਰੇ ਖੇਲ ਨਿਆਰੇ, ਭੇਵ ਕੋਈ ਨਾ ਪਾਇੰਦਾ। ਸ਼ੰਕਰ ਵਰਗੇ ਫੜ ਉਤਾਰੇ, ਸੀਸ ਖ਼ਾਕ ਨਾ ਕੋਇ ਰਖਾਇੰਦਾ। ਬਾਸ਼ਕ ਤਸ਼ਕ ਲੱਥੇ ਸ਼ੰਗਾਰੇ, ਕੰਠ ਮਾਲਾ ਨਾ ਸੋਭਾ ਪਾਇੰਦਾ। ਹੱਥੋਂ ਤ੍ਰਿਸ਼ੂਲ ਪਰਾਂ ਮਾਰੇ, ਡਿਗੀ ਫੇਰ ਨਾ ਕੋਇ ਉਠਾਇੰਦਾ। ਕਲਜੁਗ ਆਇਆ ਅੰਤ ਕਿਨਾਰੇ, ਤੇਰੀ ਖੇਲ ਵੇਖ ਵਖਾਇੰਦਾ। ਬ੍ਰਹਿਮੰਡ ਖੰਡ ਲੈਣ ਹੁਲਾਰੇ, ਧੀਰਜ ਧੀਰ ਨਾ ਕੋਇ ਧਰਾਇੰਦਾ। ਰਵ ਸਸ ਕਰਨ ਪੁਕਾਰੇ, ਧਰਤ ਧਵਲ ਸਰਬ ਕੁਰਲਾਇੰਦਾ। ਰਾਜ ਰਾਜਾਨ ਮਾਰਨ ਨਾਅਰੇ, ਸੀਸ ਤਾਜ ਨਾ ਕੋਇ ਟਿਕਾਇੰਦਾ। ਸ਼ਾਹ ਸੁਲਤਾਨਾਂ ਝੰਡੇ ਪਾੜੇ, ਸਚ ਨਿਸ਼ਾਨ ਨਾ ਕੋਇ ਝੁਲਾਇੰਦਾ। ਅੰਤਮ ਦਿਨ ਆਏ ਮਾੜੇ, ਸਾਚਾ ਰਾਹ ਨਾ ਕੋਇ ਵਖਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਮੈਂ ਆਇਆ ਤੇਰੇ ਦਵਾਰੇ, ਏਕਾ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਖ਼ਾਲੀ ਝੋਲੀ ਅਗੇ ਡਾਹਿੰਦਾ। ਸਾਚੀ ਝੋਲੀ ਰਿਹਾ ਵਖਾ, ਆਪਣਾ ਪਰਦਾ ਆਪ ਚੁਕਾਈਆ। ਏਕਾ ਭਿਛਿਆ ਦੇਣੀ ਪਾ, ਵਸਤ ਅਮੋਲਕ ਦੇ ਜਣਾਈਆ। ਤੇਰਾ ਝੁਲਦਾ ਰਹੇ ਨਿਸ਼ਾਂ, ਚੱਵੀਂ ਹੱਥ ਵਡ ਵਡਿਆਈਆ। ਸਾਢੇ ਤਿੰਨ ਹੱਥ ਕਰਨੀ ਕਲਿਆਣ, ਜੋ ਆਏ ਤੇਰੀ ਸਰਨਾਈਆ। ਤੂੰ ਕਰਨਾ ਸਚ ਨਿਆਂ, ਸਾਚੇ ਤਖ਼ਤ ਬੈਠ ਸੱਚੇ ਸ਼ਹਿਨਸ਼ਾਹੀਆ । ਗੁਰ ਅਵਤਾਰਾਂ ਫੜਨੀ ਬਾਂਹ, ਜੁਗ ਜੁਗ ਤੇਰੀ ਸੇਵ ਕਮਾਈਆ। ਵੇਖੀਂ ਅਗੋਂ ਕਰ ਨਾ ਦੇਵੀਂ ਨਾ, ਬੇਪਰਵਾਹ ਮੇਰੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਨਿਸ਼ਾਨਾ ਹੱਥ ਉਠਾਈਆ। ਸਚ ਨਿਸ਼ਾਨਾ ਤੇਰਾ ਝੁੱਲੇ, ਲੋਕਮਾਤ ਵੱਜੇ ਵਧਾਈਆ। ਹਰਿ ਸੰਗਤ ਤੇਰੀ ਫਲੇ ਫੁਲੇ, ਪੱਤ ਡਾਲ੍ਹੀ ਆਪ ਮਹਿਕਾਈਆ। ਗੁਰਸਿਖ ਤੇਰਾ ਕਦੇ ਨਾ ਰੁਲੇ, ਰਾਏ ਧਰਮ ਨਾ ਦਏ ਸਜ਼ਾਈਆ। ਭਾਗ ਲਗੌਣਾ ਸਾਚੀ ਕੁਲੇ, ਜੋ ਜਨ ਤੇਰਾ ਦਰਸਨ ਪੇਖੇ ਚਾਈਂ ਚਾਈਂਆ। ਹਰਿ ਭਗਤੀ ਬੂਟਾ ਕਦੇ ਨਾ ਹੁੱਲੇ, ਸਿਮਲ ਰੁੱਖ ਨਾ ਰੂਪ ਵਟਾਈਆ। ਤੇਰਾ ਸਿੱਖ ਤੇਰੇ ਤੋਲ ਤੁਲੇ, ਦੂਸਰ ਹਟ ਨਾ ਕਦੇ ਵਿਕਾਈਆ। ਤੂੰ ਆਪਣੇ ਭੰਡਾਰੇ ਦੇਣੇ ਖੁੱਲ੍ਹੇ, ਅਤੁਟ ਤੇਰੀ ਵਡਿਆਈਆ। ਗੁਰਸਿਖ ਭੁੱਲੇ ਤੂੰ ਸਦਾ ਅਭੁੱਲੇ, ਅਭੁਲ ਦੇਣੀ ਨਾ ਕਦੇ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਚਵੀਂ ਹੱਥ ਝੁਲੇ ਨਿਸ਼ਾਨਾ, ਕਰੇ ਖੇਲ ਸ੍ਰੀ ਭਗਵਾਨਾ, ਕਲਜੁਗ ਅੰਤਮ ਵੰਡ ਵੰਡਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪਣਾ ਹੁਕਮ ਜਣਾਇੰਦਾ। ਚਵੀਂ ਹੱਥ ਝੁਲਦਾ ਰਹੇ ਨਿਸ਼ਾਨ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਨੌਂ ਖੰਡ ਪ੍ਰਿਥਮੀ ਮੰਨੇ ਆਣ, ਸਾਚਾ ਹੁਕਮ ਮਨਾਇੰਦਾ। ਚਾਰ ਜੁਗ ਰਹੇ ਨਿਸ਼ਾਨ, ਜੁਗ ਚੌਕੜੀ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਹੁਕਮ ਵਰਤਾਇੰਦਾ। ਗੁਰੂ ਦਵਾਰੇ ਆਇਆ ਗੁਰਦਿਆਲ, ਦੋਏ ਦੋਏ ਕਰੇ ਨਿਮਸਕਾਰਾ। ਚੌਥੇ ਜੁਗ ਲਿਆ ਭਾਲ, ਵਿਛੜਿਆ ਮੀਤ ਮੁਰਾਰਾ। ਆਪ ਸੁਣਾਏ ਮੁਰੀਦਾਂ ਹਾਲ, ਆਪਣਾ ਬੋਲ ਬੋਲ ਕਰਾਰਾ। ਬਲ ਬਾਵਨ ਖੇਲ ਮਹਾਨ, ਖੇਲੇ ਖੇਲ ਅਗੰਮ ਅਪਾਰਾ। ਮੈਂ ਆਪਾ ਕੀਤਾ ਕ਼ੁਰਬਾਨ, ਤੂੰ ਖੋਲ੍ਹਿਆ ਹੱਟ ਕਿਵਾੜਾ। ਮੈਂ ਬਣਿਆ ਬਾਲ ਨਾਦਾਨ, ਤੂੰ ਹੁਕਮੀ ਹੁਕਮ ਕੀਤਾ ਇਕ ਵਰਤਾਰਾ। ਮੈਂ ਸਿਤਲ ਲੋਕ ਵੇਖਿਆ ਮਾਰ ਧਿਆਨ, ਕਵਣ ਦਵਾਰੇ ਤੇਰਾ ਮਹੱਲ ਮੁਨਾਰਾ। ਚੌਥੇ ਜੁਗ ਹੋਇਆ ਪਰਵਾਨ, ਮਾਣਸ ਜਨਮ ਦੀਆ ਆਧਾਰਾ। ਆਪਣੀ ਕਿਰਪਾ ਕਰ ਗੁਣ ਨਿਧਾਨ, ਕੀਤਾ ਸਚ ਪਿਆਰਾ। ਮੇਰਾ ਚੌਥੇ ਜੁਗ ਲੇਖੇ ਲਾਇਆ ਕੀਤਾ ਦਾਨ, ਲੰਗਰ ਚਲਾਇਆ ਅਪਰ ਅਪਾਰਾ। ਤੇਈ ਮੱਘਰ ਦਿਵਸ ਮਹਾਨ, ਪੁਰਖ ਅਬਿਨਾਸ਼ੀ ਕਰਿਆ ਖੇਲ ਨਿਆਰਾ। ਵੀਹ ਸੌ ਸੋਲਾਂ ਬਿਕ੍ਰਮੀ ਕਰ ਪਰਵਾਨ, ਲੋਹ ਚੁਰ ਪੁਟ ਲਾਇਆ ਮਿਟੀ ਗਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਪਾਵਣਹਾਰਾ ਸਾਰਾ। ਧੰਨ ਭਾਗ ਜੇ ਪਾਈ ਸਾਰ, ਆਪਣਾ ਬਿਰਦ ਕਮਾਇਆ। ਤੇਰਾ ਲਹਿਣਾ ਦੇਣਾ ਬੜਾ ਔਖਾ ਮੇਰੇ ਯਾਰ, ਜੁਗ ਜੁਗ ਵਿਛੋੜਾ ਸਹਿ ਨਾ ਸਕਾਂ ਰਾਇਆ। ਕਲਜੁਗ ਅੰਤਮ ਮਿਲਿਆ ਆਪਣੀ ਧਾਰ, ਧਾਰ ਧਾਰ ਵਿਚ ਮਿਲਾਇਆ। ਮੈਂ ਸੁਣਿਆ ਤੂੰ ਲੌਣਾ ਸਚ ਦਰਬਾਰ, ਪਹਿਲੀ ਚੇਤਰ ਦਿਵਸ ਸੁਹਾਇਆ। ਤੂੰ ਸ਼ਾਹ ਪਾਤਸ਼ਾਹ ਪਾਤਸ਼ਾਹਾਂ ਦਾ ਸ਼ਾਹ ਸਿਕਦਾਰ, ਸ਼ਹਿਨਸ਼ਾਹ ਤੇਰਾ ਨਾਉਂ ਵਡਿਆਇਆ। ਛੱਤੀ ਜੁਗ ਨਾਨਕ ਪਾਈ ਤੇਰੀ ਸਾਰ, ਚਵੀ ਹੱਥ ਨਿਸ਼ਾਨ ਫੇਰ ਚੜ੍ਹਾਇਆ। ਛੱਤੀ ਫੁੱਟ ਜਗਤ ਵਿਹਾਰ, ਫੁੱਟਾਂ ਨਾਲ ਜਗਤ ਨਾਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਨਿਉਂ ਨਿਉਂ ਸੀਸ ਝੁਕਾਇਆ। ਚਾਰ ਜੁਗ ਦਾ ਭੂਪਤ ਰਾਜਾ, ਤੇਰੇ ਅਗੇ ਮੰਗ ਮੰਗਾਇੰਦਾ। ਤੂੰ ਸ਼ਾਹ ਪਾਤਸ਼ਾਹ ਬਣ ਬਣ ਕਰੇ ਕਾਜਾ, ਦਰ ਸਾਚਾ ਇਕ ਸੁਹਾਇੰਦਾ। ਤੂੰ ਸ਼ਬਦ ਅਗੰਮੀ ਮਾਰੇ ਵਾਜਾਂ, ਅਨਾਦੀ ਨਾਦ ਸੁਣਾਇੰਦਾ। ਤੂੰ ਭਗਤਾਂ ਜੁਗ ਜੁਗ ਰੱਖੇ ਲਾਜਾ, ਸਿਰ ਆਪਣਾ ਹੱਥ ਟਿਕਾਇੰਦਾ। ਸੰਤ ਸੁਹੇਲਾ ਫਿਰੇ ਭਾਜਾ, ਆਪਣੀ ਸੇਵ ਕਮਾਇੰਦਾ। ਅੰਤਮ ਪਰਗਟ ਹੋਇਉਂ ਦੇਸ ਮਾਝਾ, ਸੰਬਲ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਏਕਾ ਮੰਗ ਮੰਗਾਇੰਦਾ। ਤੂੰ ਰਾਜਾ ਮੈਂ ਦਰਬਾਰੀ, ਤੇਰੀ ਸੇਵਾ ਸਚ ਕਮਾਈਆ। ਮੇਰੀ ਨਾਨਕ ਗੋਬਿੰਦ ਨਾਲ ਬੱਝੀ ਯਾਰੀ, ਨਾ ਕੋਈ ਤੋੜੇ ਤੋੜ ਤੁੜਾਈਆ। ਝੱਲੇ ਆਈ ਤੇਰੀ ਵਾਰੀ, ਡੱਲੇ ਦੇਣੀ ਇਕ ਸਲਾਹੀਆ। ਗੋਬਿੰਦ ਆਏ ਤੇਰੇ ਦਵਾਰੀ, ਦਰ ਸਾਚੇ ਮੇਰੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੈਂ ਏਕਾ ਵਸਤ ਮੰਗ ਮੰਗਾਈਆ। ਪਹਿਲੀ ਚੇਤਰ ਗੋਬਿੰਦ ਔਣਾ, ਲੈ ਕੇ ਧੁਰ ਪਰਵਾਨਾ। ਕਵਣ ਦਵਾਰੇ ਦੱਸ ਬਹੌਣਾ, ਕਵਣ ਤੇਰਾ ਟਿਕਾਣਾ। ਛੱਤੀ ਫੁੱਟ ਨਿਸ਼ਾਨ ਝੁਲੌਣਾ, ਨਾਨਕ ਦੇਵੇ ਧੁਰ ਪਰਵਾਨਾ। ਛੱਤੀ ਜੁਗ ਭੇਵ ਖੁਲ੍ਹੌਣਾ, ਖੋਲ੍ਹੇ ਭੇਵ ਗੁਣ ਨਿਧਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਬਾਲਕ ਮੰਗ ਮੰਗਾਨਾ। ਮੰਗਾਂ ਮੰਗ ਦੇ ਕੇ ਜ਼ੋਰ, ਟਾਲਿਆਂ ਟਲ ਕਦੀ ਨਾ ਜਾਈਆ। ਦਰ ਆਇਆਂ ਜੇ ਦੇਵੇਂ ਹੋੜ, ਤੇਰੀ ਕਰੇ ਨਾ ਕੋਇ ਵਡਿਆਈਆ। ਟੁੱਟੀ ਜੇ ਨਾ ਦੇਵੇਂ ਜੋੜ, ਟੁੱਟੀ ਗੰਢਣਹਾਰ ਨਾ ਫੇਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਅੱਗੇ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਕਹੇ ਦੱਸ, ਕੀ ਕੁਛ ਤੇਰੀ ਮੰਗ। ਤੇਰੇ ਅੰਤਰ ਜਾਵਾਂ ਵਸ, ਚਾੜ੍ਹਾਂ ਆਪਣਾ ਰੰਗ। ਤੇਰੇ ਕੋਲ ਆਵਾਂ ਨੱਸ, ਮਾਣਾਂ ਸੇਜ ਪਲੰਘ। ਆਪਣਾ ਮਾਰਗ ਦੇਵਾਂ ਦੱਸ, ਕੱਟਾਂ ਭੁੱਖ ਨੰਗ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਹੁਕਮ ਸੂਰਾ ਸਰਬੰਗ। ਆਪਣੀ ਖ਼ਾਤਰ ਨਾ ਕੋਈ ਮੰਗ, ਘਾਟਾ ਕੋਈ ਨਜ਼ਰ ਨਾ ਆਈਆ। ਤੂੰ ਸਾਹਿਬ ਸੂਰਾ ਸਰਬੰਗ, ਤੇਰੀ ਸੱਚੀ ਸ਼ਹਿਨਸ਼ਾਹੀਆ। ਛੱਤੀ ਜੁਗ ਤੇਰਾ ਮਰਦੰਗ, ਨੌਂ ਸੌ ਚੁਰਾਨਵੇ ਚੌਕੜੀ ਜੁਗ ਗਾਈਆ। ਤੇਰੇ ਗ੍ਰਹਿ ਇਕ ਅਨੰਦ, ਮੰਗਲ ਤੇਰੀ ਵਡਿਆਈਆ। ਤੇਰਾ ਨਾਮ ਸੁਹਾਗੀ ਛੰਦ, ਤੇਰਾ ਗੀਤ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਦਵਾਰਾ ਤੋਹੇ ਸੋਭਾ ਪਾਈਆ। ਤੇਰਾ ਦਵਾਰਾ ਹੋਏ ਛੱਤੀ ਫੁੱਟ, ਛੱਤੀ ਛੱਤੀ ਨਾਲ ਮਿਲਾਈਆ। ਸੱਤਰ ਬਹੱਤਰ ਚੁਹੱਤਰ ਤੇਰੀ ਨੀਂਹ ਲੈਣ ਪੁੱਟ, ਚੌਦਾਂ ਚੌਦਾਂ ਸੇਵ ਕਮਾਈਆ। ਚਾਰ ਕੁੰਟ ਪਏ ਲੁੱਟ, ਮੱਚਦੀ ਜਾਏ ਦੁਹਾਈਆ। ਗੋਬਿੰਦ ਬੂਟਾ ਜਾਏ ਫੁੱਟ, ਜੋ ਨੀਹਾਂ ਵਿਚ ਗਿਆ ਦਬਾਈਆ। ਤੇਰਾ ਸਿੱਖ ਸੋਇਆ ਜਾਏ ਉਠ, ਜਗਤ ਨੀਂਦਰ ਦਏ ਮਿਟਾਈਆ। ਛੱਬੀ ਪੋਹ ਦੇਵੇ ਭੰਡਾਰਾ ਅੱਤੁਟ, ਆਪਣੇ ਹੱਥ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੱਤੀ ਛੱਤੀ ਤੇਰੀ ਲਕੀਰ, ਸਿੰਘ ਗੁਰਦਿਆਲ ਮੰਗ ਮੰਗਾਈਆ। ਤ੍ਰੇਤਾ ਦਵਾਪਰ ਕਲਜੁਗ ਬਣਿਆ ਰਹੇ ਫ਼ਕੀਰ, ਸਤਿਜੁਗ ਵੇਲਾ ਚੇਤੇ ਕਰਾਇੰਦਾ। ਤੇਰੇ ਨਾਮ ਦੀ ਮਾਰ ਜ਼ੰਜੀਰ, ਆਪਣੇ ਤਨ ਬੰਧਨ ਪਾਇੰਦਾ। ਏਕਾ ਰੱਖੀ ਆਸ ਅੰਤ ਚੋਟੀ ਚੜ੍ਹਨਾ ਅਖ਼ੀਰ, ਸਾਚਾ ਡੰਡਾ ਏਕਾ ਹੱਥ ਫੜਾਇੰਦਾ। ਤੂੰ ਪੀਰਨ ਵਡ ਪੀਰ, ਬੇਨਜ਼ੀਰ ਤੇਰੀ ਨਜ਼ਰ ਨਾ ਕੋਇ ਬਦਲਾਇੰਦਾ। ਤੇਰੇ ਹੱਥ ਤੇਰੀ ਸ਼ਮਸ਼ੀਰ, ਤੇਰੀ ਸ਼ਰਅ ਨਾ ਕੋਇ ਵਖਾਇੰਦਾ। ਛੱਤੀ ਰਾਗ ਵਹਾਵਣ ਨੀਰ, ਛੱਤੀ ਛੱਤੀ ਘੇਰਾ ਪਾਇੰਦਾ। ਫੇਰ ਵਖਾਈ ਆਪਣੀ ਤਸਵੀਰ, ਪੰਥ ਖ਼ਾਲਸਾ ਆਪ ਉਠਾਇੰਦਾ। ਪਹਿਲੀ ਚੇਤ ਬਦਲ ਤਕ਼ਦੀਰ, ਤਦਬੀਰ ਆਪਣੇ ਹੱਥ ਰਖਾਇੰਦਾ। ਜਿਸ ਨੂੰ ਕਹਿੰਦੇ ਉਚ ਦਾ ਪੀਰ, ਬਣ ਹਕੀਰ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਖੇਲ ਆਪਣੇ ਹੱਥ ਰਖਾਇੰਦਾ। ਸੱਤਰ ਸਿੱਖ ਰਹਿਣ ਤਿਆਰ, ਸਤਿਗੁਰ ਪੂਰਾ ਆਪ ਜਣਾਈਆ। ਇਕ ਇਕ ਇਟ ਦੇਣ ਉਖਾੜ, ਇਟ ਇਟ ਨਾਲ ਰਹਿਣ ਨਾ ਪਾਈਆ। ਛੱਤੀ ਛੱਤੀ ਕਰ ਪਿਆਰ, ਛੱਤੀ ਛੱਤੀ ਬੰਧਨ ਪਾਈਆ। ਬਹੱਤਰ ਬਹੱਤਰ ਦੇਵੇ ਧਾਰ, ਧਾਰ ਧਾਰ ਵਿਚ ਜਣਾਈਆ। ਚੁਹੱਤਰ ਚੁਹੱਤਰ ਲਏ ਉਠਾਲ, ਸਤਿ ਸਤਿ ਸਤਿ ਸਤਿ ਸੇਵ ਕਮਾਈਆ। ਚੌਦਾਂ ਚੌਦਾਂ ਕਰ ਬਹਾਲ, ਗਲੋਂ ਜ਼ੰਜੀਰ ਦਏ ਕਟਾਈਆ। ਸਚਖੰਡ ਬਣਾ ਸੱਚੀ ਧਰਮਸਾਲ, ਲੋਕਮਾਤ ਦਏ ਸੁਹਾਈਆ। ਉਪਰ ਬੈਠ ਦੀਨ ਦਿਆਲ, ਸਾਢੇ ਤਿੰਨ ਹੱਥ ਦਏ ਵਡਿਆਈਆ। ਗੋਬਿੰਦ ਆਏ ਚਲ ਕੇ ਲਾਲ, ਪਹਿਲੀ ਚੇਤ ਰੁਤ ਸੁਹਾਈਆ। ਔਂਦਾ ਜਾਂਦਾ ਕਿਸੇ ਨਾ ਦਿਸੇ ਕਰੇ ਖੇਲ ਕਮਾਲ, ਕਮਲੀ ਵਾਲਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤਰ ਬਹੱਤਰ ਚੁਹੱਤਰ ਛੱਬੀ ਪੋਹ ਦਏ ਪਰਗਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਵਾਲੀ ਦੋ ਜਹਾਨ, ਛੱਤੀ ਦਿਵਸ ਸੇਵ ਕਮਾਈਆ।