੩ ਅਸੂ ੨੦੧੮ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ
ਸੱਚ ਨਿਸ਼ਾਨਾ ਸਾਚੀ ਧਾਰ, ਸੋ ਪੁਰਖ ਨਿਰੰਜਣ ਆਪ ਚਲਾਈਆ। ਨਿਰਗੁਣ ਲੈ ਚਵੀਆਂ ਅਵਤਾਰ, ਚਵੀਂ ਹੱਥ ਬਣਤ ਬਣਾਈਆ। ਚਾਰੋਂ ਕੁੰਟ ਬੋਲ ਜੈਕਾਰ, ਨਾਅਰਾ ਏਕਾ ਵਾਰ ਸੁਣਾਈਆ। ਧੂਆਂਧਾਰ ਵੇਖ ਸੰਸਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਵਰਨ ਬਰਨ ਵੇਖ ਵਪਾਰ, ਨਾਮ ਵਣਜ ਇਕ ਕਰਾਈਆ। ਮੰਦਰ ਮਸਜਿਦ ਹੱਟ ਵੇਖ ਗੁਰੂਦਵਾਰ, ਸਾਚਾ ਮੰਦਰ ਇਕ ਖੁਲ੍ਹਾਈਆ। ਤੀਰਥ ਤਟ ਵੇਖ ਕਿਨਾਰ, ਸਚ ਸਰੋਵਰ ਇਕ ਨੁਹਾਈਆ। ਇਸ਼ਟ ਦੇਵ ਘਰ ਘਰ ਹੋਏ ਨਿਮਸਕਾਰ, ਨਮੋ ਏਕਾ ਇਸ਼ਟ ਕਰਾਈਆ। ਗ੍ਰਹਿ ਗ੍ਰਹਿ ਭੂਪਤ ਭੂਪ ਦਿਸਣ ਸਿਕਦਾਰ, ਇਕ ਸਿਕਦਾਰੀ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨਾ ਇਕ ਝੁਲਾਈਆ। ਸਚ ਨਿਸ਼ਾਨਾ ਸਤ ਰੰਗ, ਸਤਿ ਸਤਿਵਾਦੀ ਆਪ ਝੁਲਾਇੰਦਾ। ਮਿਹਰਵਾਨ ਸੂਰਾ ਸਰਬੰਗ, ਮਹਿਬਾਨ ਖੇਲ ਖਿਲਾਇੰਦਾ। ਨਾਮ ਵਜਾਏ ਇਕ ਮਰਦੰਗ, ਬ੍ਰਹਿਮੰਡ ਖੰਡ ਸੁਣਾਇੰਦਾ। ਆਪੇ ਪਾਏ ਆਪਣੀ ਵੰਡ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਕਰੇ ਖੇਲ ਸੂਰਾ ਸਰਬੰਗ, ਸੋ ਪੁਰਖ ਨਿਰੰਜਣ ਵੇਸ ਵਟਾਇੰਦਾ। ਨਿਮਸਕਾਰ ਕਰਨ ਸੂਰਜ ਚੰਦ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਗਾਏ ਛੰਦ, ਸ਼ਬਦ ਅਨਾਦੀ ਨਾਦ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਨਿਸ਼ਾਨਾ ਇਕ ਵਖਾਇੰਦਾ। ਸਚ ਨਿਸ਼ਾਨਾ ਏਕਾ ਭੇਖ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਚਾਰ ਜੁਗ ਦੀ ਮਿਟੇ ਰੇਖ, ਰੇਖਾ ਆਪਣੀ ਆਪ ਬਦਲਾਇੰਦਾ। ਕਰੇ ਖੇਲ ਆਪਣੇ ਦੇਸ, ਸਾਚੇ ਦੇਸ ਸੋਭਾ ਪਾਇੰਦਾ। ਨਰ ਨਰਾਇਣ ਬਣ ਨਰੇਸ਼, ਨਿਰੰਕਾਰ ਹੁਕਮ ਚਲਾਇੰਦਾ। ਭਾਗ ਲੱਗਾ ਮਾਝੇ ਦੇਸ, ਮਹਿਵ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨਾ ਆਪ ਝੁਲਾਇੰਦਾ। ਸਚ ਨਿਸ਼ਾਨਾ ਜਾਏ ਝੁਲ, ਝੂਲਾ ਏਕਾ ਨਾਮ ਲਗਾਈਆ। ਕਰੇ ਖੇਲ ਸਾਹਿਬ ਅਭੁੱਲ, ਭੁਲ ਕਦੇ ਨਾ ਜਾਈਆ। ਜਿਸ ਉਪਜਾਈ ਆਪਣੀ ਕੁਲ, ਕੁਲਵੰਤਾ ਵੇਖ ਵਖਾਈਆ। ਪਾਵਣਹਾਰਾ ਆਪੇ ਮੁੱਲ, ਸਾਚੇ ਹੱਟ ਆਪ ਵਿਕਾਈਆ। ਸਾਚਾ ਹੱਟ ਜਾਏ ਖੁੱਲ, ਪੁਰਖ ਅਬਿਨਾਸ਼ੀ ਸੇਵ ਕਮਾਈਆ। ਗੁਰਮੁਖ ਸੱਜਣ ਨਾ ਜਾਏ ਰੁਲ, ਕ਼ੀਮਤ ਕਰਤਾ ਆਪੇ ਪਾਈਆ। ਆਦਿ ਜੁਗਾਦਿ ਰਹੇ ਅਡੁੱਲ, ਅਡੋਲ ਵਡੀ ਵਡਿਆਈਆ। ਸਚ ਦਵਾਰਾ ਆਪੇ ਖੋਲ੍ਹ, ਆਪੇ ਵੇਖੇ ਚਾਈਂ ਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨੇ ਇਕ ਸਮਝਾਈਆ। ਸਚ ਨਿਸ਼ਾਨੇ ਤੇਰਾ ਰੰਗ ਸਤਿ, ਸਤਿਵਾਦੀ ਆਪ ਰੰਗਾਇਆ। ਤੇਰੇ ਅੰਦਰ ਕਮਲਾਪਤ, ਜੋਤੀ ਜੋਤ ਜੋਤ ਸਮਾਇਆ। ਤੇਰੇ ਅੰਤਰ ਖੇਲ ਸਮਰਥ, ਨਿਰਗੁਣ ਆਪਣਾ ਆਪ ਕਰਾਇਆ। ਤੇਰੀ ਵੰਡਣ ਚਵੀ ਹੱਥ, ਚਾਰ ਜੁਗ ਭੇਵ ਚੁਕਾਇਆ। ਚਵੀਆਂ ਅਵਤਾਰ ਹੋ ਪਰਗਟ, ਪਰਮ ਪਰਮਾਤਮ ਖੇਲ ਖਿਲਾਇਆ। ਆਪਣਾ ਮਾਰਗ ਆਪੇ ਦੱਸ, ਦਹਿ ਦਿਸ਼ਾ ਵੇਖ ਵਖਾਇਆ। ਨਿਰਗੁਣ ਸਰਗੁਣ ਅੰਦਰ ਆਪੇ ਵਸ, ਨਿਰਗੁਣ ਬੈਠਾ ਮੁਖ ਛੁਪਾਇਆ। ਆਪਣੀ ਕਰੇ ਪੂਰੀ ਆਸ, ਆਸਾ ਆਸਾ ਵਿਚ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨਾ ਇਕ ਸਾਲਾਹਿਆ। ਸਚ ਨਿਸ਼ਾਨਾ ਕਰ ਤਿਆਰ, ਤ੍ਰੈਗੁਣ ਅਤੀਤਾ ਸੇਵ ਕਮਾਈਆ। ਮਿਤਰ ਮਿਲੇ ਮਿਤਰ ਪਿਆਰ, ਪਿਆਰ ਪਿਆਰ ਨਾਲ ਪਰਨਾਈਆ। ਸੱਥਰ ਵੇਖਿਆ ਤੇਰਾ ਯਾਰ, ਯਾਰੜਾ ਸੱਥਰ ਆਪ ਹੰਢਾਈਆ । ਰਾਹ ਤੱਕਾਂ ਏਕਾ ਵਾਰ, ਏਕਾ ਨੈਣ ਉਠਾਈਆ। ਕਵਣ ਮੇਲਾ ਹੋਏ ਸਚ ਦਰਬਾਰ, ਦਰ ਦਰਵਾਜ਼ਾ ਦਏ ਖੁਲ੍ਹਾਈਆ। ਤੇਰਾ ਜਲਵਾ ਵੇਖਾਂ ਅਪਰ ਅਪਾਰ, ਨੂਰੀ ਮੁਖੜਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਆਪ ਸਮਝਾਈਆ। ਧੁਰ ਫ਼ਰਮਾਨਾ ਸਚ ਨਿਸ਼ਾਨ, ਹਰਿ ਸੱਚਾ ਸਚ ਜਣਾਇੰਦਾ। ਤੁਧ ਬਿਨ ਸੋਹੇ ਨਾ ਕੋਇ ਰਾਜ ਰਾਜਾਨ, ਸ਼ਾਹ ਪਾਤਸ਼ਾਹ ਤੇਰਾ ਰਾਹ ਤਕਾਇੰਦਾ। ਤੁਧ ਬਿਨ ਮੰਨੇ ਨਾ ਕੋਇ ਆਣ, ਨਿਉਂ ਨਿਉਂ ਸੀਸ ਨਾ ਕੋਇ ਝੁਕਾਇੰਦਾ। ਤੁਧ ਬਿਨ ਹੁਕਮ ਨਾ ਕਰੇ ਕੋਇ ਪਰਵਾਨ, ਹੁਕਮ ਹਾਕਮ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਜਣਾਇੰਦਾ। ਸਾਚਾ ਭੇਵ ਹਰਿ ਨਿਰੰਕਾਰ, ਸਤਿ ਸਤਿਵਾਦੀ ਆਪ ਖੁਲ੍ਹਾਈਆ। ਸ਼ਾਹ ਸੁਲਤਾਨਾ ਹੋ ਤਿਆਰ, ਮਿਹਰਵਾਨਾ ਵੇਸ ਵਟਾਈਆ। ਤੇਰਾ ਖੇਲ ਅਗੰਮ ਅਪਾਰ, ਆਦਿ ਜੁਗਾਦਿ ਭੇਵ ਨਾ ਰਾਈਆ। ਜੁਗ ਜੁਗ ਸੁਹਾਏ ਬੰਕ ਦਵਾਰ, ਜਿਸ ਦਵਾਰੇ ਫੇਰਾ ਪਾਈਆ। ਜਿਸ ਜਨ ਕਰੇਂ ਪਰਵਾਨ, ਤਿਸ ਦੇਵੇਂ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦੇ ਵਖਾਈਆ। ਤੇਰਾ ਗੁਣ ਸਾਚੀ ਧਾਰ, ਹਰਿ ਸੱਜਣ ਆਪ ਜਣਾਇੰਦਾ। ਤੁਧ ਬਿਨ ਬਣੇ ਨਾ ਕੋਈ ਸਰਕਾਰ, ਸ਼ਾਹ ਪਾਤਸ਼ਾਹ ਨਾ ਕੋਇ ਅਖਵਾਇੰਦਾ। ਤੁਧ ਬਿਨ ਬਣੇ ਨਾ ਕੋਈ ਸੇਵਾਦਾਰ, ਚਾਕਰ ਰੂਪ ਨਾ ਕੋਇ ਵਟਾਇੰਦਾ। ਤੁਧ ਬਿਨ ਕੋਈ ਨਾ ਬਣੇ ਹੁਕਮਰਾਨ, ਹੁਕਮੀ ਹੁਕਮ ਨਾ ਕੋਇ ਸੁਣਾਇੰਦਾ। ਤੁਧ ਬਿਨ ਕੋਈ ਨਾ ਕਰੇ ਕਿਸੇ ਪਛਾਣ, ਸੀਸ ਸੀਸ ਨਾ ਕੋਇ ਝੁਕਾਇੰਦਾ। ਤੇਰਾ ਮੇਲਾ ਵਿਚ ਜਹਾਨ, ਪੁਰਖ ਅਬਿਨਾਸ਼ੀ ਆਪ ਜਣਾਇੰਦਾ। ਸਾਹਿਬ ਦਿਆਲ ਠਾਕਰ ਸਵਾਮੀ ਮਿਲੇ ਆਣ, ਠੋਕਰ ਫੇਰ ਨਾ ਕੋਇ ਲਗਾਇੰਦਾ। ਦਰ ਦਵਾਰੇ ਦੇਵੇ ਮਾਣ, ਅਭਿਮਾਨ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨਾ ਆਪ ਸਮਝਾਇੰਦਾ। ਸਮਝਣਹਾਰੇ ਜਾਣਾ ਸਮਝ, ਸਮਝ ਸਮਝ ਵਿਚ ਟਿਕਾਈਆ। ਨਿਰਗੁਣ ਕਹਿਣਾ ਨਿਰਗੁਣ ਰਮਜ਼, ਨਿਰਗੁਣ ਇਸ਼ਾਰਾ ਰਿਹਾ ਜਣਾਈਆ। ਨਿਰਗੁਣ ਰੋਗ ਸੁਖ ਨਿਰਗੁਣ ਮਰਜ਼, ਨਿਰਗੁਣ ਮਰਮ ਪੱਟੀ ਆਪ ਲਗਾਈਆ। ਆਪਣਾ ਪੂਰਾ ਕਰਨ ਆਇਆ ਫ਼ਰਜ਼, ਫ਼ਰਦ ਜੁਰਮ ਆਪਣੇ ਉਪਰ ਆਪ ਲਗਾਈਆ। ਜਨ ਭਗਤਾਂ ਜੋ ਹੋਇਆ ਹਰਜ, ਕਲਜੁਗ ਆਪਣਾ ਧੱਕਾ ਲਾਈਆ। ਜਗਤ ਪਿਆਰ ਚੜ੍ਹਿਆ ਕ਼ਰਜ਼, ਮਕ਼ਰੂਜ਼ ਹੋਈ ਖ਼ੁਦਾਈਆ। ਕਾਲ ਨਗਾਰਾ ਰਿਹਾ ਗਰਜ, ਚਾਰ ਕੁੰਟ ਸ਼ਨਵਾਈਆ। ਧਰਤ ਧਵਲ ਰਹੀ ਲਰਜ਼, ਧੀਰ ਧੀਰ ਨਾ ਕੋਇ ਧਰਾਈਆ। ਅਵਤਾਰ ਗੁਰ ਭਗਤ ਸੰਤ ਜੀਵ ਜੰਤ ਗਏ ਵਰਜ, ਮਾਰਗ ਪੰਥ ਜਗਤ ਵਖਾਈਆ। ਗੋਬਿੰਦ ਸੂਰਾ ਅੰਤਮ ਕਲ ਏਕਾ ਵਾਰ ਔਣਾ ਚਲ ਕਰੇ ਅਰਜ਼, ਅਰਜ਼ੀ ਆਪਣੀ ਹੱਥੀਂ ਪਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਚਾਰ ਜੁਗ ਦੀ ਫੋਲ ਫ਼ਰਦ, ਅਗੇ ਦਏ ਟਿਕਾਈਆ। ਨੇਤਰ ਪੇਖ ਪੁਠੀ ਹੋਈ ਨਰਦ, ਸਾਰ ਪਾਸ਼ਾ ਖੇਲ ਖਿਲਾਈਆ। ਖੇਲਣਹਾਰਾ ਏਕਾ ਮਰਦ, ਮਰਦਾਨਗੀ ਆਪਣੇ ਹੱਥ ਰਖਾਈਆ। ਅੱਸੂ ਤਿੰਨ ਸਭ ਨੂੰ ਪੈਣੀ ਦਰਦ, ਨਿੰਮੀ ਨਿੰਮੀ ਆਪ ਲਗਾਈਆ। ਚਾਰ ਕੁੰਟ ਹੋਈ ਨਪੜਦ, ਪਰਦਾ ਉਤੇ ਨਾ ਕੋਈ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਨਿਸ਼ਾਨਾ ਲਏ ਵਖਾਈਆ। ਸਤ ਰੰਗ ਨਿਸ਼ਾਨਾ ਕਰੇ ਫ਼ਰਯਾਦ, ਪ੍ਰਭ ਅੱਗੇ ਸੀਸ ਝੁਕਾਇੰਦਾ। ਚਵੀਂ ਹੱਥ ਬਣੀ ਮੇਰੀ ਯਾਦ, ਛੱਤੀ ਫੁੱਟ ਰੂਪ ਵਟਾਇੰਦਾ। ਜਿਸ ਦਵਾਰੇ ਕਰਨਾ ਲਾਡ, ਸੋ ਦਵਾਰਾ ਮੋਹੇ ਭਾਇੰਦਾ। ਚਾਰੋਂ ਕੁੰਟ ਬਣੇ ਹਾਦ, ਛੱਤੀ ਜੁਗ ਰਾਹ ਤਕਾਇੰਦਾ । ਅੰਦਰ ਵੱਜੇ ਤੇਰਾ ਨਾਦ, ਭੇਵ ਕੋਇ ਨਾ ਪਾਇੰਦਾ। ਚਾਰ ਜੁਗ ਦੇ ਵਿਛੜੇ ਮੇਲੇ ਸਾਧ, ਸੰਤ ਰੂਪ ਜੋ ਤੈਨੂੰ ਧਿਆਇੰਦਾ। ਮੇਰਾ ਵਸੇ ਆਂਢ ਗਵਾਂਢ, ਉਚ ਨਿਸ਼ਾਨਾ ਏਕਾ ਮੰਗ ਮੰਗਾਇੰਦਾ। ਤੇਰੇ ਚਰਨਾਂ ਹੇਠ ਬ੍ਰਹਿਮਾਂਡ, ਤੂੰ ਸਵਾਂਗੀ ਵਰਤਿਆ ਸਾਂਗ, ਰੂਪ ਰੰਗ ਨਜ਼ਰ ਕੋਇ ਨਾ ਆਇੰਦਾ। ਨਾਨਕ ਗੋਬਿੰਦ ਰੱਖੀ ਤਾਂਘ, ਵੇਦ ਵਿਆਸਾ ਥੱਕਾ ਮਾਂਦ, ਜੁਗ ਚੌਕੜੀ ਬੀਤੀ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਦੇਵੀਂ ਮੇਰਾ ਸਾਥ, ਸਾਚੀ ਵਸਤ ਤੇਰੇ ਹਾਥ, ਖ਼ਾਲੀ ਝੋਲੀ ਅੱਗੇ ਡਾਹਿੰਦਾ। ਝੋਲੀ ਡਾਹੇ ਉਚ ਨਿਸ਼ਾਨਾ, ਨਿਉਂ ਨਿਉਂ ਕਰੇ ਨਿਮਸਕਾਰ। ਤੂੰ ਸਾਹਿਬ ਸੱਚਾ ਬਣਿਆ ਦਾਨਾ, ਅਤੁੱਟ ਤੇਰਾ ਭੰਡਾਰ। ਜੁਗ ਜੁਗ ਕਰੇਂ ਠਾਂਡਾ ਸੀਨਾ, ਨਿਰਗੁਣ ਸਰਗੁਣ ਲੈ ਅਵਤਾਰ। ਤੇਰਾ ਨਾਉਂ ਰੰਗ ਏਕਾ ਭੀਨਾ, ਉਤਰ ਨਾ ਜਾਏ ਦੂਜੀ ਵਾਰ। ਤੇਰੇ ਦਵਾਰੇ ਮਰਨਾ ਜੀਣਾ, ਆਵਾਂ ਜਾਵਾਂ ਵਾਰੋ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸਤ ਝੋਲੀ ਡਾਰ। ਸਾਚੀ ਵਸਤ ਝੋਲੀ ਪਾ, ਬਣਿਆ ਦਰ ਭਿਖਾਰੀ। ਤੂੰ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹ, ਵਡ ਤੇਰੀ ਸਿਕਦਾਰੀ। ਨਿਰਗੁਣ ਨਿਰਗੁਣ ਕਰੇ ਨਿਆਂ, ਸਰਗੁਣ ਬਣਿਆ ਖੇਲ ਖਿਲਾੜੀ। ਕਲਜੁਗ ਅੰਤਮ ਨਿਹਕਲੰਕ ਰਖਾਏ ਨਾਂ, ਨਿਰਗੁਣ ਜੋਤ ਇਕ ਨਿਰੰਕਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਚਰਨ ਜਾਵਾਂ ਬਲਹਾਰੀ। ਵਰ ਦੇ ਦੇ ਮੇਰੀ ਦਾਤ, ਤੁਧ ਅੱਗੇ ਝੋਲੀ ਡਾਹੀਆ। ਤੇਰੇ ਭਗਤ ਮੇਰਾ ਸਾਥ, ਬਿਨ ਭਗਤਾਂ ਮੇਰਾ ਹੋਰ ਨਾ ਕੋਇ ਸਹਾਈਆ। ਨਾ ਕੋਈ ਮੇਰੀ ਜ਼ਾਤ ਨਾ ਕੋਈ ਪਾਤ, ਏਕਾ ਤੇਰੇ ਰੰਗ ਸਮਾਈਆ। ਨਾ ਕਿਨਾਰਾ ਨਾ ਕੋਈ ਘਾਟ, ਨਾ ਕੋਈ ਪੱਤਣ ਆਸਣ ਲਾਈਆ। ਨਾ ਕੋਈ ਮੰਦਰ ਮਸਜਿਦ ਗੁਰਦਵਾਰ, ਮਠ ਸ਼ਿਵਦਵਾਲਾ ਨਾ ਕੋਇ ਵਡਿਆਈਆ। ਚਾਰ ਦੀਵਾਰ ਨਾ ਕੋਇ ਹਾਟ, ਤੱਕੜ ਤੋਲ ਨਾ ਕੋਇ ਤੁਲਾਈਆ। ਏਕਾ ਮੰਗਾਂ ਆਪਣੀ ਦਾਤ, ਨਿਉਂ ਨਿਉਂ ਢੈ ਢੈ ਸਰਨਾਈਆ। ਕਲਜੁਗ ਮੇਟ ਅੰਧੇਰੀ ਰਾਤ, ਮੇਰਾ ਰੰਗ ਦੇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੀ ਪੂਰੀ ਆਸ ਕਰਾਈਆ। ਪੂਰੀ ਆਸ ਦੇਣੀ ਕਰ, ਦੀਨ ਦਿਆਲ ਗੁਸਾਂਈਆਂ। ਇਕ ਇਕੱਲਾ ਮੈਂ ਰਿਹਾ ਡਰ, ਕੂਕ ਕੂਕ ਦਿਆਂ ਦੁਹਾਈਆਂ। ਆਪਣੇ ਗੁਰਮੁਖ ਆਪਣੇ ਸਦ ਘਰ, ਮੈਂ ਉਠ ਉਠ ਔਸੀਆਂ ਪਾਈਆਂ। ਛੱਤੀ ਜੁਗ ਤੇਰਾ ਭਾਣਾ ਲਿਆ ਜਰ, ਹੁਣ ਝੱਲੀਆਂ ਨਾ ਜਾਣ ਜੁਦਾਈਆਂ। ਨਿਰਭੈ ਹੋ ਕੇ ਮੈਂ ਤੇਰੇ ਅੱਗੇ ਗਿਆ ਅੜ, ਆਪਣੀਆਂ ਦੋਵੇਂ ਭੁਜਾਂ ਉਠਾਈਆਂ। ਤੇਰੇ ਭਗਤਾਂ ਆਪਣੀ ਹੱਥੀਂ ਚਰਨ ਲਵਾਂ ਫੜ, ਮੇਰੀਆਂ ਜੁਗ ਜੁਗ ਦੀਆਂ ਮਿਟਣ ਲੱਗੀਆਂ ਸ਼ਾਹੀਆਂ। ਮੈਂ ਖ਼ਾਲੀ ਮੁੜ ਕੇ ਨਾ ਜਾਣਾ ਤੇਰੇ ਦਰ, ਦਰ ਤੇਰੇ ਏਕਾ ਆਸ ਤਕਾਈਆ। ਮੇਰਾ ਦੇ ਦੇ ਮੈਨੂੰ ਵਰ, ਅਭੁਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੈਂ ਬੈਠਾ ਆਸ ਤਕਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਸਚ ਨਿਸ਼ਾਨੇ ਆਪ ਜਣਾਇੰਦਾ। ਕਰਾਂ ਖੇਲ ਖੇਲ ਮਹਾਨ, ਭੇਵ ਅਭੇਦ ਭੇਵ ਖੁਲ੍ਹਾਇੰਦਾ। ਏਕਾ ਵਾਰ ਦੇਵਾਂ ਏਕਾ ਦਾਨ, ਏਕਾ ਹੁਕਮ ਸੁਣਾਇੰਦਾ। ਕਰਾਂ ਖੇਲ ਦੋ ਜਹਾਨ, ਦੋਏ ਦੋਏ ਧਾਰ ਆਪ ਚਲਾਇੰਦਾ। ਪਹਿਲਾਂ ਦੇਵਾਂ ਗੋਬਿੰਦ ਮਾਣ, ਜਿਸ ਆਪਣੇ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਪਰਦਾ ਆਪ ਉਠਾਇੰਦਾ। ਸਾਚਾ ਪਰਦਾ ਖੋਲ੍ਹ ਭਗਵਾਨ, ਹੁਕਮੀ ਹੁਕਮ ਜਣਾਈਆ। ਗੋਬਿੰਦ ਸੂਰਾ ਮਿਲੇ ਆਣ, ਅਸੂ ਤਿੰਨ ਵਡੀ ਵਡਿਆਈਆ। ਆਪਣੀ ਮੰਗ ਮੰਗੇ ਦਾਨ, ਏਕਾ ਵਾਰ ਝੋਲੀ ਦਿਆਂ ਭਰਾਈਆ। ਇਕ ਦੂਜੇ ਦੀ ਕਰਾਵਾਂ ਆਪ ਪਛਾਣ, ਮੇਲ ਮਿਲਾਵਾ ਸਹਿਜ ਸੁਭਾਈਆ। ਜਿਸ ਬਾਲੇ ਕੀਤੇ ਕ਼ੁਰਬਾਨ, ਤਿਸ ਲਵਾਂ ਫੇਰ ਉਠਾਈਆ। ਉਠ ਜੋਧੇ ਵੇਖੋ ਮਾਰ ਧਿਆਨ, ਪੁਰਖ ਅਬਿਨਾਸ਼ੀ ਲਈ ਅੰਗੜਾਈਆ। ਛੋਟੇ ਬਾਲੇ ਵੇਖ ਨਾਦਾਨ, ਸਚ ਨਿਸ਼ਾਨ ਰਹੇ ਝੁਲਾਈਆ। ਜਗਤ ਜਗਦੀਸ਼ ਕਰ ਪਰਵਾਨ, ਪਰਮ ਪੁਰਖ ਖੇਲ ਖਿਲਾਈਆ। ਮਨਜੀਤ ਜਿਤਿਆ ਦੋ ਜਹਾਨ, ਜਿਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਈਆ। ਗੋਬਿੰਦ ਆਵੇ ਚੜ੍ਹੇ ਚਾ, ਮਿਲੇ ਮੇਲ ਭਗਵਾਨਾ। ਏਕਾ ਵੇਖੇ ਸੱਚਾ ਥਾਂ, ਸਾਚਾ ਮੰਦਰ ਇਕ ਸੁਹਾਨਾ । ਏਕਾ ਬੈਠਾ ਸ਼ਹਿਨਸ਼ਾਹ, ਪਾਤਸ਼ਾਹ ਨੌਜਵਾਨਾ। ਏਕਾ ਹੁਕਮ ਰਿਹਾ ਵਰਤਾ, ਧੁਰਦਰਗਾਹੀ ਧੁਰ ਫ਼ਰਮਾਨਾ। ਏਕਾ ਤਖ਼ਤ ਰਿਹਾ ਹੰਢਾ, ਭੂਪਤ ਭੂਪ ਰਾਜ ਰਾਜਾਨਾ। ਏਕਾ ਤਾਜ ਸੀਸ ਰਿਹਾ ਸੁਹਾ, ਪੰਚਮ ਪੰਚ ਪੰਚ ਪਰਧਾਨਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵੇ ਸਚ ਸਲਾਹ, ਸੰਤਾਂ ਭਗਤਾਂ ਸੁਣਾਏ ਨਾਮ ਤਰਾਨਾ। ਕਲਜੁਗ ਕਰੇ ਸਚ ਨਿਆਂ, ਪੁਰਖ ਅਬਿਨਾਸ਼ੀ ਹੋ ਮਿਹਰਵਾਨਾ। ਸਭ ਦਾ ਲਹਿਣਾ ਦਏ ਮੁਕਾ, ਜਗਤ ਝੇੜਾ ਆਪ ਚੁਕਾਨਾ। ਗੋਬਿੰਦ ਦਰ ਲਏ ਬੁਲਾ, ਦੇਵੇ ਸ਼ਬਦ ਪਰਵਾਨਾ। ਸਤ ਰੰਗ ਨਿਸ਼ਾਨਾ ਦਏ ਝੁਲਾ, ਜੋਧਾ ਸੂਰਬੀਰ ਮਰਦ ਮਰਦਾਨਾ। ਤੀਰ ਤੁਫੰਗ ਤੁਰੰਗ ਲਏ ਦੌੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਦੋ ਜਹਾਨਾਂ। ਗੋਬਿੰਦ ਆਏ ਦਰ ਦਰ ਪਰਵਾਨ, ਦਰਦੀ ਦਰਦ ਦਰਦ ਵੰਡਾਈਆ। ਪੂਰਬ ਵੇਖੇ ਮਾਰ ਧਿਆਨ, ਲਹਿਣਾ ਲੇਖਾ ਦਏ ਸਮਝਾਈਆ। ਪੂਤ ਸਪੂਤਾ ਚਤੁਰ ਸੁਜਾਨ, ਸੁਘੜ ਦਏ ਨਾਮ ਵਡਿਆਈਆ। ਭਾਣਾ ਮੰਨਿਆ ਸਾਚੀ ਆਣ, ਸੀਸ ਸੀਸ ਟਿਕਾਈਆ। ਅੰਤਮ ਮੰਗਿਆ ਏਕਾ ਦਾਨ, ਸੱਥਰ ਸੇਜ ਯਾਰ ਹੰਢਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਵਸਤ ਅਮੋਲਕ ਝੋਲੀ ਪਾਈਆ। ਤੇਰਾ ਸੱਥਰ ਕਰਾਂ ਪਰਵਾਨ, ਤੇਰੀ ਕਾਇਆ ਸੇਜ ਸੋਭਾ ਪਾਈਆ। ਤੇਰੇ ਅੰਦਰ ਵੜਾਂ ਆਣ, ਰੂਪ ਰੰਗ ਤੁਧ ਬਿਨ ਅਵਰ ਨਾ ਕਿਸੇ ਦਸਾਈਆ। ਨਿਰਗੁਣ ਰੂਪ ਬਣਿਆ ਹੁਕਮਰਾਨ, ਸਰਗੁਣ ਸਾਚਾ ਹੁਕਮ ਮਨਾਈਆ। ਅੰਦਰ ਵੜ ਕਰਾਂ ਪਛਾਣ, ਭੁਲ ਕਦੇ ਨਾ ਜਾਈਆ। ਏਕਾ ਦੇਵਾਂ ਸੱਚਾ ਦਾਨ, ਸਾਚੀ ਦਾਤ ਝੋਲੀ ਪਾਈਆ। ਏਕਾ ਡੰਕਾ ਵੱਜੇ ਦੋ ਜਹਾਨ, ਤੇਰੀ ਨੌਬਤ ਨਾਮ ਵਜਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਗਾਨ, ਸ਼ਰਅ ਸ਼ਰੀਅਤ ਨਾ ਕੋਇ ਵਖਾਈਆ। ਕਲਜੁਗ ਝੂਠੀ ਮੇਟ ਦੁਕਾਨ, ਸਚ ਭੰਡਾਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਈਆ। ਗੋਬਿੰਦ ਅੰਤਰ ਤੇਰਾ ਮੇਲਾ, ਹਰਿ ਜੂ ਹਰਿ ਹਰਿ ਆਪ ਕਰੌਣਾ। ਲੇਖਾ ਜਾਣ ਗੁਰੂ ਗੁਰ ਚੇਲਾ, ਗੁਰ ਚੇਲਾ ਖੇਲ ਖਿਲੌਣਾ। ਆਪਣਾ ਧਾਮ ਦੱਸ ਨਵੇਲਾ, ਨਿਰਗੁਣ ਇਕ ਇਕੇਲਾ ਫੇਰਾ ਪੌਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਮਨੌਣਾ। ਗੋਬਿੰਦ ਸੂਰਾ ਸੀਸ ਝੁਕਾ, ਏਕਾ ਵਾਰ ਮੰਗ ਮੰਗਾਈਆ। ਆਪਣਾ ਲੇਖਾ ਦਏ ਸਮਝਾ, ਤੇਰਾ ਲੇਖਾ ਲਿਖਣ ਪੜ੍ਹਨ ਵਿਚ ਨਾ ਆਈਆ। ਆਪਣਾ ਵੇਸ ਦੇ ਵਖਾ, ਜਿਸ ਦਵਾਰੇ ਡੇਰਾ ਲਾਈਆ। ਆਪਣਾ ਭੇਖ ਦੇ ਜਣਾ, ਕਵਣ ਵੇਸ ਮਾਤ ਵਟਾਈਆ। ਕਵਣ ਸਨੇਹੜਾ ਦੇਵੇਂ ਆ, ਮੇਰੇ ਸਾਹਿਬ ਸੱਚੇ ਮਾਹੀਆ। ਕਵਣ ਖੇੜਾ ਦਏਂ ਵਸਾ, ਹੋਏ ਨੂਰ ਰੁਸ਼ਨਾਈਆ। ਕਵਣ ਝੇੜਾ ਦਏਂ ਮੁਕਾ, ਲੁੱਟੀ ਜਾਏ ਲੋਕਾਈਆ। ਕਵਣ ਗੇੜਾ ਦਏਂ ਦਵਾ, ਲੱਖ ਚੁਰਾਸੀ ਲੱਠ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇ ਖੁਲ੍ਹਾਈਆ। ਪੁਰਖ ਅਬਿਨਾਸ਼ੀ ਖੋਲ੍ਹੇ ਭੇਵ, ਆਪਣੀ ਦਇਆ ਆਪ ਕਮਾਇੰਦਾ। ਤੇਰੀ ਲਗਾਵਾਂ ਆਪਣੀ ਸੇਵ, ਆਪਣੀ ਸੇਵਾ ਤੇਰੇ ਨਾਲ ਕਮਾਇੰਦਾ। ਤੇਰਾ ਗੁਣ ਰਸਨਾ ਜਿਹਵ, ਆਪਣੀ ਸ਼ਬਦੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਘਰ ਆਪ ਸਮਝਾਇੰਦਾ। ਆਪਣਾ ਘਰ ਆਪ ਬਣੌਣਾ, ਆਪਣੀ ਸੇਵਾ ਆਪ ਕਮਾਈਆ। ਆਪਣਾ ਦੀਪ ਆਪ ਜਗੌਣਾ, ਆਪੇ ਕਰੇ ਸਚ ਰੁਸ਼ਨਾਈਆ। ਆਪਣੇ ਮੰਦਰ ਆਪ ਟਿਕੌਣਾ, ਆਪੇ ਵੇਖ ਵਖਾਈਆ। ਆਪਣੇ ਘਰ ਆਪੇ ਗੌਣਾ, ਆਪੇ ਖ਼ੁਸ਼ੀ ਮਨਾਈਆ। ਆਪਣੀ ਸੇਜਾ ਆਪੇ ਸੌਣਾ, ਆਪੇ ਸੋਭਾ ਪਾਈਆ। ਆਪਣਾ ਦਰਸਨ ਆਪੇ ਪੌਣਾ, ਆਪ ਆਪਣਾ ਵੇਖ ਵਖਾਈਆ। ਆਪਣਾ ਖੇਲ ਆਪੇ ਕਰੇ ਜੋ ਹਰਿ ਜੂ ਭੌਣਾ, ਦੂਸਰ ਸੰਗ ਨਾ ਕੋਇ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਤੇਰਾ ਵਰਤੇ ਹੁਕਮ ਨਿਰੰਕਾਰ, ਨਿਰੰਕਾਰੀ ਖੇਲ ਕਰਾਇਆ। ਤੂੰ ਨਿਰਗੁਣ ਲੈ ਅਵਤਾਰ, ਸਰਗੁਣ ਆਸ ਪੂਰ ਕਰਾਇਆ। ਤੇਰਾ ਵਸੇ ਧਾਮ ਨਿਆਰ, ਸੰਬਲ ਨਾਉਂ ਰਖਾਇਆ। ਗੁਰਮੁਖਾਂ ਕਰੇਂ ਪਿਆਰ, ਗੁਰਸਿਖ ਗੋਦ ਬਹਾਇਆ। ਸੰਤ ਭਗਤ ਲਏਂ ਉਠਾਲ, ਆਪਣਾ ਮੇਲ ਮਿਲਾਇਆ। ਲੇਖਾ ਜਾਣੇਂ ਸ਼ਾਹ ਕੰਗਾਲ, ਦੀਨ ਦਿਆਲ ਦਇਆ ਕਮਾਇਆ। ਤੂੰ ਮੁਰੀਦਾਂ ਸੁਣੇਂ ਹਾਲ, ਮੁਰਸ਼ਦ ਬਣ ਬੇਪਰਵਾਹਿਆ। ਤੇਰਾ ਵੱਜੇ ਏਕਾ ਤਾਲ, ਸੁਣੇ ਸਰਬ ਖ਼ੁਦਾਇਆ। ਤੂੰ ਸਭ ਨੂੰ ਕਰੇਂ ਬੇਹਾਲ, ਤੇਰਾ ਅੰਤ ਕਿਸੇ ਨਾ ਪਾਇਆ। ਤੂੰ ਚਲੇਂ ਅਵੱਲੜੀ ਚਾਲ, ਚਾਲ ਨਿਰਾਲੀ ਇਕ ਰਖਾਇਆ। ਸਤ ਰੰਗ ਨਿਸ਼ਾਨਾ ਲਏਂ ਵਖਾਲ, ਕਲਜੁਗ ਵੇਲਾ ਅੰਤ ਜਣਾਇਆ। ਗੁਰਸਿਖ ਸੁਹੇਲੇ ਆਪੇ ਕਰੇ ਭਾਲ, ਲੱਖ ਚੁਰਾਸੀ ਵਿਚੋਂ ਲਏ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੈਂ ਸਦਾ ਸਦ ਤੇਰੀ ਸੇਵ ਕਮਾਇਆ। ਤੇਰੀ ਸੇਵ ਸੁਤ ਦੁਲਾਰ, ਹਰਿ ਸਾਚਾ ਆਪ ਲਗਾਈਆ। ਨੀਂਹ ਰੱਖਾਂ ਤੇਰੀ ਅਪਰ ਅਪਾਰ, ਚਾਰ ਜੁਗ ਨਾ ਸਕੇ ਕੋਈ ਉਖੜਾਈਆ। ਮਾਣਸ ਦੇਹ ਨੌਂ ਦਵਾਰ, ਨਵ ਨੌਂ ਖੰਡ ਵੇਖ ਵਖਾਈਆ। ਸਾਢੇ ਤਿੰਨ ਹੱਥ ਮਹਲ ਮਨਾਰ, ਜਗਤ ਮਨਾਰਾ ਦਏ ਸਮਝਾਈਆ। ਤੇਰੀ ਸੇਵਾ ਲਾ ਚਾਰ, ਦੋ ਦੋ ਵੰਡ ਵੰਡਾਈਆ। ਦੋ ਧਰਨੀ ਪੈਜ ਦੇਣ ਸੁਆਰ, ਦੋ ਬ੍ਰਹਿਮੰਡ ਕਰਨ ਰੁਸ਼ਨਾਈਆ। ਦੋਹਾਂ ਵਿਚੋਲਾ ਬਣੇ ਆਪ ਨਿਰੰਕਾਰ, ਆਪਣੀ ਸੇਵਾ ਆਪ ਲਗਾਈਆ। ਸੇਵਾ ਕਰੇ ਸੱਚੀ ਸੰਸਾਰ, ਅਭੁਲ ਭੁਲ ਕਦੇ ਨਾ ਜਾਈਆ। ਧਾਮ ਬਣਾਏ ਇਕ ਨਿਆਰ, ਮੰਦਰ ਮਸਜਿਦ ਮਠ ਗੁਰੂਦਵਾਰ ਨਾ ਕੋਇ ਵਡਿਆਈਆ। ਜਿਸ ਘਰ ਬਹੇ ਨਿਰੰਕਾਰ, ਸੋ ਦਰ ਸੋਭਾ ਪਾਈਆ। ਜਿਸ ਦਰ ਗੁਰੂ ਮਿਲੇ ਕਰਤਾਰ, ਗੁਰ ਕਰਤਾਰ ਏਕਾ ਰੰਗ ਸਮਾਈਆ। ਸੋ ਧਰਨੀ ਰਹੇ ਜੁਗ ਚਾਰ, ਚਾਰ ਜੁਗ ਗੁਰ ਅਵਤਾਰ ਸਭ ਨਿਉਂ ਨਿਉਂ ਸੀਸ ਝੁਕਾਈਆ। ਜਿਸ ਘਰ ਆਏ ਤੇਈ ਅਵਤਾਰ, ਦੂਰ ਦੁਰਾਡਾ ਪੰਧ ਮੁਕਾਈਆ। ਜਿਸ ਘਰ ਆਏ ਭਗਤ ਕਰਨ ਨਿਮਸਕਾਰ, ਸੋ ਘਰ ਸੱਚਾ ਸੋਭਾ ਪਾਈਆ। ਜਿਸ ਗ੍ਰਹਿ ਪੀਰ ਪੈਗ਼ੰਬਰ ਕਰਨ ਸਲਾਮ, ਸਯਦਾ ਸੀਸ ਜਗਦੀਸ ਝੁਕਾਈਆ। ਜਿਸ ਘਰ ਦਰਸ ਪਾਇਣ ਦਸ ਗੁਰ ਜਾਇਣ ਬਲਹਾਰ, ਨਿਰਗੁਣ ਨਿਰਗੁਣ ਨਿਰਗੁਣ ਗੁਣ ਗਾਈਆ। ਜਿਸ ਗ੍ਰਹਿ ਲੱਗੇ ਸਚ ਦਰਬਾਰ, ਸੋ ਘਰ ਸਚਖੰਡ ਰੂਪ ਵਟਾਈਆ। ਜਿਸ ਤਖ਼ਤ ਬਹੇ ਆਪ ਨਿਰੰਕਾਰ, ਸੋ ਤਖ਼ਤ ਉਲਟ ਨਾ ਜਾਈਆ । ਅਸੂ ਤਿੰਨ ਵੀਹ ਸੌ ਤਿੰਨ ਬਿਕ੍ਰਮੀ ਪਹਿਲਾ ਕੀਤਾ ਵਿਹਾਰ, ਘਨਕਪੁਰ ਨੀਂਹ ਰਖਾਈਆ। ਆਰ ਪਾਰ ਦਿਤਾ ਉਜਾੜ, ਵਸਦਾ ਨਜ਼ਰ ਕੋਇ ਨਾ ਆਈਆ। ਫੜ ਫੜ ਬਾਹੋਂ ਦਏ ਉਠਾਲ, ਸੋਇਆ ਕੋਇ ਰਹਿਣ ਨਾ ਪਾਈਆ। ਸੰਮਤ ਅਠਾਰਵੇਂ ਹੋ ਹੁਸ਼ਿਆਰ, ਆਪਣੀ ਬਣਤ ਆਪ ਬਣਾਈਆ। ਕਰੇ ਖੇਲ ਅਗੰਮ ਅਪਾਰ, ਰੂਪ ਅਨੂਪ ਆਪ ਵਟਾਈਆ। ਚਵੀ ਹੱਥ ਨਿਸ਼ਾਨ ਸੁਣ ਪੁਕਾਰ, ਛੱਤੀ ਛੱਤੀ ਦਏ ਸਲਾਹੀਆ। ਛੱਤੀ ਚਾਰ ਬਣੇ ਮਨਾਰ, ਜਗਤ ਮਨਾਰਾ ਇਕ ਵਡਿਆਈਆ। ਭਗਤ ਭਗਵੰਤ ਲਏ ਉਠਾਲ, ਜੁਗ ਵਿਛੜੇ ਮੇਲ ਮਿਲਾਈਆ। ਸਤਿਜੁਗ ਦਇਆ ਕਮਾਏ ਦੀਨ ਦਿਆਲ, ਚਵੀਂ ਚਵੀਂ ਕਰ ਕੁੜਮਾਈਆ। ਤ੍ਰੇਤਾ ਲੇਖਾ ਜਾਣੇ ਸਦਾ ਕਿਰਪਾਲ, ਬੀਸ ਬੀਸ ਨਾਲ ਮਿਲਾਈਆ। ਦਵਾਪਰ ਵੇਖੇ ਆਪ ਧਰਮਸਾਲ, ਸੋਲਾਂ ਸੋਲਾਂ ਵੱਜੇ ਵਧਾਈਆ। ਕਲਜੁਗ ਖਾਏ ਨਾ ਅੰਤਮ ਕਾਲ, ਬਾਰਾਂ ਬਾਰਾਂ ਸੋਭਾ ਪਾਈਆ। ਚਵੀ ਵੀਹ ਰਲਾਏ ਨਾਲ, ਸੋਲਾਂ ਬਾਰਾਂ ਬੰਧਨ ਪਾਈਆ। ਬਹੱਤਰ ਭਗਤ ਲਏ ਉਠਾਲ, ਲੋਕਮਾਤ ਕਰ ਰੁਸ਼ਨਾਈਆ। ਸਾਚੀ ਸੇਵਾ ਦਏ ਵਖਾਲ, ਸੇਵਕ ਸੇਵਾ ਇਕ ਸਮਝਾਈਆ। ਬਹੱਤਰ ਬਹੱਤਰ ਨਾਲ ਕਰੇ ਪਿਆਰ, ਸੱਤ ਦੋ ਪਰਦਾ ਲਾਹੀਆ। ਏਕਾ ਰੰਗ ਵੇਖੇ ਸ਼ਾਹ ਕੰਗਾਲ, ਮਾਇਆ ਮਮਤਾ ਨਾਲ ਰਖਾਈਆ। ਨਿਰਗੁਣ ਸਰਗੁਣ ਬਣ ਦਲਾਲ, ਜਗਤ ਦਲੀਲ ਦਏ ਬਦਲਾਈਆ। ਚਾਰ ਵਰਨ ਵਖਾਏ ਇਕ ਧਰਮਸਾਲ, ਧੁਰ ਧਰਮੀ ਬੈਠਾ ਆਸਣ ਲਾਈਆ। ਸੀਸ ਤਾਜ ਦਏ ਵਖਾਲ, ਚਾਰੇ ਮੁਖ ਨਾਲ ਰਲਾਈਆ। ਮਾਝਾ ਮਾਲਵਾ ਵੇਖੇ ਲਾਲ, ਦੁਆਬਾ ਆਪਣੀ ਗੰਢ ਪਵਾਈਆ। ਜੰਮੂ ਨਾਮ ਵਸਤ ਖ਼ੁਸ਼ਹਾਲ, ਜ਼ਮ ਜ਼ਮ ਦੇਵੇ ਸੱਚਾ ਮਾਹੀਆ। ਬਹੱਤਰ ਬਹੱਤਰ ਕਰ ਪ੍ਰਿਤਪਾਲ, ਬਹੱਤਰ ਸੇਵਾ ਇਕ ਲਗਾਈਆ। ਛੱਤੀ ਛੱਤੀ ਖੇਲ ਨਿਆਰ, ਜੁਗ ਛੱਤੀ ਖੇਡ ਮੁਕਾਈਆ। ਛੱਤੀ ਰਾਗ ਜਾਇਣ ਹਾਰ, ਬਹੱਤਰ ਭਗਤ ਮਿਲੇ ਵਡਿਆਈਆ। ਚੌਦਾਂ ਗੁਰੂ ਕਰੇ ਜ਼ਾਹਰ, ਆਪ ਆਪਣਾ ਪਰਦਾ ਲਾਹੀਆ। ਛੱਤੀ ਦਿਵਸ ਕਰੇ ਭਾਲ, ਤ੍ਰੈ ਤ੍ਰੈ ਆਪਣਾ ਰੂਪ ਵਖਾਈਆ। ਛੇ ਘਰ ਪਾਵੇ ਆਪੇ ਸਾਰ, ਸ਼ਾਸਤਰ ਸਿਮਰਤ ਭੇਵ ਨਾ ਰਾਈਆ। ਸਚ ਦਵਾਰ ਕਰ ਤਿਆਰ, ਤ੍ਰੈਗੁਣ ਅਤੀਤਾ ਗੋਬਿੰਦ ਮੀਤਾ ਸਚ ਸਿੰਘਾਸਣ ਸੋਭਾ ਪਾਈਆ। ਨੌਂ ਦਵਾਰ ਖੋਲ੍ਹ ਕਿਵਾੜ, ਸੱਤ ਸੱਤ ਵੇਖੇ ਏਕਾ ਵਾਰ, ਨੌਂ ਸੱਤ ਬੰਧਨ ਪਾਈਆ। ਪਹਿਲੀ ਚੇਤ ਲਾਏ ਸਚ ਦਰਬਾਰ। ਪੰਜ ਪਿਆਰੇ ਰਖੇ ਨਾਲ, ਬਹੱਤਰ ਸਿੱਖ ਲਏ ਉਠਾਲ, ਕਰੇ ਖੇਲ ਆਪ ਨਿਰਾਲ, ਸਤਿ ਸਤਿਵਾਦੀ ਸੀਸ ਜਗਦੀਸ ਪਗੜੀ ਦਏ ਬੰਧਾਈਆ। ਗੁਰਦਿਆਲ ਸਿੰਘ ਤੇਰਾ ਪੂਰਾ ਕਰੇ ਸਵਾਲ, ਤੇਰੀ ਰਾਜ ਬਣਤਰ ਦਏ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਫ਼ਰਮਾਨ ਰਾਸ਼ਟਰ ਪਤ ਦਏ ਸਮਝਾਈਆ।
