Granth 10 Likhat 228: 18 Kattak 2018 Bikarmi Jethuwal Darbar wich

੧੮ ਕਤਕ ੨੦੧੮ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ

ਇਕ ਪਨਾਹ ਏਕਾ ਓਟ, ਏਕਾ ਘਰ ਸਮਝਾਇੰਦਾ। ਏਕਾ ਨੂਰ ਏਕਾ ਜੋਤ, ਏਕਾ ਡਗਮਗਾਇੰਦਾ। ਏਕਾ ਕਿਲਾ ਏਕਾ ਕੋਟ, ਏਕਾ ਮੰਦਰ ਸੁਹਾਇੰਦਾ। ਏਕਾ ਓਤ ਏਕਾ ਪੋਤ, ਏਕਾ ਬੰਸ ਸਰਬੰਸ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਬੰਧਾਇੰਦਾ। ਏਕਾ ਓਟ ਇਕ ਪਨਾਹ, ਏਕਾ ਘਰ ਸਮਝਾਈਆ। ਨਿਰਗੁਣ ਸਰਗੁਣ ਦਏ ਸਲਾਹ, ਸਾਖ਼ਯਾਤ ਰੂਪ ਧਰਾਈਆ। ਨਿਰਵੈਰ ਨਿਰਾਕਾਰ ਮਲਾਹ, ਅਜੂਨੀ ਰਹਿਤ ਸੇਵ ਕਮਾਈਆ। ਅਗੰਮ ਅਗੰਮੜਾ ਪੱਲੂ ਆਪਣਾ ਫੜਾ, ਦਿਸ ਕਿਸੇ ਨਾ ਆਈਆ। ਭੇਵ ਅਭੇਦ ਦਏ ਖੁਲ੍ਹਾ, ਬੇਐਬ ਨਾਮ ਖ਼ੁਦਾਈਆ। ਇਕ ਵਖਾਏ ਸਾਚਾ ਰਾਹ, ਰਹਿਬਰ ਬਣ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਲੇਖ ਦਏ ਜਣਾਈਆ। ਏਕਾ ਲੇਖ ਲੇਖ ਕਰਤਾਰਾ, ਹਰਿ ਸੱਜਣ ਸਚ ਜਣਾਇੰਦਾ। ਕਰੇ ਖੇਲ ਅਪਰ ਅਪਾਰਾ, ਭੇਵ ਕੋਇ ਨਾ ਪਾਇੰਦਾ। ਨਿਰਗੁਣ ਸਰਗੁਣ ਖੇਲ ਨਿਆਰਾ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਆਪਣੀ ਕਲ ਆਪੇ ਕਰ ਪਸਾਰਾ, ਹਰਿ ਜੂ ਆਪੇ ਵੇਖ ਵਖਾਇੰਦਾ। ਆਪਣੇ ਮੰਦਰ ਕਰ ਉਜਿਆਰਾ, ਬੰਕ ਦਵਾਰੀ ਸੋਭਾ ਪਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਸ਼ਾਹ ਸੁਲਤਾਨ ਹੁਕਮ ਜਣਾਇੰਦਾ। ਹੁਕਮੀ ਹੁਕਮ ਸਾਚੀ ਕਾਰਾ, ਕਰਤਾ ਪੁਰਖ ਕਾਰ ਕਮਾਇੰਦਾ। ਦਰ ਦਰਵੇਸ਼ ਬਣ ਭਿਖਾਰਾ, ਘਰ ਘਰ ਆਪਣੀ ਅਲਖ ਜਗਾਇੰਦਾ। ਅਲਖ ਅਗੋਚਰ ਬੇਪਰਵਾਹ ਇਕ ਇਕੱਲਾ ਬੋਲ ਨਾਅਰਾ, ਨਰਾਇਣ ਆਪਣਾ ਨਾਉਂ ਪਰਗਟਾਇੰਦਾ। ਸਤਿ ਸਤਿਵਾਦੀ ਸਚ ਵਿਹਾਰਾ, ਦੋਏ ਦੋਏ ਆਪਣਾ ਰੰਗ ਵਖਾਇੰਦਾ। ਨਿਰਗੁਣ ਸਰਗੁਣ ਕਰ ਪਿਆਰਾ, ਪ੍ਰੇਮ ਬੰਧਨ ਏਕਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇੰਦਾ। ਆਪਣਾ ਪਰਦਾ ਆਪੇ ਖੋਲ੍ਹ, ਨਿਰਗੁਣ ਨਿਰਵੈਰ ਦਇਆ ਕਮਾਈਆ। ਬਿਨ ਰਸਨਾ ਜਿਹਵਾ ਆਪੇ ਬੋਲ, ਆਪਣਾ ਗੁਣ ਆਪ ਸਮਝਾਈਆ। ਬਿਨ ਕੰਡੇ ਤੋਲੇ ਸਾਚਾ ਤੋਲ, ਤੋਲਣਹਾਰ ਸੱਚਾ ਸ਼ਹਿਨਸ਼ਾਹੀਆ। ਬਿਨ ਮਰਦੰਗੇ ਵਜਾਏ ਢੋਲ, ਨਾਮ ਨਗਾਰਾ ਇਕ ਸੁਣਾਈਆ। ਬਿਨ ਮੰਗਿਆਂ ਦੇਵੇ ਵਸਤ ਅਨਮੋਲ, ਬਖ਼ਸ਼ਿਸ਼ ਆਪਣੇ ਹੱਥ ਰਖਾਈਆ। ਬਿਨ ਰੁਤੜੀ ਹਰ ਘਟ ਅੰਦਰ ਜਾਏ ਮੌਲ, ਮੌਲਾ ਆਪਣੀ ਖੇਲ ਖਿਲਾਈਆ। ਬਿਨ ਅਮਰ ਅੰਮ੍ਰਿਤ ਮੇਘ ਬਰਸੇ ਕੌਲ, ਕਵਲ ਨੈਣ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਨਾਹ ਇਕ ਸਮਝਾਈਆ। ਸਚ ਪਨਾਹ ਓਟ ਇਕ, ਏਕਾ ਇਕ ਜਣਾਇੰਦਾ। ਜਿਸ ਦਾ ਲੇਖਾ ਕੋਈ ਸਕੇ ਨਾ ਲਿਖ, ਸੋ ਲਿਖ ਲਿਖ ਲੇਖ ਸਮਝਾਇੰਦਾ। ਜਿਸ ਦਾ ਕੋਈ ਨਾ ਜਾਣੇ ਦੇਸ, ਸੋ ਆਪਣਾ ਦੇਸ ਆਪ ਬਣਾਇੰਦਾ। ਜਿਸ ਦਾ ਕੋਇ ਨਾ ਜਾਣੇ ਵੇਸ, ਸੋ ਆਪਣਾ ਵੇਸ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਪਨਾਹ ਇਕ ਰਖਾਇੰਦਾ। ਸਾਚੀ ਪਨਾਹ ਪੁਰਖ ਅਕਾਲ, ਪੁਨਹ ਪੁਨਹ ਨਿਮਸਕਾਰਿਆ। ਆਦਿ ਜੁਗਾਦਿ ਦੀਨ ਦਿਆਲ, ਸ਼ਾਹ ਪਾਤਸ਼ਾਹ ਸੱਚੀ ਸਰਕਾਰਿਆ। ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਉਚ ਮਹੱਲ ਅਟਲ ਮੁਨਾਰਿਆ। ਕਰੇ ਖੇਲ ਖੇਲ ਨਿਰਾਲ, ਲੇਖਾ ਲਿਖਤ ਵਿਚ ਨਾ ਆ ਰਿਹਾ। ਆਪਣਾ ਆਪੇ ਕਰੇ ਹੱਲ ਸਵਾਲ, ਦੂਜਾ ਅੰਕ ਨਾ ਕੋਇ ਬਣਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾ ਲਿਆ। ਖੇਲੇ ਖੇਲ ਪੁਰਖ ਅਪਾਰਾ, ਅਪਰੰਪਰ ਵਡ ਵਡਿਆਈਆ। ਨਿਰਗੁਣ ਨਿਰਾਕਾਰ ਹੋ ਉਜਿਆਰਾ, ਨਿਰਵੈਰ ਧਾਰ ਚਲਾਈਆ। ਜੁਗ ਚੌਕੜੀ ਦੇ ਸਹਾਰਾ, ਏਕਾ ਨਾਮ ਓਟ ਵਖਾਈਆ। ਅੰਤ ਵਜਾਏ ਊਚ ਨਗਾਰਾ, ਥਿਰ ਕੋਇ ਰਹਿਣ ਨਾ ਪਾਈਆ। ਲੱਖ ਚੁਰਾਸੀ ਕਰ ਪਸਾਰਾ, ਘੜਨ ਭੰਨਣਹਾਰ ਵੇਖ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਹੁਲਾਰਾ, ਗੇੜਾ ਗੇੜੇ ਵਿਚ ਭਵਾਈਆ। ਹੁਕਮੀ ਹੁਕਮ ਕਰ ਵਰਤਾਰਾ, ਗੁਰ ਅਵਤਾਰ ਸੇਵਾ ਲਾਈਆ। ਸਾਧ ਸੰਤ ਦੇ ਦੀਦਾਰਾ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਜੁਗ ਚੌਕੜੀ ਪਾਰ ਕਿਨਾਰਾ, ਨਵ ਨੌਂ ਚਾਰ ਰਹਿਣ ਨਾ ਪਾਈਆ। ਕਲਜੁਗ ਅੰਤਮ ਹੋਇਆ ਬੇਮੁਹਾਰਾ, ਵਾਗ ਹੱਥ ਨਾ ਕਿਸੇ ਫੜਾਈਆ। ਆਦਿ ਮਧ ਜੋ ਦੇਂਦਾ ਰਿਹਾ ਲਾਰਾ, ਗੁਰ ਅਵਤਾਰ ਓਟ ਤਕਾਈਆ। ਲੁਕਿਆ ਰਿਹਾ ਸਚਖੰਡ ਸੱਚੇ ਦਰਬਾਰਾ, ਜਿਸ ਮੰਦਰ ਚੜ੍ਹਨ ਕੋਇ ਨਾ ਪਾਈਆ। ਉਚੀ ਕੂਕ ਕੂਕ ਗੌਂਦੇ ਰਹੇ ਵਾਰਾ, ਨਾਉਂ ਨਾਮ ਨਾਮ ਸਾਲਾਹੀਆ। ਦੋਏ ਜੋੜ ਜੋੜ ਕਰਦੇ ਰਹੇ ਨਿਮਸਕਾਰਾ, ਪੰਜ ਤੱਤ ਕਾਇਆ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਰਖਾਈਆ। ਸਾਚੀ ਖੇਲ ਰੱਖੀ ਹੱਥ, ਪੁਰਖ ਅਗੰਮ ਵਡੀ ਵਡਿਆਈਆ। ਜੁਗ ਚੌਕੜੀ ਚਲਾਇਆ ਰਥ, ਲੋਕਮਾਤ ਵੇਸ ਵਟਾਈਆ। ਨਾਮ ਜਣਾਈ ਮਹਿਮਾ ਅਕਥ, ਸ਼ਬਦੀ ਸ਼ਬਦ ਪੜ੍ਹਾਈਆ। ਅੰਮ੍ਰਿਤ ਭੰਡਾਰ ਅਮੋਲਕ ਵਥ, ਨਿਝਰ ਝਿਰਨਾ ਇਕ ਵਖਾਈਆ। ਨੇਤਰ ਲੋਚਣ ਖੋਲ੍ਹ ਅੱਖ, ਪਰਤਖ ਰੂਪ ਦਰਸਾਈਆ। ਆਪੇ ਸਭ ਤੋਂ ਹੋਇਆ ਰਿਹਾ ਵੱਖ, ਆਪੇ ਘਟ ਘਟ ਰਿਹਾ ਸਮਾਈਆ। ਆਪਣੀ ਵਸਤ ਆਪਣੇ ਅੰਦਰ ਰਖੀ ਢਕ, ਜਿਉਂ ਭਾਵੇ ਤਿਉਂ ਗੁਰ ਪੀਰਾਂ ਰਿਹਾ ਵਰਤਾਈਆ। ਜੋ ਆਇਆ ਸੋ ਕਹਿ ਕਹਿ ਗਿਆ ਅਲਖਨਾ ਅਲਖ, ਅਲਖ ਅਗੋਚਰ ਬੇਪਰਵਾਹੀਆ। ਨੇਤਰ ਨੈਣ ਮੂੰਦ ਕਹਿਣ ਨਥ ਖ਼ਸਮ ਹੱਥ, ਚਾਰੋਂ ਕੁੰਟ ਕੁੰਟ ਭਵਾਈਆ। ਅੰਤਮ ਕਾਇਆ ਖੇੜਾ ਕਰਿਆ ਸਭ ਦਾ ਭੱਠ, ਪੰਜ ਤਤ ਤਤ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਭੇਵ ਛੁਪਾਈਆ। ਨਿਰਗੁਣ ਆਪਣਾ ਭੇਵ ਛੁਪਾ, ਆਦਿ ਮਧ ਖੇਲ ਖਿਲਾਇਆ। ਗੁਰ ਅਵਤਾਰ ਮਾਤ ਪਰਗਟਾ, ਨਾਮ ਸੰਦੇਸ਼ਾ ਇਕ ਸੁਣਾਇਆ। ਪਲਕ ਝਲਕ ਦਰਸ ਦਿਖਾ, ਦਰਦੀ ਦਰਦ ਮਿਟਾਇਆ । ਅਰਸ਼ ਫ਼ਰਸ਼ ਕਾਇਆ ਕੁਰਾ ਪਰਦਾ ਲਾਹ, ਨੂਰੋ ਨੂਰ ਡਗਮਗਾਇਆ। ਸਤਿ ਸੰਦੇਸ਼ਾ ਦੇ ਸਲਾਹ, ਸਾਚਾ ਮਾਰਗ ਇਕ ਜਣਾਇਆ। ਆਪੇ ਫੜ ਫੜ ਰਾਹੇ ਪਾ, ਆਪੇ ਲਏ ਭੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਨਾ ਕਿਸੇ ਜਣਾਇਆ। ਆਪਣਾ ਭੇਵ ਨਾ ਦਿਤਾ ਦੱਸ, ਅਨਭਵ ਆਪਣੀ ਧਾਰ ਚਲਾਈਆ। ਜਿਸ ਨੂੰ ਬਖ਼ਸ਼ਿਆ ਚਰਨ ਧੂੜ ਸਾਚਾ ਰਸ, ਸੋ ਚਰਨ ਕਵਲ ਬਿਗਸਾਈਆ। ਗੁਰ ਅਵਤਾਰਾਂ ਪੂਰੀ ਕਰੀ ਆਸ, ਧੂੜੀ ਟਿੱਕਾ ਮਸਤਕ ਲਾਈਆ। ਬਿਨ ਦੀਪਕ ਬਾਤੀ ਜੋਤ ਕਰ ਪਰਕਾਸ਼, ਜੋਤੀ ਜੋਤ ਜੋਤ ਜਗਾਈਆ। ਬਿਨ ਮੰਦਰ ਘਰ ਵਿਚ ਘਰ ਕਰ ਕਰ ਵਾਸ, ਆਪਣਾ ਘਰ ਸਮਝਾਈਆ। ਬਿਨ ਮੰਡਲ ਪਾਏ ਰਾਸ, ਗੋਪੀ ਕਾਹਨ ਨਚਾਈਆ। ਬਿਨ ਜਿਹਵੇ ਰਸਨ ਸਵਾਸ, ਬੱਤੀ ਦੰਦ ਨਾ ਕੋਇ ਹਿਲਾਈਆ। ਬਿਨ ਨੇਤਰ ਦਿਸੇ ਪਾਸ, ਰੂਪ ਰੰਗ ਰੇਖ ਨਾ ਕੋਇ ਵਡਿਆਈਆ। ਹਰਿ ਕਾ ਨਕ਼ਸ਼ਾ ਕੋਈ ਨਾ ਸਕੇ ਤਰਾਸ਼, ਤ੍ਰੈਗੁਣ ਬੱਧੀ ਸਰਬ ਲੋਕਾਈਆ। ਜਿਸ ਭਾਵੇ ਤਿਸ ਦੇਵੇ ਪਰਕਾਸ਼, ਆਪਣੀ ਬੂਝ ਬੁਝਾਈਆ। ਅੰਤ ਲਹਿਣਾ ਰੱਖੇ ਆਪਣੇ ਹਾਥ, ਸਮਰਥ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਕੌਲ ਭੁਲ ਨਾ ਜਾਈਆ। ਆਦਿ ਕੌਲ ਕੀਆ ਇਕ਼ਰਾਰਾ, ਅਕਲ ਕਲ ਵਡਿਆਇਆ। ਵਿਸ਼ਨ ਬ੍ਰਹਮਾ ਸ਼ਿਵ ਦੇ ਸਹਾਰਾ, ਸਾਚੀ ਸੇਵਾ ਇਕ ਸਮਝਾਇਆ। ਸੁਤ ਦੁਲਾਰਾ ਕਰ ਵਣਜਾਰਾ, ਸਾਚਾ ਵਣਜ ਇਕ ਵਖਾਇਆ। ਤ੍ਰੈਗੁਣ ਮਾਇਆ ਭਰ ਭੰਡਾਰਾ, ਤ੍ਰੈ ਤ੍ਰੈ ਮੇਲਾ ਸਹਿਜ ਸੁਭਾਇਆ। ਪੰਜ ਤਤ ਤਤ ਸ਼ੰਗਾਰਾ, ਨਿਰਗੁਣ ਸਰਗੁਣ ਬੰਧਨ ਪਾਇਆ। ਲੱਖ ਚੁਰਾਸੀ ਕਰ ਵਿਹਾਰਾ, ਘਰ ਘਰ ਰੂਪ ਵਟਾਇਆ। ਨਾਦ ਵੇਦ ਸ਼ਬਦ ਧੁੰਨਕਾਰਾ, ਹੁਕਮੀ ਹੁਕਮ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ। ਖੇਲ ਕਰਾਇਆ ਹਰਿ ਨਿਰੰਕਾਰ, ਆਪਣੀ ਕਿਰਤ ਵਖਾਈਆ। ਲੱਖ ਚੁਰਾਸੀ ਕਰ ਤਿਆਰ, ਘਟ ਘਟ ਜੋਤ ਰੁਸ਼ਨਾਈਆ। ਗ੍ਰਹਿ ਗ੍ਰਹਿ ਸ਼ਬਦ ਨਾਦ ਧੁੰਨਕਾਰ, ਸਾਚੇ ਮੰਦਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਚਲੇ ਸਚ ਰਜ਼ਾਈਆ। ਆਪੇ ਚਲੇ ਆਪਣੇ ਰਾਹ, ਆਪਣੀ ਦਇਆ ਕਮਾਇੰਦਾ। ਆਪਣੀ ਵਸਤ ਆਪਣੀ ਝੋਲੀ ਪਾ, ਆਪੇ ਸ਼ੁਕਰ ਮਨਾਇੰਦਾ। ਆਪਣਾ ਹੁਕਮ ਆਪ ਸੁਣਾ, ਆਪੇ ਹੁਕਮੇ ਕਾਰ ਕਰਾਇੰਦਾ। ਜੁਗ ਚੌਕੜੀ ਆਪੇ ਬੰਧਨ ਪਾ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵੰਡ ਵੰਡਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਆਪੇ ਪੰਧ ਮੁਕਾ, ਗੁਰ ਅਵਤਾਰ ਸੇਵ ਕਮਾਇੰਦਾ। ਅੰਤਮ ਲੇਖਾ ਸਭ ਦਾ ਦਏ ਮੁਕਾ, ਦੇਣਾ ਕੋਇ ਨਜ਼ਰ ਨਾ ਆਇੰਦਾ। ਭਾਣਾ ਸਹਿਣਾ ਇਕ ਸਮਝਾ, ਅੰਤ ਸੰਦੇਸ਼ਾ ਆਪ ਪੁਚਾਇੰਦਾ। ਏਕਾ ਬ੍ਰਹਮ ਦਏ ਦ੍ਰਿੜਾ, ਪਾਰਬ੍ਰਹਮ ਵੰਡ ਵੰਡਾਇੰਦਾ। ਏਕਾ ਘਰ ਦਏ ਵਖਾ, ਘਰ ਸਾਚਾ ਆਪ ਸੁਹਾਇੰਦਾ। ਜਿਸ ਘਰ ਵਸੇ ਬੇਪਰਵਾਹ, ਸੋ ਮੰਦਰ ਸੋਭਾ ਪਾਇੰਦਾ। ਸਾਚੇ ਮੰਦਰ ਸਾਚੇ ਭਗਤ ਲਏ ਬੁਲਾ, ਦੂਸਰ ਨੇੜ ਕੋਇ ਨਾ ਆਇੰਦਾ। ਨਵ ਨੌਂ ਚਾਰ ਸ਼ਬਦੀ ਪੱਲੂ ਰਿਹਾ ਫੜਾ, ਆਪਣਾ ਮੁਖ ਛੁਪਾਇੰਦਾ। ਕਲਜੁਗ ਅੰਤਮ ਚੜ੍ਹਿਆ ਚਾ, ਪਾਰਬ੍ਰਹਮ ਖ਼ੁਸ਼ੀ ਮਨਾਇੰਦਾ। ਆਪਣਾ ਵੇਲਾ ਵਕ਼ਤ ਸੁਹਾ, ਥਿਤ ਵਾਰ ਨਾ ਕੋਇ ਵਡਿਆਇੰਦਾ। ਹਰਿਜਨ ਸਾਚੇ ਲਏ ਉਠਾ, ਆਪਣੀ ਗੋਦ ਸੁਹਾਇੰਦਾ। ਬਿਨ ਭਗਤਾਂ ਕਿਸੇ ਦਾ ਬਣੇ ਨਾ ਪਿਤਾ ਮਾਂ, ਸਿਰ ਹੱਥ ਨਾ ਕਿਸੇ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਗੁਰ ਅਵਤਾਰ ਦੇ ਸਹਾਰ, ਲੋਕਮਾਤ ਸੇਵ ਲਗਾਇੰਦਾ। ਲੋਕਮਾਤ ਜੋ ਦੇ ਦੇ ਲਾਰਾ, ਗੁਰ ਅਵਤਾਰ ਸੇਵ ਲਗਾਈਆ। ਆਦਿ ਜੁਗਾਦਿ ਬਣਿਆ ਰਿਹਾ ਕਵਾਰਾ, ਕੰਤ ਕੰਤੂਹਲ ਬੇਪਰਵਾਹੀਆ। ਨਾਨਕ ਵਰ ਪਾਇਆ ਏਕਾ ਵਾਰਾ, ਲੱਖ ਚੁਰਾਸੀ ਗਿਆ ਸਮਝਾਈਆ। ਪੁਰਖ ਅਗੰਮਾ ਵਸੇ ਸਚ ਦਵਾਰਾ, ਸਚ ਸਿੰਘਾਸਣ ਸੋਭਾ ਪਾਈਆ। ਬਿਨ ਤੇਲ ਬਾਤੀ ਦੀਪਕ ਕਰ ਉਜਿਆਰਾ, ਆਦਿ ਜੁਗਾਦਿ ਰੁਸ਼ਨਾਈਆ। ਬਿਨ ਪਵਣ ਠੰਡਾ ਦਰਬਾਰਾ, ਸੀਤਲ ਧਾਰ ਵਹਾਈਆ। ਬਿਨ ਨਾਰੀ ਕਰੇ ਖੇਲ ਪੁਰਖ ਨਾਰਾ, ਬਿਨ ਕੁੱਖੋਂ ਸੁਤ ਦੁਲਾਰਾ ਸ਼ਬਦੀ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਹਰਿ ਖੇਲ ਕਰਾਇਆ, ਕਲਜੁਗ ਅੰਤਮ ਵਾਰ। ਚਾਰ ਜੁਗ ਦਾ ਲਹਿਣਾ ਵੇਖ ਵਖਾਇਆ, ਆਪੇ ਵੇਖੇ ਵੇਖਣਹਾਰ। ਹਰਿਜਨ ਸਾਚੇ ਲਏ ਉਠਾਇਆ, ਆਪ ਆਪਣੀ ਕਿਰਪਾ ਧਾਰ। ਸਤਿਜੁਗ ਸਾਚਾ ਰਾਹ ਚਲਾਇਆ, ਨਿਹਕਰਮੀ ਕਰਮ ਵਿਚਾਰ। ਭਗਤ ਭਗਵੰਤ ਲਏ ਮਿਲਾਇਆ, ਏਕਾ ਮੇਲਾ ਹਰਿ ਦਵਾਰ। ਨਿਰਗੁਣ ਹੋ ਹੋ ਫੇਰਾ ਮਾਤ ਪਾਇਆ, ਕਰਿਆ ਖੇਲ ਅਗੰਮ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਸਾਰ। ਆਪਣੀ ਜਾਣੇ ਸਾਰ ਦੇਵੇ ਪਨਾਹ, ਸਿਰ ਆਪਣਾ ਹੱਥ ਟਿਕਾਈਆ। ਇਕ ਜਪਾਏ ਨਿਰਗੁਣ ਨਾਂ, ਸਰਗੁਣ ਨਿਰਗੁਣ ਰੂਪ ਸਮਾਈਆ। ਬਿਨ ਹੱਥਾਂ ਪਕੜੇ ਬਾਂਹ, ਏਕਾ ਬੰਧਨ ਰਿਹਾ ਵਖਾਈਆ। ਬਿਨ ਜਨਨੀ ਜਨ ਬਣੇ ਪਿਤਾ ਮਾਂ, ਬਾਲਕ ਆਪਣੀ ਗੋਦ ਉਠਾਈਆ। ਬਿਨ ਥਾਉਂ ਦੇਵੇ ਥਾਂ, ਥਾਨ ਥਨੰਤਰ ਆਪ ਸੁਹਾਈਆ। ਬਿਨ ਬਿਰਖ ਦੇਵੇ ਠੰਡੀ ਛਾਂ, ਮਿਹਰ ਨਜ਼ਰ ਇਕ ਟਿਕਾਈਆ। ਜਨ ਭਗਤਾਂ ਦੇਵੇ ਸਲਾਹ, ਸਲਾਹਗੀਰ ਨਾਲ ਮਿਲਾਈਆ। ਪੰਚਮ ਮੇਲਾ ਮੇਲ ਮਿਲਾ, ਆਪਣਾ ਬੰਧਨ ਪਾਈਆ। ਗੁਰੂ ਚੇਲਾ ਬਣ ਕੇ ਸੇਵ ਰਿਹਾ ਕਮਾ, ਦਿਸ ਕਿਸੇ ਨਾ ਆਈਆ। ਜਿਸ ਦਾ ਵੇਲਾ ਸੋ ਲਏ ਸੁਹਾ, ਭੁੱਲੇ ਅਭੁਲ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਏਕਾ ਹੁਕਮ ਜਣਾਈਆ। ਉਠੋ ਸਿੰਘੋ ਕਸੋ ਲੰਗੋਟੇ, ਹਰਿ ਮਾਤਲੋਕ ਵਿਚ ਆਇਆ। ਮਛ ਕਛ ਜੋ ਦੇਂਦਾ ਰਿਹਾ ਗੋਤੇ, ਆਪਣਾ ਬੰਧਨ ਪਾਇਆ। ਬਾਲੇ ਜਿਸ ਨੀਹਾਂ ਹੇਠ ਦਬਾਏ ਕਰ ਕਰ ਟੋਟੇ, ਭੇਖੀ ਆਪਣਾ ਭੇਖ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਦਏ ਸੁਣਾਇਆ। ਉਠੋ ਸਿਖੋ ਫੜੋ ਡਾਂਗ, ਹਰਿ ਆਇਆ ਨਿਕਲ ਨਾ ਜਾਈਆ। ਜਿਸ ਨੂੰ ਕਹਿੰਦੇ ਸਵਾਂਗੀ ਰਚਦਾ ਰਿਹਾ ਸਵਾਂਗ, ਸੋ ਆਪਣਾ ਵੇਸ ਵਟਾਈਆ। ਜਿਸ ਦੀ ਗੁਰ ਪੀਰ ਤਕਦੇ ਰਹੇ ਤਾਂਘ, ਬਿਨ ਤਾਂਘੋ ਦਇਆ ਕਮਾਈਆ। ਆਪਣੇ ਨਾਮ ਦੀ ਆਪਣੇ ਨਾਲ ਲੈ ਕੇ ਆਇਆ ਕਾਂਗ, ਬਿਨ ਹੜ੍ਹ ਤੋਂ ਦਏ ਰੁੜ੍ਹਾਈਆ। ਬਿਨ ਡੋਰੀ ਪਕੜੇ ਵਾਗ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਨੇਤਰ ਖੋਲ੍ਹ ਜਾਣਾ ਜਾਗ, ਵੇਲਾ ਗਿਆ ਹੱਥ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾਈਆ। ਉਠੋ ਸਿਖੋ ਹਰਿ ਜੂ ਲੈਣਾ ਘੇਰ, ਹਰਿ ਸਾਚਾ ਸਚ ਜਣਾਇੰਦਾ। ਜਿਸ ਨੂੰ ਕਹਿੰਦੇ ਸਿੰਘ ਸ਼ੇਰ, ਸੋ ਸ਼ੇਰ ਨਜ਼ਰ ਕਿਸੇ ਨਾ ਆਇੰਦਾ। ਜਿਸ ਨੇ ਆਪਣਾ ਤਨ ਢਾਹ ਕੇ ਕੀਤਾ ਢੇਰ, ਲੱਖ ਚੁਰਾਸੀ ਖ਼ਾਕ ਮਿਲਾਇੰਦਾ। ਜੁਗਾ ਜੁਗੰਤਰ ਆਦਿ ਮਧ ਕਰਦਾ ਰਿਹਾ ਹੇਰ ਫੇਰ, ਆਪਣਾ ਭੇਵ ਨਾ ਕਿਸੇ ਜਣਾਇੰਦਾ। ਬਿਨ ਨੇਤਰ ਆਇਆ ਨੇੜ, ਨੈਣ ਆਪਣਾ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਜਣਾਇੰਦਾ। ਉਠੋ ਸਿਖੋ ਲੈਣਾ ਫੜ, ਹਰਿ ਜੂ ਨੱਠ ਕਿਤੇ ਨਾ ਜਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਸਚਖੰਡ ਵਿਚ ਵੜ ਕੇ ਜੋ ਮਾਰਦਾ ਰਿਹਾ ਤੜ, ਕਲਜੁਗ ਅੰਤਮ ਫਸਿਆ ਸੱਚਾ ਮਾਹੀਆ। ਕਰ ਪ੍ਰੀਤੀ ਫੜਨਾ ਲੜ, ਲੜ ਛੁੱਟ ਕਦੇ ਨਾ ਜਾਈਆ। ਗੁਰਸਿਖ ਮਾਣਕ ਮੋਤੀ ਆਪਣੇ ਸੀਸ ਜਗਦੀਸ ਲਏ ਜੜ, ਸਾਚਾ ਤਾਜ ਆਪ ਸੁਹਾਈਆ। ਹਰਿ ਸੰਗਤ ਬਣੇ ਕਿਲਾ ਗੜ੍ਹ, ਚਾਰ ਕੁੰਟ ਦੀਵਾਰ ਇਕ ਵਖਾਈਆ। ਬਿਨ ਤਰਕਸ਼ ਤੀਰ ਕਮਾਨ, ਗੁਰਸਿਖ ਸੂਰਾ ਰਿਹਾ ਲੜ, ਗੁਰ ਅਗੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਿਹਾਰਾ ਦਏ ਸਮਝਾਈਆ। ਸਚ ਵਿਹਾਰ ਹਰਿ ਕਰਤਾਰ, ਕ਼ੁਦਰਤ ਕ਼ਾਦਰ ਨਾਲ ਰਲਾਇੰਦਾ। ਇਕ ਇਕੱਲਾ ਬਣਿਆ ਰਹੇ ਗਵਾਰ, ਬਿਨ ਹਰਿ ਭਗਤਾਂ ਹਰਿ ਜੂ ਸੋਭਾ ਕਦੇ ਨਾ ਪਾਇੰਦਾ। ਇਕ ਇਕੱਲਾ ਬਣਿਆ ਰਹੇ ਕੰਡਾ ਖ਼ਾਰ, ਬਿਨ ਗੁਰਮੁਖ ਪੱਤ ਡਾਲ੍ਹੀ ਫੁਲ ਨਾ ਕੋਇ ਮਹਿਕਾਇੰਦਾ। ਇਕ ਇਕੱਲਾ ਵਸੇ ਧਾਮ ਨਿਆਰ, ਬਿਨ ਹਰਿ ਭਗਤਾਂ ਸਾਚਾ ਧਾਮ ਨਾ ਕੋਇ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਲੋਕਮਾਤ ਜੋਤ ਧਰ, ਭਗਤ ਭਗਵੰਤ ਲਏ ਫੜ, ਸਾਚਾ ਬਣਾਏ ਕਿਲਾ ਕੋਟ ਗੜ੍ਹ, ਆਪੇ ਵੇਖੇ ਉਪਰ ਚੜ੍ਹ, ਤ੍ਰਿਲੋਕੀ ਨਿਉਂ ਨਿਉਂ ਸੀਸ ਰਹੀ ਚਰਨ ਧਰ, ਧਰਨੀ ਧਵਲ ਨਾ ਕੋਇ ਵਡਿਆਈਆ। ਸਚ ਵਿਹਾਰਾ ਹਰਿ ਨਿਰੰਕਾਰਾ, ਸਤਿਜੁਗ ਧਾਰਾ ਸਤਿ ਪੁਰਖ ਨਿਰੰਜਣ ਆਪ ਚਲਾਈਆ। ਮਹਾਰਾਜ ਸ਼ੇਰ ਸਿੰਘ ਪੰਜ ਤੱਤ ਕੱਟਣ ਆਇਆ ਵਗਾਰਾ, ਤਨ ਛੱਡ ਗਿਆ ਵਿਚ ਸੰਸਾਰਾ, ਜੋਤ ਜਗੀ ਅਗੰਮ ਅਪਾਰਾ, ਸ਼ਬਦੀ ਸ਼ਬਦ ਲਗਾਇਆ ਨਾਅਰਾ, ਨਿਰਗੁਣ ਆਪਣਾ ਨਾਉਂ ਰਖਾਈਆ। ਮਰਨ ਜੰਮਣ ਤੋਂ ਵਸੇ ਬਾਹਰਾ, ਜਨ ਭਗਤਾਂ ਕਰੇ ਸਦਾ ਪਿਆਰਾ, ਬਣਿਆ ਰਹੇ ਦਰ ਭਿਖਾਰਾ, ਦਰ ਦਰਵੇਸ਼ ਅਲਖ ਜਗਾਈਆ। ਸੱਤਰਾਂ ਦੇਵੇ ਇਕ ਸਹਾਰਾ, ਉਂਨੀ ਕਤਕ ਸੋਹੇ ਦਿਹਾੜਾ, ਗੁਰਮੁਖ ਵੇਖੇ ਸਾਚਾ ਲਾੜਾ, ਆਪਣੇ ਦਰ ਖ਼ੁਸ਼ੀ ਮਨਾਈਆ। ਜਨਮ ਜਨਮ ਜਨਮ ਲਹਿਣਾ ਦੇਣ ਕ਼ਰਜ਼ ਉਤਾਰਾ, ਮਕ਼ਰੂਜ਼ ਕਰੇ ਖੇਲ ਨਿਆਰਾ, ਸਬੂਤ ਦੇਵੇ ਵਿਚ ਸੰਸਾਰਾ, ਛੱਤੀ ਜੁਗ ਦਾ ਇਕ ਮਨਾਰਾ, ਛੱਤੀ ਛੱਤੀ ਬੰਧਨ ਪਾਈਆ। ਤਿੰਨਾਂ ਲੋਕਾਂ ਦਏ ਹੁਲਾਰਾ, ਸੋਲਾਂ ਦਸ ਬਣ ਵਣਜਾਰਾ, ਦਸ ਆਪਣੀ ਗੰਢ ਪਵਾਈਆ। ਹੱਸੇ ਰੋਵੇ ਖੇਲ ਨਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਸੱਤਰ ਸਤਿਗੁਰ ਅਗੇ ਧਰ, ਧਰਨੀ ਧਵਲ ਦਏ ਵਡਿਆਇਆ। ਨਿਰਭੌ ਚੁਕਾਏ ਭੈ ਡਰ, ਭਵ ਸਾਗਰ ਪਾਰ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਨ ਕੀਤੀ ਦੇਵੇ ਆਪਣਾ ਦਾਨ, ਦਾਨੀ ਬਣ ਕੇ ਮਾਤ ਆਇਆ। ਬਿਨ ਯਾਦ ਰੱਖਿਆ ਯਾਦ, ਸੋ ਵਿਸਰ ਕਦੇ ਨਾ ਜਾਈਆ। ਬਿਨ ਫ਼ਰਯਾਦ ਸੁਣੇ ਫ਼ਰਯਾਦ, ਅਭੁਲ ਭੁਲ ਕਦੇ ਨਾ ਜਾਈਆ। ਬਿਨ ਸੰਤ ਬਣਾਏ ਸਾਧ, ਆਪਣੀ ਸਾਧਨਾ ਦਏ ਸਮਝਾਈਆ। ਬਿਨ ਪਿਤ਼ ਲਡਾਏ ਲਾਡ, ਬਾਲਕ ਗੋਦ ਬਹਾਈਆ। ਬਿਨ ਭਗਤੀ ਨਿਹਕਰਮੀ ਕਰਮ ਕਾਂਡ ਚੋਂ ਲਏ ਕਾਢ, ਸਿਰ ਆਪਣਾ ਹੱਥ ਟਿਕਾਈਆ। ਕਰ ਕਿਰਪਾ ਤਾਰੇ ਆਂਢ ਗਵਾਂਢ, ਜਿਸ ਆਪਣਾ ਦਰਸ ਦਿਖਾਈਆ। ਕੋਟਨ ਕੋਟ ਸਾਧ ਸੰਤ ਦਰ ਦਰ ਘਰ ਘਰ ਆਪਣੇ ਕਾਇਆ ਭਾਂਡੇ ਰਹੇ ਮਾਂਜ, ਦਿਵਸ ਰੈਣ ਘਾਲਣ ਘਾਲ ਘਾਲ, ਅਗਨੀ ਤਨ ਤਪਾਈਆ। ਪੁਰਖ ਅਕਾਲ ਦੀਨ ਦਿਆਲ ਕਲਜੁਗ ਅੰਤਮ ਝੂਠੀ ਰੱਖੇ ਨਾ ਕਿਸੇ ਨਾਲ ਸਾਂਝ, ਹਿਸਾ ਘਰ ਨਾ ਦੂਜੇ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਮੇਲਿਆ ਤਿਸ ਵਿਛੜ ਕਦੇ ਨਾ ਜਾਈਆ।