੧੮ ਮੱਘਰ ੨੦੧੮ ਬਿਕਰਮੀ ਬਚਨ ਸਿੰਘ ਬਾਵਾ ਸਿੰਘ ਬਾਬੂ ਪੁਰ ਜ਼ਿਲਾ ਗੁਰਦਾਸ ਪੁਰ
ਮੇਲ ਮਿਲਾਇਆ ਕਿਰਪਾ ਨਿਧ, ਦੀਨਨ ਦਇਆ ਕਮਾਈਆ। ਬਿਨ ਭਗਤੀ ਕਾਰਜ ਕੀਤਾ ਸਿਧ, ਸਿਰ ਆਪਣਾ ਹੱਥ ਟਿਕਾਈਆ। ਆਪਣੇ ਮਿਲਣ ਦੀ ਸਾਚੀ ਬਿਧ, ਹਰਿ ਜੂ ਆਪ ਸਮਝਾਈਆ। ਨਾਤਾ ਤੋੜ ਨੌਂ ਨਿਧ, ਅਠਾਰਾਂ ਸਿਧ ਪੰਧ ਮੁਕਾਈਆ। ਭਗਤਾਂ ਫੜੀ ਸਾਚੀ ਜਿਦ, ਬਿਨ ਮਿਲਿਆਂ ਚੈਨ ਨਾ ਆਈਆ। ਇੰਡ ਬ੍ਰਹਿਮੰਡ ਜੀਓ ਤੇਰਾ ਪਿੰਡ, ਪਿੰਡੀ ਹੋਰ ਨਾ ਕੋਈ ਰਖਾਈਆ। ਤੇਰਾ ਅੰਮ੍ਰਿਤ ਸਾਗਰ ਸਿੰਧ, ਤੇਰੀ ਧਾਰ ਚਲਾਈਆ। ਤੂੰ ਸਾਹਿਬ ਸਦਾ ਬਖ਼ਸ਼ਿੰਦ, ਤੇਰੇ ਹੱਥ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ੇ ਸੱਚੇ ਸ਼ਰਨਾਈਆ। ਸਚ ਸ਼ਰਨਾਈ ਦੇ ਭਗਵਾਨ, ਹਰਿਜਨ ਸਾਚਾ ਮੰਗ ਮੰਗਾਇੰਦਾ। ਤੇਰੇ ਚਰਨ ਧੂੜ ਅਸ਼ਨਾਨ, ਅਠਸਠ ਤੀਰਥ ਪੰਧ ਮੁਕਾਇੰਦਾ। ਤੇਰਾ ਦਰਸ ਵਡ ਪਰਧਾਨ, ਲੱਖ ਚੁਰਾਸੀ ਪੰਧ ਮੁਕਾਇੰਦਾ। ਤੇਰਾ ਤਰਸ ਵਡ ਮਿਹਰਵਾਨ, ਮੇਰਾ ਕਰਮ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਏਕਾ ਮੰਗ ਮੰਗਾਇੰਦਾ। ਹਰਿ ਭਗਤ ਮੰਗੇ ਮੰਗ, ਪ੍ਰਭ ਅੱਗੇ ਝੋਲੀ ਡਾਹੀਆ। ਤੇਰੇ ਦਰ ਨਾ ਜਾਵਾਂ ਸੰਗ, ਭੁੱਲੀ ਸਰਬ ਲੋਕਾਈਆ। ਤੇਰੀ ਸ਼ਰਨ ਇਕ ਅਨੰਦ, ਮੇਰੇ ਸੱਜਣ ਸੱਚੇ ਮਾਹੀਆ। ਨਿਤ ਗਾਵਾਂ ਤੇਰਾ ਛੰਦ, ਦੂਜਾ ਰਾਗ ਨਾ ਕੋਈ ਅਲਾਈਆ। ਤੂੰ ਮੁਕੌਣਾ ਮੇਰਾ ਪੰਧ, ਮੈਂ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਪੁਰਖ ਅਬਿਨਾਸ਼ੀ ਕਰ ਧਿਆਨ, ਨੇਤਰ ਨੈਣ ਉਠਾਇਆ। ਕਵਣ ਸੂਰਬੀਰ ਬਲਵਾਨ, ਜਿਸ ਆਪਣਾ ਹੁਕਮ ਚਲਾਇਆ। ਚਲ ਕੇ ਆ ਮਿਲ ਵਿਚ ਜਹਾਨ, ਦੋ ਜਹਾਨਾਂ ਪੰਧ ਚੁਕਾਇਆ। ਬਿਨ ਪੜ੍ਹਿਆਂ ਦੇਵੇ ਗਿਆਨ, ਤੇਰਾ ਇਕੋ ਨਾਮ ਮੋਹੇ ਸੁਖਾਇਆ। ਨੇੜ ਨਾ ਆਏ ਪੰਜ ਸ਼ੈਤਾਨ, ਸ਼ਰਅ ਬੰਧਨ ਨਾ ਕੋਈ ਪਾਇਆ। ਤੇਰਾ ਇਕੋ ਦਿਸੇ ਅਮਾਨ, ਅਮਾਮ ਹਰਿ ਜੂ ਨਜ਼ਰੀ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭਗਤ ਇਕੋ ਆਸ ਰਖਾਇਆ। ਮੇਰੀ ਆਸ ਕਰਦੇ ਪੂਰੀ, ਪੂਰਨ ਗੁਰ ਅਵਤਾਰਾ। ਤੇਰੇ ਬਿਨਾਂ ਸਰਬ ਮਜਬੂਰੀ, ਝੂਠੀ ਮਜ਼ਦੂਰੀ ਵਿਚ ਜਹਾਨਾ। ਏਕਾ ਦੇਣਾ ਨੂਰ ਨੂਰੀ, ਨੂਰੋ ਨੂਰ ਨੂਰ ਨੁਰਾਨਾ। ਆਪੇ ਚਲ ਕੇ ਔਣਾ ਹਜ਼ੂਰੀ, ਹਾਜ਼ਰ ਹਜ਼ੂਰ ਸੱਚੇ ਸੁਲਤਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਦਾਨਾ। ਸ੍ਰੀ ਭਗਵਾਨ ਸੁਣ ਅਵਾਜ਼, ਅਵਰਾ ਸੰਗ ਤਜਾਇਆ। ਜਨ ਭਗਤਾਂ ਰੱਖਾਂ ਲਾਜ, ਲੋਕਮਾਤ ਫੇਰਾ ਪਾਇਆ। ਇਕੋ ਦੇਵਾਂ ਸੱਚਾ ਦਾਜ, ਵਸਤ ਅਮੋਲਕ ਝੋਲੀ ਪਾਇਆ। ਦਰ ਦਰ ਕਰੇ ਤੇਰਾ ਕਾਜ, ਕਾਜ ਕਰ ਕਰ ਸੇਵ ਕਮਾਇਆ। ਨਿਰਗੁਣ ਰੂਪ ਹੋ ਹੋ ਜਾਵਾਂ ਭਾਜ, ਭੱਜ ਭੱਜ ਆਪਣਾ ਪੰਧ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਥਾਉਂ ਥਾਇਆ। ਹਰਿਜਨ ਉਠੇ ਕਰ ਕਰ ਵਿਚਾਰ, ਆਪਣੀ ਦਇਆ ਕਮਾਈਆ। ਸਚਖੰਡ ਵਿਚੋਂ ਆਇਆ ਬਾਹਰ, ਥਿਰ ਘਰ ਕੁੰਡਾ ਲਾਹੀਆ। ਸੁੰਨ ਅਗੰਮੀ ਪਰਦਾ ਪਾੜ, ਨਿਰਗੁਣ ਰੂਪ ਵਟਾਈਆ। ਪਵਣ ਪਵਣ ਹੋ ਅਸਵਾਰ, ਅਵਣ ਗਵਨ ਤਜਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਲਤਾੜ, ਵਿਸ਼ਨ ਬ੍ਰਹਮਾ ਸ਼ਿਵ ਸਮਝਾਈਆ। ਕਰੋੜ ਤੇਤੀਸਾ ਕਰੇ ਪੁਕਾਰ, ਗਿਰਿਆਜ਼ਾਰ ਸੁਣਾਈਆ। ਉਚੇ ਟਿੱਲੇ ਪਰਬਤ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਭ ਨੂੰ ਰਿਹਾ ਤਜਾਈਆ। ਸਚਖੰਡ ਨਿਵਾਸੀ ਸਭ ਨੂੰ ਤਜ, ਆਪਣਾ ਖੇਲ ਕਰਾਇਆ। ਲੋਕਮਾਤ ਹਰਿ ਆਇਆ ਭੱਜ, ਨਿਰਗੁਣ ਰੂਪ ਵਟਾਇਆ। ਜਨ ਭਗਤਾਂ ਰੱਖੇ ਸਾਚੀ ਲਜ, ਲਾਜਾਵੰਤ ਸ਼ਰਮਾਇਆ। ਕਰ ਕਿਰਪਾ ਪਰਦਾ ਦੇਵੇ ਕੱਜ, ਨਾਮ ਦੁਸ਼ਾਲਾ ਹਰਿ ਜੂ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਭਗਤਾਂ ਖਾਤਰ ਲੋਕਮਾਤੀ, ਨਿਰਗੁਣ ਵੇਸ ਵਟਾਇੰਦਾ। ਆਪੇ ਵੇਖੇ ਮਾਰ ਝਾਤੀ, ਝਾਕੀ ਅਵਰ ਨਾ ਕੋਈ ਰਖਾਇੰਦਾ। ਬੰਦ ਕਿਵਾੜਾ ਖੋਲ੍ਹ ਤਾਕੀ, ਦੀਵਾ ਬਾਤੀ ਆਪ ਜਗਾਇੰਦਾ। ਮੇਲ ਮਿਲਾਵਾ ਕਮਲਾਪਾਤੀ, ਕਵਲ ਨੈਣ ਆਪ ਮਟਕਾਇੰਦਾ। ਨਾਮ ਨਿਧਾਨਾ ਸਾਚੀ ਦਾਤੀ, ਅੱਖਰ ਅੱਖਰ ਝੋਲੀ ਪਾਇੰਦਾ। ਧੁਰਦਰਗਾਹੀ ਸਾਚੀ ਦਾਤੀ, ਸੋ ਪੁਰਖ ਨਿਰੰਜਣ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦੁਆਰੇ ਸੇਵ ਕਮਾਇੰਦਾ। ਸੇਵਕ ਬਣਿਆ ਹਰਿ ਜੂ ਠਾਕਰ, ਆਪਣਾ ਰੂਪ ਵਟਾਈਆ। ਲੇਖਾ ਜਾਣੇ ਕਰੀਮ ਕਾਦਰ, ਕੁਦਰਤ ਰੂਪ ਸਮਾਈਆ। ਨਾਮ ਨਿਧਾਨਾ ਅੱਖਰ ਹਜਾਰਾ ਦਰੂਦ ਦਾਦਰ, ਸਬਕ ਸਾਬਤ ਆਪ ਜਣਾਈਆ। ਦੋ ਜਹਾਨਾਂ ਦੇਵੇ ਆਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਜਨ ਭਗਤਾਂ ਹੋਏ ਸਹਾਈ, ਸਹਿਜ ਸਹਿਜ ਸੁਖਦਾਇਆ। ਲੋਕਮਾਤ ਕਰੇ ਕੁੜਮਾਈ, ਆਪਣਾ ਬੰਧਨ ਪਾਇਆ। ਘਰ ਸਾਚੇ ਵੱਜੇ ਵਧਾਈ, ਮਿਲ ਮਿਲ ਸਖੀਆਂ ਮੰਗਲ ਗਾਇਆ। ਵਰ ਮਿਲਿਆ ਇਕੋ ਮਾਹੀ, ਸੇਜ ਝੂਠੀ ਦਏ ਤਜਾਇਆ। ਜਨਮ ਜਨਮ ਦੀ ਮੇਟੇ ਛਾਹੀ, ਛਹਿਬਰ ਆਪਣਾ ਨਾਮ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਸੰਗ ਆਪ ਸਮਾਇਆ। ਭਗਤਾਂ ਸੰਗ ਰਮਿਆ ਹਰਿ ਰਾਮ, ਸੇਵਕ ਸੇਵ ਕਮਾਈਆ। ਲੋਕਮਾਤ ਬਣਿਆ ਅੰਤ ਗੁਲਾਮ, ਬਣ ਸੇਵਕ ਸੇਵ ਕਮਾਈਆ। ਆਪੇ ਦੇਵੇ ਸਚ ਪੈਗ਼ਾਮ, ਪੀਰ ਪੈਗ਼ੰਬਰ ਰੂਪ ਵਟਾਈਆ। ਆਪੇ ਬੋਲ ਅਲੈਕਮ ਸਲਾਮ, ਅਸਲ ਆਪਣਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਏਕਾ ਵਸਲ ਦਏ ਸਮਝਾਈਆ। ਏਕਾ ਵਸਲ ਇਕ ਵਜੂਦ, ਵਾਹਿਦ ਆਪਣਾ ਖੇਲ ਕਰਾਇੰਦਾ। ਏਕਾ ਬਣ ਸਚ ਮਹਿਬੂਬ, ਸਚ ਮੁਹੱਬਤ ਇਕ ਕਮਾਇੰਦਾ। ਏਕਾ ਦੇਵੇ ਆਪਣਾ ਸਚ ਸਬੂਤ, ਸਾਬਤ ਸੂਰਤ ਇਕ ਜਣਾਇੰਦਾ। ਏਕਾ ਜਾਣੇ ਸਚ ਹਦੂਦ, ਹੱਦ ਏਕਾ ਏਕ ਵੰਡ ਵੰਡਾਇੰਦਾ। ਏਕਾ ਭਗਤਾਂ ਆਪਣੇ ਅੰਦਰ ਕੀਤਾ ਮਹਿਦੂਦ, ਦੂਸਰ ਹੱਥ ਕਿਸੇ ਨਾ ਆਇੰਦਾ। ਏਕਾ ਲਹਿਣਾ ਦੇਵੇ ਅਸਲ ਨਾਲ ਸੂਦ, ਸੂਦ ਲਾਲ ਸੂਦ ਮਿਲਾਇੰਦਾ। ਨਿਉਂ ਨਿਉਂ ਸਲਾਮ ਕਰੇ ਯਾਕੂਬ, ਐਲੀ ਸ਼ਾਹ ਸੀਸ ਝੁਕਾਇੰਦਾ। ਬੇਐਬ ਨਾਮ ਖ਼ੁਦਾਈ ਮਹਿਵਬੂਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਇੰਦਾ। ਭਗਤਾਂ ਰੰਗ ਰਿਹਾ ਵਖਾਲ, ਵੱਖਰੀ ਧਾਰ ਚਲਾਈਆ। ਕਿਰਪਾ ਕਰ ਦੀਨ ਦਿਆਲ, ਦੀਨਨ ਗਲੇ ਲਗਾਈਆ। ਚਰਨ ਕਵਲ ਵਖਾਏ ਸੱਚੀ ਧਰਮਸਾਲ, ਬੰਕ ਦੁਆਰ ਸੋਭਾ ਪਾਈਆ। ਆਪੇ ਸੁਣੇ ਮੁਰੀਦਾਂ ਹਾਲ, ਹਰਿ ਮੁਰਸ਼ਦ ਰੂਪ ਵਟਾਈਆ। ਨਾਤਾ ਤੋੜ ਸ਼ਾਹ ਕੰਗਾਲ, ਊਚ ਨੀਚ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਤਾਰੇ ਏਕਾ ਹਰਿ, ਭਗਵਾਨ ਮੇਲ ਮਿਲਾਇਆ। ਜਨ ਭਗਤਾਂ ਦੇਵੇ ਇਕੋ ਵਰ, ਏਕਾ ਘਰ ਵਰਤਾਇਆ। ਆਦਿ ਜੁਗਾਦੀ ਚੁੱਕੇ ਡਰ, ਜਮ ਕਾ ਭੌ ਚੁਕਾਇਆ। ਦਰਸ਼ ਦਖਾਏ ਅੱਗੇ ਖੜ੍ਹ, ਨਿਰਗੁਣ ਸਰਗੁਣ ਹੋਏ ਸਹਾਇਆ। ਸਰਗੁਣ ਨਿਰਗੁਣ ਸ਼ਬਦੀ ਪੱਲੂ ਫੜ, ਫੜ ਫੜ ਪੱਲੂ ਅੰਗ ਬੰਧਾਇਆ। ਡੂੰਘੀ ਕੰਦਰ ਆਪੇ ਵੜ, ਘਰ ਘਰ ਵੇਖ ਵਖਾਇਆ। ਸਾਚੇ ਪੌੜੇ ਆਪੇ ਚੜ੍ਹ, ਚੜ੍ਹ ਹਰਿਜਨ ਪੰਧ ਮੁਕਾਇਆ। ਆਪੇ ਤੋੜ ਹੰਕਾਰੀ ਗੜ੍ਹ, ਗੜ੍ਹ ਸਾਚਾ ਰਾਹ ਇਕ ਵਖਾਇਆ। ਹਰਿਜਨ ਮੇਲਾ ਆਪਣੇ ਘਰ, ਘਰ ਘਰ ਵਿਚ ਲਏ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਦਏ ਵਡਿਆਇਆ। ਹਰਿ ਭਗਤ ਸਦ ਵਡਿਆਇੰਦਾ, ਸੱਜਣ ਸਤਿਗੁਰ ਮੀਤ। ਭਗਤਾਂ ਅੰਤਮ ਵੇਖ ਵਖਾਇੰਦਾ, ਨਿਰਗੁਣ ਰੂਪ ਬੈਠ ਅਤੀਤ। ਭਾਂਡੇ ਭਰਮ ਭੌ ਭੰਨਾਇੰਦਾ, ਅਚਰਜ ਚਲਾਈ ਰੀਤ। ਮੰਦਰ ਮਸਜਿਦ ਮੱਠ ਨਾ ਕੋਈ ਵਖਾਇੰਦਾ, ਹਰਿ ਚਰਨ ਸੱਚੀ ਪ੍ਰੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਕਾਇਆ ਕਰੇ ਠੰਡੀ ਸੀਤ। ਹਰਿਜਨ ਕਾਇਆ ਪਾਏ ਠੰਡ, ਸਾਂਤਕ ਸਤਿ ਵਰਤਾਇਆ। ਆਤਮ ਪਰਮਾਤਮ ਇਕ ਅਨੰਦ, ਅਨੰਦ ਮੰਗਲ ਗੁਣ ਗਾਇਆ। ਰਸਨਾ ਜਿਹਵਾ ਗਾਏ ਛੰਦ, ਸਾਚਾ ਢੋਲਾ ਆਪ ਸੁਣਾਇਆ। ਜਨਮ ਜਨਮ ਦੀ ਟੁੱਟੀ ਗੰਢ, ਆਪਣਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਦਏ ਵਡਿਆਇਆ। ਸਾਰੇ ਖੰਡ ਹਰਿ ਦੀ ਕਾਰ, ਕਰਤਾ ਕਾਰੇ ਲਾਈਆ। ਰਾਹ ਵਿਚ ਬਿਠਾਏ ਪਹਿਰੇਦਾਰ, ਸਾਚੀ ਸੇਵ ਸਮਝਾਈਆ। ਜੋ ਜਨ ਆਏ ਮੇਰੇ ਦੁਆਰ, ਤਿਸ ਕਰਨੀ ਨਾਮ ਪੜ੍ਹਾਈਆ। ਰਹਿਣੀ ਬਹਿਣੀ ਅਪਰ ਅਪਾਰ, ਕਹਿਣੀ ਸਾਚੀ ਦੇਣ ਸਮਝਾਈਆ। ਲੱਜਿਆ ਸ਼ਰਮ ਅਪਰ ਅਪਾਰ, ਨੇਤਰ ਨੈਣ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਚਾਰ ਕੁੰਟ ਕਰਨ ਪੁਕਾਰ, ਚਾਰ ਜੁਗ ਜਗਤ ਸੁਣਾਈਆ। ਪੁਰਖ ਅਬਿਨਾਸ਼ੀ ਇਕ ਦਰਬਾਰ, ਸਚਖੰਡ ਬੈਠਾ ਆਪ ਲਗਾਈਆ। ਧੁਰ ਫ਼ਰਮਾਣਾ ਦਏ ਅਪਾਰ, ਸਚ ਸੰਦੇਸ਼ਾ ਰਿਹਾ ਸੁਣਾਈਆ। ਜਿਸ ਜਨ ਹਰਿ ਕੇ ਦੁਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸਿਖਿਆ ਕਰੇ ਪੜ੍ਹਾਈਆ। ਚਾਰੇ ਕੁੰਟ ਬੋਲ ਜੈਕਾਰ, ਜੈ ਜੈ ਨਾਦ ਵਜਾਈਆ। ਨਿਉਂ ਨਿਉਂ ਸੀਸ ਕਰਨ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਵਾਹ ਵਾਹ ਸਾਹਿਬ ਮੇਰੇ ਦਾਤਾਰ, ਤੇਰੇ ਦਰ ਤੇਰੀ ਵਡਿਆਈਆ। ਅਸੀਂ ਬਹਿ ਬਹਿ ਗਏ ਹਾਰ, ਸਾਡਾ ਪੰਧ ਨਾ ਕੋਈ ਮੁਕਾਈਆ। ਕਬੀਰ ਜੁਲਾਹਾ ਦੇ ਕੇ ਗਿਆ ਸਹਾਰ, ਏਕਾ ਗੁਣ ਸਮਝਾਈਆ। ਤੁਹਾਡੀ ਕਰਨੀ ਦੇਵੇ ਆਧਾਰ, ਪਿਛਲਾ ਲੇਖਾ ਦਏ ਮੁਕਾਈਆ। ਨਿਰਗੁਣ ਨਿਰਾਕਾਰ ਆਵੇ ਵਿਚ ਸੰਸਾਰ, ਰਾਹ ਖੇੜੇ ਵੇਖੇ ਥਾਉਂ ਥਾਈਂਆ। ਜਨ ਭਗਤਾਂ ਕਰੇ ਇਕ ਪਿਆਰ, ਸਾਚੀ ਰੀਤੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਕਲਜੁਗ ਅੰਤਮ ਆਏ ਹਰਿ, ਨਿਰਗੁਣ ਰੂਪ ਵਟਾਇਆ। ਭਗਤ ਭਗਵੰਤ ਲਏ ਫੜ, ਆਪਣੀ ਦਇਆ ਕਮਾਇਆ। ਇਕ ਫੜਾਏ ਸਾਚਾ ਲੜ, ਪਲੂ ਨਾਲ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਕਲਜੁਗ ਅੰਤਮ ਆਏ ਹਰਿ, ਨਿਰਗੁਣ ਰੂਪ ਵਟਾਇਆ। ਭਗਤ ਭਗਵੰਤ ਲਏ ਫੜ, ਆਪਣੀ ਦਇਆ ਕਮਾਇਆ ਇਕ ਫੜਾਏ ਸਾਚਾ ਲੜ, ਪੱਲੂ ਨਾਲ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਵਟਾਇਆ। ਕਲਜੁਗ ਅੰਤਮ ਆਏ ਨਿਰੰਕਾਰ, ਨਿਰਗੁਣ ਵੇਸ ਵਟਾਇੰਦਾ। ਇਕੋ ਨਾਮ ਬੋਲ ਜੈਕਾਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਭਗਤ ਭਗਵੰਤ ਕਰੇ ਪਿਆਰ, ਭਗਤਾਂ ਆਪ ਜਗਾਇੰਦਾ। ਫੜ ਫੜ ਲੈ ਜਾਏ ਆਪਣੇ ਨਾਲ, ਰਾਹ ਵਿਚ ਨਾ ਕੋਈ ਅਟਕਾਇੰਦਾ। ਆਪਣੇ ਦਰ ਦਏ ਬਹਾਲ, ਘਰ ਸਾਚਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਏਕਾ ਰੰਗ ਵਖਾਇੰਦਾ। ਭਗਤ ਵਸੇ ਭਗਵਾਨ ਪਾਸ, ਭਾਵੀ ਭੈ ਨਾ ਕੋਈ ਜਣਾਇੰਦਾ। ਇਕ ਦੂਜੇ ਦੀ ਮਿਲ ਜਾਏ ਰਾਸ, ਰਾਸੀ ਹੋਰ ਨਾ ਕੋਈ ਵਖਾਇੰਦਾ। ਇਕ ਦੂਜੇ ਦੀ ਪੂਰੀ ਕਰਨ ਆਸ, ਨਿਰਾਸ ਕੋਈ ਨਜ਼ਰ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਪੜ੍ਹਿਆਂ ਬਿਨ ਗਾਇਆਂ ਬਿਨ ਵੇਖਿਆਂ ਆਪਣਾ ਦਰਸ ਦਖਾਇੰਦਾ। ਹਰਿ ਭਗਤ ਕੀ ਪੜ੍ਹੇ ਪੜ੍ਹਾਈ, ਸਾਚੀ ਵਿਦਿਆ ਨਾ ਕੋਇ ਪੜ੍ਹਾਈਆ। ਇਕੋ ਹਰਿ ਹੋਈ ਕੁੜਮਾਈ, ਦੂਜਾ ਸਾਕ ਨਾ ਕੋਈ ਬਣਾਈਆ। ਅੱਠੇ ਪਹਿਰ ਵੱਜੇ ਵਧਾਈ, ਢੋਲ ਮਰਦੰਗ ਰਹੇ ਜਸ ਗਾਈਆ। ਜਿਸ ਦਾ ਹਰਿ ਜੂ ਬਣਿਆਂ ਨੈਣ ਨਾਈ, ਘਰ ਘਰ ਆ ਆ ਸੇਵ ਕਮਾਈਆ। ਸੋ ਭਗਤ ਸੇਜ ਸੁਖਦਾਈ, ਜਿਸ ਸੁਖ ਅੰਤਰ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹੱਲ ਅਟੱਲ ਕਰੇ ਰੁਸ਼ਨਾਈਆ।
