੨੯ ਮੱਘਰ ੨੦੧੮ ਬਿਕਰਮੀ ਗਿਰਧਾਰਾ ਸਿੰਘ ਦੇ ਨਵਿਤ ਜੇਠੂਵਾਲ ਦਰਬਾਰ ਵਿਚ
ਜਗਤ ਸਾਗਰ ਡੂੰਘਾ ਕਿਨਾਰਾ, ਚਾਰ ਕੁੰਟ ਰਹੀ ਕੁਰਲਾਈਆ। ਅੰਤ ਨਾ ਕੋਈ ਪਾਰਾਵਾਰਾ, ਭੇਵ ਨਾ ਜਾਣੇ ਰਾਈਆ। ਪੁਰਖ ਅਬਿਨਾਸ਼ੀ ਖੇਲ ਨਿਆਰਾ, ਨਿਰਾਕਾਰ ਆਪ ਕਰਾਈਆ। ਖ਼ਾਲਕ ਖ਼ਲਕ ਤੋਂ ਵਸੇ ਬਾਹਿਰਾ, ਰੂਪ ਰੰਗ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵੇਸ ਆਪ ਵਟਾਈਆ। ਡੂੰਘਾ ਸਾਗਰ ਜਗਤ ਤਾਲ, ਨਵ ਨੌਂ ਖੇਲ ਖਲਾਈਆ। ਸ੍ਰਿਸ਼ਟ ਸਬਾਈ ਹੋਈ ਬੇਹਾਲ, ਹਾਲ ਮੁਰੀਦ ਨਾ ਕੋਈ ਜਣਾਈਆ। ਪੰਜ ਤੱਤ ਵੇਖੇ ਕਾਇਆ ਮਾਟੀ ਖਾਲ, ਦਰ ਦਰ ਫੋਲ ਫੁਲਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਇਕ ਨਗਾਰਾ ਰਿਹਾ ਵਜਾਈਆ। ਗੁਰਮੁਖ ਵਿਰਲਾ ਘਾਲਣ ਰਿਹਾ ਘਾਲ, ਪ੍ਰਭ ਚਰਨ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਧਰਾਈਆ। ਡੂੰਘਾ ਸਾਗਰ ਜਗਤ ਸੰਸਾਰ, ਸਹਿੰਸਾ ਰੋਗ ਨਾ ਕੋਈ ਚੁਕਾਇੰਦਾ। ਚਾਰੋਂ ਕੁੰਟ ਅੰਧ ਅੰਧਿਆਰ, ਅੰਧ ਅੰਧੇਰ ਨਾ ਕੋਈ ਗਵਾਇੰਦਾ। ਜੂਠਾ ਝੂਠਾ ਵਣਜ ਵਪਾਰ, ਲੱਖ ਚੁਰਾਸੀ ਹੱਟ ਵਖਾਇੰਦਾ। ਨੌਂ ਚਾਰ ਰੋਵੇ ਜ਼ਾਰੋ ਜ਼ਾਰ, ਨਵ ਨੌਂ ਚਾਰ ਨਾ ਧੀਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਵਖਾਇੰਦਾ। ਨਵ ਨੌ ਚਾਰ ਕਰ ਪੁਕਾਰ, ਏਕਾ ਮੰਗ ਮੰਗਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਥਿਰ ਕੋਇ ਰਹਿਣ ਨਾ ਪਾਈਆ। ਸੇਵਾ ਕਰ ਕਰ ਗੁਰ ਅਵਤਾਰ, ਕੋਟਨ ਕੋਟ ਗਏ ਮੁਖ ਛੁਪਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਕਰ ਪਸਾਰ, ਬੈਠੇ ਸੇਵ ਕਮਾਈਆ। ਕੋਟਨ ਕੋਟ ਨਾਦ ਧੁੰਨਕਾਰ, ਸ਼ਬਦੀ ਸ਼ਬਦ ਗਏ ਜਸ ਗਾਈਆ। ਇਕ ਇਕੱਲਾ ਏਕੰਕਾਰ, ਆਦਿ ਜੁਗਾਦਿ ਸਚਖੰਡ ਵਸੇ ਸਾਚਾ ਮਾਹੀਆ। ਲਿਖਣ ਪੜ੍ਹਨ ਤੋਂ ਹੋਇਆ ਬਾਹਿਰ, ਖਾਣੀ ਬਾਣੀ ਭੇਵ ਨਾ ਆਈਆ। ਆਦਿ ਅੰਤ ਨਾ ਪਾਈ ਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਈਆ। ਹਰਿ ਸਾਰ ਨਾ ਪਾਏ ਕੋਇ, ਆਦਿ ਅੰਤ ਨਾ ਕਿਸੇ ਜਣਾਇਆ। ਆਪੇ ਜਿਹਾ ਆਪੇ ਹੋਏ, ਦੂਜਾ ਅਵਰ ਨਾ ਕੋਈ ਬਣਾਇਆ। ਜੁਗ ਚੌਕੜੀ ਦੇਵੇ ਢੋਏ, ਏਕਾ ਮੰਤਰ ਨਾਮ ਪਰਗਟਾਇਆ। ਨਿਰਗੁਣ ਸਰਗੁਣ ਬੀਜ ਬੋਏ, ਆਤਮ ਅੰਤਰ ਜੋਤੀ ਜੋਤ ਰੁਸ਼ਨਾਇਆ। ਕਰੇ ਪਰਕਾਸ਼ ਸਾਚੀ ਲੋਏ, ਨੂਰ ਨੂਰ ਨੂਰ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ। ਜੁਗ ਜੁਗ ਖੇਲ ਸ੍ਰੀ ਭਗਵਾਨ, ਆਦਿ ਪੁਰਖ ਆਪ ਵਖਾਈਆ। ਜੁਗ ਚੌਕੜੀ ਹੋ ਬਲਵਾਨ, ਬਲ ਆਪਣਾ ਦਏ ਜਣਾਈਆ। ਸਤਿ ਸਤਿਵਾਦੀ ਦੇ ਦੇ ਦਾਨ, ਨਾਮ ਨਿਧਾਨਾ ਝੋਲੀ ਪਾਈਆ। ਰੂਪ ਅਨੂਪਾ ਗੋਪੀ ਕਾਹਨ, ਨਿਰਗੁਣ ਸਰਗੁਣ ਵੇਖ ਵਖਾਈਆ। ਗ੍ਰਹਿ ਗ੍ਰਹਿ ਮੰਦਰ ਵੇਖ ਮਕਾਨ, ਘਟ ਘਟ ਆਸਣ ਲਾਈਆ। ਨਾਮ ਅਣਿਯਾਲਾ ਤੀਰ ਨਿਸ਼ਾਨ, ਦੋ ਜਹਾਨਾਂ ਆਪ ਚਲਾਈਆ। ਲੱਖ ਚੁਰਾਸੀ ਹੋ ਪਰਧਾਨ, ਸਤਿ ਪਰਧਾਨਗੀ ਆਪ ਕਮਾਈਆ। ਏਕਾ ਅੱਖਰ ਸਚ ਗਿਆਨ, ਏਕਾ ਅੱਖਰ ਆਪ ਪੜ੍ਹਾਈਆ। ਏਕਾ ਰਾਗ ਸੁਣਾਏ ਕਾਨ, ਏਕਾ ਧੁਨ ਕਰੇ ਸ਼ਨਵਾਈਆ। ਏਕਾ ਹੁਕਮ ਧੁਰ ਫ਼ਰਮਾਣ, ਧੁਰ ਦੀ ਬਾਣੀ ਆਪ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਈਆ। ਜੁਗ ਜੁਗ ਆਪਣਾ ਪਰਦਾ ਲਾਹ, ਲਹਿਣਾ ਮਾਤ ਚੁਕਾਇੰਦਾ। ਨਿਰਗੁਣ ਸਰਗੁਣ ਬਣ ਮਲਾਹ, ਸਾਚਾ ਬੇੜਾ ਆਪ ਚਲਾਇੰਦਾ। ਜਨ ਭਗਤਾਂ ਦੇਵੇ ਇਕ ਸਲਾਹ, ਇਕੋ ਨਾਮ ਜਪਾਇੰਦਾ। ਫੜ ਫੜ ਰਾਹੇ ਦੇਵੇ ਪਾ, ਸਾਚਾ ਮਾਰਗ ਇਕ ਰਖਾਇੰਦਾ। ਆਵਣ ਜਾਵਣ ਪੰਧ ਮੁਕਾ, ਆਪ ਆਪਣੇ ਰੰਗ ਰੰਗਾਇੰਦਾ। ਸਹਿੰਸਾ ਰੋਗ ਦਏ ਗਵਾ, ਸੁਖ ਸਾਗਰ ਵਿਚ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਰੰਗਾਇੰਦਾ। ਆਪਣਾ ਰੰਗ ਹਰਿ ਕਰਤਾਰ, ਕਰਤਾ ਪੁਰਖ ਆਪ ਰੰਗਾਈਆ। ਨੇਤਰ ਨੈਣ ਦਰਸ ਦੀਦਾਰ, ਦੇਵ ਆਤਮ ਲਏ ਮਿਲਾਈਆ। ਜੁਗ ਜੁਗ ਲੇਖਾ ਵਿਚ ਸੰਸਾਰ, ਲੋਕਮਾਤ ਚੁਕਾਈਆ। ਭਗਤਨ ਮੇਲਾ ਇਕ ਦਰਬਾਰ, ਦਰ ਘਰ ਸਾਚੇ ਲਏ ਮਿਲਾਈਆ। ਸੱਜਣ ਸੁਹੇਲਾ ਏਕੰਕਾਰ, ਆਪਣੀ ਕਲ ਧਰਾਈਆ। ਭਗਤਾਂ ਅੰਤ ਕਰੇ ਪਿਆਰ, ਭਗਵੰਤ ਹੋਏ ਸਹਾਈਆ। ਮਨੀਆ ਮੰਤ ਸੋਹੰ ਜੈਕਾਰ, ਇਕੋ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਹੋਏ ਸਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਸ ਵਿਖ ਝੂਠੀ ਦਏ ਗਵਾਈਆ।
