Granth 11 Likhat 030: 3 Poh 2018 Bikarmi Jethuwal Darbar wich

੩ ਪੋਹ ੨੦੧੮ ਬਿਕਰਮੀ ਜੇਠੂਵਾਲ ਦਰਬਾਰ ਵਿਚ

ਸਤਿ ਸਤਿਵਾਦੀ ਸਚ ਦਰਬਾਰ, ਸਚਖੰਡ ਨਿਵਾਸੀ ਆਪ ਲਗਾਇੰਦਾ। ਸਚ ਸਿੰਘਾਸਣ ਬੈਠ ਸੱਚੀ ਸਰਕਾਰ, ਸ਼ਾਹੋ ਭੂਪ ਖੇਲ ਕਰਾਇੰਦਾ। ਤਖ਼ਤ ਨਿਵਾਸੀ ਏਕੰਕਾਰ, ਅਕਲ ਕਲ ਵੇਸ ਵਟਾਇੰਦਾ। ਬਿਨ ਰੰਗ ਰੂਪੀ ਹੋ ਉਜਿਆਰ, ਨੂਰ ਨੁਰਾਨਾ ਡਗਮਗਾਇੰਦਾ। ਧੁਰ ਫ਼ਰਮਾਣਾ ਸਚ ਵਰਤਾਰ, ਹੁਕਮ ਹੁਕਮ ਆਪ ਸੁਣਾਇੰਦਾ। ਦਰ ਦਰਵੇਸ਼ਾ ਬਣ ਭਿਖਾਰ, ਨਿਉਂ ਨਿਉਂ ਸੀਸ ਝੁਕਾਇੰਦਾ। ਦਾਤਾ ਦਾਨੀ ਬਣ ਵਰਤਾਰ, ਵਸਤ ਅਮੋਲਕ ਆਪ ਵਰਤਾਇੰਦਾ। ਕਰੇ ਖੇਲ ਅਪਰ ਅਪਾਰ, ਅਲੱਖ ਅਗੋਚਰ ਭੇਵ ਨਾ ਆਇੰਦਾ। ਜੁਗ ਚੌਕੜੀ ਕਰ ਧਿਆਨ, ਸੋ ਪੁਰਖ ਨਿਰੰਜਣ ਵੇਖ ਵਖਾਇੰਦਾ। ਹਰਿ ਪੁਰਖ ਨਿਰੰਜਣ ਪਾਵੇ ਸਾਰ, ਏਕੰਕਾਰਾ ਰੰਗ ਵਟਾਇੰਦਾ। ਅਜੂਨੀ ਰਹਿਤ ਜੋਤੀ ਜਾਤਾ ਹੋ ਤਿਆਰ, ਅਬਿਨਾਸ਼ੀ ਕਰਤਾ ਨਾਲ ਮਿਲਾਇੰਦਾ। ਸ੍ਰੀ ਭਗਵਾਨ ਖੋਲ੍ਹ ਕਵਾੜ, ਸਾਚਾ ਮੰਦਰ ਆਪ ਸੁਹਾਇੰਦਾ। ਪਾਰਬ੍ਰਹਮ ਪ੍ਰਭ ਕਰ ਪਸਾਰ, ਨਿਰਾਕਾਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਪ ਸੁਹਾਈਆ। ਨਿਰਗੁਣ ਨਿਰਵੈਰ ਬਣ ਮਲਾਹ, ਆਪਣਾ ਬੇੜਾ ਆਪ ਉਠਾਈਆ। ਸਚ ਮਹੱਲੇ ਇਕ ਸਲਾਹ, ਸਲਾਹਕਾਰ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਚਖੰਡ ਦੁਆਰੇ ਸਚ ਦਰਬਾਰਾ, ਦਰਗਹਿ ਸਾਚੀ ਆਪ ਸੁਹਾਇੰਦਾ। ਨਰ ਨਰੇਸ਼ ਬਣ ਸਿਕਦਾਰਾ, ਸ਼ਾਹ ਪਾਤਸ਼ਾਹ ਹੁਕਮ ਵਰਤਾਇੰਦਾ। ਜੁਗ ਚੌਕੜੀ ਕਰ ਪਾਰ ਕਿਨਾਰਾ, ਪਾਰਬ੍ਰਹਮ ਪ੍ਰਭ ਪੰਧ ਮੁਕਾਇੰਦਾ। ਪਾਂਧੀ ਬਣਿਆ ਰਹੇ ਵਿਚ ਸੰਸਾਰਾ, ਕੋਟਨ ਕੋਟ ਰੂਪ ਧਰਾਇੰਦਾ। ਸਚ ਸੰਦੇਸ਼ ਧੁਰ ਜੈਕਾਰਾ, ਧੁਰ ਦੀ ਬਾਣੀ ਆਪ ਅਲਾਇੰਦਾ। ਰਾਗਾਂ ਨਾਦਾਂ ਵਸੇ ਬਾਹਿਰਾ, ਆਪ ਆਪਣੇ ਰੰਗ ਸਮਾਇੰਦਾ। ਬੋਧ ਅਗਾਧੀ ਸਾਚੀ ਧਾਰਾ, ਹਰਿ ਨਿਰੰਕਾਰਾ ਆਪ ਚਲਾਇੰਦਾ। ਹੁਕਮੀ ਹੁਕਮ ਵਰਤਾਰਾ, ਸਾਚੀ ਸੇਵਾ ਆਪ ਰਖਾਇੰਦਾ। ਲੇਖਾ ਜਾਣੇ ਗੁਰ ਅਵਤਾਰਾ, ਗੋਦੀ ਗੋਦ ਆਪ ਬਹਾਇੰਦਾ। ਨਿਰਗੁਣ ਸਰਗੁਣ ਕਰੇ ਪਿਆਰਾ, ਸਾਖਯਾਤ ਰੂਪ ਵਟਾਇੰਦਾ। ਦੀਆ ਬਾਤੀ ਕਰ ਉਜਿਆਰਾ, ਕਾਇਆ ਤਾਕੀ ਖੋਲ੍ਹ ਖੁਲ੍ਹਾਇੰਦਾ। ਬਣ ਬਣ ਸਾਕੀ ਸ਼ਬਦ ਪਿਆਰਾ, ਨਾਮ ਪਿਆਲਾ ਜਾਮ ਪਿਆਇੰਦਾ। ਸਾਚੇ ਰਾਕੀ ਸ਼ਾਹ ਅਸਵਾਰਾ, ਅਸਵ ਘੋੜਾ ਆਪ ਦੁੜਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਰ ਕਿਨਾਰਾ, ਲੋਕਮਾਤ ਵੇਖ ਵਖਾਇੰਦਾ। ਵਰਭੰਡੀ ਖੇਲ ਕਰੇ ਨਿਆਰਾ, ਬ੍ਰਹਿਮੰਡੀ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਵਡਿਆਇੰਦਾ। ਸਚਖੰਡ ਸਾਚੇ ਸਚ ਦਰਬਾਰ, ਧੁਰ ਦਰਬਾਰੀ ਆਪ ਲਗਾਈਆ। ਆਦਿ ਜੁਗਾਦੀ ਖੇਲ ਅਪਾਰ, ਜੁਗ ਕਰਤਾ ਵੇਖ ਵਖਾਈਆ। ਨਿਰਗੁਣ ਸਰਗੁਣ ਲਏ ਅਵਤਾਰ, ਮਹਾਂਸਾਰਥੀ ਬਣ ਬਣ ਰਥ ਚਲਾਈਆ। ਨਾਉਂ ਨਿਰੰਕਾਰਾ ਕਰ ਤਿਆਰ, ਤਾਰ ਸਤਾਰ ਇਕ ਹਿਲਾਈਆ। ਅਨੁਭਵ ਖੇਲ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਮਹੱਲ ਅਟੱਲ ਉਚ ਮਨਾਰ, ਗ੍ਰਹਿ ਮੰਦਰ ਸੋਭਾ ਪਾਈਆ। ਲੇਖਾ ਜਾਣੇ ਗੁਰ ਅਵਤਾਰ, ਗੁਰ ਗੁਰ ਆਪਣੀ ਬੂਝ ਬੁਝਾਈਆ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਰ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਸੁਹਾਈਆ। ਸਚਖੰਡ ਦੁਆਰਾ ਸਚ ਦਰਬਾਰਾ, ਦਰਦ ਦੁੱਖ ਭੈ ਭੰਜਨ ਆਪ ਲਗਾਇੰਦਾ। ਕਰੇ ਖੇਲ ਅਗੰਮ ਅਪਾਰਾ, ਆਦਿ ਨਿਰੰਜਣ ਜੋਤੀ ਨੂਰ ਡਗਮਗਾਇੰਦਾ। ਜੁਗਾਂ ਜੁਗੰਤਰ ਪਾਵੇ ਸਾਰਾ, ਰੂਪ ਅਨੂਪ ਆਪ ਧਰਾਇੰਦਾ। ਲੱਖ ਚੁਰਾਸੀ ਖੋਲ੍ਹ ਕਿਵਾੜਾ, ਘਰ ਘਰ ਆਪਣੀ ਜੋਤ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚਾ ਮਤਾ ਪਕਾਇੰਦਾ। ਸਚਖੰਡ ਸਾਚੇ ਸਚ ਸਲਾਹ, ਸਤਿ ਸਤਿਵਾਦੀ ਆਪ ਕਰਾਈਆ। ਕਵਣ ਰੂਪ ਬਣ ਮਲਾਹ, ਸਤਿ ਸਤਿਵਾਦੀ ਫੇਰਾ ਪਾਈਆ। ਜੁਗ ਜੁਗ ਲਾਵਾਂ ਸਾਚਾ ਰਾਹ, ਬਣ ਰਹਿਬਰ ਸੇਵ ਕਮਾਈਆ। ਨਾਉਂ ਨਿਰੰਕਾਰਾ ਨਾਮ ਪੜ੍ਹਾ, ਜੀਵ ਜੰਤ ਕਰਾਂ ਜਣਾਈਆ। ਸਤਿ ਸੰਤੋਖੀ ਧੀਰਜ ਧਰਾ, ਆਤਮ ਬ੍ਰਹਮ ਮਿਲਾਈਆ। ਕਾਇਆ ਕਿਲਾ ਕੋਟ ਵਸਾ, ਗ੍ਰਹਿ ਮੰਦਰ ਕਰਾਂ ਰੁਸ਼ਨਾਈਆ। ਹਰਿਜਨ ਸਾਚੇ ਆਪ ਪਰਗਟਾ, ਆਪਣੀ ਬੂਝ ਬੁਝਾਈਆ। ਭਗਵਨ ਭੇਵ ਦਿਆਂ ਖੁਲ੍ਹਾ, ਭਾਵੀ ਨੇੜ ਕੋਇ ਨਾ ਆਈਆ। ਆਪਣੀ ਸ਼ਕਤੀ ਇਕ ਵਖਾ, ਬੂੰਦ ਰਕਤੀ ਲੇਖੇ ਲਾਈਆ। ਇਕ ਵਅਕਤੀ ਨਜ਼ਰੀ ਜਾਏ ਆ, ਦੂਸਰ ਹੋਰ ਨਾ ਕੋਈ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਆਪਣਾ ਮਤਾ ਪਕਾਈਆ। ਸਚ ਦਰਬਾਰ ਸਾਚਾ ਮਤਾ, ਪੁਰਖ ਅਬਿਨਾਸ਼ੀ ਆਪ ਪਕਾਇੰਦਾ। ਆਦਿ ਜੁਗਾਦਿ ਠੰਡਾ ਤੱਤਾ, ਏਕਾ ਰੰਗ ਵਖਾਇੰਦਾ। ਇਕੋ ਧਾਰ ਚੇਤਨ ਸਤਾ, ਚੇਤਨ ਰੂਪ ਆਪ ਜਣਾਇੰਦਾ। ਸਚ ਰਖਾਏ ਬ੍ਰਹਮ ਮਤਾ, ਬ੍ਰਹਮ ਆਪਣੀ ਅੰਸ਼ ਬਣਾਇੰਦਾ। ਜਾਨਣਹਾਰਾ ਮਿੱਤ ਗਤਾ, ਗਤ ਮਿਤ ਆਪਣੇ ਹੱਥ ਰਖਾਇੰਦਾ। ਪ੍ਰਗਟ ਹੋਏ ਨਿਤ ਨਵਿਤਾ, ਜੁਗ ਜੁਗ ਵੇਸ ਵਟਾਇੰਦਾ । ਕੋਇ ਨਾ ਜਾਣੇ ਵਾਰ ਥਿਤਾ, ਘੜੀ ਪਲ ਨਾ ਕੋਈ ਰਖਾਇੰਦਾ। ਜਨ ਭਗਤਾਂ ਬਣਿਆ ਸਾਕ ਸੱਜਣ ਮੀਤਾ, ਦੂਜਾ ਸੰਗ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਚਲਾਇੰਦਾ। ਆਪਣਾ ਰਾਹ ਆਪੇ ਲਾ, ਹਰਿ ਜੂ ਖ਼ੁਸ਼ੀ ਮਨਾਈਆ। ਲੋਕਮਾਤ ਵਖਾਏ ਥਾਂ, ਥਾਨ ਥਨੰਤਰ ਸੋਭਾ ਪਾਈਆ। ਹਰਿਜਨ ਸਾਚੇ ਪਕੜੇ ਬਾਂਹ, ਜੁਗ ਜੁਗ ਮੇਲ ਮਿਲਾਈਆ। ਸਵੱਛ ਸਰੂਪੀ ਦਰਸ ਦਿਖਾ, ਅੰਧ ਅੰਧੇਰ ਗਵਾਈਆ। ਨਿਰਗੁਣ ਨੂਰ ਜੋਤ ਜਗਾ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਅਨਹਦ ਨਾਦੀ ਨਾਦ ਵਜਾ, ਧੁਨ ਆਤਮਕ ਕਰਾਂ ਸ਼ਨਵਾਈਆ। ਬ੍ਰਹਮ ਬ੍ਰਹਿਮਾਦੀ ਪਰਦਾ ਲਾਹ, ਪਾਰਬ੍ਰਹਮ ਦਿਆਂ ਮਿਲਾਈਆ । ਆਦਿ ਜੁਗਾਦੀ ਸੇਵ ਕਮਾ, ਜਨ ਭਗਤਾਂ ਲਵਾਂ ਮਨਾਈਆ। ਢਾਡੀ ਬਣ ਬਣ ਰਾਗ ਸੁਣਾ, ਆਪਣਾ ਤਾਲ ਦਿਆਂ ਵਖਾਈਆ। ਬਣ ਬਣ ਪਾਂਧੀ ਫੇਰਾ ਪਾ, ਦਰ ਦਰ ਵੇਸ ਵਟਾਈਆ। ਬੋਧ ਅਗਾਧੀ ਗੀਤ ਸੁਹਾਗੀ ਛੰਦ ਲਏ ਗਾ, ਹਰਿਜਨ ਮਾਣ ਦੇਵੇ ਵਡਿਆਈਆ। ਪਾਂਧੀ ਬਣ ਬਣ ਆਵੇ ਸੱਚਾ ਸ਼ਹਿਨਸ਼ਾਹ, ਘਰ ਘਰ ਫੇਰਾ ਪਾਈਆ। ਜੁਗ ਜੁਗ ਦੇ ਵਿਛੜੇ ਲਵਾਂ ਮਿਲਾ, ਗਲ ਆਪਣਾ ਪੱਲੂ ਰਖਾਈਆ। ਰਾਤੀਂ ਸੁਤਿਆਂ ਲਿਆਂ ਉਠਾ, ਆਲਸ ਨਿੰਦਰਾ ਦਿਆਂ ਖੁਲ੍ਹਾਈਆ। ਪਿਛਲਾ ਵਿਛੋੜਾ ਦੂਰ ਕਰਾ, ਅਗਲਾ ਜੋੜਾ ਦਿਆਂ ਜੁੜਾਈਆ। ਨਾਮ ਘੋੜਾ ਹੱਥ ਫੜਾ, ਫੜ ਬਾਹੋਂ ਉਪਰ ਚੜ੍ਹਾਈਆ। ਦੋ ਜਹਾਨਾਂ ਪੌੜਾ ਇਕੋ ਲਾ, ਦੂਰ ਦੁਰਾਡਾ ਪੰਧ ਮੁਕਾਈਆ। ਸੱਸੇ ਉਪਰ ਹੋੜਾ ਲਾ, ਨਿਰਗੁਣ ਸਰਗੁਣ ਖ਼ੁਸ਼ੀ ਮਨਾਈਆ। ਹਾਹਾ ਅੱਖਰ ਆਪ ਬਣਾ, ਟਿੱਪੀ ਹੰ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਰਬਾਰਾ ਹਰਿ ਨਿਰੰਕਾਰਾ, ਆਦਿ ਜੁਗਾਦਿ ਆਪ ਲਗਾਈਆ। ਸਚਖੰਡ ਲੱਗਾ ਦਰਬਾਰ, ਧੁਰ ਦਰਬਾਰੀ ਆਪ ਲਗਾਇਆ। ਜੁਗ ਚੌਕੜੀ ਪਾਵੇ ਸਾਰ, ਨਵ ਨੌਂ ਚਾਰ ਪੰਧ ਮੁਕਾਇਆ। ਲਹਿਣਾ ਜਾਏ ਤੇਈ ਅਵਤਾਰ, ਗੁਰ ਦਸ ਦਸ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਬਿਨਾਸ਼ੀ ਕਰਤਾ, ਹਰਿਜਨ ਸਾਚੇ ਆਪ ਜਗਾਇਆ। ਸਚਖੰਡ ਦੁਆਰੇ ਏਕਾ ਰੰਗ, ਰੰਗ ਰੰਗੀਲਾ ਆਪ ਚੜ੍ਹਾਇੰਦਾ। ਲੋਕਮਾਤ ਵੇਖਣ ਸਚ ਪਲੰਘ, ਜਨ ਭਗਤਾਂ ਆਸਣ ਲਾਇੰਦਾ। ਇਕੋ ਨਾਦ ਵੱਜੇ ਮਰਦੰਗ, ਤਾਲ ਤਲਵਾੜਾ ਨਾ ਕੋਈ ਰਖਾਇੰਦਾ। ਇਕੋ ਅੰਮ੍ਰਿਤ ਸਾਚੀ ਗੰਗ, ਗੰਗਾ ਗੋਦਾਵਰੀ ਮੁਖ ਸ਼ਰਮਾਇੰਦਾ। ਇਕੋ ਮੰਦਰ ਜਾਣਾ ਲੰਘ, ਦੂਜਾ ਰਾਹ ਨਾ ਕੋਇ ਵਖਾਇੰਦਾ। ਇਕੋ ਗੌਣਾ ਸੁਹਾਗੀ ਛੰਦ, ਇਕੋ ਆਤਮ ਪਰਮਾਤਮ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਵਖਾਇੰਦਾ। ਹਰਿਜਨ ਵੇਖ ਵਡੀ ਵਡਿਆਈ, ਹਰਿ ਵੱਡਾ ਆਪ ਸਲਾਹਿੰਦਾ। ਪੁਰਖ ਅਬਿਨਾਸ਼ੀ ਕਰੀ ਕੁੜਮਾਈ, ਲੋਕਮਾਤ ਫੇਰਾ ਪਾਇੰਦਾ। ਕਰੇ ਖੇਲ ਬੇਪਰਵਾਹੀ, ਬੇਅੰਤ ਨਾਉਂ ਧਰਾਇੰਦਾ। ਮਹੱਲ ਅਟੱਲ ਰਿਹਾ ਸੁਹਾਈ, ਗ੍ਰਹਿ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਤਰਾਇੰਦਾ। ਜਨ ਭਗਤਾਂ ਅੰਤਮ ਏਕਾ ਵਰ, ਪੁਰਖ ਅਕਾਲ ਝੋਲੀ ਪਾਈਆ। ਸਤਿਜੁਗ ਖੁਲ੍ਹਾਏ ਸਾਚਾ ਦਰ, ਧੁਰ ਦਰਬਾਰ ਵੱਜੀ ਵਧਾਈਆ। ਸਾਢੇ ਤਿੰਨ ਹੱਥ ਘਾੜਨ ਘੜ, ਰਵਦਾਸ ਚੁਮਿਆਰਾ ਨਾਲ ਮਿਲਾਈਆ। ਕਬੀਰ ਉਚੇ ਟਿੱਲੇ ਆਪੇ ਚੜ੍ਹ ਚੜ੍ਹ, ਇਕੋ ਅੱਖਰ ਆਪੇ ਪੜ੍ਹ, ਪਾਰਬ੍ਰਹਮ ਮਿਲੀ ਸ਼ਰਨਾਈਆ। ਨਾਨਕ ਨਿਰਗੁਣ ਮੇਲਾ ਸਚ ਘਰ, ਸਚਖੰਡ ਦੁਆਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਮਾਣ ਵਡਿਆਈਆ। ਹਰਿ ਭਗਤ ਤੇਰਾ ਸਚ ਮਹੱਲਾ, ਹਰਿ ਸਾਚਾ ਸਚ ਸੁਹਾਇੰਦਾ। ਜੁਗ ਜੁਗ ਵਸੇ ਇਕ ਅਕੱਲਾ, ਦਿਸ ਕਿਸੇ ਨਾ ਆਇੰਦਾ। ਤੇਰੀ ਜੋਤ ਆਤਮ ਰਲਾ, ਰਲ ਮਿਲ ਆਪਣਾ ਮੰਗਲ ਗਾਇੰਦਾ। ਲੱਖ ਚੁਰਾਸੀ ਭੁਲਾਏ ਕਰ ਕਰ ਵਲ ਛਲਾ, ਅਛਲ ਅਛੱਲ ਆਪਣਾ ਖੇਲ ਕਰਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦ ਸਮਝਾਇੰਦਾ। ਜਨ ਭਗਤ ਜਨ ਜਾਣਾ ਸਮਝ, ਹਰਿ ਸਾਚਾ ਸਚ ਜਣਾਇੰਦਾ। ਮੇਰਾ ਪ੍ਰੇਮ ਸਾਚੀ ਰਮਜ, ਰਮਜ ਰਮਜ ਵਿਚ ਰਖਾਇੰਦਾ। ਨੂਰ ਨੁਰਾਨਾ ਖੇਲ ਕਮਲ, ਅਲਨੇਕ ਵੇਖ ਵਖਾਇੰਦਾ। ਏੇਕਾ ਜਾਣੇ ਅਰਸ਼ ਫ਼ਰਸ਼, ਮੁਕਾਮੇ ਹੱਕ ਡਗਮਗਾਇੰਦਾ । ਕਲਜੁਗ ਅੰਤਮ ਕੀਤਾ ਆਪਣਾ ਤਰਸ, ਰਹਿਮਤ ਰਹੀਮ ਆਪ ਕਮਾਇੰਦਾ। ਜਨਮ ਜਨਮ ਦੀ ਮੇਟੇ ਹਰਸ, ਦਰ ਦਰ ਘਰ ਘਰ ਆਪਣਾ ਦਰਸ ਦਿਖਾਇੰਦਾ। ਅੰਮ੍ਰਿਤ ਮੇਘ ਇਕੋ ਬਰਸ, ਅਗਨੀ ਤੱਤ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਸਮਝਾਇੰਦਾ। ਸਾਚੀ ਸਮਝ ਸਿਖਿਆ ਗੁਰ, ਗੁਣ ਵਿਦਿਆ ਇਕ ਵਡਿਆਈਆ। ਮੇਲ ਮਿਲਾਇਆ ਲਿਖਿਆ ਧੁਰ, ਧੁਰ ਮਸਤਕ ਵੇਖ ਵਖਾਈਆ। ਆਪ ਮਿਲਾਏ ਆਪਣੀ ਸੁਰ, ਸੁਰਤੀ ਸ਼ਬਦ ਸੰਗ ਸਮਾਈਆ । ਗੁਰਮੁਖ ਗੁਰਸਿਖ ਗਏ ਜੁੜ, ਜੁੜਿਆ ਜੋੜ ਬੇਪਰਵਾਹੀਆ। ਗੁਰਸਿਖਾਂ ਦੀ ਸਤਿਗੁਰ ਨੂੰ ਸਦਾ ਲੋੜ, ਬਿਨ ਸਿਖਾਂ ਕੰਮ ਕਿਸੇ ਨਾ ਆਈਆ। ਨਿਰਗੁਣ ਚੜ੍ਹ ਚੜ੍ਹ ਆਪਣੇ ਘੋੜ, ਸਰਗੁਣ ਵੇਖੇ ਥਾਉਂ ਥਾਈਂਆ। ਕਲਜੁਗ ਅੰਤਮ ਗਿਆ ਬੌਹੜ, ਆਪ ਆਪਣਾ ਪੰਧ ਮੁਕਾਈਆ। ਕਿਸੇ ਹੱਥ ਨਾ ਆਏ ਬ੍ਰਹਿਮਣ ਗੌੜ, ਪੂਤ ਸਪੂਤਾ ਨਜ਼ਰ ਨਾ ਆਈਆ। ਕਰੀ ਬਿਧ ਅਵਰ ਕੀ ਔਰ, ਪੁਰਖ ਅਬਿਨਾਸ਼ੀ ਖੇਲ ਕਰਾਈਆ। ਸੰਬਲ ਨਗਰ ਆਇਆ ਦੌੜ, ਦੂਰ ਦੁਰਾਡਾ ਸਾਚਾ ਮਾਹੀਆ। ਲੱਖ ਚੁਰਾਸੀ ਵੇਖੇ ਕਰ ਕਰ ਗੌਰ, ਆਪਣਾ ਰੂਪ ਨਾ ਕਿਸੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਜਗਾਈਆ। ਜਨ ਭਗਤ ਜੱਗ ਗਿਆ ਜਾਗ, ਜੁਗਤੀ ਹਰਿ ਜਣਾਇੰਦਾ। ਆਤਮ ਪਰਮਾਤਮ ਇਕ ਵੈਰਾਗ, ਬ੍ਰਿਹੋਂ ਚੋਟ ਲਗਾਇੰਦਾ। ਸ਼ਬਦ ਅਗੰਮੀ ਮਾਰੇ ਵਾਜ, ਆਲਸ ਨਿੰਦਰਾ ਮੋਹ ਮਿਟਾਇੰਦਾ। ਅੰਧ ਅੰਧੇਰ ਜਗੇ ਚਿਰਾਗ, ਨੂਰ ਨੁਰਾਨਾ ਨੂਰ ਧਰਾਇੰਦਾ। ਹੰਸ ਬਣਾਏ ਫੜ ਫੜ ਕਾਗ, ਸੋਹੰ ਹੰਸਾ ਨਾਮ ਜਪਾਇੰਦਾ। ਜਨਮ ਜਨਮ ਦਾ ਧੋਵੇ ਦਾਗ਼, ਦੁਰਮਤ ਮੈਲ ਆਪ ਧੁਵਾਇੰਦਾ। ਲੱਖ ਚੁਰਾਸੀ ਵਿਚੋਂ ਕਾਢ, ਏਕਾ ਬੰਧਨ ਨਾਮ ਪਾਇੰਦਾ। ਏਥੇ ਓਥੇ ਕਰੇ ਲਾਡ, ਦੋ ਜਹਾਨਾਂ ਵੇਖ ਵਖਾਇੰਦਾ। ਸਚ ਨਿਸ਼ਾਨਾ ਇਕੋ ਗਾਡ, ਲੱਖ ਚੁਰਾਸੀ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਦਾ ਪੰਧ ਮੁਕਾਇੰਦਾ। ਜੁਗ ਜੁਗ ਤੇਰਾ ਅੰਤਮ ਪੰਧ, ਹਰਿ ਪਾਂਧੀ ਆਪ ਮੁਕਾਈਆ। ਛੱਤੀ ਰਾਗ ਛੱਤੀ ਜੁਗ ਗਾਇਆ ਛੰਦ, ਛੱਤੀ ਛੱਤੀ ਵੰਡ ਵੰਡਾਈਆ। ਛੱਤੀ ਅੰਦਰ ਪਰਮਾਨੰਦ, ਛੇ ਤੀਸ ਰਿਹਾ ਸਮਝਾਈਆ। ਤੀਸ ਛੇ ਟੁੱਟੀ ਗੰਢ, ਏਕਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਛੇ ਤੀਸ ਰਾਗਨੀ ਰਾਗ, ਰਘੁਵਤ ਰਹੇ ਮਨਾਈਆ। ਜੁਗ ਚੌਕੜੀ ਕਰੇ ਰਾਜ, ਆਪਣਾ ਨਾਦ ਸੁਣਾਈਆ। ਰਸਨਾ ਜਿਹਵਾ ਮਾਰ ਅਵਾਜ਼, ਜੀਵ ਜੰਤ ਉਠਾਈਆ। ਅਨੰਦ ਕਾਰਜ ਕਰ ਕਰ ਕਾਜ, ਜਗਤ ਜੋੜ ਰਹੇ ਜੁੜਾਈਆ। ਅੰਤਰ ਸਾਜਣ ਨਾ ਲਿਆ ਸਾਜ, ਗ਼ਰੀਬ ਨਿਵਾਜ਼ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪਣਾ ਖੇਲ ਕਰਾਈਆ। ਛੱਤੀ ਰਾਗ ਛੱਤੀ ਜੁਗ, ਛੱਤੀ ਛੱਤੀ ਬੰਧਨ ਪਾਇਆ। ਅੰਤਮ ਔਧ ਗਈ ਪੁੱਗ, ਵੇਲਾ ਵਕਤ ਰਿਹਾ ਸਮਝਾਇਆ। ਸਭ ਦਾ ਲੇਖਾ ਜਾਣਾ ਮੁੱਕ, ਬਾਕੀ ਕੋਇ ਨਜ਼ਰ ਨਾ ਆਇਆ। ਜੁਗ ਚੌਕੜੀ ਜੋ ਬੈਠਾ ਰਿਹਾ ਲੁਕ, ਨਾਉਂ ਨਿਰੰਕਾਰ ਆਪਣਾ ਨਾਉਂ ਧਰਾਇਆ। ਕਲਜੁਗ ਅੰਤਮ ਪਏ ਬੁੱਕ, ਸ਼ਬਦ ਭਬਕ ਇਕ ਵਖਾਇਆ। ਸ਼ਾਹੋ ਭੂਪ ਹਰਿ ਪਏ ਉਠ, ਉਠ ਉਠ ਆਪਣਾ ਬਲ ਧਰਾਇਆ। ਜਨ ਭਗਤਾਂ ਉਪਰ ਜਾਏ ਤੁਠ, ਦੀਨ ਦਿਆਲ ਬੇਪਰਵਾਹਿਆ। ਅਮ੍ਰਿਤ ਪਿਆਏ ਸਾਚਾ ਘੁੱਟ, ਅੰਮਿਉਂ ਰਸ ਮੁਖ ਚੁਆਇਆ। ਇਕ ਵਖਾਏ ਕਿਲਾ ਕੋਟ, ਬੰਕ ਦੁਵਾਰ ਸੁਹਾਇਆ। ਕਰ ਪ੍ਰਕਾਸ਼ ਨਿਰਮਲ ਜੋਤ, ਨੂਰ ਨੁਰਾਨਾ ਡਗਮਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲੇਖਾ ਆਪਣੇ ਹੱਥ ਰਖਾਇਆ। ਜੁਗ ਜੁਗ ਲੇਖਾ ਆਪਣੇ ਹੱਥ, ਹਰਿ ਜੂ ਆਪ ਰਖਾਇੰਦਾ। ਕਲਜੁਗ ਅੰਤਮ ਹੋ ਪਰਤੱਖ, ਨਿਰਗੁਣ ਵੇਸ ਵਟਾਇੰਦਾ। ਭਗਤ ਭਗਵੰਤ ਆਪੇ ਰੱਖ, ਆਪ ਆਪਣਾ ਬੰਧਨ ਪਾਇੰਦਾ। ਸਤਿ ਸਤਿਵਾਦੀ ਮਾਰਗ ਦੱਸ, ਸਾਚਾ ਰਾਹ ਇਕ ਚਲਾਇੰਦਾ। ਨਿਰਧਨ ਹੋ ਕੇ ਹੋਇਆ ਵਸ, ਆਪ ਆਪਣਾ ਮਾਣ ਮਿਟਾਇੰਦਾ। ਆਪਣਾ ਖੇੜਾ ਕਰ ਕੇ ਭੱਠ, ਜਨ ਭਗਤਾਂ ਖੇੜਾ ਆਪ ਵਸਾਇੰਦਾ। ਆਪਣੀ ਗੇੜ ਉਲਟੀ ਲੱਠ, ਸ੍ਰਿਸ਼ਟ ਸਬਾਈ ਆਪ ਭੁਵਾਇੰਦਾ। ਪੁਰਖ ਅਕਾਲ ਹੋ ਪ੍ਰਗਟ, ਪਰਮ ਪੁਰਖ ਹੁਕਮ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਸਾਲਾਹਿੰਦਾ। ਜਨ ਭਗਤ ਸਲਾਹੇ ਆਪ ਹਰਿ, ਹਰਿ ਜੂ ਸੇਵ ਕਮਾਇਆ । ਨਿਰਗੁਣ ਹੋ ਕੇ ਦੇਵੇ ਵਰ, ਦਰ ਦਰਵੇਸ਼ ਫੇਰਾ ਪਾਇਆ। ਹਰਿਜਨ ਵਸੇ ਸਾਚੇ ਘਰ, ਘਰ ਮੰਦਰ ਇਕ ਸੁਹਾਇਆ। ਤ੍ਰੈਭਵਨ ਧਨੀ ਚੁਕਾਏ ਡਰ, ਅਵਣ ਗਵਣ ਨਾ ਕੋਇ ਵਖਾਇਆ। ਸਤਿ ਸਤਿਵਾਦੀ ਘਾੜਨ ਘੜ, ਘੜ ਘੜ ਆਪੇ ਵੇਖ ਵਖਾਇਆ। ਨਿਰਗੁਣ ਹੋ ਕੇ ਅੰਦਰ ਜਾਏ ਵੜ, ਰੂਪ ਅਨੂਪ ਆਪ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਿਹਾ ਆਪ ਵਡਿਆਇਆ। ਭਗਤ ਬਹਾਏ ਸਤਿ ਦੁਵਾਰ, ਸਚ ਦੁਆਰਾ ਆਪ ਬਣਾਈਆ। ਨਿਰਗੁਣ ਹੋਏ ਪਹਿਰੇਦਾਰ, ਦਿਵਸ ਰੈਣ ਸੇਵ ਕਮਾਈਆ। ਸੰਤ ਸੁਹੇਲੇ ਅੰਦਰ ਵਾੜ, ਚਾਰੋਂ ਕੁੰਟ ਵੇਖ ਵਖਾਈਆ। ਨਾਤਾ ਤੋੜ ਨੌਂ ਦੁਆਰ, ਦਰ ਦਸਵੇਂ ਆਪ ਬਹਾਈਆ। ਨਰ ਨਰਾਇਣ ਕਰੇ ਪਿਆਰ, ਨਾਰ ਕੰਤ ਖ਼ੁਸ਼ੀ ਵਖਾਈਆ। ਪਿਤਾ ਪੂਤ ਗੋਦ ਸਹਾਰ, ਬਾਲਕ ਮਾਤਾ ਨਾਲ ਮਿਲਾਈਆ। ਖ਼ਾਲਕ ਖ਼ਲਕ ਪਰਵਰਦਿਗਾਰ, ਬੇਐਬ ਦਏ ਮਿਟਾਈਆ। ਸਾਲਸ ਬਣੇ ਵਿਚ ਸੰਸਾਰ, ਨਿਰਗੁਣ ਆਪਣੀ ਸੇਵ ਕਮਾਈਆ। ਖ਼ਾਲਸਾ ਖ਼ਾਲਸ ਕਰ ਤਿਆਰ, ਹਰਿ ਭਗਤ ਨਾਉਂ ਧਰਾਈਆ। ਛੱਤੀ ਜੁਗ ਦਾ ਕਰਜ਼ ਉਤਾਰ, ਛੱਤੀ ਛੱਤੀ ਵੰਡ ਵੰਡਾਈਆ। ਛੱਤੀ ਫੁੱਟ ਉਚਾ ਮਨਾਰ, ਸਤਿਜੁਗ ਰੁੱਤ ਵਖਾਈਆ। ਸੋਲਾ ਦਸ ਖੇਲ ਨਿਆਰ, ਦਸ ਆਪਣਾ ਬੰਧਨ ਪਾਈਆ। ਉਪਰ ਬੈਠ ਸੱਚੀ ਸਰਕਾਰ, ਧੁਰ ਫ਼ਰਮਾਣਾ ਦਏ ਸਮਝਾਈਆ। ਦਰ ਬੁਲਾਏ ਗੁਰ ਅਵਤਾਰ, ਸ਼ਬਦ ਸੰਦੇਸ਼ਾ ਇਕ ਘਲਾਈਆ। ਈਸਾ ਮੂਸਾ ਕਰ ਭਿਖਾਰ, ਮੁਹੰਮਦ ਦਰ ਦਰਵੇਸ਼ ਵਖਾਈਆ। ਅੱਲਾ ਰਾਣੀ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਤ੍ਰੈਗੁਣ ਕਰੇ ਗਿਰਿਆਜ਼ਾਰ, ਪੰਜ ਤੱਤ ਸਾਰ ਕੋਇ ਨਾ ਪਾਈਆ। ਅਸ਼ਟਭੁਜ ਹੋਏ ਬੇਹਾਲ, ਸਿੰਘ ਅਸਵਾਰ ਨਾ ਕੋਇ ਜਣਾਈਆ। ਚਤਰਭੁਜ ਬਣ ਕੰਗਾਲ, ਦਰ ਆ ਅਲਖ ਜਗਾਈਆ। ਪੁਰਖ ਅਬਿਨਾਸ਼ੀ ਕਰੇ ਖੇਲ ਨਿਰਾਲ, ਲਿਖਣ ਪੜ੍ਹਨ ਵਿਚ ਨਾ ਆਈਆ। ਸਤਿਜੁਗ ਸਾਚੀ ਬਣਾ ਧਰਮਸਾਲ, ਧਰਮ ਦੁਆਰਾ ਇਕ ਵਖਾਈਆ। ਨਾਤਾ ਤੁਟਾ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਜਣਾਈਆ। ਦੀਨ ਮਜ਼੍ਹਬ ਨਾ ਕੋਇ ਸਵਾਲ, ਸ਼ਰਅ ਸ਼ਰੀਅਤ ਨਾ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਆਪ ਸਲਾਹੀਆ। ਭਗਤ ਸਾਲਾਹੇ ਆਪ ਸੁਲਤਾਨਾ, ਸਤਿਜੁਗ ਸਾਚੀ ਗਾਥ ਜਣਾਈਆ। ਏਕਾ ਰਾਗ ਇਕ ਤਰਾਨਾ, ਇਕ ਸੁਰ ਤਾਲ ਵਜਾਈਆ। ਏਕਾ ਮੰਦਰ ਇਕ ਮਕਾਨਾ, ਏਕਾ ਇਸ਼ਟ ਗੁਰ ਵਡਿਆਈਆ। ਏਕਾ ਖੇਲ ਸ੍ਰੀ ਭਗਵਾਨਾ, ਗੁਰ ਗੁਰ ਰਹੇ ਖ਼ੁਸ਼ੀ ਮਨਾਈਆ। ਛੱਤੀ ਜੁਗ ਦਾ ਪੰਧ ਮੁਕਾਨਾ, ਨਵ ਨੌਂ ਚਾਰ ਰਹਿਣ ਨਾ ਪਾਈਆ। ਹਰਿਜਨ ਹਰਿ ਕਰੇ ਪਰਵਾਨਾ, ਭਗਤਨ ਮੇਲਾ ਸਹਿਜ ਸੁਭਾਈਆ। ਛੱਬੀ ਪੋਹ ਬੰਨ੍ਹਣਾ ਗਾਨਾਂ, ਏਕਾ ਤੰਦ ਨਾਮ ਉਠਾਈਆ। ਕਰੇ ਖੇਲ ਮਰਦ ਮਰਦਾਨਾ, ਸਚ ਮਰਦਾਨਗੀ ਆਪ ਜਣਾਈਆ। ਪ੍ਰਗਟ ਹੋ ਵਿਸ਼ਨੂੰ ਭਗਵਾਨਾ, ਵਿਸ਼ਵ ਆਪਣਾ ਰੰਗ ਜਣਾਈਆ। ਕਾਲ ਮਹਾਂਕਾਲ ਦੋਏ ਬਾਲ ਨਾਦਾਨਾ, ਆਪਣੇ ਚਰਨਾਂ ਹੇਠ ਦਬਾਈਆ। ਇਕੋ ਵਾਰ ਦਏ ਧੁਰ ਫ਼ਰਮਾਣਾ, ਦੋ ਜਹਾਨਾਂ ਦਏ ਸੁਣਾਈਆ। ਲੱਖ ਚੁਰਾਸੀ ਹਰਿ ਜੂ ਕਾਹਨਾ, ਇਕੋ ਵਾਰ ਲਏ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵੰਤ ਭਗਤ ਖੇਲ ਖਲਾਈਆ। ਭਗਤ ਕਹੇ ਸੁਣ ਨਿਰੰਕਾਰ, ਦੋਏ ਜੋੜ ਸ਼ਰਨਾਈਆ। ਤੂੰ ਜੁਗ ਜੁਗ ਕਰਦਾ ਰਿਹਾ ਖੁਆਰ, ਲੋਕਮਾਤ ਭੁਆਈਆ। ਜਿਸ ਨੇ ਤੈਨੂੰ ਮੰਨਿਆਂ ਯਾਰ, ਤਿਸ ਮਿਲੀ ਜਗਤ ਸਜ਼ਾਈਆ। ਤੂੰ ਲੁਕਿਆ ਰਿਹੋਂ ਸਚਖੰਡ ਦਰਬਾਰ, ਤੇਰਾ ਦਰਸ ਕੋਇ ਨਾ ਪਾਈਆ। ਤੇਰੇ ਭਗਤਾਂ ਨੂੰ ਕਹਿੰਦੇ ਰਹੇ ਗਵਾਰ, ਮੂਰਖ ਮੁਗਧ ਨਾਉਂ ਧਰਾਈਆ। ਤੂੰ ਬੇਪਰਵਾਹ ਬਣਿਆ ਸਾਚਾ ਯਾਰ, ਤੇਰੀ ਯਾਰੀ ਸਾਨੂੰ ਅੰਤ ਨਾ ਭਾਈਆ। ਜਿਸ ਪਿਛੇ ਪਏ ਮਾਰ, ਸੋ ਯਾਰ ਨਾ ਕੋਇ ਵਡਿਆਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਤੇਰੇ ਪਿਛੇ ਲੱਗ ਲੱਗ ਗਏ ਹਾਰ, ਤੂੰ ਪੱਲੂ ਨਾ ਕਿਸੇ ਫੜਾਈਆ। ਆਪਣੀ ਕਰ ਕੇ ਗਿਉਂ ਕਾਰ, ਆਪਣਾ ਭੇਵ ਨਾ ਕਿਸੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਕਵਣ ਬਿਧ ਤੇਰੀ ਮਿਲੇ ਸ਼ਰਨਾਈਆ। ਭਗਤ ਕਹੇ ਸੁਣ ਹਰਿ ਜੂ ਮੀਤ, ਸਾਚੀ ਸਚ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਗਾਏ ਤੇਰੇ ਗੀਤ, ਤੇਰੇ ਪਿਛੇ ਮਿਲੀ ਸਜ਼ਾਈਆ। ਤੂੰ ਵਸਿਆ ਸਦਾ ਧਾਮ ਅਨਡੀਠ, ਆਪ ਆਪਣਾ ਰੂਪ ਛੁਪਾਈਆ। ਜੁਗ ਚੌਕੜੀ ਗਏ ਬੀਤ, ਤੇਰਾ ਵਿਛੋੜਾ ਮੁੱਕ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਿਸ ਬਿਧ ਦਰ ਤੇਰੇ ਸੋਭਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਨਾਮ ਜਪ, ਜਪ ਜਪ ਪੰਧ ਮੁਕਾਇਆ। ਕਾਇਆ ਅਗਨੀ ਹਵਨ ਤਪ ਤਪ, ਆਪਣਾ ਆਪ ਜਲਾਇਆ। ਡੂੰਘੇ ਤਾਲ ਜਲ ਵਿਚ ਫਸ ਫਸ, ਆਪਣਾ ਆਪ ਮਿਟਾਇਆ। ਜੰਗਲ ਜੂਹ ਉਜਾੜ ਫਿਰੇ ਨੱਸ ਨੱਸ, ਤੂੰ ਹੱਥ ਕਿਸੇ ਨਾ ਆਇਆ। ਰਸਨਾ ਗਾ ਗਾ ਥੱਕੀ ਤੇਰਾ ਜਸ, ਤੇਰਾ ਗੀਤ ਨਾ ਕਿਸੇ ਮੁਕਾਇਆ। ਜਿਸ ਨੂੰ ਆਪਣੀ ਝਲਕ ਗਿਆ ਦੱਸ, ਸੋ ਜਗਤ ਨਾਤਾ ਗਿਆ ਤੁੜਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਵਣ ਬਿਧ ਦਰ ਤੇਰਾ ਨਜ਼ਰੀ ਆਇਆ। ਕਬੀਰ ਕਹੇ ਤੂੰ ਬੜਾ ਢੀਠ, ਅਛਲ ਅਛੱਲ ਤੇਰੀ ਵਡਿਆਈਆ । ਜੁਗ ਜੁਗ ਸੁੱਤਾ ਰਿਹੋਂ ਦੇ ਕਰ ਪੀਠ, ਆਪਣੀ ਕਰਵਟ ਨਾ ਅਜੇ ਬਦਲਾਈਆ। ਤੈਨੂੰ ਲੱਭਦੇ ਫਿਰਦੇ ਵਿਚ ਮੰਦਰ ਮਸੀਤ, ਮੰਦਰ ਮੱਠ ਫੇਰਾ ਪਾਈਆ। ਅਠਸਠ ਤੇਰੀ ਵੇਖੀ ਰੀਤ, ਜਲ ਪਾਣੀ ਨਾਲ ਮਿਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗਿਆ ਬੀਤ, ਬੀਤੀ ਕਹਾਣੀ ਨਾ ਤੂੰ ਕਿਸੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੇ ਭਗਤਾਂ ਮਿਲੇ ਤੇਰੀ ਸ਼ਰਨਾਈਆ। ਪੁਰਖ ਅਬਿਨਾਸ਼ੀ ਹੋ ਦਿਆਲ, ਇਕੋ ਗੁਣ ਜਣਾਇੰਦਾ। ਕਲਜੁਗ ਅੰਤਮ ਖੇਲ ਮਹਾਨ, ਹਰਿ ਖ਼ਾਲਕ ਆਪ ਕਰਾਇੰਦਾ। ਹਰਿਜਨ ਵੇਖਾਂ ਮਾਰ ਧਿਆਨ, ਇਕੋ ਵਾਰ ਉਠਾਇੰਦਾ। ਦਰ ਦਰ ਘਰ ਘਰ ਦਰਸ ਦੇਵਾਂ ਆਣ, ਦਰਦੀਆਂ ਦਰਦ ਵੰਡਾਇੰਦਾ। ਸਚ ਸੰਦੇਸ਼ਾ ਧੁਰ ਫ਼ਰਮਾਣ, ਆਦਿ ਜੁਗਾਦੀ ਅੱਖਰ ਆਪ ਪੜ੍ਹਾਇੰਦਾ। ਆਤਮ ਪਰਮਾਤਮ ਕਰੇ ਕਲਿਆਣ, ਸੋਹੰ ਨਾਤਾ ਜੋੜ ਜੁੜਾਇੰਦਾ। ਲੋਕਮਾਤ ਸਚ ਨਿਸ਼ਾਨ, ਜਨ ਭਗਤਾਂ ਆਪ ਬਣਾਇੰਦਾ। ਛੱਤੀ ਜੁਗ ਕਰ ਕਲਿਆਣ, ਕਾਲ ਫਾਸ ਸਰਬ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਝੋਲੀ ਪਾਇੰਦਾ। ਸਾਚੀ ਵਸਤ ਝੋਲੀ ਪਾ, ਹਰਿ ਸਾਚੇ ਸਚ ਜਣਾਈਆ। ਕਲਜੁਗ ਅੰਤ ਬਣਾਂ ਮਲਾਹ, ਨਿਰਗੁਣ ਰੂਪ ਧਰਾਈਆ। ਸਾਚੇ ਭਗਤਾਂ ਲਵਾਂ ਉਠਾ, ਆਪਣੀ ਦਇਆ ਕਮਾਈਆ। ਏਕਾ ਘਰ ਦਿਆਂ ਵਖਾ, ਦੂਜੀ ਓਟ ਨਾ ਕੋਇ ਸ਼ਰਨਾਈਆ। ਸਚ ਦੁਆਰਾ ਦਿਆਂ ਬਣਾ, ਛੱਤੀ ਛੱਤੀ ਪੰਧ ਮੁਕਾਈਆ। ਹਰਿਜਨ ਸਾਚੇ ਵਿਚ ਬਹਾ, ਸਾਚੇ ਘਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਰਿਹਾ ਜਣਾਈਆ। ਕਲਜੁਗ ਵੇਲਾ ਅੰਤਮ ਔਣਾ, ਹਰਿ ਸਾਚਾ ਸਚ ਜਣਾਇੰਦਾ। ਨਿਹਕਲੰਕ ਜਾਮਾ ਪੌਣਾ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਸੰਬਲ ਨਗਰੀ ਧਾਮ ਸੁਹੌਣਾ, ਗੋਬਿੰਦ ਮੇਲਾ ਮੇਲ ਮਿਲਾਇੰਦਾ। ਗੁਰ ਚੇਲਾ ਏਕਾ ਰੰਗ ਰੰਗੌਣਾ, ਰੰਗ ਮਜੀਠੀ ਆਪ ਚੜ੍ਹਾਇੰਦਾ। ਜਨ ਭਗਤ ਦੁਆਰ ਇਕ ਸੁਹੌਣਾ, ਦਰ ਦਰਵਾਜ਼ਾ ਆਪ ਖੁਲਾਇੰਦਾ । ਸਚ ਨਿਸ਼ਾਨ ਜਗਤ ਝੁਲੌਣਾ, ਸਤਿ ਸਤਿਵਾਦੀ ਹੱਥ ਉਠਾਇੰਦਾ। ਕਰ ਕਿਰਪਾ ਆਪਣਾ ਦਰਸ ਦਿਖੌਣਾ, ਜਪ ਤਪ ਨਾ ਕੋਇ ਰਖਾਇੰਦਾ। ਕੀਤਾ ਕੌਲ ਪੂਰ ਨਿਭੌਣਾ, ਅਭੁਲ ਭੁੱਲ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਮਿਲਾਇੰਦਾ। ਪੂਰਾ ਕਰੇ ਕੀਤਾ ਕੌਲ, ਏਕਾ ਏਕੰਕਾਰਾ। ਜਨ ਭਗਤ ਵਡਿਆਈ ਦੇਵੇ ਉਪਰ ਧੌਲ, ਧਰਤ ਧਵਲ ਦਏ ਸਹਾਰਾ। ਨਿਰਗੁਣ ਸੁਰਤੀ ਜਾਏ ਮੌਲ, ਹਰਿ ਸ਼ਬਦੀ ਹੋ ਉਜਿਆਰਾ। ਅਕਾਲ ਮੂਰਤ ਲੇਖਾ ਚੁਕਾਏ ਪਰਦਾ ਉਹਲ, ਪਰਗਟ ਹੋ ਵਿਚ ਸੰਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸੁਹਾਏ ਭਗਤ ਦੁਆਰਾ। ਭਗਤ ਦੁਆਰਾ ਹਰਿ ਭਗਵਾਨ, ਲੋਕਮਾਤ ਪਰਗਟਾਈਆ। ਸਤਿਜੁਗ ਦਾ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਵਖਾਈਆ। ਦੁੱਖ ਦਰਦ ਸਰਬ ਮਿਟ ਜਾਣ, ਕਲ ਕਲੇਸ਼ ਰਹੇ ਨਾ ਰਾਈਆ। ਸ਼ਾਹ ਭੂਪ ਮੰਨਣ ਆਣ, ਰਾਜ ਰਾਜਾਨ ਸੀਸ ਝੁਕਾਈਆ। ਕਿਰਪਾ ਕਰੇ ਸ੍ਰੀ ਭਗਵਾਨ, ਸਿਰ ਭਗਤਾਂ ਹੱਥ ਟਿਕਾਈਆ। ਦਿਵਸ ਰੈਣ ਕਰੇ ਧਿਆਨ, ਚਾਰ ਕੁੰਟ ਹੋਏ ਸਹਾਈਆ। ਸ਼ਰਨ ਸ਼ਰਨਾਈ ਬਖ਼ਸ਼ੇ ਮਾਣ, ਚਰਨ ਚਰਨੋਦਕ ਮੁਖ ਚੁਆਈਆ। ਨਾਮ ਨਿਧਾਨਾ ਦੇਵੇ ਗਿਆਨ, ਜੋਤੀ ਜੋਤ ਨੂਰ ਰੁਸ਼ਨਾਈਆ। ਸਾਹਿਬ ਸੁਲਤਾਨ ਮਿਲੇ ਕਾਹਨ, ਘਰ ਮੰਦਰ ਵੱਜੇ ਵਧਾਈਆ। ਜੁਗ ਚੌਕੜੀ ਸਾਰੇ ਗਾਣ, ਭਗਤ ਭਗਵੰਤ ਖ਼ੁਸ਼ੀ ਮਨਾਈਆ। ਕਲਜੁਗ ਅੰਤ ਕਰ ਪਰਵਾਨ, ਪਰਮ ਪੁਰਖ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਾਚੇ ਵੜ, ਸਚ ਦਰਬਾਰਾ ਆਪ ਵਖਾਈਆ। ਸਚ ਦੁਆਰਾ ਸਤਿ ਸਤਿਵਾਦ, ਸਤਿ ਪੁਰਖ ਨਿਰੰਜਣ ਆਪ ਲਗਾਇਆ। ਇਕੋ ਨਾਮ ਬੋਧ ਅਗਾਧ, ਅਗਾਧ ਬੋਧ ਆਪ ਸੁਣਾਇਆ। ਜਨ ਭਗਤਾਂ ਸੁਣੀ ਆਪ ਫਰਯਾਦ, ਆਪ ਆਪਣੀ ਦਇਆ ਕਮਾਇਆ। ਕਲਜੁਗ ਅੰਤਮ ਦੇਵੇ ਦਾਦ, ਦੁੱਖ ਦਰਦ ਨਾ ਕੋਇ ਵਖਾਇਆ। ਫੜ ਫੜ ਕੱਢੇ ਡੂੰਘੀ ਅੰਧੇਰੀ ਖਾਡ, ਹਰਿ ਜੂ ਆਪਣੀ ਸੇਵ ਕਮਾਇਆ। ਨਿਰਗੁਣ ਸਰਗੁਣ ਕਰੇ ਲਾਡ, ਸਦਾ ਸੁਹੇਲਾ ਗੋਦ ਬਹਾਇਆ। ਸਚ ਦਰਬਾਰ ਬਣਾਏ ਯਾਦ, ਜੁਗ ਚੌਕੜੀ ਨਾਮ ਉਪਾਇਆ। ਕਾਦਰ ਕਰਤਾ ਰੱਖੇ ਲਾਜ, ਕੁਦਰਤ ਆਪਣਾ ਰੰਗ ਵਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗ਼ਰੀਬ ਨਿਵਾਜ਼, ਗ਼ਰੀਬ ਨਿਮਾਣੇ ਗਲੇ ਲਗਾਇਆ।