Granth 11 Likhat 034: Pahili Magh 2018 Bikarmi Jethuwal Darbar wich

ਪਹਿਲੀ ਮਾਘ ੨੦੧੮ ਬਿਕਰਮੀ ਜੇਠੂਵਾਲ ਦਰਬਾਰ ਵਿਚ

ਸਾਚਾ ਹਰਿ ਹਰਿ ਹਰਿ ਧਾਰ, ਅਗੰਮ ਅਗੰਮ ਚਲਾਈਆ। ਸਤਿ ਪੁਰਖ ਨਿਰੰਜਣ ਸਾਚੀ ਕਾਰ, ਆਦਿ ਆਦਿ ਕਮਾਈਆ। ਸਤਿ ਸਤਿਵਾਦੀ ਏਕੰਕਾਰ, ਅਕਲ ਕਲਾ ਅਖਵਾਈਆ। ਸਤਿ ਸਤਿਵਾਦੀ ਜੋਤ ਉਜਿਆਰ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਸਤਿ ਸਤਿਵਾਦੀ ਸੋਹੇ ਧਾਮ ਨਿਆਰ, ਸਚਖੰਡ ਦੁਆਰਾ ਆਸਣ ਲਾਈਆ। ਸਤਿ ਸਤਿਵਾਦੀ ਸ਼ਾਹੋ ਭੂਪ ਸਰਕਾਰ, ਸ਼ਹਿਨਸ਼ਾਹ ਹਰਿ ਨਾਉਂ ਧਰਾਈਆ। ਸਤਿ ਸਤਿਵਾਦੀ ਹੁਕਮ ਵਰਤਾਰ, ਧੁਰ ਫ਼ਰਮਾਣਾ ਆਪ ਸੁਣਾਈਆ। ਸਤਿ ਸਤਿਵਾਦੀ ਦਰ ਦਰਵੇਸ਼ ਬਣ ਭਿਖਾਰ, ਆਪ ਆਪਣੀ ਮੰਗ ਮੰਗਾਈਆ। ਸਤਿ ਸਤਿਵਾਦੀ ਵਡ ਭੰਡਾਰ, ਅਲਖ ਅਗੋਚਰ ਆਪਣਾ ਆਪ ਵਰਤਾਈਆ। ਸਤਿ ਸਤਿਵਾਦੀ ਕਰ ਪਿਆਰ, ਆਪਣੀ ਭਿਛਿਆ ਝੋਲੀ ਪਾਈਆ। ਸਤਿ ਸਤਿਵਾਦੀ ਅੰਦਰ ਬਾਹਰ, ਨਿਰਗੁਣ ਆਪਣਾ ਖੇਲ ਕਰਾਈਆ। ਸਤਿ ਸਤਿਵਾਦੀ ਪੁਰਖ ਨਾਰ, ਨਰ ਨਰਾਇਣ ਵਡੀ ਵਡਿਆਈਆ। ਸਤਿ ਸਤਿਵਾਦੀ ਜੋਤੀ ਧਾਰ, ਜੋਤ ਜੋਤ ਜੋਤ ਸਮਾਈਆ। ਸਤਿ ਸਤਿਵਾਦੀ ਕਰ ਪਿਆਰ, ਆਪ ਆਪਾ ਲਏ ਪ੍ਰਗਟਾਈਆ। ਸਤਿ ਸਤਿਵਾਦੀ ਸਚ ਵਿਹਾਰ, ਦਾਈ ਦਾਇਆ ਸੇਵ ਕਮਾਈਆ। ਸਤਿ ਸਤਿਵਾਦੀ ਘਰ ਵਿਚ ਘਰ ਕਰ ਤਿਆਰ, ਥਿਰ ਘਰ ਸਾਚਾ ਲਏ ਬਣਾਈਆ। ਸਤਿ ਸਤਿਵਾਦੀ ਹੋ ਉਜਿਆਰ, ਪੂਤ ਸਪੂਤਾ ਸ਼ਬਦੀ ਜਾਈਆ। ਸਤਿ ਸਤਿਵਾਦੀ ਨਾਦ ਧੁਨ ਜੈਕਾਰ, ਬੋਧ ਅਗਾਧ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਤਿ ਸਤਿਵਾਦੀ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਨਾਉਂ ਧਰਾਇੰਦਾ। ਸਤਿ ਸਤਿਵਾਦੀ ਬੇਪਰਵਾਹ, ਆਪ ਆਪਣੇ ਰੰਗ ਸਮਾਇੰਦਾ। ਸਤਿ ਸਤਿਵਾਦੀ ਹੁਕਮਰਾਂ, ਹੁਕਮ ਹਾਕਮ ਆਪ ਜਣਾਇੰਦਾ। ਸਤਿ ਸਤਿਵਾਦੀ ਆਪਣਾ ਨਾਉਂ ਧਰਾ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ। ਸਤਿ ਸਤਿਵਾਦੀ ਸਾਚਾ ਮਾਰਗ ਲਾ, ਨਿਰਗੁਣ ਆਪਣਾ ਵੇਸ ਵਟਾਇੰਦਾ। ਸਤਿ ਸਤਿਵਾਦੀ ਆਪਣਾ ਧਾਮ ਸੁਹਾ, ਸੋ ਪੁਰਖ ਨਿਰੰਜਣ ਵੇਖ ਵਖਾਇੰਦਾ। ਸਤਿ ਸਤਿਵਾਦੀ ਆਪਣੀ ਇਛਿਆ ਆਪ ਪ੍ਰਗਟਾ, ਹਰਿ ਪੁਰਖ ਨਿਰੰਜਣ ਝੋਲੀ ਡਾਹਿੰਦਾ। ਸਤਿ ਸਤਿਵਾਦੀ ਏਕੰਕਾਰਾ ਰੂਪ ਰੰਗ ਰੇਖ ਨਾ ਕੋਇ ਜਣਾ, ਨਿਰਾਕਾਰਾ ਖੇਲ ਵਖਾਇੰਦਾ। ਸਤਿ ਸਤਿਵਾਦੀ ਨੂਰ ਨੁਰਾਨਾ ਡਗਮਗਾ, ਆਦਿ ਨਿਰੰਜਣ ਭੇਵ ਚੁਕਾਇੰਦਾ। ਸਤਿ ਸਤਿਵਾਦੀ ਅਬਿਨਾਸ਼ੀ ਕਰਤਾ ਨਾਉਂ ਰਖਾ, ਭੂਪਤ ਭੂਪ ਸੋਭਾ ਪਾਇੰਦਾ। ਸਤਿ ਸਤਿਵਾਦੀ ਆਪਣੀ ਮੰਨੇ ਆਪ ਰਜਾ, ਦੂਜੀ ਓਟ ਨਾ ਕੋਇ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਕਮਾਇੰਦਾ। ਸਤਿ ਸਤਿਵਾਦੀ ਸਾਚੀ ਕਾਰ, ਕਰਤਾ ਕਿਰਤ ਕਮਾਈਆ। ਸਤਿ ਸਤਿਵਾਦੀ ਕਰ ਪਿਆਰ, ਆਪ ਆਪਾ ਲਏ ਪ੍ਰਨਾਈਆ। ਸਤਿ ਸਤਿਵਾਦੀ ਖ਼ਬਰਦਾਰ, ਆਲਸ ਨਿੰਦਰਾ ਨਾ ਕੋਇ ਰਖਾਈਆ। ਸਤਿ ਸਤਿਵਾਦੀ ਵਸੇ ਠਾਂਡੇ ਦਰਬਾਰ, ਦਰ ਦਰਬਾਰਾ ਇਕ ਸੁਹਾਈਆ। ਸਤਿ ਸਤਿਵਾਦੀ ਖੋਲ੍ਹ ਕਿਵਾੜ, ਆਪਣਾ ਕੁੰਡਾ ਆਪੇ ਲਾਹੀਆ। ਸਤਿ ਸਤਿਵਾਦੀ ਬਣ ਦਾਤਾਰ, ਦਾਤਾ ਦਾਨੀ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਤਿ ਸਤਿਵਾਦੀ ਖੇਲ ਅਵੱਲਾ, ਆਦਿ ਪੁਰਖ ਕਰਾਇੰਦਾ। ਸਤਿ ਸਤਿਵਾਦੀ ਵਸੇ ਨਿਹਚਲ ਧਾਮ ਅਟੱਲਾ, ਉਚ ਮੁਨਾਰੇ ਸੋਭਾ ਪਾਇੰਦਾ। ਸਤਿ ਸਤਿਵਾਦੀ ਆਪਣੇ ਨੂਰ ਆਪੇ ਬਲਾ, ਜੋਤੀ ਜੋਤ ਡਗਮਗਾਇੰਦਾ। ਸਤਿ ਸਤਿਵਾਦੀ ਆਪਣੇ ਅੰਦਰ ਆਪੇ ਰਲਾ, ਦੂਜਾ ਸੰਗ ਨਾ ਕੋਇ ਰਖਾਇੰਦਾ। ਸਤਿ ਸਤਿਵਾਦੀ ਆਪਣਾ ਫੜ ਆਪੇ ਪੱਲਾ, ਬੰਧਨ ਆਪਣਾ ਆਪ ਜਣਾਇੰਦਾ। ਸਤਿ ਸਤਿਵਾਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਤਿ ਸਤਿਵਾਦੀ ਏਕਾ ਰੰਗ, ਸੋ ਪੁਰਖ ਨਿਰੰਜਣ ਆਪ ਰੰਗਾਈਆ। ਸਤਿ ਸਤਿਵਾਦੀ ਸਤਿ ਪਲੰਘ, ਸਾਚੀ ਸੇਜਾ ਸੋਭਾ ਪਾਈਆ। ਸਤਿ ਸਤਿਵਾਦੀ ਸਚ ਅਨੰਦ, ਅਨੰਦ ਕਾਰਜ ਆਪ ਕਰਾਈਆ। ਸਤਿ ਸਤਿਵਾਦੀ ਢੋਲ ਮਰਦੰਗ, ਨਿਰਗੁਣ ਨਗਾਰੇ ਆਪ ਵਜਾਈਆ। ਸਤਿ ਸਤਿਵਾਦੀ ਸੂਰਾ ਸਰਬੰਗ, ਸਾਚਾ ਦੂਲਾ ਸੋਭਾ ਪਾਈਆ। ਸਤਿ ਸਤਿਵਾਦੀ ਸੂਰਾ ਸਰਬੰਗ, ਘਰ ਸਾਚਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਸਤਿ ਸਤਿਵਾਦੀ ਸਾਚਾ ਲਾੜਾ, ਹਰਿ ਸਾਚਾ ਖੇਲ ਖਲਾਇੰਦਾ। ਸਤਿ ਸਤਿਵਾਦੀ ਸਤਿ ਅਖਾੜਾ, ਗ੍ਰਹਿ ਮੰਦਰ ਆਪ ਉਪਾਇੰਦਾ। ਸਤਿ ਸਤਿਵਾਦੀ ਸਚ ਸਤਾਰਾ, ਸਤਿ ਪੁਰਖ ਨਿਰੰਜਣ ਆਪ ਹਲਾਇੰਦਾ। ਸਤਿ ਸਤਿਵਾਦੀ ਮੰਗਲਾਚਾਰਾ, ਦਰ ਬਹਿ ਬਹਿ ਆਪੇ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦਰ ਆਪ ਵਡਿਆਇੰਦਾ। ਸਤਿ ਸਤਿਵਾਦੀ ਸੋਭਾਵੰਤ, ਸੋ ਪੁਰਖ ਨਿਰੰਜਣ ਖੇਲ ਵਖਾਇੰਦਾ। ਸਤਿ ਸਤਿਵਾਦੀ ਨਾਰੀ ਕੰਤ, ਕੰਤ ਕੰਤੂਹਲ ਖ਼ੁਸ਼ੀ ਮਨਾਇੰਦਾ। ਸਤਿ ਸਤਿਵਾਦੀ ਬਣਾਏ ਬਣਤ, ਘੜਨ ਭੰਨਣਹਾਰ ਹੋ ਜਾਇੰਦਾ। ਸਤਿ ਸਤਿਵਾਦੀ ਆਦਿ ਅੰਤ, ਆਪਣੀ ਰਚਨਾ ਆਪ ਰਚਾਇੰਦਾ। ਸਤਿ ਸਤਿਵਾਦੀ ਪੂਰਨ ਭਗਵੰਤ, ਮੂਰਤ ਅਕਾਲ ਡਗਮਗਾਇੰਦਾ। ਸਤਿ ਸਤਿਵਾਦੀ ਸਰਬ ਗੁਣਵੰਤ, ਅਜੂਨੀ ਰਹਿਤ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਧਾਰਾ ਆਪ ਚਲਾਇੰਦਾ। ਸਾਚੀ ਧਾਰ ਪੁਰਖ ਅਕਾਲ, ਸਤਿ ਸਤਿਵਾਦੀ ਆਪ ਚਲਾਈਆ। ਆਪਣੇ ਉਪਰ ਹੋ ਦਿਆਲ, ਆਪਣੀ ਦਇਆ ਆਪ ਕਮਾਈਆ। ਆਪੇ ਦੇਵੇ ਦਾਤਾ ਦਾਨੀ ਆਪਣਾ ਲਾਲ, ਗੋਦੀ ਗੋਦ ਆਪ ਸੁਹਾਈਆ। ਆਪੇ ਕਰੇ ਸਦਾ ਪ੍ਰਿਤਪਾਲ, ਸਤਿ ਸਤਿਵਾਦੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਧਾਰ ਆਪ ਜਣਾਈਆ। ਸਤਿ ਧਾਰ ਨਿਰਗੁਣ ਜੋਤ, ਨਿਰਵੈਰ ਪੁਰਖ ਆਪ ਪ੍ਰਗਟਾਇੰਦਾ। ਆਪ ਬਹਾਏ ਸਾਚੇ ਕਿਲੇ ਕੋਟ, ਛੱਪਰ ਛੰਨ ਨਾ ਕੋਇ ਜਣਾਇੰਦਾ। ਆਦਿ ਜੁਗਾਦਿ ਏਕਾ ਚੋਟ, ਸ਼ਬਦ ਨਗਾਰੇ ਆਪ ਲਗਾਇੰਦਾ। ਸਦਾ ਸੁਹੇਲਾ ਇਕੋ ਓਟ, ਸ਼ਾਹ ਪਾਤਸ਼ਾਹ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਆਪਣੀ ਕਾਰ ਕਮਾਇੰਦਾ। ਸਤਿ ਸਤਿਵਾਦੀ ਨਿਰਗੁਣ ਰੂਪ ਰੰਗ ਰੇਖ ਨਾ ਕੋਇ ਜਣਾਈਆ। ਸਤਿ ਸਤਿਵਾਦੀ ਸ਼ਾਹੋ ਭੂਪ ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਸਤਿ ਸਤਿਵਾਦੀ ਮਹਿਮਾ ਅਨੂਪ, ਲੇਖਾ ਲਿਖਤ ਵਿਚ ਨਾ ਆਈਆ। ਸਤਿ ਸਤਿਵਾਦੀ ਕੋਈ ਨਾ ਦੇਵੇ ਤੇਰਾ ਸਬੂਤ, ਬੇਅੰਤ ਤੇਰੀ ਵਡਿਆਈਆ। ਸਤਿ ਸਤਿਵਾਦੀ ਨਾ ਕੋਈ ਤੱਤ ਨਾ ਕਲਬੂਤ, ਕਰੇ ਖੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਧਾਰਾ ਆਪ ਸਮਝਾਈਆ। ਸਤਿ ਸਤਿਵਾਦੀ ਸਾਚਾ ਕੰਮ, ਨਿਹਕਰਮੀ ਆਪ ਕਰਾਇੰਦਾ। ਸਤਿ ਸਤਿਵਾਦੀ ਆਪੇ ਜੰਮ, ਮਾਤ ਪਿਤ ਨਾ ਕੋਇ ਬਣਾਇੰਦਾ। ਸਤਿ ਸਤਿਵਾਦੀ ਨਿਰਗੁਣ ਰੂਪ ਸ੍ਰੀ ਭਗਵਨ, ਭਾਗ ਆਪਣੇ ਮੰਦਰ ਲਾਇੰਦਾ। ਸਤਿ ਸਤਿਵਾਦੀ ਬੇੜਾ ਬੰਨ੍ਹ, ਆਪਣਾ ਮਾਰਗ ਆਪ ਚਲਾਇੰਦਾ। ਸਤਿ ਸਤਿਵਾਦੀ ਸਾਚਾ ਧੰਨ, ਆਪਣਾ ਨਾਮ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਆਪਣੀ ਖੇਲ ਕਰਾਇੰਦਾ। ਸਤਿ ਸਤਿਵਾਦੀ ਖੇਲ ਕਰਤਾਰ, ਕਰਤਾ ਪੁਰਖ ਆਪ ਕਰਾਈਆ। ਸਚਖੰਡ ਦੁਆਰੇ ਕਰ ਪਿਆਰ, ਆਪ ਆਪਣਾ ਮੇਲ ਮਿਲਾਈਆ। ਜਨਣੀ ਜਨ ਵੇਖੇ ਸੁਤ ਦੁਲਾਰ, ਬਾਲੀ ਬਾਲਾ ਗੋਦ ਸੁਹਾਈਆ। ਥਿਰ ਘਰ ਸਾਚੇ ਦਏ ਅਧਾਰ, ਸਮਰਥ ਪੁਰਖ ਵਡੀ ਵਡਿਆਈਆ। ਸੁਤ ਦੁਲਾਰੇ ਕਰ ਉਜਿਆਰ, ਆਪਣਾ ਬਲ ਵਖਾਈਆ। ਸਾਚਾ ਧੰਦਾ ਏਕਾ ਵਾਰ, ਏਕੰਕਾਰ ਦਏ ਜਣਾਈਆ । ਚਰਨ ਕਵਲ ਇਕ ਸਹਾਰ, ਨੇਤਰ ਨੈਣ ਨੈਣ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਸਤਿ ਅਮੋਲਕ ਝੋਲੀ ਪਾਈਆ। ਸਤਿ ਸਤਿਵਾਦੀ ਵਸਤ ਸਤਿ, ਸੋ ਪੁਰਖ ਨਿਰੰਜਣ ਆਪ ਵਰਤਾਇੰਦਾ। ਸੁਤ ਦੁਲਾਰੇ ਦੇ ਦੇ ਮੱਤ, ਆਪਣੀ ਬੂਝ ਬੁਝਾਇੰਦਾ। ਸੁਤ ਦੁਲਾਰੇ ਤੇਰਾ ਪ੍ਰਕਾਸ਼, ਮੇਰਾ ਤੱਤ ਭੇਵ ਕੋਇ ਨਾ ਪਾਇੰਦਾ। ਆਦਿ ਜੁਗਾਦਿ ਇਕੋ ਸਾਥ, ਸਗਲਾ ਸੰਗ ਵਖਾਇੰਦਾ। ਏਕਾ ਨਾਉਂ ਏਕਾ ਪਾਠ, ਨਿਸ਼ਅੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਭੇਵ ਖੁਲ੍ਹਾਇੰਦਾ। ਸਤਿ ਸਤਿਵਾਦੀ ਖੋਲ੍ਹੇ ਭੇਵ, ਅਭੁਲ ਵਡੀ ਵਡਿਆਈਆ। ਸਤਿ ਸਤਿਵਾਦੀ ਲਾਏ ਸਾਚੀ ਸੇਵ, ਸਾਚਾ ਹੁਕਮ ਸੁਣਾਈਆ। ਆਦਿ ਜੁਗਾਦਿ ਸਦਾ ਨੇਹਕੇਵ, ਨਿਹਚਲ ਧਾਮ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਧਾਰਾ ਆਪ ਸਮਝਾਈਆ। ਸੁਤ ਦੁਲਾਰੇ ਸਤਿ ਸਤਿਵਾਦ, ਹਰਿ ਸਾਚਾ ਸਚ ਜਣਾਇੰਦਾ। ਤੇਰੀ ਰਚਨਾ ਰਚੀ ਆਦਿ, ਆਪਣਾ ਨੂਰ ਪ੍ਰਗਟਾਇੰਦਾ। ਤੇਰਾ ਮਨਾਰਾ ਸਾਚੀ ਯਾਦ, ਥਿਰ ਘਰ ਆਪ ਬਣਾਇੰਦਾ। ਇਕ ਇਕੱਲਾ ਕਰਾਂ ਪਿਆਰ, ਲਾਡ ਲਾਡ ਨਾਲ ਬੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਸਮਝਾਇੰਦਾ। ਸਤਿ ਸਤਿਵਾਦੀ ਸਾਚਾ ਮੂਲ, ਨਿਰਗੁਣ ਆਪਣਾ ਆਪ ਜਣਾਈਆ। ਆਦਿ ਜੁਗਾਦਿ ਨਾ ਜਾਣਾ ਭੂਲ, ਅਭੁਲ ਰਿਹਾ ਸਮਝਾਈਆ। ਪੁਰਖ ਅਬਿਨਾਸ਼ੀ ਏਕਾ ਕੰਤ ਕੰਤੂਹਲ, ਨਰ ਨਰਾਇਣ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਜਣਾਏ ਆਪਣਾ ਸਚ ਅਸੂਲ, ਅਸਲੀਅਤ ਆਪਣੇ ਵਿਚ ਛੁਪਾਈਆ। ਸੁਣ ਸ਼ਬਦ ਸੁਤ ਸਾਚੇ ਜਨ, ਸਤਿ ਪੁਰਖ ਨਿਰੰਜਣ ਆਖ ਸੁਣਾਇਆ। ਤੇਰਾ ਬੇੜਾ ਦਿਤਾ ਬੰਨ੍ਹ, ਸਿਰ ਤੇਰੇ ਹੱਥ ਰਖਾਇਆ। ਇਕੋ ਤੇਰਾ ਜਨਨੀ ਜਨ, ਦਾਈ ਦਾਇਆ ਇਕ ਹੋ ਜਾਇਆ। ਮੇਰਾ ਕਹਿਣਾ ਲੈਣਾ ਮੰਨ, ਧੁਰ ਫ਼ਰਮਾਣਾ ਹੁਕਮ ਸੁਣਾਇਆ। ਇਕੋ ਦੇਵਾਂ ਸਾਚਾ ਧੰਨ, ਅਤੋਟ ਅਤੁਟ ਰਖਾਇਆ। ਏਕਾ ਰਾਗ ਸੁਣਨਾ ਕੰਨ, ਏਕਾ ਨਾਦ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਰਿਹਾ ਸਮਝਾਇਆ। ਸਾਚੀ ਕਾਰ ਹਰਿ ਨਿਰੰਕਾਰ, ਸਤਿ ਪੁਰਖ ਨਿਰੰਜਣ ਆਪ ਜਣਾਈਆ। ਨਿਰਗੁਣ ਸਰਗੁਣ ਕਰ ਤਿਆਰ, ਦੇਵਾਂ ਮਾਣ ਵਡਿਆਈਆ। ਤੇਰੇ ਅੰਦਰ ਮੇਰਾ ਭੰਡਾਰ, ਸਚ ਖ਼ਜ਼ਾਨਾ ਆਪ ਟਿਕਾਈਆ। ਵੇਖਾਂ ਵਿਗਸਾਂ ਕਰਾਂ ਵਿਚਾਰ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਸਮਝਾਈਆ। ਸਤਿ ਸਤਿਵਾਦੀ ਸਾਚਾ ਖੇਲ, ਹਰਿ ਕਰਤਾ ਆਪ ਜਣਾਇੰਦਾ। ਸਤਿ ਸਤਿਵਾਦੀ ਸਾਚਾ ਮੇਲ, ਨਿਰਗੁਣ ਸਰਗੁਣ ਆਪ ਕਰਾਇੰਦਾ। ਸਤਿ ਸਤਿਵਾਦੀ ਗੁਰੂ ਗੁਰ ਚੇਲ, ਗੁਰ ਚੇਲਾ ਵੇਸ ਵਟਾਇੰਦਾ। ਸਤਿ ਸਤਿਵਾਦੀ ਸੱਜਣ ਸੁਹੇਲ, ਸਾਚਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਇੰਦਾ। ਸਾਚਾ ਖੇਲ ਬੇਪਰਵਾਹ, ਆਪਣਾ ਆਪ ਜਣਾਈਆ। ਸਤਿ ਸਤਿਵਾਦੀ ਦਏ ਸਲਾਹ, ਰਮਜ਼ ਰਮਜ਼ ਨਾਲ ਮਿਲਾਈਆ। ਤੇਰੀ ਰਚਨਾ ਲਵਾਂ ਰਚਾ, ਰਚ ਰਚ ਖ਼ੁਸ਼ੀ ਮਨਾਈਆ। ਤੇਰੇ ਅੰਦਰ ਆਪਾ ਦਿਆਂ ਟਿਕਾ, ਬਲ ਆਪਣਾ ਆਪ ਰਖਾਈਆ। ਤੇਰਾ ਪਰਦਾ ਦਿਆਂ ਚੁਕਾ, ਓਹਲਾ ਕੋਇ ਨਜ਼ਰ ਨਾ ਆਈਆ। ਤੇਰਾ ਚੋਲਾ ਦਿਆਂ ਬਦਲਾ, ਵਿਸ਼ਨੂੰ ਨਾਉਂ ਰਖਾਈਆ। ਵਿਸ਼ਨੂੰ ਅੰਦਰ ਬ੍ਰਹਮ ਪ੍ਰਗਟਾ, ਪਾਰਬ੍ਰਹਮ ਪ੍ਰਭ ਵੰਡ ਵੰਡਾਈਆ। ਸੁੰਨ ਅਗੰਮੀ ਧੂਆਂਧਾਰ ਆਪ ਸਮਾ, ਆਪਣੀ ਇਛਿਆ ਕਰੇ ਕੁੜਮਾਈਆ। ਸ਼ੰਕਰ ਮੇਲਾ ਸਹਿਜ ਸੁਭਾ, ਸਾਖਿਆਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਸਾਚੀ ਕਾਰ ਕਮਾਈਆ। ਸਤਿ ਸਤਿਵਾਦੀ ਸਾਚੀ ਕਾਰ, ਸੱਤ ਚਾਰ ਚਾਰ ਮਿਲਾਈਆ। ਪਹਿਲਾ ਸੁਤ ਦੁਲਾਰਾ ਕਰ ਤਿਆਰ, ਸ਼ਬਦੀ ਨਾਉਂ ਨਾਉਂ ਰਖਾਈਆ। ਦੂਜੇ ਵਿਸ਼ਨੂੰ ਪਾਵੇ ਸਾਰ, ਤੀਜੇ ਬ੍ਰਹਮੇ ਮਾਣ ਦਿਵਾਈਆ। ਚੌਥੇ ਸ਼ੰਕਰ ਦੇ ਅਧਾਰ, ਏਕਾ ਓਟ ਜਣਾਈਆ। ਸੱਤ ਚਾਰ ਦਾ ਸਤਿ ਪਿਆਰ, ਸਤਿ ਪੁਰਖ ਨਿਰੰਜਣ ਆਪ ਜਣਾਈਆ। ਸਚਖੰਡ ਸੋਹੇ ਇਕ ਦੁਆਰ, ਸਾਚੇ ਤਖ਼ਤ ਆਸਣ ਲਾਈਆ। ਆਪਣੀ ਇਛਿਆ ਦਏ ਅਧਾਰ, ਭਿਛਿਆ ਆਪ ਵਰਤਾਈਆ। ਤਖ਼ਤ ਨਿਵਾਸੀ ਏਕੰਕਾਰ, ਕੀਮਤ ਕਹੀ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆਪਣੀ ਇਛਿਆ ਸ਼ਬਦੀ ਰੰਗ, ਵਿਸ਼ਨੂੰ ਆਪ ਚੜ੍ਹਾਇਆ। ਵਿਸ਼ਨੂੰ ਅੰਦਰ ਸੇਜ ਪਲੰਘ, ਬ੍ਰਹਮਾ ਆਪ ਸੁਆਇਆ। ਆਪੇ ਜਾਣੇ ਬ੍ਰਹਮ ਅਨੰਦ, ਸ਼ੰਕਰ ਡਗਮਗਾਇਆ। ਚਾਰਾਂ ਖੇਲ ਕਰੇ ਸੂਰਾ ਸਰਬੰਗ, ਆਪ ਆਪਣੀ ਗੋਦ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਆਪਣਾ ਰੂਪ ਵਖਾਇਆ। ਸਤਿ ਸਤਿਵਾਦੀ ਸਾਚਾ ਰੂਪ, ਅਨੁਭਵ ਆਪ ਜਣਾਈਆ। ਚਾਰਾਂ ਦੇਵੇ ਇਕ ਸਬੂਤ, ਏਕਾ ਨੂਰ ਦਰਸਾਈਆ। ਵਸਣਹਾਰਾ ਸਾਚੀ ਕੂਟ, ਚਾਰੇ ਕੂਟਾਂ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤ ਚਾਰ ਜੋੜ ਜੁੜਾਈਆ । ਸਤ ਚਾਰ ਜੁੜਿਆ ਜੋੜ, ਜੋੜਨਹਾਰ ਨਿਰੰਕਾਰਾ। ਨਿਰਗੁਣ ਨਿਰਗੁਣ ਗਿਆ ਬੌਹੜ, ਕਰਿਆ ਖੇਲ ਅਪਰ ਅਪਾਰਾ। ਆਪਣਾ ਪੰਧ ਆਪੇ ਵੇਖੇ ਦੌੜ, ਸਚਖੰਡ ਥਿਰ ਘਰ ਖੇਲ ਨਿਆਰਾ। ਨਿਰਵੈਰ ਲਗਾਏ ਏਕਾ ਪੌੜ, ਮਹੱਲ ਅਟੱਲ ਉਚ ਮਨਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤ ਚਾਰ ਜਾਣੇ ਸਚ ਵਿਹਾਰਾ। ਸੱਤ ਚਾਰ ਚਾਰ ਮਨਾਰ, ਆਪਣੇ ਆਪ ਪ੍ਰਗਟਾਈਆ। ਚਵਾਂ ਦੱਸੇ ਸਚ ਵਿਹਾਰ, ਹੁਕਮੀ ਹੁਕਮ ਸੁਣਾਈਆ। ਉਠੋ ਜਾਗੋ ਹੋਵੋ ਖ਼ਬਰਦਾਰ। ਪੁਰਖ ਅਬਿਨਾਸ਼ੀ ਰਿਹਾ ਜਗਾਈਆ। ਚਰਨੀ ਲੱਗੋ ਏਕਾ ਵਾਰ, ਏਕਾ ਬੂਝ ਬੁਝਾਈਆ। ਦੇਵਾਂ ਵਸਤ ਵਸਤ ਹਰਿ ਥਾਰ, ਅਨਮੁਲ ਆਪ ਵਰਤਾਈਆ। ਸਾਚੀ ਕਰਨੀ ਇਕੋ ਕਾਰ, ਕਰਤਾ ਪੁਰਖ ਸਮਝਾਈਆ। ਮੇਰੀ ਇਛਿਆ ਵਡ ਬਲਕਾਰ, ਭੇਵ ਕੋਇ ਨਾ ਪਾਈਆ। ਸਾਚੀ ਸਿਖਿਆ ਦੇਵਾਂ ਅਪਰ ਅਪਾਰ, ਭੁੱਲ ਕਦੇ ਨਾ ਜਾਈਆ। ਚਾਰੇ ਨਿਉਂ ਨਿਉਂ ਕਰਨ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਤੂੰ ਸਾਹਿਬ ਦਾਤਾ ਪਰਵਰਦਿਗਾਰ, ਹਉਂ ਬਾਲਕ ਭੇਵ ਨਾ ਆਈਆ। ਬਖ਼ਸ਼ਿਸ਼ ਕਰ ਆਪਣੀ ਆਪ ਕਰਤਾਰ, ਤੇਰੇ ਹੱਥ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰਾਂ ਏਕਾ ਗੁਣ ਸਮਝਾਈਆ। ਚਾਰ ਮਨਾਰ ਮੇਰਾ ਰੰਗ, ਹਰਿ ਹਰਿ ਆਪ ਜਣਾਇੰਦਾ। ਮੇਰਾ ਨੂਰ ਮੇਰਾ ਪਤੰਗ, ਨੂਰ ਨੁਰਾਨਾ ਆਪ ਉਡਾਇੰਦਾ। ਆਪਣੇ ਨਾਲ ਆਪੇ ਗੰਢ, ਸਾਚਾ ਬੰਧਨ ਪਾਇੰਦਾ। ਆਪ ਸੁਣਾ ਆਪਣਾ ਛੰਦ, ਏਕਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪੁਰਖ ਨਿਰੰਜਣ ਸਾਚਾ ਹਰਿ, ਚਾਰ ਚਾਰ ਆਪ ਵਡਿਆਇੰਦਾ। ਚਾਰ ਚਾਰ ਗਏ ਜਾਗ, ਹਰਿ ਜਾਗਰਤ ਜੋਤ ਜਗਾਈਆ। ਆਪ ਲਗਾਇਆ ਘਰ ਸਾਚੇ ਭਾਗ, ਭਾਗਵਾਨ ਆਪ ਹੋ ਜਾਈਆ। ਆਪੇ ਦੀਪਕ ਜੋਤ ਚਿਰਾਗ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਆਪੇ ਬਣ ਬਣ ਸੱਜਣ ਸਾਕ, ਬਹਿ ਬਹਿ ਖ਼ੁਸ਼ੀ ਮਨਾਈਆ। ਆਪੇ ਦੇਵੇ ਇਕੋ ਵਾਕ, ਵਾਤਾਵਰਨ ਆਪ ਸਮਝਾਈਆ। ਆਪ ਵਖਾਏ ਇਕੋ ਘਾਟ, ਘਾਟਾ ਨਜ਼ਰ ਕੋਇ ਨਾ ਆਈਆ। ਆਪ ਖੁਲ੍ਹਾਏ ਸਾਚਾ ਹਾਟ, ਹੱਟ ਹਟਵਾਣਾ ਸੇਵ ਕਮਾਈਆ। ਆਪੇ ਜਾਣੇ ਸਾਚਾ ਖਾਤ, ਲੇਖਾ ਲੇਖ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰੇ ਏਕਾ ਵਾਰ ਉਠਾਈਆ। ਉਠੋ ਜਾਗੋ ਨੇਤਰ ਖੋਲ੍ਹ, ਨੈਣ ਨੈਣ ਖੁਲ੍ਹਾਈਆ। ਪੁਰਖ ਅਬਿਨਾਸ਼ੀ ਰਿਹਾ ਬੋਲ, ਏਕਾ ਸ਼ਬਦ ਸੁਣਾਇਆ। ਮੇਰਾ ਭਾਣਾ ਸਦਾ ਅਡੋਲ, ਡੁਲ ਕਦੇ ਨਾ ਜਾਇਆ। ਏਕਾ ਤੋਲਾਂ ਸਾਚਾ ਤੋਲ, ਤੋਲਣਹਾਰਾ ਬੇਪਰਵਾਹਿਆ। ਤੁਹਾਡੇ ਅੰਦਰ ਜਾਵਾਂ ਮੌਲ, ਆਪਣਾ ਨੂਰ ਕਰ ਰੁਸ਼ਨਾਇਆ। ਆਦਿ ਕਰਾਂ ਸਾਚਾ ਕੌਲ, ਅੰਤ ਭੁੱਲ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਸਮਝਾਇਆ। ਚਾਰੇ ਉਠੋ ਹੋ ਤਿਆਰ, ਸੋ ਪੁਰਖ ਨਿਰੰਜਣ ਆਪ ਜਣਾਈਆ। ਸ਼ਬਦੀ ਤੇਰਾ ਸਚ ਵਿਹਾਰ, ਵਿਸ਼ਨੂੰ ਕਰੀ ਕੁੜਮਾਈਆ। ਵਿਸ਼ਨ ਤੇਰਾ ਬ੍ਰਹਮ ਅਧਾਰ, ਪਾਰਬ੍ਰਹਮ ਵੰਡ ਵੰਡਾਈਆ। ਸ਼ੰਕਰ ਮਿਲੀ ਚਰਨ ਧੂੜੀ ਛਾਰ, ਮਸਤਕ ਟਿੱਕਾ ਏਕਾ ਲਾਈਆ। ਚੌਹਾਂ ਵਿਚੋਲਾ ਏਕੰਕਾਰ, ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਾਲ ਅਞਾਣੇ ਆਪ ਜਗਾਈਆ। ਛੋਟੇ ਬਾਲੇ ਗਏ ਉਠ, ਹਰਿ ਚਰਨ ਧਿਆਨ ਲਗਾਇਆ। ਪਾਰਬ੍ਰਹਮ ਪ੍ਰਭ ਗਿਆ ਤੁਠ, ਦੇ ਮਤ ਰਿਹਾ ਸਮਝਾਇਆ। ਚਰਨ ਅੰਮ੍ਰਿਤ ਦੇਵੇ ਏਕਾ ਘੁਟ, ਚਰਨ ਚਰਨ ਨਾਲ ਰਗੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰੇ ਏਕਾ ਘਰ ਬਹਾਇਆ। ਚਾਰੇ ਸੁਣੋ ਹਰਿ ਕੀ ਬਾਤ, ਹਰਿ ਬਾਤਨ ਆਪ ਜਣਾਇੰਦਾ। ਸਚਖੰਡ ਬੈਠਾ ਇਕ ਇਕਾਂਤ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਵਸਤ ਦੇਵਾਂ ਇਕੋ ਦਾਤ, ਏਕਾ ਵਾਰ ਵਰਤਾਇੰਦਾ। ਵੇਖਾਂ ਖੇਲ ਖੇਲ ਤਮਾਸ਼, ਆਪਣਾ ਖੇਲ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸਮਝਾਇੰਦਾ। ਧੁਰ ਫ਼ਰਮਾਣਾ ਏਕਾ ਵਾਰ, ਹਰਿ ਜੂ ਆਪ ਸੁਣਾਇਆ। ਉਠੋ ਚਾਰੇ ਹੋ ਤਿਆਰ, ਹਰਿ ਸੱਜਣ ਰਿਹਾ ਸਮਝਾਇਆ। ਸਾਚਾ ਕਰਨਾ ਸਚ ਵਿਹਾਰ, ਸਤਿ ਸਤਿਵਾਦੀ ਆਪ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਮਾਰਗ ਆਪੇ ਲਾਇਆ। ਸਾਚਾ ਮਾਰਗ ਹਰਿ ਜੂ ਦੱਸ, ਚਾਰੇ ਰਹੇ ਸ਼ਰਮਾਈਆ। ਤੇਰੇ ਬਰਦੇ ਤੇਰੇ ਵਸ, ਤੇਰੀ ਸੇਵ ਕਮਾਈਆ। ਤੂੰ ਸਾਡੀ ਪੂਰੀ ਕਰਨੀ ਆਸ, ਹਉਂ ਬੈਠੇ ਝੋਲੀ ਡਾਹੀਆ। ਤੇਰਾ ਨੂਰ ਸਚ ਪ੍ਰਕਾਸ਼, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਬਣ ਸੇਵਕ ਸੇਵ ਕਮਾਈਆ। ਹਰਿ ਜੂ ਹਰਿ ਖੋਲ੍ਹੇ ਭੇਵ, ਆਪਣਾ ਭੇਵ ਜਣਾਇਆ। ਮਿਲ ਮਿਲ ਕਰਨੀ ਸਾਚੀ ਸੇਵ, ਸਾਚਾ ਹੁਕਮ ਸੁਣਾਇਆ। ਅਲੱਖ ਅਗੋਚਰ ਅਗੰਮ ਅਭੇਵ, ਸਚਖੰਡ ਨਿਵਾਸੀ ਆਸਣ ਲਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇਆ। ਚਾਰੇ ਸੁਣੋ ਕਰੋ ਖਿਆਲ, ਹਰਿ ਆਪਣੀ ਬੂਝ ਬੁਝਾਈਆ। ਆਪ ਉਪਜਾਏ ਆਪਣੇ ਲਾਲ, ਹਰਿ ਲਾਲਨ ਵੇਖ ਵਖਾਈਆ। ਇਕ ਵਖਾਏ ਸੱਚੀ ਧਰਮਸਾਲ, ਧੁਰ ਦਰਬਾਰਾ ਸੋਭਾ ਪਾਈਆ। ਨੂਰ ਨੁਰਾਨਾ ਬੇਮਿਸਾਲ, ਏਕਾ ਮਸਲਾ ਹੱਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮਾਰਗ ਏਕਾ ਲਾਈਆ। ਚਾਰੇ ਜਾਣਾ ਮਾਰਗ ਲੱਗ, ਲਗਾਵਣਹਾਰ ਕਰਤਾਰਾ। ਤੁਹਾਡੇ ਸੀਸ ਬੱਧੀ ਪੱਗ, ਏਕਾ ਨਾਮ ਦਸਤਾਰਾ। ਲੱਖ ਚੁਰਾਸੀ ਉਪਜੇ ਜਗ, ਘਾੜਤ ਘੜੇ ਅਗੰਮ ਅਪਾਰਾ। ਨੌਬਤ ਨਾਮ ਜਾਏ ਵੱਜ, ਸ਼ਬਦੀ ਨਾਦ ਨਾਦ ਧੁਨਕਾਰਾ। ਵਿਸ਼ਨੂੰ ਸੇਵਾ ਕਰੇ ਭੱਜ ਭੱਜ, ਘਰ ਘਰ ਦਏ ਭੰਡਾਰਾ। ਬ੍ਰਹਮੇ ਤੇਰਾ ਰੂਪ ਰੰਗ, ਬ੍ਰਹਮ ਕਰਿਆ ਖੇਲ ਨਿਆਰਾ। ਸ਼ੰਕਰ ਅੰਤਮ ਦੇਣਾ ਕੋਈ ਨਾ ਛੱਡ, ਚਵਾਂ ਖੇਲ ਕਰੇ ਨਿਆਰਾ। ਹੁਕਮੇ ਅੰਦਰ ਜਾਣਾ ਬੱਝ, ਏਕਾ ਹੁਕਮ ਧੁਰ ਫ਼ਰਮਾਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਰਾਣਾ । ਚਾਰੇ ਅੱਗੋਂ ਪਏ ਰੋ, ਨੇਤਰ ਨੈਣਾਂ ਨੀਰ ਵਹਾਇਆ। ਸਾਨੂੰ ਤੇਰੀ ਬਿਧ ਦਾ ਪਤਾ ਨਾ ਕੋ, ਕਵਣ ਬਿਧ ਲੱਖ ਚੁਰਾਸੀ ਦਏਂ ਰਚਾਇਆ। ਕਵਣ ਬਿਧ ਬੀਜ ਦੇਈਏ ਬੋ, ਉਪਜੇ ਮਾਤ ਸੰਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਦਰਵੇਸ਼ ਖੜੇ ਭਿਖਾਰਾ। ਦਰ ਦਰਵੇਸ਼ ਮੰਗਣ ਮੰਗ, ਖ਼ਾਲੀ ਝੋਲੀ ਰਹੇ ਵਖਾਈਆ। ਏਕਾ ਵਸਤ ਦੇ ਸੂਰੇ ਸਰਬੰਗ, ਸ਼ਾਹ ਪਾਤਸ਼ਾਹ ਤੇਰੀ ਸ਼ਰਨਾਈਆ। ਤੁਧ ਬਿਨ ਹੋਏ ਬਲਹੀਣ ਮੰਦ, ਸਾਡੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣੀ ਦਇਆ ਕਮਾਈਆ। ਦੀਨ ਦਿਆਲ ਹਰਿ ਦਇਆ ਕਮਾ, ਆਪਣੀ ਬਿਧ ਜਣਾਇੰਦਾ। ਏਕਾ ਵਸਤ ਝੋਲੀ ਪਾ, ਏਕਾ ਗੁਣ ਸਮਝਾਇੰਦਾ। ਸ਼ਬਦ ਸੁਤ ਆਪਣਾ ਹੱਥ ਤੇਰੇ ਸਿਰ ਦਿਆਂ ਟਿਕਾ, ਸਦਾ ਸੰਗ ਨਿਭਾਇੰਦਾ। ਵਿਸ਼ਨੂੰ ਸਤੋ ਗੁਣ ਤੇਰੀ ਝੋਲੀ ਪਾ, ਤੇਰਾ ਭਾਰ ਵੰਡਾਇੰਦਾ। ਬ੍ਰਹਮੇ ਰਜੋ ਰੰਗ ਰੰਗਾ, ਏਕਾ ਰੰਗ ਵਖਾਇੰਦਾ। ਤਮੋ ਸ਼ੰਕਰ ਨਾਲ ਰਲਾ, ਸਾਚਾ ਖੇਲ ਕਰਾਇੰਦਾ। ਚੌਹਾਂ ਮੇਲਾ ਸਹਿਜ ਸੁਭਾ, ਏਕਾ ਘਰ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਸਾਚੀ ਵਸਤ ਮਿਲੀ ਘਰ, ਚਾਰੇ ਖ਼ੁਸ਼ੀ ਰਹੇ ਮਨਾਈਆ। ਇਕ ਦੂਜੇ ਦਾ ਪੱਲੂ ਫੜ, ਅੱਗੇ ਪਿਛੇ ਤੁਰਨ ਵਾਹੋ ਦਾਹੀਆ। ਕਿਸ ਬਿਧ ਘਾੜਨ ਲਈਏ ਘੜ, ਲੱਖ ਚੁਰਾਸੀ ਬਣਤ ਬਣਾਈਆ । ਜਿਧਰ ਵੇਖਣ ਆਵੇ ਡਰ, ਚਾਰੋਂ ਕੁੰਟ ਅੰਧੇਰਾ ਛਾਈਆ। ਪ੍ਰਭ ਸ਼ਰਨਾਈ ਚਾਰੇ ਪੜ, ਬੈਠੇ ਸੀਸ ਝੁਕਾਈਆ। ਅਸੀਂ ਆਪਣਾ ਆਪ ਗਏ ਹਰ, ਦਰ ਤੇਰੇ ਸੀਸ ਝੁਕਾਈਆ। ਮਿਹਰਵਾਨ ਮਿਹਰਵਾਨ ਮਿਹਰ ਕਰ, ਮਿਹਰ ਨਜ਼ਰ ਇਕ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਈਆ। ਦੀਨ ਦਿਆਲ ਹੋ ਮਿਹਰਵਾਨ, ਆਪਣੀ ਦਇਆ ਕਮਾਇੰਦਾ। ਚਾਰੋਂ ਦੇਵੇ ਇਕ ਗਿਆਨ, ਏਕਾ ਗੁਣ ਸਮਝਾਇੰਦਾ। ਚੌਹਾਂ ਵਿਚੋਂ ਕਰ ਪਰਧਾਨ, ਸ਼ਬਦੀ ਤਾਜ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਕਰਨੀ ਕਰੇ ਕਰਤਾ ਪੁਰਖ, ਪੁਰਖੋਤਮ ਵੱਡ ਵਡਿਆਈਆ । ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਦੁੱਖ ਨਾ ਕੋਇ ਜਣਾਈਆ। ਆਪਣਿਆਂ ਉਤੇ ਆਪੇ ਕੀਤਾ ਤਰਸ, ਰਹਿਮਤ ਆਪਣੀ ਆਪ ਕਮਾਈਆ। ਆਪੇ ਕਰੇ ਸਾਚੀ ਪਰਖ, ਪਾਰਖੂ ਬਣ ਬਣ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੇੜਾ ਆਪ ਚਲਾਈਆ। ਚਾਰੋਂ ਦੇਵੋ ਇਕ ਸਹਾਰਾ, ਸਿਰ ਸਿਰ ਹੱਥ ਟਿਕਾਇਆ। ਆਪਣੀ ਇਛਿਆ ਇਕ ਭੰਡਾਰਾ, ਪੰਚਮ ਰੂਪ ਧਰਾਇਆ। ਪੰਚਮ ਮੇਲਾ ਧੁਰ ਦਰਬਾਰਾ, ਦਰ ਦਵਾਰਾ ਆਪ ਸੁਹਾਇਆ। ਕਰਿਆ ਖੇਲ ਅਗੰਮ ਅਪਾਰਾ, ਭੇਵ ਕੋਇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਪੁਰਖ ਆਦਿ ਰਿਹਾ ਸਮਝਾਇਆ । ਆਦਿ ਪੁਰਖ ਮਾਰਗ ਲਾ, ਆਪਣਾ ਆਪ ਜਣਾਈਆ। ਸੁਤ ਸ਼ਬਦ ਭੁਲਣਾ ਨਾ, ਨਿਰਵੈਰ ਰੂਪ ਵਖਾਈਆ। ਵਿਸ਼ਨੂੰ ਸੇਵਾ ਸਚ ਕਮਾ, ਵਿਸ਼ਵ ਏਕਾ ਏਕ ਵਖਾਈਆ । ਬ੍ਰਹਮੇ ਤੇਰਾ ਬ੍ਰਹਮ ਰੁਸ਼ਨਾ, ਪਾਰਬ੍ਰਹਮ ਲਏ ਪ੍ਰਗਟਾਈਆ। ਸ਼ੰਕਰ ਸਾਚਾ ਜੋਗ ਵਖਾ, ਹੱਥ ਤਰਸੂਲ ਫੜਾਈਆ। ਤ੍ਰੈ ਤ੍ਰੈ ਮੇਲਾ ਸਹਿਜ ਸੁਭਾ, ਪੰਚਮ ਜੋੜ ਜੁੜਾਈਆ । ਘਾੜਤ ਭਾਂਡਾ ਆਪ ਘੜਾ, ਲੱਖ ਚੁਰਾਸੀ ਰੂਪ ਵਟਾਈਆ। ਨਿਰਗੁਣ ਅੰਦਰ ਜੋਤ ਜਗਾ, ਪੰਜ ਤੱਤ ਕਰੇ ਰੁਸ਼ਨਾਈਆ। ਸ਼ਬਦ ਅਨਾਦੀ ਨਾਦ ਵਜਾ, ਆਪਣਾ ਰਾਗ ਅਲਾਈਆ। ਵਿਸ਼ਨੂੰ ਲੇਖਾ ਆਪ ਗਣਾ, ਕਾਇਆ ਮੰਦਰ ਦਏ ਵਡਿਆਈਆ। ਬ੍ਰਹਮ ਰੂਪ ਪਾਰਬ੍ਰਹਮ ਧਰਾ, ਆਤਮ ਸੇਜਾ ਸੋਭਾ ਪਾਈਆ। ਸ਼ੰਕਰ ਡੇਰਾ ਆਪਣਾ ਢਾਹ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਦਏ ਸਮਝਾਈਆ। ਚਾਰੇ ਸਾਚੀ ਸੇਵ ਕਮੌਂਦੇ, ਘਰ ਸਾਚੇ ਵੱਜੇ ਵਧਾਈਆ। ਸੋ ਪੁਰਖ ਨਿਰੰਜਣ ਸਾਚਾ ਢੋਲਾ ਗੌਂਦੇ, ਹੰ ਰੂਪ ਦਿਤਾ ਪਰਗਟਾਈਆ। ਪੁਰਖ ਅਕਾਲ ਇਕੋ ਪੌਂਦੇ, ਪਰਮ ਪੁਰਖ ਬੇਪਰਵਾਹੀਆ। ਸਚ ਸਰੋਵਰ ਇਕ ਨੁਹੌਂਦੇ, ਹਰਿ ਚਰਨ ਮਿਲੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰੇ ਵੇਖੇ ਚਾਈਂ ਚਾਈਂਆ। ਚਾਰੇ ਵੇਖੇ ਚਾਰ ਚਾਰ, ਹਰਿ ਸਾਚੇ ਵਡ ਵਡਿਆਈਆ। ਸ਼ਬਦੀ ਗੁਣ ਇਕ ਵਿਚਾਰ, ਏਕਾ ਭੇਵ ਖੁਲ੍ਹਾਈਆ। ਵਿਸ਼ਨੂੰ ਵਿਸ਼ਵ ਕਰ ਤਿਆਰ, ਵਾਸਤਕ ਰੂਪ ਧਰਾਈਆ। ਬ੍ਰਹਮੇ ਤੇਰਾ ਬ੍ਰਹਮ ਪਸਾਰ, ਪਾਰਬ੍ਰਹਮ ਸਹਾਈਆ। ਸ਼ੰਕਰ ਤੇਰਾ ਅੰਤ ਆਧਾਰ, ਅਧਵਿਚਕਾਰ ਨਾ ਕੋਇ ਅਟਕਾਈਆ। ਚਵਾਂ ਵਿਚੋਲਾ ਏਕੰਕਾਰ, ਆਪਣੀ ਖੇਲ ਖਲਾਈਆ। ਧੁਰ ਫ਼ਰਮਾਣਾ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਆਪ ਜਣਾਈਆ। ਸਭਨਾਂ ਕਰੇ ਖ਼ਬਰਦਾਰ, ਬੇਖ਼ਬਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸੁਣਾਈਆ। ਧੁਰ ਫ਼ਰਮਾਣਾ ਸੁਣ ਲਓ ਮੀਤ, ਹਰਿ ਮਿੱਤਰ ਆਪ ਸੁਣਾਇਆ। ਨਿਰਗੁਣ ਹੋ ਚਲਾਵਾਂ ਰੀਤ, ਸਰਗੁਣ ਖੇਲ ਕਰਾਵਾਂ। ਆਪਣਾ ਢੋਲਾ ਦੱਸਾਂ ਗੀਤ, ਨਿਸ਼ਅੱਖਰ ਆਪ ਪੜ੍ਹਾਵਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਿਆ ਖੇਲ ਅਗੰਮ ਅਥਾਵਾਂ। ਸ਼ਬਦ ਸੁਤ ਕਿਹਾ ਪੁਕਾਰ, ਤੂੰ ਮੇਰਾ ਮੈਂ ਤੇਰਾ ਦੂਜਾ ਰਾਗ ਨਾ ਕੋਇ ਜਣਾਈਆ। ਵਿਸ਼ਨੂੰ ਰੋ ਰੋ ਕਰਿਆ ਗਿਰਿਆਜ਼ਾਰ, ਤੁਧ ਬਿਨ ਮੇਰਾ ਅਵਰ ਨਾ ਕੋਇ ਸਹਾਈਆ। ਬ੍ਰਹਮਾ ਮੰਗੇ ਨਾਦ ਧੁਨਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਸ਼ੰਕਰ ਮਸਤਕ ਧੂੜੀ ਲਾ ਲਾ ਛਾਰ, ਭੋਲੇ ਭਾਉ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚਾਰੋਂ ਵਸਤ ਆਪ ਵਰਤਾਈਆ। ਸੁਣ ਸੁਤ ਸ਼ਬਦੀ ਮੇਰੇ ਬਾਲੇ, ਹਰਿ ਜੂ ਆਖ ਸੁਣਾਇਆ। ਤੂੰ ਮੇਰਾ ਮੈਂ ਤੇਰਾ ਲੱਗੀ ਨਿਭ ਜਾਏ ਨਾਲੇ, ਨਾ ਕੋਈ ਤੋੜੇ ਤੋੜ ਤੁੜਾਇਆ। ਵਿਸ਼ਨੂੰ ਜੁਗ ਜੁਗ ਸਦਾ ਤੂੰ ਪਾਲੇਂ, ਆਪਣਾ ਭੰਡਾਰਾ ਤੇਰੀ ਝੋਲੀ ਪਾਇਆ। ਬ੍ਰਹਮੇ ਸੁਣ ਲੈ ਮੇਰੇ ਗਾਣੇ, ਹਰਿ ਜੂ ਆਖ ਸੁਣਾਇਆ। ਸ਼ੰਕਰ ਉਠ ਕਰ ਧਿਆਨੇ, ਨਿਰਗੁਣ ਰਿਹਾ ਉਠਾਇਆ। ਕਰੇ ਖੇਲ ਸ੍ਰੀ ਭਗਵਾਨੇ, ਆਦਿ ਆਪਣੀ ਰਚਨਾ ਆਪ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਨ ਝੋਲੀ ਪਾਇਆ। ਸ਼ਬਦੀ ਦਿਤਾ ਦਾਨ, ਆਪਣੇ ਵਿਚ ਸਮਾਈਆ। ਵਿਸ਼ਨੂੰ ਹੋ ਮਿਹਰਵਾਨ, ਸਤਿ ਵਸਤ ਭੰਡਾਰਾ ਦਏ ਖੁਲ੍ਹਾਈਆ। ਬ੍ਰਹਮੇ ਦੇਵੇ ਇਕ ਗਿਆਨ, ਚਾਰੇ ਵੇਦ ਕਰੇ ਪੜ੍ਹਾਈਆ। ਸ਼ੰਕਰ ਦੇਵੇ ਇਕ ਨਿਸ਼ਾਨ, ਆਪ ਆਪਣਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰਾਂ ਵਸਤ ਦਏ ਵਰਤਾਈਆ। ਚਾਰੋਂ ਵਸਤ ਇਕੋ ਵਾਰ, ਏਕਾ ਪੁਰਖ ਵਰਤਾਈਆ। ਦੇਵੇ ਦਲਾਸਾ ਆਪ ਜੁਗ ਚਾਰ, ਚਾਰ ਚਾਰ ਵੰਡ ਵੰਡਾਈਆ। ਚਾਰੇ ਵੇਦ ਦਏ ਅਧਾਰ, ਚਾਰ ਕੁੰਟ ਕੁੰਟ ਰੁਸ਼ਨਾਈਆ। ਚਾਰੇ ਜੁਗ ਖ਼ਬਰਦਾਰ, ਚਾਰੇ ਬਾਣੀ ਕਰ ਪੜ੍ਹਾਈਆ। ਚਾਰੇ ਵਰਨ ਦਏ ਅਧਾਰ, ਚਾਰ ਯਾਰੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਚੌਕਾ ਬੰਧਨ ਪਾਈਆ। ਏਕਾ ਚੌਕਾ ਜੁਗ ਚਾਰ, ਚੌਕੜ ਰੂਪ ਵਟਾਇੰਦਾ। ਕਰੇ ਖੇਲ ਅਗੰਮ ਅਪਾਰ, ਆਪਣੀ ਕਾਰ ਕਮਾਇੰਦਾ। ਹੁਕਮੀ ਹੁਕਮ ਸਚ ਵਰਤਾਰ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਵਖਾਇੰਦਾ। ਚਾਰੇ ਰੋਵਣ ਮਾਰਨ ਧਾਹ, ਹਰਿ ਜੂ ਖੇਲ ਕਰਾਇਆ। ਸਾਡੀ ਸੇਵਾ ਦਿਤੀ ਲਗਾ, ਏਕਾ ਹੁਕਮ ਸੁਣਾਇਆ। ਹਉਂ ਬਾਲਕ ਨਾਦਾਨ ਤੇਰਾ ਭੇਵ ਨਾ ਜਾਣੇ ਰਾ, ਅਭੇਵ ਤੇਰੀ ਸ਼ਹਿਨਸ਼ਾਹਿਆ। ਤੂੰ ਬਣਨਾ ਵਿਚ ਮਲਾਹ, ਤੁਧ ਬਿਨ ਬੇੜਾ ਨਾ ਕੋਇ ਚਲਾਇਆ। ਡੂੰਗਾ ਸਾਗਰ ਤੇਰਾ ਅਸਗਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਸਾਡਾ ਸੰਗ ਨਿਭਾਇਆ। ਪੁਰਖ ਅਬਿਨਾਸ਼ੀ ਹੋ ਦਿਆਲ, ਦੀਨਨ ਆਪਣੀ ਦਇਆ ਕਮਾਈਆ। ਆਓ ਚਾਰੇ ਮੇਰੇ ਲਾਲ, ਏਕਾ ਵਾਰ ਸਮਝਾਈਆ। ਜੁਗ ਚੌਕੜੀ ਨਿਭਾਂ ਨਾਲ, ਨਿਰਗੁਣ ਨਿਰਗੁਣ ਖੇਲ ਕਰਾਈਆ। ਮਾਣਸ ਰੂਪ ਹੋ ਪਰਧਾਨ, ਜੁਗ ਚੌਕੜੀ ਵੇਖ ਵਖਾਈਆ। ਸਤਿ ਸਰੂਪੀ ਦੇਵਾਂ ਦਾਨ, ਸਤਿ ਸਤਿਵਾਦੀ ਧਾਰ ਚਲਾਈਆ। ਕਰਾਂ ਖੇਲ ਮਾਤ ਮਹਾਨ, ਆਪਣਾ ਬਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰੋਂ ਦੇਵੇ ਮਾਣ ਵਡਿਆਈਆ। ਚਾਰਾਂ ਦੇਵੇ ਹਰਿ ਜੂ ਮਾਣ, ਨਿਮਾਣਿਆਂ ਗਲੇ ਲਗਾਇਆ। ਮੇਰਾ ਖੇਲ ਦੋ ਜਹਾਨ, ਦੋਏ ਦੋਏ ਰੂਪ ਧਰਾਇਆ। ਨਿਰਗੁਣ ਵਸਾਂ ਸਚਖੰਡ ਮਕਾਨ, ਸਰਗੁਣ ਲੋਕਮਾਤ ਫੇਰਾ ਪਾਇਆ। ਏਕਾ ਦੇਵਾਂ ਸੱਚਾ ਦਾਨ, ਨਾਉਂ ਨਿਧਾਨਾ ਝੋਲੀ ਪਾਇਆ। ਜੁਗ ਚੌਕੜੀ ਧੁਰ ਫ਼ਰਮਾਣ, ਸਚ ਸੰਦੇਸ਼ ਸੁਣਾਇਆ। ਗੁਰ ਅਵਤਾਰ ਬਾਲ ਅਞਾਣ, ਲੋਕਮਾਤ ਨਾਲ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇਆ। ਆਪਣਾ ਖੇਲ ਹਰਿ ਨਿਰੰਕਾਰਾ, ਏਕਾ ਏਕ ਜਣਾਈਆ। ਜੁਗ ਜੁਗ ਚਲੇ ਮੇਰਾ ਵਿਹਾਰਾ, ਨਾ ਕੋਈ ਮੇਟੇ ਮੇਟ ਮਿਟਾਈਆ। ਸਤਿ ਸਤਿਵਾਦੀ ਖੇਲ ਨਿਆਰਾ, ਨਿਰਗੁਣ ਨਿਰਵੈਰ ਆਪ ਕਰਾਈਆ। ਚਾਰ ਚਾਰ ਬੰਨ੍ਹੇ ਧਾਰਾ, ਧਰਨੀ ਧਰਤ ਧਵਲ ਸੁਹਾਈਆ। ਬਣ ਵਿਚੋਲਾ ਏਕੰਕਾਰਾ, ਆਪਣੀ ਕਲ ਵਰਤਾਈਆ। ਜੁਗ ਚੌਕੜੀ ਪਾਰ ਕਿਨਾਰਾ, ਹੁਕਮੀ ਹੁਕਮ ਭੁਵਾਈਆ। ਗੁਰ ਅਵਤਾਰ ਸੇਵਾਦਾਰਾ, ਸਾਚੀ ਸੇਵ ਕਮਾਈਆ। ਸ਼ਬਦ ਸੁਤ ਤੇਰਾ ਨਾਮ ਜੈਕਾਰਾ, ਆਦਿ ਜੁਗਾਦਿ ਸੁਣਾਈਆ। ਵਿਸ਼ਨੂੰ ਤੇਰਾ ਵਿਸ਼ਵ ਭੰਡਾਰਾ, ਲੋਕਮਾਤ ਵਰਤਾਈਆ। ਬ੍ਰਹਮੇ ਤੇਰਾ ਬ੍ਰਹਮ ਪਸਾਰਾ, ਲੱਖ ਚੁਰਾਸੀ ਵਿਚ ਸਮਾਈਆ। ਸ਼ੰਕਰ ਤੇਰਾ ਤੇਜ਼ ਕਟਾਰਾ, ਲੱਖ ਚੁਰਾਸੀ ਪਾਰ ਕਰਾਈਆ। ਆਪੇ ਵਸੇ ਸਭ ਤੋਂ ਬਾਹਰਾ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਈਆ। ਚਾਰੇ ਅੱਗੋਂ ਹੋ ਤਿਆਰ, ਹਰਿ ਸਾਚੇ ਆਖ ਜਣਾਈਆ। ਸਾਡੇ ਨਾਲ ਕਰ ਇਕਰਾਰ, ਇਕਰਾਰਨਾਮਾ ਦੇ ਲਿਖਾਈਆ। ਜੁਗ ਜੁਗ ਤੇਰੀ ਸੇਵਾ ਕਰੀਏ ਵਿਚ ਸੰਸਾਰ, ਬਣ ਸੇਵਕ ਸੇਵ ਕਮਾਈਆ। ਤੇਰਾ ਸਰਗੁਣ ਰੂਪ ਗੁਰ ਅਵਤਾਰ, ਲੋਕਮਾਤ ਫੇਰਾ ਪਾਈਆ। ਹੁਕਮੇ ਅੰਦਰ ਕਰ ਕਰ ਕਾਰ, ਬਣ ਵਗਾਰੀ ਫੇਰਾ ਪਾਈਆ। ਜਿਉਂ ਭਾਵੇ ਤਿਉਂ ਦੇਵੇਂ ਤਾਰ, ਤੇਰੇ ਹੱਥ ਵਡੀ ਵਡਿਆਈਆ। ਹਉਂ ਮੰਗੀਏ ਤੇਰਾ ਦਰਸ ਦੀਦਾਰ, ਤੁਧ ਬਿਨ ਅਵਰ ਨਾ ਕੋਇ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਨਿਰਗੁਣ ਰੂਪ ਲਏਂ ਪਰਗਟਾਈਆ। ਪੁਰਖ ਅਬਿਨਾਸ਼ੀ ਕਹੇ ਹੱਸ, ਆਪਣੀ ਖ਼ੁਸ਼ੀ ਮਨਾਇੰਦਾ। ਕਰਤਾ ਪੁਰਖ ਖੇਲ ਕਰੇ ਸਮਰਥ, ਸਮਰਥ ਧਾਰ ਚਲਾਇੰਦਾ। ਜੁਗ ਚੌਕੜੀ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ । ਕੋਟਨ ਕੋਟ ਨਾਮ ਸੁਣਾਏ ਕਥ ਕਥ, ਗੁਰ ਅਵਤਾਰ ਸੇਵ ਲਗਾਇੰਦਾ। ਜੁਗ ਜੁਗ ਆਪਣਾ ਮਾਰਗ ਦੱਸ, ਵਰਨ ਬਰਨ ਵੰਡ ਵੰਡਾਇੰਦਾ। ਅੰਤਮ ਸਭ ਦੇ ਕੋਲੋਂ ਜਾਏ ਨੱਸ, ਹੱਥ ਕਿਸੇ ਨਾ ਆਇੰਦਾ। ਵਿਸ਼ਨੂੰ ਆਪਣੀ ਕੰਡੇ ਜਾਏ ਢੱਠ, ਬ੍ਰਹਮਾ ਰਾਗ ਨਾ ਕੋਇ ਅਲਾਇੰਦਾ। ਸ਼ੰਕਰ ਰੱਖੇ ਨਾ ਕੋਇ ਹੱਠ, ਬਲ ਆਪਣਾ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਚੁਕਾਇੰਦਾ। ਆਪਣਾ ਪਰਦਾ ਚੁੱਕੇ ਨਿਰੰਕਾਰਾ, ਨਿਰਗੁਣ ਭੇਵ ਜਣਾਇੰਦਾ । ਨਵ ਨੌਂ ਚਾਰ ਜਗਤ ਜੈਕਾਰਾ, ਚਾਰ ਚਾਰ ਸੁਣਾਇੰਦਾ। ਗੁਰ ਅਵਤਾਰ ਦੇ ਸਹਾਰਾ, ਲੋਕਮਾਤ ਸੇਵਾ ਲਾਇੰਦਾ। ਹੁਕਮੇ ਅੰਦਰ ਸਾਚੀ ਕਾਰਾ, ਕਰਤਾ ਪੁਰਖ ਕਰਾਇੰਦਾ। ਆਪੇ ਵਸੇ ਸਚਖੰਡ ਦੁਆਰਾ, ਨਰ ਨਿਰੰਕਾਰਾ ਆਸਣ ਲਾਇੰਦਾ। ਦੂਈ ਦੂਤ ਸ਼ਬਦ ਹਲਕਾਰਾ, ਸਾਚੀ ਸੇਵ ਕਮਾਇੰਦਾ। ਵਿਸ਼ਨੂੰ ਬਰਦਾ ਕਰੇ ਨਿਮਸਕਾਰਾ, ਨੇਤਰ ਨੈਣਾਂ ਨੀਰ ਵਹਾਇੰਦਾ। ਬ੍ਰਹਮਾ ਕਰੇ ਗਿਰਿਆਜ਼ਾਰਾ, ਆਪਣੀ ਗਿਰਾਹ ਵੇਖ ਵਖਾਇੰਦਾ। ਸ਼ੰਕਰ ਅੱਗੇ ਕੱਢੇ ਹਾੜਾ, ਦੋਏ ਦੋਏ ਦੋਏ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਆਪਣਾ ਦੱਸੇ ਆਪ ਅਸੂਲ, ਅਵਲ ਅੱਲਾ ਨੂਰ ਇਲਾਹੀਆ। ਜੁਗ ਚੌਕੜੀ ਖਾਏ ਕਾਲ, ਮਹਾਂਕਾਲ ਵੱਜੇ ਵਧਾਈਆ। ਗੁਰ ਅਵਤਾਰ ਵਜਾਏ ਤਾਲ, ਲੋਕਮਾਤ ਜਾਇਣ ਜਸ ਗਾਈਆ। ਨਵ ਨੌਂ ਚਾਰ ਹੋਏ ਬੇਹਾਲ, ਬੇਵਾ ਸਰਬ ਲੋਕਾਈਆ। ਅੰਤਮ ਖੇਲ ਕਰੇ ਭਗਵਾਨ, ਨਿਰਗੁਣ ਨੂਰ ਜੋਤ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚੌਹਾਂ ਏਕਾ ਵਾਰ ਸਮਝਾਈਆ। ਚੌਹਾਂ ਸਮਝਾਏ ਆਪਣੀ ਰਮਜ, ਰਮਜ਼ ਨਾਲ ਮਿਲਾਇੰਦਾ। ਬਾਲ ਬਾਲੇ ਜਾਣਾ ਸਮਝ, ਸੋ ਪੁਰਖ ਨਿਰੰਜਣ ਆਪ ਸਮਝਾਇੰਦਾ। ਕਲਜੁਗ ਅੰਤਮ ਆਵਾਂ ਬਣ ਪੰਜ ਤੱਤ ਨਾ ਕੋਈ ਚਲੇ ਨਬਜ਼, ਸਭ ਦੀ ਨਬਜ਼ ਵੇਖ ਵਖਾਵਾਂ। ਨਾ ਕੋਈ ਰੋਗ ਨਾ ਕੋਈ ਮਰਜ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਜਾਣੀ ਜਾਣਾ। ਜਾਣੀ ਜਾਣ ਕਹੇ ਭਗਵਾਨ, ਏਕਾ ਗੁਣ ਸਮਝਾਈਆ। ਨਿਰਗੁਣ ਪ੍ਰਗਟ ਹੋਏ ਵਡ ਮਿਹਰਵਾਨ, ਪਾਰਬ੍ਰਹਮ ਵਡੀ ਵਡਿਆਈਆ। ਕਰੇ ਖੇਲ ਨੌਜਵਾਨ, ਬਲ ਆਪਣਾ ਆਪ ਧਰਾਈਆ। ਸਤਿ ਸਤਿਵਾਦੀ ਰਾਜ ਰਾਜਾਨ, ਸ਼ਾਹੋ ਭੂਪ ਵੇਸ ਵਟਾਈਆ। ਜੋਤੀ ਜੋਤ ਨੂਰ ਮਹਾਨ, ਨਾਦ ਸ਼ਬਦ ਧੁਨ ਸ਼ਨਵਾਈਆ। ਹੁਕਮੀ ਹੁਕਮ ਹੁਕਮਰਾਨ, ਦੋ ਜਹਾਨਾਂ ਹੁਕਮ ਚਲਾਈਆ। ਪ੍ਰਗਟ ਹੋਵੇ ਵਿਚ ਜਹਾਨ, ਲੋਕਮਾਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਹਾਂ ਲੇਖਾ ਦਏ ਮੁਕਾਈਆ। ਚੌਹਾਂ ਲੇਖਾ ਅੰਤ ਮੁਕੌਣਾ, ਹਰਿ ਜੂ ਆਖ ਸੁਣਾਇੰਦਾ। ਸਤਿ ਸਤਿਵਾਦੀ ਫੇਰਾ ਪਾਉਣਾ, ਸਤਿ ਆਪਣਾ ਨਾਮ ਪ੍ਰਗਟਾਇੰਦਾ। ਸਚਖੰਡ ਦੁਆਰਾ ਮਾਤ ਸੁਹੌਣਾ, ਆਪ ਆਪਣੇ ਰੰਗ ਰੰਗਾਇੰਦਾ। ਚਾਰ ਮਨਾਰ ਏਕਾ ਘਰ ਵਖੌਣਾ, ਏਕਾ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੀਰਜ ਧੀਰ ਆਪ ਧਰਾਇੰਦਾ। ਚਾਰੇ ਰੱਖੋ ਇਕੋ ਆਸ, ਹਰਿ ਜੂ ਆਖ ਸੁਣਾਈਆ। ਅੰਤਮ ਪਰਗਟ ਹੋਏ ਪੁਰਖ ਅਬਿਨਾਸ਼, ਜੋਤੀ ਜਾਮਾ ਭੇਖ ਵਟਾਈਆ। ਸਤਿ ਸਤਿਵਾਦੀ ਪੂਰੀ ਕਰੇ ਆਸ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਚੌਹਾਂ ਬੁਝਾਏ ਲੱਗੀ ਪਿਆਸ, ਅੰਮ੍ਰਿਤ ਮੇਘ ਬਰਸਾਈਆ। ਨਿਰਗੁਣ ਸਰਗੁਣ ਹੋਏ ਦਾਸੀ ਦਾਸ, ਆਪਣਾ ਪਰਦਾ ਦਏ ਚੁਕਾਈਆ। ਕਰੇ ਖੇਲ ਪ੍ਰਿਥਮੀ ਆਕਾਸ਼, ਗਗਨ ਮੰਡਲ ਫੇਰਾ ਪਾਈਆ। ਲੋਆਂ ਪੁਰੀਆਂ ਪਾਏ ਰਾਸ, ਗੋਪੀ ਕਾਹਨ ਆਪ ਨਚਾਈਆ। ਤੁਹਾਡਾ ਕਰੇ ਕਾਰਜ ਰਾਸ, ਆਪਣਾ ਕਾਜ ਆਪ ਵਖਾਈਆ। ਆਪ ਚਲਾਏ ਸਚ ਜਹਾਜ਼, ਸਤਿ ਸਤਿਵਾਦੀ ਸੇਵ ਕਮਾਈਆ। ਆਪੇ ਵੇਖੇ ਖੇਲ ਤਮਾਸ਼, ਖ਼ਾਲਕ ਖ਼ਲਕ ਵਿਚ ਸਮਾਈਆ। ਆਦਿ ਅੰਤ ਨਾ ਹੋਏ ਵਿਨਾਸ਼, ਅਬਿਨਾਸ਼ੀ ਕਰਤਾ ਨਾਉਂ ਧਰਾਈਆ । ਤੁਹਾਡੀ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰਾਂ ਏਕਾ ਬੰਧਨ ਪਾਈਆ। ਚਾਰਾਂ ਬੰਧਨ ਦਿਤਾ ਪਾ, ਨਾ ਕੋਈ ਤੋੜ ਤੁੜਾਇੰਦਾ। ਕਲਜੁਗ ਅੰਤਮ ਆਵੇ ਬੇਪਰਵਾਹ, ਭੇਵ ਅਭੇਦਾ ਆਪ ਸੁਣਾਇੰਦਾ। ਗੁਰ ਅਵਤਾਰ ਬਣਨ ਗਵਾਹ, ਸਾਚਾ ਖੇਲ ਆਪ ਰਚਾਇੰਦਾ। ਲਿਖ ਲਿਖ ਜਿਮਨੀ ਦੇਣ ਭਰਾ, ਵੇਦ ਕਤੇਬ ਸ਼ਾਸਤਰ ਸਿਮਰਤ ਖਾਣੀ ਬਾਣੀ ਨਾਲ ਰਲਾਇੰਦਾ। ਆਪੇ ਲੁਕ ਕੇ ਬੈਠਾ ਰਹੇ ਬੇਪਰਵਾਹ, ਆਪਣਾ ਪਰਦਾ ਨਾ ਕਿਸੇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਚੌਹਾਂ ਏਕਾ ਗੁਣ ਸਮਝਾਇੰਦਾ। ਚੌਹਾਂ ਦੇਵੇ ਇਕਾ ਗੁਣ, ਗੁਣਵੰਤਾ ਵਡ ਵਡਿਆਈਆ। ਅੰਤ ਪੁਕਾਰ ਲਏ ਸੁਣ, ਹਰਿ ਸਚਾ ਸ਼ਹਿਨਸ਼ਾਹੀਆ। ਹਰਿ ਕਾ ਭੇਵ ਨਾ ਕੋਈ ਜਾਣੇ ਸਰਬ ਪੁਕਾਰ ਰਿਹਾ ਸੁਣ, ਅਭੁਲ ਬੇਪਰਵਾਹੀਆ। ਲੱਖ ਚੁਰਾਸੀ ਛਾਣ ਪੁਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਿਸ਼ਨ ਬ੍ਰਹਮਾ ਸ਼ਿਵ ਰਿਹਾ ਸਮਝਾਈਆ । ਚਾਰਾਂ ਸੁਣਿਆ ਸਚ ਸੰਦੇਸ਼ਾ, ਹਰਿ ਜੂ ਆਖ ਸੁਣਾਇਆ। ਪ੍ਰਭ ਅੱਗੇ ਚਲੇ ਨਾ ਕੋਈ ਪੇਸ਼ਾ, ਬੈਠੇ ਸੀਸ ਝੁਕਾਇਆ। ਕਲਜੁਗ ਅੰਤ ਕਰਾਏ ਵੇਸਾ, ਨਿਰਗੁਣ ਨੂਰ ਧਰਾਇਆ। ਤਿਸ ਸਾਹਿਬ ਕੋ ਸਦਾ ਅਦੇਸਾ, ਜੋ ਹੁਕਮੀ ਹੁਕਮ ਰਿਹਾ ਫਿਰਾਇਆ। ਅੰਤਮ ਮੇਟੇ ਸਾਡਾ ਲੇਖਾ, ਲੇਖਾ ਲੇਖ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਬੇਪਰਵਾਹ ਸ੍ਰੀ ਭਗਵਾਨ, ਏਕਾ ਭੇਵ ਜਣਾਇੰਦਾ। ਚੌਹਾਂ ਦੇਵੇ ਇਕ ਗਿਆਨ, ਚਾਰੇ ਕੁੰਟ ਫਿਰਾਇੰਦਾ। ਕਲਜੁਗ ਲੇਖਾ ਅੰਤ ਜਹਾਨ, ਹਰਿ ਜੂ ਆਪ ਜਣਾਇੰਦਾ। ਕਰਾਂ ਖੇਲ ਇਕ ਮਹਾਨ, ਭੇਵ ਕੋਇ ਨਾ ਪਾਇੰਦਾ। ਸਤਿ ਸਤਿਵਾਦੀ ਆਪਣਾ ਸਚ ਨਿਸ਼ਾਨ, ਲੋਕਮਾਤ ਝੁਲਾਇੰਦਾ। ਲੱਖ ਚੁਰਾਸੀ ਪੁਣ ਛਾਣ, ਗੁਰਮੁਖ ਸਾਚੇ ਬਾਹਰ ਕਢਾਇੰਦਾ। ਬਹੱਤਰਾਂ ਬਣਾਵਾਂ ਇਕ ਮਕਾਨ, ਨਾੜ ਨਾੜੀ ਜੋੜ ਜੁੜਾਇੰਦਾ। ਸੱਤਰਾਂ ਦੇਵਾਂ ਇਕੋ ਦਾਨ, ਸਾਤਾ ਸਿਫ਼ਰਾ ਮੂਲ ਮੁਕਾਇੰਦਾ। ਸਤਿ ਰੂਪ ਸ੍ਰੀ ਭਗਵਾਨ, ਚੌਕਾ ਚਾਰੇ ਸੇਵ ਲਗਾਇੰਦਾ। ਅੰਤਮ ਕੱਠੇ ਕਰੇ ਆਣ, ਸਾਤਾ ਚੌਕਾ ਜੋੜ ਜੁੜਾਇੰਦਾ। ਮੇਰਾ ਨੂਰ ਜੋਤ ਮਹਾਨ, ਭੇਵ ਕਿਸੇ ਨਾ ਆਇੰਦਾ। ਸ਼ਬਦੀ ਸੁਤ ਮਿਲਣਾ ਆਣ, ਪ੍ਰਭ ਸਾਚਾ ਸਚ ਸਮਝਾਇੰਦਾ। ਵਿਸ਼ਨੂੰ ਚਰਨੀਂ ਡਿਗੀਂ ਆਣ, ਸਿਰ ਤੇਰੇ ਹੱਥ ਟਿਕਾਇੰਦਾ। ਬ੍ਰਹਮੇ ਰੋ ਰੋ ਮੰਗੀਂ ਦਾਨ, ਤੇਰੀ ਕੀਤੀ ਘਾਲ ਲੇਖੇ ਪਾਇੰਦਾ। ਸ਼ੰਕਰ ਮਸਤਕ ਧੂੜੀ ਮੇਟਣੀ ਆਣ, ਤੇਰੀ ਲੱਗੀ ਛਾਰ ਮਿਟਾਇੰਦਾ। ਅੰਤ ਵਿਚੋਲਾ ਬਣੇ ਸ੍ਰੀ ਭਗਵਾਨ, ਪਿਛਲਾ ਲੇਖਾ ਮੂਲ ਮੁਕਾਇੰਦਾ। ਅੱਗੇ ਖੇਲ ਕਰੇ ਮਹਾਨ, ਸਾਚੇ ਭਗਤਾਂ ਰਾਹ ਚਲਾਇੰਦਾ। ਸਾਚਾ ਮੰਦਰ ਵਿਚ ਜਹਾਨ, ਪੁਰਖ ਅਬਿਨਾਸ਼ੀ ਆਪ ਬਣਾਇੰਦਾ। ਸਾਚੇ ਸਿਖ ਕਰ ਪਰਧਾਨ, ਚਾਰੋਂ ਕੁੰਟ ਹੁਕਮ ਚਲਾਇੰਦਾ। ਚਾਰ ਮਨਾਰ ਦਾ ਇਕ ਨਿਸ਼ਾਨ, ਚਾਰ ਜੁਗ ਦੀ ਵੰਡ ਵੰਡਾਇੰਦਾ। ਨਾਲ ਰਲੇ ਸੂਰਬੀਰ ਸੁਲਤਾਨ, ਸ਼ਾਹ ਪਾਤਸ਼ਾਹ ਸੇਵ ਕਮਾਇੰਦਾ। ਸਾਤਾ ਚੌਕਾ ਆਦਿ ਅੰਤ ਜੀਵ ਜੰਤ ਸਾਧ ਸੰਤ ਸਰਬ ਗਾਣ, ਰਸਨਾ ਜਿਹਵਾ ਸਰਬ ਹਲਾਇੰਦਾ। ਜਿਸ ਨੂੰ ਹਰਿ ਜੂ ਦੇਵੇ ਦਾਨ, ਸੋ ਦੂਜੇ ਦਰ ਨਾ ਮੰਗਣ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਅੰਤ ਆਪ ਸਮਝਾਇੰਦਾ। ਚਾਰੋਂ ਅੰਤਮ ਔਣਾ ਚਲ, ਹਰਿ ਜੂ ਹੁਕਮ ਸੁਣਾਇਆ। ਮੇਰਾ ਖੇਲ ਵੇਖਣਾ ਅਛਲ ਅਛੱਲ, ਲੇਖਾ ਲਿਖਤ ਵਿਚ ਨਾ ਆਇਆ। ਮੈਂ ਅੰਤਮ ਹੋਣਾ ਭਗਤਾਂ ਵਲ, ਸਭ ਦਾ ਨਾਤਾ ਦਿਆਂ ਤੁੜਾਇਆ। ਲੋਕਮਾਤ ਵਜਾਵਾਂ ਉਨ੍ਹਾਂ ਦੇ ਨਾਮ ਦਾ ਟੱਲ, ਮੰਦਰ ਟੱਲ ਨਾ ਕੋਇ ਖੜਕਾਇਆ। ਉਚੀ ਕੂਕ ਸੁਣਾਵਾਂ ਬਾਂਗ ਮਹੱਲ, ਕਾਅਬਾ ਹੋਰ ਨਜ਼ਰ ਕੋਇ ਨਾ ਆਇਆ। ਮਠ ਸ਼ਿਵਦੁਆਲੇ ਜਾਣ ਹੱਲ, ਗੁਰਮੁਖ ਹੋਣ ਮਾਤ ਰੁਸ਼ਨਾਇਆ। ਗੁਰੂਦੁਆਰ ਪਏ ਤਰਥੱਲ, ਥਪਕ ਥਪਕ ਥਪਕ ਨਾ ਕੋਇ ਸੁਆਇਆ। ਅੰਤਮ ਹੋਣਾ ਭਗਤਾਂ ਵਲ, ਸਭ ਨੂੰ ਦੇਵਾਂ ਧੱਕਾ ਲਾਇਆ। ਮੇਰਾ ਹੁਕਮ ਗੁਰ ਅਵਤਾਰਾਂ ਕੋਲੋਂ ਗਿਆ ਨਾ ਟਲ, ਅੰਤਮ ਬੈਠੇ ਚਰਨਾਂ ਹੇਠ ਸੀਸ ਟਿਕਾਇਆ। ਸਾਰੇ ਕਹਿੰਦੇ ਗਏ ਅਛਲ ਅਛੱਲ, ਫੜ ਕੇ ਕੋਲ ਨਾ ਕਿਸੇ ਬਹਾਇਆ। ਕਿਸੇ ਨੂੰ ਸੁਨੇਹੁੜਾ ਅਪਣਾ ਰਿਹਾ ਘਲ, ਬਾਣੀ ਬਾਣੀ ਖੋਜ ਖੁਜਾਇਆ। ਕਲਜੁਗ ਅੰਤਮ ਆਇਆ ਚਲ, ਸਭ ਦਾ ਚਲਾਣ ਦਏ ਕਰਾਇਆ। ਵੇਖਣਹਾਰਾ ਜਲ ਥਲ ਮਹੀਅਲ ਆਪਣਾ ਰੂਪ ਵਖਾਇਆ। ਚੌਹਾਂ ਦੀ ਕਰਨੀ ਦਾ ਦੇਵੇ ਫਲ, ਕਲਜੁਗ ਅੰਤਮ ਜਨ ਭਗਤ ਕਮਾਈ ਤੇਰਾ ਇਕੋ ਇਕ ਫੁਲਕਾ ਫੁਲਕਾ ਦਏ ਖਵਾਈਆ। ਸਤ ਚਾਰ ਹੋਣ ਅਟੱਲ, ਚਹੁੱਤਰਾਂ ਏਕਾ ਮਹੱਲ ਚੜ੍ਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਾਰੇ ਆਪਣਾ ਬਲ, ਕੋਟਨ ਬਾਵਨ ਨੈਣ ਰਹੇ ਉਠਾਇਆ।