Granth 11 Likhat 036: 6 Magh 2018 Bikarmi Kartar Singh de Greh Manga Sarai Jila Amritsar

੬ ਮਾਘ ੨੦੧੮ ਬਿਕਰਮੀ ਕਰਤਾਰ ਸਿੰਘ ਦੇ ਗ੍ਰਹਿ ਮਾਂਗਾ ਸਰਾਏ ਜ਼ਿਲਾ ਅੰਮ੍ਰਿਤਸਰ

ਸਤਿ ਸਤਿਵਾਦੀ ਸ਼ਾਹ ਸੁਲਤਾਨ, ਹਰਿ ਵੱਡਾ ਵਡ ਵਡਿਆਈਆ। ਸੋ ਪੁਰਖ ਨਿਰੰਜਣ ਨੌਂ ਜਵਾਨ, ਆਦਿ ਜੁਗਾਦਿ ਸਮਾਈਆ। ਹਰਿ ਪੁਰਖ ਨਿਰੰਜਣ ਮਿਹਰਵਾਨ, ਦਇਆਨਿਧ ਬੇਪਰਵਾਹੀਆ। ਏਕੰਕਾਰਾ ਜੋਧਾ ਸੂਰਬੀਰ ਬਲਵਾਨ, ਬਲ ਆਪਣਾ ਆਪ ਰਖਾਈਆ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜੋਤ ਡਗਮਗਾਈਆ। ਅਬਿਨਾਸ਼ੀ ਕਰਤਾ ਸਚ ਨਿਸ਼ਾਨ, ਦਰ ਘਰ ਸਾਚੇ ਆਪ ਝੁਲਾਈਆ। ਸ੍ਰੀ ਭਗਵਾਨ ਗੁਣ ਨਿਧਾਨ, ਮਹੱਲ ਅਟੱਲ ਦਏ ਵਡਿਆਈਆ। ਪਾਰਬ੍ਰਹਮ ਖੇਲ ਮਹਾਨ, ਕਲ ਆਪਣੀ ਆਪ ਧਰਾਈਆ। ਇਕ ਇਕੱਲਾ ਸ੍ਰੀ ਭਗਵਾਨ, ਦਰ ਘਰ ਸਾਚਾ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਹਰਿ ਪੁਰਖ ਨਿਰੰਜਣ ਵੇਸ ਵਟਾਇੰਦਾ । ਜੋਤੀ ਜੋਤ ਆਪੇ ਰਲਾ, ਏਕੰਕਾਰਾ ਆਪਣੇ ਰੰਗ ਸਮਾਇੰਦਾ। ਆਪਣੇ ਦੀਪਕ ਆਪੇ ਬਲਾ, ਆਦਿ ਨਿਰੰਜਣ ਡਗਮਗਾਇੰਦਾ। ਸਤਿ ਸਤਿਵਾਦੀ ਫੜੇ ਆਪਣਾ ਪੱਲਾ, ਸ੍ਰੀ ਭਗਵਾਨ ਬਣਤ ਬਣਾਇੰਦਾ। ਆਪੇ ਮੇਟੇ ਆਪਣਾ ਸੱਲਾ, ਅਬਿਨਾਸ਼ੀ ਕਰਤਾ ਬੰਧਨ ਪਾਇੰਦਾ। ਪਾਰਬ੍ਰਹਮ ਪ੍ਰਭ ਆਪਣਾ ਸੰਦੇਸ਼ ਆਪੇ ਘੱਲਾ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਕਮਾਇੰਦਾ। ਆਪਣੀ ਕਾਰ ਹਰਿ ਕਰਤਾਰ, ਆਦਿ ਪੁਰਖ ਆਪ ਕਮਾਈਆ। ਨਿਰਗੁਣ ਨੂਰ ਕਰ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਵੇਖੇ ਵਿਗਸੇ ਵੇਖਣਹਾਰ, ਇਕ ਇਕੱਲਾ ਸੱਚਾ ਸ਼ਹਿਨਸ਼ਾਹੀਆ। ਆਪਣੀ ਇਛਿਆ ਬਣ ਵਰਤਾਰ, ਸਾਚੀ ਭਿਛਿਆ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਆਪਣੇ ਹੱਥ ਰੱਖ ਵਡਿਆਈ, ਹਰਿ ਆਪਣੀ ਦਇਆ ਕਮਾਇੰਦਾ। ਖੇਲੇ ਖੇਲ ਬੇਪਰਵਾਹੀ, ਬੇਅੰਤ ਨਾਉਂ ਧਰਾਇੰਦਾ। ਕਰੇ ਖੇਲ ਅਗੰਮ ਅਥਾਹੀ, ਅਲਖ ਅਗੋਚਰ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਇੰਦਾ। ਆਪਣੀ ਕਰਨੀ ਕਰਤਾ ਪੁਰਖ, ਸੋ ਪੁਰਖ ਨਿਰੰਜਣ ਆਪ ਕਰਾਈਆ। ਨਾ ਕੋਈ ਸੋਗ ਨਾ ਕੋਈ ਹਰਖ਼, ਆਲਸ ਨਿੰਦਰਾ ਨਾ ਕੋਇ ਜਣਾਈਆ। ਆਦਿ ਜੁਗਾਦਿ ਨਾ ਕੋਈ ਕਰੇ ਤਰਸ, ਰਹਿਮਤ ਆਪਣੀ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਸ੍ਰੀ ਭਗਵਾਨਾ, ਏਕਾ ਰੰਗ ਸਮਾਇੰਦਾ। ਖੇਲੇ ਖੇਲ ਨੌਜਵਾਨਾ, ਬਿਰਧ ਬਾਲ ਨਾ ਰੂਪ ਵਟਾਇੰਦਾ। ਆਪਣੀ ਇਛਿਆ ਕਰ ਪਰਵਾਨਾ, ਆਪ ਆਪਣੀ ਬਣਤ ਬਣਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨਾ, ਬਲ ਆਪਣਾ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਵਖਾਇੰਦਾ। ਸਾਚੀ ਖੇਲ ਹਰਿ ਨਿਰੰਕਾਰ, ਆਦਿ ਪੁਰਖ ਉਪਜਾਈਆ। ਆਪੇ ਬਣ ਸੇਵਾਦਾਰ, ਸੇਵਕ ਸਾਚੀ ਸੇਵ ਕਮਾਈਆ। ਨਿਰਗੁਣ ਨਿਰਗੁਣ ਦਏ ਅਧਾਰ, ਨਿਰਗੁਣ ਮੇਲਾ ਸਹਿਜ ਸੁਭਾਈਆ। ਨਿਰਗੁਣ ਵੇਖੇ ਵੇਖਣਹਾਰ, ਨਿਰਗੁਣ ਆਪਣਾ ਨੈਣ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਬੰਧਾਈਆ। ਆਪੇ ਜਾਣੇ ਆਪਣੀ ਧਾਰ, ਹਰਿ ਸਾਚੀ ਸੇਵ ਕਮਾਇੰਦਾ। ਸਾਚੀ ਇਛਿਆ ਭਰ ਭੰਡਾਰ, ਆਪਣਾ ਰੰਗ ਵਖਾਇੰਦਾ। ਇਕ ਇਕੱਲਾ ਏਕੰਕਾਰ, ਅਕਲ ਕਲ ਪ੍ਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨੁਭਵ ਆਪਣੀ ਖੇਲ ਖਲਾਇੰਦਾ। ਅਨੁਭਵ ਹਰਿ ਕਰ ਪ੍ਰਕਾਸ਼, ਰੂਪ ਰੰਗ ਰੇਖ ਨਾ ਕੋਇ ਜਣਾਈਆ। ਖੇਲੇ ਖੇਲ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਵਡੀ ਵਡਿਆਈਆ। ਨਿਰਗੁਣ ਰੂਪ ਸਰਬ ਗੁਣ ਤਾਸ, ਨਿਰਵੈਰ ਬੇਪ੍ਰਵਾਹ ਬੇਪ੍ਰਵਾਹ ਬੇਪਰਵਾਹੀਆ। ਆਪਣੀ ਪੂਰੀ ਕਰੇ ਆਪੇ ਆਸ, ਆਸਾ ਆਸਾ ਵਿਚ ਮਿਲਾਈਆ । ਆਪੇ ਖੇਲੇ ਖੇਲ ਤਮਾਸ਼, ਖੇਲਣਹਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਆਪਣਾ ਭੇਵ ਹਰਿ ਜਣਾ, ਆਪਣੀ ਦਇਆ ਕਮਾਇੰਦਾ। ਆਪਣੀ ਘਾੜਤ ਆਪ ਘੜਾ, ਘੜ ਘੜ ਆਪੇ ਵੇਖ ਵਖਾਇੰਦਾ। ਆਪਣੀ ਦਇਆ ਆਪ ਕਮਾ, ਦੀਨਨ ਆਪਣਾ ਨਾਉਂ ਧਰਾਇੰਦਾ। ਆਪਣਾ ਰੰਗ ਆਪ ਰੰਗਾ, ਰੰਗ ਰੰਗੀਲਾ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨੂਰ ਡਗਮਗਾਇੰਦਾ। ਨਿਰਗੁਣ ਨੂਰ ਨੂਰ ਨੁਰਾਨਾ, ਨਿਰਵੈਰ ਆਪ ਪ੍ਰਗਟਾਈਆ। ਕਰੇ ਖੇਲ ਸ੍ਰੀ ਭਗਵਾਨਾ, ਬੇਅੰਤ ਬੇਅੰਤ ਬੇਅੰਤ ਸੱਚਾ ਸ਼ਹਿਨਸ਼ਾਹੀਆ। ਭੂਪਤ ਭੂਪ ਬਣ ਰਾਜ ਰਾਜਾਨਾ, ਧੁਰ ਫ਼ਰਮਾਣਾ ਆਪ ਸੁਣਾਈਆ। ਦਰ ਦਰਵੇਸ਼ ਬਣ ਦਰਬਾਨਾ, ਅਲਖ ਆਪਣੀ ਅਲਖ ਜਗਾਈਆ। ਆਪਣਾ ਹੁਕਮ ਕਰ ਪਰਵਾਨਾ, ਆਪਣੀ ਝੋਲੀ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਆਪਣਾ ਖੇਲ ਆਪ ਕਰਾਈਆ। ਆਦਿ ਖੇਲ ਪੁਰਖ ਅਗੰਮ, ਏਕਾ ਏਕ ਕਰਾਇੰਦਾ। ਨਾ ਮਰੇ ਨਾ ਪਏ ਜੰਮ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਏਕੰਕਾਰਾ ਕਰੇ ਕੰਮ, ਕਰਤਾ ਕਾਰਜ ਆਪ ਰਚਾਇੰਦਾ। ਆਪਣਾ ਬੇੜਾ ਆਪੇ ਬੰਨ੍ਹ, ਖੇਵਟ ਖੇਟ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਲਾਹ ਆਪਣੀ ਆਪ ਪ੍ਰਗਟਾਇੰਦਾ। ਸਚ ਸਲਾਹ ਸ੍ਰੀ ਭਗਵਾਨਾ, ਸਿਫ਼ਤੀ ਸਿਫ਼ਤ ਆਪ ਪਰਗਟਾਈਆ। ਅਗੰਮ ਅਗੰਮੜਾ ਧੁਰ ਫ਼ਰਮਾਣਾ, ਧੁਰ ਦਰਬਾਰਾ ਆਪ ਜਣਾਈਆ। ਏਕਾ ਮੰਦਰ ਬਣੇ ਮਕਾਨਾ, ਛੱਪਰ ਛੰਨ ਨਾ ਕੋਇ ਛੁਹਾਈਆ। ਚਾਰ ਦੀਵਾਰ ਨਾ ਕੋਇ ਵਖਾਨਾ, ਬਾਢੀ ਸੰਗ ਨਾ ਕੋਇ ਰਲਾਈਆ। ਸਚਖੰਡ ਸਾਚਾ ਨਾਉਂ ਧਰਾਨਾ, ਦਰਗਹਿ ਸਾਚੀ ਵੱਜੇ ਵਧਾਈਆ। ਇਕ ਇਕੱਲਾ ਵਸੇ ਸ੍ਰੀ ਭਗਵਾਨਾ, ਏਕੰਕਾਰਾ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਬਣਾਈਆ। ਸਚਖੰਡ ਦੁਆਰੇ ਬਣੇ ਬਣਤ, ਸੋ ਪੁਰਖ ਨਿਰੰਜਣ ਆਪ ਬਣਾਇੰਦਾ। ਆਪੇ ਜਾਣੇ ਆਪਣੀ ਮਹਿਮਾ ਅਗਣਤ, ਹਰਿ ਪੁਰਖ ਨਿਰੰਜਣ ਆਪ ਸਾਲਾਹਿੰਦਾ। ਏਕੰਕਾਰਾ ਲੇਖਾ ਜਾਣੇ ਆਦਿ ਅੰਤ, ਦੂਸਰ ਭੇਵ ਕੋਇ ਨਾ ਪਾਇੰਦਾ। ਆਦਿ ਨਿਰੰਜਣ ਜੋਤੀ ਜੋਤ ਜਗਾਏ ਬੇਅੰਤ, ਦੀਆ ਬਾਤੀ ਨਾ ਕੋਇ ਟਿਕਾਇੰਦਾ। ਅਬਿਨਾਸ਼ੀ ਕਰਤਾ ਬਣ ਬਣ ਸਾਚਾ ਕੰਤ, ਸਚ ਮਹੱਲੇ ਸੋਭਾ ਪਾਇੰਦਾ। ਸ੍ਰੀ ਭਗਵਾਨ ਆਪ ਜਾਣੇ ਆਪਣੀ ਬਣਤ, ਘੜਣ ਭੰਨਣਹਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਵਡਿਆਇੰਦਾ। ਸਚਖੰਡ ਦੁਆਰਾ ਘਾੜਨ ਘੜ, ਹਰਿ ਜੂ ਖੇਲ ਕਰਾਇਆ। ਨਿਰਗੁਣ ਅੰਦਰ ਬੈਠਾ ਵੜ, ਰੂਪ ਰੰਗ ਰੇਖ ਨਾ ਕੋਇ ਰਖਾਇਆ। ਜੋਤੀ ਨੂਰ ਆਪੇ ਧਰ, ਨੂਰ ਨੁਰਾਨਾ ਡਗਮਗਾਇਆ। ਆਪਣੀ ਇਛਿਆ ਭੰਡਾਰਾ ਭਰ, ਵਸਤ ਅਮੋਲਕ ਆਪ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਸੁਹਾਇਆ। ਸਚਖੰਡ ਦੁਆਰਾ ਸੋਭਾਵੰਤ, ਇਕ ਇਕੱਲਾ ਆਪ ਸੁਹਾਈਆ। ਪਾਰਬ੍ਰਹਮ ਪ੍ਰਭ ਬੇਅੰਤ, ਬੇਅੰਤ ਵਡੀ ਵਡਿਆਈਆ। ਆਪੇ ਜਾਣੇ ਆਪਣਾ ਮੰਤ, ਆਪੇ ਨਿਉਂ ਨਿਉਂ ਸੀਸ ਝੁਕਾਈਆ। ਆਪੇ ਨਾਰ ਆਪੇ ਕੰਤ, ਸੇਜ ਸੁਹੰਜਣੀ ਆਪ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਦਏ ਵਡਿਆਈਆ। ਸਚਖੰਡ ਦੁਆਰ ਸੁਹੰਜਣਾ, ਹਰਿ ਸਾਚਾ ਸਚ ਪ੍ਰਗਟਾਇੰਦਾ। ਜੋਤ ਜਗਾਏ ਆਦਿ ਨਿਰੰਜਣਾ, ਦੂਸਰ ਸੰਗ ਨਾ ਕੋਇ ਰਲਾਇੰਦਾ। ਜੁਗਾ ਜੁਗੰਤਰ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਪਾਰ ਕਰਾਇੰਦਾ। ਆਪੇ ਜਾਣੇ ਆਪਣਾ ਅੰਜਣਾ, ਨੇਤਰ ਆਪਣਾ ਆਪ ਖੁਲ੍ਹਾਇੰਦਾ। ਆਪੇ ਧੂੜ ਆਪੇ ਮਜਣਾ, ਸਰ ਸਰੋਵਰ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਸਲਾਹਿੰਦਾ। ਸਚਖੰਡ ਦੁਆਰੇ ਦਿਤੀ ਦਾਤ, ਹਰਿ ਆਪਣੀ ਦਇਆ ਕਮਾਈਆ। ਤੇਰਾ ਰਚਨ ਰਚਿਆ ਆਦਿ, ਅੰਤ ਭੇਵ ਕੋਇ ਨਾ ਪਾਈਆ। ਤੇਰਾ ਲੇਖਾ ਜੁਗ ਜੁਗਾਦਿ, ਜੁਗ ਚੌਕੜੀ ਵੰਡ ਵੰਡਾਈਆ। ਤੇਰਾ ਮੇਲਾ ਮੋਹਣ ਮਾਧਵ ਮਾਧ, ਨੂਰ ਨੁਰਾਨਾ ਸੰਗ ਨਿਭਾਈਆ। ਤੇਰੀ ਰੱਖੀ ਆਪੇ ਯਾਦ, ਦਰਗਹਿ ਸਾਚੀ ਧਾਮ ਸੁਹਾਈਆ। ਸਚ ਨਿਸ਼ਾਨਾ ਦਿਤਾ ਗਾਡ, ਨਾ ਸਕੇ ਕੋਇ ਉਖੜਾਈਆ। ਤੇਰੀ ਕੋਈ ਨਾ ਜਾਣੇ ਪਾਰ ਹੱਦ, ਕਿਨਾਰਾ ਨਜ਼ਰ ਕਿਸੇ ਨਾ ਆਈਆ। ਤੇਰੇ ਅੰਦਰ ਉਪਜੇ ਤੇਰੀ ਯਦ, ਪੁਰਖ ਅਬਿਨਾਸ਼ੀ ਦਏ ਪ੍ਰਗਟਾਈਆ। ਆਪਣੇ ਵਿਚੋਂ ਆਪਾ ਕੱਢ, ਤੇਰੇ ਦਰ ਦਏ ਬਹਾਈਆ। ਨਿਰਗੁਣ ਨਿਰਗੁਣ ਲਡਾਏ ਲਡ, ਪੂਤ ਸਪੂਤਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਮਾਣ ਰਖਾਈਆ। ਸਚਖੰਡ ਦੁਆਰੇ ਕਰ ਵਿਚਾਰ, ਹਰਿ ਸਾਚਾ ਸਚ ਜਣਾਇੰਦਾ। ਤੇਰਾ ਮਹੱਲ ਲਿਆ ਉਸਾਰ, ਪੁਰਖ ਅਬਿਨਾਸ਼ੀ ਸੇਵ ਕਮਾਇੰਦਾ। ਦਰ ਦੁਆਰਾ ਕਰ ਤਿਆਰ, ਦਰ ਦਰਵੇਸ਼ ਖੇਲ ਕਰਾਇੰਦਾ। ਨਾ ਕੋਈ ਦੀਸੇ ਚਾਰ ਦੀਵਾਰ, ਦਹਿ ਦਿਸ਼ਾ ਨਾ ਵੰਡ ਵੰਡਾਇੰਦਾ। ਰਵ ਸਸ ਨਾ ਕੋਇ ਉਜਿਆਰ, ਮੰਡਲ ਮੰਡਪ ਨਾ ਕੋਇ ਬਣਾਇੰਦਾ। ਤੱਤਵ ਤੱਤ ਨਾ ਕੋਇ ਆਧਾਰ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਇਕ ਇਕੱਲਾ ਏਕੰਕਾਰ, ਗ੍ਰਹਿ ਤੇਰੇ ਸੋਭਾ ਪਾਇੰਦਾ। ਤੇਰੀ ਘਾੜਤ ਘੜੀ ਅਪਰ ਅਪਾਰ, ਬਣ ਬਾਢੀ ਸੇਵ ਕਮਾਇੰਦਾ। ਤੂੰ ਵਸਣਾ ਧਾਮ ਨਿਆਰ, ਤੇਰਾ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪ ਸਾਲਾਹਿੰਦਾ। ਸਚਖੰਡ ਤੇਰਾ ਉਚ ਮਨਾਰਾ, ਹਰਿ ਜੂ ਆਪ ਬਣਾਇੰਦਾ। ਨਿਰਗੁਣ ਦੀਪਕ ਕਰ ਉਜਿਆਰਾ, ਜੋਤੀ ਜਾਤਾ ਡਗਮਗਾਇੰਦਾ। ਸਚ ਸਿੰਘਾਸਣ ਕਰ ਤਿਆਰਾ, ਪਾਵਾ ਚੂਲ ਨਾ ਕੋਇ ਬਣਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਪੁਰਖ ਅਬਿਨਾਸ਼ੀ ਆਸਣ ਲਾਇੰਦਾ। ਹੁਕਮੀ ਹੁਕਮ ਹੁਕਮ ਵਰਤਾਰਾ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਵੇਖੇ ਵਿਗਸੇ ਵੇਖਣਹਾਰਾ, ਆਪ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪ ਸਾਲਾਹਿੰਦਾ। ਸਚਖੰਡ ਦੁਆਰ ਕਰੇ ਪੁਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਤੂੰ ਕਰਤਾ ਕਰਨਾ ਕਰਨੇਹਾਰ, ਬੇਅੰਤ ਤੇਰੀ ਵਡਿਆਈਆ। ਹਉਂ ਦਰ ਦਰਵੇਸ਼ ਮੰਗਾਂ ਭਿੱਖ ਬਣ ਭਿਖਾਰ, ਅੱਗੇ ਆਪਣੀ ਝੋਲੀ ਡਾਹੀਆ। ਏਕਾ ਵਰ ਦੇਣਾ ਮੇਰੀ ਸਰਕਾਰ, ਨਿਉਂ ਨਿਉਂ ਚਰਨਾਂ ਸੀਸ ਝੁਕਾਈਆ। ਤੁਧ ਬਿਨ ਅਵਰ ਨਾ ਕੋਇ ਸਹਾਰ, ਮੰਡਲ ਮੰਡਪ ਨਾ ਕੋਇ ਵਡਿਆਈਆ। ਤੇਰਾ ਚਰਨ ਕਵਲ ਮਿਲੀ ਮਸਤਕ ਧੂੜੀ ਛਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਦੁਆਰਾ ਨੇਤਰ ਨੈਣਾਂ ਨੀਰ ਵਹਾਈਆ। ਸਚਖੰਡ ਦੁਆਰ ਮੰਗੇ ਮੰਗ, ਪ੍ਰਭ ਅੱਗੇ ਝੋਲੀ ਡਾਹੀਆ। ਕਿਰਪਾ ਕਰ ਸੂਰੇ ਸਰਬੰਗ, ਦਰ ਤੇਰੇ ਸੀਸ ਝੁਕਾਈਆ। ਏਕਾ ਦੇ ਆਪਣਾ ਅਨੰਦ, ਅਨੰਦ ਅਨੰਦ ਵਿਚ ਮਿਲਾਈਆ। ਨਾ ਕੋਈ ਸੂਰਜ ਨਾ ਕੋਈ ਚੰਦ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਨਾ ਕੋਈ ਦੀਵਾਰ ਨਾ ਕੋਈ ਕੰਧ, ਛੱਪਰ ਛੰਨ ਨਾ ਕੋਇ ਵਡਿਆਈਆ। ਨਾ ਕੋਈ ਰਾਗ ਨਾ ਕੋਈ ਛੰਦ, ਗੀਤ ਅਨਾਦ ਨਾ ਕੋਇ ਸੁਣਾਈਆ। ਲੋਆਂ ਪੁਰੀਆਂ ਨਾ ਕੋਇ ਬ੍ਰਹਿਮੰਡ, ਜੇਰਜ ਅੰਡ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਖ਼ਾਲੀ ਝੋਲੀ ਰਿਹਾ ਵਖਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪਣੀ ਦਇਆ ਕਮਾਇੰਦਾ। ਸਚਖੰਡ ਦੁਆਰੇ ਕਰ ਧਿਆਨ, ਪੁਰਖ ਅਬਿਨਾਸ਼ੀ ਆਪ ਸੁਣਾਇੰਦਾ। ਏਕਾ ਦੇਵਾਂ ਸਾਚਾ ਦਾਨ, ਧੂੜੀ ਟਿੱਕਾ ਮਸਤਕ ਲਾਇੰਦਾ। ਤੇਰਾ ਮੰਦਰ ਬਣੇ ਮਹਾਨ, ਮਹਿਮਾ ਗਣਤ ਨਾ ਕੋਇ ਗਣਾਇੰਦਾ। ਤਖ਼ਤ ਨਿਵਾਸੀ ਸਾਚੇ ਤਖ਼ਤ ਬਹੇ ਰਾਜ ਰਾਜਾਨ, ਭੂਪਤ ਭੂਪ ਨਾਉਂ ਧਰਾਇੰਦਾ। ਧੁਰ ਸੰਦੇਸ਼ਾ ਦੇਵੇ ਧੁਰ ਫ਼ਰਮਾਣ, ਬੋਧ ਅਗਾਧੀ ਆਪ ਜਣਾਇੰਦਾ। ਤੇਰੇ ਘਰ ਵਿਚ ਘਰ ਖੇਲ ਮਹਾਨ, ਥਿਰ ਘਰ ਸਾਚਾ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਆਪ ਵਰਤਾਇੰਦਾ। ਘਰ ਵਿਚ ਘਰ ਕਰਾਂ ਤਿਆਰ, ਪਾਰਬ੍ਰਹਮ ਪ੍ਰਭ ਦਇਆ ਕਮਾਈਆ। ਥਿਰ ਘਰ ਖੋਲਾਂ ਆਪ ਕਿਵਾੜ, ਆਪਣੀ ਘਾੜਤ ਆਪ ਜਣਾਈਆ। ਏਕਾ ਘਰ ਪੁਰਖ ਨਾਰ, ਨਰ ਨਰਾਇਣ ਵੇਸ ਵਟਾਈਆ। ਕੰਤ ਕੰਤੂਹਲ ਹੋ ਉਜਿਆਰ, ਰੂਪ ਅਨੂਪ ਦਏ ਸਮਝਾਈਆ। ਦਾਈ ਦਾਇਆ ਅਗੰਮ ਅਪਾਰ, ਅਲੱਖ ਅਗੋਚਰ ਸੇਵ ਕਮਾਈਆ। ਸੁਤ ਦੁਲਾਰਾ ਕਰ ਵਣਜਾਰ, ਘਰ ਸਾਚੇ ਦਏ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਆਪ ਵਰਤਾਈਆ। ਸਾਚੀ ਵਸਤ ਮੰਗੀ ਦਾਤ, ਸੋ ਪੁਰਖ ਨਿਰੰਜਣ ਆਪ ਵਰਤਾਇੰਦਾ। ਸਚਖੰਡ ਦੁਆਰੇ ਹੋਈ ਪਰਭਾਤ, ਏਕਾ ਨੂਰ ਡਗਮਗਾਇੰਦਾ। ਲੇਖਾ ਲਿਖਿਆ ਹਰਿ ਜੂ ਆਦਿ, ਅੰਤ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਸਾਚਾ ਖੇਲ ਹਰਿ ਸਮਝਾ, ਏਕਾ ਗੁਣ ਜਣਾਈਆ। ਸਚਖੰਡ ਦੁਆਰੇ ਥਿਰ ਘਰ ਤੇਰੇ ਅੰਦਰ ਦਿਤਾ ਟਿਕਾ, ਘਰ ਘਰ ਵਿਚ ਮੇਲ ਮਿਲਾਈਆ। ਸੁਤ ਦੁਲਾਰਾ ਲਿਆ ਪਰਗਟਾ, ਬਾਲੀ ਬਾਲਾ ਬਾਲ ਸਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਰਿਹਾ ਸਮਝਾਈਆ। ਸਾਚਾ ਮਾਰਗ ਦੱਸੇ ਰਾਹ, ਹਰਿ ਸਾਚਾ ਸਚ ਜਣਾਇੰਦਾ। ਸ਼ਬਦੀ ਸ਼ਬਦ ਸੇਵ ਲਗਾ, ਸਾਚੀ ਸੇਵਾ ਇਕ ਸਮਝਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਲਏ ਪ੍ਰਗਟਾ, ਮਹੇਸ਼ ਗਣੇਸ਼ ਆਪ ਵਡਿਆਇੰਦਾ। ਤ੍ਰੈਗੁਣ ਮਾਇਆ ਝੋਲੀ ਪਾ, ਪੰਚਮ ਜੋੜ ਜੁੜਾਇੰਦਾ। ਲੱਖ ਚੁਰਾਸੀ ਵੰਡ ਵੰਡਾ, ਅੰਡਜ ਜੇਰਜ ਉਤਭੁਜ ਸੇਤਜ ਏਕਾ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪ ਸਮਝਾਇੰਦਾ। ਲੱਖ ਚੁਰਾਸੀ ਖੇਲ ਅਪਾਰਾ, ਹਰਿ ਜੂ ਆਖ ਸੁਣਾਈਆ। ਨਿਰਗੁਣ ਸਰਗੁਣ ਹੋ ਉਜਿਆਰਾ, ਘਟ ਘਟ ਵੇਖ ਵਖਾਈਆ। ਲੇਖਾ ਜਾਣੇ ਧੁਰ ਦਰਬਾਰਾ, ਦਰਗਹਿ ਸਾਚੀ ਸੋਭਾ ਪਾਈਆ। ਸ਼ਬਦ ਨਾਦ ਨਾਦ ਧੁਨਕਾਰਾ, ਧੁਨ ਅਨਾਦੀ ਨਾਦ ਸੁਣਾਈਆ। ਬ੍ਰਹਮ ਬ੍ਰਹਿਮਾਦੀ ਖੋਲ੍ਹ ਕਵਾੜਾ, ਸਚ ਮਹੱਲਾ ਆਪ ਸੁਹਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰਾ, ਬਣ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਸਮਝਾਈਆ। ਲੱਖ ਚੁਰਾਸੀ ਘਾੜਨ ਘੜ, ਹਰਿ ਹਰਿ ਆਪ ਜਣਾਇੰਦਾ। ਨਿਰਗੁਣ ਹੋ ਹੋ ਅੰਦਰ ਵੜ, ਸਾਚੇ ਪੌੜੇ ਜਾਏ ਚੜ੍ਹ, ਔਂਦਾ ਜਾਂਦਾ ਦਿਸ ਨਾ ਆਇੰਦਾ। ਨਿਸ਼ਅੱਖਰ ਵਿਦਿਆ ਆਪੇ ਪੜ੍ਹ, ਜੀਵ ਜੰਤ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਇੰਦਾ। ਆਪਣਾ ਭੇਵ ਸ੍ਰੀ ਭਗਵਾਨ, ਹਰਿ ਜੂ ਹਰਿ ਹਰਿ ਆਖ ਸੁਣਾਇੰਦਾ। ਲੱਖ ਚੁਰਾਸੀ ਕਰ ਪਰਧਾਨ, ਲੋਕਮਾਤ ਖੇਲ ਕਰਾਇੰਦਾ। ਵੰਡਣ ਵੰਡ ਵੰਡੇ ਮਹਾਨ, ਚਾਰ ਚਾਰ ਬੰਧਨ ਪਾਇੰਦਾ। ਚਾਰੇ ਵੇਦ ਇਕ ਗਿਆਨ, ਚਾਰੇ ਖਾਣੀ ਨਾਲ ਰਲਾਇੰਦਾ। ਚਾਰੇ ਬਾਣੀ ਗੁਣ ਨਿਧਾਨ, ਚਾਰ ਵਰਨ ਆਪ ਸਮਝਾਇੰਦਾ। ਚਾਰ ਜੁਗ ਏਕਾ ਆਣ, ਚਾਰ ਯਾਰੀ ਮੂਲ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਇੰਦਾ। ਸਾਚਾ ਮਾਰਗ ਹਰਿ ਜੂ ਲੌਣਾ, ਹਰਿ ਸਾਚਾ ਸਚ ਜਣਾਇੰਦਾ। ਲੱਖ ਚੁਰਾਸੀ ਖੇਲ ਖਲੌਣਾ, ਪੰਜ ਤੱਤ ਨਾਤਾ ਜੋੜ ਜੁੜਾਇੰਦਾ। ਨਿਰਗੁਣ ਸਰਗੁਣ ਰੂਪ ਧਰੌਣਾ, ਵੇਸ ਅਨੇਕਾ ਆਪ ਵਟਾਇੰਦਾ। ਗੁਰ ਅਵਤਾਰ ਭੇਵ ਚੁਕੌਣਾ, ਆਪ ਆਪਣਾ ਹੁਕਮ ਸੁਣਾਇੰਦਾ। ਸ਼ਬਦ ਅਨਾਦੀ ਨਾਦ ਵਜੌਣਾ, ਧੁਨ ਆਤਮਕ ਨਾਦ ਅਲਾਇੰਦਾ। ਅੰਮ੍ਰਿਤ ਆਤਮ ਜਾਮ ਪਿਆਉਣਾ, ਨਿਝਰ ਝਿਰਨਾ ਆਪ ਝਿਰਾਇੰਦਾ। ਜੁਗ ਚੌਕੜੀ ਵੰਡ ਵੰਡੌਣਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਸਚਖੰਡ ਦੁਆਰੇ ਕਰ ਧਿਆਨ, ਹਰਿ ਸਾਚਾ ਸਚ ਜਣਾਈਆ । ਚਾਰ ਜੁਗ ਦਾ ਇਕ ਨਿਸ਼ਾਨ, ਏਕਾ ਚੌਕੜ ਬੰਧਨ ਪਾਈਆ। ਗੁਰ ਅਵਤਾਰ ਕਰ ਪਰਧਾਨ, ਲੋਕਮਾਤ ਦਏ ਵਡਿਆਈਆ। ਏਕਾ ਨਾਮ ਧੁਰ ਫ਼ਰਮਾਣ, ਸਚ ਸੰਦੇਸ਼ਾ ਆਪ ਸੁਣਾਈਆ। ਭਗਤ ਭਗਵੰਤ ਵੇਖੇ ਆਣ, ਸਾਚੇ ਸੰਤ ਨਾਲ ਮਿਲਾਈਆ। ਗੁਰਮੁਖਾਂ ਦੇਵੇ ਬ੍ਰਹਮ ਗਿਆਨ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਗੁਰਸਿਖਾਂ ਦੇਵੇ ਸਾਚਾ ਮਾਣ, ਏਥੇ ਓਥੇ ਹੋਏ ਸਹਾਈਆ। ਸਤਿਜੁਗ ਤ੍ਰੇਤਾ ਖੇਲ ਮਹਾਨ, ਦੁਆਪਰ ਆਪਣੀ ਵੰਡ ਵੰਡਾਈਆ। ਕਲਜੁਗ ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਰਖਾਈਆ। ਨਵ ਨੌਂ ਚਾਰ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਖੇਲੇ ਖੇਲ ਸ੍ਰੀ ਭਗਵਾਨ, ਨਿਰਗੁਣ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਈਆ। ਸਚਖੰਡ ਦੁਆਰਾ ਸੁਣ ਸੰਦੇਸ਼ਾ, ਦਰ ਆਪਣੇ ਖ਼ੁਸ਼ੀ ਮਨਾਇੰਦਾ। ਤੂੰ ਸ਼ਾਹ ਪਾਤਸ਼ਾਹ ਨਰ ਨਰੇਸ਼ਾ, ਤੇਰਾ ਅੰਤ ਕੋਇ ਨਾ ਪਾਇੰਦਾ। ਜੁਗ ਜੁਗ ਸੇਵਾ ਵਿਸ਼ਨ ਬ੍ਰਹਮਾ ਮਹੇਸ਼ਾ, ਸ਼ੰਕਰ ਨਿਉਂ ਨਿਉਂ ਸੀਸ ਝੁਕਾਇੰਦਾ। ਕੋਟਨ ਕੋਟ ਬ੍ਰਹਿਮੰਡ ਖੰਡ ਕਰਨ ਅਦੇਸ਼ਾ, ਸਿਰ ਸਭ ਦੇ ਹੱਥ ਟਿਕਾਇੰਦਾ। ਗੁਰ ਅਵਤਾਰਾਂ ਤੇਰੇ ਅੱਗੇ ਚਲੇ ਨਾ ਕੋਈ ਪੇਸ਼ਾ, ਹੁਕਮੀ ਹੁਕਮ ਸਰਬ ਭੁਆਇੰਦਾ। ਭਗਤ ਭਗਵਾਨ ਦਰ ਵਿਰਲੇ ਦੇਖਾ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਮਾਤ ਸੁਹਾਇੰਦਾ। ਕਵਣ ਵੇਲਾ ਸੋਹੇ ਮਾਤ, ਸਚਖੰਡ ਦੁਆਰ ਪੁੱਛਣ ਆਈਆ। ਕਵਣ ਦੇਵੇ ਨਾਮ ਦਾਤ, ਵਸਤ ਅਮੋਲਕ ਆਪ ਵਰਤਾਈਆ। ਕਵਣ ਚਲੇ ਸਾਚੀ ਗਾਥ, ਲੱਖ ਚੁਰਾਸੀ ਕਰੇ ਪੜ੍ਹਾਈਆ। ਕਵਣ ਹੋਏ ਦੀਨਾਂ ਨਾਥ, ਦੀਨਨ ਦਇਆ ਕਮਾਈਆ। ਕਵਣ ਚੜ੍ਹਾਏ ਸਾਚੇ ਰਾਥ, ਡੂੰਘੀ ਭਵਰੀ ਪਾਰ ਕਰਾਈਆ। ਕਵਣ ਮਿਲਾਏ ਕਮਲਾਪਾਤ, ਘਰ ਘਰ ਵਿਚ ਮੇਲ ਮਿਲਾਈਆ। ਕਵਣ ਮੇਟੇ ਅੰਧੇਰੀ ਰਾਤ, ਸਾਚੇ ਚੰਦ ਕਰੇ ਰੁਸ਼ਨਾਈਆ। ਕਵਣ ਬੰਧਾਏ ਚਰਨ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਕਵਣ ਅੰਤਮ ਪੁੱਛੇ ਵਾਤ, ਲੋਕਮਾਤ ਫੇਰਾ ਪਾਈਆ। ਤੂੰ ਰਚਨਾ ਰਚੀ ਆਦਿ, ਤੇਰਾ ਖੇਲ ਬ੍ਰਹਮ ਬ੍ਰਹਿਮਾਦ, ਜੁਗਾਦਿ ਤੇਰਾ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਬੈਠਾ ਸੀਸ ਝੁਕਾਈਆ। ਸਚਖੰਡ ਦੁਆਰੇ ਰੱਖ ਧੀਰ, ਧੀਰਜਵਾਨ ਦਇਆ ਕਮਾਇੰਦਾ। ਸ਼ਾਹ ਪਾਤਸ਼ਾਹ ਵਡ ਪੀਰਨ ਪੀਰ, ਨੂਰ ਨੁਰਾਨਾ ਇਕ ਅਖਵਾਇੰਦਾ। ਆਦਿ ਚੁਗਾਦੀ ਦਸਤਗੀਰ, ਮੁਕਾਮੇ ਹੱਕ ਡੇਰਾ ਲਾਇੰਦਾ। ਜੁਗ ਜੁਗ ਬਦਲੇ ਤਕਦੀਰ, ਤਦਬੀਰ ਆਪਣੇ ਹੱਥ ਰਖਾਇੰਦਾ। ਜੁਗ ਚੌਕੜੀ ਸ਼ਰਅ ਜੰਜੀਰ, ਲੱਖ ਚੁਰਾਸੀ ਬੰਧਨ ਪਾਇੰਦਾ। ਮਾਣ ਦਿਵਾਏ ਅਠਸਠ ਨੀਰ, ਤਟ ਕਿਨਾਰੇ ਆਪ ਵਡਿਆਇੰਦਾ। ਮੁਲਾਂ ਸ਼ੇਖ਼ ਮੁਸਾਇਕ ਪੀਰ, ਸਜਦਾ ਸੀਸ ਸਰਬ ਝੁਕਾਇੰਦਾ। ਆਪੇ ਚੋਟੀ ਚੜ੍ਹ ਕੇ ਬਹੇ ਅਖ਼ੀਰ, ਆਖ਼ਰ ਆਪਣੀ ਕਾਰ ਕਮਾਇੰਦਾ। ਦਾਤਾ ਦਾਨੀ ਗਹਿਰ ਗੰਭੀਰ, ਗੁਣਵੰਤ ਬੇਅੰਤ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪ ਸਮਝਾਇੰਦਾ। ਸਚਖੰਡ ਦੁਆਰੇ ਲੈਣਾ ਜਾਣ, ਜਾਣੀ ਜਾਣ ਆਪ ਜਣਾਇੰਦਾ। ਲੱਖ ਚੁਰਾਸੀ ਜੀਵ ਜਹਾਨ, ਲੋਕਮਾਤ ਖੇਲ ਕਰਾਇੰਦਾ। ਜੁਗ ਜੁਗ ਪ੍ਰਗਟ ਹੋ ਸ੍ਰੀ ਭਗਵਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਧਾਰ ਚਲਾਇੰਦਾ। ਭਗਤਾਂ ਭਗਤੀ ਦੇਵੇ ਦਾਨ, ਸੰਤਾਂ ਸਾਚਾ ਸੰਗ ਨਿਭਾਇੰਦਾ। ਗੁਰਮੁਖਾਂ ਵੇਖੇ ਮਾਰ ਧਿਆਨ, ਨੇਤਰ ਲੋਚਣ ਆਪ ਖੁਲ੍ਹਾਇੰਦਾ। ਗੁਰਸਿਖਾਂ ਤੋੜੇ ਮਾਣ ਅਭਿਮਾਨ, ਨਿਵਣ ਸੋ ਅੱਖਰ ਇਕ ਸਮਝਾਇੰਦਾ। ਜੁਗ ਚੌਕੜੀ ਹੋ ਪਰਧਾਨ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਸਤਿ ਸਤਿਵਾਦੀ ਸਚ ਨਿਸ਼ਾਨ, ਲੋਕਮਾਤ ਆਪ ਝੁਲਾਇੰਦਾ। ਬੋਧ ਅਗਾਧੀ ਇਕ ਗਿਆਨ, ਗ੍ਰਹਿ ਗ੍ਰਹਿ ਮੰਦਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਸਮਝਾਇੰਦਾ। ਸਾਚਾ ਖੇਲ ਇਕੋ ਵਾਰ, ਹਰਿ ਜੂ ਆਪ ਸੁਣਾਇਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਵਿਚ ਸੰਸਾਰ, ਰੂਪ ਅਨੂਪ ਧਰਾਇਆ। ਵਿਸ਼ਨ ਬ੍ਰਹਮਾ ਸ਼ਿਵ ਕਰ ਪਨਹਾਰ, ਕਰੋੜ ਤਤੀਸਾ ਨਾਲ ਮਿਲਾਇਆ। ਸੁਰਪਤ ਇੰਦ ਖ਼ਬਰਦਾਰ, ਗਫ਼ਲਤ ਨੀਂਦ ਨਾ ਕੋਇ ਜਣਾਇਆ। ਗੁਰ ਅਵਤਾਰ ਪਹਿਰਾਦਾਰ, ਪੰਜ ਤੱਤ ਚੋਲਾ ਰੂਪ ਵਟਾਇਆ। ਘਰ ਵਿਚ ਘਰ ਖੋਲ੍ਹ ਕਵਾੜ, ਆਪ ਆਪਣਾ ਦਰਸ ਦਿਖਾਇਆ। ਸ਼ਬਦ ਅਨਾਦ ਸੱਚੀ ਧੁਨਕਾਰ, ਨਾਦ ਅਨਾਦੀ ਆਪ ਸੁਣਾਇਆ। ਅੰਮ੍ਰਿਤ ਆਤਮ ਠੰਡਾ ਠਾਰ, ਨਿਝਰ ਝਿਰਨਾ ਇਕ ਝਿਰਾਇਆ। ਜੋਤ ਨਿਰੰਜਣ ਕਰ ਉਜਿਆਰ, ਆਦਿ ਨਿਰੰਜਣ ਲਏ ਮਿਲਾਇਆ। ਸਾਚੀ ਸੇਜਾ ਕਰ ਤਿਆਰ, ਬ੍ਰਹਮ ਮੇਲਾ ਸਹਿਜ ਸੁਭਾਇਆ। ਪਾਰਬ੍ਰਹਮ ਪ੍ਰਭ ਹੋਏ ਖਬਰਦਾਰ, ਆਪਣਾ ਪਰਦਾ ਦਏ ਚੁਕਾਇਆ। ਈਸ਼ ਜੀਵ ਇਕ ਅਧਾਰ, ਜਗਦੀਸ਼ ਆਪਣਾ ਰੰਗ ਰੰਗਾਇਆ। ਪੀਸਣ ਪੀਸ ਵਿਚ ਸੰਸਾਰ, ਜੁਗ ਜੁਗ ਚੱਕੀ ਆਪ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇਆ। ਆਪਣਾ ਪਰਦਾ ਹਰਿ ਜੂ ਖੋਲ੍ਹ, ਸਚਖੰਡ ਦੁਆਰੇ ਆਖ ਸੁਣਾਈਆ। ਆਦਿ ਅੰਤ ਤੋਲਾਂ ਸਾਚਾ ਤੋਲ, ਨਾਮ ਕੰਡਾ ਹੱਥ ਰਖਾਈਆ। ਜੁਗਾ ਜੁਗੰਤਰ ਰਹਾਂ ਅਡੋਲ, ਨਾ ਡੋਲਾਂ ਨਾ ਕੋਇ ਡੁਲਾਈਆ। ਸਰਗੁਣ ਸਰਗੁਣ ਕਰ ਕਰ ਘੋਲ, ਵੇਖਾਂ ਖੇਲ ਜਗਤ ਲੋਕਾਈਆ। ਜਨ ਭਗਤਾਂ ਅੰਤਰ ਆਪੇ ਮੌਲ, ਪਤ ਡਾਲੀ ਆਪ ਮਹਿਕਾਈਆ। ਸਦਾ ਸਦਾ ਸਦ ਵਸਾਂ ਕੋਲ, ਵਿਛੜ ਕਦੇ ਨਾ ਜਾਈਆ। ਸਚ ਦੁਆਰਾ ਆਪੇ ਖੋਲ੍ਹ, ਘਰ ਘਰ ਵਿਚ ਕੁੰਡਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਈਆ। ਆਪਣਾ ਪਰਦਾ ਦੇਣਾ ਲਾਹ, ਹਰਿ ਜੂ ਆਖ ਸੁਣਾਇਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪੰਧ ਮੁਕਾ, ਗੇੜਾ ਗੇੜੇ ਵਿਚ ਭੁਆਈਆ। ਅੰਤਮ ਨਿਰਗੁਣ ਨੂਰ ਜੋਤ ਲਵਾਂ ਪ੍ਰਗਟਾ, ਰੂਪ ਰੰਗ ਰੇਖ ਨਾ ਕੋਇ ਜਣਾਇਆ। ਗੁਰ ਅਵਤਾਰ ਲਵਾਂ ਉਠਾ, ਧੁਰ ਫ਼ਰਮਾਣਾ ਹੁਕਮ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਖੁਲ੍ਹਾਇਆ। ਸਚਖੰਡ ਦੁਆਰੇ ਸੁਣ ਲੈ ਅੰਤ, ਹਰਿ ਜੂ ਆਖ ਸੁਣਾਇੰਦਾ । ਗੁਰ ਅਵਤਾਰ ਕਹਿਣ ਬੇਅੰਤ, ਮੇਰਾ ਭੇਵ ਕੋਇ ਨਾ ਪਾਇੰਦਾ ਨਿਉਂ ਨਿਉਂ ਸੀਸ ਝੁਕਾਇਣ ਸੰਤ, ਜਗਦੀਸ਼ ਖ਼ੁਸ਼ੀ ਮਨਾਇੰਦਾ। ਭਗਤਨ ਮੇਲਾ ਇਕੋ ਕੰਤ, ਨਾਰੀ ਕੰਤ ਰੂਪ ਵਟਾਇੰਦਾ। ਗੁਰਮੁਖ ਵਡਿਆਈ ਜੀਵ ਜੰਤ, ਜਾਗਰਤ ਜੋਤ ਇਕ ਜਗਾਇੰਦਾ। ਗੁਰਸਿਖਾਂ ਤੋੜ ਹਉਮੇ ਹੰਗਤ, ਮਾਇਆ ਮਮਤਾ ਮੋਹ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਆਪਣਾ ਆਪ ਸਮਝਾਇੰਦਾ। ਅੰਤਮ ਵੇਲਾ ਰਿਹਾ ਦੱਸ, ਹਰਿ ਜੂ ਦਇਆ ਕਮਾਈਆ। ਜੁਗ ਚੌਕੜੀ ਪੰਧ ਮੁਕਾਇਣ ਨੱਸ ਨੱਸ, ਥਿਰ ਕੋਇ ਰਹਿਣ ਨਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਬਸ ਬਸ, ਪ੍ਰਭ ਅੱਗੇ ਸੀਸ ਝੁਕਾਈਆ। ਅੰਤ ਨਿਭੇ ਨਾ ਕਿਸੇ ਦਾ ਹਠ, ਭੱਠ ਖੇੜਾ ਦਏ ਕਰਾਈਆ। ਵਸਣਹਾਰਾ ਘਟ ਘਟ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਕਰ ਪ੍ਰਗਟ, ਲੋਕਮਾਤ ਵੱਜੇ ਵਧਾਈਆ। ਨੌਂ ਖੰਡ ਪ੍ਰਿਥਮੀ ਖੋਲ੍ਹੇ ਹੱਟ, ਬਣ ਵਣਜਾਰਾ ਸੇਵ ਕਮਾਈਆ। ਪਾਵੇ ਸਾਰ ਚੌਦਾਂ ਤਬਕ, ਚੌਦਾਂ ਲੋਕ ਭੇਵ ਚੁਕਾਈਆ। ਏਥੇ ਓਥੇ ਦੋ ਜਹਾਨਾਂ ਇਕੋ ਸਬਕ, ਆਲਮੀਨ ਕਰੇ ਪੜ੍ਹਾਈਆ। ਚਾਰ ਜੁਗ ਦਾ ਵਿਰਸਾ ਗੁਰ ਅਵਤਾਰਾਂ ਕਰੇ ਜ਼ਬਤ, ਜਾਬਰ ਆਪਣਾ ਹੁਕਮ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਰਹੇ ਤ੍ਰਭਕ, ਧੀਰਜ ਧੀਰ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਅੰਤ ਦਏ ਜਣਾਈਆ। ਸਚਖੰਡ ਦੁਆਰੇ ਅੰਤਮ ਔਣਾ, ਹਰਿ ਜੂ ਆਖ ਸੁਣਾਇੰਦਾ। ਨਿਰਗੁਣ ਹੋ ਕੇ ਵੇਸ ਵਟੌਣਾ, ਜੋਤੀ ਜਾਮਾ ਖੇਲ ਜਣਾਇੰਦਾ। ਲੋਕਮਾਤ ਫੇਰਾ ਪੌਣਾ, ਨਜ਼ਰ ਕਿਸੇ ਨਾ ਆਇੰਦਾ। ਚਾਰ ਜੁਗ ਦੇ ਵਿਛੜੇ ਹਰਿਜਨ ਆਪ ਮਿਲੌਣਾ, ਗੁਰਮੁਖ ਆਪਣੀ ਗੋਦ ਬਹਾਇੰਦਾ। ਰਾਤੀਂ ਸੁਤਿਆਂ ਦਰਸ ਦਖੌਣਾ, ਨੇਤਰ ਨੈਣ ਨੈਣਾਂ ਨਾਲ ਮਿਲਾਇੰਦਾ। ਰਾਹੋਂ ਘੁੱਥਿਆਂ ਮਾਰਗ ਪਾਉਣਾ, ਸਾਚਾ ਮਾਰਗ ਇਕ ਸਮਝਾਇੰਦਾ। ਲੱਖ ਚੁਰਾਸੀ ਵਿਚੋਂ ਬਾਹਰ ਕਢੌਣਾ, ਰਾਏ ਧਰਮ ਨੇੜ ਨਾ ਆਇੰਦਾ। ਸਾਚਾ ਮੇਲਾ ਆਪ ਕਰੌਣਾ, ਮਿਲ ਮਿਲ ਸਖੀਆਂ ਮੰਗਲ ਗਾਇੰਦਾ। ਪੰਚਮ ਨਾਦ ਸ਼ਬਦ ਧੁਨ ਉਪਜੌਣਾ, ਸ਼ਬਦੀ ਸ਼ਬਦ ਰਾਗ ਅਲਾਇੰਦਾ। ਆਪਣੀ ਕਿਰਪਾ ਆਪ ਕਰੌਣਾ, ਕਿਰਪਾਨਿਧ ਖੇਲ ਕਰਾਇੰਦਾ। ਤੇਰਾ ਮਾਣ ਵਿਚ ਮਾਤ ਕਰੌਣਾ, ਲੋਕ ਪ੍ਰਲੋਕ ਸਦਾ ਜਸ ਗਾਇੰਦਾ। ਸਾਚੇ ਭਗਤਾਂ ਪਕੜ ਉਠੌਣਾ, ਆਤਮ ਪਰਮਾਤਮ ਜੋੜ ਜੁੜਾਇੰਦਾ। ਸਚ ਨਿਸ਼ਾਨਾ ਇਕ ਝੁਲਾਉਣਾ, ਸਤਿ ਸਤਿਵਾਦੀ ਆਪ ਉਠਾਇੰਦਾ। ਚੌਥਾ ਪਦ ਇਕ ਵਖੌਣਾ, ਚੌਥੇ ਜੁਗ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਦੇਵੇ ਵਰ, ਏਕਾ ਗੁਣ ਆਪ ਜਣਾਇੰਦਾ। ਸਚਖੰਡ ਦੁਆਰੇ ਸੱਚਾ ਵਰ, ਸੋ ਪੁਰਖ ਨਿਰੰਜਣ ਆਪ ਜਣਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਜਾਏ ਹਰ, ਅੰਤਮ ਕਲਜੁਗ ਮਿਲੇ ਵਡਿਆਈਆ। ਪ੍ਰਗਟ ਹੋਏ ਨਿਹਕਲੰਕ ਨਰਾਇਣ ਨਰ, ਜਿਸ ਦਾ ਪਿਤਾ ਨਾ ਕੋਈ ਮਾਈਆ। ਭਗਤ ਭਗਵੰਤ ਲਏ ਫੜ, ਗੁਰ ਚੇਲੇ ਗੋਦ ਸੁਹਾਈਆ। ਕਾਇਆ ਮੰਦਰ ਅੰਦਰ ਆਪੇ ਚੜ੍ਹ, ਬਜ਼ਰ ਕਪਾਟੀ ਕੁੰਡਾ ਲਾਹੀਆ। ਦਰਸ ਦਿਖਾਏ ਅੱਗੇ ਖੜ, ਸਵਛ ਸਰੂਪੀ ਰੂਪ ਵਟਾਈਆ। ਨਾ ਕੋਈ ਸੀਸ ਨਾ ਕੋਈ ਧੜ, ਜੋਤੀ ਜੋਤ ਨੂਰ ਰੁਸ਼ਨਾਈਆ। ਇਕ ਬਣਾਏ ਸਾਚਾ ਘਰ, ਘਰ ਘਰ ਵਿਚ ਮਿਲੇ ਵਡਿਆਈਆ। ਨਾਤਾ ਤੋੜੇ ਨੌਂ ਦਰ, ਦਰ ਦਰਵਾਜ਼ਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਚੁਕਾਈਆ। ਸਾਚਾ ਲੇਖਾ ਜਾਣਾ ਚੁੱਕ, ਹਰਿ ਜੂ ਆਖ ਸੁਣਾਇਆ। ਕਲਜੁਗ ਪੈਂਡਾ ਜਾਏ ਮੁੱਕ, ਚਾਰੋਂ ਕੁੰਟ ਪਏ ਦੁਹਾਇਆ। ਲੱਖ ਚੁਰਾਸੀ ਬੂਟਾ ਜਾਏ ਸੁੱਕ, ਬਿਨ ਹਰਿ ਨਾਮੇ ਹਰਾ ਨਾ ਕੋਇ ਕਰਾਇਆ। ਗੁਰ ਅਵਤਾਰ ਨਿਸ਼ਾਨਾ ਜਾਏ ਉਕ, ਨਾਮ ਤੀਰ ਨਾ ਕੋਇ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਦੇਵੇ ਵਰ, ਕਵਣ ਵੇੇਲਾ ਤੇਰਾ ਮੇਲਾ ਲਏ ਮਿਲਾਇਆ। ਸਚਖੰਡ ਦੁਆਰੇ ਸੁਣ ਲੈ ਯਾਦ, ਯਾਦਗੀਰ ਆਪ ਜਣਾਇੰਦਾ। ਕਲਜੁਗ ਅੰਤ ਸੁਣੇ ਫ਼ਰਯਾਦ, ਹਰਿ ਫੇਰੀ ਨਿਰਗੁਣ ਰੂਪ ਪਾਇੰਦਾ। ਆਦਿ ਆਦਿ ਦਿਤੀ ਦਾਦ, ਅੰਤ ਆਪੇ ਝੋਲੀ ਪਾਇੰਦਾ। ਸਚ ਨਿਸ਼ਾਨਾ ਲੋਕਮਾਤ ਗਾਡ, ਸੱਤ ਰੰਗਾ ਰੰਗ ਰੰਗਾਇੰਦਾ। ਚੌਥੇ ਜੁਗ ਦੀ ਚੌਥੀ ਹਾਦ, ਹਦੂਦ ਆਪਣੀ ਆਪ ਵਖਾਇੰਦਾ। ਕੋਟਨ ਕੋਟ ਸਾਧ ਸੰਤ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਲਾਦ, ਪਾਂਧੀ ਬਣ ਬਣ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੰਤਮ ਮੇਲਾ ਆਪ ਮਿਲਾਇੰਦਾ। ਅੰਤਮ ਮੇਲਾ ਹਰਿ ਮਿਲੌਣਾ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਸਚਖੰਡ ਦੁਆਰਾ ਮਾਤ ਪ੍ਰਗਟੌਣਾ, ਨਿਰਗੁਣ ਨਿਰਗੁਣ ਦਇਆ ਕਮਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗੌਣਾ, ਸਾਚੀ ਸੇਵਾ ਇਕ ਸਮਝਾਇੰਦਾ। ਚਾਰ ਜੁਗ ਦੇ ਵਿਛੜੇ ਭਗਤ ਸੰਗ ਰਖੌਣਾ, ਸਗਲਾ ਸੰਗ ਆਪ ਨਿਭਾਇੰਦਾ। ਪਹਿਲਾ ਦੂਜਾ ਤੀਜਾ ਘਰ ਚਰਨਾਂ ਹੇਠ ਦਬੌਣਾ, ਚੌਥੇ ਪਦ ਰੰਗ ਰੰਗਾਇੰਦਾ। ਪੰਚਮ ਮੇਲਾ ਏਕਾ ਧਾਰ ਕਰੌਣਾ, ਧਾਰ ਧਾਰ ਵਿਚ ਸਮਾਇੰਦਾ। ਛੇ ਦਰ ਛੇ ਘਰ ਸਾਖਿਆਤ ਹਰਿ ਦਰਸ ਦਖੌਣਾ, ਦਰਦੀ ਦਰਦ ਵੰਡਾਇੰਦਾ। ਸਤਵੇਂ ਸਤਿ ਸਤਿਵਾਦੀ ਆਪਣਾ ਹੁਕਮ ਚਲੌਣਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਸੱਤ ਚਾਰ ਦਾ ਬੰਧਨ ਪੌਣਾ, ਸਾਤਾ ਚੌਕਾ ਅੰਕ ਅੰਕ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਕਾਰ ਆਪ ਕਮਾਇੰਦਾ। ਆਪਣੀ ਕਰੇ ਸਾਚੀ ਕਾਰ, ਕਰਤਾ ਪੁਰਖ ਵਡੀ ਵਡਿਆਈਆ। ਸਚਖੰਡ ਲਗਾਏ ਸਚ ਦਰਬਾਰ, ਉਚ ਮਹੱਲਾ ਦਏ ਵਡਿਆਈਆ। ਧੁਰ ਫ਼ਰਮਾਣਾ ਬੋਲ ਜੈਕਾਰ, ਨਿਸ਼ਅੱਖਰ ਕਰੇ ਪੜ੍ਹਾਈਆ। ਵਰਨ ਬਰਨ ਤੋਂ ਵਸਿਆ ਬਾਹਰ, ਜ਼ਾਤ ਪਾਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਏਕੰਕਾਰਾ, ਆਦਿ ਜੁਗਾਦੀ ਖੇਲ ਨਿਆਰਾ, ਜੁਗਾ ਜੁਗੰਤਰ ਹੋ ਉਜਿਆਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੰਨ੍ਹੇ ਧਾਰਾ, ਲੇਖਾ ਜਾਣੇ ਚਾਰ ਵੇਦ ਪੁਰਾਨ ਅਠਾਰਾਂ, ਸ਼ਾਸਤਰ ਸਿਮਰਤ ਦਏ ਆਧਾਰਾ, ਗੀਤਾ ਗਿਆਨ ਖੇਲ ਨਿਆਰਾ, ਅੰਜੀਲ ਕੁਰਾਨਾ ਵੇਖੇ ਲੱਗਾ ਅਖਾੜਾ, ਖਾਣੀ ਬਾਣੀ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਅਗੰਮੀ ਲਾੜਾ, ਦੋ ਜਹਾਨਾਂ ਫੇਰਾ ਪਾਈਆ। ਦੋ ਜਹਾਨਾਂ ਖੇਲ ਅਵੱਲਾ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਹਰਿਜਨ ਫੜਾਏ ਨਾਮ ਪੱਲਾ, ਏਕਾ ਪੱਲੂ ਆਪ ਪ੍ਰਗਟਾਇੰਦਾ। ਲੱਖ ਚੁਰਾਸੀ ਭੁਲਾਏ ਕਰ ਕਰ ਵਲ ਛਲਾ, ਅਛਲ ਅਛੱਲ ਖੇਲ ਕਰਾਇੰਦਾ। ਸਚ ਸਿੰਘਾਸਣ ਇਕੋ ਮੱਲਾ, ਸਚਖੰਡ ਦੁਆਰੇ ਸੋਭਾ ਪਾਇੰਦਾ। ਨਿਰਗੁਣ ਦੀਪ ਆਪੇ ਬਲਾ, ਜੋਤੀ ਜੋਤ ਡਗਮਗਾਇੰਦਾ। ਧੁਰ ਫ਼ਰਮਾਣਾ ਸਤਿ ਸੰਦੇਸ਼ ਘੱਲਾ, ਅੱਖਰ ਵੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤ ਚਾਰ ਵੇਖ ਵਖਾਇੰਦਾ। ਸੱਤ ਚਾਰ ਸਾਚਾ ਸੰਗ, ਸਤਿ ਸਤਿਵਾਦੀ ਆਪ ਰਖਾਈਆ। ਚਾਰ ਕੁੰਟ ਵੱਜੇ ਮਰਦੰਗ, ਚਾਰ ਵਰਨ ਦਏ ਜਣਾਈਆ। ਸਤਿ ਸਤਿਵਾਦੀ ਇਕ ਸੁਣਾਏ ਸੁਹਾਗੀ ਛੰਦ, ਆਤਮ ਪਰਮਾਤਮ ਲਏ ਮਿਲਾਈਆ। ਚਾਰ ਜੁਗ ਦੀ ਟੁੱਟੀ ਗੰਢ, ਗੁਰਮੁਖ ਸਾਚੇ ਲਏ ਉਠਾਈਆ। ਆਤਮ ਅੰਤਰ ਜਣਾਏ ਪਰਮਾਨੰਦ, ਪਰਮ ਪੁਰਖ ਵਡੀ ਵਡਿਆਈਆ। ਸਤਿਜੁਗ ਸੁਹਾਗੀ ਇਕੋ ਛੰਦ, ਏਕਾ ਕਰੇ ਪੜ੍ਹਾਈਆ। ਬਰਨ ਅਠਾਰਾਂ ਖੰਡ ਖੰਡ, ਖੰਡਾ ਨਾਮ ਰਿਹਾ ਚਮਕਾਈਆ। ਮਨਮਤ ਨਾਰ ਦੁਹਾਗਣ ਰੰਡ, ਕੂਕ ਕੂਕ ਰਹੀ ਕੁਰਲਾਈਆ। ਗੁਰਮੁਖਾਂ ਖ਼ੁਸ਼ੀ ਬੰਦ ਬੰਦ, ਬੰਦੀਖ਼ਾਨਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਨਿਰਗੁਣ ਦਾਤਾ ਪੁਰਖ ਅਕਾਲ, ਆਦਿ ਜੁਗਾਦਿ ਵਡੀ ਵਡਿਆਈਆ। ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਸਚ ਸਿੰਘਾਸਣ ਸੋਭਾ ਪਾਈਆ। ਹਰਿਜਨ ਉਠਾਏ ਸਾਚੇ ਲਾਲ, ਲੱਖ ਚੁਰਾਸੀ ਖੋਜ ਖੁਜਾਈਆ। ਤ੍ਰੈਗੁਣ ਨਾਤਾ ਤੋੜ ਜੰਜਾਲ, ਮਾਇਆ ਮਮਤਾ ਮੋਹ ਮਿਟਾਈਆ। ਅੰਤਮ ਨੇੜ ਨਾ ਆਏ ਕਾਲ, ਸਿਰ ਆਪਣਾ ਹੱਥ ਰਖਾਈਆ। ਸ਼ਬਦ ਵਿਚੋਲਾ ਬਣ ਦਲਾਲ, ਨਿਰਗੁਣ ਸਰਗੁਣ ਲਏ ਤਰਾਈਆ। ਏਥੇ ਓਥੇ ਕਰੇ ਸਦਾ ਪ੍ਰਿਤਪਾਲ, ਪ੍ਰਿਤਪਾਲਕ ਸੇਵ ਕਮਾਈਆ। ਗੁਰਮੁਖ ਘਾਲਣ ਗਏ ਘਾਲ, ਕੀਤੀ ਘਾਲ ਥਾਏਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਹੱਤਰ ਸੱਤਰ ਚੁਹੱਤਰ ਆਪਣਾ ਅੰਕ ਜਣਾਈਆ। ਸਾਤਾ ਚੌਕਾ ਏਕਾ ਅੰਕ, ਅੰਕ ਅੰਕ ਮਿਲਾਇਆ। ਲੇਖਾ ਜਾਣੇ ਰਾਉ ਰੰਕ, ਰਾਜ ਰਾਜਾਨ ਭੇਵ ਨਾ ਆਇਆ। ਨਾਦ ਸ਼ਬਦ ਹਰਿ ਸਾਚਾ ਡੰਕ, ਦੋ ਜਹਾਨ ਸੁਣਾਇਆ। ਗੁਰਮੁਖ ਸੁਹਾਏ ਇਕੋ ਬੰਕ, ਟੇਢੀ ਬੰਕ ਪੰਧ ਮੁਕਾਇਆ। ਹਰਿਜਨ ਉਭਾਰੇ ਜਿਉਂ ਜਨ ਜਨਕ, ਧੰਨ ਧੰਨ ਜਣੇਂਦੀ ਮਾਇਆ। ਮਾਇਆ ਮਮਤਾ ਹਉਮੇ ਹੰਗਤਾ ਮਿਟੇ ਸ਼ੰਕ, ਸੰਸਾ ਰੋਗ ਦਏ ਗਵਾਇਆ। ਨਾਮ ਨਿਧਾਨਾ ਦਏ ਬੇਅੰਤ, ਬੇਅੰਤ ਰੂਪ ਸਮਝਾਇਆ। ਸੁਰਤੀ ਮੇਲਾ ਸ਼ਬਦੀ ਕੰਤ, ਘਰ ਸਾਚੇ ਖ਼ੁਸ਼ੀ ਮਨਾਇਆ। ਧੰਨ ਵਡਿਆਈ ਗੁਰਮੁਖ ਸੰਤ, ਜਿਸ ਹਰਿ ਜੂ ਸੱਜਣ ਪਾਇਆ। ਕਲਜੁਗ ਵੇਲਾ ਆਇਆ ਅੰਤ, ਚਾਰੋਂ ਕੁੰਟ ਅੰਧੇਰਾ ਛਾਇਆ। ਸ੍ਰਿਸ਼ਟ ਸਬਾਈ ਹੋਈ ਨੰਗਤ, ਸਾਚਾ ਪਰਦਾ ਨਾ ਕੋਇ ਪਾਇਆ। ਮਾਣਸ ਜਨਮ ਹੋਇਆ ਭੰਗਤ, ਭਾਂਡਾ ਭਰਮ ਨਾ ਕੋਇ ਭੰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ। ਹਰਿਜਨ ਤਰਿਆ ਅੰਤਮ ਵਾਰ, ਸਤਿਗੁਰ ਸੱਚਾ ਆਪ ਤਰਾਈਆ। ਜਿਸ ਜਨ ਦੇਵੇ ਦਰਸ ਦੀਦਾਰ, ਦੀਦ ਦੀਦ ਨਾਲ ਮਿਲਾਈਆ। ਲੱਖ ਚੁਰਾਸੀ ਉਤਰੇ ਪਾਰ, ਜੂਨੀ ਜੂਨ ਨਾ ਕੋਇ ਭੁਆਈਆ। ਲਾੜੀ ਮੌਤ ਨਾ ਕਰੇ ਸ਼ਿੰਗਾਰ, ਚਿਤਰ ਗੁਪਤ ਨਾ ਦਏ ਸਜਾਈਆ। ਰਾਏ ਧਰਮ ਨਾ ਕਰੇ ਵਿਚਾਰ, ਧਰਮੀ ਧਰਮ ਮਿਲੇ ਵਡਿਆਈਆ। ਗੁਰਮੁਖ ਮੇਲਾ ਸਚਖੰਡ ਦਵਾਰ, ਥਿਰ ਘਰ ਸਾਚੇ ਖ਼ੁਸ਼ੀ ਮਨਾਈਆ। ਗੁਰ ਸ਼ਬਦ ਵਿਚੋਲਾ ਵਿਚ ਸੰਸਾਰ, ਜੁਗ ਜੁਗ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਇਕੋ ਘਰ, ਸਚਖੰਡ ਦੁਆਰ ਮਿਲੇ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਮਿਲਿਆ ਵਿਛੜ ਕਦੇ ਨਾ ਜਾਈਆ।