Granth 11 Likhat 035: 4 Magh 2018 Bikarmi Jethuwal Darbar wich

੪ ਮਾਘ ੨੦੧੮ ਬਿਕਰਮੀ ਜੇਠੂਵਾਲ ਦਰਬਾਰ ਵਿਚ

ਸਚਖੰਡ ਨਿਵਾਸੀ ਹਰਿ ਨਿਰੰਕਾਰਾ, ਦਰਗਹਿ ਸਾਚੀ ਦਇਆ ਕਮਾਇੰਦਾ। ਨਿਰਗੁਣ ਨਿਰਗੁਣ ਕਰ ਪਿਆਰਾ, ਸਚ ਮਹੱਲੇ ਸੋਭਾ ਪਾਇੰਦਾ। ਹੁਕਮੀ ਹੁਕਮ ਧੁਰ ਫ਼ਰਮਾਣਾ, ਸ੍ਰੀ ਭਗਵਾਨਾ ਆਪ ਜਣਾਇੰਦਾ। ਖੇਲੇ ਖੇਲ ਦੋ ਜਹਾਨਾਂ, ਭੇਵ ਅਭੇਵ ਖੁਲ੍ਹਾਇੰਦਾ। ਸ਼ਬਦੀ ਸੁਤ ਮਰਦ ਮਰਦਾਨਾ, ਸ਼ਾਹ ਸੁਲਤਾਨਾ ਆਪ ਪਰਗਟਾਇੰਦਾ। ਮਾਰਗ ਪੰਥ ਇਕ ਵਖਾਨਾ, ਬ੍ਰਹਿਮੰਡ ਖੰਡ ਰਚਨ ਰਚਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇ ਦੇ ਦਾਨਾ, ਵਸਤ ਅਨਮੋਲਕ ਆਪ ਵਰਤਾਇੰਦਾ। ਤ੍ਰੈਗੁਣ ਮਾਇਆ ਕਰ ਪਰਧਾਨਾ, ਪੰਚਮ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਿਵਾਸੀ ਸਾਚੀ ਕਾਰਾ, ਕਰਤਾ ਪੁਰਖ ਆਪ ਕਰਾਇੰਦਾ । ਸਾਚੀ ਕਾਰ ਹਰਿ ਨਿਰੰਕਾਰ, ਆਪਣੀ ਆਪ ਜਣਾਈਆ। ਖੇਲੇ ਖੇਲ ਅਗੰਮ ਅਪਾਰ, ਅਲਖ ਅਗੋਚਰ ਬੇਪਰਵਾਹੀਆ। ਸਚਖੰਡ ਦੁਆਰੇ ਸ਼ਾਹੋ ਭੂਪ ਬਣ ਸਿਕਦਾਰ, ਹੁਕਮੀ ਹੁਕਮ ਆਪ ਚਲਾਈਆ। ਜੁਗ ਚੌਕੜੀ ਖੇਲ ਨਿਆਰ, ਨਿਰਾਕਾਰ ਆਪ ਕਰਾਈਆ। ਬ੍ਰਹਿਮੰਡ ਖੰਡ ਮਹੱਲ ਉਸਾਰ, ਲੋਆਂ ਪੁਰੀਆਂ ਬੰਧਨ ਪਾਈਆ। ਲੱਖ ਚੁਰਾਸੀ ਕਰ ਤਿਆਰ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਈਆ। ਸ਼ਬਦ ਅਨਾਦਿ ਸੱਚੀ ਧੁਨਕਾਰ, ਘਟ ਮੰਦਰ ਆਪ ਵਜਾਈਆ। ਜੋਤ ਨਿਰੰਜਣ ਦੀਪਕ ਬਾਲ, ਆਦਿ ਨਿਰੰਜਣ ਕਰੇ ਰੁਸ਼ਨਾਈਆ। ਸਾਚਾ ਮੰਦਰ ਇਕ ਧਰਮਸਾਲ, ਗ੍ਰਹਿ ਗ੍ਰਹਿ ਆਪਣਾ ਡੰਕ ਸੁਣਾਈਆ। ਆਤਮ ਸੇਜਾ ਕਰ ਤਿਆਰ, ਪਰਮ ਆਤਮ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਆਪਣੀ ਖੇਲ ਖਲਾਈਆ। ਸਚਖੰਡ ਨਿਵਾਸੀ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਹਰਿ ਪੁਰਖ ਨਿਰੰਜਣ ਵੇਸ ਵਟਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਏਕੰਕਾਰਾ ਖੇਲ ਖਲਾਇੰਦਾ। ਆਪਣੇ ਨੂਰ ਆਪੇ ਬਲਾ, ਆਦਿ ਨਿਰੰਜਣ ਡਗਮਗਾਇੰਦਾ। ਆਪਣੀ ਜੋਤ ਆਪੇ ਰਲਾ, ਅਬਿਨਾਸ਼ੀ ਕਰਤਾ ਵੇਸ ਵਟਾਇੰਦਾ। ਆਪੇ ਫੜੇ ਆਪਣਾ ਪੱਲਾ, ਸ੍ਰੀ ਭਗਵਾਨ ਸੰਗ ਨਿਭਾਇੰਦਾ। ਆਪਣਾ ਸੰਦੇਸ਼ ਆਪੇ ਘੱਲਾ, ਪਾਰਬ੍ਰਹਮ ਪ੍ਰਭ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਸੋਭਾ ਪਾਇੰਦਾ। ਸਚਖੰਡ ਨਿਵਾਸੀ ਸੋਭਾਵੰਤ, ਸੋ ਪੁਰਖ ਨਿਰੰਜਣ ਵਡੀ ਵਡਿਆਈਆ। ਆਦਿ ਜੁਗਾਦਿ ਮਹਿਮਾ ਅਗਣਤ, ਹਰਿ ਪੁਰਖ ਨਿਰੰਜਣ ਸੱਚਾ ਸ਼ਹਿਨਸ਼ਾਹੀਆ। ਖੇਲੇ ਖੇਲ ਨਾਰ ਕੰਤ, ਏਕੰਕਾਰਾ ਵਡ ਵਡਿਆਈਆ। ਆਪ ਬਣਾਏ ਆਪਣੀ ਬਣਤ, ਆਦਿ ਨਿਰੰਜਣ ਸਾਚੀ ਸੇਵ ਕਮਾਈਆ। ਲੇਖਾ ਜਾਣੇ ਆਦਿ ਅੰਤ, ਸ੍ਰੀ ਭਗਵਾਨ ਵਡ ਵਡਿਆਈਆ। ਰੂਪ ਅਨੂਪ ਜੁਗਾ ਜੁਗੰਤ, ਅਬਿਨਾਸ਼ੀ ਕਰਤਾ ਆਪ ਧਰਾਈਆ। ਏਕਾ ਨਾਉਂ ਸਾਚਾ ਮੰਤ, ਪਾਰਬ੍ਰਹਮ ਪ੍ਰਭ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਸੁਹਾਈਆ। ਸਚਖੰਡ ਦੁਆਰ ਸੁਹੰਜਣਾ, ਸੋਭਾਵੰਤ ਨਿਰੰਕਾਰ। ਦੀਪ ਜਗਾਏ ਆਦਿ ਨਿਰੰਜਣਾ, ਆਦਿ ਜੁਗਾਦੀ ਏਕੰਕਾਰ। ਦਰਗਹਿ ਸਾਚੀ ਸਾਚਾ ਸੱਜਣਾ, ਨਿਰਗੁਣ ਰੂਪ ਅਗੰਮ ਅਪਾਰ। ਨਾ ਘੜਿਆ ਨਾ ਭੱਜਣਾ, ਸਮਰਥ ਪੁਰਖ ਖੇਲ ਨਿਆਰ। ਆਪ ਚਲਾਏ ਆਪਣਾ ਜਹਾਜ਼ਨਾ, ਸੇਵਾ ਕਰੇ ਸੇਵਕ ਬਣ ਬਣ ਸੇਵਾਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸਾ ਖੇਲ ਤਮਾਸ਼ਾ, ਪੁਰਖ ਅਬਿਨਾਸ਼ਾ ਆਪ ਕਰਾਈਆ। ਸਾਚਾ ਖੇਲ ਪੁਰਖ ਅਬਿਨਾਸ਼, ਆਦਿ ਆਦਿ ਕਰਾਈਆ। ਸ਼ਾਹੋ ਭੂਪ ਸਰਬ ਗੁਣਤਾਸ਼, ਬੇਅੰਤ ਵਡੀ ਵਡਿਆਈਆ। ਗ੍ਰਹਿ ਮੰਦਰ ਪਾਵੇ ਸਾਚੀ ਰਾਸ, ਮਹੱਲ ਅਟੱਲ ਆਪ ਸੁਹਾਈਆ। ਇਕ ਇਕੱਲਾ ਖੇਲ ਤਮਾਸ਼, ਨਿਰਵੈਰ ਪੁਰਖ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਆਪਣਾ ਭੇਵ ਆਪੇ ਖੋਲ੍ਹ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਆਪਣਾ ਨਾਉਂ ਆਪੇ ਬੋਲ, ਨਾਉਂ ਨਿਰੰਕਾਰਾ ਆਪ ਧਰਾਇੰਦਾ। ਆਪਣਾ ਦਰ ਆਪੇ ਖੋਲ੍ਹ, ਘਰ ਸਾਚੇ ਸੋਭਾ ਪਾਇੰਦਾ। ਆਪਣਾ ਨਾਦ ਵਜਾਏ ਢੋਲ, ਅਗੰਮ ਅਗੰਮੜਾ ਨਾਦ ਸੁਣਾਇੰਦਾ। ਆਪੇ ਵਸੇ ਆਪਣੇ ਕੋਲ, ਨਿਰਗੁਣ ਨਿਰਗੁਣ ਸੰਗ ਰਖਾਇੰਦਾ। ਆਦਿ ਜੁਗਾਦੀ ਇਕੋ ਤੋਲ, ਤੋਲਣਹਾਰਾ ਇਕ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਸੁਹਾਇੰਦਾ। ਸਚਖੰਡ ਦੁਆਰਾ ਏਕਾ ਘਰ, ਹਰਿ ਜੂ ਆਪ ਸੁਹਾਈਆ। ਦੇਵਣਹਾਰਾ ਆਪੇ ਵਰ, ਵਰ ਦਾਤਾ ਬੇਪਰਵਾਹੀਆ। ਕਰੇ ਖੇਲ ਨਾਰੀ ਨਰ, ਨਰ ਨਰਾਇਣ ਵਡੀ ਵਡਿਆਈਆ। ਆਪਣੀ ਸੇਜਾ ਆਪੇ ਚੜ੍ਹ, ਕੰਤ ਭਤਾਰ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਸੁਹਾਈਆ। ਸਚਖੰਡ ਦੁਆਰਾ ਸਾਚੀ ਧਾਰ, ਸੋ ਪੁਰਖ ਨਿਰੰਜਣ ਆਪ ਬਣਾਇੰਦਾ। ਛੱਪਰ ਛੰਨ ਨਾ ਕੋਇ ਦੀਵਾਰ, ਸਾਚੀ ਬਣਤ ਆਪ ਬਣਾਇੰਦਾ। ਦੀਆ ਬਾਤੀ ਨਾ ਕੋਇ ਉਜਿਆਰ, ਨਿਰਗੁਣ ਨੂਰ ਡਗਮਗਾਇੰਦਾ। ਕਮਲਾਪਾਤੀ ਪੁਰਖ ਨਾਰ, ਸਾਚਾ ਸੰਗ ਆਪ ਹੋ ਜਾਇੰਦਾ। ਨਾਦ ਸ਼ਬਦ ਧੁਨਕਾਰ, ਬੋਧ ਅਗਾਧੀ ਨਾਦ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਵਡਿਆਇੰਦਾ। ਸਚਖੰਡ ਦੁਆਰਾ ਵੱਡਾ ਵਡ, ਭੇਵ ਕੋਇ ਨਾ ਪਾਇੰਦਾ । ਆਦਿ ਪੁਰਖ ਆਪਣੇ ਵਿਚੋਂ ਆਪਾ ਕੱਢ, ਆਪਣੇ ਘਰ ਬਹਾਇੰਦਾ। ਆਪ ਲਡਾਏ ਸਾਚਾ ਲਡ, ਸਾਚੀ ਗੋਦ ਆਪ ਸੁਹਾਇੰਦਾ। ਆਪੇ ਜਾਣੇ ਆਰ ਪਾਰ ਕਿਨਾਰਾ ਹੱਦ, ਦੂਸਰ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਵਸਾਇੰਦਾ। ਸਚਖੰਡ ਮਹੱਲਾ ਏਕੰਕਾਰ, ਏਕਾ ਘਰ ਬਣਾਈਆ। ਨਿਰਮਲ ਜੋਤੀ ਕਰ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਸਾਚਾ ਤਖ਼ਤ ਸੱਚੀ ਸਰਕਾਰ, ਸਚ ਸਿੰਘਾਸਣ ਆਸਣ ਲਾਈਆ। ਭੂਪਤ ਭੂਪ ਹੁਕਮੀ ਹੁਕਮ ਵਰਤਾਰ, ਧੁਰ ਫ਼ਰਮਾਣਾ ਆਪ ਜਣਾਈਆ। ਆਪਣੀ ਇਛਿਆ ਆਪੇ ਧਾਰ, ਆਪੇ ਦੇਵੇ ਮਾਣ ਵਡਿਆਈਆ। ਆਪੇ ਖੋਲ੍ਹੇ ਬੰਦ ਕਿਵਾੜ, ਥਿਰ ਘਰ ਸਾਚਾ ਲਏ ਪ੍ਰਗਟਾਈਆ। ਥਿਰ ਘਰ ਸਾਚੇ ਦੇਵੇ ਮਾਣ, ਚਰਨ ਕਵਲ ਸ਼ਰਨਾਈਆ। ਭੂਪਤ ਭੂਪ ਰਾਜ ਰਾਜਾਨ, ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਦੇਵਣਹਾਰਾ ਏਕਾ ਦਾਨ, ਏਕਾ ਵਸਤ ਝੋਲੀ ਪਾਈਆ। ਸੁਤ ਦੁਲਾਰਾ ਕਰ ਬਲਵਾਨ, ਥਿਰ ਘਰ ਸਾਚੇ ਆਪ ਬਹਾਈਆ। ਕਰੇ ਖੇਲ ਸ੍ਰੀ ਭਗਵਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਦਾਈ ਦਾਇਆ ਚਤੁਰ ਸੁਜਾਨ, ਨਿਰਗੁਣ ਨਿਰਗੁਣ ਸੇਵ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਪਰਧਾਨ, ਏਕਾ ਬੰਧਨ ਆਪ ਰਖਾਈਆ । ਏਕਾ ਦੇਵੇ ਧੁਰ ਫ਼ਰਮਾਣ, ਸਚ ਸੰਦੇਸ਼ਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਸਾਚੀ ਕਾਰ ਕਮਾਈਆ। ਸਾਚੀ ਕਾਰ ਹਰਿ ਨਿਰੰਕਾਰ, ਆਪਣੀ ਆਪ ਕਮਾਇੰਦਾ। ਨਿਰਗੁਣ ਨਿਰਗੁਣ ਕਰ ਤਿਆਰ, ਨਿਰਗੁਣ ਮੇਲਾ ਮੇਲ ਮਿਲਾਇੰਦਾ। ਨਿਰਗੁਣ ਮੰਦਰ ਅਪਰ ਅਪਾਰ, ਦਿਸ ਕਿਸੇ ਨਾ ਆਇੰਦਾ। ਨਿਰਗੁਣ ਪੁਰਖ ਨਿਰਗੁਣ ਨਾਰ, ਨਿਰਗੁਣ ਕੰਤ ਸੇਜ ਹੰਢਾਇੰਦਾ। ਨਿਰਗੁਣ ਸੁਤ ਦੁਲਾਰਾ ਕਰ ਤਿਆਰ, ਥਿਰ ਘਰ ਸਾਚੇ ਆਪ ਬਹਾਇੰਦਾ। ਨਿਰਗੁਣ ਵਣਜ ਨਿਰਗੁਣ ਵਪਾਰ, ਨਿਰਗੁਣ ਸਾਚੇ ਹੱਟ ਵਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ , ਕਰੇ ਖੇਲ ਸਾਚਾ ਹਰਿ, ਆਪਣਾ ਭੇਵ ਆਪ ਖੁਲ੍ਹਾਇੰਦਾ। ਆਪਣਾ ਭੇਵ ਆਪੇ ਦੱਸ, ਵਿਸ਼ਨ ਬ੍ਰਹਮਾ ਸ਼ਿਵ ਕਰੇ ਪੜ੍ਹਾਈਆ। ਏਕਾ ਅੰਮ੍ਰਿਤ ਦੇਵੇ ਰਸ, ਝਿਰਨਾ ਨਿਝਰ ਆਪ ਝਿਰਾਈਆ। ਏਕਾ ਤੀਰ ਨਿਰਾਲਾ ਮਾਰੇ ਕਸ, ਨਾਮ ਨਿਧਾਨਾ ਬਾਣ ਲਗਾਈਆ। ਏਕਾ ਖੇਲ ਪੁਰਖ ਸਮਰਥ, ਮਹਿਮਾ ਅਕੱਥ ਆਪ ਜਣਾਈਆ। ਇਕ ਚਲਾਏ ਆਪਣਾ ਰਥ, ਬਣ ਰਥਵਾਹੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਬੈਠਾ ਸੱਚਾ ਮਾਹੀਆ। ਸਚਖੰਡ ਵਸੇ ਪੁਰਖ ਅਗੰਮ, ਅਗੰਮੜੀ ਕਾਰ ਕਰਾਇੰਦਾ। ਹੱਡ ਮਾਸ ਨਾੜੀ ਨਾ ਚੰਮ, ਪੰਜ ਤੱਤ ਨਾ ਕੋਇ ਰਖਾਇੰਦਾ। ਪਵਣ ਸਵਾਸ ਨਾ ਕੋਇ ਦਮ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਹਰਖ਼ ਸੋਗ ਨਾ ਕੋਇ ਗ਼ਮ, ਚਿੰਤਾ ਦੁੱਖ ਨਾ ਕੋਇ ਜਣਾਇੰਦਾ। ਆਪਣਾ ਬੇੜਾ ਆਪੇ ਬੰਨ੍ਹ, ਬਣ ਖੇਵਟ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣੀ ਕਾਰ ਆਪ ਕਮਾਇੰਦਾ। ਆਪਣੀ ਕਾਰ ਆਪੇ ਕਰ, ਕਰਤਾ ਪੁਰਖ ਖ਼ੁਸ਼ੀ ਮਨਾਈਆ। ਆਪੇ ਦੇਵਣਹਾਰਾ ਵਰ, ਵਰ ਦਾਤਾ ਆਪ ਹੋ ਜਾਈਆ। ਆਪੇ ਨਿਰਭੌ ਚੁਕਾਏ ਭੈ ਡਰ, ਭਿਆਨਕ ਰੂਪ ਨਾ ਕੋਇ ਦਰਸਾਈਆ। ਆਪੇ ਦਰਸ ਦਿਖਾਏ ਅੱਗੇ ਖੜ, ਸਵਛ ਸਰੂਪੀ ਰੂਪ ਵਟਾਈਆ। ਵਿਸ਼ਨ ਬ੍ਰਹਮਾ ਸ਼ਿਵ ਆਪੇ ਫੜ, ਸਾਚੀ ਸੇਵਾ ਆਪ ਲਗਾਈਆ। ਏਕਾ ਅੱਖਰ ਜਾਇਣ ਪੜ੍ਹ, ਸੋ ਪੁਰਖ ਨਿਰੰਜਣ ਕਰੇ ਪੜ੍ਹਾਈਆ। ਆਪ ਬੰਧਾਏ ਆਪਣੇ ਲੜ, ਸ਼ਬਦੀ ਡੋਰ ਇਕ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰਚਨਾ ਆਪ ਰਚਾਈਆ। ਸਾਚੀ ਰਚਨਾ ਹਰਿ ਕਰਤਾਰਾ, ਆਪਣੀ ਆਪ ਰਚਾਇੰਦਾ। ਤ੍ਰੈ ਤ੍ਰੈ ਮੇਲਾ ਏਕਾ ਵਾਰਾ, ਪੰਚਮ ਜੋੜ ਜੁੜਾਇੰਦਾ। ਲੱਖ ਚੁਰਾਸੀ ਕਰ ਤਿਆਰਾ, ਘਾੜਤ ਘੜਤ ਵੇਖ ਵਖਾਇੰਦਾ। ਨਿਰਗੁਣ ਸਰਗੁਣ ਬਣ ਠਠਿਆਰਾ, ਆਪਣਾ ਖੇਲ ਵਖਾਇੰਦਾ। ਰਾਤੀ ਰੁੱਤੀ ਥਿਤੀ ਨਾ ਕੋਈ ਜਾਣੇ ਵਾਰਾ, ਘੜੀ ਪਲ ਨਾ ਕੋਇ ਵੰਡਾਇੰਦਾ। ਆਪੇ ਜਾਣੇ ਆਪਣੀ ਧਾਰਾ, ਧਾਰ ਧਾਰ ਵਿਚ ਪ੍ਰਗਟਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਨਿਉਂ ਨਿਉਂ ਕਰਨ ਨਿਮਸਕਾਰਾ, ਦਰ ਦਰ ਸੀਸ ਝੁਕਾਇੰਦਾ। ਵਾਹਵਾ ਤੇਰੀ ਕੁਦਰਤ ਮੇਰੇ ਪਰਵਰਦਿਗਾਰਾ, ਤੇਰਾ ਭੇਵ ਕੋਇ ਨਾ ਆਇੰਦਾ। ਤੇਰਾ ਘਰ ਅਪਰੰਪਰ ਅਪਰ ਅਪਾਰਾ, ਸਚ ਮਹੱਲਾ ਉਚ ਅਟੱਲਾ ਸਚਖੰਡ ਦੁਆਰਾ ਸੋਭਾ ਪਾਇੰਦਾ। ਜਲ ਥਲ ਮਹੀਅਲ ਆਪੇ ਰਲਾ, ਮੰਡਲ ਮੰਡਪ ਆਪ ਸੁਹਾਇੰਦਾ। ਸਚ ਸੰਦੇਸ਼ ਏਕਾ ਘੱਲਾ, ਬ੍ਰਹਮ ਵੇਤਾ ਆਪ ਪੜ੍ਹਾਇੰਦਾ। ਵਿਸ਼ਨੂੰ ਫੜਾਏ ਹਰਿ ਜੂ ਪੱਲਾ, ਵਾਸਤਕ ਆਪਣਾ ਗੁਣ ਸਮਝਾਇੰਦਾ। ਸ਼ੰਕਰ ਬੋਲੇ ਏਕਾ ਹੱਲਾ, ਅੰਤਮ ਲੇਖਾ ਸਰਬ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਗੁਣ ਆਪ ਸਮਝਾਇੰਦਾ। ਏਕਾ ਗੁਣ ਜਣਾਏ ਗੁਣਵੰਤ, ਪ੍ਰਭ ਵੱਡਾ ਵਡ ਵਡਿਆਈਆ। ਮੇਰਾ ਖੇਲ ਆਦਿ ਅੰਤ, ਜੁਗ ਜੁਗ ਭੇਵ ਨਾ ਰਾਈਆ। ਲੱਖ ਚੁਰਾਸੀ ਮਾਇਆ ਪਾਵਾਂ ਬੇਅੰਤ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾਈਆ। ਸਾਚਾ ਲੇਖਾ ਸ੍ਰੀ ਭਗਵਾਨ, ਆਪਣਾ ਆਪ ਜਣਾਇੰਦਾ। ਵਿਸ਼ਨ ਬ੍ਰਹਮੇ ਸ਼ਿਵ ਸੁਣ ਫ਼ਰਮਾਣ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਨਿਰਗੁਣ ਸਰਗੁਣ ਖੇਲ ਮਹਾਨ, ਸਰਗੁਣ ਨਿਰਗੁਣ ਰੰਗ ਰੰਗਾਇੰਦਾ। ਪੰਜ ਤੱਤ ਕਰ ਪਰਵਾਨ, ਤ੍ਰੈ ਤ੍ਰੈ ਆਪਣਾ ਪਰਦਾ ਪਾਇੰਦਾ। ਨਵ ਨੌਂ ਖੋਲ੍ਹ ਆਪ ਦੁਕਾਨ, ਚਾਰ ਚਾਰ ਵੰਡ ਵੰਡਾਇੰਦਾ। ਘਰ ਘਰ ਵਿਚ ਇਕ ਮਕਾਨ, ਮਿਹਬਾਨ ਆਪ ਖੁਲ੍ਹਾਇੰਦਾ। ਜੋਤ ਨਿਰੰਜਣ ਨੂਰ ਮਹਾਨ, ਨੂਰ ਨੁਰਾਨਾ ਡਗਮਗਾਇੰਦਾ। ਆਤਮ ਨਾਦ ਸ਼ਬਦ ਧੁਨਕਾਨ, ਅਨਹਦ ਨਾਦੀ ਨਾਦ ਵਜਾਇੰਦਾ। ਅੰਮ੍ਰਿਤ ਆਤਮ ਪੀਣ ਖਾਣ, ਸਰ ਸਰੋਵਰ ਆਪ ਸੁਹਾਇੰਦਾ। ਆਤਮ ਪਰਮਾਤਮ ਇਕ ਗਿਆਨ, ਪਰਮ ਪੁਰਖ ਆਪ ਪੜ੍ਹਾਇੰਦਾ। ਸਾਚੀ ਸੇਜਾ ਹਰਿ ਮਿਹਰਵਾਨ, ਸੋਭਾਵੰਤ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਆਪ ਵਰਤਾਇੰਦਾ। ਸਾਚੀ ਵਸਤ ਨਾਮ ਆਧਾਰ, ਹਰਿ ਸਤਿਗੁਰ ਆਪ ਵਰਤਾਈਆ। ਤ੍ਰੈ ਤ੍ਰੈ ਮੇਲਾ ਏਕਾ ਵਾਰ, ਪੰਚਮ ਪੰਚ ਕੁੜਮਾਈਆ। ਲੇਖਾ ਜਾਣੇ ਧੁਰ ਦਰਬਾਰ, ਦਰਗਹਿ ਸਾਚੀ ਖ਼ੁਸ਼ੀ ਮਨਾਈਆ। ਕਿਰਨੀ ਕਿਰਨ ਕਿਰਨ ਉਜਿਆਰ, ਰਵ ਸਸ ਕਰੇ ਰੁਸ਼ਨਾਈਆ। ਮੰਡਲ ਮੰਡਪ ਦਏ ਆਧਾਰ, ਲੋਆਂ ਪੁਰੀਆਂ ਘਾੜਤ ਲਏ ਘੜਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਸਾਚੇ ਧਾਮ ਦਏ ਬਹਾਈਆ। ਹੁਕਮੀ ਹੁਕਮ ਹੁਕਮ ਵਰਤਾਰ, ਧੁਰ ਫ਼ਰਮਾਣਾ ਆਪ ਸੁਣਾਈਆ। ਲੱਖ ਚੁਰਾਸੀ ਖੇਲ ਵਿਚ ਸੰਸਾਰ, ਲੋਕਮਾਤ ਦਏ ਸਮਝਾਈਆ। ਏਕਾ ਨਾਦ ਸ਼ਬਦ ਧੁਨਕਾਰ, ਆਤਮ ਪਰਮਾਤਮ ਲਏ ਮਿਲਾਈਆ। ਸੇਵਾ ਲਾਏ ਗੁਰ ਅਵਤਾਰ, ਜੁਗ ਚੌਕੜੀ ਬੰਧਨ ਪਾਈਆ। ਭਗਤ ਭਗਵੰਤ ਲਏ ਉਭਾਰ, ਆਪਣੀ ਬੂਝ ਬੁਝਾਈਆ। ਸਾਚੇ ਸੰਤਾਂ ਦਏ ਦੀਦਾਰ, ਨਿਰਗੁਣ ਸਰਗੁਣ ਲਏ ਮਿਲਾਈਆ। ਗੁਰਮੁਖ ਸੱਜਣ ਲਏ ਉਠਾਲ, ਆਪ ਆਪਣੀ ਬੂਝ ਬੁਝਾਈਆ। ਗੁਰਸਿਖਾਂ ਚਲੇ ਨਾਲ ਨਾਲ, ਸਗਲਾ ਸੰਗ ਰਖਾਈਆ। ਕਰੇ ਖੇਲ ਸ੍ਰੀ ਭਗਵਾਨ, ਜੁਗ ਜੁਗ ਵੇਸ ਵਟਾਈਆ। ਸਤਿਜੁਗ ਤ੍ਰੇਤਾ ਦੇਵੇ ਦਾਨ, ਦੁਆਪਰ ਆਪਣਾ ਬੰਧਨ ਪਾਈਆ। ਕਲਜੁਗ ਖੇਲ ਕਰੇ ਮਹਾਨ, ਖ਼ਾਲਕ ਖ਼ਲਕ ਵੇਖੇ ਥਾਉਂ ਥਾਈਂਆ। ਮੁਕਾਮੇ ਹੱਕ ਇਕ ਨਿਸ਼ਾਨ, ਮਿਹਬਾਨ ਬੀਦੋ ਆਪ ਝੁਲਾਈਆ। ਜੁਗ ਚੌਕੜੀ ਵੇਖੇ ਮਾਰ ਧਿਆਨ, ਕੋਟਨ ਕੋਟ ਰੂਪ ਵਟਾਈਆ। ਸ਼ਬਦ ਮੰਤਰ ਨਾਮ ਦੇਵੇ ਗਿਆਨ, ਨਿਸ਼ਅੱਖਰ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਾਚਾ ਖੇਲ ਸ੍ਰੀ ਭਗਵੰਤ, ਆਪਣਾ ਆਪ ਜਣਾਇੰਦਾ। ਲੇਖਾ ਜਾਣਾ ਜੁਗਾ ਜੁਗੰਤ, ਜੁਗ ਜੁਗ ਵੇਖ ਵਖਾਇੰਦਾ। ਲੱਖ ਚੁਰਾਸੀ ਬਣਾਈ ਬਣਤ, ਸੇਵਕ ਸੇਵਾ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇੰਦਾ। ਸਾਚਾ ਰੰਗ ਹਰਿ ਨਿਰੰਕਾਰ, ਆਪਣਾ ਆਪ ਰੰਗਾਈਆ। ਲੇਖਾ ਜਾਣੇ ਗੁਰ ਅਵਤਾਰ, ਗੁਰ ਗੁਰ ਬੂਝ ਬੁਝਾਈਆ। ਭਗਤ ਭਗਵੰਤ ਲਏ ਉਠਾਲ, ਸਾਚੇ ਸੰਤਾਂ ਨੇਤਰ ਨੈਣ ਖੁਲ੍ਹਾਈਆ। ਗੁਰਮੁਖ ਵੇਖੇ ਸਾਚੇ ਲਾਲ, ਲਾਲ ਅਨਮੁਲੜੇ ਗੋਦ ਬਹਾਈਆ। ਗੁਰਸਿਖਾਂ ਕਰੇ ਸਦਾ ਪ੍ਰਿਤਪਾਲ, ਸਿਰ ਆਪਣਾ ਹੱਥ ਟਿਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਰਨ ਪ੍ਰੀਤੀ ਨਿਭੇ ਨਾਲ, ਨਾ ਕੋਈ ਤੋੜੇ ਤੋੜ ਤੁੜਾਈਆ। ਏਕਾ ਦੇਵੇ ਵਸਤ ਨਾਮ ਧੰਨ ਮਾਲ, ਸਚ ਖ਼ਜ਼ੀਨਾ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਮ ਅਤੁਟ ਇਕ ਰਖਾਈਆ। ਨਾਮ ਅਤੁਟ ਹਰਿ ਭੰਡਾਰਾ, ਆਦਿ ਜੁਗਾਦਿ ਵਰਤਾਇੰਦਾ। ਹਰਿਜਨ ਦੇਵੇ ਕਰ ਪਿਆਰਾ, ਗੁਰਮੁਖ ਸਾਚੇ ਝੋਲੀ ਪਾਇੰਦਾ। ਏਕਾ ਹੱਟ ਇਕ ਵਣਜਾਰਾ, ਏਕਾ ਤੋਲਣ ਤੋਲ ਤੁਲਾਇੰਦਾ। ਚੌਦਾਂ ਲੋਕ ਨਾ ਪਾਵਣ ਸਾਰਾ, ਚੌਦਾਂ ਵਿਦਿਆ ਨਾ ਭੇਵ ਚੁਕਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭੰਡਾਰਾ ਇਕ ਸਮਝਾਇੰਦਾ। ਸਚ ਭੰਡਾਰਾ ਇਕੋ ਨਾਮ, ਹਰਿ ਜੂ ਆਪ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਪਰਨਾਮ, ਨਿਉਂ ਨਿਉਂ ਸੀਸ ਝੁਕਾਈਆ। ਗੁਰ ਅਵਤਾਰ ਮੰਗਣ ਦਾਨ, ਪ੍ਰਭ ਅੱਗੇ ਝੋਲੀ ਡਾਹੀਆ। ਪੀਰ ਪੈਗ਼ੰਬਰ ਕਰਨ ਸਲਾਮ, ਨਿਉਂ ਨਿਉਂ ਸੀਸ ਝੁਕਾਈਆ। ਆਦਿ ਜੁਗਾਦੀ ਇਕ ਈਮਾਨ, ਏਕਾ ਕਲਮਾ ਦਏ ਸਮਝਾਈਆ। ਸ਼ਾਹ ਪਾਤਸ਼ਾਹ ਸੱਚਾ ਅਮਾਮ, ਮੁਕਾਮੇ ਹੱਕ ਇਕ ਸ਼ਹਿਨਸ਼ਾਹੀਆ। ਜੁਗਾ ਜੁਗੰਤਰ ਦੇਵੇ ਪੈਗ਼ਾਮ, ਪੀਰ ਪੈਗ਼ੰਬਰ ਕਰ ਪੜ੍ਹਾਈਆ। ਆਪੇ ਜਾਣੇ ਲੇਖਾ ਸਤਿਨਾਮ, ਨਾਮ ਸਤਿ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣੇ ਹੱਥ ਰੱਖੇ ਵਡਿਆਈਆ। ਜੁਗ ਕਰਤਾ ਹਰਿ ਕਰਨੇ ਜੋਗ, ਏਕਾ ਰੰਗ ਸਮਾਇਆ। ਨਿਰਗੁਣ ਸਰਗੁਣ ਸਾਚਾ ਭੋਗ, ਭਸਮੜ ਭੋਗੀ ਭੋਗ ਭੁਗਾਇਆ। ਆਤਮ ਪਰਮਾਤਮ ਸੰਜੋਗ ਵਿਜੋਗ, ਦੋਏ ਦੋਏ ਕਾਰ ਚਲਾਇਆ। ਲੇਖਾ ਜਾਣੇ ਚੌਦਾਂ ਲੋਕ, ਚੌਦਾਂ ਤਬਕਾਂ ਪਰਦਾ ਲਾਹਿਆ। ਆਦਿ ਜੁਗਾਦੀ ਬ੍ਰਹਿਮਾਦੀ ਇਕ ਸਲੋਕ, ਪਾਰਬ੍ਰਹਮ ਆਪ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਜਣਾਇਆ। ਧੁਰ ਫ਼ਰਮਾਣਾ ਏਕਾ ਵਾਰ, ਏਕੰਕਾਰ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਰਹਿਣਾ ਖ਼ਬਰਦਾਰ, ਆਲਸ ਨਿੰਦਰਾ ਨਾ ਕੋਇ ਜਣਾਈਆ। ਲੱਖ ਚੁਰਾਸੀ ਘਾੜਤ ਘੜੀ ਬਣ ਠਠਿਆਰ, ਠੋਕਰ ਹੋਰ ਨਾ ਕੋਇ ਲਗਾਈਆ। ਖੇਲਾਂ ਖੇਲ ਵਿਚ ਸੰਸਾਰ, ਜੁਗ ਚੌਕੜੀ ਵੰਡ ਵੰਡਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਉਤਰੇ ਪਾਰ, ਗੁਰ ਅਵਤਾਰ ਪੀਰ ਪੈਗ਼ੰਬਰ ਸੇਵ ਕਮਾਈਆ। ਅੰਤਮ ਆਵਾਂ ਵਿਚ ਸੰਸਾਰ, ਨਿਰਗੁਣ ਆਪਣਾ ਰੂਪ ਧਰਾਈਆ। ਜੋਧਾ ਸੂਰਬੀਰ ਬਣ ਬਲਕਾਰ, ਬਲ ਬਾਵਣ ਖੇਲ ਖਲਾਈਆ। ਨਾਮ ਖੰਡਾ ਤੇਜ ਕਟਾਰ, ਚੰਡ ਪਰਚੰਡ ਆਪ ਚਮਕਾਈਆ। ਲੇਖਾ ਜਾਣ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚੌਕੜੀ ਜੁਗ ਚਾਰ, ਜੁਗ ਜੁਗ ਮੂਲ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਰਿਹਾ ਸੁਣਾਈਆ। ਸਚ ਸੰਦੇਸ਼ਾ ਸ਼ਾਹ ਪਾਤਸ਼ਾਹ, ਹਰਿ ਜੂ ਹਰਿ ਸੁਣਾਇੰਦਾ। ਸਾਚੇ ਤਖ਼ਤ ਕਰ ਸਲਾਹ, ਤਖ਼ਤ ਨਿਵਾਸੀ ਦਇਆ ਕਮਾਇੰਦਾ। ਜੁਗ ਜੁਗ ਵੇਸ ਅਨੇਕ ਵਟਾ, ਗੁਰ ਅਵਤਾਰ ਸੇਵ ਲਗਾਇੰਦਾ। ਸ਼ਬਦੀ ਸ਼ਬਦ ਬਣ ਮਲਾਹ, ਲੱਖ ਚੁਰਾਸੀ ਬੇੜਾ ਆਪ ਚਲਾਇੰਦਾ। ਜੇ ਕੋਈ ਵੇਖੇ ਦਿਸੇ ਨਾ, ਘਟ ਘਟ ਅੰਦਰ ਡੇਰਾ ਲਾਇੰਦਾ। ਗੁਰਮੁਖ ਸੱਜਣ ਲਏ ਜਗਾ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਏਕਾ ਨੇਤਰ ਦਏ ਖੁਲ੍ਹਾ, ਦੋਏ ਲੋਚਣ ਬੰਦ ਕਰਾਇੰਦਾ। ਏਕਾ ਅੰਮ੍ਰਿਤ ਦਏ ਪਿਆ, ਅਠਸਠ ਨਾ ਕੋਇ ਭੁਆਇੰਦਾ। ਏਕਾ ਜੋਤ ਦਏ ਜਗਾ, ਅੰਧ ਅੰਧੇਰ ਮਿਟਾਇੰਦਾ। ਏਕਾ ਮੰਦਰ ਦਏ ਵਖਾ, ਘਰ ਘਰ ਵਿਚ ਆਪ ਸੁਹਾਇੰਦਾ। ਏਕਾ ਸੇਜਾ ਦਏ ਬਹਾ, ਸੇਜ ਸੁਹੰਜਣੀ ਆਪ ਵਡਿਆਇੰਦਾ। ਸੁਰਤੀ ਸ਼ਬਦ ਦਏ ਮਿਲਾ, ਨਾਰੀ ਕੰਤ ਸੋਭਾ ਪਾਇੰਦਾ। ਏਕਾ ਮੰਗਲ ਲਏ ਗਾ, ਨਾਦ ਅਨਾਦੀ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਚੁਕਾਇੰਦਾ। ਆਪਣਾ ਪਰਦਾ ਹਰਿਜਨ ਚੁੱਕ, ਏਕਾ ਰੰਗ ਵਖਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਚੇਤਨ ਰੂਪ ਸੱਚਾ ਸ਼ਹਿਨਸ਼ਾਹੀਆ। ਚਾਰ ਜੁਗ ਦੀ ਚੌਥੀ ਰੁੱਤ, ਰੁੱਤ ਰੁਤੜੀ ਆਪ ਸੁਹਾਈਆ। ਹਰਿਜਨ ਵੇਖੇ ਸਾਚੇ ਸੁਤ, ਬਾਲ ਅਞਾਣੇ ਲਏ ਉਠਾਈਆ। ਪੰਚ ਵਿਕਾਰਾ ਕੱਢੇ ਕੁੱਟ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਈਆ। ਅੰਮ੍ਰਿਤ ਜਾਮ ਪਿਆਏ ਘੁੱਟ, ਨਿਝਰ ਝਿਰਨਾ ਆਪ ਝਿਰਾਈਆ। ਨਿਰਮਲ ਨੂਰ ਜਗਾਏ ਜੋਤ, ਅੰਧ ਅੰਧੇਰ ਗਵਾਈਆ। ਭਾਗ ਲਗਾਏ ਕਾਇਆ ਕੋਟ, ਬੰਕ ਦੁਆਰਾ ਇਕ ਸੁਹਾਈਆ। ਏਥੇ ਓਥੇ ਸਾਚੀ ਓਟ, ਹਰਿਜਨ ਹਰਿ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਆਦਿ ਜੁਗਾਦਿ ਕਰਾਇੰਦਾ। ਜੁਗ ਜੁਗ ਗੁਰ ਅਵਤਾਰ ਫੜੌਂਦਾ ਰਿਹਾ ਪੱਲਾ, ਏਕਾ ਬੰਧਨ ਨਾਮ ਰਖਾਇੰਦਾ । ਅੰਤਰ ਆਤਮ ਬਹਿ ਬਹਿ ਸਚ ਸਿੰਘਾਸਣ ਮੱਲਾ, ਸਾਚੀ ਸੇਜਾ ਆਪ ਸੁਹਾਇੰਦਾ। ਸ਼ਬਦ ਅਨਾਦ ਧੁਨ ਆਤਮਕ ਆਪੇ ਘਲਾ, ਰਾਗੀ ਰਾਗ ਆਪ ਸੁਣਾਇੰਦਾ। ਆਤਮ ਪਰਮਾਤਮ ਆਪੇ ਰਲਾ, ਈਸ ਜੀਵ ਆਪ ਅਖਵਾਇੰਦਾ। ਸਨਮੁਖ ਹੋ ਹੋ ਆਪੇ ਖਲਾ, ਆਪੇ ਲੁਕ ਲੁਕ ਮੁਖ ਛੁਪਾਇੰਦਾ। ਨਾ ਕੋਈ ਘੜੀ ਨਾ ਕੋਈ ਪੱਲਾ, ਥਿਤ ਵਾਰ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਹਰਿ ਨਿਰੰਕਾਰਾ, ਜਨ ਭਗਤਾਂ ਦੇਵੇ ਦਰਸ ਦੀਦਾਰਾ, ਨੇਤਰ ਨੈਣ ਨੈਣ ਖੁਲ੍ਹਾਇੰਦਾ। ਨੇਤਰ ਨੈਣ ਜਾਏ ਖੁਲ੍ਹ, ਜਿਸ ਜਨ ਆਪਣੀ ਦਇਆ ਕਮਾਈਆ। ਏਕਾ ਨਾਮ ਦਏ ਅਨਮੁਲ, ਕਰਤਾ ਕੀਮਤ ਕੋਇ ਨਾ ਲਾਈਆ । ਸਚ ਦੁਆਰੇ ਜੋ ਜਨ ਆਏ ਭੁੱਲ, ਭੁਲਿਆਂ ਮਾਰਗ ਦੇਵੇ ਪਾਈਆ। ਲੱਖ ਚੁੁਰਾਸੀ ਨਾ ਜਾਏ ਰੁਲ, ਰਾਏ ਧਰਮ ਨਾ ਦਏ ਸਜਾਈਆ। ਭਾਗ ਲਗਾਏ ਸਾਚੀ ਕੁਲ, ਕੁਲਵੰਤਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਜੁਗੋ ਜੁਗ, ਜੁਗ ਕਰਤਾ ਆਪ ਕਰਾਇੰਦਾ। ਲੱਖ ਚੁਰਾਸੀ ਵਿਚੋਂ ਹਰਿਜਨ ਚੁਗ, ਆਪਣਾ ਮੇਲ ਮਿਲਾਇੰਦਾ। ਲੇਖਾ ਜਾਣੇ ਪਾਣੀ ਦੁੱਧ, ਨਾਮ ਮਧਾਣਾ ਇਕ ਵਖਾਇੰਦਾ। ਪੰਜ ਤੱਤ ਵਿਕਾਰਾ ਕਰੇ ਸੁਧ, ਸਚ ਕੁਠਾਲੀ ਆਪ ਤਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਹਰਿਜਨ ਤਾਰੇ ਆਪ ਪ੍ਰਭ, ਆਦਿ ਜੁਗਾਦਿ ਵਡੀ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਆਪਣਾ ਭਾਰ ਗਿਆ ਲਦ, ਕਲਜੁਗ ਬੈਠਾ ਬਲ ਧਰਾਈਆ। ਨਾ ਕੋਈ ਜਾਣੇ ਪਾਰ ਹੱਦ, ਅੱਧਵਿਚਕਾਰ ਰੁੜ੍ਹੀ ਲੋਕਾਈਆ। ਬਿਨ ਸਤਿਗੁਰ ਪੂਰੇ ਕੋਇ ਨਾ ਸਕੇ ਕੱਢ, ਮੰਝਧਾਰ ਪਈ ਦੁਹਾਈਆ। ਗੁਰ ਅਵਤਾਰ ਸਾਕ ਗਏ ਛੱਡ, ਤੀਰਥ ਤੱਟ ਰਹੇ ਕੁਰਲਾਈਆ। ਪੀਰ ਪੈਗ਼ੰਬਰ ਹੋਏ ਅੱਡ, ਆਪਣਾ ਪੱਲੂ ਨਾ ਕੋਇ ਫੜਾਈਆ। ਨਾ ਕੋਈ ਬੰਸ ਨਾ ਕੋਈ ਯਦ, ਵਿਸ਼ਵ ਰੂਪ ਨਾ ਕੋਇ ਵਖਾਈਆ। ਚਾਰ ਵਰਨ ਪਏ ਡੂੰਘੀ ਅੰਧੇਰੀ ਖੱਡ, ਸਾਚਾ ਨੂਰ ਨਾ ਕੋਇ ਰੁਸ਼ਨਾਈਆ। ਹਉਂਮੇ ਹੰਗਤਾ ਪੀਤੀ ਮਧ, ਮਾਇਆ ਮਮਤਾ ਨਾਲ ਰਲਾਈਆ। ਗੁਰ ਕਾ ਸ਼ਬਦ ਨਾ ਵੱਜੇ ਨਦ, ਅਨਹਦ ਨਾਦ ਨਾ ਕੋਇ ਸੁਣਾਈਆ। ਪੰਚ ਵਿਕਾਰਾ ਨਾ ਲਿਆ ਬਧ, ਖੰਡਾ ਨਾਮ ਨਾ ਕੋਇ ਚਮਕਾਈਆ। ਬਿਨ ਹਰਿ ਨਾਮੇ ਖ਼ਾਲੀ ਦਿਸਣ ਹੱਡ, ਰਕਤ ਬੂੰਦ ਰਹੀ ਕੁਰਲਾਈਆ। ਗੁਰਮੁਖ ਵਿਰਲਾ ਹੋਇਆ ਗਦ ਗਦ, ਜਿਸ ਮਿਲਿਆ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਵੇਸ ਵਟਾਈਆ। ਜੁਗ ਕਰਤਾ ਹਰਿ ਪੁਰਖ ਸਵਾਮੀ, ਅਪਰੰਪਰ ਖੇਲ ਕਰਾਇੰਦਾ। ਆਦਿ ਜੁਗਾਦਿ ਸਦਾ ਨੇਹਕਾਮੀ, ਕਰਮ ਕਾਂਡ ਨਾ ਕੋਇ ਬਣਾਇੰਦਾ। ਘਟ ਘਟ ਅੰਤਰ ਅੰਤਰਜਾਮੀ, ਆਪਣਾ ਭੇਵ ਆਪ ਖੁਲ੍ਹਾਇੰਦਾ। ਸ਼ਬਦ ਅਨਾਦ ਅਗੰਮੀ ਬਾਣੀ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਸੁਰਤ ਮਿਲਾਵਾ ਸ਼ਬਦ ਹਾਣੀ, ਘਰ ਸਾਚੇ ਸੋਭਾ ਪਾਇੰਦਾ। ਲੇਖਾ ਜਾਣੇ ਚਾਰ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਵਖਾਇੰਦਾ। ਸਾਚਾ ਮਾਰਗ ਹਰਿ ਨਿਰੰਕਾਰਾ, ਆਦਿ ਅੰਤ ਜਣਾਈਆ। ਏਕਾ ਨਾਮ ਸ਼ਬਦ ਅਧਾਰਾ, ਗੁਰ ਅਵਤਾਰ ਕਰਨ ਪੜ੍ਹਾਈਆ। ਏਕਾ ਮੰਦਰ ਗੁਰੂਦੁਆਰਾ ਹਰਿ ਭਗਤ ਰਹੇ ਸਾਲਾਹੀਆ। ਏਕਾ ਦੀਪਕ ਹੋਏ ਉਜਿਆਰਾ, ਸਾਚੇ ਸੰਤ ਰਹੇ ਜਗਾਈਆ। ਏਕਾ ਸ਼ਬਦ ਨਾਦ ਧੁਨਕਾਰਾ, ਗੁਰਮੁਖ ਰਾਗ ਰਹੇ ਸੁਣਾਈਆ। ਏਕਾ ਚਰਨ ਕਵਲ ਨਿਮਸਕਾਰਾ, ਗੁਰਸਿਖ ਬੈਠੇ ਸੀਸ ਝੁਕਾਈਆ। ਹਰਿ ਜੂ ਵਸਿਆ ਧਾਮ ਨਿਆਰਾ, ਸਚਖੰਡ ਬੈਠਾ ਆਸਣ ਲਾਈਆ। ਜੁਗ ਚੌਕੜੀ ਕਰਦਾ ਰਿਹਾ ਵਿਹਾਰਾ, ਨਵ ਨੌਂ ਪੰਧ ਆਪ ਮੁਕਾਈਆ। ਕਲਜੁਗ ਅੰਤਮ ਹੋ ਤਿਆਰਾ, ਨਿਰਗੁਣ ਬੈਠਾ ਜੋਤ ਜਗਾਈਆ। ਲੱਖ ਚੁਰਾਸੀ ਪਾਵੇ ਸਾਰਾ, ਲੁਕਿਆ ਕੋਇ ਰਹੇ ਨਾ ਰਾਈਆ। ਏਕਾ ਹੁਕਮ ਇਕ ਵਰਤਾਰਾ, ਏਕਾ ਏਕਾ ਵਾਰ ਸੁਣਾਈਆ। ਲੱਖ ਚੁਰਾਸੀ ਮੇਟੇ ਧੰਧੂਕਾਰਾ, ਅਗਿਆਨ ਅੰਧੇਰ ਗਵਾਈਆ। ਦੇਵੇ ਦਰਸ ਅਗੰਮ ਅਪਾਰਾ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਸਰਬ ਜੀਆਂ ਦਾ ਇਕ ਕਰਤਾਰਾ, ਕਰਤਾ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਚੁਕਾਈਆ। ਆਪਣਾ ਪਰਦਾ ਹਰਿ ਜੂ ਚੁੱਕ, ਹਰਿਜਨ ਆਪ ਜਣਾਇੰਦਾ। ਨਵ ਨੌਂ ਚਾਰ ਜੋ ਰਿਹਾ ਲੁਕ, ਕਲਜੁਗ ਅੰਤਮ ਫੇਰਾ ਪਾਇੰਦਾ। ਸਤਿ ਪੁਰਖ ਨਿਰੰਜਣ ਸ਼ਬਦੀ ਸ਼ੇਰ ਰਿਹਾ ਬੁੱਕ, ਦੋ ਜਹਾਨਾਂ ਭਬਕ ਸੁਣਾਇੰਦਾ। ਲੇਖਾ ਜਾਣੇ ਚੌਦਾਂ ਤਬਕ, ਚੌਦਾਂ ਚੌਦਾਂ ਫੇਰਾ ਪਾਇੰਦਾ। ਦੋ ਜਹਾਨਾਂ ਇਕੋ ਸਬਕ, ਵਿਸ਼ਨ ਬ੍ਰਹਮਾ ਸ਼ਿਵ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਆਪਣਾ ਭੇਵ ਦੇਵੇ ਖੋਲ੍ਹ, ਹਰਿ ਵੱਡਾ ਵਡ ਵਡਿਆਈਆ । ਕਲਜੁਗ ਅੰਤਮ ਤੋਲੇ ਤੋਲ, ਨਿਰਗੁਣ ਦਾਤਾ ਬੇਪਰਵਾਹੀਆ। ਆਪਣਾ ਪੂਰਾ ਕਰੇ ਕੀਤਾ ਕੌਲ, ਗੁਰ ਗੋਬਿੰਦ ਰਿਹਾ ਸਾਲਾਹੀਆ। ਪ੍ਰਗਟ ਹੋਏ ਉਪਰ ਧੌਲ, ਧਰਨੀ ਹੌਲਾ ਭਾਰ ਕਰਾਈਆ। ਨਾ ਕੋਈ ਪਰਦਾ ਨਾ ਕੋਈ ਓਹਲ, ਮੁਖ ਨਕ਼ਾਬ ਨਾ ਕੋਇ ਟਿਕਾਈਆ। ਭੇਵ ਨਾ ਪਾਏ ਪੰਡਤ ਪਾਂਧਾ ਰੌਲ, ਮੁਲਾਂ ਸ਼ੇਖ਼ ਮੁਸਾਇਕ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਈਆ। ਆਪਣੀ ਖੇਲ ਅੰਤਮ ਕਲ, ਹਰਿ ਜੂ ਹਰਿ ਕਰਾਇੰਦਾ। ਲੱਖ ਚੁਰਾਸੀ ਭਰਮ ਭੁਲਾਏ ਵਲ ਛਲ, ਅਛਲ ਅਛੱਲ ਰੂਪ ਵਟਾਇੰਦਾ। ਹਰਿਜਨ ਸਾਚੇ ਆਪ ਉਠਾਏ ਸਚ ਸੰਦੇਸ਼ਾ ਏਕਾ ਘੱਲ, ਨਾਮ ਨਾਮਾ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ ਆਪਣੀ ਧਾਰ ਆਪ ਜਣਾਇੰਦਾ। ਆਪਣੀ ਧਾਰ ਰੱਖੇ ਹੱਥ, ਬੇਅੰਤ ਵਡੀ ਵਡਿਆਈਆ। ਨਿਰਗੁਣ ਰੂਪ ਹੋ ਪਰਗਟ, ਲੋਕਮਾਤ ਫੇਰਾ ਪਾਈਆ। ਕਰੇ ਖੇਲ ਪੁਰਖ ਸਮਰਥ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੁਗ ਚੌਕੜੀ ਚਲੌਂਦਾ ਰਿਹਾ ਰਥ, ਬਣ ਰਥਵਾਹੀ ਸੇਵ ਕਮਾਈਆ। ਗੁਰ ਅਵਤਾਰ ਗੌਂਦੇ ਰਹੇ ਗਥ, ਰਸਨਾ ਜਿਹਵਾ ਸੇਵ ਕਮਾਈਆ। ਕਲਜੁਗ ਅੰਤਮ ਹੋ ਹੋ ਵੱਖ, ਨਿਰਗੁਣ ਨਿਰਗੁਣ ਰੂਪ ਵਟਾਈਆ। ਆਪਣਾ ਮਾਰਗ ਆਪੇ ਦੱਸ, ਏਕਾ ਅੱਖਰ ਕਰੇ ਪੜ੍ਹਾਈਆ। ਜਨ ਭਗਤਾਂ ਹਿਰਦੇ ਅੰਤਰ ਵਸ, ਰੂਪ ਅਨੂਪ ਦਰਸਾਈਆ। ਏਕਾ ਦੇਵੇ ਸਾਚਾ ਰਸ, ਨਿਝਰ ਝਿਰਨਾ ਦਏ ਝਿਰਾਈਆ। ਤੀਰ ਅਣਿਯਾਲਾ ਮਾਰੇ ਕਸ, ਮੁਖੀ ਨਜ਼ਰ ਕਿਸੇ ਨਾ ਆਈਆ। ਅੰਦਰ ਆਤਮ ਜਾਏ ਵਸ, ਪਰਮਾਤਮ ਮੇਲ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੀ ਦਇਆ ਕਮਾਈਆ। ਦੀਨਨ ਹੋਏ ਦਿਆਲ, ਦਇਆ ਕਮਾਇੰਦਾ। ਨੇੜ ਨਾ ਆਏ ਕਾਲ, ਸਿਰ ਆਪਣਾ ਹੱਥ ਟਿਕਾਇੰਦਾ। ਇਕ ਵਖਾਏ ਸੱਚੀ ਧਰਮਸਾਲ, ਸਚਖੰਡ ਦੁਆਰਾ ਸੋਭਾ ਪਾਇੰਦਾ। ਪੁਰਖ ਅਬਿਨਾਸ਼ੀ ਕਰੇ ਪ੍ਰਿਤਪਾਲ, ਜੁਗ ਜੁਗ ਸੇਵ ਕਮਾਇੰਦਾ । ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਮੁਰੀਦ ਵੇਸ ਵਟਾਇੰਦਾ। ਆਪੇ ਤੋੜੇ ਤ੍ਰੈਗੁਣ ਜਗਤ ਜੰਜਾਲ, ਮਾਇਆ ਬੰਧਨ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਜਗਾਇੰਦਾ। ਹਰਿਜਨ ਸਾਚਾ ਜਾਏ ਜਾਗ, ਸੋ ਪੁਰਖ ਨਿਰੰਜਣ ਆਪ ਜਗਾਈਆ। ਨਾਮ ਨਾਮਾ ਲਾਏ ਵੈਰਾਗ, ਵੈਰਾਗੀ ਰੂਪ ਵਟਾਈਆ। ਗੁਰਮੁਖ ਮੇਲਾ ਨਾਰੀ ਕੰਤ ਸੁਹਾਗ, ਕੰਤ ਕੰਤੂਹਲ ਮੇਲ ਮਿਲਾਈਆ। ਜਨਮ ਜਨਮ ਦਾ ਧੋਵੇ ਦਾਗ਼, ਦੁਰਮਤ ਮੈਲ ਗਵਾਈਆ। ਫੜ ਫੜ ਹੰਸ ਬਣਾਏ ਕਾਗ, ਜਿਸ ਬਖ਼ਸ਼ੇ ਸ਼ਰਨ ਚਰਨ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਤਰਾਈਆ। ਗੁਰਮੁਖ ਤਰਿਆ ਵਾਰ ਅੰਤ, ਅੰਤ ਕਾਲ ਤਰਾਇਆ। ਮਿਲਿਆ ਮੇਲ ਸ੍ਰੀ ਭਗਵੰਤ, ਪੁਰਖ ਆਬਿਨਾਸ਼ੀ ਹੋਏ ਸਹਾਇਆ। ਨਾਤਾ ਤੁਟਾ ਜੀਵ ਜੰਤ, ਲੱਖ ਚੁਰਾਸੀ ਪੰਧ ਮੁਕਾਇਆ। ਗੜ੍ਹ ਤੁਟਾ ਹਉਂਮੇ ਹੰਗਤ, ਨਿਵਣ ਸੋ ਅੱਖਰ ਇਕ ਪੜ੍ਹਾਇਆ। ਹਰਿਜਨ ਮੇਲਾ ਸਾਚੀ ਸੰਗਤ, ਸਗਲਾ ਸੰਗ ਆਪ ਰਖਾਇਆ। ਗੁਰਸਿਖ ਦੂਜੇ ਦਰ ਨਾ ਜਾਏ ਮੰਗਤ, ਸਤਿਗੁਰ ਪੂਰਾ ਸਾਚੀ ਵਸਤ ਝੋਲੀ ਪਾਇਆ। ਨਾਤਾ ਤੋੜੇ ਭੁੱਖ ਨੰਗਤ, ਜਗਤ ਤ੍ਰਿਸ਼ਨਾ ਮੋਹ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸੱਜਣ ਆਪ ਤਰਾਇਆ। ਗੁਰਸਿਖ ਸੱਜਣ ਤਾਰਿਆ, ਗੁਰ ਸਤਿਗੁਰ ਹੋ ਮਿਹਰਵਾਨ। ਜਨਮ ਜਨਮ ਦਾ ਗੇੜ ਨਿਵਾਰਿਆ, ਇਕੋ ਦੀਆ ਨਾਮ ਦਾਨ। ਨਿਰਮਲ ਦੀਆ ਕਰ ਉਜਿਆਰਿਆ, ਮਿਟਾਇਆ ਅੰਧ ਅੰਧਿਆਨ। ਅੰਮ੍ਰਿਤ ਦੇਵੇ ਠੰਡਾ ਠਾਰਿਆ, ਨਿਝਰ ਝਿਰਨਾ ਇਕ ਝਿਰਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਕਰ ਪਰਵਾਨ। ਹਰਿਜਨ ਸੱਚਾ ਹੋਏ ਪਰਵਾਨ, ਹਰਿ ਪਰਵਾਨਾ ਨਾਮ ਫੜਾਇੰਦਾ। ਏਥੇ ਓਥੇ ਮੇਲਾ ਸ੍ਰੀ ਭਗਵਾਨ, ਵਿਛੜ ਕਦੇ ਨਾ ਜਾਇੰਦਾ। ਏਕਾ ਮੰਦਰ ਇਕ ਮਕਾਨ, ਦਰ ਘਰ ਸਾਚੇ ਆਪ ਬਹਾਇੰਦਾ। ਏਕਾ ਚਰਨ ਇਕ ਧਿਆਨ, ਲਿਵ ਅੰਤਰ ਇਕ ਸਮਝਾਇੰਦਾ। ਏਕਾ ਅੱਖਰ ਇਕ ਗਿਆਨ, ਏਕਾ ਵਿਦਿਆ ਹਰਿ ਪੜ੍ਹਾਇੰਦਾ। ਏਕਾ ਓਟ ਏਕਾ ਮਾਣ, ਏਕਾ ਸੀਸ ਹੱਥ ਟਿਕਾਇੰਦਾ। ਏਕਾ ਧਰਮ ਇਕ ਨਿਸ਼ਾਨ, ਦੋ ਜਹਾਨਾਂ ਇਕ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪ ਤਰਾਇੰਦਾ। ਤਾਰਨਹਾਰਾ ਏਕੋ ਏਕ, ਆਦਿ ਜੁਗਾਦਿ ਸਮਾਇਆ। ਹਰਿਜਨ ਬਖ਼ਸ਼ੇ ਸਾਚੀ ਟੇਕ, ਸਿਰ ਆਪਣਾ ਹੱਥ ਟਿਕਾਇਆ। ਕਰੇ ਕਰਾਏ ਬੁੱਧ ਬਿਬੇਕ, ਮਨ ਮਨਸ਼ਾ ਮੋਹ ਚੁਕਾਇਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅੰਮ੍ਰਿਤ ਮੇਘ ਇਕ ਬਰਸਾਇਆ। ਜਨਮ ਜਨਮ ਦਾ ਜਾਣੇ ਲੇਖ, ਪੂਰਬ ਲਹਿਣਾ ਝੋਲੀ ਪਾਇਆ। ਨਿਰਗੁਣ ਨਿਰਗੁਣ ਕਰ ਕਰ ਭੇਖ, ਹਰਿਜਨ ਸਾਚੇ ਲਏ ਤਰਾਇਆ। ਏਥੇ ਓਥੇ ਇਕੋ ਦੇਸ, ਜਿਸ ਸਤਿਗੁਰ ਸੱਚਾ ਪਾਇਆ। ਭਰਮੇ ਭੁੱਲੇ ਔਲੀਏ ਪੀਰ ਸ਼ੇਖ਼, ਸ਼ਰਅ ਸ਼ਰੀਅਤ ਰਹੀ ਕੁਰਲਾਇਆ। ਤਿਸ ਸਾਹਿਬ ਕੋ ਸਦਾ ਆਦੇਸ, ਜੋ ਘਟ ਘਟ ਰਿਹਾ ਸਮਾਇਆ। ਹਰਿਜਨ ਵਿਰਲਾ ਲਏ ਵੇਖ, ਜਿਸ ਜਨ ਆਪਣੀ ਬੂਝ ਬੁਝਾਇਆ। ਲੱਖ ਚੁਰਾਸੀ ਝੂਠੀ ਖੇਡ, ਨਟੂਆ ਆਪਣਾ ਸਾਂਗ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਭੇਵ ਚੁਕਾਇਆ। ਕਲਜੁਗ ਅੰਤਮ ਚੁੱਕੇ ਭੇਵ, ਪ੍ਰਭ ਸਾਚਾ ਆਪ ਚੁਕਾਈਆ। ਪ੍ਰਗਟ ਹੋਏ ਅਲਖ ਅਭੇਵ, ਅਭੇਦ ਵਡੀ ਵਡਿਆਈਆ। ਲਹਿਣਾ ਦੇਣਾ ਚੁੱਕੇ ਦੇਵੀ ਦੇਵ, ਸੁਰਪਤ ਨਾ ਕੋਇ ਮਨਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਵੇਖੇ ਸੇਵ, ਕੀਤੀ ਘਾਲ ਝੋਲੀ ਪਾਈਆ। ਲੱਖ ਚੁਰਾਸੀ ਘਟ ਘਟ ਅੰਦਰ ਜਾਣੇ ਰਸਨਾ ਜਿਹਵ, ਤੀਸ ਬਤੀਸਾ ਕਵਣ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮਾਤ ਤਰਾਈਆ।