੭ ਮਾਘ ੨੦੧੮ ਬਿਕਰਮੀ ਸੁਰਜਣ ਸਿੰਘ ਦੇ ਘਰ ਮਾਂਗਾ ਸਰਾਏ ਜ਼ਿਲਾ ਅੰਮ੍ਰਿਤਸਰ
ਹਰਿ ਹਰਿ ਨਾਉਂ ਸਾਚਾ ਰੰਗ, ਸਚ ਸਚ ਵਡਿਆਈਆ। ਹਰਿ ਹਰਿ ਨਾਉਂ ਅੰਮ੍ਰਿਤ ਗੰਗ, ਗਹਿਰ ਗੰਭੀਰ ਜਣਾਈਆ। ਹਰਿ ਕਾ ਨਾਉਂ ਆਤਮ ਸੇਜ ਪਲੰਘ, ਆਸਣ ਸਿੰਘਾਸਣ ਦਏ ਵਡਿਆਈਆ। ਹਰਿ ਕਾ ਨਾਉਂ ਅਗੰਮੀ ਮਰਦੰਗ, ਮਰਦ ਮਰਦਾਨਾ ਆਪ ਵਜਾਈਆ। ਹਰਿ ਕਾ ਨਾਉਂ ਸੂਰਾ ਸਰਬੰਗ, ਆਦਿ ਜੁਗਾਦਿ ਸਮਾਈਆ। ਹਰਿ ਕਾ ਨਾਉਂ ਇਕ ਅਨੰਦ, ਅਨੰਦ ਅਨੰਦ ਵਿਚ ਵਖਾਈਆ। ਹਰਿ ਕਾ ਨਾਉਂ ਗੁਰਮੁਖ ਛੰਦ, ਆਤਮ ਪਰਮਾਤਮ ਵੱਜੇ ਵਧਾਈਆ। ਹਰਿ ਕਾ ਨਾਉਂ ਸਦਾ ਬਖ਼ਸ਼ੰਦ, ਹਰਿਜਨ ਸਾਚੇ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਆਪ ਸਾਲਾਹੀਆ। ਹਰਿ ਕਾ ਨਾਉਂ ਸੂਰਬੀਰ, ਬੀਰ ਬਲੀ ਬਲਵਾਨ। ਹਰਿ ਕਾ ਨਾਉਂ ਸੱਚਾ ਪੀਰ, ਪੀਰ ਪੈਗ਼ੰਬਰ ਸ਼ਾਹ ਸੁਲਤਾਨ। ਹਰਿ ਕਾ ਨਾਉਂ ਬੇਨਜ਼ੀਰ, ਨਜ਼ਰ ਨਾ ਆਏ ਵਿਚ ਜਹਾਨ। ਹਰਿ ਕਾ ਨਾਉਂ ਤੇਜ ਸ਼ਮਸ਼ੀਰ, ਤਿੱਖੀ ਧਾਰ ਖੇਲ ਮਹਾਨ। ਹਰਿ ਕਾ ਨਾਉਂ ਆਦਿ ਅੰਤ ਅਖ਼ੀਰ, ਮਧ ਖੇਲ ਸ੍ਰੀ ਭਗਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਰੱਖੇ ਦਾਨ। ਹਰਿ ਕਾ ਨਾਉਂ ਸਚ ਦਾਨਾ, ਦਾਤਾ ਦਾਨੀ ਆਪ ਵਰਤਾਇੰਦਾ। ਹਰਿ ਕਾ ਨਾਉਂ ਪ੍ਰਭ ਚਰਨ ਧਿਆਨਾ, ਚਰਨ ਕਵਲ ਚਿਤ ਲਾਇੰਦਾ। ਹਰਿ ਕਾ ਨਾਉਂ ਸਚ ਨਿਸ਼ਾਨਾ, ਸਤਿ ਸਤਿਵਾਦੀ ਆਪ ਝੁਲਾਇੰਦਾ। ਹਰਿ ਕਾ ਨਾਉਂ ਵਸੇ ਸਚ ਮਕਾਨਾ, ਸਾਚੇ ਮੰਦਰ ਸੋਭਾ ਪਾਇੰਦਾ। ਹਰਿ ਕਾ ਨਾਉਂ ਬ੍ਰਹਮ ਗਿਆਨਾ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਗੁਰਮੁਖ ਵਿਰਲਾ ਪਾਏ ਚਤੁਰ ਸੁਘੜ ਸਿਆਣਾ, ਜਿਸ ਜਨ ਆਪਣੀ ਦਇਆ ਕਮਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ, ਆਤਮ ਪਰਮਾਤਮ ਨਾਤਾ ਜੋੜ ਜੁੜਾਇੰਦਾ। ਹਰਿ ਕਾ ਨਾਉਂ ਡੂੰਘਾ ਸਾਗਰ, ਹਰਿ ਹਰਿ ਆਪ ਉਪਾਈਆ। ਹਰਿ ਕਾ ਨਾਉਂ ਕਾਇਆ ਗਾਗਰ, ਪੰਜ ਤੱਤ ਹਰਿ ਛੁਪਾਈਆ। ਹਰਿ ਕਾ ਨਾਉਂ ਗੁਰਮੁਖ ਵਿਰਲਾ ਬਣੇ ਸੌਦਾਗਰ, ਜਿਸ ਜਨ ਦਇਆ ਕਮਾਈਆ। ਹਰਿ ਕਾ ਨਾਉਂ ਨਿਰਮਲ ਕਰਮ ਕਰੇ ਉਜਾਗਰ, ਉਜਲ ਮੁਖ ਵਡਿਆਈਆ। ਹਰਿ ਕਾ ਨਾਉਂ ਦੋ ਜਹਾਨ ਦੇਵੇ ਆਦਰ, ਏਥੇ ਓਥੇ ਹੋਏ ਸਹਾਈਆ। ਮੇਲ ਮਿਲਾਏ ਕਰੀਮ ਕਾਦਰ, ਕਰਤਾ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਸਿਫ਼ਤ ਸਾਲਾਹੀਆ। ਹਰਿ ਕਾ ਨਾਮ ਸਚ ਸਲਾਹ, ਸਿਖਿਆ ਸਾਚੀ ਸਚ ਜਣਾਇੰਦਾ। ਹਰਿ ਕਾ ਨਾਮ ਇਕੋ ਰਾਹ, ਜੁਗਾ ਜੁਗੰਤਰ ਮਾਤ ਚਲਾਇੰਦਾ । ਹਰਿ ਕਾ ਨਾਉਂ ਪਕੜੇ ਬਾਂਹ, ਗ਼ਰੀਬ ਨਿਮਾਣਿਆਂ ਗਲੇ ਲਗਾਇੰਦਾ। ਹਰਿ ਕਾ ਨਾਉਂ ਹੰਸ ਬਣਾਏ ਕਾਂ, ਕਾਗੋਂ ਹੰਸ ਉਡਾਇੰਦਾ। ਹਰਿ ਕਾ ਨਾਉਂ ਨਿਥਾਵਿਆਂ ਦੇਵੇ ਥਾਂ, ਦਰਗਹਿ ਸਾਚੀ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਧਰਾਇੰਦਾ। ਹਰਿ ਕਾ ਨਾਉਂ ਹਰਿ ਕਾ ਜਸ, ਹਰਿ ਹਰਿ ਵਡੀ ਵਡਿਆਈਆ। ਗੁਰਮੁਖ ਵਿਰਲਾ ਲੇਵੇ ਹੱਸ ਹੱਸ, ਪ੍ਰਭ ਅੱਗੇ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਹਿਰਦੇ ਵਸ ਵਸ, ਭੇਵ ਅਭੇਦ ਦਏ ਖੁਲ੍ਹਾਈਆ। ਜਗਤ ਮਿਲਾਵਾ ਹੱਸ ਹੱਸ, ਭਗਤ ਸੁਹਾਵਾ ਥਾਨ ਵਡਿਆਈਆ। ਜਗਤ ਜੁਗ ਜਨਮ ਦੀ ਪੂਰੀ ਆਸ, ਸ਼ਾਹੋ ਸ਼ਾਬਾਸ਼ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੰਦ ਖ਼ਲਾਸੀ ਬੰਦ ਤੁੜਾਈਆ। ਹਰਿ ਕਾ ਨਾਉਂ ਪੂਰਨ ਗੁਰ, ਗੁਰੂ ਗੁਰ ਵਡੀ ਵਡਿਆਈਆ। ਹਰਿ ਕਾ ਨਾਉਂ ਸੰਦੇਸ਼ਾ ਧੁਰ, ਧੁਰ ਦੀ ਧਾਰ ਧਾਰ ਪ੍ਰਗਟਾਈਆ। ਹਰਿ ਕਾ ਨਾਉਂ ਅਨਾਦੀ ਸੁਰ, ਤਾਰ ਸਤਾਰ ਨਾ ਕੋਇ ਹਲਾਈਆ। ਹਰਿ ਕਾ ਨਾਉਂ ਜਗਤ ਤ੍ਰਿਸ਼ਨਾ ਮਿਟਾਏ ਔੜ, ਅੰਮ੍ਰਿਤ ਮੇਘ ਬਰਸਾਈਆ। ਹਰਿ ਕਾ ਨਾਉਂ ਮਿਠਾ ਕਰੇ ਰੀਠਾ ਕੌੜ, ਵਿਖ ਅੰਮ੍ਰਿਤ ਰੂਪ ਧਰਾਈਆ। ਹਰਿ ਕਾ ਨਾਉਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਵਰਤਾਈਆ। ਹਰਿ ਕਾ ਨਾਉਂ ਸਦਾ ਸਦ ਮਿੱਠਾ, ਰਸਨਾ ਰਸ ਨਾ ਕੋਇ ਵਖਾਈਆ। ਹਰਿ ਕਾ ਨਾਉਂ, ਸਦ ਅਨਡਿਠਾ, ਨੇਤਰ ਨੈਣ ਨਜ਼ਰ ਨਾ ਆਈਆ। ਹਰਿ ਕਾ ਨਾਉਂ ਹਰਿ ਭਗਤ ਵੰਡਾਇਣ ਹਿੱਸਾ, ਜੁਗ ਜੁਗ ਆਪਣੀ ਝੋਲੀ ਡਾਹੀਆ। ਹਰਿ ਕਾ ਨਾਉਂ ਖਾਣੀ ਬਾਣੀ ਗਾਏ ਕਿੱਸਾ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹੀਆ। ਹਰਿ ਕਾ ਨਾਉਂ ਹਰਿਜਨ ਪੂਰੀ ਕਰੇ ਇੱਛਾ, ਗੁਰ ਸਤਿਗੁਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਨਾਮੇ ਮਾਣ ਦਵਾਈਆ। ਹਰਿ ਕਾ ਨਾਉਂ ਊਚ ਅਪਾਰਾ, ਹਰਿ ਹਰਿ ਆਪ ਉਪਾਇੰਦਾ। ਹਰਿ ਕਾ ਨਾਉਂ ਸਚ ਵਿਹਾਰਾ, ਸਤਿ ਸਤਿਵਾਦੀ ਸਾਚੀ ਕਾਰ ਕਮਾਇੰਦਾ। ਹਰਿ ਕਾ ਨਾਉਂ ਜੁਗ ਜੁਗ ਉਜਿਆਰਾ, ਲੋਕਮਾਤ ਡੰਕ ਵਜਾਇੰਦਾ। ਹਰਿ ਕਾ ਨਾਉਂ ਗੁਰ ਅਵਤਾਰ ਸਹਾਰਾ, ਗੁਰ ਗੁਰ ਆਪਣੀ ਬੂਝ ਬੁਝਾਇੰਦਾ। ਹਰਿ ਕਾ ਨਾਉਂ ਭਗਤ ਭੰਡਾਰਾ, ਸ੍ਰੀ ਭਗਵਾਨ ਆਪ ਵਰਤਾਇੰਦਾ। ਹਰਿ ਕਾ ਨਾਉਂ ਸੰਤ ਸਹਾਰਾ, ਸਾਂਤਕ ਸਤਿ ਸਤਿ ਕਰਾਇੰਦਾ। ਹਰਿ ਕਾ ਨਾਉਂ ਗੁਰਮੁਖ ਵਣਜਾਰਾ, ਘਰ ਘਰ ਵਿਚ ਹੱਟ ਖੁਲ੍ਹਾਇੰਦਾ। ਹਰਿ ਕਾ ਨਾਉਂ ਗੁਰਸਿਖ ਉਧਾਰਾ, ਜਨਮ ਜਨਮ ਦੀ ਮੈਲ ਧੁਵਾਇੰਦਾ। ਦੇਵਣਹਾਰਾ ਏਕੰਕਾਰਾ, ਵਸਤ ਅਮੋਲਕ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਹੱਟ ਇਕ ਜਣਾਇੰਦਾ। ਹਰਿ ਕਾ ਨਾਮ ਇਕੋ ਹੱਟ, ਆਦਿ ਜੁਗਾਦਿ ਵਰਤਾਈਆ। ਗੁਰਮੁਖ ਲਾਹਾ ਲੈਣ ਖੱਟ, ਦੂਸਰ ਹੱਥ ਕਿਸੇ ਨਾ ਆਈਆ। ਵਸਣਹਾਰਾ ਘਟ ਘਟ, ਬੈਠਾ ਮੁਖ ਭੁਆਈਆ। ਰਸਨਾ ਜਿਹਵਾ ਲੱਖ ਚੁਰਾਸੀ ਜੀਵ ਜੰਤ ਅੱਖਰ ਨਾਮ ਰਹੇ ਰਟ, ਨਿਸ਼ਅੱਖਰ ਕਰੇ ਨਾ ਕੋਇ ਪੜ੍ਹਾਈਆ। ਡੂੰਘੇ ਖਾਤੇ ਹਰਿ ਜੂ ਦਿਤਾ ਸੱਟ, ਨਜ਼ਰ ਕਿਸੇ ਨਾ ਆਈਆ। ਪੰਡਤ ਪਾਂਧੇ ਪੜ੍ਹ ਪੜ੍ਹ ਗਏ ਥੱਕ, ਨੇਤਰ ਪੇਖ ਪੇਖ ਕਲਮ ਛਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਸਿਫ਼ਤ ਸਾਲਾਹੀਆ। ਹਰਿ ਕਾ ਨਾਉਂ ਡੂੰਘੀ ਗਾਰ, ਘਰ ਘਰ ਆਪ ਵਸਾਇਆ। ਲੱਖ ਚੁਰਾਸੀ ਹੋਈ ਖ਼ੁਵਾਰ, ਹੱਥ ਕਿਸੇ ਨਾ ਆਇਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਇਆ। ਜਗਤ ਵਿਦਿਆ ਨਾ ਪਾਵੇ ਸਾਰ, ਅਨਭਵ ਭੇਵ ਨਾ ਕੋਇ ਜਣਾਇਆ। ਪਾਰਬ੍ਰਹਮ ਪਤਿਪਰਮੇਸ਼ਵਰ ਕਰੇ ਖੇਲ ਅਗੰਮ ਅਪਾਰ, ਅਗੰਮੜੀ ਕਾਰ ਆਪ ਕਰਾਇਆ। ਜੁਗ ਜੁਗ ਪ੍ਰਗਟ ਹੋ ਵਿਚ ਸੰਸਾਰ, ਹਰਿਜਨ ਸਾਚੇ ਲਏ ਉਠਾਇਆ। ਏਕਾ ਬਖ਼ਸ਼ੇ ਨਾਮ ਆਧਾਰ, ਆਤਮ ਪਰਮਾਤਮ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਪ੍ਰਗਟਾਇਆ। ਸਾਚਾ ਨਾਮ ਗੁਰ ਚਰਨ ਪ੍ਰੀਤ, ਸਤਿਗੁਰ ਦਇਆ ਕਮਾਈਆ। ਲਹਿਣਾ ਦੇਣਾ ਚੁੱਕੇ ਹਸਤ ਕੀਟ, ਊਚ ਨੀਚ ਨਾ ਕੋਇ ਵਡਿਆਈਆ। ਮਾਣਸ ਜਨਮ ਲਏ ਜੀਤ, ਚਿਤਵਿਤ ਠਗੋਰੀ ਕੋਇ ਨਾ ਪਾਈਆ। ਕਾਈਆ ਹੋਏ ਪਤਤ ਪੁਨੀਤ, ਪਤਤ ਪਾਵਣ ਦਇਆ ਕਮਾਈਆ। ਤ੍ਰੈਗੁਣ ਅਗਨੀ ਠਾਂਡੀ ਸੀਤ, ਸਾਂਤਕ ਸਤਿ ਕਰਾਈਆ। ਪੰਚਮ ਵਸੇ ਹਰਿ ਜੂ ਚੀਤ, ਚੇਤਨ ਰੰਗ ਵਖਾਈਆ। ਬਿਨ ਰਸਨਾ ਜਿਹਵਾ ਗਾਏ ਗੀਤ, ਧਿਆਨ ਧਿਆਨ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਸਮਝਾਈਆ। ਸਾਚਾ ਨਾਮ ਆਤਮ ਰਸ, ਬਿਨ ਰਸਨਾ ਆਪ ਜਣਾਇੰਦਾ। ਜਿਸ ਦੇ ਹਿਰਦੇ ਜਾਏ ਵਸ, ਤਿਸ ਆਪਣੀ ਬੂਝ ਬੁਝਾਇੰਦਾ। ਤੀਰ ਨਿਰਾਲਾ ਮਾਰੇ ਕਸ, ਅਣਯਾਲਾ ਆਪ ਚਲਾਇੰਦਾ। ਪੰਚ ਵਿਕਾਰਾ ਦੇਵੇ ਝੱਸ, ਮਮਤਾ ਮੋਹ ਮਿਟਾਇੰਦਾ। ਮੇਲ ਮਿਲਾਵਾ ਪੁਰਖ ਸਮਰਥ, ਘਰ ਘਰ ਵਿਚ ਜੋੜ ਜੁੜਾਇੰਦਾ। ਆਪ ਚੜ੍ਹਾਏ ਆਪਣੇ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਨਾਤਾ ਤੋੜ ਸਾਢੇ ਤਿੰਨ ਹੱਥ, ਮਹਿਮਾ ਅਕੱਥ ਆਪ ਜਣਾਇੰਦਾ। ਆਪਣਾ ਨਾਮ ਆਪੇ ਦੱਸ, ਗੁਰਮੁਖ ਸਾਚੇ ਆਪ ਪੜ੍ਹਾਇੰਦਾ। ਪਿਛੋਂ ਲੋਕਾਈ ਗਾਏ ਜਸ, ਕਾਗ਼ਜ਼ ਪੱਤਰ ਸਿਫ਼ਤ ਸਾਲਾਹਿੰਦਾ। ਛਾਹੀ ਪੰਧ ਮੁਕਾਏ ਨੱਸ ਨੱਸ, ਹੁਕਮੀ ਹੁਕਮੀ ਆਪ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਜੁਗ ਜੁਗ, ਜਨ ਭਗਤਾਂ ਆਪ ਵਰਤਾਇੰਦਾ। ਆਪਣਾ ਨਾਮ ਆਪਣੀ ਧਾਰ, ਆਪਣੇ ਵਿਚ ਸਮਾਈਆ। ਸੋ ਪੁਰਖ ਨਿਰੰਜਣ ਖੇਲ ਅਪਾਰ, ਹਰਿ ਪੁਰਖ ਨਿਰੰਜਣ ਰਿਹਾ ਸਾਲਾਹੀਆ। ਏਕੰਕਾਰ ਕਰਨੇਹਾਰ, ਕਰਤਾ ਪੁਰਖ ਵਡੀ ਵਡਿਆਈਆ। ਆਦਿ ਨਿਰੰਜਣ ਦਰਸ ਦੀਦਾਰ, ਜੋਤ ਉਜਾਲਾ ਨੂਰ ਕਰਾਈਆ। ਅਬਿਨਾਸ਼ੀ ਕਰਤਾ ਹੋ ਤਿਆਰ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਤ੍ਰੈਭਵਨ ਧਨੀ ਆਪਣਾ ਰੂਪ ਵਟਾਈਆ। ਸ੍ਰੀ ਭਗਵਾਨ ਸਚ ਨਿਸ਼ਾਨ ਹੋ ਮਿਹਰਵਾਨ, ਦੋ ਜਹਾਨ ਆਪ ਝੁਲਾਈਆ। ਪਾਰਬ੍ਰਹਮ ਪ੍ਰਭ ਬਣ ਪਰਧਾਨ, ਇਕ ਸੁਣਾਏ ਧੁਰ ਫ਼ਰਮਾਣ, ਸਚ ਸੰਦੇਸ਼ਾ ਨਰ ਨਰੇਸ਼ਾ ਆਪਣਾ ਨਾਉਂ ਆਪ ਜਣਾਈਆ। ਕਿਸੇ ਹੱਥ ਨਾ ਆਏ ਬ੍ਰਹਮਾ ਵਿਸ਼ਨ ਮਹੇਸ਼ਾ, ਕੋਟਨ ਕੋਟ ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਇਕੋ ਵਰ, ਅੰਤਰ ਮੰਤਰ ਆਪਣੇ ਨਾਮ ਕਰੇ ਪੜ੍ਹਾਈਆ। ਜਿਸ ਨਾਮ ਨੂੰ ਲੱਭੇ ਜਗ, ਸੋ ਹੱਥ ਕਿਸੇ ਨਾ ਆਇੰਦਾ। ਚਾਰ ਕੁੰਟ ਦਹਿ ਦਿਸ਼ਾ ਰਹੇ ਭੱਜ, ਟਿੱਲੇ ਪਰਬਤ ਫੋਲ ਫੁਲਾਇੰਦਾ। ਤਾਲ ਤਲਵਾੜੇ ਰਹੇ ਵੱਜ, ਤਾਲ ਤਾਲ ਨਾ ਕੋਇ ਮਿਲਾਇੰਦਾ। ਪੁਰਖ ਅਬਿਨਾਸ਼ੀ ਆਪਣਾ ਨਾਉਂ ਸਭ ਤੋਂ ਰੱਖਿਆ ਅੱਡ, ਕਾਇਆ ਹੱਡ ਆਪ ਛੁਪਾਇੰਦਾ। ਹਰਿਜਨ ਸਾਚੇ ਹਰਿ ਜੂ ਸਦ, ਨਿਤ ਸਦੜਾ ਆਪ ਸੁਣਾਇੰਦਾ। ਜਿਸ ਦੀ ਪਾਰ ਨਾ ਕੀਤੀ ਕਿਸੇ ਹੱਦ, ਸੋ ਗੁਰਮੁਖਾਂ ਹੱਦ ਅੰਦਰ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਗਾਏ ਛੰਦ, ਬੰਦ ਸਭ ਦੇ ਆਪ ਕਟਾਇੰਦਾ। ਹਰਿ ਕਾ ਨਾਉਂ ਬੋਧ ਅਗਾਧ, ਭੇਵ ਅਭੇਦ ਰਖਾਇੰਦਾ। ਹਰਿ ਕਾ ਨਾਉਂ ਹਰਿ ਕੀ ਦਾਦ, ਹਰਿ ਸਾਚਾ ਆਪ ਵਰਤਾਇੰਦਾ। ਹਰਿ ਕਾ ਨਾਉਂ ਗੁਰਮੁਖ ਵਿਰਲਾ ਲੇਵੇ ਸਾਧ, ਸਾਚੀ ਸਾਧਨਾ ਜਿਸ ਕਰਾਇੰਦਾ। ਹਰਿ ਕਾ ਨਾਉਂ ਇਕ ਏਕਾ ਆਦਿ, ਜੁਗਾਦਿ ਹਰਿ ਹਰਿ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਆਪ ਪ੍ਰਗਟਾਇੰਦਾ। ਆਦਿ ਪ੍ਰਗਟਾਇਆ ਹਰਿ ਹਰਿ ਨਾਉਂ, ਹਰਿ ਨਾਮੇ ਵੱਜੀ ਵਧਾਈਆ। ਥਿਰ ਘਰ ਵਸਿਆ ਸਾਚੇ ਥਾਉਂ, ਗ੍ਰਹਿ ਮੰਦਰ ਸੋਭਾ ਪਾਈਆ। ਜੁਗ ਚੌਕੜੀ ਕਰਦਾ ਆਇਆ ਸਚ ਨਿਆਉਂ, ਕੋਟਨ ਕੋਟ ਕਾਲ ਬਿਤਾਈਆ। ਗੁਰ ਅਵਤਾਰ ਫੜ ਫੜ ਬਾਹੋਂ, ਸਾਚੀ ਸੇਵਾ ਗਿਆ ਲਗਾਈਆ। ਅੰਤਮ ਕਰੇ ਸਚ ਨਿਆਉਂ, ਨਿਰਾਕਾਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣਾ ਨਾਉਂ ਧਰਾਈਆ । ਏਕਾ ਆਪਣਾ ਨਾਉਂ ਰੱਖ, ਨਿਰਗੁਣ ਦਇਆ ਕਮਾਇੰਦਾ। ਸਤਿ ਸਰੂਪੀ ਹੋ ਪ੍ਰਤੱਖ, ਜੋਤੀ ਜਾਤਾ ਡਗਮਗਾਇੰਦਾ। ਸੋ ਪੁਰਖ ਨਿਰੰਜਣ ਹੰ ਬ੍ਰਹਮ ਕਰੇ ਪੱਖ, ਸੋਹੰ ਆਪਣਾ ਰੰਗ ਰੰਗਾਇੰਦਾ। ਏਕਾ ਮੰਤਰ ਮਾਤ ਦੱਸ, ਬਿਧ ਅੰਤਰ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਸਮਝਾਇੰਦਾ। ਸਾਚਾ ਨਾਉਂ ਸੋਹੰ ਧਾਰ, ਸਤਿ ਸਤਿ ਆਪ ਪ੍ਰਗਟਾਈਆ। ਹੰ ਬ੍ਰਹਮ ਕਰ ਪਿਆਰ, ਆਤਮ ਪਰਮਾਤਮ ਰੰਗ ਵਖਾਈਆ। ਬਣ ਵਿਚੋਲਾ ਏਕੰਕਾਰ, ਸਾਚਾ ਢੋਲਾ ਆਪੇ ਗਾਈਆ। ਪਰਦਾ ਉਹਲਾ ਵਿਚ ਸੰਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਜਣਾਈਆ। ਸਾਚਾ ਨਾਉਂ ਆਪ ਪ੍ਰਗਟਾ, ਪ੍ਰਗਟ ਆਪਣੀ ਖੇਲ ਕਰਾਇੰਦਾ। ਦੋ ਜਹਾਨਾਂ ਆਪ ਧਰਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਰਹੇ ਗਾ, ਦਿਵਸ ਰੈਣ ਧਿਆਨ ਲਗਾਇੰਦਾ। ਕਰੋੜ ਤਤੀਸਾ ਮੰਨ ਰਜ਼ਾ, ਸੁਰਪਤ ਰਾਜਾ ਇੰਦ ਚਰਨ ਕਵਲ ਧਿਆਨ ਰਖਾਇੰਦਾ। ਕਰੇ ਖੇਲ ਬੇਪਰਵਾਹ, ਆਪਣਾ ਨਾਉਂ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਆਪ ਧਰਾਇੰਦਾ। ਸਾਚਾ ਨਾਉਂ ਧਰਨੀ ਧਰ, ਲੋਕਮਾਤ ਦਏ ਵਡਿਆਈਆ । ਹਰਿਜਨ ਵਿਰਲੇ ਆਪੇ ਵਰ, ਘਰ ਸਾਚੇ ਮੇਲ ਮਿਲਾਈਆ। ਬੋਧ ਅਗਾਧੀ ਅੱਖਰ ਪੜ੍ਹ, ਦੋਏ ਦੋਏ ਅੱਖਰ ਆਪ ਪੜ੍ਹਾਈਆ। ਆਤਮ ਪਰਮਾਤਮ ਪੱਲੂ ਫੜ, ਘਰ ਸਾਚੇ ਖ਼ੁਸ਼ੀ ਮਨਾਈਆ। ਗ੍ਰਹਿ ਗ੍ਰਹਿ ਚੋਟੀ ਆਪੇ ਚੜ੍ਹ, ਸਾਚਾ ਮੰਦਰ ਆਪ ਸੁਹਾਈਆ। ਆਪਣੀ ਬਾਣੀ ਆਪੇ ਪੜ੍ਹ, ਪੜ੍ਹ ਪੜ੍ਹ ਰਿਹਾ ਸੁਣਾਈਆ। ਨਿਰਗੁਣ ਸਰਗੁਣ ਘਾੜਨ ਘੜ, ਘਟ ਘਟ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਆਪ ਜਣਾਈਆ। ਏਕਾ ਨਾਉਂ ਸੋਹੰ ਸੋ, ਸੋ ਪੁਰਖ ਨਿਰਜੰਣ ਆਪ ਪ੍ਰਗਟਾਇੰਦਾ। ਜਨਮ ਜਨਮ ਦੀ ਦੁਰਮਤ ਧੋ, ਪਤਤ ਪਾਪੀ ਪਾਰ ਕਰਾਇੰਦਾ। ਦਰਸ ਦਿਖਾਏ ਅੱਗੇ ਹੋ, ਨਿਰਗੁਣ ਸਰਗੁਣ ਖੇਲ ਵਖਾਇੰਦਾ। ਨਿਝਰ ਝਿਰਨਾ ਅੰਮ੍ਰਿਤ ਚੋ, ਅੰਮ੍ਰਿਤ ਰਸ ਚਖਾਇੰਦਾ। ਜੋਤ ਨੁਰਾਨੀ ਕਰ ਕਰ ਲੋ, ਅਗਿਆਨ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਵਡਿਆਇੰਦਾ। ਸਾਚਾ ਨਾਮ ਵੱਡਾ ਵਡ, ਹਰਿ ਜੂ ਆਪ ਬਣਾਇਆ। ਆਪਣੇ ਵਿਚੋਂ ਆਪਾ ਕੱਢ, ਸੋਹੰ ਰੂਪ ਪ੍ਰਗਟਾਇਆ। ਨਿਰਗੁਣ ਸਰਗੁਣ ਆਪੇ ਸੱਦ, ਆਪਣੇ ਕੋਲ ਬਹਾਇਆ। ਲੇਖਾ ਜਾਣੇ ਬ੍ਰਹਮ ਬ੍ਰਹਿਮਾਦ, ਬ੍ਰਹਮ ਆਪਣਾ ਰੂਪ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਉਪਜਾਇਆ। ਉਪਜਿਆ ਨਾਉਂ ਹਰਿ ਗੋਬਿੰਦ, ਘਰ ਘਰ ਵੱਜੇ ਵਧਾਈਆ। ਹਰਿਜਨ ਮੇਟੇ ਸਗਲੀ ਚਿੰਦ, ਚਿੰਤਾ ਚਿਖਾ ਨਜ਼ਰ ਨਾ ਆਈਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਦਇਆ ਕਮਾਈਆ। ਅੰਮ੍ਰਿਤ ਦੇਵੇ ਸਾਗਰ ਸਿੰਧ, ਸਚ ਪਿਆਲਾ ਜਾਮ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਘਰ ਘਰ ਆਖ ਸੁਣਾਈਆ। ਘਰ ਘਰ ਅੰਦਰ ਉਠੇ ਧਾਰ, ਜਿਸ ਜਨ ਬੂਝ ਬੁਝਾਇੰਦਾ। ਵੇਖ ਨਾ ਸਕੇ ਕੋਇ ਸੰਸਾਰ, ਜਗਤ ਨੇਤਰ ਨਜ਼ਰ ਨਾ ਆਇੰਦਾ। ਰਾਤੀਂ ਸੁਤਿਆਂ ਦਏ ਦੀਦਾਰ, ਦੀਨਨ ਆਪਣੀ ਦਇਆ ਕਮਾਇੰਦਾ। ਗ਼ਫ਼ਲਤ ਖੋਲ੍ਹ ਹੋਇਆ ਬੇਦਾਰ, ਬੇਦਰਦੀ ਆਪਣਾ ਦਰਦ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਵਰਤਾਇੰਦਾ। ਸਾਚਾ ਨਾਮ ਝੋਲੀ ਪਾ, ਝੂਲਾ ਇਕ ਝੁਲਾਈਆ। ਜਨਮ ਜਨਮ ਦਾ ਮੂਲ ਚੁਕਾ, ਲਹਿਣਾ ਦਏ ਮੁਕਾਈਆ। ਸ਼ੰਕਰ ਤ੍ਰਸੂਲ ਰਿਹਾ ਸੁਟਾ, ਭੋਲਾ ਨਾਥ ਦਏ ਜਗਾਈਆ। ਬ੍ਰਹਮਾ ਨੇਤਰ ਨੀਰ ਰਿਹਾ ਵਹਾ, ਚਾਰੇ ਮੁਖ ਰਿਹਾ ਕੁਰਲਾਈਆ। ਵਿਸ਼ਨੂੰ ਭੰਡਾਰਾ ਲਿਆ ਲੁਟਾ, ਖ਼ਾਲੀ ਹੱਥ ਫਿਰੇ ਵਾਹੋ ਦਾਹੀਆ। ਪੁਰਖ ਅਬਿਨਾਸ਼ੀ ਓਟ ਤਕਾ, ਭਗਵਨ ਹੋਣਾ ਅੰਤ ਸਹਾਈਆ। ਜੁਗ ਚੌਕੜੀ ਤੇਰੀ ਸੇਵਾ ਲਈ ਕਮਾ, ਲੱਖ ਚੁਰਾਸੀ ਖੇਲ ਖਲਾਈਆ। ਕਲਜੁਗ ਵੇਲਾ ਅੰਤਮ ਗਿਆ ਆ, ਤੇਰੀ ਪਨਾਹ ਤੇਰੀ ਇਕ ਸ਼ਰਨਾਈਆ। ਜੀਵ ਜੰਤ ਕਰਨ ਗੁਨਾਹ, ਪਾਕ ਨਜ਼ਰ ਕੋਇ ਨਾ ਆਈਆ। ਅੰਤਮ ਹੋਣਾ ਸਰਬ ਫਨਾਹ, ਬਿਸਮਿਲ ਰੂਪ ਨਾ ਕੋਇ ਵਖਾਈਆ। ਹਰਿ ਕਾ ਨਾਉਂ ਗਏ ਭੁਲਾ, ਦੀਨ ਮਜ਼੍ਹਬ ਵੰਡ ਵੰਡਾਈਆ । ਹਿਰਦੇ ਰਾਮ ਨਾ ਸਕੇ ਕੋਇ ਵਸਾ, ਰਾਮ ਰਾਮ ਰਸਨਾ ਰਹੇ ਗਾਈਆ। ਅੰਤਮ ਦੇਣਾ ਪੰਧ ਮੁਕਾ, ਪਾਂਧੀ ਬਣ ਬਣ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਢਹਿ ਪਏ ਸ਼ਰਨਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪਣੀ ਦਇਆ ਕਮਾਇੰਦਾ। ਉਠੋ ਵੇਖੋ ਕਰੋ ਧਿਆਨ, ਨੇਤਰ ਨੈਣ ਖੁਲ੍ਹਾਇੰਦਾ। ਲੋਕਮਾਤ ਬਣ ਪਰਧਾਨ, ਪੁਰਖ ਅਬਿਨਾਸ਼ੀ ਵੇਸ ਵਟਾਇੰਦਾ। ਨਿਹਕਲੰਕ ਬਲੀ ਬਲਵਾਨ, ਜੋਤੀ ਜਾਮਾ ਜੋਤ ਜਗਾਇੰਦਾ। ਸ਼ਾਹੋ ਭੂਪ ਰਾਜ ਰਾਜਾਨ, ਹੁਕਮੀ ਹੁਕਮ ਆਪ ਸੁਣਾਇੰਦਾ। ਚਾਰ ਜੁਗ ਦੀ ਮੁਕੇ ਕਾਣ, ਪਿਛਲਾ ਲੇਖਾ ਨਾ ਕੋਇ ਰਖਾਇੰਦਾ। ਅੱਗੇ ਦੇਵੇ ਧੁਰ ਫ਼ਰਮਾਣ, ਸਚ ਸੰਦੇਸ਼ਾ ਇਕ ਸੁਣਾਇੰਦਾ। ਨੌਂ ਖੰਡ ਪ੍ਰਿਥਮੀ ਇਕ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਸੱਤਾਂ ਦੀਪਾਂ ਏਕਾ ਗਾਨ, ਸਾਚਾ ਮੰਤਰ ਨਾਮ ਦ੍ਰਿੜਾਇੰਦਾ। ਆਤਮ ਪਰਮਾਤਮ ਕਰ ਪਰਵਾਨ, ਸੋਹੰ ਸਾਚੀ ਧਾਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਸਮਝਾਇੰਦਾ। ਸਾਚਾ ਨਾਮ ਆਇਆ ਮਾਤ, ਮਨਮਤ ਰਹਿਣ ਨਾ ਪਾਈਆ। ਕਰ ਕਿਰਪਾ ਦੇਵੇ ਹਰਿ ਜੂ ਦਾਤ, ਦਾਤਾ ਦਾਨੀ ਦਇਆ ਕਮਾਈਆ। ਪਹਿਲੋਂ ਕੀਤਾ ਆਪਣਾ ਘਾਤ, ਫੇਰ ਗੁਰਮੁਖਾਂ ਹੋਏ ਸਹਾਈਆ। ਕਲਜੁਗ ਮੇਟੇ ਅੰਧੇਰੀ ਰਾਤ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਾਤਾ ਤੋੜ ਜ਼ਾਤ ਪਾਤ, ਊਚ ਨੀਚ ਭੇਵ ਚੁਕਾਈਆ। ਇਕ ਸੁਣਾਏ ਸਾਚੀ ਗਾਥ, ਸੋਹੰ ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਪੱਤਣ ਬੈਠਾ ਸੱਚਾ ਮਾਹੀਆ।
