੮ ਮਾਘ ੨੦੧੮ ਬਿਕਰਮੀ ਕਰਮ ਸਿੰਘ ਦੇ ਗ੍ਰਹਿ ਨਇਆ ਸ਼ਾਲਾ ਜ਼ਿਲਾ ਗੁਰਦਾਸਪੁਰ
ਸਚਖੰਡ ਨਿਵਾਸੀ ਸਚ ਦਰਬਾਰ, ਦਰਗਹਿ ਸਾਚੀ ਆਪ ਲਗਾਇੰਦਾ। ਸ਼ਾਹ ਪਾਤਸ਼ਾਹ ਰਾਜ ਰਾਜਾਨ, ਭੂਪਤ ਭੂਪ ਖੇਲ ਖਲਾਇੰਦਾ। ਤਖ਼ਤ ਨਿਵਾਸੀ ਵਡ ਮਿਹਰਵਾਨ, ਸਾਚੇ ਤਖ਼ਤ ਸੋਭਾ ਪਾਇੰਦਾ। ਹੁਕਮੀ ਹੁਕਮ ਸਤਿ ਹੁਕਮਰਾਨ, ਧੁਰ ਫ਼ਰਮਾਣਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਏਕੰਕਾਰ, ਏਕਾ ਏਕ ਸੁਹਾਈਆ। ਸਚਖੰਡ ਦੁਆਰਾ ਕਰ ਤਿਆਰ, ਨਿਰਗੁਣ ਬੈਠਾ ਆਸਣ ਲਾਈਆ। ਜੋਤੀ ਜੋਤ ਜੋਤ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਈਆ। ਸੋ ਪੁਰਖ ਨਿਰੰਜਣ ਸਾਚੀ ਕਾਰ, ਹਰਿ ਕਰਤਾ ਆਪ ਕਮਾਇੰਦਾ। ਹਰਿ ਪੁਰਖ ਨਿਰੰਜਣ ਹੋ ਤਿਆਰ, ਨਿਰਗੁਣ ਆਪਣੀ ਖੇਲ ਵਖਾਇੰਦਾ। ਏਕੰਕਾਰਾ ਕਰ ਪਸਾਰ, ਆਪਣਾ ਰੰਗ ਆਪ ਰੰਗਾਇੰਦਾ। ਆਦਿ ਨਿਰੰਜਣ ਨੂਰ ਉਜਿਆਰ, ਨੂਰੋ ਨੂਰ ਡਗਮਗਾਇੰਦਾ। ਅਬਿਨਾਸ਼ੀ ਕਰਤਾ ਵੇਖੇ ਵਿਗਸੇ ਪਾਵੇ ਸਾਰ, ਆਪ ਆਪਣਾ ਰੂਪ ਛੁਪਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਉਠਾਇੰਦਾ। ਪਾਰਬ੍ਰਹਮ ਪ੍ਰਭ ਕਰ ਧਿਆਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਇਕ ਸੁਹੰਜਣਾ, ਸੋਭਾਵੰਤ ਸੁਹਾਇੰਦਾ। ਕਰੇ ਖੇਲ ਆਦਿ ਨਿਰੰਜਣਾ, ਅਨੁਭਵ ਆਪਣੀ ਧਾਰ ਚਲਾਇੰਦਾ। ਅਗੰਮ ਅਥਾਹ ਦੀਨ ਦਰਦ ਦੁੱਖ ਭੈ ਭੰਜਨਾ, ਸਤਿ ਸਰੂਪੀ ਸਚ ਮਲਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹ। ਬੇਪਰਵਾਹ ਖੇਲ ਅਵੱਲਾ, ਏਕਾ ਏਕ ਕਰਾਈਆ। ਵਸਣਹਾਰਾ ਸਚਖੰਡ ਮਹੱਲਾ, ਦਰਗਹਿ ਸਾਚੀ ਧਾਮ ਸੁਹਾਈਆ। ਆਦਿ ਜੁਗਾਦੀ ਅਛਲ ਅਛੱਲਾ, ਵਲ ਛਲ ਧਾਰੀ ਵੇਸ ਵਟਾਈਆ। ਨਿਰਗੁਣ ਸਰਗੁਣ ਫੜਾਏ ਪੱਲਾ, ਏਕਾ ਆਪਣਾ ਬੰਧਨ ਪਾਈਆ। ਜੋਤੀ ਸ਼ਬਦੀ ਆਪੇ ਰਲਾ, ਧਾਰ ਧਾਰ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣਾ ਭੇਵ ਆਪ ਖੁਲ੍ਹਾਈਆ। ਆਪਣਾ ਭੇਵ ਆਪੇ ਖੋਲ੍ਹ, ਹਰਿ ਜੂ ਖੇਲ ਖਲਾਇੰਦਾ। ਆਦਿ ਜੁਗਾਦੀ ਤੋਲੇ ਤੋਲ, ਤੋਲਣਹਾਰਾ ਸੇਵ ਕਮਾਇੰਦਾ। ਸਚਖੰਡ ਦੁਆਰੇ ਬੈਠਾ ਰਹੇ ਅਡੋਲ, ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਖਲਾਇੰਦਾ। ਸਾਚੀ ਖੇਲ ਕਰੇ ਕਰਤਾਰ, ਨਿਰਗੁਣ ਵੱਡਾ ਵਡ ਵਡਿਆਈਆ। ਸਚਖੰਡ ਦੁਆਰਾ ਖੋਲ੍ਹ ਕਿਵਾੜ, ਸਤਿ ਸਰੂਪੀ ਵੇਸ ਵਟਾਈਆ। ਥਿਰ ਘਰ ਜੋਤ ਨੂਰ ਉਜਿਆਰ, ਦੀਆ ਬਾਤੀ ਇਕ ਟਿਕਾਈਆ। ਅਬਿਨਾਸ਼ੀ ਅਚੁਤ ਕਿਰਪਾ ਧਾਰ, ਸਾਚਾ ਸੁਤ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪੇ ਲਾਈਆ। ਸਾਚਾ ਮਾਰਗ ਆਪਣਾ ਲਾ, ਹਰਿ ਹਰਿ ਖੇਲ ਕਰਾਇੰਦਾ । ਇਛਿਆ ਭਿੱਛਿਆ ਝੋਲੀ ਪਾ, ਦਾਤਾ ਦਾਨੀ ਦਇਆ ਕਮਾਇੰਦਾ। ਧੁਰ ਫ਼ਰਮਾਣਾ ਇਕ ਜਣਾ, ਸਚ ਸੰਦੇਸ਼ਾ ਆਪ ਅਲਾਇੰਦਾ। ਨਾਉਂ ਨਿਰੰਕਾਰਾ ਆਪ ਅਖਵਾ, ਆਪਣਾ ਨਾਉਂ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਜਣਾਇੰਦਾ। ਆਪਣਾ ਖੇਲ ਜਾਣੇ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਆਦਿ ਪੁਰਖ ਹੋ ਮਿਹਰਵਾਨ, ਸਚ ਨਿਸ਼ਾਨ ਦਏ ਝੁਲਾਈਆ। ਭੂਪਤ ਭੂਪ ਬਣ ਰਾਜਾਨ, ਤਖ਼ਤ ਨਿਵਾਸੀ ਹੁਕਮ ਸੁਣਾਈਆ। ਥਿਰ ਘਰ ਸਾਚੀ ਖੋਲ੍ਹ ਦੁਕਾਨ, ਸਤਿ ਦੁਆਰੇ ਦਏ ਵਡਿਆਈਆ। ਚਰਨ ਸਰਨ ਏਕਾ ਮਾਣ, ਏਕਾ ਕਵਲ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਆਪਣਾ ਭੇਵ ਆਪੇ ਦੱਸ, ਹਰਿ ਹਰਿ ਵੇਸ ਵਟਾਇੰਦਾ। ਸਚਖੰਡ ਦੁਆਰੇ ਆਪੇ ਵਸ, ਥਿਰ ਘਰ ਡੇਰਾ ਲਾਇੰਦਾ। ਸ਼ਬਦੀ ਸ਼ਬਦ ਸਾਚਾ ਰਸ, ਰਸ ਰਸੀਆ ਆਪ ਚਖਾਇੰਦਾ। ਆਪੇ ਪੂਰੀ ਕਰੇ ਆਸ, ਸਗਲਾ ਸੰਗ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰਨੇਹਾਰਾ, ਆਪਣਾ ਖੇਲ ਵਖਾਈਆ। ਆਦਿ ਲਗਾਇਆ ਸਚਖੰਡ ਦਰਬਾਰਾ, ਦਰ ਦਰਬਾਰ ਵੱਜੀ ਵਧਾਈਆ। ਏਕੰਕਾਰਾ ਕਰ ਪਸਾਰਾ, ਆਪੇ ਵੇਖ ਵਖਾਈਆ। ਰਾਜ ਰਾਜਾਨ ਬਣ ਸਿਕਦਾਰਾ, ਤਖ਼ਤ ਨਿਵਾਸੀ ਤਖ਼ਤ ਸੁਹਾਈਆ। ਸੀਸ ਜਗਦੀਸ਼ ਇਕ ਸਹਾਰਾ, ਆਪਣਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਦਿ ਖੁਲ੍ਹਾਈਆ। ਆਦਿ ਲਗਾਇਆ ਸਚ ਦਰਬਾਰ, ਹਰਿ ਸਾਚਾ ਖੇਲ ਕਰਾਇੰਦਾ। ਏਕਾ ਹੁਕਮ ਏਕਾ ਵਾਰ, ਏਕਾ ਹਰਿ ਸੁਣਾਇੰਦਾ। ਏਕਾ ਸੁਤ ਕਰ ਤਿਆਰ, ਏਕਾ ਘਰ ਬਹਾਇੰਦਾ। ਏਕਾ ਪੁਰਖ ਏਕਾ ਨਾਰ, ਏਕਾ ਸੇਜ ਹੰਢਾਇੰਦਾ। ਏਕਾ ਰਾਗ ਏਕਾ ਨਾਦ ਏਕਾ ਧੁਨਕਾਰ, ਏਕਾ ਮੰਗਲ ਗਾਇੰਦਾ। ਏਕਾ ਕਰਤਾ ਏਕਾ ਕਾਰ, ਏਕਾ ਸੇਵ ਕਮਾਇੰਦਾ। ਏਕਾ ਵਿਸ਼ਨੂੰ ਕਰ ਤਿਆਰ, ਏਕਾ ਬ੍ਰਹਮ ਮਿਲਾਇੰਦਾ। ਏਕਾ ਸ਼ੰਕਰ ਦਏ ਅਧਾਰ, ਏਕਾ ਬੰਧਨ ਪਾਇੰਦਾ। ਏਕਾ ਸਿਖਿਆ ਦਏ ਵਿਚਾਰ, ਏਕਾ ਭੇਵ ਖੁਲ੍ਹਾਇੰਦਾ। ਏਕਾ ਮੰਦਰ ਇਕ ਦੁਆਰ, ਏਕਾ ਘਰ ਬੁਝਾਇੰਦਾ। ਏਕਾ ਮੂਰਤ ਇਕ ਅਕਾਲ, ਅਜੂਨੀ ਰਹਿਤ ਇਕ ਅਖਵਾਇੰਦਾ। ਏਕਾ ਬਣੇ ਸਚ ਦਲਾਲ, ਵਣਜ ਵਣਜਾਰਾ ਇਕ ਹੋ ਜਾਇੰਦਾ। ਏਕਾ ਦੀਪਕ ਦੇਵੇ ਬਾਲ, ਜੋਤੀ ਜੋਤ ਇਕ ਵਖਾਇੰਦਾ। ਇਕ ਵਖਾਏ ਸੱਚੀ ਧਰਮਸਾਲ, ਸਚਖੰਡ ਦੁਆਰਾ ਇਕ ਬਣਾਇੰਦਾ। ਏਕਾ ਸ਼ਾਹ ਇਕ ਕੰਗਾਲ, ਰਾਜਨ ਰਾਜਾਨ ਇਕ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਚ ਦਰਬਾਰਾ ਆਦਿ ਪੁਰਖ ਲਗਾਏ ਏਕੰਕਾਰਾ, ਦੂਜਾ ਸੰਗ ਨਾ ਕੋਇ ਰਲਾਇੰਦਾ। ਆਦਿ ਪੁਰਖ ਏਕਾ ਕਾਰ, ਏਕਾ ਵਾਰ ਕਮਾਈਆ। ਏਕਾ ਸ਼ਬਦ ਇਕ ਵਰਤਾਰ, ਏਕਾ ਘਰ ਵਖਾਈਆ। ਏਕਾ ਮਾਇਆ ਕਰ ਤਿਆਰ, ਏਕਾ ਗੁਣ ਵਡਿਆਈਆ। ਏਕਾ ਤੱਤ ਦਏ ਅਧਾਰ, ਤੱਤਵ ਤੱਤ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਸਮਝਾਈਆ। ਏਕਾ ਘਰ ਏਕਾ ਦਰ, ਏਕਾ ਏਕ ਸੁਹਾਇੰਦਾ। ਏਕਾ ਪੁਰਖ ਏਕਾ ਨਰ, ਏਕਾ ਮੇਲ ਮਿਲਾਇੰਦਾ। ਏਕਾ ਮੰਦਰ ਏਕਾ ਜਾਏ ਚੜ੍ਹ, ਏਕਾ ਸੋਭਾ ਪਾਇੰਦਾ। ਏਕਾ ਵਿਦਿਆ ਏਕਾ ਅੱਖਰ ਏਕਾ ਜਾਏ ਪੜ੍ਹ, ਏਕਾ ਨਾਦ ਸੁਣਾਇੰਦਾ। ਇਕ ਚੁਕਾਏ ਭੈ ਡਰ, ਨਿਰਭੌ ਇਕੋ ਇਕ ਅਖਵਾਇੰਦਾ। ਇਕ ਨੁਹਾਏ ਸਾਚੇ ਸਰ, ਸਰ ਸਰੋਵਰ ਇਕ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਸਚ ਦਰਬਾਰਾ ਆਪ ਲਗਾਇੰਦਾ। ਸਚ ਦਰਬਾਰਾ ਏਕੰਕਾਰ, ਆਦਿ ਪੁਰਖ ਲਗਾਈਆ। ਸਤਿ ਸਤਿਵਾਦੀ ਸਤਿ ਵਿਹਾਰ, ਸਤਿ ਪੁਰਖ ਨਿਰੰਜਣ ਆਪ ਕਰਾਈਆ। ਸੁਤ ਦੁਲਾਰਾ ਕਰ ਤਿਆਰ, ਵਿਸ਼ਨ ਬ੍ਰਹਮਾ ਸ਼ਿਵ ਲਏ ਪ੍ਰਗਟਾਈਆ। ਤ੍ਰੈਗੁਣ ਮਾਇਆ ਦੇ ਅਧਾਰ, ਪੰਚਮ ਤੱਤ ਕਰੇ ਕੁੜਮਾਈਆ। ਲੱਖ ਚੁਰਾਸੀ ਭਰ ਭੰਡਾਰ, ਵਸਤ ਅਮੋਲਕ ਇਕ ਵਰਤਾਈਆ। ਧੁਰ ਫ਼ਰਮਾਣਾ ਬੋਲ ਜੈਕਾਰ, ਨਾਉਂ ਨਿਰੰਕਾਰਾ ਆਪ ਸੁਣਾਈਆ। ਨਿਰਗੁਣ ਸਰਗੁਣ ਲਏ ਉਭਾਰ, ਕਰੇ ਖੇਲ ਬੇਪਰਵਾਹੀਆ। ਜੁਗ ਚੌਕੜੀ ਬੰਨ੍ਹੇ ਧਾਰ, ਆਪਣਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਾਚਾ ਖੇਲ ਪੁਰਖ ਅਗੰਮ, ਅਗੰਮੜੀ ਕਾਰ ਕਮਾਇੰਦਾ। ਲੱਖ ਚੁਰਾਸੀ ਬੇੜਾ ਬੰਨ੍ਹ, ਨਿਰਗੁਣ ਸਰਗੁਣ ਆਪ ਚਲਾਇੰਦਾ। ਲੇਖਾ ਜਾਣੇ ਜਨਨੀ ਜਨ, ਦਾਈ ਦਾਇਆ ਵੇਸ ਵਟਾਇੰਦਾ। ਬਣਤ ਬਣਾਏ ਕਾਇਆ ਤਨ, ਬੰਕ ਦੁਆਰੀ ਸੋਭਾ ਪਾਇੰਦਾ। ਵਸਤ ਅਮੋਲਕ ਨਾਮ ਧਨ, ਸਚ ਖ਼ਜ਼ੀਨਾ ਆਪ ਲੁਟਾਇੰਦਾ। ਬੁੱਧ ਮਤ ਦੇਵੇ ਮਨ ਮਨ ਮਨਸ਼ਾ ਨਾਲ ਮਿਲਾਇੰਦਾ। ਨਿਰਗੁਣ ਜੋਤ ਚਾੜ੍ਹੇ ਚੰਨ, ਜੋਤ ਨਿਰੰਜਣ ਡਗਮਗਾਇੰਦਾ। ਏਕਾ ਰਾਗ ਸੁਣਾਏ ਕੰਨ, ਅਨਹਦ ਨਾਦੀ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਇੰਦਾ। ਸਾਚੀ ਕਾਰ ਕਰੇ ਕਰਤਾਰਾ, ਕੁਦਰਤ ਕਾਦਰ ਖੇਲ ਖਲਾਈਆ। ਨਿਰਗੁਣ ਸਰਗੁਣ ਭਰ ਭੰਡਾਰਾ, ਇਛਿਆ ਭਿਛਿਆ ਝੋਲੀ ਪਾਈਆ। ਜੇਰਜ ਅੰਡਜ ਉਤਭੁਜ ਸੇਤਜ ਘੜੇ ਬਣ ਠਠਿਆਰਾ, ਆਪਣਾ ਭੇਵ ਨਾ ਕਿਸੇ ਜਣਾਈਆ। ਘਟ ਘਟ ਅੰਦਰ ਹੋ ਉਜਿਆਰਾ, ਬਹਿ ਮੰਦਰ ਮੁੱਖ ਛੁਪਾਈਆ। ਏਕਾ ਹੁਕਮ ਸਤਿ ਵਰਤਾਰਾ, ਸਤਿ ਸਤਿਵਾਦੀ ਆਪ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਹੋਏ ਖ਼ਬਰਦਾਰਾ, ਆਲਸ ਨਿੰਦਰਾ ਸਰਬ ਗਵਾਈਆ। ਦੋਏ ਦੋਏ ਜੋੜ ਕਰਨ ਨਿਮਸਕਾਰਾ, ਪ੍ਰਭ ਅੱਗੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨੇਤਰ ਲੋਚਣ ਨੈਣ ਦਰਸ਼ਨ ਪਾਈਆ। ਏਕਾ ਵਰ ਦੇਣਾ ਦਾਤਾਰ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਇੰਦਾ। ਤੇਰੇ ਘਰ ਸੱਚਾ ਭੰਡਾਰ, ਸਚ ਭੰਡਾਰੀ ਤੂੰ ਵਰਤਾਇੰਦਾ। ਤੇਰਾ ਨੂਰ ਬ੍ਰਹਮ ਪਸਾਰ, ਪਾਰਬ੍ਰਹਮ ਖੇਲ ਕਰਾਇੰਦਾ। ਤੇਰਾ ਨਾਮ ਤੇਜ ਕਟਾਰ, ਸਾਚਾ ਖੰਡਾ ਇਕ ਚਮਕਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਤੇਰੀ ਸੇਵਾ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਅੰਤ ਮਿਲਾਇੰਦਾ। ਤੇਰੀ ਸੇਵਾ ਲੱਖ ਚੁਰਾਸੀ, ਜੂਨੀ ਜੂਨ ਭੁਆਈਆ। ਨਿਰਗੁਣ ਸਰਗੁਣ ਬਣੇ ਦਾਸੀ, ਦਾਸੀ ਬਣ ਬਣ ਸੇਵ ਕਮਾਈਆ। ਤੇਰਾ ਨੂਰ ਜੋਤ ਪ੍ਰਕਾਸ਼ੀ, ਪ੍ਰਕਾਸ਼ ਮਿਲੇ ਵਡਿਆਈਆ। ਤੂੰ ਸਾਹਿਬ ਸੁਲਤਾਨ ਸਚਖੰਡ ਨਿਵਾਸੀ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਜੀਵ ਜੰਤ ਲੇਖਾ ਪਵਣ ਸਵਾਸੀ, ਪਵਣ ਪਵਣ ਵਿਚ ਮਿਲਾਈਆ। ਕਵਣ ਬਿਧ ਕਰੇਂ ਜਨ ਰਾਖੀ, ਸਿਰ ਆਪਣਾ ਹੱਥ ਟਿਕਾਈਆ। ਏਕਾ ਦੱਸ ਭਵਿਖਤ ਵਾਕੀ, ਲਿਖ ਲਿਖ ਲੇਖ ਨਾ ਕੋਇ ਮੁਕਾਈਆ। ਤੂੰ ਨਿਰਗੁੁਣ ਰੂਪ ਵੇਸ ਵਟਾਏਂ ਜਗ ਖ਼ਾਕੀ, ਖ਼ਾਕੀ ਖ਼ਾਕ ਦਏਂ ਵਡਿਆਈਆ। ਕਵਣ ਦੁਆਰਾ ਖੋਲ੍ਹੇਂ ਤਾਕੀ, ਬੰਦ ਕਵਾੜਾ ਦਏਂ ਤੁੜਾਈਆ। ਕਵਣ ਵੇਲਾ ਚਾੜ੍ਹੇਂ ਘਾਟੀ, ਆਪਣਾ ਪੰਧ ਮੁਕਾਈਆ। ਕਵਣ ਦੁਆਰੇ ਬਣੇਂ ਸਾਥੀ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਬੈਠੇ ਝੋਲੀ ਡਾਹੀਆ। ਤਿੰਨਾਂ ਝੋਲੀ ਦੇਵੇ ਭਰ, ਹਰਿ ਸਾਚਾ ਦਇਆ ਕਮਾਇੰਦਾ। ਏਕਾ ਗੁਣ ਦੇਵੇ ਵਰ, ਨਿਸ਼ਅੱਖਰ ਆਪ ਪੜ੍ਹਾਇੰਦਾ। ਲੱਖ ਚੁਰਾਸੀ ਅੰਦਰ ਵੜ, ਘਟ ਘਟ ਡੇਰਾ ਲਾਇੰਦਾ। ਸ਼ਬਦ ਅਨਾਦੀ ਇਕੋ ਪੜ੍ਹ, ਏਕਾ ਰਾਗ ਸੁਣਾਇੰਦਾ। ਗ੍ਰਹਿ ਮੰਦਰ ਅੰਦਰ ਸਾਚਾ ਸਰ, ਅੰਮ੍ਰਿਤ ਸਰੋਵਰ ਆਪ ਵਖਾਇੰਦਾ। ਕਾਇਆ ਕਿਲਾ ਕੋਟ ਬਣਾ ਗੜ੍ਹ, ਉਪਰ ਚੜ੍ਹ ਡੇਰਾ ਲਾਇੰਦਾ। ਨਿਰਗੁਣ ਸਰਗੁਣ ਵੇਸ ਕਰ, ਆਪਣਾ ਖੇਲ ਸਮਝਾਇੰਦਾ। ਗੁਰ ਅਵਤਾਰ ਮਾਤ ਬਣ, ਜੀਵ ਜੰਤ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮੇ ਸ਼ਿਵ ਆਪ ਸਮਝਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਧਿਆਨ, ਨੇਤਰ ਨੈਣਾਂ ਨੀਰ ਵਹਾਈਆ। ਸਮਰਥ ਪੁਰਖ ਤੂੰ ਮਿਹਰਵਾਨ, ਬੇਅੰਤ ਤੇਰੀ ਵਡਿਆਈਆ। ਨਿਰਗੁਣ ਸਰਗੁਣ ਹੋਏਂ ਪ੍ਰਧਾਨ, ਆਪਣਾ ਰੰਗ ਵਖਾਈਆ। ਕਾਇਆ ਅੰਦਰ ਤੱਤ ਨਿਸ਼ਾਨ, ਰਸਨਾ ਜਿਹਵਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਕਵਣ ਵਕਤ ਪ੍ਰਗਟ ਹੋਏਂ ਬਿਨ ਬੂੰਦ ਰਕਤ, ਆਪਣਾ ਮੇਲ ਲਏਂ ਮਿਲਾਈਆ। ਪੁਰਖ ਅਬਿਨਾਸ਼ੀ ਦੇਵੇ ਸਲਾਹ, ਏਕਾ ਗੁਣ ਜਣਾਇਆ। ਜੁਗ ਚੌਕੜੀ ਬਣ ਮਲਾਹ, ਗੁਰ ਗੁਰ ਵੇਸ ਵਟਾਇਆ। ਸ਼ਬਦ ਅਨਾਦੀ ਨਾਦ ਸੁਣਾ, ਰਾਗੀ ਰਾਗ ਅਲਾਇਆ। ਬ੍ਰਹਮ ਬ੍ਰਹਿਮਾਦੀ ਖੋਜ ਖੁਜਾ, ਭੇਵ ਅਭੇਦ ਜਣਾਇਆ। ਭਗਤ ਭਗਵੰਤ ਰੂਪ ਵਟਾ, ਏਕਾ ਰੰਗ ਚੜ੍ਹਾਇਆ। ਸੰਤ ਸਾਜਣ ਆਪ ਜਗਾ, ਜਾਗਰਤ ਜੋਤ ਕਰੇ ਰੁਸ਼ਨਾਇਆ। ਗੁਰਮੁਖ ਮੇਲਾ ਸਹਿਜ ਸੁਭਾ, ਘਰ ਘਰ ਵਿਚ ਲਏ ਮਿਲਾਇਆ। ਗੁਰਸਿਖ ਮਾਰਗ ਸਾਚੇ ਪਾ, ਏਕਾ ਪੰਥ ਸਮਝਾਇਆ। ਜੁਗ ਚੌਕੜੀ ਵੇਸ ਵਟਾ, ਏਕਾ ਹੁਕਮ ਸੁਣਾਇਆ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾ, ਕਲਜੁਗ ਵੰਡ ਵੰਡਾਇਆ। ਕੋਟਨ ਕੋਟ ਕਾਲ ਦਏ ਖਪਾ, ਗੇੜਾ ਗੇੜੇ ਵਿਚ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਿਸ਼ਨ ਬ੍ਰਹਮੇ ਸ਼ਿਵ ਆਪ ਸਮਝਾਇਆ। ਵਿਸ਼ਨ ਬ੍ਰਹਮਾ ਸ਼ਿਵ ਮਸਤਕ ਲਾਈ ਚਰਨ ਧੂੜ, ਲੱਖ ਲੱਖ ਸ਼ੁਕਰ ਮਨਾਇਆ। ਹਉਂ ਬਾਲ ਨਾਦਾਨੇ ਮੂਰਖ ਮੂੜ, ਤੇਰਾ ਭੇਵ ਕੋਇ ਨਾ ਆਇਆ। ਆਪਣਾ ਲੇਖਾ ਦੱਸ ਜਰੂਰ, ਸਾਡੀ ਜਰੂਰਤ ਪੂਰ ਕਰਾਇਆ। ਕਵਣ ਵੇਲਾ ਪ੍ਰਗਟੇਂ ਨਿਰਗੁਣ ਨੂਰ, ਪੰਜ ਤੱਤ ਨਾ ਕੋਇ ਰਖਾਇਆ। ਤੂੰ ਸਾਹਿਬ ਸੁਲਤਾਨ ਸਰਬ ਕਲਾ ਭਰਪੂਰ, ਅਨਕ ਕਲ ਤੇਰੀ ਵਡਿਆਇਆ। ਬਿਨ ਡਿਠਿਆਂ ਸਚਖੰਡ ਵਸੇਂ ਦੂਰ, ਤੇਰਾ ਪੰਧ ਨਾ ਕਿਸੇ ਮੁਕਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਦਏਂ ਮਿਲਾਇਆ। ਪੁਰਖ ਅਬਿਨਾਸ਼ੀ ਦਇਆ ਕਮਾ, ਦੀਨਨ ਇਹ ਸਮਝਾਇੰਦਾ। ਲੱਖ ਚੁਰਾਸੀ ਖੇਲ ਕਰਾ, ਘਟ ਘਟ ਜੋਤ ਜਗਾਇੰਦਾ। ਪਾਰਬ੍ਰਹਮ ਬ੍ਰਹਮ ਰੂਪ ਵਟਾ, ਈਸ਼ ਜੀਵ ਅਖਵਾਇੰਦਾ। ਗੁਰ ਅਵਤਾਰ ਸੇਵਾ ਲਾ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਸ਼ਾਸਤਰ ਸਿਮਰਤ ਵੇਦ ਪੜ੍ਹਾ, ਗਿਆਨ ਧਿਆਨ ਦ੍ਰਿੜਾਇੰਦਾ। ਜੋਗ ਅਭਿਆਸ ਮਾਰਗ ਵਖਾ, ਕਰਮੀ ਕਰਮ ਆਪ ਬਣਾਇੰਦਾ। ਪੀਰ ਪੈਗ਼ੰਬਰ ਮਾਤ ਪ੍ਰਗਟਾ, ਮੁਲਾਂ ਸ਼ੇਖ਼ ਮੁਸਾਇਕ ਨਾਲ ਰਲਾਇੰਦਾ। ਕਲਮਾ ਕਲਾਮ ਆਪ ਸੁਣਾ, ਕਾਇਨਾਤ ਆਪ ਜਣਾਇੰਦਾ। ਰਹਿਮਤ ਰਹਿਮਾਨ ਆਪ ਕਮਾ, ਰਹੀਮ ਆਪਣਾ ਖੇਲ ਕਰਾਇੰਦਾ। ਨਾਮ ਸਤਿ ਡੰਕ ਵਜਾ, ਡੰਕਾ ਦੋ ਜਹਾਨ ਅਲਾਇੰਦਾ। ਰਾਉ ਰੰਕ ਲਏ ਉਠਾ, ਏਕਾ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮੇ ਸ਼ਿਵ ਆਪ ਸਮਝਾਇੰਦਾ। ਵਿਸ਼ਨ ਬ੍ਰਹਮੇ ਸ਼ਿਵ ਕਰ ਵਿਚਾਰ, ਹਰਿ ਸਾਚਾ ਸਚ ਜਣਾਈਆ। ਖੇਲਾਂ ਖੇਲ ਵਿਚ ਸੰਸਾਰ, ਨਿਰਗੁਣ ਸਰਗੁਣ ਵੇਸ ਵਟਾਈਆ। ਏਕਾ ਬੰਧਨ ਜੁਗ ਚੌਕੜੀ ਚਾਰ, ਮੇਲਾ ਚਾਰ ਚਾਰ ਮਿਲਾਈਆ। ਨੌਂ ਨੌਂ ਖੋਲ੍ਹ ਦੁਆਰ, ਨਵ ਨਵ ਵੇਖੇ ਚਾਈਂ ਚਾਈਂਆ। ਚਾਰ ਚਾਰ ਅੰਧ ਅੰਧਿਆਰ, ਚਾਰੋਂ ਕੁੰਟ ਫੇਰਾ ਪਾਈਆ। ਗੁਰ ਅਵਤਾਰ ਬਣ ਪਨਿਆਰ, ਲੋਕਮਾਤ ਸੇਵ ਕਮਾਈਆ। ਬੇਅੰਤ ਬੇਅੰਤ ਕਹਿ ਕੇ ਜਾਣ ਪੁਕਾਰ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਜਣਾਈਆ। ਆਪਣਾ ਭੇਵ ਸ੍ਰੀ ਭਗਵੰਤ, ਏਕਾ ਏਕ ਜਣਾਇੰਦਾ। ਖੇਲਾਂ ਖੇਲ ਜੁਗਾ ਜੁਗੰਤ, ਜੁਗ ਜੁਗ ਵੇਸ ਵਟਾਇੰਦਾ। ਏਕਾ ਨਾਉਂ ਸਾਚਾ ਮੰਤ, ਮੰਤਰ ਨਾਮ ਇਕ ਦ੍ਰਿੜਾਇੰਦਾ। ਆਦਿ ਜੁਗਾਦੀ ਮਹਿਮਾ ਅਗਣਤ, ਬੋਧ ਅਗਾਧ ਆਪ ਸੁਣਾਇੰਦਾ। ਲੱਖ ਚੁਰਾਸੀ ਬਣਾ ਬਣਤ, ਘੜਨ ਭੰਨਣਹਾਰ ਖੇਲ ਆਪਣੇ ਹੱਥ ਰਖਾਇੰਦਾ। ਕੋਟਨ ਕੋਟ ਉਪਜਾ ਸੰਤ, ਸਾਚੀ ਸਿਖਿਆ ਇਕ ਜਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੇਖਾ ਜਾਣੇ ਗੜ੍ਹ ਹਉਮੇ ਹੰਗਤ, ਮਾਇਆ ਮਮਤਾ ਵੇਖ ਵਖਾਇੰਦਾ। ਲੱਖ ਚੁਰਾਸੀ ਹੋਏ ਨੰਗਤ, ਚਾਰੋਂ ਕੁੰਟ ਸੰਗ ਨਾ ਕੋਇ ਨਿਭਾਇੰਦਾ। ਏਕਾ ਲੇਖਾ ਜਾਣੇ ਅੰਤ, ਚਾਰ ਵੇਦ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮੇ ਸ਼ਿਵ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਰੱਖਣਾ ਯਾਦ, ਹਰਿ ਸਾਚਾ ਸਚ ਜਣਾਈਆ। ਆਪੇ ਰਚਨਾ ਰਚੀ ਆਦਿ, ਦਿਸ ਕਿਸੇ ਨਾ ਆਈਆ। ਇਕੋ ਦੇਵਾਂ ਸਾਚੀ ਦਾਦ, ਨਾਮ ਭੰਡਾਰਾ ਝੋਲੀ ਪਾਈਆ। ਆਪਣੇ ਵਿਚੋਂ ਆਪਾ ਕਾਢ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਪਿਤਾ ਪੂਤ ਕਰੇ ਲਾਡ, ਧੰਨ ਧੰਨ ਜਣੇਂਦੀ ਮਾਈਆ। ਏਕਾ ਨਿਸ਼ਅੱਖਰ ਸੁਣਾਏ ਗਾਥ, ਲਿਖਣ ਪੜ੍ਹਨ ਵਿਚ ਨਾ ਆਈਆ। ਨਾ ਕੋਈ ਦਿਵਸ ਨਾ ਕੋਈ ਰਾਤ, ਸੂਰਜ ਚੰਨ ਨਾ ਕੋਇ ਰੁਸ਼ਨਾਈਆ। ਨਾ ਕੋਈ ਸੰਧਿਆ ਨਾ ਪ੍ਰਭਾਤ, ਘੜੀ ਪਲ ਨਾ ਵੰਡ ਵੰਡਾਈਆ। ਪੁਰਖ ਅਬਿਨਾਸ਼ੀ ਇਕ ਇਕਾਂਤ, ਸਚਖੰਡ ਬੈਠਾ ਖੇਲ ਕਰਾਈਆ। ਪ੍ਰਗਟ ਹੋਏ ਬਹੁ ਬਿਧ ਭਾਂਤ, ਅਨਕ ਕਲ ਰੂਪ ਧਰਾਈਆ। ਜੁਗ ਚੌਕੜੀ ਸੁਣਾਏ ਆਪਣੀ ਗਾਥ, ਲਿਖ ਲਿਖ ਲੇਖ ਸਮਝਾਈਆ। ਬਣ ਰਥਵਾਹੀ ਚਲਾਏ ਰਾਥ, ਆਪ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਛੁਪਾਈਆ। ਵਿਸ਼ਨ ਬ੍ਰਹਮਾ ਸ਼ਿਵ ਨੇਤਰ ਰੋ, ਨੈਣਾਂ ਨੀਰ ਵਹਾਇਆ। ਆਪਣੀ ਕਿਰਪਾ ਕਰ ਕੇ ਦੇਣਾ ਆਪਣਾ ਮੋਹ, ਦੂਜਾ ਪਿਆਰ ਨਾ ਕੋਇ ਸਿਖਾਇਆ। ਤੇਰਾ ਨੂਰ ਸਾਚੀ ਲੋ, ਏਕਾ ਰੰਗ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਸਾਡਾ ਪੰਧ ਦਏਂ ਮੁਕਾਇਆ। ਕਵਣ ਵੇਲਾ ਮੁਕੇ ਪੰਧ, ਬਣ ਚਾਕਰ ਸੇਵ ਕਮਾਈਆ। ਦੀਨ ਦਿਆਲ ਸਾਹਿਬ ਬਖ਼ਸ਼ੰਦ, ਏਕਾ ਦੇਣਾ ਗੁਣ ਸਮਝਾਈਆ। ਤੇਰੀ ਧਾਰ ਸੱਚਾ ਅਨੰਦ, ਅਨੰਦ ਅਨੰਦ ਵਿਚ ਸਮਾਈਆ। ਤੇਰਾ ਨਾਉਂ ਸੁਹਾਗੀ ਛੰਦ, ਗੀਤ ਗੋਬਿੰਦ ਅਲਾਈਆ। ਕਵਣ ਵੇਲਾ ਟੁੱਟੀ ਦੇਵੇਂ ਗੰਢ, ਆਪਣੀ ਗੰਢ ਪੁਆਈਆ। ਨਾਤਾ ਤੋੜ ਜੇਰਜ ਅੰਡ, ਉਤਭੁਜ ਸੇਤਜ ਮੋਹ ਚੁਕਾਈਆ। ਤ੍ਰੈਗੁਣ ਮਾਇਆ ਕਰ ਖੰਡ ਖੰਡ, ਏਕਾ ਖੰਡਾ ਨਾਮ ਚਮਕਾਈਆ। ਆਸ਼ਾ ਸਾਡੀ ਹੋਏ ਨਾ ਰੰਡ, ਕੰਤ ਕੰਤੂਹਲ ਸੱਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਘੋਲੀ ਘੋਲ ਘੁਮਾਈਆ। ਏਕਾ ਵਰ ਏਕਾ ਵਾਰ, ਏਕਾ ਹਰਿ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਰਹਿਣਾ ਖ਼ਬਰਦਾਰ, ਬੇਖ਼ਬਰ ਆਪ ਜਗਾਇੰਦਾ। ਚਾਕਰ ਬਣਨਾ ਨੌਂ ਸੌ ਚੁਰਾਨਵੇਂ ਚੌਕੜੀ ਜੁਗ ਵਿਚ ਸੰਸਾਰ, ਸਾਚੀ ਸੇਵਾ ਇਕ ਸਮਝਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਵੇ ਵਾਰੋ ਵਾਰ, ਜੁਗ ਜੁਗ ਗੇੜਾ ਆਪ ਦਿਵਾਇੰਦਾ। ਅੰਤਮ ਲੇਖਾ ਅਗੰਮ ਅਪਾਰ, ਆਪਣਾ ਆਪ ਸਮਝਾਇੰਦਾ। ਪ੍ਰਗਟ ਹੋਏ ਹਰਿ ਕਰਤਾਰ, ਕੁਦਰਤ ਕਾਦਰ ਵੇਖ ਵਖਾਇੰਦਾ। ਨਿਰਗੁਣ ਜੋਤ ਕਰ ਉਜਿਆਰ, ਦੀਆ ਬਾਤੀ ਇਕ ਟਿਕਾਇੰਦਾ। ਸਾਚੇ ਮੰਦਰ ਪਾਵੇ ਸਾਰ, ਡੂੰਘੀ ਕੰਦਰ ਮੁਖ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਆਪਣਾ ਭੇਵ ਜਣਾਏ ਹਰਿ, ਏਕਾ ਰਾਗ ਅਲਾਈਆ। ਜੁਗ ਚੌਕੜੀ ਜਾਏ ਹਰ, ਥਿਰ ਕੋਇ ਰਹਿਣ ਨਾ ਪਾਈਆ। ਗੁਰ ਅਵਤਾਰ ਸੇਵਾ ਕਰ, ਘਰ ਸਾਚੇ ਜਾਣ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾਈਆ। ਆਪਣਾ ਭੇਵ ਖੋਲ੍ਹੇ ਭਗਵਾਨ, ਏਕਾ ਗੁਣ ਜਣਾਇੰਦਾ। ਕਲਜੁਗ ਅੰਤ ਆਏ ਵਿਚ ਜਹਾਨ, ਜੀਵ ਜੰਤ ਸਰਬ ਭੁਲਾਇੰਦਾ। ਚਾਰੋਂ ਕੁੰਟ ਪੰਜ ਸ਼ੈਤਾਨ, ਘਰ ਘਰ ਡੰਕ ਵਜਾਇੰਦਾ। ਆਤਮ ਬ੍ਰਹਮ ਨਾ ਕੋਇ ਪਹਿਚਾਨ, ਪਾਰਬ੍ਰਹਮ ਨਾ ਕੋਇ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਆਪਣੇ ਹੱਥ ਰਖਾਇੰਦਾ। ਕਲਜੁਗ ਵੇਲਾ ਅੰਤਮ ਔਣਾ, ਹਰਿ ਹਰਿ ਆਖ ਸੁਣਾਈਆ। ਚਾਰ ਵੇਦ ਨਾ ਕਿਸੇ ਗੌਣਾ, ਚਾਰ ਵਰਨ ਨਾ ਕੋਇ ਪੜ੍ਹਾਈਆ। ਚਾਰ ਖਾਣੀ ਡੇਰਾ ਢਾਉਣਾ, ਚਾਰ ਬਾਣੀ ਨਾ ਕੋਇ ਸਮਝਾਈਆ। ਜਗਤ ਚਾਕਰੀ ਇਕ ਲਗੌਣਾ, ਕੂੜੇ ਧੰਦੇ ਮੋਹ ਫਸਾਈਆ। ਜਗਤ ਅੰਧੇਰ ਏਕਾ ਪੌਣਾ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਗੁਰ ਕਾ ਸ਼ਬਦ ਸਰਬ ਭੁਲੌਣਾ, ਰਸਨਾ ਜਿਹਵਾ ਹੋਏ ਹਲਕਾਈਆ। ਤੀਰਥ ਤੱਟ ਮਾਣ ਗਵੌਣਾ, ਅਠਸਠ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਅੰਤ ਦਏ ਜਣਾਈਆ। ਕਲਜੁਗ ਅੰਤਮ ਜਾਏ ਆ, ਗੇੜਾ ਗੇੜ ਵਖਾਈਆ। ਕਰੇ ਖੇਲ ਬੇਪਰਵਾਹ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜੋਤੀ ਜਾਮਾ ਭੇਖ ਵਟਾ, ਪ੍ਰਗਟ ਹੋਵੇ ਵਡ ਸ਼ਹਿਨਸ਼ਾਹੀਆ। ਲੋਕਮਾਤ ਸਚਖੰਡ ਬਣਾ, ਬ੍ਰਹਿਮੰਡ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਦਏ ਉਠਾਈਆ। ਕਲਜੁਗ ਵੇਲਾ ਅੰਤ ਮਾਤ, ਹਰਿ ਸਾਚਾ ਸਚ ਜਣਾਇੰਦਾ। ਪ੍ਰਗਟ ਹੋਏ ਪੁਰਖ ਬਿਧਾਤ, ਆਪਣਾ ਨੂਰ ਧਰਾਇੰਦਾ। ਆਪੇ ਵੇਖੇ ਖੇਲ ਤਮਾਸ਼, ਖ਼ਾਲਕ ਖ਼ਲਕ ਖੇਲ ਕਰਾਇੰਦਾ। ਸਾਚੇ ਮੰਡਲ ਪਾਵੇ ਰਾਸ, ਗੋਪੀ ਕਾਹਨ ਆਪ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਆਪਣਾ ਭੇਵ ਚੁਕਾਇੰਦਾ। ਕਲਜੁਗ ਹਰਿ ਜੂ ਦੱਸੇ ਅੰਤ, ਏਕਾ ਗੁਣ ਸਮਝਾਈਆ। ਪਰਗਟ ਹੋਏ ਸ੍ਰੀ ਭਗਵੰਤ, ਨਿਰਗੁਣ ਆਪਣਾ ਰੂਪ ਵਟਾਈਆ। ਸਚਖੰਡ ਦੁਆਰ ਬਣਾਏ ਬਣਤ, ਲੋਕਮਾਤ ਨਿਸ਼ਾਨ ਝੁਲਾਈਆ। ਹਰਿਜਨ ਵੇਖੇ ਸਾਚੇ ਸੰਤ, ਜੁਗ ਵਿਛੜੇ ਲਏ ਮਿਲਾਈਆ। ਨਾਤਾ ਤੋੜ ਹਉਮੇ ਹੰਗਤ, ਸਾਚੀ ਸੰਗਤ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਲੇਖਾ ਰਿਹਾ ਜਣਾਈਆ। ਕਲਜੁਗ ਅੰਤ ਪ੍ਰਗਟ ਹੋਏ ਨਰ ਨਿਰੰਕਾਰ, ਨਿਰਗੁਣ ਰੂਪ ਵਟਾਈਆ। ਲੋਕਮਾਤ ਲਗਾਏ ਸਚ ਦਰਬਾਰ, ਧੁਰ ਦਰਬਾਰੀ ਸੱਚਾ ਮਾਹੀਆ। ਸਾਚੇ ਤਖ਼ਤ ਬਹੇ ਸੱਚੀ ਸਰਕਾਰ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਲਹਿਣਾ ਦੇਣਾ ਮੇਟੇ ਜੁਗ ਚੌਕੜੀ ਚਾਰ, ਨਵ ਨੌ ਵੇਖੇ ਥਾਉਂ ਥਾਈਂਆ। ਸ਼ਬਦ ਸੁਨੇਹੁੜਾ ਸਾਚੀ ਧਾਰ, ਏਕਾ ਵਾਰ ਜਣਾਈਆ। ਕੱਠੇ ਕਰੇ ਗੁਰ ਅਵਤਾਰ, ਦਰ ਸਾਚੇ ਲਏ ਬਹਾਈਆ। ਭਗਤਾਂ ਦੇਵੇ ਇਕ ਅਧਾਰ, ਸਾਚੇ ਸੰਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦਏ ਸਮਝਾਈਆ। ਕਲਜੁਗ ਅੰਤਮ ਔਣਾ ਨਿਹਕਲੰਕ, ਨਿਰਗੁਣ ਨਾਉਂ ਰਖਾਈਆ। ਨਾਨਕ ਗੋਬਿੰਦ ਵਜਾ ਕੇ ਗਿਆ ਡੰਕ, ਡੰਕਾ ਏਕਾ ਨਾਮ ਰਖਾਈਆ। ਸੰਬਲ ਸੁਹਾਏ ਸਾਚਾ ਬੰਕ, ਨਗਰ ਖੇੜਾ ਦਏ ਵਡਿਆਈਆ। ਜਿਸ ਉਪਜਾਇਆ ਆਦਿ ਉਹ ਵੇਖਣਹਾਰਾ ਅੰਤ, ਬੇਅੰਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਧਰਾਈਆ। ਆਪਣਾ ਬਲ ਆਪੇ ਰੱਖ, ਆਪਣਾ ਵੇਸ ਵਟਾਇੰਦਾ। ਨਿਰਗੁਣ ਰੂਪ ਹੋ ਪ੍ਰਤੱਖ, ਜੋਤੀ ਜੋਤ ਡਗਮਗਾਇੰਦਾ। ਚਾਰ ਜੁਗ ਦੀ ਕਿਰਿਆ ਕਰੇ ਸੱਖ, ਖ਼ਾਲੀ ਭਾਂਡੇ ਸਰਬ ਵਖਾਇੰਦਾ। ਜੁਗ ਚੌਕੜੀ ਗੁਰ ਅਵਤਾਰਾਂ ਕਰਦਾ ਆਇਆ ਪੱਖ, ਸਗਲਾ ਸੰਗ ਨਿਭਾਇੰਦਾ। ਸ਼ਬਦੀ ਮਾਰਗ ਏਕਾ ਦੱਸ, ਜੁਗ ਜੁਗ ਰਾਹ ਚਲਾਇੰਦਾ। ਆਤਮ ਪਰਮਾਤਮ ਆਪੇ ਵਸ, ਪਰਮ ਪੁਰਖ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਜਣਾਇੰਦਾ। ਆਪਣਾ ਰਾਹ ਜਾਣੀ ਜਾਣ, ਜਾਨਣਹਾਰ ਸਮਝਾਇੰਦਾ। ਪਰਗਟ ਹੋਏ ਸ੍ਰੀ ਭਗਵਾਨ, ਲੋਕਮਾਤ ਫੇਰਾ ਪਾਇੰਦਾ। ਨਿਰਗੁਣ ਰੂਪ ਬਲੀ ਬਲਵਾਨ, ਮਰਦ ਮਰਦਾਨਾ ਆਪ ਹੋ ਜਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖੇ ਮਾਰ ਧਿਆਨ, ਆਪ ਆਪਣਾ ਮੇਲ ਮਿਲਾਇੰਦਾ। ਵਿਸ਼ਨ ਬ੍ਰਹਮੇ ਸ਼ਿਵ ਕਰ ਧਿਆਨ, ਸੋ ਪੁਰਖ ਨਿਰੰਜਣ ਆਪ ਸਮਝਾਇੰਦਾ। ਅੰਤਮ ਲੇਖਾ ਤੁਹਾਡਾ ਮੁਕੇ ਆਣ, ਸਤਿ ਸਰੂਪੀ ਆਪ ਮੁਕਾਇੰਦਾ। ਜਨ ਭਗਤਾਂ ਦੇਵੇ ਸਾਚਾ ਦਾਨ, ਸਿਰ ਆਪਣਾ ਹੱਥ ਟਿਕਾਇੰਦਾ। ਬ੍ਰਹਮਾ ਤੇਰਾ ਮੇਟੇ ਆਪ ਨਿਸ਼ਾਨ, ਨੂਰ ਨੂਰ ਵਿਚ ਸਮਾਇੰਦਾ। ਗੁਰਮੁਖ ਆਏ ਚਤੁਰ ਸੁਜਾਨ, ਤੇਰਾ ਘਰ ਸੁਹਾਇੰਦਾ। ਸ਼ੰਕਰ ਤੇਰਾ ਤੁੱਟੇ ਮਾਣ, ਹੱਥ ਤ੍ਰਿਸੂਲ ਨਾ ਕੋਇ ਵਖਾਇੰਦਾ। ਗੁਰਮੁਖ ਉਠੇ ਬਾਲ ਜਵਾਨ, ਆਪਣਾ ਬਲ ਧਰਾਇੰਦਾ। ਪਿਛਲਾ ਲੇਖਾ ਚੁੱਕੇ ਜਹਾਨ, ਅੱਗੇ ਆਪਣਾ ਰਾਹ ਚਲਾਇੰਦਾ। ਵਿਸ਼ਨੂੰ ਤੇਰੀ ਵਿਸ਼ਵ ਕਲਿਆਣ, ਵਾਸਤਕ ਆਪਣੇ ਹੱਥ ਰਖਾਇੰਦਾ। ਭਗਵਨ ਮੇਲਾ ਦੋ ਜਹਾਨ, ਪੁਰਖ ਅਬਿਨਾਸ਼ੀ ਰੰਗ ਵਖਾਇੰਦਾ। ਬਾਸ਼ਕ ਸੇਜਾ ਵੇਖੇ ਆਣ, ਸਹੰਸਰ ਮੁਖ ਗੀਤ ਅਲਾਇੰਦਾ। ਸਾਂਗੋ ਪਾਂਗ ਇਕ ਨਿਸ਼ਾਨ, ਨਿਗਹਬਾਨ ਆਪ ਜਣਾਇੰਦਾ। ਅੰਤਮ ਲੇਖਾ ਮੁਕਾਏ ਆਣ, ਆਪਣਾ ਖੇਲ ਆਪ ਕਰਾਇੰਦਾ। ਆਦਿ ਪੁਰਖ ਦੇਵਣਹਾਰਾ ਦਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਆਪਣਾ ਰੰਗ ਜਣਾਇੰਦਾ। ਅੰਤਮ ਰੰਗ ਹਰਿ ਅਪਾਰਾ, ਅਪਰੰਪਰ ਆਪ ਜਣਾਈਆ। ਬ੍ਰਹਮਾ ਵਿਸ਼ਨ ਤੇਰਾ ਪਾਰ ਕਿਨਾਰਾ, ਸ਼ੰਕਰ ਰਹਿਣ ਨਾ ਪਾਈਆ। ਇੰਦਰ ਰੋਵੇ ਜ਼ਾਰੋ ਜ਼ਾਰਾ, ਸੁਰਪਤ ਦਏ ਦੁਹਾਈਆ। ਕਰੇ ਖੇਲ ਹਰਿ ਕਰਤਾਰਾ, ਆਪਣੀ ਕਲ ਵਰਤਾਈਆ। ਲੋਕਮਾਤ ਸਚ ਦੁਆਰਾ, ਸਚਖੰਡ ਨਿਵਾਸੀ ਆਪ ਸੁਹਾਈਆ। ਦਰ ਬੁਲਾਏ ਗੁਰ ਅਵਤਾਰਾ, ਪੂਰਬ ਲਹਿਣਾ ਦਏ ਚੁਕਾਈਆ। ਦੋਏ ਦੋਏ ਜੋੜ ਕਰਨ ਨਿਮਸਕਾਰਾ, ਵਾਹਵਾ ਤੇਰੀ ਵਡ ਵਡਿਆਈਆ। ਤੇਰਾ ਹੁਕਮ ਤੇਰਾ ਵਰਤਾਰਾ, ਸਚ ਤੇਰੀ ਸੇਵ ਕਮਾਈਆ। ਤੇਰਾ ਕਲਮਾ ਤੇਰਾ ਨਾਅਰਾ, ਤੇਰਾ ਨਾਦ ਵਜਾਈਆ। ਤੇਰੀ ਓਟ ਤੇਰਾ ਸਹਾਰਾ, ਤੇਰੀ ਸਚ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਿਹਾਰ ਦਏ ਸਮਝਾਈਆ। ਸਚ ਵਿਹਾਰਾ ਹਰਿ ਜੂ ਕਰਨਾ, ਭੇਵ ਕਿਸੇ ਨਾ ਆਇਆ। ਗੁਰ ਅਵਤਾਰ ਪੀਰ ਪੈਗ਼ੰਬਰ ਸ਼ਬਦ ਸਰੂਪੀ ਆਪੇ ਫੜਨਾ, ਏਕਾ ਤੰਦ ਬੰਧਾਇਆ। ਆਪਣਾ ਭਾਣਾ ਆਪੇ ਜਰਨਾ, ਆਪੇ ਦੇਵੇ ਸਾਚਾ ਦਾਨਾ, ਵਰ ਦਾਤਾ ਆਪ ਅਖਵਾਇਆ। ਆਪਣਾ ਕੀਤਾ ਆਪੇ ਭਰਨਾ, ਨਾ ਦੇਵੇ ਕੋਇ ਛੁਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਆਪ ਸੁਹਾਇਆ । ਸਚ ਦੁਆਰਾ ਸੋਹੇ ਮਾਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਲੇਖਾ ਲਿਖੇ ਬਿਨ ਕਲਮ ਦਵਾਤ, ਸੰਗ ਰੱਖੇ ਨਾ ਕੋਇ ਸ਼ਾਹੀਆ। ਕਾਗਦ ਕਲਮ ਨਾ ਕੋਈ ਖਾਤ, ਖਾਤਾ ਹਰਿ ਨਾ ਕਿਸੇ ਜਣਾਈਆ। ਜਿਸ ਜਨ ਸੁਣਾਏ ਆਪਣੀ ਗਾਥ, ਸੋ ਪੜ੍ਹ ਪੜ੍ਹ ਜਾਏ ਲੋਕਾਈਆ। ਸਭ ਦਾ ਲਹਿਣਾ ਰੱਖਿਆ ਆਪਣੇ ਹਾਥ, ਏਕਾ ਬੰਧਨ ਪਾਈਆ। ਕੋਟਨ ਕੋਟ ਤ੍ਰਲੋਕੀ ਨਾਥ, ਹਰਿ ਜੂ ਸੇਵ ਲਗਾਈਆ। ਕੋਟਨ ਕੋਟ ਰਾਮ ਮੰਗਣ ਸਾਥ, ਰਾਮ ਰਮੱਯਾ ਸਾਚਾ ਮਾਹੀਆ। ਕੋਟਨ ਕੋਟ ਪੀਰ ਪੈਗ਼ੰਬਰ ਈਸਾ ਮੂਸਾ ਸੰਗ ਮੁਹੰਮਦ ਰਹੇ ਝਾਕ, ਨੇਤਰ ਨੈਣ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਸੱਜਣ ਆਪੇ ਸਾਕ, ਆਪੇ ਪਾਕੀ ਆਪੇ ਪਾਕ, ਆਪੇ ਨਾਤਾ ਲਏ ਤੁੜਾਈਆ। ਜੁਗ ਜੁਗ ਨਾਤਾ ਆਪੇ ਜੋੜ, ਨਿਰਗੁਣ ਸਰਗੁਣ ਖੇਲ ਕਰਾਇਆ। ਗੁਰ ਅਵਤਾਰ ਚੜ੍ਹਾਏ ਘੋੜ, ਸ਼ਬਦ ਘੋੜਾ ਇਕ ਦੌੜਾਇਆ। ਚੌਥੇ ਪਦ ਲਗਾਇਆ ਪੌੜ, ਸਾਚਾ ਮੰਦਰ ਇਕ ਵਖਾਇਆ। ਅੰਮ੍ਰਿਤ ਆਤਮ ਪਿਆ ਬੁਝਾਈ ਔੜ, ਏਕਾ ਅੰਮ੍ਰਿਤ ਮੇਘ ਬਰਸਾਇਆ। ਦੋ ਜਹਾਨਾਂ ਪੰਧ ਮੁਕਾਏ ਦੌੜ ਦੌੜ, ਵੇਸ ਅਵੱਲਾ ਆਪ ਵਟਾਇਆ। ਵਿਚ ਕਿਸੇ ਨਾ ਆਇਆ ਗੌਰ, ਸਤਿ ਦਰਸ ਨਾ ਕਿਸੇ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਡੋਰ ਆਪ ਬੰਧਾਇਆ। ਆਪਣੀ ਬੰਨ੍ਹੇ ਸਾਚੀ ਡੋਰ, ਏਕਾ ਤੰਦ ਬੰਧਾਈਆ। ਵਿਸ਼ਨ ਬ੍ਰਹਮਾ ਸ਼ਿਵ ਆਪੇ ਤੋਰ, ਆਪੇ ਲਏ ਛੁਪਾਈਆ। ਗੁਰ ਅਵਤਾਰ ਚੜ੍ਹਾਏ ਘੋੜ, ਸਿਹਰਾ ਸੀਸ ਗੁੰਦਾਈਆ। ਆਪੇ ਵੇਖੇ ਮਾਟੀ ਗੋਰ, ਆਪੇ ਹੱਡੀਆਂ ਤਨ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਆਪਣਾ ਖੇਲ ਕਰੇ ਕਰਤਾਰਾ, ਕਲਜੁਗ ਅੰਤ ਮਿਲੇ ਵਡਿਆਈਆ। ਜੁਗ ਚੌਕੜੀ ਪਾਰ ਕਿਨਾਰਾ, ਕਲਜੁਗ ਮੇਟੇ ਝੂਠੀ ਛਾਹੀਆ। ਨਿਰਗੁਣ ਨਾਨਕ ਲੇਖ ਅਪਾਰਾ, ਸਰਗੁਣ ਜੀਵ ਗਿਆ ਸਮਝਾਈਆ। ਗੋਬਿੰਦ ਏਕਾ ਬੋਲ ਜੈਕਾਰਾ, ਪੁਰਖ ਅਕਾਲ ਮਨਾਈਆ। ਪ੍ਰਗਟ ਹੋਏ ਹਰਿ ਕਰਤਾਰਾ, ਮਹਾਂਬਲੀ ਨਾਉਂ ਧਰਾਈਆ। ਡੰਕ ਵਜਾਏ ਵਿਚ ਸੰਸਾਰਾ, ਚਾਰ ਕੁੰਟਾਂ ਲਏ ਉਠਾਈਆ। ਸ਼ਾਹ ਸੁਲਤਾਨਾ ਮਾਰੇ ਮਾਰਾ, ਰਾਜ ਰਾਜਾਨਾਂ ਖ਼ਾਕ ਮਿਲਾਈਆ। ਚਾਰੇ ਵਰਨ ਕਰੇ ਖ਼ਵਾਰਾ, ਬਰਨ ਅਠਾਰਾਂ ਦੇਣ ਦੁਹਾਈਆ। ਏਕਾ ਬੋਲੇ ਸਤਿ ਜੈਕਾਰਾ, ਆਤਮ ਪਰਮਾਤਮ ਲਏ ਮਿਲਾਈਆ। ਏਕਾ ਵਖਾਏ ਮੰਦਰ ਦੁਆਰਾ, ਏਕਾ ਘਰ ਵੱਜੇ ਵਧਾਈਆ। ਏਕਾ ਇਸ਼ਟ ਸਰਬ ਸੰਸਾਰਾ, ਗੁਰਦੇਵ ਇਕ ਸਮਝਾਈਆ। ਏਕਾ ਨੂਰ ਨੂਰ ਉਜਿਆਰਾ, ਏਕਾ ਜੋਤ ਜੋਤ ਰੁਸ਼ਨਾਈਆ। ਏਕਾ ਭਗਤ ਇਕ ਭੰਡਾਰਾ, ਏਕਾ ਵਾਰ ਹਰਿ ਵਰਤਾਈਆ। ਸਚਖੰਡ ਖੋਲ੍ਹੇ ਮਾਤ ਦੁਆਰਾ, ਬ੍ਰਹਿਮੰਡ ਸੀਸ ਝੁਕਾਈਆ। ਗੁਰ ਅਵਤਾਰ ਕਰਨ ਨਿਮਸਕਾਰਾ, ਵਾਹਵਾ ਵਡੀ ਤੇਰੀ ਵਡਿਆਈਆ। ਜੁਗ ਚੌਕੜੀ ਕੱਟ ਕੇ ਆਏ ਤੇਰੀ ਵਗਾਰਾ, ਬਣ ਚਾਕਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਪਰਦਾ ਦਏ ਉਠਾਈਆ। ਵਿਸ਼ਨ ਬ੍ਰਹਮੇ ਸ਼ਿਵ ਵੇਲਾ ਅੰਤ ਮੁਕਣਾ, ਮੁਕਾਵਣਹਾਰ ਕਰਤਾਰਾ। ਨਿਰਗੁਣ ਨੂਰ ਹੋਏ ਬੁਕਣਾ, ਪਰਗਟ ਹੋ ਵਿਚ ਸੰਸਾਰਾ। ਲੱਖ ਚੁਰਾਸੀ ਬੂਟਾ ਸੁੱਕਣਾ, ਅੰਮ੍ਰਿਤ ਮਿਲੇ ਨਾ ਠੰਡਾ ਠਾਰਾ। ਹਰਿ ਕਾ ਭਾਣਾ ਕਦੇ ਨਾ ਰੁਕਣਾ, ਨਾ ਕੋਈ ਮੇਟੇ ਮੇਟਣਹਾਰਾ। ਜੰਗਲ ਜੂਹ ਉਜਾੜ ਪਹਾੜ ਕਿਸੇ ਨਾ ਲੁਕਣਾ, ਪੁਰਖ ਅਬਿਨਾਸ਼ੀ ਵੇਖੇ ਡੂੰਘੀ ਗਾਰਾ। ਤੀਰ ਨਿਸ਼ਾਨਾ ਕਦੇ ਨਾ ਉਕਣਾ, ਮਾਰੇ ਤੀਰ ਅਣਯਾਲਾ ਏਕਾ ਵਾਰਾ। ਜੂਠ ਝੂਠ ਡੇਰਾ ਪੁੱਟਣਾ, ਥਿਰ ਰਹੇ ਨਾ ਵਿਚ ਸੰਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦਏ ਸਹਾਰਾ। ਮਿਲਿਆ ਸਹਾਰਾ ਤੇਰਾ ਨਾਮ, ਵਿਸ਼ਨ ਬ੍ਰਹਮਾ ਸ਼ਿਵ ਖ਼ੁਸ਼ੀ ਮਨਾਈਆ। ਤੂੰ ਕਰਤਾ ਕਰਨਾ ਆਪਣਾ ਕਾਮ, ਤੇਰੀ ਕੀਮਤ ਕੋਇ ਨਾ ਪਾਈਆ। ਹਉਂ ਸੇਵਕ ਬਰਦਾ ਬਣ ਗੁਲਾਮ, ਤੇਰੀ ਸੇਵ ਕਮਾਈਆ। ਅੰਤਮ ਦੇਣਾ ਇਕੋ ਜਾਮ, ਆਪਣਾ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਲੈਣਾ ਮਿਲਾਈਆ। ਤੇਰਾ ਮੇਲਾ ਮਿਲੇ ਦਰਗਾਹ, ਏਕਾ ਮੰਗ ਮੰਗਾਇਆ। ਪੁਰਖ ਅਬਿਨਾਸ਼ੀ ਦਏ ਸਲਾਹ, ਸਾਚਾ ਹੁਕਮ ਸੁਣਾਇਆ। ਕਲਜੁਗ ਅੰਤਮ ਜਾਏ ਆ, ਜੁਗ ਚੌਕੜੀ ਪਾਰ ਕਰਾਇਆ। ਗੋਬਿੰਦ ਲੇਖਾ ਜਾਏ ਲਿਖਾ, ਨਾ ਕੋਈ ਮੇਟੇ ਮੇਟ ਮਿਟਾਇਆ। ਨਿਰਗੁਣ ਨੂਰ ਵੇਸ ਲਏ ਵਟਾ, ਨਿਹਕਲੰਕ ਨਾਉਂ ਧਰਾਇਆ। ਸਾਚਾ ਡੰਕਾ ਦਏ ਵਜਾ, ਲੋਆਂ ਪੁਰੀਆਂ ਆਪ ਸੁਣਾਇਆ। ਰਾਓ ਰੰਕਾਂ ਲਏ ਉਠਾ, ਸੋਇਆ ਕੋਇ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇਆ। ਆਪਣਾ ਭੇਵ ਦੱਸੇ ਹਾਲ, ਨਿਰਗੁਣ ਨਿਰਗੁਣ ਆਪ ਜਣਾਈਆ। ਜੁਗ ਚੌਕੜੀ ਖਾਵੇ ਕਾਲ, ਲੱਖ ਚੁਰਾਸੀ ਰਹਿਣ ਨਾ ਪਾਈਆ। ਗੁਰ ਅਵਤਾਰ ਬਣ ਦਲਾਲ, ਜੁਗ ਜੁਗ ਸੇਵ ਕਮਾਈਆ। ਅੰਤ ਪਤ ਨਾ ਦਿਸੇ ਕਿਸੇ ਡਾਲ, ਫਲ ਫੂਲ ਨਾ ਕੋਇ ਵਖਾਈਆ। ਪਰਗਟ ਹੋ ਸ੍ਰੀ ਭਗਵਾਨ, ਆਪਣਾ ਨਾਉਂ ਧਰਾਈਆ । ਜੁਗ ਚੌਕੜੀ ਮੇਟ ਨਿਸ਼ਾਨ, ਸਾਚਾ ਰਾਹ ਚਲਾਈਆ। ਆਤਮ ਪਰਮਾਤਮ ਇਕ ਗਿਆਨ, ਏਕਾ ਕਰੇ ਪੜ੍ਹਾਈਆ। ਚਾਰ ਵੇਦ ਹੋਣ ਹੈਰਾਨ, ਸ਼ਾਸਤਰ ਸਿਮਰਤ ਦੇਣ ਦੁਹਾਈਆ। ਗਾਇਤਰੀ ਮੰਤਰ ਨਾ ਕੋਇ ਧਿਆਨ, ਗੀਤਾ ਗਿਆਨ ਨਾ ਕੋਇ ਸਾਲਾਹੀਆ। ਅੰਜੀਲ ਕੁਰਾਨ ਨੈਣ ਸ਼ਰਮਾਣ, ਤੀਸ ਬਤੀਸ ਨਾ ਕੋਇ ਅਲਾਈਆ। ਖਾਣੀ ਬਾਣੀ ਨਾ ਕੋਇ ਪਰਧਾਨ, ਸਚ ਪਰਧਾਨਗੀ ਇਕ ਕਮਾਈਆ। ਸਰਬ ਦਾ ਦਾਤਾ ਇਕ ਭਗਵਾਨ, ਪੁਰਖ ਅਕਾਲ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਚਲਾਈਆ। ਕਲਜੁਗ ਅੰਤਮ ਚਲੇ ਰਾਹ, ਹਰਿ ਰਹਿਬਰ ਦਇਆ ਕਮਾਇੰਦਾ। ਚਾਰ ਜੁਗ ਦੀ ਆਸ਼ਾ ਪੂਰੀ ਦਏ ਕਰਾ, ਨਿਰਾਸਾ ਕੋਇ ਰਹਿਣ ਨਾ ਪਾਇੰਦਾ। ਰਾਮ ਰੂਪ ਹਰਿ ਲਏ ਵਟਾ, ਕ੍ਰਿਸ਼ਨਾ ਰੰਗ ਵਖਾਇੰਦਾ। ਈਸ ਮੂਸਾ ਨੂਰ ਧਰਾ, ਪੰਜ ਤੱਤ ਡਗਮਗਾਇੰਦਾ। ਮੁਹੰਮਦ ਅਹਿਮਦ ਆਪ ਪੜ੍ਹਾ, ਕਲਮਾ ਅਮਾਮ ਸਿਖਾਇੰਦਾ। ਮੰਤਰ ਸਤਿਨਾਮ ਦ੍ਰਿੜਾ, ਸਤਿ ਸਤਿ ਮਾਰਗ ਚੜ੍ਹਾਇੰਦਾ। ਡੰਕਾ ਫਤਹਿ ਇਕ ਵਜਾ, ਏਕਾ ਹੁਕਮ ਮਨਾਇੰਦਾ। ਅੰਤਮ ਲਹਿਣਾ ਦਏ ਮੁਕਾ, ਲੇਖਾ ਸਭ ਦਾ ਆਪ ਚੁਕਾਇੰਦਾ। ਚਾਰ ਵਰਨ ਏਕਾ ਧਾਮ ਬਹਾ, ਏਕਾ ਘਰ ਵਖਾਇੰਦਾ। ਮੰਦਰ ਮਸਜਿਦ ਸ਼ਿਵਦੁਆਲਾ ਮੱਠ ਢਾ, ਸਾਚਾ ਖੇੜਾ ਆਪ ਵਖਾਇੰਦਾ। ਨਿਰਮਲ ਦੀਆ ਜੋਤ ਜਗਾ, ਕਮਲਾਪਾਤੀ ਸੋਭਾ ਪਾਇੰਦਾ। ਬਣ ਬਣ ਸਾਕੀ ਜਾਮ ਦਏ ਪਿਆ, ਅੰਮ੍ਰਿਤ ਪਿਆਲਾ ਹੱਥ ਉਠਾਇੰਦਾ। ਬੰਦ ਤਾਕੀ ਦਏ ਤੁੜਾ, ਬਜਰ ਕਪਾਟੀ ਪਰਦਾ ਲਾਹਿੰਦਾ। ਸਾਚੀ ਘਾਟੀ ਦਏ ਚੜ੍ਹਾ, ਹਰਿਜਨ ਸਾਚੇ ਆਪ ਉਠਾਇੰਦਾ। ਪਾਕੀ ਪਾਕ ਇਕ ਖ਼ੁਦਾ, ਪਰਵਰਦਿਗਾਰ ਵੇਖ ਵਖਾਇੰਦਾ। ਆਬੇ ਹਯਾਤ ਇਕ ਪਿਆ, ਆਪ ਆਪਣੇ ਰੰਗ ਰੰਗਾਇੰਦਾ। ਅਹਿਬਾਬ ਰਬਾਬ ਦਏ ਵਜਾ, ਸਰਬ ਸੰਸਾਰ ਆਪ ਵਜਾਇੰਦਾ। ਮੁਕਾਮੇ ਹੱਕ ਦਏ ਵਖਾ, ਹੱਕ ਹਕ਼ੀਕ਼ਤ ਆਪ ਕਰਾਇੰਦਾ। ਆਪਣੀ ਤਵਾਰੀਕ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਰਿਹਾ ਪੜ੍ਹਾ, ਆਪਣਾ ਤੁਆਰਫ਼ ਨਾ ਕਿਸੇ ਕਰਾਇੰਦਾ। ਦੂਰ ਦੁਰਾਡਾ ਬਣਦਾ ਰਿਹਾ ਮਲਾਹ, ਮਲਾਹਗੀਰ ਆਪ ਹੋ ਜਾਇੰਦਾ। ਦੋਏ ਜੋੜ ਸਭ ਮੰਗਦੇ ਗਏ ਪਨਾਹ, ਤੁਧ ਬਿਨ ਨਜ਼ਰ ਕੋਇ ਨਾ ਆਇੰਦਾ । ਪੰਜ ਤੱਤ ਕਾਇਆ ਕਰੇ ਗੁਨਾਹ, ਨਿਰਗੁਣ ਤਨ ਨਾ ਕੋਇ ਜਣਾਇੰਦਾ। ਚਾਰ ਕੁੰਟ ਦੇ ਚਾਰੋਂ ਰਾਹ, ਚਾਰੇ ਜੁਗ ਵਖਾਇੰਦਾ। ਕੋਈ ਵੇਦ ਗਿਆ ਸੁਣਾ, ਕੋਈ ਸ਼ਾਸਤਰ ਸਿਮਰਤ ਧਿਆਨ ਲਗਾਇੰਦਾ। ਕੋਈ ਪੁਰਾਨਾਂ ਗਿਆ ਗਾ, ਕੋਈ ਗੀਤਾ ਗਿਆਨ ਦ੍ਰਿੜਾਇੰਦਾ। ਕੋਈ ਅੰਜੀਲ ਕੁਰਾਨਾਂ ਵੰਡ ਵੰਡਾ, ਅਲਫ਼ ਯੇ ਭੇਵ ਮੁਕਾਇੰਦਾ। ਕੋਈ ਖਾਣੀ ਬਾਣੀ ਰਿਹਾ ਸੁਣਾ, ਆਪਣਾ ਰਾਗ ਅਲਾਇੰਦਾ। ਕੋਇ ਰਾਮ ਕ੍ਰਿਸ਼ਨ ਇਸ਼ਟ ਰਿਹਾ ਮਨਾ, ਕੋਇ ਦ੍ਰਿਸ਼ਟ ਵਿਚ ਸਮਾਇੰਦਾ। ਕੋਇ ਨੂਰੀ ਜਲਵਾ ਰਿਹਾ ਧਰਾ, ਈਸਾ ਮੂਸਾ ਵੰਡ ਵੰਡਾਇੰਦਾ। ਕੋਈ ਕਹੇ ਖ਼ੁਦਾ, ਅਹਿਮਦ ਆਪਣਾ ਨਾਦ ਵਜਾਇੰਦਾ। ਨਾਨਕ ਨਿਰਗੁਣ ਇਕੋ ਲਿਆ ਮਨਾ, ਏਕੰਕਾਰਾ ਇਕ ਸਲਾਹਿੰਦਾ । ਗੋਬਿੰਦ ਸੂਰਾ ਗਿਆ ਸਮਝਾ, ਪੁਰਖ ਅਕਾਲ ਇਕ ਮਨਾਇੰਦਾ। ਕਲਜੁਗ ਅੰਤਮ ਜਾਏ ਆ, ਨਿਹਕਲੰਕਾ ਨਾਉਂ ਧਰਾਇੰਦਾ। ਸਭ ਦਾ ਸ਼ੰਕਾ ਦਏ ਮਿਟਾ, ਸ਼ਾਸਤਰ ਸਿਮਰਤ ਡੇਰਾ ਢਾਹਿੰਦਾ। ਚਾਰ ਜੁਗ ਦਾ ਲੇਖਾ ਦਏ ਚੁਕਾ, ਬਾਕੀ ਕੋਇ ਨਜ਼ਰ ਨਾ ਆਇੰਦਾ। ਕਲਜੁਗ ਕੂੜਾ ਦਏ ਖਪਾ, ਕੂੜੀ ਕਿਰਿਆ ਆਪ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਕਰਾਇੰਦਾ। ਆਪਣਾ ਖੇਲ ਕਰੇ ਕਰਤਾਰਾ, ਅਚਰਜ ਖੇਲ ਵਖਾਈਆ। ਲੱਖ ਚੁਰਾਸੀ ਮੇਟ ਪਸਾਰਾ, ਕੂੜੀ ਕਿਰਿਆ ਦਏ ਗਵਾਈਆ। ਵਿਸ਼ਨ ਬ੍ਰਹਮਾ ਸ਼ਿਵ ਪਾਰ ਕਿਨਾਰਾ, ਕਰੋੜ ਤਤੀਸਾ ਰਹਿਣ ਨਾ ਪਾਈਆ। ਸਚਖੰਡ ਵਾਸੀ ਸਚਖੰਡ ਸੁਹਾਏ ਸਚ ਦੁਆਰਾ, ਦਰ ਘਰ ਸਾਚੇ ਵੱਜੇ ਵਧਾਈਆ। ਗੁਰਮੁਖ ਵੇਖੇ ਆਪਣੀ ਧਾਰਾ, ਧਾਰ ਧਾਰ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪ ਚਲਾਈਆ। ਹਰਿ ਭਗਤਾਂ ਦੁੱਖ ਨਿਵਾਰਿਆ, ਮਿਟੇ ਰੋਗ ਸੰਤਾਪ। ਚਰਨ ਕਵਲ ਦੇਵੇ ਅਧਾਰਿਆ, ਆਤਮ ਪਰਮਾਤਮ ਸੋਹੰ ਜਾਪ। ਉਤਰੇ ਪਾਰ ਵਿਚ ਸੰਸਾਰਿਆ, ਇਕ ਵਖਾਏ ਸਾਚਾ ਘਾਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੇਟੇ ਅੰਧੇਰੀ ਰਾਤ। ਧੂਆਂਧਾਰ ਮੇਟੇ ਦੁੱਖ, ਦਰਦੀ ਦਰਦ ਵੰਡਾਇੰਦਾ। ਘਰ ਘਰ ਉਪਜੇ ਏਕਾ ਸੁਖ, ਸਾਂਤਕ ਸਤਿ ਕਰਾਇੰਦਾ। ਉਜਲ ਕਰੇ ਮਾਤ ਮੁਖ, ਲੱਖ ਚੁਰਾਸੀ ਵਿਚ ਆਪ ਵਡਿਆਇੰਦਾ। ਆਪ ਆਪਣੀ ਗੋਦੀ ਚੁੱਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੁਖ ਇਕ ਸਮਝਾਇੰਦਾ। ਸਾਚਾ ਸੁਖ ਸਤਿਗੁਰ ਚਰਨ, ਕਵਲ ਦਏ ਸ਼ਰਨਾਈਆ। ਨੇਤਰ ਖੋਲ੍ਹੇ ਹਰਨ ਫਰਨ, ਮੇਟੇ ਝੂਠੀ ਬੀਨਾਈਆ। ਗੁਰਮੁਖ ਵਿਰਲਾ ਦਾਤੀ ਦਾਨ, ਦਰ ਮਿਲਿਆ ਏਕਾ ਮਾਹੀਆ। ਸਾਚਾ ਨਾਮ ਸਦਾ ਪੜ੍ਹਨ, ਏਕਾ ਢੋਲਾ ਗਾਈਆ। ਤ੍ਰੈਗੁਣ ਅਗਨ ਕਦੇ ਨਾ ਸੜਨ, ਮਾਇਆ ਪੋਹ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੁੱਖ ਮਿਟਾਈਆ। ਚਿੰਤਾ ਦੁੱਖ ਦਲਿਦਰ ਹੋਏ ਦੂਰ, ਸਤਿਗੁਰ ਪੂਰਾ ਆਪ ਕਰਾਇੰਦਾ। ਦਰਸ ਵਖਾਏ ਹਾਜ਼ਰ ਹਜ਼ੂਰ, ਰੂਪ ਅਨੂਪ ਆਪ ਵਟਾਇੰਦਾ। ਆਸਾ ਮਨਸਾ ਕਰੇ ਪੂਰ, ਤ੍ਰਿਸ਼ਨਾ ਭੁੱਖ ਗਵਾਇੰਦਾ। ਹਉਂਮੇ ਹੰਗਤਾ ਤੋੜ ਗਰੂਰ, ਸਚ ਸੁੱਚ ਸਮਝਾਇੰਦਾ। ਦਾਤਾ ਦਾਨੀ ਜੋਧਾ ਸੂਰ, ਬਲ ਆਪਣਾ ਆਪ ਵਖਾਇੰਦਾ। ਨਾਤਾ ਤੋੜ ਕੂੜੋ ਕੂੜ, ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁੱਖ ਦਰਦ ਆਪ ਗਵਾਇੰਦਾ। ਦੁੱਖ ਦਰਦ ਜਾਏ ਨੱਠ, ਗੁਰਸਿਖ ਦਰ ਰਹਿਣ ਨਾ ਪਾਈਆ। ਸਰਨ ਸਰਨਾਈ ਜੋ ਜਨ ਜਾਏ ਢੱਠ, ਮਿਲੇ ਮਾਣ ਵਡਿਆਈਆ। ਨਾਤਾ ਤੁਟੇ ਅਠਸਠ, ਸਰ ਸਰੋਵਰ ਇਕ ਨੁਹਾਈਆ। ਜੋਤ ਜਗਾਏ ਲਟ ਲਟ, ਅੰਧ ਅੰਧੇਰ ਦਏ ਮਿਟਾਈਆ। ਦੂਈ ਦਵੈਤੀ ਮੇਟੇ ਫੱਟ, ਏਕਾ ਪੱਟੀ ਨਾਮ ਪੜ੍ਹਾਈਆ। ਨਾਮ ਵਣਜਾਰਾ ਖੋਲ੍ਹੇ ਹੱਟ, ਏਕਾ ਵਸਤ ਵਿਕਾਈਆ। ਗੁਰਮੁਖ ਵਿਰਲਾ ਲਾਹਾ ਲਏ ਖੱਟ, ਭਰਮੇ ਭੁੱਲੀ ਸਰਬ ਲੋਕਾਈਆ। ਹਰਿ ਕਾ ਖੇਲ ਬਾਜ਼ੀਗਰ ਨਟ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦਾ ਸਹਾਈਆ। ਭਗਤ ਸੁਹੇਲਾ ਆਪ ਪ੍ਰਭ, ਜੁਗ ਜੁਗ ਸੇਵ ਕਮਾਇੰਦਾ। ਲੱਖ ਚੁਰਾਸੀ ਵਿਚੋਂ ਲੱਭ, ਆਪਣਾ ਮੇਲ ਮਿਲਾਇੰਦਾ। ਅੰਮ੍ਰਿਤ ਕਵਲ ਚੁਆਏ ਨੱਭ, ਨਿਝਰ ਝਿਰਨਾ ਆਪ ਝਿਰਾਇੰਦਾ। ਚਰਨ ਦੁਆਰੇ ਸਾਚੇ ਸਦ, ਦੁਖੜਾ ਦਰਦ ਵੰਡਾਇੰਦਾ। ਲੱਖ ਚੁਰਾਸੀ ਵਿਚੋਂ ਕੱਢ, ਆਪਣੇ ਘਰ ਬਹਾਇੰਦਾ। ਨਾਤਾ ਤੁੱਟੇ ਮਾਸ ਨਾੜੀ ਹੱਡ, ਤੱਤਵ ਤੱਤ ਮੋਹ ਚੁਕਾਇੰਦਾ। ਚਰਨ ਕਵਲ ਜੋ ਜਾਏ ਢੱਠ, ਫੜ ਬਾਹੋਂ ਆਪ ਉਠਾਇੰਦਾ। ਲਹਿਣਾ ਜਾਣੇ ਤੱਤ ਅੱਠ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁਧ ਆਪਣੇ ਧੰਦੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਬਲੇ ਰੱਤ ਰੱਤੀ ਰੱਤ ਰੰਗ ਰੰਗਾਇੰਦਾ। ਏਕਾ ਦੇਵੇ ਬ੍ਰਹਮ ਮਤ, ਪਾਰਬ੍ਰਹਮ ਆਪ ਸਮਝਾਇੰਦਾ। ਸਤਿ ਸੰਤੋਖ ਧੀਰਜ ਜਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁੱਖ ਦਲਿਦਰ ਆਪ ਗੁਵਾਇੰਦਾ। ਦੁੱਖ ਦਲਿਦਰ ਜਗਤ ਪਿਆਰ, ਕਾਇਆ ਬੰਧਨ ਪਾਈਆ। ਜਿਸ ਜਨ ਮਿਲੇ ਹਰਿ ਨਿਰੰਕਾਰ, ਦੁੱਖ ਸੁਖ ਨਾ ਜਾਣੇ ਰਾਈਆ। ਅੱਠੇ ਪਹਿਰ ਦਰਸ ਦੀਦਾਰ, ਦਿਵਸ ਰੈਣ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੁੱਖ ਆਪ ਵੰਡਾਈਆ। ਭਗਤਾਂ ਪਹਿਲੇ ਦੁੱਖ ਕੱਟ, ਆਪਣਾ ਖੇਲ ਕਰਾਇੰਦਾ। ਵੇਖੋ ਤਾਰਿਆ ਧੰਨਾ ਜੱਟ, ਬਣ ਬਣ ਸੇਵਕ ਸੇਵ ਕਮਾਇੰਦਾ। ਨਾਮੇ ਛੱਪਰੀ ਛਾਈ ਛੱਤ, ਦਿਸ ਕਿਸੇ ਨਾ ਆਇੰਦਾ। ਰਵਦਾਸ ਚੁਮਿਆਰਾ ਪਾਹਨੀ ਗੰਢ, ਗੰਗਾ ਮੇਲ ਮਿਲਾਇੰਦਾ। ਗੁਰਮੁਖ ਤੇਰੀ ਕੱਟੇ ਆਪ ਵਾਟ, ਬਣ ਪਾਂਧੀ ਪੰਧ ਮੁਕਾਇੰਦਾ। ਜਿਸ ਜਨ ਦੇਵੇ ਆਪਣੀ ਦਾਤ, ਨਾਮ ਵਸਤ ਆਪ ਵਰਤਾਇੰਦਾ। ਜਗਤ ਦੁੱਖ ਮਿਟੇ ਅੰਧੇਰੀ ਰਾਤ, ਸਾਚਾ ਸੁਖ ਇਕ ਵਖਾਇੰਦਾ। ਆਪੇ ਬਣੇ ਮਾਈ ਬਾਪ, ਪਿਤਾ ਪੂਤ ਗੋਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਦੁੱਖ ਆਪ ਵੰਡਾਇੰਦਾ। ਭਗਤਾਂ ਦੁੱਖ ਦਿਤਾ ਵੰਡ, ਏਕਾ ਵੰਡ ਵੰਡਾਈਆ। ਕਰ ਦਰਸ ਪਾਵੇ ਠੰਡ, ਈਸ ਧਾਰ ਚਲਾਈਆ। ਗੁਰਮੁਖ ਆਤਮ ਹੋਏ ਨਾ ਰੰਡ, ਹਰਿ ਕੰਤ ਲਏ ਪ੍ਰਨਾਈਆ। ਜਨਮ ਜੁਗ ਦੀ ਟੁੱਟੀ ਗੰਢ, ਏਕਾ ਬੰਧਨ ਪਾਈਆ। ਪੰਚ ਵਿਕਾਰਾ ਕੁਟ ਕੁਟ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਈਆ। ਇਕ ਉਪਜਾਏ ਆਤਮ ਅਨੰਦ, ਪਰਮਾਨੰਦ ਆਪ ਵਖਾਈਆ। ਸੋਹੰ ਗੌਣਾ ਭਗਤ ਸੁਹਾਗੀ ਛੰਦ, ਘਰ ਸਾਚੇ ਵੱਜੇ ਵਧਾਈਆ। ਨਾਤਾ ਤੁਟੇ ਬੱਤੀ ਦੰਦ, ਰਸਨਾ ਜਿਹਵਾ ਨਾ ਕੋਇ ਕੁੜਮਾਈਆ। ਦਰਸ ਦਖਾਏ ਜੋ ਸੁੱਤਾ ਦੇ ਕਰ ਕੰਡ, ਆਪਣੀ ਕਰਵਟ ਲਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੁਖ ਗੁਰਮੁਖ ਝੋਲੀ ਪਾਈਆ। ਜਨ ਭਗਤਾਂ ਤੋੜੇ ਹਰਿ ਜੂ ਬੰਧਨ, ਬੰਦੀਖ਼ਾਨਾ ਰਹਿਣ ਨਾ ਪਾਈਆ। ਮਸਤਕ ਤਿਲਕ ਲਗਾਏ ਨਾਮ ਚੰਦਨ, ਚੰਦ ਚਾਂਦਨੀ ਕਰ ਰੁਸ਼ਨਾਈਆ। ਜਿਉਂ ਬਿਦਰ ਸੁਦਾਮਾ ਮੇਲਾ ਤ੍ਰਲੋਕੀ ਨੰਦਨ, ਗ਼ਰੀਬ ਨਿਮਾਣੇ ਗਲੇ ਲਗਾਈਆ। ਤਿਉਂ ਕਲਜੁਗ ਅੰਤਮ ਕਰੇ ਖੰਡਨ, ਕੂੜ ਕੁੜਿਆਰਾ ਦਏ ਗਵਾਈਆ। ਲੱਖ ਚੁਰਾਸੀ ਕੱਟੇ ਫੰਦਨ, ਨਾਮ ਕਟਾਰਾ ਇਕ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਨਰਾਇਣ ਹੋਏ ਸਹਾਈਆ। ਨਰ ਨਰਾਇਣ ਸਰਬ ਗੁਣਵੰਤ, ਆਦਿ ਜੁਗਾਦਿ ਸਮਾਇਆ। ਜੁਗ ਜੁਗ ਵੇਖੇ ਭਗਤ, ਸ੍ਰੀ ਭਗਵੰਤ ਰੂਪ ਅਨੂਪ ਧਰਾਇਆ। ਕਲਜੁਗ ਅੰਤ ਬਣਾਏ ਬਣਤ, ਆਪਣਾ ਖੇਲ ਵਖਾਇਆ। ਹਰਿਜਨ ਮੇਲੇ ਸਾਚੇ ਸੰਤ, ਏਕਾ ਬੂਝ ਬੁਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜੀ ਕਿਰਿਆ ਦਏ ਖਪਾਇਆ। ਕੂੜੀ ਕਿਰਿਆ ਜਾਏ ਛੁੱਟ, ਕਲਜੁਗ ਰਹਿਣ ਨਾ ਪਾਈਆ। ਪੰਚ ਵਿਕਾਰਾ ਕੱਢੇ ਕੁੱਟ, ਨਾਮ ਖੰਡਾ ਇਕ ਚਮਕਾਈਆ। ਭਗਤਾਂ ਉਪਰ ਹਰਿ ਜੂ ਤੁਠ, ਆਪਣਾ ਦਰਸ ਦਿਖਾਈਆ। ਜਾਮ ਪਿਆਏ ਅੰਮ੍ਰਿਤ ਘੁਟ, ਨਿਝਰ ਝਿਰਨਾ ਦਏ ਝਿਰਾਈਆ। ਕੂੜੀ ਵਾਸਨਾ ਕੱਢੇ ਖੋਟ, ਦੁਰਮਤ ਮੈਲ ਧੁਆਈਆ। ਇਕ ਜਗਾਏ ਨਿਰਮਲ ਜੋਤ, ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਫੰਦਨ ਦਏ ਤੁੜਾਈਆ। ਕਲਜੁਗ ਫੰਦਨ ਕੱਟੇ ਗੰਢ, ਹਰਿ ਸੱਜਣ ਆਪ ਤੁੜਾਇੰਦਾ। ਕੂੜੀ ਕਿਰਿਆ ਮੇਟ ਘਮੰਡ, ਨਿਵਣ ਸੋ ਅੱਖਰ ਇਕ ਪੜ੍ਹਾਇੰਦਾ। ਚਾਰ ਵਰਨ ਦਾ ਇਕ ਭਗਵੰਤ, ਸਾਚਾ ਸੰਗ ਨਿਭਾਇੰਦਾ। ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਆਪ ਤਰਾਇੰਦਾ। ਭਗਤ ਤਰਾਏ ਡੂੰਘੇ ਸਾਗਰ, ਕਲਜੁਗ ਬੇੜਾ ਆਪ ਚਲਾਈਆ। ਜੋਤ ਜਗਾਏ ਕਾਇਆ ਗਾਗਰ, ਅੰਧ ਅੰਧੇਰ ਮਿਟਾਈਆ। ਨਿਰਮਲ ਕਰਮ ਕਰੇ ਉਜਾਗਰ, ਪੂਰਬ ਲਹਿਣਾ ਵੇਖ ਵਖਾਈਆ। ਹਰਿਜਨ ਬਣਾਏ ਸਚ ਸੌਦਾਗਰ, ਸਾਚਾ ਹੱਟ ਖੁਲ੍ਹਾਈਆ। ਦਰ ਆਇਆਂ ਘਰ ਦੇਵੇ ਆਦਰ, ਦਰਦੀ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਬੰਧਨ ਦਏ ਤੁੜਾਈਆ। ਸਾਚੀ ਸਿਖਿਆ ਹਰਿਜਨ ਸਿਖ, ਹਰਿ ਸਤਿਗੁਰ ਆਪ ਸਮਝਾਈਆ। ਬਿਨ ਕਰਮਾਂ ਲੇਖ ਦਏ ਲਿਖ, ਨਿਹਕਰਮੀ ਆਪਣਾ ਕਰਮ ਕਮਾਈਆ। ਅਨਡਿਠੜੀ ਪਾਏ ਨਾਮ ਭਿੱਛ, ਕਾਇਆ ਅੰਤਰ ਝੋਲੀ ਆਪ ਭਰਾਈਆ। ਜਨਮ ਜਨਮ ਦੀ ਕੱਢੇ ਵਿਖ, ਵਿਸ ਤਨ ਰਹਿਣ ਨਾ ਪਾਈਆ। ਗ੍ਰਹਿ ਮੰਦਰ ਅੰਦਰ ਨਿਰਗੁਣ ਨੂਰ ਸਤਿ ਸਰੂਪ ਆਏ ਦਿਸ, ਅੰਧ ਅੰਧੇਰ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਹਰਿ ਨਿਰੰਕਾਰ, ਆਦਿ ਜੁਗਾਦਿ ਸਮਝਾਇੰਦਾ। ਸੋ ਪੁਰਖ ਨਿਰੰਜਣ ਹੋ ਉਜਿਆਰ, ਹਰਿ ਪੁਰਖ ਨਿਰੰਜਣ ਹੁਕਮ ਵਰਤਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਸ਼ਬਦੀ ਸੁਤ ਕਰ ਤਿਆਰ, ਤ੍ਰੈਭਵਨ ਆਪਣਾ ਖੇਲ ਕਰਾਇੰਦਾ। ਬ੍ਰਹਿਮੰਡ ਖੰਡ ਦੇ ਅਧਾਰ, ਵਿਸ਼ਨ ਬ੍ਰਹਮਾ ਸ਼ਿਵ ਹੁਕਮ ਵਰਤਾਇੰਦਾ। ਲੱਖ ਚੁਰਾਸੀ ਖੋਲ੍ਹ ਕਿਵਾੜ, ਘਟ ਘਟ ਆਪਣਾ ਨੂਰ ਧਰਾਇੰਦਾ। ਧੁਰ ਫ਼ਰਮਾਣਾ ਸਚ ਜੈਕਾਰ, ਨਾਮ ਨਿਧਾਨਾ ਆਪ ਸੁਣਾਇੰਦਾ। ਪੰਜ ਤੱਤ ਕਾਇਆ ਕਰੇ ਖ਼ਬਰਦਾਰ, ਗੁਰ ਪੀਰ ਅਵਤਾਰ ਆਪ ਪੜ੍ਹਾਇੰਦਾ। ਭਗਤ ਭਗਵੰਤ ਦਏ ਅਧਾਰ, ਆਪ ਆਪਣੀ ਬੂਝ ਬੁਝਾਇੰਦਾ। ਸਾਚੇ ਸੰਤਾਂ ਮੇਲ ਨਾਰ, ਕੰਤ ਭਤਾਰ ਨਰ ਨਰਾਇਣ ਖ਼ੁਸ਼ੀ ਵਖਾਇੰਦਾ। ਗੁਰਮੁਖ ਸਾਚੇ ਪੌੜੇ ਦੇਵੇ ਚਾੜ੍ਹ, ਸਚ ਮਹੱਲਾ ਸੋਭਾ ਪਾਇੰਦਾ। ਗੁਰਸਿਖਾਂ ਦੇਵੇ ਦਰਸ ਦੀਦਾਰ, ਨੇਤਰ ਲੋਚਣ ਨੈਣ ਖੁਲ੍ਹਾਇੰਦਾ। ਜੁਗ ਚੌਕੜੀ ਖੇਲ ਕਰੇ ਵਾਰੋ ਵਾਰ, ਕੋਟਨ ਕੋਟ ਕਾਲ ਲੇਖੇ ਵਿਚ ਫਿਰਾਇੰਦਾ। ਸਤਿਜੁਗ ਤਰੇਤਾ ਦੁਆਪਰ ਕਲਜੁਗ ਕਰ ਕਰ ਪਾਰ, ਜੁਗ ਪਾਂਧੀ ਪੰਧ ਮੁਕਾਇੰਦਾ। ਲੱਖ ਚੁਰਾਸੀ ਵੇਖੇ ਵਿਗਸੇ ਵੇਖਣਹਾਰ, ਅਨਭਵ ਆਪਣੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਸਾਚੀ ਸਿਖਿਆ ਸਚ ਸਮਝਾਇੰਦਾ। ਸਾਚੀ ਸਿਖਿਆ ਸਤਿਗੁਰ ਸੱਚ, ਸਤਿ ਸਤਿਵਾਦੀ ਆਪ ਜਣਾਈਆ। ਕੰਚਨ ਰੂਪ ਬਣਾਏ ਕਾਇਆ ਕੱਚ, ਨਾਮ ਕਸਵਟੀ ਏਕਾ ਲਾਈਆ। ਤ੍ਰੈਗੁਣ ਅਗਨ ਨਾ ਜਾਏ ਮੱਚ, ਅੰਮ੍ਰਿਤ ਮੇਘ ਸਾਂਤਕ ਸਤਿ ਕਰਾਈਆ। ਮਨ ਮਨੂਆ ਨਾ ਰਹੇ ਨੱਚ, ਨਟੂਆ ਸਵਾਂਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਜਿਸ ਸਮਝਾਈਆ। ਸਾਚੀ ਸਿਖਿਆ ਧੁਰ ਫ਼ਰਮਾਣ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਹਰਿ ਪੁਰਖ ਨਿਰੰਜਣ ਹੋ ਮਿਹਰਵਾਨ, ਮਿਹਰ ਨਜ਼ਰ ਇਕ ਟਿਕਾਇੰਦਾ। ਏਕੰਕਾਰਾ ਦੇਵੇ ਦਾਨ, ਵਸਤ ਅਮੋਲਕ ਝੋਲੀ ਪਾਇੰਦਾ। ਆਦਿ ਨਿਰੰਜਣ ਦਇਆਵਾਨ, ਜੋਤੀ ਨੂਰ ਡਗਮਗਾਇੰਦਾ। ਅਬਿਨਾਸ਼ੀ ਕਰਤਾ ਕਰ ਪਹਿਚਾਨ, ਸੰਤ ਸੁਹੇਲੇ ਆਪ ਉਠਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨ, ਨਿਰਗੁਣ ਸਰਗੁਣ ਆਪ ਝੁਲਾਇੰਦਾ। ਪਾਰਬ੍ਰਹਮ ਬ੍ਰਹਮ ਦੇਵੇ ਮਾਣ, ਆਪ ਆਪਣੀ ਬੂਝ ਬੁਝਾਇੰਦਾ। ਆਤਮ ਪਰਮਾਤਮ ਵਖਾਏ ਅਸਥਾਨ, ਸਚ ਭੂਮਕਾ ਇਕ ਸੁਹਾਇੰਦਾ। ਈਸ਼ ਜੀਵ ਦੇਵੇ ਮਾਣ, ਸਿਰ ਆਪਣਾ ਹੱਥ ਟਿਕਾਇੰਦਾ। ਹਰਿ ਕਾ ਸ਼ਬਦ ਧੁਰ ਫ਼ਰਮਾਣ, ਗੁਰ ਸਤਿਗੁਰ ਆਪ ਜਣਾਇੰਦਾ। ਕਾਇਆ ਤੋੜ ਜਗਤ ਅਭਿਮਾਨ, ਹਉਂਮੇ ਹੰਗਤਾ ਮੋਹ ਚੁਕਾਇੰਦਾ। ਜੂਠ ਝੂਠ ਨਾ ਰਹੇ ਦੁਕਾਨ, ਕੂੜੀ ਕਿਰਿਆ ਪੰਧ ਮੁਕਾਇੰਦਾ। ਘਰ ਵਿਚ ਘਰ ਖੇਲ ਕਰੇ ਮਹਾਨ, ਮਹਿਮਾ ਗਣਤ ਨਾ ਕੋਇ ਗਣਾਇੰਦਾ। ਨਿਰਗੁਣ ਸਰਗੁਣ ਕਰ ਪਰਵਾਨ, ਬੰਦ ਕਵਾੜੀ ਕੁੰਡਾ ਲਾਹਿੰਦਾ। ਅੰਮ੍ਰਿਤ ਝਿਰਨਾ ਪੀਣ ਖਾਣ, ਨਿਝਰ ਰਸ ਆਪ ਵਖਾਇੰਦਾ। ਅਨਹਦ ਨਾਦ ਸ਼ਬਦ ਧੁਨਕਾਨ, ਧੁੰਨ ਆਤਮਕ ਆਪ ਸੁਣਾਇੰਦਾ। ਸੁਰਤੀ ਸ਼ਬਦੀ ਮੇਲਾ ਗੋਪੀ ਕਾਹਨ, ਘਰ ਬੰਸਰੀ ਨਾਮ ਵਜਾਇੰਦਾ। ਜੋਤ ਨਿਰੰਜਣ ਜਗੇ ਮਹਾਨ, ਆਦਿ ਨਿਰੰਜਣ ਆਪ ਟਿਕਾਇੰਦਾ। ਆਤਮ ਸੇਜਾ ਕਰ ਪਰਵਾਨ, ਪਰਮ ਪੁਰਖ ਵੇਖ ਵਖਾਇੰਦਾ। ਨਿਰਗੁਣ ਨਿਰਾਕਾਰ ਅਜੂਨੀ ਰਹਿਤ ਜਾਣੀ ਜਾਣ, ਹਰ ਘਟ ਆਪਣਾ ਖੇਲ ਖਲਾਇੰਦਾ। ਜਿਸ ਜਨ ਦੇਵੇ ਆਪਣਾ ਦਾਨ, ਤਿਸ ਸਾਚੀ ਭਿਛਿਆ ਝੋਲੀ ਪਾਇੰਦਾ। ਗੁਰਮੁਖ ਵੇਖੇ ਮਾਰ ਧਿਆਨ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਗੁਰਮੁਖ ਵਿਰਲੇ ਆਪ ਬੁਝਾਇੰਦਾ। ਸਾਚੀ ਸਿਖਿਆ ਸਤਿਗੁਰ ਮੀਤ, ਹਰਿਜਨ ਸਚ ਸਚ ਜਣਾਈਆ। ਜੁਗ ਜੁਗ ਚਲਾਏ ਆਪਣੀ ਰੀਤ, ਭੇਵ ਅਭੇਵ ਆਪਣੇ ਹੱਥ ਰਖਾਈਆ। ਦੋ ਜਹਾਨਾਂ ਸੁਣਾਏ ਗੀਤ, ਬ੍ਰਹਿਮੰਡ ਖੰਡ ਵਰਭੰਡ ਕਰੇ ਪੜ੍ਹਾਈਆ। ਲੱਖ ਚੁਰਾਸੀ ਪਰਖੇ ਨੀਤ, ਘਟ ਘਟ ਆਪਣਾ ਆਸਣ ਲਾਈਆ। ਲੇਖਾ ਜਾਣੇ ਹਸਤ ਕੀਟ, ਊਚ ਨੀਚ ਨਾ ਕੋਇ ਵਡਿਆਈਆ। ਆਪੇ ਹੋਏ ਪਤਿਤ ਪੁਨੀਤ, ਪਤਤ ਪਾਪੀ ਲਏ ਤਰਾਈਆ। ਕਲਜੁਗ ਔਂਧ ਰਹੀ ਬੀਤ, ਵੇਲਾ ਗਿਆ ਹੱਥ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਬਿਨ ਸਿਖਿਆਂ ਆਪ ਸਮਝਾਈਆ। ਸਾਚੀ ਸਿਖਿਆ ਧੁਰ ਫ਼ਰਮਾਣ, ਧੁਰ ਦੀ ਬਾਣੀ ਬਾਣ ਲਗਾਇੰਦਾ। ਆਤਮ ਅੰਤਰ ਇਕ ਗਿਆਨ, ਬਿਨ ਪੜ੍ਹਿਆਂ ਆਪ ਸਮਝਾਇੰਦਾ। ਘਰ ਵਿਚ ਘਰ ਸਚ ਮਕਾਨ, ਗ੍ਰਹਿ ਮੰਦਰ ਆਪ ਵਖਾਇੰਦਾ। ਤਖ਼ਤ ਨਿਵਾਸੀ ਸ੍ਰੀ ਭਗਵਾਨ, ਸਾਚੇ ਤਖ਼ਤ ਨਜ਼ਰੀ ਆਇੰਦਾ। ਜੋਧਾ ਸੂਰ ਬਲੀ ਬਲਵਾਨ, ਬਲ ਆਪਣਾ ਆਪ ਵਖਾਇੰਦਾ। ਗੁਰਮੁਖ ਸੱਜਣ ਕਰ ਪਰਵਾਨ, ਆਪ ਆਪਣਾ ਮੇਲ ਮਿਲਾਇੰਦਾ। ਨਾਤਾ ਤੋੜ ਜੀਵ ਜਹਾਨ, ਜੀਵਣ ਜੁਗਤ ਆਪ ਸਮਝਾਇੰਦਾ। ਆਤਮ ਪਰਮਾਤਮ ਵਖਾਏ ਨਿਸ਼ਾਨ, ਬ੍ਰਹਮ ਪਾਰਬ੍ਰਹਮ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੀ ਸਿਖਿਆ ਇਕ ਵਖਾਇੰਦਾ। ਸਾਚੀ ਸਿਖ਼ਿਆ ਗੁਰ ਚਰਨ ਧਿਆਨ, ਧਿਆਨ ਧਿਆਨ ਵਿਚ ਜਣਾਈਆ। ਨੇਤਰ ਨੈਣ ਖੁਲ੍ਹੇ ਮਹਾਨ, ਲੋਚਣ ਦੋਏ ਬੰਦ ਵਖਾਈਆ। ਗ੍ਰਹਿ ਮੰਦਰ ਘਰ ਵੱਜੇ ਨਾਦ ਸ਼ਬਦ ਧੁਨਕਾਨ, ਸੁਰਤੀ ਸੁਰਤ ਸੁਰਤ ਭੁਆਈਆ। ਕਰੇ ਖੇਲ ਸ੍ਰੀ ਭਗਵਾਨ, ਭਗਵਨ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਸਿਖਿਆ ਏਕਾ ਅੱਖਰ ਕਰੇ ਪੜ੍ਹਾਈਆ। ਏਕਾ ਅੱਖਰ ਹਰਿ ਕਾ ਨਾਉਂ, ਨਿਸ਼ਅੱਖਰ ਮੇਲ ਮਿਲਾਇੰਦਾ। ਬਜ਼ਰ ਕਪਾਟੀ ਤੋੜੇ ਪੱਥਰ, ਤੀਰ ਨਿਸ਼ਾਨਾ ਇਕ ਚਲਾਇੰਦਾ। ਚੋਟੀ ਚਾੜ੍ਹੇ ਫੜ ਕੇ ਸਿਖਰ, ਅੱਧਵਿਚਕਾਰ ਨਾ ਕੋਇ ਅਟਕਾਇੰਦਾ। ਗੁਰਸਿਖ ਮਿਟੇ ਤੇਰਾ ਫ਼ਿਕਰ, ਜਿਸ ਆਪਣਾ ਮੇਲ ਮਿਲਾਇੰਦਾ। ਜਿਸ ਦੇ ਪਿਛੇ ਜ਼ਿਕਰੀਏ ਚਲਾਇਆ ਜ਼ਿਕਰ, ਸੋ ਆਪਣਾ ਜ਼ਿਕਰ ਗੁਰਮੁਖਾਂ ਆਪ ਸੁਣਾਇੰਦਾ। ਕਾਇਆ ਮੰਦਰ ਅੰਦਰ ਡੂੰਘੀ ਕੰਦਰ ਵਿਚੋਂ ਆਏ ਨਿਕਲ, ਅਨੁਭਵ ਆਪਣਾ ਰੂਪ ਧਰਾਇੰਦਾ। ਲੇਖਾ ਜਾਣੇ ਪਿਤਾ ਪੂਤ ਮਿੱਤਰ, ਗੁਰਮੁਖ ਗੁਰਸਿਖ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਸਿਖਿਆ ਆਪਣਾ ਨਾਉਂ ਸਮਝਾਇੰਦਾ। ਸਾਚੀ ਸਿਖਿਆ ਹਰਿ ਕਾ ਨਾਉਂ, ਹਰਿ ਜੂ ਹਰਿ ਹਰਿ ਕਰੇ ਪੜ੍ਹਾਈਆ। ਗ਼ਰੀਬ ਨਿਮਾਣਿਆਂ ਦੇਵੇ ਥਾਉਂ, ਦਰਗਹਿ ਸਚ ਵਡ ਵਡਿਆਈਆ। ਹੰਸ ਬਣਾਏ ਫੜ ਫੜ ਕਾਉਂ, ਕਾਗੋਂ ਹੰਸ ਰੂਪ ਵਟਾਈਆ। ਸਦਾ ਸੁਹੇਲਾ ਇਕ ਇਕੇਲਾ ਸਿਰ ਰੱਖੇ ਠੰਡੀ ਛਾਉਂ, ਸਮਰਥ ਪੁਰਖ ਦਇਆ ਕਮਾਈਆ। ਏਥੇ ਓਥੇ ਦੋ ਜਹਾਨ ਬਣੇ ਪਿਤਾ ਮਾਉਂ, ਗੁਰਸਿਖ ਬਾਲ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸਾਚਾ ਵਰ, ਤਿਸ ਸਾਚੀ ਸਿਖਿਆ ਦਏ ਸਮਝਾਈਆ। ਸਾਚੀ ਸਿਖਿਆ ਹਰਿ ਗੋਬਿੰਦ, ਗੁਰ ਗੁਰ ਰੂਪ ਜਣਾਇੰਦਾ। ਜਨਮ ਜਨਮ ਦੀ ਮੇਟੇ ਚਿੰਦ, ਸਗਲਾ ਦੁੱਖ ਮਿਟਾਇੰਦਾ। ਮੇਲ ਮਿਲਾਏ ਗੁਣੀ ਗਹਿੰਦ, ਗਹਿਰ ਗੰਭੀਰ ਆਪਣਾ ਭੇਵ ਖੁਲ੍ਹਾਇੰਦਾ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਲਹਿਰ ਲਹਿਰ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਸਿਖਿਆ ਇਕ ਵਖਾਇੰਦਾ। ਸਾਚੀ ਸਿਖਿਆ ਆਤਮ ਬ੍ਰਹਮ, ਪਾਰਬ੍ਰਹਮ ਕਰੇ ਪੜ੍ਹਾਈਆ। ਲੇਖਾ ਚੁੱਕੇ ਜਨਮ ਮਰਨ, ਮਰਨ ਜਨਮ ਦਏ ਗਵਾਈਆ। ਦੀਨ ਦਿਆਲ ਠਾਕਰ ਸਵਾਮੀ ਇਕ ਰਖਾਏ ਸਾਚੀ ਸ਼ਰਨ, ਦੂਸਰ ਓਟ ਨਾ ਕੋਇ ਤਕਾਈਆ। ਦੇਵੇ ਵਡਿਆਈ ਚਾਰ ਵਰਨ, ਬਰਨ ਅਠਾਰਾਂ ਮੇਟ ਮਿਟਾਈਆ। ਕਰ ਕਿਰਪਾ ਖੋਲ੍ਹੇ ਹਰਨ ਫਰਨ, ਘਰ ਸਤਿਗੁਰ ਨਜ਼ਰੀ ਆਈਆ। ਗੁਰਸਿਖ ਦੂਜੇ ਘਰ ਨਾ ਜਾਏ ਪੜ੍ਹਨ, ਸਤਿਗੁਰ ਅੰਦਰ ਬੈਠਾ ਆਪੇ ਲਏ ਪੜ੍ਹਾਈਆ। ਗੁਰਸਿਖ ਗੁਰ ਇਕ ਦੂਜੇ ਦਾ ਲੜ ਫੜਨ, ਫੜਿਆ ਪੱਲੂ ਛੁੱਟ ਕਦੇ ਨਾ ਜਾਈਆ। ਸਾਚੇ ਮੰਦਰ ਦੋਵੇਂ ਵੜਨ, ਇਕੱਠੇ ਬਹਿ ਬਹਿ ਖ਼ੁਸ਼ੀ ਮਨਾਈਆ। ਨਿਰਭੈ ਕੋਲੋਂ ਭੌ ਰੱਖ ਕਦੇ ਨਾ ਡਰਨ, ਪੁਰਖ ਅਕਾਲ ਗੁਰਮੁਖ ਸਾਚੇ ਆਪਣੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸਾਚੀ ਸਿਖਿਆ ਤਿਸ ਜਨਮ ਜਨਮ ਦੀ ਮਿਟੇ ਤਰਿਖਿਆ, ਤਰਿਖਾਵੰਤ ਅੰਮ੍ਰਿਤ ਨੀਰ ਇਕ ਪਿਆਈਆ। ਸਾਚੀ ਸਿਖਿਆ ਗੁਰ ਗਿਆਨ, ਬੋਧ ਅਗਾਧ ਗੁਰ ਗੁਰ ਕਰੇ ਪੜ੍ਹਾਈਆ। ਗ੍ਰਹਿ ਮੰਦਰ ਅੰਦਰ ਡੂੰਘੀ ਕੰਦਰ ਵੱਜੇ ਨਾਦ, ਅੱਠੇ ਪਹਿਰ ਰਹੇ ਸ਼ਨਵਾਈਆ। ਭੇਵ ਚੁਕਾਏ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਬੇਪਰਵਾਹੀਆ। ਆਪਣਾ ਰਸਨਾ ਜਿਹਵਾ ਜਪਿਆ ਆਪੇ ਜਾਣੇ ਅਨਡਿਠ ਸੁਆਦ, ਰਸਕ ਰਸਕ ਆਪਣਾ ਰਸ ਵਖਾਈਆ। ਕਰ ਕਿਰਪਾ ਦੇਵੇ ਸੱਚਾ ਸਾਥ, ਸਗਲਾ ਸੰਗ ਆਪ ਹੋ ਜਾਈਆ। ਸਾਢੇ ਤਿੰਨ ਹੱਥ ਕਾਇਆ ਚਲਾਏ ਰਾਥ, ਬਣ ਰਥਵਾਹੀ ਸੇਵ ਕਮਾਈਆ। ਉਠਦਿਆਂ ਬੈਠਦਿਆਂ ਜਣਾਏ ਆਪਣੀ ਗਾਥ, ਆਤਮ ਪਰਮਾਤਮ ਕਰ ਪੜ੍ਹਾਈਆ। ਲਹਿਣਾ ਦੇਣਾ ਚੁੱਕੇ ਪੂਜਾ ਪਾਠ, ਜਿਸ ਗੁਰਸਿਖ ਸਤਿਗੁਰ ਆਪਣੀ ਗੋਦ ਬਿਠਾਈਆ। ਨਾਤਾ ਤੁਟੇ ਤੀਰਥ ਤਾਟ, ਅਠਸਠ ਫੇਰਾ ਕੋਇ ਨਾ ਪਾਈਆ। ਜਨਮ ਜਨਮ ਦੀ ਮੁੱਕੇ ਵਾਟ, ਲੱਖ ਚੁਰਾਸੀ ਫੰਦ ਕਟਾਈਆ। ਗੁਰ ਕੀ ਸਿਖਿਆ ਵਿਕੇ ਨਾ ਕਿਸੇ ਹਾਟ, ਰਸਨਾ ਕਹਿ ਕਹਿ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸਾਚਾ ਵਰ, ਤਿਸ ਆਪਣੀ ਸਿਖਿਆ ਸਾਚੀ ਬੂਝ ਬੁਝਾਈਆ। ਤ੍ਰੈਗੁਣ ਮਾਇਆ ਪਾਇਆ ਪਰਦਾ, ਪਰਦਾ ਨਜ਼ਰ ਕਿਸੇ ਨਾ ਆਈਆ। ਜਗਤ ਤ੍ਰਿਸ਼ਨਾ ਵਿਚ ਸੜਦਾ, ਜੀਵ ਆਪਣੀ ਜੁਗਤ ਬੈਠਾ ਗਵਾਈਆ। ਬਿਨ ਹਰਿ ਨਾਮੇ ਆਪਣਾ ਮੂਲ ਹਰਦਾ, ਆਪਣਾ ਲੇਖਾ ਰਿਹਾ ਗਵਾਈਆ। ਸਤਿਗੁਰ ਕੋਲੋਂ ਰਿਹਾ ਡਰਦਾ, ਪੰਜਾਂ ਚੋਰਾਂ ਨਾਲ ਪਿਆਰ ਰਖਾਈਆ। ਆਪਣੇ ਘਰ ਕਿਵੇਂ ਵੜਦਾ, ਕੂੜ ਕੁੜਿਆਰਾ ਰਿਹਾ ਸ਼ਰਮਾਈਆ। ਦਿਵਸ ਰੈਣ ਕਾਮ ਕਰੋਧ ਨਾਲ ਰਿਹਾ ਲੜਦਾ, ਘਰ ਘਰ ਪਈ ਲੜਾਈਆ। ਜੋ ਜਨ ਸਤਿਗੁਰ ਸਰਨ ਸਰਨਾਈ ਪੜਦਾ, ਤਿਸ ਆਤਮ ਪਰਮਾਤਮ ਏਕਾ ਘਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਈਸ਼ ਜੀਵ ਭੇਵ ਅਭੇਦ ਮਾਇਆ ਰੂਪ ਰਖਾਈਆ। ਮਾਇਆ ਪਰਦਾ ਜਾਏ ਲੱਥ, ਦੂਈ ਦਵੈਤ ਰਹਿਣ ਨਾ ਪਾਈਆ। ਗੁਰ ਕਾ ਸ਼ਬਦ ਸੁਣੇ ਅਕੱਥ, ਬਿਨ ਤੰਦੀ ਤੰਦ ਵਜਾਈਆ। ਪੰਚ ਵਿਕਾਰਾ ਪਾਏ ਨੱਥ, ਦਹਿ ਦਿਸ਼ ਨਾ ਉਠ ਉਠ ਧਾਈਆ। ਮਨੂਆ ਸੱਥਰ ਜਾਏ ਲੱਥ, ਮਤ ਬੁਧ ਚਲੇ ਨਾ ਕੋਇ ਚਤੁਰਾਈਆ । ਗੁਰਸਿਖ ਸਤਿਗੁਰ ਚਰਨੀ ਜਾਏ ਢੱਠ, ਸਤਿਗੁਰ ਅੱਗੋਂ ਨਜ਼ਰੀ ਆਈਆ। ਦੋਹਾਂ ਮਿਲਾਵਾ ਹੋਏ ਇਕੱਠ, ਘਰ ਦਸਵੇਂ ਵੱਜੇ ਵਧਾਈਆ। ਓਥੇ ਨਾ ਕੋਈ ਤੀਰਥ ਨਾ ਕੋਈ ਤਟ, ਖਾਣੀ ਬਾਣੀ ਰੂਪ ਨਾ ਕੋਇ ਵਖਾਈਆ। ਨਿਰਗੁਣ ਨੂਰ ਨਿਰਾਕਾਰ ਇਕੋ ਹੋਏ ਪਰਗਟ, ਪਰਮ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਘਰ ਘਰ, ਜਗਤ ਪਰਦਾ ਦਿਸ ਕਿਸੇ ਨਾ ਆਈਆ। ਕੋਈ ਕਹੇ ਪਰਦਾ ਭੰਬੀਰੀ ਪਾਤ, ਲਿਖ ਲਿਖ ਲੇਖ ਗਏ ਸਮਝਾਈਆ। ਕੋਈ ਕਹੇ ਬੰਦ ਤਾਕ, ਬੰਦ ਕਿਵਾੜ ਨਾ ਕੋਇ ਖੁਲ੍ਹਾਈਆ। ਕੋਈ ਕਹੇੇ ਡੂੰਘਾ ਘਾਟ, ਪਾਰ ਕਿਨਾਰਾ ਨਜ਼ਰ ਕਿਸੇ ਨਾ ਆਈਆ। ਨਾਨਕ ਕਬੀਰ ਸਤਿਗੁਰ ਵਸੇ ਅੰਦਰ ਸਾਥ, ਸਦਾ ਸਦਾ ਸੰਗ ਨਿਭਾਈਆ। ਦੋਏ ਜੋੜ ਚਰਨ ਧਰੇ ਜਨ ਮਾਥ, ਮਸਤਕ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਾਇਆ ਕਾਰਨ ਈਸ਼ ਜੀਵ ਪਰਦੇ ਉਹਲੇ ਵਿਚ ਸਮਾਈਆ। ਪਰਦਾ ਉਹਲਾ ਕਾਇਆ ਚੋਲਾ, ਪੰਜ ਤੱਤ ਖੇਲ ਕਰਾਇੰਦਾ। ਜਗਤ ਵਾਸ਼ਨਾ ਮਨੂਆ ਪਾਏ ਰੌਲਾ, ਨੌਂ ਦੁਆਰ ਨੌਂ ਖੰਡ ਨੌਂ ਨੌਂ ਵੇਖ ਵਖਾਇੰਦਾ। ਜਿਸ ਜਨ ਸਤਿਗੁਰ ਪੂਰਾ ਸੁਣਾਏ ਆਪਣਾ ਬੋਲਾ, ਅਨਬੋਲਤ ਆਪ ਸਮਝਾਇੰਦਾ। ਤਿਸ ਅੰਦਰ ਉਲਟਾ ਕਰੇ ਨਾਭ ਕੌਲਾ, ਅੰਮ੍ਰਿਤ ਮੇਘ ਬਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਉਹਲਾ ਪਰਦਾ ਆਪਣੇ ਹੱਥ ਰਖਾਇੰਦਾ।
