੧੯ ਮਾਘ ੨੦੧੮ ਬਿਕ੍ਰਮੀ ਗੁਰਦਿਤ ਸਿੰਘ ਸੰਸਾਰ ਸਿੰਘ ਦੇ ਗ੍ਰਹਿ ਛੰਬ ਜੰਮੂ
ਸਤਿ ਪੁਰਖ ਨਿਰੰਜਣ ਸਚ ਸੁਲਤਾਨ, ਆਦਿ ਜੁਗਾਦਿ ਸਮਾਇਆ। ਸੋ ਪੁਰਖ ਨਿਰੰਜਣ ਵਡ ਮਿਹਰਵਾਨ, ਨੂਰੋ ਨੂਰ ਰੁਸ਼ਨਾਇਆ। ਹਰਿ ਪੁਰਖ ਨਿਰੰਜਣ ਨੌਜਵਾਨ, ਨਾ ਮਰੇ ਨਾ ਜਾਇਆ। ਏਕੰਕਾਰਾ ਵਡ ਬਲਵਾਨ, ਬਲ ਆਪਣਾ ਆਪ ਧਰਾਇਆ। ਆਦਿ ਨਿਰੰਜਣ ਖੇਲ ਮਹਾਨ, ਜੋਤੀ ਜਾਤਾ ਡਗਮਗਾਇਆ। ਅਬਿਨਾਸ਼ੀ ਕਰਤਾ ਵਸਣਹਾਰਾ ਸਚ ਮਕਾਨ, ਦਰ ਘਰ ਸਾਚਾ ਆਪ ਸੁਹਾਇਆ। ਸ੍ਰੀ ਭਗਵਾਨ ਸਤਿ ਨਿਸ਼ਾਨ, ਨਿਰਗੁਣ ਨਿਰਵੈਰ ਆਪ ਉਠਾਇਆ। ਪਾਰਬ੍ਰਹਮ ਪ੍ਰਭ ਬਣ ਪਰਧਾਨ, ਸਚ ਪਰਧਾਨਗੀ ਆਪਣੇ ਹੱਥ ਰਖਾਇਆ। ਇਕ ਇਕੱਲਾ ਖੇਲ ਮਹਾਨ, ਅਕਲ ਕਲਾ ਕਲ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਬੇਪਰਵਾਹ ਖੇਲ ਅਵੱਲਾ, ਹਰਿ ਸੱਚਾ ਸਚ ਕਰਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਸਚ ਸਿੰਘਾਸਣ ਸੋਭਾ ਪਾਇੰਦਾ। ਨੂਰ ਨੂਰਾਨਾ ਦੀਪਕ ਨੂਰ ਆਪੇ ਬਲਾ, ਜੋਤੀ ਜੋਤ ਡਗਮਗਾਇੰਦਾ। ਸ਼ਾਹੋ ਭੂਪ ਰਾਜ ਰਾਜਾਨਾ, ਸ਼ਹਿਨਸ਼ਾਹ ਨਾਉਂ ਰਖਾਇੰਦਾ। ਹੁਕਮੀ ਹੁਕਮ ਧੁਰ ਫ਼ਰਮਾਣਾ, ਧੁਰ ਦਰਬਾਰੀ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਖੇਲੇ ਖੇਲ ਸ੍ਰੀ ਭਗਵੰਤ, ਬੇਅੰਤ ਵਡ ਵਡਿਆਈਆ। ਨਿਰਗੁਣ ਰੂਪ ਨਾਰੀ ਕੰਤ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਆਪ ਬਣਾਏ ਆਪਣੀ ਬਣਤ, ਘਾੜਨ ਸਾਚੀ ਆਪ ਘੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਈਆ। ਆਪਣਾ ਭੇਵ ਚੁਕਾਏ ਆਪ ਕਰਤਾਰ, ਦੂਸਰ ਸੰਗ ਨਾ ਕੋਇ ਰਖਾਇੰਦਾ। ਨਿਰਗੁਣ ਨੂਰ ਖੇਲ ਅਪਾਰ, ਅਲਖ ਅਗੋਚਰ ਆਪ ਕਰਾਇੰਦਾ। ਅਗੰਮ ਅਗੰਮੜਾ ਹੋ ਤਿਆਰ, ਨਿਰਗੁਣ ਆਪਣਾ ਆਪ ਧਰਾਇੰਦਾ। ਸਚਖੰਡ ਦੁਆਰ ਖੋਲ੍ਹ ਕਿਵਾੜ, ਸ਼ਹਿਨਸ਼ਾਹ ਆਪਣਾ ਆਸਣ ਲਾਇੰਦਾ। ਥਿਰ ਘਰ ਪਾਏ ਆਪੇ ਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਖੇਲ ਆਪ ਕਰਾਇੰਦਾ। ਆਪਣਾ ਖੇਲ ਕਰੇ ਨਿਰੰਕਾਰ, ਨਿਰਗੁਣ ਦਾਤਾ ਬੇਪਰਵਾਹੀਆ। ਅਜੂਨੀ ਰਹਿਤ ਹੋ ਤਿਆਰ, ਅਨਭਵ ਪਰਕਾਸ਼ ਕਰਾਈਆ। ਸਾਚੇ ਮੰਦਰ ਜੋਤ ਉਜਿਆਰ, ਨੂਰੋ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਨਾਉਂ ਧਰਾਈਆ। ਨਿਰਗੁਣ ਰੂਪ ਹਰਿ ਨਿਰਾਕਾਰ, ਏਕਾ ਏਕ ਅਖਵਾਇੰਦਾ । ਥਿਰ ਘਰ ਸਾਚਾ ਕਰ ਤਿਆਰ, ਚਰਨਾਂ ਹੇਠ ਦਬਾਇੰਦਾ। ਸ਼ਬਦੀ ਸ਼ਬਦ ਸ਼ਬਦ ਆਧਾਰ, ਪੂਤ ਸਪੂਤਾ ਵਿਚ ਸੁਹਾਇੰਦਾ। ਪੂਤ ਸਪੂਤਾ ਕਰ ਪਿਆਰ, ਸਿਰ ਆਪਣਾ ਹੱਥ ਰਖਾਇੰਦਾ। ਸਾਚੀ ਵਸਤ ਵਸਤ ਵਣਜਾਰ, ਨਾਉਂ ਅਮੋਲਕ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਇੰਦਾ। ਸਚਖੰਡ ਨਿਵਾਸੀ ਭੇਵ ਖੋਲ੍ਹ, ਏਕਾ ਕਰੇ ਜਣਾਈਆ। ਸ਼ਬਦ ਅਗੰਮੀ ਆਪੇ ਬੋਲ, ਅਨਾਦੀ ਨਾਦ ਸੁਣਾਈਆ। ਸਾਚੇ ਕੰਡੇ ਤੋਲੇ ਤੋਲ, ਤੋਲਣਹਾਰਾ ਇਕ ਹੋ ਜਾਈਆ। ਸਚ ਦੁਆਰਾ ਦੇਵੇ ਖੋਲ੍ਹ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣੀ ਦਇਆ ਕਮਾਈਆ। ਨਿਰਗੁਣ ਆਪਣੀ ਦਇਆ ਕਮਾ, ਏਕਾ ਰਾਹ ਜਣਾਇੰਦਾ। ਥਿਰ ਘਰ ਦੁਆਰਾ ਆਪ ਸੁਹਾ, ਘਰ ਸਾਚੇ ਮੇਲ ਮਿਲਾਇੰਦਾ। ਸ਼ਬਦ ਦੁਲਾਰਾ ਆਪ ਉਠਾ, ਸਾਚਾ ਮੋਹ ਵਖਾਇੰਦਾ। ਹੁਕਮੀ ਹੁਕਮ ਦਏ ਸੁਣਾ, ਧੁਰ ਫ਼ਰਮਾਣਾ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਝੋਲੀ ਪਾ, ਏਕਾ ਦਰ ਬਹਾਇੰਦਾ। ਏਕਾ ਤੱਤ ਦਏ ਪਰਗਟਾ, ਤ੍ਰੈਗੁਣ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਖੇਲ ਕਰਾਇੰਦਾ। ਨਿਰਗੁਣ ਖੇਲ ਕਰੇ ਭਗਵਾਨ, ਆਪਣੇ ਹੱਥ ਰੱਖੇ ਵਡਿਆਈਆ। ਤਖ਼ਤ ਨਿਵਾਸੀ ਵਡ ਮਿਹਰਵਾਨ, ਭੂਪਤ ਭੂਪ ਰੂਪ ਵਟਾਈਆ। ਸ਼ਬਦੀ ਸੁਤ ਸੁਤ ਬਲਵਾਨ, ਬਲਧਾਰੀ ਇਕ ਪਰਗਟਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨ, ਸਾਚੀ ਗੋਦੀ ਗੋਦ ਸੁਹਾਈਆ। ਤਿੰਨੇ ਚੇਲੇ ਕਰ ਪਰਵਾਨ, ਚੇਲਾ ਗੁਰ ਰੂਪ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣੀ ਵੰਡ ਵੰਡਾਈਆ। ਨਿਰਗੁਣ ਵੰਡੇ ਸਾਚੀ ਵੰਡ, ਭੇਵ ਕੋਇ ਨਾ ਪਾਇੰਦਾ। ਵਸਣਹਾਰਾ ਸਚਖੰਡ, ਥਿਰ ਘਰ ਵੇਖ ਵਖਾਇੰਦਾ। ਸ਼ਬਦੀ ਸ਼ਬਦ ਸਾਚਾ ਚੰਦ, ਨਿਰਗੁਣ ਨਿਰਗੁਣ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਚੁਕਾਇੰਦਾ। ਸਾਚਾ ਭੇਵ ਖੋਲ੍ਹੇ ਕਰਤਾਰ, ਸਚਖੰਡ ਬੈਠਾ ਸਾਚਾ ਮਾਹੀਆ। ਤ੍ਰੈਗੁਣ ਅਤੀਤਾ ਕਰ ਤਿਆਰ, ਤ੍ਰੈ ਤ੍ਰੈ ਮੇਲ ਮਿਲਾਈਆ। ਏਕਾ ਰੰਗ ਚਾੜ੍ਹੇ ਆਪਾਰ, ਉਤਰ ਕਦੇ ਨਾ ਜਾਈਆ। ਏਕਾ ਮੰਦਰ ਸਚ ਮੁਨਾਰ, ਸਤਿ ਸਤਿਵਾਦੀ ਦਏ ਵਖਾਈਆ। ਵਿਸ਼ਨੂੰ ਅੰਦਰ ਅੰਮ੍ਰਿਤ ਧਾਰ, ਅੰਮਿਉਂ ਰਸ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਈਆ। ਵਿਸ਼ਨੂੰ ਅੰਦਰ ਅੰਮ੍ਰਿਤ ਰਸ, ਨਿਝਰ ਆਪ ਝਿਰਾਇੰਦਾ। ਪਾਰਬ੍ਰਹਮ ਪ੍ਰਭ ਅੰਦਰ ਵਸ, ਬ੍ਰਹਮ ਰੂਪ ਪਰਗਟਾਇੰਦਾ। ਸ਼ੰਕਰ ਮੇਲਾ ਹੱਸ ਹੱਸ, ਸ਼ਬਦ ਵਿਚੋਲਾ ਨਾਲ ਰਲਾਇੰਦਾ। ਤ੍ਰੈਗੁਣ ਮੇਲਾ ਨੱਸ ਨੱਸ, ਪੰਚਮ ਬੰਧਨ ਪਾਇੰਦਾ। ਲੱਖ ਚੁਰਾਸੀ ਮਾਰਗ ਦੱਸ, ਸਾਚੀ ਘਾੜਤ ਘੜਨ ਘੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣੀ ਕਾਰ ਕਮਾਇੰਦਾ। ਨਿਰਗੁਣ ਕਾਰ ਕਰੇ ਅਪਾਰ, ਆਪਣੀ ਧਾਰ ਚਲਾਈਆ। ਲੱਖ ਚੁਰਾਸੀ ਕਰ ਤਿਆਰ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਈਆ। ਹੁਕਮੀ ਹੁਕਮ ਵਰਤੇ ਵਰਤਾਰ, ਧੁਰ ਫ਼ਰਮਾਣਾ ਇਕ ਜਣਾਈਆ। ਵੰਡੇ ਵੰਡ ਅਗੰਮ ਅਪਾਰ, ਬ੍ਰਹਿਮੰਡ ਖੰਡ ਕਰੇ ਰੁਸ਼ਨਾਈਆ। ਸੂਰਜ ਚੰਦ ਕਰ ਉਜਿਆਰ, ਮੰਡਲ ਮੰਡਪ ਆਪ ਸੁਹਾਈਆ। ਧਰਤ ਧਵਲ ਵੇਖ ਅਖਾੜ, ਜਲ ਬਿੰਬ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਾਚਾ ਖੇਲ ਪੁਰਖ ਅਗੰਮ, ਆਦਿ ਜੁਗਾਦਿ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਬੇੜਾ ਬੰਨ੍ਹ, ਲੱਖ ਚੁਰਾਸੀ ਖੇੜਾ ਆਪ ਵਸਾਇੰਦਾ। ਕਰੇ ਖੇਲ ਸ੍ਰੀ ਭਗਵਨ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਏਕਾ ਵਸਤ ਨਾਮ ਧੰਨ, ਸਾਚੇ ਹੱਟ ਆਪ ਵਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਵੇਸ ਵਟਾਇੰਦਾ। ਨਿਰਗੁਣ ਵੇਸ ਨਿਰਾਕਾਰ, ਨਿਰਧਨ ਆਪਣਾ ਖੇਲ ਕਰਾਈਆ। ਦਾਤਾ ਦਾਨੀ ਸਚ ਭੰਡਾਰ, ਸਤਿ ਸਤਿਵਾਦੀ ਆਪ ਵਰਤਾਈਆ। ਲੱਖ ਚੁਰਾਸੀ ਦੇਵਣਹਾਰ, ਘਰ ਘਰ ਰਿਜ਼ਕ ਪੁਚਾਈਆ। ਏਥੇ ਓਥੇ ਦਏ ਸਹਾਰ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਹਰਿ ਅਪਰੰਪਰ ਆਪ ਕਰਾਇੰਦਾ। ਨਿਰਗੁਣ ਨੂਰ ਕਰ ਪਸਾਰਾ, ਸਰਗੁਣ ਵੇਸ ਵਟਾਇੰਦਾ। ਸਰਗੁਣ ਰੂਪ ਸਰਬ ਸੰਸਾਰਾ, ਲੱਖ ਚੁਰਾਸੀ ਬੰਧਨ ਪਾਇੰਦਾ। ਲੱਖ ਚੁਰਾਸੀ ਜੋਤ ਉਜਿਆਰਾ, ਨੂਰ ਨੂਰਾਨਾ ਡਗਮਗਾਇੰਦਾ। ਘਰ ਘਰ ਅੰਦਰ ਖੋਲ੍ਹ ਕਿਵਾੜਾ, ਹਰਿ ਆਪਣਾ ਆਸਣ ਲਾਇੰਦਾ। ਵੇਖੇ ਵਿਗਸੇ ਵੇਖਣਹਾਰਾ, ਦਿਸ ਕਿਸੇ ਨਾ ਆਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰਾ, ਸੱਚਾ ਝੂਲਾ ਆਪ ਝੁਲਾਇੰਦਾ। ਲੋਆਂ ਪੁਰੀਆਂ ਆਪ ਅਖਾੜਾ, ਏਕੰਕਾਰਾ ਵੇਖ ਵਖਾਇੰਦਾ। ਲੇਖਾ ਜਾਣੇ ਪੁਰਖ ਨਾਰਾ, ਨਰ ਨਰਾਇਣ ਵੇਸ ਵਟਾਇੰਦਾ। ਨਿਰਗੁਣ ਸਰਗੁਣ ਕਰ ਪਸਾਰਾ, ਜੋਤੀ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਧਰਾਇੰਦਾ । ਆਪਣੀ ਕਲ ਕਰ ਪਰਤੱਖ, ਆਪਣਾ ਭੇਵ ਚੁਕਾਈਆ। ਨਿਰਗੁਣ ਸਰਗੁਣ ਹੋ ਹੋ ਵੱਖ, ਦੋਏ ਦੋਏ ਧਾਰ ਸਮਝਾਈਆ। ਸ਼ਬਦ ਅਨਾਦ ਵੱਜੇ ਘਟ ਘਟ, ਅਨਰਾਗੀ ਰਾਗ ਅਲਾਈਆ। ਨਿਰਗੁਣ ਜੋਤ ਕਰ ਪਰਕਾਸ਼, ਜੋਤ ਨਿਰੰਜਣ ਵਿਚ ਟਿਕਾਈਆ। ਕਰੇ ਖੇਲ ਸ਼ਾਹੋ ਸ਼ਾਬਾਸ਼, ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਆਪ ਸੁਹਾਈਆ। ਨਿਰਗੁਣ ਸਰਗੁਣ ਕਰੇ ਪੂਰੀ ਆਸ, ਇੱਛਾ ਪੂਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਸਾਚਾ ਰਾਹ ਚਲਾਈਆ। ਸਰਗੁਣ ਮਾਰਗ ਆਪੇ ਲਾ, ਹਰਿ ਜੂ ਆਪਣਾ ਖੇਲ ਕਰਾਇੰਦਾ। ਲੱਖ ਚੁਰਾਸੀ ਘਾੜਨ ਘੜਤ ਘੜਾ, ਘੜ ਭਾਂਡੇ ਵੇਖ ਵਖਾਇੰਦਾ। ਜੇਰਜ ਅੰਡਜ ਉਤਭੁਜ ਸੇਤਜ ਵੰਡ ਵੰਡਾ, ਚਾਰੇ ਖਾਣੀ ਬੰਧਨ ਪਾਇੰਦਾ। ਚਾਰੇ ਬਾਣੀ ਰਾਗ ਸੁਣਾ, ਆਪਣਾ ਭੇਵ ਚੁਕਾਇੰਦਾ। ਚਾਰੇ ਜੁਗ ਵੰਡ ਵੰਡਾ, ਏਕਾ ਹੁਕਮ ਸੁਣਾਇੰਦਾ। ਚਾਰੇ ਵਰਨ ਮਾਤ ਪਰਗਟਾ, ਸ਼ੱਤਰੀ ਬ੍ਰਹਮਣ ਸ਼ੂਦਰ ਵੈਸ਼ ਨਾਉਂ ਧਰਾਇੰਦਾ। ਚਾਰੇ ਕੂਟ ਫੇਰਾ ਪਾ, ਆਪਣਾ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪ ਚਲਾਇੰਦਾ। ਸਾਚੀ ਧਾਰਾ ਹਰਿ ਕਰਤਾਰ, ਆਦਿ ਜੁਗਾਦਿ ਚਲਾਈਆ। ਨਿਰਗੁਣ ਸਰਗੁਣ ਹੋ ਤਿਆਰ, ਤ੍ਰੈਭਵਣ ਧਨੀ ਵੇਸ ਵਟਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦੇ ਅਧਾਰ, ਏਕਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਕਰੇ ਖੇਲ ਪੁਰਖ ਸਮਰਥ, ਇਕ ਇਕੱਲਾ ਵਡ ਵਡਿਆਈਆ। ਨਿਰਗੁਣ ਚਲਾਏ ਸਰਗੁਣ ਰਥ, ਬਣ ਰਥਵਾਹੀ ਸੇਵ ਕਮਾਈਆ। ਜੁਗ ਜੁਗ ਮਹਿਮਾ ਅਕਥਨਾ ਅਕਥ, ਏਕਾ ਸ਼ਬਦ ਕਰੇ ਪੜ੍ਹਾਈਆ। ਸਾਚਾ ਮਾਰਗ ਆਪੇ ਦੱਸ, ਆਪੇ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਖੇਲ ਵਖਾਈਆ। ਨਿਰਗੁਣ ਸਰਗੁਣ ਸਾਚਾ ਰੰਗ, ਰੰਗ ਰੰਗੀਲਾ ਆਪ ਚੜ੍ਹਾਇੰਦਾ। ਪਾਰਬ੍ਰਹਮ ਸੂਰਾ ਸਰਬੰਗ, ਘਰ ਸਾਚੇ ਸੋਭਾ ਪਾਇੰਦਾ। ਆਦਿ ਜੁਗਾਦਿ ਏਕਾ ਮਰਦੰਗ, ਜੁਗ ਕਰਤਾ ਆਪ ਵਜਾਇੰਦਾ। ਘਰ ਘਰ ਵੇਖ ਸਾਚਾ ਅਨੰਦ, ਅਨੰਦ ਅਨੰਦ ਵਿਚ ਰਖਾਇੰਦਾ। ਗੀਤ ਸੁਹਾਗੀ ਗਾਏ ਛੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਆਪਣਾ ਖੇਲ ਸ੍ਰੀ ਭਗਵਾਨ, ਨਿਰਾਕਾਰ ਨਿਰੰਕਾਰ ਆਪ ਕਰਾਈਆ। ਸਰਗੁਣ ਵਖਾਏ ਇਕ ਨਿਸ਼ਾਨ, ਸਤਿ ਸਤਿਵਾਦੀ ਆਪ ਉਠਾਈਆ। ਪਾਰਬ੍ਰਹਮ ਬ੍ਰਹਮ ਕਰ ਪਰਵਾਨ, ਮੇਲ ਮਿਲਾਏ ਸਾਚੇ ਥਾਈਂਆ। ਬੰਧਨ ਪਾਏ ਗੋਪੀ ਕਾਹਨ, ਸਾਚੇ ਮੰਡਲ ਰਾਸ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਦੇਵੇ ਮਾਣ ਵਡਿਆਈਆ । ਸਰਗੁਣ ਅੰਦਰ ਸਤਿਗੁਰ ਧਾਰ, ਗੁਰ ਗੁਰ ਆਪ ਪਰਗਟਾਇੰਦਾ। ਜੋਤੀ ਜੋਤ ਕਰ ਪਸਾਰ, ਜੋਤੀ ਜੋਤ ਮੇਲ ਮਿਲਾਇੰਦਾ। ਸ਼ਬਦੀ ਸ਼ਬਦ ਜੈਕਾਰ, ਨਾਮ ਜੈਕਾਰਾ ਇਕ ਸੁਣਾਇੰਦਾ। ਅੰਮ੍ਰਿਤ ਅੰਮ੍ਰਿਤ ਠੰਡਾ ਠਾਰ, ਨਿਝਰ ਝਿਰਨਾ ਆਪ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਧਾਰ ਆਪ ਸਮਝਾਇੰਦਾ। ਸਰਗੁਣ ਧਾਰ ਪੁਰਖ ਅਕਾਲ, ਨਿਰਗੁਣ ਆਪ ਬਣਾਈਆ। ਆਦਿ ਆਦਿ ਹੋ ਦਿਆਲ, ਦੀਨਨ ਆਪਣੀ ਦਇਆ ਕਮਾਈਆ। ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਲੋਕਮਾਤ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਦੇਵੇ ਮਾਣ ਵਡਿਆਈਆ। ਸਰਗੁਣ ਦੇਵੇ ਮਾਣ, ਹਰਿ ਵੱਡਾ ਵਡ ਵਡਿਆਇੰਦਾ। ਖੇਲੇ ਖੇਲ ਦੋ ਜਹਾਨ, ਦੋਏ ਦੋਏ ਰੂਪ ਧਰਾਇੰਦਾ। ਦਾਤਾ ਦਾਨੀ ਵਡ ਮਿਹਰਵਾਨ, ਆਪਣਾ ਰੂਪ ਵਟਾਇੰਦਾ। ਬ੍ਰਹਮਾ ਦੇਵੇ ਇਕ ਗਿਆਨ, ਅੱਖਰ ਵੱਖਰ ਆਪ ਪੜ੍ਹਾਇੰਦਾ। ਚਾਰੇ ਵੇਦ ਕਰ ਪਰਧਾਨ, ਚਾਰੇ ਕੁੰਟ ਵੰਡ ਵੰਡਾਇੰਦਾ। ਚਾਰੇ ਜੁਗ ਇਕ ਨਿਸ਼ਾਨ, ਏਕਾ ਘਰ ਝੁਲਾਇੰਦਾ। ਚਾਰੇ ਬਾਣੀ ਕਰ ਪਰਧਾਨ, ਚਾਰੇ ਖਾਣੀ ਆਪ ਸਮਝਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਮਹਾਨ, ਆਦਿ ਪੁਰਖ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਉਠਾਇੰਦਾ। ਆਪਣਾ ਪੜਦਾ ਦੇਵੇ ਲਾਹ, ਹਰਿ ਵੱਡਾ ਵਡ ਵਡਿਆਈਆ। ਜੁਗ ਜੁਗ ਬਣੇ ਮਾਤ ਮਲਾਹ, ਨਿਰਗੁਣ ਸਰਗੁਣ ਵੇਸ ਵਟਾਈਆ। ਸਤਿਜੁਗ ਤ੍ਰੇਤਾ ਲਿਆ ਹੰਢਾ, ਦੁਆਪਰ ਅੰਗ ਰਖਾਈਆ। ਕਲਜੁਗ ਅੰਤ ਵੇਖਣ ਦਾ ਚਾਅ, ਪਾਰਬ੍ਰਹਮ ਪ੍ਰਭ ਖ਼ੁਸ਼ੀ ਮਨਾਈਆ। ਜੁਗ ਚੌਕੜੀ ਗਏ ਵਿਹਾ, ਥਿਰ ਕੋਇ ਰਹਿਣ ਨਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਪੰਧ ਰਹੇ ਮੁਕਾ, ਬਣ ਬਣ ਪਾਂਧੀ ਰਾਹੀਆ। ਗੁਰ ਅਵਤਾਰ ਸੇਵ ਕਮਾ, ਗਏ ਮੁਖ ਛੁਪਾਈਆ। ਪੀਰ ਪੈਗ਼ੰਬਰ ਡੌਰੂ ਡੰਕ ਵਜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਖੇਲ ਕਰਾਈਆ। ਨਿਰਗੁਣ ਖੇਲ ਅਪਰ ਅਪਾਰ, ਹਰਿ ਸਾਚਾ ਸਚ ਕਰਾਇੰਦਾ। ਲੇਖਾ ਜਾਣੇ ਜੁਗ ਚਾਰ, ਜੁਗ ਚੌਕੜੀ ਫੋਲ ਫੁਲਾਇੰਦਾ। ਨਾਤਾ ਜੋੜ ਗੁਰ ਅਵਤਾਰ, ਪੁਰਖ ਬਿਧਾਤਾ ਬੰਧਨ ਪਾਇੰਦਾ। ਖੇਲੇ ਖੇਲ ਪਰਵਰਦਿਗਾਰ, ਪੀਰ ਪੈਗ਼ੰਬਰ ਆਪ ਵਡਿਆਇੰਦਾ। ਮੁਕਾਮੇ ਹੱਕ ਸਾਂਝਾ ਯਾਰ, ਨਬੀ ਰਸੂਲ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗਾ ਜੁਗੰਤਰ ਨਿਰਗੁਣ ਆਪਣੇ ਰੰਗ ਸਮਾਇੰਦਾ। ਨਿਰਗੁਣ ਨੂਰ ਪੁਰਖ ਅਕਾਲ, ਇਕ ਇਕੱਲਾ ਵਡ ਵਡਿਆਈਆ। ਆਦਿ ਜੁਗਾਦਿ ਖੇਲ ਕਮਾਲ, ਭੇਵ ਕੋਇ ਨਾ ਪਾਈਆ। ਚਰਨਾਂ ਹੇਠ ਦਬਾਏ ਕਾਲ ਮਹਾਂਕਾਲ, ਜੁਗ ਜੁਗ ਹੁਕਮ ਸੁਣਾਈਆ। ਨਿਰਗੁਣ ਸਰਗੁਣ ਬਣ ਦਲਾਲ, ਗੁਰ ਗੁਰ ਰੂਪ ਵਟਾਈਆ। ਬਾਣੀ ਬੋਧ ਸ਼ਬਦ ਗਿਆਨ, ਜੀਵ ਜੰਤ ਕਰੇ ਪੜ੍ਹਾਈਆ। ਸ਼ਾਸਤਰ ਸਿਮਰਤ ਵੇਖ ਪੁਰਾਨ, ਵੇਦ ਵਿਦਾਤਾ ਰੂਪ ਵਟਾਈਆ। ਭਗਤਨ ਮੇਲਾ ਸ੍ਰੀ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਈਆ। ਸਾਚਾ ਮਾਰਗ ਨਿਰਗੁਣ ਧਾਰ, ਸਰਗੁਣ ਵੇਖ ਵਖਾਈਆ। ਰੂਪ ਧਰਾਏ ਗੁਰ ਅਵਤਾਰ, ਮਾਤਲੋਕ ਲਏ ਅੰਗੜਾਈਆ। ਖੜਗ ਖੰਡਾ ਤੇਜ ਕਟਾਰ, ਚੰਡ ਪਰਚੰਡ ਹੱਥ ਉਠਾਈਆ। ਤੀਰ ਤਰਕਸ਼ ਫੜ ਕਮਾਨ, ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਵਖਾਈਆ। ਪੀਰ ਪੈਗ਼ੰਬਰ ਵੇਖੇ ਮਾਰ ਧਿਆਨ, ਮਿਹਬਾਨ ਬੀਦੋ ਨਿਗਹਬਾਨ ਬੀ ਖੈਰ ਯਾ ਅੱਲਾ ਇਲਾਹੀ ਨੂਰ ਆਪ ਅਖਵਾਈਆ । ਕਰੇ ਖੇਲ ਸ੍ਰੀ ਭਗਵਾਨ, ਨਿਰਗੁਣ ਸਰਗੁਣ ਦੇਵੇ ਦਾਨ, ਲੇਖਾ ਜਾਣੇ ਦੋ ਜਹਾਨ, ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਆਪਣੀ ਰਚਨ ਰਚਾਈਆ। ਕਰੇ ਪਰਕਾਸ਼ ਰਵ ਸਸ ਸੂਰਜ ਚੰਦ ਭਾਨ, ਦਾਤਾ ਜੋਧਾ ਸੂਰਬੀਰ ਸ੍ਰੀ ਭਗਵਾਨ ਇਕ ਵਖਾਏ ਸਚ ਨਿਸ਼ਾਨ, ਦਰਗਾਹ ਸਾਚੀ ਆਪ ਝੁਲਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨ, ਆਤਮ ਅੰਤਰ ਇਕ ਗਿਆਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਪੁਰਖ ਬਿਧਾਤਾ ਇਕ ਇਕੱਲਾ, ਵਸਣਹਾਰ ਸਚ ਮਹੱਲਾ, ਦੋ ਜਹਾਨਾਂ ਆਪਣਾ ਖੇਲ ਕਰਾਈਆ। ਦੋ ਜਹਾਨਾਂ ਖੇਲ ਅਪਾਰਾ, ਹਰਿ ਨਿਰੰਕਾਰਾ ਆਪਣਾ ਆਪ ਕਰਾਇੰਦਾ। ਨਿਰਗੁਣ ਸਰਗੁਣ ਪਾਵੇ ਸਾਰਾ, ਲੋਕਮਾਤ ਹੋ ਉਜਿਆਰਾ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਪਣਾ ਭੇਵ ਚੁਕਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰੇ ਪਾਰ ਕਿਨਾਰਾ, ਵੇਖੇ ਵਿਗਸੇ ਵਾਰੋ ਵਾਰਾ, ਜੁਗ ਚੌਕੜੀ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੰਗ ਰੰਗਾਇੰਦਾ। ਜੁਗ ਚੌਕੜੀ ਬੀਤੇ ਕਾਲ, ਥਿਰ ਕੋਇ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਥਿਰ ਘਰ ਆਪਣਾ ਰੰਗ ਵਖਾਈਆ। ਜੁਗ ਜੁਗ ਚਲੇ ਅਵੱਲੜੀ ਚਾਲ, ਵੇਦ ਕਤੇਬ ਭੇਵ ਨਾ ਰਾਈਆ। ਗੁਰ ਅਵਤਾਰ ਕਰ ਬਹਾਲ, ਲੋਕਮਾਤ ਸੇਵ ਲਗਾਈਆ। ਹੁਕਮ ਦੇਵੇ ਆਪ ਮਹਾਂਕਾਲ, ਮਿਹਬਾਨ ਬੀਦੋ ਆਪਣਾ ਨਾਉਂ ਧਰਾਈਆ। ਨੂਰੀ ਜਲਵਾ ਜੋਤ ਜਲਾਲ, ਜੋਤੀ ਜਾਤਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅਕੱਲਾ ਪੁਰਖ ਅਕਾਲ, ਅਨਕ ਕਲ ਆਪਣੀ ਰੱਖੇ ਵਡਿਆਈਆ। ਅਨਕ ਕਲ ਪੁਰਖ ਅਕਾਲਾ, ਏਕਾ ਏਕ ਅਖਵਾਇੰਦਾ। ਜੁਗ ਜੁਗ ਖੇਲ ਕਰੇ ਨਿਰਾਲਾ, ਭੇਵ ਕੋਇ ਨਾ ਪਾਇੰਦਾ। ਜਨ ਭਗਤਾਂ ਦੱਸੇ ਰਾਹ ਸੁਖਾਲਾ, ਆਪਣਾ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਤ੍ਰੇਤਾ ਦੁਆਪਰ ਆਪ ਹੰਢਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਮੁਕਿਆ ਪੰਧ, ਕਲਜੁਗ ਅੰਤਮ ਵੇਲਾ ਆਈਆ। ਕਰੇ ਖੇਲ ਸੂਰਾ ਸਰਬੰਗ, ਨਿਰਗੁਣ ਆਪਣਾ ਰੂਪ ਧਰਾਈਆ। ਵੇਖਣਹਾਰਾ ਨੌਂ ਖੰਡ ਪ੍ਰਿਥਮੀ ਸਤਿ ਦੀਪ ਸੂਰਜ ਚੰਦ, ਵਿਸ਼ਨ ਬ੍ਰਹਮਾ ਸ਼ਿਵ ਆਪ ਉਠਾਈਆ। ਖੇਲੇ ਖੇਲ ਵਿਚ ਵਰਭੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਪਰਗਟਾਈਆ। ਨਿਰਗੁਣ ਹਰਿ ਇਕ ਬਲਵਾਨ, ਆਦਿ ਪੁਰਖ ਅਖਵਾਇੰਦਾ। ਕਲਜੁਗ ਅੰਤਮ ਵੇਖੇ ਆਣ, ਨਿਰਗੁਣ ਰੂਪ ਵਟਾਇੰਦਾ। ਸਚਖੰਡ ਵਖਾਏ ਸਚ ਮਕਾਨ, ਲੋਕਮਾਤ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਧਰਾਇੰਦਾ। ਆਪਣਾ ਬਲ ਆਪੇ ਰੱਖ, ਹਰਿ ਆਪਣੀ ਧਾਰ ਚਲਾਈਆ। ਨਿਰਗੁਣ ਰੂਪ ਹੋ ਪਰਤੱਖ, ਘਰ ਸਾਚੇ ਸੋਭਾ ਪਾਈਆ। ਭਗਤ ਭਗਵੰਤ ਕਰ ਕਰ ਵੱਖ, ਆਪਣੀ ਬੂਝ ਬੁਝਾਈਆ। ਲੱਖ ਚੁਰਾਸੀ ਵਿਚੋਂ ਲਏ ਰੱਖ, ਅਗਨੀ ਤੱਤ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪ ਤਰਾਈਆ। ਹਰਿ ਪੁਰਖ ਅਗੰਮ ਪ੍ਰਭ ਏਕ ਹੈ, ਏਕਾ ਰੰਗ ਸਮਾਇਆ। ਗੁਰ ਸਤਿਗੁਰ ਸਾਚੀ ਟੇਕ ਹੈ, ਸਰਨ ਸੱਚੀ ਸਰਨਾਇਆ। ਭਗਤ ਭਗਵੰਤ ਰਿਹਾ ਵੇਖ ਹੈ, ਜੁਗ ਜੁਗ ਵੇਸ ਵਟਾਇਆ। ਸੰਤਾਂ ਲਿਖਣਹਾਰਾ ਲੇਖ ਹੈ, ਲਹਿਣਾ ਦੇਣਾ ਮੂਲ ਚੁਕਾਇਆ। ਗੁਰਮੁਖ ਮੇਲਾ ਸਾਚੇ ਦੇਸ ਹੈ, ਮਹੱਲ ਅਟੱਲ ਕਰੇ ਰੁਸ਼ਨਾਇਆ। ਗੁਰਸਿਖ ਖੋਲ੍ਹੇ ਆਪਣਾ ਭੇਤ ਹੈ, ਦੂਈ ਦਵੈਤੀ ਪੜਦਾ ਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਿਹਾ ਤਰਾਇਆ। ਹਰਿ ਪੁਰਖ ਨਿਰੰਜਣ ਅਗੰਮ ਅਥਾਹ ਹੈ, ਬੇਅੰਤ ਬੇਪਰਵਾਹ। ਗੁਰ ਸਤਿਗੁਰ ਦੇਵੇ ਸਚ ਸਲਾਹ ਹੈ, ਏਕਾ ਨਾਮ ਪਰਗਟਾ। ਭਗਤਨ ਮੇਲਾ ਸਹਿਜ ਸੁਭਾ ਹੈ, ਗੁਰ ਸਤਿਗੁਰ ਲਏ ਮਿਲਾ। ਸੰਤਨ ਸਦਾ ਇਕੋ ਚਾਅ ਹੈ, ਪ੍ਰਭ ਦਰਸ਼ਨ ਲਈਏ ਪਾ। ਗੁਰਮੁਖ ਗੁਰ ਗੁਰ ਰਹੇ ਧਿਆ ਹੈ, ਚਰਨ ਕਵਲ ਧਿਆਨ ਲਗਾ। ਗੁਰਸਿਖਾਂ ਪਕੜੇ ਆਪੇ ਬਾਂਹ ਹੈ, ਏਥੇ ਓਥੇ ਹੋਏ ਸਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾ। ਹਰਿ ਪੁਰਖ ਸਦਾ ਸਮਰਥ ਹੈ, ਆਦਿ ਜੁਗਾਦੀ ਕਾਰ। ਗੁਰ ਸਤਿਗੁਰ ਚਲਾਏ ਰਥ ਹੈ, ਜੁਗ ਜੁਗ ਮਾਤ ਲਏ ਅਵਤਾਰ। ਜਨ ਭਗਤਾਂ ਦੇਵੇ ਸਾਚੀ ਵੱਥ ਹੈ, ਏਕਾ ਨਾਮ ਅਪਾਰ। ਸੰਤ ਸਾਜਨ ਲਏ ਰੱਖ ਹੈ, ਜਗਤ ਜਲੰਦੇ ਲਾਏ ਪਾਰ। ਗੁਰਮੁਖਾਂ ਮਾਰਗ ਆਪਣਾ ਦੱਸ ਹੈ, ਖੋਲ੍ਹੇ ਬੰਦ ਕਵਾੜ। ਗੁਰਸਿਖਾਂ ਹਿਰਦੇ ਅੰਦਰ ਵਸ ਹੈ, ਦੇਵੇ ਦਰਸ ਦੀਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਹਰਿ ਪੁਰਖ ਦੀਨ ਦਿਆਲ, ਆਪਣੀ ਦਇਆ ਕਮਾਇੰਦਾ। ਗੁਰ ਸਤਿਗੁਰ ਵੇਖ ਸਾਚੇ ਲਾਲ, ਭਗਤ ਭਗਵੰਤ ਰੰਗ ਚੜ੍ਹਾਇੰਦਾ। ਸੰਤਨ ਸਤਿ ਸਤਿਵਾਦੀ ਬਣ ਦਲਾਲ, ਦਰ ਘਰ ਸਾਚੇ ਮੇਲ ਮਿਲਾਇੰਦਾ। ਗੁਰਮੁਖਾਂ ਮਾਇਆ ਤੋੜ ਜ਼ੰਜਾਲ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਏਕਾ ਘਰ ਬਹਾਇੰਦਾ। ਗੁਰਸਿਖਾਂ ਚਲੇ ਨਾਲ ਨਾਲ, ਦਿਵਸ ਰੈਣ ਕਰੇ ਪ੍ਰਿਤਪਾਲ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਕਰਾਇੰਦਾ। ਹਰਿਜਨ ਤੇਰਾ ਬੰਨ੍ਹੇ ਬੇੜਾ, ਸਤਿਗੁਰ ਪੂਰੇ ਹੱਥ ਵਡਿਆਈਆ । ਵਸਦਾ ਰਹੇ ਕਾਇਆ ਖੇੜਾ, ਘਰ ਮੰਦਰ ਵੱਜੇ ਵਧਾਈਆ। ਅੰਤ ਕਰੇ ਹੱਕ ਨਿਬੇੜਾ, ਝੂਠੀ ਮਾਇਆ ਦਏ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਦੇਵੇ ਮਾਣ ਵਡਿਆਈਆ। ਗੁਰਮੁਖ ਤੇਰਾ ਸੱਚਾ ਮਾਣ, ਘਰ ਸਾਚੇ ਆਪ ਬਣਾਇਆ। ਜਿਥੇ ਝੁੱਲੇ ਸਚ ਨਿਸ਼ਾਨ, ਸੋ ਪੁਰਖ ਨਿਰੰਜਣ ਰਿਹਾ ਝੁਲਾਇਆ। ਓਥੇ ਨਾ ਜਿਮੀਂ ਅਸਮਾਨ, ਸੂਰਜ ਚੰਦ ਨਜ਼ਰ ਕੋਇ ਨਾ ਆਇਆ। ਨਾ ਕੋਈ ਵਿਦਿਆ ਨਾ ਗਿਆਨ, ਸ਼ਾਸਤਰ ਸਿਮਰਤ ਨਾ ਕੋਇ ਪੜ੍ਹਾਇਆ। ਨਾ ਕੋਈ ਮੰਦਰ ਮਸਜਦ ਮੱਠ ਦਿਸੇ ਮਕਾਨ, ਗੁਰਦੁਆਰ ਨਾ ਕੋਇ ਵਖਾਇਆ। ਜਿਸ ਘਰ ਵਸੇ ਸ੍ਰੀ ਭਗਵਾਨ, ਸੋ ਮੰਦਰ ਸੋਭਾ ਪਾਇਆ। ਏਕਾ ਜੋਤ ਜਗੇ ਮਹਾਨ, ਨੂਰ ਨੂਰਾਨਾ ਡਗਮਗਾਇਆ। ਸ਼ਬਦ ਅਗੰਮ ਇਕ ਧੁੰਨਕਾਨ, ਢੋਲਕ ਛੈਣਾ ਨਾ ਕੋਇ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਤੇਰਾ ਬੰਕ ਸੁਹਾਇਆ। ਗੁਰਸਿਖ ਬੰਕ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਜਿਸ ਘਰ ਮਿਲਾਵਾ ਹਰਿ ਜੂ ਕੰਤ, ਤਿਸ ਗ੍ਰਹਿ ਵੱਜੇ ਵਧਾਈਆ। ਹਰਿਜਨ ਹੋਇਆ ਸਾਚਾ ਸੰਤ, ਸਤਿ ਸਤਿਵਾਦੀ ਆਪ ਬਣਾਈਆ। ਗੜ੍ਹ ਤੁੱਟਾ ਹਉਮੇ ਹੰਗਤ, ਝੂਠੀ ਮਮਤਾ ਦਏ ਤਜਾਈਆ। ਮੇਲ ਮਿਲਾਵਾ ਸਾਚੀ ਸੰਗਤ, ਹਰਿ ਸੰਗਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚ ਵਡਿਆਈਆ। ਸਚ ਵਡਿਆਈ ਸਾਚੇ ਘਰ, ਹਰਿ ਸਾਚਾ ਸਚ ਰਖਾਇੰਦਾ। ਗੁਰਸਿਖਾਂ ਦੇਵੇ ਏਕਾ ਵਰ, ਏਕਾ ਬੰਧਨ ਪਾਇੰਦਾ। ਆਵਣ ਜਾਵਣ ਚੁੱਕੇ ਡਰ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਰੰਗ ਰੰਗਾਇੰਦਾ। ਏਕਾ ਰੰਗ ਰੰਗੇ ਗੁਲਾਲ, ਪ੍ਰਭ ਸਾਚਾ ਦਇਆ ਕਮਾਈਆ। ਗੁਰਮੁਖ ਵੇਖੇ ਸਾਚੇ ਲਾਲ, ਦਰ ਘਰ ਸਾਚੇ ਲਏ ਮਿਲਾਈਆ। ਮਾਇਆ ਮਮਤਾ ਤੋੜ ਜ਼ੰਜਾਲ, ਨਿਵਣ ਸੁ ਅੱਖਰ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗੁਣ ਦਏ ਸਮਝਾਈਆ। ਸਾਚਾ ਗੁਣ ਸ਼ਬਦ ਧਾਰ, ਏਕਾ ਏਕ ਰਖਾਇੰਦਾ। ਏਕਾ ਗੁਣ ਸ਼ਬਦ ਜੈਕਾਰ, ਸੋਹੰ ਢੋਲਾ ਆਪੇ ਗਾਇੰਦਾ। ਸ਼ਬਦ ਵਿਚੋਲਾ ਏਕੰਕਾਰ, ਗੁਰ ਚੇਲਾ ਰੂਪ ਵਟਾਇੰਦਾ। ਪੜਦਾ ਉਹਲਾ ਵਿਚ ਸੰਸਾਰ, ਅਬਿਨਾਸ਼ੀ ਕਰਤਾ ਆਪੇ ਪਾਇੰਦਾ। ਜਨ ਭਗਤਾਂ ਕਰੇ ਹੌਲਾ ਭਾਰ, ਸਿਰ ਆਪਣੇ ਗੰਢ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਆਪਣੇ ਵਿਚ ਛੁਪਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਨੇਤਰ ਦਿਸ ਕਿਸੇ ਨਾ ਆਇੰਦਾ।
