Granth 11 Likhat 083: 20 Magh 2018 Bikarmi Sardara Singh de Greh Chhamb Jammu

੨੦ ਮਾਘ ੨੦੧੮ ਬਿਕ੍ਰਮੀ ਸਰਦਾਰਾ ਸਿੰਘ ਦੇ ਗ੍ਰਹਿ ਛੰਬ ਜੰਮੂ

ਹਰਿ ਸਰਨ ਸੱਚੀ ਸਰਨਾਈ, ਜੁਗ ਜੁਗ ਦਇਆ ਕਮਾਇੰਦਾ। ਹਰਿ ਚਰਨ ਸੱਚੀ ਸਰਨਾਈ, ਹਰਿ ਭਗਤਾਂ ਮਾਣ ਰਖਾਇੰਦਾ। ਹਰਿ ਚਰਨ ਸੱਚੀ ਸਰਨਾਈ, ਹਰਿ ਸੰਤਨ ਨਾਮ ਜਪਾਇੰਦਾ। ਹਰਿ ਚਰਨ ਸੱਚੀ ਸਰਨਾਈ, ਹਰਿ ਗੁਰਮੁਖ ਮੇਲ ਮਿਲਾਇੰਦਾ। ਹਰਿ ਚਰਨ ਸੱਚੀ ਸਰਨਾਈ, ਹਰਿ ਗੁਰਸਿਖ ਆਪ ਉਠਾਇੰਦਾ। ਹਰਿ ਚਰਨ ਸੱਚੀ ਸਰਨਾਈ, ਦੁਰਮਤ ਮੈਲ ਧੁਵਾਇੰਦਾ। ਹਰਿ ਚਰਨ ਸੱਚੀ ਸਰਨਾਈ, ਮਾਇਆ ਮਮਤਾ ਮੋਹ ਚੁਕਾਇੰਦਾ। ਹਰਿ ਚਰਨ ਸੱਚੀ ਸਰਨਾਈ, ਚਿੰਤਾ ਰੋਗ ਗਵਾਇੰਦਾ। ਹਰਿ ਚਰਨ ਸੱਚੀ ਸਰਨਾਈ, ਲੱਖ ਚੁਰਾਸੀ ਫੰਦ ਕਟਾਇੰਦਾ। ਹਰਿ ਚਰਨ ਸੱਚੀ ਸਰਨਾਈ, ਘਰ ਸਾਚਾ ਸੁਖ ਉਪਜਾਇੰਦਾ। ਹਰਿ ਚਰਨ ਸੱਚੀ ਸਰਨਾਈ, ਉਜਲ ਮੁੱਖ ਮਾਤ ਕਰਾਇੰਦਾ। ਹਰਿ ਚਰਨ ਸੱਚੀ ਸਰਨਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਰਨ ਇਕ ਰਖਾਇੰਦਾ। ਹਰਿ ਚਰਨ ਸੱਚੀ ਸਰਨਾਈ, ਜਨ ਭਗਤਾਂ ਦੇਵੇ ਮਾਣ। ਹਰਿ ਚਰਨ ਸੱਚੀ ਸਰਨਾਈ, ਸਾਚੇ ਸੰਤਾਂ ਦੇਵੇ ਦਾਨ। ਹਰਿ ਚਰਨ ਸੱਚੀ ਸਰਨਾਈ, ਗੁਰਮੁਖ ਵੇਖੇ ਬਾਲ ਅਞਾਣ। ਹਰਿ ਚਰਨ ਸੱਚੀ ਸਰਨਾਈ, ਗੁਰਸਿਖ ਦੇਵੇ ਇਕ ਗਿਆਨ। ਹਰਿ ਚਰਨ ਸੱਚੀ ਸਰਨਾਈ, ਮਿਲੇ ਵਡਿਆਈ ਦੋ ਜਹਾਨ। ਹਰਿ ਚਰਨ ਸੱਚੀ ਸਰਨਾਈ, ਨਾਤਾ ਤੁਟੇ ਪੰਜ ਸ਼ੈਤਾਨ। ਹਰਿ ਚਰਨ ਸੱਚੀ ਸਰਨਾਈ, ਘਰ ਮਿਲੇ ਅੰਮ੍ਰਿਤ ਪੀਣ ਖਾਣ। ਹਰਿ ਚਰਨ ਸੱਚੀ ਸਰਨਾਈ, ਜਮ ਕੀ ਚੁੱਕੇ ਕਾਣ। ਹਰਿ ਚਰਨ ਸੱਚੀ ਸਰਨਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਹਰਿ ਸਰਨ ਇਕੋ ਓਟ, ਹਰਿਜਨ ਹਰਿ ਰਖਾਇੰਦਾ। ਭਾਗ ਲੱਗੇ ਕਾਇਆ ਕੋਟ, ਗੜ੍ਹ ਬੰਕ ਆਪ ਸੁਹਾਇੰਦਾ। ਜਗਤ ਵਾਸਨਾ ਕਢੇ ਖੋਟ, ਦੁਰਮਤ ਮੈਲ ਧੁਵਾਇੰਦਾ। ਮੇਲ ਮਿਲਾਵਾ ਨਿਰਮਲ ਜੋਤ, ਜੋਤੀ ਜੋਤ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਰਨ ਇਕ ਵਖਾਇੰਦਾ। ਸਾਚੀ ਸਰਨ ਪੁਰਖ ਅਕਾਲ, ਆਦਿ ਜੁਗਾਦਿ ਸਹਾਈਆ। ਭਗਤ ਭਗਵੰਤ ਲਏ ਉਠਾਲ, ਆਪਣੀ ਬੂਝ ਬੁਝਾਈਆ। ਸੰਤਾਂ ਬਣੇ ਸਤਿ ਦਲਾਲ, ਸਤਿ ਸਤਿਵਾਦੀ ਸੇਵ ਕਮਾਈਆ। ਗੁਰਮੁਖਾਂ ਚਲੇ ਨਾਲ ਨਾਲ, ਆਪਣਾ ਪੰਧ ਮੁਕਾਈਆ। ਗੁਰਸਿਖ ਵੇਖੇ ਸਾਚੇ ਲਾਲ, ਬਾਲ ਅਞਾਣੇ ਗੋਦ ਬਹਾਈਆ। ਕਾਇਆ ਮੰਦਰ ਅੰਦਰ ਸੱਚੀ ਧਰਮਸਾਲ, ਗ੍ਰਹਿ ਦੀਵਾ ਬਾਤੀ ਇਕ ਟਿਕਾਈਆ। ਲੇਖਾ ਤੋੜ ਸ਼ਾਹ ਕੰਗਾਲ, ਸ਼ਰਅ ਬੰਧਨ ਦਏ ਮੁਕਾਈਆ। ਏਕਾ ਵਸਤ ਨਾਮ ਧੰਨ ਮਾਲ, ਸਚ ਸੁੱਚ ਝੋਲੀ ਪਾਈਆ। ਕਾਇਆ ਕੱਚ ਤੋੜ ਜ਼ੰਜਾਲ, ਕੰਚਨ ਰੂਪ ਆਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਰਨਾਈ ਇਕ ਜਣਾਈਆ। ਸਚ ਸਰਨਾਈ ਸਤਿਗੁਰ ਸ਼ਬਦ, ਚਰਨ ਸਰਨ ਸਹਾਰਾ। ਕਰੇ ਕਰਾਏ ਪੱਤਤ ਪੁਨੀਤ, ਪੱਤਤ ਪਾਵਣ ਏਕੰਕਾਰਾ। ਨਾਮ ਸੁਣਾਏ ਅਗੰਮੀ ਗੀਤ, ਸੋਹੰ ਸ਼ਬਦ ਸਚ ਜੈਕਾਰਾ। ਜਨਮ ਜਨਮ ਵੇਖੇ ਲੱਗੀ ਪ੍ਰੀਤ, ਪੂਰਬ ਲਹਿਣਾ ਦੇਵਣਹਾਰਾ। ਸਦਾ ਸਦਾ ਸਦ ਅਤੀਤ, ਤ੍ਰੈਗੁਣ ਅਤੀਤਾ ਏਕੰਕਾਰਾ। ਏਕਾ ਜਾਣੇ ਹਸਤ ਕੀਟ, ਘਟ ਘਟ ਕਰ ਪਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਰਨ ਦੇ ਸਹਾਰਾ। ਸਾਚੀ ਸਰਨ ਸਤਿਗੁਰ ਸੱਜਣ, ਦੂਸਰ ਅਵਰ ਨਾ ਕੋਇ ਰਖਾਈਆ। ਧੂੜ ਕਰਾਏ ਸਾਚਾ ਮਜਨ, ਮਜਨ ਮਾਘ ਮੁਖ ਸ਼ਰਮਾਈਆ। ਜਗਤ ਵਿਕਾਰ ਗੁਰਮੁਖ ਤਜਣ, ਜੀਵਣ ਜੁਗਤ ਜਣਾਈਆ। ਨਾਮ ਨਗਾਰੇ ਸਾਚੇ ਵੱਜਣ, ਆਤਮ ਪਰਮਾਤਮ ਰੰਗ ਚੜ੍ਹਾਈਆ। ਸਚ ਪ੍ਰੀਤੀ ਗੁਰਮੁਖ ਬੱਝਣ, ਨਾਮ ਡੋਰੀ ਤੰਦ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਖ਼ਸ਼ੇ ਇਕ ਸਰਨਾਈਆ। ਸਾਚੀ ਸਰਨ ਸਤਿਗੁਰ ਸੇਵ, ਸੇਵਕ ਸੇਵਾ ਇਕ ਸਮਝਾਇੰਦਾ। ਆਦਿ ਪੁਰਖ ਅਲੱਖ ਅਭੇਵ, ਅਗੋਚਰ ਖੇਲ ਕਰਾਇੰਦਾ। ਸਦਾ ਸਦਾ ਸਦ ਨਿਹਕੇਵ, ਨਿਹਚਲ ਧਾਮ ਸੁਹਾਇੰਦਾ। ਲੇਖਾ ਜਾਣੇ ਰਸਨਾ ਜਿਹਵ, ਜੋ ਜਨ ਸੋਹੰ ਢੋਲਾ ਗਾਇੰਦਾ। ਆਤਮ ਅੰਤਰ ਏਕਾ ਮੇਵ, ਅਮਿਉਂ ਰਸ ਆਪ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਰਨ ਇਕ ਵਖਾਇੰਦਾ। ਸਾਚੀ ਸਰਨ ਏਕੋ ਇਕ, ਏਕਾ ਏਕ ਜਣਾਇੰਦਾ। ਭਗਤ ਭਗਵੰਤ ਲੇਖਾ ਲਿਖ, ਲਿਖ ਲਿਖ ਲੇਖ ਸਮਝਾਇੰਦਾ। ਜੁਗਾਂ ਜੁਗੰਤਰ ਵੰਡੇ ਹਿਸ, ਸਾਚੀ ਵੰਡ ਵੰਡਾਇੰਦਾ। ਬਿਨ ਕਿਰਪਾ ਨਾ ਪਏ ਦਿਸ, ਨੇਤਰ ਸਭ ਦੇ ਬੰਦ ਕਰਾਇੰਦਾ। ਜਿਸ ਜਨ ਪਾਏ ਨਾਮ ਭਿਖ, ਦੀਨਨ ਆਪਣੀ ਦਇਆ ਕਮਾਇੰਦਾ। ਸੋ ਗੁਰਮੁਖ ਸਿਖਿਆ ਲਏ ਸਿਖ, ਸਾਚੀ ਸਿਖਿਆ ਇਕ ਸਮਝਾਇੰਦਾ। ਹਰਿ ਭੇਵ ਨਾ ਜਾਣੇ ਮੁਨ ਰਿਖ, ਰਿਖ ਮੁਨ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਰਨਾਈ ਇਕ ਰਖਾਇੰਦਾ। ਸਚ ਸਰਨਾਈ ਏਕੋ ਆਸ, ਏਕਾ ਘਰ ਵਡਿਆਈਆ। ਜਨਮ ਜਨਮ ਦੀ ਮਿਟੇ ਪਿਆਸ, ਕਰਮ ਕਰਮ ਦਾ ਰੋਗ ਗਵਾਈਆ। ਲੇਖੇ ਲੱਗੇ ਪਵਣ ਸਵਾਸ, ਸਵਾਸ ਸਵਾਸਾਂ ਲੇਖੇ ਲਾਈਆ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ ਵਿਚ ਪਰਭਾਸ, ਡੂੰਘੀ ਕੰਦਰ ਵੇਖ ਵਖਾਈਆ। ਦੀਨ ਦਿਆਲ ਠਾਕਰ ਅਬਿਨਾਸ਼, ਅਬਿਨਾਸ਼ੀ ਕਰਤੇ ਆਪਣੀ ਦਇਆ ਕਮਾਈਆ। ਕਰੇ ਕਰਾਏ ਬੰਦ ਖੁਲਾਸ, ਬੰਦੀ ਤੋੜੇ ਝੂਠੀ ਫਾਹੀਆ। ਨਾਤਾ ਤੋੜ ਗਰਭਵਾਸ, ਆਵਣ ਜਾਵਣ ਪੰਧ ਮੁਕਾਈਆ। ਸਚ ਮੰਦਰ ਵਖਾਏ ਏਕਾ ਰਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਈਆ। ਸਚ ਸਰਨਾਈ ਮਿਹਰਵਾਨ, ਇਕੋ ਇਕ ਜਣਾਇੰਦਾ। ਭਗਤਾਂ ਦੇਵੇ ਭਗਤੀ ਦਾਨ, ਵਸਤ ਦਸਤ ਹੱਥ ਫੜਾਇੰਦਾ। ਸੰਤਨ ਰਾਗ ਸੁਣਾਏ ਕਾਨ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਗੁਰਮੁਖਾਂ ਮੇਲਾ ਮੇਲੇ ਆਣ, ਗੁਰ ਗੁਰ ਵੇਸ ਵਟਾਇੰਦਾ। ਗੁਰਸਿਖਾਂ ਦੇਵੇ ਇਕ ਧਿਆਨ, ਚਰਨ ਕਵਲ ਸਮਝਾਇੰਦਾ। ਦਾਤਾ ਦਾਨੀ ਸ੍ਰੀ ਭਗਵਾਨ, ਆਪਣੀ ਖੇਲ ਕਰਾਇੰਦਾ । ਮਹਾਂਬਲੀ ਨੌਜਵਾਨ, ਆਪਣਾ ਬਲ ਧਰਾਇੰਦਾ। ਪਰਗਟ ਹੋ ਵਿਚ ਜਹਾਨ, ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਰਨ ਇਕ ਰਖਾਇੰਦਾ। ਸਾਚੀ ਸਰਨ ਸ੍ਰੀ ਭਗਵਾਨ, ਆਦਿ ਜੁਗਾਦਿ ਜਣਾਈਆ। ਜਨ ਭਗਤਾਂ ਦੇਵੇ ਵਿਚ ਜਹਾਨ, ਸਿਰ ਆਪਣਾ ਹੱਥ ਟਿਕਾਈਆ। ਨਿਰਗੁਣ ਸਰਗੁਣ ਦਰਸਨ ਦੇਵੇ ਆਣ, ਰੂਪ ਅਨੂਪ ਵਖਾਈਆ। ਜਨਮ ਜਨਮ ਦੀ ਚੁੱਕੇ ਕਾਣ, ਕਾਨੀ ਤੀਰ ਨਾ ਕੋਇ ਲਗਾਈਆ। ਹੋ ਪਰਤੱਖ ਕਰੇ ਪਹਿਚਾਨ, ਮਾਇਆ ਪੜਦਾ ਆਪ ਹਟਾਈਆ। ਅਲਖ ਨਿਰੰਜਣ ਖੇਲ ਮਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਚ ਸਰਨਾਈ ਪਾਰਬ੍ਰਹਮ, ਪ੍ਰਭ ਏਕਾ ਏਕ ਰਖਾਇੰਦਾ। ਹਰਖ਼ ਸੋਗ ਨਾ ਕੋਇ ਗ਼ਮ, ਚਿੰਤਾ ਦੁੱਖ ਨਾ ਕੋਇ ਜਣਾਇੰਦਾ। ਜਗਤ ਤ੍ਰਿਸਨਾ ਨਾ ਕੋਇ ਤਮ, ਆਸਾ ਮਨਸਾ ਪੂਰ ਕਰਾਇੰਦਾ। ਭਾਂਡਾ ਭਰਮ ਭੌ ਦੇਵੇ ਭੰਨ, ਘੜਨ ਭੰਨਣਹਾਰ ਖੇਲ ਖਿਲਾਇੰਦਾ। ਜਗਤ ਜੁਗਤ ਜੀਵ ਬੇੜਾ ਦੇਵੇ ਬੰਨ੍ਹ, ਜੀਵਣ ਆਪਣੇ ਰੰਗ ਰੰਗਾਇੰਦਾ। ਭਾਗ ਲਗਾਏ ਕਾਇਆ ਤਨ, ਪੰਜ ਤੱਤ ਮਾਟੀ ਹਾਟੀ ਸੋਭਾ ਪਾਇੰਦਾ। ਜੂਠ ਝੂਠ ਦੇਵੇ ਡੰਨ, ਏਕਾ ਡੰਕਾ ਨਾਮ ਵਜਾਇੰਦਾ। ਮਨ ਕਾ ਮਣਕਾ ਫੇਰੇ ਮਨ, ਮਨ ਮਨਸਾ ਮਾਹਿ ਸਮਾਇੰਦਾ। ਇਕ ਚੜ੍ਹਾਏ ਸਾਚਾ ਚੰਨ, ਚੰਦ ਚਾਂਦਨੀ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚੇ ਜਨ, ਜਨ ਜਨਣੀ ਆਪ ਹੋ ਜਾਇੰਦਾ। ਸਚ ਸਰਨਾਈ ਸਰਬ ਗੁਣਵੰਤ, ਵਡ ਵੱਡਾ ਵਡ ਵਡਿਆਈਆ। ਏਥੇ ਓਥੇ ਬਣਾਏ ਬਣਤ, ਖੇਲੇ ਖੇਲ ਬੇਪਰਵਾਹੀਆ। ਕਲਜੁਗ ਅੰਤ ਮਹਿਮਾ ਅਗਣਤ, ਲਿਖ ਲਿਖ ਲੇਖ ਨਾ ਕੋਇ ਮੁਕਾਈਆ। ਹਰਿਜਨ ਵੇਖੇ ਸਾਚੇ ਸੰਤ, ਗੁਰਮੁਖ ਆਪਣੇ ਰੰਗ ਰੰਗਾਈਆ। ਏਕਾ ਨਾਮ ਮਣੀਆ ਮੰਤ, ਸੋਹੰ ਸਤਿ ਕਰੇ ਪੜ੍ਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਵਡਿਆਈ ਵਿਚ ਜੀਵ ਜੰਤ, ਜੀਵਣ ਜੀਵਣ ਵਿਚ ਬਦਲਾਈਆ।