੧੫ ਮਾਘ ੨੦੧੮ ਬਿਕ੍ਰਮੀ ਚੇਲਾ ਸਿੰਘ ਦੇ ਗ੍ਰਹਿ ਜੰਮੂ
ਸਤਿ ਪੁਰਖ ਨਿਰੰਜਣ ਸ਼ਾਹ ਸੁਲਤਾਨ, ਹਰਿ ਆਦਿ ਜੁਗਾਦਿ ਸਮਾਇੰਦਾ। ਨਿਰਗੁਣ ਜੋਤ ਨੂਰ ਮਹਾਨ, ਨਿਰਾਕਾਰ ਡਗਮਗਾਇੰਦਾ। ਵਸਣਹਾਰਾ ਸਚਖੰਡ ਸਚ ਮਕਾਨ, ਪੁਰਖ ਅਬਿਨਾਸ਼ੀ ਸੋਭਾ ਪਾਇੰਦਾ। ਸ਼ਾਹੋ ਭੂਪ ਰਾਜ ਰਾਜਾਨ, ਸਚ ਸੁਲਤਾਨ ਵੇਸ ਵਟਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਧਰਾਇੰਦਾ। ਅਗੰਮ ਅਗੰਮੜਾ ਇਕ ਨਿਸ਼ਾਨ, ਪੁਰਖ ਅਗੰਮ ਆਪ ਝੁਲਾਇੰਦਾ। ਪੁਰਖ ਅਬਿਨਾਸ਼ੀ ਧੁਰ ਫ਼ਰਮਾਣ, ਹੁਕਮੀ ਆਪ ਸੁਣਾਇੰਦਾ। ਸ਼ਬਦੀ ਸ਼ਬਦ ਕਰ ਪਰਵਾਨ, ਧਾਰ ਧਾਰ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸ਼ਬਦੀ ਧਾਰ ਖੇਲ ਅਪਾਰਾ, ਨਿਰਗੁਣ ਨਿਰਵੈਰ ਆਪ ਕਰਾਈਆ। ਸਚਖੰਡ ਨਿਵਾਸੀ ਖੋਲ੍ਹ ਕਿਵਾੜਾ, ਥਿਰ ਘਰ ਆਪਣਾ ਰੰਗ ਰੰਗਾਈਆ। ਏਕਾ ਵਸਤ ਦਏ ਹਰਿ ਥਾਰਾ, ਅਨਮੁਲੜੀ ਆਪ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰਾ, ਤ੍ਰੈਗੁਣ ਸਾਚਾ ਬੰਧਨ ਪਾਈਆ। ਏਕਾ ਵਸਤ ਸਤਿ ਭੰਡਾਰਾ, ਸਤਿ ਸਤਿਵਾਦੀ ਝੋਲੀ ਪਾਈਆ। ਏਕਾ ਬ੍ਰਹਮ ਬ੍ਰਹਮ ਪਸਾਰਾ, ਬ੍ਰਹਮ ਵੇਤਾ ਖੇਲ ਕਰਾਈਆ। ਏਕਾ ਸ਼ੰਕਰ ਦਏ ਹੁਲਾਰਾ, ਹੱਥ ਤ੍ਰਿਸੂਲ ਫੜਾਈਆ। ਤਿੰਨਾਂ ਵਿਚੋਲਾ ਏਕੰਕਾਰਾ, ਅਕਲ ਕਲਾ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸਚ ਸਿੰਘਾਸਣ ਸੋਭਾ ਪਾਈਆ। ਸਚ ਸਿੰਘਾਸਣ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਆਦਿ ਅੰਤ, ਵੇਸ ਅਨੇਕ ਵਟਾਇੰਦਾ। ਏਕੰਕਾਰ ਬਣਾਏ ਬਣਤ, ਸਾਚਾ ਘਾੜਤ ਆਪ ਘੜਾਇੰਦਾ। ਆਦਿ ਨਿਰੰਜਣ ਮਹਿਮਾ ਅਗਣਤ, ਭੇਵ ਕੋਇ ਨਾ ਪਾਇੰਦਾ। ਅਬਿਨਾਸ਼ੀ ਕਰਤਾ ਆਪੇ ਜਾਣੇ ਆਪਣਾ ਮੰਤ, ਨਾਉਂ ਨਿਰੰਕਾਰਾ ਆਪ ਅਖਵਾਇੰਦਾ। ਸ੍ਰੀ ਭਗਵਾਨ ਖੇਲੇ ਖੇਲ ਜੁਗਾਂ ਜੁਗੰਤ, ਜੁਗ ਕਰਤਾ ਆਪਣੇ ਰੰਗ ਸਮਾਇੰਦਾ। ਪਾਰਬ੍ਰਹਮ ਬ੍ਰਹਮ ਲੇਖਾ ਜਾਣੇ ਜੀਵ ਜੰਤ, ਜਾਗਰਤ ਜੋਤ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਕਰ ਕਰਤਾਰ, ਕੁਦਰਤ ਕਾਦਰ ਖੇਲ ਕਰਾਈਆ। ਨਿਰਗੁਣ ਰੂਪ ਅਪਰ ਅਪਾਰ, ਅਲਖ ਅਗੋਚਰ ਵੇਸ ਵਟਾਈਆ। ਅਜੂਨੀ ਰਹਿਤ ਵਸਣਹਾਰਾ ਧਾਮ ਨਿਆਰ, ਮੂਰਤ ਅਕਾਲ ਭੇਵ ਚੁਕਾਈਆ। ਚਤਰਭੁਜ ਹੋ ਤਿਆਰ, ਕਰੇ ਖੇਲ ਅਪਰ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਆਪਣਾ ਭੇਵ ਸਚ ਨਿਸ਼ਾਨੀ, ਹਰਿ ਸਾਚਾ ਸਚ ਜਣਾਇੰਦਾ। ਨਿਰਗੁਣ ਜੋਤ ਨੂਰ ਨੂਰਾਨੀ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਪਰਗਟ ਹੋ ਆਦਿ ਭਵਾਨੀ, ਅਨਭਵ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੂਪ ਅਨੂਪ ਸਤਿ ਸਰੂਪ ਆਪ ਪਰਗਟਾਇੰਦਾ। ਸਤਿ ਸਰੂਪ ਸਤਿ ਸਤਿਵਾਦ, ਆਦਿ ਪੁਰਖ ਪਰਗਟਾਈਆ। ਆਪੇ ਖੇਲੇ ਖੇਲ ਤਮਾਸ਼, ਵੇਖਣਹਾਰ ਆਪ ਹੋ ਜਾਈਆ। ਆਪੇ ਜਾਣੇ ਆਪਣੀ ਮੰਡਲ ਰਾਸ, ਆਪੇ ਗੋਪੀ ਕਾਹਨ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੇ ਹੱਥ ਰੱਖੇ ਵਡਿਆਈਆ। ਸਚ ਵਡਿਆਈ ਹਰਿ ਜੂ ਹੱਥ, ਆਦਿ ਜੁਗਾਦਿ ਰਖਾਇੰਦਾ। ਪਰਗਟ ਹੋ ਪੁਰਖ ਸਮਰਥ, ਆਪਣਾ ਭੇਵ ਚੁਕਾਇੰਦਾ। ਨਿਰਗੁਣ ਨਿਰਗੁਣ ਚਲਾਏ ਰਥ, ਸਾਚੀ ਸੇਵ ਕਮਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਪਰਗਟ, ਸਾਚੀ ਗੋਦ ਬਹਾਇੰਦਾ। ਤ੍ਰੈਗੁਣ ਅਤੀਤਾ ਖੋਲ੍ਹ ਹੱਟ, ਸਾਚਾ ਵਣਜ ਕਰਾਇੰਦਾ। ਇਕ ਵਖਾਏ ਤੱਤਵ ਤੱਤ, ਤੱਤ ਆਪਣਾ ਆਪ ਸਮਝਾਇੰਦਾ। ਏਕਾ ਦੇਵੇ ਬ੍ਰਹਮ ਮਤ, ਬ੍ਰਹਮ ਵਿਦਿਆ ਆਪ ਪੜ੍ਹਾਇੰਦਾ। ਇਕ ਬੰਧਾਏ ਸਾਚਾ ਨਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਇਕ ਵਖਾਏ ਹਰਿ ਜੂ ਘਾਟ, ਸਾਚਾ ਤਟ ਆਪ ਸੁਹਾਇੰਦਾ। ਇਕ ਜਣਾਏ ਸਾਚੀ ਗਾਥ, ਅੱਖਰ ਵੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਆਪਣੀ ਕਰਨੀ ਆਪੇ ਕਰ, ਸ੍ਰੀ ਭਗਵਾਨ ਦਇਆ ਕਮਾਈਆ। ਵਿਸ਼ਨੂੰ ਦੇਵੇ ਏਕਾ ਵਰ, ਵਰ ਦਾਤਾ ਬੇਪਰਵਾਹੀਆ। ਬ੍ਰਹਮੇ ਬ੍ਰਹਮ ਜੋਤ ਧਰ, ਪਾਰਬ੍ਰਹਮ ਵੇਸ ਵਟਾਈਆ। ਏਕਾ ਅੱਖਰ ਲੈਣਾ ਪੜ੍ਹ, ਚਾਰ ਵੇਦ ਪੜ੍ਹਾਈਆ। ਸ਼ੰਕਰ ਤ੍ਰਿਸੂਲ ਹੱਥ ਧਰ, ਸਭ ਦਾ ਲੇਖਾ ਦਏ ਚੁਕਾਈਆ। ਤਿੰਨਾਂ ਵਿਚੋਲਾ ਆਪੇ ਬਣ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੈਗੁਣ ਮਾਇਆ ਘਾੜਨ ਘੜ, ਰਜੋ ਤਮੋ ਸਤੋ ਏਕਾ ਬੰਧਨ ਪਾਈਆ। ਤ੍ਰੈਗੁਣ ਬੰਧਨ ਏਕਾ ਪਾ, ਏਕਾ ਰੰਗ ਵਖਾਇੰਦਾ। ਧੁਰ ਫ਼ਰਮਾਣਾ ਇਕ ਸੁਣਾ, ਏਕਾ ਹੁਕਮ ਵਰਤਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾ, ਸਾਚੀ ਸੇਵਾ ਇਕ ਜਣਾਇੰਦਾ। ਪੰਜ ਤੱਤ ਕਾਇਆ ਜੋੜ ਜੁੜਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਰੰਗ ਵਖਾਇੰਦਾ। ਲੱਖ ਚੁਰਾਸੀ ਬਣਤ ਬਣਾ, ਘੜ ਭਾਂਡੇ ਸੋਭਾ ਪਾਇੰਦਾ। ਨਿਰਗੁਣ ਨਿਰਗੁਣ ਜੋਤ ਜਗਾ, ਆਦਿ ਨਿਰੰਜਣ ਡਗਮਗਾਇੰਦਾ। ਅਨਹਦ ਨਾਦੀ ਨਾਦ ਸੁਣਾ, ਗ੍ਰਹਿ ਮੰਦਰ ਸਾਜ ਵਜਾਇੰਦਾ। ਪਵਣ ਸਵਾਸ ਆਪ ਚਲਾ, ਰਸਨਾ ਜੇਹਵਾ ਨਾਲ ਮਿਲਾਇੰਦਾ। ਨੌਂ ਦੁਆਰੇ ਆਪ ਖੁਲ੍ਹਾ, ਜਗਤ ਕਿਰਿਆ ਵਿਚ ਫਸਾਇੰਦਾ। ਮਨ ਮਤ ਬੁਧ ਆਪ ਧਰਾ, ਨਿਰਗੁਣ ਆਪਣੀ ਵੰਡ ਵੰਡਾਇੰਦਾ। ਪੰਚਮ ਪੰਚਮ ਮੇਲਾ ਸਹਿਜ ਸੁਭਾ, ਦਹਿ ਦਿਸ਼ਾ ਵੇਖ ਵਖਾਇੰਦਾ। ਅੰਮ੍ਰਿਤ ਸਰ ਆਤਮ ਇਕ ਵਖਾ, ਸਾਚਾ ਝਿਰਨਾ ਆਪ ਝਿਰਾਇੰਦਾ। ਬਜਰ ਕਪਾਟੀ ਤਾਲਾ ਲਾ, ਡੂੰਘੀ ਕੰਦਰ ਸੋਭਾ ਪਾਇੰਦਾ। ਆਤਮ ਸੇਜਾ ਇਕ ਵਿਛਾ, ਸਚ ਸਿੰਘਾਸਣ ਆਸਣ ਲਾਇੰਦਾ। ਬ੍ਰਹਮ ਪਾਰਬ੍ਰਹਮ ਰੰਗ ਵਟਾ, ਰੂਪ ਅਨੂਪ ਧਰਾਇੰਦਾ। ਈਸ਼ ਜੀਵ ਖੇਲ ਕਰਾ, ਜਗਦੀਸ ਸੋਭਾ ਪਾਇੰਦਾ। ਅੰਡਜ ਜੇਰਜ ਵਿਚ ਸਮਾ, ਉਤਭੁਜ ਸੇਤਜ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸਮਝਾਇੰਦਾ। ਲੱਖ ਚੁਰਾਸੀ ਘਾੜਨ ਘੜਨਾ, ਹਰਿ ਜੂ ਆਖ ਸੁਣਾਇਆ। ਨਿਰਗੁਣ ਨਿਰਗੁਣ ਅੰਦਰ ਵੜਨਾ, ਸਰਗੁਣ ਮੇਲ ਮਿਲਾਇਆ। ਸਾਚੇ ਪੌੜੇ ਆਪੇ ਚੜਨਾ, ਘਰ ਮੰਦਰ ਆਪ ਸੁਹਾਇਆ। ਦੀਆ ਬਾਤੀ ਏਕਾ ਧਰਨਾ, ਜੋਤੀ ਜੋਤ ਜੋਤ ਰੁਸ਼ਨਾਇਆ। ਸਾਚਾ ਅੱਖਰ ਏਕਾ ਪੜ੍ਹਣਾ, ਹਰਿ ਹਰਿ ਨਾਮ ਧਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਸਮਝਾਇਆ। ਸਾਚੀ ਸੇਵਾ ਵਿਸ਼ਨ ਬ੍ਰਹਮਾ ਸ਼ਿਵ ਕਰ ਪਰਵਾਨ, ਪ੍ਰਭ ਅੱਗੇ ਸੀਸ ਝੁਕਾਈਆ। ਤੂੰ ਸਾਹਿਬ ਸੱਚਾ ਸੁਲਤਾਨ, ਸਚਖੰਡ ਤੇਰੀ ਸ਼ਹਿਨਸ਼ਾਹੀਆ। ਤੂੰ ਹਾਕਮ ਹੁਕਮਰਾਨ, ਹੁਕਮੀ ਹੁਕਮ ਭੁਵਾਈਆ। ਏਕਾ ਦੇਣਾ ਸਾਚਾ ਦਾਨ, ਬਣ ਬਾਲੇ ਮੰਗ ਮੰਗਾਈਆ। ਤੇਰਾ ਝੁਲਦਾ ਰਹੇ ਨਿਸ਼ਾਨ, ਆਦਿ ਜੁਗਾਦਿ ਸੋਭਾ ਪਾਈਆ। ਤੇਰਾ ਸ਼ਬਦ ਸੁਤ ਬਲਵਾਨ, ਨਾ ਮਰੇ ਨਾ ਜਾਈਆ। ਤੇਰੀ ਮਹਿਮਾ ਅਗਣਤ ਮਹਾਨ, ਭੇਵ ਕੋਇ ਨਾ ਆਈਆ। ਤੇਰਾ ਇਕੋ ਸੱਚਾ ਨਾਮ, ਦੇਵੇ ਸਚ ਵਡਿਆਈਆ। ਵਿਸ਼ਨੂੰ ਕਰੇ ਆਪ ਪਰਨਾਮ, ਨਿਉਂ ਨਿਉਂ ਸੀਸ ਝੁਕਾਈਆ। ਬ੍ਰਹਮਾ ਗਾਏ ਸਾਚਾ ਗਾਣ, ਚਾਰ ਵੇਦ ਵੇਦ ਸੁਣਾਈਆ। ਸ਼ੰਕਰ ਖੇਲੇ ਖੇਲ ਮਹਾਨ ਲੱਖ ਚੁਰਾਸੀ ਪੰਧ ਮੁਕਾਈਆ। ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਰੂਪ ਆਪ ਧਰਾਈਆ। ਨਿਰਗੁਣ ਸਰਗੁਣ ਹੋ ਪਰਧਾਨ, ਜੀਵ ਜੰਤ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਆਪਣੀ ਧਾਰ ਚਲਾਈਆ। ਸਤਿ ਸਤਿਵਾਦੀ ਚਲੇ ਧਾਰ, ਆਦਿ ਪੁਰਖ ਆਪ ਚਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਲੋਆਂ ਪੁਰੀਆਂ ਸੋਭਾ ਪਾਇੰਦਾ। ਬ੍ਰਹਿਮੰਡ ਖੰਡ ਕਰ ਉਜਿਆਰ, ਗਗਨ ਮੰਡਲ ਆਪ ਰੁਸ਼ਨਾਇੰਦਾ। ਰਵ ਸਸ ਕਰ ਤਿਆਰ, ਕਿਰਨੀ ਕਿਰਨ ਜੋਤ ਜਗਾਇੰਦਾ। ਆਕਾਸ਼ ਪਰਕਾਸ਼ ਦੇ ਆਧਾਰ, ਪਰਮ ਪੁਰਖ ਸੋਭਾ ਪਾਇੰਦਾ। ਜਲ ਬਿੰਬ ਖੇਲ ਨਿਆਰ, ਧਰਨੀ ਧਰਤ ਧਵਲ ਟਿਕਾਇੰਦਾ। ਨਿਰਗੁਣ ਸਰਗੁਣ ਕਰ ਆਕਾਰ, ਨਿਰਾਕਾਰ ਸਾਕਾਰ ਆਪਣਾ ਰੂਪ ਵਖਾਇੰਦਾ। ਚਾਰੇ ਖਾਣੀ ਕਰ ਤਿਆਰ, ਸਾਚੀ ਵੰਡਣ ਵੰਡ ਵੰਡਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਬਣ ਚਾਕਰ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਘਾੜਨ ਘੜ, ਘਟ ਘਟ ਆਪਣੀ ਸੇਜ ਹੰਢਾਇੰਦਾ। ਲੱਖ ਚੁਰਾਸੀ ਘਾੜਨ ਘੜਿਆ, ਹਰਿ ਅਚਰਜ ਖੇਲ ਰਚਾਇਆ। ਆਪੇ ਦੇਵੇ ਸਾਚਾ ਵਰਿਆ, ਵਰ ਦਾਤਾ ਭੇਵ ਚੁਕਾਇਆ। ਡੂੰਘੀ ਭਵਰੀ ਕਾਇਆ ਕਵਰੀ ਉਚ ਮਹੱਲੇ ਹਰਿ ਜੂ ਵੜਿਆ, ਦਰ ਘਰ ਸਾਚੇ ਆਸਣ ਲਾਇਆ। ਸ਼ਬਦ ਅਗੰਮੀ ਏਕਾ ਪੜ੍ਹਿਆ, ਸਾਚਾ ਢੋਲਾ ਰਿਹਾ ਸੁਣਾਇਆ। ਨਾ ਜਨਮੇ ਨਾ ਕਦੇ ਮਰਿਆ, ਆਵਣ ਜਾਵਣ ਖੇਲ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਘਾੜਨ ਘੜ, ਜੀਵ ਜੰਤ ਉਪਜਾਇਆ। ਜੀਵ ਜੰਤ ਹਰਿ ਕਾ ਰੰਗ, ਹਰਿ ਹਰਿ ਆਪ ਕਰਾਇੰਦਾ। ਸਦਾ ਸੁਹੇਲਾ ਵਸੇ ਸੰਗ, ਸਗਲਾ ਸੰਗ ਨਿਭਾਇੰਦਾ। ਆਤਮ ਸੇਜਾ ਇਕ ਪਲੰਘ, ਸੋ ਪੁਰਖ ਨਿਰੰਜਣ ਆਪ ਹੰਢਾਇੰਦਾ। ਨਿਜ ਆਤਮ ਰੱਖੇ ਅਨੰਦ, ਅਨੰਦ ਅਨੰਦ ਵਿਚ ਵਖਾਇੰਦਾ। ਅਨਾਦ ਅਨਾਦੀ ਬੋਲ ਛੰਦ, ਨਾਮ ਨਿਧਾਨਾ ਆਪ ਸੁਣਾਇੰਦਾ। ਸਾਹਿਬ ਦਿਆਲ ਬਣ ਬਖ਼ਸ਼ੰਦ, ਦੀਨਨ ਆਪਣੀ ਦਇਆ ਕਮਾਇੰਦਾ। ਦੋ ਜਹਾਨਾਂ ਮੁਕਾਏ ਪੰਧ, ਬ੍ਰਹਿਮੰਡ ਖੰਡ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਵਰ, ਵਸਤ ਅਮੋਲਕ ਝੋਲੀ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਪਰਵਾਨ, ਪ੍ਰਭ ਅੱਗੇ ਸੀਸ ਝੁਕਾਈਆ। ਤੇਰੀ ਸੇਵਾ ਕਰੀਏ ਵਿਚ ਜਹਾਨ, ਲੋਕਮਾਤ ਵਡੀ ਵਡਿਆਈਆ। ਤੂੰ ਸਾਹਿਬ ਸੱਚਾ ਕਾਹਨ, ਦਰਗਾਹ ਸਾਚੀ ਸੋਭਾ ਪਾਈਆ। ਮੁਕਾਮੇ ਹੱਕ ਤੇਰਾ ਨਿਸ਼ਾਨ, ਹਕ਼ੀਕ਼ਤ ਤੇਰੀ ਰੁਸ਼ਨਾਈਆ। ਲਾਸ਼ਰੀਕ ਤੂੰ ਮਿਹਬਾਨ, ਬੀਦੋ ਤੇਰਾ ਨੂਰ ਅਲਾਹੀਆ। ਤੂੰ ਚਤਰਭੁਜ ਭਗਵਾਨ, ਆਦਿ ਸਕਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਕਵਣ ਵਕਤ ਮੇਲ ਮਿਲਾਏ ਵਿਚ ਜਗਤ, ਜੁਗਤ ਆਪਣੇ ਹੱਥ ਰਖਾਈਆ। ਅੰਤਮ ਵੇਲਾ ਦੱਸ ਕਰਤਾਰ, ਵਿਸ਼ਨ ਬ੍ਰਹਮਾ ਸ਼ਿਵ ਮੰਗ ਮੰਗਾਇੰਦਾ। ਕਿਵ ਬਿਧ ਖੇਲੇਂ ਖੇਲ ਵਿਚ ਸੰਸਾਰ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਪੁਰਖ ਅਬਿਨਾਸ਼ੀ ਕਰ ਵਿਚਾਰ, ਭੇਵ ਅਭੇਦ ਖੁਲ੍ਹਾਇੰਦਾ। ਗੁਰ ਗੁਰ ਰੂਪ ਬਣਾਂ ਅਵਤਾਰ, ਲੋਕਮਾਤ ਫੇਰਾ ਪਾਇੰਦਾ। ਵੰਡਾਂ ਵੰਡ ਅਪਰ ਅਪਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੇ ਅੰਗ ਲਗਾਇੰਦਾ। ਜੁਗ ਚੌਕੜੀ ਖੇਲ ਨਿਆਰ, ਬਣ ਬਣ ਪਾਂਧੀ ਪੰਧ ਮੁੁਕਾਇੰਦਾ । ਹੱਟ ਹਟਵਾਣਾ ਬਣ ਵਣਜਾਰ, ਨਾਮ ਵਸਤ ਇਕ ਵਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਇੰਦਾ। ਆਪਣਾ ਭੇਵ ਹਰਿ ਜੂ ਦੱਸ, ਏਕਾ ਗੁਣ ਜਣਾਈਆ। ਜੁਗ ਜੁਗ ਵੇਸ ਕਰਾਂ ਅਲੱਖ, ਅਲੱਖ ਅਲੱਖ ਏਕਾ ਨਾਅਰਾ ਲਾਈਆ। ਸਰਗੁਣ ਰੂਪ ਹੋ ਪਰਤੱਖ, ਜੀਵ ਜੰਤ ਕਰਾਂ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਉਠਾਈਆ। ਆਪਣਾ ਪੜਦਾ ਦੇਵੇ ਖੋਲ੍ਹ, ਪ੍ਰਭ ਵੱਡਾ ਵਡ ਵਡਿਆਈਆ। ਚਾਰੇ ਜੁਗ ਤੋਲਾ ਤੋਲ, ਬਣ ਤੋਲਾ ਫੇਰਾ ਪਾਈਆ। ਰੱਖਾਂ ਵਸਤ ਨਾਮ ਅਨਮੋਲ, ਅਨਮੁਲੜੀ ਦਾਤ ਵਰਤਾਈਆ। ਜਨ ਭਗਤਾਂ ਵਸਾ ਸਦਾ ਕੌਲ, ਵਿਛੜ ਕਦੇ ਨਾ ਜਾਈਆ। ਸੰਤਾਂ ਅੰਦਰ ਆਪੇ ਮੌਲ, ਮੌਲਾ ਰੂਪ ਵਖਾਈਆ। ਗੁਰਮੁਖਾਂ ਪੂਰਾ ਕਰਾ ਕੌਲ, ਕੀਤਾ ਕੌਲ ਭੁੱਲ ਨਾ ਜਾਈਆ। ਗੁਰਸਿਖਾਂ ਦੇਵਾਂ ਵਡਿਆਈ ਉਪਰ ਧੌਲ, ਧਰਨੀ ਧਰਤ ਧਵਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਸਮਝਾਈਆ। ਆਪਣਾ ਭੇਵ ਸ੍ਰੀ ਭਗਵਾਨ, ਵਿਸ਼ਨ ਬ੍ਰਹਮਾ ਸ਼ਿਵ ਜਣਾਇੰਦਾ। ਸਤਿ ਸਤਿਵਾਦੀ ਸਤਿ ਨਿਸ਼ਾਨ, ਦੋ ਜਹਾਨਾਂ ਆਪ ਝੁਲਾਇੰਦਾ। ਜੁਗ ਜੁਗ ਲੋਕਮਾਤ ਹੋ ਪਰਧਾਨ, ਆਪਣਾ ਹੁਕਮ ਵਰਤਾਇੰਦਾ। ਗੁਰ ਅਵਤਾਰ ਦੇ ਦੇ ਦਾਨ, ਸਚ ਭੰਡਾਰਾ ਆਪ ਵਖਾਇੰਦਾ। ਚਾਰੇ ਵੇਦ ਕਰ ਪਰਵਾਨ, ਜਗਤ ਮਾਰਗ ਏਕਾ ਲਾਇੰਦਾ। ਚਾਰੇ ਖਾਣੀ ਖੇਲ ਮਹਾਨ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਇੰਦਾ। ਚਾਰੇ ਬਾਣੀ ਨਾਦ ਧੁੰਨਕਾਨ, ਪਰਾ ਪਸੰਤੀ ਮਧਮ ਬੈਖਰੀ ਆਪਣੇ ਰੰਗ ਰੰਗਾਇੰਦਾ। ਚਾਰੇ ਕੁੰਟਾਂ ਵੇਖੇ ਮਾਰ ਧਿਆਨ, ਉਤਰ ਪੂਰਬ ਪੱਛਮ ਦੱਖਣ ਆਪਣਾ ਖੇਲ ਕਰਾਇੰਦਾ। ਚਾਰੇ ਜੁਗ ਦੇਵੇ ਮਾਣ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਗੋਦ ਬਹਾਇੰਦਾ। ਚਾਰੇ ਵਰਨ ਕਰੇ ਪਰਧਾਨ, ਸ਼ੱਤਰੀ ਬ੍ਰਹਮਣ ਸ਼ੂਦਰ ਵੈਸ਼ ਵੰਡ ਵੰਡਾਇੰਦਾ। ਬਰਨ ਅਠਾਰਾਂ ਰੱਖੇ ਆਣ, ਏਕਾ ਹੁਕਮ ਸੁਣਾਇੰਦਾ। ਸ਼ਾਸਤਰ ਸਿਮਰਤ ਵੇਖ ਵਖਾਣ, ਅੱਖਰ ਅੱਖਰ ਆਪ ਪੜ੍ਹਾਇੰਦਾ। ਵੇਦ ਵਿਆਸਾ ਦੇ ਦੇ ਦਾਨ, ਪੁਰਾਨ ਅਠਾਰਾਂ ਆਪ ਜਣਾਇੰਦਾ। ਨਾਰਦ ਮੁਨ ਕਰ ਧਿਆਨ, ਰਾਗ ਛਤੀਸਾ ਏਕਾ ਗੁਣ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਵਖਾਇੰਦਾ। ਆਪਣਾ ਹਰਿ ਜੂ ਦੱਸੇ ਰਾਹ, ਵਿਸ਼ਨ ਬ੍ਰਹਮਾ ਸ਼ਿਵ ਜਣਾਇੰਦਾ। ਜੁਗ ਜੁਗ ਬਣਾਂ ਮਾਤ ਮਲਾਹ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਭਗਤ ਭਗਵੰਤ ਲਵਾਂ ਜਗਾ, ਜਾਗਰਤ ਜੋਤ ਇਕ ਜਗਾਇੰਦਾ। ਸੰਤ ਸਾਜਨ ਮੇਲ ਮਿਲਾ, ਘਰ ਸਾਚਾ ਸੋਭਾ ਪਾਇੰਦਾ। ਏਕਾ ਨਾਮ ਨਾਮ ਦ੍ਰਿੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਸਾਚਾ ਖੇਲ ਸ੍ਰੀ ਭਗਵੰਤ, ਆਪਣਾ ਆਪ ਜਣਾਈਆ। ਲੇਖਾ ਜਾਣਾਂ ਜੁਗਾ ਜੁਗੰਤ, ਜੁਗ ਜੁਗ ਵਡੀ ਵਡਿਆਈਆ। ਸਤਿਜੁਗ ਬਣਾ ਬਣਤ, ਸਤਿ ਸਤਿਵਾਦੀ ਧਾਰ ਚਲਾਈਆ। ਆਤਮ ਪਰਮਾਤਮ ਮਣੀਆ ਮੰਤ, ਓਮ ਆਪਣਾ ਰੂਪ ਰੰਗ ਨਾ ਕੋਇ ਵਖਾਈਆ। ਸੋਇੰਮ ਖੇਲ ਕਰੇ ਭਗਵੰਤ, ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਵੇਖ ਵਖਾਈਆ। ਆਤਮ ਪਰਮਾਤਮ ਹਰਿ ਹਰਿ ਵੰਡ, ਨਿਰਗੁਣ ਧਾਰ ਧਾਰ ਪਰਗਟਾਇੰਦਾ। ਕਰੇ ਖੇਲ ਸੂਰਾ ਸਰਬੰਗ, ਭੇਵ ਕੋਇ ਨਾ ਪਾਇੰਦਾ। ਆਤਮ ਸੇਜਾ ਸਚ ਪਲੰਘ, ਸਚ ਸਿੰਘਾਸਣ ਇਕ ਵਖਾਇੰਦਾ। ਕਰੇ ਪਰਕਾਸ਼ ਬਿਨ ਸੂਰਜ ਚੰਦ, ਜੋਤ ਉਜਾਲਾ ਇਕ ਵਖਾਇੰਦਾ। ਖੇਲੇ ਖੇਲ ਜੀਉ ਪਿੰਡ ਇੰਡ ਬ੍ਰਹਿਮੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਆਪਣਾ ਭੇਵ ਚੁਕਾਏ ਹਰਿ ਹਰਿ, ਆਪਣੀ ਦਇਆ ਕਮਾਈਆ। ਸੋ ਪੁਰਖ ਨਿਰੰਜਣ ਦੇਵੇ ਵਰ ਵਰ, ਵਰ ਦਾਤਾ ਆਪ ਹੋ ਜਾਈਆ। ਹੰ ਬ੍ਰਹਮ ਵਖਾਏ ਘਰ ਘਰ, ਈਸ਼ ਜੀਵ ਹੋਏ ਕੁੜਮਾਈਆ । ਸੋਹੰ ਅੱਖਰ ਆਪੇ ਪੜ੍ਹ ਪੜ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਦਏ ਵਡਿਆਈਆ। ਸੋਹੰ ਅੱਖਰ ਆਤਮ ਪਰਮਾਤਮ ਧਾਰ, ਪਰਮ ਪੁਰਖ ਪਰਗਟਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰਨ ਜੈ ਜੈਕਾਰ, ਜੈ ਜੈਕਾਰਾ ਇਕ ਸੁਣਾਇੰਦਾ। ਵਾਹ ਵਾ ਤੇਰੀ ਕੁਦਰਤ ਮੇਰੇ ਕਰਤਾਰ, ਤੇਰਾ ਭੇਵ ਕੋਇ ਨਾ ਆਇੰਦਾ। ਤੂੰ ਵਸੇਂ ਹਰਿ ਘਟ ਸੰਸਾਰ, ਘਟ ਘਟ ਆਪਣੀ ਜੋਤ ਜਗਾਇੰਦਾ। ਚੇਲਾ ਰੂਪ ਗੁਰ ਅਵਤਾਰ, ਲੋਕਮਾਤ ਫੇਰੀ ਪਾਇੰਦਾ। ਤੇਰਾ ਨਾਮ ਸੰਦੇਸਾ ਅਪਰ ਅਪਾਰ, ਰਸਨਾ ਜੇਹਵਾ ਸਰਬ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਨਾਮ ਇਕ ਪਰਗਟਾਇੰਦਾ। ਇਕੋ ਨਾਮ ਸੱਚਾ ਰਾਮ, ਹਰਿ ਹਰਿ ਆਪ ਸੁਣਾਇਆ। ਜੁਗਾ ਜੁਗੰਤਰ ਦੇ ਪੈਗ਼ਾਮ, ਪੀਰ ਪੈਗ਼ੰਬਰ ਆਪ ਪੜ੍ਹਾਇਆ। ਕਰੇ ਕਰਾਏ ਆਪਣਾ ਕਾਮ, ਕਰਤਾ ਪੁਰਖ ਖੇਲ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਮ ਰੂਪ ਆਪ ਸਮਝਾਇਆ। ਏਕਾ ਰਾਮ ਰਮਈਆ ਨਾਮ, ਘਟ ਘਟ ਰਿਹਾ ਸਮਾਈਆ । ਏਕਾ ਨਈਯਾ ਚਲਾਏ ਜਹਾਨ, ਜੁਗ ਜੁਗ ਗੇੜਾ ਵਿਚ ਭੁਵਾਈਆ। ਏਕਾ ਦਏ ਸਭ ਨੂੰ ਤਾਮ, ਘਰ ਘਰ ਰਿਜ਼ਕ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਮ ਨਾਮ ਦਏ ਸਮਝਾਈਆ। ਰਾਮ ਨਾਮ ਏਕਾ ਓਟ, ਆਦਿ ਜੁਗਾਦਿ ਰਖਾਇੰਦਾ। ਸਤਿ ਸਤਿਵਾਦ ਭੰਡਾਰ ਅਤੋਟ, ਏਕਾ ਵਾਰ ਵਰਤਾਇੰਦਾ। ਜੀਵਾਂ ਜੰਤਾਂ ਵਾਸਨਾ ਕੱਢੇ ਖੋਟ, ਅੰਮ੍ਰਿਤ ਰਸ ਇਕ ਚਖਾਇੰਦਾ। ਹਰਿ ਕਾ ਨਾਮ ਨਾ ਕੋਈ ਵਰਨ ਨਾ ਕੋਈ ਗੋਤ, ਜਾਤ ਪਾਤ ਵਿਚ ਕਦੇ ਨਾ ਆਇੰਦਾ। ਮੇਲ ਮਿਲਾਏ ਨਿਰਮਲ ਜੋਤ, ਜੋਤੀ ਜੋਤ ਜੋਤ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣਾ ਨਾਮ ਪਰਗਟਾਇੰਦਾ। ਏਕਾ ਨਾਮ ਖੋਲ੍ਹੇ ਹੱਟ, ਜਗਤ ਵਣਜਾਰਾ ਵੇਸ ਵਟਾਈਆ। ਕਰੇ ਖੇਲ ਪੁਰਖ ਸਮਰਥ, ਸਮਰਥ ਵਡੀ ਵਡਿਆਈਆ। ਸਾਚਾ ਮਾਰਗ ਆਪੇ ਦੱਸ, ਆਪੇ ਬਣੇ ਪਾਂਧੀ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਸਾਲਾਹੀਆ। ਏਕਾ ਨਾਮ ਸਿਫ਼ਤ ਸਾਲਾਹ, ਹਰਿ ਸਾਚਾ ਸਚ ਜਣਾਇੰਦਾ। ਏਕਾ ਨਾਮ ਘਟ ਘਟ ਰਿਹਾ ਸਮਾ, ਘਟ ਘਟ ਡੇਰਾ ਲਾਇੰਦਾ। ਏਕਾ ਨਾਮ ਗੁਰ ਅਵਤਾਰ ਰਿਹਾ ਪੜ੍ਹਾ, ਰਸਨਾ ਜੇਹਵਾ ਨਾਲ ਮਿਲਾਇੰਦਾ। ਏਕਾ ਨਾਮ ਭਗਤਾਂ ਲਏ ਉਠਾ, ਭਗਵਨ ਆਪਣੀ ਗੋਦ ਬਹਾਇੰਦਾ। ਏਕਾ ਨਾਮ ਸੰਤਾਂ ਲਏ ਮਿਲਾ, ਜਗਤ ਵਿਛੋੜਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਆਪ ਧਰਾਇੰਦਾ। ਆਪਣਾ ਨਾਉਂ ਰੱਖ ਨਿਰੰਕਾਰ ਪ੍ਰਭ ਸਾਚੇ ਖੇਲ ਕਰਾਇਆ। ਰਾਮ ਰਾਮ ਹੋ ਉਜਿਆਰ, ਏਕਾ ਰਾਮ ਰੂਪ ਦਰਸਾਇਆ। ਸਾਚਾ ਕਾਹਨਾ ਮੀਤ ਮੁਰਾਰ, ਦੋ ਜਹਾਨਾਂ ਵੇਖ ਵਖਾਇਆ। ਨਾਮ ਬੰਸਰੀ ਇਕ ਜੈਕਾਰ, ਗੀਤ ਤਰਾਨਾ ਇਕ ਸੁਣਾਇਆ। ਏਕਾ ਨੂਰ ਨੂਰ ਉਜਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਏਕਾ ਨਾਮ ਸਚ ਨਿਸ਼ਾਨ, ਸੋ ਪੁਰਖ ਨਿਰੰਜਣ ਆਪ ਜਣਾਈਆ। ਏਕਾ ਨਾਮ ਗੀਤਾ ਗਿਆਨ, ਅਠਾਰਾਂ ਧਿਆਏ ਦਏ ਵਡਿਆਈਆ। ਏਕਾ ਨਾਮ ਸ਼ਾਸਤਰ ਸਿਮਰਤ ਵੇਦ ਪੁਰਾਨ, ਪੁਰਾਨ ਪੁਰਾਨੀ ਕਰੇ ਪੜ੍ਹਾਈਆ। ਏਕਾ ਨਾਮ ਸਚ ਅਸ਼ਨਾਨ, ਦੁਰਮਤ ਮੈਲ ਧੁਵਾਈਆ। ਏਕਾ ਨਾਮ ਮੇਲੇ ਸਾਚੇ ਕਾਹਨ, ਮਿਲ ਗੋਪੀ ਖ਼ੁਸ਼ੀ ਮਨਾਈਆ। ਏਕਾ ਨਾਮ ਮੁਕੰਦ ਮਨੋਹਰ ਲੱਖਮੀ ਨਰਾਇਣ ਕਰੇ ਪਰਵਾਨ, ਮਧੁਰ ਧੁੰਨ ਬੰਸਰੀ ਆਪ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਸਮਝਾਈਆ। ਏਕਾ ਨਾਮ ਕਲਮਾ ਕਲਾਮ, ਕਾਇਨਾਤ ਆਪ ਪੜ੍ਹਾਇੰਦਾ। ਏਕਾ ਨਾਮ ਸਚ ਅਮਾਮ, ਅਮਾਮ ਅਮਾਮਾ ਸਿਰ ਅਖਵਾਇੰਦਾ। ਏਕਾ ਨਾਮ ਸਚ ਪੈਗ਼ਾਮ, ਪੀਰ ਪੈਗ਼ੰਬਰ ਆਪ ਸੁਣਾਇੰਦਾ। ਏਕਾ ਨਾਮ ਪਕੜੇ ਦਾਮ, ਦਾਮਨਗੀਰ ਫੇਰਾ ਪਾਇੰਦਾ। ਏਕਾ ਨਾਮ ਸੱਚਾ ਜਾਮ, ਅੰਮ੍ਰਿਤ ਰਸ ਵਖਾਇੰਦਾ। ਏਕਾ ਨਾਮ ਕਰੇ ਪਰਕਾਸ਼ ਕੋਟਨ ਭਾਨ, ਅੰਧ ਅੰਧੇਰ ਗਵਾਇੰਦਾ। ਏਕਾ ਨਾਮ ਸਚ ਸਲਾਮ, ਨਿਉਂ ਨਿਉਂ ਸਯਦਾ ਸੀਸ ਝੁਕਾਇੰਦਾ। ਏਕਾ ਨਾਮ ਦੋ ਜਹਾਨ, ਚੌਦਾਂ ਤਬਕ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਭੇਵ ਆਪ ਸਮਝਾਇੰਦਾ। ਏਕਾ ਨਾਮ ਨਾਮ ਸਤਿ, ਸਤਿਨਾਮ ਕਰੇ ਪੜ੍ਹਾਈਆ। ਏਕਾ ਨਾਮ ਬ੍ਰਹਮ ਮਤ, ਬ੍ਰਹਮ ਵਿਦਿਆ ਦਏ ਜਣਾਈਆ। ਏਕਾ ਨਾਮ ਵਸੇ ਚੌਦਾਂ ਹੱਟ, ਲੋਕ ਪਰਲੋਕ ਡੇਰਾ ਲਾਈਆ। ਏਕਾ ਨਾਮ ਖੇਲ ਬਾਜੀਗਰ ਨਟ, ਜੁਗ ਜੁਗ ਵੇਸ ਵਟਾਈਆ। ਏਕਾ ਨਾਮ ਵਸੇ ਘਟ ਘਟ, ਗੁਰਮੁਖ ਵਿਰਲਾ ਬੂਝ ਬੁਝਾਈਆ। ਏਕਾ ਨਾਮ ਅੰਮ੍ਰਿਤ ਰਸ ਦੇਵੇ ਝੱਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਆਪ ਸਮਝਾਈਆ। ਏਕਾ ਨਾਮ ਸਚ ਜੈਕਾਰਾ, ਜੈ ਜੈਕਾਰ ਆਪ ਕਰਾਇੰਦਾ। ਏਕਾ ਨਾਮ ਰਹੇ ਵਿਚ ਸੰਸਾਰਾ, ਦੂਸਰ ਕੋਇ ਨਜ਼ਰ ਨਾ ਆਇੰਦਾ। ਏਕਾ ਨਾਮ ਸਰਬ ਪਿਆਰਾ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਏਕਾ ਨਾਮ ਜ਼ਾਤ ਪਾਤ ਦੀਨ ਮਜ਼੍ਹਬ ਤੋਂ ਵਸੇ ਬਾਹਿਰਾ, ਊਚ ਨੀਚ ਰਾਉ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਘਰ ਬਹਾਇੰਦਾ। ਏਕਾ ਨਾਮ ਸਚ ਭੰਡਾਰਾ, ਆਦਿ ਪੁਰਖ ਪਤਿਪਰਮੇਸ਼ਵਰ ਆਪਣਾ ਆਪ ਵਖਾਇੰਦਾ। ਕਾਗ਼ਜ਼ ਕਲਮ ਲਿਖਣ ਤੋ ਬਾਹਿਰਾ, ਖਾਣੀ ਬਾਣੀ ਹਰਿ ਕਾ ਨਾਮ ਸਿਫ਼ਤ ਸਾਲਾਹਿੰਦਾ। ਏਕਾ ਨਾਮ ਵਸੇ ਧਾਮ ਨਿਆਰ, ਹਰਿ ਸਾਚਾ ਆਪਣੇ ਵਿਚ ਛੁਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇ ਸਹਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੀਤੇ ਵਾਰੋ ਵਾਰਾ, ਥਿਰ ਕੋਇ ਰਹਿਣ ਨਾ ਪਾਇੰਦਾ। ਨਵ ਨੌਂ ਚਾਰ ਖੇਲ ਨਿਆਰਾ, ਜੁਗ ਚੌਕੜੀ ਵੰਡ ਵੰਡਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਵੇਖ ਅਖਾੜਾ, ਲੱਖ ਚੁਰਾਸੀ ਨਾਚ ਨਚਾਇੰਦਾ। ਬਹੱਤਰ ਨਾੜੀ ਵੱਜੇ ਤਲਵਾੜਾ, ਤਾਲ ਤਲਵਾੜਾ ਆਪਣੇ ਹੱਥ ਰਖਾਇੰਦਾ। ਦੋ ਜਹਾਨ ਵੱਜੇ ਨਗਾਰਾ, ਹਰਿ ਨੌਬਤ ਨਾਮ ਸੁਣਾਇੰਦਾ। ਜੁਗ ਜੁਗ ਮੇਟੇ ਦੁਸ਼ਟ ਹੰਕਾਰਾ, ਰਾਵਣ ਗੜ੍ਹ ਤੁੜਾਇੰਦਾ। ਜੁਗ ਜੁਗ ਬਣੇ ਭਗਤ ਰਖਵਾਰਾ, ਬਿਦਰ ਸੁਦਾਮਾ ਗਲੇ ਲਗਾਇੰਦਾ। ਜੁਗ ਜੁਗ ਬੋਲੇ ਹੱਕ ਜੈਕਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਹਰਿ ਕਾ ਖੇਲ ਇਕ ਅਵੱਲਾ, ਭੇਵ ਕੋਇ ਨਾ ਪਾਈਆ। ਵਸਣਹਾਰਾ ਸਚਖੰਡ ਮਹੱਲਾ, ਦਰਗਹਿ ਸਾਚੀ ਆਸਣ ਲਾਈਆ। ਵਿਸ਼ਨ ਬ੍ਰਹਮਾ ਸ਼ਿਵ ਫੜਾਏ ਪੱਲਾ, ਏਕਾ ਡੋਰੀ ਨਾਮ ਬੰਧਾਈਆ। ਸਚ ਸੰਦੇਸ ਏਕਾ ਘੱਲਾ, ਤ੍ਰੈਗੁਣ ਮੇਲਾ ਸਹਿਜ ਸੁਭਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪੇ ਰਲਾ, ਘਟ ਘਟ ਰਿਹਾ ਸਮਾਈਆ। ਜੁਗਾ ਜੁਗੰਤਰ ਅਛਲ ਅਛੱਲਾ, ਵਲ ਛਲ ਰੂਪ ਧਰਾਈਆ। ਆਪੇ ਫੜੇ ਆਪਣਾ ਚਿੱਲਾ, ਤੀਰ ਕਮਾਨ ਆਪ ਉਠਾਈਆ। ਆਪੇ ਤਾਰੇ ਪਾਥਰ ਸਿਲਾ, ਚਰਨ ਪਾਹਨ ਟਿਕਾਈਆ। ਆਪੇ ਆਪਣੇ ਭਗਤਾਂ ਮਿਲਾ, ਮਿਲ ਮਿਲ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਿਰਪਾ ਦਏ ਸਮਝਾਈਆ। ਆਪੇ ਰਮਈਆ ਆਪੇ ਰਾਮ, ਆਪੇ ਸੀਆ ਖੇਲ ਕਰਾਇੰਦਾ। ਆਪੇ ਘਨਈਆ ਆਪੇ ਸ਼ਾਮ, ਆਪੇ ਮੋਰ ਮੁਕਟ ਸੁਹਾਇੰਦਾ। ਆਪੇ ਈਸਾ ਮੂਸਾ ਦੇ ਪੈਗ਼ਾਮ, ਪੈਗ਼ੰਬਰ ਵੇਸ ਵਟਾਇੰਦਾ। ਆਪੇ ਮੁਹੰਮਦ ਦੇਵੇ ਇਕ ਕਲਾਮ, ਕਲਮਾ ਨਬੀ ਆਪ ਪੜ੍ਹਾਇੰਦਾ। ਆਪੇ ਨਾਨਕ ਦੇਵੇ ਸਤਿਨਾਮ, ਵਸਤ ਅਮੋਲਕ ਆਪ ਵਰਤਾਇੰਦਾ। ਆਪੇ ਗੋਬਿੰਦ ਕਰੇ ਪਰਨਾਮ, ਡੰਕਾ ਫਤਿਹ ਇਕ ਵਜਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਜੁਗ ਜੁਗ ਆਪਣੀ ਵੰਡ ਵੰਡਾਇੰਦਾ। ਲੇਖਾ ਜਾਣੇ ਦੋ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਚੌਕੜੀ ਖੇਲ ਕਰਾਇੰਦਾ। ਜੁਗ ਚੌਕੜੀ ਖੇਲ ਕਰਾਉਣਾ, ਹਰਿ ਹਰਿ ਆਪ ਸੁਣਾਇਆ। ਨੌਂ ਸੌ ਚੁਰਾਨਵੇਂ ਚੌਕੜੀ ਵੇਸ ਵਟਾਉਣਾ, ਰੂਪ ਰੰਗ ਰੇਖ ਨਾ ਕੋਇ ਵਖਾਇਆ। ਗੁਰ ਅਵਤਾਰ ਸੇਵਾ ਲੌਣਾ, ਸਾਚੀ ਸੇਵ ਸਮਝਾਇਆ। ਕੋਟਨ ਕੋਟ ਨਾਮ ਪਰਗਟਾਉਣਾ, ਨਾਮ ਨਾਮਾ ਦਏ ਵਡਿਆਇਆ । ਅੰਤਮ ਲਹਿਣਾ ਸਰਬ ਮੁਕੌਣਾ, ਥਿਰ ਕੋਇ ਰਹਿਣ ਨਾ ਪਾਇਆ। ਵਿਸ਼ਨੂੰ ਤੇਰੀ ਵਿਸ਼ਵ ਧਾਰ, ਆਪਣੇ ਵਿਚ ਸਮੌਣਾ, ਆਪ ਆਪਣਾ ਰੰਗ ਚੜ੍ਹਾਇਆ। ਬ੍ਰਹਮੇ ਤੇਰਾ ਬ੍ਰਹਮ ਪਾਰਬ੍ਰਹਮ ਅੰਗ ਲਗੌਣਾ, ਅੰਗੀਕਾਰ ਦਇਆ ਕਮਾਇਆ। ਸ਼ੰਕਰ ਤੇਰਾ ਪੰਧ ਮੁਕੌਣਾ, ਸੰਸਾ ਰੋਗ ਰਹੇ ਨਾ ਰਾਇਆ। ਸੁਰਪਤ ਇੰਦ ਆਪ ਉਠੌਣਾ, ਕਰੋੜ ਤੇਤੀਸਾ ਨਾਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਭੇਵ ਰਿਹਾ ਖੁਲ੍ਹਾਇਆ। ਆਪਣਾ ਭੇਵ ਖੋਲ੍ਹ ਭਗਵਾਨ, ਆਪਣੀ ਦਇਆ ਕਮਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਖੇਲ ਮਹਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਚਾਈਂ ਚਾਈਂਆ। ਭਗਤ ਭਗਵੰਤ ਇਕ ਨਿਸ਼ਾਨ, ਆਪ ਪਰਗਟਾਏ ਵਿਚ ਜਹਾਨ, ਧਰੂ ਪ੍ਰਹਿਲਾਦ ਦਏ ਵਡਿਆਈਆ। ਆਪੇ ਵੇਖੇ ਮਾਰ ਧਿਆਨ, ਧਰਨੀ ਧਰਤ ਧਵਲ ਸਹਾਈਆ। ਬਿਨ ਪੜ੍ਹਿਆਂ ਦੇਵੇ ਗਿਆਨ, ਜਗਤ ਵਿਦਿਆ ਨਾ ਕੋਇ ਵਖਾਈਆ। ਚੌਦਾਂ ਵਿਦਿਆ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਕਾਗ਼ਜ਼ ਕਲਮ ਸਰਬ ਪਛਤਾਣ, ਲਿਖ ਲਿਖ ਲੇਖ ਨਾ ਕੋਇ ਮੁਕਾਈਆ। ਆਪੇ ਦਾਤਾ ਸ੍ਰੀ ਭਗਵਾਨ, ਘਰ ਘਰ ਰਿਜ਼ਕ ਸੁਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਖੇਲ ਰਿਹਾ ਵਖਾਈਆ। ਸਾਚਾ ਖੇਲ ਹਰਿ ਆਦਿ ਨਿਰੰਜਣ, ਆਪਣਾ ਆਪ ਜਣਾਇੰਦਾ। ਜੁਗ ਜੁਗ ਕਰਾਏ ਸਾਚਾ ਮਜਨ, ਧੂੜੀ ਇਸ਼ਨਾਨ ਇਕ ਵਖਾਇੰਦਾ। ਸੰਤ ਸੁਹੇਲੇ ਮੇਲੇ ਸੱਜਣ, ਲੱਖ ਚੁਰਾਸੀ ਵਿਚੋਂ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਚੁਕਾਇੰਦਾ। ਸਾਚਾ ਪੜਦਾ ਦੇਵੇ ਚੁੱਕ, ਹਰਿ ਸੰਤਨ ਬੂਝ ਬੁਝਾਈਆ। ਨਜ਼ਰੀ ਆਏ ਜੋ ਬੈਠਾ ਲੁਕ, ਰੂਪ ਅਨੂਪ ਦਰਸਾਈਆ। ਲੈ ਕਰਵਟ ਪਏ ਉਠ, ਆਪਣਾ ਰੁਖ਼ ਬਦਲਾਈਆ। ਸਾਹਿਬ ਦਿਆਲ ਸਤਿਗੁਰ ਤੁਠ, ਦੇਵੇ ਦਰਸ ਚਾਈਂ ਚਾਈਂਆ। ਭਾਗ ਲਗਾਏ ਕਾਇਆ ਕਿਲਾ ਕੋਟ, ਮਹੱਲ ਅਟੱਲ ਕਰੇ ਰੁਸ਼ਨਾਈਆ। ਨਿਰਮਲ ਨੂਰ ਜਗਾਏ ਜੋਤ, ਜੋਤੀ ਜੋਤ ਡਗਮਗਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਓਤ ਪੋਤ, ਬੰਸ ਸਰਬੰਸ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਆਪ ਸਮਝਾਈਆ। ਸਾਚੀ ਸਿਖਿਆ ਏਕਾ ਵਾਰ, ਹਰਿ ਏਕਾ ਏਕ ਸੁਣਾਇੰਦਾ। ਜੁਗ ਚੌਕੜੀ ਰਹਿਣਾ ਖ਼ਬਰਦਾਰ, ਆਲਸ ਨਿੰਦਰਾ ਨਾ ਕੋਇ ਵਖਾਇੰਦਾ। ਨਵ ਨੌਂ ਚਾਰ ਹੋਏ ਉਜਿਆਰ, ਨਵ ਖੰਡ ਆਪਣਾ ਭੇਵ ਖੁਲ੍ਹਾਇੰਦਾ। ਸੱਤਾਂ ਦੀਪਾਂ ਬੋਲ ਜੈਕਾਰ, ਜੈ ਜੈਕਾਰ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਚਲਾਇੰਦਾ। ਹਰਿ ਜੂ ਚਲੇ ਆਪਣੇ ਰਾਹ, ਸਾਚਾ ਮਾਰਗ ਏਕਾ ਲਾਈਆ। ਜੁਗ ਜੁਗ ਬਣੇ ਆਪ ਮਲਾਹ, ਖੇਵਟ ਖੇਟ ਬੇੜਾ ਆਪਣੇ ਕੰਧ ਉਠਾਈਆ। ਸ਼ਬਦੀ ਸ਼ਬਦ ਦਏ ਸਲਾਹ, ਗੁਰ ਗੁਰ ਕਰੇ ਪੜ੍ਹਾਈਆ। ਜਨ ਭਗਤਾਂ ਬਣੇ ਪਿਤਾ ਮਾਂ, ਬਾਲ ਅਞਾਣੇ ਗੋਦ ਉਠਾਈਆ। ਨੌਂ ਸੌ ਚੁਰਾਨਵੇਂ ਚੌਕੜੀ ਪੰਧ ਮੁਕਾ, ਅੰਤਮ ਚੌਕੜ ਭੇਵ ਦਏ ਖੁਲ੍ਹਾਈਆ। ਤੇਈ ਅਵਤਾਰ ਦਰ ਬਹਾ, ਭਗਤ ਅਠਾਰਾਂ ਲਏ ਜਗਾ, ਈਸਾ ਮੂਸਾ ਸੰਗ ਮੁਹੰਮਦ ਲਏ ਰਲਾ, ਨਾਨਕ ਗੋਬਿੰਦ ਵੇਖੇ ਥਾਂ, ਥਾਨ ਥਨੰਤਰ ਆਪ ਸੁਹਾਈਆ। ਖਾਣੀ ਬਾਣੀ ਵੇਦ ਪੁਰਾਨੀ ਅੰਜ਼ੀਲ ਕੁਰਾਨੀ ਵੇਖੇ ਮਾਰ ਧਿਆਂ, ਧਿਆਨ ਧਿਆਨ ਵਿਚ ਮਿਲਾਈਆ। ਅਠ ਸਠ ਤੀਰਥ ਵੇਖੇ ਪਾਣੀ, ਗੰਗਾ ਗੁਦਾਵਰੀ ਜਮਨਾ ਸੁਰਸਤੀ ਖੇਲ ਮਹਾਨੀ, ਕੇਸ਼ਵ ਆਪਣਾ ਰੂਪ ਵਟਾਈਆ। ਸ਼ੰਕਰ ਦੇਵੇ ਇਕ ਨਿਸ਼ਾਨੀ, ਬ੍ਰਹਮੇ ਤੇਰਾ ਪਦ ਨਿਰਬਾਣੀ, ਵਿਸ਼ਨੂੰ ਖੇਲ ਦੋ ਜਹਾਨੀ, ਭਗਵਨ ਆਪਣਾ ਸੰਗ ਰਖਾਈਆ। ਵਿਸ਼ਨੂੰ ਭਗਵਾਨ ਆਦਿ ਸ਼ਕਤ ਨੂਰ ਨੂਰਾਨੀ ਦੂਸਰ ਦਿਸੇ ਨਾ ਕੋਇ ਨਿਸ਼ਾਨੀ, ਗੁਰ ਅਵਤਾਰ ਗਾਇਣ ਕਹਾਨੀ ਮਹਿਮਾ ਕਥ ਕਥ ਸੁਣਾਈਆ। ਕਲਜੁਗ ਦੱਸੇ ਇਕ ਨਿਸ਼ਾਨੀ, ਜੋਧਾ ਸੂਰਬੀਰ ਬਲੀ ਬਲਵਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਰੱਖਣਾ ਯਾਦ, ਹਰਿ ਸਾਚਾ ਸਚ ਜਣਾਇੰਦਾ । ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਰੂਪ ਅੰਤ ਸੁਣੇ ਫ਼ਰਯਾਦ, ਨੌਂ ਸੌ ਚੁਰਾਨਵੇਂ ਚੌਕੜੀ ਪੰਧ ਮੁਕਾਇੰਦਾ। ਏਕਾ ਦੇਵੇ ਸਾਚੀ ਦਾਦ, ਨਾਮ ਵਸਤ ਝੋਲੀ ਪਾਇੰਦਾ। ਸਚ ਨਿਸ਼ਾਨਾ ਦੇਵੇ ਗਾਡ, ਸਤਿ ਸਤਿਵਾਦੀ ਆਪ ਉਠਾਇੰਦਾ। ਬ੍ਰਹਿਮੰਡ ਖੰਡ ਵੇਖੇ ਬ੍ਰਹਿਮਾਂਡ, ਲੋਆਂ ਪੁਰੀਆਂ ਫੇਰਾ ਪਾਇੰਦਾ। ਆਪੇ ਜਾਣੇ ਕਿਨਾਰਾ ਪਾਰ ਹੱਦ, ਹੱਦ ਹਦੂਦ ਨਾ ਕਿਸੇ ਜਣਾਇੰਦਾ। ਗੁਰ ਅਵਤਾਰ ਆਪਣਾ ਭਾਰ ਗਏ ਲਦ, ਵੇਲਾ ਵੇਲਾ ਸਭ ਦੇ ਹੱਥ ਵਖਾਇੰਦਾ। ਕਲਜੁਗ ਅੰਤਮ ਪਰਗਟੇ ਪੁਰਖ ਸਮਰਥ, ਵੇਦ ਵਿਆਸਾ ਭੇਵ ਚੁਕਾਇੰਦਾ। ਨਿਹਕਲੰਕ ਨਾਉਂ ਰੱਖ, ਏਕਾ ਡੰਕਾ ਨਾਮ ਵਜਾਇੰਦਾ। ਉਚੇ ਟਿੱਲੇ ਚੜ੍ਹੇ ਪਰਬਤ, ਸਚ ਸਿੰਘਾਸਣ ਸੋਭਾ ਪਾਇੰਦਾ। ਪੂਤ ਸਪੂਤਾ ਬ੍ਰਹਿਮਣ ਗੌੜਾ ਅਬਿਨਾਸ਼ੀ ਅਚੁੱਤ, ਮੰਦਰ ਅੰਦਰ ਡੇਰਾ ਲਾਇੰਦਾ। ਅੰਤ ਸੁਹਾਏ ਸਾਚੀ ਰੁੱਤ, ਰੁੱਤ ਰੁੱਤੜੀ ਆਪ ਮਹਿਕਾਇੰਦਾ। ਭਾਗ ਲਗਾਏ ਕਾਇਆ ਚੋਲਾ ਪੰਜ ਤੱਤ ਬੁੱਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਸਮਝਾਇੰਦਾ। ਸਾਚਾ ਭੇਵ ਅੰਤਮ ਕਲ, ਕੁਲਵੰਤਾ ਆਪ ਸਮਝਾਈਆ। ਪੁਰਖ ਅਬਿਨਾਸ਼ੀ ਅਛਲ ਅਛੱਲ, ਵੇਸ ਅਵੱਲਾ ਆਪ ਵਟਾਈਆ। ਲੇਖਾ ਚੁਕਾਏ ਬਾਵਨ ਬਲ, ਪਾਂਧੀ ਪੰਧ ਮੁਕਾਈਆ। ਵਿਸ਼ਨੂੰ ਜੋਤ ਆਪੇ ਰਲ, ਭਗਵਨ ਕਰੇ ਰੁਸ਼ਨਾਈਆ । ਬ੍ਰਹਮੇ ਬ੍ਰਹਮ ਮੇਟੇ ਸਲ, ਪਾਰਬ੍ਰਹਮ ਕਰ ਕੁੜਮਾਈਆ। ਸ਼ੰਕਰ ਨੇਤਰ ਵੇਖੇ ਖਲ, ਨੈਣ ਨੈਣ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਉਠਾਈਆ। ਆਪਣਾ ਪੜਦਾ ਦੇਵੇ ਲਾਹ, ਕਲਜੁਗ ਅੰਤ ਵਡੀ ਵਡਿਆਇਆ। ਨਿਰਗੁਣ ਨੂਰ ਜੋਤ ਧਰਾ, ਜੋਤੀ ਜੋਤ ਕਰੇ ਰੁਸ਼ਨਾਇਆ। ਨਿਹਕਲੰਕ ਨਾਉਂ ਰਖਾ, ਸੰਬਲ ਸਾਚਾ ਡੇਰਾ ਲਾਇਆ। ਬੰਕ ਦੁਆਰ ਦਏ ਸੁਹਾ, ਬੰਕ ਦੁਆਰੀ ਭੇਵ ਚੁਕਾਇਆ। ਰਾਉ ਰੰਕ ਦਏ ਜਗਾ, ਏਕਾ ਹੁਕਮ ਦਏ ਸੁਣਾਇਆ। ਕਲਜੁਗ ਲਹਿਣਾ ਦਏ ਮੁਕਾ, ਜੂਠ ਝੂਠ ਕਰ ਸਫ਼ਾਇਆ। ਨਾਤਾ ਮਮਤਾ ਹਉਮੇ ਹੰਗਤਾ ਦਏ ਤੁੜਾ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਇਆ। ਵਰਨ ਬਰਨ ਦਏ ਖਪਾ, ਊਚ ਨੀਚ ਨਾ ਕੋਇ ਵੰਡ ਵੰਡਾਇਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਏਕਾ ਧਾਮ ਬਹਾ, ਏਕਾ ਬ੍ਰਹਮ ਦਏ ਸਮਝਾਇਆ। ਮੰਦਰ ਮਸਜਦ ਸ਼ਿਵਦੁਵਾਲਾ ਮੱਠ, ਗੁਰੂਦੁਆਰ ਏਕਾ ਘਰ ਬਣਾ, ਏਕਾ ਇਸ਼ਟ ਦਏ ਸਮਝਾਇਆ। ਏਕਾ ਰਾਮ ਨਜ਼ਰੀ ਜਾਏ ਆ, ਏਕਾ ਕ੍ਰਿਸ਼ਨਾ ਰੰਗ ਰੰਗਾਇਆ। ਏਕਾ ਨਾਮ ਨਮੋ ਸਤਿ ਦਏ ਸੁਣਾ, ਵਾਸਤਕ ਆਪਣਾ ਭੇਵ ਚੁਕਾਇਆ। ਏਕਾ ਜਾਪ ਦਏ ਜਪਾ, ਆਤਮ ਪਰਮਾਤਮ ਜੋੜ ਜੁੜਾਇਆ। ਸੋਹੰ ਢੋਲਾ ਇਕ ਸੁਣਾ, ਦੋ ਜਹਾਨਾਂ ਵਿਚੋਲਾ ਫੇਰਾ ਪਾਇਆ। ਪਰਦਾ ਉਹਲਾ ਦਏ ਉਠਾ, ਸਵੱਛ ਸਰੂਪੀ ਦਰਸ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਸਮਝਾਇਆ। ਕਲਜੁਗ ਵੇਲਾ ਅੰਤਮ ਔਣਾ, ਹਰਿ ਸਾਚਾ ਸਚ ਜਣਾਈਆ। ਜੋਤੀ ਜਾਮਾ ਵੇਸ ਵਟੌਣਾ, ਨਾ ਕੋਈ ਪਿਤਾ ਨਾ ਕੋਈ ਮਾਈਆ। ਵਿਸ਼ਨ ਬ੍ਰਹਮਾ ਸ਼ਿਵ ਆਪਣੀ ਗੋਦ ਬਹੌਣਾ, ਸੁਰਪਤ ਰਾਜਾ ਇੰਦ ਨਾਲ ਮਿਲਾਈਆ। ਧੁਰ ਫ਼ਰਮਾਣਾ ਇਕ ਸੁਨੌਣਾ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ । ਕਲਜੁਗ ਕੂੜੀ ਕਿਰਿਆ ਮੇਟ ਮਿਟੌਣਾ, ਸਤਿਜੁਗ ਸਾਚਾ ਮਾਰਗ ਲਾਈਆ। ਭਗਤ ਭਗਵੰਤ ਆਪ ਉਠੌਣਾ, ਆਪ ਆਪਣੀ ਬੂਝ ਬੁਝਾਈਆ। ਸਾਚਾ ਦਰ ਇਕ ਖੁਲੌਣਾ, ਦਰ ਦਰਵਾਜ਼ਾ ਕੁੰਡਾ ਲਾਹੀਆ। ਏਕਾ ਪੁਰਖ ਨਜ਼ਰੀ ਔਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਲਜੁਗ ਅੰਤਮ ਜਾਵੇ ਆ, ਹਰਿ ਸਾਚਾ ਸਚ ਜਣਾਇੰਦਾ। ਨਾਨਕ ਨਿਰਗੁਣ ਗਿਆ ਧਿਆ, ਗੋਬਿੰਦ ਇਕੋ ਓਟ ਰਖਾਇੰਦਾ। ਮੂਸਾ ਕਹੇ ਮੇਰਾ ਖ਼ੁਦਾ, ਮੇਰਾ ਨੂਰ ਨੂਰ ਵਖਾਇੰਦਾ। ਮੁਹੰਮਦ ਕਹੇ ਮੇਰਾ ਇਮਾਮ ਜਾਏ ਆ, ਲਾਲ ਲਾਲ ਆਪਣਾ ਰੰਗ ਚੜ੍ਹਾਇੰਦਾ। ਪੁਰਖ ਅਬਿਨਾਸ਼ੀ ਕਹੇ ਮੈਂ ਵਸਾਂ ਹਰ ਘਟ ਥਾਂ, ਮੇਰੀ ਵੰਡ ਨਾ ਕੋਇ ਵੰਡਾਇੰਦਾ। ਜਿਉਂ ਭਾਵੇ ਤਿਉਂ ਲਵਾਂ ਚਲਾ, ਜੁਗ ਜੁਗ ਖੇਲ ਕਰਾਇੰਦਾ। ਗੁਰ ਪੀਰ ਅਵਤਾਰ ਲੋਕਮਾਤ ਸੇਵ ਲਗਾ, ਸਾਚਾ ਰਾਹ ਚਲਾਇੰਦਾ। ਅੰਤਮ ਲਹਿਣਾ ਸਰਬ ਚੁਕਾ, ਆਪਣੇ ਵਿਚ ਛੁਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਸਲਾਹ, ਏਕਾ ਗੁਣ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਕਲਜੁਗ ਅੰਤਮ ਖੇਲ ਕਰਨਾ, ਸ੍ਰੀ ਭਗਵਾਨ ਆਪ ਜਣਾਈਆ। ਨਾਤਾ ਤੋੜੇ ਬਰਨਾਂ ਵਰਨਾਂ, ਊਚ ਨੀਚ ਰਹਿਣ ਨਾ ਪਾਈਆ। ਸਤਿਜੁਗ ਸਾਚਾ ਮਾਤ ਧਰਨਾ, ਏਕਾ ਧਰਮ ਦਏ ਵਡਿਆਈਆ। ਏਕੋ ਇਸ਼ਟ ਏਕੋ ਸਰਨਾ, ਗੁਰੂਦੇਵ ਇਕ ਅਖਵਾਈਆ। ਏਕਾ ਮੰਦਰ ਸਭ ਨੇ ਵੜਨਾ, ਏਕਾ ਨਾਮ ਕਰੇ ਪੜ੍ਹਾਈਆ। ਏਕਾ ਤੀਰਥ ਸਭ ਨੇ ਤਰਨਾ, ਸਰ ਸਰੋਵਰ ਇਕ ਨੁਹਾਈਆ। ਏਕਾ ਪੌੜੇ ਸਭ ਨੇ ਚੜਨਾ, ਏਕਾ ਮੰਦਰ ਦਏ ਸੁਹਾਈਆ। ਏਕਾ ਭਾਣਾ ਸਭ ਨੇ ਜਰਨਾ, ਨਿਉਂ ਨਿਉਂ ਸੀਸ ਝੁਕਾਈਆ। ਏਕਾ ਘਾੜਨ ਹਰਿ ਜੂ ਘੜਨਾ, ਸਾਚੀ ਘਾੜਤ ਲਏ ਘੜਾਈਆ। ਨਿਰਭੌ ਚੁਕਾਏ ਭੈ ਡਰਨਾ, ਭੈ ਅਵਰ ਨਾ ਕੋਇ ਵਖਾਈਆ। ਰਾਓ ਰੰਕ ਇਕੋ ਜਿਹਾ ਕਰਨਾ, ਸ਼ਾਹ ਪਾਤਸ਼ਾਹ ਨਾ ਕੋਇ ਅਖਵਾਈਆ। ਸੀਸ ਤਾਜ ਕਿਸੇ ਨਾ ਧਰਨਾ, ਚੋਬਦਾਰ ਨਾ ਕੋਇ ਬਣਾਈਆ। ਦੀਨ ਮਜ਼੍ਹਬ ਨਾ ਕਿਸੇ ਲੜਨਾ, ਜਾਤ ਪਾਤ ਨਾ ਕੋਇ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਮਾਰਗ ਇਕ ਲਗਾਈਆ। ਸਾਚਾ ਮਾਰਗ ਲਾਏ ਨਿਰੰਕਾਰ, ਸਤਿ ਸਰੂਪੀ ਦਇਆ ਕਮਾਇੰਦਾ। ਸਤਿਜੁਗ ਸਚ ਕਰੇ ਪਿਆਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਚਖੰਡ ਨਿਵਾਸੀ ਖੋਲ੍ਹ ਦੁਆਰ, ਸਾਚਾ ਮੰਦਰ ਇਕ ਵਖਾਇੰਦਾ। ਭਗਵਨ ਭਗਤਨ ਦੇ ਦੀਦਾਰ, ਤ੍ਰਿਸਨਾ ਭੁੱਖ ਗਵਾਇੰਦਾ। ਦਰ ਘਰ ਸਾਚੇ ਲਵੇ ਵਾੜ, ਸਿਰ ਆਪਣਾ ਹੱਥ ਟਿਕਾਇੰਦਾ। ਅਗਨੀ ਲਗੇ ਨਾ ਤੱਤੀ ਹਾੜ, ਜੇਠ ਧੁਪ ਨਾ ਕੋਇ ਤਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਾਚਾ ਮਾਰਗ ਆਪ ਲਗਾਇੰਦਾ। ਸਾਚਾ ਮਾਰਗ ਵਿਚ ਸੰਸਾਰ, ਹਰਿਜੂ ਹਰਿ ਹਰਿ ਆਪ ਲਗਾਈਆ। ਭਗਤ ਸੁਹੇਲੇ ਲਏ ਉਭਾਰ, ਆਪਣੀ ਬੂਝ ਬੁਝਾਈਆ। ਰਾਗ ਨਾਦ ਵਜਾਏ ਸਿਤਾਰ, ਅਨਡਿਠੜੀ ਤਾਰ ਹਿਲਾਈਆ। ਗੁਫ਼ਤ ਸ਼ੁਨੀਦ ਕਰੇ ਗੁਫ਼ਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਚਲਾਈਆ। ਸਤਿਜੁਗ ਸਾਚਾ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਰਖਾਇੰਦਾ। ਨੌਂ ਖੰਡ ਪ੍ਰਿਥਮੀ ਇਕ ਗਿਆਨ, ਏਕਾ ਨਾਮ ਪੜ੍ਹਾਇੰਦਾ। ਸੱਤਾਂ ਦੀਪਾਂ ਇਕ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਭਗਤਾਂ ਮਿਲੇ ਸ੍ਰੀ ਭਗਵਾਨ, ਜੁਗ ਜੁਗ ਦਇਆ ਕਮਾਇੰਦਾ । ਗੋਪੀ ਮਿਲੇ ਸਾਚਾ ਕਾਹਨ, ਘਰ ਬਹਿ ਬਹਿ ਰਾਸ ਰਚਾਇੰਦਾ। ਸੀਤਾ ਸੁਰਤੀ ਕਰ ਪਰਵਾਨ, ਰਾਮ ਰਾਮਾ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਇਕੋ ਘਰ, ਘਰ ਮੰਦਰ ਆਪ ਸੁਹਾਇੰਦਾ। ਘਰ ਮੰਦਰ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਬਣਾਈਆ। ਹੰ ਬ੍ਰਹਮ ਆਦਿ ਅੰਤ, ਪਾਰਬ੍ਰਹਮ ਸਰਨਾਈਆ। ਲੇਖਾ ਲੇਖ ਜੀਵ ਜੰਤ, ਜੁਗਤ ਜਗਤ ਆਪਣੇ ਹੱਥ ਰਖਾਈਆ। ਕਰੇ ਖੇਲ ਸ੍ਰੀ ਭਗਵੰਤ, ਭੇਵ ਅਭੇਦ ਆਪ ਖੁਲਾਈਆ। ਏਕਾ ਨਾਮ ਜਣਾਏ ਮੰਤ, ਮੰਤਰ ਅੰਤਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦੇਵੇ ਦਾਨ, ਆਤਮ ਪਰਮਾਤਮ ਏਕਾ ਬੰਧਨ ਪਾਈਆ। ਆਤਮ ਪਰਮਾਤਮ ਬੰਨ੍ਹੇ ਡੋਰ, ਨਾਮ ਤੰਦੀ ਹੱਥ ਰਖਾਇੰਦਾ। ਨਾਤਾ ਤੋੜ ਪੰਜ ਚੋਰ, ਸ਼ਰਅ ਸ਼ਰੀਅਤ ਨਾ ਵੰਡ ਵੰਡਾਇੰਦਾ। ਸ਼ਬਦ ਚੜ੍ਹਾਏ ਸਾਚੇ ਘੋੜ, ਵਾਗਾਂ ਆਪਣੇ ਹੱਥ ਰਖਾਇੰਦਾ। ਕਰੇ ਪਰਕਾਸ਼ ਅੰਧ ਘੋਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਲਏ ਫੜ, ਗੁਰ ਚੇਲੇ ਮੇਲ ਮਿਲਾਇੰਦਾ।
