੨੧ ਮਾਘ ੨੦੧੮ ਬਿਕ੍ਰਮੀ ਰਾਜਿੰਦਰ ਸਿੰਘ ਦੇ ਗ੍ਰਹਿ ਪਿੰਡ ਸੀੜ ਜੰਮੂ
ਭਗਤਾਂ ਕਰੇ ਸਦਾ ਪਿਆਰ, ਹਰਿ ਭਗਵਨ ਬੇਪਰਵਾਹੀਆ। ਭਗਤਾਂ ਦੇਵੇ ਨਾਮ ਅਧਾਰ, ਹਰਿ ਭਗਵਨ ਦਇਆ ਕਮਾਈਆ। ਭਗਤਾਂ ਦੇਵੇ ਸਚ ਸ਼ਿੰਗਾਰ, ਹਰਿ ਭਗਵਨ ਸ਼ਹਿਨਸ਼ਾਹੀਆ। ਭਗਤਾਂ ਦੇਵੇ ਇਕ ਆਧਾਰ, ਹਰਿ ਭਗਵਨ ਚਰਨ ਸਰਨ ਸਰਨਾਈਆ। ਭਗਤਾਂ ਦੇਵੇ ਇਕ ਖ਼ੁਮਾਰ, ਹਰਿ ਭਗਵਨ ਅੰਮ੍ਰਿਤ ਜਾਮ ਪਿਆਈਆ। ਭਗਤਾਂ ਦੇਵੇ ਇਕ ਜੈਕਾਰ, ਹਰਿ ਭਗਵਨ ਸਾਚਾ ਸੋਹਲਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜਨ ਭਗਤਾਂ ਸੇਵ ਕਮਾਈਆ। ਭਗਵਨ ਮੇਲਾ ਏਕੰਕਾਰ, ਭਗਵਨ ਆਪਣਾ ਆਪ ਕਰਾਇੰਦਾ। ਭਗਤਨ ਸੇਜ ਦਏ ਸੁਵਾਰ, ਹਰਿ ਭਗਵਨ ਵੇਖ ਵਖਾਇੰਦਾ। ਭਗਤਨ ਵਖਾਏ ਸਚ ਵਿਹਾਰ, ਵਿਵਹਾਰੀ ਖੇਲ ਕਰਾਇੰਦਾ। ਜੁਗਾਂ ਜੁਗੰਤਰ ਲਏ ਅਵਤਾਰ, ਨਿਰਧਨ ਸਰਧਨ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਆਪਣਾ ਸੰਗ ਨਿਭਾਇੰਦਾ। ਭਗਤਨ ਸੋਹੇ ਸਾਚਾ ਬੰਕ, ਬੰਕ ਦੁਆਰੀ ਆਪ ਸੁਹਾਈਆ। ਨਾਤ ਤੋੜ ਜੀਵ ਜੰਤ, ਹਰਿਜਨ ਆਪਣੇ ਸੰਗ ਮਿਲਾਈਆ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਬੂਝ ਬੁਝਾਈਆ। ਆਤਮ ਅੰਤਰ ਸਾਚਾ ਮੰਤ, ਸੋ ਪੁਰਖ ਨਿਰੰਜਣ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਭਗਤ ਮਾਣ ਵਡਿਆਈਆ। ਭਗਤ ਵਡਿਆਈ ਵਿਚ ਜਗ, ਜੀਵਣ ਦਾਤਾ ਆਪ ਰਖਾਇੰਦਾ। ਦਰਸ ਦਿਖਾਏ ਉਪਰ ਸ਼ਾਹ ਰਗ, ਨੇਤਰ ਨੈਣ ਇਕ ਖੁਲ੍ਹਾਇੰਦਾ। ਤ੍ਰੈਗੁਣ ਮਾਇਆ ਬੁਝੇ ਅੱਗ, ਰਜੋ ਤਮੋ ਸਤੋ ਨਾ ਕੋਇ ਤਪਾਇੰਦਾ। ਸਚ ਨਗਾਰਾ ਜਾਏ ਵੱਜ, ਤ੍ਰੈਕਾਲ ਦਰਸੀ ਆਪ ਵਜਾਇੰਦਾ। ਪਾਰ ਕਿਨਾਰਾ ਕਰੇ ਹੱਦ, ਅਧਵਿਚਕਾਰ ਨਾ ਕੋਇ ਡੁਬਾਇੰਦਾ। ਭਗਤ ਭਗਵੰਤ ਸਾਚੀ ਯਦ, ਸਾਚਾ ਬੰਸ ਬਣਾਇੰਦਾ। ਆਦਿ ਅੰਤ ਦਰ ਦੁਆਰੇ ਸੱਦ, ਸਾਚਾ ਮੇਲ ਮਿਲਾਇੰਦਾ। ਭਗਤ ਪਿਆਰ ਜਾਏ ਵੱਝ, ਏਕਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲਾ ਇਕ ਅਕੇਲਾ, ਜੁਗ ਜੁਗ ਖੇਲ ਕਰਾਇੰਦਾ। ਜੁਗ ਜੁਗ ਖੇਲ ਪਾਰਬ੍ਰਹਮ, ਆਪਣਾ ਆਪ ਕਰਾਈਆ। ਨਾ ਮਰੇ ਨਾ ਪਏ ਜੰਮ, ਨਿਰਗੁਣ ਸਰਗੁਣ ਵੇਸ ਵਟਾਈਆ। ਦੋ ਜਹਾਨਾਂ ਜਾਣੇ ਕੰਮ, ਲੱਖ ਚੁਰਾਸੀ ਭੇਵ ਚੁਕਾਈਆ। ਲੇਖਾ ਜਾਣੇ ਦਮਾਂ ਦਮ, ਪਵਣ ਸਵਾਸ ਰਿਹਾ ਸਮਾਈਆ। ਭਗਤਾਂ ਬੇੜਾ ਆਪ ਬੰਨ੍ਹ, ਹਰਿਜੂ ਆਪਣੇ ਕੰਧ ਉਠਾਈਆ। ਰਾਏ ਧਰਮ ਨਾ ਦੇਵੇ ਡੰਨ, ਵੇਲੇ ਅੰਤ ਨਾ ਕੋਇ ਸਜਾਈਆ। ਏਕਾ ਰਾਗ ਸੁਣਾਏ ਕੰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਵੇਖੇ ਥਾਉਂ ਥਾਈਂਆ। ਭਗਤਨ ਵੇਖੇ ਥਾਨ ਥਨੰਤਰ, ਦੋ ਜਹਾਨਾਂ ਫੋਲ ਫੁਲਾਇੰਦਾ। ਭੇਵ ਚੁਕਾਏ ਗਗਨ ਗਗਨੰਤਰ, ਗਗਨ ਮੰਡਲ ਸੋਭਾ ਪਾਇੰਦਾ। ਸਰਬ ਜੀਆਂ ਬਿਧ ਜਾਣੇ ਅੰਤਰ, ਘਟ ਘਟ ਆਪਣਾ ਆਸਣ ਲਾਇੰਦਾ। ਜੁਗ ਜੁਗ ਜਣਾਏ ਆਪਣਾ ਮੰਤਰ, ਗੁਰ ਪੀਰ ਅਵਤਾਰ ਆਪ ਪੜ੍ਹਾਇੰਦਾ। ਆਦਿ ਜੁਗਾਦਿ ਸਦਾ ਸੁਤੰਤਰ, ਸਤਿ ਸਤਿਵਾਦੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਇੰਦਾ। ਹਰਿਜਨ ਸੱਚਾ ਇਕੋ ਮੀਤ, ਦੂਸਰ ਸੰਗ ਨਾ ਕੋਇ ਰਖਾਈਆ। ਜਗਤ ਜੁਗ ਅਵੱਲੜੀ ਰੀਤ, ਜੁਗ ਕਰਤਾ ਆਪ ਚਲਾਈਆ। ਲੱਖ ਚੁਰਾਸੀ ਪਰਖਣਹਾਰਾ ਨੀਤ, ਦਿਵਸ ਰੈਣ ਰੈਣ ਦਿਵਸ ਆਪਣੀ ਸੇਵ ਕਮਾਈਆ। ਭਗਤਨ ਮੇਲਾ ਘਰ ਅਨਡੀਠ, ਅਨਡਿਠੜਾ ਧਾਮ ਵਖਾਈਆ। ਅੱਠੇ ਪਹਿਰ ਵਸੇ ਚੀਤ, ਚਿਤ ਵਿਤ ਠਗੋਰੀ ਕੋਇ ਨਾ ਪਾਈਆ। ਚਰਨ ਸਰਨ ਸਚ ਪ੍ਰੀਤ, ਪ੍ਰੀਤੀਵਾਨ ਇਕ ਸਿਖਾਈਆ। ਆਦਿ ਅੰਤ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਲੇਖਾ ਜਾਣੇ ਹਸਤ ਕੀਟ, ਘਟ ਘਟ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਾਚੇ ਘਰ, ਗ੍ਰਹਿ ਮੰਦਰ ਸੋਭਾ ਪਾਈਆ। ਭਗਤਨ ਮੇਲਾ ਭਗਤਨ ਅੰਦਰ, ਕਾਇਆ ਬੰਕ ਸੁਹਾਇੰਦਾ। ਲੇਖਾ ਜਾਣੇ ਡੂੰਘੀ ਕੰਦਰ, ਕਾਇਆ ਭਵਰੀ ਫੋਲ ਫੁਲਾਇੰਦਾ। ਵਾਸਨਾ ਮੇਟੇ ਮਨੂਆ ਬੰਦਰ, ਆਸਾ ਤ੍ਰਿਸਨਾ ਨਾਲ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੀ ਦਇਆ ਕਮਾਇੰਦਾ। ਹਰਿਜਨ ਨਾਤਾ ਤੁਟੇ ਮੋਹ, ਮਮਤਾ ਲੋਕਮਾਤ ਰਹਿਣ ਨਾ ਪਾਈਆ। ਜਗਤ ਵਿਕਾਰਾ ਦੇਵੇ ਕੋਹ, ਨਾਮ ਛੁਰੀ ਇਕ ਚਲਾਈਆ। ਭੇਵ ਖੁਲ੍ਹਾਏ ਸੋਹੰ ਸੋ, ਆਤਮ ਪਰਮਾਤਮ ਪੜਦਾ ਲਾਹੀਆ। ਅੰਮ੍ਰਿਤ ਆਤਮ ਦੇਵੇ ਚੋਅ, ਨਿਝਰ ਝਿਰਨਾ ਆਪ ਝਿਰਾਈਆ। ਜੋਤ ਨਿਰੰਜਣ ਕਰੇ ਲੋਅ, ਅੰਧ ਅੰਧੇਰ ਮਿਟਾਈਆ। ਹਰਿ ਕਾ ਨਾਮ ਢੋਆ ਢੋਅ, ਹਰਿ ਜੂ ਝੋਲੀ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਭਾਗ ਲਗਾਈਆ। ਗ੍ਰਹਿ ਮੰਦਰ ਲੱਗੇ ਭਾਗ, ਕਾਇਆ ਬੰਕ ਸੁਹਾਇੰਦਾ। ਬੰਦ ਕਿਵਾੜੀ ਖੁਲ੍ਹੇ ਤਾਕ, ਬਜਰ ਕਪਾਟੀ ਤੋੜ ਤੁੜਾਇੰਦਾ। ਨਿਰਮਲ ਜੋਤ ਜਗੇ ਚਿਰਾਗ, ਦੀਵਾ ਬਾਤੀ ਨਾ ਕੋਇ ਰਖਾਇੰਦਾ। ਸ਼ਬਦ ਅਨਾਦੀ ਵੱਜੇ ਨਾਦ, ਅਨਹਦ ਰਾਗ ਅਲਾਇੰਦਾ। ਆਤਮ ਉਪਜੇ ਇਕ ਵੈਰਾਗ, ਵੈਰਾਗੀ ਰੂਪ ਆਪ ਅਖਵਾਇੰਦਾ। ਜਗਤ ਤ੍ਰਿਸਨਾ ਦਏ ਤਿਆਗ, ਤਿਆਗੀ ਆਪਣਾ ਰੰਗ ਰੰਗਾਇੰਦਾ। ਸੁਰਤ ਸਵਾਣੀ ਜਾਏ ਜਾਗ, ਸ਼ਬਦ ਹਾਣੀ ਮੇਲ ਮਿਲਾਇੰਦਾ। ਆਪਣੇ ਹੱਥ ਪਕੜੇ ਵਾਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਬੰਕ ਸੁਹਾਇੰਦਾ। ਬੰਕ ਸੋਹੇ ਬੰਕ ਦੁਆਰ, ਟੇਢੀ ਬੰਕ ਪਾਰ ਕਰਾਈਆ। ਗ੍ਰਹਿ ਮੰਦਰ ਅੰਦਰ ਹੋਏ ਉਜਿਆਰ, ਨੂਰ ਨੂਰਾਨਾ ਨੂਰ ਰੁਸ਼ਨਾਈਆ। ਨਾਦ ਧੁਨ ਧੁਨ ਜੈਕਾਰ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ । ਸਾਚੀ ਸਖੀਆਂ ਮੰਗਲਾਚਾਰ, ਗੀਤ ਗੋਬਿੰਦ ਅਲਾਈਆ। ਵਾਹ ਵਾ ਸਤਿਗੁਰ ਵੱਜੇ ਸਿਤਾਰ, ਬਿਨ ਤੰਦੀ ਤਾਰ ਹਿਲਾਈਆ। ਏਕਾ ਨਾਦ ਏਕਓਅੰਕਾਰ, ਓਅੰਕਾਰਾ ਰੂਪ ਵਟਾਈਆ। ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਬੇਪਰਵਾਹੀਆ। ਭਗਤਾਂ ਪੈਜ ਆਪ ਸਵਾਰ, ਭਗਤ ਵਛਲ ਨਾਉਂ ਧਰਾਈਆ। ਜੁਗ ਜੁਗ ਲੋਕਮਾਤ ਲਏ ਅਵਤਾਰ, ਲੇਖਾ ਜਾਣੇ ਥਾਉਂ ਥਾਈਂਆ। ਕਲਜੁਗ ਅੰਤਮ ਖੇਲ ਅਪਾਰ, ਨਿਰਾਕਾਰ ਆਪ ਕਰਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਵੇਖੇ ਵਿਗਸੇ ਵੇਖਣਹਾਰ, ਅੱਖ ਪਰਤੱਖ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੀਤਾ ਇਕ ਅਤੀਤਾ ਠਾਂਡਾ ਸੀਤਾ ਪਤਿਤ ਪੁਨੀਤਾ ਸਾਚੀ ਰੀਤਾ ਆਪ ਚਲਾਈਆ। ਸਾਚੀ ਰੀਤਾ ਦੋ ਜਹਾਨ, ਦੋ ਜਹਾਨਾਂ ਵਾਲੀ ਆਪ ਚਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਗਿਆਨ, ਏਕਾ ਗੁਣ ਸਮਝਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖੇ ਮਾਰ ਧਿਆਨ, ਆਤਮ ਅੰਤਰ ਬੂਝ ਬੁਝਾਇੰਦਾ। ਨੌਂ ਖੰਡ ਸਤ ਦੀਪ ਬ੍ਰਹਿਮੰਡ ਖੰਡ ਵਖਾਏ ਨਿਸ਼ਾਨ, ਸਚ ਨਿਸ਼ਾਨਾ ਇਕ ਝੁਲਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਲੇਖਾ ਜਾਣੇ ਅੰਜੀਲ ਕੁਰਾਨ, ਖਾਣੀ ਬਾਣੀ ਭੇਵ ਚੁਕਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਲੇਖਾ ਜਾਣ ਸ੍ਰੀ ਭਗਵਾਨ, ਪੂਰਬ ਲਹਿਣਾ ਝੋਲੀ ਪਾਇੰਦਾ। ਭਗਤਾਂ ਦੇਵੇ ਆਤਮ ਦਾਨ, ਸਾਚੇ ਸੰਤਾਂ ਮਿਲੇ ਆਣ, ਗੁਰਮੁਖ ਵੇਖੇ ਬਾਲ ਅਞਾਣ, ਗੁਰਸਿਖਾਂ ਬਖ਼ਸ਼ੇ ਚਰਨ ਧਿਆਨ, ਸਰਨ ਚਰਨ ਸੱਚੀ ਸਰਨਾਈਆ। ਦਾਤਾ ਦਾਨੀ ਨੌਜਵਾਨ, ਦੇਵਣਹਾਰਾ ਜੀਵ ਜਹਾਨ, ਆਦਿ ਅੰਤ ਸ੍ਰੀ ਭਗਵੰਤ ਜੁਗ ਜੁਗ ਸਾਚੀ ਭਿਛਿਆ ਏਕਾ ਏਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਾਚੇ ਘਰ, ਗ੍ਰਹਿ ਮੰਦਰ ਆਪ ਸੁਹਾਈਆ। ਗ੍ਰਹਿ ਮੰਦਰ ਵੇਖੇ ਕਾਇਆ ਤਨ, ਤ੍ਰੈਗੁਣ ਮਾਇਆ ਬੰਧਨ ਰਖਾਈਆ। ਬੁਧੀ ਮਤ ਵੇਖੇ ਮਨ, ਮਨ ਮਨਸਾ ਖੇਲ ਕਰਾਈਆ। ਜੋਤ ਨਿਰੰਜਣ ਚੜ੍ਹੇ ਚੰਨ, ਚੰਦ ਚੰਦ ਸ਼ਰਮਾਈਆ। ਪੰਚਮ ਪੰਚ ਬੇੜਾ ਬੰਨ, ਖੇਵਟ ਖੇਟਾ ਸਿਖ ਜਣਾਈਆ। ਵਸਤ ਅਮੋਲਕ ਨਾਮ ਧਨ, ਸਚ ਖ਼ਜ਼ੀਨਾ ਵਿਚ ਰਖਾਈਆ। ਦਿਸ ਨਾ ਆਏ ਨੇਤਰ ਅੰਨ੍ਹ, ਭਰਮੇ ਭੁੱਲੀ ਸਰਬ ਲੁਕਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਦੇਵੇ ਡੰਨ, ਡੌਰੂ ਡੰਕਾ ਇਕ ਵਜਾਈਆ। ਜਨ ਭਗਤਾਂ ਕਿਰਪਾ ਕਰ ਸ੍ਰੀ ਭਗਵਨ, ਆਪਣੀ ਬੂਝ ਬੁਝਾਈਆ। ਏਕਾ ਰਾਗ ਸੁਣਾਏ ਕੰਨ, ਛੱਤੀ ਰਾਗ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਦਰ, ਦਰ ਮੰਦਰ ਇਕ ਸੁਹਾਈਆ। ਦਰ ਮੰਦਰ ਸਦਾ ਸੁਹੌਣਾ, ਹਰਿ ਸਾਚਾ ਆਪ ਸੁਹਾਈਆ। ਭਗਤ ਭਗਵੰਤ ਗੀਤ ਇਕੋ ਗਾਵਣਾ, ਏਕਾ ਕਰੇ ਪੜ੍ਹਾਈਆ। ਨਿਰਗੁਣ ਸਰਗੁਣ ਪਕੜੇ ਦਾਮਨਾ, ਦਾਮਨਗੀਰ ਸੱਚਾ ਸ਼ਹਿਨਸ਼ਾਹੀਆ । ਏਥੇ ਓਥੇ ਹੋਏ ਜਾਮਨਾ, ਸਾਚੀ ਜਾਮਨੀ ਆਪ ਨਿਭਾਈਆ। ਅੰਤਮ ਅੰਤ ਪੂਰੀ ਕਰੇ ਭਾਵਨਾ, ਭਾਵੀ ਕਾਲ ਨੇੜ ਨਾ ਆਈਆ। ਸੋਹੰ ਸੋ ਸਾਚਾ ਢੋਲਾ ਗਾਵਣਾ, ਆਤਮ ਪਰਮਾਤਮ ਹੋਏ ਸਹਾਈਆ। ਪਰਮ ਪੁਰਖ ਏਕਾ ਪਾਵਣਾ, ਅਮਰਾਪਦ ਇਕ ਵਖਾਈਆ। ਜੋਤੀ ਜੋਤ ਜੋਤ ਮਿਲਾਵਣਾ, ਭਗਤ ਭਗਵੰਤ ਏਕਾ ਰੰਗ ਵਖਾਈਆ। ਕਲਜੁਗ ਅੰਤਮ ਬੇੜਾ ਪਾਰ ਕਰਾਵਣਾ, ਜਿਸ ਜਨ ਸਾਚੇ ਬੇੜੇ ਲਏ ਚੜ੍ਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਫੜਾਏ ਦਾਮਨਾ, ਫੜਿਆ ਪੱਲੂ ਛੁੱਟ ਨਾ ਜਾਈਆ। ਭਗਤ ਕਹੇ ਪ੍ਰਭ ਸਰਬੱਗ, ਹਰਿ ਏਕਾ ਏਕ ਬੂਝ ਬੁਝਾ। ਕਲਜੁਗ ਅੰਤਮ ਲੱਗੀ ਅੱਗ, ਚਾਰ ਵਰਨ ਰਿਹਾ ਕੁਰਲਾ। ਕੋਈ ਸਹਾਈ ਦਿਸੇ ਨਾ ਜੱਗ, ਵੇਖਿਆ ਥਾਉਂ ਥਾਂ। ਮੇਰੀ ਰੱਖੇ ਨਾ ਕੋਈ ਲਜ, ਅੰਤਮ ਪਕੜੇ ਨਾ ਕੋਈ ਬਾਂਹ। ਪੜਦਾ ਸਕੇ ਨਾ ਕੋਈ ਕਜ, ਸਾਰੇ ਬੈਠੇ ਕਰਕੇ ਨਾਂਹ। ਕੂੜ ਨਗਾਰਾ ਰਿਹਾ ਵੱਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ਣੀ ਸਚ ਸਰਨਾ। ਭਗਤ ਕਹੇ ਦੱਸ ਭਗਵਾਨ, ਕਲਜੁਗ ਕੂਕੇ ਦਏ ਦੁਹਾਈਆ। ਚਾਰੋਂ ਕੁੰਟ ਹੋਈ ਵੈਰਾਨ, ਰੁੱਤ ਬਸੰਤ ਨਾ ਕੋਇ ਵਖਾਈਆ। ਰਸਨਾ ਜਿਹਵਾ ਸਾਰੇ ਗਾਣ, ਆਤਮ ਪਰਮਾਤਮ ਨਾ ਕੋਇ ਮਿਲਾਈਆ। ਜੀਵ ਜੰਤ ਹੋਏ ਹੈਰਾਨ, ਸਾਧ ਸੰਤ ਦੇਣ ਗਵਾਹੀਆ। ਕਲਜੁਗ ਜੋਧਾ ਵਡ ਬਲਵਾਨ, ਸਭ ਦੇ ਮਾਣ ਰਿਹਾ ਗਵਾਈਆ। ਘਰ ਘਰ ਪੰਚ ਵਿਕਾਰ ਹੋਇਆ ਪਰਧਾਨ, ਸਚ ਪਰਧਾਨਗੀ ਇਕ ਸਮਝਾਈਆ। ਅੰਦਰ ਬਹਿ ਬਹਿ ਖੇਲ ਕਰੇ ਸ਼ੈਤਾਨ, ਸ਼ਰੀਅਤ ਨਾਲ ਲੜਾਈਆ। ਤੇਰੀ ਕੋਈ ਨਾ ਮੰਨੇ ਆਣ, ਗੁਰ ਅਵਤਾਰ ਗਏ ਸਮਝਾਈਆ। ਪੀਰ ਪੈਗ਼ੰਬਰ ਹੋਏ ਬੇਪਹਿਚਾਨ, ਨੂਰ ਜ਼ਹੂਰ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਿਸ ਬਿਧ ਮਿਲੇ ਤੇਰੀ ਸਰਨਾਈਆ। ਭਗਤ ਕਹੇ ਸੁਣ ਭਗਵੰਤ, ਮੇਰੀ ਇਕ ਅਰਦਾਸ। ਲੱਖ ਚੁਰਾਸੀ ਜੀਵ ਜੰਤ, ਕਲਜੁਗ ਅੰਤ ਹੋਈ ਨਿਰਾਸ। ਕੋਈ ਨਾ ਦਿਸੇ ਸਾਚਾ ਸੰਤ, ਸਚ ਵਸਤ ਕਿਸੇ ਨਾ ਪਾਸ। ਕਲਜੁਗ ਮਾਇਆ ਪਾਈ ਬੇਅੰਤ, ਨਾ ਕੋਈ ਕਰੇ ਬੰਦ ਖੁਲਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ ਸਚ ਧਰਵਾਸ। ਸਚ ਧਰਵਾਸ ਦੇ ਨਿਰੰਕਾਰ, ਹਰਿ ਭਗਤ ਮੰਗ ਮੰਗਾਈਆ। ਤੇਰਾ ਖੇਲ ਪ੍ਰਿਥਮੀ ਅਕਾਸ਼, ਗਗਨ ਮੰਡਲ ਤੇਰੀ ਰੁਸ਼ਨਾਈਆ। ਰਵ ਸਸ ਤੇਰਾ ਪਰਕਾਸ਼, ਨੂਰ ਨੂਰ ਨੂਰ ਸਮਾਈਆ। ਗੁਰ ਅਵਤਾਰ ਤੇਰੇ ਦਾਸ, ਪੀਰ ਪੈਗ਼ੰਬਰ ਸੇਵ ਕਮਾਈਆ। ਤੂੰ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਸ਼ਾਹੋ ਸ਼ਬਾਸ, ਸਚਖੰਡ ਸਾਚੇ ਤਖ਼ਤ ਆਸਣ ਲਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਲੱਖ ਚੁਰਾਸੀ ਤੇਰੀ ਰਾਸ, ਜੀਵ ਜੰਤ ਸਾਧ ਸੰਤ ਆਤਮ ਪਰਮਾਤਮ ਗੋਪੀ ਕਾਹਨ ਨਾਚ ਨਚਾਈਆ। ਘਟ ਘਟ ਅੰਦਰ ਤੇਰਾ ਵਾਸ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਕਰ ਕਿਰਪਾ ਰੱਖ ਆਪਣੇ ਪਾਸ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਈਆ। ਸਾਚੇ ਭਗਤ ਸੁਣ ਲਾ ਮੀਤ, ਹਰਿ ਸਾਚਾ ਸਚ ਜਣਾਇੰਦਾ। ਕਲਜੁਗ ਅੰਤ ਖੇਲ ਅਨਡੀਠ, ਅਨਭਵ ਆਪਣੀ ਧਾਰ ਚਲਾਇੰਦਾ। ਨਿਰਗੁਣ ਚਲਾਏ ਆਪਣੀ ਰੀਤ, ਸਰਗੁਣ ਰੂਪ ਨਾ ਕੋਇ ਵਖਾਇੰਦਾ। ਲੱਖ ਚੁਰਾਸੀ ਪਰਖੇ ਨੀਤ, ਜੀਵ ਜੰਤ ਵੇਖ ਵਖਾਇੰਦਾ। ਲੇਖਾ ਜਾਣੇ ਮੰਦਰ ਮਸੀਤ, ਸ਼ਿਵਦੁਆਲੇ ਮੱਠ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਸਾਚੇ ਭਗਤ ਰੱਖ ਉਡੀਕ, ਹਰਿ ਇਕੋ ਇਕ ਜਣਾਈਆ। ਵੇਦ ਵਿਆਸਾ ਲਿਖ ਕੇ ਗਿਆ ਤਾਰੀਕ, ਏਕਾ ਗੁਣ ਸਮਝਾਈਆ। ਈਸਾ ਕਹਿ ਕੇ ਗਿਆ ਲਾਸ਼ਰੀਕ, ਮੇਰਾ ਖ਼ੁਦਾਵੰਦ ਆਏ ਚਾਈਂ ਚਾਈਂਆ। ਮੁਹੰਮਦ ਰੱਖੀ ਇਕ ਪ੍ਰੀਤ, ਸਿਰ ਅਮਾਮਾ ਫੇਰਾ ਪਾਈਆ। ਨਿਰਗੁਣ ਨਾਨਕ ਕਹੇ ਹਰਿ ਨਜ਼ਦੀਕ, ਨੇਰਨ ਨੇਰਾ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਰਿਹਾ ਸਮਝਾਈਆ। ਸਾਚਾ ਗੁਣ ਸੁਣ ਲੈ ਬਾਲ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਕਲਜੁਗ ਅੰਤਮ ਖੇਲ ਕਮਾਲ, ਕਮਲਾ ਰਮਲਾ ਆਪ ਕਰਾਇੰਦਾ। ਗੋਬਿੰਦ ਸੂਰਾ ਵੇਖੇ ਲਾਲ, ਲਾਲ ਅਨਮੁਲੜਾ ਗੋਦ ਬਹਾਇੰਦਾ। ਨਿਰਗੁਣ ਸਰਗੁਣ ਬਣ ਦਲਾਲ, ਲੋਕਮਾਤ ਵੇਸ ਵਟਾਇੰਦਾ। ਸੰਬਲ ਵੇਖੇ ਧਾਮ ਨਿਰਾਲ, ਨਿਹਚਲ ਮਹੱਲ ਬਣਾਇੰਦਾ। ਮਹਾਂਬਲੀ ਉਤਰੇ ਆਣ, ਨਾਨਕ ਲੇਖਾ ਪੂਰ ਕਰਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਪਰਗਟਾਇੰਦਾ। ਸਤਿ ਉਠਾਏ ਇਕ ਨਿਸ਼ਾਨ, ਦੋ ਜਹਾਨਾਂ ਆਪ ਝੁਲਾਇੰਦਾ। ਜਨ ਭਗਤਾਂ ਵੇਖੇ ਆਪੇ ਆਣ, ਜਨਮ ਜਨਮ ਦਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਆਪਣਾ ਭੇਵ ਦੇਵੇ ਦੱਸ, ਹਰਿ ਵੱਡਾ ਵਡ ਵਡਿਆਈਆ। ਪਰਗਟ ਹੋਵੇ ਪੁਰਖ ਸਮਰਥ, ਨਿਹਕਲੰਕਾ ਨਾਉਂ ਰਖਾਈਆ। ਹਰਿਜਨ ਸਾਚੇ ਲਏ ਰੱਖ, ਲੱਖ ਚੁਰਾਸੀ ਵੇਖ ਵਖਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਕਰ ਕਿਰਪਾ ਕਰੇ ਵੱਖ, ਸਿਰ ਆਪਣਾ ਹੱਥ ਟਿਕਾਈਆ। ਏਥੇ ਗਾਵੇ ਆਪਣਾ ਜਸ, ਓਥੇ ਦੇਵੇ ਮਾਣ ਵਡਿਆਈਆ। ਮੇਲ ਮਿਲਾਵਾ ਹੱਸ ਹੱਸ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਤੀਰ ਨਿਰਾਲਾ ਮਾਰੇ ਕਸ, ਅਣਿਆਲਾ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਭੇਵ ਆਪ ਚੁਕਾਈਆ। ਆਪਣਾ ਭੇਵ ਦੇਵੇ ਚੁੱਕ, ਸ੍ਰੀ ਭਗਵਾਨ ਚੁਕਾਇੰਦਾ। ਦਰਸ ਵਖਾਏ ਜੋ ਬੈਠਾ ਲੁਕ, ਰੂਪ ਅਨੂਪ ਧਰਾਇੰਦਾ। ਨਿਰਗੁਣ ਸ਼ੇਰ ਪਏ ਬੁੱਕ, ਸਿੰਘ ਆਪਣਾ ਰੂਪ ਵਖਾਇੰਦਾ। ਜਨ ਭਗਤਾਂ ਉਪਰ ਜਾਏ ਤੁਠ, ਮਿਹਰ ਨਜ਼ਰ ਇਕ ਟਿਕਾਇੰਦਾ। ਅੰਮ੍ਰਿਤ ਜਾਮ ਪਿਆਏ ਘੁੱਟ, ਆਪ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਮਿਲਣ ਦੀ ਬਿਧੀ ਆਪਣੇ ਹੱਥ ਰਖਾਇੰਦਾ। ਆਦਿ ਜੁਗਾਦਿ ਮੇਲਾ ਹੱਥ, ਹਰਿ ਸਤਿਗੁਰ ਆਪ ਰਖਾਇੰਦਾ। ਜੁਗ ਜੁਗ ਖੇਲ ਪੁਰਖ ਸਮਰਥ, ਭੇਵ ਕੋਇ ਨਾ ਪਾਇੰਦਾ। ਲੱਖ ਚੁਰਾਸੀ ਪਾ ਨੱਥ, ਬ੍ਰਹਿਮੰਡ ਖੰਡ ਨਾਚ ਨਚਾਇੰਦਾ। ਲੇਖਾ ਜਾਣੇ ਅਠ ਸਠ, ਤੀਰਥ ਤਟ ਫੋਲ ਫੁਲਾਇੰਦਾ। ਵਸਣਹਾਰਾ ਘਟ ਘਟ, ਗ੍ਰਹਿ ਗ੍ਰਹਿ ਸੇਜ ਸੁਹਾਇੰਦਾ। ਜੋਤੀ ਨੂਰ ਲਟ ਲਟ, ਨੂਰ ਨੂਰਾਨਾ ਡਗਮਗਾਇੰਦਾ। ਦੁਰਮਤ ਮੈਲ ਕੱਟ ਕੱਟ, ਸੁੱਚ ਸੰਜਮ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਇੰਦਾ। ਹਰਿਜਨ ਮੇਲਾ ਅੰਤ ਕਲ, ਕਲ ਕਾਤੀ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਵਡ ਪਰਬਲ, ਬਲ ਆਪਣਾ ਆਪ ਵਖਾਈਆ। ਲੱਖ ਚੁਰਾਸੀ ਅਛਲ ਅਛੱਲ, ਹਰਿਜਨ ਸਾਚੇ ਲਏ ਉਠਾਈਆ। ਆਤਮ ਸਿੰਘਾਸਣ ਏਕਾ ਮਲ, ਸਾਚੀ ਸੇਜਾ ਸੋਭਾ ਪਾਈਆ। ਸ਼ਬਦ ਸੰਦੇਸਾ ਏਕਾ ਘੱਲ, ਘਰ ਘਰ ਵਿਚ ਲਏ ਜਗਾਈਆ। ਜੋਤੀ ਸ਼ਬਦੀ ਆਪੇ ਰਲ, ਨਿਰਗੁਣ ਨਿਰਗੁਣ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਏਕਾ ਘਰ, ਘਰ ਮੰਦਰ ਇਕ ਵਖਾਈਆ। ਇਕੋ ਘਰ ਸੋਭਾਵੰਤ, ਆਦਿ ਜੁਗਾਦਿ ਸੁਹਾਇਆ। ਖੇਲੇ ਖੇਲ ਜੁਗਾਂ ਜੁਗੰਤ, ਜੁਗ ਜੁਗ ਵੇਸ ਵਟਾਇਆ। ਹਰਿਜਨ ਮੇਲਾ ਹਰਿ ਹਰਿ ਕੰਤ, ਘਰ ਸਾਚੇ ਸੋਭਾ ਪਾਇਆ। ਕਲਜੁਗ ਅੰਤ ਬਣਾਈ ਬਣਤ, ਬਸਨ ਬਨਵਾਰੀ ਆਪਣੀ ਦਇਆ ਕਮਾਇਆ। ਏਕਾ ਨਾਮ ਮਣੀਆ ਮੰਤ, ਮਨ ਕਾ ਮਣਕਾ ਦਏ ਭੁਵਾਇਆ। ਕਰੇ ਖੇਲ ਵਾਸੀ ਪੁਰੀ ਘਨਕ, ਘਨਈਆ ਆਪਣਾ ਰੂਪ ਧਰਾਇਆ। ਗੁਰਮੁਖ ਸੁਰਤੀ ਵਰੇ ਜਿਉਂ ਸੀਤਾ ਸਪੁੱਤਰੀ ਜਨਕ, ਜਾਨਕੀ ਆਪਣੇ ਅੰਗ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਾਚੇ ਦਰ, ਦਰ ਮੰਦਰ ਆਪ ਬਣਾਇਆ। ਦਰ ਮੰਦਰ ਵੇਖੇ ਕਾਇਆ ਗੜ੍ਹ, ਪੰਜ ਤੱਤ ਵਡਿਆਈਆ। ਪੁਰਖ ਅਬਿਨਾਸ਼ੀ ਅੰਦਰ ਵੜ, ਆਪਣਾ ਪੰਧ ਮੁਕਾਈਆ। ਸਾਚੇ ਪੌੜੇ ਜਾਏ ਚੜ੍ਹ, ਔਦਾਂ ਜਾਂਦਾ ਦਿਸ ਨਾ ਆਈਆ। ਨਿਸ਼ਅੱਖਰ ਆਖਰ ਆਪੇ ਪੜ੍ਹ, ਕਰੇ ਸਚ ਪੜ੍ਹਾਈਆ। ਦਰਸ ਦਿਖਾਏ ਅੱਗੇ ਖੜ, ਸਵੱਛ ਸਰੂਪੀ ਰੂਪ ਧਰਾਈਆ। ਸੰਤ ਸੁਹੇਲੇ ਆਪੇ ਫੜ, ਫੜ ਫੜ ਬੰਧਨ ਪਾਈਆ। ਨਾ ਜਨਮੇ ਨਾ ਜਾਏ ਮਰ, ਭਗਤ ਭਗਵੰਤ ਸਦਾ ਸਦਾ ਆਪਣੀ ਗੋਦ ਰਖਾਈਆ। ਨਿਰਭੌ ਚੁਕਾਏ ਭੈ ਡਰ, ਭਿਆਨਕ ਰੂਪ ਨਾ ਕੋਇ ਜਣਾਈਆ। ਚਰਨ ਸਰੋਵਰ ਨੁਹਾਏ ਸਾਚੇ ਸਰ, ਸਰ ਆਤਮ ਇਕ ਵਖਾਈਆ। ਜਨ ਭਗਤਾਂ ਉਪਰ ਕਿਰਪਾ ਕਰ, ਕਿਰਪਾ ਨਿਧ ਗਹਿਰ ਗੁਣ ਸਾਗਰ, ਸੰਸਾਰ ਸਾਗਰ ਪਾਰ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਕਰਮ ਕਰੇ ਉਜਾਗਰ, ਤਿਸ ਕਰਮ ਕਾਂਡ ਕੋਇ ਰਹਿਣ ਨਾ ਪਾਈਆ।
