ਪਹਿਲੀ ਫੱਗਣ ੨੦੧੮ ਬਿਕ੍ਰਮੀ ਹਰਿ ਭਗਤ ਦੁਆਰ ਜੇਠੂਵਾਲ
ਅਲਖ ਅਗੋਚਰ ਅਗੰਮ ਅਥਾਹ ਹਰਿ ਮਿਹਰਵਾਨ, ਨਿਰਗੁਣ ਬੇਐਬ ਪਰਵਰਦਿਗਾਰਿਆ। ਆਦਿ ਜੁਗਾਦਿ ਨੌਜਵਾਨ, ਸ਼ਾਹ ਪਾਤਸ਼ਾਹ ਸੱਚਾ ਨਿਰੰਕਾਰਿਆ। ਵਸਣਹਾਰਾ ਸਚ ਮਕਾਨ, ਜੋਤੀ ਜੋਤ ਨੂਰ ਉਜਿਆਰਿਆ। ਸੋ ਪੁਰਖ ਨਿਰੰਜਣ ਖੇਲ ਮਹਾਨ, ਹਰਿ ਪੁਰਖ ਨਿਰੰਜਣ ਆਪ ਕਰਾ ਰਿਹਾ। ਏਕੰਕਾਰਾ ਵਡ ਬਲਵਾਨ, ਆਦਿ ਨਿਰੰਜਣ ਨੂਰ ਪਰਗਟਾ ਲਿਆ। ਅਬਿਨਾਸ਼ੀ ਕਰਤਾ ਦੇਵੇ ਨਾਮ, ਸ੍ਰੀ ਭਗਵਾਨ ਆਪ ਵਰਤਾ ਰਿਹਾ। ਪਾਰਬ੍ਰਹਮ ਮੰਗੇ ਦਾਨ, ਆਪਣੀ ਝੋਲੀ ਅੱਗੇ ਡਾਹ ਲਿਆ। ਕਰੇ ਖੇਲ ਆਪ ਮਹਾਨ, ਹਰਿ ਕਾ ਭੇਵ ਕੋਇ ਨਾ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਅਨਭਵ ਆਪਣਾ ਰੂਪ ਪਰਗਟਾ ਲਿਆ। ਅਨਭਵ ਰੂਪ ਹਰਿ ਨਿਰੰਕਾਰ, ਮਹਿਮਾ ਅਕਥ ਕਥੀ ਨਾ ਜਾਈਆ। ਸਚਖੰਡ ਦੁਆਰੇ ਹੋ ਤਿਆਰ, ਆਪਣੀ ਰਚਨਾ ਆਪ ਰਚਾਈਆ। ਮਾਤ ਪਿਤ ਨਾ ਕੋਇ ਅਧਾਰ, ਕਰੇ ਖੇਲ ਬੇਪਰਵਾਹੀਆ। ਜੋਤੀ ਜਾਤਾ ਪੁਰਖ ਨਾਰ, ਨਰ ਨਰਾਇਣ ਵਡੀ ਵਡਿਆਈਆ। ਭੂਪਤ ਭੂਪ ਰਾਜ ਰਾਜਾਨ, ਸ਼ਾਹ ਪਾਤਸ਼ਾਹ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਵਡਿਆਈਆ। ਆਪਣੇ ਹੱਥ ਰੱਖ ਵਡਿਆਈ, ਹਰਿ ਆਪਣਾ ਖੇਲ ਕਰਾਇਆ। ਨਿਰਗੁਣ ਘਰ ਵੱਜੇ ਵਧਾਈ, ਨਿਰਗੁਣ ਆਪਣਾ ਰੰਗ ਚੜ੍ਹਾਇਆ। ਸਚਖੰਡ ਖੇਲ ਅਗੰਮ ਅਥਾਹੀ, ਭੇਵ ਕੋਇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣਾ ਨੂਰ ਆਪ ਪਰਗਟਾਇਆ। ਆਪਣਾ ਨੂਰ ਆਪੇ ਰੱਖ, ਹਰਿ ਆਪਣੀ ਦਇਆ ਕਮਾਈਆ। ਸਚਖੰਡ ਦੁਆਰੇ ਹੋ ਪਰਤੱਖ, ਨਿਰਗੁਣ ਵੇਸ ਵਟਾਈਆ। ਅਗੰਮ ਅਥਾਹ ਬੋਲ ਅਲਖ, ਆਪਣਾ ਨਾਅਰਾ ਆਪ ਸੁਣਾਈਆ। ਆਪਣਾ ਮਾਰਗ ਆਪੇ ਦੱਸ, ਆਪੇ ਬਣੇ ਪਾਂਧੀ ਰਾਹੀਆ। ਆਪਣੇ ਮੰਦਰ ਆਪੇ ਵਸ, ਸਚਖੰਡ ਦੁਆਰ ਦਏ ਵਡਿਆਈਆ। ਆਪਣਾ ਨੂਰ ਕਰ ਪਰਤੱਖ, ਜੋਤੀ ਜੋਤ ਡਗਮਗਾਈਆ। ਕਰੇ ਖੇਲ ਪੁਰਖ ਅਬਿਨਾਸ਼, ਬੇਅੰਤ ਬੇਪਰਵਾਹੀਆ। ਆਪੇ ਲੇਖਾ ਜਾਣੇ ਆਪਣਾ ਆਦਿ ਜੁਗਾਦਿ, ਆਪਣਾ ਰੰਗ ਵਖਾਈਆ। ਆਪ ਸੁਣਾਇਆ ਆਪਣਾ ਨਾਦ, ਅਨਾਦੀ ਆਪ ਵਜਾਈਆ। ਲੇਖਾ ਜਾਣੇ ਬੋਧ ਅਗਾਧ, ਨਿਸ਼ਅੱਖਰ ਇਕ ਪੜ੍ਹਾਈਆ। ਆਪਣੇ ਅੰਦਰ ਆਪਾ ਕਾਢ, ਹਰਿ ਆਪੇ ਵੇਖ ਵਖਾਈਆ। ਆਪ ਕਰਾਏ ਸਾਚਾ ਲਾਡ, ਨਿਰਗੁਣ ਨਿਰਗੁਣ ਮੇਲਾ ਸਹਿਜ ਸੁਭਾਈਆ। ਖੇਲੇ ਖੇਲ ਕਮਲਾਪਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ ਆਪਣਾ ਭੇਵ ਆਪਣੇ ਵਿਚ ਛੁਪਾਈਆ। ਆਪਣਾ ਭੇਵ ਆਪੇ ਜਾਣ, ਹਰਿ ਆਪਣੀ ਦਇਆ ਕਮਾਇੰਦਾ। ਨਿਰਗੁਣ ਨੂਰ ਹੋ ਪਰਧਾਨ, ਦਰ ਘਰ ਸਾਚੇ ਸੋਭਾ ਪਾਇੰਦਾ। ਤਖ਼ਤ ਨਿਵਾਸੀ ਰਾਜ ਰਾਜਾਨ, ਭੂਪਤ ਭੂਪ ਆਪ ਅਖਵਾਇੰਦਾ। ਦਰ ਦਰਵੇਸ਼ ਬਣ ਦਰਬਾਨ, ਦਰ ਆਪਣਾ ਸੀਸ ਝੁਕਾਇੰਦਾ। ਅਲੱਖ ਅਗੋਚਰ ਵਡ ਮਿਹਰਵਾਨ, ਮਿਹਬਾਨ ਬੀਦੋ ਬੀ ਖੈਰ ਯਾ ਅੱਲਾ, ਅਲਾਹੀ ਨੂਰ ਡਗਮਗਾਇੰਦਾ। ਮੁਕਾਮੇ ਹੱਕ ਹੱਕ ਮਕਾਨ, ਕਰੇ ਖੇਲ ਸ੍ਰੀ ਭਗਵਾਨ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਆਦਿ ਜੁਗਾਦੀ ਨੌਜਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਆਪਣਾ ਭੇਵ ਸ੍ਰੀ ਭਗਵਾਨ, ਆਦਿ ਜੁਗਾਦਿ ਆਪਣੇ ਹੱਥ ਰਖਾਈਆ। ਨਿਰਗੁਣ ਦਾਤਾ ਵਡ ਮਿਹਰਵਾਨ, ਆਪਣੀ ਵਸਤ ਆਪ ਵਰਤਾਈਆ। ਆਪਣੀ ਇਛਿਆ ਕਰ ਪਰਧਾਨ, ਸਾਚੀ ਸਿਖਿਆ ਕਰੇ ਪੜ੍ਹਾਈਆ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਰਖਾਈਆ। ਵਸਣਹਾਰਾ ਸਚਖੰਡ ਸੱਚੇ ਮਕਾਨ, ਥਿਰ ਘਰ ਆਪਣਾ ਆਸਣ ਲਾਈਆ। ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਆਪਣਾ ਰੰਗ ਵਖਾਈਆ। ਸ਼ਬਦੀ ਸੁਤ ਕਰ ਪਰਵਾਨ, ਪੂਤ ਸਪੂਤਾ ਗੋਦ ਸੁਹਾਈਆ। ਨਾਮ ਨਿਧਾਨਾ ਏਕਾ ਦਾਨ, ਨਰ ਨਿਰੰਕਾਰਾ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਈਆ। ਆਪਣਾ ਭੇਵ ਬੇਪਰਵਾਹ, ਆਦਿ ਪੁਰਖ ਆਪ ਜਣਾਇੰਦਾ। ਆਪਣਾ ਮਹੱਲ ਆਪ ਸੁਹਾ, ਨਿਹਚਲ ਆਪਣਾ ਆਸਣ ਲਾਇੰਦਾ। ਨਿਰਗੁਣ ਜੋਤ ਕਰ ਰੁਸ਼ਨਾ, ਨੂਰੋ ਨੂਰ ਡਗਮਗਾਇੰਦਾ। ਸਚਖੰਡ ਦੁਆਰੇ ਸੋਭਾ ਪਾ, ਤਖ਼ਤ ਨਿਵਾਸੀ ਆਸਣ ਲਾਇੰਦਾ। ਸਚ ਨਿਸ਼ਾਨ ਸਤਿ ਸਤਿਵਾਦੀ ਆਪ ਝੁਲਾ, ਆਪ ਆਪਣਾ ਖੇਲ ਕਰਾਇੰਦਾ। ਅਨਾਦ ਨਾਦੀ ਧੁਨ ਅਲ੍ਹਾ, ਏਕਾ ਰਾਗ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਸਚਖੰਡ ਦੁਆਰ ਖੋਲ੍ਹ ਕਿਵਾੜ, ਗ੍ਰਹਿ ਮੰਦਰ ਸੋਭਾ ਪਾਇੰਦਾ। ਗ੍ਰਹਿ ਮੰਦਰ ਸੋਭਨੀਕ, ਹਰਿ ਸਾਚਾ ਆਪ ਸੁਹਾਈਆ। ਦੂਸਰ ਨਾ ਕੋਈ ਦਿਸੇ ਸ਼ਰੀਕ, ਲਾਸ਼ਰੀਕ ਇਕ ਖ਼ੁਦਾਈਆ। ਨਾ ਕੋਈ ਅੰਧੇਰਾ ਦਿਸੇ ਤਾਰੀਕ, ਨਿਰਗੁਣ ਰੂਪ ਡਗਮਗਾਈਆ। ਰੂਪ ਰੰਗ ਨਾ ਕੋਇ ਬਾਰੀਕ, ਅਨਭਵ ਆਪਣੀ ਖੇਲ ਕਰਾਈਆ। ਆਪੇ ਜਾਣੇ ਆਪਣੀ ਰੀਤ, ਸਾਚਾ ਮਾਰਗ ਆਪੇ ਲਾਈਆ। ਆਪੇ ਸ਼ਬਦੀ ਸੁਤ ਕਰੇ ਪ੍ਰੀਤ, ਸਾਚਾ ਸੰਗ ਆਪ ਨਿਭਾਈਆ। ਆਪੇ ਬੈਠਾ ਰਹੇ ਅਤੀਤ, ਸਚਖੰਡ ਸਾਚੇ ਸੋਭਾ ਪਾਈਆ। ਆਪੇ ਗਾਏ ਅਗੰਮੀ ਗੀਤ, ਲਿਖਣ ਪੜ੍ਹਨ ਵਿਚ ਨਾ ਆਈਆ। ਕਰੇ ਖੇਲ ਆਪ ਅਨਡੀਠ, ਪਾਰਬ੍ਰਹਮ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਈਆ। ਆਪਣਾ ਮਾਰਗ ਆਪੇ ਲਾ, ਨਿਰਗੁਣ ਆਪਣੀ ਖੇਲ ਕਰਾਇੰਦਾ। ਥਿਰ ਘਰ ਦੁਆਰਾ ਆਪ ਖੁਲ੍ਹਾ, ਸ਼ਬਦੀ ਸੁਤ ਬਹਾਇੰਦਾ। ਸਾਚੀ ਵੰਡ ਆਪਣੇ ਹੱਥ ਰਖਾ, ਹਰਿ ਆਪਣੀ ਬਣਤ ਬਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਘਾੜਤ ਲਏ ਘੜਾ, ਘੜਨ ਭੰਨਣਹਾਰ ਖੇਲ ਕਰਾਇੰਦਾ। ਵਸਤ ਅਗੋਚਰ ਝੋਲੀ ਪਾ, ਏਕਾ ਨਾਮ ਸਮਝਾਇੰਦਾ। ਨਿਸ਼ਅੱਖਰ ਵੱਖਰ ਆਪ ਪੜ੍ਹਾ, ਆਪਣਾ ਰਾਗ ਅਲਾਇੰਦਾ। ਸਾਚਾ ਮੰਦਰ ਦਏ ਵਖਾ, ਅਨਡਿਠੜਾ ਧਾਮ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਆਪਣਾ ਖੇਲ ਕਰੇ ਕਰਤਾਰ, ਆਪਣੀ ਰਚਨ ਰਚਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਧੁਰ ਫ਼ਰਮਾਣਾ ਦਏ ਸੁਣਾਈਆ। ਤ੍ਰੈਗੁਣ ਮਾਇਆ ਭਰ ਭੰਡਾਰ, ਪੰਜ ਤੱਤ ਕਰੇ ਕੁੜਮਾਈਆ। ਸ਼ਬਦੀ ਸ਼ਬਦ ਸੱਚਾ ਸਿਕਦਾਰ, ਸ਼ਾਹ ਪਾਤਸ਼ਾਹ ਇਕ ਪਰਗਟਾਈਆ। ਲੱਖ ਚੁਰਾਸੀ ਵਣਜ ਵਾਪਾਰ, ਘੜ ਭਾਂਡੇ ਵੇਖ ਵਖਾਈਆ। ਲੇਖਾ ਜਾਣੇ ਧੁਰ ਦਰਬਾਰ, ਧੁਰ ਦਰਬਾਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਈਆ। ਆਪਣਾ ਮਾਰਗ ਆਪੇ ਦੱਸ, ਹਰਿ ਆਪਣੀ ਦਇਆ ਕਮਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਮੰਤਰ ਦੱਸ, ਆਪਣਾ ਭੇਵ ਖੁਲ੍ਹਾਇੰਦਾ। ਏਕਾ ਦੇਵੇ ਸਾਚਾ ਰਸ, ਅੰਮ੍ਰਿਤ ਰਸ ਆਪ ਚੁਆਇੰਦਾ। ਮੇਲ ਮਿਲਾਵਾ ਹੱਸ ਹੱਸ, ਦਰ ਘਰ ਸਾਚਾ ਆਪ ਵਖਾਇੰਦਾ। ਤੀਰ ਨਿਰਾਲਾ ਮਾਰੇ ਕਸ, ਸ਼ਬਦੀ ਬਾਣ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਸਾਚਾ ਖੇਲ ਸ੍ਰੀ ਭਗਵਾਨ, ਆਦਿ ਪੁਰਖ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਦੇ ਦਾਨ, ਏਕਾ ਮੰਤ ਸਮਝਾਈਆ। ਲੱਖ ਚੁਰਾਸੀ ਜਗਤ ਨਿਸ਼ਾਨ, ਜੀਵ ਜੰਤ ਵਡਿਆਈਆ। ਵੰਡੇ ਵੰਡ ਵਡ ਮਿਹਰਵਾਨ, ਵੰਡਣਹਾਰਾ ਇਕ ਹੋ ਆਈਆ। ਨਿਰਗੁਣ ਸਰਗੁਣ ਕਰ ਪਰਧਾਨ, ਸਾਖਿਆਤ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਈਆ। ਨਿਰਗੁਣ ਸਰਗੁਣ ਸਾਚੀ ਧਾਰ, ਹਰਿ ਸਾਚਾ ਸਚ ਚਲਾਇੰਦਾ। ਸੋ ਪੁਰਖ ਨਿਰੰਜਣ ਹੋ ਉਜਿਆਰ, ਨਿਰਗੁਣ ਆਪਣੇ ਰੰਗ ਰੰਗਾਇੰਦਾ। ਲੱਖ ਚੁਰਾਸੀ ਕਰ ਤਿਆਰ, ਘਟ ਘਟ ਆਪਣਾ ਰੂਪ ਟਿਕਾਇੰਦਾ। ਪੰਜ ਤੱਤ ਮੇਲਾ ਕੰਤ ਭਤਾਰ, ਸੁਰਤੀ ਸ਼ਬਦ ਬੰਧਨ ਪਾਇੰਦਾ। ਨਾਤਾ ਜੋੜ ਕਾਮ ਕਰੋਧ ਲੋਭ ਮੋਹ ਹੰਕਾਰ, ਆਸਾ ਤ੍ਰਿਸਨਾ ਸੰਗ ਰਖਾਇੰਦਾ। ਆਤਮ ਧੁੰਨ ਸ਼ਬਦ ਜੈਕਾਰ, ਸ਼ਬਦ ਪੰਜ ਏਕਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵੇਸ ਵਟਾਇੰਦਾ। ਲੱਖ ਚੁਰਾਸੀ ਅੰਦਰ ਵੜ, ਨਿਰਗੁਣ ਆਪਣਾ ਖੇਲ ਕਰਾਇੰਦਾ। ਸ਼ਬਦ ਅਗੰਮੀ ਏਕਾ ਪੜ੍ਹ, ਭੇਵ ਅਭੇਦ ਜਣਾਇੰਦਾ। ਕਰ ਪਰਕਾਸ਼ ਬਹੱਤਰ ਨੜ, ਸਾਚਾ ਬੰਧਨ ਆਪ ਰਖਾਇੰਦਾ। ਲੇਖਾ ਜਾਣੇ ਚੋਟੀ ਜੜ੍ਹ, ਬ੍ਰਹਿਮੰਡ ਖੰਡ ਫੋਲ ਫੁਲਾਇੰਦਾ। ਕਰੇ ਖੇਲ ਏਕਾ ਹਰਿ, ਹਰੀ ਨਰਾਇਣ ਆਪਣਾ ਖੇਲ ਰਚਾਇੰਦਾ। ਆਦਿ ਜੁਗਾਦੀ ਪੁਰਖ ਨਰ, ਨਰ ਨਰਾਇਣ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਇੰਦਾ। ਲੱਖ ਚੁਰਾਸੀ ਪਾਵੇ ਬੰਧਨ, ਪਾਰਬ੍ਰਹਮ ਵਡੀ ਵਡਿਆਈਆ। ਘਰ ਘਰ ਮਸਤਕ ਲਾਏ ਚੰਦਨ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਲੇਖਾ ਜਾਣੇ ਪਰਮਾਨੰਦਨ, ਨਿਜ਼ਾ ਨੰਦ ਕਰੇ ਰਸਾਈਆ। ਭੇਵ ਖੁਲ੍ਹਾਏ ਬੱਤੀ ਦੰਦਨ, ਰਸਨਾ ਜਿਹਵਾ ਨਾਲ ਮਿਲਾਈਆ। ਲੇਖਾ ਜਾਣੇ ਬ੍ਰਹਿਮੰਡ ਖੰਡ ਖੰਡਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪਣੇ ਹੱਥ ਰਖਾਈਆ। ਆਪਣਾ ਰਾਹ ਰੱਖੇ ਹੱਥ, ਹਰਿ ਵੱਡਾ ਵਡ ਵਡਿਆਈਆ। ਜੁਗ ਚੌਕੜੀ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਨਿਰਗੁਣ ਰੂਪ ਸਰਬ ਕਲਾ ਸਮਰਥ, ਬੇਅੰਤ ਵਡੀ ਵਡਿਆਈਆ। ਲੱਖ ਚੁਰਾਸੀ ਪਾਏ ਨੱਥ, ਨਾਮ ਡੋਰੀ ਹੱਥ ਉਠਾਈਆ। ਸਾਚਾ ਮਾਰਗ ਆਪੇ ਦੱਸ, ਵਿਸ਼ਨ ਬ੍ਰਹਮਾ ਸ਼ਿਵ ਕਰੇ ਪੜ੍ਹਾਈਆ। ਘਟ ਘਟ ਅੰਤਰ ਆਪੇ ਵਸ, ਗ੍ਰਹਿ ਗ੍ਰਹਿ ਡੇਰਾ ਲਾਈਆ। ਵੇਦ ਪੁਰਾਨ ਗਾਏ ਜਸ, ਸ਼ਾਸਤਰ ਸਿਮਰਤ ਨਾਲ ਰਲਾਈਆ। ਸਰਗੁਣ ਕਰੇ ਪੂਰੀ ਆਸ, ਗੁਰ ਗੁਰ ਰੂਪ ਵਟਾਈਆ। ਜੋਤੀ ਜਾਤਾ ਕਰ ਪਰਕਾਸ਼, ਅਗਿਆਨ ਅੰਧੇਰ ਗਵਾਈਆ। ਲੇਖਾ ਜਾਣੇ ਪਵਣ ਸਵਾਸ, ਪਵਣ ਪਵਣਾਂ ਵਿਚ ਸਮਾਈਆ। ਆਪੇ ਕਰੇ ਪੂਰੀ ਆਸ, ਵਡ ਦਾਤਾ ਸ਼ਹਿਨਸ਼ਾਹੀਆ। ਲੱਖ ਚੁਰਾਸੀ ਖੇਲ ਤਮਾਸ਼, ਜੁਗ ਕਰਤਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਭੇਵ ਆਪ ਜਣਾਈਆ। ਆਦਿ ਪੁਰਖ ਹਰਿ ਖੇਲ ਅਪਾਰਾ, ਆਦਿ ਆਦਿ ਕਰਾਇਆ। ਜੁਗ ਚੌਕੜੀ ਬਣ ਵਣਜਾਰਾ, ਸਾਚਾ ਵਣਜ ਵਖਾਇਆ। ਸਾਚੀ ਵੰਡਨ ਵੰਡੇ ਵਿਚ ਸੰਸਾਰਾ, ਸਾਚੀ ਵੰਡ ਰਖਾਇਆ। ਵਿਸ਼ਨ ਬ੍ਰਹਮਾ ਸ਼ਿਵ ਪਾਵੇ ਸਾਰਾ, ਤ੍ਰੈਗੁਣ ਅਤੀਤਾ ਤ੍ਰੈ ਤ੍ਰੈ ਮੇਲ ਮਿਲਾਇਆ। ਪੰਜ ਤੱਤ ਤੱਤ ਅਖਾੜਾ, ਨਵ ਨੌਂ ਨਾਚ ਨਚਾਇਆ। ਸ਼ਬਦ ਅਗੰਮੀ ਸਾਚਾ ਲਾੜਾ, ਘਰ ਘਰ ਆਪ ਬਹਾਇਆ। ਬਹੱਤਰ ਨਾੜੀ ਵੱਜੇ ਤਾੜਾ, ਅਨਹਦ ਨਾਦੀ ਨਾਦ ਵਜਾਇਆ। ਵੇਖੇ ਵਿਗਸੇ ਵੇਖਣਹਾਰਾ, ਦਿਸ ਕਿਸੇ ਨਾ ਆਇਆ। ਕਰੇ ਖੇਲ ਅਪਰ ਅਪਾਰਾ, ਅਪਰੰਪਰ ਆਪਣਾ ਰੂਪ ਵਟਾਇਆ। ਸਚਖੰਡ ਨਿਵਾਸੀ ਹੋ ਉਜਿਆਰਾ, ਨਿਰਗੁਣ ਸਰਗੁਣ ਕਰੇ ਰੁਸ਼ਨਾਇਆ। ਨਾਮ ਅਮੁਲ ਸੱਚਾ ਭੰਡਾਰਾ, ਜੀਵ ਜੰਤ ਆਪ ਵਰਤਾਇਆ। ਹੁਕਮੀ ਹੁਕਮ ਸਚ ਫ਼ਰਮਾਣਾ, ਧੁਰ ਫ਼ਰਮਾਣਾ ਇਕ ਸੁਣਾਇਆ। ਤਖ਼ਤ ਨਿਵਾਸੀ ਸਾਚਾ ਰਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇਆ। ਆਪਣਾ ਭੇਵ ਹਰਿਜੂ ਖੋਲ੍ਹ, ਏਕਾ ਕਰੇ ਪੜ੍ਹਾਈਆ। ਨਿਰਗੁਣ ਅੰਦਰ ਨਿਰਗੁਣ ਬੋਲ, ਆਪਣੀ ਬੂਝ ਬੁਝਾਈਆ। ਆਪੇ ਤੋਲੇ ਸਾਚਾ ਤੋਲ, ਤੋਲਣਹਾਰਾ ਇਕ ਅਖਵਾਈਆ। ਆਦਿ ਜੁਗਾਦਿ ਰਹੇ ਅਡੋਲ, ਸਚਖੰਡ ਵਸੇ ਸੱਚਾ ਮਾਹੀਆ। ਹਰ ਘਟ ਅੰਤਰ ਆਪੇ ਮੌਲ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਚੁਕਾਈਆ। ਆਪਣਾ ਪੜਦਾ ਦੇਵੇ ਚੁੱਕ, ਸੋ ਪੁਰਖ ਨਿਰੰਜਣ ਬੇਪਰਵਾਹਿਆ। ਸਚਖੰਡ ਦੁਆਰੇ ਆਪੇ ਉਠ, ਆਪ ਆਪਣਾ ਬਲ ਧਰਾਇਆ। ਸਰਗੁਣ ਉਪਰ ਹਰਿ ਜੂ ਤੁਠ, ਦੀਨਨ ਦਇਆ ਕਮਾਇਆ। ਅੰਮ੍ਰਿਤ ਸਰੋਵਰ ਸਾਚਾ ਘੁੱਟ, ਏਕਾ ਰਸ ਪਿਆਇਆ। ਨਿਰਮਲ ਨੂਰ ਜਗਾਏ ਜੋਤ, ਅੰਧ ਅੰਧੇਰ ਗਵਾਇਆ। ਪੰਜ ਤੱਤ ਕਾਇਆ ਕਿਲਾ ਕੋਟ, ਸਾਚਾ ਮੰਦਰ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਰੰਗ ਰੰਗਾਇਆ। ਲੱਖ ਚੁਰਾਸੀ ਰੰਗਿਆ ਰੰਗ, ਹਰਿ ਆਪਣੀ ਦਇਆ ਕਮਾਈਆ। ਘਟ ਘਟ ਅੰਦਰ ਸੇਜ ਪਲੰਘ, ਆਤਮ ਰਾਮ ਹੰਢਾਈਆ। ਸ਼ਬਦ ਅਨਾਦ ਅਗੰਮ ਮਰਦੰਗ, ਅਨਾਦੀ ਨਾਦ ਸੁਣਾਈਆ। ਨਵ ਨੌਂ ਦੁਆਰੇ ਆਪੇ ਲੰਘ, ਘਰ ਵੇਖੇ ਚਾਈਂ ਚਾਈਂਆ। ਲੇਖਾ ਜਾਣੇ ਕੋਟ ਬ੍ਰਹਿਮੰਡ, ਬ੍ਰਹਿਮੰਡ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵੰਡ ਆਪ ਵੰਡਾਈਆ। ਸਾਚੀ ਵੰਡ ਹਰਿ ਨਿਰੰਕਾਰ, ਏਕਾ ਏਕ ਕਰਾਇੰਦਾ। ਲੇਖਾ ਜਾਣੇ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਾਮ ਰਖਾਇੰਦਾ। ਆਪਣਾ ਭੇਵ ਖੁਲ੍ਹਾਏ ਬਾਣੀ ਚਾਰ, ਪਰਾ ਪਸੰਤੀ ਮਧਮ ਬੈਖਰੀ ਖੇਲ ਕਰਾਇੰਦਾ। ਨਾਤਾ ਜੋੜ ਵਰਨ ਚਾਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵੰਡ ਆਪਣੇ ਹੱਥ ਰਖਾਇੰਦਾ। ਸਾਚੀ ਵੰਡ ਪੁਰਖ ਅਕਾਲ, ਆਦਿ ਆਪਣੇ ਹੱਥ ਰਖਾਈਆ। ਸ਼ਬਦੀ ਗੁਰ ਕਰ ਦਲਾਲ, ਲੋਕਮਾਤ ਰੂਪ ਵਟਾਈਆ। ਅੰਤ ਲੇਖਾ ਜਾਣੇ ਹੱਕ ਹਲਾਲ, ਹਕ਼ੀਕ਼ਤ ਵੇਖੇ ਥਾਉਂ ਥਾਈਂਆ। ਜੋਤੀ ਜਲਵਾ ਨੂਰ ਜਲਾਲ, ਨੂਰ ਨੂਰਾਨਾ ਡਗਮਗਾਈਆ। ਵਸਣਹਾਰਾ ਸਾਚੀ ਧਰਮਸਾਲ, ਸਚਖੰਡ ਸੋਭਾ ਪਾਈਆ। ਬ੍ਰਹਿਮੰਡ ਖੰਡ ਵਸੇ ਗਗਨ ਪਾਤਾਲ, ਲੋਆਂ ਪੁਰੀਆਂ ਫੋਲ ਫੁਲਾਈਆ। ਲੱਖ ਚੁਰਾਸੀ ਵੱਜੇ ਤਾਲ, ਤਾਲ ਤਲਵਾੜਾ ਰਿਹਾ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਾਚਾ ਖੇਲ ਕਰੇ ਨਿਰੰਕਾਰ, ਆਪਣੀ ਧਾਰ ਚਲਾਇੰਦਾ। ਜੁਗ ਚੌਕੜੀ ਕਰ ਤਿਆਰ, ਤ੍ਰੈ ਤ੍ਰੈ ਮੇਲਾ ਮੇਲ ਮਿਲਾਇੰਦਾ। ਸ਼ਬਦੀ ਸ਼ਬਦ ਸ਼ਬਦ ਪਸਾਰ, ਗੁਰ ਗੁਰ ਰੂਪ ਵਟਾਇੰਦਾ। ਗੁਰ ਗੁਰ ਰੂਪ ਮਾਤ ਧਾਰ, ਲੋਕ ਪਰਲੋਕ ਖੇਲ ਕਰਾਇੰਦਾ। ਦੋ ਜਹਾਨਾਂ ਹੋ ਤਿਆਰ, ਨਿਰਗੁਣ ਆਪਣਾ ਰਾਗ ਅਲਾਇੰਦਾ। ਸਰਗੁਣ ਦੇਵੇ ਇਕ ਸਹਾਰ, ਏਕਾ ਨਾਦ ਵਜਾਇੰਦਾ। ਏਕਾ ਜੋਤੀ ਜੋਤ ਉਜਿਆਰ, ਨੂਰ ਨੂਰਾਨਾ ਡਗਮਗਾਇੰਦਾ। ਚਰਨ ਸਰਨ ਸਰਨ ਚਰਨ ਇਕ ਸਹਾਰ, ਪੁਰਖ ਅਬਿਨਾਸ਼ੀ ਆਪ ਜਣਾਇੰਦਾ। ਕਾਗਜ਼ ਕਲਮ ਨਾ ਲਿਖਣਹਾਰ, ਬ੍ਰਹਮਾ ਵੇਤਾ ਭੇਵ ਨਾ ਪਾਇੰਦਾ। ਚਾਰ ਵੇਦ ਕਰਨ ਪੁਕਾਰ, ਨੇਤਰ ਨੈਣਾਂ ਨੀਰ ਵਹਾਇੰਦਾ। ਪਾਰਬ੍ਰਹਮ ਪ੍ਰਭ ਖੇਲ ਨਿਆਰ, ਆਪਣਾ ਖੇਲ ਆਪ ਕਰਾਇੰਦਾ। ਲੋਕਮਾਤ ਹੋ ਤਿਆਰ, ਸਰਗੁਣ ਆਪਣਾ ਬੰਧਨ ਪਾਇੰਦਾ। ਜੁਗਾ ਜੁਗੰਤਰ ਲਏ ਅਵਤਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਜੁਗ ਚੌਕੜੀ ਪਾਵੇ ਸਾਰ, ਅਭੁੱਲ ਭੁੱਲ ਕਦੇ ਨਾ ਜਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਨਿਮਸਕਾਰ, ਦੋਏ ਦੋਏ ਜੋੜ ਸੀਸ ਸਰਬ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪ ਚਲਾਇੰਦਾ। ਸਾਚਾ ਮਾਰਗ ਚਲੇ ਜਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਕਰੇ ਖੇਲ ਸੂਰਾ ਸਰਬੱਗ, ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਲੱਖ ਚੁਰਾਸੀ ਜੀਵ ਜੰਤ ਤ੍ਰੈਗੁਣ ਮਾਇਆ ਲਾਏ ਅੱਗ, ਬਿਨ ਸਤਿਗੁਰ ਪੂਰੇ ਸਕੇ ਨਾ ਕੋਇ ਬੁਝਾਈਆ। ਸ੍ਰਿਸ਼ਟ ਸਬਾਈ ਜਾਏ ਮਘ, ਸੀਤਲ ਧਾਰ ਨਾ ਕੋਇ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਖੇਲ ਆਪਣੇ ਹੱਥ ਰਖਾਈਆ। ਆਪਣੇ ਹੱਥ ਖੇਲ ਸ੍ਰੀ ਭਗਵਾਨ, ਆਦਿ ਜੁਗਾਦਿ ਰਖਾਇਆ। ਜੁਗ ਜੁਗ ਦੇਵੇ ਸਾਚਾ ਦਾਨ, ਨਾਮ ਅਮੋਲਕ ਝੋਲੀ ਪਾਇਆ। ਗੁਰ ਅਵਤਾਰ ਜਗਤ ਨਿਸ਼ਾਨ, ਨਿਰਗੁਣ ਆਪਣਾ ਆਪ ਵਖਾਇਆ। ਹੁਕਮੀ ਹੁਕਮ ਧੁਰ ਫ਼ਰਮਾਣ, ਧੁਰਦਰਬਾਰੀ ਆਪ ਜਣਾਇਆ। ਭੂਪਤ ਭੂਪ ਰਾਜ ਰਾਜਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਵਿਚ ਛੁਪਾਇਆ। ਆਪਣਾ ਭੇਵ ਸ੍ਰੀ ਭਗਵੰਤ, ਆਦਿ ਜੁਗਾਦਿ ਨਾ ਕਿਸੇ ਜਣਾਇੰਦਾ। ਲੱਖ ਚੁਰਾਸੀ ਸਾਚਾ ਕੰਤ, ਸ੍ਰਿਸ਼ਟ ਸਬਾਈ ਸੇਜ ਹੰਢਾਇੰਦਾ। ਗੁਰ ਅਵਤਾਰ ਬਣਾਈ ਬਣਤ, ਪੀਰ ਪੈਗ਼ੰਬਰ ਸੇਵਾ ਲਾਇੰਦਾ। ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ, ਘਟ ਘਟ ਆਪਣੀ ਜੋਤ ਜਗਾਇੰਦਾ। ਭੇਵ ਅਭੇਦਾ ਆਦਿ ਅੰਤ, ਜੁਗਾ ਜੁਗੰਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਚੁਕਾਇੰਦਾ। ਆਪਣਾ ਪੜਦਾ ਆਪੇ ਪਾ, ਜੁਗ ਜੁਗ ਖੇਲ ਕਰਾਇਆ। ਨਵ ਨੌਂ ਚਾਰ ਚੌਕੜੀ ਵੇਸ ਵਟਾ, ਗੁਰ ਅਵਤਾਰ ਰੰਗ ਰੰਗਾਇਆ। ਪੀਰ ਪੈਗ਼ੰਬਰ ਮਸਲਾ ਇਕ ਸੁਣਾ, ਅੱਲਾ ਇਕ ਨਾਉਂ ਧਰਾਇਆ। ਸਾਚਾ ਸਯਦਾ ਸੀਸ ਝੁਕਾ, ਹੱਕ ਹਕ਼ੀਕ਼ਤ ਇਕ ਵਖਾਇਆ। ਲਾਸ਼ਰੀਕ ਇਕ ਖ਼ੁਦਾ, ਏਕਾ ਨੂਰ ਨੂਰ ਦਰਸਾਇਆ। ਬੇਐਬ ਬੇਪਰਵਾਹ, ਆਪ ਆਪਣਾ ਰੰਗ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਪਣਾ ਗੇੜਾ ਆਪ ਭੁਵਾਇਆ। ਜੁਗ ਜੁਗ ਗੇੜਾ ਗੇੜਨਹਾਰ, ਆਦਿ ਪੁਰਖ ਅਖਵਾਇਆ। ਸਤਿਜੁਗ ਤ੍ਰੇਤਾ ਦੁਆਪਰ ਉਤਰੇ ਪਾਰ, ਕੋਟਨ ਕੋਟ ਰੂਪ ਵਟਾਇਆ। ਗੁਰ ਅਵਤਾਰ ਬਣ ਬਣ ਸੇਵਾਦਾਰ, ਜੁਗ ਜੁਗ ਗਏ ਸਮਝਾਇਆ। ਪੀਰ ਪੈਗ਼ੰਬਰ ਬੋਲ ਨਾਅਰ, ਐਨਲਹਕ ਗਏ ਸਮਝਾਇਆ। ਕਾਗਦ ਕਲਮ ਬਣ ਬਣ ਲਿਖਾਰ, ਲਿਖ ਲਿਖ ਲੇਖ ਗਏ ਜਣਾਇਆ। ਹਰਿ ਕਾ ਅੰਤ ਨਾ ਪਾਰਾਵਾਰ, ਬੇਅੰਤ ਨਾਮ ਖ਼ੁਦਾਇਆ। ਲੇਖਾ ਜਾਣੇ ਧੁਰਦਰਗਾਹੀ ਧੁਰ ਦਰਬਾਰ, ਸਾਚੇ ਤਖ਼ਤ ਸੱਚਾ ਸ਼ਹਿਨਸ਼ਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਰਚਾਇਆ। ਸਾਚਾ ਖੇਲ ਸ੍ਰੀ ਭਗਵਾਨ, ਆਪਣਾ ਆਪ ਰਚਾਈਆ। ਜੁਗ ਚੌਕੜੀ ਹੋ ਪਰਧਾਨ, ਨਿਰਗੁਣ ਸਰਗੁਣ ਦਏ ਵਡਿਆਈਆ। ਨਵ ਨੌਂ ਵੇਖੇ ਧਿਆਨ ਵਿਚ ਜਹਾਨ, ਚਾਰ ਚਾਰ ਕੁੜਮਾਈਆ। ਇਕ ਇਕੱਲਾ ਵਡ ਮਿਹਰਵਾਨ, ਦੂਜੀ ਕੁਦਰਤ ਵੰਡ ਵੰਡਾਈਆ। ਤੀਜੇ ਨੇਤਰ ਸਚ ਗਿਆਨ, ਚੌਥੇ ਪਦ ਰਿਹਾ ਸਮਝਾਈਆ। ਪੰਚਮ ਮੇਲਾ ਹਰਿ ਭਗਵਾਨ, ਛੇਵੇਂ ਛੱਪਰ ਛੰਨ ਨਾ ਕੋਈ ਛੁਹਾਈਆ। ਸੱਤਵੇਂ ਸਤਿ ਸਤਿਵਾਦੀ ਨੌਜਵਾਨ, ਨਾ ਮਰੇ ਨਾ ਜਾਈਆ। ਅੱਠਾਂ ਤੱਤਾਂ ਦੇਵੇ ਦਾਨ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁਧ ਬੰਧਨ ਪਾਈਆ। ਨੌਂ ਦੁਆਰੇ ਖੋਲ੍ਹ ਦੁਕਾਨ, ਜਗਤ ਵਿਦਿਆ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਟਾਈਆ। ਜੁਗ ਜੁਗ ਵੇਸ ਅਵੱਲੜਾ, ਕਰੇ ਕਰਾਏ ਕਰਨੇਹਾਰ। ਜੋਤੀ ਸ਼ਬਦੀ ਆਪੇ ਰਲੜਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਰੂਪ ਅਪਾਰ। ਨਾਮ ਨਿਧਾਨ ਫੜਾਏ ਪਲੜਾ ਦੋ ਜਹਾਨਾਂ ਪਾਵੇ ਸਾਰ। ਸਚ ਸਿੰਘਾਸਣ ਏਕਾ ਮਲੜਾ, ਸਚਖੰਡ ਨਿਵਾਸੀ ਸੱਚੀ ਸਰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਸਾਚੀ ਕਾਰ। ਕਾਰ ਕਰਾਏ ਕਰਨੇਹਾਰਾ, ਕਰਤਾ ਪੁਰਖ ਵਡੀ ਵਡਿਆਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਬੀਤੇ ਵਾਰੋ ਵਾਰ, ਲੋਕਮਾਤ ਫੇਰਾ ਪਾਈਆ। ਸੇਵਾ ਕਰ ਕਰ ਗਏ ਗੁਰ ਅਵਤਾਰ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਪੀਰ ਪੈਗ਼ੰਬਰ ਕਰ ਪਿਆਰ, ਨਿਉਂ ਨਿਉਂ ਮੰਗ ਮੰਗਾਈਆ। ਭਗਤ ਭਗਵੰਤ ਬੋਲ ਜੈਕਾਰ, ਜੈ ਜੈਕਾਰ ਗਏ ਸੁਣਾਈਆ। ਸੰਤ ਸੱਜਣ ਮੰਗ ਮੰਗ ਚਰਨ ਧੂੜੀ ਸ਼ਾਰ, ਮਸਤਕ ਟਿੱਕਾ ਧੂੜ ਲਗਾਈਆ। ਗੁਰਮੁਖ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਗੁਰਸਿਖ ਮੰਗਣ ਦਰਸ ਦੀਦਾਰ, ਨੇਤਰ ਨੈਣ ਨੈਣ ਉਠਾਈਆ। ਮੁਰਸ਼ਦ ਮੁਰੀਦ ਕਿਸ ਬਿਧ ਦਏ ਦੀਦਾਰ, ਦੀਦ ਈਦ ਚੰਦ ਚੜ੍ਹਾਈਆ। ਕਾਇਆ ਕਾਅਬਾ ਖੋਲ੍ਹ ਕਿਵਾੜ, ਦੋ ਦੋ ਆਬਾ ਆਬੇ ਹਯਾਤ ਪਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਈਆ। ਜਗ ਖੇਲ ਵਰਤਾਇਆ, ਪਾਰਬ੍ਰਹਮ ਬੇਅੰਤ। ਜੁਗ ਚੌਕੜੀ ਪੰਧ ਮੁਕਾਇਆ, ਵੇਖਣਹਾਰਾ ਜੁਗਾਂ ਜੁਗੰਤ। ਗੁਰ ਅਵਤਾਰ ਸੇਵਾ ਲਾਇਆ, ਕਰੇ ਖੇਲ ਸ੍ਰੀ ਭਗਵੰਤ। ਵੇਦ ਸ਼ਾਸਤਰ ਸਿਮਰਤ ਆਪ ਪੜ੍ਹਾਇਆ, ਇਕ ਸੁਣਾਇਆ ਮਣੀਆ ਮੰਤ। ਰਾਗ ਅਨਾਦੀ ਆਪ ਅਲਾਇਆ, ਖੇਲੇ ਖੇਲ ਆਦਿ ਅੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਸਦਾ ਸਦਾ ਬੇਅੰਤ। ਬੇਅੰਤ ਹੋਇਆ ਆਪ ਨਿਰੰਕਾਰ, ਭੇਵ ਕੋਇ ਨਾ ਪਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਵਿਚ ਸੰਸਾਰ, ਗੁਰ ਅਵਤਾਰ ਸੇਵ ਲਗਾਇੰਦਾ। ਦੇ ਦੇ ਆਪਣਾ ਨਾਮ ਅਧਾਰ, ਸਾਚੀ ਸਿਖਿਆ ਇਕ ਸਮਝਾਇੰਦਾ। ਰਸਨਾ ਬੋਲ ਜੈ ਜੈਕਾਰ, ਸਿਫ਼ਤੀ ਸਿਫ਼ਤ ਸਿਫ਼ਤ ਸਲਾਹਿੰਦਾ । ਕਾਗਦ ਕਲਮ ਕਰ ਵਿਹਾਰ, ਜਗਤ ਸ਼ਾਹੀ ਬੰਧਨ ਪਾਇੰਦਾ। ਅੱਖਰ ਵੱਖਰ ਕਰ ਤਿਆਰ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਜਿਸ ਨਾਮ ਨੂੰ ਲੱਭੇ ਲੱਖ ਚੁਰਾਸੀ ਜੀਵ ਜੰਤ ਵਿਚ ਸੰਸਾਰ, ਸੋ ਦਿਸ ਕਿਸੇ ਨਾ ਆਇੰਦਾ। ਅੱਖਰ ਪੜ੍ਹ ਪੜ੍ਹ ਕਰਨ ਵਿਚਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਪਰਨਾਇੰਦਾ। ਗੁਰ ਅਵਤਾਰ ਹਿਰਦੇ ਕਰ ਕਰ ਗਏ ਧਿਆਨ, ਦੋਏ ਦੋਏ ਜੋੜ ਮੰਗਣ ਦਾਨ, ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪਣਾ ਨਾਮ ਝੋਲੀ ਪਾਇੰਦਾ। ਬਿਨ ਰਸਨਾ ਦੇਵੇ ਗਿਆਨ, ਬਿਨ ਪੜ੍ਹਿਆਂ ਵਖਾਏ ਨਿਸ਼ਾਨ, ਬਿਨ ਚਾਰ ਦੀਵਾਰੀ ਵਸੇ ਮਕਾਨ, ਸੂਰਜ ਚੰਦ ਨਾ ਕੋਇ ਸੁਹਾਨ, ਮੰਡਲ ਮੰਡਪ ਨਾ ਕੋਇ ਰੁਸ਼ਨਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਬੰਧਨ ਪਾਇੰਦਾ। ਜੁਗ ਚੌਕੜੀ ਖੇਲ ਅਵੱਲਾ, ਹਰਿ ਜੂ ਆਪ ਕਰਾਇੰਦਾ। ਪਹਿਲੋਂ ਵਸਾਇਆ ਸਚਖੰਡ ਮਹੱਲਾ, ਦੂਜੇ ਥਿਰ ਘਰ ਡੇਰਾ ਲਾਇੰਦਾ। ਤੀਜੇ ਵਿਸ਼ਨ ਬ੍ਰਹਮਾ ਸ਼ਿਵ ਫੜਾਇਆ ਪੱਲਾ, ਚੌਥੇ ਤ੍ਰੈ ਤ੍ਰੈ ਮੇਲਾ ਮੇਲ ਮਿਲਾਇੰਦਾ। ਪੰਚਮ ਪੰਜ ਤੱਤ ਕਾਇਆ ਹੱਲਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਬੰਧਨ ਪਾਇੰਦਾ। ਛੇਵੇਂ ਨਿਰਗੁਣ ਸਰਗੁਣ ਅੰਦਰ ਵੜਿਆ ਬਣ ਕੇ ਝੱਲਾ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਸਤਵੇਂ ਸਤਿ ਸਤਿਵਾਦੀ ਆਪ ਫੜਾਇਆ ਆਪਣਾ ਪੱਲਾ, ਏਕਾ ਬੰਧਨ ਪਾਇੰਦਾ। ਅੱਠਵੇਂ ਅੱਠਾਂ ਤੱਤਾਂ ਅੱਗੇ ਖਲਾ, ਮਨ ਮਤ ਬੁਧ ਨਾਲ ਰਲਾਇੰਦਾ। ਨਾਵੇਂ ਨੌਂ ਦਰ ਦਰਵੇਸ਼ ਕਰ ਕਰ ਮੇਲਾ, ਆਸਾ ਤ੍ਰਿਸਨਾ ਬੰਧਨ ਪਾਇੰਦਾ। ਦਸਵੇਂ ਦਹਿ ਦਿਸ਼ਾ ਵੇਖਣਹਾਰਾ ਵਸਣਹਾਰਾ ਉਚ ਮਹੱਲਾ, ਅਟੱਲ ਆਪਣਾ ਨਾਉਂ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੱਖ ਚੁਰਾਸੀ ਅੰਦਰ ਵੜ ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਸਰਗੁਣ ਬੱਧਾ ਨਾਤਾ ਲੋਕਮਾਤ ਮਾਰ ਝਾਤ ਇਕ ਇਕਾਂਤ ਧਿਆਨ ਸ੍ਰੀ ਭਗਵਾਨ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣਾ ਰੰਗ ਵਖਾਇੰਦਾ। ਬ੍ਰਹਿਮੰਡ ਖੰਡ ਘਾੜਨ ਘੜ, ਹਰਿ ਅਚਰਜ ਖੇਲ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਬਹਾਏ ਫੜ, ਆਪਣਾ ਹੁਕਮ ਸੁਣਾਈਆ। ਗੁਰ ਅਵਤਾਰ ਧਰਨੀ ਧਰਤ ਧਵਲ ਉਪਰ ਧਰ, ਪੰਜ ਤੱਤ ਦਏ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਆਪਣਾ ਖੇਲ ਆਪ ਵਰਤਾਈਆ। ਸਚਖੰਡ ਨਿਵਾਸੀ ਏਕੰਕਾਰ, ਅਕਲ ਕਲਾ ਅਖਵਾਇੰਦਾ । ਆਦਿ ਪੁਰਖ ਕਰ ਪਸਾਰ, ਪੁਰਖ ਨਿਰੰਜਣ ਧਾਰ ਚਲਾਇੰਦਾ। ਸੇਵਾ ਲਾ ਗੁਰ ਅਵਤਾਰ, ਜੁਗ ਚੌਕੜੀ ਵੰਡ ਵੰਡਾਇੰਦਾ। ਭਗਤਾਂ ਦੇਵੇ ਨਾਮ ਆਧਾਰ, ਵਸਤ ਅਮੋਲਕ ਇਕ ਵਰਤਾਇੰਦਾ। ਸੰਤਾਂ ਖੋਲ੍ਹੇ ਬੰਦ ਕਿਵਾੜ, ਸਾਖਆਤ ਰੂਪ ਵਟਾਇੰਦਾ। ਗੁਰਮੁਖਾਂ ਦੇਵੇ ਇਕ ਸਹਾਰ, ਸਿਰ ਆਪਣਾ ਹੱਥ ਰਖਾਇੰਦਾ। ਗੁਰਸਿਖਾਂ ਮੇਲ ਮਿਲਾਏ ਵਿਚ ਸੰਸਾਰ, ਸੰਸਾਰ ਸਾਗਰ ਪਾਰ ਕਰਾਇੰਦਾ। ਲੱਖ ਚੁਰਾਸੀ ਵੇਖੇ ਵਾਰੋ ਵਾਰ, ਜੁਗ ਜੁਗ ਆਪਣਾ ਰੂਪ ਵਟਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ ਕਿਨਾਰ, ਥਿਰ ਕੋਇ ਰਹਿਣ ਨਾ ਪਾਇੰਦਾ। ਨਵ ਨੌਂ ਪੰਧ ਮੁਕਾ ਅੰਤਮ ਵਾਰ, ਚਾਰ ਚਾਰ ਸੰਗ ਨਾ ਕੋਇ ਨਿਭਾਇੰਦਾ। ਰਾਤੀ ਰੁੱਤੀ ਥਿਤੀ ਨਾ ਕੋਈ ਵਾਰ, ਸੂਰਜ ਚੰਦ ਨਾ ਗਣਤ ਗਣਾਇੰਦਾ। ਪੁਰਖ ਅਬਿਨਾਸ਼ੀ ਹੋ ਨਿਆਰ, ਆਪ ਆਪਣਾ ਭੇਵ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਪੁਰਖ ਬਿਧਾਤਾ ਪਾਰਬ੍ਰਹਮ ਬ੍ਰਹਮ ਰੂਪ ਅਨੂਪ ਸਤਿ ਸਰੂਪ ਸਤਿ ਸਤਿਵਾਦ ਬ੍ਰਹਮ ਬ੍ਰਹਿਮਾਦ ਆਦਿ ਜੁਗਾਦੀ ਆਪਣੀ ਖੇਲ ਆਪ ਵਰਤਾਇੰਦਾ। ਆਪਣੀ ਖੇਲ ਵਰਤੇ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਜੁਗ ਚੌਕੜੀ ਪਾਰ ਕਿਨਾਰ, ਲੱਖ ਚੁਰਾਸੀ ਲੇਖਾ ਦਏ ਸਮਝਾਈਆ। ਕਲਜੁਗ ਆਈ ਅੰਤਮ ਵਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਧਰਨੀ ਧਰਤ ਧਵਲ ਕਰੇ ਪੁਕਾਰ, ਖੁਲ੍ਹੜੇ ਕੇਸ ਰਹੀ ਵਖਾਈਆ। ਬ੍ਰਹਮਾ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਸ਼ੰਕਰ ਕਰੇ ਇਕ ਪੁਕਾਰ, ਦੋਏ ਜੋੜ ਜੋੜ ਸਰਨਾਈਆ। ਸੇਵਾ ਤੇਰੀ ਕਰ ਕਰ ਗਏ ਹਾਰ, ਤੇਰਾ ਅੰਤ ਕੋਇ ਨਾ ਆਈਆ। ਲੱਖ ਚੁਰਾਸੀ ਤੇਰਾ ਭੰਡਾਰ, ਮੁੱਕ ਕਦੇ ਨਾ ਜਾਈਆ। ਕਿਰਪਾ ਕਰ ਆਪ ਨਿਰੰਕਾਰ, ਤੇਰੇ ਹੱਥ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਸ੍ਰੀ ਭਗਵਾਨ, ਏਕਾ ਸ਼ਬਦ ਜਣਾਇੰਦਾ। ਵਿਸ਼ਨੂੰ ਵੇਖ ਕਰ ਧਿਆਨ, ਵਿਸ਼ਵ ਏਕਾ ਰੰਗ ਵਖਾਇੰਦਾ। ਬ੍ਰਹਮੇ ਤੇਰਾ ਬ੍ਰਹਮ ਦਾਨ, ਲੱਖ ਚੁਰਾਸੀ ਵਿਚ ਟਿਕਾਇੰਦਾ। ਸ਼ੰਕਰ ਤੇਰਾ ਅੰਤ ਨਿਸ਼ਾਨ, ਜਗਤ ਨਿਸ਼ਾਨਾ ਮੇਟ ਮਿਟਾਇੰਦਾ। ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਆਪਣਾ ਰੂਪ ਵਖਾਇੰਦਾ। ਜੁਗ ਚੌਕੜੀ ਸਰਗੁਣ ਰੂਪ ਹੋ ਪਰਧਾਨ, ਪੰਜ ਤੱਤ ਕਾਇਆ ਚੋਲਾ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਜੁਗ ਚੌਕੜੀ ਖੇਲ ਅਪਾਰਾ, ਲੋਕਮਾਤ ਕਰਾਇਆ। ਕਲਜੁਗ ਅੰਤ ਹੋ ਤਿਆਰਾ, ਨਿਰਗੁਣ ਆਪਣਾ ਵੇਸ ਵਟਾਇਆ। ਲੇਖਾ ਜਾਣੇ ਧੁਰ ਦਰਬਾਰਾ, ਧੁਰ ਦਰਬਾਰੀ ਨਾਉਂ ਧਰਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਖੁਲ੍ਹਾਇਆ। ਕਲਜੁਗ ਅੰਤਮ ਖੋਲ੍ਹੇ ਭੇਵ, ਅਭੇਦ ਵਡੀ ਵਡਿਆਈਆ। ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਲਾਏ ਸੇਵ, ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਈਆ। ਲੱਖ ਚੁਰਾਸੀ ਨਾਮ ਗਾਇਆ ਰਸਨਾ ਜਿਹਵ, ਬੱਤੀ ਦੰਦ ਦੰਦ ਸਾਲਾਹੀਆ। ਧਾਮ ਨਾ ਪਾਇਆ ਕਿਸੇ ਨਿਹਕੇਵ, ਨਿਹਚਲ ਮਿਲੀ ਨਾ ਕਿਸੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਖੇਲ ਆਪ ਵਰਤਾਈਆ। ਕਲਜੁਗ ਅੰਤਮ ਖੇਲ ਅਪਾਰਾ, ਨਿਰਗੁਣ ਦਾਤਾ ਆਪ ਕਰਾਇੰਦਾ। ਜੋਤੀ ਜਾਤਾ ਹੋ ਉਜਿਆਰਾ, ਨਿਰਗੁਣ ਆਪਣਾ ਵੇਸ ਵਟਾਇੰਦਾ। ਸ਼ਬਦ ਅਗੰਮੀ ਇਕ ਜੈਕਾਰਾ, ਆਤਮ ਪਰਮਾਤਮ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਆਪ ਮੁਕਾਇੰਦਾ। ਸਭ ਦਾ ਲੇਖਾ ਸ੍ਰੀ ਭਗਵੰਤ, ਆਪਣੇ ਹੱਥ ਰਖਾਈਆ। ਕਲਜੁਗ ਅੰਤਮ ਆਇਆ ਅੰਤ, ਅੰਤ ਦਏ ਕਰਾਈਆ। ਲੱਖ ਚੁਰਾਸੀ ਜੀਵ ਜੰਤ, ਜੀਵਣ ਜੁਗਤ ਗਏ ਭੁਲਾਈਆ। ਆਤਮ ਪਰਮਾਤਮ ਕਿਸੇ ਨਾ ਮਿਲਿਆਾ ਹਰਿਜੂ ਕੰਤ, ਨਾਰ ਦੁਹਾਗਣ ਰਹੀ ਕੁਰਲਾਈਆ। ਪੜ੍ਹ ਪੜ੍ਹ ਥੱਕੇ ਜੁਗਾ ਜੁਗੰਤ, ਆਤਮ ਅੰਤਰ ਨਾ ਕੋਇ ਪੜ੍ਹਾਈਆ। ਭਰਮੇ ਭੁੱਲੇ ਝੂਠੇ ਸੰਤ, ਮਾਇਆ ਮਮਤਾ ਪਈ ਲੜਾਈਆ। ਗੜ੍ਹ ਬਣਿਆ ਹਉਮੇ ਹੰਗਤ, ਆਸਾ ਤ੍ਰਿਸਨਾ ਕਰੀ ਕੁੜਮਾਈਆ। ਬਿਨ ਹਰਿ ਨਾਮੇ ਹੋਏ ਨੰਗਤ, ਸਚ ਦੁਸ਼ਾਲਾ ਕੋਇ ਨਾ ਪਾਈਆ। ਭੇਵ ਨਾ ਪਾਏ ਕੋਈ ਪੰਡਤ, ਮੁੱਲਾਂ ਸ਼ੇਖ਼ ਮੁਸਾਇਕ ਰਹੇ ਕੁਰਲਾਈਆ। ਵੇਦ ਪੁਰਾਨ ਸ਼ਾਸਤਰ ਸਿਮਰਤ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਕੱਢ ਕੱਢ ਵਖਾਣ ਪਿਛਲੀ ਸੰਨਦ, ਨਾਮ ਸੰਨਦ ਅੰਤਰ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਨਿਰਗੁਣ ਲਏ ਅੰਗੜਾਈਆ। ਨਿਰਗੁਣ ਰੂਪ ਨਿਰਾਕਾਰ, ਨਿਰਵੈਰ ਖੇਲ ਕਰਾਇੰਦਾ। ਸਚਖੰਡ ਦੁਆਰ ਹੋ ਉਜਿਆਰ, ਸਚਖੰਡ ਨਿਵਾਸੀ ਸੋਭਾ ਪਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਏਕੋ ਸੁਤ ਸ਼ਬਦ ਦੁਲਾਰ, ਮਹਾਂਬਲੀ ਆਪ ਜਗਾਇੰਦਾ। ਲੇਖਾ ਜਾਣੇ ਵਿਚ ਸੰਸਾਰ, ਜੀਵ ਜੰਤ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ। ਕਲਜੁਗ ਅੰਤਮ ਦੱਸੇ ਖੇਲ, ਪਾਰਬ੍ਰਹਮ ਵਡੀ ਵਡਿਆਈਆ। ਸੱਜਣ ਸੰਤ ਸੁਹੇਲੇ ਆਪੇ ਮੇਲ, ਮੇਲ ਮਿਲਾਵਾ ਚਾਈਂ ਚਾਈਂਆ। ਦੀਪਕ ਜਗਾਏ ਬਿਨ ਬਾਤੀ ਤੇਲ, ਜੋਤੀ ਜੋਤ ਜੋਤ ਰੁਸ਼ਨਾਈਆ। ਅਚਰਜ ਪਾਰਬ੍ਰਹਮ ਪ੍ਰਭ ਖੇਲ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਦਏ ਵਖਾਈਆ। ਆਪਣਾ ਰੰਗ ਦੱਸੇ ਨਿਰੰਕਾਰ, ਕਲਜੁਗ ਅੰਤਮ ਆਇਆ। ਮਰਦੰਗ ਵੱਜੇ ਏਕੰਕਾਰ, ਇਕ ਇਕੱਲਾ ਦਏ ਸੁਣਾਇਆ। ਚਾਰ ਵਰਨ ਕਰੇ ਖ਼ਬਰਦਾਰ, ਚੋਥੇ ਜੁਗ ਸੋਇਆ ਕੋਇ ਰਹਿਣ ਨਾ ਪਾਇਆ। ਚਾਰ ਵੇਦ ਕਰੇ ਬੇਦਾਰ, ਚਾਰੇ ਬਾਣੀ ਦਏ ਹਿਲਾਇਆ। ਚਾਰੇ ਖਾਣੀ ਕਰੇ ਵਿਚਾਰ, ਅੰਡਜ ਜੇਰਜ ਉਤਭੁਜ ਸੇਤਜ ਪੜਦਾ ਲਾਹਿਆ। ਜੁਗ ਜੁਗ ਦਾ ਲਹਿਣਾ ਦੇਣਾ ਕਰਜ਼ ਦਏ ਉਤਾਰ, ਮਕਰੂਜ਼ ਆਪਣਾ ਫੇਰਾ ਪਾਇਆ। ਨੇਤਰ ਨੈਣਾਂ ਵੇਖੇ ਆਪ ਸੰਸਾਰ, ਏਕਾ ਨੈਣ ਆਪ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਕਲਜੁਗ ਅੰਤਮ ਲਹਿਣਾ ਲੈਣਾ, ਹਰਿ ਜੂ ਆਪਣੇ ਹੱਥ ਰੱਖੇ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਭ ਨੇ ਭਾਣਾ ਸਹਿਣਾ, ਬਚਿਆ ਕੋਇ ਰਹਿਣ ਨਾ ਪਾਈਆ। ਲੇਖਾ ਜਾਣੇ ਦੋ ਜਹਾਨਾਂ ਸਾਕ ਸੱਜਣ ਸੈਣਾ, ਸਗਲਾ ਸੰਗ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਲੇਖਾ ਦਏ ਸਮਝਾਈਆ। ਆਪਣਾ ਲੇਖਾ ਬੋਧ ਅਗਾਧ, ਹਰਿਜੂ ਆਪ ਜਣਾਇੰਦਾ। ਪਕੜ ਉਠਾਏ ਕਲਜੁਗ ਸਾਧ, ਲੋਕਮਾਤ ਫੇਰਾ ਪਾਇੰਦਾ। ਪੂਜਾ ਪਾਠ ਵੇਖੇ ਧੁਨ ਸੰਖ ਨਾਦ, ਰੋਜ਼ਾ ਬਾਂਗ ਸਯਦਾ ਭੇਵ ਚੁਕਾਇੰਦਾ। ਲੱਖ ਚੁਰਾਸੀ ਵਿਚੋਂ ਗੁਰਮੁਖ ਸੱਜਣ ਨਿਰਗੁਣ ਸਰਗੁਣ ਲਏ ਲਾਧ, ਘਰ ਘਰ ਆਪਣਾ ਫੇਰਾ ਪਾਇੰਦਾ। ਸ਼ਾਹ ਪਾਤਸ਼ਾਹ ਰਾਜ ਰਾਜਾਨ ਜੀਵ ਜਹਾਨ ਕਰਨ ਅਪਰਾਧ, ਆਪਣਾ ਬੇੜਾ ਨਾ ਕੋਇ ਉਠਾਇੰਦਾ। ਕਲਜੁਗ ਦਿਸੇ ਅੰਧੇਰੀ ਡੂੰਘੀ ਖਾਡ, ਕੰਢਾ ਪਾਰ ਨਾ ਕੋਇ ਕਰਾਇੰਦਾ। ਨੌਂ ਖੰਡ ਪ੍ਰਿਥਮੀ ਸਤ ਦੀਪ ਆਪਣਾ ਆਪਣਾ ਨਿਸ਼ਾਨਾ ਰਹੇ ਗਾਡ, ਅੰਤ ਨਿਸ਼ਾਨਾ ਕੋਇ ਰਹਿਣ ਨਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਕਰਨ ਫ਼ਰਯਾਦ, ਨੇਤਰ ਨੈਣ ਨੀਰ ਸਰਬ ਵਹਾਇੰਦਾ। ਗੋਬਿੰਦ ਸੂਰਾ ਕਰੇ ਯਾਦ, ਪੁਰਖ ਅਕਾਲ ਇਕ ਮਨਾਇੰਦਾ। ਮੁਹੰਮਦ ਕਹੇ ਮੇਰੀ ਮੁੱਕੀ ਮੁਨਿਆਦ, ਅੱਗੇ ਲੇਖਾ ਨਾ ਕੋਇ ਜਣਾਇੰਦਾ। ਈਸਾ ਕਹੇ ਮੇਰੀ ਅੰਤਮ ਹਾਦ, ਮੂਸਾ ਪੱਲੂ ਨਾ ਕੋਇ ਫੜਾਇੰਦਾ। ਰਾਮ ਕਹੇ ਮੈਂ ਰਾਮ ਨਾਮ ਗਿਆ ਛੱਡ, ਅੱਗੇ ਖਾਲੀ ਹੱਥ ਵਖਾਇੰਦਾ। ਕ੍ਰਿਸ਼ਨ ਕਹੇ ਮੈਂ ਆਪਣੀ ਹੱਥੀਂ ਮੇਟੀ ਯਾਦਵ ਯਦ, ਆਪਣੀ ਯਦ ਨਾ ਕੋਇ ਬਣਾਇੰਦਾ। ਭਗਤ ਕਹਿਣ ਭਗਵਾਨ ਕੋਲੋਂ ਅਸੀਂ ਲੈਣਾ ਅੱਧ, ਸਾਚੀ ਵੰਡਣ ਇਕ ਵਖਾਇੰਦਾ। ਸੰਤ ਕਹੇ ਕੋਟਨ ਕੋਟ ਰਾਜ ਰਾਜਾਨ ਗਏ ਲਦ, ਸ਼ਾਹ ਪਾਤਸ਼ਾਹ ਕੋਈ ਰਹਿਣ ਨਾ ਪਾਇੰਦਾ। ਗੁਰਮੁਖ ਕਹਿਣ ਪਾਰਬ੍ਰਹਮ ਪਤਿਪਰਮੇਸ਼ਵਰ ਆਪਣੇ ਦੁਆਰੇ ਲਏ ਸੱਦ, ਇਕੋ ਆਸ ਤਕਾਇੰਦਾ। ਗੁਰਸਿਖ ਕਹੇ ਸਤਿਗੁਰ ਮੇਰਾ ਲੱਖ ਚੁਰਾਸੀ ਨਾਲੋਂ ਕਰੇ ਅੱਡ, ਆਪਣੇ ਚਰਨਾਂ ਜੋੜ ਜੁੜਾਇੰਦਾ। ਪੁਰਖ ਅਕਾਲ ਕਹੇ ਮੈਂ ਪਰੇਮ ਅੰਦਰ ਗਿਆ ਬੱਝ, ਦੂਜਾ ਨਾਤਾ ਨਾ ਕੋਇ ਰਖਾਇੰਦਾ। ਹਰਿਭਗਤ ਹਰਿਜਨ ਤੇਰੀ ਕਾਇਆ ਮੰਦਰ ਅੰਦਰ ਬੈਠਾ ਸਜ, ਮੰਦਰ ਮਸਜਿਦ ਗੁਰਦੁਆਰ ਹੱਥ ਕਿਸੇ ਨਾ ਆਇੰਦਾ। ਕਰ ਪਰੇਮ ਆਪਣੇ ਵਿਚੋਂ ਕੱਢ, ਤੇਰਾ ਪੜਦਾ ਆਪ ਉਠਾਇੰਦਾ। ਜਗਤ ਲਾਜ ਲੋਕ ਛੱਡ, ਲੱਜਿਆਵੰਤ ਤੇਰਾ ਮੇਲਾ ਮੇਲ ਮਿਲਾਇੰਦਾ। ਲੱਖ ਚੁਰਾਸੀ ਭਾਂਡਾ ਜਾਣਾ ਭੱਜ, ਵੇਲੇ ਅੰਤ ਨਾ ਕੋਇ ਬਚਾਇੰਦਾ। ਕੋਟਨ ਕੋਟ ਮੱਕੇ ਕਾਅਬੇ ਕਰਨ ਗਏ ਹੱਜ, ਸਾਚਾ ਇਮਾਮ ਨਜ਼ਰ ਕਿਸੇ ਨਾ ਆਇੰਦਾ। ਕੋਟਨ ਕੋਟ ਸੰਖ ਨਾਦ ਗੁਰ ਦਰ ਮੰਦਰ ਰਹੇ ਵੱਜ, ਆਤਮ ਧੁਨ ਨਾ ਕੋਇ ਸੁਣਾਇੰਦਾ। ਕੋਟਨ ਕੋਟ ਸਾਧ ਸੰਤ ਘਰ ਗਏ ਛੱਡ, ਮਨ ਕੀ ਵਾਸਨਾ ਨਾ ਕੋਇ ਮਿਟਾਇੰਦਾ। ਕੋਟਨ ਕੋਟ ਜਟਾ ਜੂਟ ਬੈਠੇ ਡੂੰਘੀ ਖੱਡ, ਕਾਇਆ ਕਵਰੀ ਭਵਰੀ ਪਾਰ ਨਾ ਕੋਇ ਕਰਾਇੰਦਾ। ਕੋਟਨ ਕੋਟ ਕੂਕ ਕੂਕ ਰਾਮ ਕ੍ਰਿਸ਼ਨ ਨਾਨਕ ਗੋਬਿੰਦ ਈਸਾ ਮੂਸਾ ਪੈਗ਼ੰਬਰ ਰਹੇ ਸੱਦ, ਆਤਮ ਪਰਮਾਤਮ ਨਾਦ ਨਾ ਕੋਇ ਵਜਾਇੰਦਾ। ਪੁਰਖ ਅਬਿਨਾਸ਼ੀ ਕਲਜੁਗ ਅੰਤਮ ਸਭ ਨਾਲੋਂ ਹੋ ਕੇ ਬੈਠਾ ਅੱਡ, ਪੱਲੂ ਨਾ ਕਿਸੇ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਪੜਦਾ ਆਪ ਚੁਕਾਇੰਦਾ। ਨਿਰਗੁਣ ਆਪਣਾ ਪੜਦਾ ਲੌਣਾ, ਕਰੇ ਖੇਲ ਬੇਪਰਵਾਹੀਆ। ਸਚਖੰਡ ਦੁਆਰਾ ਇਕ ਸੁਹੌਣਾ, ਦਰਗਾਹ ਸਾਚੀ ਵੱਜੇ ਵਧਾਈਆ। ਸ਼ਬਦੀ ਸੁਤ ਇਕ ਉਠੌਣਾ, ਉਠ ਉਠ ਦਏ ਸਲਾਹੀਆ। ਲੱਖ ਚੁਰਾਸੀ ਵੇਖ ਵਖੌਣਾ, ਜੀਵ ਜੰਤ ਭੇਵ ਨਾ ਰਾਈਆ। ਸੰਮਤ ਸੰਮਤੀ ਪੰਧ ਮੁਕੌਣਾ, ਪੂਰਬ ਲੇਖਾ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਖੇਲ ਦਏ ਕਰਾਈਆ। ਕਰੇ ਖੇਲ ਹਰਿ ਗੋਬਿੰਦ, ਕਰਨਹਾਰ ਕਰਤਾਰਾ। ਸ੍ਰਿਸ਼ਟ ਸਬਾਈ ਵੇਖੇ ਚਿੰਦ, ਚਿੰਤਾ ਰੋਗ ਜਗਤ ਭੰਡਾਰਾ। ਚਾਰ ਵਰਨ ਹਰਿ ਕੀ ਕਰੇ ਨਿੰਦ, ਦੀਨ ਮਜ਼੍ਹਬ ਲੱਗਾ ਅਖਾੜਾ। ਕਿਸੇ ਨਾ ਮਿਲੇ ਅੰਮ੍ਰਿਤ ਆਤਮ ਸਾਗਰ ਸਿੰਧ, ਫਿਰ ਫਿਰ ਥੱਕੇ ਅਠ ਸਠ ਤੀਰਥ ਤਟ ਕਿਨਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕਰੇ ਖੇਲ ਅਪਾਰਾ। ਕਲਜੁਗ ਅੰਤਮ ਖੇਲ ਅਵੱਲਾ, ਹਰਿਜੂ ਆਪ ਕਰਾਈਆ। ਪਰਗਟ ਹੋਏ ਇਕ ਇਕੱਲਾ, ਦੋ ਜਹਾਨਾਂ ਵੇਖ ਵਖਾਈਆ। ਨਿਰਗੁਣ ਸਰਗੁਣ ਫੜਾਇਆ ਪੱਲਾ, ਏਕਾ ਪੱਲੂ ਨਾਮ ਜਣਾਈਆ। ਜੋਤੀ ਸ਼ਬਦੀ ਆਪੇ ਰਲਾ, ਰਲ ਮਿਲ ਆਪਣੀ ਖ਼ੁਸ਼ੀ ਮਨਾਈਆ। ਜਨ ਭਗਤ ਵਸਾਏ ਇਕ ਮਹੱਲਾ, ਮਹੱਲ ਅਟੱਲ ਕਰੇ ਰੁਸ਼ਨਾਈਆ। ਹੱਥ ਵਿਚ ਫੜਿਆ ਇਕੋ ਭੱਲਾ, ਗੁਰ ਗੋਬਿੰਦ ਗਿਆ ਸਮਝਾਈਆ। ਨੇਤਰ ਨੈਣ ਨੀਰ ਵਿਰੋਲੇ ਰਾਣੀ ਅੱਲਾ, ਆਲਮੀਨ ਰਹੀ ਕੁਰਲਾਈਆ। ਕਲਜੁਗ ਅੰਤਮ ਹੋਇਆ ਝੱਲਾ, ਦਹਿ ਦਿਸ਼ਾ ਫੇਰਾ ਪਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਮਾਰੇ ਹੱਲਾ, ਆਪਣਾ ਬਲ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਨਿਰੰਕਾਰਾ, ਨਿਰਗੁਣ ਨਿਰਵੈਰ ਅਖਵਾਇੰਦਾ। ਕਲਜੁਗ ਅੰਤਮ ਹੋ ਉਜਿਆਰਾ ਨਿਹਕਲੰਕਾ ਨਾਉਂ ਧਰਾਇੰਦਾ। ਗੋਬਿੰਦ ਮੇਲਾ ਸੁਤ ਦੁਲਾਰਾ, ਸਤਿ ਸਤਿਵਾਦੀ ਆਪ ਉਠਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਸਾਚੀ ਧਾਰਾ, ਧਰਨੀ ਧਰਤ ਧਵਲ ਕਰਾਇੰਦਾ। ਰਾਜ ਜੋਗ ਇਕ ਅਖਾੜਾ, ਜੁਗਤ ਆਪਣੇ ਹੱਥ ਰਖਾਇੰਦਾ। ਲੇਖਾ ਜਾਣੇ ਸੰਮਤ ਅਠਾਰਾਂ, ਵੀਹ ਸੌ ਬਿਕ੍ਰਮੀ ਨਾਲ ਰਲਾਇੰਦਾ। ਗੁਰ ਅਵਤਾਰਾਂ ਦਏ ਹੁਲਾਰਾ, ਚਾਰ ਜੁਗ ਦੇ ਸੋਏ ਆਪ ਹਿਲਾਇੰਦਾ। ਪੀਰ ਪੈਗ਼ੰਬਰਾਂ ਵੇਖੇ ਉਧਾਰਾ, ਪਿਛਲਾ ਲਹਿਣਾ ਆਪ ਸਮਝਾਇੰਦਾ। ਉਠੋ ਵੇਖੋ ਕਰੋ ਵਿਚਾਰਾ, ਹਰਿ ਜੂ ਕੀ ਕੀ ਖੇਲ ਕਰਾਇੰਦਾ। ਭਗਤਾਂ ਮੇਲ ਅਗੰਮ ਅਪਾਰਾ, ਅਪਰੰਪਰ ਧਾਰ ਚਲਾਇੰਦਾ। ਰਾਗਾਂ ਨਾਦਾਂ ਵਸੇ ਬਾਹਰਾ, ਸ਼ਾਸਤਰ ਸਿਮਰਤ ਵੇਦ ਪੁਰਾਨ ਆਦਿ ਜੁਗਾਦਿ ਸਦਾ ਜਸ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਬਲ ਆਪ ਪਰਗਟਾਇੰਦਾ। ਗੁਰ ਅਵਤਾਰ ਕਰੋ ਧਿਆਨ, ਹਰਿ ਸਾਚਾ ਰਿਹਾ ਜਣਾਈਆ। ਕਰੇ ਖੇਲ ਸ੍ਰੀ ਭਗਵਾਨ, ਲੋਕਮਾਤ ਵੇਸ ਵਟਾਈਆ। ਲੇਖਾ ਜਾਣੇ ਦੋ ਜਹਾਨ, ਦੋ ਜਹਾਨਾਂ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪ ਜਣਾਈਆ। ਸਚਖੰਡ ਲੱਗਾ ਦਰਬਾਰ, ਹਰਿ ਦਰਬਾਰੀ ਆਪ ਲਗਾਇਆ। ਹੁਕਮੀ ਹੁਕਮ ਕਰ ਵਰਤਾਰ, ਸਚ ਸੰਦੇਸ਼ ਇਕ ਸੁਣਾਇਆ। ਉਠੋ ਸਾਰੇ ਗੁਰ ਅਵਤਾਰ ਤੇਈ ਦਸ ਰਿਹਾ ਸਮਝਾਇਆ। ਇਕ ਅੱਠ ਕਰੋ ਵਿਚਾਰ, ਭਗਤ ਅਠਾਰਾਂ ਨਾਲ ਮਿਲਾਇਆ। ਆਦਿ ਜੁਗਾਦੀ ਸਚ ਪਿਆਰ, ਇਕੋ ਸ਼ਬਦੀ ਮੇਲ ਮਿਲਾਇਆ। ਲਹਿਣਾ ਜਾਣੇ ਹਰਿ ਜੁਗ ਚਾਰ, ਚੌਕੜੀ ਆਪਣਾ ਬੰਧਨ ਪਾਇਆ। ਵਿਸ਼ਨੂੰ ਉਠ ਹੋ ਤਿਆਰ, ਸਚ ਸੰਦੇਸਾ ਇਕ ਸਮਝਾਇਆ। ਬ੍ਰਹਮਾ ਬ੍ਰਹਮ ਕਰ ਵਿਚਾਰ, ਪਾਰਬ੍ਰਹਮ ਅਲਾਇਆ। ਸ਼ੰਕਰ ਉਠ ਬੰਨ੍ਹ ਭਾਰ, ਵੇਲਾ ਅੰਤਮ ਆਇਆ। ਸੁਰਪਤ ਵਕਤ ਲੈ ਵਿਚਾਰ, ਵੇਲਾ ਗਿਆ ਹੱਥ ਨਾ ਆਇਆ। ਕਰੋੜ ਤੇਤੀਸਾ ਪੈਣੀ ਮਾਰ, ਪੁਰਖ ਅਬਿਨਾਸ਼ੀ ਵੇਸ ਵਟਾਇਆ। ਈਸਾ ਮੂਸਾ ਸੰਗ ਮੁਹੰਮਦ ਰਹਿਣਾ ਖ਼ਬਰਦਾਰ, ਅੱਲਾ ਰਾਣੀ ਦਏ ਹਿਲਾਇਆ । ਲੇਖਾ ਚੁਕੇ ਚਾਰ ਯਾਰ, ਚੌਥਾ ਜੁਗ ਰਿਹਾ ਪਾਰ ਕਰਾਇਆ। ਚਾਰ ਵਰਨ ਜਾਣੇ ਹਾਰ, ਚਾਰ ਕੁੰਟ ਪਏ ਦੁਹਾਇਆ। ਪਿਛਲਾ ਲੇਖਾ ਮੁੱਕੇ ਵਿਚ ਸੰਸਾਰ, ਅਗਲਾ ਪੰਧ ਆਪ ਲਗਾਇਆ। ਖੇਲੇ ਖੇਲ ਆਪ ਕਰਤਾਰ, ਕਰਤਾ ਪੁਰਖ ਹੁਕਮ ਵਰਤਾਇਆ। ਸੂਰਜ ਚੰਦ ਗਏ ਹਾਰ, ਚਲ ਚਲ ਪੰਧ ਨਾ ਕਿਸੇ ਮੁਕਾਇਆ। ਲਿਖ ਲਿਖ ਲੇਖ ਕਰ ਵਿਚਾਰ, ਆਦਿ ਅੰਤ ਨਾ ਕਿਸੇ ਜਣਾਇਆ। ਜੋ ਉਪਜਿਆ ਸੋ ਗਿਆ ਹਾਰ, ਥਿਰ ਕੋਇ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਆਪਣਾ ਖੇਲ ਕਰਾਇਆ। ਅੰਤਮ ਖੇਲ ਕਰੇ ਭਗਵਾਨ, ਆਪਣਾ ਭੇਵ ਜਣਾਈਆ। ਕਲਜੁਗ ਮਾਤ ਹੁਕਮਰਾਨ, ਹੁਕਮੀ ਹੁਕਮ ਸਰਬ ਫਿਰਾਈਆ। ਘਰ ਘਰ ਵੜਿਆ ਪੰਜ ਸ਼ੈਤਾਨ, ਸ਼ਰਅ ਸ਼ਰੀਅਤ ਨਾਲ ਲੜਾਈਆ। ਕਿਸੇ ਨਾ ਦਿਸੇ ਹੱਕ ਮਕਾਨ, ਮੰਦਰ ਮਸਜਦ ਪਈ ਦੁਹਾਈਆ। ਕੋਈ ਕਹੇ ਵੇਦ ਪੁਰਾਨ, ਕੋਈ ਸ਼ਾਸਤਰ ਸਿਮਰਤ ਰਿਹਾ ਸਾਲਾਹੀਆ। ਕੋਈ ਕਹੇ ਗੀਤਾ ਗਿਆਨ, ਕੋਈ ਕਹੇ ਅੰਜੀਲ ਕੁਰਾਨ ਵਡਿਆਈਆ। ਕੋਈ ਕਹੇ ਖਾਣੀ ਬਾਣੀ ਮਹਾਨ, ਬਾਣ ਨਿਰਾਲਾ ਤੀਰ ਚਲਾਈਆ। ਨਾਨਕ ਕਹੇ ਇਕ ਸ੍ਰੀ ਭਗਵਾਨ, ਜੋ ਹਰ ਘਟ ਰਿਹਾ ਸਮਾਈਆ। ਸ਼ਬਦ ਸੰਦੇਸ ਦੇਵੇ ਧੁਰ ਫ਼ਰਮਾਣ, ਨਾਨਕ ਗੋਬਿੰਦ ਸੇਵ ਕਮਾਈਆ। ਕੋਟਨ ਕੋਟ ਖਾਣੀ ਬਾਣੀ ਗਾ ਗਾ ਥੱਕੀ ਗਾਣ, ਗਾਵਤ ਗਾਵਤ ਆਪਣਾ ਰਾਗ ਮੁਕਾਈਆ। ਹਰਿ ਕਾ ਭੇਵ ਕੋਇ ਨਾ ਪਾਣ, ਕੂਕ ਕੂਕ ਗਿਆ ਸੁਣਾਈਆ। ਅੰਤਮ ਪਰਗਟ ਹੋਏ ਸ੍ਰੀ ਭਗਵਾਨ, ਨਿਰਗੁਣ ਆਪਣਾ ਰੂਪ ਵਟਾਈਆ। ਲੇਖਾ ਜਾਣੇ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਚਖੰਡ ਸਚ ਦਰਬਾਰਾ, ਹਰਿ ਸਾਚੇ ਸਚ ਲਗਾਇਆ। ਆਪ ਉਠਾਏ ਗੁਰ ਅਵਤਾਰਾ, ਗੁਰ ਗੁਰ ਏਕਾ ਹੁਕਮ ਸੁਣਾਇਆ। ਪਰਗਟ ਹੋਇਆ ਹਰਿ ਕਰਤਾਰਾ, ਨਿਰਗੁਣ ਆਪਣਾ ਰੂਪ ਵਟਾਇਆ। ਗੋਬਿੰਦ ਮੇਲਾ ਵਿਚ ਸੰਸਾਰਾ, ਪੁਰਖ ਅਬਿਨਾਸ਼ੀ ਆਪ ਮਿਲਾਇਆ। ਸੰਬਲ ਵਸੇ ਧਾਮ ਨਿਆਰਾ, ਸਾਢੇ ਤਿੰਨ ਹੱਥ ਡੇਰਾ ਲਾਇਆ। ਭਗਤਨ ਮੇਲਾ ਅਪਰ ਅਪਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮਾਰਗ ਆਪ ਚਲਾਇਆ। ਸਾਚਾ ਮਾਰਗ ਪੁਰਖ ਅਗੰਮ, ਏਕਾ ਏਕ ਲਗਾਈਆ। ਹਰਖ਼ ਸੋਗ ਨਾ ਕੋਈ ਗ਼ਮ, ਚਿੰਤਾ ਦੁੱਖ ਨਾ ਕੋਇ ਰਖਾਈਆ। ਕਲਜੁਗ ਅੰਤਮ ਗੁਰ ਅਵਤਾਰ ਪੀਰ ਪੈਗ਼ੰਬਰ ਰੋਵਣ ਛੰਮ ਛੰਮ, ਗਿਰਿਆਜ਼ਾਰ ਰਹੇ ਸੁਣਾਈਆ। ਅਸੀਂ ਦੱਸ ਕੇ ਆਏ ਤੇਰਾ ਨਾਉਂ ਜਪਣਾ ਦਮਾ ਦਮ, ਭੁੱਲੀ ਸਰਬ ਲੋਕਾਈਆ। ਤੇਰੇ ਨੇਤਰ ਨੈਣਾ ਹੋਏ ਅੰਨ੍ਹ, ਦੋਏ ਲੋਚਣ ਜਗਤ ਲੋਕਾਈਆ। ਤੂੰ ਦੇਵਣ ਆਇਆ ਡੰਨ, ਨਾ ਸਕੇ ਕੋਇ ਛੁਡਾਈਆ। ਜੋ ਘੜਿਆ ਦੇਣਾ ਭੰਨ, ਕਿਸੇ ਨਾ ਚਲੇ ਕੋਇ ਚਤੁਰਾਈਆ। ਜਿਸ ਤੇਰਾ ਕਹਿਣਾ ਲਿਆ ਮੰਨ, ਤੂੰ ਉਸ ਦਾ ਸਚ ਗੁਸਾਂਈਆ। ਨਾ ਕੋਈ ਤੱਤਵ ਨਾ ਕੋਈ ਤਨ, ਹੱਡ ਮਾਸ ਨਾੜੀ ਰੱਤ ਨਾ ਕੋਇ ਵਖਾਈਆ। ਨਾ ਕੋਈ ਰਾਗ ਨਾ ਕੋਈ ਕੰਨ, ਨਾ ਕੋਈ ਤੰਦ ਸਿਤਾਰ ਵਜਾਈਆ। ਨਾ ਕੋਈ ਛੱਪਰੀ ਨਾ ਕੋਈ ਛੰਨ, ਚਾਰ ਦੀਵਾਰ ਨਾ ਕੋਇ ਬਣਾਈਆ। ਨਾ ਕੋਈ ਸੂਰਜ ਨਾ ਕੋਈ ਚੰਨ, ਮੰਡਲ ਮੰਡਪ ਨਾ ਕੋਇ ਵਖਾਈਆ। ਨਾ ਕੋਈ ਮਾਇਆ ਨਾ ਕੋਈ ਧਨ, ਨਾ ਕੋਈ ਵਸਤ ਰੂਪ ਵਟਾਈਆ। ਨਾ ਕੋਈ ਠੱਗ ਚੋਰ ਯਾਰ ਲਾਏ ਸੰਨ, ਹੱਥੋ ਹੱਥ ਨਾ ਕੋਇ ਫੜਾਈਆ। ਤੇਰੀ ਕਿਰਪਾ ਸ੍ਰੀ ਭਗਵਨ, ਗੁਰ ਅਵਤਾਰਾਂ ਮਿਲੇ ਵਡਿਆਈਆ । ਤੂੰ ਸਭ ਦਾ ਜਨਨੀ ਜਨ, ਤੂੰ ਇਕੋ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਚਰਨੀ ਡਿਗੇ ਆ ਕੇ ਦਰ, ਦਰ ਦਰਵੇਸ਼ ਫੇਰਾ ਪਾਈਆ। ਆਏ ਦਰ ਤੇਰੇ ਦਰਬਾਰ, ਤੇਈ ਦਸ ਅਠਾਰਾਂ ਦੇਣ ਦੁਹਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਣਿਆ ਰਿਹਾ ਯਾਰ, ਮਿੱਤਰ ਬਣ ਬਣ ਸੰਗ ਨਿਭਾਈਆ। ਅਸੀਂ ਤੇਰਾ ਦੱਸਦੇ ਰਹੇ ਇਕ ਪਿਆਰ, ਸੱਥਰ ਯਾਰ ਹੰਢਾਈਆ। ਤੇਰਾ ਨਾਉਂ ਪੁਰਖ ਅਕਾਲ, ਅਕਲ ਕਲਾ ਤੇਰੀ ਸ਼ਹਿਨਸ਼ਾਹੀਆ। ਤੇਰਾ ਤ੍ਰੈਗੁਣ ਵੱਡਾ ਜਾਲ, ਲੱਖ ਚੁਰਾਸੀ ਰਿਹਾ ਫਸਾਈਆ। ਤੇਰੇ ਹੁਕਮੇ ਅੰਦਰ ਕਾਲ ਮਹਾਂਕਾਲ, ਬੈਠੇ ਸੀਸ ਝੁਕਾਈਆ। ਤੇਰੇ ਹੁਕਮੇ ਅੰਦਰ ਚਿਤਰ ਗੁਪਤ ਕੱਢੇ ਸੁਆਲ, ਸਭ ਦਾ ਲੇਖਾ ਰਿਹਾ ਸਮਝਾਈਆ। ਤੇਰੇ ਲੇਖੇ ਅੰਦਰ ਰਾਏ ਧਰਮ ਬੈਠਾ ਕੰਗਾਲ, ਖਾਲੀ ਹੱਥ ਵਖਾਈਆ। ਤੇਰੀ ਰਹਿਮਤ ਲਾੜੀ ਮੌਤ ਪਾਏ ਧਮਾਲ, ਮੁਖ ਆਪਣਾ ਘੁੰਗਟ ਲਾਹੀਆ। ਚਾਰ ਕੁੰਟ ਦਹਿ ਦਿਸ਼ਾ ਨਵ ਖੰਡ ਦਿਸੇ ਨਾ ਕੋਇ ਦਲਾਲ, ਜਗਤ ਦਲੀਲ ਰਿਹਾ ਵਖਾਈਆ। ਕਿਰਪਾ ਕਰੇ ਆਪ ਕਿਰਪਾਲ, ਮਿਹਰਵਾਨ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਪੀਰ ਪੈਗ਼ੰਬਰ ਗੁਰ ਅਵਤਾਰ ਹੋ ਇਕੱਠੇ, ਪ੍ਰਭ ਅੱਗੇ ਸੀਸ ਝੁਕਾਇਆ। ਸਾਹਿਬ ਸੁਲਤਾਨ ਤੇਰੇ ਅੱਗੇ ਢੱਠੇ, ਆਪਣਾ ਬਲ ਮੁਕਾਇਆ। ਪੰਜ ਤੱਤ ਲੁਕਾਇਆ ਵਿਚ ਕੋਰੇ ਲੱਠੇ, ਅੰਤ ਖ਼ਾਕੀ ਭੇਟ ਚੜ੍ਹਾਇਆ। ਤੇਰੇ ਚਰਨਾਂ ਹੇਠਾਂ ਵਸੇ, ਚਰਨ ਧੂੜੀ ਟਿੱਕਾ ਲਾਇਆ। ਜੁਗ ਜੁਗ ਮਾਰਗ ਸਾਨੂੰ ਦੱਸੇਂ, ਆਪਣਾ ਰਾਹ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਸਰਨ ਪਏ ਸਰਨਾਇਆ। ਤੇਰੀ ਸਰਨ ਇਕ ਕਰਤਾਰ, ਏਕਾ ਮੰਗ ਮੰਗਾਈਆ। ਜੁਗ ਚੌਕੜੀ ਤੇਰਾ ਵਿਹਾਰ, ਵਿਵਹਾਰੀ ਖੇਲ ਕਰਾਈਆ। ਤੇਰਾ ਅੰਤ ਨਾ ਪਾਰਾਵਾਰ, ਬੇਅੰਤ ਤੇਰੀ ਵਡਿਆਈਆ। ਤੂੰ ਭਗਤਾਂ ਹੱਥ ਰੱਖੇਂ ਵਿਚ ਸੰਸਾਰ, ਜਗਤ ਪੱਤ ਰਖਾਈਆ। ਬਣ ਬਰਦਾ ਹੋਏਂ ਸੇਵਾਦਾਰ, ਜਾਚਕ ਬਣ ਬਣ ਸੇਵ ਕਮਾਈਆ। ਨਾਤਾ ਤੋੜ ਪੁਰਖ ਨਾਰ, ਨਰ ਨਰਾਇਣ ਆਪਣਾ ਰੂਪ ਦ੍ਰਿੜਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਸਗਲਾ ਸੰਗ ਨਿਭਾਈਆ। ਸਤਿਜੁਗ ਤੇਰਾ ਸਚ ਵਿਹਾਰ, ਤ੍ਰੇਤਾ ਤੇਰਾ ਰੰਗ ਸਮਾਈਆ। ਦੁਆਪਰ ਵੇਖੇ ਆਪ ਗਿਰਵਰ ਗਿਰਧਾਰ, ਗੋਪੀ ਕਾਹਨ ਨਾਚ ਨਚਾਈਆ। ਕਲਜੁਗ ਕਾਲਾ ਸੂਸਾ ਕਰ ਸ਼ੰਗਾਰ, ਤਨ ਬਸਤਰ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਮੰਗੀ ਮੰਗ ਮੇਰੇ ਪਰਵਰਦਿਗਾਰ, ਦੋਏ ਜੋੜ ਸੀਸ ਝੁਕਾਇਆ। ਚੌਦਾਂ ਸਦੀਆਂ ਨਾਤਾ ਚਾਰ ਯਾਰ, ਚੌਦਾਂ ਤਬਕ ਰੰਗ ਰੰਗਾਇਆ। ਚੌਦਾਂ ਲੋਕ ਖੇਲ ਅਪਾਰ, ਚੌਦਾਂ ਵਿਦਿਆ ਰਹੀ ਜਸ ਗਾਇਆ। ਚੌਧਵੀਂ ਚੰਨ ਹੋਇਆ ਸ਼ਰਮਸਾਰ, ਸਾਚਾ ਨੂਰ ਨਾ ਕੋਇ ਜਣਾਇਆ। ਕਲਜੁਗ ਰੈਣ ਅੰਧ ਅੰਧਿਆਰ, ਆਤਮ ਪਰਦਾ ਨਾ ਕੋਇ ਉਠਾਇਆ। ਕਰੇ ਖੇਲ ਆਪ ਅਪਾਰ, ਅਪਰੰਪਰ ਆਪਣਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚਾ ਇਕ ਸੁਹਾਇਆ। ਦੇਵੇ ਵਰ ਸ੍ਰੀ ਭਗਵੰਤ, ਆਪਣਾ ਭੇਵ ਜਣਾਈਆ। ਮੇਰਾ ਲੇਖਾ ਜੁਗਾ ਜੁਗੰਤ, ਜੁਗ ਜੁਗ ਵੇਸ ਵਟਾਈਆ। ਸਦਾ ਮੇਲਾ ਸਾਚੇ ਸੰਤ, ਅੰਗ ਸੰਗ ਸਮਾਈਆ। ਪੂਰਬ ਲੇਖਾ ਮਣੀਆ ਮੰਤ, ਰਸਨਾ ਜਿਹਵਾ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਸਮਝਾਈਆ। ਮੇਰਾ ਭੇਵ ਹੱਥ ਭਗਤ, ਹਰਿ ਭਗਵਾਨ ਆਪ ਜਣਾਇੰਦਾ। ਆਦਿ ਜੁਗਾਦਿ ਵਿਚ ਜਗਤ, ਜੁਗ ਜੁਗ ਵੇਸ ਵਟਾਇੰਦਾ। ਲੇਖੇ ਲੱਗੇ ਬੂੰਦ ਰਕਤ, ਜੋ ਜਨ ਮੇਰਾ ਧਿਆਨ ਲਗਾਇੰਦਾ। ਨਾਤਾ ਤੁਟੇ ਕੀਟ ਹਸਤ, ਊਚ ਨੀਚ ਨਾ ਕੋਇ ਰਖਾਇੰਦਾ। ਨਾਮ ਖ਼ੁਮਾਰੀ ਰੱਖੇ ਮਸਤ, ਏਕਾ ਰੰਗ ਚੜ੍ਹਾਇੰਦਾ। ਦੇਵੇ ਨਾਮ ਅਮੁਲੜੀ ਵਸਤ, ਸਾਚੇ ਮੰਦਰ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਮੇਰਾ ਖੇਲ ਅਪਾਰ, ਆਦਿ ਅੰਤ ਭੇਵ ਨਾ ਆਇਆ। ਰਿਖੀ ਮੁਨੀ ਦੇ ਸਹਾਰ, ਏਕਾ ਰਾਹ ਚਲਾਇਆ। ਸਤਿਜੁਗ ਵਰਤਿਆ ਵਿਚ ਸੰਸਾਰ, ਸਤਿ ਸਤਿ ਆਪਣੀ ਧਾਰ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਜਣਾਇਆ। ਭੇਵ ਖੋਲ੍ਹੇ ਹਰਿ ਭਗਵੰਤ, ਪੂਰਬ ਲਹਿਣਾ ਦਏ ਜਣਾਈਆ। ਸਤਿਜੁਗ ਬਣਾਈ ਬਣਤ, ਸਿਰ ਆਪਣਾ ਹੱਥ ਟਿਕਾਈਆ। ਪੰਜ ਤੱਤ ਕਾਇਆ ਵੇਖਿਆ ਸੰਤ, ਗੋਤਮ ਨਾਮ ਧਰਾਈਆ। ਅੰਦਰ ਮੇਲਾ ਹਰਿ ਜੂ ਕੰਤ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਕਲਜੁਗ ਮਾਇਆ ਰੂਪ ਵਟਾਈਆ। ਗੋਤਮ ਸੁੱਤਾ ਇਕ ਦੁਆਰਾ, ਏਕਾ ਘਰ ਵਖਾਈਆ। ਅਠ ਚਾਰ ਚੁਰਾਸੀ ਹਜ਼ਾਰ ਬਰਸ ਰਿਹਾ ਕੁਵਾਰਾ, ਅੰਗ ਅੰਗ ਨਾ ਕੋਇ ਲਗਾਈਆ। ਕਰਿਆ ਖੇਲ ਆਪ ਕਰਤਾਰਾ, ਆਪਣੀ ਰਚਨਾ ਆਪ ਸਮਝਾਈਆ। ਅਹਲਿਆ ਰੂਪ ਅਪਰ ਅਪਾਰਾ, ਤ੍ਰੈਗੁਣ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪਣੇ ਹੱਥ ਰਖਾਈਆ। ਆਪਣੀ ਖੇਲ ਤ੍ਰੈਗੁਣ ਰੰਗ, ਰੰਗ ਰੰਗੀਲਾ ਆਪ ਰੰਗਾਇੰਦਾ। ਕਰੇ ਖੇਲ ਸੂਰਾ ਸਰਬੰਗ, ਭੇਵ ਕੋਇ ਨਾ ਪਾਇੰਦਾ। ਦੋ ਜਹਾਨਾਂ ਬਿਨ ਹਥਿਆਰੋਂ ਕੀਤਾ ਜੰਗ, ਤੀਰ ਤਲਵਾਰ ਨਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵੰਡ ਆਪ ਵੰਡਾਇੰਦਾ। ਵੰਡੇ ਵੰਡ ਆਪ ਕਰਤਾਰ, ਆਪਣੀ ਖੇਲ ਕਰਾਈਆ। ਤ੍ਰੈਗੁਣ ਮਾਇਆ ਕਰ ਤਿਆਰ, ਨਾਰਦ ਦਿਤਾ ਸਮਝਾਈਆ। ਨਾਰਦ ਮੰਗੀ ਮੰਗ ਅਪਾਰ, ਏਕਾ ਵਾਰ ਝੋਲੀ ਡਾਹੀਆ। ਤੇਰਾ ਖੇਲ ਚਲੇ ਵਿਚ ਸੰਸਾਰ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਪੁਰਖ ਅਬਿਨਾਸ਼ੀ ਕਹੇ ਹੱਸ, ਤੇਰੀ ਆਸਾ ਵੇਖ ਵਖਾਇਆ। ਕਵਣ ਤੇਰੀ ਆਸਾ ਸਾਚੀ ਦੱਸ, ਰਸਨਾ ਜਿਹਵਾ ਨਾਲ ਮਿਲਾਇਆ। ਕਰੇ ਖੇਲ ਹਰਿ ਸਮਰਥ, ਸਿਰ ਆਪਣਾ ਹੱਥ ਟਿਕਾਇਆ। ਗੌਤਮ ਕਹੇ ਤ੍ਰੈਗੁਣ ਦਾ ਪਹਿਲੋਂ ਚਲੇ ਰਥ, ਦੂਜਾ ਰੰਗ ਨਾ ਕੋਇ ਚੜ੍ਹਾਇਆ। ਪੁਰਖ ਅਬਿਨਾਸ਼ੀ ਕਹੇ ਮੈਂ ਤੇਰੇ ਵਸ, ਜਿਉਂ ਭਾਵੇਂ ਤਿਉਂ ਲਏ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਦਏ ਸਮਝਾਇਆ। ਤੂੰ ਜ਼ੋਰਾਵਰ ਮੈਂ ਕਿਸ ਤਰਾਂ ਕਰਾਂ ਵਸ, ਗੋਤਮ ਅੱਗੋਂ ਆਖ ਸੁਣਾਈਆ। ਪਹਿਲੋਂ ਆਪਣਾ ਮਾਰਗ ਦੱਸ, ਜਿਸ ਬਿਧ ਡੋਰੀ ਲਵਾਂ ਪਾਈਆ। ਆਪਣੇ ਸੀਨੇ ਨਾਲ ਬੰਨਾਂ ਕਸ, ਵਿਛੜ ਕਦੇ ਨਾ ਜਾਈਆ। ਤੈਨੂੰ ਆਪਣੀ ਗੋਦੀ ਚੁੱਕ ਕੇ ਗੌਂਦਾ ਫਿਰਾਂ ਜਸ, ਮੈਨੂੰ ਮਿਲਿਆ ਮੇਰਾ ਮਾਹੀਆ। ਜੇ ਕੋਈ ਪੁਛੇ ਕਿਥੇ ਵਸਦਾ ਮੈਂ ਤੇਰੇ ਚਰਨਾਂ ਜਾਵਾਂ ਢੱਠ, ਚੁੰਮ ਚੁੰਮ ਚਰਨ ਖ਼ੁਸ਼ੀ ਮਨਾਈਆ। ਜੇ ਕੋਈ ਪੁਛੇ ਉਹਦਾ ਕਿਥੇ ਸੱਚਾ ਹੱਟ, ਆਪਣੀ ਝੋਲੀ ਦਿਆਂ ਵਖਾਈਆ। ਜੇ ਕੋਈ ਪੁੱਛੇ ਉਹਦਾ ਕਿਥੇ ਪਰੇਮ ਫਟ, ਆਪਣਾ ਤਨ ਮਨ ਚੀਰ ਚੀਰ ਦਿਆਂ ਵਖਾਈਆ। ਜੇ ਕੋਈ ਕਹੇ ਪ੍ਰਭ ਹੋਏ ਸਾਡੇ ਵਸ, ਮੈਂ ਕਹਾਂ ਬਿਨ ਉਹਦੀ ਰਹਿਮਤ ਸਾਡੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਚਰਨ ਓਟ ਤਕਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪਣੇ ਗਲੇ ਲਗਾਇਆ। ਆ ਵੇਖ ਸੱਚਾ ਦਾਨ, ਬਿਨ ਹੱਥਾਂ ਰਿਹਾ ਵਰਤਾਇਆ। ਆ ਵੇਖ ਸਚ ਮਕਾਨ, ਬਿਨ ਬਾਡੀ ਰਿਹਾ ਬਣਾਇਆ। ਆ ਵੇਖ ਸਚ ਗਿਆਨ, ਬਿਨ ਪੜ੍ਹਿਆਂ ਰਿਹਾ ਜਣਾਇਆ। ਆ ਵੇਖ ਤ੍ਰੈਗੁਣ ਹੋਏ ਪਰਧਾਨ, ਪਹਿਲੋਂ ਤ੍ਰੇਤਾ ਮਾਤ ਲਗਾਇਆ। ਤ੍ਰੇਤਾ ਦੇਵੇ ਸੱਚਾ ਦਾਨ, ਆਪ ਆਪਣਾ ਰੰਗ ਰੰਗਾਇਆ। ਕਾਮ ਕਰੋਧ ਲੋਭ ਮੋਹ ਜਗਤ ਨਿਸ਼ਾਨ, ਧਰਨੀ ਧਰਤ ਧਵਲ ਦਏ ਸੁਹਾਇਆ। ਕਰੇ ਖੇਲ ਸ੍ਰੀ ਭਗਵਾਨ, ਆਪ ਆਪਣਾ ਭੇਵ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦ ਛੁਪਾਇਆ। ਗੋਤਮ ਅੱਗੋਂ ਬੈਠਾ ਰੁੱਸ, ਆਪਣਾ ਮੁਖ ਭੁਵਾਈਆ। ਜੇ ਤੂੰ ਮੇਰਾ ਤੇ ਮੈਥੋਂ ਪੁੱਛ, ਕਵਣ ਆਸ ਮੈਂ ਰਖਾਈਆ। ਬਿਨ ਤੇਰੀ ਪ੍ਰ੍ਰੀਤ ਨਾ ਮੰਗਾਂ ਕੁਛ, ਤ੍ਰੇਤੇ ਮਿਲੇ ਨਾ ਕੋਇ ਵਡਿਆਈਆ। ਬਿਨ ਤੇਰੇ ਸਦਾ ਰਹਾਂ ਲੁਕ, ਲੱਖ ਚੁਰਾਸੀ ਮੋਹੇ ਨਾ ਭਾਈਆ। ਬਿਨ ਤੇਰੇ ਚਰਨਾਂ ਮੇਰਾ ਸੀਸ ਨਾ ਜਾਏ ਝੁਕ, ਦੂਜੀ ਓਟ ਨਾ ਕੋਇ ਤਕਾਈਆ। ਮੈਂ ਜੰਮਾਂ ਤੇਰੀ ਕੁੱਖ, ਤੂੰ ਮੇਰਾ ਪਿਤਾ ਮਾਈਆ। ਮੇਰੀ ਉਤਰੇ ਫੇਰ ਭੁੱਖ, ਤ੍ਰਿਸਨਾ ਜਗਤ ਨਾ ਹੋਰ ਰਖਾਈਆ। ਕਰ ਕਿਰਪਾ ਜੇ ਜਾਵੇਂ ਤੁਠ, ਤੇਰਾ ਵਿਗੜ ਕੁਛ ਨਾ ਜਾਈਆ। ਮੈਨੂੰ ਦਿਸਦਾ ਤੇਰੇ ਘਰ ਅਨਮੁਲੜੀ ਲੁੱਟ, ਮੈਂ ਲੁੱਟਣ ਆਇਆ ਚਾਈਂ ਚਾਈਂਆ। ਜੇ ਤੂੰ ਲੁਕੇ ਮੈਂ ਲੁਕਣ ਨਹੀਂ ਦੇਣਾ ਕਿਸੇ ਗੁਠ, ਦਹਿ ਦਿਸ਼ਾ ਵੇਖ ਵਖਾਈਆ। ਮੈਂ ਤੇਰਾ ਚਰਨ ਫੜਿਆ ਘੁੱਟ, ਛੁੱਟ ਕਦੇ ਨਾ ਜਾਈਆ। ਤੂੰ ਭਗਵਾਨ ਮੈਂ ਭਗਤ ਇਕ ਦੂਜੇ ਨਾਲ ਗਏ ਜੁਟ, ਵਾਹ ਵਾ ਪਰੇਮ ਦੀ ਹੋਏ ਲੜਾਈਆ। ਮੈਂ ਹੱਥੀਂ ਫੜਿਆ ਤੇਰਾ ਗੁੱਟ, ਮੇਰੇ ਮਨ ਵੱਜੀ ਵਧਾਈਆ। ਵਾਹ ਵਾ ਤੇਰਾ ਭੰਡਾਰਾ ਮਿਲਿਆ ਅਤੁਟ, ਮੁੱਕ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਮਿਲੇ ਤੇਰੀ ਸੱਚੀ ਸਰਨਾਈਆ। ਪੁਰਖ ਅਬਿਨਾਸ਼ੀ ਦੀਨ ਦਿਆਲ, ਆਪਣੀ ਦਇਆ ਕਮਾਇੰਦਾ। ਆ ਵੇਖ ਮੇਰੇ ਸਾਚੇ ਲਾਲ, ਤੇਰਾ ਸਾਚਾ ਰੰਗ ਰੰਗਾਇੰਦਾ। ਜੁਗ ਚੌਕੜੀ ਬੀਤੇ ਕਾਲ, ਕਲਜੁਗ ਵੇਲਾ ਅੰਤਮ ਆਇੰਦਾ। ਤੇਰੀ ਲੇਖੇ ਲਾਏ ਘਾਲ, ਕੀਤੀ ਘਾਲ ਲੇਖੇ ਪਾਇੰਦਾ। ਤੇਰਾ ਪਿਛਲਾ ਲੇਖਾ ਦਏ ਵਖਾਲ, ਹਰਿਜਨ ਸਾਚੇ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਆਪ ਹੱਥ ਰਖਾਇੰਦਾ। ਕਲਜੁਗ ਵੇਲਾ ਅੰਤਮ ਔਣਾ, ਹਰਿ ਹਰਿ ਪੁਰਖ ਜਣਾਇਆ। ਪੁਰਖ ਅਬਿਨਾਸ਼ੀ ਖੇਲ ਕਰੌਣਾ, ਨਿਰਗੁਣ ਨਿਰਗੁਣ ਰੂਪ ਧਰਾਇਆ। ਸਾਚਾ ਮੇਲਾ ਮੇਲ ਮਿਲੌਣਾ, ਮਿਲ ਮਿਲ ਖ਼ੁਸ਼ੀ ਮਨਾਇਆ। ਆਪਣਾ ਰੰਗ ਰੰਗ ਰੰਗੌਣਾ, ਰੰਗ ਉਤਰ ਕਦੇ ਨਾ ਜਾਇਆ। ਮਰਦੰਗ ਮਰਦੰਗਾ ਇਕ ਵਜੌਣਾ, ਸਾਰੰਗ ਸਾਰੰਗਾ ਨਾ ਕੋਇ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇਆ । ਗੋਤਮ ਕਹੇ ਮੇਰੇ ਭਗਵਾਨ, ਮੇਰੀ ਇਕ ਅਰਜ਼ੋਈਆ। ਮੈਂ ਕੱਲਾ ਬਾਲ ਨਾਦਾਨ, ਮੈਨੂੰ ਮਿਲੇ ਕਿਤੇ ਨਾ ਢੋਈਆ। ਤੂੰ ਦਾਤਾ ਦੇਵਣਹਾਰਾ ਦਾਨ, ਵਡੀ ਤੇਰੀ ਰਸੋਈਆ। ਮੇਰਾ ਤਨ ਕਰ ਪਰਵਾਨ, ਦਰ ਆਪਣੇ ਲੈ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਇਕੋ ਮੰਗ ਮੰਗਾਈਆ। ਪੁਰਖ ਅਬਿਨਾਸ਼ੀ ਕਹੇ ਸੁਤ, ਭੇਵ ਅਭੇਦ ਖੋਲ੍ਹ। ਤੇਰੀ ਸੁਹਾਈ ਸਾਚੀ ਰੁੱਤ, ਆਦਿ ਜੁਗਾਦੀ ਬੋਲ। ਲੇਖਾ ਜਾਣੇ ਅਬਿਨਾਸ਼ੀ ਅਚੁੱਤ, ਜੁਗ ਜੁਗ ਵਜਾਏ ਢੋਲ। ਨਿਰਗੁਣ ਸਰਗੁਣ ਪਏ ਉਠ, ਨਵ ਨੌਂ ਤੋਲੇ ਸਾਚਾ ਤੋਲ। ਆਪਣਾ ਲੇਖਾ ਲੈਣਾ ਪੁਛ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਨਾਮ ਸ਼ਬਦ ਅਨਮੋਲ। ਨਾਮ ਅਨਮੋਲਾ ਸੁਣਿਆ ਸੰਦੇਸਾ, ਵੱਜੀ ਇਕ ਵਧਾਈਆ। ਮਿਹਰਵਾਨ ਹੋਇਆ ਨਰ ਨਰੇਸ਼ਾ, ਨਿਰਗੁਣ ਦਇਆ ਕਮਾਈਆ। ਮੇਰਾ ਜਾਣੇ ਅਗਲਾ ਲੇਖਾ, ਪਿਛਲਾ ਲੇਖਾ ਲੇਖੇ ਵਿਚ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸਤ ਦੇ ਵਰਤਾਈਆ। ਏਕਾ ਵਸਤ ਦੇਵੇ ਹਰਿ ਮੀਤ, ਮਿੱਤਰ ਪਿਆਰਾ ਦਇਆ ਕਮਾਇੰਦਾ। ਗੋਤਮ ਤੇਰੀ ਚਲੇ ਰੀਤ, ਸਤਿਜੁਗ ਤ੍ਰੇਤਾ ਰੂਪ ਵਟਾਇੰਦਾ। ਦੁਆਪਰ ਵੇਖੇ ਖੇਲ ਅਤੀਤ, ਤ੍ਰੈਭਵਣ ਧਨੀ ਖੇਲ ਵਖਾਇੰਦਾ। ਕਲਜੁਗ ਅੰਤ ਹਰਿ ਅਨਡੀਠ, ਅਨਡਿਠੜਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਇਕੋ ਹਰਿ, ਦੂਜਾ ਭੇਵ ਆਪ ਖੁਲ੍ਹਾਇੰਦਾ।
