੧੯ ਫੱਗਣ ੨੦੧੮ ਬਿਕ੍ਰਮੀ ਤਾਰੂ ਸਿੰਘ ਦੇ ਗ੍ਰਹਿ ਕੋਰਾ ਪੁਰ ਫਾਰਮ ਲਖੀਮਪੁਰ
ਹਰਿ ਦਾਨ ਹਰਿ ਨਿਰੰਕਾਰ, ਆਦਿ ਜੁਗਾਦਿ ਜਨ ਭਗਤਾਂ ਆਪ ਵਰਤਾਇੰਦਾ। ਆਤਮ ਅੰਤਰ ਦੇਵੇ ਬ੍ਰਹਮ ਗਿਆਨ, ਨਿਝ ਨੇਤਰ ਨੈਣ ਆਪ ਖੁਲ੍ਹਾਇੰਦਾ। ਅਨਹਦ ਸ਼ਬਦ ਸੱਚੀ ਧੁਨਕਾਨ, ਅਨਾਦੀ ਨਾਦ ਰਾਗ ਅਲਾਇੰਦਾ। ਨਿਰਮਲ ਜੋਤ ਨੂਰ ਮਹਾਨ, ਜੋਤੀ ਜਾਤਾ ਆਪ ਜਗਾਇੰਦਾ। ਚਰਨ ਕਵਲ ਦੇਵੇ ਸਚ ਧਿਆਨ, ਸਰਨ ਸਰਨਾਈ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਨ ਆਪ ਵਰਤਾਇੰਦਾ। ਸਾਚਾ ਦਾਨ ਨਾਮ ਧਨ, ਹਰਿ ਜੂ ਹਰਿ ਹਰਿ ਆਪ ਵਰਤਾਈਆ। ਮਨ ਵਾਸਨਾ ਦੇਵੇ ਬੰਨ੍ਹ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਏਕਾ ਰਾਗ ਸੁਣਾਏ ਕੰਨ, ਅਨਹਦ ਨਾਦੀ ਨਾਦ ਵਜਾਈਆ। ਗੜ੍ਹ ਹੰਕਾਰੀ ਦੇਵੇ ਭੰਨ, ਭਾਂਡਾ ਭਰਮ ਭਓ ਭੰਨਾਈਆ। ਕਰੇ ਪਰਕਾਸ਼ ਨੇਤਰ ਅੰਨ੍ਹ, ਅਗਿਆਨ ਅੰਧੇਰ ਚੁਕਾਈਆ। ਪੰਚ ਵਿਕਾਰਾ ਦੇਵੇ ਡੰਨ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਈਆ। ਥਿਰ ਘਰ ਵਖਾਏ ਬਿਨ ਛੱਪਰੀ ਛੰਨ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਦਰਸ ਦਿਖਾਏ ਸ੍ਰੀ ਭਗਵਨ, ਸਤਿ ਸਰੂਪੀ ਰੂਪ ਵਟਾਈਆ। ਮਾਣਸ ਜਨਮ ਬੇੜਾ ਦੇਵੇ ਬੰਨ੍ਹ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਨ ਨਾਮ ਵਰਤਾਈਆ। ਸਾਚਾ ਦਾਨ ਸ੍ਰੀ ਭਗਵਾਨ, ਜੁਗ ਕਰਤਾ ਆਪ ਵਰਤਾਇੰਦਾ। ਗੁਰਮੁਖ ਵੇਖੇ ਚਤੁਰ ਸੁਘੜ ਸੁਜਾਨ, ਲੱਖ ਚੁਰਾਸੀ ਜੀਵ ਜੰਤ ਫੋਲ ਫੁਲਾਇੰਦਾ। ਮਾਨਸ ਮਨੁਖ ਦੇਵੇ ਮਾਣ, ਅਭਿਮਾਣ ਮੋਹ ਮਿਟਾਇੰਦਾ। ਕਰ ਪਰਕਾਸ਼ ਕੋਟਨ ਭਾਨ, ਨੂਰੋ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਨ ਆਪ ਵਰਤਾਇੰਦਾ। ਸਾਚਾ ਦਾਨ ਸ੍ਰੀ ਭਗਵੰਤ, ਜੁਗ ਜੁਗ ਆਪ ਵਰਤਾਈਆ। ਹਰਿਜਨ ਵੇਖੇ ਸਾਚੇ ਸੰਤ, ਈਸ਼ ਜੀਵ ਬੂਝ ਬੁਝਾਈਆ। ਗੜ੍ਹ ਤੋੜ ਹਉਮੇ ਹੰਗਤ, ਨਿਵਣ ਸੋ ਅੱਖਰ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਨ ਇਕ ਵਰਤਾਈਆ। ਸਾਚਾ ਦਾਨ ਦੇਵਣਹਾਰਾ, ਆਦਿ ਜੁਗਾਦਿ ਸਮਾਇੰਦਾ। ਸਚਖੰਡ ਵਸੇ ਵਸਣਹਾਰਾ, ਨਿਰਗੁਣ ਨਿਰਾਕਾਰ ਰੂਪ ਰਖਾਇੰਦਾ। ਸੋ ਪੁਰਖ ਨਿਰੰਜਣ ਖੇਲ ਅਪਾਰਾ, ਹਰਿ ਪੁਰਖ ਨਿਰੰਜਣ ਆਪ ਕਰਾਇੰਦਾ। ਏਕੰਕਾਰਾ ਕਰ ਪਸਾਰਾ, ਆਦਿ ਨਿਰੰਜਣ ਜੋਤ ਜਗਾਇੰਦਾ। ਅਬਿਨਾਸ਼ੀ ਕਰਤਾ ਸਚ ਭੰਡਾਰਾ, ਥਿਰ ਘਰ ਸਾਚੇ ਆਪ ਟਿਕਾਇੰਦਾ। ਸ੍ਰੀ ਭਗਵਾਨ ਬਣ ਵਣਜਾਰਾ, ਸਾਚੀ ਵਸਤ ਆਪ ਵਰਤਾਇੰਦਾ। ਪਾਰਬ੍ਰਹਮ ਬ੍ਰਹਮ ਦਏ ਸਹਾਰਾ, ਆਪ ਆਪਣੀ ਦਇਆ ਕਮਾਇੰਦਾ। ਏਕਾ ਨਾਮ ਹਰਿ ਨਿਰੰਕਾਰਾ, ਸਾਚਾ ਦਾਨ ਆਪਣੇ ਹੱਥ ਰਖਾਇੰਦਾ। ਖੇਲ ਕਰੇ ਅਗੰਮ ਅਪਾਰਾ, ਅਲੱਖ ਅਗੋਚਰ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਨੀ ਆਪਣਾ ਦਾਨ ਆਪਣੇ ਕੋਲ ਵਖਾਇੰਦਾ। ਸਾਚਾ ਦਾਨ ਰੱਖੇ ਕੋਲ, ਦਿਸ ਕਿਸੇ ਨਾ ਆਈਆ। ਨਾਮ ਕੰਡੇ ਲਏ ਤੋਲ ਅਤੁਲ ਬੇਪਰਵਾਹੀਆ। ਜੁਗਾ ਜੁਗੰਤਰ ਰੱਖੇ ਅਨਮੋਲ, ਕਰਤਾ ਕੀਮਤ ਕੋਇ ਨਾ ਪਾਈਆ। ਸਚ ਭੰਡਾਰਾ ਸਾਚੇ ਸੰਤਾਂ ਦੇਵੇ ਖੋਲ੍ਹ, ਆਪ ਆਪਣੀ ਬੂਝ ਬੁਝਾਈਆ। ਅੰਤਰ ਆਤਮ ਜਾਏ ਮੌਲ, ਬਸੰਤਰ ਅਗਨੀ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਨ ਏਕਾ ਏਕ ਰਖਾਈਆ। ਸਾਚਾ ਦਾਨ ਏਕੰਕਾਰ, ਅਕਲ ਕਲ ਰਖਾਇੰਦਾ। ਜਨ ਭਗਤਾਂ ਦੇਵੇੇ ਕਰ ਪਿਆਰ, ਜੁਗ ਜੁਗ ਝੋਲੀ ਆਪ ਭਰਾਇੰਦਾ। ਵੇਖੇ ਵਿਗਸੇ ਵੇਖਣਹਾਰ, ਨਿਰਗੁਣ ਸਰਗੁਣ ਖੇਲ ਕਰਾਇੰਦਾ। ਜੋਤੀ ਜਾਤਾ ਪੁਰਖ ਨਾਰ, ਨਾਰੀ ਕੰਤ ਰੂਪ ਵਟਾਇੰਦਾ। ਸ਼ਬਦ ਅਗੰਮੀ ਇਕ ਵਣਜਾਰ, ਬਣ ਵਣਜਾਰਾ ਸੇਵ ਕਮਾਇੰਦਾ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਖੋਲ੍ਹ ਕਿਵਾੜ, ਗਗਨ ਪਾਤਾਲਾਂ ਏਕਾ ਵਸਤ ਵਖਾਇੰਦਾ। ਰਵ ਸਸ ਸੂਰਜ ਚੰਨ ਮੰਡਲ ਮੰਡਪ ਦੇ ਸਹਾਰ, ਧਰਤ ਧਵਲ ਏਕਾ ਓਟ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਸਾਚੀ ਵਸਤ ਝੋਲੀ ਪਾਇੰਦਾ। ਤ੍ਰੈਗੁਣ ਮਾਇਆ ਦੇ ਦੇ ਦਾਨ, ਰਜੋ ਤਮੋ ਸਤੋ ਸੰਗ ਮਿਲਾਇੰਦਾ। ਪੰਚ ਤੱਤ ਕਰ ਪਰਧਾਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਵੇਸ ਵਟਾਇੰਦਾ। ਨਿਰਗੁਣ ਨਿਰਗੁਣ ਖੇਲ ਮਹਾਨ, ਸਰਗੁਣ ਆਪਣੀ ਵੰਡ ਵੰਡਾਇੰਦਾ। ਪਾਰਬ੍ਰਹਮ ਬ੍ਰਹਮ ਕਰ ਪਰਧਾਨ, ਨੂਰ ਨੁਰਾਨਾ ਡਗਮਗਾਇੰਦਾ। ਈਸ਼ ਜੀਵ ਵੇਖ ਵਖਾਏ ਇਕ ਮਕਾਨ, ਘਰ ਘਰ ਵਿਚ ਸੋਭਾ ਪਾਇੰਦਾ। ਆਤਮ ਬ੍ਰਹਮ ਕਰ ਕਲਿਆਣ, ਏਕਾ ਕਲਮਾ ਆਪ ਪੜ੍ਹਾਇੰਦਾ। ਏਕੰਕਾਰਾ ਨਾਉਂ ਨਿਰੰਕਾਰਾ ਸਾਚਾ ਦਾਨ, ਲੱਖ ਚੁਰਾਸੀ ਝੋਲੀ ਪਾਇੰਦਾ। ਖੇਲੇ ਖੇਲ ਸ੍ਰੀ ਭਗਵਾਨ, ਲੇਖਾ ਜਾਣ ਦੋ ਜਹਾਨ, ਜੀਵ ਜੰਤ ਆਦਿ ਅੰਤ ਜੁਗ ਜੁਗ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਨ ਏਕਾ ਏਕ ਰਖਾਇੰਦਾ। ਸਾਚਾ ਦਾਨ ਇਕੋ ਰੱਖ, ਵਿਸ਼ਨ ਬ੍ਰਹਮਾ ਸ਼ਿਵ ਦਏ ਵਡਿਆਈਆ। ਸਾਚਾ ਦਾਨ ਝੋਲੀ ਪਾਏ ਚੁਰਾਸੀ ਲੱਖ, ਘਟ ਘਟ ਆਪਣੀ ਜੋਤ ਟਿਕਾਈਆ। ਸਾਚਾ ਦਾਨ ਅਨਹਦ ਸ਼ਬਦ ਨਾਦ ਧੁੰਨਕਾਨ ਆਪ ਰਖਾਏ ਅਲੱਖਣਾ ਅਲੱਖ, ਲਿਖ ਲਿਖ ਲੇਖ ਨਾ ਕੋਇ ਮੁਕਾਈਆ। ਨਿਰਗੁਣ ਸਰਗੁਣ ਹੋ ਪਰਤੱਖ, ਆਤਮ ਪਰਮਾਤਮ ਪੜਦਾ ਦਏ ਚੁਕਾਈਆ। ਵਸਤ ਅਮੋਲਕ ਕਾਇਆ ਗੋਲਕ ਨਿਰਗੁਣ ਦਾਤਾ ਪੁਰਖ ਬਿਧਾਤਾ ਆਪੇ ਲਏ ਢਕ, ਉਪਰ ਆਪਣਾ ਪੜਦਾ ਪਾਈਆ। ਕਿਰਪਾ ਨਿਧ ਦੀਨ ਦਿਆਲ ਠਾਕਰ ਗੁਰਮੁਖ ਵਿਰਲੇ ਦਏ ਦੱਸ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਨ ਇਕ ਵਰਤਾਈਆ। ਸਾਚਾ ਦਾਨ ਦੇਵਣ ਜੋਗ, ਜੁਗਤ ਆਪਣੇ ਹੱਥ ਰਖਾਇੰਦਾ। ਆਦਿ ਜੁਗਾਦਿ ਸਚ ਸਲੋਕ, ਗੁਰ ਅਵਤਾਰਾ ਆਪ ਪੜ੍ਹਾਇੰਦਾ। ਏਕਾ ਦਾਨ ਚੌਦਾਂ ਲੋਕ, ਚੌਦਾਂ ਹੱਟ ਆਪ ਵਰਤਾਇੰਦਾ। ਏਕਾ ਦਾਨ ਹਰਿ ਕਾ ਨਾਮ ਸਲੋਕ, ਬਿਨ ਅੱਖਰ ਆਪ ਪੜ੍ਹਾਇੰਦਾ। ਏਕਾ ਦਾਨ ਅੰਤਮ ਦੇਵੇ ਮੋਖ, ਜੀਵਣ ਮੁਕਤ ਆਪ ਕਰਾਇੰਦਾ। ਏਕਾ ਦਾਨ ਬਖ਼ਸ਼ੇ ਪੰਜ ਤੱਤ ਕਾਇਆ ਕਿਲਾ ਕੋਟ, ਤ੍ਰੈਗੁਣ ਮੇਲਾ ਜੋੜ ਜੁੜਾਇੰਦਾ। ਏਕਾ ਦਾਨ ਨਿਰਮਲ ਜੋਤ, ਘਟ ਦੀਪਕ ਬਾਤੀ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਨ ਏਕਾ ਏਕ ਪਰਗਟਾਇੰਦਾ। ਸਾਚਾ ਦਾਨ ਦੇਵੇ ਦਾਤਾਰ, ਦੀਨਨ ਆਪਣੀ ਦਇਆ ਕਮਾਈਆ। ਜੁਗ ਜੁਗ ਵੇਸ ਕਰੇ ਅਗੰਮ ਅਪਾਰ, ਬੇਅੰਤ ਵੱਡਾ ਸ਼ਹਿਨਸ਼ਾਹੀਆ। ਸ਼ਬਦ ਅਗੰਮੀ ਖੋਲ੍ਹ ਭੰਡਾਰ, ਗੁਰ ਗੁਰ ਵੇਸ ਵਟਾਈਆ। ਲੱਖ ਚੁਰਾਸੀ ਪਾਵੇ ਸਾਰ, ਘਟ ਘਟ ਪੜਦਾ ਰਿਹਾ ਉਠਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਲਏ ਉਠਾਲ, ਆਪ ਆਪਣਾ ਮੇਲ ਮਿਲਾਈਆ। ਨਾਤਾ ਤੋੜ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਵਡਿਆਈਆ। ਚਾਰ ਵਰਨਾਂ ਬਣੇ ਦਲਾਲ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਪਣੇ ਰੰਗ ਰੰਗਾਈਆ । ਹੱਕ ਹਕ਼ੀਕ਼ਤ ਜਾਣੇ ਹਲਾਲ, ਮੁਕਾਮੇ ਹੱਕ ਹੱਕ ਰਸਾਈਆ। ਨੌਬਤ ਵਜਾਏ ਦੋ ਜਹਾਨ, ਕਰੇ ਖੇਲ ਸ੍ਰੀ ਭਗਵਾਨ, ਬੇਅੰਤ ਬੇਅੰਤ ਆਪਣਾ ਨਾਉਂ ਆਪ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਨ ਏਕਾ ਹੱਥ ਰਖਾਈਆ। ਸਾਚਾ ਦਾਨ ਏਕਾ ਹੱਥ, ਸੋ ਪੁਰਖ ਨਿਰੰਜਣ ਆਪ ਰਖਾਇੰਦਾ। ਹਰਿ ਪੁਰਖ ਨਿਰੰਜਣ ਸਾਹਿਬ ਸਮਰਥ, ਦੂਸਰ ਓਟ ਨਾ ਕੋਇ ਤਕਾਇੰਦਾ। ਏਕੰਕਾਰਾ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਆਦਿ ਨਿਰੰਜਣ ਅੰਤਰ ਅੰਤਰ ਜਾਏ ਵਸ, ਨੂਰੋ ਨੂਰ ਨੂਰ ਪਰਗਟਾਇੰਦਾ। ਅਬਿਨਾਸ਼ੀ ਕਰਤਾ ਆਪਣੇ ਮੰਡਲ ਪਾਏ ਰਾਸ, ਗੋਪੀ ਕਾਹਨ ਆਪ ਨਚਾਇੰਦਾ। ਸ੍ਰੀ ਭਗਵਾਨ ਇਕ ਵਖਾਏ ਸਚ ਨਿਸ਼ਾਨ, ਦੋ ਜਹਾਨਾਂ ਆਪ ਝੁਲਾਇੰਦਾ। ਪਾਰਬ੍ਰਹਮ ਪ੍ਰਭ ਦੇਵੇ ਦਾਨ, ਬ੍ਰਹਮ ਬ੍ਰਹਮ ਬ੍ਰਹਮ ਕਰੇ ਕਲਿਆਣ, ਆਪ ਆਪਣਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਾਤ ਆਪ ਵਰਤਾਇੰਦਾ। ਦੇਵੇ ਦਾਨ ਦੀਨ ਦਿਆਲਾ, ਗੁਰ ਗੁਰ ਵੇਸ ਵਟਾਈਆ। ਘਰ ਵਿਚ ਘਰ ਵਖਾਏ ਸੱਚੀ ਧਰਮਸਾਲਾ, ਘਟ ਬੈਠਾ ਮੁੱਖ ਛੁਪਾਈਆ। ਹਰਿਜਨ ਗੁਰਮੁਖ ਗੁਰਸਿਖ ਆਪ ਉਠਾਏ ਸੱਚਾ ਬਾਲਾ, ਬਾਲੀ ਬੁਧ ਬਿਬੇਕ ਕਰਾਈਆ। ਬਿਰਹੋਂ ਤੀਰ ਮਾਰੇ ਨਿਰਾਲਾ, ਨਿਰਵੈਰ ਹੱਥ ਉਠਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਨੇੜ ਨਾ ਆਏ ਕਾਲ ਮਹਾਂਕਾਲਾ, ਰਾਏ ਧਰਮ ਮੁਖ ਛੁਪਾਈਆ। ਜਿਸ ਜਨ ਦੱਸੇ ਰਾਹ ਸੁਖਾਲਾ, ਏਕਾ ਹਰਿ ਕਾ ਨਾਉਂ ਪੱਲੂ ਦਏ ਫੜਾਈਆ। ਆਤਮ ਅੰਤਰ ਇਕੋ ਮਾਲਾ, ਮਨ ਕਾ ਮਣਕਾ ਦਏ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਨ ਆਪ ਵਰਤਾਈਆ। ਸਾਚਾ ਦਾਨ ਦੇਵੇ ਗੋਬਿੰਦ, ਗੁਰ ਗੁਰ ਆਪਣੀ ਦਇਆ ਕਮਾਇੰਦਾ। ਜਨਮ ਜਨਮ ਦੀ ਮੇਟੇ ਚਿੰਦ, ਕਰਮੀ ਕਰਮ ਕਾਂਡ ਮੁਕਾਇੰਦਾ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਵੇਖ ਵਖਾਇੰਦਾ। ਅੰਮ੍ਰਿਤ ਆਤਮ ਸਾਗਰ ਸਿੰਧ, ਘਰ ਸਰੋਵਰ ਇਕ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਨ ਇਕ ਰਖਾਇੰਦਾ। ਸਾਚਾ ਦਾਨ ਏਕੋ ਏਕ, ਇਕ ਇਕੱਲਾ ਹਰਿ ਵਰਤਾਇੰਦਾ। ਜੁਗ ਜੁਗ ਜਣਾਏ ਸਾਚੀ ਟੇਕ, ਪੁਰਖ ਅਕਾਲ ਇਸ਼ਟ ਰਖਾਇੰਦਾ। ਤ੍ਰੈਗੁਣ ਮਾਇਆ ਨਾ ਲਾਏ ਸੇਕ ਅਗਨੀ ਤੱਤ ਨਾ ਕੋਇ ਜਲਾਇੰਦਾ। ਆਤਮ ਅੰਤਰ ਖੋਲ੍ਹੇ ਭੇਤ, ਬਜਰ ਕਪਾਟੀ ਕੁੰਡਾ ਲਾਹਿੰਦਾ। ਸਤਿ ਫੁਲਵਾੜੀ ਕਾਇਆ ਖੇਤ, ਪੱਤ ਡਾਲੀ ਆਪ ਮਹਿਕਾਇੰਦਾ। ਦਰਸ ਦਿਖਾਏ ਨੇਤਨ ਨੇਤ, ਨਿਜ ਨੇਤਰ ਆਪ ਖੁਲ੍ਹਾਇੰਦਾ। ਭਗਤ ਭਗਵੰਤ ਕਰੇ ਹੇਤ, ਮਿਲ ਮਿਲ ਸਾਚਾ ਮੰਗਲ ਗਾਇੰਦਾ। ਭੇਵ ਨਾ ਪਾਇਣ ਚਾਰ ਵੇਦ, ਪੁਰਾਣ ਅਠਾਰਾਂ ਨੈਣ ਸ਼ਰਮਾਇੰਦਾ। ਹਰਿ ਜੂ ਖੇਲੇ ਆਪਣੀ ਖੇਡ, ਜੁਗ ਜੁਗ ਆਪਣੀ ਵਸਤ ਆਪ ਵਰਤਾਇੰਦਾ। ਸਾਚੇ ਸੰਤ ਰੱਖੇ ਸਾਇਆ ਹੇਠ, ਸਿਰ ਆਪਣਾ ਹੱਥ ਟਿਕਾਇੰਦਾ। ਮਿੱਠਾ ਕਰੇ ਕੌੜਾ ਰੇਠ, ਅੰਮ੍ਰਿਤ ਰਸ ਵਿਚ ਭਰਾਇੰਦਾ। ਅਗਨੀ ਲਗੇ ਨਾ ਤੱਤੀ ਜੇਠ, ਨਿਝਰ ਝਿਰਨਾ ਆਪ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਦੇਵੇ ਦਾਨ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਦਇਆ ਕਮਾਇਆ। ਦੋ ਜਹਾਨਾਂ ਪੂਰੀ ਕਰੇ ਆਸ, ਅਵਣ ਗਵਣ ਨਾ ਕੋਇ ਫਿਰਾਈਆ। ਏਥੇ ਓਥੇ ਦੇਵੇ ਸਾਥ, ਜਿਸ ਜਨ ਆਪਣਾ ਨਾਮ ਵਰਤਾਈਆ। ਰਸਨਾ ਜਿਹਵਾ ਚੁੱਕੇ ਪੂਜਾ ਪਾਠ, ਅਜਪਾ ਜਾਪ ਆਪ ਕਰਾਈਆ। ਨਾਤਾ ਤੁਟੇ ਤੀਰਥ ਤਾਟ, ਅਠ ਸਠ ਪੰਧ ਨਾ ਕੋਇ ਫਿਰਾਈਆ । ਮਿਟੇ ਰੈਣ ਅੰਧੇਰੀ ਰਾਤ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਦਰਸ ਦਿਖਾਏ ਇਕ ਇਕਾਂਤ, ਅਨਭਵ ਆਪਣਾ ਨੂਰ ਪਰਗਟਾਈਆ। ਗੁਰਮੁਖ ਬਾਲੇ ਗੋਦ ਉਠਾਏ ਜਿਉਂ ਬਾਲਕ ਮਾਤ, ਪਿਤਾ ਪੂਤ ਸੇਵ ਕਮਾਈਆ। ਨਾਤਾ ਤੋੜ ਸੱਜਣ ਸਾਕ, ਚਰਨ ਕਵਲ ਦੇਵੇ ਇਕ ਸਰਨਾਈਆ। ਆਪ ਉਤਾਰੇ ਔਖੇ ਘਾਟ, ਪਾਰ ਕਿਨਾਰਾ ਆਪ ਕਰਾਈਆ। ਜਿਸ ਜਨ ਦੇਵੇ ਨਾਮ ਦਾਤ, ਵਡ ਦਾਨੀ ਦਇਆ ਕਮਾਈਆ। ਵੇਲੇ ਅੰਤਮ ਆਪੇ ਪੁਛੇ ਵਾਤ, ਰਾਏ ਧਰਮ ਨੇੜ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਦਾਨ ਆਪ ਸਮਝਾਈਆ। ਜੁਗ ਜੁਗ ਦਾਨ ਹਰਿ ਕਾ ਨਾਉਂ, ਦੂਸਰ ਵਸਤ ਨਾ ਕੋਇ ਰਖਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਉਂ, ਨਿਥਾਵਿਆਂ ਗਲੇ ਲਗਾਇੰਦਾ। ਨਿਤਾਣਿਆਂ ਪਕੜੇ ਆਪੇ ਬਾਂਹੋਂ, ਫੜ ਬਾਂਹੋਂ ਆਪ ਉਠਾਇੰਦਾ। ਫੜ ਫੜ ਹੰਸ ਬਣਾਏ ਕਾਉਂ, ਕਾਗੋਂ ਹੰਸ ਉਡਾਇੰਦਾ। ਸਦਾ ਸੁਹੇਲਾ ਦੇਵੇ ਠੰਡੀ ਛਾਉਂ, ਸਿਰ ਆਪਣਾ ਹੱਥ ਟਿਕਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਕਰੇ ਸਚ ਨਿਆਉਂ, ਤਖ਼ਤ ਨਿਵਾਸੀ ਸਾਚੇ ਤਖ਼ਤ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਨ ਆਪ ਸਮਝਾਇੰਦਾ। ਸਾਚਾ ਦਾਨ ਸ਼ਬਦੀ ਧਾਰ, ਹਰਿ ਸ਼ਬਦ ਸ਼ਬਦ ਵਡਿਆਈਆ। ਸਾਚਾ ਹਰਿ ਚਰਨ ਪਿਆਰ, ਹਰਿ ਚਰਨ ਸਰਨ ਸਰਨ ਸਰਨਾਈਆ। ਸਾਚਾ ਦਾਨ ਹਰਿ ਅੰਮ੍ਰਿਤ ਠੰਡਾ ਠਾਰ, ਸਰੋਵਰ ਸਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਨ ਆਪ ਵਰਤਾਈਆ। ਸਾਚਾ ਦਾਨ ਵਿਸ਼ਨ ਬ੍ਰਹਮਾ ਸ਼ਿਵ ਰੰਗ, ਰੰਗ ਰੰਗੀਲਾ ਇਕ ਰਖਾਇੰਦਾ। ਸਾਚਾ ਦਾਨ ਲੱਖ ਚੁਰਾਸੀ ਆਤਮ ਸੇਜ ਪਲੰਘ, ਆਤਮ ਪਰਮਾਤਮ ਆਪ ਸੁਹਾਇੰਦਾ। ਸਾਚਾ ਦਾਨ ਸ਼ਬਦ ਅਨਾਦ ਮਰਦੰਗ, ਘਟ ਘਟ ਰਾਗੀ ਰਾਗ ਅਲਾਇੰਦਾ। ਸਾਚਾ ਦਾਨ ਸੂਰਾ ਸਰਬੰਗ, ਆਤਮ ਅਨੰਦ ਇਕ ਵਖਾਇੰਦਾ। ਸਾਚਾ ਦਾਨ ਵੰਡੇ ਜੇਰਜ ਅੰਡ, ਉਤਭੁਜ ਸੇਤਜ ਆਪ ਰਖਾਇੰਦਾ। ਸਾਚਾ ਦਾਨ ਦੇਵੇ ਸੂਰਜ ਚੰਦ, ਕਿਰਨ ਕਿਰਨ ਆਪ ਪਰਗਟਾਇੰਦਾ। ਸਾਚਾ ਦਾਨ ਵੇਖੇ ਨਵ ਖੰਡ, ਸੱਤ ਦੀਪ ਝੋਲੀ ਪਾਇੰਦਾ। ਸਾਚਾ ਦਾਨ ਜਾਣੇ ਬ੍ਰਹਿਮੰਡ, ਬ੍ਰਹਿਮਾਂਡ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਦਾਨ ਆਪ ਵਰਤਾਇੰਦਾ। ਜੁਗ ਜੁਗ ਦੇਵੇ ਦਾਨ, ਸਤਿਜੁਗ ਆਪਣੀ ਦਇਆ ਕਮਾਈਆ। ਸੋ ਪੁਰਖ ਨਿਰੰਜਣ ਹੋ ਪਰਧਾਨ, ਹੰ ਬ੍ਰਹਮ ਕਰੀ ਕੁੜਮਾਈਆ। ਸੋਹੰ ਰੂਪ ਨਿਰਗੁਣ ਸਰਗੁਣ ਇਕ ਨਿਸ਼ਾਨ, ਸਰਗੁਣ ਨਿਰਗੁਣ ਆਪਣਾ ਖੇਲ ਰਚਾਈਆ। ਓਮ ਰੂਪ ਆਪ ਭਗਵਾਨ, ਨਮੋ ਸਤਿ ਸਤਿ ਪੜ੍ਹਾਈਆ। ਕਰੇ ਖੇਲ ਸ੍ਰੀ ਭਗਵਾਨ, ਲੋਕਮਾਤ ਰਾਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਸਾਚਾ ਦਾਨ ਸਤਿਜੁਗ ਵੇਸ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਤ੍ਰੇਤਾ ਦੇਵੇ ਇਕ ਆਦੇਸ, ਰਾਮ ਰਾਮਾ ਰੰਗ ਰੰਗਾਇੰਦਾ। ਸਾਚਾ ਦਾਨ ਵਿਸ਼ਨੂੰ ਸੇਜਾ ਬਾਸ਼ਕ ਸੇਜ, ਸਾਗੋਂ ਪਾਂਗ ਹੇਠ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਨ ਏਕਾ ਘਰ ਵਖਾਇੰਦਾ। ਦੁਆਪਰ ਦੇਵੇ ਸਾਚਾ ਦਾਨ, ਆਪਣੀ ਦਇਆ ਕਮਾ। ਪੰਜ ਤੱਤ ਕਾਇਆ ਖੇਲ ਭਗਵਾਨ, ਕਾਹਨਾ ਕ੍ਰਿਸ਼ਨਾ ਨਾਮ ਪਰਗਟਾ। ਇਕ ਵਖਾਏ ਸਚ ਨਿਸ਼ਾਨ, ਬੰਸਰੀ ਨਾਦ ਧੁਨ ਜਣਾ। ਸਾਚੇ ਮੰਡਲ ਪਾਵੇ ਰਾਸ, ਗੋਪੀ ਕਾਹਨ ਵੇਸ ਵਟਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਨ ਆਪ ਵਰਤਾ। ਸਾਚਾ ਦਾਨ ਪਰਵਰਦਿਗਾਰ, ਬੇਐਬ ਆਪ ਵਰਤਾਈਆ। ਮੁਕਾਮੇ ਹੱਕ ਸਾਂਝਾ ਯਾਰ, ਸਾਬਤ ਸੂਰਤ ਇਕ ਰਖਾਈਆ। ਈਸਾ ਮੂਸਾ ਕਰ ਤਿਆਰ, ਸਚ ਹਦੀਸਾ ਇਕ ਪੜ੍ਹਾਈਆ। ਮੁਹੰਮਦ ਕਰਿਆ ਖ਼ਬਰਦਾਰ, ਕਲਮਾ ਨਬੀ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਆਪ ਵਰਤਾਈਆ। ਸਾਚੀ ਵਸਤ ਨੌਜਵਾਨ, ਸੋ ਪੁਰਖ ਨਿਰੰਜਣ ਆਪ ਵਰਤਾਇੰਦਾ। ਜੁਗ ਜੁਗ ਖੇਲੇ ਖੇਲ ਮਹਾਨ, ਅਨਭਵ ਆਪਣੀ ਧਾਰ ਚਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰ ਪਰਵਾਨ, ਕਲਜੁਗ ਆਪਣਾ ਰਾਹ ਵਖਾਇੰਦਾ। ਚਾਰੋਂ ਕੁੰਟ ਸੁੰਞ ਮਸਾਣ, ਨਵ ਨੌਂ ਅੰਧੇਰਾ ਛਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਵਰਤਾਇੰਦਾ। ਸਾਚਾ ਨਾਮ ਨਾਮ ਸਤਿ, ਨਿਰਗੁਣ ਸਰਗੁਣ ਨਾਨਕ ਝੋਲੀ ਪਾਇੰਦਾ। ਚਾਰ ਵਰਨ ਦੇਵੇ ਇਕੋ ਮਤ, ਊਚ ਨੀਚ ਨਾ ਕੋਇ ਰਖਾਇੰਦਾ। ਸਤਿ ਸੰਤੋਖ ਧੀਰਜ ਜਤ, ਚਰਨ ਕਵਲ ਨਤ ਇਕ ਬੰਧਾਇੰਦਾ। ਸਰਬ ਜੀਆਂ ਜਾਣੇ ਮਿਤ ਗਤ, ਹਰਿ ਜੂ ਘਟ ਘਟ ਆਸਣ ਲਾਇੰਦਾ। ਬਿਨ ਹਰਿ ਨਾਮੇ ਕਾਇਆ ਖੇੜਾ ਭੱਠ, ਪੰਜ ਤੱਤ ਕੰਮ ਕਿਸੇ ਨਾ ਆਇੰਦਾ। ਕਾਇਆ ਅੰਦਰ ਮੱਕਾ ਕਾਅਬਾ ਮੰਦਰ ਸ਼ਿਵਦਵਾਲਾ ਮੱਠ, ਗੁਰਦੁਆਰਾ ਇਕ ਵਖਾਇੰਦਾ। ਨਾਤਾ ਤੁਟੇ ਤੀਰਥ ਅਠਸਠ, ਜਿਸ ਜਨ ਸਤਿਗੁਰ ਆਪਣਾ ਨਾਮ ਝੋਲੀ ਪਾਇੰਦਾ। ਨਿਰਮਲ ਜੋਤ ਜਗੇ ਲਟ ਲਟ, ਘਟ ਘਟ ਪਰਕਾਸ਼ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਨ ਆਪ ਵਖਾਇੰਦਾ। ਸਾਚਾ ਦਾਨ ਸਤਿ ਨਾਮ, ਸਤਿਗੁਰ ਗੁਰ ਗੁਰ ਕਰੇ ਪੜ੍ਹਾਈਆ। ਧੁਰਦਰਗਾਹੀ ਇਕ ਪੈਗ਼ਾਮ, ਪੀਰ ਪੈਗ਼ੰਬਰ ਰਿਹਾ ਸੁਣਾਈਆ। ਸਰਬ ਜੀਆਂ ਦਾ ਇਕੋ ਰਾਮ, ਏਕਾ ਤ੍ਰਿਸਨਾ ਵੇਖ ਵਖਾਈਆ। ਸਰਬ ਜੀਆਂ ਇਕੋ ਅਮਾਮ, ਪੁਰਖ ਅਕਾਲ ਬੇਪਰਵਾਹੀਆ। ਸਰਬ ਜੀਆਂ ਇਕੋ ਮੁਕਾਮ, ਸਚਖੰਡ ਸਾਚਾ ਸੋਭਾ ਪਾਈਆ। ਸਰਬ ਜੀਆਂ ਏਕਾ ਭਗਵਾਨ, ਥਿਰ ਘਰ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਨ ਆਪ ਵਰਤਾਈਆ। ਸਾਚਾ ਦਾਨ ਨਾਨਕ ਧਾਰ, ਹਰਿ ਦਾਤਾ ਦਾਨੀ ਆਪ ਵਰਤਾਇੰਦਾ। ਦੇਵੇ ਦਾਨ ਕਰ ਪਿਆਰ, ਗੁਰ ਅੰਗਦ ਅੰਗ ਲਗਾਇੰਦਾ। ਅੰਗਦ ਅੰਗ ਕਰ ਪਰਵਾਨ, ਅਮਰ ਅਮਰਾਪਦ ਵਖਾਇੰਦਾ। ਅਮਰ ਅਮਰ ਹੋ ਮਿਹਰਵਾਨ, ਰਾਮ ਦਾਸ ਝੋਲੀ ਆਪ ਭਰਾਇੰਦਾ। ਰਾਮ ਦਾਸ ਹੋ ਮਿਹਰਵਾਨ, ਗੁਰ ਅਰਜਨ ਬੋਧ ਗਿਆਨ ਦ੍ਰਿੜਾਇੰਦਾ। ਪੁਰਖ ਅਬਿਨਾਸ਼ੀ ਦੇਵੇ ਦਾਨ, ਸਾਚੀ ਗਾਥਾ ਆਪ ਜਣਾਇੰਦਾ। ਗੁਰੂ ਗ੍ਰੰਥ ਗੁਰ ਕਰ ਪਰਵਾਨ, ਚਾਰ ਜੁਗ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਏਕਾ ਘਰ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਨ ਅਨਮੁੱਲਾ ਆਪਣੇ ਹੱਟ ਵਿਕਾਇੰਦਾ। ਦੇਵੇ ਦਾਨ ਹਰਿ ਗੋਬਿੰਦ ਚਾੜ੍ਹੇ ਰੰਗ, ਘਰ ਸਾਚੇ ਵੱਜੇ ਵਧਾਈਆ। ਹਰਿਰਾਏ ਮਿਲਿਆ ਇਕ ਅਨੰਦ, ਹਰਿਕਿਸ਼ਨ ਵੱਜੀ ਵਧਾਈਆ। ਗੁਰ ਤੇਗ ਬਹਾਦਰ ਦੀਆ ਦਾਨ ਬੰਦ ਬੰਦ, ਬੰਦੀਖਾਨਾ ਸਰਬ ਤੁੜਾਈਆ। ਪੁਰਖ ਅਕਾਲ ਦੇਵੇ ਦਾਨ ਲੇਖਾ ਜਾਣੇ ਗੁਜਰੀ ਚੰਦ, ਚੰਦ ਚਾਂਦਨਾ ਇਕ ਚਮਕਾਈਆ। ਭੂਮਕਾ ਸੁਹਾਏ ਪੁਰੀ ਅਨੰਦ, ਅਨੰਦ ਮੰਗਲ ਏਕਾ ਗਾਈਆ। ਖੇਲੇ ਖੇਲ ਵਿਚ ਬ੍ਰਹਿਮੰਡ, ਵਰਭੰਡ ਫੇਰਾ ਪਾਈਆ। ਦੁਸ਼ਟ ਦਮਨ ਪੂਰੀ ਕਰੀ ਮੰਗ, ਸਾਚੀ ਵਸਤ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਾਨ ਜੁਗ ਜੁਗ ਝੋਲੀ ਆਪ ਭਰਾਈਆ। ਦੇਵੇ ਦਾਨ ਝੋਲੀ ਭਰ, ਭਰ ਝੋਲੀ ਖ਼ੁਸ਼ੀ ਮਨਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਵਰ, ਵਰ ਦਾਤਾ ਆਪ ਅਖਵਾਇੰਦਾ। ਨਿਰਭੈ ਚੁਕਾਏ ਭੈ ਡਰ, ਭਿਆਨਕ ਰੂਪ ਨਾ ਕੋਇ ਜਣਾਇੰਦਾ। ਦਰਸ ਦਿਖਾਏ ਅੱਗੇ ਖੜ, ਸਵੱਛ ਸਰੂਪੀ ਰੂਪ ਵਟਾਇੰਦਾ । ਆਪ ਬੰਧਾਏ ਆਪਣੇ ਲੜ, ਪੱਲੂ ਪੱਲੂ ਨਾਲ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਨ ਏਕਾ ਘਰ ਟਿਕਾਇੰਦਾ। ਸਾਚਾ ਦਾਨ ਦੇਵੇ ਗੋਬਿੰਦ, ਮਾਤਾ ਪਿਤਾ ਭੇਟ ਚੜ੍ਹਾਈਆ। ਲੇਖਾ ਜਾਣੇ ਸਰਬ ਹਿੰਦ, ਦਰਦੀ ਦਰਦੀਆਂ ਦਰਦ ਵੰਡਾਈਆ। ਹਰਖ਼ ਸੋਗ ਨਾ ਕੋਈ ਚਿੰਦ, ਗਮੀਂ ਰੂਪ ਨਾ ਕੋਇ ਵਟਾਈਆ। ਲੇਖੇ ਲਾਈ ਆਪਣੀ ਬਿੰਦ, ਚੌਥੇ ਜੁਗ ਚਾਰੇ ਬਾਲ ਕਰਨ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਨ ਆਪ ਵਖਾਈਆ। ਸਾਚਾ ਦਾਨ ਦਿਤਾ ਪਿਆਰ, ਪ੍ਰੇਮ ਪਿਆਰ ਇਕ ਜਣਾਇਆ। ਸੱਥਰ ਮਾਣਿਆਂ ਸਾਚੇ ਯਾਰ, ਸੂਲ੍ਹਾ ਸੱਥਰ ਹੇਠ ਵਿਛਾਇਆ। ਮੰਗੀ ਮੰਗ ਅਗੰਮ ਅਪਾਰ, ਪੁਰਖ ਅਕਾਲ ਅੱਗੇ ਝੋਲੀ ਡਾਹਿਆ। ਤੇਰਾ ਕਰਜ਼ਾ ਦਿਤਾ ਉਤਾਰ, ਮਕਰੂਜ਼ ਆਪਣਾ ਫਰਜ਼ ਅਦਾ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਬੇਪਰਵਾਹ ਖੇਲ ਅਵੱਲਾ, ਨਿਰਗੁਣ ਨਿਰਵੈਰ ਆਪ ਕਰਾਇੰਦਾ। ਵਸਣਹਾਰਾ ਸਚਖੰਡ ਸਚ ਮਹੱਲਾ, ਉਚ ਅਟੱਲਾ ਡੇਰਾ ਲਾਇੰਦਾ । ਸਚ ਸੰਦੇਸ ਨਰ ਨਰੇਸ਼ ਜੁਗਾ ਜੁਗੰਤਰ ਏਕਾ ਘੱਲਾ, ਸ਼ਬਦੀ ਸ਼ਬਦ ਸ਼ਬਦ ਅਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭਗਤ ਭਗਵੰਤ ਫੜਾਉਂਦਾ ਆਇਆ ਪੱਲਾ, ਆਪ ਆਪਣਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਰਤਾਇੰਦਾ। ਸਾਚਾ ਖੇਲ ਕਰੇ ਹਰਿ ਖ਼ਾਲਕ, ਖ਼ਲਕਤ ਵੇਖੇ ਚਾਈਂ ਚਾਈਂਆ। ਗੁਰ ਗੋਬਿੰਦ ਹਰਿ ਜੂ ਬਣਾਇਆ ਆਪਣਾ ਬਾਲਕ, ਪੂਤ ਸਪੂਤਾ ਨਾਉਂ ਧਰਾਈਆ। ਏਥੇ ਓਥੇ ਬਣੇ ਸਦਾ ਪ੍ਰਿਤਪਾਲਕ, ਬਣ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਖੁਲ੍ਹਾਈਆ। ਭੇਵ ਅਭੇਦਾ ਦੇਵੇ ਖੋਲ੍ਹ, ਪੁਰਖ ਅਗੰਮ ਬੇਪਰਵਾਹਿਆ। ਬੈਠਾ ਰਹੇ ਸਦਾ ਅਡੋਲ, ਨਿਰਗੁਣ ਸਚਖੰਡ ਆਸਣ ਲਾਇਆ। ਸਰਗੁਣ ਤੋਲੇ ਸਾਚਾ ਤੋਲ, ਤੋਲਣਹਾਰਾ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਧਰਾਇਆ। ਕਰੇ ਵੇਸ ਪੁਰਖ ਅਗੰਮ, ਭੇਵ ਅਭੇਦ ਨਾ ਕੋਇ ਜਣਾਇੰਦਾ। ਨਾ ਮਰੇ ਨਾ ਪਏ ਜੰਮ, ਜੂਨੀ ਜੂਨ ਨਾ ਕੋਇ ਵਟਾਇੰਦਾ। ਤੱਤਵ ਤੱਤ ਕਾਇਆ ਨਾ ਕੋਈ ਤਨ, ਛੱਪਰ ਛੰਨ ਨਾ ਕੋਈ ਛੁਹਾਇੰਦਾ। ਨਾ ਕੋਈ ਰਾਗ ਨਾ ਕੋਈ ਕੰਨ, ਤੰਦੀ ਤੰਦ ਨਾ ਕੋਇ ਵਜਾਇੰਦਾ। ਨਾ ਕੋਈ ਮਨਸਾ ਨਾ ਕੋਈ ਮਨ, ਆਸਾ ਤ੍ਰਿਸਨਾ ਨਾ ਕੋਇ ਵਧਾਇੰਦਾ। ਨਾ ਕੋਈ ਵਿਕਾਰ ਨਾ ਕੋਈ ਡੰਨ, ਘੜ ਭੰਨ ਨਾ ਕੋਈ ਬਣਾਇੰਦਾ। ਨਾ ਕੋਈ ਸੂਰਜ ਨਾ ਕੋਈ ਚੰਨ, ਮੰਡਲ ਮੰਡਪ ਨਾ ਕੋਇ ਰਖਾਇੰਦਾ। ਨਾ ਕੋਈ ਛੱਪਰ ਨਾ ਕੋਈ ਛੰਨ, ਚਾਰ ਦੀਵਾਰ ਨਾ ਬਣਤ ਬਣਾਇੰਦਾ। ਨਿਰਗੁਣ ਨਿਰਾਕਾਰ ਜੋਤ ਸਰੂਪ ਸ੍ਰੀ ਭਗਵਾਨ, ਸਚਖੰਡ ਸਾਚੇ ਆਸਣ ਲਾਇੰਦਾ। ਅੰਤ ਅੰਤ ਏਕਾ ਦੇਵੇ ਆਪਣਾ ਦਾਨ, ਦਾਤਾ ਦਾਨੀ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਭੇਵ ਚੁਕਾਇੰਦਾ। ਗੋਬਿੰਦ ਮੰਗੇ ਏਕਾ ਦਾਨ, ਪ੍ਰਭ ਅੱਗੇ ਝੋਲੀ ਡਾਹੀਆ। ਤੇਰਾ ਖੇਲ ਸਦਾ ਮਹਾਨ, ਭੇਵ ਕੋਇ ਨਾ ਪਾਈਆ। ਤੂੰ ਦਾਤਾ ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਰਖਾਈਆ। ਤੂੰ ਸ਼ਾਹ ਪਾਤਸ਼ਾਹ ਰਾਜ ਰਾਜਾਨ, ਸ਼ਹਿਨਸ਼ਾਹ ਤੇਰੀ ਵਡਿਆਈਆ। ਤੂੰ ਹੁਕਮੀ ਹੁਕਮ ਜਣਾਏ ਧੁਰ ਫ਼ਰਮਾਣ, ਸਚ ਸੰਦੇਸਾ ਇਕ ਅਲਾਈਆ। ਤੇਰੇ ਗੀਤ ਗਾਏ ਚਾਰ ਵੇਦ ਅਠਾਰਾਂ ਪੁਰਾਨ, ਸ਼ਾਸਤਰ ਸਿਮਰਤ ਦੇਣ ਦੁਹਾਈਆ। ਤੇਰਾ ਅੰਤ ਨਾ ਪਾਇਆ ਅੰਜੀਲ ਕੁਰਾਨ, ਪੀਰ ਪੈਗ਼ੰਬਰ ਕਰਨ ਸਿਫ਼ਤ ਸਾਲਾਹੀਆ। ਮੈਂ ਤੇਰਾ ਛੋਟਾ ਬਾਲ ਨਿਧਾਨ, ਤੇਰੇ ਚਰਨ ਬੈਠਾ ਸੀਸ ਝੁਕਾਈਆ। ਕਰ ਕਿਰਪਾ ਦੇਣਾ ਦਾਨ, ਮੇਰੀ ਘਾਲ ਲੇਖੇ ਪਾਈਆ। ਕਲਜੁਗ ਚਾਰ ਕੁੰਟ ਦਿਸੇ ਬੇਈਮਾਨ, ਸਚ ਸੁੱਚ ਨਾ ਕੋਇ ਵਡਿਆਈਆ। ਚਾਰ ਵਰਨ ਬਣੇ ਸ਼ੈਤਾਨ, ਹੱਕ ਹਕ਼ੀਕ਼ਤ ਨਾ ਕੋਇ ਸਮਝਾਈਆ। ਬਿਨ ਤੇਰੇ ਨਾਮ ਨਾ ਕੋਈ ਗਿਆਨ, ਚੌਦਾਂ ਵਿਦਿਆ ਨੇਤਰ ਨੈਣਾਂ ਨੀਰ ਰਹੀ ਵਹਾਈਆ। ਤੂੰ ਪਰਗਟ ਹੋਣਾ ਵਿਚ ਜਹਾਨ, ਇਕ ਤੇਰੀ ਓਟ ਤਕਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਊਚਾਂ ਨੀਚਾਂ ਦੇਣਾ ਏਕਾ ਮਾਣ, ਗ਼ਰੀਬ ਨਿਮਾਣੇ ਗਲੇ ਲਗਾਈਆ। ਏਕਾ ਦੇਣਾ ਨਾਮ ਨਿਧਾਨ, ਏਕਾ ਅੱਖਰ ਕਰ ਪੜ੍ਹਾਈਆ। ਇਕ ਕਰੌਣਾ ਸਚ ਇਸ਼ਨਾਨ, ਦੁਰਮਤ ਮੈਲ ਮੈਲ ਧੁਵਾਈਆ। ਏਕਾ ਦੇਣਾ ਪਦ ਨਿਰਬਾਣ, ਪਰਮ ਪੁਰਖ ਵਡ ਵਡਿਆਈਆ। ਇਕ ਵਿਖੌਣਾ ਸਚ ਮਕਾਨ, ਸਾਚਾ ਮੰਦਰ ਸੋਭਾ ਪਾਈਆ। ਏਕਾ ਨਜ਼ਰ ਆਏ ਭਗਵਾਨ, ਦੂਜਾ ਇਸ਼ਟ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚਾ ਦਾਨ ਕਲਜੁਗ ਅੰਤ ਅੰਤ ਵਰਤਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪਣੀ ਦਇਆ ਕਮਾਇੰਦਾ। ਗੋਬਿੰਦ ਗੁਰ ਗੁਰ ਕਰ ਪਰਵਾਨ, ਹਰਿ ਸਤਿਗੁਰ ਖੇਲ ਕਰਾਇੰਦਾ। ਤੇਰਾ ਮੇਰਾ ਇਕ ਨਿਸ਼ਾਨ, ਦੂਜਾ ਰੰਗ ਨਾ ਕੋਇ ਚੜ੍ਹਾਇੰਦਾ। ਕਲਜੁਗ ਅੰਤ ਹੋਏ ਪਰਧਾਨ, ਨਿਰਗੁਣ ਜੋਤੀ ਜੋਤ ਡਗਮਗਾਇੰਦਾ। ਗੋਬਿੰਦ ਡੰਕਾ ਚਲੇ ਦੋ ਜਹਾਨ, ਵਿਸ਼ਨ ਬ੍ਰਹਮਾ ਸ਼ਿਵ ਸਰਬ ਉਠਾਇੰਦਾ। ਕਰੋੜ ਤੇਤੀਸਾ ਤੁਟੇ ਮਾਣ, ਸੁਰਪਤ ਇੰਦ ਤਖ਼ਤੋਂ ਲਾਹਿੰਦਾ। ਸ੍ਰਿਸ਼ਟ ਸਬਾਈ ਦੇਵੇ ਇਕ ਗਿਆਨ, ਨੌਂ ਖੰਡ ਪ੍ਰਿਥਮੀ ਆਪ ਪੜ੍ਹਾਇੰਦਾ। ਊਚਾਂ ਨੀਚਾਂ ਇਕੋ ਮਾਣ, ਰਾਉਂ ਰੰਕਾਂ ਏਕਾ ਦਰ ਵਖਾਇੰਦਾ। ਸੰਤ ਸੁਹੇਲੇ ਗੁਰਮੁਖ ਮੇਲੇ ਆਪੇ ਆਣ, ਗੁਰਸਿਖ ਆਪਣੇ ਅੰਗ ਲਗਾਇੰਦਾ। ਭਗਤ ਭਗਵੰਤ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਨਿਧ ਦੀਨਨ ਠਾਕਰ, ਸਾਚਾ ਦਾਨ ਵਸਤ ਅਮੋਲਕ ਅਨਮੁਲ ਆਪ ਵਰਤਾਇੰਦਾ। ਅਮੁਲ ਅਤੁਲ ਹਰਿ ਭੰਡਾਰ, ਬਣ ਭੰਡਾਰੀ ਆਪ ਵਰਤਾਈਆ। ਲੇਖਾ ਜਾਣੇ ਜੁਗ ਚਾਰ, ਨੌਂ ਸੌ ਚੁਰਾਨਵੇਂ ਜੁਗ ਗੇੜਾ ਆਪ ਭੁਵਾਈਆ। ਲਹਿਣਾ ਦੇਣਾ ਜਾਣੇ ਤੇਈ ਅਵਤਾਰਾ, ਭਗਤ ਅਠਾਰਾਂ ਨਾਲ ਮਿਲਾਈਆ। ਵੇਖੇ ਵਿਗਸੇ ਈਸਾ ਮੂਸਾ ਮੁਹੰਮਦ ਸੰਗ ਚਾਰ ਯਾਰਾ, ਅੱਲਾ ਰਾਣੀ ਨੈਣ ਖੁਲ੍ਹਾਈਆ। ਨਾਨਕ ਗੋਬਿੰਦ ਇਕ ਜੈਕਾਰਾ, ਫਤਿਹ ਡੰਕਾ ਡੰਕ ਵਜਾਈਆ। ਰਾਗੀ ਨਾਦੀ ਵਸੇ ਬਾਹਰਾ, ਬ੍ਰਹਮ ਬ੍ਰਹਿਮਾਦੀ ਡੇਰਾ ਲਾਈਆ। ਆਦਿ ਜੁਗਾਦੀ ਏਕੰਕਾਰਾ, ਅਕਲ ਕਲ ਆਪਣੀ ਆਪ ਵਰਤਾਈਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਕਲਜੁਗ ਅੰਤਮ ਵੇਖ ਵਖਾਈਆ। ਸੰਬਲ ਨਗਰ ਧਾਮ ਨਿਆਰਾ, ਸਾਢੇ ਤਿੰਨ ਹੱਥ ਬੰਕ ਦਏ ਵਡਿਆਈਆ। ਦੋ ਜਹਾਨਾਂ ਕਰੇ ਖ਼ਬਰਦਾਰਾ, ਸੋਇਆ ਕੋਇ ਰਹਿਣ ਨਾ ਪਾਈਆ। ਸ਼ਬਦੀ ਖੰਡਾ ਤੇਜ਼ ਕਟਾਰਾ, ਬ੍ਰਹਿਮੰਡਾਂ ਆਪ ਚਮਕਾਈਆ। ਤੋੜਨਹਾਰਾ ਗੜ੍ਹ ਹੰਕਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਜਣਾਈਆ। ਬਲ ਬਾਵਨ ਦੇਵੇ ਦਾਨ, ਵਲ ਛਲ ਆਪਣਾ ਖੇਲ ਕਰਾਇੰਦਾ। ਆਪੇ ਬਲ ਦੇਵੇ ਰਾਵਣ ਰਾਮ, ਰਮੱਈਆ ਆਪਣਾ ਰੂਪ ਵਟਾਇੰਦਾ। ਆਪੇ ਬਲ ਕੰਸ ਦੇਵੇ ਕ੍ਰਿਸ਼ਨਾ ਕਾਹਨ, ਪਕੜ ਕੇਸੀ ਆਪ ਗਿਰਾਇੰਦਾ। ਆਪੇ ਕਲਜੁਗ ਅੰਤਮ ਜੂਠ ਝੂਠ ਕਰੇ ਬਲਵਾਨ, ਜਗਤ ਵਿਕਾਰਾ ਨਾਲ ਮਿਲਾਇੰਦਾ। ਨਾਮ ਖੰਡਾ ਤੇਜ਼ ਕਿਰਪਾਨ, ਪੁਰਖ ਅਬਿਨਾਸ਼ੀ ਇਕ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਰਖਾਇੰਦਾ। ਆਪਣਾ ਖੇਲ ਆਪਣੇ ਹੱਥ ਰੱਖੇ ਨਿਰੰਕਾਰਾ, ਦੂਸਰ ਅਵਰ ਨਾ ਕੋਇ ਵਡਿਆਈਆ। ਕਲਜੁਗ ਅੰਤ ਹੋ ਉਜਿਆਰਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਚਾਰ ਕੁੰਟ ਦਹਿ ਦਿਸ਼ਾ ਪਾਵੇ ਸਾਰਾ, ਭੇਵ ਅਭੇਦਾ ਭੇਵ ਖੁਲ੍ਹਾਈਆ। ਜਨ ਭਗਤਾਂ ਦੇਵੇ ਨਾਮ ਅਧਾਰਾ, ਏਕਾ ਵਸਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਦਾਨ, ਹਰਿ ਹਰਿ ਨਾਮ ਕਰ ਪਰਵਾਨ, ਪਰਮ ਪੁਰਖ ਹਰਿਜਨ ਝੋਲੀ ਆਪ ਭਰਾਈਆ। ਨਿਰਗੁਣ ਨਾਨਕ ਨਿਰਗੁਣ ਤੱਤ, ਨਿਰਾਕਾਰ ਰੂਪ ਸਮਾਇੰਦਾ। ਸਰਗੁਣ ਨਾਨਕ ਪੰਜ ਤੱਤ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਬੰਧਨ ਪਾਇੰਦਾ। ਦੋਹਾਂ ਵਿਚੋਲਾ ਪੁਰਖ ਸਮਰਥ, ਸਚਖੰਡ ਨਿਵਾਸੀ ਰਾਹ ਚਲਾਇੰਦਾ। ਨਿਰਗੁਣ ਨਾਨਕ ਸਰਗੁਣ ਨਾਨਕ ਮਾਰਗ ਦੇਵੇ ਦੱਸ, ਲੋਕਮਾਤ ਮਾਤ ਜਣਾਇੰਦਾ। ਨਿਰਗੁਣ ਨਾਨਕ ਸਰਗੁਣ ਨਾਨਕ ਘਰ ਲਏ ਸੱਦ, ਸਚਖੰਡ ਦੁਆਰੇ ਮੰਗ ਮੰਗਾਇੰਦਾ। ਸਰਗੁਣ ਨਾਨਕ ਨਿਰਗੁਣ ਨਾਨਕ ਚਰਨੀ ਜਾਏ ਢੱਠ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਨਿਰਗੁਣ ਨਾਨਕ ਅੱਗੋਂ ਪਏ ਹੱਸ, ਫੜ ਫੜ ਆਪਣੇ ਗਲੇ ਲਗਾਇੰਦਾ। ਇਕ ਦੂਜੇ ਦੇ ਅੰਦਰ ਜਾਈਏ ਵਸ, ਭੇਵ ਅਭੇਦ ਚੁਕਾਇੰਦਾ। ਦੋ ਜਹਾਨ ਨਿਰਗੁਣ ਸਰਗੁਣ ਹੋ ਕੇ ਜਾਈਏ ਫਸ, ਫਾਸੀ ਹੋਰ ਨਾ ਕੋਇ ਪਵਾਇੰਦਾ। ਇਕ ਦੂਜੇ ਦਾ ਬਹਿ ਬਹਿ ਗਾਈਏ ਜਸ, ਕਾਗ਼ਦ ਕਲਮ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਾਨਕ ਸਰਗੁਣ ਨਾਨਕ ਨਾਨਕ ਨੰਨਾ ਰੂਪ ਵਟਾਇੰਦਾ। ਪਹਿਲਾ ਨੰਨਾ ਕਰ ਤਿਆਰ, ਨਿਰਗੁਣ ਰੂਪ ਵਟਾਈਆ। ਦੂਜਾ ਨੰਨਾ ਖੋਲ੍ਹ ਕਿਵਾੜ, ਆਪਣੀ ਜੋਤ ਜਗਾਈਆ । ਤੀਜਾ ਕੱਕਾ ਕਰਮਾਂ ਕੁਕਰਮਾਂ ਮਾਰੀ ਮਾਰ, ਕਰਮ ਕਾਂਡ ਰਹਿਣ ਨਾ ਪਾਈਆ। ਕੱਕਾ ਮੁਕਤਾ ਕਰਿਆ ਖ਼ਬਰਦਾਰ, ਆਲਸ ਨਿੰਦਰਾ ਨਾ ਕੋਇ ਰਖਾਈਆ। ਦੂਜੇ ਕੱਕੇ ਪਿਛੇ ਸਿਹਾਰੀ ਕਰ ਤਿਆਰ, ਤ੍ਰੈਗੁਣ ਬੰਧਨ ਪਾਈਆ। ਤੀਜੇ ਕੱਕੇ ਥੱਲੇ ਔਕੜ ਕਰਿਆ ਖ਼ਬਰਦਾਰ, ਦੋ ਜਹਾਨ ਕਿਲਾ ਕੋਟ ਨਿਰਗੁਣ ਸਰਗੁਣ ਏਕਾ ਚਰਨ ਵਖਾਈਆ। ਨਾਮ ਸਤਿ ਦੇ ਫੇਰ ਭੰਡਾਰ, ਪੁਰਖ ਅਬਿਨਾਸ਼ੀ ਸਿਰ ਦੇ ਉਤੇ ਦੇ ਪਿਆਰ, ਲੋਕਮਾਤ ਰਾਹ ਦਿਤਾ ਵਖਾਲ, ਬਿਨ ਅੱਖਰ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣੀ ਖ਼ੁਸ਼ੀ ਮਨਾਈਆ। ਸਚਖੰਡ ਵਸਿਆ ਆਪ ਨਿਰੰਕਾਰਾ, ਨਿਰਗੁਣ ਆਪਣਾ ਖੇਲ ਖਿਲਾਈਆ। ਸਰਗੁਣ ਨਾਨਕ ਬਣ ਵਣਜਾਰਾ, ਸਾਚੀ ਵਸਤ ਮਾਤ ਲਿਆਇੰਦਾ। ਚਾਰ ਵਰਨ ਖੋਲ੍ਹ ਭੰਡਾਰਾ, ਜੀਵਾਂ ਜੰਤਾਂ ਆਪ ਵਰਤਾਇੰਦਾ। ਸਤਿਨਾਮ ਸਤਿ ਜੈਕਾਰਾ, ਜੈ ਜੈਕਾਰ ਆਪ ਸੁਣਾਇੰਦਾ। ਹਿੰਦੂ ਮੁਸਲਮ ਸਿਖ ਈਸਾਈ ਕਰੇ ਇਕ ਪਿਆਰਾ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਵਰਨ ਬਰਨ ਤੇ ਵਸੇ ਬਾਹਰਾ, ਭੇਵ ਅਭੇਦ ਆਪ ਸਮਝਾਇੰਦਾ । ਏਕਾ ਇਸ਼ਟ ਹਰਿ ਨਿਰੰਕਾਰਾ, ਦ੍ਰਿਸ਼ਟ ਸਰਬ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਨਾਨਕ ਨਿਰਗੁਣ ਨਿਰਾਕਾਰ ਆਪ ਸਲਾਹਿੰਦਾ। ਨਾਨਕ ਕਹੇ ਸੋ ਪੁਰਖ ਨਿਰੰਜਣ ਨਿਰਾਕਾਰ, ਸਚਖੰਡ ਵਸੇ ਸਾਚਾ ਮਾਹੀਆ। ਹੰ ਬ੍ਰਹਮ ਕਰ ਪਸਾਰ, ਲੱਖ ਚੁਰਾਸੀ ਘਾੜਤ ਲਿਆ ਘੜਾਈਆ। ਗੁਰ ਸ਼ਬਦ ਵਿਚੋਲਾ ਕਰ ਤਿਆਰ, ਜੁਗ ਜੁਗ ਕਰੇ ਪੜ੍ਹਾਈਆ। ਸਤਿਜੁਗ ਤ੍ਰੇਤਾ ਦੁਆਪਰ ਵੇਖੇ ਆਪਣੀ ਵਾਰ, ਕਲਜੁਗ ਆਪਣਾ ਰੰਗ ਚੜ੍ਹਾਈਆ। ਏਕਾ ਜੋਤੀ ਦਸ ਅਵਤਾਰ, ਦਹਿ ਦਿਸ਼ਾ ਰੂਪ ਧਰਾਈਆ। ਪੂਰਬ ਲਹਿਣਾ ਕਰਮ ਵਿਚਾਰ, ਦੁਸ਼ਟ ਦਮਨ ਦਏ ਵਡਿਆਈਆ। ਹੇਮ ਕੁੰਟ ਲਿਆ ਠਾਰ, ਸਾਚੇ ਪਰਬਤ ਸੋਭਾ ਪਾਈਆ। ਕਿਰਪਾ ਕਰ ਦੀਨ ਦਿਆਲ, ਆਪ ਆਪਣੀ ਬੂਝ ਬੁਝਾਈਆ। ਜਨਨੀ ਜਨ ਜਣਿਆ ਲਾਲ, ਲਾਲ ਅਨਮੁਲੜਾ ਵੇਸ ਵਟਾਈਆ। ਦੀਪਕ ਦੀਆ ਨਿਰਗੁਣ ਬਾਲ, ਜੋਤੀ ਜੋਤ ਜੋਤ ਰੁਸ਼ਨਾਈਆ। ਅੰਮ੍ਰਿਤ ਜਾਮ ਇਕ ਪਿਆਲ, ਏਕਾ ਰਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੋਬਿੰਦ ਸੂਰਾ ਹਰਿ ਬਲਵਾਨ, ਸ਼ਬਦੀ ਸ਼ਬਦ ਪਰਗਟਾਇੰਦਾ। ਸਾਚਾ ਚਿੱਲਾ ਤੀਰ ਕਮਾਨ, ਤੀਰ ਅੰਦਾਜ ਇਕ ਰਖਾਇੰਦਾ। ਲੇਖਾ ਜਾਣੇ ਦੋ ਜਹਾਨ, ਲੋਕਮਾਤ ਵੇਸ ਵਟਾਇੰਦਾ। ਧੁਰ ਫ਼ਰਮਾਣਾ ਸੁਣ ਭਗਵਾਨ, ਲੋਕਮਾਤ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਲਗਾਇੰਦਾ। ਸਾਚਾ ਮਾਰਗ ਗੋਬਿੰਦ ਮੀਤ, ਹਰਿ ਮਿੱਤਰ ਪਿਆਰਾ ਆਪ ਜਣਾਇੰਦਾ। ਆਪ ਚਲਾਈ ਆਪਣੀ ਰੀਤ, ਸਾਚਾ ਮਾਰਗ ਇਕ ਵਖਾਇੰਦਾ। ਚਾਰ ਵਰਨ ਊਚ ਨੀਚ ਪਰਖੀ ਨੀਤ, ਝੀਵਰ ਛੀਬੇਂ ਨਾਈ ਰੰਗ ਚੜ੍ਹਾਇੰਦਾ। ਸਰਬ ਬਣਾਏ ਭਾਈ ਭਾਈ, ਦੂਈ ਦਵੈਤੀ ਮੋਹ ਮਿਟਾਇੰਦਾ। ਏਕਾ ਅੰਮ੍ਰਿਤ ਜਾਮ ਪਿਆਈ, ਅਮਰ ਅਮਰ ਵਖਾਇੰਦਾ। ਏਕਾ ਸੀਸ ਦਸਤਾਰ ਬੰਨਾਈ, ਸੀਸ ਜਗਦੀਸ ਬੰਨ੍ਹ ਵਖਾਇੰਦਾ। ਏਕਾ ਖੰਡਾਂ ਹੱਥ ਚਮਕਾਈ, ਖੜਗ ਖੰਡਾ ਨਾਉਂ ਰਖਾਇੰਦਾ। ਏਕਾ ਬਾਟਾ ਏਕਾ ਰਸ ਭਰਾਈ, ਪੰਚਮ ਬਾਣੀ ਬਾਣ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸਿਖਿਆ ਦੱਸੇ ਗੁਰ ਗੁਰ, ਗੋਬਿੰਦ ਆਪਣੀ ਬੂਝ ਬੁਝਾਈਆ। ਪੁਰਖ ਅਕਾਲ ਮੇਲ ਮਿਲਾਇਆ ਧੁਰ ਧੁਰ, ਧੁਰ ਸੰਜੋਗੀ ਮੇਲ ਮਿਲਾਈਆ। ਇਕ ਦੂਜੇ ਨਾਲ ਬਹਿਣਾ ਜੁੜ ਜੁੜ, ਦੂਈ ਦਵੈਤੀ ਰਹੇ ਨਾ ਰਾਈਆ। ਗੁਰ ਪੂਰੇ ਨੂੰ ਗੁਰਸਿਖਾਂ ਦੀ ਸਦਾ ਲੋੜ, ਬਿਨ ਗੁਰਸਿਖਾਂ ਗੁਰੂ ਕੰਮ ਕਿਸੇ ਨਾ ਆਈਆ। ਆਦਿ ਅੰਤ ਜੁਗਾ ਜੁਗੰਤ ਜਾਏ ਬਹੁੜ, ਰੂਪ ਅਨੂਪ ਵਟਾਈਆ। ਕਲਜੁਗ ਅੰਤਮ ਨੀਲੇ ਵਾਲਾ ਮਾਹੀ ਮਾਰੇ ਏਕਾ ਪੌੜ, ਚਾਰੋਂ ਕੁੰਟ ਦਏ ਭੁਵਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਰ ਕਿਨਾਰਾ ਕਰੇ ਦੌੜ, ਗੁਰਮੁਖ ਆਪਣੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਸਤਿਗੁਰ ਪੂਰਾ, ਏਕਾ ਏਕ ਜਣਾਇੰਦਾ। ਗੁਰਸਿਖ ਮੇਰਾ ਹੋਏ ਨੂਰਾ, ਨੂਰ ਗੁਰਸਿਖ ਵਿਚ ਰਖਾਇੰਦਾ। ਸੋ ਗੁਰਮੁਖ ਹੋਏ ਪੂਰਾ, ਜੋ ਪੁਰਖ ਅਕਾਲ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਰਤਾਇੰਦਾ। ਸਾਚਾ ਖੇਲ ਹਰਿ ਕਰਤਾਰ, ਇਕ ਸਤ ਪੰਜ ਛੇ ਵਰਤਾਈਆ। ਇਕ ਇਕੱਲਾ ਏਕੰਕਾਰ, ਸਤਿ ਸਤਿਵਾਦੀ ਹੁਕਮ ਸੁਣਾਈਆ। ਪੰਜ ਪਿਆਰੇ ਕਰ ਤਿਆਰ, ਛੇਵੇਂ ਘਰ ਦਰ ਵਡਿਆਈਆ। ਪੰਜਾਂ ਅੰਮ੍ਰਿਤ ਠੰਡਾ ਠਾਰ, ਭਰ ਪਿਆਲਾ ਜਾਮ ਪਿਆਈਆ। ਪੰਜਾਂ ਬਣਾਉਣਾ ਵਡ ਸਿਕਦਾਰ, ਦੇ ਦੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਰੀਤੀ ਇਕ ਬਣਾਈਆ । ਗੋਬਿੰਦ ਸਿੰਘ ਸਿੰਘ ਬਲਵਾਨ, ਬਲ ਆਪਣਾ ਆਪ ਧਰਾਇਆ। ਪੰਜ ਪਿਆਰੇ ਕਰ ਪਰਵਾਨ, ਧੁਰ ਪਰਵਾਨਾ ਹੱਥ ਫੜਾਇਆ। ਗੁਰ ਚੇਲਾ ਇਕ ਗਿਆਨ, ਚੇਲਾ ਗੁਰ ਰੂਪ ਵਟਾਇਆ। ਆਪੇ ਚਰਨੀਂ ਡਿਗਾ ਆਣ, ਦੋਏ ਜੋੜ ਮੰਗ ਮੰਗਾਈਆ। ਖਾਲਸਾ ਦੇਣਾ ਇਕੋ ਦਾਨ, ਪ੍ਰੇਮ ਵਸਤ ਝੋਲੀ ਪਾਇਆ। ਬਣੇ ਵਿਚੋਲਾ ਸ੍ਰੀ ਭਗਵਾਨ, ਪੁਰਖ ਅਕਾਲ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸਮਝਾਇਆ। ਸਚ ਸੰਦੇਸਾ ਗੁਰ ਗੋਬਿੰਦ, ਸਿੰਘ ਸਿੰਘ ਸਮਝਾਈਆ। ਪੰਜਾਂ ਲਾਹੇ ਸਗਲੀ ਚਿੰਦ, ਚਿੰਤਾ ਚਿਖਾ ਦਏ ਮਿਟਾਈਆ। ਆਪ ਬਣਾ ਆਪਣੀ ਬਿੰਦ, ਨਾਦੀ ਸੁਤ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਮਾਣ ਵਡਿਆਈਆ। ਪੰਜ ਪਿਆਰੇ ਦੇ ਦੇ ਮਾਣ, ਗੁਰ ਸਤਿਗੁਰ ਆਪ ਜਣਾਇਆ। ਲੋਕਮਾਤ ਦਾ ਸਤਿ ਨਿਸ਼ਾਨ, ਪੰਜ ਪਿਆਰੇ ਰੂਪ ਧਰਾਇਆ। ਚਾਰ ਯਾਰੀ ਮਿਟੇ ਨਿਸ਼ਾਨ, ਅੰਤ ਰਹੇ ਨਾ ਰਾਇਆ। ਸਤਿ ਸੰਤੋਖ ਇਕ ਗਿਆਨ, ਧੀਰਜ ਜਤ ਸਤਿ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੰਥ ਇਕ ਬਣਾਇਆ। ਸਾਚਾ ਪੰਥ ਬਣਾਇਆ ਸੱਚ, ਜ਼ਾਤ ਪਾਤ ਨਾ ਕੋਇ ਰਖਾਈਆ। ਸਰਬ ਜੀਆਂ ਦਾ ਦਾਤਾ ਕਮਲਾਪਤ, ਪੁਰਖ ਅਕਾਲ ਬੇਪਰਵਾਹੀਆ। ਗ਼ਰੀਬ ਨਿਮਾਣਿਆਂ ਲਏ ਰੱਖ, ਜੋ ਜਨ ਓਟ ਤਕਾਈਆ। ਅੰਤਮ ਪੜਦਾ ਲਏ ਢਕ, ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਥ ਖਾਲਸਾ ਇਕ ਸਜਾਈਆ। ਪੰਥ ਖਾਲਸਾ ਹੋਣਾ ਖਾਲਸ, ਗੁਰ ਗੁਰ ਆਪ ਸੁਣਾਇਆ। ਸਤਿਗੁਰ ਪੂਰਾ ਹੋਏੇ ਸਾਲਸ, ਵੇਖੇ ਵਿਗਸੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਖ ਜਣਾਇਆ। ਭੇਵ ਅਭੇਦ ਦੇਵੇ ਦੱਸ, ਗੁਰ ਗੋਬਿੰਦ ਵਡੀ ਵਡਿਆਈਆ। ਗੁਰਮਤ ਅੰਤਮ ਜਾਏ ਨਸ, ਆਪਣਾ ਮੁਖ ਛੁਪਾਈਆ। ਕਿਸੇ ਨਾ ਚਲੇ ਕੋਈ ਵਸ, ਭਰਮੇ ਭੁੱਲੇ ਸਰਬ ਲੋਕਾਈਆ। ਨਾਨਕ ਨਾਮ ਬਾਣ ਮਾਰਿਆ ਕਸ, ਨਾ ਕੋਈ ਮੇਟੇ ਮੇਟ ਮਿਟਾਈਆ। ਗੁਰੂ ਗ੍ਰੰਥ ਗੁਰ ਗੁਰ ਗਿਆਨ ਪੁਰਖ ਅਕਾਲ ਸ੍ਰੀ ਭਗਵਾਨ ਗਾਏ ਜਸ, ਸਿਫ਼ਤੀ ਸਿਫ਼ਤ ਸਿਫ਼ਤ ਸਲਾਹੀਆ। ਹਰਿ ਕਾ ਨਾਉਂ ਜਿਸ ਹਿਰਦੇ ਜਾਏ ਵਸ, ਤਿਸ ਸਤਿਗੁਰ ਪੂਰਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰੂ ਗ੍ਰੰਥ ਗੁਰ ਉਪਦੇਸ਼ ਨਰ ਨਰੇਸ਼ ਇਕ ਵਖਾਈਆ। ਕਲਜੁਗ ਵੇਲਾ ਅੰਤਮ ਔਣਾ, ਗੁਰ ਗੋਬਿੰਦ ਆਖ ਜਣਾਇੰਦਾ। ਪੜ੍ਹ ਪੜ੍ਹ ਵਕਤ ਸਰਬ ਲੰਘਾਉਣਾ, ਹਿਰਦੇ ਗੁਰੂ ਕੋਇ ਵਸਾਇੰਦਾ। ਅੰਮ੍ਰਿਤ ਵੇਲੇ ਉਠ ਉਠ ਸਭ ਨੇ ਨਹੌਣਾ, ਦੁਰਮਤ ਮੈਲ ਨਾ ਕੋਇ ਧੁਵਾਇੰਦਾ। ਹੱਥ ਵਿਚ ਮਾਲਾ ਮਣਕਾ ਸਭ ਫਿਰੌਣਾ, ਮਨ ਕਾ ਮਣਕਾ ਨਾ ਕੋਇ ਭੁਵਾਇੰਦਾ। ਧੀਰਜ ਜਤ ਨਾ ਕਿਸੇ ਰਖੌਣਾ, ਸਤਿ ਸੰਤੋਖ ਨਾ ਕੋਇ ਵਡਿਆਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਘਰ ਘਰ ਅੰਦਰ ਫੇਰਾ ਪੌਣਾ, ਅੱਗੇ ਹੋ ਬਾਹਰ ਨਾ ਕੋਇ ਕਢਾਇੰਦਾ। ਸਿਖਾਂ ਨਾਲ ਸਿਖ ਲੜੌਣਾ, ਗੁਰਮੁਖ ਗੁਰਮੁਖ ਨਜ਼ਰ ਕੋਇ ਨਾ ਆਇੰਦਾ। ਪੁਰਖ ਅਕਾਲ ਵੇਸ ਵਟੌਣਾ, ਨਿਹਕਲੰਕ ਨਾਉਂ ਰਖਾਇੰਦਾ। ਨਾਨਕ ਲਿਖਿਆ ਪੂਰ ਕਰੌਣਾ, ਮਹਾਂਬਲੀ ਉਤਰੇ ਆਪਣਾ ਪੰਧ ਮੁਕਾਇੰਦਾ। ਚਾਰ ਵਰਨਾਂ ਨੌਂ ਖੰਡ ਪ੍ਰਿਥਮੀ ਸਤ ਦੀਪ ਬ੍ਰਹਿਮੰਡਾਂ ਖੰਡਾਂ ਏਕਾ ਮਾਰਗ ਲੌਣਾ, ਏਕਾ ਰਾਹ ਚਲਾਇੰਦਾ। ਕਲਜੁਗ ਅੰਤਮ ਰਹਿਣ ਨਾ ਪੌਣਾ, ਆਪਣੀ ਹੱਥੀਂ ਆਪ ਮਿਟਾਇੰਦਾ। ਸਤਿਜੁਗ ਸਾਚਾ ਧਰਤ ਮਾਤ ਦੀ ਗੋਦ ਬਹਾਉਣਾ, ਲੋਕਮਾਤ ਮਾਤ ਪਰਗਟਾਇੰਦਾ। ਸੰਤ ਸੁਹੇਲੇ ਨਾਲ ਰਲਾਉਣਾ, ਭਗਤ ਭਗਵੰਤ ਜੋੜ ਜੁੜਾਇੰਦਾ। ਜਿਸ ਜਨ ਏਕਾ ਸਤਿਗੁਰ ਆਤਮ ਅੰਤਰ ਇਕ ਧਿਔਣਾ, ਤਿਸ ਜਮ ਨੇੜ ਕਦੇ ਨਾ ਆਇੰਦਾ। ਸ੍ਰੀ ਭਗਵਾਨ ਦੀਨ ਮਜ਼੍ਹਬ ਜ਼ਾਤ ਪਾਤ ਵਰਨ ਗੋਤ ਨਾ ਕੋਇ ਰਖਾਉਣਾ, ਇਸ਼ਟ ਸ੍ਰਿਸ਼ਟ ਸ੍ਰਿਸ਼ਟ ਇਸ਼ਟ ਆਪ ਹੋ ਜਾਇੰਦਾ।
