Granth 11 Likhat 124: 7 Chet 2019 Bikarmi Sarmukh Singh Gurmukh Singh de Greh Pind Kalla Jila Amritsar

੭ ਚੇਤ ੨੦੧੯ ਬਿਕ੍ਰਮੀ ਸਰਮੁਖ ਸਿੰਘ, ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਸਤਿ ਪੁਰਖ ਨਿਰੰਜਣ ਸਾਚੀ ਕਾਰਾ, ਹਰਿ ਕਰਤਾ ਆਪ ਕਰਾਇੰਦਾ। ਸੋ ਪੁਰਖ ਨਿਰੰਜਣ ਖੇਲ ਨਿਆਰਾ, ਨਿਰਗੁਣ ਨਿਰਵੈਰ ਭੇਵ ਨਾ ਆਇੰਦਾ। ਹਰਿ ਪੁਰਖ ਨਿਰੰਜਣ ਅਗੰਮ ਅਪਾਰਾ, ਅਲੱਖ ਅਗੋਚਰ ਵੇਸ ਵਟਾਇੰਦਾ। ਆਦਿ ਨਿਰੰਜਣ ਨੂਰ ਉਜਿਆਰਾ, ਜੋਤੀ ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਵਸੇ ਧਾਮ ਨਿਆਰਾ, ਨਿਹਚਲ ਆਪਣਾ ਧਾਮ ਪਰਗਟਾਇੰਦਾ। ਸ੍ਰੀ ਭਗਵਾਨ ਵਡ ਬਲਕਾਰਾ, ਬਲ ਆਪਣਾ ਆਪ ਜਣਾਇੰਦਾ। ਪਾਰਬ੍ਰਹਮ ਕਰੇ ਖੇਲ ਆਪ ਸੱਚੀ ਸਰਕਾਰਾ, ਸ਼ਾਹ ਪਾਤਸ਼ਾਹ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਨਭਵ ਆਪਣਾ ਰੂਪ ਵਟਾਇੰਦਾ। ਅਨਭਵ ਖੇਲ ਹਰਿ ਕਰਤਾਰ, ਸੋ ਪੁਰਖ ਨਿਰੰਜਣ ਆਪ ਕਰਾਈਆ। ਆਪਣੀ ਇਛਿਆ ਭਰ ਭੰਡਾਰ, ਸਾਚੀ ਵਸਤ ਝੋਲੀ ਪਾਈਆ। ਮਹੱਲ ਅਟੱਲ ਉਚ ਮੁਨਾਰ, ਸਚਖੰਡ ਦੁਆਰਾ ਆਪ ਸੁਹਾਈਆ। ਨਿਰਮਲ ਦੀਆ ਬਾਤੀ ਜੋਤੀ ਕਰ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਭੂਪਤ ਭੂਪ ਰਾਜ ਰਾਜਾਨ ਸ਼ਹਿਨਸ਼ਾਹ ਬਣ ਏਕੰਕਾਰ, ਆਪਣੀ ਕਲ ਆਪ ਧਰਾਈਆ। ਤਖ਼ਤ ਨਿਵਾਸੀ ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਧੁਰ ਫ਼ਰਮਾਣਾ ਆਪ ਸੁਣਾਈਆ। ਹੁਕਮੀ ਹੁਕਮ ਵਰਤੇ ਵਰਤਾਰ, ਕਰੇ ਖੇਲ ਅਗੰਮ ਅਪਾਰ, ਬੇਅੰਤ ਵਡ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਖ਼ੁਸ਼ੀ ਮਨਾਈਆ। ਦਰ ਘਰ ਸਾਚਾ ਸਚ ਮਹੱਲਾ, ਸਚਖੰਡ ਦੁਆਰਾ ਆਪ ਸੁਹਾਇੰਦਾ। ਪੁਰਖ ਅਕਾਲ ਇਕ ਇਕੱਲਾ, ਅਕਲ ਕਲ ਆਪਣੀ ਖੇਲ ਕਰਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਸੋਭਾਵੰਤ ਸੋਭਾ ਪਾਇੰਦਾ। ਜੋਤੀ ਸ਼ਬਦੀ ਆਪੇ ਰੱਲਾ, ਆਪਣੀ ਧਾਰ ਆਪ ਪਰਗਟਾਇੰਦਾ। ਸਚ ਸੰਦੇਸਾ ਨਰ ਨਰੇਸ਼ਾ ਏਕਾ ਘੱਲਾ, ਹੁਕਮੀ ਹੁਕਮ ਆਪ ਸੁਣਾਇੰਦਾ। ਨਿਰਗੁਣ ਨਿਰਗੁਣ ਫੜ ਫੜ ਪੱਲਾ, ਪੱਲੂ ਆਪਣੀ ਗੰਢ ਪੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਜਣਾਇੰਦਾ। ਸਾਚਾ ਭੇਵ ਹਰਿ ਨਿਰੰਕਾਰਾ, ਆਪਣਾ ਆਪੇ ਆਪ ਜਣਾਈਆ । ਮਹੱਲ ਅਟੱਲ ਉਚ ਮੁਨਾਰਾ, ਸਚਖੰਡ ਦੁਆਰਾ ਆਪ ਵਸਾਈਆ। ਕਰੇ ਖੇਲ ਖੇਲ ਨਿਆਰਾ, ਨਿਰਗੁਣ ਨਿਰਗੁਣ ਨੂਰ ਰੁਸ਼ਨਾਈਆ। ਕਮਲਾਪਾਤੀ ਮੀਤ ਮੁਰਾਰਾ, ਸਚ ਸਿੰਘਾਸਣ ਸੋਭਾ ਪਾਈਆ। ਨਾਰੀ ਕੰਤ ਕਰ ਪਿਆਰਾ, ਕੰਤ ਕੰਤੂਹਲ ਸੇਜ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਖ਼ੁਸ਼ੀ ਮਨਾਈਆ। ਸਾਚਾ ਘਰ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਸਚਖੰਡ ਦੁਆਰ ਏਕਾ ਕੰਤ, ਕੰਤ ਕੰਤੂਹਲ ਆਸਣ ਲਾਇੰਦਾ। ਨਿਰਗੁਣ ਨਿਰਗੁਣ ਬਣਾਏ ਬਣਤ, ਘੜਨ ਭੰਨਣ ਆਪਣੀ ਖੇਲ ਕਰਾਇੰਦਾ। ਆਪਣਾ ਲੇਖਾ ਜਾਣੇ ਆਦਿ ਅੰਤ, ਬੇਅੰਤ ਆਪਣਾ ਨਾਉਂ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਇਕ ਸੁਹਾਇੰਦਾ। ਸਚਖੰਡ ਦੁਆਰਾ ਏਕਾ ਏਕ, ਆਦਿ ਪੁਰਖ ਆਪ ਪਰਗਟਾਈਆ। ਆਪਣੇ ਅੰਤਰ ਆਪਣਾ ਭੇਦ, ਹਰਿ ਭੇਦੀ ਆਪ ਛੁਪਾਈਆ। ਆਦਿ ਜੁਗਾਦੀ ਅਛਲ ਅਛੇਦ, ਅਛਲ ਅਛੱਲ ਆਪਣੀ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਆਪ ਮਿਲਾਈਆ। ਆਪਣਾ ਮੇਲਾ ਸਾਚੇ ਘਰ, ਗ੍ਰਹਿ ਮੰਦਰ ਆਪ ਕਰਾਇੰਦਾ। ਸਚਖੰਡ ਦੁਆਰੇ ਆਪੇ ਚੜ੍ਹ, ਸਚ ਸਿੰਘਾਸਣ ਸੋਭਾ ਪਾਇੰਦਾ। ਵੇਸ ਵਟਾਏ ਨਾਰੀ ਨਰ, ਨਰ ਨਰੈਣ ਭੇਵ ਚੁਕਾਇੰਦਾ। ਆਪਣੀ ਸੇਜਾ ਆਪੇ ਚੜ੍ਹ, ਏਕੰਕਾਰਾ ਏਕਾ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਵਡਿਆਇੰਦਾ। ਦਰ ਘਰ ਸਾਚਾ ਵੱਡਾ ਵਡ, ਸੋ ਪੁਰਖ ਨਿਰੰਜਣ ਆਪ ਵਡਿਆਈਆ। ਆਪਣੇ ਵਿਚੋਂ ਆਪਾ ਕੱਢ, ਆਪੇ ਵੇਖ ਵਖਾਈਆ। ਆਪੇ ਕਰੇ ਸਾਚਾ ਲਡ, ਆਪਣੀ ਗੋਦ ਸੁਹਾਈਆ। ਆਪ ਬਣਾਏ ਸਾਚੀ ਯਦ, ਬੰਸ ਸਰਬੰਸ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਈਆ। ਆਪਣਾ ਭੇਵ ਆਪੇ ਚੁੱਕ, ਹਰਿ ਜੂ ਆਪਣੀ ਖੇਲ ਕਰਾਇੰਦਾ। ਸਚਖੰਡ ਦੁਆਰੇ ਆਪੇ ਉਠ, ਅਬਿਨਾਸ਼ੀ ਅਚੁਤ ਨਾਉਂ ਧਰਾਇੰਦਾ। ਆਪੇ ਜਾਣੇ ਆਪਣੀ ਰੁੱਤ, ਰੁੱਤੜੀ ਰੁੱਤ ਨਾ ਕੋਇ ਵਖਾਇੰਦਾ। ਜਨਨੀ ਜਨ ਬਣ ਕੇ ਜਾਏ ਸਾਚਾ ਸੁਤ, ਸ਼ਬਦੀ ਸ਼ਬਦ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੰਸ ਆਪ ਬਣਾਇੰਦਾ। ਸ਼ਬਦੀ ਸੁਤ ਆਪੇ ਜਾ, ਜਨਨੀ ਜਨ ਹਰਿ ਅਖਵਾਇੰਦਾ। ਦਾਈ ਦਾਇਆ ਸੇਵ ਕਮਾ, ਸੇਵਾ ਆਪਣੇ ਹੱਥ ਰਖਾਇੰਦਾ। ਨਿਰਗੁਣ ਨਿਰਗੁਣ ਬਣ ਮਲਾਹ, ਸਾਚਾ ਬੇੜਾ ਆਪ ਚਲਾਇੰਦਾ। ਏਕਾ ਦੇਵੇ ਸਚ ਸਲਾਹ, ਸਤਿ ਸਤਿਵਾਦੀ ਭੇਵ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਖੇਲ ਖਿਲਾਇੰਦਾ। ਸਚਖੰਡ ਦੁਆਰੇ ਖੇਲ ਅਵੱਲਾ, ਹਰਿ ਜੂ ਹਰਿ ਹਰਿ ਆਪ ਕਰਾਇੰਦਾ । ਨਿਰਗੁਣ ਨਿਰਵੈਰ ਪੁਰਖ ਅਕਾਲ ਇਕ ਇਕੱਲਾ, ਅਜੂਨੀ ਰਹਿਤ ਵੇਸ ਵਟਾਇੰਦਾ। ਨਾਰੀ ਕੰਤ ਫੜ ਫੜ ਪੱਲਾ, ਆਪਣਾ ਸੰਗ ਆਪ ਨਿਭਾਇੰਦਾ। ਆਪਣੇ ਦੀਪਕ ਆਪੇ ਬਲਾ, ਜੋਤੀ ਜੋਤ ਡਗਮਗਾਇੰਦਾ। ਆਪਣੇ ਦਰ ਆਪੇ ਖੱਲਾ, ਸਚਖੰਡ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਆਪਣਾ ਭੇਵ ਦੇਵੇ ਖੋਲ੍ਹ, ਹਰਿ ਸਤਿਗੁਰ ਵਡ ਵਡਿਆਈਆ। ਸੋ ਪੁਰਖ ਨਿਰੰਜਣ ਬੋਲੇ ਏਕਾ ਬੋਲ, ਨਾਉਂ ਨਿਰੰਕਾਰਾ ਆਪ ਪਰਗਟਾਈਆ। ਹਰਿ ਪੁਰਖ ਨਿਰੰਜਣ ਤੋਲੇ ਤੋਲ, ਸਾਚਾ ਕੰਡਾ ਹੱਥ ਉਠਾਈਆ। ਏਕੰਕਾਰਾ ਬੈਠ ਅਡੋਲ, ਡੁਲ ਕਦੇ ਨਾ ਜਾਈਆ। ਆਦਿ ਨਿਰੰਜਣ ਜਾਏ ਮੌਲ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਸ੍ਰੀ ਭਗਵਾਨ ਕਰੇ ਕੌਲ, ਨਿਰਗੁਣ ਨਿਰਗੁਣ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੀ ਖੇਲ ਵਖਾਈਆ। ਸਚਖੰਡ ਖੇਲ ਕਰਤਾਰਾ ਕਰਤਾ ਪੁਰਖ ਆਪ ਕਰਾਇੰਦਾ। ਸ਼ਬਦੀ ਸੁਤ ਸੁਤ ਦੁਲਾਰਾ, ਨਿਰਗੁਣ ਆਪਣੀ ਗੋਦ ਬਹਾਇੰਦਾ। ਸਾਚੀ ਇਛਿਆ ਭਰ ਭੰਡਾਰਾ, ਭਿਛਿਆ ਏਕਾ ਏਕ ਵਰਤਾਇੰਦਾ। ਮਹੱਲ ਅਟੱਲ ਕਰ ਉਜਿਆਰਾ, ਥਿਰ ਘਰ ਸਾਚਾ ਨਾਉਂ ਧਰਾਇੰਦਾ। ਦਰ ਦਰਵਾਜ਼ਾ ਖੋਲ੍ਹ ਕਿਵਾੜਾ, ਸ਼ਬਦੀ ਸੁਤ ਵਿਚ ਬਹਾਇੰਦਾ। ਵੇਖੇ ਵਿਗਸੇ ਵੇਖਣਹਾਰਾ, ਦੂਜਾ ਸੰਗ ਨਾ ਕੋਇ ਰਲਾਇੰਦਾ। ਆਦਿ ਪੁਰਖ ਆਦਿ ਕਰ ਪਸਾਰਾ, ਆਪਣਾ ਮਾਰਗ ਆਪੇ ਲਾਇੰਦਾ। ਸਚਖੰਡ ਵਸੇ ਆਪ ਨਿਰੰਕਾਰਾ, ਥਿਰ ਘਰ ਸ਼ਬਦੀ ਮਾਣ ਦਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇੰਦਾ। ਸਾਚਾ ਰੰਗ ਪੁਰਖ ਅਗੰਮ, ਸੁਤ ਸ਼ਬਦੀ ਆਪ ਚੜ੍ਹਾਈਆ। ਆਦਿ ਜੁਗਾਦੀ ਏਕਾ ਕੰਮ, ਕਰਤਾ ਪੁਰਖ ਪੁਰਖ ਸਮਝਾਈਆ। ਸਤਿ ਸਤਿਵਾਦੀ ਬੇੜਾ ਬੰਨ, ਆਪਣੇ ਕੰਧ ਉਠਾਈਆ। ਏਕਾ ਰਾਗ ਸੁਣਾਏ ਕੰਨ, ਨਾਦੀ ਨਾਦ ਨਾਦ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਦੇਵੇ ਮਾਣ ਵਡਿਆਈਆ। ਥਿਰ ਘਰ ਦੇਵੇ ਇਕੋ ਮਾਣ, ਹਰਿ ਆਪਣੀ ਦਇਆ ਕਮਾਇੰਦਾ। ਯੋਧਾ ਸੂਰਬੀਰ ਬਲਵਾਨ, ਹਰਿ ਸ਼ਬਦੀ ਸੁਤ ਪਰਗਟਾਇੰਦਾ। ਏਕਾ ਹੁਕਮ ਧੁਰ ਫ਼ਰਮਾਣ, ਏਕਾ ਵਾਰ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸ਼ਬਦ ਸੁਤ ਸੁਣ ਕਰ ਧਿਆਨ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਤੇਰਾ ਖੇਲ ਕਰਾਂ ਮਹਾਨ, ਵਿਸ਼ਨ ਬ੍ਰਹਮਾ ਸ਼ਿਵ ਤੇਰੀ ਅੰਸ ਬਣਾਇੰਦਾ। ਤ੍ਰੈਗੁਣ ਮਾਇਆ ਦੇ ਦੇ ਦਾਨ, ਪੰਚਮ ਝੋਲੀ ਪਾਇੰਦਾ। ਲੱਖ ਚੁਰਾਸੀ ਕਰ ਪਰਧਾਨ, ਨਿਰਗੁਣ ਸਰਗੁਣ ਧਾਰ ਵਖਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਖੇਲ ਮਹਾਨ, ਸੂਰਜ ਚੰਦ ਕਿਰਨ ਕਿਰਨ ਚਮਕਾਇੰਦਾ। ਮੰਡਲ ਮੰਡਪ ਹੋ ਪਰਧਾਨ, ਜਲ ਥਲ ਮਹੀਅਲ ਡੇਰਾ ਲਾਇੰਦਾ। ਤੇਰੇ ਹੱਥ ਜ਼ਿਮੀਂ ਅਸਮਾਨ, ਲੋਕ ਪਰਲੋਕ ਖੇਲ ਕਰਾਇੰਦਾ। ਮੇਰਾ ਨਾਉਂ ਤੇਰਾ ਗਿਆਨ, ਨਿਸ਼ਅੱਖਰ ਆਪ ਪੜ੍ਹਾਇੰਦਾ। ਮੇਰਾ ਚਰਨ ਤੇਰਾ ਧਿਆਨ, ਏਕੰਕਾਰਾ ਆਪ ਸਮਝਾਇੰਦਾ। ਮੇਰਾ ਮਹੱਲ ਤੇਰਾ ਮਕਾਨ, ਛੱਪਰ ਛੰਨ ਨਾ ਕੋਇ ਛੁਹਾਇੰਦਾ । ਮੇਰਾ ਹੁਕਮ ਤੇਰਾ ਫ਼ਰਮਾਨ, ਧੁਰ ਫ਼ਰਮਾਣਾ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਆਪ ਜਣਾਇੰਦਾ। ਸਾਚੇ ਸੁਤ ਜਾਣਾ ਜਾਗ, ਹਰਿ ਜੂ ਹਰਿ ਹਰਿ ਆਪ ਜਗਾਇੰਦਾ। ਤੇਰੀ ਗੋਦੀ ਲੱਗੇ ਭਾਗ, ਵਿਸ਼ਨ ਬ੍ਰਹਮਾ ਸ਼ਿਵ ਤੇਰੀ ਗੋਦ ਸੁਹਾਇੰਦਾ। ਤੇਰੇ ਅੰਤਰ ਇਕ ਵੈਰਾਗ, ਆਪਣਾ ਨਾਉਂ ਜਣਾਇੰਦਾ। ਤੇਰਾ ਮੇਲਾ ਕੰਤ ਸੁਹਾਗ, ਹਰਿ ਜੂ ਕੰਤ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਲਗਾਇੰਦਾ। ਸਾਚੀ ਸੇਵਾ ਦੇਵੇ ਲਾ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਲੱਖ ਚੁਰਾਸੀ ਘਾੜਨ ਲੈਣਾ ਘੜਾ, ਘਟ ਘਟ ਵੇਖਣਾ ਥਾਉਂ ਥਾਈਂਆ। ਅੰਡਜ ਜੇਰਜ ਵੰਡ ਵੰਡਾ, ਉਤਭੁਜ ਸੇਤਜ ਵੇਖ ਵਖਾਈਆ। ਚਾਰੇ ਖਾਣੀ ਬਾਗ਼ ਬਣਾ, ਲੱਖ ਚੁਰਾਸੀ ਫੁਲ ਫੁਲਵਾੜੀ ਮਾਤ ਮਹਿਕਾਈਆ। ਚਾਰ ਬਾਣੀ ਰਾਗ ਅਲਾ, ਭੇਵ ਅਭੇਦ ਖੁਲ੍ਹਾਈਆ। ਚਾਰੇ ਕੁੰਟ ਫੇਰਾ ਪਾ, ਚਾਰ ਜੁਗ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸ਼ਬਦ ਦਏ ਵਡਿਆਈਆ। ਸਾਚੇ ਸ਼ਬਦ ਤੇਰਾ ਰੂਪ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਤੇਰੀ ਮਹਿਮਾ ਸਦਾ ਅਨੂਪ, ਭੇਵ ਕੋਇ ਨਾ ਪਾਇੰਦਾ। ਤੂੰ ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਤੇਰਾ ਡੰਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸਮਝਾਇੰਦਾ। ਧੁਰ ਫ਼ਰਮਾਣਾ ਏਕਾ ਵਾਰ, ਹਰਿ ਜੂ ਹਰਿ ਹਰਿ ਆਪ ਜਣਾਇਆ। ਸੁਤ ਸ਼ਬਦ ਰਹਿਣਾ ਖ਼ਬਰਦਾਰ, ਬੇਖ਼ਬਰ ਆਪ ਜਗਾਇਆ। ਲੱਖ ਚੁਰਾਸੀ ਕਰ ਤਿਆਰ, ਲੋਕਮਾਤ ਵੰਡ ਵੰਡਾਇਆ। ਨਿਰਗੁਣ ਸਰਗੁਣ ਕਰ ਪਿਆਰ, ਸਰਗੁਣ ਨਿਰਗੁਣ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਧੰਦੇ ਆਪੇ ਲਾਇਆ। ਸਾਚੇ ਧੰਦੇ ਜਾਣਾ ਲੱਗ, ਏਕੰਕਾਰਾ ਆਪ ਜਣਾਈਆ। ਕਰੇ ਖੇਲ ਸੂਰਾ ਸਰਬੱਗ, ਬੇਅੰਤ ਵਡ ਵਡਿਆਈਆ। ਤੇਰਾ ਦੀਪਕ ਘਰ ਘਰ ਜਾਏ ਜਗ, ਗ੍ਰਹਿ ਗ੍ਰਹਿ ਕਰੇ ਰੁਸ਼ਨਾਈਆ। ਤੇਰਾ ਮੰਦਰ ਜਾਏ ਸਜ, ਪੰਜ ਤੱਤ ਮਿਲੇ ਵਡਿਆਈਆ। ਪੁਰਖ ਅਬਿਨਾਸ਼ੀ ਪੜਦਾ ਲਏ ਕੱਜ, ਸਿਰ ਆਪਣਾ ਹੱਥ ਰਖਾਈਆ। ਜੁਗ ਜੁਗ ਤੇਰਾ ਨਗਾਰਾ ਜਾਏ ਵੱਜ, ਨਿਰਗੁਣ ਸਰਗੁਣ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਕਰੇ ਪੜ੍ਹਾਈਆ। ਸ਼ਬਦੀ ਸ਼ਬਦ ਏਕਾ ਦਾਤ, ਹਰਿ ਦਾਤਾ ਆਪ ਵਰਤਾਇੰਦਾ। ਜੁਗ ਚੌਕੜੀ ਤੇਰਾ ਸਾਥ, ਸਗਲਾ ਸੰਗ ਆਪ ਨਿਭਾਇੰਦਾ। ਨਿਰਗੁਣ ਸਰਗੁਣ ਗਾਏ ਗਾਥ, ਸੋਹਲਾ ਢੋਲਾ ਆਪ ਜਣਾਇੰਦਾ। ਆਤਮ ਪਰਮਾਤਮ ਮੇਲਾ ਕਮਲਾਪਾਤ, ਬ੍ਰਹਮ ਪਾਰਬ੍ਰਹਮ ਸਮਾਇੰਦਾ। ਈਸ਼ ਜੀਵ ਏਕਾ ਖਾਟ, ਸਾਚੇ ਆਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਲਗਾਇੰਦਾ। ਸਾਚੀ ਸੇਵਾ ਜੁਗ ਚੌਕੜੀ ਹਰਿ ਨਿਰੰਕਾਰ, ਏਕਾ ਵਾਰ ਜਣਾਈਆ। ਜੁਗ ਜੁਗ ਲੈਣਾ ਮਾਤ ਅਵਤਾਰ, ਨਿਰਗੁਣ ਸਰਗੁਣ ਰੂਪ ਧਰਾਈਆ। ਗੁਰ ਗੁਰ ਖੇਲ ਅਗੰਮ ਅਪਾਰ, ਗੁਰ ਗੁਰ ਆਪਣੀ ਵੰਡ ਵੰਡਾਈਆ। ਸਤਿਗੁਰ ਪੂਰਾ ਵੇਖਣਹਾਰ, ਸਤਿ ਸਤਿਵਾਦੀ ਸਤਿ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮਾਰਗ ਆਪੇ ਲਾਈਆ। ਸਾਚਾ ਮਾਰਗ ਏਕਾ ਲਾਉਣਾ, ਸੋ ਪੁਰਖ ਨਿਰੰਜਣ ਆਪ ਜਣਾਇਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਉਣਾ, ਨਿਰਗੁਣ ਸਰਗੁਣ ਵੇਸ ਵਟਾਇਆ। ਗੁਰ ਗੁਰ ਡੰਕਾ ਨਾਮ ਵਜਾਉਣਾ, ਸ਼ਬਦੀ ਸ਼ਬਦ ਸ਼ਬਦ ਸੁਣਾਇਆ। ਦੁਆਰ ਬੰਕਾ ਇਕ ਸੁਹਾਉਣਾ, ਪੰਜ ਤੱਤ ਮੇਲਾ ਸਹਿਜ ਸੁਭਾਇਆ। ਨਿਰਗੁਣ ਸਰਗੁਣ ਰੰਗ ਚੜ੍ਹਾਉਣਾ, ਰੰਗ ਰੰਗੀਲਾ ਇਕ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਹੁਕਮ ਜਣਾਇਆ। ਧੁਰ ਫ਼ਰਮਾਣਾ ਏਕੰਕਾਰ, ਏਕ ਇਕੱਲਾ ਆਪ ਜਣਾਈਆ। ਲੇਖਾ ਜਾਣ ਗੁਰ ਅਵਤਾਰ, ਸ਼ਬਦੀ ਸ਼ਬਦ ਪੜ੍ਹਾਈਆ। ਲੱਖ ਚੁਰਾਸੀ ਬਣ ਵਣਜਾਰ, ਸਾਚਾ ਹੱਟ ਇਕ ਖੁਲ੍ਹਾਈਆ। ਤੀਰਥ ਤੱਟ ਦੇ ਸਹਾਰ, ਸਰ ਸਰੋਵਰ ਮਾਣ ਵਡਿਆਈਆ। ਏਕਾ ਓਟ ਸਮਰਥ ਪੁਰਖ ਕਰਤਾਰ, ਦੂਜੀ ਆਸ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਏਕਾ ਲਾਈਆ। ਸਾਚਾ ਮਾਰਗ ਜੁਗ ਚਾਰ, ਹਰਿ ਜੂ ਹਰਿ ਹਰਿ ਆਪ ਲਗਾਇੰਦਾ। ਸ਼ਬਦੀ ਸ਼ਬਦ ਸ਼ਬਦੀ ਧਾਰ, ਸੋ ਪੁਰਖ ਨਿਰੰਜਣ ਆਪ ਪਰਗਟਾਇੰਦਾ। ਬ੍ਰਹਮਾ ਵੇਤਾ ਦੇ ਅਧਾਰ, ਚਾਰੇ ਵੇਦਾਂ ਵੇਦ ਸੁਣਾਇੰਦਾ। ਅਛਲ ਅਛੇਦਾ ਖੇਲ ਅਪਾਰ, ਭੇਵ ਕੋਇ ਨਾ ਆਇੰਦਾ। ਸ਼ਾਸਤਰ ਸਿਮਰਤ ਕਰ ਤਿਆਰ, ਪੁਰਾਨ ਪੁਰਾਨੀ ਆਪ ਪੜ੍ਹਾਇੰਦਾ। ਲੇਖਾ ਜਾਣੇ ਗੁਰ ਅਵਤਾਰ, ਗੁਰ ਗੁਰ ਆਪਣੀ ਬੂਝ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦ ਆਪ ਚਲਾਇੰਦਾ। ਹਰਿ ਕੀ ਇਛਿਆ ਸ਼ਬਦ ਧਾਰ, ਸ਼ਬਦ ਧਾਰ ਗੁਰੂ ਵਡਿਆਈਆ। ਗੁਰ ਗੁਰ ਰੂਪ ਆਪ ਨਿਰੰਕਾਰ, ਸਤਿਗੁਰ ਪੂਰਾ ਵੇਸ ਵਟਾਈਆ। ਲੱਖ ਚੁਰਾਸੀ ਪਾਵੇ ਸਾਰ, ਘਟ ਘਟ ਬੈਠਾ ਜੋਤ ਜਗਾਈਆ। ਸਤਿਜੁਗ ਤ੍ਰੇਤਾ ਦੁਆਪਰ ਵੇਖੇ ਵਾਰੋ ਵਾਰ, ਨਿਰਗੁਣ ਨਿਰਾਕਾਰ ਸਰਗੁਣ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਸਾਚੀ ਖੇਲ ਸ਼ਬਦ ਗੁਰ, ਗੁਰ ਕਰਤਾ ਆਪ ਕਰਾਇੰਦਾ। ਧੁਰਦਰਗਾਹੀ ਸਾਚੀ ਸੁਰ, ਗੁਰ ਅਵਤਾਰਾਂ ਆਪ ਸੁਣਾਇੰਦਾ। ਨਿਰਗੁਣ ਨਾਲ ਨਿਰਗੁਣ ਜੁੜ, ਆਪਣਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਇਕ ਵਡਿਆਇੰਦਾ। ਸ਼ਬਦ ਗੁਰ ਸੂਰਬੀਰਾ, ਮਹਾਂਬੀਰ ਇਕ ਅਖਵਾਇੰਦਾ। ਆਦਿ ਜੁਗਾਦਿ ਸਾਚਾ ਤੀਰਾ, ਤੀਰ ਨਿਰਾਲਾ ਨਾਮ ਚਲਾਇੰਦਾ। ਦੋ ਜਹਾਨਾਂ ਘੱਤ ਵਹੀਰਾ, ਲੋਆਂ ਪੁਰੀਆਂ ਫੇਰਾ ਪਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜੀਰਾ, ਸ਼ਰਅ ਸ਼ਰੀਅਤ ਮੂਲ ਚੁਕਾਇੰਦਾ। ਲੇਖਾ ਜਾਣੇ ਸ਼ਾਹ ਹਕੀਰਾ, ਊਚ ਨੀਚ ਪੜਦਾ ਲਾਹਿੰਦਾ। ਕਰੇ ਖੇਲ ਬੇਨਜ਼ੀਰਾ, ਨਜ਼ਰ ਵਿਚ ਕਿਸੇ ਨਾ ਆਇੰਦਾ। ਬਦਲਣਹਾਰ ਸਦਾ ਤਕਦੀਰਾ, ਤਕਬੀਰ ਆਪਣੇ ਹੱਥ ਰਖਾਇੰਦਾ। ਭੂਪਤ ਭੂਪ ਪੀਰਨ ਪੀਰਾ, ਦਸਤਗੀਰ ਸਿਫ਼ਤ ਸਲਾਹਿੰਦਾ। ਆਦਿ ਜੁਗਾਦੀ ਜੋਤੀ ਨੂਰਾ, ਨੂਰ ਨੁਰਾਨਾ ਡਗਮਗਾਇੰਦਾ। ਹਜ਼ਰਤ ਸਾਹਿਬ ਹਾਜ਼ਰ ਹਜ਼ੂਰਾ, ਹਰਿ ਹਰਿ ਆਪਣੀ ਖੇਲ ਕਰਾਇੰਦਾ। ਨਾਦ ਅਨਾਦੀ ਸਾਚੀ ਤੂਰਾ, ਤੁਰੀਆ ਰਾਗ ਆਪ ਸੁਣਾਇੰਦਾ। ਸਰਬ ਕਲ ਆਪੇ ਭਰਪੂਰਾ, ਭਰਤੰਬਰ ਖੇਡ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਇੰਦਾ। ਆਦਿ ਜੁਗਾਦੀ ਇਕ ਅਵਤਾਰਾ, ਹਰਿ ਜੂ ਹਰਿ ਹਰਿ ਆਪ ਅਖਵਾਇੰਦਾ। ਜੁਗਾ ਜੁਗੰਤਰ ਕਰ ਪਸਾਰਾ, ਨਿਰਗੁਣ ਸਰਗੁਣ ਭੇਵ ਚੁਕਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰਾ, ਗੁਰ ਗੁਰ ਨਾਉਂ ਪਰਗਟਾਇੰਦਾ। ਦੋ ਜਹਾਨਾਂ ਪਾਵੇ ਸਾਰਾ, ਬ੍ਰਹਿਮੰਡਾਂ ਖੰਡਾਂ ਫੋਲ ਫੋਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇ ਹੁਲਾਰਾ, ਈਸ਼ ਜੀਵ ਜਗਦੀਸ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਵੇਸ ਵਟਾਇੰਦਾ। ਪੁਰਖ ਅਕਾਲ ਵੇਸ ਅਪਾਰਾ, ਹਰਿ ਜੂ ਹਰਿ ਹਰਿ ਆਪ ਵਟਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਨਿਮਸਕਾਰਾ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਦਰ ਦਰਵੇਸ ਬਣਨ ਭਿਖਾਰਾ, ਰਸਨਾ ਏਕਾ ਮੰਗ ਮੰਗਾਇੰਦਾ। ਤੇਰੀ ਓਟ ਪਰਵਰਦਿਗਾਰਾ, ਦੂਜੀ ਆਸ ਨਾ ਕੋਇ ਜਣਾਇੰਦਾ। ਜੁਗ ਚੌਕੜੀ ਪਾਰ ਕਿਨਾਰਾ, ਥਿਰ ਕੋਇ ਰਹਿਣ ਨਾ ਪਾਇੰਦਾ। ਬ੍ਰਹਮਾ ਰੋਵੇ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਇੰਦਾ। ਚਾਰ ਵੇਦ ਲਿਖ ਲਿਖ ਥੱਕਾ ਬਣ ਲਿਖਾਰਾ, ਚਾਰ ਜੁਗ ਵੰਡ ਵੰਡਾਇੰਦਾ। ਵੇਦ ਵਿਆਸ ਮਾਰੇ ਨਾਅਰਾ, ਉਚੀ ਕੂਕ ਕੂਕ ਸੁਣਾਇੰਦਾ। ਪੁਰਾਨ ਅਠਾਰਾਂ ਨਾ ਕੋਇ ਆਧਾਰਾ, ਪੁਰਾਨ ਪੁਰਾਨੀ ਨਾ ਕੋਇ ਮਿਲਾਇੰਦਾ। ਗਾ ਗਾ ਥੱਕਾ ਸਰਬ ਸੰਸਾਰਾ, ਆਤਮ ਰਸ ਹੱਥ ਕਿਸੇ ਨਾ ਆਇੰਦਾ। ਤੂੰ ਵਸਣਹਾਰਾ ਧਾਮ ਨਿਆਰਾ, ਨਿਹਚਲ ਆਪਣਾ ਆਸਣ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਮੰਗ ਮੰਗਾਇੰਦਾ। ਤੇਰੇ ਦਰ ਇਕੋ ਮੰਗ, ਬ੍ਰਹਮਾ ਵੇਤਾ ਝੋਲੀ ਡਾਹੀਆ। ਨਵ ਨੌਂ ਚਾਰ ਚੌਕੜੀ ਗਈ ਲੰਘ, ਸੇਵਕ ਬਣ ਬਣ ਸੇਵ ਕਮਾਈਆ। ਕਲਜੁਗ ਅੰਤਮ ਹੋਇਆ ਨੰਗ, ਆਪਣਾ ਆਪ ਰਿਹਾ ਵਖਾਈਆ। ਲੱਖ ਚੁਰਾਸੀ ਲੁਕਿਆ ਤੇਰਾ ਅਨੰਦ, ਆਤਮ ਅਨੰਦ ਨਾ ਕੋਇ ਰਸਾਈਆ। ਰਸਨਾ ਜਿਹਵਾ ਜਗਤ ਵਿਕਾਰਾ ਝੂਠਾ ਗੰਦ, ਹਰਿ ਕਾ ਨਾਉਂ ਨਾ ਕੋਇ ਧਿਆਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਿਹਕਰਮੀ ਤੇਰਾ ਕੋਈ ਨਾ ਗਾਏ ਛੰਦ, ਚੌਦਾਂ ਵਿਦਿਆ ਹੋਈ ਹਲਕਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਜੀਵ ਜੰਤ ਪਾਏ ਡੰਡ, ਡੰਕਾ ਨਾਮ ਨਾ ਕੋਇ ਵਜਾਈਆ। ਬਿਨ ਤੇਰੇ ਲੱਖ ਚੁਰਾਸੀ ਹੋਈ ਰੰਡ, ਹਰਿ ਕੰਤ ਨਾ ਕੋਇ ਹੰਢਾਈਆ। ਸਾਧ ਸੰਤ ਕਰਨ ਪਖੰਡ, ਭੇਖਾ ਧਾਰੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਤੇਰੀ ਓਟ ਰਖਾਈਆ। ਬ੍ਰਹਮਾ ਰੋਵੇ ਮਾਰੇ ਨਾਅਰਾ, ਨੇਤਰ ਨੈਣਾਂ ਨੀਰ ਵਹਾਇੰਦਾ। ਮੇਰਾ ਬ੍ਰਹਮ ਹੋਇਆ ਕਵਾਰਾ, ਤੁਧ ਬਿਨ ਅਵਰ ਨਾ ਕੋਇ ਪਰਨਾਇੰਦਾ। ਚਾਰੋਂ ਕੁੰਟ ਫਿਰੇ ਗਵਾਰਾ, ਸਤਿ ਸੰਤੋਖ ਨਾ ਕੋਇ ਦ੍ਰਿੜਾਇੰਦਾ। ਬੌਹੜੀ ਬੌਹੜੀ ਕੱਢੇ ਹਾੜਾ, ਕਲਜੁਗ ਵੇਲਾ ਅੰਤਮ ਆਇੰਦਾ। ਲੁੱਟਿਆ ਜਾਏ ਦਿਨ ਦਿਹਾੜਾ, ਅੱਗੇ ਹੋ ਨਾ ਕੋਇ ਬਚਾਇੰਦਾ। ਨਾਤਾ ਛੱਡ ਗਏ ਗੁਰ ਅਵਤਾਰਾ, ਪੀਰ ਪੈਗ਼ੰਬਰ ਨਜ਼ਰ ਕੋਇ ਨਾ ਆਇੰਦਾ। ਹਾਹਾਕਾਰ ਮੰਦਰ ਮਸਜਦ ਗੁਰਦੁਆਰਾ, ਸਤਿ ਸਤਿ ਨਾ ਕੋਇ ਵਖਾਇੰਦਾ। ਅਸਤਿ ਹੋਇਆ ਜਗਤ ਵਣਜਾਰਾ, ਜਗਤ ਵਸਤ ਵਸਤ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਅੱਗੇ ਝੋਲੀ ਡਾਹਿੰਦਾ। ਬ੍ਰਹਮਾ ਰੋਵੇ ਮਾਰੇ ਧਾਹ, ਉਚੀ ਕੂਕ ਕੂਕ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਲਜੁਗ ਅੰਤਮ ਪੱਲੂ ਗਏ ਛਡਾ, ਸਗਲਾ ਸੰਗ ਨਾ ਕੋਇ ਨਿਭਾਈਆ। ਈਸਾ ਮੂਸਾ ਮੁਖ ਰਹੇ ਛੁਪਾ, ਮੁਹੰਮਦ ਨੈਣ ਨਾ ਕੋਇ ਵਖਾਈਆ। ਅੱਲਾ ਰਾਣੀ ਘੁੰਗਟ ਬੈਠੀ ਪਾ, ਮੁਖ ਨਕ਼ਾਬ ਟਿਕਾਈਆ। ਨਜ਼ਰ ਨਾ ਆਏ ਬੇਪਰਵਾਹ, ਪਰਦਾਨਸ਼ੀਂ ਪਰਦਾ ਨਾ ਸਕੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸਰਨ ਤੇਰੀ ਸਰਨਾਈਆ। ਬ੍ਰਹਮਾ ਰੋਵੇ ਮਾਰੇ ਕੂਕ, ਕੂਕ ਕੂਕ ਸੁਣਾਇੰਦਾ। ਤ੍ਰੈਗੁਣ ਮਾਇਆ ਰਹੀ ਫੂਕ, ਸਾਂਤਕ ਸਤਿ ਨਾ ਕੋਇ ਕਰਾਇੰਦਾ। ਪਰਮਾਤਮ ਤੇਰੀ ਚੁਕੀ ਚੂਕ, ਤੇਰਾ ਨਾਉਂ ਨਾ ਕੋਇ ਧਿਆਇੰਦਾ। ਲੱਖ ਚੁਰਾਸੀ ਸੁੱਤੀ ਘੂਕ, ਬਾਂਹੋਂ ਫੜ ਨਾ ਕੋਇ ਉਠਾਇੰਦਾ। ਬਿਨ ਗੋਬਿੰਦ ਬਣਿਆ ਨਾ ਤੇਰਾ ਕੋਈ ਪੂਤ, ਪੁਰਖ ਅਕਾਲ ਨਾ ਕੋਇ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਅੱਗੇ ਝੋਲੀ ਡਾਹਿੰਦਾ। ਤੇਰੇ ਅੱਗੇ ਬੈਠਾ ਝੋਲੀ ਅੱਡ, ਦੋਏ ਜੋੜ ਵਾਸਤਾ ਪਾਇਆ। ਲੱਖ ਚੁਰਾਸੀ ਵਿਚੋਂ ਮੈਨੂੰ ਕੱਢ, ਆਪ ਆਪਣਾ ਦਰਸ ਦਿਖਾਇਆ। ਨੌਂ ਸੌ ਚੁਰਾਨਵੇ ਚੌਕੜੀ ਜਾਵਾਂ ਛੱਡ, ਵੇਲਾ ਅੰਤਮ ਆਇਆ। ਕਵਣ ਵੇਲਾ ਲਏਂ ਸੱਦ, ਧੁਰ ਫ਼ਰਮਾਣਾ ਹੁਕਮ ਸੁਣਾਇਆ। ਕੋਟਨ ਕੋਟ ਬ੍ਰਹਮੇ ਗਏ ਲੱਦ, ਥਿਰ ਕੋਇ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲੇ ਅੰਤ ਹੋ ਸਹਾਇਆ। ਬ੍ਰਹਮਾ ਰੋਵੇ ਅੰਤ ਵਾਰ, ਨੇਤਰ ਨੈਣਾਂ ਨੀਰ ਵਹਾਈਆ। ਕਲਜੁਗ ਅੰਤਮ ਧੂਆਂਧਾਰ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਆਤਮ ਪਰਮਾਤਮ ਨਾ ਕੋਇ ਵਿਚਾਰ, ਚਾਰੇ ਬਾਣੀ ਨੈਣ ਨੈਣ ਸ਼ਰਮਾਈਆ। ਸਾਚਾ ਡੰਕਾ ਨਾ ਵੱਜੇ ਵਿਚ ਸੰਸਾਰ, ਜੂਠ ਝੂਠ ਪਈ ਲੜਾਈਆ। ਪੁਰਖ ਅਬਿਨਾਸ਼ੀ ਕਰਿਆ ਖੇਲ ਅਪਾਰ, ਤੇਰੇ ਹੱਥ ਤੇਰੀ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਖੁਲ੍ਹਾਈਆ। ਬ੍ਰਹਮੇ ਦੇਵੇ ਹਰਿ ਧਰਵਾਸਾ, ਏਕਾ ਸ਼ਬਦ ਜਣਾਇਆ। ਹਰਿ ਜੂ ਵੇਖੇ ਅੰਤ ਤਮਾਸ਼ਾ, ਨਿਰਗੁਣ ਆਪੇ ਵੇਖਣ ਆਇਆ। ਸਚਖੰਡ ਨਿਵਾਸੀ ਸਚਖੰਡ ਦੁਆਰੇ ਬਹਿ ਬਹਿ ਕਰੇ ਹਾਸਾ, ਲੋਕਮਾਤ ਆਸਣ ਲਾਇਆ। ਨੌਂ ਸੌ ਚੁਰਾਨਵੇ ਚੌਕੜੀ ਯੁਗ ਗੁਰ ਅਵਤਾਰਾ ਜੋ ਦੇਂਦਾ ਰਿਹਾ ਭਰਵਾਸਾ, ਏਕਾ ਆਪਣਾ ਇਸ਼ਟ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਸੰਦੇਸਾ ਦਏ ਸੁਣਾਇਆ। ਅੰਤ ਸੰਦੇਸਾ ਏਕਾ ਵਾਰ, ਹਰਿ ਜੂ ਆਪ ਜਣਾਇੰਦਾ। ਪਹਿਲੀ ਚੇਤ ਕੀਆ ਵਿਹਾਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਦਰ ਦੁਆਰੇ ਸੱਦ ਤੇਈ ਅਵਤਾਰ, ਪਿਛਲਾ ਮੂਲ ਸਰਬ ਚੁਕਾਇੰਦਾ। ਭਗਤਾਂ ਰੱਖੇ ਨਾ ਕੋਇ ਉਧਾਰ, ਲਹਿਣਾ ਸਭ ਦੇ ਹੱਥ ਫੜਾਇੰਦਾ। ਗੁਰੂ ਗੁਰ ਕਰੇ ਨਾ ਕੋਈ ਇਨਕਾਰ, ਹੁਕਮੀ ਹੁਕਮ ਸਰਬ ਮਨਾਇੰਦਾ। ਨੇਤਰ ਨੇਤਰ ਵਖਾਇਆ ਸਰਬ ਸੰਸਾਰ, ਜਗਤ ਖੇਤਰ ਪੜਦਾ ਲਾਹਿੰਦਾ। ਆਓ ਆਪਣੇ ਆਪਣੇ ਲਓ ਸੰਭਾਲ, ਹਰਿ ਜੂ ਏਕਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਮਾਰ ਧਿਆਨ, ਲੋਕਮਾਤ ਵੇਖ ਵਖਾਇਆ। ਕਿਸੇ ਘਰ ਨਾ ਦਿਸਿਆ ਸਚ ਗਿਆਨ, ਗਿਆਨ ਧਿਆਨ ਨਜ਼ਰ ਕਿਤੇ ਨਾ ਆਇਆ। ਚਾਰੋਂ ਕੁੰਟ ਬੀਆਬਾਨ, ਸਿਮਲ ਰੁਖ ਰਿਹਾ ਲਹਿਰਾਇਆ। ਕਿਸੇ ਸੰਤ ਨਾ ਮਿਲਿਆ ਹਰਿ ਜੂ ਆਣ ਕਾਇਆ ਚੋਲੀ ਰੰਗ ਨਾ ਕੋਇ ਚੜ੍ਹਾਇਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਸਾਰੇ ਗਾਣ, ਗਾ ਗਾ ਹਰਿ ਜੂ ਹਰਿ ਨਾ ਕਿਸੇ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ। ਗੁਰ ਅਵਤਾਰ ਵੇਖਣ ਆ, ਚਾਰ ਯੁਗ ਦੀ ਖੇਲ ਵਖਾਈਆ। ਉਠੋ ਵੇਖੋ ਬਣ ਮਲਾਹ, ਪੁਰਖ ਅਬਿਨਾਸ਼ੀ ਰਿਹਾ ਸਮਝਾਈਆ। ਜੋ ਆਪਣਾ ਆਪਣਾ ਨਾਮ ਗਏ ਜਪਾ, ਭੁਲਿਆ ਹਰਿ ਰਘੁਰਾਈਆ। ਸਭ ਦਾ ਪੜਦਾ ਦਏ ਉਠਾ, ਲੁਕਿਆ ਕੋਇ ਰਹਿਣ ਨਾ ਪਾਈਆ। ਰਲ ਮਿਲ ਸਾਰੇ ਕਰੋ ਸਲਾਹ, ਸਾਚੀ ਮਤ ਹਰਿ ਜਣਾਈਆ। ਵੇਲੇ ਅੰਤ ਬਣੋ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਅੱਗੋਂ ਸਾਰੇ ਕਰ ਕੇ ਗਏ ਨਾਂਹ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਮੁਹੰਮਦ ਕਹੇ ਮੇਰੇ ਬਖ਼ਸ਼ ਗੁਨਾਹ, ਅਧਵਿਚਕਾਰ ਬੈਠਾ ਡੇਰਾ ਢਾਹੀਆ। ਚੌਦਾਂ ਤਬਕ ਹੋਏ ਫਨਾਹ, ਚੌਦਾਂ ਸਦੀ ਨਾਲ ਪਰਨਾਈਆ। ਮੇਰੀ ਮਦਦ ਕਰ ਮੇਰੇ ਖ਼ੁਦਾ, ਦਸਤਗੀਰ ਤੇਰੀ ਵਡਿਆਈਆ। ਪਰਵਰਦਿਗਾਰ ਦਇਆ ਕਮਾ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਅੰਤਮ ਲੋਕਮਾਤ ਹੋਣਾ ਜੁਦਾ, ਸਾਚਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਰਿਹਾ ਵਰਤਾਈਆ। ਏਕਾ ਹੁਕਮ ਵਰਤੇ ਨਿਰੰਕਾਰ, ਹਰਿ ਨਿਰੰਕਾਰਾ ਆਪ ਵਰਤਾਇੰਦਾ। ਗੁਰ ਅਵਤਾਰਾਂ ਲੱਥਾ ਉਧਾਰ, ਪਿਛਲਾ ਲੇਖਾ ਝੋਲੀ ਪਾਇੰਦਾ। ਅੱਗੇ ਇਕੋ ਇਕ ਇਕਰਾਰ, ਜਨ ਭਗਤਾਂ ਨਾਲ ਰਖਾਇੰਦਾ । ਸਤਿਜੁਗ ਸਾਚੀ ਚਲੇ ਧਾਰ, ਕਲਜੁਗ ਕੂੜਾ ਪੰਧ ਮੁਕਾਇੰਦਾ। ਨਾਤਾ ਤੁਟੇ ਵੇਦ ਚਾਰ, ਸ਼ਾਸਤਰ ਸਿਮਰਤ ਨਾ ਕੋਇ ਮਨਾਇੰਦਾ। ਗੀਤਾ ਗਿਆਨ ਨਾ ਕੋਇ ਅਧਾਰ ਅੰਜੀਲ ਕੁਰਾਨ ਨਾ ਕੋਇ ਪੜ੍ਹਾਇੰਦਾ। ਖਾਣੀ ਬਾਣੀ ਇਕ ਜੈਕਾਰ, ਗੁਰ ਗੁਰ ਸ਼ਬਦੀ ਨਾਉਂ ਸਲਾਹਿੰਦਾ। ਸ਼ਬਦ ਗੁਰ ਪੂਰਨ ਅਵਤਾਰ, ਆਦਿ ਜੁਗਾਦਿ ਫੇਰਾ ਪਾਇੰਦਾ। ਪੰਜ ਤੱਤ ਕਰਜ਼ਾ ਦਿਤਾ ਉਤਾਰ, ਮਕਰੂਜ਼ ਨਜ਼ਰ ਕੋਇ ਨਾ ਆਇੰਦਾ। ਪਰਗਟ ਹੋਏ ਆਪ ਨਿਰੰਕਾਰ, ਨਿਹਕਲੰਕਾ ਨਾਉਂ ਰਖਾਇੰਦਾ। ਸਯਦਾ ਕਰੇ ਸਰਬ ਸੰਸਾਰ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਆਪਣੇ ਹੱਥ ਰਖਾਇੰਦਾ। ਗੁਰ ਅਵਤਾਰਾਂ ਕਰ ਖੁਲਾਸ, ਹਰਿ ਖੁਲਾਸਾ ਆਪ ਜਣਾਈਆ। ਚਾਰੇ ਬਾਣੀ ਸੱਦੇ ਆਪਣੇ ਪਾਸ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਕਲਮ ਸ਼ਾਹੀ ਮੁੱਕੇ ਆਸ, ਆਸ ਆਸਾਵੰਦ ਪੂਰ ਕਰਾਈਆ। ਕਰੇ ਖੇਲ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਰੂ ਸਰਬ ਵਖਾਈਆ। ਏਕਾ ਗੁਰੂ ਗੁਰੂ ਗੁਰ ਸਤਿਗੁਰ, ਸੋ ਪੁਰਖ ਨਿਰੰਜਣ ਆਪ ਅਖਵਾਇੰਦਾ। ਕਲਜੁਗ ਅੰਤਮ ਜਾਏ ਬੌਹੜ, ਗੋਬਿੰਦ ਲੇਖਾ ਮੂਲ ਮੁਕਾਇੰਦਾ। ਸ਼ਬਦ ਅਗੰਮੀ ਚੜ੍ਹ ਚੜ੍ਹ ਘੋੜ, ਅਸਵ ਅਸਵਾਰਾ ਫੇਰਾ ਪਾਇੰਦਾ। ਦੋ ਜਹਾਨਾਂ ਪੰਧ ਮੁਕਾਏ ਦੌੜ ਦੌੜ, ਬਣ ਪਾਂਧੀ ਸੇਵ ਕਮਾਇੰਦਾ। ਲੱਖ ਚੁਰਾਸੀ ਵੇਖੇ ਰੀਠਾ ਮਿੱਠਾ ਕੌੜ, ਘਟ ਘਟ ਆਪਣਾ ਪੜਦਾ ਲਾਹਿੰਦਾ। ਦੋ ਜਹਾਨਾਂ ਲਾਇਆ ਇਕੋ ਪੌੜ, ਔਂਦਾ ਜਾਂਦਾ ਨਜ਼ਰ ਨਾ ਆਇੰਦਾ। ਜਨ ਭਗਤਾਂ ਹਰਿ ਜੂ ਜਾਏ ਬੌਹੜ ਸਿਰ ਆਪਣਾ ਹੱਥ ਟਿਕਾਇੰਦਾ। ਚਾਰ ਵਰਨ ਚਾਰ ਯੁਗ ਵੇਦ ਜਿਸ ਨੂੰ ਗੌਂਦੇ ਰਹੇ ਬ੍ਰਹਿਮਣ ਗੌੜ, ਸੋ ਬ੍ਰਹਿਮਣ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਰਖਾਇੰਦਾ। ਆਪਣਾ ਬਲ ਆਪੇ ਰੱਖ, ਹਰਿ ਆਪਣੀ ਖੇਲ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਨਾਲੋਂ ਕੀਤੇ ਵਖ, ਸਚਖੰਡ ਦੁਆਰੇ ਚਰਨਾਂ ਹੇਠ ਰਖਾਈਆ। ਨਿਰਗੁਣ ਨੂਰ ਹੋ ਪਰਤੱਖ, ਜੋਤੀ ਜੋਤ ਕਰੇ ਰੁਸ਼ਨਾਈਆ। ਜਨ ਭਗਤਾਂ ਖੋਲ੍ਹੇ ਇਕੋ ਅੱਖ, ਅਗਿਆਨ ਅੰਧੇਰਾ ਦਏ ਮਿਟਾਈਆ। ਸਤਿ ਸਤਿਵਾਦੀ ਮਾਰਗ ਦੱਸ, ਸਾਚੇ ਪੌੜੇ ਦਏ ਚੜ੍ਹਾਈਆ। ਅੰਮ੍ਰਿਤ ਆਤਮ ਏਕਾ ਝੱਟ, ਅਠਸਠ ਤੀਰਥ ਪੰਧ ਮੁਕਾਈਆ। ਨਿਰਮਲ ਜੋਤ ਜਗਾਏ ਲਟ ਲਟ, ਨੂਰੋ ਨੂਰ ਕਰੇ ਰੁਸ਼ਨਾਈਆ। ਸ਼ਬਦ ਨਗਾਰਾ ਵੱਜੇ ਅਨਹਦ, ਆਤਮ ਆਤਮ ਰਾਗ ਸੁਣਾਈਆ। ਆਪ ਉਪਾਏ ਸਾਚੀ ਯੱਦ, ਵਿਸ਼ਨੂੰ ਵਿਸ਼ਵ ਦਏ ਵਡਿਆਈਆ। ਨਿਰਗੁਣ ਸਰਗੁਣ ਲਡਾਏ ਲਡ, ਪ੍ਰੇਮ ਪੰਘੂੜਾ ਇਕ ਝੁਲਾਈਆ। ਪ੍ਰੇਮ ਅੰਦਰ ਜਾਏ ਬੱਝ, ਪੀਆ ਪ੍ਰੀਤਮ ਬੇਪਰਵਾਹੀਆ। ਜਨ ਭਗਤਾਂ ਪੜਦਾ ਲਏ ਕੱਜ, ਨਾਮ ਦੁਸ਼ਾਲਾ ਉਪਰ ਪਾਈਆ। ਸਚਖੰਡ ਨਿਵਾਸੀ ਸਾਚੇ ਤਖ਼ਤ ਬਹੇ ਸਜ, ਨਿਰਗੁਣ ਨੂਰ ਕਰ ਰੁਸ਼ਨਾਈਆ। ਸਤਿਜੁਗ ਚਲਾਏ ਸਚ ਜਹਾਜ, ਚੱਪੂ ਅਪਣਾ ਨਾਮ ਲਗਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਚਾਰ ਵਰਨ ਮਾਰੇ ਇਕ ਅਵਾਜ਼, ਸੋਹੰ ਅੱਖਰ ਕਰੇ ਪੜ੍ਹਾਈਆ। ਦਇਆ ਕਰੇ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣੇ ਆਪਣੇ ਗਲੇ ਲਗਾਈਆ। ਨਿਰਗੁਣ ਸਰਗੁਣ ਰਚ ਰਚ ਕਾਜ, ਬ੍ਰਹਮ ਪਾਰਬ੍ਰਹਮ ਕਰੇ ਕੁੜਮਾਈਆ। ਲੇਖਾ ਜਾਣੇ ਧੁਰਦਰਗਾਹੀ ਸ਼ਹਿਨਸ਼ਾਹ ਪਾਤਸ਼ਾਹ ਸਾਚਾ ਰਾਜ, ਰਾਜ ਭੂਪ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਇਕ ਪਰਗਟਾਈਆ। ਸਤਿਗੁਰ ਸੱਚਾ ਹਰਿ ਹਰਿ ਨਾਉਂ, ਆਦਿ ਜੁਗਾਦਿ ਸਮਾਇਆ। ਪੁਰਖ ਅਕਾਲ ਪਿਤਾ ਮਾਉਂ, ਜਨ ਜਨਨੀ ਨਾ ਕੋਇ ਵਖਾਇਆ। ਮਹੱਲ ਅਟੱਲ ਅਗੰਮ ਅਥਾਹੋ, ਸਚਖੰਡ ਦੁਆਰਾ ਇਕ ਸੁਹਾਇਆ। ਭਗਤ ਭਗਵੰਤ ਪਕੜੇ ਬਾਂਹੋਂ, ਸੰਤ ਸੁਹੇਲੇ ਲਏ ਮਿਲਾਇਆ। ਨਿਥਾਵਿਆਂ ਦੇਵੇ ਸਾਚਾ ਥਾਉਂ, ਦਰਗਹਿ ਸਾਚੀ ਆਪ ਬਹਾਇਆ। ਹੰਸ ਬਣਾਏ ਫੜ ਫੜ ਕਾਉਂ, ਕਾਗੋਂ ਹੰਸ ੳਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਰੂ ਸ਼ਬਦ ਵਖਾਇਆ। ਏਕਾ ਸ਼ਬਦ ਗੁਰੂ ਗੁਰ ਚੇਲਾ, ਗੁਰ ਚੇਲਾ ਰੂਪ ਵਟਾਈਆ। ਏਕਾ ਗੁਰੂ ਸੱਜਣ ਸੁਹੇਲਾ, ਗੁਰ ਸ਼ਬਦੀ ਨਾਉਂ ਧਰਾਈਆ। ਏਕਾ ਸਤਿਗੁਰ ਕਰੇ ਮੇਲਾ, ਮਿਲਿਆ ਮੇਲ ਵਿਛੜ ਨਾ ਜਾਈਆ। ਏਕਾ ਵਸੇ ਸਦਾ ਨਵੇਲਾ, ਏਕਾ ਘਟ ਘਟ ਰਿਹਾ ਸਮਾਈਆ। ਏਕਾ ਜਾਣੇ ਆਪਣਾ ਵੇਲਾ, ਥਿਤ ਵਾਰ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਤਿਗੁਰ ਇਕ ਸਮਝਾਈਆ। ਸਤਿਗੁਰ ਸੱਚਾ ਏਕੰਕਾਰ, ਆਦਿ ਜੁਗਾਦਿ ਸਮਾਇਆ। ਗੁਰ ਗੁਰ ਰੂਪ ਸ਼ਬਦੀ ਧਾਰ, ਧਾਰ ਧਾਰ ਨਾਲ ਬੰਧਾਇਆ। ਨਿਰਗੁਣ ਸਰਗੁਣ ਕਰ ਪਸਾਰ, ਬਣ ਪਸਾਰੀ ਵੇਖ ਵਖਾਇਆ। ਦੀਆ ਬਾਤੀ ਕਮਲਾਪਾਤੀ ਕਰ ਤਿਆਰ, ਮਹੱਲ ਅਟੱਲ ਕਰੇ ਰੁਸ਼ਨਾਇਆ। ਬੂੰਦ ਸਵਾਂਤੀ ਠੰਡੀ ਠਾਰ, ਨਿਝਰ ਝਿਰਨਾ ਆਪ ਝਿਰਾਇਆ। ਬੰਦ ਤਾਕੀ ਖੋਲ੍ਹ ਕਿਵਾੜ, ਸਾਚਾ ਮੰਦਰ ਆਪ ਸੁਹਾਇਆ। ਸਾਚੇ ਰਾਕੀ ਹੋ ਅਸਵਾਰ, ਪੁਰਖ ਅਬਿਨਾਸ਼ੀ ਫੇਰਾ ਪਾਇਆ । ਲਹਿਣਾ ਦੇਣਾ ਕਰਜ ਉਤਾਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਅੰਤਮ ਮੂਲ ਚੁਕਾਇਆ। ਅੰਤਮ ਦੇਵੇ ਨਾ ਕੋਇ ਸਹਾਰ, ਸਗਲਾ ਸੰਗ ਨਾ ਕੋਇ ਨਿਭਾਇਆ। ਪੁਰਖ ਅਬਿਨਾਸ਼ੀ ਹੋਇਆ ਖ਼ਬਰਦਾਰ, ਲੱਖ ਚੁਰਾਸੀ ਲਏ ਜਗਾਇਆ। ਵਿਸ਼ਨ ਬ੍ਰਹਮਾ ਸ਼ਿਵ ਦੋਏ ਜੋੜ ਕਰਨ ਨਿਮਸਕਾਰ, ਦਰ ਬੈਠੇ ਸੀਸ ਝੁਕਾਇਆ। ਸਾਡੀ ਆਈ ਅੰਤਮ ਵਾਰ, ਤੂੰ ਲਹਿਣਾ ਰਿਹਾ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਰਤਾਇਆ। ਸਾਚਾ ਖੇਲ ਵਰਤਾਏ ਭਗਵਾਨ, ਕਲਜੁਗ ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਦੇਵੇ ਸਾਚਾ ਮਾਣ, ਸਤਿ ਸਤਿਵਾਦੀ ਆਪ ਪਰਗਟਾਈਆ। ਚਾਰ ਵਰਨਾਂ ਇਕ ਗਿਆਨ, ਊਚ ਨੀਚ ਨਾ ਕੋਇ ਰਖਾਈਆ। ਚਾਰ ਕੁੰਟ ਇਕ ਪਰਧਾਨ, ਹਰਿ ਸ਼ਬਦੀ ਨਾਉਂ ਵਖਾਈਆ। ਚਾਰ ਕੁੰਟ ਇਕ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਝੁਲਾਈਆ। ਚਾਰ ਯੁਗ ਇਕ ਵਿਧਾਨ, ਸੋਹੰ ਮੁਖੀਆ ਮੁੱਖ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਪੀਰ ਅਵਤਾਰ ਨਾ ਵੰਡ ਵੰਡਾਈਆ। ਚਾਰ ਜੁਗ ਏਕਾ ਨਾਮਾ, ਨਮੋ ਮੰਤਰ ਹਰਿ ਦਿੜ੍ਰਾਇੰਦਾ। ਚਾਰ ਯੁਗ ਏਕਾ ਰਾਮਾ, ਰਾਮ ਰਮੱਯਾ ਆਪ ਅਖਵਾਇੰਦਾ। ਚਾਰ ਯੁਗ ਏਕਾ ਸ਼ਾਮਾ, ਏਕਾ ਬੰਸਰੀ ਕਾਹਨ ਵਜਾਇੰਦਾ। ਚਾਰ ਯੁਗ ਇਕ ਪੈਗ਼ਾਮਾ, ਈਸਾ ਮੂਸਾ ਸਿਫ਼ਤ ਸਲਾਹਿੰਦਾ। ਚਾਰ ਯੁਗ ਇਕ ਦਮਾਮਾ, ਨਬੀ ਰਸੂਲ ਆਪ ਅਲਾਇੰਦਾ। ਚਾਰ ਯੁਗ ਏਕਾ ਸਤਿ ਨਾਮਾ, ਨਿਰਗੁਣ ਧਾਰ ਆਪ ਸਮਝਾਇੰਦਾ। ਚਾਰ ਯੁਗ ਏਕਾ ਬਾਣਾ, ਨਿਰਗੁਣ ਸਰਗੁਣ ਆਪ ਵਖਾਇੰਦਾ। ਚਾਰ ਯੁਗ ਏਕਾ ਰਾਣਾ, ਪੁਰਖ ਅਕਾਲ ਤਖ਼ਤ ਸੁਹਾਇੰਦਾ। ਚਾਰ ਯੁਗ ਏਕਾ ਭਾਣਾ, ਹਰਿ ਕਾ ਭਾਣਾ ਨਾ ਕੋਇ ਉਲਟਾਇੰਦਾ। ਚਾਰ ਯੁਗ ਏਕਾ ਖਾਣਾ, ਰਸਨਾ ਜਿਹਵਾ ਨਾਲ ਮਿਲਾਇੰਦਾ। ਚਾਰ ਯੁਗ ਏਕਾ ਗਾਣਾ, ਗੀਤ ਸੁਹਾਗੀ ਇਕ ਸਮਝਾਇੰਦਾ। ਚਾਰ ਯੁਗ ਇਕ ਟਿਕਾਣਾ, ਹਰਿ ਚਰਨ ਓਟ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪੇ ਲਾਇੰਦਾ। ਚਾਰ ਯੁਗ ਏਕਾ ਰਾਗ, ਹਰਿ ਰਾਗੀ ਆਪ ਜਣਾਈਆ। ਚਾਰ ਯੁਗ ਇਕ ਵੈਰਾਗ, ਵਡ ਵੈਰਾਗੀ ਆਪ ਵਖਾਈਆ। ਚਾਰ ਯੁਗ ਏਕਾ ਨਾਦ, ਅਨਾਦੀ ਧੁੰਨ ਸੁਣਾਈਆ। ਚਾਰ ਯੁਗ ਏਕਾ ਜਾਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਚਾਰ ਯੁਗ ਏਕਾ ਸਾਜ, ਬਿਨ ਤੰਦ ਸਿਤਾਰ ਵਜਾਈਆ । ਚਾਰ ਯੁਗ ਏਕਾ ਸਰਨੀ ਜਾਣਾ ਲਾਗ, ਸਤਿਗੁਰ ਪੂਰਾ ਏਕਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਚਾਰ ਯੁਗ ਏਕਾ ਰਾਹ, ਏਕਾ ਘਰ ਵਖਾਇੰਦਾ। ਚਾਰ ਯੁਗ ਇਕ ਮਲਾਹ, ਏਕਾ ਬੇੜਾ ਮਾਤ ਚਲਾਇੰਦਾ। ਚਾਰ ਯੁਗ ਇਕ ਸਲਾਹ, ਸਿਫ਼ਤ ਸਲਾਹੀ ਦਇਆ ਕਮਾਇੰਦਾ। ਚਾਰ ਯੁਗ ਏਕਾ ਨਾ, ਨਾਉਂ ਨਿਰੰਕਾਰਾ ਆਪ ਵਖਾਇੰਦਾ। ਚਾਰ ਯੁਗ ਏਕਾ ਥਾਂ, ਊਚ ਨੀਚ ਵੰਡ ਨਾ ਕੋਇ ਵੰਡਾਇੰਦਾ। ਚਾਰ ਯੁਗ ਪਕੜੇ ਬਾਂਹ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਇੰਦਾ। ਆਪਣੀ ਦਇਆ ਕਰੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਆਦਿ ਜੁਗਾਦੀ ਵਡ ਪਰਤਾਪ, ਵਡ ਪਰਤਾਪੀ ਖੇਲ ਕਰਾਈਆ। ਸਤਿਜੁਗ ਤ੍ਰੇਤਾ ਦੁਆਪਰ ਜੁਗ ਚੌਕੜੀ ਗੁਰ ਅਵਤਾਰਾਂ ਦੱਸਦਾ ਰਿਹਾ ਜਾਪ, ਆਪਣੇ ਨਾਉਂ ਕਰੇ ਪੜ੍ਹਾਈਆ। ਈਸਾ ਕਹੇ ਮੇਰਾ ਬਾਪ, ਏਕਾ ਨੂਰ ਨੂਰ ਖ਼ੁਦਾਈਆ। ਮੁਹੰਮਦ ਕਹੇ ਮੇਟੇ ਸੰਤਾਪ, ਸਗਲਾ ਰੋਗ ਮਿਟਾਈਆ। ਨਾਨਕ ਕਹੇ ਕਮਲਾਪਾਤ, ਪਰਮ ਪੁਰਖ ਸੱਚਾ ਸ਼ਹਿਨਸ਼ਾਹੀਆ। ਗੋਬਿੰਦ ਕਹੇ ਵਸੇ ਸਾਥ, ਪੁਰਖ ਅਕਾਲ ਵਿਛੜ ਨਾ ਜਾਈਆ। ਜੁਗ ਜੁਗ ਵੇਖੇ ਖੇਲ ਤਮਾਸ਼, ਸਚ ਸਿੰਘਾਸਣ ਸੋਭਾ ਪਾਈਆ। ਕੋਟਨ ਕੋਟ ਕਾਹਨ ਕ੍ਰਿਸ਼ਨ ਪਾਵਣ ਰਾਸ, ਕੋਟਨ ਕੋਟ ਰਾਮ ਸੀਤਾ ਜਨਕ ਸਪੁੱਤਰੀ ਰਹੇ ਪਰਨਾਈਆ। ਏਕਾ ਪੁਰਖ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਨਾਉਂ ਧਰਾਈਆ। ਗੁਰ ਅਵਤਾਰਾਂ ਪੂਰੀ ਕਰੇ ਆਸ, ਭਗਤਾਂ ਦੇਵੇ ਮਾਣ ਵਡਿਆਈਆ। ਸੰਤਨ ਲੇਖਾ ਜਾਣੇ ਸ਼ਾਹੋ ਸਾਬਾਸ, ਗੁਰਮੁਖ ਮੇਲਾ ਸਹਿਜ ਸੁਭਾਈਆ। ਗੁਰਸਿਖ ਹੋਏ ਨਾ ਕੋਇ ਨਿਰਾਸ, ਜਿਸ ਜਨ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਇਕ ਵਖਾਈਆ। ਸਤਿਗੁਰ ਪੂਰਾ ਹਰਿ ਹਰਿ ਏਕ, ਦੂਜਾ ਅਵਰ ਨਾ ਕੋਇ ਜਣਾਇੰਦਾ। ਆਦਿ ਜੁਗਾਦਿ ਰਿਹਾ ਵੇਖ, ਨੇਤਰ ਨੈਣ ਨਾ ਕੋਇ ਰਖਾਇੰਦਾ। ਆਪਣਾ ਦੱਸੇ ਨਾ ਕਿਸੇ ਭੇਤ, ਭੇਵ ਆਪਣੇ ਵਿਚ ਛੁਪਾਇੰਦਾ। ਜਨ ਭਗਤਾਂ ਕਰੇ ਸਾਚਾ ਹੇਤ, ਨਿਤ ਨਵਿਤ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਲਗਾਇੰਦਾ। ਸਾਚਾ ਮਾਰਗ ਭਗਤ ਭਗਵਾਨ, ਸਤਿਜੁਗ ਸਚ ਜਣਾਈਆ। ਹਰਿਜਨ ਹਰਿ ਜੂ ਮਿਲੇ ਆਣ, ਆਪ ਆਪਣਾ ਵੇਸ ਵਟਾਈਆ। ਨਿਸ਼ਅੱਖਰ ਕਰੇ ਇਕ ਗਿਆਨ, ਆਤਮ ਪਰਮਾਤਮ ਮੇਲ ਮਿਲਾਈਆ। ਲੇਖਾ ਜਾਣੇ ਦੋ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਚਲਾਈਆ। ਸਾਚਾ ਰਾਹ ਚਲੇ ਸੰਸਾਰ, ਵਡ ਸੰਸਾਰੀ ਆਪ ਚਲਾਇੰਦਾ। ਚਾਰ ਵਰਨ ਇਕ ਪਿਆਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਇੰਦਾ। ਚਾਰ ਵਰਨ ਇਕ ਜੈਕਾਰ, ਸੋਹੰ ਢੋਲਾ ਇਕ ਸੁਣਾਇੰਦਾ। ਬਦਲਿਆ ਚੋਲਾ ਆਪ ਨਿਰੰਕਾਰ, ਪੰਜ ਤੱਤ ਕਾਇਆ ਸੰਗ ਨਾ ਕੋਇ ਲਿਆਇੰਦਾ। ਮਹਾਂਬਲੀ ਉਤਰਿਆ ਆਪਣੀ ਵਾਰ, ਨਾਨਕ ਬੋਲਾ ਪੂਰ ਕਰਾਇੰਦਾ। ਸੰਬਲ ਵਸੇ ਧਾਮ ਨਿਆਰ, ਗੋਬਿੰਦ ਗੁਰ ਗੁਰ ਸਾਲਾਹਿੰਦਾ । ਨਿਹਕਲੰਕਾ ਏਕੰਕਾਰ, ਪਿਤਾ ਪੂਤ ਨਾ ਕੋਇ ਵਡਿਆਇੰਦਾ। ਡੰਕਾ ਵੱਜੇ ਅਗੰਮ ਅਪਾਰ, ਬ੍ਰਹਿਮੰਡਾਂ ਖੰਡਾਂ ਆਪ ਸੁਣਾਇੰਦਾ। ਚਾਰ ਯੁਗ ਦੇ ਗੁਰ ਪੀਰ ਅਵਤਾਰ ਕਰਨ ਨਿਮਸਕਾਰ, ਸੀਸ ਜਗਦੀਸ ਸਰਬ ਝੁਕਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਧੂੜੀ ਮੰਗੇ ਚਰਨ ਛਾਰ, ਮਸਤਕ ਟਿੱਕਾ ਮੰਗ ਮੰਗਾਇੰਦਾ। ਭਗਤ ਭਗਵੰਤ ਦਏ ਦੀਦਾਰ, ਦੀਦ ਈਦ ਚੰਦ ਚੜ੍ਹਾਇੰਦਾ। ਕਲਜੁਗ ਅੰਤ ਖੇਲ ਨਿਆਰ, ਭੇਵ ਕੋਇ ਨਾ ਪਾਇੰਦਾ। ਸਚ ਦੁਆਰਾ ਕਰ ਤਿਆਰ, ਤ੍ਰੈਗੁਣ ਅਤੀਤਾ ਵੇਖ ਵਖਾਇੰਦਾ। ਮੰਦਰ ਮਸੀਤਾ ਸ਼ਿਵਦਵਾਲੇ ਮੱਠ ਮਾਰੇ ਮਾਰ, ਤੀਰ ਅਣਿਆਲਾ ਇਕ ਚਲਾਇੰਦਾ। ਤੀਰਥ ਤਟ ਕਿਨਾਰਾ ਜਾਏ ਹਾਰ, ਅਠਸਠ ਮੂਲ ਨਾ ਕੋਇ ਰਖਾਇੰਦਾ। ਨੌਂ ਖੰਡ ਪ੍ਰਿਥਮੀ ਬੋਲੇ ਇਕ ਜੈਕਾਰ, ਸੱਤਾਂ ਦੀਪਾਂ ਏਕਾ ਰਾਗ ਸੁਣਾਇੰਦਾ। ਆਤਮ ਪਰਮਾਤਮ ਵੱਜਦੀ ਰਹੇ ਸਿਤਾਰ, ਤੰਦੀ ਤੰਦ ਨਾ ਕੋਇ ਵਖਾਇੰਦਾ। ਵਾਸਨਾ ਗੰਦੀ ਕੱਢੇ ਬਾਹਰ, ਜੋ ਜਨ ਰਸਨਾ ਸੋਹੰ ਗਾਇੰਦਾ। ਭਾਗਾ ਮੰਦੀ ਸੁਰਤ ਸਵਾਣੀ ਲਏ ਸੰਭਾਲ, ਸ਼ਬਦ ਹਾਣੀ ਆਪ ਮਿਲਾਇੰਦਾ। ਸਾਚੀ ਬਾਣੀ ਚਲੇ ਨਾਲ ਨਾਲ, ਜੁਗ ਜੁਗ ਵੰਡ ਨਾ ਕੋਇ ਵੰਡਾਇੰਦਾ। ਨਾਨਕ ਗਾਇਆ ਏਕਾ ਏਕੰਕਾਰ, ਗੋਬਿੰਦ ਪੁਰਖ ਅਕਾਲ ਮਨਾਇੰਦਾ। ਮੁਹਮੰਦ ਕਹੇ ਮੇਰਾ ਪਰਵਰਦਿਗਾਰ, ਮੁਕਾਮੇ ਹੱਕ ਡੇਰਾ ਲਾਇੰਦਾ। ਈਸਾ ਕਹੇ ਮੇਰਾ ਸਰਦਾਰ, ਪਿਤਾ ਪੂਤ ਗੋਦ ਰਖਾਇੰਦਾ। ਮੂਸਾ ਦੋਏ ਜੋੜ ਕਰੇ ਨਿਮਸਕਾਰ, ਕੋਹਤੂਰ ਸੀਸ ਝੁਕਾਇੰਦਾ। ਪੁਰਖ ਅਬਿਨਾਸ਼ੀ ਖੇਲ ਅਪਾਰ, ਪਾਰਬ੍ਰਹਮ ਆਪ ਕਰਾਇੰਦਾ। ਕਲਜੁਗ ਅੰਤਮ ਹੋ ਤਿਆਰ, ਤ੍ਰੈਭਵਣ ਧਨੀ ਵੇਸ ਵਟਾਇੰਦਾ। ਚਾਰ ਯੁਗ ਦੇ ਵਿਛੜੇ ਮੇਲੇ ਯਾਰ, ਯਾਰੀ ਯਾਰਾਂ ਨਾਲ ਨਿਭਾਇੰਦਾ। ਡੁੱਬਦੇ ਪਾਥਰ ਲਏ ਤਾਰ, ਪਾਹਨ ਆਪਣਾ ਚਰਨ ਛੁਹਾਇੰਦਾ। ਰਾਤੀਂ ਸੁੱਤਿਆਂ ਲਏ ਉਠਾਲ, ਸੁਰਤੀ ਸ਼ਬਦ ਸ਼ਬਦ ਮਿਲਾਇੰਦਾ। ਪੂਰਬ ਜਨਮ ਘਾਲ ਜੋ ਗਏ ਘਾਲ, ਕਲਜੁਗ ਅੰਤਮ ਲੇਖੇ ਪਾਇੰਦਾ। ਗੁਰਸਿਖ ਤੇਰੇ ਨੇੜ ਨਾ ਆਏ ਕਾਲ, ਰਾਏ ਧਰਮ ਨਾ ਹਿਸਾਬ ਵਖਾਇੰਦਾ। ਚਿਤਰ ਗੁਪਤ ਨਾ ਬਣੇ ਦਲਾਲ, ਲਾੜੀ ਮੌਤ ਨਾਲ ਨਾ ਕੋਇ ਪਰਨਾਇੰਦਾ। ਤੇਰੀ ਸਤਿਗੁਰ ਕਰੇ ਪ੍ਰਿਤਪਾਲ, ਸਤਿਗੁਰੂ ਸ਼ਬਦ ਅਖਵਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਚਲੇ ਨਾਲ ਨਾਲ, ਬਣ ਪਾਂਧੀ ਪੰਧ ਮੁਕਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਗੁਰ ਪੀਰ ਅਵਤਾਰਾਂ ਕੋਲੋਂ ਹੋਇਆ ਨਾ ਹੱਲ ਸੁਆਲ, ਬੇਅੰਤ ਬੇਅੰਤ ਬੇਅੰਤ ਸਰਬ ਗਾਇੰਦਾ। ਕੋਈ ਮੰਦਰ ਮਸਜਦ ਮੱਠ ਵਖਾ ਕੇ ਗਿਆ ਧਰਮਸਾਲ, ਚਾਰ ਦੀਵਾਰੀ ਬਣਤ ਬਣਾਇੰਦਾ। ਨਾਨਕ ਗੋਬਿੰਦ ਕਹੇ ਪੁਰਖ ਅਕਾਲ, ਘਟ ਘਟ ਆਪਣਾ ਆਸਣ ਲਾਇੰਦਾ। ਗੁਰਮੁਖ ਵਿਰਲਾ ਕਰੇ ਪਹਿਚਾਨ, ਜੋ ਗੁਰ ਕਾ ਸ਼ਬਦ ਕਮਾਇੰਦਾ। ਸਤਿਗੁਰ ਸੱਚਾ ਮਿਲੇ ਆਣ, ਘਰ ਘਰ ਵਿਚ ਮੇਲ ਕਰਾਇੰਦਾ। ਬਿਨ ਪੜ੍ਹਿਆਂ ਦੇਵੇ ਗਿਆਨ, ਆਪ ਆਪਣਾ ਨਾਉਂ ਸਮਝਾਇੰਦਾ। ਲੱਖ ਚੁਰਾਸੀ ਲੋਕਮਾਤ ਨਾ ਸਕੇ ਪਛਾਣ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ। ਪੰਡਤ ਪਾਂਧਾ ਮੁੱਲਾ ਸ਼ੇਖ਼ ਗ੍ਰੰਥੀ ਪੰਥੀ ਰਾਗ ਸੁਣ ਸੁਣ ਥੱਕਾ ਕਾਨ, ਅਨਹਦ ਰਾਗ ਨਾ ਕੋਇ ਅਲਾਇੰਦਾ। ਮਾਇਆ ਮਮਤਾ ਹਉਮੇ ਹੰਗਤਾ ਜੂਠ ਝੂਠ ਮਦਿ ਪੀਣ ਖਾਣ, ਅੰਮ੍ਰਿਤ ਰਸ ਨਾ ਕੋਇ ਚਖਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸਨਾ ਹੋਈ ਬਲਵਾਨ, ਗੁਰ ਕਾ ਖੰਡਾ ਸ਼ਬਦ ਨਾ ਕੋਇ ਉਠਾਇੰਦਾ। ਗਿਆਨੀ ਧਿਆਨੀ ਵਡ ਵਿਦਵਾਨੀ ਹੋਏ ਨਾਦਾਨ, ਗੁਣ ਨਿਧਾਨ ਹੱਥ ਕਿਸੇ ਨਾ ਆਇੰਦਾ। ਚਾਰ ਵਰਨ ਹੋਈ ਬੇਈਮਾਨ, ਸਚ ਨਾ ਦਿਸੇ ਕੋਈ ਨਿਸ਼ਾਨ, ਸਾਚਾ ਮੰਦਰ ਨਾ ਕੋਇ ਸੁਹਾਇੰਦਾ। ਪੜ੍ਹ ਪੜ੍ਹ ਥੱਕੇ ਅੰਜੀਲ ਕੁਰਾਨ, ਕਾਇਆ ਕਾਅਬਾ ਸਾਚਾ ਹੱਜ਼ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੇਲਾ ਆਪ ਕਰਾਇੰਦਾ। ਸਤਿਜੁਗ ਸੱਚਾ ਮੇਲ ਮਿਲਾਵਾ, ਭਗਤ ਭਗਵਾਨ ਆਪ ਕਰਾਈਆ। ਗੁਰਮੁਖ ਰੱਖੋ ਇਕੋ ਦਾਅਵਾ, ਦੂਜੀ ਓਟ ਨਾ ਕੋਇ ਤਕਾਈਆ। ਗੁਰੂ ਅਵਤਾਰ ਭਗਤ ਭਗਵੰਤ ਸਾਧ ਸੰਤ ਬਣਾ ਕੇ ਭੇਜਦਾ ਰਿਹਾ ਆਪਣੀਆਂ ਭੁਜਾਂ ਬਾਹਵਾਂ, ਆਪਣਾ ਬਲ ਨਾ ਕਿਸੇ ਜਣਾਈਆ। ਬਿਨ ਕਲਮ ਸ਼ਾਹੀ ਲਿਖਦਾ ਰਿਹਾ ਨਾਵਾਂ, ਨਾ ਸਕੇ ਕੋਇ ਮਿਟਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਏਕੰਕਾਰਾ ਕਰ ਪਸਾਰਾ ਗੁਰ ਅਵਤਾਰਾਂ ਦੇਵੇ ਠੰਡੀਆਂ ਛਾਂਵਾਂ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜਾਤਾ ਪੁਰਖ ਬਿਧਾਤਾ ਦੇਵਣਹਾਰਾ ਨਾਮ ਦਾਤਾ, ਮੇਟਣਹਾਰ ਅੰਧੇਰੀ ਰਾਤਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਏਥੇ ਓਥੇ ਦੇਵੇ ਸਾਥਾ, ਦੋ ਜਹਾਨ ਖੇਲ ਤਮਾਸ਼ਾ, ਵੇਖਣਹਾਰਾ ਹਰਿ ਸਮਰਾਥਾ, ਮਹਿਮਾ ਅਕੱਥ ਕਥੀ ਨਾ ਜਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕੱਟਣਹਾਰਾ ਵਾਟਾ, ਜਨ ਭਗਤਾਂ ਕਰੇ ਪੂਰਾ ਘਾਟਾ, ਇਕੋ ਖੋਲ੍ਹੇ ਆਪਣਾ ਹਾਟਾ, ਸਾਚਾ ਨਾਮ ਹੱਟ ਵਿਕਾਈਆ। ਕਾਇਆ ਮੰਦਰ ਡੂੰਘੀ ਕੰਦਰ ਅੰਮ੍ਰਿਤ ਆਤਮ ਇਕੋ ਬਾਟਾ, ਰਸ ਰਸੀਆ ਦਏ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਹਿਜ ਸੁਭਾਈਆ। ਭਗਤਨ ਮੇਲਾ ਸਹਿਜ ਸੁਭਾ, ਸੁਬਹ ਸ਼ਾਮ ਨਾ ਕੋਇ ਰਖਾਇੰਦਾ। ਸਤਿਜੁਗ ਰੀਤੀ ਦਏ ਚਲਾ, ਚਾਲ ਨਿਰਾਲੀ ਇਕ ਰਖਾਇੰਦਾ । ਨਿਰਗੁਣ ਨੂਰ ਡਗਮਗਾ, ਸਰਗੁਣ ਅੰਧੇਰ ਮਿਟਾਇੰਦਾ। ਏਕਾ ਘਰ ਦਏ ਵਸਾ, ਘਰ ਘਰ ਵਿਚ ਸੋਭਾ ਪਾਇੰਦਾ। ਏਕਾ ਮੰਤਰ ਦਏ ਜਪਾ, ਏਕਾ ਨਾਮ ਨਾਮ ਵਡਿਆਇੰਦਾ। ਏਕਾ ਟੱਲ ਦਏ ਖੜਕਾ, ਏਕਾ ਬਾਂਗ ਸਦਾ ਅਲਾਇੰਦਾ। ਇਕ ਜੈਕਾਰਾ ਦਏ ਬੁਲਾ, ਪੁਰਖ ਅਕਾਲ ਇਕ ਮਨਾਇੰਦਾ। ਇਕ ਹੁਲਾਰਾ ਦਏ ਦਵਾ, ਪੁਰੀਆਂ ਲੋਆਂ ਪਾਰ ਕਰਾਇੰਦਾ। ਸੁੰਨ ਅਗੰਮੀ ਡੇਰਾ ਢਾਹ, ਥਿਰ ਘਰ ਆਪਣਾ ਰਾਗ ਸੁਣਾਇੰਦਾ। ਥਿਰ ਘਰ ਨਾਦ ਦਏ ਵਖਾ, ਸਚਖੰਡ ਦੁਆਰੇ ਆਪ ਬਹਾਇੰਦਾ। ਸਚਖੰਡ ਦੁਆਰੇ ਆਪ ਬਹਾ, ਸ਼ਰਨਗਤ ਇਕ ਰਖਾਇੰਦਾ। ਅੰਤਮ ਜੋਤੀ ਜੋਤ ਮੇਲ ਮਿਲਾ, ਨਿਰਗੁਣ ਨਿਰਗੁਣ ਵਿਚ ਟਿਕਾਇੰਦਾ। ਕਲਜੁਗ ਅੰਤਮ ਭਗਤ ਭਗਵਾਨ ਦੋਹਾਂ ਚੜ੍ਹਿਆ ਚਾਅ, ਲੱਖ ਚੁਰਾਸੀ ਜੀਵ ਜੰਤ ਸਰਬ ਕੁਰਲਾਇੰਦਾ। ਅੰਤਮ ਰਾਏ ਧਰਮ ਦੇਣਾ ਫਾਹ, ਅੱਗੇ ਹੋ ਨਾ ਕੋਇ ਬਚਾਇੰਦਾ। ਪੁਰਖ ਅਬਿਨਾਸ਼ੀ ਏਕਾ ਮਿਥੇ ਸਾਹ, ਦਿਵਸ ਦਿਹਾੜਾ ਆਪਣੇ ਹੱਥ ਰਖਾਇੰਦਾ। ਮਨਮੁਖ ਜੀਵਾਂ ਲਾੜੀ ਮੌਤ ਨਾਲ ਕਰੇ ਨਕਾਹ, ਕੀਤਾ ਨਕਾਹ ਟੁਟ ਕਦੇ ਨਾ ਜਾਇੰਦਾ। ਜੋ ਸਤਿਗੁਰ ਸ਼ਬਦ ਗਏ ਭੁਲਾ, ਤਿਸ ਰਾਮ ਕ੍ਰਿਸ਼ਨ ਨਾਨਕ ਗੋਬਿੰਦ ਅੱਗੇ ਹੋ ਨਾ ਕੋਇ ਛੁਡਾਇੰਦਾ। ਅਰਜਨ ਬਾਣੀ ਨਾ ਹੋਏ ਸਹਾ, ਜਮ ਕਾ ਫਾਸ ਨਾ ਕੋਇ ਤੁੜਾਇੰਦਾ। ਰਾਏ ਧਰਮ ਦਏ ਸਜ਼ਾ, ਅੱਠ ਦਸ ਕੁੰਡ ਆਪ ਭੁਵਾਇੰਦਾ। ਸਾਰੇ ਕਰਨ ਹਾਏ ਹਾ, ਹਾਹਾਕਾਰ ਆਪ ਮਚਾਇੰਦਾ। ਗੁਰ ਪੀਰ ਅਵਤਾਰ ਪੈਗ਼ੰਬਰ ਕਹਿਣ ਨਿਹਕਲੰਕ ਗਿਆ ਆ, ਸਾਡਾ ਵਸ ਕੋਇ ਨਾ ਜਾਇੰਦਾ। ਜਿਸ ਦਾ ਨਾਂ ਆਏ ਧਿਆ, ਖਾਣੀ ਬਾਣੀ ਨਾਲ ਸਲਾਹਿੰਦਾ। ਜਿਸ ਨੂੰ ਦੱਸ ਕੇ ਆਏ ਖ਼ੁਦਾ, ਸੋ ਖ਼ੁਦਾ ਫੇਰਾ ਪਾਇੰਦਾ। ਜਿਸ ਦੇ ਅੱਗੇ ਰਹਿਮਤ ਮੰਗਦੇ ਆਏ ਦੁਆ, ਸੋ ਦੋਏ ਦੋਏ ਰੂਪ ਵਟਾਇੰਦਾ। ਲੋਕਮਾਤ ਪਹਿਲੋਂ ਸਾਨੂੰ ਕੀਤਾ ਜੁਦਾ, ਦਰ ਦੁਆਰੇ ਸਦ ਨਾਤਾ ਮਾਤ ਤੁੜਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਆਦਿ ਜੁਗਾਦੀ ਜਾਣੇ ਆਪਣੀ ਅਦਾ, ਇਹਦਾ ਭੇਵ ਕੋਇ ਨਾ ਪਾਇੰਦਾ। ਨਾ ਕੋਈ ਵਖਾਏ ਆਪਣੀ ਪਾਰ ਹੱਦਾ, ਮਹਿਦੂਦ ਆਪਣੀ ਹੱਦ ਰਖਾਇੰਦਾ। ਚਾਰ ਜੁਗ ਬਣ ਬਣ ਸੇਵਾਦਾਰ, ਅਸੀਂ ਦੇਂਦੇ ਆਏ ਸੱਦਾ, ਧੁਰ ਫ਼ਰਮਾਣਾ ਹੁਕਮ ਮਾਤ ਸੁਣਾਇੰਦਾ। ਹੁਕਮੇ ਅੰਦਰ ਗੁਰੂ ਅਵਤਾਰ ਸਭ ਬੱਧਾ, ਪੱਲੂ ਪੱਲਾ ਨਾ ਕੋਇ ਛੁਡਾਇੰਦਾ। ਪੁਰਖ ਅਬਿਨਾਸ਼ੀ ਕਰੇ ਖੇਲ ਨਾ ਬੁੱਢਾ ਨਾ ਨੱਢਾ, ਬਾਲ ਜਵਾਨ ਨਾ ਵੇਸ ਵਟਾਇੰਦਾ। ਨੌਂ ਖੰਡ ਪ੍ਰਿਥਮੀ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਸਮੁੰਦ ਸਾਗਰ ਡੂੰਘੀ ਖਾਰੀ ਕਿਸੇ ਨਾ ਲੱਭਾ, ਨਿਰਗੁਣ ਹੱਥ ਕਿਸੇ ਨਾ ਆਈਆ। ਜੁਗਾ ਜੁਗੰਤਰ ਲੋਕਮਾਤ ਆਵੇ ਕਰ ਕਰ ਅਜ ਪੱਜਾ, ਜਨ ਭਗਤਾਂ ਹੋਏ ਸਹਾਈਆ। ਜੁਗ ਚੌਕੜੀ ਲੱਖ ਚੁਰਾਸੀ ਜੀਵ ਜੰਤ ਖਾ ਖਾ ਹਰਿ ਜੂ ਅਜੇ ਮੂਲ ਨਾ ਰੱਜਾ, ਆਪਣੀ ਤ੍ਰਿਸਨਾ ਨਾ ਕੋਇ ਬੁਝਾਈਆ । ਕਲਜੁਗ ਅੰਤਮ ਆਇਆ ਭੱਜਾ, ਮਹਾਂਕਾਲ ਚਰਨਾਂ ਹੇਠ ਦਬਾਈਆ। ਗੋਬਿੰਦ ਨਗਰੀ ਅੰਦਰ ਸਜਾ, ਸਚ ਸਿੰਘਾਸਣ ਸੋਭਾ ਪਾਈਆ। ਬਾਹਰੋਂ ਆਪਣਾ ਪੜਦਾ ਕੱਜਾ, ਪੰਜ ਤੱਤ ਓਢਨੀ ਇਕ ਵਖਾਈਆ। ਨਾ ਕੋਈ ਲੋਕ ਰੱਖੇ ਲੱਜਾ, ਜਨ ਭਗਤਾਂ ਲਾਜ ਆਪ ਰਖਾਈਆ। ਬਿਨ ਨਗਾਰਿਉਂ ਆਪੇ ਵੱਜਾ, ਚੋਟ ਏਕਾ ਏਕ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਸਾਚਾ ਆਪਣੇ ਹੱਥ ਰਖਾਈਆ। ਸਤਿਜੁਗ ਰੱਖੇ ਆਪਣੇ ਹੱਥ, ਹਰਿ ਮਿਹਰਵਾਨ ਮਿਹਰਵਾਨਾ। ਜੁਗ ਜੁਗ ਚਲਾਏ ਰਥ, ਲੇਖਾ ਜਾਣੇ ਦੋ ਜਹਾਨਾਂ। ਸ਼ਬਦ ਅਨਾਦੀ ਏਕਾ ਗਥ, ਬੋਧ ਅਗਾਧ ਗਾਏ ਤਰਾਨਾ। ਲੱਖ ਚੁਰਾਸੀ ਦੇਵੇ ਸਾਥ, ਘਰ ਘਰ ਅੰਤਮ ਬੰਨ੍ਹੇ ਗਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਮਰਦ ਮਰਦਾਨਾ। ਮਰਦ ਮਰਦਾਨਾ ਹਰਿ ਜੂ ਹਰਿ, ਜੋਧਾ ਸੂਰਬੀਰ ਬਲਵਾਨ। ਨਿਰਭੌ ਨਾ ਰੱਖੇ ਭੈ ਡਰ, ਜੁਗ ਜੁਗ ਖੇਲ ਕਰੇ ਮਹਾਨ। ਕਲਜੁਗ ਅੰਤਮ ਜਾਏ ਹਰ, ਨਾਤਾ ਤੁਟੇ ਵਿਚ ਜਹਾਨ। ਸਤਿਜੁਗ ਸਾਚਾ ਧਰਨੀ ਉਪਰ ਦੇਵੇ ਧਰ, ਦਇਆਵਾਨ ਹੋਏ ਭਗਵਾਨ। ਭਗਤਾਂ ਫੜਾਏ ਆਪਣਾ ਲੜ, ਲੱਖ ਚੁਰਾਸੀ ਵਿਚੋਂ ਕਰ ਪਛਾਣ। ਸਾਚੇ ਪੌੜ੍ਹੇ ਜਾਏ ਚੜ੍ਹ, ਚੜ੍ਹ ਚੜ੍ਹ ਵੇਖੇ ਸਚ ਮਕਾਨ । ਆਪਣਾ ਅੱਖਰ ਆਪੇ ਪੜ੍ਹ, ਆਤਮ ਪਰਮਾਤਮ ਦਏ ਗਿਆਨ। ਸੋ ਪੁਰਖ ਨਿਰੰਜਣ ਨਰਾਇਣ ਨਰ, ਹੰ ਬ੍ਰਹਮ ਅੰਸ ਬੰਸ ਸਰਬੰਸ ਕਰੇ ਕਲਿਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਨਾਉਂ ਕਰੇ ਪਰਧਾਨ। ਆਪਣਾ ਨਾਉਂ ਕਰੇ ਪਰਧਾਨਾ, ਪਰਧਾਨਗੀ ਦੋ ਜਹਾਨ ਵਖਾਈਆ। ਏਕਾ ਦੇਵੇ ਸਚ ਪਰਵਾਨਾ, ਲੱਖ ਚੁਰਾਸੀ ਹੱਥ ਫੜਾਈਆ। ਏਕਾ ਬੰਨ੍ਹੇ ਸਤਿ ਸਤਿਵਾਦੀ ਗਾਨਾ, ਆਤਮ ਪਰਮਾਤਮ ਹੋਏ ਕੁੜਮਾਈਆ। ਭਗਤ ਭਗਵੰਤ ਖੇਲ ਮਹਾਨਾ, ਖ਼ਾਲਕ ਖ਼ਲਕ ਵਿਚ ਵਖਾਈਆ। ਆਪਣਾ ਨਾਉਂ ਰੱਖ ਵਿਸ਼ਨੂੰ ਭਗਵਾਨਾ, ਵਿਸ਼ਵ ਆਪਣੀ ਧਾਰ ਚਲਾਈਆ। ਸੋਹੰ ਸ਼ਬਦ ਸਚ ਤਰਾਨਾ, ਤ੍ਰੈਗੁਣ ਅਤੀਤਾ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਹਰਿ ਕਰਨਾ, ਕਰਨਹਾਰ ਕਰਤਾਰਾ। ਲੇਖਾ ਜਾਣੇ ਚਾਰ ਵਰਨਾਂ, ਬਰਨ ਅਠਾਰਾਂ ਪਾਵੇ ਸਾਰਾ। ਜਨ ਭਗਤਾਂ ਖੋਲ੍ਹੇ ਨੇਤਰ ਹਰਨਾ ਫਰਨਾ, ਨਾਤਾ ਤੋੜੇ ਬੰਦ ਕਿਵਾੜਾ। ਭੈ ਚੁੱਕੇ ਮਰਨਾ ਡਰਨਾ, ਜੀਵਣ ਮਰਨ ਏਕਾ ਰੰਗ ਏਕਾ ਘਰ ਪਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਇਕ ਸਹਾਰਾ, ਸਚ ਸਹਾਰਾ ਸ਼ਰਨ ਸ਼ਰਨਾ, ਸਰਨਗਤ ਇਕ ਜਣਾਇੰਦਾ। ਭਗਵਾਨ ਭਗਤ ਮਿਲਣ ਦਾ ਰੱਖੇ ਚਾਅ, ਚਾਉ ਘਨੇਰਾ ਨਾ ਕਿਸੇ ਜਣਾਇੰਦਾ। ਕਲਜੁਗ ਅੰਤਮ ਫੇਰਾ ਪਾ, ਨਾੜ ਬਹੱਤਰ ਫੋਲ ਫੋਲਾਇੰਦਾ। ਨਾਮੇ ਲਹਿਣਾ ਦਏ ਚੁਕਾ, ਬਹੱਤਰ ਰੂਪ ਅਨੂਪ ਵਟਾਇੰਦਾ। ਕੱਖਾਂ ਕੁਲੀ ਛੱਪਰ ਛੰਨ ਛੁਹਾ, ਛਹਿਬਰ ਆਪਣੇ ਨਾਮ ਲਗਾਇੰਦਾ। ਏਕਾ ਵਸਤ ਝੋਲੀ ਪਾ, ਖਾਲੀ ਝੋਲੀ ਆਪ ਭਰਾਇੰਦਾ। ਕੀਤਾ ਕੌਲ ਦਏ ਨਿਭਾ, ਕੀਤੀ ਹਰਿ ਭੁੱਲ ਨਾ ਜਾਇੰਦਾ। ਕਲਜੁਗ ਅੰਤਮ ਵੇਸ ਵਟਾ, ਬਹੱਤਰ ਭਗਤ ਆਪ ਉਠਾਇੰਦਾ। ਸਚ ਮਹੱਲਾ ਦਏ ਵਸਾ, ਛੱਤੀ ਯੁਗ ਦਾ ਮੂਲ ਮੁਕਾਇੰਦਾ। ਸਤਿ ਦਰਬਾਰੇ ਆਸਣ ਲਾ, ਸਚ ਸਿੰਘਾਸਣ ਇਕ ਸੁਹਾਇੰਦਾ। ਸਾਡੇ ਤਿੰਨ ਹੱਥ ਬੰਕ ਦਏ ਵਡਿਆ, ਰਵਦਾਸ ਚੁਮਾਰਾ ਨਾਲ ਮਿਲਾਇੰਦਾ। ਜਨ ਭਗਤਾਂ ਅੰਦਰ ਦਏ ਬਹਾ, ਬਾਹਰ ਫੇਰ ਨਾ ਕੋਇ ਕਢਾਇੰਦਾ। ਜਿਸ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲਿਆ ਧਿਆ, ਸੋ ਜਨ ਜਨਮ ਮਰਨ ਵਿਚ ਨਾ ਆਇੰਦਾ। ਵਿਸ਼ਨ ਬ੍ਰਹਮਾ ਸ਼ਿਵ ਗੁਰਸਿਖ ਤੇਰੇ ਅੱਗੇ ਸੀਸ ਰਹੇ ਝੁਕਾ, ਜਿਸ ਸਿਰ ਸਤਿਗੁਰ ਹੱਥ ਟਿਕਾਇੰਦਾ। ਲੱਗੀ ਪ੍ਰੀਤੀ ਤੋੜ ਲਏ ਨਿਭਾ, ਅਧਵਿਚਕਾਰ ਨਾ ਕੋਇ ਤੁੜਾਇੰਦਾ। ਜਨਮ ਜਨਮ ਦੀ ਸ਼ਾਹੀ ਦਏ ਧੁਵਾ, ਦੁਰਮਤ ਮੈਲ ਨਾ ਕੋਇ ਰਖਾਇੰਦਾ। ਜੁਗ ਜੁਗ ਵਿਛੜੇ ਲਏ ਮਿਲਾ, ਮਿਲ ਮਿਲ ਆਪਣੀ ਖ਼ੁਸ਼ੀ ਮਨਾਇੰਦਾ। ਜਨ ਭਗਤ ਦੁਆਰਾ ਲਿਆ ਵਸਾ, ਭਗਤਾਂ ਅੰਦਰ ਆਪਣਾ ਆਸਣ ਲਾਇੰਦਾ। ਬਾਹਰੋਂ ਕਿਸੇ ਦਿਸੇ ਨਾ, ਡੂੰਘੀ ਕੰਦਰ ਉਚੇ ਮੰਦਰ ਸਾਚੀ ਸੇਜ ਸੁਹਾਇੰਦਾ। ਪਹਿਲੋਂ ਪੂਰਬ ਜਨਮ ਦੇ ਬਖ਼ਸ਼ੇ ਸਰਬ ਗੁਨਾਹ, ਫੇਰ ਆਪਣਾ ਦਰਸ ਦਿਖਾਇੰਦਾ। ਜਿਸ ਜਨ ਆਪਣਾ ਦਰਸ ਦਏ ਦਿਖਾ, ਤਿਸ ਜੋਤੀ ਜੋਤ ਮਿਲਾਇੰਦਾ। ਸਤਿਜੁਗ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਾ ਕਿਸੇ ਨਾ ਲੈਣਾ ਨਾਂ, ਭਗਤ ਭਗਵੰਤ ਇਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਕ ਆਪ ਸੁਹਾਇੰਦਾ। ਸੁਹਾਏ ਬੰਕ ਭਗਤ ਦੁਆਰਾ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਮਹੱਲ ਅਟੱਲ ਉਚ ਮੁਨਾਰਾ ਗ਼ਰੀਬ ਨਿਵਾਜ਼ਾ ਵੇਖ ਵਖਾਈਆ। ਗ਼ਰੀਬ ਨਿਮਾਣਿਆਂ ਦਏ ਸਹਾਰਾ, ਚਰਨ ਸਰਨ ਸਰਨ ਸਰਨਾਈਆ। ਲੇਖਾ ਮੁੱਕੇ ਚਾਰ ਯਾਰਾ, ਯਾਰੀ ਯਾਰ ਨਾ ਕੋਇ ਹੰਢਾਈਆ। ਇਕੋ ਭਗਤ ਲੱਗੇ ਹਰਿ ਪਿਆਰਾ, ਪਰਮ ਪੁਰਖ ਪ੍ਰੇਮ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਦੇਵੇ ਦਾਨ, ਸਤਿ ਸਤਿਵਾਦੀ ਸੱਚਾ ਮਾਹੀਆ।