Granth 11 Likhat 127: 8 Chet 2019 Bikarmi Sukhdev Singh de Greh Pind Kalla Jila Amritsar

੮ ਚੇਤ ੨੦੧੯ ਬਿਕ੍ਰਮੀ ਸੁਖਦੇਵ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਸਤਿਗੁਰ ਸੱਚਾ ਜਾਣੀਏ, ਸੋ ਪੁਰਖ ਨਿਰੰਜਣ ਸ਼ਹਿਨਸ਼ਾਹ। ਸਤਿਗੁਰ ਸੱਚਾ ਜਾਣੀਏ, ਹਰਿ ਪੁਰਖ ਨਿਰੰਜਣ ਬੇਪਰਵਾਹ। ਸਤਿਗੁਰ ਸੱਚਾ ਜਾਣੀਏ, ਏਕੰਕਾਰਾ ਇਕ ਮਲਾਹ। ਸਤਿਗੁਰ ਸੱਚਾ ਜਾਣੀਏ, ਆਦਿ ਨਿਰੰਜਣ ਨੂਰ ਰੁਸ਼ਨਾ। ਸਤਿਗੁਰ ਸੱਚਾ ਜਾਣੀਏ, ਅਬਿਨਾਸ਼ੀ ਕਰਤਾ ਵਸੇ ਹਰ ਘਟ ਥਾਂ। ਸਤਿਗੁਰ ਸੱਚਾ ਜਾਣੀਏ, ਸ੍ਰੀ ਭਗਵਾਨ ਸਚ ਨਿਸ਼ਾਨਾ ਰਿਹਾ ਝੁਲਾ। ਸਤਿਗੁਰ ਸੱਚਾ ਜਾਣੀਏ, ਪਾਰਬ੍ਰਹਮ ਰੂਪ ਰੰਗ ਰੇਖ ਰਿਹਾ ਨਾ ਕੋਇ ਵਖਾ। ਸਤਿਗੁਰ ਸੱਚਾ ਜਾਣੀਏ, ਅਨਭਵ ਪਰਕਾਸ਼ ਰਿਹਾ ਕਰਾ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਰਿਹਾ ਡਗਮਗਾ। ਸਤਿਗੁਰ ਸੱਚਾ ਜਾਣੀਏ, ਆਪਣੀ ਇਛਿਆ ਰਿਹਾ ਪਰਗਟਾ। ਸਤਿਗੁਰ ਸੱਚਾ ਜਾਣੀਏ, ਸਚਖੰਡ ਦੁਆਰ ਰਿਹਾ ਬਣਾ। ਸਤਿਗੁਰ ਸੱਚਾ ਜਾਣੀਏ, ਸਚ ਸਿੰਘਾਸਣ ਰਿਹਾ ਸੁਹਾ। ਸਤਿਗੁਰ ਸੱਚਾ ਜਾਣੀਏ, ਸ਼ਾਹੋ ਭੂਪ ਆਪਣਾ ਨਾਉਂ ਰਿਹਾ ਧਰਾ। ਸਤਿਗੁਰ ਸੱਚਾ ਜਾਣੀਏ, ਸੀਸ ਜਗਦੀਸ ਤਾਜ਼ ਰਿਹਾ ਟਿਕਾ। ਸਤਿਗੁਰ ਸੱਚਾ ਜਾਣੀਏ, ਸਚਖੰਡ ਦੁਆਰੇ ਬਣੇ ਸਾਚਾ ਹੁਕਮਰਾਂ। ਸਤਿਗੁਰ ਸੱਚਾ ਜਾਣੀਏ, ਧੁਰ ਫ਼ਰਮਾਣਾ ਰਿਹਾ ਸੁਣਾ। ਸਤਿਗੁਰ ਸੱਚਾ ਜਾਣੀਏ, ਦਰ ਦਰਵੇਸ਼ ਰਿਹਾ ਕਹਾ। ਸਤਿਗੁਰ ਸੱਚਾ ਜਾਣੀਏ, ਨਿਉਂ ਨਿਉਂ ਸੀਸ ਰਿਹਾ ਝੁਕਾ। ਸਤਿਗੁਰ ਸੱਚਾ ਜਾਣੀਏ, ਨਾਰੀ ਕੰਤ ਰੂਪ ਰਿਹਾ ਵਟਾ। ਸਤਿਗੁਰ ਸੱਚਾ ਜਾਣੀਏ, ਨਿਰਗੁਣ ਨਿਰਗੁਣ ਸੇਜਾ ਰਿਹਾ ਹੰਢਾ। ਸਤਿਗੁਰ ਸੱਚਾ ਜਾਣੀਏ, ਮਹੱਲ ਅਟੱਲ ਰਿਹਾ ਸਮਾ। ਸਤਿਗੁਰ ਸਚ ਜਾਣੀਏ, ਆਪਣੀ ਘਾੜਤ ਰਿਹਾ ਘੜਾ। ਸਤਿਗੁੁਰ ਸੱਚਾ ਜਾਣੀਏ, ਦਾਈ ਦਾਇਆ ਬਣ ਬਣ ਸੇਵਾ ਰਿਹਾ ਕਮਾ। ਸਤਿਗੁਰ ਸੱਚਾ ਜਾਣੀਏ, ਆਪਣੀ ਗੋਦੀ ਰਿਹਾ ਸਹਾ। ਸਤਿਗੁਰ ਸੱਚਾ ਜਾਣੀਏ, ਸ਼ਬਦ ਦੁਲਾਰਾ ਰਿਹਾ ਜਾ। ਸਤਿਗੁਰ ਸੱਚਾ ਜਾਣੀਏ, ਥਿਰ ਘਰ ਆਪਣਾ ਰੰਗ ਰਿਹਾ ਰੰਗਾ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾ। ਸਤਿਗੁਰ ਸੱਚਾ ਜਾਣੀਏ, ਸੋ ਪੁਰਖ ਨਿਰੰਜਣ ਸਾਚਾ ਮੀਤ, ਸਤਿਗੁਰ ਸੱਚਾ ਜਾਣੀਏ, ਹਰਿ ਪੁਰਖ ਨਿਰੰਜਣ ਇਕ ਅਨਡੀਠ। ਸਤਿਗੁਰ ਸੱਚਾ ਜਾਣੀਏ, ਏਕੰਕਾਰਾ ਆਦਿ ਜੁਗਾਦਿ ਚਲਾਏ ਆਪਣੀ ਰੀਤ। ਸਤਿਗੁਰ ਸੱਚਾ ਜਾਣੀਏ, ਆਦਿ ਨਿਰੰਜਣ ਠਾਂਡਾ ਸੀਤ। ਸਤਿਗੁਰ ਸੱਚਾ ਜਾਣੀਏ, ਅਬਿਨਾਸ਼ੀ ਕਰਤਾ ਪੱਤਤ ਪੁਨੀਤ। ਸਤਿਗੁਰ ਸੱਚਾ ਜਾਣੀਏ, ਸ੍ਰੀ ਭਗਵਾਨ ਵਸਣਹਾਰਾ ਹਸਤ ਕੀਟ। ਸਤਿਗੁਰ ਸੱਚਾ ਜਾਣੀਏ, ਪਾਰਬ੍ਰਹਮ ਬ੍ਰਹਮ ਰੱਖੇ ਏਕਾ ਪ੍ਰੀਤ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਗੀਤ। ਸਤਿਗੁਰ ਸੱਚਾ ਜਾਣੀਏ, ਏਕਾ ਏਕ ਗੋਬਿੰਦ। ਸਤਿਗੁਰ ਸੱਚਾ ਜਾਣੀਏ, ਹਰਿ ਦਾਤਾ ਗੁਣੀ ਗਹਿੰਦ। ਸਤਿਗੁਰ ਸੱਚਾ ਜਾਣੀਏ, ਸੂਰਬੀਰ ਸਦਾ ਬਖ਼ਸ਼ੰਦ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਦਾ ਬਖ਼ਸ਼ੰਦ। ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦੀ ਦੀਨ ਦਿਆਲ। ਸਤਿਗੁਰ ਸੱਚਾ ਜਾਣੀਏ, ਨਿਰਗੁਣ ਨਿਰਗੁਣ ਉਪਜਾਏ ਆਪਣਾ ਲਾਲ। ਸਤਿਗੁਰ ਸੱਚਾ ਜਾਣੀਏ, ਸਚਖੰਡ ਵਸੇ ਸੱਚੀ ਧਰਮਸਾਲ। ਸਤਿਗੁਰ ਸੱਚਾ ਜਾਣੀਏ, ਬਿਨ ਤੇਲ ਬਾਤੀ ਦੀਪਕ ਦੇਵੇ ਬਾਲ। ਸਤਿਗੁਰ ਸੱਚਾ ਜਾਣੀਏ, ਬੋਧ ਅਗਾਧੀ ਸੁਣਾਏ ਆਪਣਾ ਗਾਣ। ਸਤਿਗੁਰ ਸੱਚਾ ਜਾਣੀਏ, ਸਤਿ ਸਤਿਵਾਦੀ ਦੋ ਜਹਾਨ ਵਖਾਏ ਨਿਸ਼ਾਨ। ਸਤਿਗੁਰ ਸੱਚਾ ਜਾਣੀਏ, ਨਿਰਗੁਣ ਨਿਰਗੁਣ ਦੇਵੇ ਦਾਨ। ਸਤਿਗੁਰ ਸੱਚਾ ਜਾਣੀਏ, ਵਿਸ਼ਨ ਬ੍ਰਹਮਾ ਸ਼ਿਵ ਕਰੇ ਪਰਧਾਨ। ਸਤਿਗੁਰ ਸੱਚਾ ਜਾਣੀਏ, ਤ੍ਰੈਗੁਣ ਮਾਇਆ ਖੇਲ ਕਰੇ ਮਹਾਨ। ਸਤਿਗੁਰ ਸੱਚਾ ਜਾਣੀਏ, ਪੰਜ ਤੱਤ ਪਰਗਟਾਏ ਆਪਣਾ ਨਾਮ। ਸਤਿਗੁਰ ਸੱਚਾ ਜਾਣੀਏ, ਬ੍ਰਹਿਮੰਡ ਖੰਡ ਪੁਰੀ ਲੋਅ ਬਣਾਏ ਅਨਡਿਠ ਮਕਾਨ। ਸਤਿਗੁਰ ਸੱਚਾ ਜਾਣੀਏ, ਰਵ ਸਸ ਸੂਰਜ ਚੰਦ ਵੇਖੇ ਮਾਰ ਧਿਆਨ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਸ੍ਰੀ ਭਗਵਾਨ। ਸਤਿਗੁਰ ਸੱਚਾ ਜਾਣੀਏ, ਏਕਾ ਏਕ ਸ੍ਰੀ ਭਗਵਾਨਾ। ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦਿ ਝੁਲਾਏ ਨਿਸ਼ਾਨਾ। ਸਤਿਗੁਰ ਸੱਚਾ ਜਾਣੀਏ, ਏਕਾ ਰਾਗ ਸੁਣਾਏ ਤਰਾਨਾ। ਸਤਿਗੁਰ ਸੱਚਾ ਜਾਣੀਏ, ਏਕਾ ਮੰਦਰ ਵਸੇ ਮਕਾਨਾ। ਸਤਿਗੁਰ ਸੱਚਾ ਜਾਣੀਏ, ਏਕਾ ਨੂਰ ਨੂਰ ਨੁਰਾਨਾ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਦੋ ਜਹਾਨਾ। ਸਤਿਗੁਰ ਸੱਚਾ ਜਾਣੀਏ, ਸੋ ਪੁਰਖ ਨਿਰੰਜਣ ਏਕ। ਸਤਿਗੁਰ ਸੱਚਾ ਜਾਣੀਏ, ਦੇਵਣਹਾਰਾ ਸਾਚੀ ਟੇਕ। ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦੀ ਕਰੇ ਹੇਤ। ਸਤਿਗੁਰ ਸੱਚਾ ਜਾਣੀਏ, ਅਨਭਵ ਖੋਲ੍ਹੇ ਆਪਣਾ ਭੇਤ। ਸਤਿਗੁਰ ਸੱਚਾ ਜਾਣੀਏ, ਬਿਨ ਨੇਤਰ ਲਏ ਵੇਖ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਰੱਖੇ ਸਾਇਆ ਹੇਠ। ਸਤਿਗੁਰ ਸੱਚਾ ਜਾਣੀਏ, ਸੂਰਬੀਰ ਸੁਲਤਾਨ। ਸਤਿਗੁਰ ਸੱਚਾ ਜਾਣੀਏ, ਏਕਾ ਦੇਵੇ ਨਾਮ ਨਿਸ਼ਾਨ। ਸਤਿਗੁਰ ਸੱਚਾ ਜਾਣੀਏ, ਏਕਾ ਦੇਵੇ ਸਚ ਗਿਆਨ। ਸਤਿਗੁਰ ਸੱਚਾ ਜਾਣੀਏ, ਏਕਾ ਰਾਗ ਸੁਣਾਏ ਕਾਨ। ਸਤਿਗੁਰ ਸੱਚਾ ਜਾਣੀਏ, ਏਕਾ ਵਸਤ ਦੇਵੇ ਪੀਣ ਖਾਣ। ਸਤਿਗੁਰ ਸੱਚਾ ਜਾਣੀਏ, ਏਕਾ ਤੀਰ ਨਿਰਾਲਾ ਮਾਰੇ ਬਾਣ। ਸਤਿਗੁਰ ਸੱਚਾ ਜਾਣੀਏ, ਲੇਖਾ ਜਾਣੇ ਦੋ ਜਹਾਨ। ਸਤਿਗੁਰ ਸੱਚਾ ਜਾਣੀਏ ਦਿਵਸ ਰੈਣ, ਰੈਣ ਦਿਵਸ ਆਪਣਾ ਦਰਸ਼ਨ ਦੇਵੇ ਆਣ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਮਾਣਿਆਂ ਦੇਵੇ ਆਪਣਾ ਮਾਣ। ਸਤਿਗੁਰ ਸੱਚਾ ਜਾਣੀਏ, ਨਿਰਧਨ ਸਰਧਨ ਪਾਵੇ ਸਾਰ। ਸਤਿਗੁਰ ਸੱਚਾ ਜਾਣੀਏ, ਲੇਖਾ ਜਾਣੇ ਵਾਰੋ ਵਾਰ। ਸਤਿਗੁਰ ਸੱਚਾ ਜਾਣੀਏ, ਭਰਮ ਭੁਲੇਖਾ ਕੱਢੇ ਵਿਚ ਸੰਸਾਰ। ਸਤਿਗੁਰ ਸੱਚਾ ਜਾਣੀਏ, ਮੂੰਡ ਮੁੰਡਾਏ ਨਾ ਕੇਸ ਰਖਾਏ ਪੰਜ ਤੱਤ ਨਾ ਕੋਇ ਅਕਾਰ। ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦੀ ਕਰੇ ਆਪਣੀ ਕਾਰ। ਸਤਿਗੁਰ ਸੱਚਾ ਜਾਣੀਏ, ਕਾਗਦ ਕਲਮ ਲਿਖ ਲਿਖ ਨਾ ਪਾਏ ਸਾਰ। ਸਤਿਗੁਰ ਸੱਚਾ ਜਾਣੀਏ, ਹਰ ਘਟ ਅੰਦਰ ਵਸੇ ਆਪੇ ਵਸੇ ਸਭ ਤੋਂ ਬਾਹਰ। ਸਤਿਗੁਰ ਸੱਚਾ ਜਾਣੀਏ, ਏਕਾ ਦੇਵੇ ਅੰਮ੍ਰਿਤ ਰਸ ਰਸ ਰਸਨਾ ਠੰਡਾ ਠਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਸਤਿਗੁਰ ਸੱਚਾ ਜਾਣੀਏ, ਏਕਾ ਏਕ ਰਖਾਏ ਓਟ। ਸਤਿਗੁਰ ਸੱਚਾ ਜਾਣੀਏ, ਜਨਮ ਜਨਮ ਦਾ ਕੱਢੇ ਖੋਟ। ਸਤਿਗੁਰ ਸੱਚਾ ਜਾਣੀਏ, ਨਾਮ ਭੰਡਾਰਾ ਦਏ ਅਤੋਟ। ਸਤਿਗੁਰ ਸੱਚਾ ਜਾਣੀਏ, ਆਲਣਿਉਂ ਡਿਗੇ ਉਠਾਏ ਬੋਟ। ਸਤਿਗੁਰ ਸੱਚਾ ਜਾਣੀਏ, ਨਿਰਮਲ ਨੂਰ ਜਗਾਏ ਜੋਤ। ਸਤਿਗੁਰ ਸੱਚਾ ਜਾਣੀਏ, ਅਜਪਾ ਜਾਪ ਜਪਾਏ ਬਿਨ ਰਸਨਾ ਹੋਟ। ਸਤਿਗੁਰ ਸੱਚਾ ਜਾਣੀਏ, ਨਾ ਕੋਈ ਵਰਨ ਨਾ ਕੋਈ ਗੋਤ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪੇ ਹੋਏ ਮੋਹਤ। ਸਤਿਗੁਰ ਸੱਚਾ ਜਾਣੀਏ, ਸੋਭਾਵੰਤ ਕਰਤਾਰ। ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦੀ ਬੰਨੇ ਧਾਰ। ਸਤਿਗੁਰ ਸੱਚਾ ਜਾਣੀਏ, ਸ਼ਬਦੀ ਸ਼ਬਦ ਕਰੇ ਜੈਕਾਰ। ਸਤਿਗੁਰ ਸੱਚਾ ਜਾਣੀਏ, ਬ੍ਰਹਮ ਬ੍ਰਹਿਮਾਦੀ ਖੇਲ ਕਰੇ ਨਿਆਰ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਧਾਰ। ਸਤਿਗੁਰ ਸੱਚਾ ਜਾਣੀਏ, ਰੰਗੇ ਰੰਗ ਚਲੂਲ। ਸਤਿਗੁਰ ਸੱਚਾ ਜਾਣੀਏ, ਜੁਗਾ ਜੁਗੰਤਰ ਜਾਏ ਨਾ ਭੂਲ। ਸਤਿਗੁਰ ਸੱਚਾ ਜਾਣੀਏ, ਪੂਰਬ ਲਹਿਣਾ ਚੁਕਾਏ ਮੂਲ। ਸਤਿਗੁਰ ਸੱਚਾ ਜਾਣੀਏ, ਆਪਣਾ ਦੱਸੇ ਸਚ ਅਸੂਲ। ਸਤਿਗੁਰ ਸੱਚਾ ਜਾਣੀਏ, ਲੇਖਾ ਜਾਣੇ ਕਾਤਲ ਮਕਤੂਲ। ਸਤਿਗੁਰ ਸੱਚਾ ਜਾਣੀਏ, ਏਕਾ ਦੇਵੇ ਚਰਨ ਸਾਚੀ ਧੂਲ। ਸਤਿਗੁਰ ਸੱਚਾ ਜਾਣੀਏ, ਗ਼ਰੀਬ ਨਿਮਾਣੇ ਕੋਝੇ ਕਮਲੇ ਕਰੇ ਕਬੂਲ। ਸਤਿਗੁਰ ਸੱਚਾ ਜਾਣੀਏ, ਏਕਾ ਰਾਗ ਸੁਣਾਏ ਮਾਕੂਲ। ਸਤਿਗੁਰ ਸੱਚਾ ਜਾਣੀਏ, ਗੁਰਮੁਖ ਗੁਰਸਿਖ ਵੇਖੇ ਪਤ ਡਾਲ੍ਹੀ ਸਾਚੇ ਫੂਲ। ਸਤਿਗੁਰ ਸੱਚਾ ਜਾਣੀਏ, ਦੋ ਜਹਾਨਾਂ ਕੰਤ ਕੰਤੂਹਲ। ਸਤਿਗੁਰ ਸੱਚਾ ਜਾਣੀਏ, ਕਿਰਪਾ ਕਰੇ ਰਾਏ ਧਰਮ ਨਾ ਲਏ ਮਸੂਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਸਤਿ ਅਸੂਲ। ਸਤਿਗੁਰ ਸੱਚਾ ਜਾਣੀਏ, ਸਾਗਰ ਸਿੰਧ ਗਹਿਰ ਗੰਭੀਰ। ਸਤਿਗੁਰ ਸੱਚਾ ਜਾਣੀਏ, ਚੋਟੀ ਚਾੜ੍ਹੇ ਫੜ ਅਖ਼ੀਰ। ਸਤਿਗੁਰ ਸੱਚਾ ਜਾਣੀਏ, ਨਿਰਮਲ ਅੰਮ੍ਰਿਤ ਪਿਆਏ ਨੀਰ। ਸਤਿਗੁਰ ਸੱਚਾ ਜਾਣੀਏ, ਬਜਰ ਕਪਾਟੀ ਦੇਵੇ ਚੀਰ। ਸਤਿਗੁਰ ਸੱਚਾ ਜਾਣੀਏ, ਹਉਮੇ ਹੰਗਤਾ ਕੱਢੇ ਪੀੜ। ਸਤਿਗੁਰ ਸੱਚਾ ਜਾਣੀਏ, ਲੇਖਾ ਜਾਣੇ ਆਦਿ ਅੰਤ ਅਖ਼ੀਰ। ਸਤਿਗੁਰ ਸੱਚਾ ਜਾਣੀਏ, ਤਨ ਬਸਤਰ ਪਹਿਨਾਏ ਸਾਚਾ ਚੀਰ। ਸਤਿਗੁਰ ਸੱਚਾ ਜਾਣੀਏ, ਦੋ ਜਹਾਨਾਂ ਵੇਖੇ ਘਤ ਵਹੀਰ। ਸਤਿਗੁਰ ਸੱਚਾ ਜਾਣੀਏ, ਬਿਰਹੋਂ ਮਾਰੇ ਨਿਰਾਲਾ ਤੀਰ। ਸਤਿਗੁਰ ਸੱਚਾ ਜਾਣੀਏ, ਤ੍ਰੈਗੁਣ ਮਾਇਆ ਕੱਟੇ ਜ਼ੰਜੀਰ। ਸਤਿਗੁਰ ਸੱਚਾ ਜਾਣੀਏ, ਰਾਏ ਧਰਮ ਦੀ ਕੱਟੇ ਭੀੜ। ਸਤਿਗੁਰ ਸੱਚਾ ਜਾਣੀਏ, ਮਾਨਸ ਜਨਮ ਬੰਨ੍ਹੇ ਬੀੜ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬਦਲ ਦਏ ਤਕਦੀਰ। ਸਤਿਗੁਰ ਸੱਚਾ ਜਾਣੀਏ, ਸੇਵਕ ਸੇਵਾਦਾਰ। ਸਤਿਗੁਰ ਸੱਚਾ ਜਾਣੀਏ, ਜੁਗ ਜੁਗ ਲਏ ਅਵਤਾਰ। ਸਤਿਗੁਰ ਸੱਚਾ ਜਾਣੀਏ, ਖਾਣੀ ਬਾਣੀ ਵਸੇ ਬਾਹਰ। ਸਤਿਗੁਰ ਸੱਚਾ ਜਾਣੀਏ, ਵੇਦ ਚਾਰ ਨਾ ਪਾਵਣ ਸਾਰ। ਸਤਿਗੁਰ ਸੱਚਾ ਜਾਣੀਏ, ਪੁਰਾਨ ਅਠਾਰਾਂ ਨਾ ਕਰਨ ਵਿਚਾਰ। ਸਤਿਗੁਰ ਸੱਚਾ ਜਾਣੀਏ, ਗੀਤਾ ਗਿਆਨ ਇਕ ਆਧਾਰ। ਸਤਿਗੁਰ ਸੱਚਾ ਜਾਣੀਏ, ਅੰਜ਼ੀਲ ਕੁਰਾਨਾਂ ਦਏ ਭੰਡਾਰ। ਸਤਿਗੁਰ ਸੱਚਾ ਜਾਣੀਏ, ਈਸਾ ਮੂਸਾ ਕਰੇ ਸ਼ਿੰਗਾਰ। ਸਤਿਗੁਰ ਸੱਚਾ ਜਾਣੀਏ, ਮੁਹੰਮਦ ਲੇਖਾ ਜਾਣੇ ਚਾਰ ਯਾਰ। ਸਤਿਗੁਰ ਸੱਚਾ ਜਾਣੀਏ, ਨਾਨਕ ਦੇਵੇ ਪਦ ਨਿਰਬਾਣ। ਸਤਿਗੁਰ ਸੱਚਾ ਜਾਣੀਏ, ਗੋਬਿੰਦ ਬਣਾਏ ਆਪਣਾ ਲਾਲ। ਸਤਿਗੁਰ ਸੱਚਾ ਜਾਣੀਏ, ਖੇਲੇ ਖੇਲ ਹਰਿ ਕਮਾਲ। ਸਤਿਗੁਰ ਸੱਚਾ ਜਾਣੀਏ, ਘਟ ਘਟ ਵਖਾਏ ਆਪਣੀ ਧਰਮਸਾਲ। ਸਤਿਗੁਰ ਸੱਚਾ ਜਾਣੀਏ, ਨੇੜ ਨਾ ਆਏ ਕਾਲ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਰਾਹ ਸੁਖਾਲ। ਸਤਿਗੁਰ ਸੱਚਾ ਜਾਣੀਏ, ਜੀਵਣ ਜੁਗਤ ਦਾਤਾ। ਸਤਿਗੁਰ ਸੱਚਾ ਜਾਣੀਏ, ਏਕੰਕਾਰਾ ਪੁਰਖ ਬਿਧਾਤਾ। ਸਤਿਗੁਰ ਸੱਚਾ ਜਾਣੀਏ, ਨਿਰਗੁਣ ਸਰਗੁਣ ਜੁੜਾਏ ਨਾਤਾ। ਸਤਿਗੁਰ ਸੱਚਾ ਜਾਣੀਏ, ਬੋਧ ਅਗਾਧ ਸੁਣਾਏ ਗਾਥਾ। ਸਤਿਗੁਰ ਸੱਚਾ ਜਾਣੀਏ, ਲੇਖਾ ਜਾਣੇ ਤ੍ਰੈਲੋਕੀ ਨਾਥਾ। ਸਤਿਗੁਰ ਸੱਚਾ ਜਾਣੀਏ, ਭੇਵ ਜਣਾਏ ਰਾਮਾ ਸੁਤ ਦਸਰਾਥਾ। ਸਤਿਗੁਰ ਸੱਚਾ ਜਾਣੀਏ, ਏਕਾ ਏਕ ਅਲਖਨਾ ਅਲਾਖਾ। ਸਤਿਗੁਰ ਸੱਚਾ ਜਾਣੀਏ, ਨਿਰਗੁਣ ਨਿਰਵੈਰ ਪੁਰਖ ਅਕਾਲ ਘਟ ਘਟ ਰੱਖੇ ਵਾਸਾ। ਸਤਿਗੁਰ ਸੱਚਾ ਜਾਣੀਏ, ਭੇਵ ਖੁਲ੍ਹਾਏ ਪ੍ਰਿਥਮੀ ਅਕਾਸ਼ਾ। ਸਤਿਗੁਰ ਸੱਚਾ ਜਾਣੀਏ, ਵਿਸ਼ਨ ਬ੍ਰਹਮਾ ਸ਼ਿਵ ਵੇਖੇ ਤਮਾਸ਼ਾ। ਸਤਿਗੁਰ ਸੱਚਾ ਜਾਣੀਏ, ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਕਰੇ ਦਾਸੀ ਦਾਸਾ। ਸਤਿਗੁਰ ਸੱਚਾ ਜਾਣੀਏ, ਜਨ ਭਗਤਾਂ ਮਾਨਸ ਜਨਮ ਕਰੇ ਰਹਿਰਾਸਾ। ਸਤਿਗੁਰ ਸੱਚਾ ਜਾਣੀਏ, ਬਿਨ ਰਸਨਾ ਜਿਹਵਾ ਆਪਣਾ ਸੁਣਾਏ ਹੱਕ ਖੁਲਾਸਾ। ਸਤਿਗੁਰ ਪੂਰਾ ਜਾਣੀਏ, ਸਾਚੇ ਸੰਤਾਂ ਪੂਰੀ ਕਰੇ ਆਸਾ। ਸਤਿਗੁਰ ਸੱਚਾ ਜਾਣੀਏ, ਗੁਰਮੁਖਾਂ ਦੇਵੇ ਇਕ ਭਰਵਾਸਾ। ਸਤਿਗੁਰ ਸੱਚਾ ਜਾਣੀਏ, ਗੁਰਸਿਖਾਂ ਲੇਖੇ ਲਾਏ ਪਵਣ ਸਵਾਸਾ। ਸਤਿਗੁਰ ਸੱਚਾ ਜਾਣੀਏ, ਮੰਡਲ ਮੰਡਪ ਗੋਪੀ ਕਾਹਨ ਪਾਏ ਰਾਸਾ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਹੋਏ ਇਕੋ ਰਾਖਾ। ਸਤਿਗੁਰ ਸੱਚਾ ਜਾਣੀਏ, ਊਚੋ ਊਚ ਮਹੱਲ ਅਟੱਲ ਮੁਨਾਰ। ਸਤਿਗੁਰ ਸੱਚਾ ਜਾਣੀਏ, ਤ੍ਰੈਭਵਣ ਧਨੀ ਖੇਲ ਕਰੇ ਨਿਆਰ। ਸਤਿਗੁਰ ਸੱਚਾ ਜਾਣੀਏ, ਜੁਗ ਜੁਗ ਸੇਵਾ ਲਾਏ ਗੁਰ ਅਵਤਾਰ। ਸਤਿਗੁਰ ਸੱਚਾ ਜਾਣੀਏ, ਖੋਲ੍ਹੇ ਹੱਟ ਬਣ ਵਣਜਾਰ। ਸਤਿਗੁਰ ਸੱਚਾ ਜਾਣੀਏ, ਤੀਰਥ ਤਟ ਉਪਜਾਏ ਕਿਨਾਰ। ਸਤਿਗੁਰ ਸੱਚਾ ਜਾਣੀਏ, ਸ਼ਾਸਤਰ ਸਿਮਰਤ ਵੇਦ ਪੁਰਾਨ ਬਣੇ ਲਿਖਾਰ। ਸਤਿਗੁਰ ਸੱਚਾ ਜਾਣੀਏ, ਹੁਕਮੀ ਹੁਕਮ ਵਰਤੇ ਵਰਤਾਰ। ਸਤਿਗੁਰ ਸੱਚਾ ਜਾਣੀਏ, ਜੁਗ ਚੌਕੜੀ ਲੇਖਾ ਜਾਣੇ ਵਾਰੋ ਵਾਰ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰੇ ਕਰਤਾਰ। ਸਤਿਗੁਰ ਸੱਚਾ ਜਾਣੀਏ, ਏਕਾ ਏਕ ਪੁਰਖ ਅਗੰਮ। ਸਤਿਗੁਰ ਸੱਚਾ ਜਾਣੀਏ, ਨਾ ਮਰੇ ਨਾ ਪਏ ਜੰਮ। ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦੀ ਜਾਣੇ ਆਪਣਾ ਕੰਮ। ਸਤਿਗੁਰ ਸੱਚਾ ਜਾਣੀਏ, ਨਾਮ ਵਸਤ ਰੱਖੇ ਸਾਚਾ ਧੰਨ। ਸਤਿਗੁਰ ਸੱਚਾ ਜਾਣੀਏ, ਜਨ ਭਗਤਾਂ ਰਾਗ ਸੁਣਾਏ ਕੰਨ। ਸਤਿਗੁਰ ਸੱਚਾ ਜਾਣੀਏ, ਮਨਮੁਖਾਂ ਦੇਵੇ ਆਪੇ ਡੰਨ। ਸਤਿਗੁਰ ਸੱਚਾ ਜਾਣੀਏ, ਜੁਗ ਜੁਗ ਬੇੜਾ ਦੇਵੇ ਬੰਨ੍ਹ। ਸਤਿਗੁਰ ਸੱਚਾ ਜਾਣੀਏ, ਕਰੇ ਪਰਕਾਸ਼ ਨੇਤਰ ਅੰਨ੍ਹ। ਸਤਿਗੁਰ ਸੱਚਾ ਜਾਣੀਏ, ਬਿਨ ਮਿੰਨਤਾ ਜਾਏ ਮੰਨ। ਸਤਿਗੁਰ ਸੱਚਾ ਜਾਣੀਏ, ਨੂਰ ਵਖਾਏ ਬਿਨ ਸੂਰਜ ਚੰਨ। ਸਤਿਗੁਰ ਸੱਚਾ ਜਾਣੀਏ, ਆਪੇ ਘੜੇ ਆਪੇ ਲਏ ਭੰਨ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਖੇਲ ਭਗਵਨ। ਸਤਿਗੁਰ ਸੱਚਾ ਜਾਣੀਏ, ਏਕਾ ਏਕ ਏਕੰਕਾਰ। ਸਤਿਗੁਰ ਸੱਚਾ ਜਾਣੀਏ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਰੇ ਪਸਾਰ। ਸਤਿਗੁਰ ਸੱਚਾ ਜਾਣੀਏ, ਲੱਖ ਚੁਰਾਸੀ ਦਏ ਅਧਾਰ। ਸਤਿਗੁਰ ਸੱਚਾ ਜਾਣੀਏ, ਨਾਮ ਨਿਧਾਨ ਸ੍ਰੀ ਭਗਵਾਨ ਜੁਗ ਜੁਗ ਵੰਡੇ ਵਾਰੋ ਵਾਰ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੀ ਸਰਕਾਰ। ਸਤਿਗੁਰ ਸੱਚਾ ਜਾਣੀਏ, ਸ਼ਾਹੋ ਰਾਜਨ ਭੂਪ। ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦੀ ਸਤਿ ਸਰੂਪ। ਸਤਿਗੁਰ ਸੱਚਾ ਜਾਣੀਏ, ਰੇਖ ਰੰਗ ਨਾ ਕੋਇ ਰੂਪ। ਸਤਿਗੁਰ ਸੱਚਾ ਜਾਣੀਏ, ਵਸਣਹਾਰਾ ਚਾਰੇ ਕੂਟ। ਸਤਿਗੁਰ ਸੱਚਾ ਜਾਣੀਏ, ਲੱਖ ਚੁਰਾਸੀ ਲੇਖਾ ਜਾਣੇ ਤਾਣਾ ਪੇਟਾ ਸੂਤ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦੇਵੇ ਆਪ ਸਬੂਤ। ਸਤਿਗੁਰ ਸੱਚਾ ਜਾਣੀਏ, ਏਕਾ ਦਾਤ ਦੇਵੇ ਵੰਡ। ਸਤਿਗੁਰ ਸੱਚਾ ਜਾਣੀਏ, ਪੰਚ ਵਿਕਾਰਾਂ ਕਰੇ ਖੰਡ ਖੰਡ। ਸਤਿਗੁਰ ਸੱਚਾ ਜਾਣੀਏ, ਨਾਤਾ ਤੋੜੇ ਸੁਰਤ ਦੁਹਾਗਣ ਰੰਡ। ਸਤਿਗੁਰ ਸੱਚਾ ਜਾਣੀਏ, ਦੂਈ ਦਵੈਤੀ ਭਰਮਾਂ ਢਾਹੇ ਕੰਧ। ਸਤਿਗੁਰ ਸੱਚਾ ਜਾਣੀਏ, ਇਕ ਜਣਾਏ ਪਰਮਾਨੰਦ। ਸਤਿਗੁਰ ਸੱਚਾ ਜਾਣੀਏ, ਇਕ ਸੁਣਾਏ ਸੁਹਾਗੀ ਛੰਦ। ਸਤਿਗੁਰ ਸੱਚਾ ਜਾਣੀਏ, ਨਾਤਾ ਤੋੜੇ ਬੱਤੀ ਦੰਦ। ਸਤਿਗੁਰ ਸੱਚਾ ਜਾਣੀਏ, ਜਨਮ ਜਨਮ ਦੀ ਟੁੱਟੀ ਦੇਵੇ ਗੰਢ। ਸਤਿਗੁਰ ਸੱਚਾ ਜਾਣੀਏ, ਲੇਖਾ ਚੁਕਾਏ ਜੇਰਜ ਅੰਡ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਇਕ ਬਖ਼ਸ਼ੰਦ। ਸਤਿਗੁਰ ਸੱਚਾ ਜਾਣੀਏ, ਏਕਾ ਏਕ ਬੋਧ ਅਗਾਧ। ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦਿ ਰਹੇ ਵਿਸਮਾਦ। ਸਤਿਗੁਰ ਸੱਚਾ ਜਾਣੀਏ, ਸੰਤ ਸੁਹੇਲੇ ਲਏ ਲਾਧ। ਸਤਿਗੁਰ ਸੱਚਾ ਜਾਣੀਏ, ਲੱਖ ਚੁਰਾਸੀ ਵਿਚੋਂ ਲਏ ਕਾਢ। ਸਤਿਗੁਰ ਸੱਚਾ ਜਾਣੀਏ, ਆਪਣੀ ਗੋਦ ਲਡਾਏ ਲਾਡ। ਸਤਿਗੁਰ ਸੱਚਾ ਜਾਣੀਏ, ਮੇਟ ਮਿਟਾਏ ਵਾਦ ਵਿਵਾਦ। ਸਤਿਗੁਰ ਸੱਚਾ ਜਾਣੀਏ, ਏਕਾ ਰਾਗ ਸੁਣਾਏ ਨਾਦ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਹੱਦ। ਸਤਿਗੁਰ ਸੱਚਾ ਜਾਣੀਏ, ਆਦਿ ਪੁਰਖ ਅਪਾਰਾ। ਸਤਿਗੁਰ ਸੱਚਾ ਜਾਣੀਏ, ਨਿਰਗੁਣ ਨਿਰਵੈਰ ਅਜੂਨੀ ਰਹਿਤ ਏਕੰਕਾਰਾ। ਸਤਿਗੁਰ ਸੱਚਾ ਜਾਣੀਏ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਨਿਰਗੁਣ ਸਰਗੁਣ ਖੇਲੇ ਖੇਲ ਅਪਾਰਾ। ਸਤਿਗੁਰ ਸੱਚਾ ਜਾਣੀਏ, ਵਿਸ਼ਨ ਬ੍ਰਹਮਾ ਸ਼ਿਵ ਤ੍ਰੈਗੁਣ ਅਤੀਤਾ ਠਾਂਡਾ ਸੀਤਾ ਪੰਜ ਤੱਤ ਕਰੇ ਨਾ ਕਾਰਾ। ਸਤਿਗੁਰ ਸੱਚਾ ਜਾਣੀਏ, ਲੱਖ ਚੁਰਾਸੀ ਮੀਤਨ ਮੀਤਾ, ਪੱਤਤ ਪੁਨੀਤਾ, ਘਰ ਘਰ ਕਰੇ ਪਸਾਰਾ। ਸਤਿਗੁਰ ਸੱਚਾ ਜਾਣੀਏ, ਆਪਣਾ ਰਾਗ ਸੁਣਾਏ ਗੀਤਾ, ਜੁਗ ਜੁਗ ਚਲਾਏ ਆਪਣੀ ਰੀਤਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਵਾਰੋ ਵਾਰਾ। ਸਤਿਗੁਰ ਸੱਚਾ ਜਾਣੀਏ, ਠਾਂਡਾ ਸੀਤਾ ਇਕ ਅਨਡਿਠਾ, ਸਦ ਵਸੇ ਧਾਮ ਨਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਆਪ ਨਿਰੰਕਾਰਾ। ਸਤਿਗੁਰ ਸੱਚਾ ਜਾਣੀਏ, ਏਕਾ ਏਕ ਮਲਾਹ। ਸਤਿਗੁਰ ਸੱਚਾ ਜਾਣੀਏ, ਨਾਉਂ ਨਿਰੰਕਾਰਾ ਦਏ ਸਲਾਹ। ਸਤਿਗੁਰ ਸੱਚਾ ਜਾਣੀਏ, ਫੜ ਫੜ ਅੰਧੇ ਪਾਏ ਰਾਹ। ਸਤਿਗੁਰ ਸੱਚਾ ਜਾਣੀਏ, ਉਜੜੇ ਖੇੜੇ ਦਏ ਵਸਾ। ਸਤਿਗੁਰ ਸੱਚਾ ਜਾਣੀਏ, ਝੂਠੇ ਝੇੜੇ ਦਏ ਮੁਕਾ। ਸਤਿਗੁਰ ਸੱਚਾ ਜਾਣੀਏ, ਖੁਲ੍ਹੇ ਵੇਹੜੇ ਦਏ ਵਖਾ। ਸਤਿਗੁਰ ਸੱਚਾ ਜਾਣੀਏ, ਲੱਖ ਚੁਰਾਸੀ ਜੇੜੇ ਦਏ ਕਟਾ। ਸਤਿਗੁਰ ਸੱਚਾ ਜਾਣੀਏ, ਨਾਮ ਬੇੜੇ ਦਏ ਚੜ੍ਹਾ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾ। ਸਤਿਗੁਰ ਸੱਚਾ ਜਾਣੀਏ, ਨਿਰਧਨ ਰੂਪ ਨਿਰੰਕਾਰ। ਸਤਿਗੁਰ ਸੱਚਾ ਜਾਣੀਏ, ਨੇਤਰ ਨਜ਼ਰ ਨਾ ਆਏ ਵਿਚ ਸੰਸਾਰ। ਸਤਿਗੁਰ ਸੱਚਾ ਜਾਣੀਏ, ਸਚਖੰਡ ਵਸੇ ਧਾਮ ਨਿਆਰ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਕਰਤਾਰ। ਸਤਿਗੁਰ ਸੱਚਾ ਜਾਣੀਏ, ਗੁਰ ਅਵਤਾਰ ਰਹੇ ਜਸ ਗਾਏ। ਸਤਿਗੁਰ ਸੱਚਾ ਜਾਣੀਏ, ਕਾਗਦ ਕਲਮ ਸ਼ਾਹੀ ਲਿਖ ਲਿਖ ਰਹੀ ਸਮਝਾਏ। ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦਿ ਕਰੇ ਸਚ ਨਿਆਏਂ। ਸਤਿਗੁਰ ਸੱਚਾ ਜਾਣੀਏ, ਵਸੇ ਹਰ ਘਟ ਥਾਏਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੇ। ਆਦਿ ਜੁਗਾਦਿ ਏਕਾ ਸਤਿਗੁਰ, ਸਤਿ ਪੁਰਖ ਨਿਰੰਜਣ ਖੇਲ ਕਰਾਇੰਦਾ। ਜੁਗ ਚੌਕੜੀ ਸੇਵਾ ਗੁਰ ਗੁਰ, ਗੁਰ ਸ਼ਬਦੀ ਸ਼ਬਦ ਜਣਾਇੰਦਾ। ਲੇਖਾ ਜਾਣੇ ਧੁਰਦਰਗਾਹੀ ਧੁਰ ਧੁਰ, ਧੁਰ ਧਾਮ ਵੇਖ ਵਖਾਇੰਦਾ। ਰਾਗ ਸੁਣਾਏ ਆਪਣੀ ਸੁਰ ਸੁਰ, ਅਨਹਦ ਨਾਦੀ ਨਾਦ ਵਜਾਇੰਦਾ। ਸੁਰਤੀ ਸ਼ਬਦ ਆਪੇ ਜੁੜ ਜੁੜ, ਭੇਵ ਅਭੇਦ ਖੁਲ੍ਹਾਇੰਦਾ। ਜੋਤੀ ਜਾਤਾ ਜੁਗ ਜੁਗ ਆਪੇ ਆਏ ਮੁੜ ਮੁੜ, ਸਰਗੁਣ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸਤਿਗੁਰ ਇਕ ਅਖਵਾਇੰਦਾ। ਆਦਿ ਅੰਤ ਸਤਿਗੁਰ ਸੱਜਣ, ਏਕਾ ਏਕ ਅਖਵਾਇਆ। ਮਧ ਗੁਰ ਅਵਤਾਰਾਂ ਕਰਾਏ ਮਜ਼ਨ, ਚਰਨ ਧੂੜ ਮਸਤਕ ਟਿੱਕਾ ਲਾਇਆ। ਆਪੇ ਘੜੇ ਆਪੇ ਭੰਨੇ ਆਪੇ ਦੀਨ ਦਰਦ ਦੁਖ ਭੰਜਨ, ਭੌ ਆਪਣਾ ਖੇਲ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸੱਚਾ ਸਤਿਗੁਰ ਇਕ ਅਖਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਨਿਰਾਕਾਰ ਅਜੂਨੀ ਰਹਿਤ ਅਨਭਵ ਪਰਕਾਸ਼ ਜਨਮ ਮਰਨ ਵਿਚ ਕਦੇ ਨਾ ਆਇਆ।