Granth 11 Likhat 139: 12 Chet 2019 Bikarmi Kesho Ram de Greh Jando ke Sarhali

੧੨ ਚੇਤ ੨੦੧੯ ਬਿਕ੍ਰਮੀ ਕੇਸ਼ੋ ਰਾਮ ਦੇ ਗ੍ਰਹਿ ਜੰਡੋ ਕੇ ਸਰਹਾਲੀ

ਸਚ ਗਿਆਨ ਹਰਿ ਕਾ ਨਾਉਂ, ਨਿਰਗੁਣ ਸਰਗੁਣ ਆਪ ਜਣਾਇੰਦਾ। ਗ਼ਰੀਬ ਨਿਮਾਣਿਆਂ ਪਕੜੇ ਬਾਂਹੋਂ, ਹਰਿ ਜੂ ਫੜ ਫੜ ਗਲੇ ਲਗਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਉਂ, ਦਰਗਹਿ ਸਾਚੀ ਧਾਮ ਬਹਾਇੰਦਾ। ਫੜ ਫੜ ਹੰਸ ਬਣਾਏ ਕਾਉਂ, ਕਾਗੋਂ ਹੰਸ ਆਪ ਉਡਾਇੰਦਾ। ਸਦਾ ਸੁਹੇਲਾ ਸਿਰ ਰੱਖੇ ਠੰਡੀ ਛਾਉਂ, ਅਗਨੀ ਤੱਤ ਨਾ ਕੋਇ ਜਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਜਿਸ ਦ੍ਰਿੜਾਇੰਦਾ। ਸਾਚਾ ਨਾਮ ਏਕਾ ਏਕ, ਓਅੰਕਾਰਾ ਆਪ ਜਣਾਈਆ। ਰਾਮ ਨਾਮ ਜਨ ਸਾਚੀ ਟੇਕ, ਬਿਨ ਹਰਿ ਨਾਮੇ ਅੰਤ ਨਾ ਕੋਇ ਸਹਾਈਆ। ਨੌਂ ਖੰਡ ਪ੍ਰਿਥਮੀ ਰਿਹਾ ਵੇਖ, ਹਰਿ ਵੱਡਾ ਵਡ ਵਡਿਆਈਆ। ਜੁਗਾ ਜੁਗੰਤਰ ਸਾਚੇ ਭਗਤਾਂ ਦੇਵੇ ਆਪਣਾ ਭੇਤ, ਅਨਭਵ ਆਪਣਾ ਭੇਵ ਖੁਲ੍ਹਾਈਆ। ਨਿਤ ਨਵਿਤ ਕਰੇ ਹੇਤ, ਨਿਰਗੁਣ ਸਰਗੁਣ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਨਾਮ ਬੁਝਾਈਆ। ਹਰਿ ਕਾ ਨਾਮ ਸਚ ਦੁਆਰਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਹਰਿ ਕਾ ਨਾਮ ਸਚ ਭੰਡਾਰਾ, ਹਰਿ ਪੁਰਖ ਨਿਰੰਜਣ ਆਪ ਵਰਤਾਇੰਦਾ। ਹਰਿ ਕਾ ਨਾਮ ਮੀਤ ਮੁਰਾਰਾ, ਏਕੰਕਾਰਾ ਰੰਗ ਰੰਗਾਇੰਦਾ। ਹਰਿ ਕਾ ਨਾਮ ਜੋਤ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਹਰਿ ਕਾ ਨਾਮ ਵਸੇ ਸਚਖੰਡ ਸੱਚੇ ਦਰਬਾਰਾ, ਬਿਨ ਸਤਿਗੁਰ ਹੱਥ ਕਿਸੇ ਨਾ ਆਇੰਦਾ। ਹਰਿ ਕਾ ਨਾਮ ਅਲਖ ਅਗੋਚਰ ਅਗੰਮ ਅਥਾਹ, ਭੇਵ ਕੋਇ ਨਾ ਪਾਇੰਦਾ। ਹਰਿ ਕਾ ਨਾਮ ਲਿਖ ਲਿਖ ਥੱਕੇ ਵੇਦ ਚਾਰਾ, ਆਦਿ ਅੰਤ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਗਿਆਨ ਇਕ ਸਮਝਾਇੰਦਾ। ਏਕਾ ਮੰਤਰ ਨਮੋ ਦੇਵ, ਦੇਵ ਆਤਮਾ ਹਰਿ ਜਣਾਈਆ। ਆਦਿ ਜੁਗਾਦਿ ਅਲਖ ਅਭੇਵ, ਅਗੋਚਰ ਆਪਣੇ ਹੱਥ ਰੱਖੇ ਵਡਿਆਈਆ। ਨਿਰਗੁਣ ਸਰਗੁਣ ਕਰੇ ਸੇਵ, ਬਣ ਬਣ ਸੇਵਕ ਸੇਵ ਕਮਾਈਆ। ਮੇਲ ਮਿਲਾਵਾ ਰਸਨਾ ਜਿਹਵ, ਜਿਹਵਾ ਰਸਨਾ ਅੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਵਡਿਆਈਆ। ਏਕਾ ਨਾਮ ਲੋਕਮਾਤ, ਹਰਿ ਜੂ ਹਰਿ ਹਰਿ ਆਪ ਚਲਾਇੰਦਾ। ਜਨ ਭਗਤਾਂ ਦੇਵੇ ਆਪਣੀ ਦਾਤ, ਧੁਰਦਰਗਾਹੀ ਵੰਡ ਵੰਡਾਇੰਦਾ। ਮੇਟੇ ਰੈਣ ਅੰਧੇਰੀ ਰਾਤ, ਆਤਮ ਪਰਮਾਤਮ ਸਾਚਾ ਚੰਦ ਚੜ੍ਹਾਇੰਦਾ। ਸ਼ਬਦ ਅਗੰਮੀ ਗਾਏ ਗਾਥ, ਗਾ ਗਾ ਆਪਣਾ ਭੇਵ ਖੁਲ੍ਹਾਇੰਦਾ। ਪੰਜ ਤੱਤ ਕਾਇਆ ਚਲਾਏ ਰਾਥ, ਬਣ ਰਥਵਾਹੀ ਸੇਵ ਕਮਾਇੰਦਾ। ਏਕਾ ਰਾਮ ਨਾਮ ਪਰਕਾਸ਼, ਨੂਰ ਨੁਰਾਨਾ ਡਗਮਗਾਇੰਦਾ। ਏਕਾ ਰਘਪਤ ਵਸੇ ਸਾਥ, ਵਿਛੜ ਕਦੇ ਨਾ ਜਾਇੰਦਾ। ਖੇਲੇ ਖੇਲ ਤ੍ਰਿਲੋਕੀ ਨਾਥ, ਲੋਆਂ ਪੁਰੀਆਂ ਆਪਣਾ ਪੜਦਾ ਲਾਹਿੰਦਾ। ਉਤਮ ਰੱਖੇ ਆਪਣੀ ਜ਼ਾਤ, ਜ਼ਾਤ ਪਾਤ ਵਰਨ ਗੋਤ ਨਾ ਵੰਡ ਵੰਡਾਇੰਦਾ। ਆਤਮ ਪਰਮਾਤਮ ਬੰਨ੍ਹੇ ਨਾਤ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਦਰਸ ਦਿਖਾਏ ਇਕ ਇਕਾਂਤ, ਦਰ ਘਰ ਸਾਚੇ ਆਸਣ ਲਾਇੰਦਾ। ਖੇਲੇ ਖੇਲ ਬਹੁ ਬਿਧ ਭਾਂਤ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਤਰ ਨਾਮ ਇਕ ਪਰਗਟਾਇੰਦਾ। ਮੰਤਰ ਨਾਮ ਏਕਾ ਸਤਿ, ਸਤਿ ਸਤਿਵਾਦੀ ਆਪ ਪਰਗਟਾਈਆ। ਲੱਖ ਚੁਰਾਸੀ ਦੇਵੇ ਮਤ, ਜੀਵ ਜੰਤ ਜੰਤ ਸਮਝਾਈਆ। ਪਾਰਬ੍ਰਹਮ ਬ੍ਰਹਮ ਵਖਾਏ ਤੱਤ, ਤੱਤਵ ਤੱਤ ਭੇਵ ਚੁਕਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਜਿਸ ਜਨ ਆਪਣਾ ਨਾਮ ਜਪਾਈਆ। ਤ੍ਰੈਗੁਣ ਅਗਨੀ ਵਿਚੋਂ ਲਏ ਰੱਖ, ਸਮਰਥ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਇਕ ਸਮਝਾਈਆ। ਹਰਿ ਕਾ ਨਾਉਂ ਇਕ ਇਕੱਲਾ, ਆਦਿ ਜੁਗਾਦਿ ਸਮਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਅਟੱਲ ਪਦਵੀ ਏਕਾ ਪਾਇੰਦਾ। ਸਚ ਸੰਦੇਸ ਨਰ ਨਰੇਸ਼ ਜੁਗਾ ਜੁਗੰਤਰ ਗੁਰ ਅਵਤਾਰਾ ਘੱਲਾ, ਪੀਰ ਪੈਗ਼ੰਬਰ ਮਾਤ ਪੜ੍ਹਾਇੰਦਾ। ਜੋਤੀ ਸ਼ਬਦੀ ਆਪੇ ਰੱਲਾ, ਨਜ਼ਰ ਕਿਸੇ ਨਾ ਆਇੰਦਾ। ਰਸਨਾ ਜਿਹਵਾ ਫੜਾਏ ਪੱਲਾ, ਬੱਤੀ ਦੰਦ ਮੁੱਖ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਗਿਆਨ ਆਪ ਜਣਾਇੰਦਾ। ਸਚ ਗਿਆਨ ਸਤਿਗੁਰ ਸਰਨ, ਦੂਜੀ ਅਵਰ ਨਾ ਕੋਇ ਵਡਿਆਈਆ। ਨਾਤਾ ਤੁਟੇ ਵਰਨ ਬਰਨ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰੰਗ ਵਖਾਈਆ। ਨੇਤਰ ਖੋਲ੍ਹੇ ਹਰਨ ਫਰਨ, ਆਤਮ ਤਾਕੀ ਕੁੰਡਾ ਲਾਹੀਆ। ਕਰਨੀ ਕਰੇ ਕਰਤਾ ਪੁਰਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਇਕ ਵਖਾਈਆ। ਏਕਾ ਨਾਉਂ ਵਖਾਏ ਬਿਨ ਨੇਤਰ ਅੱਖ, ਨੈਣ ਨੈਣ ਨਾ ਕੋਇ ਰਖਾਈਆ। ਲੱਖ ਚੁਰਾਸੀ ਵਿਚੋਂ ਰੱਖੇ ਵੱਖ, ਭੇਵ ਅਭੇਦਾ ਆਪਣਾ ਭੇਵ ਛੁਪਾਈਆ। ਜਿਸ ਜਨ ਮਾਰਗ ਦੇਵੇ ਦੱਸ, ਤਿਸ ਆਪਣੀ ਬੂਝ ਬੁਝਾਈਆ। ਗੁਰ ਅਵਤਾਰਾਂ ਅੰਤਰ ਵਸ, ਬਿਨ ਅੱਖਰ ਕਰੇ ਪੜ੍ਹਾਈਆ। ਮੇਲ ਮਿਲਾਵਾ ਹੱਸ ਹੱਸ, ਆਤਮ ਸੇਜ ਸੁਹੰਜਣੀ ਇਕ ਹੰਢਾਈਆ। ਕਰ ਪਰਕਾਸ਼ ਕੋਟਨ ਰਵ ਸਸ, ਨੂਰ ਨੂਰ ਨੂਰ ਰੁਸ਼ਨਾਈਆ। ਪਾਰਬ੍ਰਹਮ ਬ੍ਰਹਮ ਗਾਏ ਜਸ, ਜਸ ਵੇਦ ਪੁਰਾਨ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਆਪਣੇ ਵਿਚ ਸਮਾਈਆ। ਏਕਾ ਨਾਉਂ ਹਰਿ ਨਿਰੰਕਾਰ, ਆਦਿ ਜੁਗਾਦਿ ਸਮਾਇੰਦਾ। ਜੁਗ ਜੁਗ ਲੋਕਮਾਤ ਕਰੇ ਉਜਿਆਰ, ਗੁਰ ਸ਼ਬਦੀ ਡੰਕ ਵਜਾਇੰਦਾ। ਸਰਗੁਣ ਸਰਗੁਣ ਪਾਵੇ ਸਾਰ, ਨਿਰਗੁਣ ਨਿਰਗੁਣ ਪੜਦਾ ਲਾਹਿੰਦਾ। ਅੱਖਰ ਅੱਖਰ ਕਰ ਪਿਆਰ, ਏਕਾ ਦੂਆ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਸਾਚੇ ਘਰ ਵਸਾਇੰਦਾ। ਸਾਚੇ ਘਰ ਨਾਉਂ ਵਸੇਰਾ, ਮਹੱਲ ਅਟੱਲ ਇਕ ਵਡਿਆਈਆ। ਆਪੇ ਜਾਣੇ ਦੂਰ ਨੇੜਾ, ਨੇੜਾ ਦੂਰ ਆਪਣੇ ਹੱਥ ਵਖਾਈਆ। ਏਥੇ ਮੇਟੇ ਜਗਤ ਅੰਧੇਰਾ, ਅੰਧ ਅੰਧਿਆਰ ਦਏ ਗਵਾਈਆ। ਏਕਾ ਰੰਗ ਵਖਾਏ ਸੰਞ ਸਵੇਰਾ, ਜਿਸ ਜਨ ਆਪਣਾ ਨਾਮ ਨਾਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਦਏ ਵਡਿਆਈਆ। ਏਕਾ ਨਾਉਂ ਪੁਰਖ ਨਿਰੰਜਣ ਸੋ, ਸਤਿ ਸਤਿਵਾਦੀ ਆਪ ਪਰਗਟਾਇੰਦਾ। ਏਕਾ ਨਾਉਂ ਕਰੇ ਪਰਕਾਸ਼ ਤ੍ਰੈ ਲੋਅ, ਲੋਆਂ ਪੁਰੀਆਂ ਆਪਣਾ ਭੇਵ ਜਣਾਇੰਦਾ। ਏਕਾ ਨਾਉਂ ਲੋਕਮਾਤ ਚੌਦਾਂ ਹੱਟ ਦੇਵੇ ਢੋਆ ਢੋ, ਬ੍ਰਹਿਮੰਡ ਖੰਡ ਇਕ ਵਸਾਇੰਦਾ। ਏਕਾ ਨਾਉਂ ਲੱਖ ਚੁਰਾਸੀ ਬੀਜ ਦੇਵੇ ਬੋ, ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਇੰਦਾ। ਏਕਾ ਨਾਉਂ ਆਦਿ ਜੁਗਾਦੀ ਨਵਾਂ ਨਰੋਅ, ਜਨਮ ਮਰਨ ਵਿਚ ਨਾ ਆਇੰਦਾ। ਹਰਿ ਕਾ ਨਾਮ ਨਾ ਜਾਣੇ ਕੋ, ਬਿਨ ਬੂਝੇ ਭੇਵ ਨਾ ਕੋਇ ਪਾਇੰਦਾ। ਹਰਿ ਕਾ ਨਾਮ ਧਾਰ ਵਖਾਏ ਏਕਾ ਦੋ, ਨਿਰਗੁਣ ਸਰਗੁਣ ਵੰਡ ਵੰਡਾਇੰਦਾ। ਹਰਿ ਕਾ ਨਾਉਂ ਅੰਮ੍ਰਿਤ ਮੇਘ ਦੇਵੇ ਚੋਅ, ਸਾਚਾ ਝਿਰਨਾ ਇਕ ਝਿਰਾਇੰਦਾ। ਹਰਿ ਕਾ ਨਾਮ ਕਰੇ ਸਾਚਾ ਮੋਹ, ਈਸ਼ ਜੀਵ ਜੀਵ ਈਸ਼ ਜਗਦੀਸ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਪੁਰਖ ਨਿਰੰਜਣ ਆਪਣਾ ਨਾਉਂ ਆਪ ਪਰਗਟਾਇੰਦਾ। ਸਾਚਾ ਨਾਉਂ ਹੰ ਬ੍ਰਹਮ ਧਾਰ, ਪਾਰਬ੍ਰਹਮ ਪਰਗਟਾਈਆ। ਸਾਚਾ ਨਾਉਂ ਨਿਰਗੁਣ ਨਾਦ ਧੁੰਨਕਾਰ, ਅਨਾਦੀ ਨਾਦ ਵਜਾਈਆ। ਸਾਚਾ ਨਾਉਂ ਵਿਸ਼ਨ ਬ੍ਰਹਮਾ ਸ਼ਿਵ ਦਏ ਅਧਾਰ, ਬ੍ਰਹਮਾ ਵੇਤਾ ਹਰਿ ਜਸ ਗਾਈਆ। ਸਾਚਾ ਨਾਉਂ ਰਹੇ ਜੁਗ ਚਾਰ, ਜੁਗ ਜੁਗ ਆਪਣਾ ਵੇਸ ਵਟਾਈਆ। ਸਾਚਾ ਨਾਉ ਚਾਰ ਵੇਦ ਦਏ ਅਧਾਰ, ਸ਼ਾਸਤਰ ਸਿਮਰਤ ਪੁਰਾਨ ਨਾਲ ਮਿਲਾਈਆ। ਸਾਚਾ ਨਾਉਂ ਗੀਤਾ ਗਿਆਨ ਕਰ ਉਜਿਆਰ, ਅਠ ਦਸ ਕਰੇ ਕੁੜਮਾਈਆ। ਸਾਚਾ ਨਾਉਂ ਅੰਜ਼ੀਲ ਕੁਰਾਨ ਪਾਵੇ ਸਾਰ, ਤੀਸ ਬਤੀਸਾ ਢੋਲਾ ਗਾਈਆ। ਸਾਚਾ ਨਾਉਂ ਖਾਣੀ ਬਾਣੀ ਖੋਲ੍ਹ ਕਿਵਾੜ, ਭੇਵ ਅਭੇਦਾ ਦਏ ਜਣਾਈਆ । ਸਾਚਾ ਨਾਉਂ ਵਸੇ ਸੱਚੇ ਘਰ ਬਾਹਰ, ਦਰ ਘਰ ਸਾਚੇ ਸੋਭਾ ਪਾਈਆ। ਸਾਚਾ ਨਾਉਂ ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਸਾਚਾ ਨਾਉਂ ਘਟ ਘਟ ਰਿਹਾ ਪਸਾਰ, ਲੱਖ ਚੁਰਾਸੀ ਰਿਹਾ ਸਮਾਈਆ। ਸਾਚਾ ਨਾਉਂ ਲਿਖ ਲਿਖ ਪੜ੍ਹ ਪੜ੍ਹ ਥੱਕਾ ਜਗਤ ਸੰਸਾਰ, ਅੰਤ ਦੱਸ ਨਾ ਸਕੇ ਕੋਈ ਰਾਈਆ । ਹਰਿ ਕਾ ਨਾਉਂ ਅਲਖ ਅਗੋਚਰ ਅਗੰਮ ਅਪਾਰ, ਅਗੰਮ ਅਗੰਮੜੀ ਖੇਲ ਕਰਾਈਆ। ਹਰਿ ਕਾ ਨਾਉਂ ਵਸੇ ਠਾਂਡੇ ਦਰਬਾਰ, ਥਿਰ ਘਰ ਸਾਚੇ ਡੇਰਾ ਲਾਈਆ। ਹਰਿ ਕਾ ਨਾਉਂ ਰਵ ਸਸ ਰਹੇ ਉਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਨਾਉਂ ਆਪ ਸਾਲਾਹੀਆ। ਹਰਿ ਕਾ ਨਾਉਂ ਸਿਫ਼ਤ ਸਲਾਹ, ਸਿਫ਼ਤ ਸਿਫ਼ਤ ਵਿਚ ਨਾ ਆਈਆ। ਹਰਿ ਕਾ ਨਾਉਂ ਸਚ ਮਲਾਹ, ਜੁਗ ਜੁਗ ਬੇੜਾ ਮਾਤ ਚਲਾਈਆ। ਹਰਿ ਕਾ ਨਾਉਂ ਬਖ਼ਸ਼ੇ ਸਰਬ ਗੁਨਾਹ, ਜੋ ਜਨ ਰਸਨਾ ਜਿਹਵਾ ਗਾਈਆ। ਹਰਿ ਕਾ ਨਾਉਂ ਡੁੱਬਦੇ ਪਾਥਰ ਲਏ ਤਰਾ, ਪਾਹਨ ਆਪਣੇ ਗਲੇ ਲਗਾਈਆ। ਹਰਿ ਕਾ ਨਾਉ ਅਗਨੀ ਜਲ ਲਏ ਤਰਾ, ਸਿਲ ਪੂਜਸ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਆਪਣੇ ਹੱਥ ਰਖਾਈਆ। ਏਕਾ ਨਾਮ ਰੱਖੇ ਹੱਥ, ਸੋ ਪੁਰਖ ਨਿਰੰਜਣ ਵਡ ਵਡਿਆਇਆ। ਜੁਗ ਜੁਗ ਜਨ ਭਗਤਾਂ ਦੇਵੇ ਆਪਣੀ ਵੱਥ, ਵਸਤ ਅਮੋਲਕ ਝੋਲੀ ਪਾਇਆ। ਸਤਿ ਸਤਿਵਾਦੀ ਰਾਗ ਦੱਸ, ਅੰਤਰ ਮੰਤਰ ਭੇਵ ਖੁਲ੍ਹਾਇਆ। ਤੀਰ ਨਿਰਾਲਾ ਮਾਰੇ ਕਸ, ਅਣਿਆਲਾ ਆਪ ਚਲਾਇਆ। ਸੁਰਤੀ ਸ਼ਬਦੀ ਏਕਾ ਜਸ, ਢੋਲਾ ਸੋਹਲਾ ਇਕ ਸੁਣਾਇਆ। ਨਿਰਗੁਣ ਸਰਗੁਣ ਹੋਏ ਵਸ, ਸਰਗੁਣ ਅੰਦਰ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਨਿਰਗੁਣ ਆਪ ਪਰਗਟਾਇਆ। ਆਪਣਾ ਨਾਉਂ ਸ੍ਰੀ ਭਗਵਾਨ, ਆਦਿ ਜੁਗਾਦਿ ਜਣਾਇੰਦਾ। ਜੁਗ ਕਰਤਾ ਖੇਲੇ ਖੇਲ ਮਹਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਸਾਂਤਕ ਸਤਿ ਸਤਿ ਮਿਹਰਵਾਨ, ਦੀਨਨ ਆਪਣੀ ਦਇਆ ਕਮਾਇੰਦਾ। ਰਾਮ ਰਾਮ ਰਾਮ ਪਰਧਾਨ, ਰਮਈਆ ਆਪਣਾ ਖੇਲ ਕਰਾਇੰਦਾ। ਸਰਬ ਜੀਆਂ ਦਾ ਸਾਚਾ ਕਾਹਨ, ਲੱਖ ਚੁਰਾਸੀ ਗੋਪੀ ਆਪ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਨਾਮ ਆਪ ਪਰਗਟਾਇੰਦਾ। ਏਕਾ ਨਾਮ ਆਦਿ ਪੁਰਖ ਆਦਿ ਆਦਿ ਪਰਗਟਾਈਆ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਰੋਗ ਨਾ ਕੋਇ ਜਣਾਈਆ। ਆਪਣੇ ਉਤੇ ਕਰਕੇ ਤਰਸ, ਪਾਰਬ੍ਰਹਮ ਬ੍ਰਹਮ ਲਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਦਰਸਾਈਆ। ਆਪਣਾ ਨਾਉਂ ਆਪੇ ਰੱਖ, ਸੋ ਪੁਰਖ ਨਿਰੰਜਣ ਵੇਖ ਵਖਾਇੰਦਾ। ਪਾਰਬ੍ਰਹਮ ਬ੍ਰਹਮ ਖੇਲ ਅਲਖਨਾ ਅਲੱਖ, ਹੰ ਬ੍ਰਹਮ ਵੰਡ ਵੰਡਾਇੰਦਾ। ਸੋਹੰ ਰੂਪ ਹੋ ਪਰਤੱਖ, ਨਿਰਗੁਣ ਸਰਗੁਣ ਧਾਰ ਚਲਾਇੰਦਾ। ਆਦਿ ਜੁਗਾਦੀ ਏਕਾ ਮੰਦਰ ਰਿਹਾ ਵਸ, ਸਚ ਸਿੰਘਾਸਣ ਸੋਭਾ ਪਾਇੰਦਾ। ਨਿਰਗੁਣ ਨੂਰ ਨਿਰਗੁਣ ਪਰਕਾਸ਼, ਨਿਰਗੁਣ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਏਕਾ ਨਾਉਂ ਰਖਾਇੰਦਾ। ਏਕਾ ਨਾਉਂ ਆਦਿ ਅੰਤ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਆਦਿ ਬਣਾਈ ਆਪੇ ਬਣਤ, ਅੰਤ ਆਪੇ ਵੇਖ ਵਖਾਇੰਦਾ। ਕਰੇ ਖੇਲ ਪੂਰਨ ਭਗਵੰਤ, ਭੇਵ ਕੋਇ ਨਾ ਪਾਇੰਦਾ। ਵੇਸ ਵਟਾਏ ਜੁਗਾ ਜੁਗੰਤ, ਜੁਗ ਕਰਤਾ ਰੂਪ ਵਖਾਇੰਦਾ। ਪਾਰਬ੍ਰਹਮ ਬ੍ਰਹਮ ਮੇਲਾ ਨਾਰੀ ਕੰਤ, ਆਤਮ ਪਰਮਾਤਮ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਰਖਾਇੰਦਾ। ਸਾਚਾ ਨਾਮ ਹੰ ਬ੍ਰਹਮ, ਪਾਰਬ੍ਰਹਮ ਸਮਾਇਆ। ਸੋ ਪੁਰਖ ਨਿਰੰਜਣ ਜਾਣੇ ਆਪਣਾ ਕਰਮ, ਨਿਹਕਰਮੀ ਭੇਵ ਕਿਸੇ ਨਾ ਆਇਆ। ਹੰ ਬ੍ਰਹਮ ਨਾ ਕੋਈ ਵਰਨ, ਅਵਰਨ ਰੂਪ ਵਟਾਇਆ। ਸੋ ਪੁਰਖ ਨਿਰੰਜਣ ਸਾਚੀ ਸਰਨ, ਸਰਨਗਤ ਇਕ ਜਣਾਇਆ। ਹੰ ਬ੍ਰਹਮ ਤਰਨੀ ਤਰਨ, ਇਕੋ ਓਟ ਤਕਾਇਆ। ਸੋ ਪੁਰਖ ਨਿਰੰਜਣ ਘਾੜਨ ਘੜਨ, ਘੜਨ ਭੰਨਣਹਾਰ ਪੁਰਖ ਸਮਰਥ ਇਕ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਵਖਾਇਆ। ਆਪਣਾ ਨਾਉਂ ਸ੍ਰੀ ਭਗਵਾਨਾ, ਆਦਿ ਜੁਗਾਦਿ ਵਖਾਈਆ। ਨਿਰਗੁਣ ਸਰਗੁਣ ਕਰ ਪਰਧਾਨਾ, ਸੋਹੰ ਧਾਰ ਆਪ ਚਲਾਈਆ। ਸਚਖੰਡ ਅੰਦਰ ਥਿਰ ਘਰ ਮਕਾਨਾ, ਜੋਤੀ ਸ਼ਬਦੀ ਵੰਡ ਵੰਡਾਈਆ। ਏਕਾ ਰਾਗ ਇਕ ਤਰਾਨਾ, ਤ੍ਰੈਗੁਣ ਅਤੀਤਾ ਆਪ ਸੁਣਾਈਆ। ਖੇਲੇ ਖੇਲ ਨੌਜਵਾਨਾ, ਬਿਰਧ ਬਾਲ ਨਾ ਰੂਪ ਵਟਾਈਆ। ਸ਼ਾਹ ਪਾਤਸ਼ਾਹ ਰਾਜ ਰਾਜਾਨਾ, ਧੁਰ ਫ਼ਰਮਾਣਾ ਆਪ ਸੁਣਾਈਆ। ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਸੇਵ ਲਗਾਨਾ, ਲੋਕਮਾਤ ਮਾਤ ਪਰਗਟਾਈਆ। ਅੰਤਮ ਪੰਜ ਤੱਤ ਮੇਟੇ ਸਰਬ ਨਿਸ਼ਾਨਾ, ਥਿਰ ਕੋਇ ਰਹਿਣ ਨਾ ਪਾਈਆ । ਆਦਿ ਜੁਗਾਦੀ ਇਕ ਭਗਵਾਨਾ, ਭਗਵਨ ਆਪਣਾ ਖੇਲ ਕਰਾਈਆ। ਆਤਮ ਪਰਮਾਤਮ ਮੇਲਾ ਦੋ ਜਹਾਨਾਂ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਦਿ ਜੁਗਾਦਿ ਵੇਸ ਵਟਾਈਆ। ਜੋਤੀ ਸ਼ਬਦੀ ਖੇਲ ਗੁਣ ਨਿਧਾਨਾ, ਗੁਣਵੰਤਾ ਆਪ ਵਖਾਈਆ। ਬਿਨ ਸਤਿਗੁਰ ਬੂਝੇ ਨਾ ਕੋਇ ਵਿਚ ਜਹਾਨਾ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਨਾਨਕ ਨਿਰਗੁਣ ਦੇ ਦੇ ਗਿਆ ਨਿਸ਼ਾਨਾ, ਸਤਿ ਅਸਤਿ ਸਮਝਾਈਆ। ਵੇਦ ਵਿਆਸ ਲਿਖ ਕੇ ਗਿਆ ਪਰਵਾਨਾ, ਜਗਤ ਪਰਵਾਨਗੀ ਹੱਥ ਫੜਾਈਆ । ਚਾਰੇ ਵੇਦ ਦੇਣ ਬਿਆਨਾ, ਆਪਣਾ ਭੇਵ ਖੁਲ੍ਹਾਈਆ। ਅੰਜ਼ੀਲ ਕੁਰਾਨ ਕਰੇ ਸਲਾਮਾ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਪੀਰ ਪੈਗ਼ੰਬਰ ਦੇਵੇ ਪੈਗ਼ਾਮਾ, ਕਰੇ ਹੱਕ ਪੜ੍ਹਾਈਆ। ਸਾਚੇ ਮੰਦਰ ਵਸੇ ਸ੍ਰੀ ਭਗਵਾਨਾ, ਪਰਵਰਦਿਗਾਰ ਸੱਚਾ ਮਾਹੀਆ। ਏਕਾ ਕਲਮਾ ਨਬੀ ਪੜ੍ਹਾਨਾ, ਰਸੂਲਾ ਕਰੇ ਆਪ ਰਸਾਈਆ। ਏਕਾ ਅਲਫ਼ੀ ਤਨ ਹੰਢਾਨਾ, ਪੰਜ ਤੱਤ ਤੱਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਏਕਾ ਨਾਉਂ ਆਪਣਾ ਆਪ ਚਲਾਈਆ। ਹਰਿ ਕਾ ਨਾਉ ਚਲੇ ਜਗ, ਜੁਗਤ ਆਪਣੇ ਹੱਥ ਰਖਾਇੰਦਾ। ਕਰੇ ਖੇਲ ਸੂਰਾ ਸਰਬੱਗ, ਸੂਰਬੀਰ ਹੁਕਮ ਵਰਤਾਇੰਦਾ। ਜਨ ਭਗਤਾਂ ਬੁਝਾਏ ਲੱਗੀ ਅੱਗ, ਅੰਮ੍ਰਿਤ ਆਤਮ ਮੇਘ ਬਰਸਾਇੰਦਾ। ਦਰਸ ਦਿਖਾਏ ਉਪਰ ਸ਼ਾਹ ਰਗ, ਬਜਰ ਕਪਾਟੀ ਕੁੰਡਾ ਲਾਹਿੰਦਾ। ਮੁਰਸ਼ਦ ਮੁਰੀਦ ਵਖਾਏ ਹੱਜ, ਕਾਇਆ ਕਾਅਬਾ ਖੋਲ੍ਹ ਖੁਲ੍ਹਾਇੰਦਾ। ਬੋਧ ਗਿਆਨਾ ਪੰਡਤ ਨਦ, ਘਰ ਮੰਦਰ ਨਾਦ ਵਜਾਇੰਦਾ। ਸਚ ਦੁਆਰੇ ਬਹੇ ਸਜ, ਆਪਣਾ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਅਲਾਇੰਦਾ। ਆਪਣਾ ਨਾਉਂ ਆਲਮੀਨ, ਇਲਾਹੀ ਅੱਲਾ ਆਪ ਪਰਗਟਾਈਆ। ਲੇਖਾ ਜਾਣੇ ਲੋਕ ਤੀਨ, ਚੌਦਾਂ ਲੋਕ ਚੌਦਾਂ ਤਬਕ ਰਿਹਾ ਸਮਾਈਆ। ਨਿਰਗੁਣ ਸਰਗੁਣ ਹੋ ਅਧੀਨ, ਨਿਉਂ ਨਿਉਂ ਸੱਯਦਾ ਸੀਸ ਝੁਕਾਈਆ। ਸਾਹਿਬ ਸੁਲਤਾਨ ਵਡ ਪਰਬੀਨ, ਪਰਾ ਪਸੰਤੀ ਮਧਮ ਬੈਖਰੀ ਆਪਣਾ ਨਾਉਂ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਆਪ ਵਡਿਆਈਆ। ਹਰਿ ਕਾ ਨਾਉਂ ਵੱਡਾ ਵਡ, ਭੇਵ ਕਿਸੇ ਨਾ ਆਇਆ। ਆਪਣੇ ਅੰਤਰ ਗੁਰ ਅਵਤਾਰ ਕੱਢ, ਲੋਕਮਾਤ ਰਾਹ ਚਲਾਇਆ। ਪਾਰ ਕਿਨਾਰਾ ਨਾ ਕੋਈ ਦੱਸੀ ਹੱਦ, ਬੇਅੰਤ ਆਪ ਅਖਵਾਇਆ। ਰਾਗ ਰਾਗਨੀ ਗਾ ਗਾ ਗਏ ਛੰਦ, ਗੀਤ ਗੋਬਿੰਦ ਢੋਲਾ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ, ਨਾਰੀ ਕੰਤ ਏਕਾ ਰੰਗ ਵਖਾਇਆ। ਨਾਰੀ ਕੰਤ ਨਿਰਗੁਣ ਸਰਗੁਣ ਧਾਰ, ਹਰਿ ਜੂ ਹਰਿ ਹਰਿ ਆਪ ਚਲਾਇੰਦਾ। ਆਤਮ ਪਰਮਾਤਮ ਕਰੇ ਪਿਆਰ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਈਸ਼ ਜੀਵ ਕਰੇ ਸ਼ਿੰਗਾਰ, ਸੋਲਾਂ ਇਛਿਆ ਸੋਲਾਂ ਕਲੀਆਂ ਤਨ ਸਜਾਇੰਦਾ। ਸੋਲਾਂ ਕਲਾ ਜਗਤ ਅਵਤਾਰ, ਸਤਿਜੁਗ ਤ੍ਰੇਤਾ ਦੁਆਪਰ ਬਲ ਵਧਾਇੰਦਾ। ਕਲਜੁਗ ਅੰਤਮ ਖੇਲ ਅਪਾਰ, ਅਪਰੰਪਰ ਆਪ ਵਖਾਇੰਦਾ। ਲੇਖਾ ਜਾਣੇ ਜੁਗ ਚਾਰ, ਨਵ ਨੌਂ ਚਾਰ ਚੌਕੜੀ ਪੰਧ ਮੁਕਾਇੰਦਾ। ਏਕਾ ਨਾਉਂ ਬੋਲ ਜੈਕਾਰ, ਜੈ ਜੈਕਾਰਾ ਆਪ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਹੋਏ ਖ਼ਬਰਦਾਰ, ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਨਾਲ ਮਿਲਾਇੰਦਾ। ਬ੍ਰਹਿਮੰਡ ਖੰਡ ਪਾਵੇ ਸਾਰ, ਪੁਰੀ ਲੋਅ ਗਗਨ ਪਤਾਲਾਂ ਫੇਰਾ ਪਾਇੰਦਾ। ਰਵ ਸਸ ਦੇ ਹੁਲਾਰ, ਮੰਡਲ ਮੰਡਪ ਆਪ ਜਗਾਇੰਦਾ। ਸਮੁੰਦ ਸਾਗਰ ਵੇਖੇ ਡੂੰਘੀ ਗਾਰ, ਜਲ ਥਲ ਮਹੀਅਲ ਆਪਣਾ ਭੇਵ ਚੁਕਾਇੰਦਾ। ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਵੇਖੇ ਵੇਖਣਹਾਰ, ਨੇਤਰ ਲੋਚਣ ਨੈਣ ਇਕ ਉਠਾਇੰਦਾ। ਲੱਖ ਚੁਰਾਸੀ ਕਰੇ ਬੇਦਾਰ, ਆਲਸ ਨਿੰਦਰਾ ਨਾ ਕੋਇ ਰਖਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਲਏ ਉਠਾਲ, ਚਾਰ ਵਰਨ ਅਠਾਰਾਂ ਬਰਨ ਆਪ ਜਗਾਇੰਦਾ। ਨੌਂ ਖੰਡ ਪ੍ਰਿਥਮੀ ਸੱਤ ਦੀਪ, ਮੰਦਰ ਮਸਜਦ ਮਠ ਸ਼ਿਵਦਵਾਲੇ ਵੇਖੇ ਧਰਮਸਾਲ, ਘਰ ਘਰ ਆਪਣਾ ਫੇਰਾ ਪਾਇੰਦਾ। ਦਰ ਦਰਵੇਸ਼ ਨਰ ਨਰੇਸ਼ ਚਾਰ ਕੁੰਟ ਵੇਖੇ ਵਜਦਾ ਤਾਲ, ਤਾਲ ਤਲਵਾੜਾ ਕਵਣ ਹੱਥ ਰਖਾਇੰਦਾ। ਸ੍ਰਿਸ਼ਟ ਸਬਾਈ ਜਗਤ ਅੰਧੇਰਾ ਹਰਿ ਕਾ ਨਾਉਂ ਨਾ ਸਕੇ ਕੋਈ ਭਾਲ, ਭਰਮੇ ਭੁੱਲੀ ਸਰਬ ਲੋਕਾਈਆ। ਹਰਿ ਕੇ ਨਾਮ ਬਿਨ ਹੋਏ ਸਰਬ ਕੰਗਾਲ, ਰਮਈਆ ਰਾਮ ਨਜ਼ਰ ਕਿਸੇ ਨਾ ਆਈਆ। ਚਾਰ ਕੁੰਟ ਹੋਏ ਬੇਹਾਲ, ਸੁਰਤੀ ਸ਼ਬਦ ਨਾ ਕੋਇ ਬੰਧਾਈਆ। ਕਲਜੁਗ ਚਲੇ ਅਵੱਲੜੀ ਚਾਲ, ਪੂਰਬ ਲੇਖਾ ਸਭ ਦਾ ਰਿਹਾ ਵਖਾਈਆ। ਕਿਸੇ ਦਰ ਨਾ ਦਿਸੇ ਸੱਚਾ ਧੰਨ ਮਾਲ, ਝੂਠੀ ਮਾਇਆ ਲੁੱਟੀ ਸਰਬ ਲੋਕਾਈਆ। ਹਰਿ ਕਾ ਨਾਉਂ ਸਦਾ ਬੇਮਿਸਾਲ, ਗੁਰ ਅਵਤਾਰ ਪੀਰ ਪੈਗ਼ੰਬਰ ਗਏ ਮਿਸਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਸਾਚਾ ਨਾਉਂ ਸ਼ਬਦ ਗਿਆਨ ਦੇਵਣਹਾਰਾ ਧੁਰ ਫ਼ਰਮਾਣ, ਸਚ ਸੰਦੇਸਾ ਨਰ ਨਰੇਸ਼ਾ ਸਾਚੇ ਭਗਤ ਆਪ ਸਮਝਾਈਆ। ਸਾਚੇ ਭਗਤਾਂ ਦੇਵੇ ਦਾਨ, ਦਾਤਾ ਦਾਨੀ ਦਇਆ ਕਮਾਇੰਦਾ। ਮੇਲ ਮਿਲਾਵਾ ਸੀਆ ਰਾਮ, ਰਘਪਤ ਆਪਣਾ ਰੂਪ ਵਟਾਇੰਦਾ। ਨੇਤਰ ਲੋਚਣ ਪੇਖਤ ਕ੍ਰਿਸ਼ਨਾ ਕਾਹਨ, ਨਾਮ ਬੰਸਰੀ ਇਕ ਵਜਾਇੰਦਾ। ਸਾਚਾ ਮੇਲਾ ਗੋਪੀ ਕਾਹਨ, ਸਾਚੀ ਸਖੀਆਂ ਮੰਡਲ ਰਾਸ ਰਚਾਇੰਦਾ। ਚਤੁਰਭੁਜ ਨੌਜਵਾਨ, ਆਦਿ ਸਕਤ ਖੇਲ ਖਿਲਾਇੰਦਾ। ਅਸ਼ਟਭੁਜ ਹੋ ਪਰਧਾਨ, ਜੰਗਲ ਜੂਹ ਉਜਾੜ ਪਹਾੜ ਫੇਰਾ ਪਾਇੰਦਾ। ਏਕਾ ਨੂਰ ਸ੍ਰੀ ਭਗਵਾਨ, ਰੂਪ ਅਨੂਪ ਧਰਾਇੰਦਾ। ਜੁਗਾ ਜੁਗੰਤਰ ਖੇਲ ਮਹਾਨ, ਜੁਗ ਕਰਤਾ ਆਪ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਜਨ ਭਗਤਾਂ ਦੇਦਾਂ ਆਇਆ ਮਾਣ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਕਲਜੁਗ ਅੰਤਮ ਹੋ ਪਰਧਾਨ ਵੇਦ ਵਿਆਸਾ ਲੇਖਾ ਪੂਰ ਕਰਾਇੰਦਾ। ਪੂਤ ਸਪੂਤਾ ਬ੍ਰਹਿਮਣ ਗੌੜਾ ਵਸਣਹਾਰਾ ਸਚ ਮਕਾਨ, ਸਾਢੇ ਤਿੰਨ ਹੱਥ ਆਪਣਾ ਬੰਕ ਵਡਿਆਇੰਦਾ। ਉਚੇ ਟਿੱਲੇ ਪਰਬਤ ਕੋਈ ਨਾ ਸਕੇ ਪਛਾਣ, ਚੋਟੀ ਚੋਟੀ ਨਜ਼ਰ ਕਿਸੇ ਨਾ ਆਇੰਦਾ। ਏਕਾ ਨਾਉਂ ਧੁਰ ਫ਼ਰਮਾਨ, ਸਚ ਸੰਦੇਸਾ ਆਪ ਸੁਣਾਇੰਦਾ। ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਗਾਣ, ਆਤਮ ਪਰਮਾਤਮ ਜੋੜ ਜੁੜਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦੇਵੇ ਮਾਣ, ਚਾਰ ਵਰਨ ਗਲੇ ਲਗਾਇੰਦਾ। ਜਾਤ ਪਾਤ ਰਾਓ ਰੰਕ ਰਾਜ ਰਾਜਾਨ ਸਰਬ ਮਿਟ ਜਾਣ, ਸ਼ਾਹ ਪਾਤਸ਼ਾਹ ਏਕਾ ਹੁਕਮ ਸੁਣਾਇੰਦਾ। ਹਰਿ ਕਾ ਨਾਉਂ ਸਦਾ ਬਲਵਾਨ, ਬਲ ਆਪਣਾ ਆਪ ਵਖਾਇੰਦਾ। ਕੂੜੀ ਕਿਰਿਆ ਮੇਟੇ ਨਿਸ਼ਾਨ, ਜੂਠਾ ਝੂਠਾ ਮੰਦਰ ਢਾਹਿੰਦਾ। ਸਤਿਜੁਗ ਸਤਿ ਕਰੇ ਪਰਧਾਨ, ਸਚ ਪਰਧਾਨਗੀ ਇਕ ਕਮਾਇੰਦਾ। ਏਕਾ ਪੁਰਖ ਇਕ ਪਰਵਾਨ, ਤਖ਼ਤ ਨਿਵਾਸੀ ਇਕ ਸੁਣਾਇੰਦਾ। ਸੋਹੰ ਸ਼ਬਦ ਲੱਖ ਚੁਰਾਸੀ ਰੱਖੇ ਆਣ, ਬੇਪਹਿਚਾਨ ਨਜ਼ਰ ਕਿਸੇ ਨਾ ਆਇੰਦਾ। ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣੀ ਬੂਝ ਬੁਝਾਇੰਦਾ। ਸਾਚੇ ਭਗਤਾਂ ਮੇਲਾ ਵਿਚ ਜਹਾਨ, ਬਿਨ ਪੂਰਨ ਭਗਤੀ ਹੱਥ ਕਿਸੇ ਨਾ ਆਇੰਦਾ। ਪੂਰਬ ਲਹਿਣਾ ਲਏ ਪਛਾਣ, ਭੇਵ ਅਭੇਦ ਆਪ ਖੁਲ੍ਹਾਇੰਦਾ। ਸਾਚੇ ਸੰਤਾਂ ਦੇਵੇ ਇਕ ਗਿਆਨ, ਨਿਝ ਨੇਤਰ ਆਪ ਖੁਲ੍ਹਾਇੰਦਾ। ਗੁਰਮੁਖ ਦਰ ਕਰੇ ਪਰਵਾਨ, ਸਿਰ ਆਪਣਾ ਹੱਥ ਟਿਕਾਇੰਦਾ। ਗੁਰਸਿਖ ਸਾਚਾ ਚਤਰ ਸੁਘੜ ਸੁਜਾਨ, ਜਿਸ ਜਨ ਆਪਣਾ ਮੇਲ ਮਿਲਾਇੰਦਾ। ਲੱਖ ਚੁਰਾਸੀ ਜੀਵ ਅਞਾਣ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਪੰਜ ਤੱਤ ਲੱਗਾ ਮਗਰ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਸਰਬ ਸੁਹਾਇੰਦਾ। ਆਤਮ ਅੰਤਰ ਨਾ ਕੋਇ ਗਿਆਨ, ਰਸਨਾ ਪੜ੍ਹ ਪੜ੍ਹ ਸਰਬ ਗਾਇੰਦਾ। ਜਿਸ ਜਨ ਹਰਿ ਜੂ ਹਰਿ ਹਰਿ ਮਿਲੇ ਆਣ, ਤਿਸ ਆਪਣਾ ਨਾਮ ਸਮਝਾਇੰਦਾ। ਏਥੇ ਓਥੇ ਦਰਗਹਿ ਸਾਚੀ ਦੇਵੇ ਮਾਣ, ਸਚਖੰਡ ਦੁਆਰੇ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਮੰਤਰ ਇਕ ਪੜ੍ਹਾਇੰਦਾ।