੮ ਚੇਤ ੨੦੧੯ ਬਿਕ੍ਰਮੀ ਹਰੀ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਹਰਿ ਮੰਤਰ ਨਾਉਂ ਸਤਿਗੁਰ ਸਤਿ, ਸਤਿ ਅਸਤਿ ਜਣਾਇੰਦਾ। ਪਾਰਬ੍ਰਹਮ ਪੁਰਖ ਪਰਮੇਸ਼ਵਰ ਪਤ, ਹਰਿ ਪਤਿਵੰਤਾ ਦਇਆ ਕਮਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਬ੍ਰਹਮ ਮਤ, ਜਨ ਭਗਤਾਂ ਆਪ ਜਣਾਇੰਦਾ। ਏਥੇ ਓਥੇ ਦੋ ਜਹਾਨਾਂ ਲਏ ਰੱਖ, ਸਮਰਥ ਸਿਰ ਆਪਣਾ ਹੱਥ ਟਿਕਾਇੰਦਾ। ਬੋਧ ਅਗਾਧ ਗੁਣ ਨਿਧਾਨਾ ਦੱਸੇ ਗਾਥ, ਅੱਖਰ ਵੱਖਰ ਆਪ ਪੜ੍ਹਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਭੇਵ ਚੁਕਾਏ ਪੁਰਖ ਸਮਰਥ, ਮਹਿਮਾ ਕਥ ਆਪ ਜਣਾਇੰਦਾ। ਜੁਗ ਚੌਕੜੀ ਨਿਰਗੁਣ ਸਰਗੁਣ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਸਚਖੰਡ ਨਿਵਾਸੀ ਸਚਖੰਡ ਦੁਆਰੇ ਰਿਹਾ ਵਸ, ਦੋ ਜਹਾਨਾਂ ਸੋਭਾ ਪਾਇੰਦਾ। ਜਨ ਭਗਤਾਂ ਏਕਾ ਦੇਵੇ ਨਾਮ ਰਸ, ਬਣ ਰਸੀਆ ਰਸ ਵਖਾਇੰਦਾ। ਜਨਮ ਜਨਮ ਦੀ ਪੂਰੀ ਕਰੇ ਆਸ, ਪੂਰਬ ਲੇਖਾ ਆਪ ਚੁਕਾਇੰਦਾ। ਨਿਰਗੁਣ ਜੋਤ ਕਰ ਪਰਕਾਸ਼, ਡੰਕਾ ਸ਼ਬਦੀ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣੀ ਦਇਆ ਕਮਾਇੰਦਾ। ਸਤਿਗੁਰ ਠਾਕਰ ਦੀਨ ਦਿਆਲਾ, ਦਇਆਨਿਧ ਬੇਪਰਵਾਹੀਆ। ਕਰੇ ਖੇਲ ਜਗਤ ਨਿਰਾਲਾ, ਭੇਵ ਕੋਇ ਨਾ ਪਾਈਆ। ਲੋਕਮਾਤ ਬਣਾਏ ਸਚਖੰਡ ਸੱਚੀ ਧਰਮਸਾਲਾ, ਸਚ ਸਿੰਘਾਸਣ ਇਕ ਸੁਹਾਈਆ। ਲਹਿਣਾ ਦੇਣਾ ਚੁਕਾਏ ਗੋਬਿੰਦ ਸੁਤ ਛੋਟੇ ਲਾਲਾ, ਲਾਲਣ ਆਪਣਾ ਰੰਗ ਰੰਗਾਈਆ। ਗੁਰਮੁਖਾਂ ਤੋੜੇ ਜਗਤ ਜੰਜਾਲਾ, ਤ੍ਰੈਗੁਣ ਬੰਧਨ ਰਹਿਣ ਨਾ ਪਾਈਆ। ਚਾਰ ਵਰਨ ਵਖਾਏ ਰਾਹ ਸੁਖਾਲਾ, ਸਾਚਾ ਮਾਰਗ ਆਪ ਲਗਾਈਆ। ਭੈ ਚੁਕਾਏ ਕਲਜੁਗ ਕਾਲਾ, ਕਾਲ ਗਰਾਸ ਨੇੜ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣੀ ਦਇਆ ਕਮਾਈਆ। ਸਤਿਗੁਰ ਸੱਜਣ ਹਰਿ ਹਰਿ ਮੀਤ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਆਦਿ ਜੁਗਾਦੀ ਠੰਡਾ ਸੀਤ, ਅੰਮ੍ਰਿਤ ਝਿਰਨਾ ਆਪ ਝਿਰਾਇੰਦਾ। ਸ਼ਬਦ ਅਗੰਮੀ ਏਕਾ ਗੀਤ, ਸੋਹੰ ਢੋਲਾ ਆਪ ਸੁਣਾਇੰਦਾ। ਸਤਿ ਸਤਿਵਾਦੀ ਸਤਿ ਚਲਾਏ ਰੀਤ, ਸਤਿ ਪੁਰਖ ਖੇਲ ਕਰਾਇੰਦਾ। ਸਦੀ ਚੌਧਵੀਂ ਰਹੀ ਬੀਤ, ਬੀਸ ਬੀਸਾ ਰਾਹ ਵਖਾਇੰਦਾ। ਸ੍ਰਿਸ਼ਟ ਸਬਾਈ ਇਕ ਹਦੀਸ, ਕਲਮਾ ਨਬੀ ਆਪ ਪੜ੍ਹਾਇੰਦਾ। ਲੇਖਾ ਚੁਕੇ ਰਾਗ ਛਤੀਸ, ਛੱਤੀ ਜੁਗ ਪੰਧ ਮੁਕਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਾਤਾਨਾਂ ਖਾਲੀ ਕਰੇ ਖੀਸ, ਖਾਲੀ ਹੱਥ ਚਾਰੋਂ ਕੁੰਟ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਤਿਗੁਰ ਆਪਣੀ ਖੇਲ ਕਰਾਇੰਦਾ। ਸਤਿਗੁਰ ਸੱਜਣ ਹਰਿ ਨਿਰੰਕਾਰਾ, ਨਿਰਗੁਣ ਨਿਰਵੈਰ ਇਕ ਅਖਵਾਇੰਦਾ। ਜੁਗਾ ਜੁਗੰਤਰ ਕਰ ਪਸਾਰਾ, ਬਣ ਪਸਾਰੀ ਵੇਖ ਵਖਾਇੰਦਾ। ਭਗਤਨ ਦੇਵੇ ਦਰਸ ਅਪਾਰਾ, ਭਗਵਨ ਆਪਣੀ ਬੂਝ ਬੁਝਾਇੰਦਾ। ਸੰਤਨ ਬਣੇ ਮੀਤ ਮੁਰਾਰਾ, ਦਰ ਘਰ ਸਾਚੇ ਸੋਭਾ ਪਾਇੰਦਾ। ਗੁਰਮੁਖਾਂ ਦੇਵੇ ਏਕਾ ਨਾਮ ਅਧਾਰਾ, ਸਾਂਤਕ ਸਤਿ ਸਤਿ ਕਰਾਇੰਦਾ। ਗੁਰਸਿਖਾਂ ਬਖ਼ਸ਼ੇ ਚਰਨ ਧੂੜੀ ਛਾਰਾ, ਮਸਤਕ ਟਿੱਕਾ ਨੂਰੀ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣਾ ਰੰਗ ਰੰਗਾਇੰਦਾ। ਰੰਗ ਰੰਗੀਲਾ ਮੋਹਣ ਮਾਧਵ ਮਾਧ, ਬੇਅੰਤ ਵਡ ਵਡਿਆਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਲੱਖ ਚੁਰਾਸੀ ਵਿਚੋਂ ਲਾਧ, ਲਹਿਣਾ ਦੇਣਾ ਰਿਹਾ ਮੁਕਾਈਆ। ਹਰਿਜਨ ਹਰਿ ਜੂ ਆਪ ਬਣਾਏ ਸਾਚੇ ਸਾਧ, ਸੰਤਨ ਆਪਣੀ ਗੋਦ ਬਹਾਈਆ। ਤ੍ਰੈਗੁਣ ਮਾਇਆ ਵਿਚੋਂ ਕਾਢ, ਜਗਤ ਜੰਜਾਲਾ ਦਏ ਤੁੜਾਈਆ। ਆਤਮ ਪਰਮਾਤਮ ਕਰ ਕਰ ਲਾਡ, ਸਾਚਾ ਬੰਧਨ ਇਕ ਵਖਾਈਆ। ਭਗਤ ਭਗਵੰਤ ਸੁਣੇ ਫ਼ਰਯਾਦ, ਸਚ ਸਿੰਘਾਸਣ ਸੋਭਾ ਪਾਈਆ। ਜੁਗ ਚੌਕੜੀ ਰੱਖੇ ਯਾਦ, ਅਭੁੱਲ ਭੁੱਲ ਕਦੇ ਨਾ ਜਾਈਆ। ਆਪਣਾ ਨਾਉਂ ਚਲਾਇਆ ਆਦਿ, ਸ਼ਬਦੀ ਗੁਰ ਗੁਰ ਪਰਗਟਾਈਆ। ਆਪੇ ਵੇਖੇ ਅੰਤ ਜੁਗਾਦਿ, ਨਿਰਗੁਣ ਨਿਰਵੈਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਇਕ ਹੋ ਜਾਈਆ। ਆਦਿ ਉਪਾਇਆ ਸਤਿਗੁਰ ਹਰਿ, ਹਰਿ ਸ਼ਬਦੀ ਸ਼ਬਦ ਖੇਲ ਕਰਾਇੰਦਾ। ਅੰਤ ਵੇਖੇ ਆਪੇ ਦਰ ਦਰ, ਘਰ ਘਰ ਫੇਰੀ ਪਾਇੰਦਾ। ਯੋਧਾ ਸੂਰਬੀਰ ਬਲਵਾਨ ਆਪਣਾ ਬਲ ਆਪੇ ਧਰ ਧਰ, ਚਾਰੋਂ ਕੁੰਟ ਕੁੰਟ ਨਿਵਾਇੰਦਾ। ਨਾਮ ਖੰਡਾ ਸੂਰਾ ਸਰਬੰਗਾ ਆਪਣੇ ਹੱਥ ਆਪੇ ਫੜ ਫੜ, ਦੋ ਜਹਾਨਾ ਆਪ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣੀ ਖੇਲ ਕਰਾਇੰਦਾ। ਸਤਿਗੁਰ ਸਾਹਿਬ ਸੱਚਾ ਸੁਲਤਾਨ, ਸੁਰਤੀ ਸ਼ਬਦੀ ਮੇਲ ਮਿਲਾਇੰਦਾ। ਸੁਰਤ ਸਵਾਣੀ ਹਾਣੀ ਏਕਾ ਮਿਲੇ ਕਾਹਨ, ਨਾਮ ਬੰਸਰੀ ਇਕ ਸੁਣਾਇੰਦਾ। ਸਾਚਾ ਸੱਯਾ ਲੇਖਾ ਜਾਣੇ ਰਮੱਯਾ ਰਾਮ, ਰਘਪਤ ਆਪਣੇ ਰੰਗ ਰੰਗਾਇੰਦਾ। ਨਬੀ ਰਸੂਲ ਦੇਵੇ ਸਚ ਪੈਗ਼ਾਮ, ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਲੱਖ ਚੁਰਾਸੀ ਜੀਵ ਜੰਤ ਦੇਵਣਹਾਰਾ ਇਲਜਾਮ, ਆਪਣਾ ਫਤਵਾ ਆਪੇ ਲਾਇੰਦਾ। ਚਾਰ ਯੁਗ ਕਰੇ ਗ਼ੁਲਾਮ, ਬਰਦਾ ਆਪਣੇ ਘਰ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣਾ ਭੇਸ ਵਟਾਇੰਦਾ। ਭੇਸ ਵਟਾਏ ਏਕੰਕਾਰਾ, ਓਅੰਕਾਰਾ ਵੇਖ ਵਖਾਈਆ। ਆਦਿ ਗੁਰ ਸ਼ਬਦੀ ਧਾਰਾ, ਅੰਤ ਸ਼ਬਦ ਗੁਰ ਸਲਾਹੀਆ। ਸਤਿਜੁਗ ਤ੍ਰੇਤਾ ਦੁਆਪਰ ਪੰਜ ਤੱਤ ਲੇਖਾ ਗੁਰ ਅਵਤਾਰਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਬੰਧਨ ਪਾਈਆ। ਨਿਰਗੁਣ ਸਰਗੁਣ ਅੰਦਰ ਲਗਾ ਰਿਹਾ ਅਖਾੜਾ, ਆਪ ਆਪਣਾ ਨਾਚ ਨਚਾਈਆ। ਸਤਿ ਸਤਿਵਾਦੀ ਸਤਿ ਜੈਕਾਰਾ, ਬੋਧ ਅਗਾਧੀ ਨਾਉਂ ਪਰਗਟਾਈਆ । ਰਸਨਾ ਜਿਹਵਾ ਗਾਵੇ ਵਾਰਾ, ਗਾਵਤ ਗਾਵਤ ਆਪਣੀ ਖ਼ੁਸ਼ੀ ਮਨਾਈਆ। ਲੇਖਾ ਲੇਖ ਲਿਖ ਲਿਖ ਵਿਚ ਸੰਸਾਰਾ, ਜਗਤ ਲੇਖਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸੱਚਾ ਵੇਖ ਵਖਾਈਆ। ਵੇਖਣਹਾਰਾ ਸਤਿਗੁਰ ਏਕ, ਏਕਾ ਘਰ ਸੋਭਾ ਪਾਇੰਦਾ। ਆਦਿ ਜੁਗਾਦਿ ਜੁਗ ਜੁਗ ਵੇਸ, ਵੇਸ ਅਨੇਕਾ ਆਪ ਕਰਾਇੰਦਾ। ਜਨ ਭਗਤਾਂ ਬਖ਼ਸ਼ੇ ਸਾਚੀ ਟੇਕ, ਸਾਚਾ ਦਰ ਇਕ ਸਮਝਾਇੰਦਾ। ਘਟ ਘਟ ਅੰਤਰ ਜਾਣੇ ਭੇਤ, ਭੇਦੀ ਆਪਣਾ ਭੇਵ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਦੀਨ ਦਿਆਲ, ਦਇਆਨਿਧ ਠਾਕਰ ਨਿਹਕਰਮੀ ਆਪਣਾ ਕਰਮ ਕਮਾਇੰਦਾ। ਨਿਹਕਰਮੀ ਕਮਾਏ ਕਰਮ, ਕਰਮ ਕਾਂਡ ਨਾ ਕੋਇ ਜਣਾਈਆ। ਚਾਰ ਵਰਨ ਦਾ ਇਕੋ ਧਰਮ, ਏਕ ਸਰਨ ਦਏ ਸਰਨਾਈਆ। ਆਤਮ ਬ੍ਰਹਮ ਸਾਚਾ ਵਰਨ, ਊਚ ਨੀਚ ਨਾ ਕੋਇ ਰਖਾਈਆ। ਇਸ਼ਟ ਗੁਰਦੇਵ ਸੁਆਮੀ ਏਕਾ ਸਰਨੀ ਪੜਨ, ਸੀਸ ਜਗਦੀਸ ਇਕ ਝੁਕਾਈਆ। ਲੱਖ ਚੁਰਾਸੀ ਜੀਵ ਜੰਤ ਹਰਿ ਕਾ ਨਾਉਂ ਸਾਚਾ ਪੜ੍ਹਨ, ਗੀਤ ਗੋਬਿੰਦ ਗੋਬਿੰਦ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਮਾਰਗ ਇਕ ਵਖਾਈਆ। ਸਾਚਾ ਮਾਰਗ ਸਤਿਗੁਰ ਘਾਟ, ਘਾਟਾ ਕੋਇ ਰਹਿਣ ਨਾ ਪਾਇੰਦਾ। ਮੇਟ ਮਿਟਾਏ ਅੰਧੇਰੀ ਰਾਤ, ਸਤਿ ਸਤਿਵਾਦੀ ਸਾਚਾ ਚੰਦ ਚੜ੍ਹਾਇੰਦਾ। ਨਾਮ ਨਿਧਾਨਾ ਸ੍ਰੀ ਭਗਵਾਨਾ ਅਲੱਖ ਅਗੋਚਰ ਸੁਣਾਏ ਗਾਥ, ਕਥਨੀ ਕਥ ਕਥ ਅਲਾਇੰਦਾ। ਲਹਿਣਾ ਦੇਣ ਚੁਕਾਏ ਮਸਤਕ ਮਾਥ, ਪੂਰਬ ਲੇਖਾ ਵੇਖ ਵਖਾਇੰਦਾ। ਕਰੇ ਖੇਲ ਪੁਰਖ ਸਮਰਾਥ, ਜਨ ਭਗਤਾਂ ਆਪ ਜਗਾਇੰਦਾ। ਰਾਤੀਂ ਸੁੱਤਿਆਂ ਵਸੇ ਸਾਥ, ਦਿਨੇ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣਾ ਭੇਵ ਖੁਲ੍ਹਾਇੰਦਾ। ਸਤਿਗੁਰ ਖੋਲ੍ਹੇ ਆਪਣਾ ਭੇਵ, ਜਨ ਭਗਤਾਂ ਮਾਣ ਵਡਿਆਈਆ। ਨਿਰਗੁਣ ਕਰੇ ਸਰਗੁਣ ਸੇਵ, ਸਾਚੇ ਸੰਤਾਂ ਹੋਏ ਸਹਾਈਆ। ਗੁਰਮੁਖਾਂ ਅੰਮ੍ਰਿਤ ਆਤਮ ਦੇਵੇ ਸੱਚਾ ਮੇਵ, ਰਸਨਾ ਰਸ ਇਕ ਚਖਾਈਆ। ਗੁਰਸਿਖ ਲੇਖੇ ਲਾਏ ਸੇਵ, ਸੇਵਕ ਆਪਣੇ ਰੰਗ ਰੰਗਾਈਆ। ਹਰਿ ਕੀ ਮਹਿਮਾ ਗਾ ਨਾ ਸਕੇ ਰਸਨਾ ਜਿਹਵ, ਗਾ ਗਾ ਪੰਧ ਨਾ ਕੋਇ ਮੁਕਾਈਆ। ਆਦਿ ਜੁਗਾਦਿ ਸਦਾ ਨੇਹਕੇਵ, ਨਿਹਚਲ ਧਾਮ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਬੇਪਰਵਾਹੀਆ। ਨਿਹਚਲ ਆਸਣ ਗੁਰਸਿਖ ਅੰਦਰ, ਦੂਜਾ ਧਾਮ ਨਾ ਕੋਇ ਬਣਾਇੰਦਾ। ਕਰੇ ਖੇਲ ਪੁਰਖ ਅਬਿਨਾਸ਼ਨ ਚੜ੍ਹ ਕੇ ਬਹੇ ਸਾਚੇ ਮੰਦਰ, ਹਰਿ ਕਾ ਮੰਦਰ ਨਜ਼ਰ ਕਿਸੇ ਨਾ ਆਇੰਦਾ। ਆਦਿ ਜੁਗਾਦਿ ਦਾਸੀ ਦਾਸ ਵਸਣਹਾਰਾ ਡੂੰਘੀ ਕੰਦਰ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਰੰਗ ਚੜ੍ਹਾਇੰਦਾ। ਸਤਿਗੁਰ ਪੂਰਾ ਚਾੜ੍ਹੇ ਰੰਗ, ਰੰਗ ਰੰਗੀਲਾ ਸੱਚਾ ਮਾਹੀਆ। ਗੁਰਸਿਖ ਆਤਮ ਸੇਜ ਪਲੰਘ, ਸਚ ਸਿੰਘਾਸਣ ਆਪ ਸੁਹਾਈਆ। ਗੁਰਮੁਖਾਂ ਅੰਤਰ ਵਜਾਏ ਮਰਦੰਗ, ਅਨਹਦ ਨਾਦੀ ਨਾਦ ਅਲਾਈਆ। ਸਾਚੇ ਸੰਤਾਂ ਦੇਵੇ ਅਨੰਦ, ਅਨੰਦ ਅਨੰਦ ਵਿਚ ਵਖਾਈਆ। ਭਗਤ ਭਗਵੰਤ ਚੜ੍ਹਾਏ ਚੰਦ, ਬਿਨ ਸੂਰਜ ਚੰਦ ਕਰੇ ਰੁਸ਼ਨਾਈਆ। ਜਨਮ ਜੁਗ ਦੀ ਟੁੱਟੀ ਗੰਢ, ਆਪਣਾ ਬੰਧਨ ਆਪਣੇ ਹੱਥ ਰਖਾਈਆ। ਲੱਖ ਚੁਰਾਸੀ ਭੌਦਿਆਂ ਪਾਏ ਠੰਡ, ਜਿਸ ਜਨ ਆਪਣਾ ਦਰਸ ਦਿਖਾਈਆ। ਜਗਤ ਰੰਡੇਪਾ ਚੁੱਕੇ ਰੰਡ, ਵਿਭਚਾਰ ਦਏ ਗਵਾਈਆ। ਪੰਚ ਵਿਕਾਰਾ ਖੰਡ ਖੰਡ, ਖੰਡਾ ਖੜਗ ਨਾਮ ਖੜਕਾਈਆ। ਇਕ ਸੁਣਾਏ ਸੁਹਾਗੀ ਛੰਦ, ਸੋਹਲਾ ਢੋਲਾ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਸ਼ਹਿਨਸ਼ਾਹੀਆ। ਸਤਿਗੁਰ ਸੱਚਾ ਸ਼ਹਿਨਸ਼ਾਹ, ਹਰਿ ਹਰਿ ਸਾਜਨ ਮੀਤ। ਆਦਿ ਜੁਗਾਦੀ ਬਣ ਮਲਾਹ, ਲੋਕਮਾਤ ਚਲਾਏ ਰੀਤ। ਕਲਜੁਗ ਅੰਤਮ ਸਚ ਸਲਾਹ, ਸੋਹੰ ਗਾਉਣਾ ਸਾਚਾ ਗੀਤ। ਚਾਰ ਵਰਨ ਦਾ ਇਕੋ ਨਾਂ, ਨਾਤਾ ਤੋੜੇ ਮੰਦਰ ਮਸੀਤ। ਗ਼ਰੀਬ ਨਿਮਣਿਆਂ ਪਕੜੇ ਬਾਂਹ, ਪੱਤਤ ਪਾਪੀ ਕਰੇ ਪੁਨੀਤ। ਜਨਮ ਜਨਮ ਦੇ ਬਖ਼ਸ਼ ਗੁਨਾਹ, ਕਾਇਆ ਕਰੇ ਠੰਡੀ ਸੀਤ। ਜੋ ਜਨ ਚਰਨੀ ਸੀਸ ਲਏ ਨਿਵਾ, ਤਿਸ ਦਾ ਏਥੇ ਓਥੇ ਹੋਏ ਮੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਠੱਗਾਂ ਚੋਰਾਂ ਦੇਵਣਹਾਰ ਪਨਾਹ, ਸਾਹਿਬ ਦਿਆਲ ਸਦਾ ਅਨਡੀਠ। ਠੱਗ ਚੋਰ ਯਾਰ ਜੋ ਦਰ ਆਏ ਭੱਜ, ਏਕਾ ਓਟ ਰਖਾਈਆ। ਕਿਰਪਾ ਨਿਧ ਸਿੰਧ ਸਾਗਰ ਪੜਦਾ ਦੇਵੇ ਕਜ, ਸਿਰ ਆਪਣਾ ਹੱਥ ਟਿਕਾਈਆ। ਗ਼ਰੀਬ ਨਿਮਣਿਆਂ ਰੱਖੇ ਲਜ, ਪਤ ਆਪਣੀ ਆਪ ਵਡਿਆਈਆ। ਪ੍ਰੇਮ ਪ੍ਰੇਮ ਅੰਦਰ ਜਾਏ ਬੱਝ, ਪੁਰਖ ਅਬਿਨਾਸ਼ੀ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣੀ ਦਇਆ ਕਮਾਈਆ। ਦਇਆ ਕਮਾਏ ਦੀਨਨ ਦੀਨ, ਦਇਆਨਿਧ ਹਰਿ ਅਖਵਾਇੰਦਾ। ਗੁਰਸਿਖ ਗੁਰਮੁਖ ਮੇਲਾ ਜਿਉਂ ਜਲ ਮੀਨ, ਜਲ ਮੀਨ ਵਿਛੋੜਾ ਕਦੇ ਨਾ ਭਾਇੰਦਾ। ਸਾਹਿਬ ਦਾਤਾਰ ਦਾਤਾ ਵਡ ਪਰਬੀਨ, ਪਰਮ ਪੁਰਖ ਪਰਮੇਸ਼ਵਰ ਜਨ ਭਗਤਾਂ ਵੇਖ ਵਖਾਇੰਦਾ। ਆਪਣਾ ਬਲ ਸਦ ਰੱਖੇ ਮਹੀਨ, ਜਨ ਭਗਤਾਂ ਬਲ ਮਾਤ ਵਖਾਇੰਦਾ। ਆਪ ਬਣਿਆ ਰਹੇ ਮਸਕੀਨ, ਹਰਿਜਨ ਸਾਚੇ ਆਪ ਵਡਿਆਇੰਦਾ। ਆਪ ਬਣਿਆ ਰਹੇ ਮਹੀਨ, ਬਿਨ ਭਗਤਾਂ ਨਜ਼ਰ ਕਿਸੇ ਨਾ ਆਇੰਦਾ। ਜਨ ਭਗਤਾਂ ਸਦਾ ਰਹੇ ਅਧੀਨ, ਨਿਰਬਲ ਆਪਣਾ ਬਲ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰੈਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਏਕੰਕਾਰਾ ਹਰਿ ਨਿਰੰਕਾਰਾ ਇਕ ਇਕੱਲਾ ਆਪ ਅਖਵਾਇੰਦਾ।
