੧੭ ਚੇਤ ੨੦੧੯ ਬਿਕ੍ਰਮੀ ਗੁਰਬਖ਼ਸ਼ ਸਿੰਘ ਦੇ ਗ੍ਰਹਿ ਗਗੋਬੂਆ ਜ਼ਿਲਾ ਅੰਮ੍ਰਿਤਸਰ
ਗੁਰ ਕਿਰਪਾ ਹਰਿ ਜਾਣਿਆ, ਹਰਿ ਕਿਰਪਾ ਗੁਰ ਮੀਤ। ਗੁਰ ਕਿਰਪਾ ਰੰਗ ਮਾਣਿਆ, ਹਰਿ ਕਿਰਪਾ ਘਰ ਮਿਲਿਆ ਠਾਂਡਾ ਸੀਤ। ਗੁਰ ਕਿਰਪਾ ਹਰਿ ਜਾਣਿਆ, ਹਰਿ ਕਿਰਪਾ ਗੁਰ ਮਿਲਿਆ ਇਕ ਅਤੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਕਰੇ ਸਚ ਪ੍ਰੀਤ। ਗੁਰ ਕਿਰਪਾ ਹਰਿ ਪੇਖਿਆ, ਹਰਿ ਕਿਰਪਾ ਗੁਰ ਸੱਜਣ ਪਾਇਆ ਏਕ। ਗੁਰ ਕਿਰਪਾ ਮਿਟੀ ਰੇਖਿਆ, ਹਰਿ ਕਿਰਪਾ ਸਤਿਗੁਰ ਸਾਚੇ ਲਿਖਿਆ ਲੇਖ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪਣੇ ਦੇਸ। ਹਰਿ ਕਾ ਦੇਸ ਅਗੰਮ ਅਥਾਹ, ਹਰਿ ਜੂ ਹਰਿ ਹਰਿ ਆਪ ਬਣਾਈਆ। ਗੁਰ ਗੁਰ ਵੇਸ ਆਪ ਪਰਗਟਾ, ਪੰਜ ਤੱਤ ਦਏ ਵਡਿਆਈਆ। ਬਣ ਵਿਚੋਲਾ ਸ਼ਹਿਨਸ਼ਾਹ, ਸਾਚਾ ਹੁਕਮ ਸੁਣਾਈਆ। ਨਿਰਗੁਣ ਸਰਗੁਣ ਬਣ ਮਲਾਹ, ਸਾਚਾ ਬੇੜਾ ਆਪ ਚਲਾਈਆ। ਏਕਾ ਨਾਉਂ ਦਏ ਸਲਾਹ, ਸਾਚੀ ਸਿਖਿਆ ਸਿਖ ਸਮਝਾਈਆ। ਗੁਰ ਕਿਰਪਾ ਹਰਿ ਮਿਲਿਆ ਆ, ਹਰਿ ਕਿਰਪਾ ਗੁਰ ਹਰਿ ਜਸ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪਣੇ ਹੱਥ ਰਖਾਈਆ। ਹਰਿ ਕਿਰਪਾ ਗੁਰ ਮੇਲਾ ਜਗ, ਗੁਰ ਕਿਰਪਾ ਹਰਿ ਵੇਖੇ ਚਾਈਂ ਚਾਈਂਆ। ਹਰਿ ਕਿਰਪਾ ਗੁਰ ਚਰਨੀ ਜਾਏ ਜਨ ਲੱਗ, ਗੁਰ ਕਿਰਪਾ ਦੇਵੇ ਸਚ ਨਿਸ਼ਾਨੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਪੁਰਖ ਸਮਰਥ, ਆਪਣੀ ਜਾਣੇ ਅਕਥ ਕਹਾਣੀਆ। ਅਕਥ ਕਹਾਣੀ ਸਤਿਗੁਰ ਧਾਰ, ਗੁਰ ਗੁਰ ਸ਼ਬਦੀ ਰੂਪ ਵਟਾਈਆ। ਨਾਮ ਨਾਮ ਨਾਮ ਜੈਕਾਰ, ਜੈ ਜੈਕਾਰ ਗੀਤ ਅਲਾਈਆ। ਅੱਖਰ ਵੱਖਰ ਕਰ ਉਜਿਆਰ, ਸਾਚੀ ਘਾੜਤ ਆਪ ਘੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਹਰਿ ਹਰਿ ਆਪਣਾ ਨਾਉਂ ਰਖਾਈਆ। ਆਪੇ ਹਰਿ ਨਰਾਇਣ, ਨਿਰਗੁਣ ਆਪਣਾ ਖੇਲ ਖਲਾਇੰਦਾ। ਆਪੇ ਗੁਰ ਗੁਰ ਖੋਲ੍ਹੇ ਆਪਣਾ ਨੈਣ, ਆਪਣੀ ਬੂਝ ਆਪ ਬੁਝਾਇੰਦਾ। ਆਪੇ ਸਰਗੁਣ ਸੱਜਣ ਸੈਣ, ਸਗਲਾ ਬੰਧਪ ਆਪੇ ਪਾਇੰਦਾ। ਆਪੇ ਰਸਨਾ ਆਪੇ ਕਹਿਣ, ਆਪੇ ਗਾ ਗਾ ਗੀਤ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਆਪਣਾ ਰੰਗ ਰੰਗਾਇੰਦਾ। ਹਰਿ ਕਿਰਪਾ ਗੁਰ ਵੇਖੇ ਰੰਗ, ਗੁਰ ਕਿਰਪਾ ਹਰਿ ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਹਰਿ ਕਿਰਪਾ ਗੁਰ ਮੇਲਾ ਸੇਜ ਪਲੰਘ, ਗੁਰ ਕਿਰਪਾ ਹਰਿ ਦੇਵੇ ਮਾਣ ਵਡਿਆਈਆ। ਹਰਿ ਕਿਰਪਾ ਗੁਰ ਗੁਰ ਇਕ ਅਨੰਦ, ਗੁਰ ਕਿਰਪਾ ਸੂਰਾ ਸਰਬੰਗ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਆਪਣੀ ਖੇਲ ਕਰਾਈਆ। ਆਪਣਾ ਖੇਲ ਸਤਿਗੁਰ ਸਤਿ, ਸਤਿ ਪੁਰਖ ਨਿਰੰਜਣ ਆਪ ਕਰਾਇੰਦਾ। ਆਪਣੀ ਕਿਰਪਾ ਗੁਰ ਗੁਰ ਮਤ, ਗੁਰ ਗਿਆਨ ਗਿਆਨ ਦ੍ਰਿੜਾਇੰਦਾ। ਆਪ ਵਿਰੋਲਣਹਾਰਾ ਤੱਤ, ਤੱਤਵ ਆਪਣਾ ਭੇਵ ਖੁਲ੍ਹਾਇੰਦਾ। ਆਪ ਪਰਗਟਾਏ ਬ੍ਰਹਮ ਰੱਤ, ਰੱਤੀ ਰੱਤ ਨਾ ਕੋਇ ਜਣਾਇੰਦਾ। ਆਪੇ ਕਰਨਹਾਰ ਉਤਪਤ, ਆਪੇ ਆਪਣੇ ਵਿਚ ਛੁਪਾਇੰਦਾ। ਆਪੇ ਖਾਲੀ ਭਾਡੇਂ ਕਰੇ ਸਖ, ਖਾਲੀ ਭਰ ਆਪ ਵਖਾਇੰਦਾ। ਆਪੇ ਦੇਵਣਹਾਰਾ ਵਥ, ਸਾਚੀ ਝੋਲੀ ਆਪ ਭਰਾਇੰਦਾ। ਹਰਿ ਕਿਰਪਾ ਗੁਰ ਮਾਰਗ ਦੇਵੇ ਦੱਸ, ਗੁਰ ਕਿਰਪਾ ਹਰਿ ਹੋਏ ਅੰਤ ਸਹਾਈਆ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਗੁਰ ਕਿਰਪਾ ਹਰਿ ਬੂਝੇ ਬੂਝ, ਗੁਰ ਸਤਿਗੁਰ ਆਪ ਬੁਝਾਇੰਦਾ। ਨਾਤਾ ਤੁਟੇ ਏਕਾ ਦੂਜ, ਦੂਜ ਏਕਾ ਨਜ਼ਰ ਕੋਇ ਨਾ ਆਇੰਦਾ। ਨੇਤਰ ਖੋਲ੍ਹੇ ਏਕਾ ਤੀਜ, ਤ੍ਰੈਲੋਆਂ ਪੰਧ ਮੁਕਾਇੰਦਾ। ਚੌਥੇ ਪਦ ਆਪੇ ਭੇਜ, ਭਿੰਨੜਾ ਰੰਗ ਆਪ ਰੰਗਾਇੰਦਾ। ਪੰਚਮ ਨਾਤਾ ਤੋੜ ਹਸਤ ਕੀਟ, ਹੱਦ ਏਕਾ ਏਕ ਬੁਝਾਇੰਦਾ। ਛੇਵੇਂ ਛਹਿਬਰ ਲਾਏ ਅਨਡੀਠ, ਆਪਣੀ ਰਹਿਮਤ ਆਪ ਕਮਾਇੰਦਾ । ਸੱਤਵੇ ਸਤਿ ਸਤਿਵਾਦੀ ਠਾਂਡਾ ਸੀਤ, ਅਤੀਤ ਆਪਣਾ ਆਸਣ ਲਾਇੰਦਾ। ਨੌਂ ਦੁਆਰ ਮੰਦਰ ਮਸਜਦ ਚਾਰ ਦੀਵਾਰੀ ਗਾਇਣ ਗੀਤ, ਰਸਨਾ ਜਿਹਵਾ ਸਰਬ ਹਲਾਇੰਦਾ । ਦਸਮ ਦੁਆਰਾ ਘਰ ਅਨਡੀਠ, ਬਿਨ ਗੁਰ ਕਿਰਪਾ ਨਜ਼ਰ ਕਿਸੇ ਨਾ ਆਇੰਦਾ। ਹਰਿ ਕਿਰਪਾ ਗੁਰ ਪਾਇਆ ਪੱਤਤ ਪੁਨੀਤ, ਗੁਰ ਕਿਰਪਾ ਹਰਿ ਪੱਤਤ ਪਾਪੀ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਆਪਣਾ ਖੇਲ ਕਰਾਇੰਦਾ। ਗੁਰ ਕਿਰਪਾ ਮਿਲੇ ਭਗਵਾਨ, ਭਗਵਨ ਕਿਰਪਾ ਗੁਰ ਗੁਰ ਸੰਗ ਰਖਾਈਆ। ਗੁਰ ਕਿਰਪਾ ਹਰਿ ਜਾਣੀ ਜਾਣ, ਹਰਿ ਕਿਰਪਾ ਗੁਰ ਗੁਰ ਬੂਝ ਬੁਝਾਈਆ। ਗੁਰ ਕਿਰਪਾ ਮਿਲੇ ਨਾਮ ਨਿਸ਼ਾਨ, ਹਰਿ ਕਿਰਪਾ ਜੋਤੀ ਜੋਤ ਜੋਤ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਆਪਣਾ ਬੰਧਨ ਪਾਈਆ। ਗੁਰ ਸਤਿਗੁਰ ਗੁਰ ਗੁਰ ਏਕਾ ਬੰਧਨ, ਸ਼ਬਦੀ ਸ਼ਬਦ ਡੋਰ ਬੰਧਾਇੰਦਾ। ਭੇਵ ਨਾ ਪਾਏ ਤ੍ਰੈਲੋਕੀ ਨੰਦਨ, ਹਰਿ ਜੂ ਆਪਣਾ ਪੜਦਾ ਨਾ ਕੋਇ ਉਠਾਇੰਦਾ। ਦੋਏ ਜੋੜ ਸਰਬ ਕਰਨ ਬੰਧਨ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਦੀਨ ਦਿਆਲ ਠਾਕਰ ਸੁਆਮੀ ਆਪੇ ਹੋਏ ਬਖ਼ਸ਼ੰਦਨ, ਬਖ਼ਸ਼ਿਸ਼ ਆਪਣੇ ਹੱਥ ਰਖਾਇੰਦਾ। ਲੱਖ ਚੁਰਾਸੀ ਤਾਣਾ ਪੇਟਾ ਜਾਣੇ ਤੰਦਨ, ਤੰਦੀ ਤੰਦ ਨਾਲ ਬੰਧਾਇੰਦਾ। ਜਨ ਭਗਤਾਂ ਚਾੜ੍ਹੇ ਆਪਣੇ ਨਾਮ ਰੰਗਣ, ਰੰਗ ਰੰਗੀਲਾ ਏਕਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣੀ ਦਇਆ ਕਮਾਇੰਦਾ। ਸਤਿਗੁਰ ਦੀਆ ਗੁਰ ਗੁਰ ਹਿਤ, ਹਰਿ ਸੱਜਣ ਆਪ ਜਣਾਈਆ। ਕਰੇ ਖੇਲ ਨਿਤ ਨਵਿਤ, ਜੁਗ ਜੁਗ ਵੇਸ ਵਟਾਈਆ । ਸੰਤ ਪਿਆਰਾ ਕਰੇ ਖੇਲ ਮਾਤ ਪਿਤ, ਪਿਤਾ ਪੂਤ ਪੂਤ ਸਹਾਈਆ। ਪਰਗਟ ਹੋ ਅਬਿਨਾਸ਼ੀ ਅਚੁੱਤ, ਸਾਚੀ ਰੁੱਤ ਆਪ ਵਖਾਈਆ। ਗੁਰਮੁਖ ਫੁਲਵਾੜੀ ਪਈ ਫੁਟ, ਪੱਤ ਡਾਲ੍ਹੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣਾ ਭੇਵ ਖੁਲ੍ਹਾਈਆ। ਗੁਰਮੁਖ ਫੁਲਵਾੜੀ ਫੁੱਲਿਆ ਫੁਲ, ਫੂਲਨ ਬਰਖਾ ਹਰਿ ਹਰਿ ਲਾਇੰਦਾ। ਭਾਗ ਲਗਾਏ ਸਾਚੀ ਕੁਲ, ਕੁਲਵੰਤਾ ਦਇਆ ਕਮਾਇੰਦਾ। ਗੁਰਸਿਖ ਤੇਰੀ ਕੀਮਤ ਪਾਏ ਮੁਲ, ਦੂਸਰ ਕੀਮਤ ਨਾ ਕੋਇ ਚੁਕਾਇੰਦਾ। ਨਾਮ ਕੰਡੇ ਤੋਲੇ ਤੋਲ, ਤੋਲਣਹਾਰਾ ਫੇਰਾ ਪਾਇੰਦਾ। ਲੱਖ ਚੁਰਾਸੀ ਵਿਚੋਂ ਵਿਰੋਲ, ਤੇਰੀ ਸੁਗੰਧੀ ਆਪਣੇ ਵਿਚ ਟਿਕਾਇੰਦਾ। ਸੋਹੰ ਧਾਰਾ ਆਪੇ ਬੋਲ, ਆਤਮ ਪਰਮਾਤਮ ਜੋੜ ਜੁੜਾਇੰਦਾ। ਨਿਝ ਘਰ ਵਾਸੀ ਵਸੇ ਕੋਲ, ਘਨਕਪੁਰ ਵਾਸੀ ਵੇਖ ਵਖਾਇੰਦਾ। ਜੋਤ ਪਰਕਾਸ਼ ਸਦਾ ਅਡੋਲ, ਅਨਡੋਲਤ ਆਪਣੀ ਧਾਰ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਸਾਹਿਬ ਸੁਲਤਾਨ ਇਕ ਅਖਵਾਇੰਦਾ। ਸਾਹਿਬ ਸੁਲਤਾਨ ਸਤਿਗੁਰ ਮਿਤ, ਮਿੱਤਰ ਪਿਆਰਾ ਆਪ ਅਖਵਾਈਆ। ਜਨ ਭਗਤਾਂ ਕਰੇ ਸਾਚਾ ਹਿਤ, ਕਲਜੁਗ ਅੰਤਮ ਫੇਰਾ ਪਾਈਆ। ਕਾਇਆ ਮੌਲੀ ਖਿੜੀ ਰੁੱਤ ਵੇਖੇ ਫੁਲਵਾੜੀ ਅਬਿਨਾਸ਼ੀ ਅਚੁੱਤ, ਅਬਗਤ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਏਕਾ ਨਾਉਂ ਵਡਿਆਈਆ। ਗੁਰ ਸਤਿਗੁਰ ਨਾਉਂ ਵੱਡਾ ਵਡ, ਹਰਿ ਜੂ ਹਰਿ ਹਰਿ ਆਪ ਪਰਗਟਾਇੰਦਾ। ਜੁਗਾ ਜੁਗੰਤਰ ਆਪਣੇ ਵਿਚੋਂ ਕੱਢ, ਲੋਕਮਾਤ ਧਰਾਇੰਦਾ। ਅੰਤ ਅੰਤ ਅੱਖਰ ਰੂਪ ਜਾਏ ਛੱਡ, ਸਤਿ ਆਪਣੇ ਵਿਚ ਮਿਲਾਇੰਦਾ। ਆਪਣੇ ਨਾਲੋਂ ਕਰ ਅੱਡ, ਆਪੇ ਵਿਚ ਛੁਪਾਇੰਦਾ। ਅੱਗੇ ਮਾਰਗ ਆਪੇ ਦੱਸ, ਜੁਗ ਜੁਗ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਤਿਗੁਰ ਖੇਲ ਕਰਾਇੰਦਾ। ਜੁਗ ਜੁਗ ਰਾਹ ਇਕ ਇਕੱਲਾ, ਸਦਾ ਸਦਾ ਸਮਝਾਈਆ। ਸਤਿਜੁਗ ਫੜਾਏ ਸੱਚਾ ਪੱਲਾ, ਏਕਾ ਪੱਲੂ ਗੰਢ ਬੰਧਾਈਆ। ਸਚ ਸੰਦੇਸ ਏਕਾ ਘੱਲਾ, ਨਰ ਨਰੇਸ਼ ਕਰੇ ਪੜ੍ਹਾਈਆ। ਸਚ ਸਿੰਘਾਸਣ ਸਾਚੇ ਮੱਲਾ, ਸਾਚੇ ਤਖ਼ਤ ਸੋਭਾ ਪਾਈਆ। ਜੋਤੀ ਸ਼ਬਦੀ ਆਪੇ ਰੱਲਾ, ਰਲ ਮਿਲ ਆਪਣਾ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਢੋਲਾ ਆਪੇ ਗਾਈਆ। ਸ਼ਬਦੀ ਢੋਲਾ ਸਤਿਗੁਰ ਰੰਗ, ਹਰਿ ਹਰਿ ਆਪ ਜਣਾਇੰਦਾ। ਨਿਰਗੁਣ ਨਿਰੰਕਾਰ ਨਿਰਾਕਾਰ ਵਜਾਏ ਮਰਦੰਗ, ਸਾਰੰਗੀ ਸਾਰੰਗ ਹੱਥ ਨਾ ਕੋਇ ਉਠਾਇੰਦਾ। ਸਾਚੇ ਤਖ਼ਤ ਬੈਠ ਸੂਰਾ ਸਰਬੰਗ, ਰਾਗ ਨਾਦ ਆਪਣੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਇਕ ਪਰਗਟਾਇੰਦਾ। ਸਤਿਗੁਰ ਸੱਚਾ ਸੋਹੰ ਰੂਪ, ਗੁਰ ਗੁਰ ਨਾਉਂ ਰਖਾਈਆ। ਪਾਵੇ ਸਾਰ ਚਾਰ ਕੂਟ, ਉਤਰ ਪੂਰਬ ਪੱਛਮ ਦੱਖਣ ਆਪਣਾ ਹੁਕਮ ਵਰਤਾਈਆ। ਨਾਤਾ ਤੋੜੇ ਜੂਠ ਝੂਠ, ਏਕਾ ਵਣਜ ਦਏ ਵਖਾਈਆ। ਗੁਰਸਿਖ ਬਣਾਏ ਸਚ ਸਪੂਤ, ਪੁਰਖ ਅਬਿਨਾਸ਼ੀ ਪਿਤਾ ਗੋਦ ਸੁਹਾਈਆ। ਲੱਖ ਚੁਰਾਸੀ ਮਾਨਸ ਮਾਨੁਖ ਜੀਵ ਜੰਤ ਚਾਰੇ ਖਾਣੇ ਜਾਏ ਊਤ, ਵੇਲੇ ਅੰਤ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਆਪ ਮਿਲਾਈਆ। ਸਤਿਗੁਰ ਮੇਲਾ ਵਿਚ ਸੰਸਾਰ, ਗੁਰ ਸ਼ਬਦੀ ਸੇਵ ਕਮਾਇੰਦਾ । ਕਲਜੁਗ ਅੰਤਮ ਕਰ ਪਿਆਰ, ਗੁਰਮੁਖ ਸਾਚੇ ਵੇਖ ਵਖਾਇੰਦਾ। ਮਾਨਸ ਜਨਮ ਪੈਜ ਸਵਾਰ, ਆਪਣਾ ਬੰਧਨ ਪਾਇੰਦਾ। ਏਕਾ ਸ਼ਬਦ ਗੁਣ ਵਿਚਾਰ, ਗੁਰ ਗੁਰ ਬੂਝ ਬੁਝਾਇੰਦਾ। ਏਕਾ ਅੱਖਰ ਬੋਲ ਜੈਕਾਰ, ਸੋਹੰ ਢੋਲਾ ਆਪ ਸੁਣਾਇੰਦਾ। ਬਣ ਵਿਚੋਲਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਵਿਚੋਂ ਬਾਹਰ ਕਢਾਇੰਦਾ।
