੧੭ ਚੇਤ ੨੦੧੯ ਬਿਕ੍ਰਮੀ ਕਰਮ ਸਿੰਘ ਦੇ ਘਰ ਗਗੋਬੂਆ ਜ਼ਿਲਾ ਅੰਮ੍ਰਿਤਸਰ
ਨਿਰਗੁਣ ਸਰਗੁਣ ਇਕ ਅਧਾਰ, ਹਰਿ ਜੂ ਹਰਿ ਹਰਿ ਆਪ ਰਖਾਇੰਦਾ। ਨਿਰਗੁਣ ਸਰਗੁਣ ਕਰ ਪਿਆਰ, ਹਰਿ ਜੂ ਹਰਿ ਹਰਿ ਦਇਆ ਕਮਾਇੰਦਾ। ਨਿਰਗੁਣ ਸਰਗੁਣ ਕਰ ਉਜਿਆਰ, ਹਰਿ ਜੂ ਜੋਤੀ ਦੀਪ ਦੀਪ ਜਗਾਇੰਦਾ। ਨਿਰਗੁਣ ਸਰਗੁਣ ਕਰ ਵਣਜਾਰ, ਨਾਮ ਨਿਧਾਨਾ ਵਸਤ ਵਰਤਾਇੰਦਾ। ਨਿਰਗੁਣ ਸਰਗੁਣ ਬੋਲ ਜੈਕਾਰ, ਅਨਹਦ ਨਾਦੀ ਨਾਦ ਸੁਣਾਇੰਦਾ। ਨਿਰਗੁਣ ਸਰਗੁਣ ਕਿਰਪਾ ਧਾਰ, ਅੰਮ੍ਰਿਤ ਰਸ ਰਸ ਚੁਆਇੰਦਾ। ਨਿਰਗੁਣ ਸਰਗੁਣ ਖੋਲ੍ਹ ਕਿਵਾੜ, ਆਪਣਾ ਪੜਦਾ ਲਾਹਿੰਦਾ। ਨਿਰਗੁਣ ਸਰਗੁਣ ਅਗਨੀ ਅੱਗ ਦੇਵੇ ਸਾੜ, ਸੀਤਲ ਸਤਿ ਸਤਿ ਕਰਾਇੰਦਾ। ਨਿਰਗੁਣ ਸਰਗੁਣ ਅੰਦਰ ਪਾਵੇ ਸਾਰ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਨਿਰਗੁਣ ਬ੍ਰਹਮ ਕਰ ਤਿਆਰ, ਪਾਰਬ੍ਰਹਮ ਨਿਰਗੁਣ ਆਪਣੇ ਰੰਗ ਰੰਗਾਇੰਦਾ। ਨਿਰਗੁਣ ਆਤਮ ਕਰ ਉਜਿਆਰ, ਨਿਰਗੁਣ ਪਰਮਾਤਮ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਖੇਲ ਕਰਾਇੰਦਾ। ਸਾਚਾ ਘਰ ਸਚ ਮਹੱਲਾ, ਹਰਿ ਜੂ ਹਰਿ ਹਰਿ ਆਪ ਵਸਾਇੰਦਾ । ਵਸਣਹਾਰਾ ਨਿਹਚਲ ਧਾਮ ਅਟੱਲਾ, ਨਿਰਗੁਣ ਨਿਰਗੁਣ ਵੰਡ ਵੰਡਾਇੰਦਾ। ਸਰਗੁਣ ਫੜਾਏ ਆਪਣਾ ਪੱਲਾ, ਪੱਲੂ ਹੱਥ ਨਾ ਕਿਸੇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਆਪਣਾ ਖੇਲ ਕਰਾਇੰਦਾ। ਨਿਰਗੁਣ ਦਾਤਾ ਬਣ ਵਰਤਾਰ, ਸਰਗੁਣ ਇਛਿਆ ਪੂਰ ਕਰਾਈਆ। ਸਰਗੁਣ ਮੰਗੇ ਬਣ ਭਿਖਾਰ, ਨਿਰਗੁਣ ਅੱਗੇ ਝੋਲੀ ਡਾਹੀਆ। ਨਿਰਗੁਣ ਦੇਵਣਹਾਰਾ ਏਕੰਕਾਰ, ਸਰਗੁਣ ਸਦਾ ਸਦਾ ਸਹਾਈਆ। ਸਰਗੁਣ ਢਹਿ ਢਹਿ ਪਏ ਦੁਆਰ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਨਿਰਗੁਣ ਇਕ ਬੋਲ ਜੈਕਾਰ, ਆਪਣਾ ਨਾਉਂ ਨਾਉਂ ਸਮਝਾਈਆ। ਸਰਗੁਣ ਪਾਵੇ ਸਾਚੀ ਸਾਰ, ਸਾਰੰਗ ਧਰ ਆਪਣਾ ਖੇਲ ਕਰਾਈਆ। ਨਿਰਗੁਣ ਅੰਦਰ ਨਿਰਗੁਣ ਕਰ ਉਜਿਆਰ, ਨਿਰਗੁਣ ਮੇਲ ਮਿਲਾਏ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਵੇਖੇ ਖੇਲ ਬੇਪਰਵਾਹੀਆ। ਨਿਰਗੁਣ ਮੰਡਲ ਨਿਰਗੁਣ ਰਾਸਾ, ਨਿਰਗੁਣ ਗੋਪੀ ਕਾਹਨ ਨਚਾਇੰਦਾ। ਨਿਰਗੁਣ ਪ੍ਰਿਥਮੀ ਨਿਰਗੁਣ ਅਕਾਸਾ, ਨਿਰਗੁਣ ਮੰਡਲ ਮੰਡਪ ਸੋਭਾ ਪਾਇੰਦਾ। ਨਿਰਗੁਣ ਆਦਿ ਜੁਗਾਦਿ ਜੁਗਾ ਜੁਗੰਤਰ ਸਰਗੁਣ ਤੇਰਾ ਵੇਖੇ ਤਮਾਸ਼ਾ, ਬਣ ਨਟੂਆ ਨਾਟ ਨਚਾਇੰਦਾ। ਸਰਗੁਣ ਮੰਗੇ ਇਕ ਧਰਵਾਸਾ, ਨਿਰਗੁਣ ਅੱਗੇ ਝੋਲੀ ਡਾਹਿੰਦਾ। ਨਿਰਗੁਣ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਸ਼ਾਹ ਸ਼ਾਬਾਸਾ, ਆਪਣੀ ਰਹਿਮਤ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਨਿਰਗੁਣ ਦਾਤਾ ਨਿਰਗੁਣ ਦਾਨੀ, ਨਿਰਗੁਣ ਝੋਲੀ ਆਪ ਭਰਾਈਆ। ਨਿਰਗੁਣ ਨੂਰ ਨੂਰ ਨਿਰਗੁਣ ਜੋਤ ਨੂਰਾਨੀ, ਨਿਰਗੁਣ ਪਰਕਾਸ਼ ਪਰਕਾਸ਼ ਸਮਾਈਆ। ਨਿਰਗੁਣ ਅਕਥ ਕਥਾ ਜਾਣੇ ਸਚ ਕਹਾਣੀ, ਕਹਿ ਕਹਿ ਆਪਣਾ ਹੁਕਮ ਵਰਤਾਈਆ। ਸਰਗੁਣ ਸੁਣ ਸੁਣ ਗਾਏ ਬਾਣੀ, ਰਸਨਾ ਜਿਹਵਾ ਨਾਮ ਮਿਲਾਈਆ। ਨਿਰਗੁਣ ਦੇਵੇ ਸਚ ਨਿਸ਼ਾਨੀ, ਸਰਗੁਣ ਲੋਕਮਾਤ ਵਖਾਈਆ। ਕਰੇ ਖੇਲ ਬੇਪਹਿਚਾਨੀ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਬੰਧਨ ਪਾਈਆ। ਸਰਗੁਣ ਰੱਖੇ ਨਿਰਗੁਣ ਆਸ, ਨਿਰਗੁਣ ਸਰਗੁਣ ਓਟ ਤਕਾਈਆ। ਦੋਹਾਂ ਮੇਲਾ ਏਕਾ ਰਾਸ, ਏਕਾ ਘਰ ਵੱਜੇ ਵਧਾਈਆ। ਬਣੇ ਵਿਚੋਲਾ ਪੁਰਖ ਅਬਿਨਾਸ਼, ਸੇਵਕ ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਨਿਰਗੁਣ ਖੇਲ ਸਰਗੁਣ ਰੰਗ, ਹਰਿ ਸਾਚਾ ਸਚ ਜਣਾਇੰਦਾ। ਸਰਗੁਣ ਸੇਜ ਨਿਰਗੁਣ ਪਲੰਘ, ਸਚ ਸਿੰਘਾਸਣ ਸੋਭਾ ਪਾਇੰਦਾ। ਨਿਰਗੁਣ ਨਾਉਂ ਸਰਗੁਣ ਮਰਦੰਗ, ਬਣ ਮਰਦੰਗਾ ਆਪ ਵਜਾਇੰਦਾ। ਕਰੇ ਖੇਲ ਸੂਰਾ ਸਰਬੰਗ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਵੇਸ ਵਟਾਇੰਦਾ। ਨਿਰਗੁਣ ਸਰਗੁਣ ਵੇਸ ਅਵੱਲਾ, ਭੇਖਾਧਾਰੀ ਆਪ ਕਰਾਈਆ। ਆਦਿ ਜੁਗਾਦਿ ਅਛਲ ਅਛੱਲਾ, ਵਲ ਛਲ ਆਪਣੀ ਖੇਲ ਵਖਾਈਆ। ਜੋਤੀ ਸ਼ਬਦੀ ਆਪੇ ਰਲਾ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਸ਼ਬਦੀ ਗੁਰ ਪੰਜ ਤੱਤ ਗੁਰ ਅਵਤਾਰ ਫੜਾਏ ਪੱਲਾ, ਨਾਮ ਡੋਰੀ ਬੰਧਨ ਪਾਈਆ। ਸਚ ਸੰਦੇਸ ਨਰ ਨਰੇਸ਼ ਏਕਾ ਘੱਲਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਲੋਕਮਾਤ ਕਰੇ ਪੜ੍ਹਾਈਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਸਚਖੰਡ ਵਸੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਦਏ ਸਮਝਾਈਆ। ਨਿਰਗੁਣ ਸਰਗੁਣ ਲਾਏ ਬਾਣ, ਤੀਰ ਨਿਰਾਲਾ ਇਕ ਚਲਾਇੰਦਾ। ਸ਼ਬਦ ਅਗੰਮੀ ਇਕ ਨਿਸ਼ਾਨ, ਜਗਤ ਨਿਸ਼ਾਨਾ ਇਕ ਵਖਾਇੰਦਾ। ਗੁਰ ਅਵਤਾਰ ਦੇ ਗਿਆਨ, ਗੁਰ ਆਪਣੀ ਬੂਝ ਬੁਝਾਇੰਦਾ। ਰਸਨਾ ਜਿਹਵਾ ਗਏ ਵਖਾਨ, ਲਿਖ ਲਿਖ ਲੇਖ ਮਾਤ ਰਖਾਇੰਦਾ। ਰਸਨਾ ਜਿਹਵਾ ਕਰ ਕਲਿਆਣ, ਸਾਚਾ ਕਲਮਾ ਸਰਬ ਪੜ੍ਹਾਇੰਦਾ। ਵੇਖਣਹਾਰ ਇਕ ਭਗਵਾਨ, ਨੇਤਰ ਨੈਣ ਦਿਸ ਕਿਸੇ ਨਾ ਆਇੰਦਾ। ਜੁਗ ਚੌਕੜੀ ਵੇਖੇ ਆਣ, ਨਿਤ ਨਵਿਤ ਖੇਲ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਪਰਗਟ ਹੋ ਵਿਚ ਜਹਾਨ, ਨਿਰਗੁਣ ਸਰਗੁਣ ਆਪਣਾ ਹੁਕਮ ਸੁਣਾਇੰਦਾ। ਕਲਜੁਗ ਅੰਤਮ ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਧਰਾਇੰਦਾ। ਨਿਹਕਲੰਕ ਸ੍ਰੀ ਭਗਵਾਨ, ਭਗਵਨ ਆਪਣੀ ਖੇਲ ਕਰਾਇੰਦਾ। ਨਿਰਗੁਣ ਦੇਵੇ ਨਿਰਗੁਣ ਦਾਤ, ਨਿਰਗੁਣ ਝੋਲੀ ਆਪ ਭਰਾਇੰਦਾ। ਸਰਗੁਣ ਬੱਧਾ ਸਰਗੁਣ ਨਾਤ, ਸਰਗੁਣ ਨਾਤਾ ਮਾਤ ਜੁੜਾਇੰਦਾ। ਸ਼ਬਦ ਅਗੰਮੀ ਗਾਏ ਗਾਥ, ਸਾਚਾ ਢੋਲਾ ਆਪ ਸੁਣਾਇੰਦਾ। ਨਿਰਗੁਣ ਨਿਰਗੁਣ ਚਲਾਏ ਰਾਥ, ਬਣ ਰਥਵਾਹੀ ਸੇਵ ਕਮਾਇੰਦਾ। ਸਤਿ ਸਤਿਵਾਦੀ ਸਾਚੀ ਗਾਥ, ਅੱਖਰ ਵੱਖਰ ਆਪ ਪੜ੍ਹਾਇੰਦਾ। ਸੋਹੰ ਸ਼ਬਦ ਨਾਤਾ ਤੋੜੇ ਜਾਤ ਪਾਤ, ਵਰਨ ਬਰਨ ਵਿਚ ਨਾ ਆਇੰਦਾ। ਆਤਮ ਪਰਮਾਤਮ ਇਕੋ ਜ਼ਾਤ, ਅਜ਼ਾਤ ਅਜ਼ਾਤੀ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਸਰਗੁਣ ਆਪ ਪੜ੍ਹਾਇੰਦਾ। ਨਿਰਗੁਣ ਸਰਗੁਣ ਪੜ੍ਹਾਏ ਅੱਖਰ, ਆਖ਼ਰ ਆਪਣਾ ਭੇਵ ਜਣਾਈਆ। ਜਗਤ ਵਿਕਾਰਾ ਕਰੇ ਸੱਥਰ, ਨਾਮ ਖੰਡਾ ਇਕ ਚਮਕਾਈਆ। ਤੋੜਣਹਾਰਾ ਤੋੜੇ ਬਜਰ ਕਪਾਟੀ ਪੱਥਰ, ਆਪਣਾ ਪੜਦਾ ਦਏ ਉਠਾਈਆ। ਨੇਤਰ ਨੀਰ ਵਿਰੋਲੇ ਅੱਥਰ, ਨੈਣ ਨੈਣਾਂ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਦਏ ਸਮਝਾਈਆ। ਨਿਰਗੁਣ ਸਰਗੁਣ ਬਣਾਏ ਤੱਤ, ਤੱਤਵ ਤੱਤ ਆਪ ਰਖਾਇੰਦਾ। ਆਦਿ ਜੁਗਾਦੀ ਬ੍ਰਹਮ ਮਤ, ਪਾਰਬ੍ਰਹਮ ਵਡਿਆਇੰਦਾ। ਨਿਰਗੁਣ ਰੂਪ ਸਦਾ ਸਤਿ, ਅਸਤਿ ਰੂਪ ਨਾ ਕੋਇ ਵਖਾਇੰਦਾ। ਕਲਜੁਗ ਅੰਤ ਹੋਏ ਉਤਪਤ, ਜੋਤੀ ਜਾਮਾ ਭੇਖ ਵਟਾਇੰਦਾ। ਭਗਤ ਸੁਹੇਲੇ ਆਪੇ ਰੱਖ, ਆਪਣੀ ਬੂਝ ਬੁਝਾਇੰਦਾ। ਸਾਹਿਬ ਦਿਆਲ ਸੁਆਮੀ ਕਰ ਪਰਤੱਖ, ਲੱਖ ਚੁਰਾਸੀ ਵਿਚੋਂ ਆਪ ਵਡਿਆਇੰਦਾ। ਸਾਚਾ ਮਾਰਗ ਏਕਾ ਦੱਸ, ਸੋਹੰ ਅੱਖਰ ਆਪ ਪੜ੍ਹਾਇੰਦਾ। ਹਿਰਦੇ ਅੰਤਰ ਆਤਮ ਆਪੇ ਵਸ, ਆਪਣਾ ਮੇਲ ਮਿਲਾਇੰਦਾ। ਘਰ ਪਰਕਾਸ਼ ਕਰ ਰਵ ਸਸ, ਨੂਰੋ ਨੂਰ ਡਗਮਗਾਇੰਦਾ। ਗੁਰਮੁਖ ਪੂਰੀ ਕਰੇ ਆਸ, ਜਨਮ ਜਨਮ ਦਾ ਫੰਦ ਕਟਾਇੰਦਾ। ਲੱਖ ਚੁਰਾਸੀ ਬੰਦ ਖੁਲਾਸ, ਮਾਤ ਗਰਭ ਨਾ ਫੇਰ ਤਪਾਇੰਦਾ । ਗੁਰਸਿਖ ਕੋਈ ਨਾ ਰਹੇ ਨਿਰਾਸ, ਜਿਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣਾ ਦਰਸ ਕਰਾਇੰਦਾ।
