ਖੇਲ ਜਗਤ ਪ੍ਰਭ ਆਪ ਕਰਾਵੇ । ਜੇਠ ਸੱਤ ਪ੍ਰਭ ਸਵਰਨ ਸਿੰਘ ਲੈ ਜਾਵੇ । ਵਿਚ ਆਕਾਸ਼ ਜੈ ਜੈ ਕਾਰ ਕਰਾਵੇ । ਗਣ ਗੰਧਰਬ ਫੂਲ ਬਰਸਾਵੇ । ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਗਾਵੇ । ਧੰਨ ਸੋ ਥਾਨ ਜਿਥੇ ਸਿੱਖ ਚਰਨ ਟਿਕਾਵੇ । ਮਾਤ ਆਕਾਸ਼ ਸੰਗ ਸ਼ਬਦ ਮਿਲਾਵੇ । ਸਚ ਸਿੱਖ ਸਚ ਪਦਵੀ ਪਾਵੇ । ਸਤਿਜੁਗ ਵਿਚ ਥਿਰ ਰਹਾਵੇ । ਤਜ ਧ੍ਰੂ ਗੁਰ ਸਵਰਨ ਬਹਾਵੇ । ਕਰੇ ਦਰਸ ਨਿਤ ਨੈਣ ਮੁੰਧਾਵੇ । ਹੋਏ ਦਰਬਾਨ ਮਹਾਂ ਸੁਖ ਪਾਵੇ । ਗੁਰ ਪੂਰੇ ਇਹ ਕਰਮ ਕਮਾਇਆ । ਸਾਚਾ ਸਿੱਖ ਘਰ ਸਾਚੇ ਲਾਇਆ । ਨਾ ਇਹ ਮਰੇ ਨਾ ਆਇਆ ਜਾਇਆ । ਜੋਤ ਸਰੂਪ ਪ੍ਰਭ ਜੋਤ ਮਿਲਾਇਆ । ਪ੍ਰਗਟੀ ਜੋਤ ਨਿਹਕਲੰਕ ਅਖਵਾਇਆ । ਨਰ ਸਿੰਘ ਨਰਾਇਣ ਆਪ ਅਖਵਾਇਆ । ਦਾੜ੍ਹਾਂ ਅੱਗੇ ਪ੍ਰਿਥਮ ਚਬਾਇਆ । ਕੋਇ ਨਾ ਇਸ ਨੂੰ ਮੇਟੇ ਰਾਇਆ । ਜਗਤ ਜਲੰਦਾ ਸੋਹੰ ਬਾਣ ਗੁਰ ਲਾਇਆ । ਉਧਰੇ ਸਿੱਖ ਜਿਨ ਗੁਰ ਦਰਸ਼ਨ ਪਾਇਆ । ਵਿਸ਼ਨੂੰ ਵੰਸੀ ਇਹ ਬੰਸ ਚਲਾਇਆ । ਮਦਿ ਮਾਸ ਤੋਂ ਸਿੱਖ ਆਪਣਾ ਹਟਾਇਆ । ਆਪ ਅਟਲ ਪ੍ਰਭ ਦਰਸ ਦਿਖਾਇਆ । ਰਾਮ ਕ੍ਰਿਸ਼ਨ ਪ੍ਰਭ ਦਰਸ ਦਿਖਾਇਆ । ਘਨਕਪੁਰ ਵਾਸੀ ਆਪ ਰਘੁਰਾਇਆ । ਸਾਧ ਸੰਗਤ ਜਿਸ ਦਰਸ ਦਿਖਾਇਆ । ਚਰਨ ਕਵਲ ਵਿਚ ਅੰਤ ਮਿਲਾਇਆ । ਅੰਧ ਕੂਪ ਪ੍ਰਭ ਪਰਦਾ ਲਾਹਿਆ । ਹੋਏ ਕਿਰਪਾਲ ਦਰਸ ਦਿਖਾਇਆ । ਅਗਿਆਨ ਅੰਧੇਰ ਗੁਰਸਿਖ ਦਾ ਗਵਾਇਆ । ਸ੍ਰਿਸ਼ਟ ਵਿਨਾਸੀ ਦਾ ਨਾਸ ਕਰਾਇਆ । ਸੋਹੰ ਸ਼ਬਦ ਗੁਰ ਤੀਰ ਚਲਾਇਆ । ਚਾਰ ਕੁੰਟ ਕਰ ਭਸਮ ਦਿਖਾਇਆ । ਸਮਰਥ ਪੁਰਖ ਇਹ ਚੋਜ ਵਖਾਇਆ । ਨਿਰਾਹਾਰ ਨਿਰਵੈਰ ਵਿਚ ਜਗਤ ਹੈ ਆਇਆ । ਜੋਤ ਸਰੂਪ ਸਚ ਬਚਨ ਲਿਖਾਇਆ । ਕਿਸੇ ਇਸ ਦਾ ਭੇਵ ਨਾ ਪਾਇਆ । ਵਿਚ ਸਿੱਖ ਪ੍ਰਭ ਆਪ ਸਮਾਇਆ । ਰਸਨਾ ਵਿਚੋਂ ਗੁਰ ਗਿਆਨ ਅਲਾਇਆ । ਚਾਰ ਦੀਪ ਗੁਰ ਜੋਤ ਜਗਾਇਆ । ਚਾਰ ਵੇਦ ਤਾਈਂ ਨਸ਼ਟ ਕਰਾਇਆ । ਸਤਿਜੁਗ ਸਚ ਮਾਰਗ ਲਾਇਆ । ਸੋਹੰ ਸ਼ਬਦ ਮੁਖ ਰਖਾਇਆ । ਓਅੰ ਆਪ ਕਰੇ ਕਰਾਇਆ । ਤੀਨ ਲੋਕ ਵਸੇ ਹਰਿ ਰਾਇਆ । ਵਿਚ ਪਾਤਾਲ ਪ੍ਰਭ ਸੇਜ ਸੁਹਾਇਆ । ਬਾਸ਼ਕ ਤਾਸ਼ਕ ਸਿੰਘਾਸਣ ਲਾਇਆ । ਝੱਸੇ ਚਰਨ ਲਛਮੀ ਰਘੁਰਾਇਆ । ਈਸ਼ਰ ਆਲਸ ਦਿਲੋਂ ਹੈ ਲਾਹਿਆ । ਪ੍ਰਭ ਨਾ ਸੋਵੇ ਨਾ ਕਿਸੇ ਜਗਾਇਆ । ਦੇ ਦਰਸ ਗੁਰ ਮਾਣ ਗਵਾਇਆ । ਮੈਂ ਹਾਂ ਅਡੋਲ ਨਾ ਕਿਸੇ ਡੁਲਾਇਆ । ਮਾਤਲੋਕ ਵਿਚ ਪ੍ਰਭ ਆਇਆ । ਜੋਤ ਸਰੂਪ ਇਹ ਖੇਲ ਰਚਾਇਆ । ਚੱਕਰ ਸੁਦਰਸ਼ਨ ਐਸਾ ਲਾਇਆ । ਸ੍ਰਿਸ਼ਟ ਸਾਰੀ ਨੂੰ ਟੁੰਬ ਉਠਾਇਆ । ਮਦਿ ਮਾਸ ਦਾ ਹੋਏ ਸਫਾਇਆ । ਰਹੇ ਨਾ ਜੀਵ ਜਿਸ ਰਸਨਾ ਲਾਇਆ । ਈਸ਼ਰ ਬ੍ਰਹਮ ਜੀਵ ਬ੍ਰਹਮ ਰੂਪ ਉਪਾਇਆ । ਕਲੂ ਕਾਲ ਨੇ ਪੜਦਾ ਪਾਇਆ । ਜਿਸ ਨੇ ਬ੍ਰਹਮ ਦਾ ਨਾਮ ਭੁਲਾਇਆ । ਮਦਿ ਮਾਸ ਜਿਨ ਰਸਨੀ ਲਾਇਆ । ਕੂਕਰ ਸੂਕਰ ਮਾਣਸ ਰੂਪ ਬਣਾਇਆ । ਐਸੀ ਸਤਿਗੁਰ ਦੇ ਸਜ਼ਾਇਆ । ਗੁਰ ਚਰਨਾਂ ਤੋਂ ਪਰੇ ਹਟਾਇਆ । ਪਰੇਤ ਜੂਨ ਉਨ੍ਹਾਂ ਨੂੰ ਪਾਇਆ । ਈਸ਼ਰ ਜੀਵ ਜਿਸ ਜੀਵ ਨੇ ਖਾਇਆ । ਲੱਖ ਚੁਰਾਸੀ ਚੱਕਰ ਲਵਾਇਆ । ਸਰਬ ਥਾਏਂ ਪ੍ਰਭ ਸਦਾ ਸਮਾਇਆ । ਭੋਲਾ ਜੀਵ ਨਾ ਜਾਣੇ ਮੇਰੀ ਮਾਇਆ । ਹਰਿਜੂ ਹਰ ਮਾਹਿ ਸਮਾਇਆ । ਹਰਿ ਜੋਤ ਸਭ ਜੀਵ ਜਵਾਇਆ । ਬਿਨ ਜੋਤ ਦੇ ਸਵਾਸ ਨਾ ਆਇਆ । ਈਸ਼ਰ ਜੀਵ ਮਾਹਿ ਸਮਾਇਆ । ਸੋਹੰ ਸ਼ਬਦ ਸਰਬ ਸੁਖਦਾਇਆ । ਮਹਾਰਾਜ ਸ਼ੇਰ ਸਿੰਘ ਸਚ ਮੰਤਰ ਦ੍ਰਿੜਾਇਆ । ਅਪ ਤੇਜ ਵਾਏ ਪ੍ਰਿਥਮੀ ਆਕਾਸ਼ । ਫਿਰ ਪ੍ਰਭ ਨੇ ਪਾਏ ਸਵਾਸ । ਇਸ ਜੀਵ ਦੀ ਬਣਾਈ ਰਾਸ । ਵਿਚ ਗਰਭ ਪ੍ਰਭ ਦੇਤ ਗਰਾਸ । ਉਲਟਾ ਬ੍ਰਿਛ ਪ੍ਰਭ ਦੂਖ ਨਿਵਾਸ । ਅੰਧ ਘੋਰ ਵਿਚ ਦਿਤਾ ਵਾਸ । ਚਕਰ ਚਿਹਨ ਨਾ ਮੇਰਾ ਰੂਪ । ਮੇਰੀ ਮਹਿੰਮਾ ਬੜੀ ਅਨੂਪ । ਨਿਰਗੁਣ ਸਰਗੁਣ ਸਦਾ ਸਰੂਪ ।
G01L22 ੫ ਚੇਤ ੨੦੦੭ ਬਿਕ੍ਰਮੀ harbani
- Post category:Written Harbani Granth 01