G01L22 ੫ ਚੇਤ ੨੦੦੭ ਬਿਕ੍ਰਮੀ harbani

ਖੰਡ ਬ੍ਰਹਿਮੰਡ ਮੇਰਾ ਆਕਾਰ । ਸਦਾ ਨਿਰਵੈਰ ਸਦਾ ਨਿਰਹਾਰ । ਈਸ਼ਰ ਆਪਣੀ ਜੋਤ ਅਧਾਰ । ਜੁਗੋ ਜੁਗ ਪ੍ਰਗਟਾ ਵਿਚ ਸੰਸਾਰ । ਕਦੇ ਜੋਤ ਸਰੂਪ ਕਦੇ ਦੇਹ ਧਾਰ । ਮਹਿੰਮਾ ਮੇਰੀ ਅਪਰ ਅਪਾਰ । ਕੋਈ ਨਾ ਜਾਣੇ ਮੇਰੀ ਸਾਰ । ਆਦਿ ਅੰਤ ਮੈਂ ਏਕੰਕਾਰ । ਪ੍ਰਭ ਅਬਿਨਾਸ਼ੀ ਨਰ ਸਿੰਘ ਅਵਤਾਰ । ਭਗਤ ਜਨਾਂ ਹੋਵੇ ਜੈ ਜੈ ਜੈਕਾਰ । ਸੋਹੰ ਸ਼ਬਦ ਮਨ ਦੇਤ ਅਧਾਰ । ਗਾਵਤ ਸੁਣਤ ਸਭ ਉਤਰੇ ਪਾਰ । ਦਰਸ਼ਨ ਦੇਵੇ ਆਪ ਕਰਤਾਰ । ਮਹਾਰਾਜ ਸ਼ੇਰ ਸਿੰਘ ਜਗਤ ਉਧਾਰ । ਜੋ ਜਨ ਸ਼ਰਨੀ ਮੇਰੀ ਆਏ । ਭੈ ਭਿਆਨਕ ਵਿਚ ਪ੍ਰਭ ਹੋਏ ਸਹਾਏ । ਥਿਰ ਘਰ ਵਾਸੀ ਦਰਸ ਦਿਖਾਏ । ਰਾਮ ਕ੍ਰਿਸ਼ਨ ਪ੍ਰਭ ਨਜ਼ਰੀ ਆਏ । ਬਨ ਮਾਲਾ ਭਿਬੂਖਨ ਕਵਲ ਲੈਣ ਦਿਖਾਏ । ਸੁੰਦਰ ਕੁੰਡਲ ਸਿਰ ਮੁਕਟ  ਸਜਾਏ । ਕਲ ਵਿਚ ਮਹਾਰਾਜ ਸ਼ੇਰ ਸਿੰਘ ਨਾਮ ਰਖਾਏ । ਤਜ ਦੇਹ ਜੋਤ ਰੂਪ ਹੋ ਜਾਏ । ਅਗਨ ਰਥ ਮਹਾਸਾਰਥੀ ਆਪ ਚਲਾਏ । ਜੀਵ ਜੁਗਤ ਨਾ ਜਾਣੇ ਰਾਏ । ਕਰਨਹਾਰ ਕੀ ਖੇਲ ਰਚਾਏ । ਰਾਓ ਰੰਕ ਕਰ ਇਕ ਬਹਾਏ ।  ਸਚਖੰਡ ਸਤਿਜੁਗ ਲਗਾਏ । ਮਦਿ ਮਾਸ ਦਾ ਨਾਸ ਕਰਾਏ । ਭਗਤ ਜਨਾਂ ਜੈਕਾਰ ਕਰਾਏ । ਹੋ ਪ੍ਰਤੱਖ ਫਿਰ ਦਰਸ ਦਿਖਾਏ । ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਖਵਾਏ । ਨਿਰੰਕਾਰ ਅਛਲ ਅਡੋਲ । ਪਾਪੀ ਅਪਰਾਧੀ ਤੋਲਾ ਪੂਰੇ ਤੋਲ । ਮਦਿ ਮਾਸੀ ਜੀਵ ਦਿਤੇ ਰੋਲ । ਬਖ਼ਸ਼ੇ ਨਾ ਜਾਣ ਈਸ਼ਰ ਕੋਲ । ਗਵਾਇਆ ਜਨਮ ਮਾਣਸ ਨਿਰਮੋਲ । ਕਰ ਦਰਸ ਪ੍ਰਭ ਦੇਵੇ ਪਰਦੇ ਖੋਲ੍ਹ । ਬੈਠਾ ਵਿਚ ਵੇਖੇ ਇਹ ਚੋਹਲ । ਭੁੱਲਾ ਜੀਵ ਨਾ ਜਾਣੇ ਆਤਮ ਖੋਲ੍ਹ । ਮਹਾਰਾਜ ਸ਼ੇਰ ਸਿੰਘ ਹੈ ਸਦਾ ਅਡੋਲ । ਸੋਹੰ ਪ੍ਰਗਟ ਹੋਇਆ ਅਚਲ ਸਰੂਪਿਆ । ਅਕਾਲ ਮੂਰਤ ਨਾ ਰੂਪ ਨਾ ਰੇਖਿਆ । ਚੱਕਰ ਪਾਣ ਦਰਸ ਸਰੂਪਿਆ । ਮਹਿਮਾ ਮੂਰਤ ਪ੍ਰਭ ਅਨੂਪਿਆ । ਨੇਤਰ ਸਹਿਸ ਵਿਚ ਅੰਧ ਕੂਪਿਆ । ਸੁਰਤ ਸ਼ਬਦ ਲਾਏ ਸਚ ਭੂਪਿਆ । ਪ੍ਰਗਟ ਹੋਇਆ ਮਹਾਰਾਜ ਸ਼ੇਰ ਸਿੰਘ ਸਚ ਵਸੇਖਿਆ । ਸੱਚਾ ਆਪ ਸੱਚੀ ਇਹ ਕਾਰ । ਜੁਗੋ ਜੁਗ ਪ੍ਰਭ ਲੈ ਅਵਤਾਰ । ਈਸ਼ਰ ਜੋਤ ਦੇ ਜੀਵ ਉਧਾਰ । ਮੂਰਖ ਮੁਗਧ ਨਾ ਜਾਣੇ ਸਾਰ । ਭਗਤ ਵਛਲ ਲਏ ਪਾਰ ਉਤਾਰ ।  ਸਚਖੰਡ ਗੁਰ ਦਰ ਦਰਬਾਰ । ਜਿਥੇ ਵਸਿਆ ਆਪ ਨਿਰੰਕਾਰ । ਕੁਦਰਤ ਰੂਪ ਪਸਰਿਆ ਪਸਾਰ । ਅਲੋਪ ਹੋ ਬੈਠਾ ਵਿਚ ਦਾਤਾਰ । ਕੋਈ ਨਾ ਜਾਣੇ ਈਸ਼ਰ ਸਾਰ । ਸੋ ਜਨ ਜਾਣੇ ਜੋ ਰਿਦੇ ਚਿਤਾਰ । ਸੋਹੰ ਸ਼ਬਦ ਲੰਘਾਵੇ ਪਾਰ । ਮਹਾਰਾਜ ਸ਼ੇਰ ਸਿੰਘ ਲਿਆ ਅਵਤਾਰ । ਘਨਕਪੁਰੀ ਘਨਸ਼ਾਮ ਸੀ ਆਇਆ । ਤਰੇਤਾ ਰਾਮ ਦੁਆਪਰ ਕ੍ਰਿਸ਼ਨ ਅਖਵਾਇਆ । ਹੋਇਆ ਕਲਜੁਗ ਪ੍ਰਭ ਦਰਸ ਦਿਖਾਇਆ । ਮਹਾਰਾਜ ਸ਼ੇਰ ਸਿੰਘ ਨਿਹਕਲੰਕ ਹੋ ਆਇਆ । ਹੋ ਨਿਹਕਲੰਕ ਇਹ ਖੇਲ ਰਚਾਇਆ । ਜੋਤ ਸਰੂਪ ਜਗਤ ਜਲਾਇਆ । ਹਾਹਾਕਾਰ ਵਿਚ ਜਗਤ ਮਚਾਇਆ । ਮਹਾਰਾਜ ਸ਼ੇਰ ਸਿੰਘ ਜੋਤ ਪ੍ਰਗਟਾਇਆ । ਜੋਤ ਜਗਤ ਆਪ ਪ੍ਰਭ ਧਰੀ । ਪੂਰਨ ਖੇਲ ਅਚਰਜ ਪ੍ਰਭ ਕਰੀ । ਹੋਵੇ ਵਿਸਮਾਦ ਭੇਵ ਨਾ ਜ਼ਰੀ । ਤਜੀ ਦੇਹ ਆਪ ਪ੍ਰਭ ਹਰੀ । ਸੋਹੰ ਸ਼ਬਦ ਜੋਤ ਜਗ ਧਰੀ । ਮਹਾਰਾਜ ਸ਼ੇਰ ਸਿੰਘ ਆਸਾਵਰੀ । ਤੀਨ ਲੋਕ ਹਾਂ ਮੈਂ ਖੰਡਨ । ਪ੍ਰਗਟ ਹੋਇਆ ਤ੍ਰੈਲੋਕੀ ਨੰਦਨ । ਭਗਤ ਜਨਾਂ ਗੁਰ ਤੋੜੇ ਬੰਧਨ । ਮਹਾਰਾਜ ਸ਼ੇਰ ਸਿੰਘ ਸਦਾ ਦੁੱਖ ਭੰਜਨ । ਵਿਚ ਆਕਾਸ਼ ਈਸ਼ਰ ਪ੍ਰਕਾਸ਼ । ਸੋਹੰ ਸ਼ਬਦ ਸਦਾ ਅਬਿਨਾਸ਼ । ਬਾਕੀ ਸਭ ਦਾ ਕੀਤਾ ਨਾਸ । ਸ਼ਬਦ ਵਡਿਆਈ ਪ੍ਰਭ ਕੇ ਪਾਸ । ਅੰਤ ਕਾਲ ਕਰ ਬੰਦ ਖ਼ਲਾਸ । ਜਮ ਕੇ ਦੂਤ ਹੋਵਣ ਸਭ ਨਾਸ । ਪ੍ਰਭ ਅਬਿਨਾਸ਼ੀ ਸਦਾ ਗੁਣ ਗਾਓ ।