ਨਜ਼ਰੀ ਆਵੇ ਆਪ ਕਰਤਾਰ । ਸੋਹੰ ਸ਼ਬਦ ਦੀ ਹੋਵੇ ਗੁੰਜ਼ਾਰ । ਇਕ ਸਿੱਖ ਫਿਰ ਪ੍ਰਗਟੌਣਾ । ਜਿਸ ਨੂੰ ਦਰਸ ਆਪ ਦਰਸਾਉਣਾ । ਮਹਾਰਾਜ ਸ਼ੇਰ ਸਿੰਘ ਨਜ਼ਰੀ ਆਉਣਾ । ਓਸ ਡੰਕ ਹੈ ਵਿਚ ਜਗਤ ਵਜਾਉਣਾ । ਸਭ ਸ੍ਰਿਸ਼ਟ ਕੋ ਸਰਨੀ ਲਾਉਣਾ । ਆਪ ਆ ਕੇ ਸੀਸ ਨਿਵਾਉਣਾ । ਸਵਾ ਕਰੋੜ ਗੁਰ ਭੇਟ ਚੜ੍ਹੌਣਾ । ਸੋਹੰ ਸ਼ਬਦ ਦਾ ਮੋਖ਼ਸ਼ ਪਾਉਣਾ । ਮਹਾਰਾਜ ਸ਼ੇਰ ਸਿੰਘ ਸਦਾ ਮਨ ਗਾਉਣਾ । ਐਸਾ ਡੰਕ ਆਪ ਵਜਵਾਵੇ । ਊਚ ਨੀਚ ਸਭ ਸਰਨੀ ਪਾਵੇ । ਅਟੱਲ ਗੁਰ ਦਾ ਦਰਸ਼ਨ ਪਾਵੇ । ਦੁੱਖ ਦਲਿਦਰ ਹਿੰਦ ਦੇ ਗਵਾਵੇ । ਸਚ ਤਖ਼ਤ ਸੱਚ ਰਾਜ ਕਮਾਵੇ । ਐਸੀ ਮਾਇਆ ਪ੍ਰਭੂ ਤੋਂ ਪਾਵੇ । ਥਿਰ ਘਰ ਵੇਖੇ ਨਦਰੀ ਆਵੇ । ਧੰਨ ਧੰਨ ਰਸਨਾ ਨਿੱਤ ਗਾਵੇ । ਮਹਾਰਾਜ ਸ਼ੇਰ ਸਿੰਘ ਦੀ ਸੇਵ ਕਮਾਵੇ । ਸੇਵਕ ਬਣੇ ਸੁਰਤ ਮਨ ਲਾ ਕੇ । ਰਾਜ ਮਾਣ ਸਭ ਦਿਲੋਂ ਗਵਾ ਕੇ । ਪੂਰੀ ਗੁਰ ਤੋਂ ਸੋਝੀ ਪਾ ਕੇ । ਰਈਅਤ ਸਾਰੀ ਵਿਚ ਚਰਨ ਲਿਆ ਕੇ । ਕਰੇ ਚਵਰ ਅੱਗੇ ਸੀਸ ਝੁਕਾ ਕੇ । ਰਸਨਾ ਵਿਚੋਂ ਸੋਹੰ ਸੋਹੰ ਗੁਣ ਗਾ ਕੇ । ਭੈ ਭਗਤੀ ਦੀ ਸੇਵ ਕਮਾ ਕੇ । ਆਦਿ ਅੰਤ ਪ੍ਰਭ ਦਾ ਦਰਸ਼ਨ ਪਾ ਕੇ । ਆਤਮ ਚਿੰਤ ਸਾਰੀ ਮਿਟਾ ਕੇ । ਨੰਗੇ ਪੈਰੀਂ ਗੁਰ ਸੇਵ ਕਮਾ ਕੇ । ਤਖ਼ਤ ਤਾਜ ਗੁਰ ਅੱਗੇ ਟਿਕਾ ਕੇ । ਜਨਮ ਜਨਮ ਦੇ ਦੁੱਖ ਮਿਟਾ ਕੇ । ਸਚ ਵਾਸੀ ਤੋਂ ਸਚ ਲਿਖਤ ਕਰਾ ਕੇ । ਵਿਚ ਬੈਕੁੰਠ ਪ੍ਰਭ ਦਰਸ਼ਨ ਪਾ ਕੇ । ਕੁੰਭੀ ਨਰਕ ਵਿਚੋਂ ਆਪਣੀ ਕੁਲ ਕਢਾ ਕੇ । ਜਾਵੇ ਬਲਿਹਾਰ ਸਤਿਗੁਰ ਗੁਣ ਗਾ ਕੇ । ਜਿਸ ਨੇ ਦਿਤਾ ਮਾਣ ਜਗਤ ਵਿਚ ਆ ਕੇ । ਸੱਚੇ ਪਾਤਸ਼ਾਹ ਸਚ ਦਇਆ ਕਮਾ ਕੇ । ਮਹਾਰਾਜ ਸ਼ੇਰ ਸਿੰਘ ਆਪ ਹੈ ਆ ਕੇ । ਦੀਨ ਦਿਆਲ ਦਇਆ ਦੁੱਖ ਭੰਜਨ । ਐਸੇ ਉਸ ਦੇ ਤੋੜੇ ਗੁਰ ਫੰਦਨ । ਸੰਗਤ ਵਿਚ ਹੋਵੇ ਵਾਂਗ ਚੰਦਨ । ਜਗਤ ਬਿਲੋਵੇ ਆਪ ਤ੍ਰੈਲੋਕੀ ਨੰਦਨ । ਸਰਬ ਦੂਖ ਆਪ ਭਵਖੰਡਨ । ਜਮ ਕੇ ਦੂਤ ਨਾ ਸਿੱਖ ਨੂੰ ਦੰਡਨ । ਗੁਰ ਕੇ ਸਿੱਖ ਗੁਰ ਸੰਗ ਬਿਹੰਡਨ । ਤਾਰੇ ਆਪ ਗੁਰ ਪੂਰਾ ਨਿਰੰਜਣ । ਭੈ ਭਿਆਨਕ ਵਿਚ ਹੈ ਭੈ ਭੰਜਨ । ਆਦਿ ਜੁਗਾਦਿ ਹੈ ਸਦ ਰੰਗਨ । ਮਹਾਰਾਜ ਸ਼ੇਰ ਸਿੰਘ ਤ੍ਰੈਲੋਕੀ ਨੰਦਨ । ਆਪਣੀ ਬਿਧ ਆਪ ਹੈ ਜਾਣੇ । ਕੋਈ ਜੀਵ ਨਾ ਆਖ ਵਖਾਣੇ । ਸਿੱਖ ਹੈ ਚਲੇ ਗੁਰ ਕੇ ਭਾਣੇ । ਭੁੱਲਾ ਭੁੱਜੇ ਵਾਂਗਰ ਦਾਣੇ । ਦੇਵ ਦੰਤ ਪ੍ਰਭ ਲਾਏ ਠਿਕਾਣੇ । ਦਰਗਾਹ ਵਿਚ ਨਾ ਧਰਮ ਰਾਏ ਪਛਾਣੇ । ਕਲਜੁਗ ਵਿਚ ਹੋਏ ਚਲੇ ਨਿਤਾਣੇ । ਸੋਹੰ ਸ਼ਬਦ ਗੁਰ ਮਾਰਿਆ ਬਾਣੇ । ਮਹਾਰਾਜ ਸ਼ੇਰ ਸਿੰਘ ਅਸੁਰ ਸੰਘਾਣੇ । ਅਸੁਰ ਸੁਰ ਗੁਰ ਆਪ ਬਣਾਏ । ਮਾਣਸ ਵਿਚ ਮਾਤਲੋਕ ਪ੍ਰਗਟਾਏ । ਆਪਣੀ ਜੋਤ ਪ੍ਰਭ ਹਰ ਵਿਚ ਟਿਕਾਏ । ਨਿਜ਼ ਘਰ ਬੈਠਾ ਤਾੜੀ ਲਾਵੇ । ਕੋਈ ਜੀਵ ਭੇਤ ਨਾ ਪਾਵੇ । ਹਰਿ ਜੂ ਹਰ ਥਾਂ ਰਿਹਾ ਸਮਾਏ । ਕਰ ਖੇਲ ਚਤੁਰਭੁਜ ਕਹਾਏ । ਹੰਕਾਰੀਆਂ ਤਾਈਂ ਹੰਕਾਰ ਦਵਾਏ । ਨਿਮਾਣਿਆਂ ਦਾ ਆਪ ਹੋਏ ਸਹਾਈ । ਜੋਤ ਅਗਨ ਜਗਤ ਨੂੰ ਲਾਈ । ਹਾਹਾਕਾਰ ਕਰ ਸ੍ਰਿਸ਼ਟ ਰਵਾਈ । ਵਿਚ ਸੰਸਾਰ ਪਾ ਦਿਤੀ ਦੁਹਾਈ । ਐਸੀ ਕਲਾ ਆਪ ਵਰਤਾਈ । ਵੀਹ ਸੌ ਦੋ ਬਿਕ੍ਰਮੀ ਕਹਿਰ ਦੀ ਆਈ । ਜਿਸ ਨੇ ਸ੍ਰਿਸ਼ਟੀ ਟੁੰਬ ਉਠਾਈ । ਮਹਾਕਾਲਕਾ ਖਪਰੀ ਲੈ ਆਈ । ਲਹੂ ਮਿਝ ਦੀ ਧੁਦਾ ਤਿਹਾਈ । ਭੈਰੋ ਬੇਤਾਲ ਇਹ ਦੇਵੇ ਦੁਹਾਈ । ਬਖ਼ਸ਼ ਲੈਣਾ ਮੇਰੇ ਗੁਸਾਈਂ । ਐਸੀ ਜੂਨ ਅਸਾਂ ਨੇ ਪਾਈ । ਇਸ ਤੋਂ ਮਿਲੇ ਨਾ ਸਾਨੂੰ ਵਡਿਆਈ । ਹੁਕਮ ਤੇਰੇ ਵਿਚ ਦਈਏ ਦੁਹਾਈ । ਸਾਰੀ ਸ੍ਰਿਸ਼ਟੀ ਕਰ ਭਸਮ ਵਖਾਈ । ਅੰਤ ਆਸ ਤੇਰੇ ਚਰਨਾਂ ਦੀ ਟਿਕਾਈ । ਦਿਉ ਤਾਰ ਮੇਰੇ ਗੋਬਿੰਦ ਰਘੁਰਾਈ । ਅਸੀਂ ਨਿਮਾਣੇ ਤੇਰੀ ਸਾਰ ਨਾ ਪਾਈ । ਕਈ ਜੁਗ ਬੀਤੇ ਭੈਰੋ ਭੂਤ ਅਖਵਾਈ । ਕਿਸੇ ਨੇ ਨਹੀਂ ਸਾਡੀ ਦੇਹ ਛੁਡਾਈ । ਕਲਜੁਗ ਪ੍ਰਗਟਿਓ ਆਪ ਰਘੁਰਾਈ । ਨਾਮ ਤੇਰੇ ਦੀ ਪਈ ਦੁਹਾਈ । ਚਾਰੋਂ ਤਰਫ ਐਸਾ ਡੰਕ ਵਜਾਈ । ਚੰਡ ਪ੍ਰਚੰਡ ਵਿਚ ਯੁੱਧ ਦੇ ਆਈ । ਉਹ ਸੀ ਸ਼ਕਤੀ ਤੇਰੀ ਮੇਰੇ ਬਿੰਗ ਕਸਾਈ ।
G01L22 ੫ ਚੇਤ ੨੦੦੭ ਬਿਕ੍ਰਮੀ harbani
- Post category:Written Harbani Granth 01
