G01L22 ੫ ਚੇਤ ੨੦੦੭ ਬਿਕ੍ਰਮੀ harbani

ਅਬਗਤ ਅਗੋਚਰ ਸਰਬ ਹੈ ਠਾਉਂ । ਅਮੋਘ ਦਰਸ਼ਨ ਘਰ ਮੇਂ ਪਾਓ । ਅਕਾਲ ਮੂਰਤ ਜਿਸ ਕਿਸੇ ਨਾ ਖਾਓ । ਸੋਹੰ ਸ਼ਬਦ ਰਿਦੇ ਨਿੱਤ ਗਾਓ । ਮਹਾਰਾਜ ਸ਼ੇਰ ਸਿੰਘ ਜਗਤ ਕਰੇ ਪਸਾਓ । ਦੇਵੇ ਦਰਸ ਪ੍ਰਭ ਦਇਆ ਕਮਾ ਕੇ । ਸੁੱਤਾ ਸਿੱਖ ਬਾਹੋਂ ਉਠਾ ਕੇ । ਅਨਹਦ ਸ਼ਬਦ ਮਨ ਵਜਾ ਕੇ । ਖੋਲ੍ਹ ਤ੍ਰੈਕੁਟੀ ਨਿਜਾਨੰਦ ਦਰਸਾ ਕੇ । ਅੰਮ੍ਰਿਤ ਬੂੰਦ ਨਿਝਰੋਂ ਝਿਰਾ ਕੇ । ਕਵਲ ਨਾਭ ਦੇ ਮੁਖ ਚਵਾ ਕੇ । ਦਵਾਰ ਦਸਵੇਂ ਦੇ ਪਰਦੇ ਲਾਹ ਕੇ । ਖੰਭ ਭੰਬੀਰੀ ਪਰੇ ਹਟਾ ਕੇ । ਵਿਚੋਂ ਆਪਣਾ ਆਪ ਵਖਾ ਕੇ । ਜੀਵ ਤਾਈਂ ਹੈ ਸੋਝੀ ਪਾ ਕੇ ।  ਸੋਹੰ ਸ਼ਬਦ ਗੁਰ ਰਾਗ ਸੁਣਾ ਕੇ । ਸਾਧ ਸੰਗਤ ਸੰਗ ਰਖਾ ਮਿਲਾ ਕੇ । ਜੈ ਜਗਤ ਵਿਚ ਇਹ ਕਰਾ ਕੇ । ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਾਮ ਰਖਾ ਕੇ । ਕਲਜੁਗ ਵਿਚ ਹੋਇਆ  ਸਤਿਗੁਰ ਪੂਰਾ । ਜਿਸ ਦਾ ਬਚਨ ਨਾ ਹੋਏ ਅਧੂਰਾ । ਮਨਮੁਖਾਂ ਦਾ ਪ੍ਰਭ ਕੀਤਾ ਚੂਰਾ । ਕਲਜੁਗ ਦਾ ਕੀਤਾ ਸਮਾਂ ਹੈ ਪੂਰਾ । ਜੇਠ ਪੰਜ ਦਿਨ ਜਦ ਆਵੇ । ਵਿਚ ਸੰਸਾਰ ਧੁੰਧੂਕਾਰ ਹੋ ਜਾਵੇ । ਬਾਣੀ ਵੇਦ ਕੋਈ ਪੈਜ ਨਾ ਰਖਾਵੇ । ਕੁਰਾਨ ਅੰਜ਼ੀਲ ਭਸਮ ਹੋ ਜਾਵੇ । ਸਰਬ ਸ਼ਕਤ ਪ੍ਰਭ ਖਿੱਚ  ਵਖਾਵੇ । ਨਿਹਕਲੰਕ ਫੇਰ ਅਖਵਾਵੇ । ਅਮਾਮ ਮਹਦੀ ਇਹ ਚੋਲੀ ਪਾਵੇ । ਅੰਤ ਕਾਲ ਤੁਰਕਨ ਹੋ ਜਾਵੇ । ਐਸਾ  ਸਤਿਗੁਰ ਖੇਲ ਰਚਾਵੇ । ਮਹਾਰਾਜ ਸ਼ੇਰ ਸਿੰਘ ਪ੍ਰਗਟ ਹੋ ਜਾਵੇ । ਪ੍ਰਗਟ ਹੋਵੇ ਆਪ ਨਿਰੰਕਾਰ । ਦੇਵੇ ਦਰਸ ਕਰ ਜੋਤ ਆਕਾਰ । ਕਰ ਕੇ ਦਰਸ ਸਿੱਖਨ ਉਧਰੇ ਪਾਰ । ਵਿਚ ਸਤਿਜੁਗ ਸੋਹਣਾ ਦਰਬਾਰ । ਪਿੰਡ ਬੁੱਘੇ ਰਚਣਾ ਸਰਕਾਰ । ਜਿਥੇ ਬੈਠਾ ਸਿਰਜਣਹਾਰ । ਸ੍ਰਿਸ਼ਟੀ ਦੀ ਮਤਿ ਹੋਈ ਖ਼ੁਆਰ । ਕਿਸੇ ਨਾ ਜਾਣੀ ਪ੍ਰਭ ਕੀ ਸਾਰ । ਸਭ ਸ੍ਰਿਸ਼ਟ ਕਾ ਆਪ ਭਤਾਰ । ਨਿਹਕਲੰਕ ਕਲਜੁਗ ਅਵਤਾਰ । ਭਗਤ ਜਨਾਂ ਨੂੰ ਦਿਤਾ ਤਾਰ । ਮਹਾਰਾਜ ਸ਼ੇਰ ਸਿੰਘ ਸਚ ਨਿਸਤਾਰ । ਐਸੀ ਕਲਾ ਹੁਣ ਆਪ ਵਰਤਾਵੇ । ਜੋਤ ਸਰੂਪ ਅਗਨ ਇਹ ਲਾਵੇ । ਅੰਧ ਘੋਰ ਜਗਤ ਹੋ ਜਾਵੇ । ਜੋਤ ਸਰੂਪ ਬਣਤ ਇਹ ਬਣਾਵੇ । ਬਿਨ ਦੇਹ ਤੋਂ ਜੁਗ ਪਲਟਾਵੇ । ਮਦਿ ਮਾਸੀ ਕੋਈ ਰਹਿਣ ਨਾ ਪਾਵੇ । ਐਸਾ ਬਾਣ ਸੋਹੰ ਗੁਰ ਲਾਵੇ । ਅਹੰਕਾਰੀਆਂ ਨਿੰਦਕਾਂ ਦਾ ਖੈ ਕਰਾਵੇ । ਕੁੰਭੀ ਨਰਕ ਉਨ੍ਹਾਂ ਨੂੰ ਪਾਵੇ । ਧਰਮ ਰਾਏ ਇਹ ਡੰਨ ਲਗਾਵੇ । ਗਊ ਗ਼ਰੀਬ ਦਾ ਮਾਣ ਹੋ ਜਾਵੇ । ਰਾਓ ਰੰਕ ਸਭ ਏਕ ਸਮਾਵੇ । ਮਹਾਰਾਜ ਸ਼ੇਰ ਸਿੰਘ ਭਰਮ ਭੁਲਾਵੇ । ਸਿਰ ਆਪਣੇ ਛਤਰ ਝੁਲਾਵੇ । ਖਾਣੀਆਂ ਬਾਣੀਆਂ ਭਸਮ ਹੋ ਜਾਵੇ । ਆਕਾਸ਼ ਪਤਾਲ ਕਿਛ ਨਜ਼ਰ ਨਾ ਆਏ । ਜੀਵ ਜੰਤ ਭਸਮ ਹੋ ਜਾਏ । ਉਧਰੇ ਸੋ ਜੋ ਸਰਨੀ ਲਾਏ । ਅੰਧ ਕੂਪ ਪ੍ਰਭ ਭਏ ਸਹਾਏ । ਮਹਾਰਾਜ ਸ਼ੇਰ ਸਿੰਘ ਦਰਸ ਦਿਖਾਏ । ਐਸੀ ਪਰਲੋ ਜਗਤ ਵਿਚ ਆਏ । ਵੇਖੇ ਖੇਲ ਆਪ ਰਘੁਰਾਏ । ਭਾਣਾ ਅਮੇਟ ਮੇਟਿਆ ਨਾ ਜਾਏ । ਛਿਨ ਵਿਚ ਸਾਰਾ ਖੇਲ ਰਚਾਏ । ਸੱਤ ਦੀਪ ਨੌਂ ਖੰਡ ਪ੍ਰਭ ਜੋਤ ਜਗਾਏ । ਆਕਾਸ਼ ਪਾਤਾਲ ਮਾਤ ਪ੍ਰਭ ਸਰਬ ਰਹਾਏ ।  ਸਚਖੰਡ ਪ੍ਰਭ ਰਿਹਾ ਸਮਾਏ । ਦੇਖੇ ਆਪ ਨਜ਼ਰ ਨਾ ਆਏ । ਜੁਗੋ ਜੁਗ ਪ੍ਰਭ ਖੇਲ ਰਚਾਏ  । ਪ੍ਰਗਟੇ ਜੋਤ ਕਰੇ ਨਿਆਏਂ । ਭੁੱਲੇ ਜੀਵ ਦਾ ਭਰਮ ਗਵਾਏ । ਅੰਤ ਕਾਲ ਕਲਜੁਗ ਦਾ ਕਰਾਏ । ਸੋਹੰ ਸ਼ਬਦ ਨੂੰ ਮਾਣ ਦਵਾਏ । ਮਹਾਰਾਜ ਸ਼ੇਰ ਸਿੰਘ ਸਚ ਲਿਖਾਏ । ਸਚ ਸ਼ਬਦ ਗੁਰ ਕਾ ਪਹਿਚਾਨ । ਸੋਹੰ ਸ਼ਬਦ ਗੁਰ ਜਗਤ ਹੈ ਬਾਣ । ਪਾਵੇ ਸੋ ਜਨ ਗੁਰ ਚਰਨ ਧਿਆਨ ।  ਸਤਿਗੁਰ ਠਾਂਡਾ ਲੀਆ ਪਹਿਚਾਨ । ਜੋਤ ਜੁਗਤ ਪ੍ਰਭ ਦੇਵੇ ਗਿਆਨ । ਮਹਾਰਾਜ ਸ਼ੇਰ ਸਿੰਘ ਰਿਦੇ ਸਮਾਨ । ਪ੍ਰਗਟੇ ਆਪ ਪ੍ਰਭ ਅੰਤਰਜਾਮੀ ।