G01L22 ੫ ਚੇਤ ੨੦੦੭ ਬਿਕ੍ਰਮੀ harbani

ਸਵਰਨ ਸਿੰਘ ਤਾਰਿਆ ਆਪ ਪ੍ਰਭ ਹਰੀ । ਵਾਂਗ ਦਰੋਪਤੀ ਸੁਰਜੀਤ ਸੰਗ ਤਰੀ । ਜੇਠ ਸੱਤ ਸੇਵਾ ਜਿਨ ਕਰੀ । ਵਿਚ ਚਰਨ ਹੋ ਕੇ ਖਰੀ । ਮਹਾਰਾਜ ਸ਼ੇਰ ਸਿੰਘ ਕਿਰਪਾ ਕਰੀ । ਸਵਰਨ ਜੋਤ ਦਰ ਅੱਗੇ ਧਰੀ ।  ਸਚਖੰਡ ਸਚ ਤਖ਼ਤ ਬਣਾਇਆ । ਜਿਥੇ  ਸਤਿਗੁਰ ਸਵਰਨ ਬਹਾਇਆ । ਤਾਰੀ ਨਾਰ ਜਿਸ ਕੰਤ ਇਹ ਪਾਇਆ । ਸੇਵਾ ਕਰਦੀ ਗੁਰ ਭੇਟ ਚੜ੍ਹਾਇਆ । ਸੁੱਤਾ ਕੰਤ ਫਿਰ ਨਹੀਂ ਜਗਾਇਆ । ਹਾਹਾਕਾਰ ਕਰ ਜਗਤ ਰਵਾਇਆ । ਦੇਖ ਅਚਰਜ ਪ੍ਰਭ ਦੀ ਮਾਇਆ । ਸਿੱਖ ਸਿਦਕੀ ਜਿਸ ਪ੍ਰਭ ਪਾਇਆ । ਖੰਡ ਬ੍ਰਹਿਮੰਡ ਸਭ ਥਾਨ ਸੁਹਾਇਆ । ਛੱਡ ਮਾਤ ਵਿਚ ਆਕਾਸ਼ ਸਮਾਇਆ । ਜਨਮ ਮਰਨ ਦਾ ਪੰਧ ਮੁਕਾਇਆ । ਗੁਰ ਸੇਵਾ ਦਾ ਫਲ ਇਹ ਪਾਇਆ । ਥਿਰ ਘਰ ਜਾ ਕੇ ਡੇਰਾ ਲਾਇਆ । ਮਹਾਰਾਜ ਸ਼ੇਰ ਸਿੰਘ ਸਦ ਨਜ਼ਰੀ ਆਇਆ । ਕਰੀ ਕਿਰਪਾ ਪ੍ਰਭ ਦਰਸ ਦਿਖਾਇਆ । ਘੋਰ ਅੰਧੇਰ ਵਿਚ ਨਜ਼ਰੀ ਆਇਆ । ਗੁਰਸਿਖ ਮਨ ਹੋਣ ਵਧਾਈਆਂ । ਚਰਨ ਕਵਲ ਸੰਗ ਪ੍ਰੀਤਾਂ ਲਾਈਆਂ । ਗੁਰ ਦਰਸ਼ਨ ਨੂੰ ਫਿਰਨ ਤਿਸਾਈਆਂ । ਜਗਤ ਜਲੰਦਾ ਰੱਖ ਪ੍ਰਭ ਗੁਸਾਈਂਆਂ । ਪ੍ਰਗਟ ਹੋਇਆ ਆਪ ਬਨਵਾਲੀ । ਮਹਾਰਾਜ ਸ਼ੇਰ ਸਿੰਘ ਭਗਤ ਰਖਵਾਲੀ । ਧੁੰਧੂਕਾਰ ਜਗਤ ਵਿਚ ਕਰਨਾ । ਕੀਤਾ ਆਪਣਾ ਸਭ ਜੀਵਾਂ ਭਰਨਾ । ਸਿਰ ਤੋਂ ਵਾਰ ਕਿਸੇ ਨਾ ਹਰਨਾ । ਬੇਮੁੱਖਾਂ ਦੁੱਖ ਡਾਹਢਾ ਹੈ ਭਰਨਾ । ਗੁਰਸਿਖਾਂ ਗੁਰ ਚਰਨੀਂ ਤਰਨਾ । ਅੰਮ੍ਰਿਤ ਵੇਲੇ ਗੁਰ ਦਰਸ਼ਨ ਕਰਨਾ । ਸੋਹੰ ਸ਼ਬਦ ਹੈ ਰਸਨਾ ਉਚਰਨਾ । ਮਹਾਰਾਜ ਸ਼ੇਰ ਸਿੰਘ ਹੈ ਧਰਨੀ ਧਰਨਾ । ਗੁਰਸਿਖ ਉਧਰੇ ਜਿਨ੍ਹਾਂ ਰੰਗ ਮਾਣਿਆ । ਮਾਨਣ ਸਦਾ ਹੈ ਗੁਰ ਕੇ ਭਾਣਿਆ । ਤੋੜੇ ਹੰਕਾਰ ਪ੍ਰਭ ਵੱਡੇ ਜ਼ਰਵਾਣਿਆਂ । ਸੋਹੰ ਸ਼ਬਦ ਗੁਰ ਮਾਰਿਆ ਬਾਣਿਆ । ਸ੍ਰਿਸ਼ਟੀ ਭੁੱਜੇ ਵਾਂਗਰ ਦਾਣਿਆਂ । ਮਹਾਰਾਜ ਸ਼ੇਰ ਸਿੰਘ ਜਿਨ੍ਹਾਂ ਨਹੀਂ ਪਛਾਣਿਆ । ਆਦਿ ਅੰਤ ਮੇਰਾ ਪ੍ਰਕਾਸ਼ । ਜੋਤ ਮੇਰੀ ਦਾ ਨਹੀਂ ਵਿਨਾਸ । ਸ੍ਰਿਸ਼ਟ ਵਿਨਾਸ਼ੀ ਈਸ਼ਰ ਅਬਿਨਾਸ਼ । ਆਇਆ ਵੇਖਣ ਪ੍ਰਭ ਜਗਤ ਤਮਾਸ਼ । ਜੁਗਤ ਜਗਤ ਦੀ ਇਹ ਬਣਾਈ । ਸ੍ਰਿਸ਼ਟੀ ਸਾਰੀ ਟੁੰਬ ਉਠਾਈ । ਮਾਨਸ ਪ੍ਰੇਤ ਕੀਤੇ ਰਘੁਰਾਈ । ਜੀਵ ਆਤਮਾ ਜੀਵ ਤਜਾਈ । ਕਲੂ ਕਾਲ ਦੀ ਹੁਣ ਪਤ ਗਵਾਈ । ਹਾਹਾਕਾਰ ਜਗਤ ਪੈ ਜਾਈ । ਕੋਈ ਨਾ ਕਿਸੇ ਦਾ ਬਣੇ ਸਹਾਈ । ਸੋਹੰ ਸ਼ਬਦ ਜੋ ਜਨ ਗਾਈ । ਮਹਾਰਾਜ ਸ਼ੇਰ ਸਿੰਘ ਹੋਏ ਸਹਾਈ । ਆਪ ਆਪਣਾ ਭੇਤ ਬਤਾਇਆ ।  ਸਚਖੰਡ ਸੋਹੰ ਸ਼ਬਦ ਸੁਣਾਇਆ । ਤਰੇ ਸੋ ਜਨ ਜਿਸ ਰਸਨਾ ਗਾਇਆ । ਜਮਦੂਤਾਂ ਦਾ ਭੈ ਗਵਾਇਆ । ਨਿਰਗੁਣ ਸਰਗੁਣ ਪ੍ਰਭ ਹੋਏ ਸਹਾਇਆ । ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ । ਜਲ ਥਲ ਮਈਅਲ ਰਹੇ ਸਮਾਇਆ । ਆਪ ਏਕ ਹੋ ਅਨੇਕ ਦਿਖਾਇਆ । ਜੁਗੋ ਜੁਗ ਇਹ ਖੇਲ ਰਚਾਇਆ । ਸੰਸਾਰ ਉਪਾਏ ਫਿਰ ਮਾਰ ਖਪਾਇਆ । ਅੰਤਕਾਲ ਕਲ ਦਾ ਕਰਾਇਆ । ਸੋਹੰ ਸ਼ਬਦ ਦੁਸ਼ਟ ਦੂਤ ਖਪਾਇਆ ।  ਤਰਿਆ ਸਿੱਖ ਜੋ ਸ਼ਰਨੀ ਲਾਇਆ । ਅਗਿਆਨ ਅੰਧੇਰ ਖੋਲ੍ਹ ਦਰਸ ਦਿਖਾਇਆ । ਚਰਨ ਕਵਲ ਸੰਗ ਰਹੇ ਸਮਾਇਆ । ਗੁਰਸਿਖਾਂ ਨੂੰ ਜਮ ਕਾਲ ਨਾ ਖਾਇਆ । ਅੰਤ ਕਾਲ ਪ੍ਰਭ ਹੋਏ ਸਹਾਇਆ । ਵਿਚ ਬਬਾਣ ਬੈਕੁੰਠ ਪੁਚਾਇਆ । ਜਿਥੇ ਹਰਿ ਜੂ ਨਜ਼ਰੀ ਆਇਆ । ਹਰਿ ਭਗਤ ਘਰ ਸਾਚਾ ਪਾਇਆ । ਹੋਏ ਅਮਰ ਅਮਰਾ ਪਦ ਪਾਇਆ । ਉਨੰਜਾ ਪਵਣ ਸਿਰ ਛਤਰ ਝੁਲਾਇਆ । ਈਸ਼ਰ ਦਾ ਸਚ ਥਾਨ ਸੁਹਾਇਆ । ਮਹਾਰਾਜ ਸ਼ੇਰ ਸਿੰਘ ਜੋਤ ਪ੍ਰਗਟਾਇਆ । ਆਪ ਅਪਰੰਪਰ ਅੰਤਰਜਾਮੀ । ਮਧ ਸੂਦਨ ਦਾਮੋਦਰ ਸਵਾਮੀ । ਭਗਤ ਵਛਲ ਸਦਾ ਨਿਹਕਾਮੀ । ਮਾਇਆ ਵਿਚ ਸ੍ਰਿਸ਼ਟ ਭੁਲਾਨੀ । ਈਸ਼ਰ ਨਾਮ ਗਈ ਸ੍ਰਿਸ਼ਟੀ ਭੂਲ । ਸੋਹੰ ਸ਼ਬਦ ਪ੍ਰਭ ਮਾਰੇ ਤਰਸੂਲ । ਮਾਧਵ ਮੋਹਨ ਮੈਂ ਕ੍ਰਿਸ਼ਨ ਮੁਰਾਰ । ਜਗਦੀਸ਼ਰ ਹਰਿ ਜੂ ਅਸੁਰ  ਸੰਘਾਰ । ਜੀਵ ਜੰਤ ਵਿਚ ਵਸਣੇਹਾਰ ।