G01L22 ੫ ਚੇਤ ੨੦੦੭ ਬਿਕ੍ਰਮੀ harbani

ਖੇਲ ਕਰੇ ਪ੍ਰਭ ਆਪ ਅਪਾਰਾ । ਸ੍ਰਿਸ਼ਟ ਹੋਵੇ ਸਭ ਧੁੰਦੂਕਾਰਾ । ਜਗਤ ਜੋਤ ਲੱਗੇ ਅੰਗਿਆਰਾ । ਦੁਸ਼ਟਾਂ ਦੇ ਸਿਰ ਧਰਿਆ ਆਰਾ । ਭਗਤ ਜਨਾਂ ਨੂੰ ਪਾਰ ਉਤਾਰਾ । ਮਹਾਰਾਜ ਸ਼ੇਰ ਸਿੰਘ ਸਚ ਨਿਸਤਾਰਾ । ਜੋਤ ਸਰੂਪ ਏਸ ਜਗ ਵਿਚ ਆਇਆ । ਖੇਲ ਆਪਣਾ ਇਹ ਰਚਾਇਆ । ਮਾਣਸ ਤੋਂ ਮਾਣਸ ਪ੍ਰਗਟਾਇਆ । ਜਿਸ ਗੁਰ ਕਾ ਨਾਮ ਭੁਲਾਇਆ । ਕਲੂ ਕਾਲ ਅੰਧੇਰ ਹੈ ਛਾਇਆ । ਗੁਰ ਪੂਰੇ ਇਹ ਪਾਈ ਮਾਇਆ । ਅੰਤ ਕਰਨ ਨੂੰ ਜੁਗ ਪਲਟਾਇਆ । ਹਾਹਾਕਾਰ ਜਗਤ ਰਵਾਇਆ । ਜੋਤ ਸਰੂਪ ਨਾ ਨਜ਼ਰੀ ਆਇਆ । ਜ਼ਾਤ ਪਾਤ ਚਕਰ ਚਿਹਨ ਸਭ ਤਜਾਇਆ । ਖੰਡ ਬ੍ਰਹਿਮੰਡ ਵਰਭੰਡ ਸਮਾਇਆ । ਜੀਵ ਕਿਸੇ ਨੇ ਭੇਦ ਨਾ ਪਾਇਆ । ਗੁਰਸਿਖਾਂ ਨੂੰ ਦਰਸ ਦਿਖਾਇਆ । ਮਹਾਰਾਜ ਸ਼ੇਰ ਸਿੰਘ ਆਪ ਰਘੁਰਾਇਆ । ਮੇਰੀ ਜੋਤ ਦਾ ਡਾਹਢਾ ਨੂਰ । ਪਾਪੀ ਡੋਬੇ ਭਰ ਕੇ ਪੂਰ । ਕੋਈ ਨਾ ਬੂਝੇ ਗੁਰ ਸ੍ਰਿਸ਼ਟ  ਹਜ਼ੂਰ । ਜੋਤ ਸਰੂਪ ਸਰਬ ਭਰਪੂਰ । ਜੀਵ ਆਤਮਾ ਵਾਂਗ ਕੋਹਤੂਰ । ਜਿਥੇ ਉਪਜੇ ਈਸ਼ਰ ਨੂਰ । ਭਗਤ ਜਨਾਂ ਨੂੰ ਸਦਾ ਸਰੂਰ । ਮਹਾਰਾਜ ਸ਼ੇਰ ਸਿੰਘ ਆਸਾ ਪੂਰ । ਆਸਾ ਪੂਰਨ ਆਪ ਪ੍ਰਭ ਆਇਆ । ਸ਼ੂਦਰ ਵੈਸ਼ ਬ੍ਰਹਿਮਣ ਸ਼ੱਤ੍ਰੀ ਕਰ ਇਕ ਬਹਾਇਆ । ਤਖ਼ਤ ਤਾਜ ਦਾ ਮਾਣ ਗੁਆਇਆ । ਰਾਓ ਰੰਕ ਸੰਗ ਪ੍ਰਭ ਮਿਲਾਇਆ । ਸਤਿਜੁਗ ਦਾ ਇਹ ਰਾਹ ਚਲਾਇਆ । ਊਚ ਨੀਚ ਦਾ ਮਾਣ ਗਵਾਇਆ । ਇਕ ਆਪ ਇਕ ਸ਼ਬਦ ਸੁਣਾਇਆ । ਹੋਰ ਸਭਨ ਦਾ ਮਾਣ ਗੁਆਇਆ ।  ਸੋਹੰ ਸ਼ਬਦ ਪ੍ਰਭ ਆਪ ਸੁਣਾਇਆ । ਮਹਾਰਾਜ ਸ਼ੇਰ ਸਿੰਘ ਜਗ ਉਲਟਾਇਆ । ਸੋਹੰ ਸ਼ਬਦ ਸਰਬ ਗੁਣ ਭਰਿਆ । ਪੂਰੇ  ਸਤਿਗੁਰ ਰਸਨਾ ਉਚਰਿਆ । ਜੋ ਜਨ ਸਿਮਰੇ ਪਾਰ ਉਤਰਿਆ । ਮਹਾਰਾਜ ਸ਼ੇਰ ਸਿੰਘ ਨਜ਼ਰੀ ਪਰਿਆ । ਸੋਹੰ ਸ਼ਬਦ ਦਾ ਮਨ ਧਰ ਧਿਆਨ । ਪੂਰਨ ਉਪਜੇ ਸਿੱਖਨ ਕੋ ਗਿਆਨ । ਗੋਝ ਗਿਆਨ ਪ੍ਰਭ ਲਏ ਪਛਾਣ । ਦਵਾਰ ਦਸਵੇਂ ਦੇ ਪਰਦੇ ਲਹਿ ਜਾਣ । ਨਿਜਾਨੰਦ ਨਿਜ ਮਾਹਿ ਪਾਨ । ਜੋਤ ਸਰੂਪ ਦਾ ਦਰਸ਼ਨ ਪਾਣ । ਵਿਚ ਸੰਸਾਰ ਇਹ ਉਤਮ ਜਾਣ । ਮਹਾਰਾਜ ਸ਼ੇਰ ਸਿੰਘ ਬਖ਼ਸ਼ਿਆ ਦਾਨ । ਸਿੱਖ ਉਪਰ ਪ੍ਰਭ ਹੋਏ ਦਿਆਲ । ਭੈ ਭਿਆਨਕ ਵਿਚ ਹੋਏ ਰਖਵਾਲ । ਦੀਪਕ ਜੋਤ ਜਗਤ ਇਹ ਥਾਲ । ਅਗਨ ਏਸ ਵਿਚ ਦਿਤੀ ਬਾਲ । ਜੀਵ ਜੰਤ ਸਭ ਹੋਣ ਬੇਹਾਲ । ਗੁਰਸਿਖਾਂ ਦਾ ਪ੍ਰਭ ਚਰਨ ਖਿਆਲ । ਸੋਹੰ ਸ਼ਬਦ ਸੁਰਤ ਮਨ ਨਾਲ । ਮਹਾਰਾਜ ਸ਼ੇਰ ਸਿੰਘ ਭਗਤ ਵਸਾਲ । ਵਿਚ ਆਕਾਸ਼ ਪਾਤਾਲ ਧਰਤ ਮਝਾਰ । ਧੁੰਧੂਕਾਰ ਹੋਵੇ ਅਤ ਅਪਾਰ । ਐਸੀ ਲਿਖਤ ਕਰਾਏ ਆਪ ਕਰਤਾਰ । ਨਿਹਕਲੰਕ ਪੂਰਨ ਅਵਤਾਰ । ਖੇਲ ਕੀਏ ਜੋਤ ਰੂਪ ਅਪਾਰ । ਛੱਡੀ ਦੇਹ ਦੋ ਹਜ਼ਾਰ ਵਿਚ ਸਿਰਜਣਹਾਰ । ਜੋਤ ਸਰੂਪ ਲਿਆ ਜਨਮ ਧਾਰ । ਦੋ ਹਜ਼ਾਰ ਇਕ ਜੇਠ ਪੰਜ ਦਿਨ ਅਪਾਰ । ਪ੍ਰਗਟ ਹੋਇਆ ਘਨਕਪੁਰੀ ਮਝਾਰ । ਜਿਥੇ ਬਣਿਆ ਗੁਰ ਦਰਬਾਰ । ਜਿਸ ਦੀ ਲਿਖਤ ਹੋਵੇ ਅਪਾਰ । ਪੱਲਾ ਫਿਰਾਇਆ ਵਿਚ ਘਰ ਬਾਹਰ । ਪ੍ਰਗਟ ਹੋਇਆ ਮਹਾਰਾਜ ਸ਼ੇਰ ਸਿੰਘ ਨਿਰੰਕਾਰ । ਵੇਖਣ ਆਏ ਸੀਸ ਨਾ ਝੁਕਾਏ ਦਰਬਾਰ । ਕੂਕਰ ਸੂਕਰ ਆਖ ਪ੍ਰਭ ਧੱਕੇ ਬਾਹਰ । ਖੇਲ ਕੀਤਾ ਆਪ ਸੱਚੀ ਸਰਕਾਰ । ਘਰ ਘਰ ਹੋਵੇ ਸਭ ਵਿਚਾਰ । ਮਹਾਰਾਜ ਸ਼ੇਰ ਸਿੰਘ ਜਗਤ ਭਤਾਰ । ਸੋਹੰ ਸ਼ਬਦ ਨਾਲ ਦਿਤਾ ਤਾਰ । ਪੂਰਨ ਜੋਤ ਪੂਰਨ ਵਿਚ ਆਈ । ਪਾਲ ਸਿੰਘ ਦੀ ਬਿੰਦ ਤਰਾਈ । ਸੇਵਾ ਸਫਲ ਵਿਚ ਜਗਤ ਕਰਾਈ । ਧੰਨ ਸਿੱਖ ਜਿਸ ਗੁਰ ਜੋਤ ਸਮਾਈ ।  ਝੂਠੀ ਦੇਹ ਮਿੱਟੀ ਵਿਚ ਰਲਾਈ । ਜੋਤ ਸਰੂਪ ਪ੍ਰਭ ਵਿਚ ਰਹਾਈ । ਜੈਸੀ ਦੇਹ ਵਿਚ ਖ਼ਾਕ ਲਿਟਾਈ । ਸਾਰੀ ਸ੍ਰਿਸ਼ਟੀ ਪੁੱਟ ਰਖਾਈ । ਜੋਤ ਰੂਪ ਇਹ ਕਲਾ ਵਖਾਈ । ਧਾਰ ਦੇਹ ਨਾ ਕਰੀ ਲੜਾਈ । ਉਲਟੀ ਮਤਿ ਜੀਵਾਂ ਵਿਚ ਪਾਈ । ਅਲੋਪ ਬੈਠ ਵੇਖੇ ਲਿਵ ਲਾਈ । ਭਗਤ ਜਨਾਂ ਨੂੰ ਦਿਤਾ ਸਮਝਾਈ । ਕਲਜੁਗ ਵਿਚ ਮਹਾਰਾਜ ਜੋਤ ਪ੍ਰਗਟਾਈ । ਵਿਚ ਸੰਸਾਰ ਹਾਹਾਕਾਰ ਮਚ ਜਾਈ । ਬਿਨ ਦੇਹ ਤੋਂ ਪ੍ਰਭ ਨਜ਼ਰ ਨਾ ਆਈ । ਗੁਰਸਿਖਾਂ ਨੂੰ ਪ੍ਰਭ ਦੇ ਬੁਝਾਈ । ਦੇ ਦਰਸ਼ਨ ਵਿਚ ਛਿਨ ਅਲੋਪ ਹੋ ਜਾਈ । ਸੋਹੰ ਸ਼ਬਦ ਸਭ ਦਾ ਹੋਵੇ ਸਹਾਈ । ਮਨੀ ਸਿੰਘ ਹੱਥ ਦੇਵਾਂ ਵਡਿਆਈ ।