ਛਿੰਨ ਭੰਗਰ ਸਦਾ ਨਿਹਕਾਮੀ । ਸਰਬ ਲਿਖਤ ਦਾ ਗੁਰ ਕੀਤਾ ਖ਼ਾਮੀ । ਕੋਈ ਨਾ ਹੋਵੇ ਜੀਵ ਕਾ ਹਾਮੀ । ਸੋਹੰ ਸ਼ਬਦ ਸਦਾ ਸੁਖ ਦਾਮੀ । ਮਹਾਰਾਜ ਸ਼ੇਰ ਸਿੰਘ ਜਗਤ ਸਵਾਮੀ । ਜੋ ਜਨ ਸਤਿਗੁਰ ਨੈਣ ਬਿਲੋਏ । ਥਿਰ ਘਰ ਚਾਨਣ ਸਦਾ ਹੈ ਹੋਏ । ਜਨਮ ਜਨਮ ਕੇ ਪਾਪ ਵਿਗੋਏ । ਮਨ ਕੀ ਦੁਬਧਾ ਮੈਲ ਹੈ ਧੋਏ । ਮਾਣ ਅਭਿਮਾਨ ਹੈ ਮਨ ਤੇ ਖੋਏ । ਆਤਮ ਧਿਆਨ ਗੁਰਚਰਨ ਪਰੋਏ । ਗੋਝ ਗਿਆਨ ਦੀ ਸੋਝੀ ਹੋਏ । ਦੁੱਖ ਦਲਿਦਰ ਤਨ ਕੇ ਖੋਏ । ਸਰਬ ਸੁਖ ਘਰ ਸਾਚੇ ਹੋਏ । ਮਹਾਰਾਜ ਸ਼ੇਰ ਸਿੰਘ ਪ੍ਰਗਟ ਹੋਏ । ਸਰਬ ਸੁਖ ਗੁਰ ਚਰਨ ਕੇ ਪਾਸ । ਉਧਰੇ ਸਿੱਖ ਜੋ ਸਤਿਗੁਰ ਪਾਸ । ਸੋਹੰ ਸ਼ਬਦ ਹੋਏ ਰਹਿਰਾਸ । ਮਹਾਰਾਜ ਸ਼ੇਰ ਸਿੰਘ ਦੂਖ ਵਿਨਾਸ । ਸਚ ਧਾਮ ਸਚ ਤਖ਼ਤ ਰਚਾਇਆ । ਸਿੰਘਾਸਣ ਗੁਰ ਚਰਨ ਟਿਕਾਇਆ । ਭਗਤ ਜਨਾਂ ਹਰਿ ਰੰਗ ਲਗਾਇਆ । ਸੋਹੰ ਸ਼ਬਦ ਹੋਏ ਸਹਾਇਆ । ਸਾਧ ਸੰਗਤ ਨੂੰ ਪਾਰ ਲੰਘਾਇਆ । ਮਹਾਰਾਜ ਸ਼ੇਰ ਸਿੰਘ ਨਜ਼ਰੀ ਆਇਆ । ਨਜ਼ਰੀ ਆਵੇ ਆਪ ਪ੍ਰਭ ਸੂਰ । ਸਾਧ ਸੰਗਤ ਵਿਚ ਪ੍ਰਭ ਸਦਾ ਹਜ਼ੂਰ । ਜਹਾਂ ਦੇਖੇ ਤਹਾਂ ਭਰਪੂਰ । ਸਰਬ ਜੀਵ ਜੋਤ ਪ੍ਰਭ ਕਾ ਨੂਰ । ਮਨੀ ਸਿੰਘ ਤੋਂ ਪ੍ਰਭ ਨਹੀਂ ਦੂਰ । ਇਹ ਜੋਤ ਜਗਾਈ ਵਾਂਗ ਕੋਹਤੂਰ । ਸੋਹੰ ਸ਼ਬਦ ਸਭ ਆਸਾ ਪੂਰ । ਮਹਾਰਾਜ ਸ਼ੇਰ ਸਿੰਘ ਸਦਾ ਹਜ਼ੂਰ । ਸਾਧ ਸੰਗਤ ਗੁਰਚਰਨ ਹੋਏ ਧੂਰ । ਖੰਡ ਬ੍ਰਹਿਮੰਡ ਹੈ ਮੇਰਾ ਖੇਲ । ਆਕਾਸ਼ ਪਾਤਾਲ ਦੀਆ ਮੈਂ ਮੇਲ । ਪੂਰਾ ਸਤਿਗੁਰ ਆਪ ਅਕੱਥ । ਜੀਵ ਕਿਸੇ ਦੇ ਕਿਛ ਨਹੀਂ ਹੱਥ । ਕਲਜੁਗ ਅਗਨ ਚਲਾਇਆ ਰਥ । ਰਾਣਿਆਂ ਮਹਾਰਾਣਿਆਂ ਪਾਈ ਨੱਕ ਨੱਥ । ਤੋੜਿਆ ਮਾਣ ਅਭਿਮਾਨ ਗਈ ਪਤ ਲੱਥ । ਕੋਈ ਨਾ ਸਿਰ ਤੇ ਦੇਵੇ ਹੱਥ । ਮਹਾਰਾਜ ਸ਼ੇਰ ਸਿੰਘ ਲਿਖਾਏ ਸਮਰਥ । ਸਿੱਖਾਂ ਦੇ ਸਿਰ ਰੱਖੇ ਪ੍ਰਭ ਹੱਥ । ਆਪ ਬੈਠਾ ਹਾਂ ਆਸਣ ਅਡੋਲ । ਜੋਤ ਸਰੂਪ ਜਗਤ ਸੰਗ ਮੌਲ । ਬਚਨ ਲਿਖਾ ਕੇ ਦਿਤੇ ਪਰਦੇ ਖੋਲ੍ਹ । ਬੇਮੁਖਾਂ ਨੂੰ ਇਹ ਗੁਰ ਕਾ ਬੋਲ । ਅੰਤ ਕਾਲ ਨਾ ਕੋਈ ਹੋਵੇ ਕੋਲ । ਮੇਰਾ ਸਿੱਖ ਹੈ ਸਦਾ ਅਡੋਲ । ਸੋਹੰ ਸ਼ਬਦ ਨਿਤ ਰਸਨਾ ਬੋਲ । ਮਹਾਰਾਜ ਸ਼ੇਰ ਸਿੰਘ ਪੂਰਾ ਤੋਲੇ ਤੋਲ । ਭਗਤ ਵਛਲ ਪ੍ਰਭ ਲਏ ਪਛਾਣ । ਬੇਮੁਖਾਂ ਦੇ ਗੁਰ ਲਾਹੇ ਘਾਣ । ਗੁਰ ਲਿਖਤ ਸਚ ਪਛਾਣ । ਅੰਤਕਾਲ ਪ੍ਰਭ ਦਰਸ਼ਨ ਪਾਣ । ਵਿਚ ਬੈਕੁੰਠ ਜਾਣ ਬਬਾਣ । ਹੋਏ ਅਸਥੂਲ ਦਰਸ ਨਿੱਤ ਪਾਣ । ਜੋਤ ਸਰੂਪ ਜੋਤ ਮਿਲ ਜਾਣ । ਅਟਲ ਗੁਰ ਅਟਲ ਪਦਵੀ ਪਾਣ । ਗੁਰਸਿਖ ਵਿਟੁਹ ਕੁਰਬਾਣ । ਮਹਾਰਾਜ ਸ਼ੇਰ ਸਿੰਘ ਲੀਆ ਪਛਾਣ । ਸਤਿਜੁਗ ਸਤਿ ਸਤਿ ਪ੍ਰਭ ਲਾਇਆ । ਤਜ ਬ੍ਰਹਮਾ ਪਾਲ ਸਿੰਘ ਬਹਾਇਆ । ਸ੍ਰਿਸ਼ਟ ਤਾਜ ਸਿਰ ਸਿੱਖ ਧਰਾਇਆ । ਆਪ ਉਪਾਏ ਆਪ ਖਪਾਇਆ । ਨਾਭ ਵਿਚੋਂ ਬ੍ਰਹਮਾ ਪ੍ਰਗਟਾਇਆ । ਬ੍ਰਹਮ ਸਰੂਪ ਬ੍ਰਹਮ ਮਾਹਿ ਸਮਾਇਆ । ਜਿਸ ਨੇ ਉਪਾਇਆ ਤਿਸ ਸੰਗ ਮਿਲਾਇਆ । ਜੁਗ ਚਵੀਏਂ ਦਾ ਅੰਤ ਕਰਾਇਆ । ਜਿਸ ਨੇ ਕਲਜੁਗ ਨਾਮ ਰਖਾਇਆ । ਐੜਾ ਅਥਰਬਣ ਵੇਦ ਮੁਕਾਇਆ । ਸੋਹੰ ਸ਼ਬਦ ਗੁਰ ਮੰਤਰ ਦ੍ਰਿੜਾਇਆ । ਮਹਾਰਾਜ ਸ਼ੇਰ ਸਿੰਘ ਜਗਤ ਰਘੁਰਾਇਆ । ਆਪਣੀ ਸ਼ਕਤ ਆਪ ਉਪਾ ਕੇ । ਸਿੰਘ ਪਾਲ ਤੋਂ ਸੇਵ ਕਰਾ ਕੇ । ਦਿਤਾ ਮਾਣ ਵਿਚ ਬੈਕੁੰਠ ਲੈ ਜਾ ਕੇ । ਜੋਤ ਸਰੂਪ ਵਿਚ ਜੋਤ ਮਿਲਾ ਕੇ । ਬ੍ਰਹਮੇ ਤੇ ਭਸਮ ਕਰਾ ਕੇ । ਪਾਲ ਸਿੰਘ ਹੱਥ ਸ੍ਰਿਸ਼ਟ ਫੜਾ ਕੇ । ਚਾਰ ਵੇਦ ਖਪਤ ਕਰਾ ਕੇ । ਸੋਹੰ ਸ਼ਬਦ ਗੁਰ ਮੁਖੋਂ ਅਲਾ ਕੇ । ਸਚ ਵਾਸੀ ਸਚ ਦਇਆ ਕਮਾ ਕੇ । ਮਹਾਰਾਜ ਸ਼ੇਰ ਸਿੰਘ ਭਗਤ ਵਛਲ ਅਖਵਾ ਕੇ । ਭਗਤ ਵਛਲ ਸਦ ਆਪ ਅਖਵਾਵੇ ।
G01L22 ੫ ਚੇਤ ੨੦੦੭ ਬਿਕ੍ਰਮੀ harbani
- Post category:Written Harbani Granth 01
