ਜੋ ਜਨ ਮੇਰੀ ਸਰਨੀ ਆਇਆ । ਨਾਮ ਮੇਰਾ ਮਨ ਮਾਹਿ ਸਮਾਇਆ । ਤੀਨ ਲੋਕ ਵਿਚ ਸਰਬ ਸੁੱਖ ਪਾਇਆ । ਅਨਹਦ ਸ਼ਬਦ ਮਨ ਵਜਾਇਆ । ਭੈ ਭਿਆਨਕ ਵਿਚ ਹੋਏ ਸਹਾਇਆ । ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ । ਊਚ ਅਗੰਮ ਅਪਰ ਅਪਾਰ । ਧਰਨੀ ਧਰ ਈਸ਼ਰ ਨਿਰੰਕਾਰ । ਕੁਦਰਤ ਰੂਪ ਸ੍ਰਿਸ਼ਟ ਅਪਾਰ । ਜਿਥੇ ਪ੍ਰਗਟਿਆ ਆਪ ਕਰਤਾਰ । ਮਹਾਰਾਜ ਸ਼ੇਰ ਸਿੰਘ ਸਚ ਅਵਤਾਰ । ਸੋਹੰ ਸ਼ਬਦ ਗੁਰ ਡੰਕ ਵਜਾਈ । ਚਾਰ ਕੁੰਟ ਪੈ ਜਾਵੇ ਦੁਹਾਈ । ਪ੍ਰਗਟ ਹੋਵੇ ਲਿਖਤ ਕਰਾਈ । ਵੀਹ ਸੌ ਸੱਤ ਬਿਕ੍ਰਮੀ ਕਹਿਰ ਦੀ ਆਈ । ਪੰਜ ਚੇਤ ਗੁਰ ਕਲਮ ਤੇਗ ਉਠਾਈ । ਕਲਮ ਮਾਰ ਸ੍ਰਿਸ਼ਟ ਹੋ ਜਾਈ । ਬਿਨ ਦੇਹ ਤੋਂ ਪ੍ਰਭ ਲਿਖਤ ਕਰਾਈ । ਜੋਤ ਸਰੂਪ ਇਹ ਜੋਤ ਜਗਾਈ । ਵਾਂਗ ਕ੍ਰਿਸ਼ਨ ਹੋਇਆ ਰਥਵਾਹੀ । ਰਥ ਅਗਨ ਤੇਜ ਹੋ ਜਾਈ । ਜੀਵ ਕੋਲੋਂ ਜੀਵ ਖੈ ਕਰਾਈ । ਮੱਤ ਉਪੱਠੀ ਸਰਬ ਮੇਂ ਪਾਈ । ਸੋਹੰ ਸ਼ਬਦ ਇਹ ਚਲਤ ਚਲਾਈ । ਮਹਾਰਾਜ ਸ਼ੇਰ ਸਿੰਘ ਹੋਏ ਸਹਾਈ । ਕੋਟ ਕਰਮ ਪ੍ਰਭ ਆਪ ਕਰਾਵੇ । ਜੋਤ ਨਿਰੰਜਣ ਜਗਤ ਜਲਾਵੇ । ਸਿੱਖ ਕੋਈ ਸਿਦਕੀ ਕੋਲ ਨਾ ਆਵੇ । ਵਲ ਛਲ ਕਰ ਕੇ ਝੱਟ ਲੰਘਾਵੇ । ਦੁੱਖਾਂ ਕਾਰਨ ਜੋ ਸੀਸ ਨਿਵਾਏ । ਆਵੇ ਵਕਤ ਪਿੱਛੇ ਹਟ ਜਾਵੇ । ਗਤਮਿਤ ਗੁਰ ਕੀ ਮੂਲ ਨਾ ਪਾਵੇ । ਦਿਲ ਵਿਚ ਅਭਿਮਾਨ ਐਸਾ ਆਵੇ । ਬਲੀਵਾਨ ਆਪ ਅਖਵਾਵੇ । ਮਾਇਆਧਾਰੀ ਸੰਗ ਮਾਇਆ ਲਪਟਾਵੇ । ਮਹਾਰਾਜ ਸ਼ੇਰ ਸਿੰਘ ਰਿਦੇ ਡੁਲਾਵੇ । ਸੋਹਣਾ ਸਮਾਂ ਹੱਥੋਂ ਗੁਆਇਆ । ਸੰਗਤ ਸਤਿਗੁਰ ਬਚਨ ਭੁਲਾਇਆ । ਸਾਲ ਇਕ ਹੋਰ ਪੰਧ ਕਰਾਇਆ । ਅਚਰਜ ਖੇਲ ਪ੍ਰਭੂ ਹੋਰ ਰਚਾਇਆ । ਤੋੜ ਵਿਛੋੜ ਰੋੜ ਮਰੋੜ ਬਹਾਇਆ । ਦੁਖੀਆਂ ਤਾਈਂ ਦੁੱਖ ਵਾਦ ਵਧਾਇਆ । ਦੇਹ ਦੁਰਲੱਭ ਜਿਸ ਸੀਸ ਝੁਕਾਇਆ । ਸਰਬ ਸੂਖ ਸਤਿਗੁਰ ਤੋਂ ਪਾਇਆ । ਜਮ ਕਾ ਭੈ ਨਾ ਮਨ ਰਖਾਇਆ । ਮਹਾਰਾਜ ਸ਼ੇਰ ਸਿੰਘ ਰਿਦੇ ਧਿਆਇਆ । ਸਚ ਘਰ ਬੈਠਾ ਆਪ ਸਚ ਵਾਸੀ । ਕਟੇ ਗਲੋਂ ਆਪ ਪ੍ਰਭ ਜਮ ਕੀ ਫਾਸੀ । ਮਾਇਆ ਹੋਵੇ ਆਪ ਸਿੱਖਨ ਕੀ ਦਾਸੀ । ਧੰਨ ਸਿੱਖ ਜਿਨ੍ਹਾਂ ਪਛਾਤਾ ਪ੍ਰਭ ਅਬਿਨਾਸ਼ੀ । ਭਗਤ ਜਨਾਂ ਕਰੇ ਬੰਦ ਖ਼ਲਾਸੀ । ਮੁਕਤ ਜੁਗਤ ਨਾਵੈ ਕੀ ਦਾਸੀ । ਮਹਾਰਾਜ ਸ਼ੇਰ ਸਿੰਘ ਸਰਬ ਸੁੱਖ ਵਾਸੀ । ਘਰ ਠਾਂਡਾ ਊਚਾ ਦਰਬਾਰ । ਸਿੱਖ ਰਹੇ ਵਿਚ ਅੰਧਕਾਰ । ਮਨੋ ਨਾ ਗਿਆ ਅਜੇ ਵਿਕਾਰ । ਸਾਡੇ ਬਚਨ ਨੂੰ ਦੇਵਣ ਹਾਰ । ਘਰ ਬੈਠੇ ਸਭ ਕਰਨ ਵਿਚਾਰ । ਸਦਾ ਅਬਿਨਾਸ਼ੀ ਕਰੇ ਪਸਾਰ । ਬਿਨ ਬੂਝੇ ਕੋਈ ਉਤਰੇ ਨਾ ਪਾਰ । ਲਿਖਤ ਬੰਦ ਕਰੀ ਕਰਤਾਰ । ਸੰਗਤ ਵਿਚ ਅਜੋੜ ਅਪਾਰ । ਗੁਰ ਤੋਂ ਬੈਠੇ ਹੋ ਨਿਰਾਧਾਰ । ਸੁਖ ਆਸਣ ਜਾਣਿਆ ਸੰਸਾਰ । ਆਤਮ ਦੁੱਖ ਭਗਾਵੇ ਕਰਤਾਰ । ਜਿਨ੍ਹਾਂ ਨਾ ਪਾਈ ਮੇਰੀ ਸਾਰ । ਮਹਾਰਾਜ ਸ਼ੇਰ ਸਿੰਘ ਅਪਰ ਅਪਾਰ । ਮਾਇਆ ਵਿਚ ਜੀਵ ਲੁਭਾਇਆ । ਮਾਇਆ ਰੂਪੀ ਜੰਜਾਲ ਗਲ ਪਾਇਆ । ਪੁੱਤਰ ਕਲੱਤਰ ਸੰਗ ਰਹੇ ਲਪਟਾਇਆ । ਕਰ ਕਰ ਧੰਦੇ ਜਨਮ ਗਵਾਇਆ । ਝੂਠੇ ਧੰਦੇ ਜਗਤ ਭੁਲਾਇਆ । ਐਸੀ ਆ ਕੇ ਪਾਈ ਮਾਇਆ । ਗਿਆਨ ਧਿਆਨ ਵਿਚੋਂ ਗਵਾਇਆ । ਦੁੱਖ ਭੰਜਨ ਦੁੱਖ ਡਾਹਢਾ ਲਾਇਆ । ਭਰਮ ਵਿਚ ਭਵਿਖਤ ਗਵਾਇਆ । ਮਾਣ ਅਭਿਮਾਨ ਦਿਲ ਵਿਚ ਵਧਾਇਆ । ਮਨ ਵਿਚ ਕਪਟ ਵਿਕਾਰ ਰਖਾਇਆ । ਮਹਾਰਾਜ ਸ਼ੇਰ ਸਿੰਘ ਦਿਲੋਂ ਭੁਲਾਇਆ । ਮਾਇਆ ਨਾਲ ਈਸ਼ਰ ਨਾ ਭੀਜੇ । ਬਸਤਰ ਪਹਿਨ ਨਾ ਭਉ ਦੀਜੇ । ਪਿਆਰ ਸੰਗ ਸਦਾ ਪ੍ਰਭ ਭੀਜੇ । ਅਭੈ ਦਰਸ ਆਪ ਪ੍ਰਭ ਦੀਜੇ । ਕਾਰਜ ਸਰਬ ਹੈ ਕੀਜੇ । ਮਹਾਰਾਜ ਸ਼ੇਰ ਸਿੰਘ ਤੇ ਨਾ ਸਿੱਖ ਪਤੀਜੇ । ਕਲ ਕਲੂ ਦੀ ਆਪ ਭਵਾਈ । ਦਿਨ ਰਾਤ ਹੈ ਲਿਖਤ ਕਰਾਈ । ਸਿੱਖਾਂ ਤਾਈਂ ਮਾਣ ਦਵਾਈ । ਸਿੱਖਾਂ ਵਿਚੋਂ ਨਾ ਮਮਤ ਗਵਾਈ । ਪੂਰੇ ਗੁਰ ਤੇ ਨਹੀਂ ਆਸ ਰਖਾਈ । ਵਿਚ ਹੰਕਾਰ ਬੈਠੇ ਸਭ ਥਾਈਂ । ਮਹਾਰਾਜ ਸ਼ੇਰ ਸਿੰਘ ਵੇਖੇ ਥਾਉਂ ਥਾਈਂ । ਬੋਲ ਬੋਲ ਵਿਕਾਰ ਵਧਾਇਆ । ਸਿੱਖ ਸੋ ਜੋ ਸ਼ਾਂਤ ਰੂਪ ਸਮਾਇਆ । ਕਰੋਧ ਕਪਟ ਨੂੰ ਪਰੇ ਹਟਾਇਆ । ਵਿਚ ਵਿਕਾਰ ਨਾ ਮਨ ਡੁਲਾਇਆ । ਸਤਿਗੁਰ ਪੂਰਾ ਘਰ ਮੇਂ ਪਾਇਆ । ਮਹਾਰਾਜ ਸ਼ੇਰ ਸਿੰਘ ਵਿਛੜਿਆਂ ਮੇਲ ਪਰੇ ਹਟਾਇਆ । ਵਿਚ ਪ੍ਰੇਮ ਕੋਈ ਨਾ ਆਇਆ । ਦੇਹ ਦੁੱਖ ਲਈ ਚਲਦਾ ਆਇਆ । ਆਪਣੇ ਸੁੱਖ ਜਗਤ ਭੁਲਾਇਆ । ਮਹਾਰਾਜ ਸ਼ੇਰ ਸਿੰਘ ਸਿੱਖ ਡੁਲਾਇਆ । ਡੁੱਲਾ ਭੁੱਲਾ ਕੌਣ ਬਚਾਵੇ । ਗੁਰ ਬਿਨ ਕੋਈ ਨਾ ਪਾਰ ਲੰਘਾਵੇ । ਦਰ ਦਰ ਪਾਪੀ ਧੱਕੇ ਖਾਵੇ । ਜਨਮ ਜਨਮ ਦੁੱਖ ਡਾਹਢਾ ਪਾਵੇ । ਪੂਰਾ ਸਤਿਗੁਰ ਹੋ ਜਾਵੇ ਕਿਰਪਾਲ । ਦੇ ਦਰਸ ਕਰ ਦੇਵੇ ਨਿਹਾਲ । ਜੋਗ ਜੁਗਤ ਪ੍ਰਭ ਦਏ ਵਖਾਲ । ਮਹਾਰਾਜ ਸ਼ੇਰ ਸਿੰਘ ਸਦਾ ਹੈ ਨਾਲ ।
G01L22 ੫ ਚੇਤ ੨੦੦੭ ਬਿਕ੍ਰਮੀ harbani
- Post category:Written Harbani Granth 01