ਪ੍ਰਗਟ ਹੋਇਆ ਡਾਹਢਾ ਗੁਰ ਭੂਪ । ਜਿਸ ਨੇ ਮਾਰੇ ਆਪ ਦੁਸ਼ਟ ਦੂਤ । ਮਹਾਰਾਜ ਸ਼ੇਰ ਸਿੰਘ ਸਤਿ ਸਰੂਪ । ਪ੍ਰਗਟ ਹੋਇਆ ਆਪ ਭਗਵਾਨ । ਗੁਰਸਿਖਾਂ ਨੂੰ ਦਿਤਾ ਗਿਆਨ । ਸੋਹੰ ਸ਼ਬਦ ਹੈ ਮਹਾਨ । ਸਿਮਰੇ ਜੀਵ ਪਾਪ ਲਹਿ ਜਾਣ । ਕੁੰਭੀ ਨਰਕ ਸਿੱਖ ਨਾ ਜਾਣ । ਆਦਿ ਅੰਤ ਪ੍ਰਭ ਵਿਚ ਸਮਾਣ । ਆਵਣ ਜਾਵਣ ਦਾ ਪੰਧ ਮੁਕਾਣ । ਵਿਚ ਚੁਰਾਸੀ ਚੋਟਾਂ ਨਾ ਖਾਣ । ਸੋਹੰ ਸ਼ਬਦ ਮੇਰਾ ਨਾਮ ਪਛਾਣ । ਮਹਾਰਾਜ ਸ਼ੇਰ ਸਿੰਘ ਦਿਤਾ ਗਿਆਨ । ਭਰਮ ਵਿਚ ਪ੍ਰਭ ਜਗਤ ਭੁਲਾਇਆ । ਪ੍ਰਗਟ ਹੋਇਆ ਨਜ਼ਰੀ ਆਇਆ । ਘਨਕਪੁਰੀ ਵਿਚ ਪੱਲਾ ਫਿਰਾਇਆ । ਮਹਾਰਾਜ ਸ਼ੇਰ ਸਿੰਘ ਨਜ਼ਰੀ ਆਇਆ । ਉਧਰੇ ਸਿੱਖ ਜਿਨ੍ਹਾਂ ਸਵਾਸ ਸਵਾਸ ਧਿਆਇਆ । ਬੇਮੁਖਾਂ ਨੂੰ ਪਰੇ ਹਟਾਇਆ । ਹੱਦ ਮਾਝਾ ਘਨਕਪੁਰ ਬਣਾਇਆ । ਜਿਥੇ ਗੁਰ ਦਰਬਾਰ ਰਚਾਇਆ । ਹਿੰਦੂ ਮੁਸਲਿਮ ਸੁੱਤਾ ਜਗਾਇਆ । ਮੋਤਾ ਸਿੰਘ ਇਹ ਖੇਲ ਰਚਵਾਇਆ । ਇਹ ਹੋਇਆ ਮੇਰਾ ਚਮਤਕਾਰ । ਭੁੱਲੇ ਜੀਵ ਪ੍ਰਭ ਕੀਏ ਖੁਆਰ । ਕਲੂ ਤਾਈਂ ਇਹ ਦਿਤੀ ਹਾਰ । ਜਿਸ ਵਿਚ ਕਹਿਰ ਹੋਏ ਅਪਾਰ । ਪਾਪੀ ਡੋਬੇ ਲਹਿੰਦੀ ਧਾਰ । ਸਿੱਖ ਉਧਾਰੇ ਆਪ ਕਰਤਾਰ । ਮਹਾਰਾਜ ਸ਼ੇਰ ਸਿੰਘ ਲਿਆ ਅਵਤਾਰ । ਸੋਹੰ ਸ਼ਬਦ ਜਗਤ ਉਧਾਰਾ । ਐਸਾ ਹੋਏ ਖੇਲ ਅਪਾਰਾ । ਸ੍ਰਿਸ਼ਟ ਸਿਰ ਧਰਿਆ ਕਲੂ ਆਰਾ । ਕੋਇ ਨਾ ਚਲੇ ਕਿਸੇ ਦਾ ਚਾਰਾ । ਕਰੇ ਕਰਾਵੇ ਆਪ ਨਿਰੰਕਾਰਾ । ਹੋਏ ਭਸਮ ਸਰਬ ਸੰਸਾਰਾ । ਜਿਸ ਵਿਚ ਭਰਿਆ ਪ੍ਰਭ ਹੰਕਾਰਾ । ਮਤਿ ਮਨ ਬੁਧਿ ਕੀਆ ਕਿਨਾਰਾ । ਮੂਰਖ ਮੁਗਧ ਨਾ ਜਾਣੇ ਸਾਰਾ । ਮਹਾਰਾਜ ਸ਼ੇਰ ਸਿੰਘ ਲਿਆ ਅਵਤਾਰਾ । ਕਲਜੁਗ ਵਿਚ ਪ੍ਰਭ ਜੋਤ ਪ੍ਰਗਟਾਏ । ਬੇਮੁਖਾਂ ਨੂੰ ਨਜ਼ਰ ਨਾ ਆਏ । ਨੈਣੀ ਦੇਖ ਨਾ ਮਨ ਬਿਗਸਾਏ । ਚਰਨ ਕਵਲ ਨਾ ਸੀਸ ਨਿਵਾਏ । ਐਸੀ ਮਾਇਆ ਪ੍ਰਭ ਨੇ ਪਾਈ । ਭਾਉ ਭਗਤੀ ਪਰੇ ਹਟਾਈ । ਬੇਮੁਖਾਂ ਪਤ ਗਵਾਈ । ਜਿਨਾਂ ਹਰਿ ਨਾ ਰਸਨ ਧਿਆਈ । ਹਰਿ ਬਿਨ ਕੋਇ ਨਾ ਹੋਏ ਸਹਾਈ । ਅੰਤਕਾਲ ਜੀਵ ਬਿਲਲਾਈ । ਧਰਮ ਰਾਏ ਜਬ ਦਏ ਸਜ਼ਾਈ । ਕੋਇ ਨਾ ਉਥੇ ਹੋਏ ਸਹਾਈ । ਸੋਹੰ ਸ਼ਬਦ ਸੁਰਤ ਮਨ ਲਾਈ । ਮਹਾਰਾਜ ਸ਼ੇਰ ਸਿੰਘ ਹੋਏ ਸਹਾਈ । ਮੈਂ ਹਾਂ ਏਕ ਮੇਰੇ ਖੇਲ ਅਨੇਕ । ਭਗਤ ਜਨਾਂ ਨੂੰ ਮੇਰੀ ਟੇਕ । ਆਤਮਾ ਸ਼ਾਤ ਬੁੱਧ ਬਬੇਕ । ਸੋਹੰ ਸ਼ਬਦ ਸਚ ਮਨ ਟੇਕ । ਧੰਨ ਸਿੱਖ ਜੋ ਗੁਰ ਚਰਨੀ ਲਾਇਆ । ਹੋਏ ਦਿਆਲ ਪ੍ਰਭ ਦਰਸ ਦਿਖਾਇਆ । ਗੁਰਸਿਖਾਂ ਨੂੰ ਗੁਰਮੁਖ ਬਣਾਇਆ । ਅੰਮ੍ਰਿਤ ਬੂੰਦ ਰਸਨਾ ਲਾਇਆ । ਖੋਲ੍ਹ ਕਪਾਟ ਗੁਰ ਦਰਸ ਦਿਖਾਇਆ । ਮੁਕੰਦ ਮਨੋਹਰ ਗੁਰ ਨਜ਼ਰੀ ਆਇਆ । ਮੋਹਣ ਮਾਧਵ ਸਭ ਰਿਦੇ ਧਿਆਇਆ । ਲਖਮੀ ਨਰਾਇਣ ਜੋਤ ਪ੍ਰਗਟਾਇਆ । ਅਨਹਦ ਸ਼ਬਦ ਮਨ ਵਜਾਇਆ । ਭਰਮ ਭੌ ਸਿੱਖਾਂ ਦਾ ਗਵਾਇਆ । ਜੋਤ ਸਰੂਪ ਨਜ਼ਰੀ ਆਇਆ । ਕਿਰਪਾਨਿਧ ਇਹ ਦਇਆ ਕਮਾਇਆ । ਭਗਤ ਜਨਾਂ ਹਰਿ ਮਾਹਿ ਸਮਾਇਆ । ਸੋਹੰ ਸ਼ਬਦ ਗੁਰ ਗਿਆਨ ਦਵਾਇਆ । ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਖਵਾਇਆ । ਨਿਹਕਲੰਕ ਆਪ ਅਖਵਾਇਆ । ਸ੍ਰਿਸ਼ਟ ਵਿਚ ਨਾ ਨਜ਼ਰੀ ਆਇਆ । ਕਲਜੁਗ ਨਸ਼ਟ ਪ੍ਰਭ ਆਪ ਕਰਾਇਆ । ਸੋਹੰ ਸ਼ਬਦ ਜੈ ਜੈ ਜੈਕਾਰ ਕਰਾਇਆ । ਮਹਾਰਾਜ ਸ਼ੇਰ ਸਿੰਘ ਭਰਮ ਭੁਲਾਇਆ । ਜੋ ਜਨ ਚਲੇ ਮੇਰੇ ਭਾਏ । ਚਰਨ ਕਵਲ ਸੰਗ ਰਹੇ ਸਮਾਏ । ਨੈਣੀ ਪੇਖੇ ਆਪ ਰਘੁਰਾਏ । ਜਗਤ ਜਲੰਦਾ ਆਪ ਰਖਾਏ । ਥਿਰ ਘਰ ਵਾਸੀ ਇਹ ਦਇਆ ਕਮਾਏ । ਸਚ ਲਿਖਤ ਆਪ ਪ੍ਰਭ ਕਰਾਏ । ਸੋਹੰ ਸ਼ਬਦ ਸਰਬ ਗੁਣ ਪਾਏ । ਮਹਾਰਾਜ ਸ਼ੇਰ ਸਿੰਘ ਕਰਮ ਕਮਾਏ ।
G01L22 ੫ ਚੇਤ ੨੦੦੭ ਬਿਕ੍ਰਮੀ harbani
- Post category:Written Harbani Granth 01
