ਕਰ ਕੇ ਲਿਖਤ ਜਗਤ ਸਮਝਾਇਆ । ਕਲਜੁਗ ਦਾ ਹੁਣ ਅੰਤ ਕਰਾਇਆ । ਤਰਿਆ ਸੋ ਜੋ ਚਰਨ ਲਗਾਇਆ । ਨਾਮ ਸਤਿ ਸਤਿ ਨਾਮ ਮੇਰਾ ਰਸਨਾ ਗਾਇਆ । ਜੋਤ ਅਗਨ ਵਿਚ ਭਸਮ ਹੋ ਜਾਵੇ । ਕਲੂ ਕਾਲ ਵਿਚ ਖੇਲ ਰਚਾਵੇ । ਸਰਬ ਸ੍ਰਿਸ਼ਟ ਵਿਚ ਅਗਨ ਜਲਾਵੇ । ਹੋਏ ਬੇਤਾਲੀ ਧੱਕੇ ਖਾਵੇ । ਗੁਰ ਬਿਨ ਕੋਈ ਨਾ ਪਾਰ ਲੰਘਾਵੇ । ਮਹਾਰਾਜ ਸ਼ੇਰ ਸਿੰਘ ਸਚ ਲਿਖਤ ਕਰਾਵੇ । ਆਪ ਅਪਰੰਪਰ ਅਪਰ ਅਪਾਰ । ਗੁਰਸਿਖ ਨੂੰ ਅੰਮ੍ਰਿਤ ਭੰਡਾਰ । ਸੋਹੰ ਸ਼ਬਦ ਜਗਤ ਉਧਾਰ । ਅੰਧ ਘੋਰ ਕਰੇ ਨਿਸਤਾਰ । ਮਹਾਰਾਜ ਸ਼ੇਰ ਸਿੰਘ ਪਾਰ ਉਤਾਰ । ਮਹਾਬਲੀ ਆਪ ਪ੍ਰਭ ਹੋਏ । ਕੋਈ ਨਾ ਜਾਣੇ ਇਸ ਦੀ ਸੋਏ । ਭਗਤ ਪ੍ਰਭ ਇਕ ਦੋ ਹੋਏ । ਬਿਨ ਗੁਰ ਕੋਈ ਪਾਰ ਨਾ ਹੋਏ । ਸੋਹੰ ਸ਼ਬਦ ਮੰਨੇ ਮਨ ਕੋਇ । ਮਹਾਰਾਜ ਸ਼ੇਰ ਸਿੰਘ ਸਰਬ ਸੁਖ ਹੋਏ । ਚਾਰ ਦੀਪਕ ਜੋ ਪ੍ਰਭ ਜਲਵਾਏ । ਚੌਥਾ ਦੀਪਕ ਬੁਝ ਬੁਝ ਜਾਵੇ । ਫਿਰ ਸਿੱਖ ਤੇ ਪ੍ਰਭ ਦਇਆ ਕਮਾਏ । ਲਲਾਟ ਓਸ ਦੀ ਖਿੱਚ ਲੈ ਜਾਏ । ਗਰਭ ਕੁੰਡ ਮੇਂ ਮੁਕਤ ਕਰਾਏ । ਸਵਰਨ ਅਮਰ ਦੇ ਸੰਗ ਰਲਾਏ । ਸੂਰਤ ਸਪੁੱਤਰ ਦੀ ਭੇਟ ਚੜ੍ਹਾਏ । ਸਵਰਨ ਸਿੰਘ ਗੁਰ ਪੁਰੀ ਸਦਾਏ । ਅਮਰ ਸਿੰਘ ਅਮਰਾਪਦ ਪਾਏ । ਕੁੱਖ ਵੀਰੋ ਦੀ ਸੁਫਲ ਕਰਾਏ । ਚੇਤ ਸਿੰਘ ਦੀ ਪਤ ਰਹਿ ਜਾਏ । ਪ੍ਰੀਤਮ ਸਿੰਘ ਤੇ ਦਇਆ ਕਮਾਈ । ਦੇਹ ਪੁੱਤ ਦੀ ਵਿਚ ਸੇਵ ਲਗਾਈ । ਦੀਪਕ ਚੌਥਾ ਹੁਣ ਆਪ ਜਗਵਾਈ । ਪੂਰਨ ਵਿਚ ਪਰਮੇਸ਼ਵਰ ਆਇਆ । ਪੁੱਤ ਕੌਰ ਰਣਜੀਤ ਦਾ ਸਿੱਖ ਲਗਾਇਆ । ਕਾਚੀ ਮਾਟੀ ਘਰ ਸਾਚੇ ਲਾਇਆ । ਮਹਾਰਾਜ ਸ਼ੇਰ ਸਿੰਘ ਚਾਰ ਦੀਪਕ ਜਲਾਇਆ । ਗੁਰ ਧਾਮ ਗੁਰ ਆਪ ਬਣਾਇਆ । ਮਨੀ ਸਿੰਘ ਤੇ ਪੜਦਾ ਪਾਇਆ । ਪੰਜ ਚੇਤ ਦਿਨ ਉਲਟਾਇਆ । ਬਾਣੀ ਲਿਖਣ ਦਾ ਦਿਨ ਗਵਾਇਆ । ਹੋਏ ਪ੍ਰਤੱਖ ਮੈਂ ਇਹ ਵਕਤ ਸੁਹਾਇਆ । ਮਨੀ ਸਿੰਘ ਸਚ ਤਖ਼ਤ ਬਹਾਇਆ । ਰਸਨਾ ਵਿਚੋਂ ਇਹ ਰਸ ਚੁਆਇਆ । ਅਮਰ ਰੂਪ ਪ੍ਰਭ ਅਮਰਾਇਆ । ਹੋਏ ਦਿਆਲ ਦਰਸ ਦਿਖਾਇਆ । ਸਰਬ ਸਿੱਖਾਂ ਉਤੇ ਹੱਥ ਟਿਕਾਇਆ । ਅਗੰਮ ਅਗੋਚਰ ਇਹ ਕਰਮ ਕਮਾਇਆ । ਲੈ ਬਲੀ ਸਿੱਖ ਗੁਰ ਤੇਜ ਵਧਾਇਆ । ਦੀਪਕ ਜੋਤ ਸੰਗ ਦੀਪਕ ਜਗਾਇਆ । ਚੌਥਾ ਸਿੱਖ ਨਾਲ ਰਲਾਇਆ । ਮਹਾਰਾਜ ਸ਼ੇਰ ਸਿੰਘ ਕਰਮ ਕਮਾਇਆ । ਐਸੀ ਜੋਤ ਇਹ ਆਪ ਜਗਾਈ । ਪੂਰੇ ਸਿੱਖ ਦੀ ਦੇਹ ਲਗਾਈ । ਅੰਮ੍ਰਿਤ ਬੂੰਦ ਪ੍ਰਭ ਮੁਖ ਚਵਾਈ । ਚਾਰ ਜੁਗ ਸਰਬ ਸੁਖਦਾਈ । ਮਹਾਰਾਜ ਸ਼ੇਰ ਸਿੰਘ ਦਿਤੀ ਵਡਿਆਈ । ਗੁਰਸਿਖਾਂ ਨੂੰ ਆਪ ਵਡਿਆਇਆ । ਚੌਹਾਂ ਨੂੰ ਕਰ ਇਕ ਬਹਾਇਆ । ਦੀਪਕ ਚਾਰ ਪ੍ਰਭ ਜੋਤ ਜਗਾਇਆ । ਸਰਬ ਸ੍ਰਿਸ਼ਟ ਨੂੰ ਧੱਕਾ ਲਾਇਆ । ਉਧਰੇ ਸਿੱਖ ਜਿਨ੍ਹਾਂ ਰਿਦੇ ਧਿਆਇਆ । ਮਹਾਰਾਜ ਸ਼ੇਰ ਸਿੰਘ ਗਰਭ ਗੁਆਇਆ । ਐਸਾ ਸਮਾਂ ਹੁਣ ਪ੍ਰਭ ਲਿਆਏ । ਗਰਭ ਖੂਨ ਵਾਂਗ ਖੂਨ ਹੋ ਜਾਏ । ਦੇਹ ਸਿੱਖ ਦੀ ਸੁਫਲ ਹੋ ਜਾਵੇ । ਨਿਰਾਹਾਰ ਨਿਰਵੈਰ ਸਮਾਏ । ਧਾਰ ਖੇਲ ਚਤੁਰਭੁਜ ਕਹਾਏ । ਸਿਦਕੀ ਸਿੱਖ ਗੁਰ ਪਾਰ ਚੜ੍ਹਾਏ । ਮਾਤਾ ਧੰਨ ਪੁੱਤ ਗੁਰ ਭੇਟ ਲਗਾਏ । ਤੀਨ ਸੰਗ ਚੌਥਾ ਰਲ ਜਾਏ । ਚੌਥੇ ਜੁਗ ਦਾ ਨਾਸ ਕਰਾਏ । ਸੱਚਾ ਸਿੱਖ ਸੱਚੇ ਘਰ ਜਾਵੇ । ਸੋਹੰ ਸ਼ਬਦ ਜਨ ਰਿਦੇ ਧਿਆਵੇ । ਮਹਾਰਾਜ ਸ਼ੇਰ ਸਿੰਘ ਪੈਜ ਰਖਾਵੇ ।
G01L22 ੫ ਚੇਤ ੨੦੦੭ ਬਿਕ੍ਰਮੀ harbani
- Post category:Written Harbani Granth 01
