ਦੁਰਗਾ ਅੱਠ ਭੁਜ ਸਵਾਰੀ ਸ਼ੇਰ ਕਰਾਈ । ਸੁੰਭ ਨਿਸੁੰਭ ਕਰ ਭਸਮ ਵਖਾਈ । ਜੋਤ ਉਹ ਮਹਾਰਾਜ ਸ਼ੇਰ ਸਿੰਘ ਪ੍ਰਗਟਾਈ । ਸੰਸਾਰ ਵਿਚ ਮਹਾਕਾਲ ਕਾਲਕਾ ਆਈ । ਜਿਸ ਨੇ ਮਹਿੰਦੀ ਲਾਲ ਖ਼ੂਨ ਦੀ ਲਾਈ । ਲਾੜੀ ਜਗਤ ਗੁਰ ਜਗਤ ਵਿਆਹੀ । ਸਭ ਸ੍ਰਿਸ਼ਟ ਇਹਦੀ ਵਿਚ ਗੋਦ ਸਵਾਈ । ਜਿਸ ਨੂੰ ਕੋਈ ਨਾ ਮੇਟੇ ਰਾਈ । ਜਗਤ ਵਿਚ ਪੈ ਜਾਏ ਦੁਹਾਈ । ਮਹਾਪਰਲੋ ਕਲਜੁਗ ਤੇ ਆਈ । ਪੂਰੇ ਸਤਿਗੁਰ ਖੇਲ ਰਚਾਈ । ਸੋਹੰ ਸ਼ਬਦ ਦੀ ਗੁਰ ਤੇਗ਼ ਉਠਾਈ । ਜੋਤ ਸਰੂਪ ਜਗਤ ਸਿਰ ਲਾਈ । ਹੋਏ ਪ੍ਰਤੱਖ ਸਰਬ ਸੁਖਦਾਈ । ਵੇਖੇ ਬੈਠ ਆਪ ਰਘੁਰਾਈ । ਚੋਜ ਵਖਾਵੇ ਜਗਤ ਗੁਸਾਈਂ । ਜੋਤ ਰੂਪ ਜਗਤ ਜਲਾਈ । ਬਿਲਲਾਵਣ ਜੀਵ ਦੇਣ ਦੁਹਾਈ । ਕੋਈ ਬਚਾਵੇ ਆਣ ਮੇਰੀ ਮਾਈ । ਚਾਰ ਵੇਦ ਨਾ ਹੋਣ ਸਹਾਈ । ਗੀਤਾ ਗਿਆਨ ਦਾ ਭੇਤ ਮੁਕਾਈ । ਕੁਰਾਨ ਅੰਜੀਲ ਸਭ ਨਸ਼ਟ ਹੋ ਜਾਈ । ਵਿਚ ਦਰਬਾਰ ਸ਼ਕਤ ਨਾ ਰਾਈ । ਤੀਰਥ ਤੱਟ ਨਾ ਬਖ਼ਸ਼ੇ ਤੇਰੇ ਤਾਈਂ । ਗੰਗਾ ਗੋਦਾਵਰੀ ਦੇਣ ਦੁਹਾਈ । ਤੀਰਥ ਯਾਤਰਾ ਸਾਰੀ ਭਸਮ ਕਰਾਈ । ਸ਼ਕਤੀਵਾਨ ਸਰਬ ਸ਼ਕਤ ਮਿਟਾਈ । ਜਿਸ ਨੇ ਦਿਤੀ ਦਾਤ ਓਸ ਲਈ ਸਮਾਈ । ਸੋਹੰ ਸ਼ਬਦ ਸਭ ਚਿੰਤ ਮਿਟਾਈ । ਉਚਰੇ ਆਪ ਮੁੱਖੋਂ ਰਘੁਰਾਈ । ਪ੍ਰਗਟ ਕਰੇ ਭਗਤ ਵਡਿਆਈ । ਸੋਹੰ ਰੂਪ ਹੀ ਸਿੱਖ ਜਾਨਣ । ਸਦਾ ਹਜ਼ੂਰ ਪੂਰਾ ਗੁਰ ਮਾਨਣ । ਪਾਵਣ ਫਲ ਸਦਾ ਮਨ ਭਾਨਣ । ਗੁਰਸਿਖਾਂ ਨੂੰ ਦਿਤਾ ਦਾਨਣ । ਇਸ ਤੋਂ ਪਰੇ ਹੋਰ ਕੁਛ ਨਾ ਜਾਨਣ । ਸਿਮਰੇ ਜੋ ਹੋਵੇ ਮਨ ਚਾਨਣ । ਕੋਟ ਦਾਨ ਮਹਾ ਇਸ਼ਨਾਨਣ । ਤੀਨ ਲੋਕ ਪ੍ਰਭ ਏਕ ਸਮਾਨਣ । ਜੋਤ ਸਰੂਪ ਗੁਰਸਿਖ ਕੋ ਚਾਨਣ । ਭੁੱਲੇ ਜੀਵ ਨਾ ਗੁਰ ਕੋ ਪਛਾਨਣ । ਮਹਾਰਾਜ ਸ਼ੇਰ ਸਿੰਘ ਰਿਦੇ ਧਿਆਨਣ । ਮਹਾ ਸੁਖ ਹੋਵੇ ਗੁਰ ਗਿਆਨਣ । ਗਿਆਨ ਗੋਝ ਗੁਰ ਆਪ ਬਤਾਵੇ । ਹੋਏ ਦਿਆਲ ਪ੍ਰਭ ਦਰਸ ਦਿਖਾਵੇ । ਨਿਜਾਨੰਦ ਨਿਜ਼ ਮਾਹਿ ਵਖਾਵੇ । ਖੋਲ੍ਹ ਤ੍ਰੈਕੁਟੀ ਦਰਸ ਬਿਗਸਾਵੇ । ਚੱਕਰ ਚਿਹਨ ਆਪਣੀ ਜੋਤ ਵਖਾਵੇ । ਜਿਸ ਦੇ ਨਾਲ ਜੋਤ ਜਗਾਵੇ ਜਲਾਵੇ । ਨੈਣ ਮੂੰਦ ਨਰ ਹਰਿ ਜੀ ਆਵੇ । ਖੰਬ ਭੰਬੀਰੀ ਦਾ ਪਰਦਾ ਹਟਾਵੇ । ਹੋਏ ਪ੍ਰਤੱਖ ਆਪ ਦਰਸ਼ਨ ਦਿਖਾਵੇ । ਕਲਜੁਗ ਵਿਚ ਇਹ ਦਇਆ ਕਮਾਵੇ । ਆਪਣੇ ਸਿੱਖਾਂ ਦੀ ਪੈਜ ਰਖਾਵੇ । ਸੋਹੰ ਸ਼ਬਦ ਸੁਰਤ ਚਿਤ ਲਾਵੇ । ਸਿੱਖ ਨੂੰ ਜਨਭਗਤ ਬਣਾਵੇ । ਗੁਰ ਬਾਣੀ ਬਾਣੀ ਗੁਰ ਵਿਚ ਸ਼ਬਦ ਭਾਵੇ । ਸਿਦਕੀ ਸਿੰਘ ਗੁਰ ਖਿੱਚ ਲੈ ਆਵੇ । ਸੇਵਾ ਜਿਨ੍ਹਾਂ ਦੀ ਸਾਚੀ ਸਾਚਾ ਲਾਵੇ । ਸਿਰ ਆਪਣੇ ਉਤੇ ਛਤਰ ਝੁਲਾਵੇ । ਪ੍ਰੀਤਮ ਸਿੰਘ ਨੂੰ ਪਰਮ ਪੁਰਖ ਬਣਾਵੇ । ਆਵਣ ਜਾਵਣ ਦਾ ਪੰਧ ਮੁਕਾਵੇ । ਦੇ ਦਰਸ ਗੁਰ ਪਰਦੇ ਲਾਹਵੇ । ਖੋਲ੍ਹ ਕਪਾਟ ਭਰਮ ਭੈ ਦੂਰ ਕਰਾਵੇ । ਮਹਾਰਾਜ ਸ਼ੇਰ ਸਿੰਘ ਥਿਰ ਆਪ ਰਹਾਵੇ । ਸਿੱਖਾਂ ਦੀ ਜੈ ਜੈਕਾਰ ਕਰਾਵੇ । ਸਤਿਗੁਰ ਪੂਰਾ ਹੋਏ ਸਹਾਈ । ਮਾਣਾ ਸਿੰਘ ਨੂੰ ਦੇਵੇ ਵਡਿਆਈ । ਜਿਸ ਨੇ ਜੋਤ ਜੁਗਤ ਗੁਰ ਦੀ ਪਾਈ । ਸੇਵਾ ਆਪਣੀ ਸਫਲ ਕਰਾਈ । ਅੰਤ ਕਾਲ ਪ੍ਰਭ ਹੋਇਆ ਸਹਾਈ । ਵਿਚ ਬਬਾਣ ਲਿਆ ਬਿਠਾਈ । ਗੁਰ ਧਾਮ ਗੁਰ ਪੁਰ ਪੁਚਾਈ । ਦਿਵਸ ਰੈਣ ਸਦਾ ਗੁਣ ਗਾਈ । ਮਹਾਰਾਜ ਸ਼ੇਰ ਸਿੰਘ ਦਰਸ ਦਿਖਾਈ । ਤੇਜਾ ਸਿੰਘ ਸਿੱਖ ਅਸਥੂਲ । ਜਿਸ ਤੇ ਲਾਈ ਸੇਵਾ ਅਨਭੂਲ । ਐਸੀ ਦਿਤੀ ਪ੍ਰਭ ਵਡਿਆਈ । ਸਰਬੰਸ ਦਾਨ ਸਗਲ ਫਲ ਪਾਈ । ਤਨ ਮਨ ਧੰਨ ਦੀ ਸੇਵ ਸਫਲ ਕਰਾਈ । ਅੰਤਕਾਲ ਹੁਣ ਕਲੂ ਦਾ ਗੁਰ ਦੇ ਵਖਾਈ । ਮਹਾਰਾਜ ਸ਼ੇਰ ਸਿੰਘ ਪ੍ਰਗਟੇ ਰਘੁਰਾਈ । ਚੇਤ ਪੰਜ ਨੂੰ ਦਿਤੀ ਵਡਿਆਈ । ਮੇਰੇ ਸਿੱਖ ਮੇਰੇ ਵਿਚ ਭੇਦ ਨਾ ਕਾਈ ।
G01L22 ੫ ਚੇਤ ੨੦੦੭ ਬਿਕ੍ਰਮੀ harbani
- Post category:Written Harbani Granth 01
