Granth 08 Likhat 164: 2 Assu 2016 Bikarmi Kesar Singh de Ghar Pind Dalle wala Jila Jalandhar

੨ ਅੱਸੂ ੨੦੧੬ ਬਿਕ੍ਰਮੀ ਕੇਸਰ ਸਿੰਘ ਦੇ ਘਰ ਪਿੰਡ ਡੱਲੇ ਵਾਲਾ ਜ਼ਿਲਾ ਜਲੰਧਰ

ਸਤਿ ਪੁਰਖ ਨਿਰੰਜਣ ਏਕ ਏਕੰਕਾਰ, ਅਕਲ ਕਲਾ ਅਖਵਾਇੰਦਾ। ਆਦਿ ਜੁਗਾਦੀ ਇਕ ਅਵਤਾਰ, ਜੁਗ ਜੁਗ ਵੇਸ ਧਰਾਇੰਦਾ। ਪਾਰਬ੍ਰਹਮ ਪ੍ਰਭ ਭੇਵ ਨਿਆਰ, ਭੇਵ ਅਭੇਦਾ ਭੇਵ ਛੁਪਾਇੰਦਾ। ਦੋ ਜਹਾਨੀ ਖੇਲ ਨਿਆਰ, ਹਰਿ ਸਤਿਗੁਰ ਆਪ ਕਰਾਇੰਦਾ। ਅਲੱਖ ਨਿੰਰਜਣ ਬੋਲ ਜੈਕਾਰ, ਅਪਣਾ ਆਪੇ ਲਾਇੰਦਾ। ਅਗੰਮ ਅਗੰਮੜੀ ਕਰੇ ਕਾਰ, ਭੇਵ ਕੋਈ ਨਾ ਪਾਇੰਦਾ। ਸਤਿ ਸਰੂਪੀ ਨਿਰਾਕਾਰ, ਨਿਰਗੁਣ ਆਪਣਾ ਵੇਸ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਖੇਲ ਖਲਾਇੰਦਾ। ਪੁਰਖ ਅਬਿਨਾਸ਼ੀ ਆਦਿ ਨਿਰੰਜਣ, ਅਕਲ ਕਲਾ ਕਲ ਧਾਰੀਆ। ਦਾਤਾ ਦਾਨੀ ਦਰਦ ਦੁੱਖ ਭੈ ਭੰਜਣ, ਇਕ ਇਕੱਲਾ ਖੇਲ ਅਪਾਰੀਆ। ਆਪ ਆਪਣਾ ਬਣ ਬਣ ਸੱਜਣ, ਜੁਗ ਜੁਗ ਆਪਣਾ ਸੰਗ ਨਿਭਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾ ਰਿਹਾ। ਜੋਤੀ ਨੂਰ ਖੇਲ ਅਵੱਲਾ, ਹਰਿ ਸਤਿਗੁਰ ਆਪ ਕਰਾਇੰਦਾ। ਪਰਮ ਪੁਰਖ ਪ੍ਰਭ ਇਕ ਇਕੱਲਾ, ਆਪਣੀ ਧਾਰ ਬੰਧਾਇੰਦਾ। ਵਸਣਹਾਰਾ ਜਲਾਂ ਥਲਾਂ, ਥਲ ਸਾਗਰ ਫੋਲ ਫੁਲਾਇੰਦਾ। ਲੋਆਂ ਪੁਰੀਆਂ ਕਰੇ ਹੱਲਾ, ਬ੍ਰਹਮਾ ਵਿਸ਼ਨ ਸ਼ਿਵ ਵੇਖ ਵਖਾਇੰਦਾ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਸਚਖੰਡ ਦੁਵਾਰਾ ਏਕਾ ਮੱਲਾ, ਥਿਰ ਘਰ ਸਾਚੇ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੁਗ ਜੁਗ ਵੇਸ ਪੁਰਖ ਅਬਿਨਾਸ਼ਾ, ਆਪਣਾ ਆਪ ਕਰਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਖੇਲ ਤਮਾਸ਼ਾ, ਆਪਣੀ ਮੰਡਲ ਰਾਸ ਰਚਾਈਆ। ਰਵ ਸਸ ਕਰ ਪਰਕਾਸ਼ਾ, ਜੋਤੀ ਨੂਰ ਨੂਰ ਸਮਾਈਆ। ਲੱਖ ਚੁਰਾਸੀ ਕਰ ਕਰ ਵਾਸਾ, ਘਰ ਘਟ ਵਿਚ ਰਿਹਾ ਸਮਾਈਆ। ਖੇਲੇ ਖੇਲ ਪ੍ਰਿਥਮੀ ਅਕਾਸ਼ਾ, ਗਗਨ ਗਗਨੰਤਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਧਰਾਈਆ। ਜੁਗ ਕਰਤਾ ਹਰਿ ਕਰਨੇਹਾਰਾ, ਪਰਮ ਪੁਰਖ ਸੁਲਤਾਨਿਆ। ਨਿਰਗੁਣ ਖੇਲ ਅਗੰਮ ਅਪਾਰਾ, ਜੋਤੀ ਨੂਰ ਸ੍ਰੀ ਭਗਵਾਨਿਆ । ਸ਼ਬਦੀ ਸ਼ਬਦ ਸ਼ਬਦ ਜੈਕਾਰਾ, ਪੁਰਖ ਅਕਾਲ ਇਕ ਤਰਾਨਿਆ। ਅਜੂਨੀ ਰਹਿਤ ਭੇਵ ਨਿਆਰਾ, ਜਲ ਥਲ ਮਹੀਅਲ ਆਪ ਸਮਾਨਿਆ। ਲੋਕਮਾਤ ਲੈ ਅਵਤਾਰਾ, ਲੱਖ ਚੁਰਾਸੀ ਵੇਖ ਵਖਾਨਿਆ। ਸਾਧਾਂ ਸੰਤਾਂ ਕਰੇ ਪਿਆਰਾ, ਦੇਵੇ ਨਾਮ ਗੁਣ ਨਿਧਾਨਿਆ, ਭਗਤਾਂ ਭਗਤੀ ਮੀਤ ਮੁਰਾਰਾ, ਖੇਲੇ ਖੇਲ ਸ੍ਰੀ ਭਗਵਾਨਿਆ। ਸ਼ਬਦ ਅਗੰਮੀ ਇਕ ਹੁਲਾਰਾ, ਸਤਿ ਪੁਰਖ ਨਿਰੰਜਣ ਆਪ ਅਖਵਾਨਿਆ। ਪੰਜ ਤੱਤ ਮੇਲਾ ਵਿਚ ਸੰਸਾਰਾ, ਬ੍ਰਹਮ ਪਾਰਬ੍ਰਹਮ ਵਖਾਨਿਆ। ਜੋਤੀ ਨੂਰ ਨੂਰ ਉਜਿਆਰਾ, ਦੀਵਾ ਬਾਤੀ ਇਕ ਟਿਕਾਣਿਆ। ਕਮਲਾਪਾਤੀ ਮੀਤ ਮੁਰਾਰਾ, ਸਤਿ ਸਤਿਵਾਦੀ ਸਤਿ ਪੁਰਖ ਘਰ ਸਾਚੇ ਨੌਜਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਜਾਣੀ ਜਾਣਿਆ। ਲੱਖ ਚੁਰਾਸੀ ਹਰਿ ਹਰਿ ਵਾਸਾ, ਨਿਰਗੁਣ ਨੂਰ ਰੁਸ਼ਨਾਈਆ। ਆਪੇ ਵਸੇ ਪਵਣ ਸਵਾਸਾ, ਰਸਨਾ ਜਿਹਵਾ ਆਪ ਚਲਾਈਆ। ਆਦਿ ਅੰਤ ਨਾ ਕਦੇ ਵਿਨਾਸਾ, ਜੁਗ ਜੁਗ ਕਰਤਾ ਖੇਲ ਖਲਾਈਆ। ਹਰਿ ਭਗਤਾਂ ਦੇਵੇ ਇਕ ਧਰਵਾਸਾ, ਧਰਨੀ ਧਰਤ ਧਵਲ ਸੁਹਾਈਆ। ਸਾਚੇ ਮੰਡਲ ਬਹਿ ਬਹਿ ਪਾਵੇ ਰਾਸਾ, ਗੋਪੀ ਕਾਹਨ ਆਪ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ ਪਰਮ ਪੁਰਖ ਸੁਲਤਾਨਾ ਜੋਤੀ ਨੂਰ ਡਗਮਗਾਈਆ। ਜੋਤੀ ਨੂਰ ਸ੍ਰੀ ਭਗਵੰਤ, ਸਰਬ ਕਲ ਅਖਵਾਇੰਦਾ। ਖੇਲੇ ਖੇਲ ਜੁਗਾ ਜੁਗੰਤ, ਸਤਿਜੁਗ ਤ੍ਰੇਤਾ ਦੁਆਪਰ ਵੇਖ ਵਖਾਇੰਦਾ। ਲੇਖੇ ਲਾਏ ਹਰਿ ਹਰਿ ਸੰਤ, ਆਪ ਆਪਣਾ ਮੇਲ ਮਿਲਾਇੰਦਾ। ਸਾਚਾ ਮੇਲਾ ਨਾਰੀ ਕੰਤ, ਨਿਰਗੁਣ ਸਰਗੁਣ ਸੰਗ ਨਿਭਾਇੰਦਾ। ਭੇਵ ਨਾ ਪਾਏ ਜੀਵ ਜੰਤ, ਜਗਤ ਜੁਗਤ ਆਪਣੇ ਹੱਥ ਰਖਾਇੰਦਾ। ਆਪੇ ਜਾਣੇ ਮਿਤ ਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਜਾਗਰਤ ਜੋਤ, ਜੋਤੀ ਜੋਤ ਡਗਮਗਾਇੰਦਾ। ਜੋਤ ਉਜਾਲਾ ਹਰਿ ਗੋਪਾਲਾ, ਅਕਲ ਕਲਾ ਕਲ ਧਾਰੀਆ। ਸਤਿਗੁਰ ਪੂਰਾ ਦੀਨ ਦਿਆਲਾ, ਏਕਾ ਏਕ ਗੁਰ ਅਵਤਾਰੀਆ। ਜੁਗ ਜੁਗ ਚਲੇ ਅਵੱਲੜੀ ਚਾਲਾ, ਲੋਕਮਾਤ ਖੇਲ ਨਿਆਰੀਆ। ਸਚਖੰਡ ਵਸੇ ਸੱਚੀ ਧਰਮਸਾਲਾ, ਦੂਜਾ ਦਰ ਨਾ ਕੋਈ ਰਖਾ ਲਿਆ। ਚਰਨ ਰਖਾਏ ਕਾਲ ਮਹਾਂਕਾਲਾ, ਆਪ ਆਪਣਾ ਹੁਕਮ ਸੁਣਾ ਰਿਹਾ। ਸ਼ਬਦ ਸਰੂਪੀ ਬਣ ਦਲਾਲਾ, ਧੁਰ ਦਰਗਾਹੀ ਵੇਸ ਵਟਾ ਲਿਆ। ਜਨ ਭਗਤਾਂ ਤੋੜੇ ਜਗਤ ਜੰਜਾਲਾ, ਮਨਮੁਖ ਖ਼ਾਕੀ ਖ਼ਾਕ ਰਲਾ ਲਿਆ। ਲੱਖ ਚੁਰਾਸੀ ਵੇਖੇ ਫਲ ਕਾਇਆ ਡਾਲਾ, ਪਤ ਡਾਲੀ ਫੋਲ ਫੁਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਤਾ ਆਪਣੀ ਕਿਰਤ ਕਮਾ ਰਿਹਾ। ਕਰਤਾ ਪੁਰਖ ਪੁਰਖ ਅਬਿਨਾਸ਼, ਏਕਾ ਏਕ ਏਕੰਕਾਰਿਆ। ਭਗਤਨ ਮੀਤਾ ਭਗਤੀ ਵਾਸ, ਪ੍ਰਗਟ ਹੋਏ ਵਿਚ ਸੰਸਾਰਿਆ। ਗੁਰਮੁਖਾਂ ਹਿਰਦੇ ਰੱਖੇ ਵਾਸ, ਨਿਝ ਆਤਮ ਡੇਰਾ ਲਾ ਲਿਆ। ਕਿਸੇ ਹੱਥ ਨਾ ਆਏ ਪ੍ਰਿਥਮੀ ਅਕਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾ ਲਿਆ। ਆਪਣੀ ਰਚਨ ਆਪ ਰਚਾਏ, ਹਰਿ ਵਡ ਵਡਾ ਬਲਵਾਨਿਆ। ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਏ, ਦਿਵਸ ਰੈਣ ਸੇਵ ਕਮਾਨਿਆ। ਜੁਗ ਜੁਗ ਗੇੜਾ ਆਪਣੇ ਹੱਥ ਰਖਾਏ, ਲੱਖ ਚੁਰਾਸੀ ਆਪ ਭੁਵਾਨਿਆ। ਅੰਤਮ ਨਿਬੇੜਾ ਹੱਕ ਕਰਾਏ, ਹੱਕ ਹਕੀਕਤ ਵੇਖ ਵਖਾਨਿਆ। ਲਾਸ਼ਰੀਕ ਖ਼ੁਦਾਏ ਇਕ ਹੋ ਜਾਏ, ਨੂਰੋ ਨੂਰ ਡਗਮਗਾਨਿਆ। ਰਾਮ ਰੂਪ ਰੂਪ ਆਪ ਵਟਾਏ, ਆਪੇ ਬੰਸਰੀ ਨਾਮ ਵਜਾਨਿਆ। ਆਪੇ ਨਾਮ ਸਤਿ ਮੰਤਰ ਦ੍ਰਿੜਾਏ, ਨਾਨਕ ਨਿਰਗੁਣ ਆਪ ਵਖਾਨਿਆ। ਆਪੇ ਖੰਡਾ ਹੱਥ ਉਠਾਏ, ਆਪੇ ਚੰਡੀ ਵੇਖੇ ਮਾਰ ਧਿਆਨਿਆ। ਬ੍ਰਹਿਮੰਡਾਂ ਆਪੇ ਖੋਜ ਖੁਜਾਏ, ਜੇਰਜ ਅੰਡਾਂ ਫੋਲ ਫੁਲਾਨਿਆ। ਜੁਗ ਜੁਗ ਵੰਡਾਂ ਆਪ ਕਰਾਏ, ਨਾ ਕੋਈ ਦੂਸਰ ਸੰਗ ਰਖਾਨਿਆ। ਭੇਖ ਪਖੰਡਾ ਦਏ ਮਿਟਾਏ, ਜੂਠਾ ਝੂਠਾ ਮੇਟ ਨਿਸ਼ਾਨਿਆ। ਕਲਜੁਗ ਜੀਵ ਆਤਮ ਰੰਡਾ ਕੋਈ ਰਹਿਣ ਨਾ ਪਾਏ, ਜਿਸ ਭੁਲਿਆ ਹਰਿ ਭਗਵਾਨਿਆ। ਅੰਤਮ ਵੇਲਾ ਕੰਢਾ ਨਜ਼ਰੀ ਆਏ, ਬੀਸ ਬੀਸਾ ਖੇਲੇ ਖੇਲ ਸ੍ਰੀ ਭਗਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਅਬਿਨਾਸ਼ੀ ਕਰਤਾ, ਪਾਰਬ੍ਰਹਮ ਬ੍ਰਹਮ ਪੁਰਖ ਆਪਣਾ ਖੇਲ ਆਪ ਖਲਾਨਿਆ। ਖੇਲਣਹਾਰਾ ਹਰਿ ਹਰਿ ਖੇਲ, ਹਰਿ ਸਾਚੇ ਵਡ ਵਡਿਆਈਆ। ਸੰਤ ਸੁਹੇਲੇ ਆਪੇ ਮੇਲ, ਗੁਰਮੁਖ ਸੱਜਣ ਲਏ ਜਗਾਈਆ। ਜੋਤ ਨਿਰੰਜਣ ਚਾੜ੍ਹੇ ਤੇਲ, ਘਰ ਸਾਚੇ ਸਗਨ ਮਨਾਈਆ। ਸਤਿਗੁਰ ਮਿਲਿਆ ਸੱਜਣ ਸੁਹੇਲ, ਵਿਛੜ ਕਦੇ ਨਾ ਜਾਈਆ। ਧਰਮ ਰਾਏ ਦੀ ਕੱਟੇ ਜੇਲ, ਲੱਖ ਚੁਰਾਸੀ ਫੰਦ ਕਟਾਈਆ। ਵਸਣਹਾਰਾ ਰੰਗ ਨਵੇਲ, ਨਿਰਗੁਣ ਸਰਗੁਣ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਈਆ। ਜੁਗ ਜੁਗ ਆਪਣਾ ਨਾਉਂ ਰੱਖ, ਹਰਿ ਆਪਣਾ ਵੇਸ ਵਟਾਇੰਦਾ। ਸਤਿਗੁਰ ਰੂਪ ਹੋ ਪ੍ਰਤੱਖ, ਲੋਕਮਾਤ ਫੇਰਾ ਪਾਇੰਦਾ। ਲੱਖ ਚੁਰਾਸੀ ਨਕੇਲ ਪਾਏ ਨੱਕ, ਨਾਮ ਡੋਰੀ ਹੱਥ ਉਠਾਇੰਦਾ। ਆਪੇ ਲੱਖੋਂ ਕਰਨਹਾਰਾ ਕੱਖ, ਆਪੇ ਹੱਟੋ ਹੱਟ ਵਿਕਾਇੰਦਾ। ਆਪੇ ਭਾਂਡੇ ਭਰੇ ਕਰੇ ਸੱਖ, ਸੱਖਣੇ ਭਾਂਡੇ ਆਪ ਭਰਾਇੰਦਾ। ਆਪੇ ਸੰਤ ਸੁਹੇਲੇ ਗੁਰੂ ਗੁਰ ਚੇਲੇ ਕਰੇ ਵੱਖ, ਲੱਖ ਚੁਰਾਸੀ ਫੋਲ ਫੁਲਾਇੰਦਾ। ਆਪੇ ਫੇਰਾ ਪਾਏ ਉਤਰ ਪੂਰਬ ਪੱਛਮ ਦੱਖ, ਚਾਰੇ ਕੂਟਾਂ ਵੇਖ ਵਖਾਇੰਦਾ। ਆਪੇ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਢਕ, ਸਮੁੰਦ ਸਾਗਰ ਆਪੇ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਲਹਿਣਾ ਝੋਲੀ ਪਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਚੁਕਿਆ ਲਹਿਣਾ, ਕਲਜੁਗ ਅੰਤਮ ਵਾਰੀਆ। ਪਾਰਬ੍ਰਹਮ ਪ੍ਰਭ ਵੇਖੇ ਆਪਣੇ ਨੈਣਾਂ, ਨਿਰਗੁਣ ਨੂਰ ਡਗਮਗਾਈਆ। ਨਾਨਕ ਗੋਬਿੰਦ ਸਾਚਾ ਕਹਿਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਲੱਖ ਚੁਰਾਸੀ ਹਰਿ ਹਰਿ ਭਾਣਾ ਸਹਿਣਾ, ਕਲਜੁਗ ਕੂਕੇ ਦਏ ਦੁਹਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਕੋਈ ਨਾ ਰਹਿਣਾ, ਸੀਸ ਤਾਜ ਨਾ ਕੋਈ ਟਿਕਾਈਆ। ਮੱਠ ਸ਼ਿਵਦੁਆਲੇ ਕਿਸੇ ਨਾ ਬਹਿਣਾ, ਤਿਲਕ ਲਲਾਟ ਨਾ ਕੋਈ ਲਗਾਈਆ। ਮੁਲਾ ਸ਼ੇਖ਼ ਮੁਸਾਇਕ ਪੀਰ ਦਸਤਗੀਰ ਸ਼ਾਹ ਹਕੀਰ ਅੱਲਾ ਹੂ ਅੰਨਾ ਹੂ ਨਾਅਰਾ ਕਿਸੇ ਨਾ ਲੌਣਾ, ਕਲਮਾ ਨਬੀ ਨਾ ਕੋਈ ਪੜ੍ਹਾਈਆ। ਹੇਠ ਮਸੱਲਾ ਨਾ ਕਿਸੇ ਵਿਛੌਣਾ, ਉਚੀ ਕੂਕ ਨਾ ਕੋਈ ਬਾਂਗ ਸੁਣਾਈਆ। ਨਿਉਂ ਨਿਉਂ ਸਜਦਾ ਨਾ ਕਿਸੇ ਕਰੌਣਾ, ਧਰਤ ਧਵਲ ਨਾ ਮਸਤਕ ਕੋਈ ਛੁਹਾਈਆ। ਸੰਗ ਮੁਹੰਮਦ ਚਾਰ ਯਾਰ ਅੱਲਾ ਰਾਣੀ ਸੰਗ ਤੁੜੌਣਾ, ਸਦੀ ਚੌਧਵੀਂ ਵੇਖ ਵਖਾਈਆ। ਕਾਇਨਾਤ ਹਰਿ ਫੇਰਾ ਪਾਵਣਾ, ਆਪਣਾ ਕਲਮਾ ਆਪੇ ਰਿਹਾ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਖੇਲ ਖਲਾਈਆ। ਕਲਜੁਗ ਅੰਤਮ ਖੇਲ ਖਲਾਵਣਾ, ਹਰਿ ਸਾਚਾ ਸਚ ਵਰਤਾਇੰਦਾ। ਲੱਖ ਚੁਰਾਸੀ ਮੇਟ ਮਿਟਾਵਣਾ, ਆਪ ਆਪਣਾ ਮਾਰਗ ਲਾਇੰਦਾ। ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਰੰਗ ਰੰਗਾਵਣਾ, ਦੂਜਾ ਦਰ ਨਾ ਕੋਈ ਵਖਾਇੰਦਾ। ਵਰਨ ਬਰਨ ਡੇਰਾ ਢਾਵਣਾ, ਏਕਾ ਸਿਖਿਆ ਸਿਖ ਸਮਝਾਇੰਦਾ। ਹਿੰਦੂ ਮੁਸਲਿਮ ਸਿਖ ਈਸਾਈ ਏਕਾ ਘਰ ਬਹਾਵਨਾ, ਦਰ ਘਰ ਸਾਚਾ ਇਕ ਸੁਹਾਇੰਦਾ। ਏਕਾ ਸ਼ਬਦ ਸੁਹਾਗੀ ਢੋਲਾ ਗੀਤ ਹਰਿ ਹਰਿ ਲੱਖ ਚੁਰਾਸੀ ਸ੍ਰਿਸ਼ਟ ਸਬਾਈ ਨੌ ਖੰਡ ਪ੍ਰਿਥਮੀ ਗਾਵਣਾ, ਇਕ ਜੈਕਾਰਾ ਆਪੇ ਲਾਇੰਦਾ। ਖੇਲੇ ਖੇਲ ਧਰ ਧਰ ਰੂਪ ਜਿਉਂ ਬਲ ਬਾਵਨਾ, ਅਛਲ ਅਛੱਲ ਫੇਰਾ ਪਾਇੰਦਾ। ਦੁਸ਼ਟ ਸ਼ੰਘਾਰੇ ਜਿਉਂ ਰਾਮਾ ਰਾਵਨਾ, ਲੰਕਾ ਗੜ੍ਹ ਤੁੜਾਇੰਦਾ। ਖੇਲੇ ਖੇਲ ਕ੍ਰਿਸ਼ਨਾ ਕਾਹਨਾ, ਰਥ ਰਥਵਾਹੀ ਵੇਸ ਵਟਾਇੰਦਾ। ਗੋਬਿੰਦ ਖੰਡਾ ਇਕ ਚਮਕਾਵਣਾ, ਦਿਸ ਕਿਸੇ ਨਾ ਆਇੰਦਾ। ਚੰਡ ਪ੍ਰਚੰਡ ਵੇਖ ਵਖਾਵਣਾ, ਬ੍ਰਹਿਮੰਡਾਂ ਰਾਹ ਤਕਾਇੰਦਾ। ਕਲਜੁਗ ਜੂਠਾ ਝੂਠਾ ਭੰਨ ਵਖਾਵਣਾ, ਵੇਲੇ ਅੰਤ ਨਾ ਕੋਈ ਬਚਾਇੰਦਾ। ਗੁਰਸਿਖ ਚਾਰ ਜੁਗ ਦਾ ਰੁਠਿਆ ਆਪ ਮਨਾਵਣਾ, ਕਲਜੁਗ ਸਾਚਾ ਵਕਤ ਸੁਹਾਇੰਦਾ। ਸਾਚੀ ਸਿਖਿਆ ਇਕ ਸਮਝਾਵਣਾ, ਗੁਰ ਮੰਤਰ ਨਾਮ ਦ੍ਰਿੜਾਇੰਦਾ। ਪੁਰਖ ਅਕਾਲ ਇਕ ਮਨਾਵਣਾ, ਦੂਸਰ ਸੀਸ ਨਾ ਕੋਈ ਝੁਕਾਇੰਦਾ। ਬਿਨ ਹਰਿ ਪਾਰ ਨਾ ਕਿਸੇ ਕਰਾਵਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਲਾਇੰਦਾ। ਖੇਲਣਹਾਰ ਪੁਰਖ ਸਮਰਥ, ਆਦਿ ਅੰਤ ਸ੍ਰੀ ਭਗਵਾਨਿਆ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਖੇਲੇ ਖੇਲ ਮਹਾਨਿਆ । ਬੋਧ ਅਗਾਧੀ ਮਹਿਮਾ ਅਕੱਥ, ਸ਼ਬਦੀ ਸੁਣਾਏ ਸ਼ਬਦ ਤਰਾਨਿਆ। ਸਗਲ ਵਸੂਰੇ ਜਾਇਣ ਲੱਥ, ਜੋ ਜਨ ਦਰਸ਼ਨ ਪਾਏ ਸ੍ਰੀ ਭਗਵਾਨਿਆ। ਹਉਮੇ ਹੰਗਤਾ ਮੰਦਰ ਜਾਏ ਢੱਠ, ਨਾਤਾ ਤੁੱਟੇ ਪੰਜ ਸ਼ੈਤਾਨਿਆ। ਘਰ ਵਿਚ ਦਿਸੇ ਸਾਚਾ ਹੱਟ, ਚੌਦਾਂ ਲੋਕਾਂ ਪੰਧ ਮੁਕਾਨਿਆ। ਅੰਮ੍ਰਿਤ ਆਤਮ ਆਪਣਾ ਝੱਟ, ਸਰ ਸਰੋਵਰ ਇਕ ਸੁਹਾਨਿਆ। ਨਿਰਗੁਣ ਜੋਤੀ ਲਟ ਲਟ, ਅੱਠੇ ਪਹਿਰ ਡਗਮਗਾਨਿਆ। ਅਨਹਦ ਮਾਰੇ ਸਾਚੀ ਸੱਟ, ਛੱਤੀ ਰਾਗ ਨਾ ਭੇਵ ਵਖਾਨਿਆ। ਜਨ ਭਗਤਾਂ ਦੁਰਮਤ ਮੈਲ ਦੇਵੇ ਕੱਟ, ਨਿਰਮਲ ਨੀਰ ਆਤਮ ਜਾਮ ਪਿਆਨਿਆ। ਵਸਣਹਾਰਾ ਘਟ ਘਟ, ਹਰ ਘਟ ਬੈਠਾ ਰੂਪ ਛੁਪਾਨਿਆ। ਖੇਲੇ ਖੇਲ ਬਾਜ਼ੀਗਰ ਨਟ, ਸਵਾਂਗੀ ਆਪਣਾ ਸਵਾਂਗ ਵਰਤਾਨਿਆ। ਨਿਰਗੁਣ ਰੂਪ ਹੋ ਪ੍ਰਗਟ, ਨਿਹਕਲੰਕਾ ਨਾਮ ਧਰਾਨਿਆ। ਕਲਜੁਗ ਤੇਰਾ ਮੇਟੇ ਫੱਟ, ਦੂਈ ਦਵੈਤੀ ਵੇਖ ਵਖਾਨਿਆ। ਨਾਮ ਵਿਕਾਏ ਸਾਚੇ ਹੱਟ, ਗੁਰ ਸਤਿਗੁਰ ਹੱਟ ਕਰ ਪਰਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕੰਕਾਰ, ਜੋਧਾ ਸੂਰਬੀਰ ਬਲੀ ਬਲਵਾਨਿਆ। ਜੋਧਾ ਸੂਰਬੀਰ ਹਰਿ ਗੋਬਿੰਦ, ਗੁਰ ਸਤਿਗੁਰ ਨਾਉਂ ਧਰਾਇੰਦਾ। ਕਲਜੁਗ ਅੰਤਮ ਮੇਟੇ ਸਗਲੀ ਚਿੰਦ, ਚਿੰਤਾ ਚਿਖਾ ਵਿਚ ਸਮਾਇੰਦਾ। ਗੁਰਮੁਖ ਉਪਜਾਏ ਆਪਣੀ ਬਿੰਦ, ਆਪਣਾ ਲੇਖਾ ਆਪ ਗਿਣਾਇੰਦਾ। ਸਤਿਗੁਰ ਪੂਰਾ ਗਹਿਰ ਗੰਭੀਰ ਸਾਗਰ ਸਿੰਧ, ਭੇਵ ਕੋਈ ਨਾ ਪਾਇੰਦਾ। ਸਰਬ ਜੀਆਂ ਦਾਤਾ ਬਖ਼ਸ਼ਿੰਦ, ਬਖ਼ਸ਼ਣਹਾਰ ਆਪ ਅਖਵਾਇੰਦਾ। ਮਨਮੁਖ ਲਗਾਏ ਆਪਣੀ ਨਿੰਦ, ਨਿੰਦਕ ਨਿੰਦਿਆ ਝੋਲੀ ਜਗਤ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦਾਤਾ ਗੁਣੀ ਗਹਿੰਦ, ਆਪੇ ਮੁਖ ਭੁਵਾਇੰਦਾ। ਗੁਣੀ ਗਹਿੰਦ ਸਤਿਗੁਰ ਮੀਤ, ਹਰਿ ਸੱਜਣ ਮੀਤ ਮੁਰਾਰੜਾ। ਆਦਿ ਜੁਗਾਦੀ ਜਾਣੇ ਆਪਣੀ ਰੀਤ, ਸਰਬ ਜੀਆਂ ਦਾ ਸਾਝਾਂ ਯਾਰੜਾ। ਜੁਗ ਜੁਗ ਸੁਣਾਏ ਆਪਣਾ ਗੀਤ, ਕਰੇ ਖੇਲ ਅਗੰਮ ਅਪਾਰੜਾ। ਪਤਿਤ ਪਾਪੀ ਕਰੇ ਪੁਨੀਤ, ਲੇਖਾ ਜਾਣੇ ਧੁਰ ਦਰਬਾਰੜਾ। ਹਰਿਜਨ ਕਾਇਆ ਕਰੇ ਠੰਡੀ ਸੀਤ, ਅੰਮ੍ਰਿਤ ਦੇਵੇ ਸਚ ਪਿਆਲੜਾ। ਏਕਾ ਰੰਗ ਰੰਗਾਏ ਹਸਤ ਕੀਟ, ਊਚਾਂ ਨੀਚਾਂ ਆਪ ਸਮਾਲੜਾ। ਆਪੇ ਵਸੇ ਧਾਮ ਅਨਡੀਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਚਲੇ ਆਪਣੀ ਚਾਲੜਾ। ਚਾਲ ਨਿਰਾਲੀ ਜੋਤ ਅਕਾਲੀ, ਜੁਗ ਜੁਗ ਆਪ ਚਲਾਈਆ। ਆਪੇ ਬਣੇ ਜਗਤ ਦਲਾਲੀ, ਆਪੇ ਵਣਜ ਵਖਾਈਆ। ਆਪਣੇ ਹੱਥਾਂ ਰੱਖੇ ਖਾਲੀ, ਨਾਮ ਭੰਡਾਰਾ ਝੋਲੀ ਪਾਈਆ। ਲੱਖ ਚੁਰਾਸੀ ਸਾਚਾ ਮਾਲੀ, ਨੌ ਖੰਡਾਂ ਬੂਟਾ ਆਪੇ ਲਾਈਆ। ਆਪੇ ਦੇਵਣਹਾਰਾ ਪਾਣੀ, ਆਪੇ ਰਿਜ਼ਕ ਸਬਾਈਆ। ਆਪੇ ਘਰ ਘਰ ਅੰਦਰ ਵਜਾਏ ਤਾਲੀ, ਸ਼ਬਦ ਅਨਾਦਿ ਧੁਨ ਸੁਣਾਈਆ। ਆਪੇ ਹੋਇਆ ਦੋ ਜਹਾਨਾਂ ਵਾਲੀ, ਲੋਕਮਾਤ ਆਪੇ ਫੇਰਾ ਪਾਈਆ। ਆਪੇ ਮੇਟੇ ਕਲਜੁਗ ਰੈਣ ਅੰਧੇਰੀ ਕਾਲੀ, ਚਾਰੋਂ ਕੁੰਟ ਧੂਆਂਧਾਰ ਛਾਈਆ। ਤੋੜਣਹਾਰਾ ਜਗਤ ਜੰਜਾਲੀ, ਨਾਮ ਖੰਡਾ ਹੱਥ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਦਾਤਾ ਪੁਰਖ ਬਿਧਾਤਾ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਸਾਚੇ ਤਾਰਨਹਾਰਾ, ਏਕਾ ਏਕ ਏਕੰਕਾਰਿਆ। ਏਕਾ ਬਖ਼ਸ਼ੇ ਚਰਨ ਪਿਆਰਾ, ਦੇਵੇ ਨਾਮ ਅਧਾਰਿਆ। ਆਤਮ ਸੇਜਾ ਖੇਲ ਅਪਾਰਾ, ਸਚ ਸਿੰਘਾਸਣ ਆਸਣ ਲਾ ਲਿਆ। ਨਾਰੀ ਕੰਤਾ ਮੀਤ ਮੁਰਾਰਾ, ਕੰਤ ਕੰਤੂਹਲਾ ਵੇਸ ਵਟਾ ਲਿਆ। ਸ਼ਬਦ ਸਵਾਮੀ ਦਏ ਹੁਲਾਰਾ, ਨਿਹਕਾਮੀ ਵੇਖ ਵਖਾ ਰਿਹਾ। ਨਗਰ ਗਰਾਮੀ ਵਸੇ ਵਸਣਹਾਰਾ, ਆਪ ਆਪਣਾ ਧਾਮ ਸੁਹਾ ਲਿਆ। ਹੱਡ ਮਾਸ ਨਾੜੀ ਚਾਮੀ ਕਰ ਪਿਆਰਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਪੰਜ ਤੱਤ ਡੇਰਾ ਆਪੇ ਲਾ ਲਿਆ। ਮਨ ਮਤ ਬੁੱਧ ਦਏ ਆਧਾਰਾ, ਨਿਰਗੁਣ ਆਪਣਾ ਅੰਗ ਕਟਾ ਲਿਆ। ਆਪੇ ਅੰਦਰ ਲਾਏ ਸਚ ਅਖਾੜਾ, ਪੰਚ ਵਿਕਾਰਾ ਆਪ ਜਗਾ ਲਿਆ। ਆਪੇ ਅਗਨੀ ਤੱਤ ਬਹੱਤਰ ਨਾੜਾ, ਰੱਤ ਰੱਤੀ ਆਪ ਸੁਕਾ ਲਿਆ। ਆਪੇ ਤੋੜਣਹਾਰਾ ਗੜ੍ਹ ਹੰਕਾਰਾ, ਕਾਮ ਕਰੋਧ ਲੋਭ ਮੋਹ ਆਪ ਹਲਕਾ ਲਿਆ। ਆਪੇ ਬਖ਼ਸ਼ੇ ਚਰਨ ਪਿਆਰਾ, ਸਾਚਾ ਮਾਰਗ ਆਪੇ ਲਾ ਲਿਆ। ਆਪੇ ਕਰੇ ਅੰਧ ਅੰਧਿਆਰਾ, ਆਪਣਾ ਮੁਖ ਛੁਪਾ ਲਿਆ। ਕਲਜੁਗ ਅੰਤਮ ਖੇਲ ਨਿਆਰਾ, ਗੁਰ ਗੋਬਿੰਦ ਵੇਖ ਵਖਾ ਰਿਹਾ। ਖੜਗ ਖੰਡਾ ਤੇਜ਼ ਕਟਾਰਾ, ਤਨ ਗਾਤਰੇ ਆਪ ਲਟਕਾ ਰਿਹਾ। ਸੰਬਲ ਨਗਰੀ ਧਾਮ ਨਿਆਰਾ, ਹਰਿ ਜੂ ਹਰਿ ਮੰਦਰ ਫੇਰਾ ਪਾ ਲਿਆ। ਭਰਮੇ ਭੁੱਲਾ ਭਰਮ ਸੰਸਾਰਾ, ਭਰਮ ਗੜ੍ਹ ਨਾ ਕੋਈ ਤੁੜਾ ਲਿਆ। ਪ੍ਰਗਟ ਹੋਇਆ ਨਰ ਨਿਰੰਕਾਰਾ, ਨਿਹਕਲੰਕਾ ਨਾਉਂ ਰਖਾ ਲਿਆ। ਸੰਮਤ ਸੋਲਾਂ ਦਏ ਹੁਲਾਰਾ, ਵੀਹ ਸੌ ਬਿਕ੍ਰਮੀ ਨਾਲ ਰਲਾ ਲਿਆ। ਰਾਜ ਰਾਜਾਨਾਂ ਕਰੇ ਖ਼ਬਰਦਾਰਾ, ਸੋਇਆ ਕੋਈ ਰਹਿਣ ਨਾ ਪਾ ਲਿਆ। ਸਾਧਾਂ ਸੰਤਾਂ ਮਾਰੇ ਮਾਰਾ, ਸ਼ਬਦ ਡੰਕਾ ਹੱਥ ਉਠਾ ਲਿਆ। ਜੂਠੇ ਝੂਠੇ ਕਰੇ ਖ਼ਵਾਰਾ, ਮਨ ਮਤੀ ਮੋਹ ਚੁਕਾ ਲਿਆ। ਗੁਰਮਤੀ ਬੋਲ ਜੈਕਾਰਾ, ਸਤਿਗੁਰ ਨਾਨਕ ਮੇਲ ਮਿਲਾ ਲਿਆ। ਗੁਰ ਗੋਬਿੰਦ ਵੇਖੇ ਜਗਤ ਅਖਾੜਾ, ਏਕਾ ਡੰਕਾ ਆਪ ਵਜਾ ਲਿਆ। ਵੱਜੇ ਨਾਮ ਰਣਜੀਤ ਨਗਾਰਾ, ਲੋਆਂ ਪੁਰੀਆਂ ਆਪ ਜਗਾ ਲਿਆ। ਬ੍ਰਹਮਾ ਰੋਵੇ ਜ਼ਾਰੋ ਜ਼ਾਰਾ, ਕਲਜੁਗ ਵੇਲਾ ਅੰਤਮ ਆ ਗਿਆ। ਸ਼ਿਵ ਸ਼ੰਕਰ ਦਿਵਸ ਰੈਣ ਕਰੇ ਪੁਕਾਰਾ, ਹੱਥ ਤ੍ਰਸੂਲ ਨਾ ਕੋਈ ਉਠਾ ਲਿਆ। ਕਰੋੜ ਤੇਤੀਸਾ ਹਾਹਾਕਾਰਾ, ਸੁਰਪਤ ਰਾਜਾ ਇੰਦ ਸਚ ਸਿੰਘਾਸਣ ਨਾ ਕੋਈ ਵਿਛਾ ਲਿਆ। ਪ੍ਰਗਟ ਹੋਇਆ ਅਬਿਨਾਸ਼ੀ ਨਿਹਕਲੰਕ ਨਰਾਇਣ ਨਰ ਅਵਤਾਰਾ, ਜੋਤੀ ਜਾਮਾ ਭੇਖ ਵਟਾ ਲਿਆ। ਦੋ ਜਹਾਨਾਂ ਪਾਵੇ ਸਾਰਾ, ਲੋਆਂ ਪੁਰੀਆਂ ਗਗਨ ਪਤਾਲਾਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਉਤਭੁਜ ਸੇਹਤਜ ਆਪ ਵਖਾ ਲਿਆ। ਕਲਜੁਗ ਕੂੜੀ ਕਾਇਆ ਵੱਢੇ ਕੰਡਾਂ, ਸੀਸ ਧੜ ਨਾ ਕੋਈ ਰਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਆ ਰਿਹਾ। ਅਲੱਖ ਅਗੋਚਰ ਅਗੰਮ ਅਥਾਹ, ਬੇਐਬ ਪਰਵਰਦਿਗਾਰਿਆ। ਸ਼ਬਦ ਸਰੂਪੀ ਬਣ ਮਲਾਹ, ਲੋਕਮਾਤ ਵੇਖ ਵਖਾ ਰਿਹਾ। ਜਨ ਭਗਤਾਂ ਦੇਵੇ ਸਚ ਸਲਾਹ, ਏਕਾ ਮੰਤਰ ਨਾਮ ਦ੍ਰਿੜਾ ਲਿਆ। ਮਨਮੁਖ ਪਾਏ ਅੰਧੇ ਰਾਹ, ਮਾਇਆ ਮਮਤਾ ਮੋਹ ਵਧਾ ਲਿਆ। ਕਾਮ ਕਰੋਧ ਨਾਲ ਰਲਾ, ਕਾਮੀ ਕਾਮੀ ਵੇਸ ਵਟਾ ਲਿਆ। ਜੂਠੀ ਝੂਠੀ ਸੇਜਾ ਡੇਰਾ ਲਾ, ਜੂਠ ਰੰਗ ਰੰਗਾ ਲਿਆ। ਆਸਾ ਤ੍ਰਿਸ਼ਨਾ ਪਕੜੇ ਬਾਂਹ, ਹਉਮੇ ਰੋਗ ਵਧਾ ਲਿਆ। ਬਿਨ ਹਰਿ ਨਾਮੇ ਹੰਸ ਬਣੇ ਕਾਂ, ਕਾਗੀ ਵਿਸ਼ਟਾ ਮੁਖ ਧਰਾ ਲਿਆ। ਬਿਨ ਸਤਿਗੁਰ ਪੂਰੇ ਕੋਈ ਨਾ ਦੇਵੇ ਸਿਰ ਠੰਡੀ ਛਾਂ, ਭਵ ਸਾਗਰ ਨਾ ਕੋਈ ਤਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਆਪਣਾ ਵੇਸ ਵਟਾ ਲਿਆ। ਵੇਸ ਵਟਾਇਆ ਪੁਰਖ ਕਰਤਾਰ, ਨਿਰਗੁਣ ਜੋਤ ਜੋਤ ਜਗਾਈਆ। ਪ੍ਰਗਟ ਹੋਇਆ ਵਿਚ ਸੰਸਾਰ, ਮਾਤ ਪਿਤ ਨਾ ਕੋਈ ਭੈਣ ਭਾਈਆ। ਪੁੱਤਰ ਧੀ ਨਾ ਕੋਈ ਪਿਆਰ, ਜਗਤ ਕੁਟੰਬ ਨਾ ਕੋਈ ਵਖਾਈਆ। ਪੰਜ ਤੱਤ ਨਾ ਕੋਈ ਅਕਾਰ, ਤ੍ਰੈਗੁਣ ਬੰਧਨ ਨਾ ਕੋਈ ਵਖਾਈਆ। ਪੰਝੀ ਪ੍ਰਕਿਰਤੀ ਨਾ ਕੋਈ ਅਧਾਰ, ਮਨਮਤ ਬੁੱਧ ਨਾ ਕੋਈ ਪੜ੍ਹਾਈਆ। ਜਗਤ ਵਿਦਿਆ ਨਾ ਕੋਈ ਉਜਿਆਰ, ਨਾ ਕੋਈ ਇਸ਼ਟ ਮਨਾਈਆ। ਪੁਰਖ ਅਕਾਲ ਏਕੰਕਾਰ, ਮੂਰਤ ਅਕਾਲ ਆਪ ਉਪਾਈਆ। ਦੀਨਾ ਨਾਥਾ ਦਰਦ ਦੁੱਖ ਭੈ ਭੰਜਣ ਹਰਿ ਸੰਤਾਂ ਕਰੇ ਪਿਆਰ, ਸਾਂਤਕ ਸਤਿ ਸਤਿ ਵਰਤਾਈਆ। ਨੇਤਰ ਅੰਜਨ ਨਾਮ ਅਪਾਰ, ਲੋਚਣ ਨੈਣ ਆਪ ਖੁਲ੍ਹਾਈਆ। ਕਾਗਦ ਕਲਮ ਨਾ ਲਿਖਣਹਾਰ, ਲਿਖ ਲਿਖ ਥੱਕੀ ਸਰਬ ਲੋਕਾਈਆ। ਵੇਦ ਕਤੇਬਾਂ ਵਸਿਆ ਬਾਹਿਰ, ਪਾਰਬ੍ਰਹਮ ਵੱਡੀ ਵਡਿਆਈਆ । ਆਦਿ ਜੁਗਾਦੀ ਖੇਲ ਅਪਾਰ, ਜੁਗ ਜੁਗ ਆਪਣਾ ਆਪ ਕਰਾਈਆ। ਕਾਦਰ ਕਰਤਾ ਹੋ ਤਿਆਰ, ਕਲਜੁਗ ਅੰਤਮ ਵੇਖ ਵਖਾਈਆ। ਸਾਢੇ ਤਿੰਨ ਹੱਥ ਮੰਦਰ ਕਰ ਤਿਆਰ, ਏਕਾ ਸੰਬਲ ਨਾਉਂ ਧਰਾਈਆ। ਗੁਰ ਗੋਬਿੰਦ ਹੋਇਆ ਖ਼ਬਰਦਾਰ, ਸ਼ਬਦੀ ਡੰਕ ਵਜਾਈਆ। ਉਠਿਆ ਜੋਧਾ ਸੂਰਬੀਰ ਬਲੀ ਬਲਕਾਰ, ਬਲ ਆਪਣਾ ਆਪ ਉਪਜਾਈਆ। ਨੌ ਨੌ ਕਰੇ ਖੁਵਾਰ, ਸਤ ਸਤ ਦਏ ਹਿਲਾਈਆ। ਦਹਿ ਦਿਸ਼ਾ ਦਰ ਪਾਵਣਹਾਰਾ ਸਾਰ, ਕੁੰਟ ਚਾਰ ਵੇਖ ਵਖਾਈਆ। ਅਨਭਵ ਪ੍ਰਕਾਸ਼ ਕਰ ਉਜਿਆਰ, ਤੱਤਵ ਤੱਤ ਤੱਤ ਸਮਾਈਆ। ਬ੍ਰਹਮ ਮਤ ਦਏ ਅਧਾਰ, ਕਮਲਾਪਤ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਅੰਤਮ ਵੇਲਾ ਵੇਖੇ ਆਪ ਖ਼ੁਦਾਈਆ। ਖ਼ਲਕ ਖ਼ੁਦਾਈ ਖ਼ਾਲਕ ਹਰਿ, ਹਰੀ ਹਰਿ ਵੇਸ ਵਟਾਇਆ। ਨੂਰੀ ਅੱਲਾ ਜੋਤ ਧਰ, ਬਿਸਮਿਲ ਰੂਪ ਸਮਾਇਆ। ਆਪਣਾ ਕਲਮਾ ਆਪੇ ਪੜ੍ਹ, ਤੀਸ ਬਤੀਸ ਹਦੀਸ ਸੁਣਾਇਆ। ਆਪੇ ਲਾਵਣਹਾਰਾ ਜੜ੍ਹ, ਆਪੇ ਲਏ ਉਖੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਨਾਮ ਧਰਾਇਆ। ਨਾਮ ਧਰਾਇਆ ਨਰ ਨਿਰੰਕਾਰ, ਨਿਰਗੁਣ ਰੂਪ ਅਪਾਰਿਆ। ਪਾਵੇ ਸਾਰ ਸਰਬ ਸੰਸਾਰ, ਆਪ ਆਪਣੀ ਕਿਰਪਾ ਧਾਰਿਆ। ਸ਼ਬਦ ਢੋਲਾ ਸਚ ਜੈਕਾਰ, ਏਕਾ ਨਾਅਰਾ ਲਾ ਲਿਆ। ਸਤਿਜੁਗ ਲਾਵੇ ਸਚ ਦਰਬਾਰ, ਸਾਚਾ ਸਮਾ ਆਪ ਸੁਹਾ ਲਿਆ। ਬੀਸ ਬੀਸਾ ਖ਼ਬਰਦਾਰ, ਜਗਤ ਜਗਦੀਸ਼ਾ ਵੇਖ ਵਖਾ ਰਿਹਾ। ਇਕ ਇਕੀਸਾ ਬੰਨ੍ਹੇ ਧਾਰ, ਕਾਲਾ ਸੂਸਾ ਮੇਟ ਮਿਟਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਾਚਾ ਖੰਡਾ ਆਪ ਚਮਕਾ ਰਿਹਾ। ਸਾਚਾ ਖੰਡਾ ਸ਼ਬਦ ਕਟਾਰ, ਗੁਰ ਸਤਿਗੁਰ ਹੱਥ ਉਠਾਇੰਦਾ। ਰਸਨਾ ਚਿੱਲਾ ਤੀਰ ਕਮਾਨ, ਨਾਮ ਨਿਸ਼ਾਨਾ ਏਕਾ ਲਾਇੰਦਾ। ਪ੍ਰਗਟ ਹੋਇਆ ਵਾਲੀ ਦੋ ਜਹਾਨ, ਲੋਕ ਪ੍ਰਲੋਕ ਵੇਖ ਵਖਾਇੰਦਾ। ਸਚ ਸਲੋਕ ਸਚ ਨਿਸ਼ਾਨ, ਸਾਚਾ ਹੁਕਮ ਜਣਾਇੰਦਾ। ਕਲਜੁਗ ਤੋੜੇ ਮਾਣ ਅਭਿਮਾਨ, ਨਾਮ ਨਿਧਾਨ ਝੋਲੀ ਪਾਇੰਦਾ। ਗੁਰਮੁਖਾਂ ਅੰਮ੍ਰਿਤ ਆਤਮ ਬਖ਼ਸ਼ੇ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਮਿਟਾਇੰਦਾ। ਏਕਾ ਰਾਗ ਸੁਣਾਏ ਕਾਨ, ਧੁਨ ਆਤਮਕ ਆਪ ਅਲਾਇੰਦਾ। ਲੱਖ ਚੁਰਾਸੀ ਜਾਣੀ ਜਾਣ, ਜਨ ਜਨਣੀ ਵੇਖ ਵਖਾਇੰਦਾ। ਭਗਤ ਭਗਵੰਤ ਕਰ ਪਛਾਣ, ਮਨ ਕਾ ਮਣਕਾ ਆਪ ਫਿਰਾਇੰਦਾ। ਦੇਵਣਹਾਰਾ ਜੀਆ ਦਾਨ, ਸਾਚੀ ਭਿਛਿਆ ਝੋਲੀ ਪਾਇੰਦਾ। ਸਾਚਾ ਮੇਲਾ ਗੋਪੀ ਕਾਹਨ, ਸਚ ਦੁਆਰੇ ਆਪ ਮਿਲਾਇੰਦਾ। ਮੇਲ ਮਿਲਾਵਾ ਸੀਤਾ ਰਾਮ, ਰਾਮ ਸੀਤਾ ਸੰਗ ਜੁੜਾਇੰਦਾ। ਸਾਚਾ ਦਰ ਸੋਹੇ ਭਗਵਾਨ, ਨਾਨਕ ਨਿਰਗੁਣ ਰਸਨਾ ਗਾਇੰਦਾ। ਗੋਬਿੰਦ ਨਿਉਂ ਨਿਉਂ ਕਰੇ ਪ੍ਰਨਾਮ, ਪੁਰਖ ਅਕਾਲ ਇਕ ਮਨਾਇੰਦਾ। ਕਲਜੁਗ ਅੰਤਮ ਮੇਟੇ ਅੰਧੇਰੀ ਸ਼ਾਮ, ਸਤਿਗੁਰ ਸਾਚਾ ਚੰਦ ਚੜ੍ਹਾਇੰਦਾ। ਸਾਚਾ ਨਗਰ ਖੇੜਾ ਵਸੇ ਗਰਾਮ, ਜਿਸ ਦਰ ਦੁਵਾਰੇ ਚਰਨ ਛੁਹਾਇੰਦਾ। ਹਰਿ ਹਰਿ ਦਰਸ ਗੁਰਮੁਖ ਵਿਰਲੇ ਪਾਣ, ਮਨਮੁਖ ਜੀਆਂ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਆਪਣੇ ਘਰ, ਘਰ ਆਪਣਾ ਆਪ ਸੁਹਾਇੰਦਾ।