G18L062 ੧੨ ਮਾਘ ੨੦੨੧ ਬਿਕ੍ਰਮੀ ਕਪੂਰ ਸਿੰਘ ਬਰਾੜ ਮੋਗਾ

ਜਹਾਨਾਂ ਭੱਜਾਂ ਵਾਹੋ ਦਾਹੀਆ। ਜੋਤ ਕਹੇ ਮੇਰਾ ਪਰਕਾਸ਼ ਓਸੇ ਦੀ ਖ਼ੁਸ਼ੀ ਵਿਚ ਚੜ੍ਹਨਾ, ਜੋ ਸਚ ਦਵਾਰੇ ਬੈਠਾ ਡੇਰਾ ਲਾਈਆ। ਚਾਰੇ ਕਹਿਣ ਅਸਾਂ ਮਿਲ ਕੇ ਇਕੋ ਢੋਲਾ ਪੜ੍ਹਨਾ, ਤੇਰਾ ਮੇਰਾ ਰਾਗ ਅਲਾਈਆ। ਸਤਿ ਸਤਿਵਾਦੀ ਹੋ ਕੇ ਖੇਲ ਕਰਨਾ, ਸਤਿ ਦਵਾਰੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਵਖਾਈਆ। ਜੋਤ ਕਹੇ ਮੈਂ ਵੇਖਿਆ ਜੋਤਾਂ ਦਾ ਮਾਲਕ, ਅਨਭਵ ਪਰਕਾਸ਼ ਕਰਾਈਆ । ਸ਼ਬਦ ਕਹੇ ਮੈਂ ਵੇਖਾਂ ਸਾਲਸ, ਜੋ ਹੁਕਮੇ ਅੰਦਰ ਮੇਰੀ ਸੇਵ ਲਗਾਈਆ। ਬ੍ਰਹਮ ਕਹੇ ਮੈਂ ਵੇਖਿਆ ਖ਼ਾਲਸ, ਪਾਰਬ੍ਰਹਮ ਪ੍ਰਭ ਇਕੋ ਨਜ਼ਰੀ ਆਈਆ । ਆਤਮ ਕਹੇ ਮੈਂ ਓਸੇ ਦੀ ਅਮਾਨਤ, ਜੋ ਹੁਕਮੇ ਅੰਦਰ ਖੇਲ ਰਿਹਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨ ਕਰਾਵਣਹਾਰ ਇਕ ਅਖਵਾਈਆ। ਆਤਮ ਕਹੇ ਮੇਰੀ ਨਹੀਂ ਕੋਈ ਮਰਜ਼ੀ, ਮਾਲਕ ਇਕੋ ਨਜ਼ਰੀ ਆਈਆ। ਬ੍ਰਹਮ ਕਹੇ ਮੈਂ ਤਨ ਵਜੂਦ ਹੰਢਾਏ ਕੋਟਨ ਫ਼ਰਜ਼ੀ, ਕੱਪੜ ਕਾਇਆ ਜਗਤ ਹੰਢਾਈਆ। ਸ਼ਬਦ ਕਹੇ ਮੈਂ ਸ੍ਰਿਸ਼ਟੀ ਕਾਰਨੇ ਬਣਿਆ ਰਿਹਾ ਗ਼ਰਜ਼ੀ, ਆਸਾ ਤ੍ਰਿਸ਼ਨਾ ਮਮਤਾ ਮੋਹ ਦਿਤੀ ਵਡਿਆਈਆ। ਜੋਤ ਕਹੇ ਮੈਂ ਬੇਸ਼ਕ ਘਰ ਘਰ ਰਹੀ ਬਲਦੀ, ਆਪਣਾ ਨੂਰ ਨਾ ਕਿਸੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਰਿਹਾ ਵਰਤਾਈਆ। ਜੋਤ ਕਹੇ ਮੇਰਾ ਪਰਕਾਸ਼ ਬਿਨ ਦੀਵੇ ਬਾਤੀ, ਘਟ ਘਟ ਸੋਭਾ ਪਾਈਆ। ਸ਼ਬਦ ਕਹੇ ਮੇਰੀ ਅਗੰਮੀ ਗਾਥੀ, ਬਿਨ ਅੱਖਰਾਂ ਕਰਾਂ ਪੜ੍ਹਾਈਆ। ਬ੍ਰਹਮ ਕਹੇ ਮੇਰਾ ਇਕੋ ਸਾਕੀ, ਜਿਸ ਨੇ ਪ੍ਰੇਮ ਪਿਆਲਾ ਦਿਤਾ ਪਿਲਾਈਆ। ਆਤਮ ਕਹੇ ਮੇਰਾ ਸਾਹਿਬ ਪੁਰਖ ਅਬਿਨਾਸ਼ੀ, ਅਬਗਤ ਨਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਆਤਮ ਕਹੇ ਮੈਂ ਭਾਗਾਂ ਭਰੀ, ਮਿਲੀ ਮਾਣ ਵਡਿਆਈਆ। ਬ੍ਰਹਮ ਕਹੇ ਸੁਲਖਣੀ ਘੜੀ, ਥਿਤ ਵਾਰ ਖ਼ੁਸ਼ੀ ਮਨਾਈਆ। ਸ਼ਬਦ ਕਹੇ ਅਨੋਖੀ ਝੜੀ, ਛਹਿਬਰ ਦਿਤੀ ਲਗਾਈਆ। ਜੋਤ ਕਹੇ ਹਰਿ ਕਿਰਪਾ ਕਰੀ, ਮਿਹਰ ਨਜ਼ਰ ਉਠਾਈਆ। ਚੌਹਾਂ ਮਿਲ ਕੇ ਇਕੋ ਤੁਕ ਅਨੋਖੀ ਪੜ੍ਹੀ, ਮੇਰਾ ਤੇਰਾ ਰਾਗ ਅਲਾਈਆ। ਬਿਨਾ ਭਗਤਾਂ ਹੋਰ ਦਵਾਰ ਕਦੇ ਨਾ ਖੜ੍ਹੀ, ਚੌਹਾਂ ਦਾ ਮੇਲਾ ਦੂਜੇ ਦਰ ਨਜ਼ਰ ਕੋਇ ਨਾ ਆਈਆ। ਬੇਸ਼ਕ ਤੇਰੀ ਖ਼ਲਕ ਖ਼ੁਦਾ ਬੜੀ, ਬੇਨਜ਼ੀਰ ਤੇਰੀ ਬੇਪਰਵਾਹੀਆ। ਸਚ ਸੁਣਾਈ ਤੈਨੂੰ ਖਰੀ, ਕਹਿ ਕੇ ਦਿਤਾ ਜਣਾਈਆ। ਬਿਨ ਸੰਤਾਂ ਸਾਨੂੰ ਕੋਈ ਨਾ ਰਿਹਾ ਵਰੀ, ਸਾਚਾ ਮੀਤ ਨਾ ਕੋਇ ਸਖ਼ਾਈਆ। ਗੁਰਮੁਖਾਂ ਅੰਦਰ ਆ ਕੇ ਅਸੀਂ ਕਰਮ ਕਾਂਡ ਤੋਂ ਹੁੰਦੇ ਬਰੀ, ਮਾਇਆ ਮਮਤਾ ਮੋਹ ਕਿਰਤੀ ਪ੍ਰਕਿਰਤੀ ਸੰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲੇਖਾ ਦੇਣਾ ਮੁਕਾਈਆ। ਆਤਮ ਕਹੇ ਮੈਂ ਵੇਖੀ ਤੇਰੀ ਜੁਗਤ, ਆਦਿ ਜੁਗਾਦੀ ਜਨ ਭਗਤਾਂ ਮੇਲ ਮਿਲਾਈਆ। ਬ੍ਰਹਮ ਕਹੇ ਤੂੰ ਤਾਰਨਹਾਰਾ ਮੁਫ਼ਤ, ਕਰਤੇ ਕ਼ੀਮਤ ਨਾ ਕੋਇ ਲਗਾਈਆ । ਸ਼ਬਦ ਕਹੇ ਤੂੰ ਕਦੇ ਨਹੀਂ ਹੋਇਆ ਸੁਸਤ, ਹੋਕਾ ਮੇਰਾ ਘਰ ਘਰ ਦਏਂ ਜਣਾਈਆ। ਜੋਤ ਕਹੇ ਮੇਰਾ ਪਰਕਾਸ਼ ਕਰੇਂ ਅਰਸ਼ ਕੁਰਸ਼, ਦੋ ਜਹਾਨਾਂ ਸਚ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲੈਣਾ ਮਿਲਾਈਆ। ਜੋਤ ਸ਼ਬਦ ਕਹੇ ਸਾਡਾ ਹੋਇਆ ਮਿਲਾਪ, ਮਿਲ ਕੇ ਖ਼ੁਸ਼ੀ ਮਨਾਈਆ। ਆਤਮ ਬ੍ਰਹਮ ਕਹੇ ਮੇਰਾ ਇਕੋ ਸਾਥ, ਸਗਲਾ ਨਜ਼ਰੀ ਆਈਆ। ਚਾਰੋਂ ਮਿਲ ਕੇ ਸੁਣਾਈ ਇਕ ਆਵਾਜ਼, ਸੋਹੰ ਢੋਲਾ ਗਾਈਆ । ਨਾ ਕੋਈ ਪਰਦਾ ਨਾ ਕੋਈ ਰਾਜ਼, ਓਹਲਾ ਨਾ ਕੋਇ ਵਖਾਈਆ। ਵਜੇ ਵਧਾਈ ਪ੍ਰਿਥਮੀ ਆਕਾਸ਼, ਗਗਨ ਮੰਡਲ ਖ਼ੁਸ਼ੀ ਜਣਾਈਆ। ਸਾਰੇ ਤੱਕਣ ਇਹ ਕਿੱਥੇ ਬਣਿਆ ਸਾਥ, ਕਵਣ ਦਵਾਰ ਨਜ਼ਰੀ ਆਈਆ। ਸ਼ਬਦ ਨੇ ਕਿਹਾ ਇਹ ਮੇਲਾ ਭਗਤਾਂ ਹਾਟ, ਗੁਰਮੁਖਾਂ ਰੰਗ ਰੰਗਾਈਆ। ਚੌਹਾਂ ਦੀ ਹੋ ਗਈ ਇਕੋ ਜ਼ਾਤ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਸਾਚਾ ਮਾਲਕ ਮਿਲਿਆ ਆਪ, ਪਤਿਪਰਮੇਸ਼ਵਰ ਬੇਪਰਵਾਹੀਆ। ਏਥੇ ਕਰਨ ਕੀ ਪੰਜ ਬਦਮਾਸ਼, ਚੋਰ ਯਾਰ ਰਹਿਣ ਕੋਇ ਨਾ ਪਾਈਆ। ਆਤਮ ਕਹੇ ਮੈਂ ਓਸ ਦਾ ਕਰ ਲਿਆ ਜਾਪ, ਜਿਸ ਮੇਰੀ ਬਣਤ ਬਣਾਈਆ। ਬ੍ਰਹਮ ਕਹੇ ਮੈਂ ਓਸ ਨੂੰ ਆਖਿਆ ਬਾਪ, ਪਿਤਾ ਪੁਰਖ ਅਕਾਲ ਨਜ਼ਰੀ ਆਈਆ। ਸ਼ਬਦ ਕਹੇ ਮਿਟ ਗਏ ਸਰਬ ਰੋਗ ਸੰਤਾਪ, ਦੁਖ ਦਰਦ ਰਿਹਾ ਨਾ ਰਾਈਆ। ਜੋਤ ਕਹੇ ਜਨ ਭਗਤੋ ਮੇਰਾ ਤੁਹਾਡੇ ਘਰ ਘਰ ਹੋਣਾ ਪਰਕਾਸ਼, ਅੰਧ ਅੰਧੇਰਾ ਦਿਆਂ ਗਵਾਈਆ । ਧੀਰਜ ਨਾਲ ਬੰਧਾਵਾਂ ਵਿਸ਼ਵਾਸ, ਮਨ ਮਮਤਾ ਦੂਰ ਕਰਾਈਆ। ਅਗਲੀ ਹੋਰ ਪੂਰੀ ਕਰਾਵਾਂ ਖ਼ਾਹਸ਼, ਸਚ ਖ਼ਸੂਸੀਅਤ ਦਿਆਂ ਜਣਾਈਆ। ਜਿਹੜੀ ਵਸਤ ਕਿਸੇ ਨੂੰ ਲੱਭਿਆਂ ਨਾ ਆਵੇ ਹਾਥ, ਨੌਂ ਖੰਡ ਪ੍ਰਿਥਮੀ ਸੱਤ ਦੀਪ ਭੱਜਣ ਵਾਹੋ ਦਾਹੀਆ। ਜਿਸ ਦੇ ਕਾਰਨ ਪੂਜਾ ਸਿਮਰਨ ਹੁੰਦਾ ਪਾਠ, ਰਾਗਾਂ ਨਾਦਾਂ ਢੋਲੇ ਗਾਈਆ। ਸੋ ਸਵਾਮੀ ਹੋ ਕੇ ਦਰਸ ਕਰਾਏ ਸਾਖ਼ਿਆਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਦਇਆ ਕਮਾਈਆ।