Granth 02 Likhat 009: 15 Sawan 2009 Bikarmi Meeruth Chhauni

੧੫ ਸਾਵਣ ੨੦੦੯ ਬਿਕ੍ਰਮੀ ਮੇਰਠ ਛਾਉਣੀ
ਸਚਖੰਡ ਸਚ ਅਕਾਰਾ। ਏਕਾ ਜੋਤ ਆਪ ਨਿਰੰਕਾਰਾ। ਸਚਖੰਡ ਰੂਪ ਅਪਾਰਾ। ਜੋਤ ਸਰੂਪੀ ਦਿਸੇ ਗਿਰਧਾਰਾ। ਜੋਤ ਸਰੂਪ ਆਪ ਨਿਰਾਹਾਰਾ। ਏਕਾ ਇਕ ਏਕਾ ਇਕ ਓਅੰਕਾਰਾ। ਏਕਾ ਏਕੰਕਾਰਾ। ਜੋਤ ਸਰੂਪੀ ਲੋਕ ਤੀਨ ਪਸਾਰਾ। ਅਲਖ ਅਗੋਚਰ ਅਗੰਮ ਅਪਾਰਾ। ਆਪ ਆਪਣਾ ਰੱਖੇ ਅਧਾਰਾ। ਮਾਤ ਜੋਤ ਪਰਗਟਾਏ ਆਏ ਵਾਰੋ ਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਸਚਖੰਡ ਸਚ ਦਵਾਰਾ। ਗੁਰ ਸਾਚੇ ਕਾ ਸਚ ਪਸਾਰਾ। ਏਕਾ ਆਪ ਏਕਾ ਕਰੇ ਅਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਨਿਰੰਜਣ ਨਰਾਇਣ ਨਰ ਅਵਤਾਰਾ। ਸਚਖੰਡ ਸਚ ਵਰਤੰਤ। ਏਕਾ ਜੋਤ ਜਗੇ ਪ੍ਰਭ ਭਗਵੰਤ। ਗੁਰਮੁਖ ਵਿਰਲੇ ਮਾਤ ਵਸਾਏ ਪ੍ਰਭ ਸਾਚਾ ਸੰਤ। ਬੈਠੇ ਆਪ ਅਡੋਲ ਸਦ ਸਦਾ ਇਕੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਨਿਰੰਜਣ ਭੇਵ ਨਾ ਜਾਣੇ ਕੋਈ ਜੀਵ ਜੰਤ। ਜੋਤ ਨਿਰੰਜਣ ਮਾਤ ਅਕਾਰੇ। ਨਿਹਕਲੰਕ ਕਲ ਜਾਮਾ ਧਾਰੇ। ਘਨਕਪੁਰੀ ਕਰੇ ਉਜਿਆਰੇ। ਲਿਖਾਵੇ ਸ਼ਬਦ ਅਗੰਮ ਅਪਾਰੇ। ਅਚਰਜ ਖੇਲ ਪਾਰਬ੍ਰਹਮ ਨਿਆਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਖੇਲ ਰਚਾਵੇ, ਸੁਰਤ ਸ਼ਬਦ ਦਵਾਵੇ, ਗੁਰਸਿਖ ਜਗਾਵੇ ਦੇਵੇ ਸ਼ਬਦ ਹੁਲਾਰੇ। ਸ਼ਬਦ ਹੁਲਾਰਾ ਆਪੇ ਦੀਆ। ਗੁਰਸਿਖ ਆਤਮ ਜੋਤ ਪ੍ਰਭ ਜਗਾਇਆ ਦੀਆ। ਪ੍ਰਭ ਸਾਚੇ ਕਾ ਸਾਚਾ ਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਚ ਉਪਜਾਏ ਜਗਤ ਵਰਤਾਏ ਸੋਹੰ ਨਾਮ ਝੋਲੀ ਪਾਏ ਸਤਿਜੁਗ ਰਖਾਈ ਸਾਚੀ ਨੀਆ। ਸਤਿਜੁਗ ਸਾਚਾ ਸਤਿ ਲਗਾਵਣਾ। ਆਪਣਾ ਕਰਮ ਪ੍ਰਭ ਆਪ ਕਰਾਵਣਾ। ਸਾਚਾ ਧਰਮ ਮਾਤ ਚਲਾਵਣਾ। ਕਲਜੁਗ ਕੂੜਾ ਅੰਤ ਮਿਟਾਵਣਾ। ਬੇਮੁਖ ਕਲਜੁਗ ਜੀਵ ਮੂੜਾਂ, ਪ੍ਰਭ ਗੂੜੀ ਨੀਂਦ ਸੁਲਾਵਣਾ। ਗੁਰਸਿਖਾਂ ਦੇਵੇ ਪ੍ਰਭ ਚਰਨ ਧੂੜ, ਦਰਸ ਅਮੋਘ ਪ੍ਰਭ ਆਪ ਦਿਖਾਵਣਾ। ਆਤਮ ਰੰਗ ਚੜ੍ਹਾਏ ਗੂੜ੍ਹੋ ਗੂੜ੍ਹ, ਨਿਹਕਲੰਕ ਪ੍ਰਭ ਸਾਚਾ ਪਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਵਿਚ ਮਾਤ ਜੋਤ ਸਰੂਪੀ ਅਚਰਜ ਖੇਲ ਆਪ ਵਰਤਾਵਣਾ। ਅਚਰਜ ਖੇਲ ਆਪ ਵਰਤਾਏ। ਜੋਤ ਸਰੂਪੀ ਜਾਮਾ ਪਾਏ। ਸ੍ਰਿਸ਼ਟ ਸਬਾਈ ਪ੍ਰਭ ਭੁਲਾਏ। ਗੁਰਮੁਖ ਸਾਚੇ ਕਵਲ ਨਭ ਅੰਮ੍ਰਿਤ ਬੂੰਦ ਮੁਖ ਚੁਆਏ। ਦੇਵੇ ਦਰਸ ਪਰਗਟ ਜੋਤ ਸਾਚਾ ਕਰਮ ਅੰਤਕਾਲ ਪ੍ਰਭ ਆਪ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਵਿੱਚ ਮਾਤ ਦੇ ਆਏ। ਜੋਤ ਸਰੂਪ ਪ੍ਰਭ ਜਾਮਾ ਧਰਿਆ। ਗੁਰਮੁਖ ਵਿਰਲੇ ਕਲਜੁਗ ਵਰਿਆ। ਬੇਮੁਖ ਦਰ ਤੇ ਆਏ ਡਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਰ ਉਤਾਰੇ ਜਨਮ ਸਵਾਰੇ ਜੋ ਜਨ ਸਰਨੀ ਪਰਿਆ। ਸਾਚੇ ਪ੍ਰਭ ਸਾਚੀ ਸਰਨ। ਗੁਰਮੁਖ ਸਾਚੇ ਕਲਜੁਗ ਤਰਨ। ਬੇਮੁਖ ਕਲਜੁਗ ਅੰਤਮ ਅੰਤ ਮਾਨਸ ਜਨਮ ਹਰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਜੋਤ ਪਰਗਟਾਈ ਸ੍ਰਿਸ਼ਟ ਭੁਲਾਈ ਗੁਰਸਿਖ ਵਧਾਈ ਦੇਵੇ ਵਡਿਆਈ ਦਰ ਦਰ ਦਰ ਪ੍ਰਭ ਮਾਣ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਪਰਗਟ ਜੋਤ ਗੁਰਮੁਖ ਸਾਚੇ ਤੇਰਾ ਹੋਏ ਆਪ ਸਹਾਈ। ਸਾਚਾ ਪ੍ਰਭ ਸਦਾ ਸਹਾਇਆ। ਆਵਣ ਜਾਵਣ ਖੇਲ ਰਚਾਇਆ। ਪਤਤ ਪਾਵਨ ਆਪ ਅਖਵਾਇਆ। ਬਾਵਨ ਰੂਪ ਜਿਉਂ ਭੇਖ ਵਟਾਇਆ। ਗੁਰਮੁਖ ਸਾਚੇ ਤੇਰੇ ਆਤਮ ਅੰਮ੍ਰਿਤ ਮੇਘ ਪ੍ਰਭ ਸਾਵਣ ਆਪ ਵਰਸਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪਰਗਟ ਜੋਤ ਨਿਹਕਲੰਕ ਕਲ ਜਾਮਾ ਪਾਇਆ। ਜੋਤ ਸਰੂਪੀ ਜਾਮਾ ਧਰ। ਅਚਰਜ ਖੇਲ ਕਰੇ ਅਵਤਾਰ ਨਰ। ਗੁਰਮੁਖਾਂ ਭਉ ਚੁਕਾਏ ਨਾ ਆਏ ਡਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਕਲਜੁਗ ਲਿਆ ਵਰ। ਸਾਚਾ ਪ੍ਰਭ ਜਿਸ ਜਨ ਵਰਿਆ। ਮਾਨਸ ਜਨਮ ਕਲਜੁਗ ਹਰਿਆ। ਪੂਰਨ ਕਰਮ ਪ੍ਰਭ ਸਰਨੀ ਪਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਸ ਦਿਖਾਏ ਤਰਸ ਮਿਟਾਏ ਤਰਸ ਕਮਾਏ ਗੁਰਮੁਖ ਸਾਚੇ ਤੇਰੇ ਦਰ ਦਰਬਾਨ ਪ੍ਰਭ ਸਾਚਾ ਖੜਿਆ। ਆਏ ਚਲ ਦਰ ਦਵਾਰ। ਧਰੇ ਜੋਤ ਇਕ ਕਰਤਾਰ। ਗੁਰਮੁਖ ਸਾਚੇ ਪੂਰਬ ਕਰਮ ਵਿਚਾਰ। ਨਿਹਕਲੰਕ ਘਰ ਆਇਆ, ਮੂਰਖ ਮੁਗਧ ਨਾ ਕਰਨ ਵਿਚਾਰ। ਭਰਮ ਭੁਲੇਖੇ ਆਪ ਭੁਲਾਇਆ, ਬੇਮੁਖਾਂ ਦਰ ਦੇ ਦੁਰਕਾਰ। ਕਲਜੁਗ ਜੀਵਾਂ ਪ੍ਰਭ ਰੁਲਾਇਆ, ਆਪਣਾ ਆਪ ਆਪ ਭੁਲਾਇਆ, ਗੂੜ੍ਹੀ ਨੀਂਦ ਆਪ ਸੁਲਾਇਆ, ਮਦਿਰਾ ਮਾਸ ਕਰਨ ਅਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਅੰਤਮ ਅੰਤਕਾਲ ਕਲਜੁਗ ਕਰੇ ਸਰਬ ਖੁਆਰ। ਕਲਜੁਗ ਅੰਤਮ ਹੋਏ ਖੁਆਰੀ। ਆਇਆ ਕਲ ਪ੍ਰਭ ਨਿਰੰਕਾਰੀ। ਜਾਮਾ ਧਾਰੇ ਭਗਤ ਅਧਾਰੀ ਦੁਸ਼ਟ ਸੰਘਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਚਲਾਏ ਬੇਮੁਖ ਖਪਾਏ ਆਪ ਉਠਾਏ ਖੰਡਾ ਦੋ ਧਾਰੀ। ਸੋਹੰ ਖੰਡਾ ਸਾਚੀ ਧਾਰਾ। ਕਲਜੁਗ ਜੀਆਂ ਕਰੇ ਖੁਆਰਾ। ਬੇਮੁਖਾਂ ਆਤਮ ਲਾਇਆ ਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਮਿਟਾਏ ਕੋਈ ਰਹਿਣ ਨਾ ਪਾਏ ਵਿਚ ਮਾਤ ਦੁਸ਼ਟ ਦੁਰਾਚਾਰਾ। ਦੁਸ਼ਟ ਦੁਰਾਚਾਰ ਪ੍ਰਭ ਦਰ ਖੁਆਰ। ਦਰ ਦਰ ਬਿਲਲਾਇਣ ਹੋਇਣ ਖੁਆਰ। ਆਪਣਾ ਆਪ ਜੀਵ ਨਾ ਪਾਇਣ, ਭੁੱਲਿਆ ਪ੍ਰਭ ਸਾਚਾ ਕਰਤਾਰ। ਅੰਤਕਾਲ ਕਲ ਖਾਲੀ ਹੱਥ ਜਾਇਣ, ਕੋਈ ਨਾ ਹੋਏ ਅੰਤ ਸਹਾਰ। ਗੁਰਮੁਖ ਸਾਚੇ ਸਾਚੇ ਦਰ ਆਇਣ, ਦੇਵੇ ਦਰਸ ਪਰਗਟ ਜੋਤ ਜੋਤ ਸਰੂਪ ਆਪ ਨਿਰੰਕਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖ ਸਾਚੇ ਤੇਰਾ ਬੇੜਾ ਕਰ ਜਾਏ ਪਾਰ। ਸਤਿਗੁਰ ਸਾਚਾ ਬੇੜਾ ਬੰਨ੍ਹ। ਸੋਹੰ ਸ਼ਬਦ ਸੁਣਾਵੇ ਕੰਨ। ਗੁਰਮੁਖ ਸਾਚੇ ਆਪ ਤਰਾਏ ਚਰਨ ਲਗਾਏ ਜਗਤ ਵਡਿਆਏ, ਸੋਹੰ ਸ਼ਬਦ ਸੁਣਾਏ ਕੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਵਡ ਦਇਆ ਕਮਾਏ, ਗੁਰਸਿਖ ਸਾਚੇ ਤੇਰੀ ਆਤਮ ਜਾਏ ਮੰਨ। ਗੁਰਮੁਖ ਸਾਚਾ ਆਪ ਬਣਾਏ। ਗੁਰਮੁਖ ਸਾਚਾ ਆਪ ਤਰਾਏ। ਗੁਰਮੁਖ ਸਾਚਾ ਆਪ ਵਡਿਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਵਿਚ ਸਮਾਏ। ਗੁਰਮੁਖ ਸਾਚੇ ਸਚ ਘਰ ਪਾਇਆ। ਗੁਰਮੁਖ ਸਾਚੇ ਪ੍ਰਭ ਡੇਰਾ ਲਾਇਆ। ਗੁਰਮੁਖ ਸਾਚੇ ਦਰ ਦਰਬਾਨ ਬਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਚੌਥੇ ਜੁਗ ਸਵਰਨ ਮਾਣ ਦਵਾਇਆ। ਗੁਰਸਿਖ ਤੇਰੀ ਧੰਨ ਕਮਾਈ, ਦਰ ਸਾਚੇ ਪ੍ਰਭ ਸੇਵ ਕਮਾਈ। ਗੁਰਸਿਖ ਤੇਰੀ ਧੰਨ ਕਮਾਈ, ਸਾਚੀ ਧੁਨ ਆਪ ਉਪਜਾਈ। ਗੁਰਸਿਖ ਤੇਰੀ ਧੰਨ ਕਮਾਈ, ਜੋਤ ਸਰੂਪ ਪਰਗਟ ਜੋਤ ਆਤਮ ਜੋਤ ਕਰੇ ਰੁਸ਼ਨਾਈ। ਗੁਰਸਿਖ ਤੇਰੀ ਧੰਨ ਕਮਾਈ, ਏਕਾ ਧੁਨ ਸਾਚੀ ਅਨਹਦ ਆਪ ਉਪਜਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਦੇਵੇ ਵਡਿਆਈ। ਮਾਤਲੋਕ ਪ੍ਰਭ ਵਡਿਆਏ। ਆਪ ਆਪਣੀ ਦਇਆ ਕਮਾਏ। ਗੁਰਮੁਖ ਸਾਚੇ ਚਰਨ ਲਗਾਏ। ਹਰਨ ਫਰਨ ਪ੍ਰਭ ਆਪ ਖੁਲ੍ਹਾਏ। ਤਾਰਨ ਤਰਨ ਆਪ ਅਖਵਾਏ। ਮਰਨ ਡਰਨ ਭਉ ਚੁਕਾਏ। ਏਕਾ ਚਰਨ ਜਨ ਓਟ ਰਖਾਏ। ਸੋਹੰ ਸ਼ਬਦ ਚੋਟ ਪ੍ਰਭ ਆਪ ਲਗਾਏ। ਹਉਮੇ ਕੱਢੇ ਆਤਮ ਖੋਟ, ਜੋ ਜਨ ਚਰਨੀ ਆਏ। ਕਲਜੁਗ ਜੀਵ ਆਲਣਿਓ ਡਿਗੇ ਬੋਟ, ਕਲਜੁਗ ਨਾ ਕੋਈ ਫੇਰ ਟਿਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਨਿਹਕਲੰਕ ਜੋਤ ਸਰੂਪੀ ਜਾਮਾ ਪਾਏ। ਜੋਤ ਸਰੂਪੀ ਜਾਮਾ ਪਾਇਆ। ਕਲਜੁਗ ਜੀਆਂ ਭਰਮ ਭੁਲਾਇਆ। ਬੇਮੁਖਾਂ ਪ੍ਰਭ ਦਿਸ ਨਾ ਆਇਆ। ਗੁਰਸਿਖਾਂ ਉਤਾਰੇ ਆਤਮ ਭੁੱਖ, ਪਰਗਟ ਹੋਏ ਦਰਸ ਦਿਖਾਇਆ। ਸੁਫਲ ਕਰਾਈ ਮਾਤ ਕੁੱਖ, ਨਿਹਕਲੰਕ ਜਿਸ ਚਰਨੀ ਸੀਸ ਝੁਕਾਇਆ। ਨਿਹਕਲੰਕ ਕਲ ਜਾਮਾ ਧਾਰਿਆ। ਜੋਤ ਸਰੂਪੀ ਭੇਖ ਵਟਾ ਰਿਹਾ। ਵਡ ਵਡ ਵਡ ਆਪ ਅਖਵਾ ਰਿਹਾ। ਬਿਨ ਰੰਗ ਰੂਪ ਗੁਰਸਿਖ ਸਮਾ ਰਿਹਾ। ਵਿਚ ਅੰਧ ਕੂਪ ਜੋਤ ਜਗਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪਰਗਟ ਜੋਤ ਗੁਰਮੁਖ ਸਾਚੇ ਸਵਛ ਸਰੂਪ ਪ੍ਰਭ ਦਰਸ ਦਿਖਾ ਰਿਹਾ। ਗੁਰ ਪੂਰਾ ਰੰਗ ਅਨੂਪਾ। ਗੁਰ ਪੂਰਾ ਸਤਿ ਸਰੂਪਾ। ਗੁਰ ਪੂਰਾ ਨਾ ਦਿਸੇ ਰੰਗ ਰੂਪਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਜਾਣੇ ਰੂਪਾ। ਆਪਣਾ ਆਪ ਆਪੇ ਜਾਣੇ। ਕਲਜੁਗ ਜੀਵ ਨਾ ਕੋਇ ਪਛਾਣੇ। ਮਦਿਰਾ ਮਾਸੀ ਹੋਏ ਅੰਞਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਕਲ ਪਰਗਟ ਜੋਤ ਸੋਹੰ ਸ਼ਬਦ ਚਲਾਏ ਬਾਣੇ। ਸੋਹੰ ਸ਼ਬਦ ਬਾਣ ਚਲਾਏ। ਜਗਤ ਮਾਣ ਸਰਬ ਗਵਾਏ। ਏਕਾ ਆਣ ਆਪ ਰਖਾਏ। ਕਲਜੁਗ ਝੂਠੀ ਕਾਣ ਸਰਬ ਚੁਕਾਏ। ਏਕਾ ਬਖ਼ਸ਼ੇ ਚਰਨ ਧਿਆਨ, ਕਾਹਨ ਘਨਈਆ ਜੋਤ ਪਰਗਟਾਏ। ਗੁਰਮੁਖ ਵਿਰਲੇ ਚਰਨੀ ਡਿਗੇ ਆਣ, ਜਿਸ ਆਤਮ ਜੋਤ ਪ੍ਰਭ ਜਗਾਏ। ਬੇਮੁਖਾਂ ਕਲ ਆਈ ਹਾਣ, ਪ੍ਰਭ ਸਾਚਾ ਨਜ਼ਰ ਨਾ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਛਲ ਅਛੱਲ ਛਲ ਕਰ ਸਰਬ ਭੁਲਾਏ। ਆਪ ਭੁਲਾਇਆ ਆਪ ਡੁਲਾਇਆ। ਆਪ ਤੁਲਾਇਆ ਆਪਣਾ ਆਪ, ਕਲਜੁਗ ਜੀਵਾਂ ਅੰਤਮ ਅੰਤ ਆਪਣਾ ਆਪ ਗਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਨਿਹਕਲੰਕ ਅੰਤਮ ਦੇ ਸਜ਼ਾਇਆ। ਅੰਤਮ ਅੰਤ ਆਪ ਪ੍ਰਭ ਆਏ। ਸਾਚਾ ਕੰਤ ਜੋਤ ਪਰਗਟਾਏ। ਮਾਇਆ ਬੇਅੰਤ ਜਗਤ ਵਿਚ ਪਾਏ। ਝੂਠੇ ਜੀਵ ਜੰਤ ਪ੍ਰਭ ਸਰਬ ਭੁਲਾਏ। ਗੁਰਮੁਖ ਸਾਚੇ ਸੰਤ ਸੁਰਤ ਸ਼ਬਦ ਪ੍ਰਭ ਆਪ ਜਗਾਏ। ਬੈਠੇ ਅਡੋਲ ਆਪ ਇਕੰਤ, ਨਿਹਕਲੰਕ ਕਲ ਜਾਮਾ ਪਾਏ। ਪ੍ਰਭ ਕੀ ਮਾਇਆ ਬੜੀ ਬੇਅੰਤ, ਜੋਤ ਸਰੂਪੀ ਕਲ ਖੇਲ ਵਰਤਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਇਕੰਤ ਮਹਿੰਮਾ ਗਣੀ ਨਾ ਜਾਏ। ਸੁਰਤ ਸ਼ਬਦ ਮੇਲ ਮਿਲਾਏ। ਸੁਰਤ ਸ਼ਬਦ ਪ੍ਰਭ ਆਪ ਜਗਾਏ। ਸੁਰਤ ਸ਼ਬਦ ਗੁਰਸਿਖ ਉਠਾਏ। ਸੁਰਤ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਏ। ਸੁਰਤ ਸ਼ਬਦ ਦੇਵੇ ਗਿਆਨਾ। ਸੁਰਤ ਸ਼ਬਦ ਉਪਜਾਵੇ ਪ੍ਰਭ ਭਗਵਾਨਾ। ਸੁਰਤ ਸ਼ਬਦ ਦੇਵੇ ਗੁਣਵੰਤ ਗੁਣ ਨਿਧਾਨਾ, ਸੁਰਤ ਸ਼ਬਦ ਗੁਰਮੁਖ ਜਾਣੇ। ਪ੍ਰਭ ਦਰ ਮਾਣੇ ਹੋਏ ਸੁਘੜ ਸਿਆਣੇ। ਆਤਮ ਜੋਤ ਜਗਾਵੇ ਪ੍ਰਭ ਮਹਾਨਾ, ਕਲਜੁਗ ਜੀਵ ਹੋਏ ਅੰਞਾਣੇ। ਮਦਿਰਾ ਮਾਸ ਰਸਨ ਲੁਭਾਣੇ। ਅੰਤਕਾਲ ਕਲਜੁਗ ਭੁੰਨੇ ਜਿਉਂ ਭਠਿਆਲੇ ਦਾਣੇ। ਗੁਰਸਿਖਾਂ ਉਪਜਾਏ ਏਕਾ ਸ਼ਬਦ ਧੁਨ, ਬਾਂਹੋਂ ਪਕੜ ਪ੍ਰਭ ਆਪ ਉਠਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜੋਤ ਪਰਗਟਾਏ ਤਖ਼ਤੋਂ ਲਾਹੇ ਰਾਜੇ ਰਾਣੇ। ਰਾਜਾ ਰਾਣਾ ਤਖ਼ਤੋਂ ਲਾਹੇ। ਜੋਤ ਸਰੂਪੀ ਸ਼ਬਦ ਲਿਖਾਏ। ਲਿਖਿਆ ਲੇਖ ਮਿਟ ਨਾ ਜਾਏ। ਏਕਾ ਓਟ ਆਪ ਰਹਿ ਜਾਏ। ਸ੍ਰਿਸ਼ਟ ਸਬਾਈ ਜੁਗੋ ਜੁਗ ਪ੍ਰਭ ਸਾਚਾ ਦੇ ਖਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਨਿਹਕਲੰਕ ਕਲ ਨਾਉਂ ਧਰਾਏ। ਸਾਚੇ ਪ੍ਰਭ ਸਚ ਕਰਮ ਕਮਾਣਾ। ਜੋਤ ਸਰੂਪੀ ਭੇਖ ਵਟਾਣਾ। ਆਪਣਾ ਆਪ ਜਗਤ ਛੁਪਾਣਾ। ਤਖ਼ਤੋਂ ਲਾਹੇ ਰਾਜਾ ਰਾਣਾ। ਏਕਾ ਆਣ ਆਪ ਰਖਾਣਾ। ਸੋਹੰ ਚਲਾਏ ਸਾਚਾ ਬਾਣਾ। ਵਰਨ ਚਾਰ ਪ੍ਰਭ ਸਰਨ ਲਗਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਕਲਜੁਗ ਅੰਤਮ ਆਪ ਕਰਾਣਾ। ਚਾਰ ਵਰਨ ਸਰਨ ਲਗਾਏ। ਵਰਨ ਬਰਨ ਮੇਟ ਮਿਟਾਏ। ਏਕਾ ਸਰਨ ਨਿਹਕਲੰਕ ਆਪਣੀ ਆਪ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਪਰਗਟ ਜੋਤ ਕਲਜੁਗ ਨਿਹਕਲੰਕ ਕਲ ਨਾਉਂ ਧਰਾਏ। ਚਾਰ ਵਰਨ ਇਕ ਕਰਾਣਾ। ਊਚ ਨੀਚ ਪ੍ਰਭ ਮੇਟ ਮਿਟਾਣਾ। ਵੇਖਾ ਵੇਖ ਜਗਤ ਭੁਲਾਣਾ। ਗੁਰਮੁਖ ਸਾਚੇ ਪ੍ਰਭ ਲਿਖੇ ਲੇਖ, ਸਤਿਜੁਗ ਸਾਚਾ ਦੀਪਕ ਆਪ ਜਗਾਣਾ। ਪ੍ਰਭ ਅਬਿਨਾਸ਼ੀ ਨੇਤਰ ਪੇਖ, ਆਤਮ ਸੰਸਾ ਰੋਗ ਮਿਟਾਣਾ। ਜੋਤ ਸਰੂਪੀ ਕੀਆ ਭੇਖ, ਨਿਹਕਲੰਕ ਕਲ ਪਹਰਿਆ ਬਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਨਾਮ ਧਰਾਣਾ। ਇਕ ਆਪਣਾ ਨਾਂਓ ਧਰਾਏ। ਦੇਹ ਤਜਾਏ ਜੋਤ ਸਰੂਪੀ ਜੋਤ ਸਮਾਏ। ਜੋਤੋ ਜੋਤ ਜੋਤ ਆਪ ਪਰਗਟਾਏ। ਏਕਾ ਜੋਤ ਏਕਾ ਗੋਤ ਆਪ ਹੋ ਜਾਏ। ਗੁਰਮੁਖ ਸਾਚੇ ਖੋਲ੍ਹੇ ਸੋਤ, ਜੋਤ ਸਰੂਪੀ ਦਰਸ ਦਿਖਾਏ। ਆਤਮ ਮੈਲ ਦੁਰਮਤ ਧੋਤ, ਪ੍ਰਭ ਸਾਚੇ ਦਾ ਦਰਸ਼ਨ ਪਾਏ। ਆਤਮ ਜਗੇ ਨਿਰਮਲ ਜੋਤ, ਜਿਸ ਜਨ ਦਇਆ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੇ ਹਿਰਦੇ ਵਿਚ ਸਮਾਏ। ਜੋਤ ਸਰੂਪੀ ਵਿਚ ਸਮਾਇਆ। ਆਪ ਆਪਣਾ ਵਿਚ ਟਿਕਾਇਆ। ਕਲਜੁਗ ਜੀਆਂ ਭਰਮ ਭੁਲੇਖੇ ਆਪ ਭੁਲਾਇਆ। ਜੋ ਜਨ ਰਹੇ ਵੇਖਾ ਵੇਖੇ, ਪ੍ਰਭ ਅਬਿਨਾਸ਼ੀ ਦਿਸ ਨਾ ਆਇਆ। ਮਾਨਸ ਜਨਮ ਲਗਾਏ ਲੇਖੇ, ਜੋ ਜਨ ਸਰਨਾਈ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਖ ਵਟਾਇਆ। ਭੇਖ ਵਟਾਏ ਭੇਖਾ ਧਾਰੀ। ਜਗਤ ਡੁਲਾਏ ਆਪ ਗਿਰਧਾਰੀ। ਜਗਤ ਵਡਿਆਏ ਸ਼ਬਦ ਅਧਾਰੀ। ਗੁਰਮੁਖ ਜਗਾਏ ਸੋਹੰ ਸ਼ਬਦ ਦੇ ਭੰਡਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਜਗਾਏ ਅੰਧ ਅੰਧਿਆਰ ਮਿਟਾਏ ਨਿਹਕਲੰਕ ਨਰਾਇਣ ਨਰ ਅਵਤਾਰੀ। ਅੰਧ ਅੰਧੇਰ ਗੁਰਸਿਖ ਮਿਟਾਵਣਾ। ਸੰਞ ਸਵੇਰ ਇਕ ਕਰਾਵਣਾ। ਇਕ ਦੀਪਕ ਜੋਤ ਜਗਾਵਣਾ। ਵਡ ਵਡ ਸਮੀਪ ਪ੍ਰਭ ਵਿਚ ਸਮਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਆਪ ਕਰਾਵਣਾ। ਸਾਚਾ ਪ੍ਰਭ ਸਾਚਾ ਕਰਮਾ। ਪ੍ਰਭ ਸਾਚੇ ਕਾ ਸਾਚਾ ਧਰਮਾ। ਗੁਰਮੁਖ ਸਾਚੇ ਚਰਨ ਲਾਗ, ਆਪ ਸਵਾਰੇ ਆਪਣਾ ਜਨਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਪਰਗਟਾਏ ਲੇਖ ਲਿਖਾਏ ਗੁਰਮੁਖ ਸਾਚੇ ਕਰਮਾ। ਸਾਚਾ ਕਰਮ ਆਪ ਕਰਾਏ। ਲਿਖਿਆ ਲੇਖ ਪ੍ਰਭ ਮਿਟਾਏ। ਬਿਧਨਾ ਲੇਖ ਜੋ ਰਹੀ ਲਿਖਾਏ। ਅਲਖ ਅਲੇਖ ਨਾ ਲਿਖਿਆ ਜਾਏ। ਵੇਖਾ ਵੇਖ ਜਗਤ ਭੁਲਾਏ। ਦੇਖੇ ਆਪ ਨਾ ਦੇਖਿਆ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕ੍ਰਿਸ਼ਨਾ ਕਲ ਮਾਤਲੋਕ ਕਲ ਜਾਮਾ ਪਾਏ। ਕਲਜੁਗ ਤੇਰਾ ਹੋਏ ਅੰਤ। ਜੋਤ ਪਰਗਟਾਏ ਪ੍ਰਭ ਭਗਵੰਤ। ਚਾਰ ਕੁੰਟ ਬਿਲਲਾਇਣ ਸਰਬ ਜੀਵ ਜੰਤ। ਨੀਰ ਤਰਸਾਏ ਕੋਈ ਥਾਂ ਨਾ ਪਾਏ, ਪੈ ਜਾਏ ਦੁਹਾਏ ਨਾ ਕੋਈ ਧੀਰ ਧਰਾਏ ਚੀਰ ਲੁਹਾਏ ਬੈਠੇ ਅਡੋਲ ਆਪ ਇਕੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਏ ਦੇਵੇ ਵਡਿਆਏ, ਪੰਚਮ ਜੇਠ ਮਿਲੇ ਵਧਾਏ, ਰਸਨਾ ਗਾਣ ਵਿਰਲੇ ਸਾਧ ਸੰਤ। ਪਹਿਲੀ ਮਾਘ ਸਤਿਜੁਗ ਸਾਚੇ ਨੀਂਹ ਰਖਾਈ। ਸ੍ਰਿਸ਼ਟ ਸਬਾਈ ਆਪ ਭੁਲਾਈ। ਕਲਜੁਗ ਤੇਰੀ ਮਿਟੀ ਵਡਿਆਈ। ਧੁਨਕਾਰ ਅੰਧ ਅੰਧਿਆਰ ਜੀਵ ਜੰਤ ਖੁਆਰ ਕਰੇ ਗਿਰਧਾਰਾ ਆਪ ਮੁਰਾਰਾ ਸਦ ਨਿਰਾਹਾਰ ਕਰੇ ਅਕਾਰ ਵਿਚ ਸੰਸਾਰ, ਗੁਰਮੁਖ ਸਾਚੇ ਪ੍ਰਭ ਜਾਏ ਤਾਰੀ। ਪਰਗਟ ਜੋਤ ਖਿਚ ਲਿਆਏ ਦਰ ਦਰਬਾਰ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਨਰਾਇਣ ਨਰ ਅਵਤਾਰੀ। ਕਲਜੁਗ ਤੇਰਾ ਅੰਤ ਅਖ਼ੀਰ। ਪ੍ਰਭ ਅਬਿਨਾਸ਼ੀ ਲਾਹੇ ਚੀਰ। ਏਕਾ ਸ਼ਬਦ ਚਲਾਏ ਤੀਰ। ਚਾਰ ਕੁੰਟ ਪੈ ਜਾਏ ਵਹੀਰ। ਕੋਈ ਨਾ ਦੇਵੇ ਕਲਜੁਗ ਜੀਵਾਂ ਧੀਰ। ਬਿਰਧਾਂ ਬਾਲ ਅੰਞਾਣਿਆਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਮਾਣ ਗਵਾਏ ਆਪ ਮਿਟਾਏ ਜਗਤ ਭੁਲਾਏ ਰਹਿਣ ਨਾ ਪਾਏ ਕੋਈ ਪੀਰ ਦਸਤਗੀਰ ਪੈਗ਼ੰਬਰ ਔਲੀਆ ਫ਼ਕੀਰ। ਆਪਣਾ ਸ਼ਬਦ ਆਪ ਚਲਾਇਆ। ਅੰਤਮ ਅੰਤ ਜੁਗ ਚੌਥਾ ਆਣ ਕਰਾਇਆ। ਮਾਣ ਅਥਰਬਣ ਵੇਦ ਪ੍ਰਭ ਸਾਚੇ ਆਪ ਮਿਟਾਇਆ। ਕੁਰਾਨ ਅੰਜੀਲ ਕੋਇ ਰਹਿਣ ਨਾ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਵਿਚ ਮਾਤ ਜੋਤ ਸਰੂਪੀ ਜਾਮਾ ਪਾਇਆ। ਅੰਤਮ ਅੰਤ ਆਪ ਕਰਾਵਣਾ। ਆਪ ਆਪਣਾ ਭੇਖ ਮਿਟਾਵਣਾ। ਨਿਹਕਲੰਕ ਪ੍ਰਭ ਨਾਮ ਰਖਾਵਣਾ। ਜੋਤ ਸਰੂਪੀ ਵਿਚ ਮਾਤ ਕਰਮ ਕਮਾਵਣਾ। ਮੇਟ ਮਿਟਾਏ ਆਪ ਖਪਾਏ ਅੰਜ਼ੀਲ ਕੁਰਾਨ ਅੰਤਮ ਜੁਗ ਰਹਿਣ ਨਾ ਪਾਏ, ਮਾਣ ਗਵਾਏ ਵੇਦ ਪੁਰਾਨਾ। ਸਤਿਜੁਗ ਸਾਚਾ ਮਾਰਗ ਲਾਏ, ਬੇਮੁਖ ਖਪਾਏ ਗੁਰਸਿਖ ਉਪਜਾਏ, ਸੋਹੰ ਸਾਚਾ ਸ਼ਬਦ ਵਰਤਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਵਿਚ ਮਾਤ ਆਪ ਕਰਾਵਣਾ। ਆਪਣਾ ਕਰਮ ਆਪ ਕਰਾਏ। ਜੁਗੋ ਜੁਗ ਪ੍ਰਭ ਜੋਤ ਪਰਗਟਾਏ। ਮਾਤ ਪਤਾਲ ਅਕਾਸ਼ ਸਦ ਰਹਾਏ। ਜੋਤ ਸਰੂਪੀ ਸਰਬ ਸਮਾਏ। ਵਡ ਵਡ ਭੂਪੀ ਪ੍ਰਭ ਆਪ ਅਖਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਏ। ਨਿਹਕਲੰਕ ਜੋਤ ਨਿਰੰਕਾਰ। ਨਿਹਕਲੰਕ ਇਕ ਕਰਤਾਰ। ਨਿਹਕਲੰਕ ਆਪ ਅਧਾਰ। ਨਿਹਕਲੰਕ ਜੋਤ ਸਰੂਪ ਜੁਗੋ ਜੁਗ ਵਿਚ ਮਾਤ ਲਏ ਅਵਤਾਰ। ਨਿਹਕਲੰਕ ਜੋਤ ਨਿਰੰਕਾਰਾ। ਨਿਹਕਲੰਕ ਰੂਪ ਅਪਾਰਾ। ਨਿਹਕਲੰਕ ਰਾਮ ਅਵਤਾਰਾ। ਨਿਹਕਲੰਕ ਜੋਤ ਗਿਰਧਾਰਾ। ਨਿਹਕਲੰਕ ਸਰਬ ਅਧਾਰਾ। ਨਿਹਕਲੰਕ ਜੁਗੋ ਜੁਗ ਪਰਗਟ ਜੋਤ ਵਿਚ ਮਾਤ ਲਏ ਅਵਤਾਰਾ। ਨਿਹਕਲੰਕ ਜੋਤ ਅਕਾਰੇ। ਨਿਹਕਲੰਕ ਸਦ ਨਿਰਾਹਾਰੇ। ਨਿਹਕਲੰਕ ਆਪ ਮੁਰਾਰੇ। ਨਿਹਕਲੰਕ ਕ੍ਰਿਸ਼ਨ ਮੁਰਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗੋ ਜੁਗ ਅੰਤਮ ਜੁਗ ਜਾਮਾ ਵਿਚ ਮਾਤ ਦੇ ਧਾਰੇ। ਨਿਹਕਲੰਕ ਏਕਾ ਅੰਕ। ਨਿਹਕਲੰਕ ਏਕਾ ਡੰਕ। ਨਿਹਕਲੰਕ ਜੋਤ ਅਟੰਕ। ਨਿਹਕਲੰਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਦਰਸ ਦਿਖਾਏ ਹਰਸ ਮਿਟਾਏ ਆਪ ਕਢਾਏ ਆਤਮ ਸ਼ੰਕ। ਆਤਮ ਸੰਸਾ ਆਪ ਨਿਵਾਰੇ। ਜੋ ਜਨ ਆਏ ਚਲ ਦਰਬਾਰੇ। ਪ੍ਰਭ ਅਬਿਨਾਸ਼ੀ ਜੋਤ ਅਪਾਰੇ। ਜੁਗੋ ਜੁਗ ਪ੍ਰਭ ਸਾਚੇ ਦੀ ਸਾਚੀ ਕਾਰੇ। ਜਨ ਭਗਤਾਂ ਪ੍ਰਭ ਪਾਰ ਉਤਾਰੇ। ਦੋਏ ਜੋੜ ਚਰਨ ਕਰਨ ਨਿਮਸਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਦਰਸ ਦੁਤਰ ਪਾਰ ਉਤਾਰੇ। ਗੁਰਸਿਖ ਦੁਤਰ ਤਰਨਾ। ਪ੍ਰਭ ਅਬਿਨਾਸ਼ੀ ਲਾਗੇ ਸਰਨਾ। ਅੰਤਮ ਅੰਤ ਨਾ ਹੋਏ ਮਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਸ ਦਿਖਾਏ ਦਇਆ ਕਮਾਏ ਵਿਚ ਜੋਤੀ ਮੇਲ ਮਿਲਾਏ, ਆਪ ਬਹਾਏ ਸਾਚੇ ਦਰਨਾ। ਸਾਚਾ ਦਰ ਸਚ ਦਰਬਾਰਾ। ਦਿਸੇ ਆਪ ਏਕੰਕਾਰਾ। ਗੁਰਮੁਖ ਵਿਰਲਾ ਪਾਵੇ ਸਾਰਾ। ਜਿਸ ਜਨ ਦੇਵੇ ਅੰਮ੍ਰਿਤ ਆਤਮ ਸਾਚੀ ਧਾਰਾ। ਦੇਵੇ ਧਾਰ ਹੋਏ ਉਜਿਆਰ, ਮਿਟੇ ਅੰਧਿਆਰ ਦੇਵੇ ਖੋਲ੍ਹ ਦਸਮ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਗੁਰਮੁਖ ਸਾਚੇ ਪੂਰਨ ਕਰੇ ਵਿਚਾਰਾ। ਆਪ ਵਿਚਾਰੇ ਗੁਰਸਿਖ ਤਾਰੇ। ਆਪ ਵਿਚਾਰੇ ਗੁਰਸਿਖ ਉਧਾਰੇ। ਆਪ ਵਿਚਾਰੇ ਦੇਵੇ ਦਰਸ ਜੋਤ ਸਰੂਪ ਅਪਾਰੇ। ਆਪ ਵਿਚਾਰੇ ਮਿਟਾਏ ਹਰਸ ਗੁਰਮੁਖ ਆਏ ਚਰਨ ਦਵਾਰੇ। ਆਪ ਵਿਚਾਰੇ ਗੁਰਮੁਖ ਆਤਮ ਧੁਨ ਦੇਵੇ ਸਾਚੀ ਧੁਨਕਾਰੇ। ਆਪ ਵਿਚਾਰੇ ਗੁਰਮੁਖ ਸਾਚੇ ਤੇਰੀ ਖੁਲ੍ਹੇ ਸੁੰਨ, ਆਏ ਪ੍ਰਭ ਦਵਾਰੇ। ਕਲਜੁਗ ਪਕੜ ਉਠਾਏ ਪ੍ਰਭ ਸਾਚਾ ਸਰਨ ਲਗਾਏ, ਨਿਹਕਲੰਕ ਦਇਆ ਕਮਾਏ, ਕਲਜੁਗ ਵਿਰਲੇ ਚੁਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਕੋਈ ਨਾ ਜਾਣੇ ਤੇਰੇ ਗੁਣ। ਪ੍ਰਭ ਗੁਣ ਕਵਣ ਵਿਚਾਰੇ। ਕਲਜੁਗ ਜੀਵ ਅੰਧ ਅੰਧਿਆਰੇ। ਆਪਣੀ ਆਪ ਨਾ ਪਾਇਣ ਸਾਰੇ। ਪ੍ਰਭ ਅਬਿਨਾਸ਼ੀ ਮਨੋਂ ਵਿਸਾਰੇ। ਆਤਮ ਉਦਾਸੀ ਸਦਾ ਪੁਕਾਰੇ। ਸਚਖੰਡ ਨਿਵਾਸੀ ਸਦਾ ਗਿਰਧਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਪਰਗਟਾਏ ਜੋਤ ਵਿਚ ਮਾਤ ਏਕਾ ਆਪ ਕਰਤਾਰੇ। ਏਕਾ ਆਪ ਜੋਤ ਜਗਾਈ। ਚਾਰ ਕੁੰਟ ਹੋਏ ਰੁਸ਼ਨਾਈ। ਸੋਹੰ ਪ੍ਰਭ ਧੁਨ ਵਜਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਅੰਕ ਏਕਾ ਡੰਕ ਚਾਰ ਵਰਨ ਚਾਰ ਕੁੰਟ ਦੇਵੇ ਆਪ ਵਜਾਈ। ਏਕਾ ਡੰਕ ਆਪ ਵਜਾਇਆ। ਰਾਓ ਰੰਕ ਇਕ ਕਰਾਇਆ। ਰੰਕਾਂ ਪਕੜ ਪ੍ਰਭ ਆਪ ਉਠਾਇਆ। ਜੋਤ ਸਰੂਪੀ ਲਾਏ ਤਨਕ, ਆਪ ਆਪਣਾ ਲਏ ਪਰਗਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਅੰਤਮ ਅੰਤ ਮਹੀਨਾ ਜੇਠ ਵਿਚ ਮਾਤ ਲਿਖਾਇਆ। ਮਹੀਨਾ ਜੇਠ ਕਲਜੁਗ ਜੀਵ ਕੌੜੇ ਰੇਠ। ਪ੍ਰਭ ਮਿਟਾਏ ਵਡ ਵਡ ਸੇਠ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਏ ਵਿਚ ਮਾਤ ਟਿਕਾਏ ਸੋਹੰ ਸ਼ਬਦ ਆਪ ਉਪਜਾਏ। ਸਾਚੀ ਧੁਨ ਧੁਰ ਦਰਗਹਿ ਪ੍ਰਭ ਸਾਚੇ ਆਪ ਉਪਜਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਨਾਉਂ ਪੈ ਜਾਏ ਦੁਹਾਈ। ਮਹੀਨਾ ਜੇਠ ਆਏ ਜਗ। ਸ਼ਬਦ ਅੰਧੇਰੀ ਜਾਏ ਵਗ। ਅਗਨ ਜੋਤ ਲਗਾਏ ਅੱਗ। ਵਡ ਵਡ ਬਲੀ ਬਲਵਾਨ, ਪ੍ਰਭ ਮਿਟਾਏ ਪਕੜ ਸ਼ਾਹ ਰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਲ ਵਰਤਾਏ ਜੋਤ ਪਰਗਟਾਏ, ਆਪੇ ਦੇਖੇ ਦੇਖ ਦਿਖਾਏ, ਗੁਰਮੁਖ ਸਾਚੇ ਚਰਨ ਲਗਾਏ ਹੰਸ ਬਣਾਏ ਕਗ। ਮਹੀਨਾ ਜੇਠ ਮਾਤ ਲਿਖਾਇਆ। ਮਹੀਨਾ ਜੇਠ ਪ੍ਰਭ ਵਡਿਆਇਆ। ਮਹੀਨਾ ਜੇਠ ਨਿਹਕਲੰਕ ਕਲ ਜਾਮਾ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਅੰਤਮ ਅੰਤ ਦੇਵੇ ਅੰਤ ਕਰਾਇਆ। ਚੌਥਾ ਜੁਗ ਆਏ ਬਗ। ਪ੍ਰਭ ਅਬਿਨਾਸ਼ੀ ਸਦਾ ਅਭੱਗ। ਸਰਬ ਘਟ ਵਾਸੀ ਆਪ ਅਲੱਗ। ਘਨਕਪੁਰ ਵਾਸੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਕਰਾਏ ਸੱਗ। ਸ੍ਰਿਸ਼ਟ ਸਬਾਈ ਹੋਏ ਸੋਗ। ਆਤਮ ਲੱਗਾ ਹਉਮੇ ਰੋਗ। ਸੋਹੰ ਛੱਡਿਆ ਸਾਚਾ ਜੋਗ। ਆਤਮ ਵਸਿਆ ਝੂਠਾ ਭੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਆਪ ਖਪਾਏ ਆਪ ਉਪਾਏ ਆਪ ਬਣਾਏ ਆਪ ਤਰਾਏ ਗੁਰਮੁਖ ਸਾਚੇ ਦੇਵੇ ਦਰਸ ਅਮੋਗ। ਜੇਠ ਮਹੀਨਾ ਜਗਤ ਜਿਤ। ਪ੍ਰਭ ਸਾਚੇ ਦਾ ਸਾਚਾ ਹਿਤ। ਏਕਾ ਪ੍ਰਭ ਸਾਚਾ ਮਿਤ। ਜੋਤ ਪਰਗਟਾਏ ਵਿੱਚ ਮਾਤ ਆਏ ਭਗਤ ਹਿਤ ਨਿਤ ਨਵਿਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਈ ਸਾਰ ਨਾ ਪਾਏ, ਆਪਣਾ ਆਪ ਗਏ ਜੀਵ ਭੁਲਾਏ, ਗੁਰਮੁਖ ਪ੍ਰਭ ਆਪ ਤਰਾਏ ਸਾਚਾ ਕੀਆ ਹਿਤ। ਸੰਤ ਜਨਾਂ ਪ੍ਰਭ ਦਇਆ ਕਮਾਏ। ਸੰਤ ਜਨਾਂ ਪ੍ਰਭ ਵਿਚ ਸਮਾਏ। ਸੰਤ ਜਨਾਂ ਪ੍ਰਭ ਆਪ ਉਠਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਦਰ ਵਡਿਆਏ। ਸੰਤ ਜਨਾਂ ਦੇਵੇ ਵਡਿਆਈ। ਸੰਤ ਜਨਾਂ ਆਪ ਸਹਾਈ। ਸੰਤ ਜਨਾਂ ਪ੍ਰਭ ਸ਼ਬਦ ਜਣਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਸਰਨ ਲਗਾਈ। ਸੰਤ ਜਨਾਂ ਸਦ ਬਲਿਹਾਰਾ। ਸੰਤ ਜਨਾਂ ਦਿਸੇ ਆਪ ਨਿਰੰਕਾਰਾ। ਸੰਤ ਜਨਾਂ ਏਕਾ ਦੇਵੇ ਸ਼ਬਦ ਅਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਦਵਾਏ ਮੋਖ ਦਵਾਰਾ। ਸੰਤ ਜਨ ਸਾਚੇ ਸੁੱਤ। ਆਪ ਉਪਜਾਏ ਪ੍ਰਭ ਅਚੁਤ। ਸੰਤ ਜਨਾਂ ਸੰਗ ਸਾਚਾ ਹਿਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਜਗਾਏ, ਬਜਰ ਕਪਾਟ ਖੁਲ੍ਹਾਏ, ਅਗਿਆਨ ਅੰਧੇਰ ਸਰਬ ਮਿਟਾਏ, ਆਪ ਸੁਹਾਏ ਸਾਚੀ ਰੁੱਤ। ਸਾਚਾ ਦਰ ਜਨ ਕੋਈ ਵਖਾਣੇ। ਸਾਚਾ ਘਰ ਗੁਰਮੁਖ ਪਛਾਣੇ। ਅਵਤਾਰ ਨਰ ਜਿਸ ਦਰਸ ਦਿਖਾਣੇ। ਦੇਵੇ ਸੋਹੰ ਸਾਚਾ ਦਾਨ ਜੀਵ ਜਾਏ ਤਰ, ਮਿਲਿਆ ਪ੍ਰਭ ਭਗਵਾਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਚਰਨ ਧਿਆਨੇ। ਏਕਾ ਦੇਵੇ ਚਰਨ ਧਿਆਨਾ। ਆਤਮ ਦੇਵੇ ਬ੍ਰਹਮ ਗਿਆਨਾ। ਸੋਹੰ ਦੇਵੇ ਵਡ ਦਾਨੀ ਦਾਨਾ। ਰਸਨਾ ਜਪੇ ਪੁਰਖ ਸੁਜਾਨਾ। ਆਤਮ ਜੋਤ ਜਗੇ ਮਹਾਨਾ। ਏਕਾ ਦਿਸੇ ਵਿਸ਼ਨੂੰ ਭਗਵਾਨਾ। ਮਹਾਰਾਜ ਸ਼ੇਰ ਸਿੰਘ ਸਤਿਗੁਰ, ਸਾਚਾ ਸਰਬ ਜਨਾਂ ਦੀ ਆਪੇ ਜਾਨਾ। ਆਪੇ ਜਾਣੇ ਆਪ ਪਛਾਣੇ। ਆਪ ਚਲਾਏ ਆਪਣੇ ਭਾਣੇ। ਗੁਰਸਿਖ ਸਾਚੇ ਸੁਘੜ ਸਿਆਣੇ। ਦੇਵੇ ਵਡਿਆਈ ਦਰ ਦਰਬਾਰ ਬਹਾਈ, ਹੋਏ ਸਹਾਈ ਵਡ ਬਲੀ ਬਲਵਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਸਾਚਾ ਜਾਣੇ। ਸਾਚਾ ਮਾਣ ਆਪ ਪਛਾਣ। ਦੇਵੇ ਮਾਣ ਦਰ ਪਰਵਾਣ। ਅੰਤਮ ਅੰਤ ਜੋਤੀ ਜੋਤ ਮਿਲ ਜਾਣ। ਸਚਖੰਡ ਸਚ ਦਰ ਪ੍ਰਭ ਮਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਅੰਤਮ ਅੰਤ ਆਤਮ ਦੇਵੇ ਸ਼ਬਦ ਬਬਾਣ। ਗੁਰਮੁਖ ਸਾਚੇ ਰਸਨਾ ਗਾਣਾ। ਹੋਏ ਸਹਾਈ ਆਪ ਭਗਵਾਨਾ। ਦੇਵੇ ਵਡਿਆਈ ਗੁਰਮੁਖ ਸਾਚੇ ਧਾਮ ਪ੍ਰਭ ਬਹਾਣਾ। ਪੂਰਨ ਕਾਮ ਆਪ ਕਰਾਣਾ। ਏਕਾ ਜਾਮ ਪ੍ਰਭ ਸੋਹੰ ਪਿਲਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਸਾਚਾ ਕਰਮ ਕਮਾਣਾ। ਸਾਚਾ ਕਰਮ ਆਪ ਕਮਾਏ। ਸਾਚਾ ਧਰਮ ਆਪ ਚਲਾਏ। ਸਾਚਾ ਬ੍ਰਹਮ ਆਪ ਅਖਵਾਏ। ਝੂਠਾ ਭਰਮ ਆਪ ਗਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਨਾਉਂ ਧਰਾਏ। ਝੂਠਾ ਭਰਮ ਆਪ ਗਵਾ ਕੇ। ਨਿਹਕਲੰਕ ਜੋਤ ਪਰਗਟਾ ਕੇ। ਪੁਰੀ ਘਨਕ ਪ੍ਰਭ ਭਾਗ ਲਗਾ ਕੇ। ਮਾਝਾ ਦੇਸ ਕੀਆ ਭੇਸ ਸਾਚਾ ਵੇਸ ਜੋਤੀ ਜੋਤ ਪਰਗਟਾ ਕੇ। ਨਿਹਕਲੰਕ ਅੰਤਮ ਅੰਤ ਖੇਲ ਆਪਣੀ ਆਪ ਜਾਏ ਵਰਤਾ ਕੇ। ਆਪਣੀ ਜੋਤ ਜਗਾਏ ਮਹਾਨਾ। ਜੋਤ ਸਰੂਪੀ ਪਹਰਿਆ ਬਾਣਾ। ਕਰੇ ਕਰਾਏ ਆਪ, ਪ੍ਰਭ ਕਾ ਖੇਲ ਨਾ ਕਿਸੇ ਪਛਾਣਾ। ਸਰਬ ਸ੍ਰਿਸ਼ਟ ਮਾਈ ਬਾਪ, ਏਕਾ ਏਕ ਆਪ ਭਗਵਾਨਾ। ਏਕ ਚਲਾਏ ਸੋਹੰ ਜਾਪ, ਕਲਜੁਗ ਭੇਖ ਸਰਬ ਮਿਟਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਲਿਖਾਏ ਜਗਤ ਵਰਤਾਏ, ਝੂਠਿਆਂ ਠੂਠਿਆਂ ਹੱਥ ਫੜਾਏ ਵਿਚਾਰੇ ਗੁਣ ਗੁਣਵੰਤ ਗੁਣ ਨਿਧਾਨਾ। ਗੁਣਵੰਤ ਗੁਣ ਨਿਧਾਨ। ਆਪੇ ਆਪ ਚਤੁਰ ਸੁਜਾਨ। ਜੀਵ ਜੰਤ ਸਰਬ ਅੰਞਾਣ। ਅੰਤਮ ਅੰਤ ਕਰੇ ਸੰਮਤ ਪ੍ਰਭ ਸਾਚੇ ਦੀ ਸਾਚੀ ਬਾਣ। ਕਲਜੁਗ ਖੇਲ ਵਰਤਾਏ, ਲਿਖਾਏ ਲਿਖਤ ਸਰ ਅੰਮ੍ਰਿਤ ਥੇਹ ਕਰਾਏ, ਸੱਤਰ ਲੱਖ ਚੜ੍ਹੇ ਪਠਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਲਿਖਾਏ ਲੇਖ ਆਪ ਮਹਾਨ। ਕੱਖ ਕੱਖ ਕੱਖ ਲੱਖ ਲੱਖ ਲੱਖ ਇਕ ਹੋ ਜਾਏ। ਰੱਖ ਰੱਖ ਰੱਖ ਗੁਰਮੁਖ ਸਾਚੇ ਪ੍ਰਭ ਆਪ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਅਚਰਜ ਖੇਲ ਵਿਚ ਮਾਤ ਵਰਤਾਏ। ਅੰਤਮ ਅੰਤ ਆਪੇ ਕਰ। ਸ੍ਰਿਸ਼ਟ ਸਬਾਈ ਕਰੇ ਦੋ ਧੜ। ਏਕਾ ਜੋਤ ਜਗਾਈ ਅਵਤਾਰ ਨਰ। ਆਪਣਾ ਕੀਆ ਕਲਜੁਗ ਜੀਵ ਲੈਣ ਭਰ। ਮਾਨਸ ਜਨਮ ਵਿਚ ਮਾਤ ਜਾਇਣ ਹਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਚ ਸਚ ਵਰਤਾਏ ਭੁਗਤਾਏ ਨਿਹਕਲੰਕ ਅਵਤਾਰ ਨਰ। ਸਾਚਾ ਕਰਮ ਆਪੇ ਕਰਨਾ। ਆਪ ਦੇਵੇ ਆਪਣੀ ਸਰਨਾ। ਜੋ ਜਨ ਸੇਵੇ ਪ੍ਰਭ ਖੋਲ੍ਹੇ ਹਰਨਾ ਫਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਵਡ ਧਰਨੀ ਧਰਨਾ। ਨਿਹਕਲੰਕ ਨਰ ਅਵਤਾਰਾ। ਜੋਤ ਸਰੂਪੀ ਜਗਤ ਪਸਾਰਾ। ਸਤਿ ਸਰੂਪੀ ਕੀਆ ਅਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕਰਮ ਧਰਮ ਜਰਮ ਆਪ ਵਿਚਾਰਾ। ਕਲਜੁਗ ਕਰਮ ਆਪ ਵਿਚਾਰਿਆ। ਸਾਚਾ ਧਰਮ ਅੰਤਮ ਅੰਤ ਹਾਰਿਆ। ਝੂਠਾ ਜਰਮ ਪ੍ਰਭ ਆਪ ਨਿਵਾਰਿਆ। ਸਾਚਾ ਬ੍ਰਹਮ ਆਪ ਅਪਾਰਿਆ। ਸਾਚਾ ਧਰਮ ਜਗਤ ਚਲਾ ਰਿਹਾ। ਸਾਚਾ ਕਰਮ ਨਿਹਕਲੰਕ ਕਮਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਨਾਮ ਵਿਚ ਮਾਤ ਆਪ ਟਿਕਾ ਰਿਹਾ। ਸੋਹੰ ਨਾਮ ਸਾਚਾ ਜਾਮ। ਪੂਰਨ ਕਾਮ ਕਰੇ ਰਾਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਜਪਾਏ ਇਕ ਕਰਾਏ ਇਕ ਧਰਾਏ ਇਕ ਵਰਤਾਏ ਏਕਾ ਏਕ ਏਕ ਹੋ ਜਾਏ। ਦੂਸਰ ਕੋਈ ਰਹਿਣ ਨਾ ਪਾਏ। ਰਾਓ ਰੰਕ ਇਕ ਥਾਂ ਬਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲੰਕਨਿਹ ਕਲ ਨਾਉਂ ਰਖਾਏ। ਨਿਹਕਲੰਕ ਨਿਹਕਲੰਕ ਨਿਹਕਲੰਕ ਅਗਨ ਮੇਂਹ। ਸ੍ਰਿਸ਼ਟ ਸ੍ਰਿਸ਼ਟ ਸ੍ਰਿਸ਼ਟ ਸਰਬ ਥੇਹ। ਕਲਜੁਗ ਜੀਵ ਹੋਏ ਖੇਹ। ਇਸ ਹੱਥ ਦੇ ਇਸ ਹੱਥ ਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਕਾਮ ਆਪ ਕਰੇ। ਆਪੇ ਕਰੇ ਪੂਰਨ ਕਾਜਾ। ਸ੍ਰਿਸ਼ਟ ਸਬਾਈ ਜਿਸ ਸਾਜਨ ਸਾਜਾ। ਵਡਾ ਆਪ ਵਡ ਵਡ ਰਾਜਨ ਰਾਜਾ। ਕਲਜੁਗ ਜੋਤ ਪਰਗਟਾਏ ਨਿਹਕਲੰਕ ਵਿਚ ਦੇਸ ਮਾਝਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਉਂ ਰਖਾਈ, ਪਾਵੇ ਦੁਹਾਈ ਸੁਣੇ ਲੋਕਾਈ, ਰਿਹਾ ਸ਼ਬਦ ਲਿਖਾਈ ਵਾਕ ਭਵਿਖਤ ਨਾ ਬਿਰਥਾ ਜਾਈ, ਲਿਖਾਈ ਲਿਖਤ ਨਾ ਮੇਟ ਮਿਟਾਈ, ਜੋਤ ਜਗਾਈ ਵਡ ਲਾਜਨ ਲਾਜਾ। ਵਡ ਬਲੀ ਆਪ ਬਲਵਾਨਾ। ਪ੍ਰਭ ਅਬਿਨਾਸ਼ੀ ਵਾਲੀ ਦੋ ਜਹਾਨਾਂ। ਸਭ ਸ੍ਰਿਸ਼ਟ ਵਿਨਾਸੀ, ਏਕਾ ਮਾਰੇ ਸੋਹੰ ਬਾਣਾ। ਜਨ ਭਗਤ ਆਤਮ ਦਰਸ ਸਦਾ ਉਦਾਸੀ, ਦੇਵੇ ਦਰਸ ਆਪ ਭਗਵਾਨਾ। ਜੋ ਜਨ ਹੋਏ ਮਦਿਰਾ ਮਾਸੀ, ਨਰਕ ਨਿਵਾਸ ਪ੍ਰਭ ਰਖਾਣਾ। ਦਰ ਆਇਣ ਕਰ ਕਰ ਜਾਇਣ ਹਾਸੀ, ਸਾਚਾ ਪ੍ਰਭ ਕਰੇ ਪਛਾਣਾ। ਜੋ ਜਨ ਜਪੇ ਰਸਨ ਸਵਾਸ ਸਵਾਸੀ, ਸਾਚਾ ਰੰਗ ਪ੍ਰਭ ਆਤਮ ਆਪ ਰੰਗਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਓ ਰੰਕ ਰੰਕ ਰਾਓ ਇਕ ਰੰਗ ਸਮਾਣਾ। ਰਾਓ ਰੰਕ ਇਕ ਵਰਤਾਰ। ਰਾਓ ਰੰਕ ਇਕ ਦਰਬਾਰ। ਰਾਓ ਰੰਕ ਇਕ ਕਰਤਾਰ। ਰਾਓ ਰੰਕ ਇਕ ਸਿਕਦਾਰ। ਰਾਓ ਰੰਕ ਇਕ ਵਰਤਾਰ। ਰਾਓ ਰੰਕ ਇਕ ਦਾਤਾਰ। ਰਾਓ ਰੰਕ ਇਕ ਆਧਾਰ। ਰਾਓ ਰੰਕ ਇਕ ਦਵਾਰ। ਇਕ ਸ਼ਬਦ ਦੇਵੇ ਜਨ ਵਿਰਲਾ ਲੇਵੇ, ਪ੍ਰਭ ਅਬਿਨਾਸ਼ੀ ਰਸਨਾ ਸੇਵੇ, ਪ੍ਰਭ ਸਾਚੇ ਦਰ ਸਾਚੇ ਮੇਵੇ, ਸੋਹੰ ਸ਼ਬਦ ਸੱਚੀ ਧੁਨਕਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖ ਪੂਰਬ ਕਰਮ ਤੇਰੇ ਲਏ ਵਿਚਾਰ। ਪੂਰਬ ਲਹਿਣਾ ਦਰ ਸਾਚੇ ਲੈਣਾ। ਸੋਹੰ ਦੇਵੇ ਪ੍ਰਭ ਆਤਮ ਗਹਿਣਾ। ਰਸਨਾ ਜਪ ਜਪ ਜੀਵ ਆਤਮ ਰਸ ਪੀਵ ਦੇਵੇ ਦਰਸ ਪ੍ਰਭ ਤੀਜੇ ਨੈਣਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪ ਰਹਾਈ, ਝੂਠੇ ਵਹਿਣ ਆਪ ਵਹਾਈ, ਗੁਰਮੁਖ ਸਾਚੇ ਪ੍ਰਭ ਦਰ ਲੈਣ ਲਹਿਣਾ। ਕਲਜੁਗ ਜੀਵ ਭਾਂਡੇ ਕਾਚੇ, ਦਰ ਆਏ ਨਾਚੇ, ਭੇਵ ਨਾ ਜਾਣੇ ਪ੍ਰਭ ਸਾਚੋ ਸਾਚੇ, ਸ਼ਬਦ ਨਾ ਹਿਰਦੇ ਵਾਸੇ, ਅਗਨ ਜੋਤ ਪ੍ਰਭ ਲਾਏ ਤਮਾਚੇ, ਝੂਠੀ ਰਸਨਾ ਝੂਠਾ ਕਹਿਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਤੁਰ ਸੁਜਾਨ ਗੁਣ ਨਿਧਾਨ ਭਗਤ ਭਗਵਾਨ ਆਪ ਦਵਾਏ ਭਿਖਿਆ ਪਾਏ, ਤ੍ਰਿਪਤ ਕਰਾਏ ਜੋ ਜਨ ਆਏ ਸੋਹੰ ਸਾਚਾ ਲਹਿਣਾ ਲੈਣ। ਸੋਹੰ ਸਾਚਾ ਪ੍ਰਭ ਸਾਚੇ ਦੀਆ। ਪੂਰਬ ਜਨਮ ਬੀਜ ਜੋ ਬੀਆ। ਰਸਨਾ ਰਸ ਆਤਮ ਵਸ, ਰਾਹ ਸਾਚਾ ਪ੍ਰਭ ਜਾਏ ਦੱਸ, ਜਪ ਜੀਵ ਸਦ ਹੋਏ ਵਸ, ਨਿਰਮਲ ਕਰਾਏ ਜੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਏ, ਕਪਾਟ ਬਜਰ ਖੁਲ੍ਹਾਏ, ਆਤਮ ਜੋਤ ਆਪ ਜਗਾਏ, ਵਿਚ ਲਲਾਟ ਕਰੇ ਰੁਸ਼ਨਾਏ ਆਨ ਬਾਟ ਵਿਚ ਫੇਰ ਨਾ ਆਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਜਗਾਇਆ ਦੀਆ। ਆਤਮ ਜੋਤ ਕਰੇ ਪਰਕਾਸ਼, ਅਗਿਆਨ ਅੰਧੇਰ ਵਿਨਾਸ। ਆਤਮ ਹੋਏ ਗੁਰਮੁਖ ਰਾਸ। ਪ੍ਰਭ ਸਾਚੇ ਵਿਚ ਕੀਆ ਵਾਸ। ਭਗਤ ਜਨਾਂ ਸਦ ਹੋਏ ਦਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਗੁਰਮੁਖ ਕਰਾਏ ਰਾਸ। ਮਾਨਸ ਜਨਮ ਆਪ ਵਿਚਾਰ। ਪ੍ਰਭ ਸਾਚੇ ਦੀ ਸਾਚੀ ਸਾਰ। ਵੇਲਾ ਅੰਤ ਨਾ ਭੁਲ ਗਵਾਰ। ਕਲ ਜੋਤ ਪਰਗਟਾਈ ਪ੍ਰਭ ਭਗਵੰਤ, ਵੇਲਾ ਹੱਥ ਨਾ ਆਏ ਦੂਜੀ ਵਾਰ। ਗੁਰਮੁਖ ਜਗਾਏ ਪ੍ਰਭ ਸਾਚੇ ਸੰਤ, ਏਕਾ ਦੇਵੇ ਸ਼ਬਦ ਧੁਨਕਾਰ। ਆਪ ਬਣਾਏ ਸਾਚੀ ਬਣਤ, ਜੋ ਜਨ ਕਰੇ ਚਰਨ ਨਿਮਸਕਾਰ। ਦੇਵੇ ਵਡਿਆਈ ਵਿਚ ਜੀਵ ਜੰਤ, ਰਸਨਾ ਤਜਾਏ ਮਦਿਰਾ ਮਾਸ ਅਹਾਰ। ਹੋਏ ਸਹਾਈ ਪ੍ਰਭ ਸਾਚਾ ਕੰਤ, ਬਾਂਹੋਂ ਪਕੜ ਕਲ ਜਾਏ ਤਾਰ। ਆਪ ਬਣਾਏ ਗੁਰਮੁਖ ਤੇਰੀ ਬਣਤ, ਜੋਤ ਸਰੂਪ ਵਿਚ ਦਿਸੇ ਆਪ ਗਿਰਧਾਰ। ਮਹਾਰਾਜ ਸ਼ੇਰ ਸਿੰਘ ਵਰਤੇ ਵਰਤਾਵੇ ਚਲੇ ਚਲਾਵੇ ਕਰੇ ਕਰਾਵੇ ਵਿਚ ਆਪ ਸੰਸਾਰ। ਸਾਚਾ ਪ੍ਰਭ ਵਡ ਸੰਸਾਰੀ। ਸਾਚਾ ਪ੍ਰਭ ਵਡ ਗਿਰਧਾਰੀ। ਸਾਚਾ ਪ੍ਰਭ ਜੋਤ ਨਿਰਹਾਰੀ। ਸਾਚਾ ਪ੍ਰਭ ਏਕਾ ਏਕੰਕਾਰੀ। ਸਾਚਾ ਪ੍ਰਭ ਜੋਤ ਸਰੂਪ ਜੋਤ ਨਿਰੰਕਾਰੀ। ਸਾਚਾ ਪ੍ਰਭ ਮਾਤ ਜੋਤ ਪਰਗਟਾਏ, ਨਿਹਕਲੰਕ ਨਾਉਂ ਧਰਾਏ, ਜੋਤ ਸਰੂਪੀ ਜਾਮਾ ਪਾਏ ਵਡ ਵਡ ਵਡ ਆਪ ਦਰਬਾਰੀ। ਸਾਚਾ ਪ੍ਰਭ ਵਡ ਦਰਬਾਰੀ। ਸਾਚਾ ਪ੍ਰਭ ਵਡ ਭੰਡਾਰੀ। ਸਾਚਾ ਪ੍ਰਭ ਕੋਟਨ ਕੋਟ ਖੜੇ ਦਵਾਰੀ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਏਕਾ ਏਕੰਕਾਰੀ। ਸਾਚਾ ਪ੍ਰਭ ਵਡ ਸਿਕਦਾਰਾ। ਸਾਚਾ ਪ੍ਰਭ ਸਚ ਵਿਹਾਰਾ। ਸਾਚਾ ਪ੍ਰਭ ਸਚ ਜਗਤ ਅਧਾਰਾ। ਸਾਚਾ ਪ੍ਰਭ ਸ੍ਰਿਸ਼ਟ ਸਬਾਈ ਕਰੇ ਪਸਾਰਾ। ਸਾਚਾ ਪ੍ਰਭ ਏਕਾ ਏਕ ਏਕਾ ਏਕੰਕਾਰਾ। ਸਾਚਾ ਪ੍ਰਭ ਆਪ ਅਡੋਲ। ਸਾਚਾ ਪ੍ਰਭ ਅਖੁੱਟ ਅਤੋਲ। ਸਾਚਾ ਪ੍ਰਭ ਅਤੁਲ ਅਤੋਲ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਲਿਖਾਏ ਜਗਤ ਵਰਤਾਏ, ਸ੍ਰਿਸ਼ਟ ਸਬਾਈ ਖਪਾਏ ਸੋਹੰ ਆਪ ਵਜਾਏ ਢੋਲ। ਉਠ ਜੀਵ ਜਾਗ ਪ੍ਰਭ ਜੋਤ ਜਗਾਏ। ਉਠ ਜੀਵ ਜਾਗ ਪ੍ਰਭ ਵਿਚ ਮਾਤ ਦੇ ਆਏ। ਉਠ ਜੀਵ ਜਾਗ, ਸਾਚਾ ਨਾਤ ਪ੍ਰਭ ਚਰਨ ਰਖਾਏ। ਉਠ ਜੀਵ ਜਾਗ ਪ੍ਰਭ ਚਰਨ ਲਾਗ ਨਾ ਲਾਏ ਦਾਗ਼, ਅੰਤਮ ਅੰਤ ਪਕੜੇ ਤੇਰੀ ਵਾਗ, ਨਿਹਕਲੰਕ ਹੋਏ ਸਹਾਏ। ਉਠ ਜੀਵ ਜਾਗ, ਵੇਲਾ ਸਚ। ਉਠ ਜੀਵ ਜਾਗ, ਪ੍ਰਭ ਭਗਤ ਸੁਹੇਲਾ ਸਚ। ਉਠ ਜੀਵ ਜਾਗ, ਪ੍ਰਭ ਮਿਲਣ ਦਾ ਵੇਲਾ ਸਚ। ਉਠ ਜੀਵ ਜਾਗ, ਅਚਰਜ ਖੇਲ ਪਾਰਬ੍ਰਹਮ ਖੇਲਾ ਸਚ। ਉਠ ਜੀਵ ਜਾਗ, ਪ੍ਰਭ ਸਾਚੇ ਦੀ ਸਰਨੀ ਲਾਗ, ਨਿਹਕਲੰਕ ਆਪਣਾ ਆਪ ਕਰਾਏ ਮੇਲਾ ਸਚ। ਉਠ ਜੀਵ ਜਾਗ, ਪ੍ਰਭ ਸਚ ਮਿਲਾਵਾ। ਉਠ ਜੀਵ ਜਾਗ, ਪ੍ਰਭ ਦਰ ਆਏ ਜੋਤ ਪਰਗਟਾਏ ਨਿਹਕਲੰਕ ਨਾਉਂ ਰਖਾਏ, ਸਾਚਾ ਰੱਖ ਪ੍ਰਭ ਮਿਲਣ ਦਾ ਦਾਅਵਾ। ਉਠ ਜੀਵ ਜਾਗ, ਪ੍ਰਭ ਸੋਹੰ ਲਾਏ ਜਾਗ, ਸਾਚਾ ਨਾਉਂ ਸਦ ਰਸਨਾ ਗਾਵਾ। ਉਠ ਜੀਵ ਜਾਗ, ਨਿਹਕਲੰਕ ਜੋਤ ਪਰਗਟਾਈ। ਭੇਖ ਵਟਾਈ ਰੇਖ ਕਲ ਮਿਟਾਈ। ਸਤਿਜੁਗ ਲੇਖ ਰਿਹਾ ਲਿਖਾਈ। ਸੋਹੰ ਸਾਚੀ ਨਈਆ ਵਿਚ ਮਾਤ ਚਲਾਈ। ਚਾਰ ਵਰਨ ਕਰਾਏ ਭੈਣਾਂ ਭਾਈ। ਨਿਹਕਲੰਕ ਤੇਰੀ ਸਚ ਵਡਿਆਈ। ਸਤਿਜੁਗ ਸਾਚੀ ਨੀਂਹ ਰਖਾਈ। ਸੋਹੰ ਸਚ ਪ੍ਰਭ ਆਪ ਬਿਜਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਵਿਚ ਮਾਤ ਦੇਵੇ ਸਾਚੀ ਦਾਤ, ਸੋਹੰ ਵਡ ਕਰਾਮਾਤ, ਆਤਮ ਮਾਰ ਝਾਤ, ਜੋਤ ਸਰੂਪੀ ਜੋਤ ਪ੍ਰਭ ਗੁਰਮੁਖ ਤੇਰੇ ਹਿਰਦੇ ਰਿਹਾ ਸਮਾਈ। ਉਠ ਜੀਵ ਜਾਗ, ਕਲ ਜਨਮ ਗਵਾਇਆ। ਉਠ ਜੀਵ ਜਾਗ, ਕਿਉਂ ਭਰਮ ਭੁਲਾਇਆ। ਉਠ ਜੀਵ ਜਾਗ, ਆਪਣਾ ਆਪ ਕਿਉਂ ਮਾਇਆ ਮਮਤਾ ਵਿਚ ਰੁਲਾਇਆ। ਉਠ ਜੀਵ ਜਾਗ, ਹਉਮੇ ਹੰਗਤਾ ਰੋਗ ਲਗਾਇਆ। ਉਠ ਜੀਵ ਜਾਗ, ਪ੍ਰਭ ਸਾਚਾ ਸਚ ਲਗਾਏ ਅੰਗਤਾ, ਆਤਮ ਰੰਗ ਮਜੀਠ ਚੜ੍ਹਾਏ, ਬੇਮੁਖ ਦਰ ਫਿਰੇ ਮੰਗਤਾ, ਸਾਚਾ ਨਾਮ ਝੋਲੀ ਕਿਸੇ ਨਾ ਪਾਇਆ। ਉਠ ਜੀਵ ਜਾਗ, ਕਲਜੁਗ ਜਾਗਣ ਤੇਰੇ ਭਾਗ, ਰਲ ਸਾਚੀ ਸੰਗਤਾ, ਨਿਹਕਲੰਕ ਹੋਏ ਸਹਾਇਆ। ਕਰ ਦਰਸ ਗੁਰਸਿਖ ਸਾਚਾ ਪਾਰ ਲੰਘਾਏ, ਜਿਸ ਜਨ ਪ੍ਰਭ ਸਾਚਾ ਦਇਆ ਕਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਸਾਧ ਸੰਤ ਬਣਾਏ ਬਣਤ ਸਾਚਾ ਕੰਤ ਹੋਏ ਆਪ ਸਹਾਇਆ। ਉਠ ਜੀਵ ਜਾਗ, ਮੰਗ ਸੱਚੀ ਮੰਗ। ਉਠ ਜੀਵ ਜਾਗ, ਪ੍ਰਭ ਸਾਚੇ ਦੇ ਲਾਗ ਅੰਗ। ਉਠ ਜੀਵ ਜਾਗ, ਆਤਮ ਧੋ ਦਾਗ਼, ਪ੍ਰਭ ਗਵਾਏ ਭੁੱਖ ਨੰਗ। ਉਠ ਜੀਵ ਜਾਗ, ਅਨਹਦ ਸੁਣ ਸਾਚਾ ਰਾਗ, ਪ੍ਰਭ ਦਰ ਆਏ ਮੂਲ ਨਾ ਸੰਗ। ਸੋਹੰ ਲਗਾਏ ਪ੍ਰਭ ਆਤਮ ਅਵਾਜ਼, ਆਪਣੇ ਰੰਗ ਪ੍ਰਭ ਜਾਏ ਰੰਗ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਸਿਖ ਸਾਚੇ ਸਦਾ ਸਹਾਈ ਅੰਗ ਸੰਗ। ਸਾਚਾ ਪ੍ਰਭ ਸਦਾ ਅੰਗ ਸੰਗਾ। ਸਾਚਾ ਪ੍ਰਭ ਵਡ ਸੂਰਾ ਸਰਬੰਗਾ। ਸਾਚਾ ਪ੍ਰਭ ਆਤਮ ਵਜਾਏ ਸੋਹੰ ਸਾਚਾ ਮਰਦੰਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਰੰਗਾਏ ਆਪਣੇ ਰੰਗਾ। ਆਪਣੇ ਰੰਗ ਆਪ ਰੰਗਾਏ। ਸਾਚਾ ਸੰਗ ਗੁਰ ਸੰਗਤ ਬਣਾਏ। ਦਰ ਦਰ ਮੰਗਤ ਨਸ਼ਟ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਆਪਣਾ ਆਪ ਜਾਏ ਕਰਾਏ। ਸਾਚਾ ਕਰਮ ਆਪੇ ਕਰ। ਪਾਰ ਬਿਆਸੋਂ ਚਰਨ ਧਰ। ਸ਼ਬਦ ਅਕਾਸ਼ੋਂ ਦੇਵੇ ਧਰ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਈ ਅਵਤਾਰ ਨਰ। ਪਾਰ ਬਿਆਸੋਂ ਚਰਨ ਧਰਾ ਕੇ। ਮਸਤੂਆਣਾ ਸਾਚਾ ਧਾਮ ਉਪਾ ਕੇ। ਰਾਣਾ ਸੰਗਰੂਰ ਸੰਗ ਰਲਾ ਕੇ। ਜਮਨ ਕਿਨਾਰੇ ਪ੍ਰਭ ਸਾਚਾ ਆ ਕੇ। ਸ਼ਬਦ ਸੁਰਤ ਵਡ ਸੰਤ ਜਗਾ ਕੇ। ਅਕਾਲ ਮੂਰਤ ਆਪਣੀ ਬਣਤ ਆਪ ਬਣਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਹਿੰਦ ਆਪਣੀ ਸਰਨ ਆਪ ਲਗਾ ਕੇ। ਵਾਲੀ ਹਿੰਦ ਸਰਨ ਲਗਾ ਕੇ। ਜੋਤ ਸਰੂਪੀ ਮੇਲ ਮਿਲਾ ਕੇ। ਬਿਨ ਬਾਤੀ ਬਿਨ ਤੇਲ, ਆਤਮ ਸਾਚਾ ਦੀਪ ਜਗਾ ਕੇ। ਅਚਰਜ ਕੀਆ ਖੇਲ, ਜੋਤ ਸਰੂਪੀ ਭੇਖ ਵਟਾ ਕੇ। ਪ੍ਰਭ ਸਾਚੇ ਦਰ ਸਾਚਾ ਮੇਲ, ਗੁਰਸਿਖਾਂ ਮਿਲਾਏ ਆਪ ਮਿਲਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਹਿੰਦ ਮਾਣ ਦਵਾਏ, ਆਪਣੀ ਸਰਨ ਆਪ ਲਗਾ ਕੇ। ਆਪਣੀ ਸਰਨ ਆਪ ਲਗਾਵਣਾ। ਨਿਹਕਲੰਕ ਕਲ ਜੋਤ ਪਰਗਟਾਵਣਾ। ਸਾਚਾ ਕਰਮ ਪ੍ਰਭ ਆਪ ਕਰਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਆਪ ਉਪਾਵਣਾ। ਆਪਣਾ ਆਪ ਆਪ ਉਪਾ ਕੇ। ਵਾਲੀ ਹਿੰਦ ਸਰਨ ਲਗਾ ਕੇ। ਵਡ ਵਡ ਮਰਗਿੰਦ ਮਾਣ ਗਵਾ ਕੇ। ਗੁਣੀ ਗਹਿੰਦ ਆਪ ਅਖਵਾ ਕੇ। ਆਪਣੀ ਜੋਤ ਆਪ ਪਰਗਟਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਕਮਾਏ, ਸ਼ਬਦ ਲਿਖਾਏ ਦਰ ਦਰਬਾਰ ਖੁਲ੍ਹਾ ਕੇ। ਸਾਚਾ ਦਰ ਦਰਬਾਰ ਲਗਾਣਾ। ਸਾਚਾ ਕਰਮ ਪ੍ਰਭ ਆਪ ਕਰਾਣਾ। ਸਤਿਜੁਗ ਸਾਚਾ ਸ਼ਬਦ ਲਿਖਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਆਪ ਕਮਾਣਾ। ਸਾਚਾ ਸ਼ਬਦ ਆਪ ਲਿਖਾਵੇ। ਸਾਚਾ ਸ਼ਬਦ ਆਪ ਖੁਲ੍ਹਾਵੇ। ਸਾਚਾ ਸ਼ਬਦ ਆਪ ਵਰਤਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਦੇਵੇ ਆਪ ਵਡਿਆਏ। ਸਾਚਾ ਲੱਗੇ ਵਡ ਦਰਬਾਰਾ। ਧਰੇ ਜੋਤ ਆਪ ਕਰਤਾਰਾ। ਨਿਹਕਲੰਕ ਲਏ ਅਵਤਾਰਾ। ਵਾਲੀ ਹਿੰਦ ਖੜਾ ਦਵਾਰਾ। ਸੁਣੇ ਸ਼ਬਦ ਅਗੰਮ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਜਸ ਰਾਜ ਆਪ ਰਾਜ ਧਾਰਾ। ਰਾਜਸ ਰਾਜ ਆਪ ਵਡ ਰਾਜਾ। ਸ੍ਰਿਸ਼ਟ ਸਬਾਈ ਆਪੇ ਸਾਜਾ। ਏਕਾ ਸ਼ਬਦ ਉਪਜਾਏ ਸਤਿਜੁਗ ਸੋਹੰ ਅਵਾਜ਼ਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਹਿੰਦ ਆਪ ਰਖਾਏ ਲਾਜਾ। ਸਾਚਾ ਪ੍ਰਭ ਵਡ ਸਿਕਦਾਰਾ। ਗੁਰਮੁਖ ਸਾਚੇ ਸੰਤ ਆਇਣ ਚਲ ਦਵਾਰਾ। ਆਪ ਬਣਾਏ ਆਪਣੀ ਬਣਤ ਸੱਚੀ ਸਰਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਰਤੇ ਵਰਤਾਵੇ ਵਿਚ ਸੰਸਾਰਾ। ਸੋਹੰ ਤੇਰੀ ਸਾਚੀ ਧਾਰਾ। ਏਕਾ ਵਰਤੇ ਵਿਚ ਸੰਸਾਰਾ। ਆਪ ਵਰਤਾਏ ਚਲਾਏ ਖੰਡਾ ਦੋ ਧਾਰਾ। ਗੁਰਮੁਖ ਉਪਾਏ ਸੋਹੰ ਦੇਵੇ ਨਾਮ ਅਧਾਰਾ। ਬੇਮੁਖ ਖਪਾਏ ਸੋਹੰ ਮਾਰੇ ਸ਼ਬਦ ਕਟਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਨਰਾਇਣ ਨਰ ਨਰ ਨਰਾਇਣ। ਸਾਚਾ ਘਰ ਸਾਚਾ ਦਰ ਗੁਰਮੁਖ ਵਿਰਲੇ ਪ੍ਰਭ ਦਰ ਬਹਿਣ। ਪ੍ਰਭ ਅਬਿਨਾਸ਼ੀ ਦੇਵੇ ਸਾਚਾ ਵਰ, ਜੋ ਜਨ ਪ੍ਰਭ ਦਰ ਆਏ ਪੈਣ। ਕਲਜੁਗ ਜੀਵ ਜਾਇਣ ਤਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਜੋ ਜਨ ਪੇਖੇ ਨੈਣ। ਨੇਤਰ ਪੇਖ ਆਤਮ ਵੇਖ। ਜੋਤ ਸਰੂਪੀ ਪ੍ਰਭ ਦਾ ਭੇਖ। ਪਰਗਟ ਜੋਤ ਸਾਚਾ ਪ੍ਰਭ ਵਿਚ ਮਾਤ ਗੁਰਮੁਖ ਤੇਰੀ ਫੇਰ ਲਗਾਏ ਮੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਤਰਾਏ ਪਾਰ ਲੰਘਾਏ, ਸੋਹੰ ਸਾਚੀ ਨਈਆ ਆਪ ਚੜ੍ਹਾਏ ਗੁਰਮੁਖ ਸਾਚੇ ਕਲਜੁਗ ਵੇਖ ਵੇਖ। ਗੁਰਸਿਖ ਪ੍ਰਭ ਆਪੇ ਤਾਰੇ। ਬੇਮੁਖ ਪ੍ਰਭ ਆਪ ਸੰਘਾਰੇ। ਗੁਰਮੁਖ ਸੋਹਨ ਪ੍ਰਭ ਦਰ ਦਵਾਰੇ। ਬੇਮੁਖ ਪ੍ਰਭ ਦਰ ਦੁਰਕਾਰੇ। ਗੁਰਮੁਖ ਸੋਹੰ ਰਸਨਾ ਜੈ ਜੈ ਜੈਕਾਰੇ। ਬੇਮੁਖ ਮਦਿਰਾ ਮਾਸ ਰਸਨ ਅਹਾਰੇ। ਗੁਰਮੁਖ ਆਤਮ ਜੋਤ ਜਗਾਏ ਆਪ ਨਿਰੰਕਾਰੇ। ਬੇਮੁਖ ਆਤਮ ਅੰਧ ਅੰਧਿਆਰੇ। ਗੁਰਮੁਖ ਜਗਾਏ ਉਠਾਏ ਕਿਰਪਾ ਕਰ ਆਪ ਗਿਰਧਾਰੇ। ਬੇਮੁਖ ਰੁਲਾਏ ਆਪ ਸਵਾਏ ਸੁੱਤੇ ਪੈਰ ਪਸਾਰੇ। ਗੁਰਮੁਖਾਂ ਦੇਵੇ ਏਕਾ ਜਾਮ ਏਕ ਨਾਮ ਆਪ ਕਰਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਆਏ ਚਰਨ ਨਿਮਸਕਾਰੇ। ਚਰਨ ਦਵਾਰ ਸਾਚਾ ਧਾਮਾ। ਪੂਰ ਕਰਾਏ ਪ੍ਰਭ ਸਾਚਾ ਕਾਮਾ। ਏਕਾ ਜੋਤ ਜਗਾਏ ਰਮਈਆ ਰਾਮਾ। ਆਪਣਾ ਆਪ ਪਰਗਟਾਏ ਘਨੀਆ ਸ਼ਾਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਪਹਰਿਆ ਜਾਮਾ। ਗੁਰਮੁਖ ਘਰ ਸਾਚਾ ਪਾਇਆ ਗੁਰਮੁਖ ਪ੍ਰਭ ਆਪ ਬੁਝਾਇਆ। ਗੁਰਮੁਖ ਦਰ ਦਵਾਰ ਪ੍ਰਭ ਆਪ ਖੁਲ੍ਹਾਇਆ। ਗੁਰਮੁਖ ਅਧਾਰ ਪ੍ਰਭ ਜੋਤ ਰਖਾਇਆ। ਗੁਰਮੁਖ ਅਕਾਰ ਪ੍ਰਭ ਆਪ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪ ਵਡਿਆਇਆ। ਗੁਰਮੁਖ ਗੁਰ ਏਕਾ ਰੰਗ। ਗੁਰਮੁਖ ਗੁਰ ਏਕਾ ਸੰਗ। ਗੁਰਮੁਖ ਪ੍ਰਭ ਦਰ ਮੰਗੇ ਸਾਚੀ ਮੰਗ। ਗੁਰਮੁਖ ਕਰ ਦਰਸ ਨਿਹਕਲੰਕ ਪਾਰ ਜਾਏ ਲੰਘ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਸਦ ਅੰਗ ਸੰਗ। ਸਾਚਾ ਪ੍ਰਭ ਸਗਲਾ ਸਾਥਾ। ਆਪੇ ਰੱਖੇ ਦੇ ਕਰ ਹਾਥਾ। ਸਾਚੇ ਲੇਖ ਲਿਖਾਵੇ ਮਾਥਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤ੍ਰੈਲੋਕੀ ਨਾਥਾ। ਅਨਾਥਨ ਅਨਾਥ ਆਪ ਅਖਵਈਆ। ਸਾਥਨ ਸਾਥ ਗੁਰਸਿਖ ਰਖਈਆ। ਰਾਥਨ ਰਾਥ ਸੋਹੰ ਸਾਚੇ ਰਾਥ ਪ੍ਰਭ ਆਪ ਚੜ੍ਹਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤ੍ਰੈਲੋਕੀ ਨਾਥ ਆਪ ਅਖਵਈਆ। ਤੀਨ ਲੋਕ ਪ੍ਰਭ ਆਪੇ ਵਰਤੇ। ਸਾਚਾ ਪ੍ਰਭ ਸਚ ਕਲ ਵਰਤਾਏ ਉਪਰ ਧਰਤੇ। ਕਲਜੁਗ ਗੁਰਮੁਖ ਆਇਣ ਦਰ ਤੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਰ ਉਤਾਰੇ ਵਿਚ ਸੰਸਾਰੇ ਜੋ ਜਨ ਸਰਨੀ ਪਰਤੇ। ਤੀਨ ਲੋਕ ਪ੍ਰਭ ਅਕਾਰਾ। ਏਕਾ ਜੋਤ ਏਕੰਕਾਰਾ। ਵਿਚ ਅਕਾਸ਼ ਰੂਪ ਅਪਾਰਾ। ਪ੍ਰਭ ਅਬਿਨਾਸ਼ ਜੋਤ ਅਧਾਰਾ। ਵਿਚ ਮਾਤ ਹੋਏ ਦੇਹ ਧਾਰਾ। ਛੱਡੇ ਦੇਹ ਆਪ ਅਪਾਰਾ। ਜੋਤ ਸਰੂਪੀ ਰੰਗ ਕਰਤਾਰਾ। ਜੀਵ ਜੰਤ ਨਾ ਪਾਵੇ ਸਾਰਾ। ਸਾਚਾ ਪ੍ਰਭ ਸਰਬ ਪਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਚਰਨ ਕਰਨ ਨਿਮਸਕਾਰਾ, ਏਕਾ ਦੇਵੇ ਨਾਮ ਅਧਾਰਾ। ਵਿਚ ਪਾਤਾਲੀ ਸੇਜ ਸੁਖਾਲੀ, ਨੈਣ ਮੁਧਾਲੀ ਬਾਸ਼ਕ ਸੰਘਾਲੀ ਲਛਮੀ ਪਾਲੀ। ਜੋਤ ਸਰੂਪ ਜੋਤ ਪ੍ਰਭ ਆਪਣਾ ਆਪ ਆਪ ਉਪਾਏ। ਆਲਸ ਨਿੰਦਰਾ ਮਗਰੋਂ ਲਾਹੇ। ਜੋਤੀ ਜੋਤ ਸਦ ਡਗਮਗਾਏ। ਪ੍ਰਭ ਕੀ ਖੇਲ ਸਦ ਨਿਰਾਲੀ, ਏਕਾ ਜੋਤ ਡਗਮਗਾਏ। ਏਕਾ ਜੋਤ ਅੱਗ ਲਗਾਏ। ਏਕਾ ਜੋਤ ਜਗਤ ਜਗਾਏ। ਏਕਾ ਜੋਤ ਜੀਵ ਜੰਤ ਰਹਾਏ। ਏਕਾ ਜੋਤ ਸਾਧ ਸੰਤ ਆਪ ਟਿਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਪ੍ਰਭ, ਜਾਮਾ ਵਿਚ ਮਾਤ ਦੇ ਪਾਏ। ਜੋਤ ਜੋਤ ਜੋਤ ਪ੍ਰਭ ਜੋਤ ਇਕਾਗਰ। ਜੋਤ ਜੋਤ ਜੋਤ ਪ੍ਰਭ ਜੋਤ ਵਡ ਸਾਗਰ। ਜੋਤ ਜੋਤ ਜੋਤ ਪ੍ਰਭ ਵਡ ਜੋਤ ਰਤਨਾਗਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਏ ਗੁਰਮੁਖ ਤਰਾਏ ਨਿਰਮਲ ਕਰਮ ਕਰੇ ਉਜਾਗਰ। ਜੋਤ ਜੋਤ ਜੋਤ ਵਰਤੰਤ। ਜੋਤ ਜੋਤ ਜੋਤ ਸਰਬ ਜੀਵ ਜੰਤ। ਜੋਤ ਜੋਤ ਜੋਤ ਏਕਾ ਜੋਤ ਪ੍ਰਭ ਭਗਵੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਆਪ ਉਪਾਏ ਗੁਰਮੁਖ ਸਾਚੇ ਸੰਤ। ਜੋਤ ਜੋਤ ਜੋਤ ਪ੍ਰਭ ਜੋਤ ਜਗਾਏ। ਜੋਤ ਜੋਤ ਜੋਤ ਪ੍ਰਭ ਸਾਧ ਸੰਤ ਉਠਾਏ। ਜੋਤ ਜੋਤ ਜੋਤ ਪ੍ਰਭ ਸਾਚੇ ਕੰਤ ਮਿਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਤ ਅੰਤਮ ਅੰਤ ਏਕਾ ਜੋਤ ਏਕਾ ਗੋਤ ਆਪ ਹੋ ਜਾਏ। ਸਾਧ ਸੰਤ ਏਕਾ ਜੋਤੀ। ਪ੍ਰਭ ਉਪਾਏ ਗੁਰਮੁਖ ਸਾਚੇ ਕਲਜੁਗ ਮਾਣਕ ਮੋਤੀ। ਸ੍ਰਿਸ਼ਟ ਸਬਾਈ ਅੰਤਕਾਲ ਕਲ ਰਹੀ ਸੋਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਕ਼ਤ ਲਿਆਏ ਕਹਿਰ ਵਰਤਾਏ, ਵੇਲਾ ਗਿਆ ਹੱਥ ਨਾ ਆਏ, ਉਠਾਵਣ ਨਾ ਦੇਵੇ ਟੋਪੀ ਧੋਤੀ। ਵੇਲਾ ਵਕ਼ਤ ਆਪੇ ਕਰਨਾ। ਆਪਣਾ ਕਰਮ ਕਲਜੁਗ ਜੀਆਂ ਆਪੇ ਹਰਨਾ। ਗੁਰਮੁਖ ਸਾਚੇ ਆਇਣ ਚਲ ਪ੍ਰਭ ਸਾਚੇ ਤੇਰੇ ਸਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਏ ਮਾਣ ਰਖਾਏ ਆਪੇ ਆਪ ਚਾਰ ਵਰਨਾਂ। ਚਾਰ ਵਰਨ ਆਇਣ ਸਰਨਾਈ। ਸਾਚੇ ਦਰ ਮਿਲੀ ਵਡਿਆਈ। ਸਾਚਾ ਘਰ ਪ੍ਰਭ ਲਏ ਬਹਾਈ। ਅਵਤਾਰ ਨਰ ਵਡੀ ਵਡਿਆਈ। ਕਲਗੀ ਧਰ ਆਪ ਅਖਵਾਈ। ਸਾਚਾ ਛਤਰ ਸੀਸ ਝੁਲਾਈ। ਵਾਲੀ ਹਿੰਦ ਦਰ ਦਰਬਾਨ ਰਖਾਈ। ਏਕਾ ਆਣ ਨਿਹਕਲੰਕ ਚਾਰ ਕੁੰਟ ਹੋ ਜਾਈ। ਗੁਰ ਗੋਬਿੰਦ ਤੇਰੀ ਪਤਿ ਅੰਤਮ ਅੰਤ ਕਲੰਕਨਿਹ ਆਪ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਧਾਰੇ ਵਿਚ ਸੰਸਾਰੇ, ਵਡ ਗਿਰਧਾਰੇ ਵਡ ਸਿਕਦਾਰੇ ਕ੍ਰਿਸ਼ਨ ਮੁਰਾਰੇ ਏਕਾ ਰੱਖੇ ਆਪਣੀ ਆਪ ਸਰਨਾਈ। ਦਸ ਦਸ ਦਸ ਗੁਰ ਅਵਤਰਾ। ਏਕਾ ਜੋਤ ਨਰ ਹਰਿ ਹਰਾ। ਏਕਾ ਮੰਗਣ ਸਾਚਾ ਦਰ ਦਰਾ। ਸਾਚਾ ਪ੍ਰਭ ਪੂਰਨ ਭੰਡਾਰੇ ਭਰ ਭਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਨਿਰੰਜਣ ਜੋਤ ਨਿਹਕਲੰਕ ਨਰਾਇਣ ਨਰ ਨਰ ਹਰਾ। ਨਰ ਹਰਿ ਹਰਿ ਨਰ। ਮਾਤਲੋਕ ਆਏ ਜਾਮਾ ਧਰ। ਸ੍ਰਿਸ਼ਟ ਸਬਾਈ ਕਰ ਜਾਏ ਸਰ। ਚਾਰ ਵਰਨ ਏਕਾ ਏਕ ਕਰ। ਸੋਹੰ ਸਾਚਾ ਨਾਮ ਰਸਨਾ ਆਪ ਉਚਰ। ਸਤਿਜੁਗ ਸਾਚੇ ਦੇਵੇ ਵਡਿਆਈ, ਸਾਚੀ ਦਾਤ ਪ੍ਰਭ ਝੋਲੀ ਪਾਈ, ਸੋਹੰ ਦੀਆ ਸਾਚਾ ਵਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪਰਗਟਾਈ ਨਿਹਕਲੰਕ ਅਵਤਾਰ ਨਰ। ਅਵਤਾਰ ਨਰ ਜੋਤ ਧਰ। ਆਪ ਬਣਾਇਆ ਵਿਚ ਮਾਤ ਸਾਚਾ ਦਰ। ਏਕਾ ਨਾਤ ਚਰਨ ਰਖਾਇਆ, ਚਾਰ ਵਰਨ ਦਿਖਾਇਆ ਸਾਚਾ ਘਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਏ, ਰਾਜਾ ਰਾਣਾ ਸਰਨ ਲਗਾਏ, ਮਸਤੂਆਣਾ ਧਾਮ ਨਿਆਰ। ਚਾਰ ਵਰਨ ਏਕਾ ਦਵਾਰਾ। ਤਾਰਨ ਤਰਨ ਭਗਤ ਭੰਡਾਰਾ। ਛੁਹਾਏ ਚਰਨ ਕਲੰਕਨਿਹ ਨਰਾਇਣ ਨਰ ਅਵਤਾਰਾ। ਮਿਟਾਏ ਡਰਨ ਜੋ ਜਨ ਆਏ ਪ੍ਰਭ ਚਰਨ ਦਵਾਰਾ। ਕਾਰਨ ਕਰਨ ਆਪ ਗਿਰਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਉਪਜਾਏ ਮਸਤੂਆਣਾ ਸਾਚਾ ਸਚ ਦਵਾਰਾ। ਸਚ ਦਰ ਵਡ ਦਰਬਾਰਾ। ਧਰੇ ਚਰਨ ਆਪ ਨਿਰੰਕਾਰਾ। ਪੂਰਨ ਕਰਮ ਸਤਿਜੁਗ ਵਿਚਾਰਾ। ਸਾਚਾ ਧਰਮ ਜਗਤ ਅਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਚਲਾਏ। ਸ੍ਰਿਸ਼ਟ ਸਬਾਈ ਲੇਖ ਲਿਖਾਏ। ਕਲਜੁਗ ਝੂਠਾ ਭੇਖ ਮਿਟਾਏ। ਸਤਿਜੁਗ ਸਾਚੀ ਮੇਖ ਲਗਾਏ। ਮਸਤੂਆਣਾ ਆਪ ਉਪਜਾਏ। ਰਾਣਾ ਸੰਗਰੂਰ ਪ੍ਰਭ ਸਰਨ ਲਗਾਏ। ਚਰਨ ਧੂੜ ਮਸਤਕ ਛੁਹਾਏ। ਆਤਮ ਗਰੂਰ ਸਰਬ ਮਿਟਾਏ। ਆਏ ਹਜ਼ੂਰ ਸੀਸ ਝੁਕਾਏ। ਨੂਰੋ ਨੂਰ ਪ੍ਰਭ ਜੋਤ ਜਗਾਏ। ਦੂਰੋ ਦੂਰ ਪ੍ਰਭ ਆਪ ਹੋ ਜਾਏ। ਵਡ ਸੂਰਨ ਸੂਰ ਸਿਰ ਹੱਥ ਟਿਕਾਏ। ਸਰਬ ਕਲਾ ਭਰਪੂਰ ਆਤਮ ਭਰਪੂਰ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਵਿਚ ਮਾਤ ਪਰਗਟ ਜੋਤ ਨਿਹਕਲੰਕ ਆਪ ਕਰਾਏ। ਮਸਤੂਆਣਾ ਧਾਮ ਅਟੱਲ। ਪ੍ਰਭ ਅਬਿਨਾਸ਼ੀ ਆਏ ਚਲ। ਜਗਤ ਭੁਲਾਏ ਕਰ ਕਰ ਵਲ ਛਲ। ਗੁਰਮੁਖ ਉਠਾਏ ਦਰ ਘਰ ਜਾਏ ਜਿਉਂ ਰਾਜਾ ਬਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਆਪਣੀ ਖੇਲ ਵਰਤਾਏ ਕਲ। ਮਸਤੂਆਣੇ ਆਪੇ ਪ੍ਰਭ ਆ। ਸਾਧ ਸੰਗਤ ਸੰਗ ਰਲਾ। ਸਾਚੀ ਰੰਗਤ ਨਾਮ ਚੜ੍ਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਹਾਏ ਸਾਚੇ ਥਾਂ। ਸਾਚਾ ਧਾਮ ਜਗਤ ਨਿਆਰਾ। ਧਰੇ ਜੋਤ ਆਪ ਕਰਤਾਰਾ। ਸਚ ਸਚ ਸਚ ਕਰੇ ਵਰਤਾਰਾ। ਰਚ ਰਚ ਰਚ ਗੁਰਮੁਖ ਹਿਰਦੇ ਰਚ, ਆਤਮ ਜੋਤ ਕਰੇ ਉਜਿਆਰਾ। ਵਾਚ ਵਾਚ ਵਾਚ ਗੁਰਮੁਖ ਸਾਚੇ ਰਸਨਾ ਵਾਚ, ਪ੍ਰਭ ਮਿਟਾਏ ਅੰਧ ਅੰਧਿਆਰਾ। ਬੇਮੁਖ ਦਰ ਆਏ ਨੱਚ ਨੱਚ ਨੱਚ, ਮੂਰਖ ਮੁਗਧ ਨਾ ਜਾਣੇ ਪ੍ਰਭ ਦੀ ਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਚੋ ਸੱਚ, ਨਿਹਕਲੰਕ ਨਰਾਇਣ ਨਰ ਅਵਤਾਰਾ। ਨਿਹਕਲੰਕ ਤੇਰਾ ਦਰ। ਨਿਹਕਲੰਕ ਸਾਚਾ ਘਰ। ਨਿਹਕਲੰਕ ਜੋਤ ਹਰਿ। ਨਿਹਕਲੰਕ ਗੁਰਮੁਖ ਮੰਗਣ ਤੇਰਾ ਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਸਤੂਆਣਾ ਉਪਜਾਵੇ ਸਾਚਾ ਸਰ। ਸਾਚਾ ਧਾਮ ਆਪ ਉਪਾਵਣਾ। ਦਿਵਸ ਚਾਲੀ ਪ੍ਰਭ ਸ਼ਬਦ ਲਿਖਾਵਣਾ। ਰੈਣ ਦਿਵਸ ਦਿਵਸ ਰੈਣ ਪ੍ਰਭ ਇਕ ਕਰਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੰਕਾਰੀਆਂ ਆਤਮ ਵਿਕਾਰੀਆਂ ਸਰਬ ਮਾਣ ਗਵਾਵਣਾ। ਦਿਵਸ ਚਾਲੀ ਸ਼ਬਦ ਲਿਖਾਏ। ਨਿਹਕਲੰਕ ਖੇਲ ਵਰਤਾਏ। ਸਾਚਾ ਡੰਕ ਆਪ ਵਜਾਏ। ਰਾਓ ਰੰਕ ਆਪ ਉਠਾਏ। ਦਿਸਾਵੇ ਬੰਕ ਜੋਤ ਸਰੂਪੀ ਸ਼ਬਦ ਜਣਾਏ। ਏਕਾ ਅੰਕ ਸੋਹੰ ਸਾਚਾ ਜਗਤ ਧਰਾਏ। ਸਰਬ ਮਿਟਾਏ ਆਪੇ ਸ਼ੰਕ, ਸੁਖ ਆਸਣ ਬੈਠੇ ਡੇਰਾ ਲਾਏ। ਗੁਰਮੁਖ ਤਰਾਏ ਜਿਉਂ ਜਗਤ ਜਨਕ, ਨਿਹਕਲੰਕ ਕਲ ਦਇਆ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਮਸਤੂਆਣੇ ਅੰਤਮ ਅੰਤ ਕਲਜੁਗ ਆਪਣੀ ਆਪ ਕਰਾਏ। ਮਸਤੂਆਣਾ ਸਾਚਾ ਨੂਰ। ਚਾਰ ਵਰਨ ਆਏ ਦੂਰੋ ਦੂਰ। ਅਠਸਠ ਤੀਰਥ ਮੇਟ ਮਿਟਾਏ ਕਲਜੁਗ ਗਵਾਏ ਕੂੜੋ ਕੂੜ। ਗੰਗਾ ਗੋਦਾਵਰੀ ਨੀਰ ਖਿਚਾਏ, ਏਕਾ ਸਰਨ ਰਖਾਏ ਨਿਹਕਲੰਕ ਚਰਨ ਧੂੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਸਤੂਆਣਾ ਸਾਚਾ ਧਾਮ ਉਪਜਾਏ, ਅੰਮ੍ਰਿਤ ਸਾਚਾ ਜਾਮ ਪਿਆਏ, ਚਤੁਰ ਸੁਜਾਨ ਆਪ ਬਣਾਏ ਜੋ ਜਨ ਆਤਮ ਮੂੜ੍ਹ। ਕਲਜੁਗ ਜੀਵ ਆਤਮ ਅੰਧ। ਏਕਾ ਮਨਕ ਆਤਮ ਕੰਧ। ਆਪ ਗਵਾਇਆ ਨਿਜਾਨੰਦ। ਰਸਨਾ ਨਾ ਗਾਇਆ ਪ੍ਰਭ ਅਬਿਨਾਸ਼ੀ ਜੀਵ ਭੁਲਾਇਆ ਆਪ ਗਵਾਇਆ ਪਰਮਾਨੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲ ਲਏ ਛੁਡਾਇਆ, ਜੋ ਜਨ ਆਏ ਸਰਨਾਇਆ। ਭੁਲ ਬਖ਼ਸ਼ਾਏ ਰਸਨਾ ਬੋਲੇ ਵਿਚੋਂ ਬੱਤੀ ਧਾਰ। ਮਾਤਾ ਸੀਰ ਅੰਮ੍ਰਿਤ ਅਪਾਰ। ਏਕਾ ਅੰਮ੍ਰਿਤ ਆਤਮ ਸਾਚਾ ਤੀਰ ਪ੍ਰਭ ਚਰਨ ਦਵਾਰ। ਆਤਮ ਦੇਵੇ ਸਾਚੀ ਧੀਰ, ਸੋਹੰ ਦੇਵੇ ਪ੍ਰਭ ਸ਼ਬਦ ਅਧਾਰ। ਹਉਮੇ ਵਿਚੋਂ ਕੱਢੇ ਪੀੜ ਜੋ ਜਨ ਰਸਨਾ ਲਏ ਉਚਾਰ। ਆਤਮ ਵੱਜੇ ਸ਼ਬਦ ਤੀਰ ਝੂਠਾ ਬਜਰ ਦੇਵੇ ਪਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਨਿਹਕਲੰਕ ਅੰਤਮ ਕਲ ਗੁਰਮੁਖ ਸਾਚੇ ਜਾਏ ਤਾਰ। ਤਾਰਨਹਾਰ ਆਪ ਦਿਆਲਾ। ਭਗਤ ਜਨਾਂ ਸਦ ਸਦ ਰਖਵਾਲਾ। ਆਤਮ ਦੇਵੇ ਸੋਹੰ ਸਾਚੀ ਮਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਸਦਾ ਗੁਰਮੁਖ ਸਾਚੇ ਤੇਰਾ ਸਦ ਰਖਵਾਲਾ। ਪ੍ਰਭ ਸਾਚੇ ਦੀ ਸਾਚੀ ਸਰਨਾ। ਚਰਨ ਲਾਗ ਗੁਰਮੁਖ ਕਲਜੁਗ ਤਰਨਾ। ਬੇਮੁਖ ਕਲਜੁਗ ਜੀਵ ਆਪਣਾ ਕੀਆ ਆਪੇ ਭਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਝਿਰਾਏ ਸਾਚਾ ਝਿਰਨਾ। ਅੰਮ੍ਰਿਤ ਝਿਰਨਾ ਝਿਰੇ ਅਪਾਰਾ। ਏਕਾ ਬੂੰਦ ਜੀਵ ਅਧਾਰਾ। ਦੇਵੇ ਖੋਲ੍ਹ ਸਚ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਰਸਨ ਉਚਾਰਾ। ਆਪ ਆਪਣੀ ਸਰਨ ਰਖਾਏ। ਲੱਖ ਚੁਰਾਸੀ ਗੇੜ ਕਟਾਏ। ਸਚਖੰਡ ਨਿਵਾਸੀ ਸਚਖੰਡ ਨਿਵਾਸ ਰਖਾਏ। ਸਰਬ ਘਟ ਵਾਸੀ ਆਪ ਆਪਣੀ ਦਇਆ ਕਮਾਏ। ਘਨਕਪੁਰ ਵਾਸੀ ਨਿਹਕਲੰਕ ਕਲ ਨਾਂਓ ਧਰਾਏ। ਸ੍ਰਿਸ਼ਟ ਸਬਾਈ ਕਰਾਏ ਦਾਸੀ, ਚਾਰ ਵਰਨ ਆਏ ਸਰਨਾਏ। ਜੋ ਜਨ ਹੋਏ ਮਦਿਰਾ ਮਾਸੀ, ਗੁਰ ਸਾਚਾ ਦੇ ਸਜਾਏ। ਗੁਰਮੁਖ ਸਾਚੇ ਆਤਮ ਰਹਿਰਾਸੀ, ਗੁਰ ਸਾਚਾ ਦਇਆ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਪਰਕਾਸ਼ੀ, ਕਲਜੁਗ ਅੰਧੇਰ ਸਰਬ ਮਿਟ ਜਾਏ। ਸਾਚੀ ਸਰਨ ਪ੍ਰਭ ਸਰਨਾਗਤ। ਗੁਰਮੁਖ ਸਾਚੇ ਆਪੇ ਜਾਣੇ ਤੇਰੀ ਗਤ ਮਿਤ। ਪ੍ਰਭ ਸਾਚੇ ਕਾ ਸਾਚਾ ਹਿਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਨ ਲਾਗ ਮਾਨਸ ਜਨਮ ਕਲ ਜਾਏ ਜਿਤ। ਸਰਨ ਲਾਗ ਸਰਬ ਸੁਖ। ਕਰ ਦਰਸ ਉਤਰੇ ਭੁੱਖ। ਪ੍ਰਭ ਉਤਾਰੇ ਆਤਮ ਦੁਖ। ਕਲਜੁਗ ਜੀਵ ਹੋਏ ਬੇਮੁਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਜੋਤ ਨਿਰੰਜਣ ਵਡ ਵਡ ਸੂਖਮ ਸੂਖ। ਸੂਖਮ ਸੂਖ ਆਪ ਵਡ ਸੁਖੀਆ। ਭੂਖਮ ਭੂਖ ਭੂਖ ਆਪ ਵਡ ਭੁਖੀਆ। ਦੂਖਮ ਦੂਖ ਦੂਖ ਆਪ ਵਡ ਦੁਖੀਆ। ਸੂਖਮ ਸੂਖ ਉਪਜਾਏ ਸਾਧ ਸੰਤ ਤੇਰੀ ਆਤਮ ਕਰਾਏ ਸੁਖੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਜੋਤ ਨਿਰੰਜਣ ਗੁਰਸਿਖ ਉਧਾਰੇ ਆਪ ਨਿਰੰਕਾਰੇ ਪੂਰਬ ਕਰੇ ਵਿਚਾਰੇ ਸੁਫਲ ਕਰਾਏ ਮਾਤ ਕੁਖੀਆ। ਮਾਤ ਕੁੱਖ ਸੁਫਲ ਕਰਾਓ। ਨਿਹਕਲੰਕ ਕਲ ਦਰਸ਼ਨ ਪਾਓ। ਆਤਮ ਸੰਸਾ ਰੋਗ ਮਿਟਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਧਰ ਆਤਮ ਸਾਚਾ ਦੀਪ ਜੋਤ ਜਗਾਓ। ਦੀਪਕ ਜੋਤ ਆਪ ਜਗਾਏ। ਗੁਰਮੁਖ ਸਾਚੇ ਪ੍ਰਭ ਸਾਚਾ ਦਇਆ ਕਮਾਏ। ਆਪੇ ਢਾਲੇ ਸਾਚੇ ਢਾਂਚੇ ਜੋ ਜਨ ਸੋਹੰ ਰਸਨਾ ਗਾਏ। ਕਲਜੁਗ ਜੀਵ ਭਾਂਡੇ ਕਾਚੇ, ਅੰਤਮ ਅੰਤ ਕਲ ਪ੍ਰਭ ਸਾਚਾ ਭੰਨ ਵਖਾਏ। ਗੁਰਮੁਖ ਸਾਚੇ ਧੰਨ ਧੰਨ ਧੰਨ ਜਿਨ ਆਤਮ ਗਿਆ ਮੰਨ, ਪ੍ਰਭ ਸਾਚਾ ਸੇਵ ਕਮਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਗੁਰਮੁਖ ਗੁਰਸਿਖ ਸਾਚੇ ਸੰਤ ਉਪਜਾਏ। ਸਾਚੀ ਧੁਨ ਗੁਰ ਦਰਬਾਰੇ। ਮੰਗਣ ਮੰਗ ਦਿਲ ਉਮੰਗ, ਰਸਨ ਨਾ ਮੂਲ ਉਚਾਰੇ। ਪ੍ਰਭ ਅਬਿਨਾਸ਼ੀ ਸਦ ਆਤਮ ਸੰਗ, ਆਤਮ ਜੀਵ ਸਦਾ ਵਿਚਾਰੇ। ਸੋਹੰ ਦੇਵੇ ਸਾਚਾ ਰੰਗ, ਪ੍ਰਭ ਸਾਚਾ ਖਾਲੀ ਭਰੇ ਭੰਡਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਆਏ ਮੰਗਣ ਤੇਰੇ ਦਵਾਰੇ। ਸਾਚਾ ਧੰਨ ਪ੍ਰਭ ਸਾਚੇ ਘਰ। ਸਾਚਾ ਜਨ ਬਣਾਏ ਹਰਿ। ਏਕਾ ਜੋਤ ਟਿਕਾਏ ਜਗਾਏ ਕਰੇ ਰੁਸ਼ਨਾਏ, ਹਰਿਆ ਹੋਵੇ ਮਨ ਤਨ। ਏਕਾ ਸ਼ਬਦ ਉਪਜਾਏ ਏਕਾ ਰਾਗ ਸੁਣਾਏ ਕੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਆਤਮ ਦੁਖ ਮਿਟਾਏ। ਏਕਾ ਸੁਖ ਉਪਜਾਏ। ਤ੍ਰਿਸਨਾ ਭੁੱਖ ਰਹਿਣ ਨਾ ਪਾਏ। ਕਾਹਨਾ ਕ੍ਰਿਸ਼ਨਾ ਦਇਆ ਕਮਾਏ। ਬ੍ਰਹਮਾ ਵਿਸ਼ਨ ਜਿਸ ਰਹੇ ਧਿਆਏ। ਪਰਗਟ ਜੋਤ ਜੋਤ ਸਰੂਪ ਵਿਚ ਮਾਤ ਦੇ ਆਏ। ਪ੍ਰਭ ਸਾਚਾ ਰੰਗ ਨਾ ਰੂਪ ਮਹਿੰਮਾ ਅਨੂਪ ਗੁਰਮੁਖ ਸਾਚੇ ਵਿਚ ਸਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਸਾਚਾ ਡੰਕ ਏਕਾ ਅੰਕ ਚਾਰ ਵਰਨ ਏਕਾ ਸਰਨ ਆਪਣੀ ਆਪ ਰਖਾਏ। ਸਾਚਾ ਦਰ ਪਾਏ ਵਡ ਭਾਗਾ। ਪ੍ਰਭ ਸਾਚੇ ਦੀ ਸਰਨੀ ਲਾਗਾ। ਬੇਮੁਖ ਕਲ ਸੋਇਆ, ਗੁਰਮੁਖ ਸਾਚਾ ਪ੍ਰਭ ਦਰ ਜਾਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਸੁਣਾਏ ਧੁਨ ਉਪਜਾਏ ਆਪ ਆਪਣੀ ਅਨਹਦ ਅਨਰਾਗਾ। ਅਨਹਦ ਰਾਗ ਆਪ ਉਪਾਏ। ਗੁਰਮੁਖ ਸਾਚੇ ਜੋ ਜਨ ਰਸਨਾ ਗਾਏ। ਹਿਰਦੇ ਵਸਣਾ ਪ੍ਰਭ ਦਰਸ ਦਿਖਾਏ। ਕੋਟਨ ਕੋਟ ਕੋਟ ਰਵ ਸੱਸਣਾ ਪ੍ਰਭ ਜੋਤ ਜਗਾਏ। ਬੇਮੁਖ ਆਤਮ ਅੰਧੇਰ ਜਿਉਂ ਚੰਦ ਮੱਸਣਾ, ਪ੍ਰਭ ਅਬਿਨਾਸ਼ੀ ਦਿਸ ਨਾ ਆਏ। ਗੁਰਮੁਖ ਸਾਚੇ ਰਸਨਾ ਜਪ ਆਤਮ ਰਸ ਰਸਨਾ, ਅੰਮ੍ਰਿਤ ਆਤਮ ਪ੍ਰਭ ਮੁਖ ਕਵਲ ਨਾਭ ਚੁਆਏ। ਬੇਮੁਖ ਕਲਜੁਗ ਜੀਵ ਨਿਹਕਲੰਕ ਤੇਰੇ ਦਰ ਤੋਂ ਰੁਸ਼ਨਾ, ਸੋਹੰ ਸ਼ਬਦ ਪ੍ਰਭ ਤੀਰ ਚਲਾਏ। ਗੁਰਮੁਖ ਸਾਚੇ ਪ੍ਰਭ ਅਬਿਨਾਸ਼ੀ ਤੇਰੇ ਆਤਮ ਦੀਪ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਨਕਪੁਰ ਵਾਸੀ ਨਿਹਕਲੰਕ ਕਲ ਜਾਮਾ ਪਾਏ। ਸਾਚਾ ਪ੍ਰਭ ਵਡ ਵਡ ਦਾਤਾ। ਸਾਚਾ ਪ੍ਰਭ ਸਰਬ ਕਾ ਗਿਆਤਾ। ਸਾਚਾ ਪ੍ਰਭ ਗੁਰਮੁਖ ਸਾਚੇ ਸਾਚਾ ਬਖ਼ਸ਼ੇ ਚਰਨੀ ਨਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲੇ ਕਲ ਪਛਾਤਾ। ਸਾਚਾ ਪ੍ਰਭ ਵਡ ਵਡ ਖ਼ਜ਼ੀਨਾ। ਸਾਚਾ ਪ੍ਰਭ ਵਡ ਪਰਬੀਨਾ। ਸਾਚਾ ਪ੍ਰਭ ਦਾਨਾ ਬੀਨਾ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਏ ਆਪ ਮਿਟਾਏ ਮੁਹੰਮਦੀ ਦੀਨਾ। ਦੀਨ ਮੁਹੰਮਦੀ ਆਪ ਮਿਟਾਏ। ਸਚ ਬ੍ਰਹਮ ਦੀ ਜੋਤ ਜਗਾਏ। ਸਚ ਧਰਮ ਦੀ ਨੀਂਹ ਰਖਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ ਵਿਚ ਮਾਤ ਜਨਮ ਦਵਾਏ। ਅੱਲਾ ਅਲਾਹੂ ਨੂਰ ਮਿਟਾਏ। ਪੀਰ ਦਸਤਗੀਰ ਕੋਈ ਰਹਿਣ ਨਾ ਪਾਏ। ਚਾਰ ਯਾਰਾਂ ਵਕ਼ਤ ਚੁਕਾਏ। ਪੰਚ ਪਿਆਰਾਂ ਵਿਚ ਸਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰੀ ਸਾਚੀ ਬਣਤ ਬਣਾਏ। ਪੰਚਮ ਹੋਏ ਆਪ ਪਰਧਾਨਾ। ਪੰਚਮ ਹੋਏ ਜਗਤ ਵਡਾਨਾ। ਪੰਚਮ ਦੇਵੇ ਵਡ ਵਡਿਆਈ ਪ੍ਰਭ ਗੁਣ ਨਿਧਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਪੰਚਮ ਪੰਚਮ ਵਡਿਆਏ, ਵਿਚ ਮਾਤ ਸਮਾਏ ਹੋਏ ਜਗਤ ਵਕ਼ਤ ਸੁਹਾਨਾ। ਸਾਚਾ ਪ੍ਰਭ ਸਰਬ ਪਿਤ ਮਾਤਾ। ਸਾਚਾ ਪ੍ਰਭ ਆਤਮ ਜੋਤ ਜਗਾਤਾ। ਸਾਚਾ ਪ੍ਰਭ ਸ੍ਰਿਸ਼ਟ ਸਬਾਈ ਏਕਾ ਦਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਸਤਿਜੁਗ ਬਖ਼ਸ਼ੇ ਸਾਚਾ ਨਾਤਾ। ਸਾਚੇ ਪ੍ਰਭ ਸਾਚੀ ਕਾਰ। ਸਾਚੇ ਪ੍ਰਭ ਸਚ ਵਿਹਾਰ। ਸਾਚਾ ਪ੍ਰਭ ਸਚ ਸਰਕਾਰ। ਸਾਚਾ ਪ੍ਰਭ ਸਚ ਵਰਤਾਰ। ਸਾਚਾ ਪ੍ਰਭ ਸੋਹੰ ਚਾਰ ਕੁੰਟ ਕਰਾਏ ਜੈ ਜੈ ਜੈਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਚ ਕਰੇ ਜਗਤ ਵਰਤਾਰ। ਸਚ ਸੁੱਚ ਕਰੇ ਵਰਤਾਰਾ। ਸਚ ਸੁੱਚ ਭਰੇ ਭੰਡਾਰਾ। ਸਚ ਸੁੱਚ ਜੀਵ ਜੰਤ ਵਿਚ ਪਸਾਰਾ। ਸਚ ਸੁੱਚ ਦੇਵੇ ਆਪ ਗਿਰਧਾਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਚ ਕਰੇ ਵਰਤਾਰਾ। ਸਤਿਜੁਗ ਹੋਏ ਸਾਂਤਕ ਸਤਿ। ਸਤਿਜੁਗ ਕਰਾਏ ਆਪੇ ਸਤਿ। ਮਤਿ ਮਤਿ ਮਤਿ ਗੁਰਮੁਖ ਸਾਚੇ ਦੇਵੇ ਸਾਚੀ ਮਤਿ। ਯਤ ਯਤ ਯਤ ਰਹਾਏ ਏਕਾ ਦੇਵੇ ਸੋਹੰ ਤਤ। ਏਕਾ ਸਤਿ ਆਪ ਰਖਾਏ ਆਤਮ ਦੇਵੇ ਸਾਚੀ ਮਤਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਸੋਹੰ ਚਲਾਏ ਤਰਾਏ ਸਤਿ ਸਤਿ ਸਤਿ। ਸਤਿਜੁਗ ਚਲੇ ਧੀਰਨ ਧੀਰਾ। ਸਤਿਜੁਗ ਪਲੇ ਪ੍ਰਭ ਅੰਮ੍ਰਿਤ ਪਿਲਾਏ ਵਡ ਸੀਰਨ ਸੀਰਾ। ਸਤਿਜੁਗ ਚਲੇ ਪ੍ਰਭ ਸਾਚਾ ਦਰ ਗੁਰਮੁਖ ਸਾਚੇ ਪ੍ਰਭ ਆਤਮ ਦੇਵੇ ਸ਼ਾਂਤ ਨੀਰਨ ਨੀਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਪਰਗਟਾਏ, ਏਕਾ ਓਟ ਰਖਾਏ, ਸੋਹੰ ਜੋਤ ਜਗਤ ਜਗਾਏ ਵਡ ਵਡ ਸ਼ਾਹ ਪੀਰਨ ਪੀਰਾ। ਦੀਨ ਦੁਨੀ ਦਾ ਆਪੇ ਰਾਖਾ। ਗੁਰਮੁਖ ਸਾਚੇ ਸਚ ਸ਼ਬਦ ਪ੍ਰਭ ਦਰ ਭਾਖਾ। ਲਿਖਾਏ ਲੇਖ ਅਲੱਖਣਾ ਅਲਾਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਵ ਜੰਤ ਸਚ ਸਾਚੀ ਸਾਖਾ। ਆਪੇ ਆਪ ਆਪ ਵਡ ਦਾਤਾ। ਆਵੇ ਆਪ ਜੀਵ ਜੰਤ ਸਰਬ ਪਿਤ ਮਾਤਾ। ਆਪੇ ਆਪ ਪ੍ਰਭ ਪੁਰਖ ਬਿਧਾਤਾ। ਆਪੇ ਆਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਵ ਜੰਤ ਸਦ ਵਿਚ ਸਮਾਤਾ। ਵਿਚ ਸਮਾਏ, ਦਇਆ ਕਮਾਏ, ਸਰਨ ਲਗਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਮਤਿ ਆਤਮ ਪਾਏ। ਸਾਚੀ ਆਤਮ ਕਰੇ ਵਿਚਾਰਾ। ਪ੍ਰਭ ਦਰ ਆਏ ਕਰੇ ਨਿਮਸਕਾਰਾ। ਮੰਗੇ ਦਾਨ ਆਣ ਭੰਡਾਰਾ। ਦੇਵੇ ਮਾਣ ਵਿਚ ਸੰਸਾਰਾ। ਭਗਤ ਭਗਵਾਨ ਸਦਾ ਅਧਾਰਾ। ਜੋ ਜਨ ਆਏ ਚਰਨ ਨਿਮਸਕਾਰਾ। ਸਚ ਸਚ ਆਪ ਉਪਜਾਏ, ਸਚ ਸਚ ਆਤਮ ਸਮਾਏ, ਪੂਰਨ ਆਸ ਆਪ ਕਰਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਏ। ਆਪ ਆਪਣੀ ਦਇਆ ਕਰ। ਪ੍ਰਭ ਅਬਿਨਾਸ਼ੀ ਦੇਵੇ ਵਰ। ਗੁਰਮੁਖ ਸਾਚਾ ਜਾਏ ਤਰ। ਖਾਲੀ ਭੰਡਾਰੇ ਜਾਏ ਭਰ। ਜੋ ਜਨ ਚਲ ਆਇਆ ਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਲਗਾਏ ਤੇਰੇ ਘਰ। ਸਾਚੇ ਦਰ ਭਾਗ ਲਗਾਏ। ਸਾਚੇ ਘਰ ਸੁਖ ਉਪਜਾਏ। ਅਵਤਾਰ ਨਰ ਦਇਆ ਕਮਾਏ। ਮੰਗਿਆ ਦਾਨ ਦਾਨੀ ਦਾਨ ਆਣ ਭਗਵਾਨ ਪ੍ਰਭ ਝੋਲੀ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਤੁਰ ਸੁਜਾਨ ਆਪ ਅਖਵਾਏ। ਪ੍ਰਭ ਸਾਚਾ ਸਚ ਸੁਹੇਲਾ। ਪ੍ਰਭ ਸਾਚਾ ਘਰ ਸਾਚਾ ਮੇਲਾ। ਪ੍ਰਭ ਸਾਚਾ ਦੇਵੇ ਦਾਨ ਵਡ ਗੁਣੀ ਗੁਹੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਮਾਣਿਆਂ ਨਿਤਾਣਿਆਂ ਸਦਾ ਸੰਗ ਸੁਹੇਲਾ। ਸਾਚਾ ਪ੍ਰਭ ਸੁਖ ਉਪਜਾਏ। ਦੁਖ ਭੁੱਖ ਨੇੜ ਨਾ ਆਏ। ਆਤਮ ਸੁਖ ਸਦਾ ਦਿਸਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਨ ਪੜੇ ਦੀ ਲਾਜ ਰਖਾਏ। ਸਾਚਾ ਪ੍ਰਭ ਕਰਮ ਵਿਚਾਰੇ। ਦੁਖੀਆਂ ਦੁਖ ਸੁਣੇ ਮੁਰਾਰੇ। ਆਤਮ ਸੁਣੇ ਸਚ ਪੁਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਆਏ ਚਰਨ ਨਿਮਸਕਾਰੇ। ਚਿੰਤਾ ਫਿਕਰ ਉਦਾਸੀ ਝੋਰਾ। ਦਿਵਸ ਰੈਣ ਰਹੇ ਥੋੜਾ ਥੋੜਾ। ਨਾ ਮਿਲੇ ਬਹਿੇਣ ਸਦਾ ਸਦਾ ਘਨਘੋਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਤੋਰਾ ਮੋਰਾ। ਆਤਮ ਜੀਵ ਸਦਾ ਦੁਖਦਾਈ। ਅੱਧ ਵਿਚ ਸਦਾ ਘਿਗਆਈ। ਅੱਗਾ ਪਿੱਛਾ ਦੀਸੇ ਨਾਹੀ। ਪੂਰਨ ਇੱਛਾ ਨਾ ਕੋਈ ਕਰਾਈ। ਚਾਰੇ ਦਿਸਾਂ ਰਹੇ ਫਿਰਾਈ। ਪੂਰਨ ਭਿੱਛਾ ਪ੍ਰਭ ਸਾਚੇ ਪਾਈ। ਮਦਿਰਾ ਮਾਸ ਰਸਨ ਤਜਾਈ। ਸਾਚੇ ਘਰ ਵੱਜੇ ਵਧਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਦੇਵੇ ਉਪਜਾਈ। ਬਾਲ ਜਵਾਨੀ ਗਈ ਬੀਤ। ਨਾ ਕੋਈ ਮਿਲਿਆ ਕਲਜੁਗ ਸਾਚਾ ਮੀਤ। ਆਤਮ ਹੋਈ ਨਾ ਅਜ ਅਤੀਤ। ਕਲਜੁਗ ਝੂਠੀ ਦੇਖੀ ਸ੍ਰਿਸ਼ਟ ਸਬਾਈ ਪ੍ਰੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਦਰ ਆਏ ਸੰਸਾ ਚੁਕਾਏ ਪ੍ਰਭ ਸਾਚਾ ਪਰਖੇ ਸਾਚੀ ਨੀਤ। ਸਾਚੇ ਪ੍ਰਭ ਪੁਰਖ ਬਿਧਾਤੇ। ਜੀਵ ਜੰਤ ਦਰ ਤੇਰੇ ਮੰਗ ਮੰਗਾਤੇ। ਦੇਵੇ ਘਰ ਵਸਾ, ਦਰ ਆਵੇ ਡਰ ਸੁੰਞੇ ਰਹੇ ਅਕੱਲ ਇਕਾਂਤੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਸਾਚਾ ਦਰ, ਪਤਤ ਪਾਪੀ ਜਾਇਣ ਤਰ, ਜੋ ਜਨ ਆਏ ਭੁਲ ਬਖ਼ਸ਼ਾਤੇ। ਸਾਚੇ ਪ੍ਰਭ ਸਚ ਵਡਿਆਈ। ਸਾਚਾ ਦਰ ਇਕ ਰਘੁਰਾਈ। ਵਸਾਏ ਘਰ ਜਨ ਹੋਏ ਸਹਾਈ। ਖੋਲ੍ਹੇ ਦਰ ਜੋ ਬੰਦ ਰਖਾਈ। ਕਿਸ਼ਨਾ ਸੁਖਲਾ ਪੱਖ ਅੰਧੇਰ ਗਵਾਈ। ਨਾੜੀ ਬਹੱਤਰ ਪ੍ਰਭ ਰੋਗ ਮਿਟਾਈ। ਆਤਮ ਇਕੱਤਰ ਪ੍ਰਭ ਚਰਨ ਲਗਾਈ। ਸੱਤਰ ਬਹੱਤਰ ਪ੍ਰਭ ਦੇ ਵਡਿਆਈ। ਸਾਚਾ ਪਿਤਰ ਜਗ ਨਾਉਂ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਲਿਖਾਏ, ਹੁਕਮ ਸੁਣਾਏ, ਆਪ ਸਮਝਾਏ, ਜੀਵ ਭੁਲ ਨਾ ਜਾਏ, ਮਦਿਰਾ ਮਾਸ ਰਸਨਾ ਮੂਲ ਨਾ ਲਾਈ। ਸਾਚਾ ਪ੍ਰਭ ਹਰਿ ਹਰਿ ਹਰਿ ਹਰਾ, ਆਪ ਅਭੁੱਲ ਜੀਵ ਭੁਲਾਏ। ਆਪ ਅਡੁਲ ਜੀਵ ਡੁਲਾਏ। ਆਪ ਅਭੁੱਲ ਜੀਵ ਭੁਲਾਏ। ਆਪ ਅਰੁਲ ਜੀਵ ਰੁਲਾਏ। ਜੋ ਜਨ ਬਖ਼ਸ਼ਾਵੇ ਪ੍ਰਭ ਦਰ ਭੁੱਲ, ਪ੍ਰਭ ਸਾਚਾ ਦਇਆ ਕਮਾਏ। ਸੁੱਕੇ ਰੁੱਖੜੇ ਆਪ ਲਗਾਵੇ ਫੁੱਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਮਦਿਰਾ ਮਾਸ ਤਜਾਏ। ਪੂਰਨ ਕਰਮ ਆਪ ਵਿਚਾਰੇ। ਪ੍ਰਭ ਸਾਚੇ ਦੀ ਸਾਚੀ ਕਾਰੇ। ਸਾਚਾ ਥਾਨ ਪ੍ਰਭ ਸੁਹਾਏ ਜਾਏ ਜਿਸ ਦਵਾਰੇ। ਵਿਚ ਮਾਤ ਮਾਣ ਦਵਾਏ, ਦੇਵੇ ਵਡਿਆਈ ਆਪ ਗਿਰਧਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਿਰਪਾ ਕਰੇ, ਕਰ ਕਿਰਪਾ ਪਾਰ ਉਤਾਰੇ। ਸਾਚੇ ਪ੍ਰਭ ਸਚ ਦੀ ਕਾਰ। ਗੁਰਮੁਖ ਗੁਰ ਏਕਾ ਧਾਰ। ਏਕਾ ਸ਼ਬਦ ਏਕਾ ਧੁਨ ਏਕਾ ਧੁਨਕਾਰ। ਏਕਾ ਸੁਨ ਏਕਾ ਮੁਨ ਏਕਾ ਏਕ ਆਪ ਕਰਤਾਰ। ਗੁਰਮੁਖ ਉਠਾਏ ਸ਼ਬਦ ਜਣਾਏ ਆਪ ਆਪਣੀ ਕਿਰਪਾ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਏ ਚਰਨ ਲਗਾਏ ਸਾਚਾ ਰਾਗ ਕੰਨ ਸੁਣਾਏ, ਆਤਮ ਆਗ ਆਪ ਬੁਝਾਏ। ਸਾਂਤਕ ਸੁਵਾਂਤ ਮੇਘ ਬਰਸਾਏ। ਇਕਾਂਤਕ ਇਕਾਂਤ ਆਪਣਾ ਆਪ ਰਖਾਏ। ਆਤਮ ਮਾਰ ਜੀਵ ਝਾਤ, ਪ੍ਰਭ ਸਾਚਾ ਤੇਰੇ ਵਿਚ ਸਮਾਏ। ਝੂਠੀ ਸ੍ਰਿਸ਼ਟ ਝੂਠਾ ਨਾਤ, ਅੰਤਕਾਲ ਨਾ ਕੋਇ ਸਹਾਏ। ਬਿਨ ਪ੍ਰਭ ਸਾਚੇ ਕੋਇ ਨਾ ਪੁੱਛੇ ਵਾਤ, ਝੂਠੇ ਦਿਸਣ ਮਾਂ ਪਿਉਂ ਭੈਣ ਭਰਾਏ। ਸੋਹੰ ਦੇਵੇ ਪ੍ਰਭ ਸਾਚੀ ਦਾਤ, ਜੋ ਜਨ ਆਏ ਸਰਨਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਦਰਸ ਦਿਖਾਏ ਜੋ ਜਨ ਮਦਿਰਾ ਮਾਸ ਰਸਨ ਤਜਾਏ। ਮਦਿਰਾ ਮਾਸ ਰਸਨ ਵਿਕਾਰਾ। ਅੰਤਮ ਕਰੇ ਅੰਧ ਅੰਧਿਆਰਾ। ਜੋਤ ਸਰੂਪੀ ਹੋਏ ਉਜਿਆਰਾ। ਕੂੜੋ ਕੂੜ ਹੋਏ ਪਸਾਰਾ। ਮੂੜੋ ਮੂੜ ਜੀਵ ਗਵਾਰਾ। ਸਾਚਾ ਪ੍ਰਭ ਮਨੋਂ ਵਿਸਾਰਾ। ਰਸਨਾ ਰਸ ਲੋਭ ਹੰਕਾਰਾ। ਆਤਮ ਰਸ ਨਾ ਜੀਵ ਵਿਚਾਰਾ। ਪ੍ਰਭ ਹਿਰਦੇ ਜਾਏ ਵਸ, ਸੋਹੰ ਜਪ ਸ਼ਬਦ ਅਪਾਰਾ। ਦਰ ਘਰ ਆਏ ਪ੍ਰਭ ਸਾਚਾ ਨੱਸ, ਆਦਿ ਅੰਤ ਜਨ ਭਗਤ ਉਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਗਾਏ ਭਾਗ ਗੁਰਮੁਖ ਸਾਚੇ ਤੇਰੇ ਦਰ ਦਵਾਰਾ। ਬਾਲ ਅਵਸਥਾ ਕਾਇਆ ਕੱਚ। ਜੀਵ ਅੰਞਾਣਾ ਰਿਹਾ ਮੱਚ। ਭੇਵ ਖੁਲ੍ਹਾਏ ਆਤਮ ਸਚ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰਮ ਕਮਾਇਆ ਭੇਵ ਖੁਲ੍ਹਾਇਆ ਜੁਲਮ ਕਮਾਇਆ ਮਾਤਾ ਹੋਈ ਜੱਚ। ਆਤਮ ਰੋਗ ਸਭ ਪਰਵਾਰਾ। ਚਿੰਤਾ ਸੋਗ ਹੋਏ ਖੁਆਰਾ। ਰੋਗਣ ਰੋਗ ਰੋਗ ਨਾ ਕੋਈ ਪਾਏ ਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਆਪ ਖਪਾਏ ਦੁਸ਼ਟ ਦੁਰਾਚਾਰਾ। ਦੁਸ਼ਟ ਦੁਰਾਚਾਰ ਵਿਭਚਾਰ ਝੂਠਾ ਕਰਮ ਕੀਆ ਵੱਖ, ਆਤਮ ਦੁਖ ਗਿਆ ਲੱਥ, ਪ੍ਰਭ ਸਾਚਾ ਮਾਰੇ ਮਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦੁਖ ਜਾਏ ਨਿਵਾਰ। ਵਲ ਛਲ ਜਿਸ ਕਮਾਇਆ। ਇੰਦਰ ਜਾਲ ਪਾਈ ਮਾਇਆ। ਮਹਾਂਕਾਲ ਇਕ ਹਲਕਾਇਆ। ਰਿਧੀ ਦਾਲ ਵਿਚ ਖਵਾਇਆ। ਦਿਤਾ ਗਾਲ ਸਰਬੰਸ ਸਭਾ, ਅੰਸੋ ਅੰਸ ਦੁਖ ਰਖਾਇਆ। ਪ੍ਰਭ ਅਬਿਨਾਸ਼ੀ ਆਪ ਵਿਚ ਸਹੰਸ, ਬਾਲਕ ਬਾਲ ਦੁਖ ਮਿਟਾਇਆ। ਦੁਬਧਾ ਰੋਗ ਜਗਤ ਲਗਾਇਆ। ਤਾਣਾ ਪੇਟਾ ਆਪ ਉਲਝਾਇਆ। ਗੁਰ ਚਰਨ ਛੋਹਿਆ ਪ੍ਰਭ ਦਰ ਬਖ਼ਸ਼ਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸਰਬ ਲਿਪਟਾਇਆ। ਆਤਮ ਤਾਣਾ, ਆਪ ਸੁਲਝਾਵੇ। ਆਪੇ ਆਪ ਆਪ ਸਮਝਾਵੇ। ਸਾਚੇ ਮਾਰਗ ਆਪੇ ਪਾਵੇ। ਮੂਰਖ ਮੁਗਧ ਅੰਞਾਣ ਕਲ ਪ੍ਰਭ ਆਪੇ ਆਪ ਭੁਲਾਵੇ। ਪ੍ਰਭ ਗੁਰਮੁਖ ਗੁਰਸਿਖ ਚਤੁਰ ਸੁਜਾਨ ਕਰ, ਮਤਿ ਦੇ ਆਪੇ ਸਮਝਾਵੇ। ਗੁਣਵੰਤ ਦਇਆ ਗੁਣ ਨਿਧਾਨ ਕਰ, ਸਾਚਾ ਕਰਮ ਕਮਾਵੇ। ਸਰਬ ਸਰਬੰਸ ਸਾਚੀ ਅੰਸਾ, ਭੈਣਾਂ ਭਈਆ ਮੇਲ ਕਰ, ਪ੍ਰਭ ਏਕਾ ਧਾਮ ਬਹਾਵੇ। ਓਟੰ ਆਪ ਏਕੰਕਾਰ। ਓਅੰ ਆਪ ਇਕ ਨਿਰੰਕਾਰਾ। ਓਅੰ ਆਪ ਇਕ, ਏਕ ਏਕਾ ਜੋਤ ਅਧਾਰਾ। ਓਅੰ ਆਪ ਸੋਹੰ ਜਪਾਵੇ ਜਾਪ, ਗੁਰਮੁਖ ਆਪੇ ਆਪ ਖੁਲ੍ਹਾਵੇ ਤੇਰਾ ਦਸਮ ਦਵਾਰਾ। ਓਅੰ ਆਪ ਸੋਹੰ ਜਪਾਵੇ ਦੋਅੰ ਮਿਟਾਵੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕੰਕਾਰ ਇਕ ਅਕਾਰ ਜੋਤ ਅਧਾਰ ਆਤਮ ਵਿਚ ਰਖਾਵੇ। ਆਤਮ ਝਾਤੀ ਪ੍ਰਭ ਇਕਾਂਤੀ। ਜੋਤ ਜਗਾਵੇ ਬਿਨ ਤੇਲ ਬਾਤੀ। ਅੰਮ੍ਰਿਤ ਝਿਰਨਾ ਝਿਰਾਵੇ ਬੂੰਦ ਸਵਾਂਤੀ। ਕਵਲ ਮੁਖ ਉਲਟਾਵੇ ਬੈਠਾ ਵੇਖੇ ਆਪ ਇਕਾਂਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਆਤਮ ਤ੍ਰੈਕੁਟੀ ਖੁਲ੍ਹਾਵੇ ਸੁੱਤਿਆਂ ਰਾਤੀ। ਆਤਮ ਰੱਖ ਇਕ ਧਿਆਨਾ। ਆਤਮ ਰੱਖ ਵਿਸ਼ਨੂੰ ਭਗਵਾਨਾ। ਆਤਮ ਵੇਖ ਵਸੇ ਗੁਣ ਨਿਧਾਨਾ। ਆਤਮ ਰੱਖ ਪ੍ਰਭ ਜੋਤ, ਜੋਤ ਜੋਤ ਜਗਾਏ ਮਹਾਨਾ। ਸ੍ਰਿਸ਼ਟ ਦ੍ਰਿਸ਼ਟ ਇਸ਼ਟ ਏਕਾ ਨਿਹਕਲੰਕ ਬਲੀ ਬਲਵਾਨਾ। ਅੰਧੇਰ ਅਗਿਆਨ ਕਰਾਏ ਭ੍ਰਿਸ਼ਟ, ਦਇਆ ਕਮਾਏ ਦਰ ਖੁਲ੍ਹਾਏ ਬਜਰ ਤੁੜਾਏ ਜੋਤ ਜਗਾਏ ਪ੍ਰਭ ਬਿਧਨਾਨਾ। ਜਪ ਜੀਵ ਸੋਹੰ ਜਾਪ, ਪਾਵੇ ਪ੍ਰਭ ਵਿਸ਼ਨੂੰ ਭਗਵਾਨਾ। ਜਪ ਜੀਵ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੀ ਜੈ। ਜਪ ਜੀਵ ਸਤਿ ਸਚ ਪ੍ਰਭ ਧਰਾਏ ਆਤਮ ਜੋਤੈ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੀ ਜੈ। ਸਾਚੀ ਮਤਿ ਪ੍ਰਭ ਅਬਿਨਾਸ਼ੀ ਗੁਰਮੁਖ ਸਾਚੇ ਦੈ। ਸੋਹੰ ਜਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੀ ਜੈ। ਏਕਾ ਤਤ ਏਕਾ ਸਤਿ ਆਤਮ ਸਦ ਸਦ ਸਦ ਰਹਿ। ਏਕਾ ਜਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੀ ਜੈ। ਪ੍ਰਭ ਅਬਿਨਾਸ਼ੀ ਤੇਰੀ ਆਤਮ ਪਰਗਟ ਜੋਤ ਦਰ ਦਵਾਰ ਅੱਗੇ ਬਹਿ। ਏਕਾ ਜਪ ਗੁਰਸਿਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੀ ਜੈ। ਸਾਚਾ ਪ੍ਰਭ ਸਾਚੇ ਦਰ ਸਾਚੇ ਘਰ ਗੁਰਸਿਖ ਘਰ ਆਪੇ ਆਪ ਸਦ ਬੈਠਾ ਰਹਿ। ਓਅੰ ਗੁਰੂ ਜੀ ਕਾ, ਪ੍ਰਭ ਬਣਾਏ ਸਾਚੀ ਮੇਕਾ। ਮਰੂ ਦੇਵਾ ਛੇਆ ਦੇਵੀ ਬਾਲ ਮੇਕਾ। ਗਊ ਚਰਦੀ ਚਰਦੀ ਬਨ ਮੇਂ ਆਈ, ਮਾਲ ਜੋਗ ਕੀ ਅਧਰਾਈ, ਸੱਤ ਕਾਲੇ ਸੱਤ ਸਫੇਦ, ਉਤਰ ਬਿਛੜ ਡੰਕ ਸਮੀਤਾ। ਏਕਾ ਡੰਕ ਇਕ ਕਰੀਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੋਗ ਸੋਗ ਸਰਬ ਮਟੀਤਾ। ਘਰ ਘਰ ਦਰ ਦਰ ਹਾਹਾਕਾਰੀ। ਜੀਵ ਜੀਵ ਜੀਵ ਕਲ ਦੁਸ਼ਟ ਦੁਰਾਚਾਰੀ। ਏਕਾ ਦੂਆ ਕਰਨ ਖੁਆਰੀ। ਪਾਪਾਂ ਮਤਿ ਜੀਆਂ ਮਾਰੀ। ਮਾਤ ਗਊ ਹੱਤਿਆ ਅਤਿਆਚਾਰੀ। ਮਾਸ ਬਣਾਇਆ ਆਏ ਦਵਾਰੀ। ਹੋਏ ਘਰ ਸਦਾ ਖੁਆਰੀ। ਲੱਗੀ ਦਰ ਇਕ ਬਿਮਾਰੀ। ਕਾਰਾ ਕਰੇ ਸੁੱਤੀ ਨਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਖਪਾਏ ਦੁਸ਼ਟ ਦੁਰਾਚਾਰੀ। ਦਰ ਸਾਚੇ ਆਏ ਆਸ ਕਰ। ਦੁਖੀਆ ਜੀਵ ਨਾ ਕੋਇ ਬਿਲਲਾਏ, ਸੋਹੰ ਜਪੇ ਰਸਨ ਸਵਾਸ ਸਵਾਸ ਕਰ। ਪ੍ਰਭ ਆਤਮ ਚਿੰਤਾ ਸੋਗ ਰੋਗ ਮਿਟਾਏ, ਸਾਚਾ ਸ਼ਬਦ ਅਨੁਰਾਗ ਧਰ। ਏਕਾ ਸਾਚੀ ਚੋਗ ਚੁਗਾਏ, ਵਡ ਵਡ ਹੰਸ ਗੁਰਸਿਖ ਕਾਗ ਕਰ। ਪ੍ਰਭ ਸਾਚਾ ਬੰਸ ਬਣਾਏ, ਗੁਰਮੁਖ ਸਾਚੇ ਸਾਜ ਸਾਜ ਸਾਜ ਕਰ। ਪ੍ਰਭ ਏਕਾ ਅੰਸ ਚਲਾਏ, ਆਪ ਆਪਣੀ ਲਾਜ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਸਹੰਸਾ ਆਪ ਵਡਿਆਏ, ਆਪ ਆਪਣਾ ਕਾਜ ਕਰ। ਆਤਮ ਅਧੂਰੀ ਰਸਨ ਵਸੂਰੀ। ਪ੍ਰਭ ਦਿਸੇ ਦੂਰੀ ਵਡ ਗਰੂਰੀ। ਆਤਮ ਦਿਸੇ ਸਦ ਭਰਪੂਰੀ। ਰੱਖੇ ਜੋਤ ਨੂਰੋ ਨੂਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਗੁਰਮੁਖ ਆਤਮ ਜਿਉਂ ਕੋਹਤੂਰੀ। ਆਤਮ ਘਿਰਨਾ ਸਦ ਦੋ ਫਾੜ। ਜੀਆਂ ਜੰਤ ਭਾਗ ਮਾੜ। ਕਲਜੁਗ ਪਾਪੀ ਆਪ ਚਬਾਏ ਆਪਣੀ ਦਾੜ੍ਹ। ਆਤਮ ਅਗਨ ਵਡ ਵਡ ਤਾਪੀ, ਦਿਵਸ ਰੈਣ ਰੈਣ ਦਿਵਸ ਸਦ ਰਹੀ ਸਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਵਡ ਵਡ ਪਰਤਾਪੀ, ਏਕਾ ਅਗਨ ਮਿਟਾਏ ਬਹੱਤਰ ਨਾੜ। ਜਨ ਸੇਵ ਕਮਾਏ ਰਸਨਾ ਗਾਏ, ਪ੍ਰਭ ਦੁਖ ਮਿਟਾਏ ਸੁਖ ਦਿਖਾਏ, ਹੋਏ ਸਹਾਏ ਦਰਸ ਦਿਖਾਏ ਭੈ ਭਉ ਚੁਕਾਏ, ਏਕਾ ਨਾਉਂ ਸਰਬ ਚੜ੍ਹਾਏ, ਥਾਉਂ ਥਾਈਂ ਆਪ ਬਹਾਏ, ਵਾਹੋ ਦਾਹੀ ਨਾ ਕਿਸੇ ਫਿਰਾਏ। ਰਾਹੋ ਰਾਹੀ ਨ ਕਿਸੇ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਤਿਜੁਗ ਉਪਜਾਏ। ਦੁਖ ਦੁਖ ਦੁਖ ਪ੍ਰਭ ਦੁਖ ਮਿਟਾਣਾ। ਦੁਖ ਦੁਖ ਦੁਖ ਪ੍ਰਭ ਦੁਖ ਗਵਾਣਾ। ਦੁਖ ਦੁਖ ਦੁਖ ਪ੍ਰਭ ਦਰ ਰਹਿਣ ਨਾ ਪਾਣਾ। ਸੁਖ ਸੁਖ ਸੁਖ ਪ੍ਰਭ ਸੁਖ ਉਪਜਾਣਾ। ਮੁਖ ਮੁਖ ਮੁਖ ਪ੍ਰਭ ਸਾਚਾ ਸਦ ਹੀ ਗਾਣਾ। ਜਿਉਂ ਚੰਦਨ ਪਰਭਾਸ ਗੁਰਮੁਖ ਸਾਚੇ ਪ੍ਰਭ ਸਾਚੇ ਆਪ ਉਪਜਾਣਾ। ਆਪ ਆਪਣਾ ਕਰੇ ਦਾਸ, ਜੋਤ ਸਰੂਪੀ ਦੀਪ ਜਗਾਣਾ। ਕਾਮ ਕਰੋਧ ਹੋ ਜਾਏ ਵਿਨਾਸ, ਪ੍ਰਭ ਸਾਚਾ ਕਰੇ ਸਚ ਟਿਕਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਖਮ ਦੂਖ ਸਰਬ ਮਿਟਾਣਾ। ਨਿਰਧਨ ਹੋਏ ਪ੍ਰਭ ਦਰ ਆ। ਦੁਖੀਆ ਜੀਵ ਸਾਚੀ ਦਰ ਦਰਗਹਿ। ਸਾਚੇ ਦਰ ਮਾਰੇ ਧਾਹ। ਮਾਇਆ ਮਮਤਾ ਦੁਖ ਰੋਗ ਮਿਟਾਏ, ਕੋਈ ਜਾਣੇ ਨਾਂਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਲਗਾਏ ਆਪ ਮਿਟਾਏ ਆਪ ਬਣਾਏ ਢਾਹੇ ਜੀਵ ਜੰਤ ਸਰਬ ਬਣਤ ਰਿਹਾ ਬਣਾ। ਏਕਾ ਦੁਖ ਆਤਮ ਘੇਰ। ਝਿਰਨਾ ਝਿਰ ਹੇਰ ਫੇਰ। ਨੇਤਰਾਂ ਅੱਗੇ ਹੋਏ ਅੰਧੇਰ। ਨਾ ਕੋਇ ਦਿਸੇ ਸੰਞ ਸਵੇਰ। ਆਇਆ ਆਪ ਭੁਲਾਏ ਨਾ ਜਾਣੇ ਤੇਰ ਮੇਰ। ਕੁਸ਼ਟੀ ਕੁਸ਼ਟ ਉਠਾਏ ਦੁਖ ਲੱਗਾ ਅਪੇਰ। ਪ੍ਰਭ ਸਾਚਾ ਦ੍ਰਿਸ਼ਟ ਕਰਾਏ ਨਾ ਲਗਾਏ ਦੇਰ। ਸੁਣੇ ਪੁਕਾਰ ਆਪ ਦਾਤਾਰ, ਜਨ ਆਏ ਦਰ ਦਰਬਾਰ। ਸਾਚੀ ਕਰੇ ਪ੍ਰਭ ਆਪੇ ਕਾਰ। ਕਾਇਆ ਦੁਖ ਦੇ ਨਿਵਾਰ। ਉੁਪਜੇ ਸੁਖ ਦੀਪਕ ਉਜਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦੇਵੇ ਤਾਰ। ਜੀਵ ਆਇਆ ਦਰ। ਸਰਨੀ ਗਿਆ ਪਰ। ਬਚਨ ਨਾ ਜਾਏ ਹਰ। ਕਾਇਆ ਸੀਤਲ ਪ੍ਰਭ ਜਾਏ ਕਰ। ਨਿਹਕਲੰਕ ਨਰਾਇਣ ਨਰ ਅਵਤਾਰ। ਪ੍ਰਭ ਸਾਚਾ ਸਿਰ ਰੱਖੇ ਹੱਥ। ਸਰਬ ਕਲਾ ਸਦ ਹੀ ਸਮਰਥ। ਆਤਮ ਮੰਗੀ ਦੇਵੇ ਸਾਚੀ ਵੱਥ। ਜੁਗੋ ਜੁਗ ਪ੍ਰਭ ਸਾਚੇ ਦੀ ਮਹਿੰਮਾ ਅਕਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਆਸ ਕਰਾਏ, ਦਾਸਨ ਦਾਸ ਦਾਸ ਹੋਏ ਜਨ ਸੀਸ ਝੁਕਾਏ, ਆਪ ਰਖਾਏ ਗੁਰਮੁਖ ਸਾਚੇ ਸਿਰ ਤੇਰੇ ਹੱਥ। ਗੁਰਸਿਖਾਂ ਦੇਵੇ ਪ੍ਰਭ ਪੂਰਾ ਭਰਵਾਸਾ। ਅਪ ਤੇਜ ਵਾਏ ਆਪ ਬਣਾਏ ਪ੍ਰਿਥਮੀ ਆਕਾਸ਼ਾ। ਇਕ ਲੱਖ ਅੱਸੀ ਹਜ਼ਾਰ ਭੂਤ ਪ੍ਰੇਤ ਕਲ ਪ੍ਰਭ ਰੱਖੇ ਵਾਸਾ। ਏਕਾ ਆਪ ਜਾਣੇ ਪ੍ਰਭ ਅਬਿਨਾਸ਼ਾ। ਜੀਵ ਜੰਤ ਨਾ ਕੋਇ ਦੁਖਾਏ, ਲਿਖਾਏ ਗੁਰ ਗੋਬਿੰਦ ਹੋਏ ਲਿਖਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਵ ਖੁਲ੍ਹਾਏ ਸਰਬ ਲਿਖਾਏ ਕਲਜੁਗ ਜੀਵ ਜੋ ਕਰਨ ਹਾਸਾ। ਤੀਨ ਲੋਕ ਆਪ ਬਣਾਏ। ਸੁਰਤ ਚਿਤ ਮਨ ਲਗਾਏ। ਨਾਮ ਨਿਰਬਾਣ ਪ੍ਰਭ ਬਾਣ ਲਗਾਏ। ਜੇਤੀਆਂ ਮੁਸ਼ਕਲਾਂ ਤੇਤੀਆਂ ਅਸਾਨ ਕਰਾਏ। ਸਾਚਾ ਨਾਉਂ ਪਰਧਾਨ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਏ। ਮਸਾਣ ਮਸਾਣ ਪਵਣ ਰੂਪ। ਆਪ ਬੰਨ੍ਹਾਏ ਪ੍ਰਭ ਸਾਚਾ ਭੂਪ। ਜਮ ਕਾ ਬੇਟਾ ਕਾਲਕਾ ਮਾਤਾ ਆਪ ਪਰੋਏ ਏਕਾ ਸੂਤ। ਪ੍ਰਭ ਮਾਣ ਗਵਾਏ ਵਡ ਵਡ ਅਵਧੂਤ। ਏਕਾ ਸ਼ਬਦ ਆਪ ਉਠਾਏ, ਸੋਹੰ ਸਿਰ ਲਗਾਏ ਜੂਤ। ਉਹਨੀ ਮਾਤਾ ਪਤਲਾ ਬੀਰ ਹੰਸਤਾ ਬੀਰ ਬਟਕਾ ਬੀਰ। ਬਟਕਾ ਬੀਰ ਵਿਨੋਦੀਆ ਬੀਰ। ਸੌ ਸੰਤਰ ਵਿਨੋਦਿਆ ਬੀਰ। ਕਾਲੀਆ ਬੀਰ ਦੁਨੀਆਂ ਬੀਰ ਭੌਰ। ਪਤਾਲ ਬੀਰ ਭੈਰੋਂ ਬੀਰ। ਨਰਸਿੰਘ ਬੀਰ ਨਾਹਰ ਸਿੰਘ ਬੀਰ। ਹਨੁਵੰਤ ਬੀਰ ਦਇਆ ਵੰਤ ਬੀਰ। ਅਹਿਮਦ ਬੀਰ। ਮੁਹੰਮਦ ਬੀਰ। ਸਲਸਲਾ ਬੀਰ ਸਲਾਬੀਰ। ਨਿਰੰਦੀ ਨੇਸਰੀ ਕੇਸਰੀ ਇਜੀਆ ਬਿਜ਼ੀਆਂ ਬਸੋਧਰੀ ਕਾਖਮੀ ਕਮਖਮੀ ਲਲਮੀ ਪਲਮੀ ਜਗਗਨੀ ਜੁਗਤੀ ਭੁਗਤੀ ਇਤਨੀਆਂ ਭੈਣਾਂ ਜੋਰ ਨਾ ਮਿਲੇ ਮੁਕਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਰ ਫਿਰਾਏ ਸਾਚੇ ਦਰ ਦੁਰਕਾਏ ਜਿਸ ਜਨ ਦਇਆ ਕਮਾਏ। ਨਾਮ ਜਪਾਏ ਪ੍ਰਭ ਮਿਲਣ ਦੀ ਸਾਚੀ ਜੁਗਤੀ। ਆਪ ਧਾਰੇ ਆਪ ਸਵਾਰੇ ਪਾਰ ਉਤਾਰੇ। ਪਸੂ ਪ੍ਰੇਤ ਜਿਸ ਸਗਲੇ ਬੰਦ ਪਾਏ। ਲੋਹੇ ਕਾ ਸੰਗਲ ਪਾਇਓ ਗਲੇ ਲਟਕਾਏ। ਸਾਰ ਕੀ ਮੁੰਗਲੀ ਸਿਰ ਲਗਾਏ। ਸੋਹੰ ਸ਼ਬਦ ਮਾਣ ਰਖਾਏ। ਸਚ ਸਚ ਸਚ ਰਿਹਾ ਲਿਖਾਏ। ਕੀਆ ਜੋਤ ਅਕਾਰ ਆਪ ਨਿਰੰਕਾਰ। ਬਚਨ ਤੇ ਬਾਹਰ, ਖਾਏ ਸਿਰ ਮਾਰ। ਪ੍ਰਭ ਸਾਚਾ ਕਰੇ ਖੁਆਰ। ਸੰਤ ਕਾ ਦੋਖੀ ਦੁਸ਼ਟ ਦੁਰਾਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਲਜੁਗ ਕਰੇ ਖੁਆਰ। ਸ਼ਬਦ ਸਾਚਾ ਜੀਓ ਪਿੰਡ ਕਾਚਾ ਸੋ ਸਾਚਾ ਕਾਚਾ, ਜਿਸ ਹਿਰਦੇ ਵਾਚਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਚ ਸਚ ਕਲ ਸਚ ਪਛਾਤਾ। ਹਾਕਨੀ ਡਾਕਨੀ ਛਾਕਨੀ ਛਾਰ ਖੁਰੀ ਨਿਰੰਕਾਰ ਬੰਧਾਏ ਭੰਡਾਰੀ ਦ੍ਰਿਸ਼ਟ ਕਰੇ। ਮੁਸ਼ਟ ਕਰੇ, ਛਲ ਕਰੇ, ਛਿਦਰ ਕਰੇ, ਟੂਣਾ ਕਰੇ, ਜਾਦੂ ਕਰੇ, ਕਾਲ ਕੇ ਬਾਲ ਕਰੇ, ਸੋਹੰ ਸਾਚਾ ਸ਼ਬਦ ਪ੍ਰਭ ਸਿਰ ਧਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਮਾਤ ਚਲਏ ਕਿਰਪਾ ਆਪ ਕਰੇ। ਰਾਜਾ ਕਾ ਤੇਜ ਚੋਰ ਕਾ ਘੋਰ ਰੜਾ ਡੂਗਰ ਪ੍ਰਭ ਸਾਚਾ ਰਛਿਆ ਆਪ ਕਰੇ। ਦੀਨ ਦੁਨੀ ਦੇ ਪਾਤਸ਼ਾਹ ਦਰ ਤੇ ਆਏ ਸੀਸ ਝੁਕਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਕਾਜ ਆਪ ਕਰੇ। ਗੁਰ ਪੂਰੇ ਭੋਗ ਲਗਾਇਆ। ਸਾਚਾ ਕਰਮ ਆਪ ਕਮਾਇਆ। ਗੁਰ ਪੂਰੇ ਕਰਮ ਕਮਾਇਆ, ਸਤਿ ਸਤਿ ਪਰਸਾਦਿ ਆਪ ਵਰਤਾਇਆ। ਗੁਰ ਪੂਰੇ ਭੋਗ ਲਗਾਇਆ, ਅਨਾਦੀ ਅਨਾਦ ਸਾਧ ਸੰਗਤ ਸਦ ਸਰਨਾਇਆ। ਗੁਰ ਪੂਰੇ ਭੋਗ ਲਗਾਇਆ, ਜੁਗੋ ਜੁਗ ਜਨ ਭਗਤਾਂ ਦਰ ਘਰ ਪ੍ਰਭ ਸਾਚਾ ਆਇਆ। ਗੁਰ ਪੂਰੇ ਭੋਗ ਲਗਾਇਆ, ਬਿਦਰ ਅਲੂਣੇ ਸਾਗ ਜਿਉਂ ਰਸਨ ਛੁਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦਰ ਦਰਬਾਰ ਆਏ ਪ੍ਰਭ ਪੂਰਨ ਆਸ ਕਰਾਇਆ। ਭੋਗ ਲਗਾਏ ਪੂਰਾ ਗੁਰ। ਮਾਤਲੋਕ ਆਇਆ ਤੁਰ। ਗੁਰ ਸੰਗਤ ਬੈਠੀ ਚਰਨ ਜੁਰ। ਪ੍ਰਭ ਦਰਸ਼ਨ ਕੋ ਲੋਚਨ ਸੁਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪਰਗਟਾਏ ਨਿਹਕਲੰਕ ਸਾਚਾ ਗੁਰ। ਭੋਗ ਲਗਾਏ ਆਪ ਭਗਵਾਨਾ। ਗੁਰ ਸੰਗਤ ਪ੍ਰਭ ਆਪ ਵਰਤਾਨਾ। ਸਾਧ ਸੰਗਤ ਪ੍ਰਭ ਮੁਖ ਰਖਾਨਾ। ਗੁਰ ਸੰਗਤ ਪ੍ਰਭ ਦੁਖ ਮਿਟਾਨਾ। ਸਾਧ ਸੰਗਤ ਪ੍ਰਭ ਸੁਖ ਉਪਜਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਏ ਭੋਗ ਲਗਾਏ ਸਾਧ ਸੰਗਤ ਵਰਤਾਏ ਵਡ ਦਾਨੀ ਦਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਪਰਸਾਦ ਗੁਰ ਭੋਗ ਲਗਾਇਆ। ਗੁਰ ਸੰਗਤ ਪ੍ਰਭ ਰਸਨ ਲਗਾਇਆ। ਆਤਮ ਦੁਬਦਾ ਸਰਬ ਮਿਟਾਇਆ। ਏਕਾ ਨਾਦ ਧੁਨ ਉਪਜਾਇਆ। ਸਾਚਾ ਸਾਧ ਗੁਰ ਦਰ ਪਾਇਆ। ਵਡ ਮਾਧਵ ਮਾਧ ਵਕ਼ਤ ਸੁਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਅਵਤਾਰ ਨਰ, ਸੀਤਲ ਸੀਤ ਸੀਤ ਪਰਸਾਦ ਵਰਤਾਇਆ। ਗੁਰ ਸੰਗਤ ਕਲ ਤੇਰਾ ਮਾਣ। ਪ੍ਰਭ ਅਬਿਨਾਸ਼ੀ ਸਾਚਾ ਜਾਣ। ਅੰਤਮ ਅੰਤ ਪ੍ਰਭ ਮਿਲੇ ਗੁਣ ਨਿਧਾਨ। ਗੁਰਮੁਖ ਸਾਚੇ ਸੰਤ ਪ੍ਰਭ ਵਿਚ ਬਿਠਾਏ ਬਬਾਣ। ਆਪ ਬਹਾਏ ਆਪ ਬਣਾਏ ਸਾਚੇ ਸੰਤ, ਦਰਗਹਿ ਸਾਚੀ ਦੇਵੇ ਮਾਣ। ਮਾਣ। ਆਵਣ ਜਾਵਣ ਜਾਵਣ ਆਣ ਕਲ ਪਛਾਣ। ਗੇੜ ਕਟਾਏ ਮਾਤ ਗਰਭ ਵਿਚ ਫਿਰ ਨਾ ਆਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖ ਸਾਚੇ ਸਚਖੰਡ ਨਿਵਾਸ ਰਖਾਏ, ਆਪ ਆਪਣੇ ਵਿਚ ਸਮਾਏ, ਜਨਮ ਮਰਨ ਦਾ ਗੇੜ ਕਟਾਏ ਵਾਲੀ ਦੋ ਜਹਾਨ। ਸਾਚਾ ਪ੍ਰਭ ਸਚ ਵਰਤੰਤਾ। ਆਪਣਾ ਆਪ ਪਰਗਟਾਏ ਪ੍ਰਭ ਸਾਚਾ ਕਲ ਭਗਵੰਤਾ। ਪਰਗਟ ਜੋਤ ਦਰਸ ਦਿਖਾਏ ਭੋਗ, ਦੁਖ ਮਿਟਾਏ ਸਰਬ ਜੀਵ ਜੰਤਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਵਡ ਤੇਰੀ ਸਰਨਾਏ, ਗੁਰਸਿਖਾਂ ਮਿਲਿਆ ਪ੍ਰਭ ਸਾਚਾ ਕੰਤਾ। ਸਚ ਸ਼ਬਦ ਸਾਚੀ ਧਾਰਾ। ਸਾਚੀ ਧੁਨ ਸਾਚੀ ਧੁਨਕਾਰਾ। ਖੁਲ੍ਹਾਏ ਸੁੰਨ ਹੋਏ ਉਜਿਆਰਾ। ਵਿਰਲਾ ਜਾਣੇ ਰਿਖ ਮੁਨ, ਪ੍ਰਭ ਸ਼ਬਦ ਹੁਲਾਰਾ। ਕਲ ਗੁਰਮੁਖ ਸਾਚੇ ਚੁਣ, ਪ੍ਰਭ ਦੇਵੇ ਨਾਮ ਅਧਾਰਾ। ਬੇਮੁਖਾਂ ਪ੍ਰਭ ਜਾਏ ਪੁਣ, ਅੰਤਮ ਅੰਤਮ ਕਲ ਕਰੇ ਖੁਆਰਾ। ਸੋਹੰ ਸ਼ਬਦ ਉਪਜਾਏ ਸਾਚੀ ਧੁਨ ਨਿਹਕਲੰਕ ਨਰਾਇਣ ਨਰ ਅਵਤਾਰਾ। ਚਾਰ ਕੁੰਟ ਜੈ ਜੈਕਾਰ। ਚਾਰ ਵਰਨ ਪ੍ਰਭ ਦਰ ਭਿਖਾਰ। ਦੇਵਣਹਾਰ ਇਕ ਦਾਤਾਰ। ਅਖੁੱਟ ਅਤੁੱਲ ਭਰੇ ਭੰਡਾਰ। ਵਡ ਅਨਮੁਲ ਨਾ ਕੋਇ ਪਾਏ ਸਾਰ। ਕਲਜੁਗ ਜੀਵ ਭੁਲ ਮਾਨਸ ਜਨਮ ਗਏ ਹਾਰ। ਆਈ ਬਸੰਤ ਗਏ ਹੁੱਲ੍ਹ ਫਿਰ ਨਾ ਲਗਣ ਡਾਰ। ਗੁਰਮੁਖ ਸਾਚੇ ਸਾਚੇ ਫੁੱਲ ਪ੍ਰਭ ਸਾਚਾ ਜਾਏ ਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੀ ਸਾਰ। ਆਪੇ ਕੀਆ ਜਗਤ ਪਸਾਰਾ। ਆਪੇ ਦੀਆ ਜੋਤ ਅਧਾਰਾ। ਜੀਵ ਜੰਤ ਕੀ ਕਰੇ ਵਿਚਾਰਾ। ਵਿਚ ਵਿਸਮੰਤ ਨਾ ਦੇਵੇ ਦਰਸ ਅਪਾਰਾ। ਦਰ ਦਰ ਫਿਰੰਤ ਨਾ ਦੇਵੇ ਕੋਈ ਅਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਆਪ ਬਹਾਏ ਆਪਣੇ ਚਰਨ ਦਵਾਰਾ। ਚਰਨ ਦਵਾਰ ਗੁਰਸਿਖ ਬਹਾਏ। ਅਸਵ ਅਸਵਾਰ ਦਇਆ ਕਮਾਏ। ਸਚ ਘਰ ਬਾਹਰ ਆਪ ਦਿਖਾਏ। ਸਰਬ ਨਰ ਨਾਰ ਇਕ ਮਾਣ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਕਾਰ ਲਿਖਤ ਚਲਾਏ। ਨਾਰੀ ਨਰ ਏਕਾ ਮਾਣਾ। ਨਾਰੀ ਨਰ ਏਕਾ ਬਾਣਾ। ਨਾਰੀ ਨਰ ਏਕਾ ਤਾਣਾ। ਨਾਰੀ ਨਰ ਸਤਿਜੁਗ ਏਕਾ ਰੰਗ ਰੰਗਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪਹਰਿਆ ਬਾਣਾ। ਜੋਤ ਸਰੂਪੀ ਜੋਤ ਜਗਈਆ। ਗੁਰਮੁਖ ਸਾਚੇ ਮੇਲ ਮਿਲਈਆ। ਸੋਹੰ ਚੜ੍ਹਾਏ ਸਾਚੀ ਨਈਆ। ਬੇਮੁਖ ਡੁਬਾਏ ਮੰਝਧਾਰ ਰਖਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਰ ਪਾਰ ਵਿਚ ਸੰਸਾਰ ਸਚ ਵਿਹਾਰ ਏਕਾ ਆਪ ਕਰਈਆ। ਏਕ ਚਲਾਏ ਜਗਤ ਵਿਹਾਰਾ। ਇਕ ਰਖਾਏ ਨਾਮ ਅਧਾਰਾ। ਇਕ ਟਿਕਾਏ ਸ਼ਬਦ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਸਚ ਸਚ ਕਰੇ ਵਰਤਾਰਾ। ਸਤਿਜੁਗ ਤੇਰਾ ਬੇੜਾ ਬੰਨ੍ਹ। ਪ੍ਰਭ ਉਠਾਏ ਆਪਣੇ ਕੰਨ। ਸੋਹੰ ਜੈ ਜੈ ਜੈਕਾਰ ਕਰਾਏ ਚਾਰ ਵਰਨ ਜਾਏ ਮਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੀਚੋਂ ਊਚ ਊਚੋਂ ਨੀਚ ਆਪ ਕਰਾਏ, ਆਪੇ ਘੜੇ ਆਪੇ ਦੇਵੇ ਭੰਨ। ਪ੍ਰਭ ਸਾਚਾ ਸਾਂਤਕ ਸੀਤਲਾ। ਗੁਰ ਸੰਗਤ ਤੇਰਾ ਮੀਤਲਾ। ਜੁਗੋ ਜੁਗ ਪ੍ਰਭ ਸਾਚੇ ਦੀ ਸਾਚੀ ਰੀਤਲਾ। ਚਰਨ ਲਾਗ ਗੁਰਮੁਖ ਮਾਨਸ ਜਨਮ ਜਗ ਜੀਤਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਂਤਕ ਸਤਿ ਸਤਿ ਵਰਤਾਏ, ਸਤਿ ਸਰੂਪ ਗੁਰਸਿਖ ਸਮਾਏ, ਗੁਰਮੁਖ ਸਾਚੇ ਸਾਚੀ ਪਰਖੇ ਤੇਰੀ ਨੀਤਲਾ। ਜੀਵ ਜਾਗੋ ਚਰਨ ਲਾਗੋ ਵਡ ਵਡ ਭਾਗੋ। ਘਰ ਆਇਆ ਕੰਤ ਹੋ ਜਾਓ ਸੁਹਾਗੋ। ਏਕਾ ਸ਼ਬਦ ਉਪਜਾਏ ਪ੍ਰਭ ਅਨਰਾਗੋ। ਕਲਜੁਗ ਜੋਤ ਪਰਗਟਾਈ ਪੁਰੀ ਘਨਕ ਹੋਈ ਰੁਸ਼ਨਾਈ, ਪੰਚਮ ਜੇਠ ਪ੍ਰਭ ਜੋਤ ਜਗਾਈ, ਗੁਰਮੁਖ ਸਾਚੇ ਗੁਰ ਪੂਰਾ ਹੰਸ ਬਣਾਏ ਕਾਗੋਂ। ਆਪੇ ਹੰਸਾ ਆਪੇ ਬੰਸਾ। ਆਪੇ ਆਪ ਗੁਰਮੁਖ ਤੇਰੀ ਪੂਰ ਕਰਾਏ ਮਨਸਾ। ਸੰਸਾ ਭਉ ਪ੍ਰਭ ਚੁਕਾਏ, ਮਾਤ ਵਡਿਆਏ ਵਿਚ ਸਹੰਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤਰਾਏ ਦੁਸ਼ਟ ਖਪਾਏ ਜਿਉਂ ਕਾਹਨਾ ਕੰਸਾ। ਸਾਚੀ ਸਾਰਾ ਸਾਚੀ ਧਾਰਾ। ਸਾਚੀ ਕਾਰਾ ਸਚ ਦਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰ ਸੱਚਾ ਦਰਬਾਰਾ। ਵਡਾ ਆਪ ਵਡਾ ਦਰਬਾਰੀ। ਆਇਆ ਕਲ ਨਿਹਕਲੰਕ ਆਪ ਅਵਤਾਰੀ। ਸਾਧ ਸੰਗਤ ਪ੍ਰਭ ਸਰਨ ਪੜ, ਮਾਤ ਗਰਭ ਨਾ ਆਏ ਦੂਜੀ ਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਸੁਫਲ ਜਾਏ ਕਰ, ਲੋਕਮਾਤ ਆਇਆ ਚਲ ਵਡ ਵਡ ਦਰਬਾਰੀ।