Granth 02 Likhat 012: 23 Sawan 2009 Bikarmi Jethuwal

੨੩ ਸਾਵਣ ੨੦੦੯ ਬਿਕ੍ਰਮੀ ਜੇਠੂਵਾਲ
ਸਾਚਾ ਨਾਮ ਭਗਤ ਉਧਾਰੀ। ਸਾਚਾ ਨਾਮ ਜਪ, ਦੇਵੇ ਜੋਤ ਪ੍ਰਭ ਨਿਰੰਕਾਰੀ। ਸਾਚਾ ਨਾਮ ਸਾਚਾ ਜਾਮ, ਦਿਵਸ ਰੈਣ ਰਹੇ ਖੁਮਾਰੀ। ਸਾਚਾ ਨਾਮ ਪੂਰਨ ਕਾਮ, ਗੁਰਮੁਖ ਸਾਚੇ ਰਸਨ ਉਚਾਰੀ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਰ ਦਰਬਾਰੀ। ਸਾਚਾ ਨਾਮ ਸਚ ਘਰ ਪਾਓ। ਸਾਚਾ ਨਾਮ ਸਚ ਵਣਜ ਕਰਾਓ। ਸਾਚਾ ਨਾਮ ਗੁਰਮੁਖ ਸਾਚੇ ਆਤਮ ਸਚ ਵਸਾਓ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੁਲ ਕਦੇ ਨਾ ਜਾਓ। ਸਾਚਾ ਨਾਮ ਸਾਚੀ ਸੂਰਤ। ਸਾਚਾ ਨਾਮ ਗੁਰਮੁਖ ਮਿਲਾਏ ਅਕਾਲ ਮੂਰਤ। ਸਾਚਾ ਨਾਮ ਆਤਮ ਉਪਜਾਏ ਸਾਚੀ ਤੂਰਤ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਨ ਭਗਤਾਂ ਆਸਾ ਪੂਰਤ। ਸਾਚਾ ਨਾਮ ਸਾਚਾ ਗੁਣ। ਸਾਚਾ ਨਾਮ ਸਾਚੀ ਧੁਨ। ਸਾਚਾ ਨਾਮ ਗੁਰਮੁਖ ਸਾਚੇ ਦਰ ਘਰ ਸੁਣ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਚੁਣ। ਸਾਚਾ ਨਾਮ ਰੰਗ ਰੰਗਾਏ। ਸਾਚਾ ਨਾਮ ਸੰਗ ਰਖਾਏ। ਸਾਚਾ ਨਾਮ ਪਾਰ ਲੰਘਾਏ। ਸਾਚਾ ਨਾਮ ਰਸਨਾ ਜਪ ਜੀਵ ਅੰਗੀਕਾਰ ਆਪ ਹੋ ਜਾਏ। ਸਾਚਾ ਨਾਮ ਸਾਚਾ ਤਪ ਗੁਰਮੁਖ ਸਾਚੇ ਆਪ ਕਰਾਏ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਵੇਲਾ ਅੰਤ ਨੇੜ ਨਾ ਆਏ। ਸਾਚਾ ਨਾਮ ਆਤਮ ਸਰ। ਸਾਚਾ ਨਾਮ ਖੋਲ੍ਹੇ ਦਰ। ਸਾਚਾ ਨਾਮ ਰਸਨ ਜਪ ਜੀਵ, ਪ੍ਰਭ ਸਾਚੇ ਆਏ ਆਤਮ ਸਾਚੇ ਘਰ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਕਰ। ਸਾਚਾ ਨਾਮ ਸਾਚੀ ਸਾਰ। ਸਾਚਾ ਨਾਮ ਸਚ ਵਪਾਰ। ਸਾਚਾ ਨਾਮ ਇਕ ਸਿਕਦਾਰ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵੇਲੇ ਅੰਤ ਪਾਵੇ ਸਾਰ। ਸਾਚਾ ਨਾਮ ਸਾਚੀ ਸੀਖਿਆ। ਸਾਚਾ ਨਾਮ ਪ੍ਰਭ ਦੇਵੇ ਸਾਚੀ ਭੀਖਿਆ। ਸਾਚਾ ਨਾਮ ਸਾਚੇ ਪ੍ਰਭ ਧੁਰ ਦਰਗਾਹੋਂ ਲੀਖਿਆ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਕਰ ਆਪ ਪਰੀਖਿਆ। ਸਾਚਾ ਨਾਮ ਜੀਆ ਦਾਨਾ। ਸਾਚਾ ਨਾਮ ਆਤਮ ਗਿਆਨਾ। ਸਾਚਾ ਨਾਮ ਆਤਮ ਰਸ ਰਸ ਰਸ ਉਪਜਾਨਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਦਾਨ ਗੁਰਸਿਖ ਜਗਾਨਾ। ਸਾਚਾ ਨਾਮ ਰਸਨਾ ਚੀਨ। ਸਾਚਾ ਨਾਮ ਦੇਵੇ ਵਡ ਪਰਬੀਨ। ਸਾਚਾ ਨਾਮ ਮੁਖ ਰਖਾਏ ਗੁਰਸਿਖ ਤ੍ਰਿਪਤਾਏ ਜਿਉਂ ਜਲ ਮੀਨ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਦੁਨੀ ਦੀਨ। ਸਾਚਾ ਨਾਮ ਸਾਚਾ ਰਾਖਾ। ਸਾਚਾ ਨਾਮ ਪ੍ਰਭ ਸਾਚੇ ਭਾਖਾ। ਸਾਚਾ ਨਾਮ ਪ੍ਰਭ ਦੇਵੇ ਅਲਖ ਅਲਾਖਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੋਏ ਸਹਾਈ ਆਪੇ ਰਾਖਾ। ਸਾਚਾ ਨਾਮ ਸਾਚੀ ਸੁਰ। ਸਾਚਾ ਨਾਮ ਸੋਹੰ ਗੁਰ। ਸਾਚਾ ਨਾਮ ਰਸਨਾ ਜਪ ਜੀਵ ਦਰ ਘਰ ਸਾਚੇ ਜਾਏ ਤੁਰ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਈ ਘਨਕਪੁਰ। ਸਾਚਾ ਨਾਮ ਰਸਨਾ ਗਾਓ। ਸਾਚਾ ਨਾਮ ਪ੍ਰਭ ਸਾਚਾ ਪਾਓ। ਸਾਚਾ ਨਾਉਂ ਰਸਨਾ ਪੂਰਨ ਬ੍ਰਹਮ ਸਮਾਓ। ਸਾਚਾ ਨਾਮ ਜਪਾਏ ਆਪਣਾ ਆਪ, ਜੀਵ ਕਰਮ ਜਨ ਲੇਖ ਲਿਖਾਓ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਈ ਘਨਕਪੁਰ ਸਾਚਾ ਨਾਮ ਰਸਨਾ ਗਾਓ। ਸਾਚਾ ਨਾਉਂ ਸਚ ਸਮਾਏ। ਸਾਚ ਨਾਮ ਗੁਰ ਦਰ ਤੇ ਪਾਏ। ਸਾਚਾ ਨਾਉਂ ਹਰਿ ਹਰਿ ਤੇ ਗਾਏ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋ ਜਨ ਦਰ ਤੇ ਆਏ। ਸਾਚਾ ਨਾਮ ਸੋਹੰ ਰਾਗ। ਸਾਚਾ ਨਾਮ ਆਪ ਲਗਾਏ ਆਤਮ ਜਾਗ। ਸਾਚਾ ਨਾਮ ਮੇਲ ਮਿਲਾਏ ਪੂਰਨ ਹੋਏ ਜੀਵ ਭਾਗ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਨਹਦ ਅਨਾਹਤ ਆਤਮ ਉਪਜੇ ਸਾਚਾ ਰਾਗ। ਸਾਚਾ ਨਾਮ ਸਾਚਾ ਰਸ। ਸਾਚ ਨਾਮ ਰਸਨਾ ਜਪ ਜੀਵ, ਪ੍ਰਭ ਸਾਚਾ ਹੋਏ ਵਸ। ਸਾਚਾ ਨਾਮ ਪ੍ਰਭ ਦਰ ਪੀਵ, ਆਤਮ ਦੁਖੜੇ ਜਾਇਣ ਨੱਸ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਤੀਰ ਚਲਾਇਆ ਕਸ। ਸਾਚਾ ਨਾਮ ਸਾਚਾ ਸੋਹੰ। ਸਾਚਾ ਨਾਮ ਭੇਖ ਮਿਟਾਏ ਦੋਅੰ। ਸਾਚਾ ਨਾਮ ਏਕਾ ਏਕ ਮਿਲਾਏ ਓਅੰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਮਾਤ ਚਲਾਏ। ਆਪ ਵਡਿਆਏ ਰਸਨਾ ਗਾਏ ਪਵਣ ਸਰੂਪੀ ਵਿਚ ਸਮਾਏ। ਤੀਨ ਭਵਨ ਰਿਹਾ ਫਿਰਾਏ। ਆਪਣੇ ਗੁਣ ਆਪ ਜਣਾਏ। ਸਾਚੀ ਧੁਨ ਵਿਚ ਰਖਾਏ। ਸਾਚਾ ਸ਼ਬਦ ਆਪ ਲਿਖਾਏ। ਸੋਹੰ ਸਾਚਾ ਸ਼ਬਦ ਸਾਚੀ ਧੁਨ। ਸਾਚਾ ਸ਼ਬਦ ਖੋਲ੍ਹੇ ਸੁੰਨ। ਸਾਚਾ ਸ਼ਬਦ ਪ੍ਰਭ ਸਾਚੇ ਦਰ ਜੀਵ ਆਏ ਸੁਣ। ਸਾਚਾ ਸ਼ਬਦ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਆ ਕੋਈ ਜਾਣੇ ਸਾਚੇ ਦੇ ਸਾਚੇ ਗੁਣ। ਸਾਚਾ ਨਾਮ ਸੀਤਲ ਸ਼ਾਂਤ। ਸਾਚਾ ਨਾਮ ਆਪ ਮਿਲਾਵੇ ਏਕਾ ਇਕਾਂਤ। ਸਾਚਾ ਨਾਮ ਰਸਨਾ ਗਾਏ ਆਤਮ ਹੋਏ ਸ਼ਾਂਤ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝੂਠਾ ਪਿੰਡ ਜੀਵ ਭਰਾਂਤ। ਸਾਚਾ ਨਾਮ ਸ਼ਬਦ ਅਧਾਰ। ਸਾਚਾ ਨਾਮ ਆਤਮ ਸਾਰ। ਸਾਚਾ ਨਾਮ ਰਸਨਾ ਜਪ ਜੀਵ ਜਨਮ ਸੁਧਾਰ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਵੇ ਮੋਖ ਦਵਾਰ। ਸਾਚਾ ਨਾਮ ਸੂਖਮ ਸੂਖਾ। ਸਾਚਾ ਨਾਮ ਰਸਨਾ ਜਪ ਜੀਵ ਆਤਮ ਉਤਰੇ ਭੂਖਾ। ਸਾਚਾ ਨਾਮ ਰਸਨਾ ਆਤਮ ਸੁਖ ਦੇਵੇ ਸੁਖੀਆ ਸੁਖ ਸਾਚਾ ਸੂਖਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਵ ਜੰਤਾਂ ਉਤਾਰੇ ਸਰਬ ਭੂਖਾ। ਸਾਚਾ ਨਾਮ ਗੁਰਸਿਖ ਗਾਏ। ਸਾਚਾ ਨਾਮ ਰਿਦੇ ਵਸਾਏ। ਸਾਚਾ ਨਾਮ ਨੌਂ ਨਿਧ ਘਰ ਉਪਜਾਏ। ਸਾਚਾ ਨਾਮ ਦੇਵੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਭ ਮਿਲਣ ਦੀ ਬਿਧ ਬਣਾਏ। ਸਾਚਾ ਨਾਮ ਰਸਨਾ ਗਾਵਣਾ। ਸਾਚਾ ਨਾਮ ਰਿਦੇ ਵਸਾਵਣਾ। ਸਾਚਾ ਨਾਮ ਰਸਨਾ ਜਪ ਜੀਵ ਪ੍ਰਭ ਅਬਿਨਾਸ਼ੀ ਵਿਚੋਂ ਪਾਵਣਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਜਿਸ ਪਾਰ ਲੰਘਾਵਣਾ। ਸਾਚਾ ਨਾਮ ਸਚ ਸੂਰਬੀਰਾ। ਸਾਚਾ ਨਾਮ ਸੋਹੰ ਤੀਰਾ। ਸਾਚਾ ਨਾਮ ਜਗਤ ਚਲਾਏ ਆਪ ਖਿਚਾਏ ਜੋਤ ਨੀਰਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਣ ਗਵਾਏ ਪੀਰ ਫ਼ਕੀਰਾ। ਸਾਚਾ ਨਾਮ ਆਪੇ ਵੰਡੇ। ਸਾਚਾ ਨਾਮ ਪ੍ਰਭ ਸਾਚਾ ਆਪ ਧਰੇ ਵਰਭੰਡੇ। ਸਾਚਾ ਨਾਮ ਗੁਰਸਿਖ ਰਸਨਾ ਜਪ, ਗੁਰਸਿਖ ਪ੍ਰਭ ਸਾਚਾ ਲਾਏ ਕੰਢੇ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੜ੍ਹਾਏ ਸਾਚੇ ਦਰ ਸਾਚੇ ਡੰਡੇ। ਸਾਚਾ ਨਾਮ ਗੁਰ ਕਾ ਰੰਗ। ਸਾਚਾ ਨਾਮ ਸਦਾ ਸੰਗ। ਸਾਚਾ ਨਾਮ ਅਜੂਨੀ ਸੈਭੰ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਦਿਸਾਏ ਰੂਪ ਰੰਗ। ਸਾਚਾ ਨਾਮ ਸਾਚਾ ਰੂਪਾ। ਸਾਚਾ ਨਾਮ ਸਤਿ ਸਰੂਪਾ। ਸਾਚਾ ਨਾਮ ਜੋਤ ਜਗਾਏ ਵਿਚ ਅੰਧ ਕੂਪਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜਨ ਵਡ ਭੂਪਨ ਭੂਪਾ। ਸਾਚਾ ਨਾਮ ਸੀਤਲ ਸੰਤੋਖ। ਸਾਚਾ ਨਾਮ ਅੰਤਮ ਮੋਖ। ਸਾਚਾ ਨਾਮ ਮਿਟਾਏ ਆਤਮ ਦੋਖ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਮੋਖ। ਸਾਚਾ ਨਾਮ ਸਾਚਾ ਧਾਮ। ਸਾਚਾ ਨਾਮ ਰੰਗ ਕਰਤਾਰ। ਸਾਚਾ ਨਾਮ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਧਾਰ। ਸਾਚਾ ਨਾਮ ਕਾਰਜ ਸਿੱਧ। ਸਾਚਾ ਨਾਮ ਆਤਮ ਵਿਧ। ਸਾਚਾ ਨਾਮ ਗੁਰਸਿਖ ਸਿੱਖ ਉਪਜਾਏ ਕਲ ਨਵ ਨਿਧ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਖੁਲ੍ਹਾਏ ਆਪਣਾ ਤਿਧ। ਸਾਚਾ ਨਾਮ ਦੇਵੇ ਅਖੱਲ। ਸਾਚਾ ਨਾਮ ਏਕ ਜਗਤ ਅਟੱਲ। ਸਾਚਾ ਨਾਮ ਗੁਰਮੁਖ ਸਾਚੇ ਆਪ ਦਵਾਏ ਜੋਤ ਪਰਗਟਾਏ ਕਲ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਜਲ। ਸਾਚਾ ਨਾਮ ਬਲ ਬਲਵੰਤਾ। ਸਾਚਾ ਨਾਮ ਮੇਲ ਮਿਲਾਵੇ ਸਾਚਾ ਕੰਤਾ। ਸਾਚਾ ਨਾਮ ਕੰਨ ਸੁਣਾਵੇ ਪ੍ਰਭ ਸਾਚੇ ਸੰਤਾ। ਸਾਚਾ ਨਾਮ ਦੇਵੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਸਾਚੀ ਬਣਤਾ। ਸਾਚਾ ਨਾਮ ਗੁਰ ਸਾਚੇ ਦੀਆ। ਸਾਚਾ ਨਾਮ ਗੁਰਮੁਖ ਸਾਚੇ ਨਿਰਮਲ ਜੀਆ। ਸਾਚਾ ਨਾਮ ਸੋਹੰ ਆਤਮ ਬੀਜ ਸਾਚਾ ਬੀਆ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਜਗਾਇਆ ਦੀਆ। ਸਾਚਾ ਨਾਮ ਥਿਰ ਘਰ ਵਾਸ। ਸਾਚਾ ਨਾਮ ਮੇਲ ਮਿਲਾਏ ਏਕਾ ਜੋਤ ਪਰਕਾਸ਼। ਸਾਚਾ ਨਾਮ ਭੇਵ ਖੁਲ੍ਹਾਏ ਦਰਸ ਦਿਖਾਏ ਪ੍ਰਭ ਅਬਿਨਾਸ਼। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਰਸਨਾ ਜਪ ਸਵਾਸ ਸਵਾਸ। ਸਾਚਾ ਨਾਮ ਹਿਰਦੇ ਵਾਸ। ਸਾਚਾ ਨਾਮ ਆਪ ਕਰਾਏ ਦਾਸਨ ਦਾਸ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਦ ਵਸੇ ਪਾਸ। ਸਾਚਾ ਨਾਮ ਸਾਚਾ ਮੀਤ। ਸਾਚਾ ਨਾਮ ਆਤਮ ਉਪਜਾਵੇ ਗੁਰ ਚਰਨ ਪ੍ਰੀਤ। ਸਾਚਾ ਨਾਮ ਰਸਨਾ ਜਪ ਜੀਵ ਆਤਮ ਰਹੇ ਸਦਾ ਅਤੀਤ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਜਪ ਮਾਨਸ ਜਨਮ ਜਗ ਜੀਤ। ਸਾਚਾ ਨਾਮ ਕਰੇ ਉਜਿਆਰ। ਸਾਚਾ ਨਾਮ ਮਿਟਾਏ ਅੰਧ ਅੰਧਿਆਰ। ਸਾਚਾ ਨਾਮ ਦੇਵੇ ਆਪ ਨਿਰੰਕਾਰ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਹੋਏ ਭਵਜਲ ਪਾਰ। ਸਾਚਾ ਨਾਮ ਆਪ ਜਣਾਏ। ਸਾਚਾ ਨਾਮ ਆਪ ਸੁਣਾਏ। ਸਾਚਾ ਨਾਮ ਮਾਣ ਤਾਣ ਰਖਾਏ। ਸਾਚਾ ਨਾਮ ਗੁਰਮੁਖ ਸਾਚੇ ਵਿਚ ਬਬਾਣ ਬਿਠਾਏ। ਸਾਚਾ ਨਾਮ ਭਗਤ ਭਗਵਾਨ ਆਪ ਮੇਲ ਮਿਲਾਏ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦਇਆ ਕਮਾਏ। ਸਾਚਾ ਨਾਮ ਏਕਾ ਓਟ। ਸਾਚਾ ਨਾਮ ਏਕਾ ਚੋਟ। ਸਾਚਾ ਨਾਮ ਆਤਮ ਕੱਢੇ ਖੋਟ। ਸਾਚਾ ਨਾਮ ਆਪ ਉਤਾਰੇ ਪਾਪ ਕੋਟ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਤੁੱਲ ਭੰਡਾਰ ਨਾ ਆਵੇ ਕਦੇ ਤੋਟ। ਸਾਚਾ ਨਾਮ ਅਤੁਲ ਭੰਡਾਰਾ। ਸਾਚਾ ਨਾਮ ਵਡ ਸੰਸਾਰਾ। ਸਾਚਾ ਨਾਮ ਗੁਰ ਦਰ ਲੇਵੇ ਗੁਰਮੁਖ ਪਿਆਰਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਗਨ ਰਾਗ ਰਾਗ ਮਝਾਰਾ। ਸਾਚਾ ਨਾਮ ਰਾਗ ਮਾਂਝ। ਸਾਚਾ ਨਾਮ ਆਤਮ ਸਾਂਝ। ਸਾਚਾ ਨਾਮ ਗੁਰਮੁਖ ਸਾਚੇ ਭਾਗ ਲਗਾਏ, ਜੋ ਨਰ ਨਾਰੀ ਰਹੇ ਬਾਂਝ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਰਖਾਏ ਸਾਚੀ ਸਾਂਝ। ਸਾਚਾ ਨਾਮ ਗੁਰਮੁਖ ਸਚ। ਸਾਚਾ ਨਾਮ ਗੁਰਮੁਖ ਹਿਰਦੇ ਵਚ। ਸਾਚਾ ਨਾਮ ਪ੍ਰਭ ਸਾਚਾ ਦੇਵੇ ਆਤਮ ਜਾਏ ਰਚ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਬਣਾ ਕੰਚਨ ਕਚ। ਸਾਚਾ ਨਾਮ ਗੁਰਸਿਖ ਉਧਾਰ। ਸਾਚਾ ਨਾਮ ਪ੍ਰਭ ਸਾਚਾ ਦੇਵੇ ਸਚ ਦਰਬਾਰ। ਸਾਚਾ ਨਾਮ ਪ੍ਰਭ ਸਾਚੇ ਦਾ ਸਚ ਵਰਤਾਰ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਭਰੇ ਆਪ ਭੰਡਾਰ। ਸਾਚਾ ਨਾਮ ਸਚ ਖ਼ਜ਼ੀਨਾ। ਸਾਚਾ ਨਾਮ ਦੇਵੇ ਪਰਬੀਨਾ। ਸਾਚਾ ਨਾਮ ਗੁਰਮੁਖ ਵਿਰਲੇ ਰਸਨਾ ਜਪੀਨਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਜਪ ਜਪ ਜੀਵ ਸ਼ਾਂਤ ਕਰਾਏ ਸੀਨਾ। ਸਾਚਾ ਨਾਮ ਤ੍ਰਿਖਾ ਮਿਟਾਏ। ਸਾਚਾ ਨਾਮ ਸਾਚੀ ਸਿਖਿਆ ਗੁਰ ਦਰ ਦਵਾਏ। ਸਾਚਾ ਨਾਮ ਜਿਸ ਧੁਰੋਂ ਲਿਖਿਆ, ਪਰਗਟ ਜੋਤ ਆਪ ਜਪਾਏ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਸਿਖਿਆ, ਗੁਰਮੁਖ ਭੁਲ ਨਾ ਜਾਏ। ਸਾਚਾ ਨਾਮ ਧੁਰ ਦਾ ਲੇਖ। ਸਾਚਾ ਨਾਮ ਆਪ ਜਪਾਏ, ਗੁਰਮੁਖ ਸਾਚੇ ਵੇਖ। ਸਾਚਾ ਨਾਮ ਆਪ ਜਪਾਏ, ਜੋਤ ਸਰੂਪੀ ਧਾਰੇ ਭੇਖ। ਸਾਚਾ ਨਾਮ ਰਸਨਾ ਗਾਏ, ਸੋਹੰ ਸ਼ਬਦ ਵਡ ਵਡ ਵਸੇਖ। ਸਾਚਾ ਨਾਮ ਜਨ ਵਿਰਲਾ ਪਾਏ, ਜਿਨ ਮਿਟਾਏ ਵਿਧਨਾ ਲੇਖ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਣ ਗਵਾਏ ਪੀਰ ਪੈਗ਼ੰਬਰ ਔਲੀਏ ਸ਼ੇਖ਼। ਸਾਚਾ ਨਾਮ ਸਾਚੀ ਬਣਤ। ਸਾਚਾ ਨਾਮ ਸਰਬ ਤਰਾਏ ਜੀਵ ਜੰਤ। ਸਾਚਾ ਨਾਮ ਲਿਖਾਏ ਜੋਤ ਸਰੂਪੀ ਬੈਠ ਇਕੰਤ। ਸਾਚਾ ਨਾਮ ਮਾਤ ਧਰਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਭਗਵੰਤ। ਸਾਚਾ ਨਾਮ ਪੂਰਨ ਆਸਾ। ਸਾਚਾ ਨਾਮ ਪ੍ਰਭ ਦੇਵੇ ਆਤਮ ਭਰਵਾਸਾ। ਸਾਚਾ ਨਾਮ ਰਸਨਾ ਜਪ ਜੀਵ, ਪ੍ਰਭ ਆਤਮ ਕਰੇ ਰਾਸਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਏਕਾ ਕਿਨਕਾ ਏਕਾ ਤਿਨਕਾ ਨਾ ਤੋਲਾ ਨਾ ਮਾਸਾ। ਸਾਚਾ ਨਾਮ ਸਦ ਅਤੋਲ। ਸਾਚਾ ਨਾਮ ਸਦ ਅਡੋਲ। ਸਾਚਾ ਨਾਮ ਆਪ ਸੁਣਾਏ ਪ੍ਰਭ ਅਬਿਨਾਸ਼ੀ ਰਸਨਾ ਬੋਲ। ਸਾਚਾ ਨਾਮ ਜਨ ਰਸਨਾ ਗਾਏ, ਪ੍ਰਭ ਸਾਚਾ ਮੇਲ ਮਿਲਾਏ ਜੀਵ ਸਦ ਰਹੇ ਕੋਲ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਤੇਰੇ ਆਤਮ ਪੜਦੇ ਖੋਲ੍ਹ। ਸਾਚਾ ਨਾਮ ਮਿਟੇ ਦਵੈਤ। ਸਾਚਾ ਨਾਮ ਸਚ ਸ਼ਰਾਇਤ। ਸਾਚਾ ਨਾਮ ਸਚ ਹਦੈਤ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਏਕ ਸੋਹੰ ਸਾਚੀ ਆਇਤ। ਸਾਚਾ ਨਾਮ ਇਕ ਅਲਾਹ। ਸਾਚਾ ਨਾਮ ਪ੍ਰਭ ਜਗਤ ਧਰਾਏ ਸਰਬ ਦਾ ਤਲਾ। ਸਾਚਾ ਨਾਮ ਸਾਚਾ ਪ੍ਰਭ ਗੁਰਸਿਖ ਤੇਰੇ ਅੱਗੇ ਲੈ ਖੜਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਈ ਸ਼ਬਦ ਲਿਖਾਈ ਗੁਰ ਸੰਗਤ ਮਿਲਾਈ ਨਾ ਲਾਵੇ ਘੜੀ ਪਲਾ। ਸਾਚਾ ਨਾਮ ਕੋਟਨ ਕੋਟੀ। ਸਾਚਾ ਨਾਮ ਪ੍ਰਭ ਸਾਚੇ ਦੀ ਸਾਚੀ ਸੋਟੀ। ਸਾਚਾ ਨਾਮ ਗੁਰਮੁਖਾਂ ਆਪ ਰਖਾਏ ਉਪਰ ਚੋਟੀ। ਸਾਚਾ ਨਾਮ ਦੇਵੇੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਜਿਉਂ ਬਾਲਕ ਮਾਤਾ ਰੋਟੀ। ਸਾਚਾ ਨਾਮ ਦਇਆ ਦਾਨ। ਸਾਚਾ ਨਾਮ ਗੁਰਮੁਖ ਸਾਚੇ ਪ੍ਰਭ ਦਰ ਤੇ ਪਾਣ। ਸਾਚਾ ਨਾਮ ਮੇਟ ਮਿਟਾਏ ਆਵਣ ਜਾਣ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟਾਏ ਜੋਤ ਸੁਣਾਏ ਕਾਨ। ਸਾਚਾ ਨਾਮ ਪ੍ਰਭ ਸਾਚਾ ਬੋਲੇ। ਸਾਚਾ ਨਾਮ ਜਨ ਪੜਦੇ ਖੋਲ੍ਹੇ। ਸਾਚਾ ਨਾਮ ਮੇਲ ਮਿਲਾਏ, ਗੁਰਮੁਖ ਸਾਚੇ ਪ੍ਰਭ ਸਾਚਾ ਵਿਚ ਬੈਠਾ ਤੇਰੇ ਉਹਲੇ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਗੁਰ ਆਪਣਾ ਭੇਵ ਆਪੇ ਖੋਲ੍ਹੇ। ਸਾਚਾ ਨਾਮ ਭਉ ਚੁਕਾਏ। ਸਾਚਾ ਨਾਮ ਸਾਚੇ ਦਾਓ ਜੀਆਂ ਲਗਾਏ। ਸਾਚਾ ਨਾਮ ਸਾਚੇ ਥਾਂਓ ਗੁਰਸਿਖ ਬਹਾਏ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਮਰਨ ਭਉ ਚੁਕਾਏ। ਸਾਚਾ ਨਾਮ ਮਿਟੇ ਰੋਗ। ਸਾਚਾ ਨਾਮ ਚੁਕੇ ਸੋਗ। ਸਾਚਾ ਨਾਮ ਰਸਨਾ ਜਪ ਜੀਵ ਪ੍ਰਭ ਦੇਵੇ ਦਰਸ ਅਮੋਘ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਤਮ ਰਸ ਸਾਚਾ ਭੋਗ। ਸਾਚਾ ਨਾਮ ਆਤਮ ਰਸਿਆ। ਸਾਚਾ ਨਾਮ ਪ੍ਰਭ ਸਾਚੇ ਦੱਸਿਆ। ਸਾਚਾ ਨਾਮ ਗੁਰਮੁਖ ਸਾਚੇ ਤੇਰੇ ਹਿਰਦੇ ਵਸਿਆ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਜਗਾਏ ਕੋਟ ਰਵ ਸਸਿਆ। ਸਾਚਾ ਨਾਮ ਸਾਚੀ ਕਾਰ। ਸਾਚਾ ਨਾਮ ਗੁਰਸਿਖ ਪਿਆਰ। ਸਾਚਾ ਨਾਮ ਸਦ ਰਸਨ ਉਚਾਰ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਨਾ ਆਵੇ ਹਾਰ। ਸਾਚਾ ਨਾਮ ਅੰਤ ਕਲ। ਸਾਚਾ ਨਾਮ ਗੁਰਸਿਖ ਜਪ ਨਾ ਵੇਲਾ ਜਾਏ ਟਲ। ਸਾਚਾ ਨਾਮ ਗੁਰਮੁਖ ਹਿਰਦੇ ਸਚ ਸਮਾਏ ਅੰਮ੍ਰਿਤ ਮੇਘ ਬਰਸਾਏ ਜਾਇਣ ਪਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਖੇਲ ਵਰਤਾਏ ਆਪ ਕਰਾਏ ਜਲ ਥਲ। ਸਾਚਾ ਕਰਮ ਪ੍ਰਭ ਕਮਾਵਣਾ। ਜਲ ਥਲ ਮਹੀਅਲ ਆਪ ਅਖਵਾਵਣਾ। ਵਹਿੰਦੇ ਵਹਿਣ ਜਗਤ ਵਹਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਆਪ ਕਰਾਵਣਾ। ਆਪਣਾ ਖੇਲ ਆਪ ਕਰਾਏ। ਸ੍ਰਿਸ਼ਟ ਸਬਾਈ ਫੇਲ ਹੋ ਜਾਏ। ਗੁਰਮੁਖ ਸਾਚੇ ਪ੍ਰਭ ਚਰਨ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਖੇਲ ਆਪ ਕਰਾਏ। ਸਾਚੀ ਖੇਲ ਆਪ ਕਰਾ ਕੇ। ਜੋਤ ਸਰੂਪੀ ਜਾਮਾ ਪਾ ਕੇ। ਸ੍ਰਿਸ਼ਟ ਸਬਾਈ ਭਰਮ ਭੁਲਾ ਕੇ। ਕਲਜੁਗ ਧਰਮ ਨਸ਼ਟ ਕਰਾ ਕੇ। ਜੀਵ ਕੁਕਰਮ ਭ੍ਰਿਸ਼ਟ ਕਰਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਜਾਏ ਕਰਾ ਕੇ। ਸ੍ਰਿਸ਼ਟ ਸਬਾਈ ਅੰਤ ਕਰਾਵਣਾ। ਰੂਸੀਆਂ ਮੂਸੀਆਂ ਆਪ ਉਠਾਵਣਾ। ਸ਼ਾਹ ਅਬਨੂਸੀਆਂ ਨਸ਼ਟ ਕਰਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੇਲ ਆਪ ਵਰਤਾਵਣਾ। ਏਕਾ ਜੋਤ ਅਗਨ ਚੌਫੇਰ। ਦੁਸ਼ਟ ਸੰਘਾਰੇ ਘੇਰ ਘੇਰ। ਜੋ ਪਰਗਟਾਏ ਨਾ ਲਾਏ ਦੇਰ। ਵਡ ਵਡ ਸੂਰਾ ਸੂਰਬੀਰ ਵਡ ਵਡ ਗਹਿਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਤਰਾਏ ਕਰ ਕਰ ਆਪਣੀ ਮਿਹਰ। ਚੌਗਿਰਦ ਲਗਾਏ ਏਕਾ ਅੱਗ। ਸ੍ਰਿਸ਼ਟ ਸਬਾਈ ਜਾਏ ਦਗ। ਕਲਜੁਗ ਜੀਵ ਬਿਲਲਾਇਣ ਕਲ ਦੀਸਣ ਨੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਆਪ ਉਪਾਏ ਜੋਤ ਪਰਗਟਾਏ ਕਰੇ ਰੁਸ਼ਨਾਏ ਅੰਧੇਰ ਮਿਟਾਏ ਬੇਮੁਖ ਖਪਾਏ ਗੁਰਸਿਖ ਉਠਾਏ ਚਰਨ ਲਗਾਏ ਵਿਚ ਮਾਝੇ ਦੂਜੀ ਵੇਰ। ਮਾਝਾ ਰਾਸ ਆਇਆ ਅਬਿਨਾਸ਼, ਹੋਇਆ ਦਾਸ ਅੰਤਕਾਲ ਛੋਡਿਆ ਵਾਸ, ਨਿਹਕਲੰਕ ਜੋਤ ਪਰਗਟਾਈ, ਲਿਖਤ ਭਵਿਖਤ ਸਤਿ ਕਰਾਈ ਮਾਝਾ ਦੇਸ ਨਾ ਹੋਇਆ ਪਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਏ ਮਹੀਨਾ ਜੇਠ ਲਿਖਾਏ, ਗੁਰਸਿਖ ਰਲਾਏ ਅੰਗੀਕਾਰ ਅੰਗਦ ਹੋ ਜਾਏ, ਸਾਚੀ ਰੰਗਤ ਨਾਮ ਚੜ੍ਹਾਏ, ਗੁਰਮੁਖ ਸਾਚੀ ਸੰਗਤ ਆਪ ਬਣਾਏ, ਆਪਣਾ ਬੇੜਾ ਆਪ ਉਠਾਏ, ਚਰਨ ਧਰੇ ਪਾਰ ਬਿਆਸ। ਪਾਰ ਬਿਆਸ ਚਰਨ ਧਰ। ਅਚਰਜ ਖੇਲ ਆਪੇ ਕਰ। ਮਾਝਾ ਦੇਸ ਆਵੇ ਡਰ। ਮਦਿਰਾ ਮਾਸ ਜੋ ਖਾਇਣ ਰਾਮਦਾਸ ਤੇਰੇ ਸਾਚੇ ਘਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਸਜਾਏ ਜੋਤ ਪਰਗਟਾਈ ਅਵਤਾਰ ਨਰ। ਪ੍ਰਭ ਸਾਚਾ ਜੋਤ ਜਗਤ ਜਗਾਏ। ਪ੍ਰਭ ਸਾਚਾ ਸੋਹੰ ਮੋਖ ਮੁਕਤ ਰਖਾਏ। ਪ੍ਰਭ ਸਾਚਾ ਦੋਖ ਦੁਖ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਧੂੜ ਜਨ ਮਸਤਕ ਲਾਏ। ਆਤਮ ਜੀਵ ਸਦ ਹੈ ਜੋਗੀ। ਆਤਮ ਜੀਵ ਸਦ ਹੈ ਭੋਗੀ। ਆਤਮ ਰਸ ਜੀਵ ਪ੍ਰਭ ਸਾਚਾ ਵਸ ਨਾ ਹੋਏ ਵਿਜੋਗੀ। ਮਹਾਰਾਜ ਸ਼ੇਰ ਸਿੰਘ ਦੁਖ ਦਰਦ ਮਿਟਾਏ ਜੋ ਦਰ ਆਏ ਰੋਗੀ। ਆਤਮ ਰਸ ਜੀਵ ਪ੍ਰਭ ਵਸ ਹੋਏ ਵਿਜੋਗੀ। ਆਤਮ ਜੋਗ ਸਾਚੀ ਜੁਗਤ। ਆਪ ਸਵਾਰੇ ਤੇਰੀ ਭੁਗਤ। ਪ੍ਰਭ ਦਵਾਰੇ ਤੇਰੀ ਮੁਕਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਏ ਦਰਸ ਦਿਖਾਏ, ਭੁੱਖਿਆਂ ਉਤਾਰੇ ਭੁੱਖ ਆਤਮ ਜੋਗੀ। ਨਾਮ ਵਿਜੋਗੀ ਝੂਠੀ ਛੱਡੇ ਦੁਨਿਆ ਰੋਲ ਵਿਰੋਲੀ। ਪ੍ਰਭ ਸਾਚੇ ਦਾ ਸਾਚਾ ਦਰ, ਸਾਚੀ ਭਿਖਿਆ ਪਾਵੇ ਝੋਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਆਤਮ ਘੋਲੀ। ਆਤਮ ਜੋਗ ਚਰਨ ਧਿਆਨ। ਪ੍ਰਭ ਚੁਕਾਏ ਮਿਟਾਏ ਦੁਖ ਮਹਾਨ। ਆਤਮ ਸੁਖ ਉਪਜਾਏ ਨਾ ਰਹੇ ਪੀੜ ਪਰਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਰੇ ਆਪ ਭਗਵਾਨ। ਉਠ ਸਿਖ ਸੋਇਆ ਜਾਗ। ਹੰਸ ਬਣਿਓ ਹੋਇਓ ਕਾਗ। ਅੰਤਮ ਕਿਉਂ ਹੋਏ ਮਾੜੇ ਭਾਗ। ਆਪਣੇ ਘਰ ਆਪੇ ਕਿਉਂ ਲਗਾਈ ਆਗ। ਕਲਜੁਗ ਮਾਇਆ ਡਸਣੀ ਨਾਗ। ਬਿਨ ਪ੍ਰਭ ਸਾਚੇ ਤੇਰੀ ਕੋਇ ਨਾ ਪਕੜੇ ਵਾਗ। ਉਠ ਸਿਖ ਜਾਗ, ਕਿਉਂ ਹੋਇਆ ਬਾਲ। ਉਠ ਸਿਖ ਜਾਗ, ਆਪਣਾ ਆਪ ਸੰਭਾਲ। ਉਠ ਸਿਖ ਜਾਗ ਸਾਚਾ ਬਚਨ ਸਤਿ ਕਰ ਪਾਲ। ਉਠ ਸਿਖ ਜਾਗ, ਪਾਪ ਕੁਠਾਲੀ ਵਿਚ ਆਪਣੀ ਦੇਹ ਨਾ ਗਾਲ। ਉਠ ਸਿਖ ਜਾਗ, ਕਿਉਂ ਆਤਮ ਗਵਾਇਆ ਸਾਚਾ ਧਨ ਮਾਲ। ਉਠ ਸਿਖ ਜਾਗ, ਵਿਸ਼ੇ ਵਿਕਾਰਾਂ ਕਿਉਂ ਹੋਇਆ ਬੇਹਾਲ। ਉਠ ਸਿਖ ਜਾਗ, ਮੂਰਖ ਮੁਗਧ ਗਵਾਰਾਂ ਸੰਗਤ ਨਿਭੇ ਨਾ ਨਾਲ। ਮਹਾਰਾਜ ਸ਼ੇਰ ਸਿੰਘ ਪਕੜ ਪਛਾੜੇ ਵਿਚ ਉਜਾੜੇ ਹੋਏ ਦੋ ਫਾੜੇ ਆਪਣਾ ਵੇਲਾ ਆਪ ਸੰਭਾਲ। ਉਠ ਸਿਖ ਜਾਗ, ਕਾਇਆ ਕੱਚ। ਉਠ ਸਿਖ ਜਾਗ, ਅਗਨ ਜੋਤ ਵਿਚ ਜਾਏ ਮੱਚ। ਉਠ ਸਿਖ ਜਾਗ, ਵੇਲਾ ਅੰਤ ਜਾਏ ਬਚ। ਉਠ ਸਿਖ ਜਾਗ, ਧੀਆਂ ਪੁੱਤਰ ਪਾਪ ਨਾ ਜਾਏ ਪਚ। ਉਠ ਸਿਖ ਜਾਗ, ਆਪਣਾ ਕੀਆ ਆਪ ਬਖ਼ਸ਼ਾਏ ਪ੍ਰਭ ਫੇਰ ਵਸਾਏ ਸਚ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝੂਠਾ ਠੂਠਾ ਆਪ ਭੰਨਾਏ ਦੇਹੀ ਕਾਇਆ ਕੱਚ। ਉਠ ਜੀਵ ਜਾਗ, ਪ੍ਰਭ ਦਰ ਆ। ਉਠ ਸਿਖ ਜਾਗ, ਬੁਝਾ ਆਗ ਪ੍ਰਭ ਦਰਸ਼ਨ ਪਾ। ਉਠ ਸਿਖ ਧੋ ਦਾਗ, ਕਿਉਂ ਰਹਿਓ ਕਲੰਕ ਲਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦੇਹੀ ਛੁਡਾ। ਆਓ ਦਰ ਨਾ ਜਾਓ ਡਰ, ਵਸਾਓ ਘਰ ਆਪਣੀ ਭੁਲ ਬਖ਼ਸ਼ਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਤਤ ਪਾਪੀਆਂ ਆਪੇ ਮਤਿ ਦੇ ਲਏ ਸਮਝਾ। ਪਾਰਬ੍ਰਹਮ ਸਚ ਕਰਮ। ਪਾਰਬ੍ਰਹਮ ਸਚ ਧਰਮ। ਪਾਰਬ੍ਰਹਮ ਸਚ ਬ੍ਰਹਮ। ਪਾਰਬ੍ਰਹਮ ਜੋਤ ਅਗੰਮ। ਪਾਰਬ੍ਰਹਮ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਸਭ ਭਰਮ। ਪਾਰਬ੍ਰਹਮ ਭੂਪਤ ਭੂਪਾ। ਪਾਰਬ੍ਰਹਮ ਜੋਤ ਸਰੂਪਾ। ਪਾਰਬ੍ਰਹਮ ਰੰਗ ਅਨੂਪਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਜੋਤ ਪਰਗਟਾਏ ਕਰੇ ਰੁਸ਼ਨਾਏ ਸ੍ਰਿਸ਼ਟ ਸਬਾਈ ਹੋਇਆ ਅੰਧਿਆਰ। ਧਰੀ ਜੋਤ ਆਪ ਅਨਾਦ। ਕਲਜੁਗ ਆਇਣ ਮਾਧਵ ਮਾਧ। ਨਿਹਕਲੰਕ ਨਰਾਇਣ ਨਰ ਅਗਾਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਮੇਲ ਮਿਲਾਏ ਸੰਤਨ ਸਾਧ। ਆਪਣੀ ਆਪ ਜਾਣੇ ਸਾਰਾ। ਸ੍ਰਿਸ਼ਟ ਸਬਾਈ ਖੇਲ ਨਿਆਰਾ। ਜੋਤ ਜਗਾਈ ਸ਼ਬਦ ਹੁਲਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਅਪਰ ਅਪਾਰਾ। ਅਪਰ ਅਪਾਰ ਆਪੇ ਆਪ। ਸ੍ਰਿਸ਼ਟ ਸਬਾਈ ਮਾਈ ਬਾਪ। ਏਕਾ ਦੇਵੇ ਸੋਹੰ ਜਾਪ। ਜਨ ਰਸਨਾ ਗਾਇਣ ਕੋਟਨ ਕੋਟ ਉਤਾਰੇ ਪਾਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਵੇ ਆਪ ਦਸਾਵੇ ਆਪਣਾ ਆਪ। ਆਪ ਆਪਣਾ ਆਪ ਵਖਾਏ। ਆਤਮ ਸਰਬ ਪਾਪ ਗਵਾਏ। ਤੀਨੋ ਤਾਪ ਮਾਰ ਵਖਾਏ। ਸੋਹੰ ਜਾਪ ਜਨ ਰਸਨਾ ਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਬ੍ਰਹਮ ਦੀ ਜੋਤ ਜਗਾਏ। ਜੋਤ ਬ੍ਰਹਮ ਬ੍ਰਹਮ ਸਮਾਨ। ਪਵਣ ਜੋਤ ਜੋਤ ਪਛਾਣ। ਗੁਰਮੁਖ ਸਾਚੇ ਸਚ ਪਛਾਣ। ਤੀਨ ਭਵਣ ਅਵਣ ਗਵਣ ਖੇਲ ਮਹਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਜੋਤ ਪਰਗਟਾਈ ਵਾਲੀ ਦੋ ਜਹਾਨ। ਆਪੇ ਜੋਤ ਜਗਾਏ ਜਗ। ਆਪੇ ਆਪ ਟਿਕਾਏ ਆਪਣੇ ਪਗ। ਆਪੇ ਆਪ ਆਪ ਅਖਵਾਏ, ਵਡ ਸੂਰਾ ਸਰਬਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਲ ਆਪ ਵਰਤਾਏ, ਏਕਾ ਇਕ ਕਰਾਏ, ਨਾ ਦਿਸੇ ਧੋਤੀ ਟਿੱਕਾ ਤਗ। ਅੰਤਮ ਅੰਤ ਬਰਸਾਏ ਅਗਨ ਮੇਘ। ਸੋਹੰ ਉਠਾਏ ਪ੍ਰਭ ਤੇਗ। ਏਕਾ ਸ਼ਬਦ ਚਲਾਏ ਸੋਹੰ ਸਤਿਜੁਗ ਸਾਚੀ ਦੇਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਮੁਖ ਚੁਆਏ ਅੰਮ੍ਰਿਤ ਸਾਚਾ ਮੇਘ। ਕਲਜੁਗ ਅੰਤਮ ਕਿਰਪਾ ਕਰ। ਸਤਿਜੁਗ ਸਾਚਾ ਮਾਤ ਦੇ ਪ੍ਰਭ ਧਰ। ਕਲਜੁਗ ਜੀਵ ਅੰਤਕਾਲ ਮਾਨਸ ਜਨਮ ਗਏ ਹਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਏ ਕਰੀ ਲਿਖਾਈ ਦਸਮ ਅਵਤਰ। ਦਸਮ ਗੁਰ ਗੁਰ ਗੋਬਿੰਦਾ। ਪ੍ਰਭ ਸਾਚੇ ਦੀ ਸਾਚੀ ਬਿੰਦਾ। ਵਡ ਜੋਧਾ ਸੂਰਬੀਰ ਵਡ ਮਰਗਿੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਗੁਣੀ ਗਹਿੰਦਾ। ਮਾਣ ਗਵਾਏ ਵਾਲੀ ਹਿੰਦਾ। ਆਪ ਬਣਾਏ ਆਪਣੀ ਬਿੰਦਾ। ਆਤਮ ਮਿਟਾਏ ਸਰਬ ਚਿੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੀਸ ਛਤਰ ਝੁਲਾਏ ਬੇਮੁਖ ਖਪਾਏ ਕਰਨ ਜੋ ਨਿੰਦਾ। ਵਾਲੀ ਹਿੰਦ ਵਕਤ ਵਹਾਏ। ਗਿਆ ਵਕ਼ਤ ਫਿਰ ਹੱਥ ਨਾ ਆਏ। ਵਾਕ ਭਵਿਖਤ ਪ੍ਰਭ ਪੂਰ ਕਰਾਏ। ਲਿਖਾਈ ਲਿਖਤ ਨਾ ਕੋਇ ਮੇਟ ਮਿਟਾਏ। ਨਿਹਕਲੰਕ ਸਚ ਕਰਮ ਕਮਾਏ। ਸੋਹੰ ਸਾਚਾ ਡੰਕ ਵਜਾਏ। ਏਕ ਕਰਾਏ ਰਾਓ ਰੰਕ, ਊਚ ਨੀਚ ਕੋਇ ਰਹਿਣ ਨਾ ਪਾਏ। ਆਪ ਸੁਹਾਏ ਥਾਉਂ ਬੰਕ, ਜੋਤ ਸਰੂਪੀ ਜੋਤ ਪਰਗਟਾਏ। ਬੈਠਾ ਰਹੇ ਸਦ ਅਟੰਕ, ਸ੍ਰਿਸ਼ਟ ਸਬਾਈ ਆਪ ਹਿਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਏ। ਜੋਤ ਸਰੂਪੀ ਜਾਮਾ ਧਾਰ। ਸਾਚ ਰੰਗ ਕਰੇ ਕਰਤਾਰ। ਸਾਚਾ ਰੰਗ ਗੁਰਮੁਖ ਸਾਚੇ ਪ੍ਰੀਤ ਸਚ ਸਾਚੇ ਦਰਬਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਈ ਵੱਜੇ ਵਧਾਈ ਚਾਰ ਕੁੰਟ ਹੋਏ ਧੁਨਕਾਰ। ਚਾਰ ਕੁੰਟ ਹੋਏ ਧੁਨਕਾਰਾ। ਏਕਾ ਚਲੇ ਸ਼ਬਦ ਅਪਾਰਾ। ਸੋਹੰ ਚਲੇ ਵਿਚ ਸੰਸਾਰਾ। ਦਵਾਰ ਬੰਕ ਇਕ ਕਰਾਏ ਕਰਤਾਰਾ। ਓਅੰਕਾਰ ਕਰ ਪਿਆਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੇਹਕਲੰਕ ਅਵਤਾਰਾ। ਜੋਤ ਪਰਗਟਾਏ ਜਾਮਾ ਪਾਏ। ਨਿਹਕਲੰਕ ਆਪ ਅਖਵਾਏ। ਸ੍ਰਿਸ਼ਟ ਸਬਾਈ ਆਪ ਸੁਲਾਏ। ਗੁਰਮੁਖ ਸਾਚੇ ਸੋਹੰ ਨਾਉਂ ਪ੍ਰਭ ਸਾਚਾ ਆਪ ਜਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਜਗਤ ਕਮਾਏ। ਵਾਹਵਾ ਖੇਲ ਅਪਰ ਅਪਾਰ। ਵਾਹਵਾ ਮੇਲ ਪ੍ਰਭ ਗਿਰਧਾਰ। ਵਾਹਵਾ ਮੇਲ ਬਿਨ ਬਾਤੀ ਤੇਲ ਆਤਮ ਦੀਪ ਹੋਏ ਉਜਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਕੀਆ ਮਾਤ ਪਸਾਰ। ਜੋਤ ਸਰੂਪੀ ਮਾਤ ਪਸਾਰਿਆ। ਜੋਤ ਸਰੂਪੀ ਜਾਮਾ ਧਾਰਿਆ। ਜੋਤ ਸਰੂਪੀ ਨਿਹਕਲੰਕ ਅਵਤਾਰਿਆ। ਜੋਤ ਸਰੂਪੀ ਸੋਹੰ ਸਾਚਾ ਡੰਕ ਵਜਾ ਰਿਹਾ। ਜੋਤ ਸਰੂਪੀ ਏਕਾ ਅੰਕ ਆਪਣਾ ਆਪ ਰਖਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਝਾ ਦੇਸ ਭਾਗ ਲਗਾ ਰਿਹਾ। ਮਾਝਾ ਦੇਸ ਕੀਆ ਵੇਸ। ਪ੍ਰਭ ਸਾਚੇ ਦਾ ਸਾਚਾ ਵੇਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਹ ਤਜਾਈ ਜੋਤ ਪਰਗਟਾਈ ਨਿਹਕਲੰਕ ਅਖਵਾਈ ਕਲਜੁਗ ਕੀਆ ਸਾਚਾ ਵੇਸ। ਵੇਸ ਭੇਸ ਆਪ ਕਰ। ਮਾਝਾ ਦੇਖ ਖੁਲ੍ਹਾਇਆ ਦਰ। ਮਾਤਲੋਕ ਚਲ ਆਇਆ ਹਰਿ। ਨਿਹਕਲੰਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਰਖਾਇਆ ਅਵਤਾਰ ਨਰ। ਭਰਮ ਭੁਲੇਖੇ ਜਗਤ ਭੁਲਾਇਆ, ਏਕ ਭੁਲਾਏ ਸਾਚਾ ਘਰ। ਗੁਰਮੁਖ ਸਾਚਾ ਚਰਨ ਲਗਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਕਰ। ਕਿਰਪਾ ਕਰੇ ਆਪ ਗਿਰਧਾਰਾ। ਗੁਰਸਿਖਾਂ ਪਾਵੇ ਆਪੇ ਸਾਰਾ। ਬੇਮੁਖਾਂ ਦੇਵੇ ਦਰ ਦੁਰਕਾਰਾ। ਆਤਮ ਕੱਢੇ ਸਰਬ ਹੰਕਾਰਾ। ਦਰ ਦਰ ਕਰੇ ਸਰਬ ਖਵਾਰਾ। ਨਿਹਕਲੰਕ ਲਏ ਅਵਤਾਰਾ। ਜੋਤ ਸਰੂਪੀ ਅਗੰਮ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਅੰਤ ਨਾ ਪਾਰਾਵਾਰਾ। ਆਦਿ ਅੰਤ ਨਾ ਕੋਇ ਜਾਣੇ। ਪਾਰਬ੍ਰਹਮ ਨਾ ਕੋਇ ਪਛਾਣੇ। ਸੋ ਪਛਾਣੇ ਜਿਸ ਚਲਾਏ ਆਪਣੇ ਭਾਣੇ। ਨਿਹਕਲੰਕ ਪਰਗਟ ਜੋਤ ਆਪ ਰੁਲਾਏ ਰਾਜੇ ਰਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਆਪ ਆਪ ਪਛਾਣੇ। ਰਾਜੇ ਰਾਣੇ ਰੁਲਾਏ। ਝੂਠੇ ਬਾਣੇ ਤਨ ਪਹਿਨਾਏ। ਆਤਮ ਮਾਣੇ ਸਰਬ ਗਵਾਏ। ਪ੍ਰਭ ਅਬਿਨਾਸ਼ੀ ਮਨੋਂ ਭੁਲਾਏ। ਥਾਏਂ ਨਾ ਕੋਈ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਆਪ ਰਹਾਏ। ਆਪਣਾ ਭਾਣਾ ਆਪ ਚਲਾਇਆ। ਆਪਣਾ ਬਾਣਾ ਆਪ ਵਟਾਇਆ। ਜਾਣੀ ਜਾਣ ਆਪ ਅਖਵਾਇਆ। ਕਲਜੁਗ ਜੀਆਂ ਤਾਈਂ ਤਾਣਾ ਤਾਣ ਆਪ ਉਲਝਾਇਆ। ਗੁਰਸਿਖ ਕਰਾਏ ਸੁਘੜ ਸਿਆਣਾ, ਸੋਹੰ ਨਾਮ ਆਪ ਜਪਾਇਆ। ਸਾਚਾ ਮਾਣ ਪ੍ਰਭ ਦਰ ਪਾਇਆ। ਕਰ ਦਰਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਚਾ ਰਾਓ ਰੰਕ ਇਕ ਕਰਾਇਆ। ਰਾਓ ਰੰਕ ਇਕ ਕਰਾ ਕੇ। ਸੋਹੰ ਸਾਚਾ ਸ਼ਬਦ ਡੰਕ ਵਜਾ ਕੇ। ਜੋਤ ਸਰੂਪੀ ਖੇਲ ਕਰਾ ਕੇ। ਗੁਰਮੁਖ ਸਾਚੇ ਮੇਲ ਮਿਲਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲ ਜਾਏ ਆਪ ਕਰਾ ਕੇ। ਕਲਜੁਗ ਅੰਤਮ ਆਪ ਕਰਾਵਣਾ। ਗੁਰਮੁਖ ਵਿਰਲਾ ਪ੍ਰਭ ਚਰਨ ਲਗਾਵਣਾ। ਕਲਜੁਗ ਜੀਆਂ ਮਾਇਆ ਪਾਏ ਬੇਅੰਤ ਪ੍ਰਭ ਆਪ ਭੁਲਾਵਣਾ। ਏਕਾ ਬੈਠਾ ਵਿਚ ਸਦ ਇਕੰਤ, ਬੇਮੁਖਾਂ ਦਿਸ ਨਾ ਆਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲ ਆਪੇ ਆਪ ਕਰਾਵਣਾ। ਅੰਤ ਵਰਤੇ ਸਾਚੀ ਧਾਰਾ। ਸ੍ਰਿਸ਼ਟ ਸਬਾਈ ਹੋਈ ਖਵਾਰਾ। ਰਾਓ ਉਮਰਾਓ ਹੋਏ ਭਿਖਾਰਾ। ਕੋਇ ਨਾ ਦੇਵੇ ਥਾਉਂ ਦੁਸ਼ਟ ਦੁਰਾਚਾਰਾ। ਨਾ ਕੋਈ ਪਕੜੇ ਬਾਂਹੋਂ ਨਾ ਕੋਈ ਦੀਸੇ ਕਿਨਾਰਾ। ਪ੍ਰਭ ਸਾਚਾ ਅਗੰਮ ਅਥਾਹ ਬੇਮੁਖਾਂ ਕਰੇ ਖਵਾਰਾ। ਗੁਰਸਿਖਾਂ ਜਪਾਏ ਪਿਆਏ ਸੋਹੰ ਸਾਚਾ ਨਾਉਂ, ਆਪ ਬਹਾਏ ਚਰਨ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਚਲਾਏ ਸਾਚੀ ਨਾਓ ਗੁਰਮੁਖਾਂ ਪਾਰ ਉਤਾਰਾ। ਗੁਰਮੁਖ ਸਾਚਾ ਉਤਰੇ ਪਾਰ। ਬੇਮੁਖ ਡੁੱਬੇ ਵਿਚ ਮੰਝਧਾਰ। ਗੁਰਮੁਖ ਸਾਚੇ ਆਏ ਸਚ ਦਰਬਾਰ। ਬੇਮੁਖਾਂ ਧਰਮ ਰਾਏ ਕਰੇ ਖੁਆਰ। ਗੁਰਮੁਖਾਂ ਦੇਵੇ ਸ਼ਬਦ ਅਧਾਰ। ਬੇਮੁਖਾਂ ਰਖਾਏ ਮਦਿਰਾ ਮਾਸ ਮੁਖ ਆਹਾਰ। ਗੁਰਮੁਖਾਂ ਆਤਮ ਜੋਤ ਕਰੇ ਉਜਿਆਰ। ਬੇਮੁਖਾਂ ਆਤਮ ਹੋਏ ਅੰਧ ਅੰਧਿਆਰ। ਗੁਰਮੁਖਾਂ ਪਾਵੇ ਆਪੇ ਸਾਚੀ ਸਾਰ। ਬੇਮੁਖਾਂ ਅੰਤਮ ਆਪੇ ਕਰੇ ਖਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਧਾਰ। ਜਾਮਾ ਧਾਰੇ ਨਿਹਕਲੰਕ ਸ੍ਰਿਸ਼ਟ ਸੰਘਾਰੇ। ਨਿਹਕਲੰਕ ਦੂਤੀ ਦੁਸ਼ਟ ਸੰਘਾਰੇ। ਨਿਹਕਲੰਕ ਗੁਰਮੁਖ ਆਏ ਚਰਨ ਦਵਾਰੇ। ਦੇਵੇ ਦਰਸ ਆਪ ਅਪਾਰੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਨਿਹਕਲੰਕ ਅਵਤਾਰੇ। ਨਿਹਕਲੰਕ ਸਚ ਤੇਰਾ ਰਾਥ। ਨਿਹਕਲੰਕ ਸਭ ਤੇਰਾ ਸਾਥ। ਨਿਹਕਲੰਕ ਸਚ ਤੇਰੀ ਗਾਥ। ਨਿਹਕਲੰਕ ਦਇਆ ਕਮਾਏ ਗੁਰਮੁਖ ਸਾਚੇ ਜੋਤ ਜਗਾਏ ਵਿਚ ਮਾਥ। ਨਿਹਕਲੰਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪਰਗਟਾਏ ਤ੍ਰੈਲੋਕੀ ਨਾਥ। ਤ੍ਰੈਲੋਕੀ ਨਾਥਾ ਸਗਲਾ ਸਾਥਾ। ਆਪੇ ਰੱਖੇ ਦੇ ਕਰ ਹਾਥਾ। ਆਪ ਚਲਾਏ ਆਪਣੀ ਗਾਥਾ। ਮਹਿੰਮਾ ਅਕਥ ਅਕਥਨਾ ਅਕਾਥਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਲਾਂ ਕਲਾ ਸਮਰਾਥਾ। ਸੋਲਾਂ ਕਲਾ ਆਪ ਸਮਰਥ। ਆਪ ਆਪਣੀ ਦੇਵੇ ਵਥ। ਗੁਰਸਿਖਾਂ ਚੜ੍ਹਾਏ ਸੋਹੰ ਸਾਚੇ ਰਥ। ਬੇਮੁਖਾਂ ਪੁਆਏ ਕਲਜੁਗ ਨੱਥ। ਸ੍ਰਿਸ਼ਟ ਸਬਾਈ ਜਾਏ ਮੱਥ। ਵੇਲਾ ਗਿਆ ਨਾ ਆਵੇ ਹੱਥ। ਬਿਨਾਂ ਪੂਤ ਜਿਉਂ ਪਛਤਾਏ ਦਸਰਥ। ਕਲਜੁਗ ਜੀਵ ਕਰਨ ਹਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਜਾਏ ਮਥ। ਸ੍ਰਿਸ਼ਟ ਸਬਾਈ ਕਰੇ ਖੁਆਰਾ। ਜੋਤ ਸਰੂਪ ਆਪ ਨਿਰੰਕਾਰਾ। ਆਪ ਮਿਟਾਏ ਦੁਸ਼ਟ ਦੁਰਾਚਾਰਾ। ਨਾ ਕੋਈ ਦੀਸੇ ਮਦਿਰਾ ਮਾਸ ਆਹਾਰਾ। ਸ੍ਰਿਸ਼ਟ ਸਬਾਈ ਆਪ ਉਠਾਏ ਕਰੇ ਦੋ ਫਾੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚਬਾਏ ਆਪਣੀ ਦਾੜ੍ਹਾ। ਸ੍ਰਿਸ਼ਟ ਸਬਾਈ ਹੋਏ ਦੋ ਧੜ। ਏਕਾ ਦੂਆ ਛੱਡਿਆ ਲੜ। ਕਲਜੁਗ ਜੀਆਂ ਹੋਏ ਭਾਗ ਮੜ। ਪ੍ਰਭ ਸਾਚਾ ਭਾਂਡਾ ਭੰਨਿਆ ਜੋ ਲਿਆ ਘੜ। ਪੀੜ ਪਿੜਾਏ ਗੰਨਿਆਂ, ਬੇਮੁਖਾਂ ਨਾ ਭਾਣਾ ਮੰਨਿਆ, ਪ੍ਰਭ ਸੀਸ ਕਟਾਏ ਧੜ। ਸ਼ਬਦ ਸਰੂਪੀ ਜਗ ਬੰਨਿਆ, ਆਪ ਉਖਾੜੇ ਕਲਜੁਗ ਜੜ੍ਹ। ਬੇਮੁਖਾਂ ਪ੍ਰਭ ਆਪੇ ਡੰਨਿਆ, ਜੋਤ ਸਰੂਪੀ ਜਾਏ ਨਾ ਹੜ੍ਹ। ਗੁਰਮੁਖ, ਸਾਚੇ ਧੰਨ ਧੰਨ ਧੰਨ ਕਰ ਮੰਨਿਆ, ਵੇਲੇ ਅੰਤ ਕਲਜੁਗ ਪਕੜੇ ਲੜ। ਕਲਜੁਗ ਜੀਵ ਹੋਏ ਆਤਮ ਅੰਨਿਆ, ਕੱਚੇ ਫਲ ਸ਼ਬਦ ਅੰਧੇਰੀ ਦੇਵੇ ਝੜ। ਗੁਰਮੁਖਾਂ ਦੇਵੇ ਸੋਹੰ ਸਾਚਾ ਨਾਉਂ ਲਾਗੇ ਨਾ ਸੰਨ੍ਹਿਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਰ ਤੇ ਖੜ। ਸਚ ਦਰ ਪ੍ਰਭ ਕਾ ਦਵਾਰ। ਸਾਚਾ ਵਰ ਜੋਤ ਨਿਰੰਕਾਰ। ਸਾਚਾ ਦਰ ਸ੍ਰਿਸ਼ਟ ਸਬਾਈ ਦੇ ਅਪਾਰ। ਸਾਚਾ ਘਰ ਆਪ ਵਸਾਏ ਸਾਚਾ ਘਰ ਬਾਹਰ। ਏਕਾ ਜੋਤ ਮਾਤ ਧਰਾਵੇ, ਆਵੇ ਜਾਵੇ ਵਾਰੋ ਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਆਪ ਨਿਰੰਕਾਰ। ਏਕਾ ਜੋਤ ਸਚ ਨਿਰੰਕਾਰਾ। ਆਵੇ ਜਾਵੇ ਵਿਚ ਸੰਸਾਰਾ। ਜਾਮਾ ਪਾਵੇ ਅਪਰ ਅਪਾਰਾ। ਜੁਗੋ ਜੁਗ ਪ੍ਰਭ ਸਾਚੇ ਦੀ ਸਾਚੀ ਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਆਪ ਨਿਰੰਕਾਰਾ। ਏਕਾ ਜੋਤ ਜੋਤ ਅਪਾਰਾ। ਗੁਰ ਦਸ ਆਪੇ ਆਪ ਲਏ ਅਵਤਾਰਾ। ਗੁਰ ਨਾਨਕ ਮੰਗਿਆ ਏਕਾ ਸਚ ਦਵਾਰਾ। ਨਾਮ ਸਤਿ ਮਿਲਿਆ ਸ਼ਬਦ ਭੰਡਾਰਾ। ਸ੍ਰਿਸ਼ਟ ਸਬਾਈ ਆਤਮ ਵੱਤ ਆਪੇ ਬੀਜ ਬਿਜਾਰਾ। ਆਪੇ ਸੂਤਰ ਦੇਵੇ ਕੱਤ, ਆਪੇ ਆਪ ਬਣੇ ਵਣਜਾਰਾ। ਸਤਿ ਨਾਮ ਦੇਵੇ ਸਾਚੀ ਮਤਿ, ਪਵਣ ਸਰੂਪੀ ਲੈ ਹੁਲਾਰਾ। ਸ੍ਰਿਸ਼ਟ ਸਬਾਈ ਰਖਾਏ ਜਤ, ਏਕਾ ਦੇਵੇ ਸ਼ਬਦ ਅਧਾਰਾ। ਸਾਚੀ ਮਤਿ ਆਪ ਦਿਸਾਏ ਧੁਰ ਦਰਬਾਰਾ। ਆਪ ਜਣਾਏ ਸਾਚੀ ਮਿਤ ਗਤ, ਜੋਤ ਸਰੂਪੀ ਜੋਤ ਨਿਰੰਕਾਰਾ। ਏਕਾ ਜੋਤ ਆਪ ਬਿਲੋਏ। ਦੋਏ ਤੀਏ ਚੌਥੇ ਹੋਏ। ਪੰਜਵੇਂ ਆਤਮ ਕਰੇ ਰਸੋਏ। ਛੇਵੇਂ ਬੀਜ ਸਾਚਾ ਬੋਏ। ਸੱਤਵੇਂ ਹਰਿਆ ਆਪੇ ਹੋਏ। ਅੱਠਵੇਂ ਲੱਗੇ ਫਲ ਨਾ ਕੋਇ। ਨਾਵੇਂ ਰੱਖੇ ਪਤਿ ਵਾਲੀ ਜਹਾਨਾਂ ਦੋਏ। ਦਸਵੇਂ ਦੇਵੇ ਸਾਚੀ ਮਤਿ ਆਪਣੇ ਚਰਨ ਪਰੋਏ। ਆਪ ਦੇਵੇ ਧੀਰਜ ਸਤਿ, ਜੋਤ ਸਰੂਪੀ ਗੁਰ ਗੋਬਿੰਦ ਗੋਬਿੰਦ ਗੁਰ ਏਕਾ ਜੋਤ ਹੋਏ। ਦਸਵਾਂ ਜਾਮਾ ਮਾਤ ਟਿਕਾਇਆ। ਭਗਤ ਲੇਖ ਪ੍ਰਭ ਆਪ ਲਿਖਾਇਆ। ਸਾਚਾ ਗੁਰਮੁਖ ਵੇਖ ਜਗਤ ਪਠਾਇਆ। ਪ੍ਰਭ ਸਚ ਕਰਾਇਆ ਭੇਖ ਆਪਣਾ ਸ਼ਬਦ ਜਣਾਇਆ। ਜੋਤ ਸਰੂਪੀ ਗੁਰ ਗੋਬਿੰਦ ਗੁਰ ਏਕਾ ਰੇਖ, ਨਾ ਕੋਈ ਮੇਟੇ ਮੇਟ ਮਿਟਾਇਆ। ਗੁਰ ਗੋਬਿੰਦ ਲਿਆ ਅਵਤਾਰ। ਦੀਆ ਹੁਕਮ ਆਪ ਕਰਤਾਰ। ਮਾਤਲੋਕ ਦੇਵੇ ਵਡ ਵਡ ਸਿਕਦਾਰ। ਆਪ ਨਿਵਾਏ ਵਡ ਵਡ ਵਡ ਹੰਕਾਰ। ਆਪ ਮਿਟਾਏ ਦੁਸ਼ਟ ਦੁਰਾਚਾਰ। ਆਪ ਗਾਵੇ ਆਪੇ ਪਾਵੇ ਆਪੇ ਜਾਵੇ ਆਪੇ ਆਵੇ ਆਪ ਭਾਵੇ ਆਪ ਰਾਵੇ ਆਪੇ ਹਸਾਵੇ ਆਪ ਰਵਾਵੇ ਆਪੇ ਸੋਏ ਆਪ ਜਗਾਵੇ ਆਪੇ ਹੋਏ ਆਪ ਅਖਵਾਏ ਸ੍ਰਿਸ਼ਟ ਸਬਾਈ ਮਾਈ ਬਾਪ। ਹੋ ਜਾਵੇ ਇਕ ਜੋਤ ਇਕ ਅਕਾਰ ਸਚ ਵਿਹਾਰ ਜੁਗੋ ਜੁਗ ਵਿਚ ਮਾਤ ਆਵੇ ਜਾਵੇ ਵਾਰੋ ਵਾਰ। ਦਸਮ ਗੁਰ ਜਾਮਾ ਧਾਰਿਆ। ਪ੍ਰਭ ਦਰ ਚਰਨ ਨਿਮਸਕਾਰਿਆ। ਪ੍ਰਭ ਸਾਚੇ ਭਰੇ ਭੰਡਾਰਿਆ। ਆਤਮ ਦੇਵੇ ਜੋਤ ਅਧਾਰਿਆ। ਸਾਚਾ ਸ਼ਬਦ ਰਾਗ ਸੁਣਾ ਰਿਹਾ। ਬੈਠੇ ਰਹੇ ਸੀਤਲ ਧਾਰਿਆ। ਬਾਹੋਂ ਪਕੜ ਆਪ ਉਠਾ ਲਿਆ। ਪੂਰਬ ਕੀਆ ਜਨਮ ਵਿਚਾਰ, ਮਾਤਲੋਕ ਜਨਮ ਦਵਾ ਰਿਹਾ। ਕਿਰਪਾ ਕਰੀ ਅਪਰ ਅਪਾਰ, ਮਾਤਾ ਗੁਜਰੀ ਕੁੱਖ ਸੁਫਲ ਕਰਾ ਰਿਹਾ। ਜੋਤ ਧਰੀ ਆਪ ਕਰਤਾਰ, ਚੰਡ ਪਰਚੰਡ ਸਾਚਾ ਖੰਡ ਆਪ ਉਠਾ ਰਿਹਾ। ਜੋਤ ਸਰੂਪੀ ਜੋਤ ਪ੍ਰਭ ਜੁਗੋ ਜੁਗ ਜਾਮਾ ਵਿਚ ਮਾਤ ਦੇ ਪਾ ਰਿਹਾ। ਦਸਮ ਗੁਰ ਜਾਮਾ ਪਾਏ। ਲਿਖਿਆ ਧੁਰ ਆਪ ਕਮਾਏ। ਵਡ ਵਡ ਸੁਰ ਸਰਨ ਲਗਾਏ। ਸਾਚਾ ਗੁਰ ਕਰਮ ਕਮਾਏ। ਅਨੰਦਪੁਰ ਜੋਤ ਜਗਾਏ। ਜੋਤ ਸਰੂਪੀ ਜੋਤ ਪ੍ਰਭ ਜਾਮਾ ਵਿਚ ਮਾਤ ਦੇ ਪਾਏ। ਪੁਰੀ ਅਨੰਦ ਵੇਲਾ ਅੰਤ। ਪ੍ਰਭ ਸਾਚੇ ਆਪ ਬਣਾਈ ਸਾਚੀ ਬਣਤ। ਆਪ ਪਰਖੇ ਝੂਠੇ ਜੀਵ ਜੰਤ। ਗੁਰਮੁਖ ਸਾਚੇ ਦਿਸਣ ਅਡੋਲ ਸਾਚੇ ਸੰਤ। ਰਸਨਾ ਹਾਰੀ ਕੱਢਣ ਮੁਖੋਂ ਬੋਲ, ਮਾਇਆ ਪਾਈ ਪ੍ਰਭ ਬੇਅੰਤ। ਵੇਲਾ ਅੰਤ ਨਾ ਬੈਠਣ ਕੋਲ, ਆਪੇ ਛੱਡਣ ਸਾਚਾ ਕੰਤ। ਆਪ ਗਵਾਇਆ ਆਪਣਾ ਮੂਲ, ਆਏ ਦਰ, ਬਚਨ ਹਰ ਜਾਇਣ ਡਰ, ਗੁਰ ਆਪ ਹੋਏ ਅਨਭੋਲ ਵੇਲਾ ਅੰਤ। ਗੁਰਸਿਖ ਜਰ ਸਾਚਾ ਸੰਤ ਚਰਨੀ ਗੁਰ ਚਰਨਾਂ। ਬਣਾਏ ਬਣਤ ਧਰਨੀ ਧਰਨਾ। ਆਇਆ ਕੰਤ ਕਰਨੀ ਕਰਨਾ। ਸਾਚਾ ਸੰਤ ਵਿਰਲਾ ਸਰਨੀ ਸਰਨਾ। ਭੁੱਲੇ ਜੀਵ ਜੰਤ ਬੇਮੁਖ ਦੁਖ ਭਰਨਾ। ਜੋਤ ਸਰੂਪੀ ਜੋਤ ਹਰਿ ਬੇਮੁਖਾਂ ਬਚਨ ਸਾਚਾ ਹਰਨਾ। ਗੁਰ ਗੋਬਿੰਦ ਸ਼ਬਦ ਅਲਾਇਆ। ਸਾਧ ਸੰਗਤ ਹੁਕਮ ਸੁਣਾਇਆ। ਹੁਕਮ ਅੰਦਰ ਮੈਂ ਜਾਮਾ ਪਾਇਆ। ਪ੍ਰਭ ਕਲੰਦਰ ਜਿਉਂ ਚਾਹੇ ਨਚਾਇਆ। ਕਲਜੁਗ ਜੀਵ ਨਾ ਹੋਇਓ ਬੰਦਰ, ਵੇਲਾ ਗਿਆ ਹੱਥ ਨਾ ਆਇਆ। ਆਤਮ ਸਾਚਾ ਮਾਰੋ ਜੰਦਰ, ਸਤਿ ਸਰੂਪ ਵਿਚ ਸਤਿ ਸਮਾਇਆ। ਆਪੇ ਵਸੇ ਸਭ ਦੇ ਅੰਦਰ, ਭੈ ਭਿਆਨਕ ਵਿਚ ਹੋਏ ਸਹਾਇਆ। ਕਿਲਾ ਕੋਟ ਅਨੰਦ ਪੁਰ, ਪੁਰ ਅਨੰਦ ਸਾਚਾ ਦਰ ਗੁਰ ਗੋਬਿੰਦ ਜੋਤ ਪਰਗਟਾਇਆ। ਆਪਣਾ ਆਪ ਵੇਖ ਮਾਰ ਝਾਤ ਅੰਦਰ, ਸਾਚੀ ਮਤਿ ਦੇ ਆਪ ਸਮਝਾਇਆ। ਕਲਜੁਗ ਜੀਵ ਵੇਲਾ ਛਿਨ ਭੰਗਰ, ਪ੍ਰਭ ਅਬਿਨਾਸ਼ੀ ਹੁਕਮ ਸੁਣਾਇਆ। ਜੋਤ ਸਰੂਪੀ ਜੋਤ ਗੁਰ ਜਾਮਾ ਵਿਚ ਮਾਤ ਦੇ ਪਾਇਆ। ਗੁਰ ਕਾ ਹੁਕਮ ਅਮੋੜ। ਚਰਨ ਪ੍ਰੀਤੀ ਚਲੇ ਤੋੜ। ਮਾਤਾ ਗੁਜਰੀ ਕਰੇ ਪੁਕਾਰ, ਸੱਚੇ ਸਪੂਤ ਟੁੱਟੀ ਜੋੜ। ਅੰਤ ਨਾ ਪਾਏ ਗੁਰਸਿਖਾਂ ਹਾਰ, ਪ੍ਰਭ ਸਾਚੇ ਦੀ ਸਾਚੀ ਲੋੜ। ਜੋਤ ਸਰੂਪੀ ਜੋਤ ਪ੍ਰਭ, ਪ੍ਰਭ ਕਾ ਸ਼ਬਦ ਸਦ ਅਮੋੜ। ਮੋੜ ਮੁੜਾਇਆ ਪ੍ਰਭ ਕਾ ਭਾਣਾ। ਆਤਮ ਰਖਾਇਆ ਆਪਣਾ ਮਾਣਾ। ਗੁਰਮੁਖਾਂ ਬਣਾਇਆ ਗੁਰ ਅੰਞਾਣਾ। ਗੁਰ ਵਰਤਾਇਆ ਆਪਣਾ ਭਾਣਾ। ਵੇਲਾ ਅੰਤ ਅੰਤ ਵਕ਼ਤ ਸ਼ਬਦ ਲਿਖਾਣਾ। ਨਿਹਕਲੰਕ ਸਾਚਾ ਕੰਤ ਆਪੇ ਆਏ ਫਿਰ ਭਗਵਾਨਾ। ਜੋਤ ਸਰੂਪੀ ਜੋਤ ਧਰ, ਆਪ ਲਿਖਾਏ ਸਿਖਾਂ ਮਲੇਛ ਬਾਣਾ। ਕਲਜੁਗ ਤੇਰੀ ਅੰਤ ਹਾਰ, ਦਸਵੇਂ ਗੁਰ ਆਪ ਲਿਖਾਣਾ। ਨਿਹਕਲੰਕ ਆਏ ਜਾਮਾ ਧਾਰ। ਜਗਾਏ ਜੋਤ ਆਪ ਕਰਤਾਰ। ਮਿਟਾਏ ਗੋਤ ਆਪ ਸਰਬ ਸੰਸਾਰ। ਗੁਰਮੁਖ ਜਗਾਏ ਸੋਤ ਦੇਵੇ ਸ਼ਬਦ ਹੁਲਾਰ। ਜੋਤ ਸਰੂਪੀ ਜੋਤ ਪ੍ਰਭ ਨਿਹਕਲੰਕ ਲੈ ਅਵਤਾਰ। ਕਲਜੁਗ ਲੈ ਅਵਤਾਰ ਸਿਖਾਂ ਵਰਤਾਵੇ ਸਾਚਾ ਭਾਣਾ। ਸਿੰਘ ਮਲੇਛ ਏਕਾ ਖਾਣਾ। ਆਪੇ ਭੁੱਲਣ ਸਾਚਾ ਬਾਣਾ। ਆਪਣਾ ਕੀਆ ਆਪੇ ਪਾਣਾ। ਮਦਿਰਾ ਮਾਸ ਰਸਨ ਲਗਾਣਾ। ਆਤਮ ਸੁਖ ਸਰਬ ਗਵਾਣਾ। ਨਾ ਉਤਰੇ ਭੁੱਖ ਦੁਖ ਮਹਾਨਾ। ਕਲ ਜੋਤ ਪਰਗਟਾਏ ਨਿਹਕਲੰਕ ਨਾਮ ਰਖਾਏ ਜੋਤ ਸਰੂਪੀ ਜਾਮਾ ਪਾਏ ਆਪੇ ਆਪ ਆਪ ਭਗਵਾਨਾ। ਮਲੇਛ ਧਾਰ ਹੋਇਣ ਖਵਾਰ, ਰਾਮਦਾਸ ਤੇਰੇ ਸਚ ਘਰ ਦਰ ਦਰਬਾਰ। ਮਦਿਰਾ ਮਾਸ ਕਰਨ ਆਹਾਰ। ਧੀਆਂ ਭੈਣਾਂ ਕਰਨ ਵਪਾਰ। ਦੁਸ਼ਟ ਦੁਰਾਚਾਰਾਂ ਕੂੜਾ ਹੋਇਆ ਵਿਹਾਰ। ਜੋਤ ਪਰਗਟਾਏ ਆਪ ਪ੍ਰਭ ਬੇਮੁਖਾਂ ਕਰੇ ਖੁਆਰ। ਜੋਤ ਸਰੂਪੀ ਜੋਤ ਪ੍ਰਭ, ਅੰਤਮ ਅੰਤ ਕਲ ਆਏ ਜਾਮਾ ਧਾਰ। ਰਾਮ ਦਾਸ ਤੇਰਾ ਸਾਚਾ ਘਰ। ਕਲਜੁਗ ਜੀਆਂ ਬਣਾਇਆ ਵੇਸਵਾ ਘਰ। ਸਰ ਅੰਮ੍ਰਿਤ ਸਾਚਾ ਸਰ। ਕਲਜੁਗ ਜੀਵ ਹੋਏ ਦੁਸ਼ਟ ਦੁਰਾਚਾਰ ਨਾਰੀ ਨਰ। ਆਇਣ ਚਲ ਦਰ ਵਿਚ ਪਾਪਾਂ ਆਪਣਾ ਆਪ ਜਾਇਣ ਹਰ। ਪਰਗਟ ਜੋਤ ਨਿਹਕਲੰਕ ਏਕ ਦਿਸਾਵੇ ਆਪਣਾ ਡਰ। ਰਾਮ ਦਾਸ ਤੇਰਾ ਦਰਬਾਰਾ। ਰਾਮਦਾਸ ਤੇਰਾ ਘਰ ਬਾਹਰਾ। ਰਾਮ ਦਾਸ ਤੇਰਾ ਪਸਾਰਾ। ਪੰਚਮ ਗੁਰ ਜੋਤ ਅਕਾਰਾ। ਪ੍ਰਭ ਅਬਿਨਾਸ਼ੀ ਬੈਠਾ ਚਰਨ ਜੁੜ, ਸ਼ਬਦ ਲਿਖਾਏ ਲੇਖ ਲਿਖਾਰਾ। ਆਪ ਲਿਖਾਏ ਸਾਚਾ ਗੁਰ, ਨਿਹਕਲੰਕ ਅੰਤਕਾਲ ਲੈ ਅਵਤਾਰਾ। ਸਾਚੀ ਲਿਖਤ ਆਪ ਕਰਾਏ। ਵਾਕ ਭਵਿਖਤ ਸਤਿ ਵਰਤਾਏ। ਲੇਖ ਲਿਖਤ ਨਾ ਕੋਇ ਮਿਟਾਏ। ਨਿਹਕਲੰਕ ਕਲ ਜਾਮਾ ਪਾਏ। ਰਾਮਾ ਸ਼ਾਮਾ ਆਪ ਅਖਵਾਏ। ਸੋਹੰ ਨਾਮ ਆਪ ਜਪਾਏ। ਪੂਰਨ ਘਾਲ ਜਗਤ ਕਰਾਏ। ਸ਼ਬਦ ਦਮਾਮਾ ਆਪ ਵਜਾਏ। ਕਲਜੁਗ ਝੂਠਾ ਜਾਮਾ ਅੰਤ ਖਪਾਏ। ਸਤਿਜੁਗ ਤੇਰਾ ਰੱਖੇ ਮਾਣਾ, ਵਿਚ ਮਾਤ ਕਲ ਜਨਮ ਦਵਾਏ। ਏਕਾ ਰੱਖੇ ਸੋਹੰ ਆਣਾ, ਚਾਰ ਕੁੰਟ ਜੈ ਜੈ ਜੈਕਾਰ ਕਰਾਏ। ਜੋਤ ਪਰਗਟਾਏ ਵਿਸ਼ਨੂੰ ਭਗਵਾਨਾ, ਨਿਹਕਲੰਕ ਕਲ ਨਾਉਂ ਧਰਾਏ। ਨਿਹਕਲੰਕ ਕਲ ਜਾਮਾ ਪਾਇਆ। ਪੁਰੀ ਘਨਕ ਭਾਗ ਲਗਾਇਆ। ਪੂਰਨ ਕਾਮ ਅੰਤਮ ਅੰਤਕਾਲ ਪ੍ਰਭ ਸਾਚੇ ਆਣ ਕਰਾਇਆ। ਵੇਲਾ ਅੰਤ ਨਾ ਜਾਏ ਟਲ, ਪ੍ਰਭ ਸਾਚੇ ਲੇਖ ਲਿਖਾਇਆ। ਸ੍ਰਿਸ਼ਟ ਸਬਾਈ ਜਾਏ ਹਲ, ਜੋਤ ਸਰੂਪੀ ਅਗਨ ਲਗਾਇਆ। ਆਪ ਉਤਾਰੇ ਬੇਮੁਖਾਂ ਖੱਲ, ਵਡ ਵਡ ਵਡ ਕਸਾਈ ਆਪ ਅਖਵਾਇਆ। ਆਪ ਕਰਾਏ ਵਲ ਛਲ, ਛਲ ਵਲ ਕਰ ਜਗਤ ਭੁਲਾਇਆ। ਆਪ ਕਰਾਏ ਥਲ ਜਲ, ਜਲ ਥਲ ਆਪ ਉਲਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਪੁਰੀ ਘਨਕ ਕਲ ਜਾਮਾ ਪਾਇਆ। ਪੁਰੀ ਘਨਕ ਜਾਮਾ ਪਾ ਕੇ। ਜੋਤ ਸਰੂਪੀ ਜੋਤ ਪਰਗਟਾ ਕੇ। ਮਾਝਾ ਦੇਸ ਆਗ ਲਗਾ ਕੇ। ਸਾਚਾ ਵੇਸ ਪ੍ਰਭ ਆਪ ਕਰਾ ਕੇ। ਵਡ ਵਡ ਵਡ ਨਰੇਸ਼ ਪ੍ਰਭ ਹੁਕਮ ਸੁਣਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਅੰਤ ਕਰਾ ਕੇ। ਰਾਓ ਰੰਕ ਸਰਬ ਭੁਲਾ ਕੇ। ਸਰਬ ਭੁਲਾਏ ਆਪ ਰੁਲਾਏ ਕਵਣ ਛੁਡਾਏ ਪਤਿ ਗਵਾਏ ਯਤ ਤੁੜਾਏ ਮਤਿ ਗਵਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਪਾਏ ਨੱਥ ਦਰ ਦਰ ਫਿਰਾਏ। ਪ੍ਰਭ ਸਾਚਾ ਰੱਖੇ ਲਾਜਾ। ਸ੍ਰਿਸ਼ਟ ਸਬਾਈ ਜਿਸ ਸਾਜਨ ਸਾਜਾ। ਦੇਵੇ ਵਡਿਆਈ ਵਡ ਰਾਜਨ ਰਾਜਾ। ਜੋਤ ਜਗਾਈ ਪੁਰੀ ਘਨਕ ਵਿਚ ਦੇਸ ਮਾਝਾ। ਮਾਝਾ ਦੇਸ ਗਿਆ ਭੁੱਲ। ਵੇਲਾ ਅੰਤ ਗਿਆ ਹੁੱਲ। ਪਾਣੀ ਹੱਥ ਨਾ ਆਵੇ ਚੁੱਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਵਰਤਾਏ ਦੁਸ਼ਟ ਦੁਰਾਚਾਰਾਂ ਆਪ ਖਪਾਏ ਆਪਣਾ ਆਪ ਜੀਵ ਗਏ ਭੁੱਲ। ਸਾਚਾ ਵਕ਼ਤ ਆਪ ਸੁਹਾਏ। ਜਗਤ ਰਕਤ ਆਪ ਵਹਾਏ। ਸਕਤ ਭੁਗਤ ਕੋਈ ਰਹਿਣ ਨਾ ਪਾਏ। ਏਕਾ ਜੁਗਤ ਨਿਹਕਲੰਕ ਸਰਨਾਏ। ਸਾਚੀ ਮੁਕਤ ਸੋਹੰ ਰਸਨਾ ਗਾਏ। ਜੀਵ ਆਤਮ ਜੁਗਤ ਪ੍ਰਭ ਸਾਚਾ ਵਿਚ ਸਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਵਿਚ ਆਪ ਰਹਾਏ। ਮਾਝੇ ਦੇਸ ਹੋਏ ਭੀੜ। ਜੀਵ ਜੰਤਾਂ ਪਾਏ ਪੀੜ। ਆਪੇ ਤੋੜੇ ਹੱਡੀ ਰੀੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਬੇਮੁਖਾਂ ਜਾਏ ਪੀੜ। ਬੇਮੁਖਾਂ ਆਪੇ ਪੀੜ ਪਿੜਾਏ। ਬੇਮੁਖਾਂ ਆਪੇ ਚੀਰ ਲੁਹਾਏ। ਬੇਮੁਖਾਂ ਆਪੇ ਤੀਰ ਚਲਾਏ। ਬੇਮੁਖਾਂ ਆਪੇ ਨੀਰ ਤਰਸਾਏ। ਬੇਮੁਖਾਂ ਆਪੇ ਵਹੀਰ ਕਰਾਏ। ਬੇਮੁਖਾਂ ਸੀਰ ਹੱਥ ਨਾ ਆਏ। ਬੇਮੁਖਾਂ ਨਾ ਕੋਈ ਸੀਰ ਚੁਆਏ। ਬੇਮੁਖਾਂ ਫ਼ਕੀਰ ਜਗਤ ਫਿਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲਜੁਗ ਪਰਗਟ ਗੁਰਸਿਖਾਂ ਧੀਰ ਧਰਾਏ। ਧੀਰ ਧਰਾਏ ਧਰਨੀ ਧਰ। ਧਰਤ ਅਕਾਸ਼ ਏਕਾ ਜੋਤ ਹਰਿ। ਏਕਾ ਹਰਿ ਤੀਨ ਲੋਕ ਸਾਚਾ ਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਆਪ ਟਿਕਾਏ ਲਿਖਾਏ ਵਸਾਏ ਏਕਾ ਸਾਚਾ ਘਰ। ਏਕਾ ਘਰ ਏਕਾ ਦਰ ਏਕਾ ਵਰ ਏਕ ਹਰਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਗੁਰਮੁਖ ਸਾਚਾ ਜਾਏ ਤਰ। ਗੁਰਸਿਖ ਤਰਿਆ ਸਰਨੀ ਪਰਿਆ। ਆਤਮ ਹਰਿਆ ਪ੍ਰਭ ਦਰ ਖਰਿਆ। ਨਾ ਕਦੇ ਜੰਮੇ ਨਾ ਕਦੇ ਮਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਦਾ ਸਦਾ ਦਰ ਤੇਰੇ ਖੜਿਆ। ਸਦਾ ਸਦਾ ਪ੍ਰਭ ਤੇਰੇ ਦਰ। ਸਦਾ ਸਦਾ ਪ੍ਰਭ ਤੇਰੇ ਘਰ। ਸਦਾ ਸਦਾ ਪ੍ਰਭ ਤੇਰੇ ਵਰ। ਸਦਾ ਸਦਾ ਕਰ ਦਰਸ ਗੁਰਮੁਖ ਸਾਚੇ ਜਾਇਣ ਤਰ। ਸਦਾ ਸਦਾ ਪ੍ਰਭ ਅਬਿਨਾਸ਼ੀ ਜੋਤ ਪਰਗਟਾਏ ਅਵਤਾਰ ਨਰ। ਸਦਾ ਸਦਾ ਪ੍ਰਭ ਅਬਿਨਾਸ਼ੀ ਗੁਰਮੁਖ ਸਾਚੇ ਸੰਤ ਜਗਾਏ ਆਤਮ ਦੇਵੇ ਭੰਡਾਰੇ ਭਰ। ਸਦਾ ਸਦਾ ਪ੍ਰਭ ਬਣਤ ਬਣਾਏ ਜੋ ਜਨ ਆਏ ਪ੍ਰਭ ਸਾਚੇ ਦੇ ਸਾਚੇ ਦਰ। ਸਦਾ ਸਦਾ ਪ੍ਰਭ ਭੇਵ ਖੁਲ੍ਹਾਏ, ਸਾਚੀ ਸੇਵਾ ਆਪ ਲਗਾਏ, ਵਡ ਦੇਵੀ ਦੇਵ ਆਪ ਬਣਾਏ, ਸੋਹੰ ਸਾਚਾ ਮੇਵ ਮੁਖ ਚੁਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਸਾਚੀ ਸੇਵ ਕਲ ਨਾ ਬਿਰਥੀ ਜਾਏ। ਗੁਰ ਚਰਨ ਪ੍ਰੀਤੀ ਸਚ ਕਮਾਓ। ਗੁਰ ਚਰਨ ਪ੍ਰੀਤੀ, ਪ੍ਰਭ ਅਬਿਨਾਸ਼ੀ ਸਾਚਾ ਪਾਓ। ਗੁਰ ਚਰਨ ਪ੍ਰੀਤੀ ਸਾਚੀ ਰੀਤੀ, ਪਿਛਲੀ ਭੁਲ ਦਰ ਬਖ਼ਸ਼ਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਤਤ ਪੁਨੀਤੀ ਕਾਇਆ ਸੀਤਲ ਕੀਤੀ, ਅੰਮ੍ਰਿਤ ਆਤਮ ਮੇਘ ਬੂੰਦ ਸਵਾਂਤੀ ਮੁਖ ਚੁਆਓ। ਬੂੰਦ ਸਵਾਂਤੀ ਲਾਏ ਮੁਖ। ਗੁਰਸਿਖ ਤੇਰੀ ਉਤਰੇ ਭੁੱਖ। ਏਕਾ ਉਪਜੇ ਸਾਚਾ ਸੁਖ। ਹਉਮੇ ਵਿਚੋਂ ਜਾਏ ਦੁਖ। ਸੁਫਲ ਕਰਾਏ ਮਾਤ ਕੁੱਖ। ਗੁਰਸਿਖ ਫਿਰ ਮਾਤ ਗਰਭ ਨਾ ਹੋਏ ਉਲਟਾ ਰੁੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਕਰਾਏ ਤੇਰਾ ਉਜਲ ਮੁਖ। ਉਜਲ ਮੁਖੀਆ ਆਤਮ ਸੁਖੀਆ, ਮਿਟੇ ਦੁਖੀਆ ਉਤਰੀ ਭੁਖੀਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਹੋਏ ਸੂਖਮ ਸੁਖੀਆ। ਦਰਸ਼ਨ ਵੇਲਾ ਪ੍ਰਭ ਸੁਹੇਲਾ। ਸਾਚਾ ਮੇਲਾ ਭਗਤ ਦੁਹੇਲਾ। ਜੋਤ ਜਗਾਏ ਬਿਨ ਬਾਤੀ ਬਿਨ ਤੇਲਾ। ਅਚਰਜ ਖੇਲ ਪ੍ਰਭ ਕਲ ਖੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਏ ਚਰਨ ਲਗਾਏ, ਪ੍ਰਭ ਮਿਲਣ ਦਾ ਸਾਚਾ ਵੇਲਾ। ਮਿਲ ਪ੍ਰਭ ਜੀਵ ਆਤਮ ਉਤਰੇ ਤੇਰੀ ਸੰਗ। ਮਿਲ ਪ੍ਰਭ ਸਾਚਾ ਦਰਸ ਦਾਨ ਦਰ ਮੰਗ। ਮਿਲ ਪ੍ਰਭ ਆਤਮ ਚਾੜ੍ਹ ਇਕ ਮਜੀਠੀ ਰੰਗ। ਮਿਲ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਗਵਾਏ ਗੁਰਸਿਖ ਤੇਰੀ ਭੁੱਖ ਨੱਗ। ਭੁੱਖਿਆ ਨੱਗਿਆਂ ਸਦ ਹੈ ਸੰਗਿਆ। ਕਰ ਦਰਸ ਗੁਰਮੁਖ ਸਾਚਾ ਪਾਪ ਪਹਾੜਾਂ ਲੰਘਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰ ਜਿਸ ਜਨ ਆਏ ਮੰਗਿਆ। ਮਾਂਗੋ ਮਾਂਗੋ ਮਾਂਗੋ ਜੀਵ, ਨਾਮ ਦਾਨ। ਮਾਂਗੋ ਮਾਂਗੋ ਮਾਂਗੋ ਜੀਵ, ਦਰਸ ਭਗਵਾਨ। ਮਾਂਗੋ ਮਾਂਗੋ ਮਾਂਗੋ ਜੀਵ, ਪ੍ਰਭ ਜੋਤ ਗੁਣ ਨਿਧਾਨ। ਮਾਂਗੋ ਮਾਂਗੋ ਮਾਂਗੋ ਜੀਵ ਨਿਹਕਲੰਕ ਚਰਨ ਧੂੜ ਇਸ਼ਨਾਨ। ਮਾਂਗੋ ਮਾਂਗੋ ਮਾਂਗੋ ਜੀਵ, ਏਕ ਦਰਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਦਰਸ ਦਿਖਾਏ ਹਰਸ ਮਿਟਾਏ ਤਰਸ ਕਮਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਬਰਸ ਆਤਮ ਸ਼ਾਂਤ ਕਰਾਏ। ਆਤਮ ਸ਼ਾਂਤ ਜੀਵ ਇਕਾਂਤ। ਏਕਾ ਦਿਸੇ ਪਿੰਡ ਪਰਾਤ। ਨਾ ਕੋਈ ਦਿਸੇ ਦਿਵਸ ਰਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਏਕਾ ਗੋਤ ਬੈਠਾ ਰਹੇ ਸਦਾ ਇਕਾਂਤ। ਜੀਵ ਇਕਾਂਤੀ ਬੂੰਦ ਸਵਾਂਤੀ ਮੁਖ ਚੁਵਾਂਤੀ ਕਵਲ ਭੁਵਾਂਤੀ ਦਵਾਰ ਖੁਲ੍ਹਾਂਤੀ ਧੁਨ ਉਪਜ਼ਾਤੀ ਸੁੰਨ ਖੁਲ੍ਹਾਂਤੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਸਾਚੀ ਬਣਤ। ਬਣਤ ਬਣਾਏ ਆਪ ਪ੍ਰਭ, ਗੁਰਸਿਖ ਲਏ ਜਗਾ। ਬਣਤ ਬਣਾਏ ਆਪ ਪ੍ਰਭ, ਸੋਹੰ ਰਾਗ ਜਗਤ ਉਪਾ। ਬਣਤ ਬਣਾਏ ਆਪ ਪ੍ਰਭ, ਏਕਾ ਨਾਮ ਜਗਤ ਧਰਾ। ਬਣਤ ਬਣਾਏ ਆਪ ਪ੍ਰਭ ਦੋਅੰ ਨਾਮ ਜਗਤ ਮਿਟਾ। ਬਣਤ ਬਣਾਏ ਆਪ ਪ੍ਰਭ, ਸਭ ਥਾਈਂ ਹੋਏ ਆਪ ਸਹਾ। ਬਣਤ ਬਣਾਏ ਆਪ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਸਰ ਕੋਈ ਨਾਂਹ। ਨਾ ਕੋਈ ਦੂਸਰ ਨਾਂ ਕੋਈ ਦੂਜ। ਸਤਿਜੁਗ ਦਿਸੇ ਨਾ ਕੋਈ ਪੂਜ। ਏਕ ਬੁਝਾਏ ਪ੍ਰਭ ਆਪਣੀ ਬੂਝ। ਆਪਣਾ ਭੇਵ ਖੁਲ੍ਹਾਏ ਗੂਝ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਚਲਾਏ ਏਕਾ ਏਕ ਰਹਾਏ ਆਪ ਗਵਾਏ ਏਕਾ ਦੂਜ। ਲੇਖ ਲਿਖਾਏ ਆਪ ਪ੍ਰਭ। ਰੇਖ ਮਿਟਾਏ ਆਪ ਪ੍ਰਭ। ਵੇਖਾ ਵੇਖ ਚਰਨ ਲਗਾਏ ਆਪ ਪ੍ਰਭ। ਭੇਖ ਭੇਖ ਭੇਖ ਜਗਤ ਮਿਟਾਏ ਆਪ ਪ੍ਰਭ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਪਰਗਟ ਜੋਤ ਦਰਸ ਦਿਖਾਏ ਆਪ ਪ੍ਰਭ। ਜੋਤ ਜਗਾ ਕੇ ਦਰਸ ਦਿਖਾ ਕੇ। ਸਤਿਜੁਗ ਸਾਚਾ ਅੰਮ੍ਰਿਤ ਮੇਘ ਬਰਸਾ ਕੇ। ਕਲਜੁਗ ਝੂਠਾ ਅੰਤ ਖਪਾ ਕੇ। ਬੇਮੁਖਾਂ ਹੱਥ ਠੂਠਾ ਆਪ ਫੜਾ ਕੇ। ਗੁਰਮੁਖ ਰੂਠਾ ਆਪ ਮਨਾ ਕੇ। ਰੰਗ ਅਨੂਠਾ ਆਪ ਚੜ੍ਹਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੂਠ ਝੂਠ ਸਭ ਜਾਏ ਨਸ਼ਟ ਕਰਾ ਕੇ। ਨਸ਼ਟ ਕਰਾਏ ਕਲਜੁਗ ਜੂਠ। ਆਪ ਖਪਾਏ ਕਲਜੁਗ ਮੂਠ। ਗੁਰਮੁਖ ਵਡਿਆਏ ਦਰ ਭਿਖਿਆ ਪਾਏ ਨਾਮ ਦੁਵਾਏ ਸੁਖ ਉਪਜਾਏ ਏਕਾ ਰੰਗ ਚੜ੍ਹਾਏ ਬਸੂਠ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਕਲਜੁਗ ਝੂਠ। ਮੇਟ ਮਿਟਾਏ ਆਪ। ਤੇਜ ਵਖਾਏ ਆਪ। ਭੇਵ ਖੁਲ੍ਹਾਏ ਆਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪਰਗਟਾਏ ਆਪ। ਪਰਗਟੇ ਜੋਤ ਵਰਤੇ ਭਾਣਾ। ਨਿਹਕਲੰਕ ਕਲ ਪਹਿਰੇ ਬਾਣਾ। ਤਖ਼ਤੋਂ ਲਾਹੇ ਰਾਜਾ ਰਾਣਾ। ਆਪ ਉਠਾਏ ਮੁਗਲ ਪਠਾਣਾਂ। ਧੂੜ ਧੂੜ ਹੋਏ ਜਹਾਨਾ। ਤੁੜੋ ਤੁੜ ਪਿੰਜ ਪਿੰਜਾਨਾ। ਕੂੜੋ ਕੂੜ ਕੂੜ ਮਿਟਾਨਾ। ਕਲਜੁਗ ਜੀਵ ਸ਼ਬਦ ਬੂੜ ਵਿਚ ਪਿੜਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਵਰਤਾਏ ਆਪਣਾ ਭਾਣਾ। ਉਠੇ ਲਸ਼ਕਰ ਵਡ ਦੁਰਾਨੀ। ਆਤਮ ਹੋਏ ਸਰਬ ਅਭਿਮਾਨੀ। ਤੋੜੇ ਨਾ ਕੋਈ ਜੀਵ ਗੁਮਾਨੀ। ਮਾਤਲੋਕ ਨਾ ਕੋਈ ਦਿਸੇ ਸਾਂਨੀ। ਆਵਣ ਵਾਹੋ ਦਾਹੀ ਚੰਡੀ ਚਮਕਾਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਈ ਸੋਹੰ ਸ਼ਬਦ ਉਠਾਈ ਖੰਡੀ ਭਵਾਨੀ। ਆਵਣ ਆਏ ਜਿਉਂ ਸਾਵਣ ਮੇਘ ਬਰਸਾਏ। ਏਕਾ ਕਾਂਗ ਆਪ ਚੜ੍ਹਾਏ। ਸਵਾਂਗੀ ਸਵਾਂਗ ਸਾਂਗ ਰਚਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਪਣੀ ਕਲ ਆਪ ਵਰਤਾਏ। ਆਵਣ ਜਾਵਣ ਵਾਹੋ ਦਾਹੀ। ਫਿਰਦੀ ਜਾਏ ਭਗਤ ਦੁਹਾਈ। ਭੱਜੇ ਫਿਰਨ ਰਾਹੋ ਰਾਹੀ। ਕੋਈ ਨਾ ਦੀਸੇ ਭੈਣ ਭਾਈ। ਤ੍ਰੀਆ ਛੱਡਿਆ ਸਾਚਾ ਮਾਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਅਗਨ ਲਗਾਈ। ਅਗਨ ਜੋਤ ਆਪੇ ਲਾਏ। ਆਪੇ ਆਪ ਕੁਠਾਲੀ ਆਪਣੀ ਤਾਏ। ਸ੍ਰਿਸ਼ਟ ਸਬਾਈ ਆਪ ਖਪਾਏ। ਗੁਰਮੁਖ ਵਿਰਲੇ ਆਤਮ ਲਾਲੀ ਆਪ ਚੜ੍ਹਾਏ। ਸਾਧ ਸੰਗਤ ਪ੍ਰਭ ਸਾਚਾ ਵਾਲੀ, ਅੰਤਮ ਮੇਲ ਆਪ ਮਿਲਾਏ। ਕਲਜੁਗ ਜੀਵ ਚਲੇ ਦੋਏ ਹੱਥ ਖਾਲੀ, ਧਰਮ ਰਾਏ ਦੇ ਸਜਾਏ। ਗੁਰਸਿਖ ਆਤਮ ਮਾਲੋ ਮਾਲੀ, ਸੋਹੰ ਸਾਚਾ ਰਸਨਾ ਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਸਿਰ ਹੱਥ ਟਿਕਾਏ। ਉਠਣ ਮੁਗਲ ਸੰਗ ਮੁਗਲਾਣੀਆਂ। ਦੁੱਧਾਂ ਵਿਚ ਪਈਆ ਰਹਿਣ ਮਧਾਣੀਆਂ। ਉਠ ਉਠ ਭੱਜਣ ਘਰ ਘਰ ਸਵਾਣੀਆਂ। ਸੁੰਞੇ ਘਰ ਆਵੇ ਡਰ, ਲੇਖਾ ਮੰਗੇ ਬਾਣੀਆਂ। ਪ੍ਰਭ ਸਾਚੇ ਦੀ ਸਰਨੀ ਪਰ, ਬੇਮੁਖਾਂ ਪੀੜ ਪਿੜਾਏ ਜਿਉਂ ਕੋਹਲੂ ਘਾਣੀਆਂ। ਪ੍ਰਭ ਸਾਚਾ ਕਲਜੁਗ ਵੇਲਾ ਹੱਥ ਨਾ ਆਏ ਪਰਾਣੀਆਂ। ਪ੍ਰਭ ਸਾਚੇ ਦਾ ਸਾਚਾ ਦਰ, ਨਾ ਕੋਈ ਦਿਸੇ ਨਾ ਕੋਈ ਛੁਡਾਏ ਨਿਧਾਨੀਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਈ, ਸੋਹੰ ਸਾਚੀ ਨਾਉਂ ਚਲਾਈ, ਆਪੇ ਬਣੇ ਵੰਞ ਮੁਹਾਣੀਆਂ। ਉਠਾਏ ਉਠਣ ਮੁਗਲ ਪਠਾਣ। ਆਪੇ ਕੁੱਠਣ ਵਡ ਵਡ ਬਲਵਾਨ। ਆਪੇ ਮੁੱਠਣ ਜਿਉਂ ਰਸਨਾ ਚੂਪੇ ਪਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਈ ਜਗਤ ਮਹਾਨ। ਮੁਗਲ ਪਠਾਣਾਂ ਆਪ ਉਠਾਣਾ। ਬਲ ਦਿਵਾਨਾ ਆਪ ਚਲਾਣਾ। ਸੱਤਰ ਲੱਖ ਸੰਗ ਰਲਾਣਾ। ਵੱਖ ਵੱਖ ਰਾਹ ਬਤਾਣਾ। ਲੱਖ ਲੱਖ ਹੋਏ ਪਰਧਾਨਾ। ਕੱਖ ਕੱਖ ਕੱਖ ਉਡਾਣਾ। ਭੱਖ ਭੱਖ ਭੱਖ ਵਿਚ ਸ੍ਰਿਸ਼ਟ ਕਰਾਣਾ। ਰੱਖ ਰੱਖ ਰੱਖ ਗੁਰਸਿਖ ਵਿਸ਼ਨੂੰ ਭਗਵਾਨਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ ਜੋਤ ਸਰੂਪੀ ਪਹਰਿਆ ਬਾਣਾ। ਸੱਤਰ ਲੱਖ ਆਏ ਚੜ੍ਹ। ਵਹਿੰਦੀ ਧਾਰ ਜਿਉਂ ਸਾਵਣ ਹੜ੍ਹ। ਤੋੜ ਤੁੜਾਏ ਕਿਲ੍ਹਾ ਗੜ੍ਹ। ਆਪ ਉਖਾੜੇ ਸਭ ਦੀ ਜੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਪਛਾੜੇ ਫੜ ਫੜ। ਆਪ ਪਛਾੜੇ ਆਪ ਚਬਾਏ ਆਪਣੀ ਦਾੜ੍ਹੇ। ਅਗਨ ਜੋਤ ਪ੍ਰਭ ਆਪੇ ਸਾੜੇ। ਬੇਮੁਖਾਂ ਦਿਨ ਹੋਏ ਮਾੜੇ। ਗੁਰਸਿਖ ਬਣਾਏ ਸਤਿਜੁਗ ਸਾਚੇ ਲਾੜੇ। ਸੋਹੰ ਸਾਚੀ ਨਈਆ ਪ੍ਰਭ ਸਾਚਾ ਚਾੜ੍ਹੇ। ਏਕ ਕਹਾਏ ਭੈਣਾਂ ਭਈਆ, ਕੋਈ ਨਾ ਦੀਸੇ ਜੀਵ ਦੋ ਫਾੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਪਾਵੇ ਦੁਹਾਈ, ਜੀਵ ਜੰਤ ਰੁਲਾਈ, ਸਾਧ ਸੰਤ ਤਰਾਈ, ਆਪਣੀ ਸਰਨ ਆਪ ਲਗਾਈ, ਬੇਮੁਖਾਂ ਪ੍ਰਭ ਅਗਨ ਜੋਤ ਵਿਚ ਸਾੜੇ। ਮਾਝਾ ਹੱਦ ਘਵਿੰਡ ਰਖਾਈ। ਆਪ ਆਪਣੀ ਮੇਖ ਲਗਾਈ। ਵੇਲੇ ਅੰਤ ਕਲਜੁਗ ਸਾਚੀ ਲਿਖਤ ਲਿਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਥਾਉਂ ਸਾਚਾ ਗਾਉਂ ਆਪੇ ਫੇਰ ਸੁਹਾਈ। ਆਪ ਸੁਹਾਏ ਆਪਣੇ ਥਾਨਾ। ਆਪ ਬੰਨ੍ਹਾਏ ਸਾਚਾ ਗਾਨਾ। ਆਪ ਧਰਾਏ ਧਰਮ ਨਿਸ਼ਾਨਾ। ਆਪ ਉਪਜਾਏ ਬ੍ਰਹਮ ਗਿਆਨਾ। ਆਪੇ ਆਪ ਜੀਵ ਪਾਵੇ, ਏਕਾ ਰੱਖੇ ਚਰਨ ਧਿਆਨਾ। ਚਰਨ ਧੂੜ ਮਸਤਕ ਲਾਵੇ, ਜੋਤ ਲਲਾਟ ਜਗੇ ਮਹਾਨਾ। ਸੋਹੰ ਸਾਚਾ ਰਸਨਾ ਗਾਵੇ, ਬਜਰ ਕਪਾਟ ਆਪ ਖੁਲ੍ਹਾਣਾ। ਪ੍ਰਭ ਅਬਿਨਾਸ਼ੀ ਘਰ ਮੇਂ ਪਾਵੇ, ਦਵਾਰ ਦਸਮ ਭੇਵ ਚੁਕਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਲਗਾਏ ਆਪਣੀ ਸੇਵ, ਗੁਰਮੁਖ ਸਾਚੇ ਆਵਣ ਜਾਵਣ ਗੇੜ ਮਿਟਾਨਾ। ਆਵਣ ਜਾਵਣ ਗੇੜ ਕਟਾਏ। ਸਚ ਨਿਸ਼ਾਨ ਨਾਮ ਜਪਾਏ। ਭਗਤ ਭਗਵਾਨ ਮੇਲ ਮਿਲਾਏ। ਗੁਣ ਨਿਧਾਨ ਦਰ ਦਇਆ ਕਮਾਏ। ਚਤੁਰ ਸੁਜਾਨ ਆਪ ਅਖਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਏ। ਆਪੇ ਹੋਏ ਚਤੁਰ ਸੁਜਾਨਾ। ਆਪੇ ਗੋਪੀ ਆਪੇ ਕਾਹਨਾ। ਆਪੇ ਘਨਈਆ ਆਪੇ ਸ਼ਾਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਪਹਰਿਆ ਜਾਮਾ। ਜਾਮਾ ਧਾਰ ਜਗਤ ਪ੍ਰਭ ਆਏ। ਸ੍ਰਿਸ਼ਟ ਖਵਾਰ ਆਪ ਕਰਾਏ। ਏਕਾ ਦਵਾਰ ਚਰਨ ਰਖਾਏ। ਸ਼ਬਦ ਅਧਾਰ ਗੁਰਸਿਖ ਤਰਾਏ। ਪਾਵੇ ਸਾਰ ਆਤਮ ਤ੍ਰਿਖਾ ਮਿਟਾਏ। ਨਾ ਆਵੇ ਹਾਰ ਜੋ ਜਨ ਗੁਰਸਿਖ ਕਹਾਏ। ਪ੍ਰਭ ਦੇਵੇ ਤਾਰ, ਸੋਹੰ ਸਾਚੀ ਭਿੱਖ ਦਰ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਲੇਖ ਆਪ ਲਿਖਾਏ। ਲੇਖ ਲਿਖਾਇਆ ਪ੍ਰਭ ਸਾਚੇ ਕਲ। ਭੇਖ ਵਟਾਇਆ ਪ੍ਰਭ ਸਾਚੇ ਕਲ। ਮੇਖ ਲਗਾਇਆ ਪ੍ਰਭ ਸਾਚੇ ਕਲ। ਸਾਚਾ ਧਾਮ ਆਪ ਉਪਜਾਇਆ ਪ੍ਰਭ ਸਾਚੇ ਕਲ। ਭੇਖ ਵਟਾਇਆ ਪ੍ਰਭ ਸਾਚੇ ਕਲ। ਜੋਤ ਸਰੂਪੀ ਜੋਤ ਜਗਾਇਆ ਪ੍ਰਭ ਸਾਚੇ ਕਲ। ਜੋਤ ਸਰੂਪੀ ਦਰਸ ਅਮੋਘ ਦਿਖਾਇਆ ਪ੍ਰਭ ਸਾਚੇ ਕਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਚਿੰਤਾ ਸੋਗ ਮਿਟਾਇਆ, ਪਰਗਟ ਹੋਏ ਦਰਸ ਦਿਖਾਇਆ ਕਲ। ਦਰਸ ਦਾਸ ਦਸਵਾਂ ਮਾਸ। ਆਤਮ ਰਾਸ ਮਿਲੇ ਸਵਾਸ। ਛੁੱਟੇ ਗਰਭਵਾਸ, ਮਾਨਸ ਜਨਮ ਹੋਏ ਰਾਸ। ਮਮਾਂ ਹੋਇਆ ਮਾਸ ਗਰਾਸ। ਸਾਚਾ ਸੀਰ ਆਪੇ ਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਜਪਾਏ ਸਵਾਸ ਸਵਾਸ। ਸਵਾਸ ਸਵਾਸ ਰਸਨ ਸਵਾਸਾ। ਰਾਸ ਰਾਸ ਰਾਸ ਮਾਨਸ ਜਨਮ ਹੋਏ ਰਾਸਾ। ਵਾਸ ਵਾਸ ਵਾਸ ਪ੍ਰਭ ਸਾਚਾ ਰੱਖੇ ਵਾਸਾ। ਦਾਸ ਦਾਸ ਦਾਸ ਭਗਤ ਜਨਾਂ ਪ੍ਰਭ ਰੱਖੇ ਦਾਸਾ। ਵਿਨਾਸ ਵਿਨਾਸ ਵਿਨਾਸ ਸਭ ਕਲਜੁਗ ਜੀਵ ਅੰਤਮ ਹੋਇਣ ਸਰਬ ਵਿਨਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਈ ਪੁਰਖ ਅਬਿਨਾਸ਼ਾ। ਪ੍ਰਭ ਸਾਚਾ ਸਦ ਅਬਿਨਾਸ਼। ਸ੍ਰਿਸ਼ਟ ਸਬਾਈ ਜਾਏ ਵਿਨਾਸ। ਗੁਰਮੁਖ ਵਿਰਲਾ ਰਸਨਾ ਗਾਏ ਸੋਹੰ ਸਵਾਸ ਸਵਾਸ। ਪ੍ਰਭ ਆਪਣਾ ਆਪ ਉਪਾਏ, ਏਕਾ ਜੋਤ ਕਰੇ ਪਰਕਾਸ਼। ਪ੍ਰਭ ਸੋਏ ਆਪ ਜਗਾਏ ਹਿਰਦੇ ਕੀਆ ਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਥਾਂਉਂ ਸਾਚਾ ਪਾਏ, ਮਾਨਸ ਜਨਮ ਕਰਾਏ ਰਾਸ। ਸਚਖੰਡ ਗੁਰ ਦਰਬਾਰਾ। ਵਿਚ ਵਰਭੰਡ ਜੋਤ ਨਿਰੰਕਾਰਾ। ਵਿਚ ਨਵ ਖੰਡ ਕਰਾਏ ਜੈ ਜੈ ਜੈਕਾਰਾ। ਸਾਚਾ ਨਾਮ ਜਗਤ ਪ੍ਰਭ ਵੰਡ, ਆਪੇ ਬਣੇ ਸਰਬ ਸਹਾਰਾ। ਅੰਤਕਾਲ ਨਾ ਆਵੇ ਕੰਡ, ਪ੍ਰਭ ਦੇਵੇ ਦਰਸ ਅਗੰਮ ਅਪਾਰਾ। ਗੁਰਸਿਖ ਆਤਮ ਨਾ ਹੋਏ ਰੰਡ, ਸਦਾ ਸੁਹਾਗਣ ਵਿਚ ਸੰਸਾਰਾ। ਆਪ ਵਡਿਆਏ ਵਿਚ ਖੰਡ ਬ੍ਰਹਿਮੰਡ ਵਿਚ ਵਰਭੰਡ ਜੋ ਜਨ ਨਿਹਕਲੰਕ ਚਰਨ ਨਿਮਸਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਧਾਮ ਏਕ ਆਪ ਰਖਾਏ ਆਪਣੇ ਚਰਨ ਦਵਾਰਾ। ਸਚਖੰਡ ਚਰਨ ਦਵਾਰ। ਚਰਨ ਦਵਾਰ ਸੱਚਾ ਘਰ ਬਾਹਰ। ਸੱਚਾ ਦਰਬਾਰ ਸੱਚਾ ਘਰ ਬਾਹਰ। ਪ੍ਰਭ ਦਰਬਾਰ ਜਨ ਦੇਵੇ ਤਾਰ। ਜਨ ਦੇਵੇ ਤਾਰ, ਨਾ ਆਵੇ ਹਾਰ। ਨਾ ਆਵੇ ਹਾਰ, ਪ੍ਰਭ ਪਾਵੇ ਸਾਰ। ਪ੍ਰਭ ਪਾਵੇ ਸਾਰ, ਜੁਗੋ ਜੁਗ ਪ੍ਰਭ ਸਾਚੇ ਦੀ ਸਾਚੀ ਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਈ ਥਾਨ ਸੁਹਾਏ ਜਿਤ ਚਲ ਆਏ ਦਰਬਾਰ। ਵਡ ਦਰਬਾਰੀ ਵਡ ਸੰਸਾਰੀ। ਵਡ ਭੰਡਾਰੀ ਆਪ ਗਿਰਧਾਰੀ। ਜੋਤ ਨਿਰੰਕਾਰੀ ਵਡ ਸਿਕਦਾਰੀ। ਸ੍ਰਿਸ਼ਟ ਸਬਾਈ ਕਰੇ ਚਰਨ ਪਨਿਹਾਰੀ। ਮਾਤ ਜੋਤ ਪਰਗਟਾਏ, ਨਿਹਕਲੰਕ ਨਰਾਇਣ ਨਰ ਅਵਤਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਵਜਾਏ ਸੋਹੰ ਡੰਕ ਚਿੱਟੇ ਅਸਵ ਅਸਵਾਰੀ। ਚਿੱਟਾ ਅਸਵ ਸਚ ਅਸਵਾਰਾ। ਜੋਤ ਸਰੂਪ ਜੋਤ ਨਿਰੰਕਾਰਾ। ਸੱਤ ਸਫੇਦ ਆਪ ਉਧਾਰਾ। ਸਤ ਸਤ ਸਤ ਕਾਲੇ ਖੜੇ ਦਵਾਰਾ। ਵਡ ਰਥਬਾਣ ਜਗਤ ਮੁਰਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤ ਨਾ ਪਾਰਾਵਾਰਾ। ਆਪੇ ਰਾਥਾ ਆਪੇ ਸਾਥਾ ਆਪੇ ਨਾਥਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਦਾ ਤੇਰੇ ਸੰਗ ਸਾਥਾ। ਪ੍ਰਭ ਕਾ ਸੰਗ ਆਤਮ ਸੰਗੀਤ। ਪ੍ਰਭ ਅਬਿਨਾਸ਼ੀ ਸਾਚਾ ਮੀਤ। ਏਕਾ ਬਖ਼ਸ਼ੇ ਚਰਨ ਪ੍ਰੀਤ। ਦਿਵਸ ਰੈਣ ਸਦ ਰਸਨਾ ਚੀਤ। ਮਾਨਸ ਜਨਮ ਕਲਜੁਗ ਜੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਮਿਲਿਆ ਸਾਚਾ ਮੀਤ। ਮਿਤਰ ਪਿਆਰਾ ਜੋਤ ਨਿਰੰਕਾਰਾ। ਸ਼ਬਦ ਅਧਾਰਾ ਸਬਾਈ ਸ੍ਰਿਸ਼ਟ ਪਸਾਰਾ। ਏਕਾ ਦੇਵੇ ਸਚ ਦਵਾਰਾ। ਸਾਚੀ ਭਿਖਿਆ ਆਪ ਸੋਹੰ ਦੇਵੇ ਨਾਮ ਅਧਾਰਾ। ਪੂਰਨ ਇਛਿਆ ਆਪ ਕਰਾਵੇ ਆਤਮ ਦੇਵੇ ਦਰਸ ਅਪਾਰਾ। ਗੁਰਸਿਖ ਰੱਖਿਆ ਆਪ ਕਰਾਵੇ, ਸੋਹੰ ਉਠਾਵੇ ਖੰਡਾ ਦੋ ਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਸ਼ਬਦ ਅਧਾਰਾ। ਸੋਹੰ ਖੰਡਾ ਆਪ ਉਠਾਇਆ। ਵਰਭੰਡੀ ਵਰਭੰਡ ਸਮਾਇਆ। ਖੰਡ ਬ੍ਰਹਿਮੰਡ ਦੇਵੇ ਉਲਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਖ ਵਟਾਇਆ। ਵਡਾ ਪ੍ਰਭ ਭੇਖ ਧਾਰ। ਕਲਜੁਗ ਜੀਵਾਂ ਕਰੇ ਵਿਚਾਰ। ਸਾਢੇ ਤਿੰਨ ਹੱਥ ਸੀਆਂ ਰੱਖੇ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਮਾਰੇ ਕਰ ਖੁਆਰ। ਕਰੇ ਖੁਆਰੀ ਦੁਸ਼ਟ ਦੁਰਾਚਾਰੀ। ਹਾਹਾਕਾਰੀ ਕਰੇ ਨਰ ਨਾਰੀ। ਆਤਮ ਦੁਖ ਲੱਗਾ ਭਾਰੀ। ਸੋਹੰ ਕਰੇ ਪ੍ਰਭ ਸਾਚੀ ਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਸਦਾ ਸਦਾ ਜੋਤ ਅਧਾਰੀ। ਜੋਤ ਅਧਾਰ ਆਪੇ ਰੱਖ। ਜੋਤ ਅਕਾਰ ਆਪੇ ਰੱਖ। ਭਗਤ ਉਧਾਰ ਆਪੇ ਰੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇਵੇ ਤਾਰ, ਗੁਰਮੁਖ ਸਾਚੇ ਪਤਿ ਤੇਰੀ ਰੱਖ। ਗੁਰਸਿਖ ਸਾਚੇ ਰਾਖੇ ਪਤਿ। ਆਪੇ ਦੇਵੇ ਸਾਚੀ ਮਤਿ। ਸੋਹੰ ਦੇਵੇ ਆਤਮ ਯਤ। ਸਾਚਾ ਬੀਜ ਬਿਜਾਵੇ ਸਾਚੇ ਵੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਦਇਆ ਕਮਾਵੇ, ਚਰਨ ਪ੍ਰੀਤੀ ਦੇਵੇ ਸਾਚਾ ਨੱਤ। ਚਰਨ ਪ੍ਰੀਤੀ ਸਾਚਾ ਨਾਤਾ। ਆਪੇ ਦੇਵੇ ਸਾਚੀ ਦਾਤਾ। ਸੋਹੰ ਸਤਿਜੁਗ ਵਡੀ ਕਰਾਮਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪ ਪਛਾਤਾ। ਆਪ ਪਛਾਣੇ ਆਪੇ ਜਾਣੇ। ਆਤਮ ਹੋਈ ਸੁੰਞ ਮਸਾਣੇ। ਕਲਜੁਗ ਜੀਵ ਬਾਲ ਅੰਞਾਣੇ। ਮਾਇਆ ਮਮਤਾ ਵਿਚ ਭੁਲਾਣੇ। ਸਾਧਾਂ ਸੰਤਾਂ ਸੰਗ ਨਾ ਭਾਣੇ। ਆਦਿਨ ਅੰਤਾ ਨਾ ਕੋਈ ਪਛਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਜੰਤਾਂ ਏਕਾ ਰੰਗ ਸਮਾਣੇ। ਏਕਾ ਰੰਗ ਆਪ ਸਮਾਇਆ। ਜੋਤ ਸਰੂਪੀ ਲਾਹੇ ਮਾਇਆ। ਕਲਜੁਗ ਮਾਇਆ ਪੋਹੇ ਨਾ ਰਾਇਆ। ਆਪੇ ਆਪ ਬਣੇ ਗੁਰਸਿਖਾਂ ਦਾਇਆ। ਧੰਨ ਧੰਨ ਧੰਨ ਗੁਰਸਿਖ ਤੇਰੀ ਵਡਿਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਜ ਘਰ ਵਾਸੀ ਨਿਜ ਘਰ ਮੇਂ ਪਾਇਆ। ਗੁਰ ਸੰਗਤ ਆਸਾ ਪੂਰ ਕਰ। ਸੰਸਾ ਰੋਗ ਦੁਖੜੇ ਦੂਰ ਕਰ। ਗੁਰਮੁਖ ਸਾਚੇ ਆਪਣੀ ਚਰਨ ਧੂੜ ਕਰ। ਸੁਘੜ ਸਿਆਣੇ ਬਾਲ ਅੰਞਾਣੇ ਮੂੜ੍ਹ ਕਰ। ਆਪ ਚਲਾਏ ਆਪਣੇ ਭਾਣੇ, ਆਤਮ ਰੰਗ ਗੂੜ੍ਹ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਆਪਣੀ ਧੂੜ ਕਰ। ਚਰਨ ਧੂੜ ਸਚ ਭਬੂਤ। ਚਰਨ ਧੂੜ ਆਤਮ ਸੂਤ। ਚਰਨ ਧੂੜ ਦੁਰਮਤ ਮੈਲ ਸਭ ਧੋਤ। ਚਰਨ ਧੂੜ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਖੁਲ੍ਹਾਏ ਸਰਬ ਸੋਤ। ਚਰਨ ਧੂੜ ਮਸਤਕ ਲਾਓ। ਸਾਚੇ ਲੇਖ ਪ੍ਰਭ ਦਰ ਲਿਖਾਓ। ਝੂਠਾ ਭੇਖ ਜਗਤ ਤਜਾਓ। ਵੇਖਾ ਵੇਖ ਨਾ ਪ੍ਰਭ ਭੁਲਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖੇ ਭੁਲ ਨਾ ਜਾਓ। ਗੁਰਸਿਖਾਂ ਸੁਣੇ ਆਪ ਪੁਕਾਰਾ। ਦੁੱਖਾਂ ਭੁੱਖਾਂ ਸਭ ਨਿਵਾਰਾ। ਆਤਮ ਜੋਤ ਕਰੇ ਉਜਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਰਸ ਅਪਾਰਾ। ਸਾਚਾ ਦਰ ਸੱਚੀ ਅਰਦਾਸ। ਸਾਚਾ ਸੁਖ ਭਇਆ ਪ੍ਰਭ ਸਾਚਾ ਰੱਖੇ ਵਾਸ। ਸੋਹੰ ਸਾਚਾ ਨਾਉਂ ਜਪ, ਆਤਮ ਵਸੂਰੇ ਹੋਣ ਵਿਨਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਗੁਰਸਿਖਾਂ ਸਦ ਰੱਖੇ ਪਾਸ। ਆਪੇ ਜੀਵ ਆਪ ਪਰਾਨਾ। ਆਪੇ ਦੇਵੇ ਚਰਨ ਧਿਆਨਾ। ਆਪ ਉਪਜਾਵੇ ਆਤਮ ਬ੍ਰਹਮ ਗਿਆਨਾ। ਆਪ ਨੁਹਾਵੇ ਸਾਚੇ ਸਰ, ਅੰਮ੍ਰਿਤ ਆਤਮ ਵਡ ਮਹਾਨਾ। ਆਪ ਖੁਲ੍ਹਾਵੇ ਸਾਚਾ ਦਰ, ਜਿਥੇ ਵਸੇ ਆਪ ਭਗਵਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਚਾ ਜੋਤ ਸਰੂਪੀ ਮੇਲ ਮਿਲਾਨਾ। ਜੋਤ ਸਰੂਪੀ ਮੇਲ ਮਿਲਾ ਕੇ। ਗੁਰਮੁਖ ਸਾਚਾ ਸਾਕ ਸੱਜਣ ਸੁਹੇਲ ਬਣਾ ਕੇ। ਪ੍ਰਭ ਅਬਿਨਾਸ਼ੀ ਆਪ ਆਪਣੀ ਦਇਆ ਕਮਾ ਕੇ। ਘਨਕਪੁਰ ਵਾਸੀ ਸਾਚਾ ਸੰਗ ਅੰਗ ਨਿਭਾ ਕੇ। ਆਤਮ ਉਤਾਰੇ ਸਰਬ ਉਦਾਸੀ, ਜੋਤ ਸਰੂਪੀ ਦੀਪ ਜਗਾ ਕੇ। ਆਪ ਤਜਾਏ ਮਦਿਰਾ ਮਾਸੀ, ਉਧਰੇ ਸਿੰਘ ਪਾਲ ਸੋਹੰ ਰਸਨਾ ਗਾ ਕੇ। ਸਚ ਪ੍ਰੀਤੀ ਚਰਨ ਰਹਿਰਾਸੀ, ਮਾਨਸ ਜਨਮ ਜਾਏ ਸੁਫਲ ਕਰਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਕੀਨੀ ਦਾਸੀ ਆਪਣੀ ਦਇਆ ਕਮਾ ਕੇ। ਦਇਆ ਕਮਾਏ ਹਿਰਦੇ ਵਸ। ਸਾਚਾ ਰਾਹ ਪ੍ਰਭ ਜਾਏ ਦੱਸ। ਗੁਰਸਿਖ ਪ੍ਰਭ ਚਰਨ ਆਏ ਨੱਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਜਗਾਏ ਕੋਟ ਰਵ ਸੱਸ। ਆਤਮ ਜੋਤ ਜਗੇ ਮਹਾਨਾ। ਮਿਲਿਆ ਪ੍ਰਭ ਭਗਤ ਭਗਵਾਨਾ। ਆਪੇ ਦੇਵੇ ਸੋਹੰ ਸਾਚਾ ਦਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਬਣਾਏ ਦੇ ਵਡਿਆਏ ਚਰਨ ਸੁਜਾਨਾ। ਗੁਰਸਿਖ ਤੇਰੀ ਵਡ ਵਡਿਆਈ। ਉਚ ਪਦਵੀ ਪ੍ਰਭ ਦਰ ਤੇ ਪਾਈ। ਸਾਚਾ ਦਰ ਘਰ ਪ੍ਰਭ ਆਪ ਵਖਾਈ। ਅਵਤਾਰ ਨਰ ਸਚ ਰਘੁਰਾਈ। ਕਿਰਪਾ ਕਰ ਬੂਝ ਬੁਝਾਈ। ਜੋਤ ਧਰ ਭੇਵ ਗੂਝ ਖੁਲ੍ਹਾਈ। ਅੰਤਕਾਲ ਨਾ ਆਵੇ ਡਰ ਪ੍ਰਭ ਸਾਚਾ ਹੋਏ ਸਹਾਈ। ਧੰਨ ਧੰਨ ਧੰਨ ਗੁਰਸਿਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਆਪ ਵਡਿਆਈ। ਵਡਾ ਦਾਤਾ ਵਡਾ ਮਾਣ। ਪੂਰਨ ਬ੍ਰਹਮ ਕਰੇ ਪਛਾਣ। ਗੁਰ ਗੁਰਸਿਖ ਗੁੁਰ ਇਕ ਰੰਗ ਸਮਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਗੁਰਸਿਖਾਂ ਕਰੇ ਪਛਾਣ। ਚਰਨ ਪ੍ਰੀਤੀ ਕਿਰਪਾ ਕਰ। ਆਪ ਰਖਾਵੇ ਸਾਚਾ ਘਰ। ਆਪ ਖੁਲ੍ਹਾਇਆ ਆਪਣਾ ਦਰ। ਜਿਥੇ ਵਸੇ ਆਪੇ ਹਰਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰਨ ਕਰਾਵਣਹਾਰ ਆਪੇ ਸਭ ਕਿਛ ਰਿਹਾ ਕਰ। ਆਪ ਖੁਲ੍ਹਾਏ ਦਰ ਦਰਵਾਜਾ। ਆਪ ਵਜਾਏ ਅਨਹਦ ਵਾਜਾ। ਪ੍ਰਭ ਸਾਚੇ ਸਚ ਸਾਜਣ ਸਾਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦਇਆ ਕਮਾਏ ਗਰੀਬ ਨਿਵਾਜਾ। ਆਤਮ ਇਛਿਆ ਕੂੜੀ ਰਾਸ। ਸਾਚੀ ਭਿਛਿਆ ਨਾ ਹੋਏ ਪਾਸ। ਨਾ ਕਰੇ ਰਛਿਆ ਜਿਸ ਹੋਇਆ ਦਾਸ। ਲਾਗੇ ਪਿਛਿਆ ਹੋਏ ਜਮ ਘਰ ਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਲਿਖਾਏ ਸੰਤਨ ਕਰੇ ਅੰਤਮ ਦਾਸ। ਸੰਤਨ ਲੇਖਾ ਆਪ ਚੁਕਾਇਆ। ਅੰਤਮ ਸ਼ਬਦ ਆਪ ਲਿਖਾਇਆ। ਅੰਤਨ ਅੰਤ ਦੁਖ ਮਿਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਮਿਲਾਇਆ। ਹੋਏ ਸੰਤ ਆਤਮ ਅਧੂਰੀ। ਆਤਮ ਤ੍ਰਿਸਨਾ ਸਦਾ ਵਸੂਰੀ। ਦਿਵਸ ਰੈਣ ਰੈਣ ਦਿਵਸ ਆਤਮ ਰੱਖੇ ਗਰੂਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਰਾਏ, ਝੂਠੇ ਸੰਤਾਂ ਖੇਲ ਮਿਟਾਏ, ਆਪ ਉਠਾਏ ਖੂੰਡੀ ਭੂਰੀ। ਸੰਤ ਸੰਤ ਸਾਧ ਛੱਡ ਝੂਠਾ ਮਾਣ। ਸੰਤ ਸੰਤ ਸਾਧ ਨਾ ਬਣ ਬਾਲ ਅੰਞਾਣ। ਸੰਤ ਸੰਤ ਸੰਤ ਸਾਚਾ ਕੰਤ ਪਛਾਣ। ਸੰਤ ਸੰਤ ਸੰਤ ਜੀਵ ਜੰਤ ਦੇਵੇ ਦੁਖ ਮਹਾਨ। ਸੰਤ ਸੰਤ ਸੰਤ ਅੰਤਮ ਅੰਤ ਕਰਾਏ ਆਪਣਾ ਆਪ ਪਛਾਣ। ਸਾਧਨ ਸੰਗ ਝੂਠਾ ਰੰਗ ਆਤਮ ਨੰਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਆਪ ਖਪਾਏ ਪ੍ਰੇਤ ਸਰੂਪੀ ਜੂਨ ਕਟਾਏ। ਦਰ ਮੰਦਰ ਜੋ ਵਿਚ ਰਹਾਏ। ਵਿਚ ਕੰਦਰ ਜੋ ਦਿਸ ਨਾ ਆਏ। ਵਾਂਗ ਬੰਦਰ ਆਪ ਨਚਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਕਰ, ਬੰਧੇ ਆਪ ਬੰਧਾਏ। ਆਪੇ ਪਾਂਧੇ ਰਸਤੇ ਪਾਏ। ਥੱਕੇ ਮਾਂਦੇ ਪ੍ਰਭ ਗਲੇ ਲਗਾਏ। ਆਤਮ ਅੰਧੇ ਪ੍ਰਭ ਦੇ ਸਜਾਏ। ਸੋਹੰ ਗਾਂਉਦੇ ਜੀਵ ਕਿਉਂ ਦੁਖ ਉਠਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਸਿਰ ਹੱਥ ਟਿਕਾਏ। ਆਸਾ ਮਨਸਾ ਪੂਰ ਕਰ। ਸੰਤਾ ਖਿਡਾਵਾ ਦੂਰ ਕਰ। ਆਪੇ ਚਕਨਾ ਚੂਰ ਕਰ। ਗੁਰਸਿਖ ਆਤਮ ਭਰਪੂਰ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਨੂਰੋ ਨੂਰ ਕਰ। ਗੁਣ ਅਵਗੁਣ ਨਾ ਪ੍ਰਭ ਵਿਚਾਰੇ। ਜੋ ਜਨ ਆਏ ਚਰਨ ਨਿਮਸਕਾਰੇ। ਡੁੱਬਦੇ ਪਾਥਰ ਕਲਜੁਗ ਤਾਰੇ। ਸੋਹੰ ਦੇਵੇੇ ਨਾਮ ਜਪਾਵੇ ਆਪ ਖੁਲ੍ਹਾਵੇ। ਸਚ ਦਵਾਰੇ, ਜਿਥੇ ਵਸੇ ਆਪ ਨਿਰੰਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਅਕਾਰੇ। ਆਤਮ ਜੋਤ ਹੋਏ ਪਰਕਾਸ਼। ਅਗਿਆਨ ਅੰਧੇਰ ਹੋ ਜਾਏ ਵਿਨਾਸ। ਗੁਰਮੁਖ ਸਾਚਾ ਹੋਇਆ ਦਾਸ। ਰਸਨਾ ਜਪੇ ਸਵਾਸ ਸਵਾਸ। ਆਪ ਤਜਾਏ ਮਦਿਰਾ ਮਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਜਗਾਏ ਆਪਣਾ ਆਪ ਦਿਖਾਏ ਸਦ ਸਦ ਸਦ ਵਸੇ ਪਾਸ। ਆਤਮ ਵਾਸ ਆਪ ਰਖਾਏ। ਗੁਰਸਿਖ ਹਰਸ ਆਪ ਮਿਟਾਏ। ਅੰਮ੍ਰਿਤ ਮੇਘ ਬਰਸ ਪ੍ਰਭ ਤ੍ਰਿਖਾ ਮਿਟਾਏ। ਆਪ ਦਿਖਾਏ ਆਪਣਾ ਦਰਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦਇਆ ਕਮਾਏ। ਦਰਸ ਦੇਖ ਆਤਮ ਅਤੀਤਾ। ਪ੍ਰਭ ਆਤਮ ਸ਼ਾਂਤ ਕਰਾਏ ਸੀਤਲ ਸੀਤਾ। ਪ੍ਰਭ ਸਤਿ ਸਤਿ ਵਰਤਾਏ ਸਾਚਾ ਮੀਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਬੀਜ ਬਿਜਾਏ ਗੁਰਮੁਖ ਸਾਚਾ ਆਪ ਆਪਣੇ ਜਿਹਾ ਕੀਤਾ। ਆਪ ਆਪਣੀ ਸਰਨ ਲਗਾਇਆ। ਤਾਰਨ ਤਰਨ ਆਪ ਅਖਵਾਇਆ। ਹਰਨ ਫਰਨ ਪ੍ਰਭ ਆਪ ਖੁਲ੍ਹਾਇਆ। ਏਕਾ ਵਰਮ ਸੋਹੰ ਆਪ ਲਗਾਇਆ। ਸਾਚਾ ਕਰਮ ਨਿਹਕਲੰਕ ਸਰਨਾਇਆ। ਮਾਨਸ ਜਨਮ ਪ੍ਰਭ ਸਾਚੇ ਸੁਫਲ ਕਰਾਇਆ। ਆਪ ਮਿਟਾਏ ਭਰਮ, ਜੋਤ ਸਰੂਪੀ ਜਾਮਾ ਪਾਇਆ। ਏਕਾ ਏਕ ਰਖਾਵੇ ਸਾਚਾ ਬ੍ਰਹਮ ਆਪਣਾ ਭੇਵ ਪ੍ਰਭ ਆਪ ਖੁਲ੍ਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜਿੰਦਾ ਆਪ ਤੁੜਾਇਆ। ਆਤਮ ਮਾਰੇ ਸੋਹੰ ਬਾਣ। ਗੁਰਮੁਖ ਸਾਚੇ ਦਰ ਪਛਾਣ। ਦਰ ਘਰ ਦੇਵੇ ਸਾਚੇ ਮਾਣ। ਰਸਨਾ ਗਾਵੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸੋਹੰ ਗਾਇਆ ਸਰਬ ਸੁਖ ਪਾਇਆ। ਆਤਮ ਤੀਰਥ ਨਹਾਇਆ। ਸਾਚਾ ਸੀਰਥ ਮੁਖ ਚੁਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਜੋਤ ਧਰ ਕਵਲ ਨਾਭ ਆਪ ਉਲਟਾਇਆ। ਕਵਲ ਨਾਭ ਉਲਟਾ ਫੁੱਲ। ਜੀਵ ਜੰਤ ਰਹੇ ਭੁੱਲ। ਸਾਚਾ ਅੰਮ੍ਰਿਤ ਰਿਹਾ ਡੁੱਲ। ਹੱਥ ਨਾ ਆਵੇ ਵਡ ਵਡ ਅਨਮੁਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦਇਆ ਕਮਾਏ ਅੰਮ੍ਰਿਤ ਮੁਖ ਚੁਆਏ, ਏਕਾ ਜੋਤ ਕਰੇ ਰੁਸ਼ਨਾਏ ਨਾ ਕੋਈ ਰਹੇ ਭਰਮ। ਆਤਮ ਜੋਤ ਆਪ ਜਗਈਆ। ਸੋਹੰ ਸਾਚਾ ਰਾਗ ਸੁਣਈਆ। ਆਤਮ ਸਾਚੀ ਜਾਗ ਲਗਈਆ। ਪੂਰਨ ਭਾਗ ਪ੍ਰਭ ਦਰਸ ਦਿਖਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੜ੍ਹਾਏ ਸੋਹੰ ਸਾਚੀ ਨਈਆ।