੫ ਕੱਤਕ ੨੦੦੯ ਬਿਕ੍ਰਮੀ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ
ਕਰ ਦਰਸ ਗੁਰ ਵਕ਼ਤ ਸੁਹਾਇਆ। ਬੇਮੁਖਾਂ ਸੌਂ ਕੇ ਵਕ਼ਤ ਗਵਾਇਆ। ਵੇਲਾ ਗਿਆ ਹੱਥ ਨਾ ਆਇਆ। ਨਿਹਕਲੰਕ ਕਲ ਜੋਤ ਪਰਗਟਾਇਆ। ਆਪਣੇ ਭਾਣੇ ਵਿਚ ਸਮਾਇਆ। ਗੁਰਮੁਖ ਵੇਖੇ ਵਿਰਲਾ ਨੇਤਰ ਪੇਖੇ, ਜਿਸ ਜਨ ਦਇਆ ਕਮਾਇਆ। ਆਪੇ ਰੱਖੇ ਭਰਮ ਭੁਲੇਖੇ, ਜੋਤ ਸਰੂਪੀ ਦਿਸ ਨਾ ਆਇਆ। ਆਪ ਮੁਕਾਏ ਸਾਚੇ ਲੇਖੇ, ਗੁਰ ਸੰਗਤ ਪ੍ਰਭ ਵਿਚ ਸਮਾਇਆ। ਆਤਮ ਲਗਾਏ ਸੋਹੰ ਸਾਚੀ ਮੇਖੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਚਰਨੀਂ ਸੀਸ ਝੁਕਾਇਆ। ਗੁਣ ਵਿਚਾਰੇ ਗੁਣਾਂ ਗੁਣਵੰਤ। ਭਗਤ ਉਧਾਰੇ ਆਪ ਭਗਵੰਤ। ਸੰਤਨ ਪਾਵੇ ਸਾਰ, ਪ੍ਰਭ ਸਾਚਾ ਕੰਤ। ਬੇਮੁਖਾਂ ਕਰੇ ਖੁਆਰ ਮਾਇਆ ਪਾਏ ਬੇਅੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਵ ਕੋਈ ਨਾ ਜਾਣੇ ਜੀਵ ਜੰਤ। ਕਰ ਦਰਸ ਵਕਤ ਸੁਹੰਜਣਾ। ਜੋਤ ਜਗਾਏ ਪ੍ਰਭ ਨਿਰੰਜਣਾ। ਕਰ ਦਰਸ ਪ੍ਰਭ ਸਾਚਾ ਨਾਮ ਦੇਵੇ ਨੇਤਰ ਅੰਜਣਾ। ਕਰ ਦਰਸ ਜੋਤ ਪਰਗਟਾਈ ਨਿਹਕਲੰਕ ਦਰਦ ਦੁਖ ਭੈ ਭੰਜਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਈ ਏਕੰਕਾਰ ਇਕ ਨਿਰੰਜਣਾ। ਜੋਤ ਨਿਰੰਜਣ ਜਗਤ ਵੇਸਾ। ਦਰ ਘਰ ਆਏ ਗੁਰਸਿਖ ਪਰਵੇਸ਼ਾ। ਜੋਤ ਸਰੂਪੀ ਵਡ ਮਰਗੇਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਧਾਰਿਆ ਭੇਖਾ। ਜੋਤ ਸਰੂਪੀ ਭੇਖ ਧਾਰ। ਜੋਤ ਸਰੂਪੀ ਕੀਆ ਅਕਾਰ। ਆਪ ਭੁਲਾਇਆ ਸਰਬ ਸੰਸਾਰ। ਗੁਰਸਿਖ ਉਠਾਇਆ ਕਲਜੁਗ ਫੁੱਲ ਲਗਾਇਆ ਸੁੱਕੇ ਡਾਰ। ਨਿਹਕਲੰਕ ਕਲ ਜਾਮਾ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਸਰਨਾਈ ਆਏ, ਕਰ ਕਿਰਪਾ ਜਾਏ ਤਾਰ। ਕਿਰਪਾ ਕਰੇ ਆਪ ਭਗਵਾਨਾ। ਸੋਹੰ ਦੇਵੇ ਸਾਚਾ ਦਾਨਾ। ਆਤਮ ਜੋਤ ਜਗੇ ਮਹਾਨਾ। ਦੇਵੇ ਵਡਿਆਈ ਸਾਚਾ ਕਾਹਨਾ। ਗੁਰਸਿਖਾਂ ਪ੍ਰਭ ਆਪ ਪਛਾਨਾ। ਆਪੇ ਬੱਧਾ ਹੱਥੀਂ ਗਾਨਾ। ਸਾਚਾ ਕੰਤ ਮਿਲਾਏ ਨਿਹਕਲੰਕ ਬਲੀ ਬਲਵਾਨਾ। ਜੀਵ ਜੰਤ ਵਿਚ ਵਡਿਆਏ ਵਾਲੀ ਦੋ ਜਹਾਨਾਂ। ਆਪ ਬਣਾਏ ਗੁਰਸਿਖ ਸਾਚੀ ਬਣਤ ਆਪਣੇ ਰੰਗ ਆਪ ਰੰਗਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗੋ ਜੁਗ ਆਦਿ ਅੰਤ ਭਗਤ ਭਗਵੰਤ ਸਾਧ ਸੰਤ ਜੀਵ ਜੰਤ ਬਣ ਸਾਚਾ ਕੰਤ ਆਪ ਚਲਾਏ ਆਪਣਾ ਭਾਣਾ। ਆਪਣਾ ਭਾਣਾ ਆਪੇ ਵਰਤੇ। ਜੋਤ ਪਰਗਟਾਈ ਉਪਰ ਧਰਤੇ। ਸਾਚਾ ਖੇਲ ਕੀਆ ਕਲ ਕਰਤੇ। ਕਰੇ ਕਰਾਏ ਕਲ ਆਪਣੀ ਵਰਤੇ। ਵਕ਼ਤ ਨਾ ਜਾਏ ਟਲ, ਲੇਖ ਲਿਖਾਇਆ ਧਰਨੀ ਧਰਤੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਉ ਸਦ ਬਲ ਬਲ, ਜਨ ਭਗਤ ਸੁਹਾਏ ਆਪਣੇ ਦਰ ਤੇ। ਭਗਤ ਸੁਹਾਏ ਆਪਣੇ ਘਰ। ਭਗਤ ਸੁਹਾਏ ਆਪਣੇ ਦਰ। ਆਪ ਵਸਾਏ ਦੇਵੇ ਵਰ। ਨਾ ਮਰੇ ਨਾ ਮਰ ਜਾਏ ਚੁਕਾਏ ਡਰ। ਜਿਸ ਜਨ ਦਇਆ ਕਮਾਏ, ਏਕਾ ਏਕ ਜੋਤ ਦੇਵੇ ਧਰ। ਦਵਾਰ ਦਸਮ ਖੁਲ੍ਹਾਏ ਆਪਣਾ ਆਪ ਵਖਾਏ ਹਰਿ। ਜੋਤ ਸਰੂਪੀ ਵਿਚ ਸਮਾਏ ਨਿਹਕਲੰਕ ਅਵਤਾਰ ਨਰ। ਗੁਰਸਿਖ ਤੇਰੀ ਮਹਿੰਮਾ ਆਪ ਲਿਖਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸਾਚਾ ਦਰ। ਤੀਨ ਲੋਕ ਲੋਕ ਪਰਲੋਕ ਖੰਡ ਬ੍ਰਹਿਮੰਡ ਵਰਭੰਡ ਸਰਬ ਦਰ ਭਿਖਾਰੀ ਆਏ। ਸ੍ਰਿਸ਼ਟ ਸਬਾਈ ਦਰ ਭਿਖਾਰ। ਸਾਚਾ ਦਿਸੇ ਇਕ ਦਰਬਾਰ। ਜਿਥੇ ਵਸੇ ਆਪ ਕਰਤਾਰ। ਕੋਟਨ ਕੋਟ ਰਵ ਸੱਸੇ ਏਕਾ ਜੋਤ ਅਕਾਰ। ਬੇਮੁਖ ਜਾਇਣ ਦਰ ਤੋਂ ਨੱਸੇ, ਗੁਰਸਿਖਾਂ ਦੇਵੇ ਸ਼ਬਦ ਅਧਾਰ। ਆਪੇ ਆਪ ਹਿਰਦੇ ਵਸੇ, ਸਾਚਾ ਬਖ਼ਸ਼ੇ ਚਰਨ ਪਿਆਰ। ਪਰਗਟ ਜੋਤ ਰਾਹ ਸਾਚਾ ਦੱਸੇ, ਸੋਹੰ ਜੀਵ ਰਸਨ ਉਚਾਰ। ਸਾਚਾ ਪ੍ਰਭ ਤੇਰੇ ਹਿਰਦੇ ਵਸੇ, ਮੂਰਖ ਮੁਗਧ ਨਾ ਪਾਵੇ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਦਾ ਸਦਾ ਤੇਰੇ ਆਤਮ ਦਰ ਦਵਾਰ। ਆਤਮ ਦਰ ਸਾਚਾ ਘਰ। ਵਸੇ ਹਰਿ ਜੋਤ ਧਰ। ਏਕਾ ਏਕ ਅਕਾਰ ਕਰ। ਅੰਧ ਅੰਧਿਆਰ ਖੁਆਰ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਦੀਪਕ ਜੋਤ ਅਕਾਰ ਕਰ। ਦੀਪਕ ਜੋਤ ਆਪ ਜਗਾਏ। ਜਗੇ ਜੋਤ ਹੋਏ ਰੁਸ਼ਨਾਏ। ਸੁਰਤ ਸ਼ਬਦ ਪ੍ਰਭ ਦਵਾਏ। ਆਪ ਆਪਣਾ ਵਿਚ ਟਿਕਾਏ। ਪਵਣ ਸਰੂਪੀ ਸਵਾਸ ਚਲਾਏ। ਸਵਾਸ ਸਵਾਸ ਸੋਹੰ ਸਾਚਾ ਆਪ ਜਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਅੰਤ ਬਾਂਹੋਂ ਪਕੜ ਜਿਸ ਜਨ ਆਪਣੀ ਸਰਨ ਲਗਾਏ। ਆਪਣੀ ਸਰਨ ਆਪ ਲਗਾਏ। ਸਾਚਾ ਕਰਮ ਆਪ ਕਮਾਏ। ਸਾਚਾ ਬ੍ਰਹਮ ਨਾਮ ਦਵਾਏ। ਪੂਰਨ ਕਰਮ ਪ੍ਰਭ ਸਰਨਾਈ ਆਏ। ਜਨਮ ਮਰਨ ਪ੍ਰਭ ਗੇੜ ਚੁਕਾਏ। ਲੱਖ ਚੁਰਾਸੀ ਵਿਚ ਫੇਰ ਨਾ ਆਏ। ਪ੍ਰਭ ਬੰਦ ਖੁਲਾਸੀ ਆਪ ਕਰਾਏ। ਜੋ ਜਨ ਹੋਏ ਮਦਿਰਾ ਮਾਸੀ, ਪ੍ਰਭ ਸਾਚਾ ਦੇ ਸਜਾਏ। ਜੋਤ ਪਰਗਟਾਏ ਘਨਕਪੁਰ ਵਾਸੀ, ਰੰਕ ਰਾਜਾਨ ਕੋਈ ਰਹਿਣ ਨਾ ਪਾਏ। ਜਗਤ ਭੇਖ ਵੇਖ ਵੇਖ ਕਰ ਕਰ ਜਾਇਣ ਹਾਸੀ, ਆਪਣਾ ਆਪ ਪ੍ਰਭ ਰਿਹਾ ਛੁਪਾਏ। ਵੇਲਾ ਅੰਤਮ ਅੰਤ ਕਲ ਆ ਗਿਆ ਸ੍ਰਿਸ਼ਟ ਸਬਾਈ ਕਰਾਏ ਚਰਨ ਦਾਸੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਮਾਤ ਪਰਗਟਾਏ। ਮਾਤ ਜੋਤ ਅਕਾਰ ਧਰਿਆ। ਧਰੀ ਜੋਤ ਅਵਤਾਰ ਨਰਿਆ। ਕਲਜੁਗ ਅੰਤਮ ਅੰਤ ਪ੍ਰਭ ਸਾਚੇ ਕਰਿਆ। ਗੁਰਮੁਖ ਸਾਚੇ ਸੰਤ ਪ੍ਰਭ ਅਬਿਨਾਸ਼ੀ ਵਰ ਘਰ ਵਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਗੁਰਸਿਖਾਂ ਸਦ ਆਸਾ ਵਰਿਆ। ਗੁਰਮੁਖਾਂ ਪ੍ਰਭ ਆਸ ਪੁਜਾਏ। ਕੋਈ ਨਿਰਾਸ ਨਾ ਦਰ ਤੋਂ ਜਾਏ। ਸਾਚ ਵਾਸ ਜੋਤ ਧਰਾਏ। ਇਕ ਪਰਕਾਸ਼ ਆਪਣਾ ਆਪ ਕਰਾਏ। ਨਾ ਹੋਏ ਕਦੇ ਵਿਨਾਸ, ਸਾਚੀ ਜੋਤ ਡਗਮਗਾਏ। ਭਗਤ ਜਨਾਂ ਪ੍ਰਭ ਹੋਇਆ ਦਾਸ, ਸਰਬ ਅਕਾਲ ਪਤਾਲ ਮਾਤਲੋਕ ਪ੍ਰਭ ਜੋਤ ਪਰਗਟਾਏ। ਬੇਮੁਖਾਂ ਕਰਾਏ ਨਾਸ, ਨਿਹਕਲੰਕ ਕਲ ਜੋਤ ਪਰਗਟਾਏ। ਜੋਤ ਸਰੂਪੀ ਰੱਖੇ ਵਾਸ, ਗੁਰਸਿਖ ਸਾਚੇ ਵਿਚ ਸਮਾਏ। ਮਾਨਸ ਜਨਮ ਕਰਾਏ ਰਾਸ, ਜਿਸ ਜਨ ਸੋਹੰ ਸਾਚਾ ਨਾਮ ਜਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੇਲ ਆਪ ਵਰਤਾਏ। ਵਰਤੇ ਖੇਲ ਜਗਤ ਨਿਆਰੀ। ਆਪੇ ਕਰੇ ਆਪਣੀ ਕਾਰੀ। ਆਇਆ ਮਾਤ ਨੈਣ ਮੁਧਾਰੀ। ਬਾਸ਼ਕ ਛੱਡੀ ਸੇਜ ਸਿੰਘਾਸਣ ਬੈਠ ਚਰਨ ਪਸਾਰੀ। ਜੋਤ ਸਰੂਪੀ ਕੀਆ ਤੇਜ, ਅਗਨ ਜੋਤ ਪ੍ਰਭ ਸ੍ਰਿਸ਼ਟੀ ਸਾੜੀ। ਆਪੇ ਆਇਆ ਆਪਣਾ ਆਪ ਉਪਾਇਆ। ਸਾਚਾ ਨਾਮ ਧਿਆਇਆ। ਸਾਚਾ ਥਾਉਂ ਆਪ ਵਸਾਇਆ। ਸੰਤ ਮਨੀ ਸਿੰਘ ਸੰਗ ਉਪਾਇਆ। ਆਪਣੇ ਭਾਣੇ ਵਿਚ ਟਿਕਾਇਆ। ਜੋਤ ਸਰੂਪੀ ਦੀਪ ਜਗਾਇਆ। ਸਤਿਜੁਗ ਸਾਚੇ ਮਾਣ ਦਵਾਇਆ। ਏਕਾ ਤਾਣ ਆਪਣਾ ਆਪ ਰਖਾਇਆ। ਭਗਤ ਵਛਲ ਪ੍ਰਭ ਗੁਣ ਨਿਧਾਨ ਸਾਚਾ ਤਿਲਕ ਵਿਚ ਲਲਾਟ ਲਗਾਇਆ। ਸੋਹੰ ਸਾਚਾ ਹਾਟ ਖੁਲ੍ਹਾਇਆ। ਆਪੇ ਤੋਲਾ ਤੋਲਣਹਾਰ, ਆਪੇ ਆਪ ਅਖਵਾਇਆ। ਗੁਰਸਿਖਾਂ ਨਾ ਆਵੇ ਘਾਟ, ਆਤਮ ਝੋਲੀ ਪ੍ਰਭ ਦੇ ਭਰਾਇਆ। ਆਪ ਕਟਾਏ ਆਪ ਛੁਡਾਏ ਨਾ ਵਖਾਏ ਔਖਾ ਘਾਟ, ਧਰਮ ਰਾਏ ਨਾ ਦਏ ਸਜਾਇਆ। ਜਨਮ ਨਾ ਪਾਏ ਵਿਚ ਆਨ ਬਾਟ, ਨਿਹਕਲੰਕ ਜਿਸ ਚਰਨੀਂ ਸੀਸ ਝੁਕਾਇਆ। ਗੁਰਮੁਖ ਸਾਚੇ ਦਿਵਸ ਰੈਣ ਰੈਣ ਦਿਵਸ ਸਦ ਰਸਨਾ ਰਾਟ, ਸਾਚਾ ਮਾਰਗ ਪ੍ਰਭ ਆਪ ਲਗਾਇਆ। ਆਪ ਖੁਲ੍ਹਾਵੇ ਆਪ ਤੁੜਾਵੇ ਬਜਰ ਕਪਾਟ, ਸੋਹੰ ਤੀਰ ਆਪ ਚਲਾਇਆ। ਆਤਮ ਰਸ ਰਸਨਾ ਰਸ ਗੁਰਸਿਖ ਚਾਟ, ਮਦਿਰਾ ਮਾਸ ਮਨ ਤਨ ਤਜਾਇਆ। ਕਾਇਆ ਝੂਠੀ ਝੂਠਾ ਮਾਟ, ਵੇਲੇ ਅੰਤ ਪ੍ਰਭ ਭੰਨ ਵਖਾਇਆ। ਮਾਨਸ ਜਨਮ ਆਈ ਘਾਟ, ਬੇਮੁਖਾਂ ਵੇਲਾ ਗਿਆ ਹੱਥ ਨਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਹੋਏ ਆਪੇ ਆਪ ਸਹਾਇਆ। ਕਰ ਕਿਰਪਾ ਭਗਤ ਉਧਾਰਦਾ। ਕਰ ਕਿਰਪਾ ਪਾਰ ਉਤਾਰਦਾ। ਕਰ ਕਿਰਪਾ ਜਨਮ ਸਵਾਰਦਾ। ਕਰ ਕਿਰਪਾ ਭਰਮ ਨਿਵਾਰਦਾ। ਕਰ ਕਿਰਪਾ ਆਪੇੇ ਆਪ ਗੁਰਮੁਖ ਸਾਚੇ ਬ੍ਰਹਮ ਵਿਚਾਰਦਾ। ਕਰ ਕਿਰਪਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਕਾਜ ਸਵਾਰਦਾ। ਕਿਰਪਾ ਕਰੇ ਆਪ ਗਿਰਧਾਰਾ। ਦੇਵੇ ਦਰਸ ਅਗੰਮ ਅਪਾਰਾ। ਸਾਚਾ ਦੇਵੇ ਸ਼ਬਦ ਅਧਾਰਾ। ਭਰਮ ਭੁਲੇਖਾ ਸਰਬ ਨਿਵਾਰਾ। ਆਤਮ ਲੇਖਾ ਸਚ ਲਿਖਾਰਾ। ਸਾਚੀ ਰੇਖਾ ਗੁਰਸਿਖਾਂ ਲਿਖਾਰੀ, ਪ੍ਰਭ ਰੱਖੇ ਚਰਨ ਦਵਾਰਾ। ਜਗਤ ਮਿਟਾਏ ਝੂਠਾ ਭੇਖਾ, ਨਿਹਕਲੰਕ ਲਿਆ ਅਵਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਕਰਾਏ ਜਗਤ ਸਤਿ ਵਰਤਾਰਾ। ਸਤਿ ਵਰਤਾਏ ਕਰਾਏ ਜੱਗ। ਆਪ ਲਗਾਏ ਆਪਣੇ ਪਗ। ਬੇਮੁਖਾਂ ਜਲਾਏ ਆਤਮ ਅੱਗ। ਸੋਹੰ ਸ਼ਬਦ ਪਹਿਨਾਏ ਸਾਚਾ ਤਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜਗਤ ਧਰਾਏ ਸਾਚਾ ਮਗ। ਸਾਚਾ ਮਗ ਜਗਤ ਧਰਾਇਆ। ਆਤਮ ਤ੍ਰਿਸਨਾ ਅਗਨ ਬੁਝਾਇਆ। ਪ੍ਰਭ ਕਾਹਨਾ ਕ੍ਰਿਸ਼ਨਾ ਲਗ ਸਰਨਾਇਆ। ਦਰ ਖੜੇ ਬ੍ਰਹਮਾ ਵਿਸ਼ਨਾ ਸੀਸ ਝੁਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਆਪ ਉਪਾਇਆ। ਆਪਣਾ ਆਪ ਆਪ ਉਪਾ ਕੇ। ਦੀਪਕ ਜੋਤੀ ਜਗਤ ਜਗਾ ਕੇ। ਸ੍ਰਿਸ਼ਟ ਸੋਤੀ ਆਪ ਉਠਾ ਕੇ। ਚਾਰ ਵਰਨ ਕਰਾਏ ਏਕਾ ਗੋਤੀ, ਸੋਹੰ ਨਾਉਂ ਜਪਾ ਕੇ। ਆਪ ਬਣਾਏ ਮਾਣਕ ਮੋਤੀ, ਆਪਣੇ ਚਰਨ ਲਗਾ ਕੇ। ਏਕਾ ਜਗਾਏ ਸਾਚੀ ਜੋਤੀ, ਨਿਹਕਲੰਕ ਦਇਆ ਕਮਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪਰਗਟਾਈ। ਤੀਨ ਲੋਕ ਵੱਜੇ ਵਧਾਈ। ਸੁਰ ਨਰ ਮੁਨ ਜਨ ਦਰ ਘਰ ਰਹੇ ਜਸ ਗਾਈ। ਬੇਮੁਖਾਂ ਆਤਮ ਸੁੰਞ ਮਸਾਣ ਰਖਾਈ। ਬੇਮੁਖਾਂ ਘਰ ਸੁੰਞ ਮਸਾਣਾ। ਆਪ ਉਲਝਾਇਆ ਆਤਮ ਤਾਣਾ। ਆਪ ਭੁਲਾਇਆ ਜੋਤ ਸਰੂਪੀ ਪਹਰਿਆ ਬਾਣਾ। ਨਾ ਚਰਨ ਲਗਾਇਆ ਰਾਜਾ ਰਾਣਾ। ਤਖ਼ਤੋਂ ਲਾਹਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਲਿਖਾਏ ਲੇਖ ਲਿਖਤ, ਸੰਤ ਮਨੀ ਸਿੰਘ ਵਾਕ ਭਵਿਖਤ ਆਪੇ ਸਤਿ ਕਰਾਇਆ। ਸ੍ਰਿਸ਼ਟ ਸਬਾਈ ਰਹੇ ਵੇਖੀ ਵੇਖਾ। ਗੁਰਮੁਖ ਵਿਰਲੇ ਨੇਤਰ ਪੇਖਾ। ਜਿਸ ਜਨ ਪ੍ਰਭ ਕਰੇ ਬੁੱਧ ਬਿਬੇਕਾ। ਆਪ ਲਗਾਏ ਗੁਰਸਿਖ ਤੇਰੇ ਮਸਤਕ ਰੇਖਾ। ਸਾਚੇ ਗੁਰਸਿਖ ਆਪ ਉਪਜਾਏ, ਮਾਤਲੋਕ ਲਗਾਈ ਸਾਚੀ ਮੇਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੁਕਾਇਆ ਪਿਛਲਾ ਲੇਖਾ। ਪਿਛਲਾ ਲੇਖਾ ਆਪ ਚੁਕਾਏ। ਲਹਿਣਾ ਲਹਿਣੇਦਰ ਆਪ ਅਖਵਾਏ। ਦੇਵਣਹਾਰ ਇਕ ਰਘੁਰਾਏ। ਗੁਰਸਿਖਾਂ ਕੀਆ ਹਰਿ ਪਸਾਰ, ਆਪਣੀ ਸਰਨ ਲਗਾਏ। ਜੁਗੋ ਜੁਗ ਪ੍ਰਭ ਸਾਚੇ ਦੀ ਸਾਚੀ ਕਾਰ, ਜਨ ਭਗਤਾਂ ਹੋਏ ਸਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਭੇਵ ਕੋਈ ਨਾ ਪਾਏ। ਭੇਵ ਨਾ ਜਾਣੇ ਜੀਵ ਅੰਞਾਣਾ। ਮਾਇਆ ਮਮਤਾ ਵਿਚ ਭੁਲਾਣਾ। ਆਪਣਾ ਆਪ ਜਗਤ ਰੁਲਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੋੜੇ ਸਰਬ ਅਭਿਮਾਨਾ। ਸਰਬ ਸਹਾਰਾ ਆਪੇ ਹੋਇਆ। ਦੇਵਣਹਾਰਾ ਅੱਗੇ ਖਲੋਇਆ। ਸਤਿ ਕਰਤਾਰ ਸਦ ਨਵਾਂ ਨਰੋਇਆ। ਗੁਰਸਿਖਾਂ ਕਰ ਪਿਆਰ, ਸੋਹੰ ਬੀਜ ਆਤਮ ਬੋਇਆ। ਆਪਣੀ ਕਿਰਪਾ ਧਾਰ, ਆਪ ਜਗਾਇਆ ਗੁਰਸਿਖਾਂ ਸੋਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਅਵਤਾਰ ਦੂਸਰ ਨਾਹੀ ਕੋਇਆ। ਨਾ ਕੋਈ ਦੂਸਰ ਨਾ ਕੋਈ ਦੋਏ। ਏਕਾ ਏਕ ਜੋਤ ਤੀਨ ਲੋਕ ਬਲੋਏ। ਗੁਰਸਿਖ ਸਾਚੇ ਸੰਤ ਸੋਹੰ ਧਾਗੇ ਲਏ ਪਰੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮੈਲ ਪਾਪਾਂ ਧੋਏ। ਆਤਮ ਕਰਮ ਆਪ ਨਿਵਾਰਿਆ। ਜਨਮ ਮਰਨ ਗੁਰਸਿਖ ਸਵਾਰਿਆ। ਭਵ ਸਾਗਰ ਪਾਰ ਉਤਾਰਿਆ। ਕਾਚੀ ਗਾਗਰ ਵਿਚ ਜੋਤ ਅਕਾਰਿਆ। ਝੂਠੀ ਦੇਹੀ ਕਾਇਆ ਗਾਗਰ, ਨਾ ਦੀਸੇ ਨੈਣ ਮੁਧਾਰਿਆ। ਨਿਰਮਲ ਕਰਮ ਗੁਰਸਿਖ ਉਜਾਗਰ, ਜਿਸ ਦੇਵੇ ਦਰਸ ਨਿਹਕਲੰਕ ਅਵਤਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਚਰਨ ਨਿਮਸਕਾਰਿਆ। ਨਿਮਸਕਾਰ ਸਦਾ ਗੁਰ ਦੇਵਾ। ਮਿਲਿਆ ਪ੍ਰਭ ਅਲਖ ਅਭੇਵਾ। ਸੋਹੰ ਦੇਵੇ ਰਸਨਾ ਸਾਚਾ ਮੇਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਵਡ ਦੇਵੀ ਦੇਵਾ। ਸੋਹੰ ਗਾਵਣਾ ਭਰਮ ਚੁਕਾਵਣਾ। ਜਨਮ ਸੁਹਾਵਣਾ ਕਰਮ ਕਮਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਵਿਚੋਂ ਪਾਵਣਾ। ਸੋਹੰ ਗਾਓ ਸੁਖ ਉਪਜਾਓ। ਭਰਮ ਚੁਕਾਓ ਚਿੰਤ ਮਿਟਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਹਿੰਮਾ ਅਗਣਤ ਆਪ ਆਪਣੀ ਬਣਤ ਬਣਾਓ। ਸੋਹੰ ਜਪਣਾ ਕੋਟ ਉਤਾਰੇ ਪਪਣਾ। ਕਲਜੁਗ ਮਾਇਆ ਵਿਚ ਨਾ ਤਪਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਬਣਾਏ ਆਪੇ ਆਪਣਾ। ਸੋਹੰ ਪਾਇਆ ਰਿਦੇ ਵਸਾਇਆ, ਰਸਨਾ ਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚਾ ਆਪ ਦਿਖਾਇਆ। ਦਰ ਘਰ ਦੀਖਿਆ। ਮੰਗੀ ਸਾਚੀ ਭੀਖਿਆ। ਸੋਹੰ ਦੇਵੇ ਨਾਉਂ, ਧੁਰ ਦਰਗਾਹੋਂ ਲੀਖਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦੇਵੇ ਸਾਚੀ ਸੀਖਿਆ। ਸਾਚੀ ਸੀਖਿਆ ਗੁਰਸਿੱਖ ਜਾਣ। ਆਪਣਾ ਆਪ ਜੀਵ ਪਛਾਣ। ਕਲਜੁਗ ਨਾ ਭੁਲ ਬਣ ਅੰਞਾਣ। ਨਾ ਜਾਏ ਰੁਲ ਬਣ ਨਿਧਾਨ। ਪ੍ਰਭ ਬਣਾਏ ਕਵਲ ਫੁੱਲ ਜੋ ਜਨ ਰਸਨਾ ਗਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦਰਗਹਿ ਦੇਵੇ ਮਾਣ। ਸਾਚੀ ਦਰਗਹਿ ਸਚ ਦਰਬਾਰਾ। ਵਸੇ ਏਕਾ ਇਕ ਕਰਤਾਰਾ। ਏਕਾ ਕਰੇ ਜੋਤ ਅਕਾਰਾ। ਜੋਤ ਸਰੂਪ ਇਕ ਚਮਤਕਾਰਾ। ਏਕਾ ਇਕ ਏਕ ਅਨੇਕ ਵਰਤੇ ਵਿਚ ਸੰਸਾਰਾ। ਤੀਨ ਲੋਕ ਦਿਸੇ ਏਕਾ ਰੰਗ ਥਿਰ ਘਰ ਪ੍ਰਭ ਸਚ ਪਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਧਰੇ ਜੋਤ ਨਿਰੰਕਾਰਾ। ਨਿਰੰਕਾਰੀ ਜੋਤ ਅਕਾਰੀ। ਮਾਤ ਪਸਾਰੀ ਭਗਤ ਉਧਾਰੀ ਦੁਸ਼ਟ ਸੰਘਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਕਰੇ ਖੁਆਰੀ। ਸ੍ਰਿਸ਼ਟ ਸਬਾਈ ਕਰੇ ਖੁਆਰ। ਜੋ ਦੱਬੀ ਪਾਪਾਂ ਭਾਰ। ਉਲਟੀ ਨਭੀ, ਅੰਮ੍ਰਿਤ ਡੁੱਲਿਆ ਸਾਚੀ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਕੀਆ ਕਰਤਾਰ। ਧਰਤ ਮਾਤ ਅੰਧੇਰੀ ਰਾਤ। ਕਲਜੁਗ ਟੁੱਟਾ ਨਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਉਪਜਾਏ ਆਪ ਬਣਾਏ ਸੁੱਕੇ ਹਰੇ ਕਰਾਏ ਕਲਜੁਗ ਟੁੱਟੇ ਪਾਤ। ਧਰਤ ਮਾਤ, ਇਕ ਨਾਤ, ਇਕ ਜ਼ਾਤ, ਇਕ ਸਾਤ, ਇਕ ਤਾਤ, ਇਕ ਦਾਤ, ਸੋਹੰ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਬਣਾਏ ਭੈਣ ਭਰਾਤ। ਚਾਰ ਵਰਨ ਕਰਾਏ ਏਕਾ। ਚਾਰ ਵਰਨ ਰਖਾਏ ਏਕਾ ਟੇਕਾ। ਚਾਰ ਵਰਨ ਸੋਹੰ ਕੰਨ ਸੁਣਾਏ ਕਰੇ ਬੁੱਧ ਬਿਬੇਕਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਤ ਮਾਤ ਆਪੇ ਹੋਏ ਮਾਂ ਪਿਉ ਬੇਟਾ। ਸ੍ਰਿਸ਼ਟ ਸਬਾਈ ਏਕਾ ਮਾਤ। ਸ੍ਰਿਸ਼ਟ ਸਬਾਈ ਗੋਦ ਉਠਾਈ, ਕਲਜੁਗ ਜੀਵ ਵੇਖ ਮਾਰ ਝਾਤ। ਪ੍ਰਭ ਅਬਿਨਾਸ਼ੀ ਦਇਆ ਕਮਾਈ, ਲੱਖ ਚੁਰਾਸੀ ਦਿਤੀ ਦਾਤ। ਆਪੇ ਜਾਣੇ ਆਪ ਪਛਾਣੇ, ਆਪੇ ਸੁਣੇ ਭੁਲ ਕੋਈ ਨਾ ਜਾਏ, ਆਪੇ ਪੁੱਛੇ ਸਰਬ ਬਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਜ਼ਾਤ ਪਾਤ। ਗੁਰਸਿਖਾਂ ਸੁਣ ਪੁਕਾਰਾ। ਆਪੇ ਕਰੇ ਸਰਬ ਵਿਚਾਰਾ। ਪਾਵੇ ਸਾਰ ਜਾਓ ਬਲਿਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੀਆ ਖੇਲ ਅਪਾਰਾ। ਸੁਣੇ ਪੁਕਾਰ ਆਪੇ ਦੀਨਾ। ਪ੍ਰਭ ਅਬਿਨਾਸ਼ੀ ਵਡ ਪਰਬੀਨਾ। ਗੁਰਸਿਖ ਤੜਫੇ ਬਿਨ ਜਿਉਂ ਜਲ ਮੀਨਾ। ਪਰਗਟ ਜੋਤ ਦੇਵੇ ਦਰਸ, ਸ਼ਾਂਤ ਕਰਾਏ ਗੁਰਸਿਖ ਸੀਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਰਸਨਾ ਚੀਨਾ। ਰਸਨਾ ਉਚਾਰਿਆ ਜਨਮ ਸਵਾਰਿਆ ਮਿਲਿਆ ਗਿਰਧਾਰਿਆ। ਨਿਹਕਲੰਕ ਅਵਤਾਰਿਆ ਰੂਪ ਅਪਾਰਿਆ। ਰੰਗ ਕਰਤਾਰਿਆ ਵਿਰਲੇ ਕਲ ਵਿਚਾਰਿਆ। ਜਿਸ ਸਿਰ ਰੱਖੇ ਹੱਥ ਕ੍ਰਿਸ਼ਨ ਮੁਰਾਰਿਆ। ਆਤਮ ਦੀਪਕ ਉਜਿਆਰਿਆ। ਜਗੇ ਜੋਤ ਅਗੰਮ ਅਪਾਰਿਆ। ਬੈਠਾ ਅਡੋਲ ਆਪ ਨਿਰੰਕਾਰਿਆ। ਪੜਦੇ ਦੇਵੇ ਖੋਲ੍ਹ, ਜੋ ਜਨ ਦਰ ਆਏ ਹੰਕਾਰਿਆ। ਏਕਾ ਸੋਹੰ ਸ਼ਬਦ ਵਜਾਏ ਢੋਲ, ਸੁਣੇ ਸਰਬ ਸੰਸਾਰਿਆ। ਆਪ ਖੁਲ੍ਹਾਵੇ ਬੇਮੁਖਾਂ ਪੋਲ, ਲਿਖਾਏ ਲੇਖ ਪ੍ਰਭ ਆਪ ਲਿਖਾਰਿਆ। ਗੁਰਸਿਖਾਂ ਸਦਾ ਵਸੇ ਕੋਲ, ਜੋਤ ਸਰੂਪੀ ਵਿਚ ਸਮਾ ਲਿਆ। ਆਪ ਜਗਾਏ ਜਗਤ ਜੋਤੀ, ਆਪ ਮਿਟਾਏ ਆਪੇ ਕਰੇ ਖੇਲ ਅਪਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਖਪਾਏ ਸਤਿਜੁਗ ਮਾਤ ਧਰਾਏ, ਕਲਜੁਗ ਖਪਾ ਲਿਆ। ਸਤਿਜੁਗ ਮਾਤ ਧਰਾਇਆ, ਕਲਜੁਗ ਖਪਾਇਆ। ਸਤਿਜੁਗ ਧਰਾਇਆ, ਚਾਰ ਵਰਨ ਇਕ ਕਰਾਇਆ। ਏਕਾ ਸਰਨ ਨਿਹਕਲੰਕ ਰਖਾਇਆ। ਵਰਨ ਬਰਨ ਸਰਬ ਮਿਟਾਇਆ। ਤਾਰਨ ਤਰਨ ਆਪ ਅਖਵਾਇਆ। ਕਰਤਾ ਕਰਨ ਇਕ ਰਘੁਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਂਡਾ ਭਰਮ ਸ੍ਰਿਸ਼ਟ ਸਬਾਈ ਆਪੇ ਆਪ ਭੰਨਾਇਆ। ਸ੍ਰਿਸ਼ਟ ਸਬਾਈ ਹੋਈ ਅੰਧ। ਮਾਇਆ ਆਤਮ ਹੋਈ ਕੰਧ। ਮਦਿਰਾ ਮਾਸ ਲਗਾਇਆ ਬੱਤੀ ਦੰਦ। ਪ੍ਰਭ ਅਬਿਨਾਸ਼ੀ ਨਾ ਰਸਨਾ ਗਾਇਆ, ਆਪ ਗਵਾਇਆ ਪਰਮਾਨੰਦ। ਅੰਤਮ ਅੰਤ ਕਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਰਵਾਜੇ ਕੀਨੇ ਬੰਦ। ਨਾ ਖੁਲੇੱ ਦਰ ਬੰਦ ਕਿਵਾੜ। ਕਲਜੁਗ ਜੀਵ ਹੋਏ ਭਾਗ ਮਾੜ। ਮੌਤ ਘੋੜੀ ਪ੍ਰਭ ਦੇਵੇ ਚਾੜ੍ਹ। ਅਗਨ ਜੋਤ ਵਿਚ ਦੇਵੇ ਸਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕ ਜੋਤ ਅਗਨ ਲਗਾਈ ਵਿਚ ਬਹੱਤਰ ਨਾੜ। ਬਹੱਤਰ ਨਾੜ ਅਗਨ ਲਗਾਈ। ਵੇਖੇ ਵਿਚਾਰੇ ਸੁਣੇ ਲੋਕਾਈ। ਆਪੇ ਬੈਠਾ ਹੋਏ ਬਾਹਰੇ, ਹਾਹਾਕਾਰ ਜਗਤ ਕਰਾਈ। ਕਰੇ ਖੇਲ ਅਪਰ ਅਪਾਰੇ, ਚਾਰ ਕੁੰਟ ਪੈ ਜਾਏ ਦੁਹਾਈ। ਭੱਜਣ ਜਾਇਣ ਨਾਰੀ ਨਾਰੇ, ਭੈਣਾਂ ਛੱਡਣ ਭਾਈ। ਪ੍ਰਭ ਅਬਿਨਾਸ਼ੀ ਖੇਲ ਕਰਾਏ ਆਪਣੀ ਵਾਰੇ, ਸੁਤ ਨਾ ਜਾਣੇ ਮਾਤਾ ਤਾਂਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਅਗਨ ਦੇ ਲਗਾਈ। ਜੀਵ ਜੰਤ ਹੋਏ ਬਾਵਲਾ। ਖੇਲ ਰਚਾਈ ਗੁਰ ਗੋਪਾਲਾ। ਸ਼ਬਦ ਬਣਾਏ ਜਗਤ ਦਲਾਲਾ। ਗੁਰਮੁਖ ਵਿਰਲੇ ਕਲਜੁਗ ਭਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਲਿਖਾਏ ਜੋ ਵਰਤਾਏ ਹਾਲਾ। ਸੋ ਵਰਤੇ ਜੋ ਰਿਹਾ ਲਿਖਾਈ। ਉਪਰ ਧਰਤੇ ਕਹਿਰ ਹੋ ਜਾਈ। ਘਰ ਦਰੇ ਜੀਵ ਤੜਫਾਈ। ਦਰ ਤੇ ਆਏ ਗੁਰਸਿਖ ਧਾਏ ਹੋਏ ਸਹਾਈ। ਲਏ ਬਚਾਏ ਆਪਣੀ ਸਰਨ ਲਗਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਮਰਨ ਗੇੜ ਕਟਾਈ। ਆਇਆ ਵਕ਼ਤ ਜਗਤ ਅਖ਼ੀਰ। ਸ੍ਰਿਸ਼ਟ ਸਬਾਈ ਹੋਏ ਵਹੀਰ। ਇਕ ਚਲਾਇਆ ਸ਼ਬਦ ਤੀਰ। ਜੋਤ ਖਿਚਾਏ ਅਠਸਠ ਨੀਰ। ਗੰਗਾ ਗੋਦਾਵਰੀ ਨਾ ਦੇਵੇ ਧੀਰ। ਕਲਜੁਗ ਲੱਥੇ ਅੰਤਮ ਚੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਜਾਏ ਪੀੜ। ਅੱਠ ਸੱਠ ਤੀਰਥ ਮਾਣ ਗਵਾਇਆ। ਤਟ ਤੀਰਥ ਕੋਈ ਰਹਿਣ ਨਾ ਪਾਇਆ। ਸਾਚਾ ਸੀਰ ਗੁਰ ਅੰਮ੍ਰਿਤ ਪਿਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਖੇਲ ਰਚਾਇਆ। ਆਪ ਮਿਟਾਏ ਕਲਜੁਗ ਧਾਮਾ। ਜੋਤ ਜਗਾਏ ਖੇਲ ਰਚਾਏ ਰਮਈਆ ਰਾਮਾ। ਨਾਮ ਧਰਾਏ ਘਨਈਆ ਸ਼ਾਮਾ। ਆਪਣਾ ਆਪ ਪਰਗਟਾਏ, ਨਿਹਕਲੰਕ ਕਲ ਪਹਰਿਆ ਜਾਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਰਚਾਏ ਵਰਤਾਏ, ਸੋਹੰ ਸ਼ਬਦ ਵਜਾਏ ਸਚ ਦਮਾਮਾ। ਜਗੇ ਜੋਤ ਜਗਤ ਨਿਰਾਲੀ। ਸ੍ਰਿਸ਼ਟ ਸਬਾਈ ਹੋਏ ਬੇਹਾਲੀ। ਬੇਮੁਖਾਂ ਆਏ ਰਾਤ ਅੰਧੇਰੀ ਕਾਲੀ। ਸ਼ਬਦ ਪਵਣ ਇਕ ਸੰਗ ਚਲਾਏ ਕਲਜੁਗ ਜੀਵ ਫੁੱਲ ਤੋੜੇ ਡਾਲ੍ਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਰਚਾਏ ਦੋ ਜਹਾਨਾਂ ਵਾਲੀ। ਆਪਣੀ ਰਚਨਾ ਆਪ ਰਚਾਈ। ਆਪੇ ਵੇਖੇ ਵੇਖ ਵਖਾਈ। ਝੂਠੀ ਰੇਖੇ ਆਪ ਮਿਟਾਈ। ਸਾਚੀ ਭੇਖੇ ਵਿਚ ਸਮਾਈ। ਗੁਰਸਿਖ ਲੇਖੇ ਗੁਰ ਦਰ ਆਈ। ਵੇਖਾ ਵੇਖ ਨਾ ਸੀਸ ਝੁਕਾਈ। ਸਾਚਾ ਲੇਖਾ ਆਪ ਲਿਖਾਈ। ਲਿਖਿਆ ਲੇਖ ਨਾ ਕੋਈ ਮਿਟਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਦੇਵੇ ਵਡਿਆਈ, ਮਸਤੂਆਣੇ ਸਾਚੀ ਮੇਖ ਆਪ ਲਗਾਈ। ਮਸਤੂਆਣੇ ਮੇਖ ਲਗਾ ਕੇ। ਸ਼ਬਦ ਉਚਾਰੇ ਰਸਨਾ ਗਾ ਕੇ। ਜਗਤ ਸੁਣਾਏ ਨਿਹਕਲੰਕ ਓਟ ਰਖਾ ਕੇ। ਊਚੀ ਕੂਕ ਪੁਕਾਰੇ, ਰੋਏ ਘਗਿਆ ਕੇ। ਰਾਜੇ ਰਾਣੇ ਆਓ ਦਰ, ਨਿਹਕਲੰਕ ਕਲ ਆਇਆ ਜਾਮਾ ਪਾ ਕੇ। ਟੁੱਟੀ ਗੰਢਣਹਾਰ ਟੁੱਟੀ ਗੰਢੇ ਆਪਣੀ ਦਇਆ ਕਮਾ ਕੇ। ਏਕਾ ਜੋਤ ਜਗੀ ਕਰਤਾਰੇ, ਰਾਓ ਰੰਕ ਇਕ ਜਾਏ ਕਰਾ ਕੇ। ਸ੍ਰਿਸ਼ਟ ਸਬਾਈ ਕਰੇ ਪਨਿਹਾਰੇ, ਸੋਹੰ ਸ਼ਬਦ ਜਪਾ ਕੇ। ਅੰਮ੍ਰਿਤ ਆਤਮ ਝਿਰਨਾ ਆਪ ਝਿਰਾ ਕੇ। ਝਿਰਨਾ ਝਿਰੇ ਅਪਰ ਅਪਾਰੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਜਾਮ ਪਿਲਾ ਕੇ। ਸੰਤ ਮਨੀ ਸਿੰਘ ਸਤਿਗੁਰ ਜਾਣਿਆਂ। ਪ੍ਰਭ ਅਬਿਨਾਸ਼ੀ ਜਗਤ ਪਛਾਣਿਆਂ। ਦੇਵੇ ਵਡਿਆਈ ਪ੍ਰਭ ਵਿਚ ਸੁਘੜ ਸਿਆਣਿਆਂ। ਚਰਨ ਲਗਾਏ ਪਕੜ ਪਕੜ ਵਡ ਵਡ ਮਹਾਂਰਾਣਿਆਂ। ਆਪਣੀ ਦਇਆ ਕਮਾਏ, ਦੇਵੇ ਜੋਤ ਬਿਰਧਾਂ ਬਾਲ ਅੰਞਾਣਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚਲਾਏ ਆਪਣੇ ਭਾਣਿਆਂ। ਏਕਾ ਰੰਗ ਸਰਬ ਸਮਾਏ। ਸਾਚਾ ਸੰਗ ਆਪ ਨਿਭਾਏ। ਅੰਮ੍ਰਿਤ ਚੁਆਏ ਪ੍ਰਭ ਸਾਚਾ ਮੁਖ, ਤਨ ਮਨ ਹਰਾ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸੁਖ ਉਪਜਾਏ। ਆਪ ਉਪਜਾਏ ਸਾਚਾ ਸੁਖ। ਚਿੰਤਾ ਸੋਗ ਮਿਟਾਏ ਆਤਮ ਗਵਾਏ ਤ੍ਰਿਸ਼ਨਾ ਭੁੱਖ। ਹਉਮੇ ਰੋਗ ਜਲਾਏ, ਸੋਹੰ ਬੀਜ ਬਿਜਾਏ ਆਤਮ ਚੰਦਨ ਰੁੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਗਾਏ, ਵਾਸ ਨਾ ਪਾਏ ਮਾਤ ਕੁੱਖ। ਅੰਮ੍ਰਿਤ ਮੁਖ ਆਪ ਚੁਆਇਆ। ਸਾਚੇ ਤੀਰਥ ਗੁਰਸਿਖ ਨਵ੍ਹਾਇਆ। ਸਾਚਾ ਸੀਰਥ ਆਪ ਪਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਨੀਰਥ ਆਪ ਵਹਾਇਆ। ਅੰਮ੍ਰਿਤ ਸਾਚਾ ਮੁਖ ਚੁਆਏ। ਆਤਮ ਭਰਮ ਭਉ ਗਵਾਏ। ਜਗਤ ਰੋਗ ਸਰਬ ਮਿਟਾਏ। ਸਾਚਾ ਨਾਉਂ ਵਿਚ ਵਸਾਏ। ਸਾਚੀ ਦਰਗਹਿ ਦੇਵੇ ਥਾਉਂ, ਧਰਮ ਰਾਏ ਨਾ ਦਏ ਸਜਾਏ। ਪ੍ਰਭ ਅਬਿਨਾਸ਼ੀ ਅਗੰਮ ਅਥਾਹੋ ਭੇਵ ਕੋਈ ਨਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਹੋਏ ਸਹਾਏ। ਅੰਮ੍ਰਿਤ ਪਿਆਇਆ ਸੁਖ ਉਪਜਾਇਆ ਦੁਖ ਮਿਟਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਕਰਮ ਆਪ ਕਮਾਇਆ। ਅੰਮ੍ਰਿਤ ਲਾਏ ਰਸਨਾ ਰਸ। ਸਰਬ ਘਟਾਂ ਪ੍ਰਭ ਜਾਏ ਵਸ। ਆਪ ਉਪਜਾਏ ਆਤਮ ਰਸ। ਪ੍ਰਭ ਅਬਿਨਾਸ਼ੀ ਹੋਏ ਵਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰ ਗੁਰ ਸੰਗਤ ਆਏ ਨਸ। ਪ੍ਰਭ ਅੰਮ੍ਰਿਤ ਮੁਖ ਚੁਆਇਆ। ਆਪੇ ਬਣੇ ਦਾਈ ਦਾਇਆ। ਮਾਤ ਗਰਭ ਹੋਏ ਸਹਾਇਆ। ਉਲਟਾ ਬਿਰਖ ਆਪ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਵਿਚ ਸਮਾਇਆ। ਅੰਮ੍ਰਿਤ ਦੇਵੇ ਸਾਚਾ ਨੀਰ। ਆਪ ਗਵਾਏ ਹਉਮੇ ਪੀੜ। ਭਗਤ ਉਧਾਰੇ ਦੇਵੇ ਧੀਰ। ਕਲਜੁਗ ਮਾਇਆ ਦੇਵੇ ਚੀਰ। ਜਿਸ ਜਨ ਮਿਲਿਆ ਸਾਚਾ ਸੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ ਆਤਮ ਧੀਰ। ਘਿਰਨਾ ਘੇਰ ਪ੍ਰਭ ਦੇਵੇ ਕੱਢ। ਆਪ ਕਰਾਏ ਸੁਖਾਲੇ ਹੱਡ। ਕਾਇਆ ਹੋਈ ਅੰਧੇਰੀ ਖੱਡ। ਆਪਣਾ ਬੀਆ ਲੈਣਾ ਵੱਢ। ਪ੍ਰਭ ਦਰ ਮੰਗੇ ਦੋਵੇਂ ਹੱਥ ਅੱਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦੁਖ ਹਰ ਅਵਤਾਰ ਨਰ ਸੁਖ ਕਰ ਆਪ ਕਰਾਏ ਸੁਖਾਲੇ ਹੱਡ। ਆਤਮ ਦੁਖ ਮਿਟੇ ਸੋਗ। ਨਾ ਰਹੇ ਚਿੰਤ ਨਾ ਰਹੇ ਰੋਗ। ਸੋਹੰ ਦੀਆ ਸਾਚਾ ਯੋਗ। ਦੇਵੇ ਦਰਸ ਪ੍ਰਭ ਅਮੋਘ। ਸਾਚਾ ਰਸ ਆਤਮ ਭੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਖਿਟਾ ਰੋਗ। ਜੀਵ ਦੁਖੀਆ ਹੋਏ ਲਾਚਾਰ। ਝੂਠੇ ਦਿਸੇ ਜਗਤ ਵਿਹਾਰ। ਨਾ ਦਿਸੇ ਆਤਮ ਕੋਈ ਸਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਉਧਾਰੇ ਕਿਰਪਾ ਧਾਰ। ਆਤਮ ਦੁਖ ਆਪ ਨਿਵਾਰਿਆ। ਆਪ ਕੱਢਾਏ ਖਾਦਾ ਪਾਰਿਆ। ਹੱਡ ਹੱਡ ਵਿਚ ਫਿਰਿਆ ਆਰਿਆ। ਸੋਹੰ ਕੀਨੀ ਸਾਚੀ ਕਾਰਿਆ। ਅੰਮ੍ਰਿਤ ਮੁਖ ਚੁਆਇਆ ਜਿਉਂ ਬਾਲਕ ਮਾਤਾ ਸੀਰ ਬੱਤੀ ਧਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਾਵੇ ਸਾਚੀ ਸਾਰਿਆ। ਆਪੇ ਪਾਵੇ ਸਾਰ। ਦੁਖੀਆਂ ਦੁਖ ਦੇਵੇ ਨਿਵਾਰ। ਭੁੱਖਿਆਂ ਦੇਵੇ ਸ਼ਬਦ ਅਧਾਰ। ਸਚ ਸ਼ਬਦ ਜੀਵ ਰਸਨ ਉਚਾਰ। ਆਪਣਾ ਬੇੜਾ ਕਰ ਲੈ ਪਾਰ। ਹੇਰਾ ਫੇਰਾ ਛੱਡ, ਸਾਚਾ ਕਰ ਵਣਜ ਵਪਾਰ। ਪ੍ਰਭ ਦਰਸ ਦਿਖਾਏ ਨਾ ਲਾਏ ਦੇਰ, ਨਾ ਦਿਸੇ ਪਾਸਾ ਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਏ ਕਰਮ ਵਿਚਾਰ। ਸੰਤਾਂ ਅੰਗ ਸੰਗ ਸਦ ਹੋਏ। ਆਪੇ ਕੱਟੇ ਭੁੱਖ ਨੰਗ, ਆਪ ਆਪਣਾ ਸਿਰ ਹੱਥ ਟਿਕਾਏ। ਵਡ ਦਾਤਾ ਸੂਰਾ ਸਰਬੰਗ, ਦੇਵਣਹਾਰ ਇਕ ਅਖਵਾਏ। ਆਤਮ ਚਾੜ੍ਹੇ ਮਜੀਠੀ ਰੰਗ, ਉਤਰ ਨਾ ਜਾਏ। ਬੇਮੁਖਾਂ ਤੋੜੇ ਜਿਉਂ ਕਾਚੀ ਵੰਗ, ਨਾ ਕੋਈ ਜੁੜਾਏ। ਗੁਰਸਿਖ ਸਾਚੇ ਸਾਚੇ ਦਰ ਨਾ ਸੰਗ, ਬਾਹੋਂ ਪਕੜ ਪ੍ਰਭ ਸਾਚਾ ਪਾਰ ਕਰਾਏ। ਪਾਰ ਕਰਾਏ ਗੁਰਸਿਖ ਬੇੜਾ। ਆਪ ਕਟਾਏ ਚੁਰਾਸੀ ਗੇੜਾ। ਬਿਨ ਪ੍ਰਭ ਸਾਚੇ ਕਲਜੁਗ ਪਾਰ ਲੰਘਾਏ ਕਿਹੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬੰਨ੍ਹਾਏ ਗੁਰਸਿਖ ਬੇੜਾ। ਗੁਰਸਿਖ ਬੇੜਾ ਆਪ ਬੰਨ੍ਹ। ਆਪ ਉਠਾਏ ਆਪਣੇ ਕੰਧ। ਆਪ ਉਚਾਰੇ ਆਪਣੀ ਰਸਨ, ਆਪ ਉਤਾਰੇ ਆਤਮ ਜਨ। ਝੂਠੇ ਭਾਂਡੇ ਪ੍ਰਭ ਦੇਵੇ ਭੰਨ। ਸੋਹੰ ਸ਼ਬਦ ਗੁਰਸਿਖ ਸੁਣਾਵੇ ਕੰਨ। ਦੇਵੇ ਸ਼ਬਦ ਸੱਚਾ ਮਾਲ ਧਨ ਨਾ ਲੱਗੇ ਸੰਨ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਗੁਰਸਿਖਾਂ ਬੇੜਾ ਲਿਆ ਆਪੇ ਬੰਨ੍ਹ। ਬੇੜਾ ਬੰਨ੍ਹ ਬੰਦੀ ਤੋੜ। ਆਪੇ ਲਏ ਟੁੱਟੀ ਜੋੜ। ਗੁਰਸਿਖ ਸਾਚੇ ਪ੍ਰਭ ਸਾਚੇ ਦੀ ਸਾਚੀ ਲੋੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪ੍ਰੀਤੀ ਚਰਨੀਂ ਜੋੜ। ਚਰਨ ਪ੍ਰੀਤੀ ਬਖ਼ਸ਼ੇ ਦਾਤ। ਜਗਤ ਰਖਾਏ ਸਾਚਾ ਨਾਤ। ਸੋਹੰ ਦੇਵੇ ਵਡ ਕਰਾਮਾਤ। ਗੁਰਸਿਖ ਪੜ੍ਹਾਏ ਇਕ ਜਮਾਤ। ਆਪ ਵਡਿਆਏ ਵਿਚ ਮਾਤ। ਆਪਣੀ ਜੋਤ ਜਗਾਏ, ਆਤਮ ਮਿਟਾਏ ਅੰਧੇਰੀ ਰਾਤ। ਏਕਾ ਗੋਤ ਬਣਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਕਰਾਏ ਜ਼ਾਤ ਪਾਤ। ਜ਼ਾਤ ਪਾਤ ਇਕ ਕਰ। ਸਾਚਾ ਨਾਤ ਆਪ ਕਰ। ਪੁੱਛੇ ਵਾਤ ਇਕ ਕਰ। ਏਕਾ ਪਿਤ ਏਕਾ ਮਾਤ ਇਕ ਘਰ। ਏਕਾ ਸੋਹੰ ਸਾਚੀ ਦਾਤ ਸ੍ਰਿਸ਼ਟ ਸਬਾਈ ਵਿਚ ਧਰ। ਗੁਰਸਿਖਾਂ ਦੇਵੇ ਸ਼ਬਦ ਦਾਤ, ਆਤਮ ਪਤਤ ਪੁਨੀਤ ਕਰ। ਗੁਰਸਿਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਸਾਜਨ ਮੀਤ ਕਰ। ਸੱਜਣ ਸੁਹੇਲਾ ਤੇਰਾ ਮੀਤਾ। ਪ੍ਰਭ ਅਬਿਨਾਸ਼ੀ ਰਾਖੋ ਚੀਤਾ। ਆਪ ਚਲਾਵੇ ਆਪਣੀ ਰੀਤਾ। ਏਕਾ ਵਡਿਆਈ ਸੋਹੰ ਸ਼ਬਦ ਅਠਾਰਾਂ ਧਿਆਏ ਗੀਤਾ। ਹੋਏ ਆਪ ਸਹਾਈ, ਸ੍ਰਿਸ਼ਟ ਸਬਾਈ ਆਪੇ ਜੀਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਜਪ ਜੀਵ ਤੇਰੀ ਆਤਮ ਸਦ ਅਤੀਤਾ। ਆਤਮ ਅਤੀਤ ਮਿਲੇ ਜਗ ਜੀਤ। ਪਰਖੇ ਨੀਤ ਗੁਰਸਿਖ ਤੇਰੀ ਕਾਇਆ ਕੀਨੀ ਸੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਲਾਗ ਮਾਨਸ ਜਨਮ ਜਾਏ ਜਗ ਜੀਤ। ਮਾਨਸ ਜਨਮ ਗੁਰਸਿਖ ਜੀਤਿਆ। ਪ੍ਰਭ ਸਾਚੇ ਸੰਗ ਸਾਚੀ ਹਿਤਿਆ। ਅੰਮ੍ਰਿਤ ਆਤਮ ਪ੍ਰਭ ਸਾਚੇ ਸੀਤਿਆ। ਆਪੇ ਸਖਾ ਸਹਾਈ ਸੱਚਾ ਮੀਤਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਕਰ ਦਰਸ ਵੇਲਾ ਹੱਥ ਨਾ ਆਵੇ ਬੀਤਿਆ। ਹੱਥ ਨਾ ਆਏ ਵੇਲਾ। ਪ੍ਰਭ ਆਇਆ ਸੱਜਣ ਸੁਹੇਲਾ। ਜੁਗਾਂ ਜੁਗਾਂ ਦੇ ਵਿਛੜੇ ਆਪ ਕਲ ਕਰਾਇਆ ਮੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਪਾਰਬ੍ਰਹਮ ਕਲ ਖੇਲਾ। ਪਾਰਬ੍ਰਹਮ ਪ੍ਰਭ ਅਚਰਜ ਖੇਲ, ਆਪ ਕਰਾਏ ਵਿਛੜਿਆਂ ਮੇਲ। ਆਤਮ ਜੋਤ ਜਗਾਏ ਬਿਨ ਬਾਤੀ ਬਿਨ ਤੇਲ। ਆਪਣਾ ਆਪ ਵਿਚ ਟਿਕਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਆਪਣਾ ਮੇਲ। ਮੇਲ ਮਿਲਾਵਾ ਆਪੇ ਦਸ। ਆਪੇ ਹਿਰਦੇ ਜਾਏ ਵਸ। ਕਾਮ ਕਰੋਧ ਮੋਹ ਆਪੇ ਜਾਇਣ ਨੱਸ। ਗੁਰਸਿਖਾਂ ਆਤਮ ਹੋਏ ਵਸ। ਏਕਾ ਜੋਤ ਕਰੇ ਪਰਕਾਸ਼, ਕੋਟਨ ਕੋਟ ਰਵ ਸਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰ ਸਾਚਾ ਘਰ ਗੁਰ ਸੰਗਤ ਆਏ ਨੱਸ। ਉਠ ਜੀਵ ਜਾਗ ਵਕ਼ਤ ਵਿਹਾਇਆ। ਉਠ ਜੀਵ ਜਾਗ, ਕਿਉਂ ਜਗਤ ਪਾਈ ਮਾਇਆ। ਉਠ ਜੀਵ ਜਾਗ, ਆਪਣਾ ਮੂਲ ਕਿਉਂ ਗਵਾਇਆ। ਉਠ ਜੀਵ ਜਾਗ, ਆਤਮ ਧੋ ਦਾਗ਼ ਨਿਹਕਲੰਕ ਕਲ ਜਾਮਾ ਪਾਇਆ। ਉਠ ਜੀਵ ਜਾਗ, ਪ੍ਰਭ ਸਾਚਾ ਦਇਆ ਕਮਾਇਆ। ਉਠ ਜੀਵ ਜਾਗ, ਕਿਉਂ ਮਾੜੇ ਭਾਗ, ਕਲਜੁਗ ਗੂੜ੍ਹੀ ਨੀਂਦ ਸਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਥਿਰ ਘਰ ਦੇ ਪੁਚਾਇਆ। ਉਠ ਜੀਵ ਜਾਗ, ਵਕ਼ਤ ਅਖ਼ੀਰ। ਉਠ ਜੀਵ ਜਾਗ, ਕਿਉਂ ਤੁਟਾ ਧੀਰ। ਉਠ ਜੀਵ ਜਾਗ, ਸਿਰ ਲੱਥਾ ਚੀਰ। ਉਠ ਜੀਵ ਜਾਗ, ਨਿਹਕਲੰਕ ਕਲ ਜਾਮਾ ਪਾਇਆ ਵਡ ਪੀਰਨ ਪੀਰ। ਉਠ ਜੀਵ ਜਾਗ, ਪ੍ਰਭ ਸਾਚਾ ਕੱਟੇ ਭੀੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਵੇਲੇ ਅੰਤ ਦੇਵੇ ਪੀੜ। ਉਠ ਜੀਵ ਜਾਗ, ਪ੍ਰਭ ਦਰ ਆ। ਉਠ ਜੀਵ ਜਾਗ ਪ੍ਰਭ ਅਬਿਨਾਸ਼ੀ ਸਾਚਾ ਪਾ। ਉਠ ਜੀਵ ਜਾਗ, ਆਤਮ ਘਰ ਵਸਾ। ਉਠ ਜੀਵ ਜਾਗ, ਜੋਤ ਸਰੂਪੀ ਹਰਿ ਬੈਠਾ ਜੋਤ ਜਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਤਾ ਬੇਪਰਵਾਹ। ਵਡ ਦਾਤਾ ਗੁਣੀ ਗਹੀਰਾ। ਬੇਮੁਖਾਂ ਕਰੇ ਵਹੀਰਾ। ਗੁਰਸਿਖਾਂ ਕੱਟੇ ਭੀੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਉਠਾਏ ਬੀੜਾ। ਸੋਹੰ ਬੀੜਾ ਆਪ ਉਠਾਇਆ। ਆਪ ਆਪਣੇ ਸੰਗ ਪਠਾਇਆ। ਉਲਟੀ ਲੱਠ ਜਗਤ ਗਿੜਾਇਆ। ਆਪੇ ਚਾੜ੍ਹੇ ਸੋਹੰ ਸਾਚੇ ਭੱਠ, ਅਗਨ ਮਮਤਾ ਜੋਤ ਲਗਾਇਆ। ਗੁਰਸਿਖ ਰੱਖੇ ਆਤਮ ਹਠ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦਰਸ ਦਿਖਾਇਆ। ਜੋਤ ਸਰੂਪੀ ਦੇਵੇ ਦਰਸ। ਗੁਰਸਿਖਾਂ ਕਰੇ ਆਪੇ ਤਰਸ। ਅੰਮ੍ਰਿਤ ਸਾਚਾ ਮੇਘ ਪ੍ਰਭ ਦੇਵੇ ਬਰਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਦਰਸ ਦਿਖਾਏ, ਆਪ ਮਿਟਾਏ ਗੁਰਸਿਖ ਹਰਸ। ਗੁਰਸਿਖ ਹਰਸ ਆਪ ਮਿਟਾਈ। ਕਰ ਤਰਸ ਦਇਆ ਕਮਾਈ। ਦੇਵੇ ਵਡਿਆਈ ਸੁਣੇ ਲੋਕਾਈ। ਸਾਧ ਸੰਗਤ ਇਕ ਰੰਗ ਰੰਗਾਈ। ਰੰਗਤ ਨਾਮ ਆਪ ਚੜ੍ਹਾਈ। ਅੰਗਦ ਅੰਗੀਕਾਰ ਆਪ ਅਖਵਾਈ। ਗੁਰਸਿਖ ਦਰ ਤੇ ਆਏ ਮੰਗਤ, ਸਾਚੀ ਭਿਛਿਆ ਪ੍ਰਭ ਝੋਲੀ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਉਪਾਏ ਸਾਚੀ ਸੰਗਤ, ਜੋਤ ਸਰੂਪੀ ਸਦ ਵਿਚ ਸਮਾਈ। ਗੁਰ ਸੰਗਤ ਪ੍ਰਭ ਸਦ ਸਮਾਇਆ। ਸੰਗਤ ਗੁਰ ਗੁਰ ਸੰਗਤ ਆਪ ਅਖਵਾਇਆ। ਗੁਰ ਸੰਗਤ ਸੰਗ ਆਪ ਰਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਵਿਚ ਧਰਾਇਆ। ਗੁਰ ਸੰਗਤ ਕਲ ਕੀਨੀ ਵੱਖ। ਵੇਲੇ ਅੰਤ ਪ੍ਰਭ ਲਏ ਰੱਖ। ਬੇਮੁਖ ਜੀਵ ਕਰਾਏ ਲੱਖ ਕੱਖ। ਸ੍ਰਿਸ਼ਟ ਸਬਾਈ ਹੋਏ ਭੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਲ ਵਰਤਾਏ, ਨਾ ਕੋਇ ਸਕੇ ਰੱਖ। ਵਰਤੇ ਕਲ ਜਗਤ ਅੰਧੇਰਾ। ਨ ਜਾਏ ਟਲ ਏਕਾ ਆਏ ਵੇਲਾ। ਸ੍ਰਿਸ਼ਟ ਸਬਾਈ ਜਾਏ ਹਲ, ਨਿਹਕਲੰਕ ਕਲ ਪਾਇਆ ਫੇਰਾ। ਆਪ ਕਰਾਏ ਜਲ ਥਲ, ਥਲ ਜਲ ਕਰਾਏ ਨਾ ਲਾਏ ਦੇਰਾ। ਜੋਤ ਪਰਗਟਾਏ ਨਾ ਲਾਏ ਘੜੀ ਪਲ, ਗੁਰਸਿਖ ਸਾਚੇ ਵਿਚ ਵਸੇਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਜਾਓ ਬਲ, ਆਪੇ ਤਾਰੇ ਕਰ ਕੇ ਮਿਹਰਾ। ਆਪੇ ਤਾਰੇ ਵਡ ਮਿਹਰਵਾਨ। ਆਪ ਉਧਾਰੇ ਇਕ ਭਗਵਾਨ। ਪਾਵੇ ਸਾਰੇ ਦੇਵੇ ਜੀਆ ਦਾਨ। ਸ਼ਬਦ ਉਧਾਰੇ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਗੁਣ ਗੁਣੀ ਨਿਧਾਨ। ਗੁਣ ਨਿਧਾਨ ਆਪ ਭਗਵੰਤਾ। ਚਤੁਰ ਸੁਜਾਨ ਸਾਚੇ ਸੰਤਾ। ਬਲੀ ਬਲਵਾਨ ਆਪ ਅਖਵੰਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਵਕ਼ਤ ਆਪ ਸੁਹੰਤਾ। ਵਕ਼ਤ ਸੁਹਾਵਣਾ ਕਰਮ ਕਮਾਵਣਾ। ਜੋਤ ਪਰਗਟਾਵਣਾ ਭੇਖ ਵਟਾਵਣਾ। ਸ਼ਬਦ ਸੁਣਾਵਣਾ ਰਾਓ ਰੰਕ ਨਿਵਾਵਣਾ। ਸਰਬ ਸ਼ੰਕ ਮਿਟਾਵਣਾ। ਇਕ ਅਟੰਕ ਆਪ ਰਹਾਵਣਾ। ਦਵਾਰ ਬੰਕ ਆਪ ਸੁਹਾਵਣਾ। ਸੋਹੰ ਡੰਕ ਜਗਤ ਵਜਾਵਣਾ। ਰਾਓ ਰੰਕ ਉਠਾਵਣਾ। ਏਕਾ ਅੰਕ ਆਪ ਅਖਵਾਵਣਾ। ਗੁਰਸਿਖ ਉਧਾਰੇ ਜਿਉਂ ਭਗਤ ਜਨਕ, ਬਲ ਉਧਾਰੇ ਜਿਉਂ ਧਾਰ ਰੂਪ ਬਾਵਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਫੇਰ ਅਖਵਾਵਣਾ। ਨਿਹਕਲੰਕ ਕਲ ਵਰਤਾ ਕੇ। ਆਪਣੇ ਭਾਣੇ ਸਰਬ ਚਲਾ ਕੇ। ਰਾਜੇ ਤਖ਼ਤੋਂ ਲਾਹ ਕੇ। ਅੰਞਾਣੇ ਨਿਮਾਣੇ ਸਰਨ ਲਗਾ ਕੇ। ਭਾਗ ਨਿਮਾਣੇ ਗਲੇ ਲਗਾ ਕੇ। ਵਡ ਵਡ ਮਹਾਂਰਾਣੇ ਖ਼ਾਕ ਰੁਲਾ ਕੇ। ਸ੍ਰਿਸ਼ਟ ਸਬਾਈ ਆਪਣੇ ਭਾਣੇੇ ਆਪ ਚਲਾ ਕੇ। ਸਾਚੀ ਜੋਤ ਧਰੇ ਭਗਵਾਨੇ, ਸੋਹੰ ਨਾਉਂ ਜਪਾ ਕੇ। ਗੁਰਸਿਖ ਵਿਰਲਾ ਰੰਗ ਸਾਚਾ ਮਾਣੇ, ਪ੍ਰਭ ਚਰਨੀਂ ਸੀਸ ਨਿਵਾ ਕੇ। ਬੇਮੁਖ ਭੁੰਨਾਏ ਜਿਉਂ ਭਠਿਆਲੇ ਦਾਣੇ, ਅਗਨ ਜੋਤ ਪ੍ਰਭ ਆਪ ਲਗਾ ਕੇ। ਆਪ ਭੁਲਾਏ ਵਡ ਵਡ ਸੁਘੜ ਸਿਆਣੇ, ਪ੍ਰਭ ਕਲਜੁਗ ਮਾਇਆ ਪਾ ਕੇ। ਗੁਰਸਿਖ ਸਾਚੇ ਬਾਲ ਅੰਞਾਣੇ, ਪ੍ਰਭ ਰੱਖੇ ਆਪਣੀ ਗੋਦ ਉਠਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਸੁਵਰਨ ਸਾਚੇ ਧਾਮ ਜਾਏ ਬਹਾ ਕੇ। ਸਾਚੇ ਧਾਮ ਗੁਰਸਿਖ ਵਸਾਇਆ। ਸਾਚੇ ਰਾਮ ਦਰ ਅੱਗੇ ਬਹਾਇਆ। ਪੂਰਨ ਕੀਆ ਕਾਮ ਲਹਿਣਾ ਦੇਣਾ ਸਚ ਚੁਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਰਬਾਨ ਆਪਣਾ ਆਪ ਬਹਾਇਆ। ਆਪੇ ਬਣਿਆਂ ਵਡ ਦਰਬਾਰੀ। ਸਿੰਘਾਸਣ ਬੈਠੇ ਜੋਤ ਨਿਰੰਕਾਰੀ। ਸਿੰਘ ਸਵਰਨ ਸੋਹੇ ਚਰਨ ਦਵਾਰੀ। ਸਿੰਘ ਪਾਲ ਸਿਰ ਛਤਰ ਝੁਲਾਰੀ। ਦੇਵੇ ਵਡਿਆਈ ਪ੍ਰਭ ਗਿਰਧਾਰੀ। ਸਚਖੰਡ ਖੇਲ ਨਿਆਰੀ। ਏਕਾ ਜੋਤ ਪ੍ਰਭ ਤੀਨ ਲੋਕ ਕਰੇ ਅਕਾਰੀ। ਇੰਦਲੋਕ ਸ਼ਿਵਲੋਕ ਬ੍ਰਹਮਲੋਕ ਹੋਏ ਜੈ ਜੈ ਜੈਕਾਰੀ। ਅੰਤਮ ਅੰਤ ਆ ਗਿਆ, ਬ੍ਰਹਮਾ ਛੱਡਿਆ ਸਚ ਘਰ ਬਾਹਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਮਿਲਾ ਲਿਆ, ਸਿੰਘ ਪਾਲ ਦੇਵੇ ਸੱਚੀ ਸਿਕਦਾਰੀ। ਪਾਲ ਸਿੰਘ ਪ੍ਰਭ ਮਾਣ ਦਵਾਇਆ। ਸਾਚੇ ਧਾਮ ਆਪ ਬਹਾਇਆ। ਪੂਰਨ ਕਾਮ ਆਪ ਕਰਾਇਆ। ਸਾਚਾ ਨਾਮ ਆਪ ਜਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬ੍ਰਹਮਾ ਬ੍ਰਹਮ ਸਰੂਪ ਜੋਤੀ ਜੋਤ ਮਿਲਾਇਆ। ਸਿੰਘ ਪਾਲ ਮਿਲੇ ਵਡਿਆਈ। ਸ੍ਰਿਸ਼ਟ ਸਬਾਈ ਹੱਥ ਫੜਾਈ। ਆਪੇ ਬਣੇ ਸਚ ਰਥਵਾਹੀ। ਪ੍ਰਭ ਕੀ ਮਹਿੰਮਾ ਅਕਥ ਕਥੀ ਨਾ ਜਾਈ। ਮਹਾਂਸਾਰਥੀ ਆਪ ਅਖਵਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਵਣ ਜਾਣੇ ਤੇਰੀ ਵਡਿਆਈ। ਪ੍ਰਭ ਵਡਿਆਈ ਕਿਆ ਕੋਈ ਜਾਣੇ। ਆਪਣਾ ਆਪ ਨਾ ਜੀਵ ਪਛਾਣੇ। ਗੁਰਮੁਖ ਸਾਚਾ ਸਚ ਰੰਗ ਮਾਣੇ। ਸਾਚੀ ਦਰਗਹਿ ਪ੍ਰਭ ਦੇਵੇ ਮਾਣੇ। ਜਿਥੇ ਵਸੇ ਆਪ ਭਗਵਾਨ ਨਾ ਰੋਏ ਨਾ ਹੱਸੇ ਸਦ ਇਕ ਰੰਗ ਸਮਾਣੇ। ਮਹਾਰਾਜ ਸ਼ੇਰ ਸਿੰਘ ਸਰਬ ਘਟਾਂ ਦੀ ਆਪੇ ਜਾਣੇ ਸਤਿਗੁਰ ਸਾਚਾ ਸਰਬ ਘਟਾਂ ਦੀ ਆਪੇ ਜਾਣ। ਗੁਰਮੁਖ ਸਾਚਾ ਲਏ ਪਛਾਣ। ਆਪੇ ਬਖ਼ਸ਼ੇ ਚਰਨ ਧਿਆਨ। ਆਤਮ ਜੋਤ ਜਗੇ ਮਹਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਦੇਵੇ ਨਾਮ ਦਾਨ। ਹਰਿ ਮੰਗਲ ਗਾਵਣਾ ਆਤਮ ਸੁਖ ਪਾਵਣਾ। ਸਾਚਾ ਸੁਖ ਗੁਰ ਆਪ ਉਪਜਾਵਣਾ। ਆਪ ਮਿਟਾਏ ਚਿੰਤਾ ਦੁੱਖ, ਸੋਹੰ ਸਾਚਾ ਨਾਮ ਜਪਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਮਾਰਗ ਆਪ ਲਗਾਵਣਾ। ਕਰਮ ਧਰਮ ਦੋਏ ਜਗਤ ਧਰਾਇਆ। ਗੁਰਮੁਖ ਜਨਮ ਮਾਤ ਦਵਾਇਆ। ਕਲਜੁਗ ਜੀਵ ਭਾਂਡੇ ਕੱਚ, ਵਿਚ ਕੁਕਰਮ ਆਪ ਫਸਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਬ੍ਰਹਮ ਸਦ ਵਿਚ ਸਮਾਇਆ। ਬ੍ਰਹਮ ਸਰੂਪ ਰੰਗ ਅਨੂਪ। ਵਡ ਵਡ ਭੂਪ ਏਕਾ ਜੋਤ ਜਗਾਈ ਮਹਿੰਮਾ ਜਗਤ ਅਨੂਪ। ਕਲ ਆਇਆ ਸਤਿ ਕਰਤਾਰ, ਜੋਤ ਅਧਾਰ, ਸ਼ਬਦ ਪਿਆਰ, ਭਗਤ ਉਧਾਰ, ਜਾਏ ਪੈਜ ਸਵਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਅਵਤਾਰ ਨਰਿਆ ਜੋਤ ਧਰਿਆ। ਪੂਰਨ ਆਸਾ ਵਰਿਆ ਭਗਤ ਜਨਾਂ ਸਦ ਹੋਏ ਦਾਸਾ, ਦਰ ਦਵਾਰੇ ਅੱਗੇ ਖੜਿਆ। ਮਾਨਸ ਜਨਮ ਕਰਾਏ ਰਾਸਾ, ਬੇਮੁਖ ਦਰ ਆਏ ਹਾਸਾ, ਮਾਨਸ ਜਨਮ ਵਿਚ ਕਲ ਹਾਰਿਆ। ਗੁਰਸਿਖ ਸਾਚੇ ਚਰਨ ਭਰਵਾਸਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮਨ ਤਨ ਤਨ ਮਨ ਆਪੇ ਹਰਿਆ ਕਰਿਆ। ਤਨ ਮਨ ਹਰਾ ਕਰਾਏ ਆਪ। ਸੋਹੰ ਧਨ ਦਵਾਏ ਆਪ। ਸਾਚਾ ਰਾਗ ਕੰਨ ਸੁਣਾਏ ਆਪ। ਆਤਮ ਜੀਵ ਜਾਏ ਮਨ, ਸਤਿ ਪੁਰਖਾਂ ਦੇਵੇ ਸਾਚਾ ਜਾਪ। ਆਤਮ ਧੀਰਜ ਦੇਵੇ ਬੰਨ੍ਹ, ਬੈਠਾ ਦਿਸੇ ਸਦ ਇਕਾਂਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਾਚੀ ਦੇਹੀ ਸਾਚਾ ਪਿੰਡ ਪਰਾਂਤ। ਪਿੰਡ ਪਰਾਂਤ ਵਸੇ ਜੀਆ। ਜੋਤ ਸਰੂਪੀ ਪ੍ਰਭ ਆਪ ਜਗਾਇਆ ਆਤਮ ਸਾਚਾ ਦੀਆ। ਪੂਰਬ ਲਹਿਣਾ ਆਪ ਚੁਕਾਏ ਜੋ ਪ੍ਰਭ ਸਾਚੇ ਬੀਆ। ਆਪ ਕਰਾਏ ਸਾਚਾ ਹੀਆ। ਜਗਤ ਰਖਾਏ ਨੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਆਪ ਆਪਣੇ ਜਿਹਾ ਕੀਆ। ਗੁਰਸਿਖ ਆਤਮ ਵੇਖ ਵਿਚਾਰ। ਏਕਾ ਦਿਸੇ ਰੰਗ ਕਰਤਾਰ। ਜੋਤ ਸਰੂਪੀ ਵਿਚ ਰਿਹਾ ਪਸਾਰ। ਏਕਾ ਰੰਗ ਸਾਚੀ ਧਾਰ। ਰੂਪ ਅਨੂਪ ਸਤਿ ਸਰੂਪ ਜੋਤ ਸਰੂਪੀ ਜਗਤ ਵਿਹਾਰ। ਸੋਹੰ ਪਠਾਇਆ ਸਾਚਾ ਦੂਤ, ਸ੍ਰਿਸ਼ਟ ਸਬਾਈ ਦੇਵੇ ਹੁਲਾਰ। ਏਕਾ ਕਤਾਇਆ ਸਾਚ ਸੂਤ, ਰਸਨਾ ਚਰਖਾ ਸ਼ਬਦ ਕਟਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੇਲ ਰਚਾਇਆ, ਕਲ ਆਪਣੀ ਕਿਰਪਾ ਧਾਰ। ਕਲਜੁਗ ਤੇਰਾ ਕਰਮ ਵਿਚਾਰ। ਅੰਤਮ ਅੰਤ ਆਈ ਹਾਰ। ਸਾਚਾ ਭੁੱਲਿਆ ਦਰ ਦਰਬਾਰ। ਝੂਠੇ ਤੋਲ ਤੁੱਲਿਆ, ਮੂਰਖ ਮੁਗਧ ਗਵਾਰ। ਅੰਮ੍ਰਿਤ ਆਤਮ ਕਲਜੁਗ ਜੀਆਂ ਡੁੱਲਿਆ, ਰਸਨਾ ਚਲਿਆ ਮਦਿਰਾ ਮਾਸ ਵਿਕਾਰ। ਜੋ ਜਨ ਆਏ ਪ੍ਰਭ ਦਰ ਭੁੱਲਿਆ, ਪ੍ਰਭ ਅਬਿਨਾਸ਼ੀ ਬਖ਼ਸ਼ਣਹਾਰ। ਗੁਰਮੁਖ ਸਾਚਾ ਵਿਚ ਮਾਤ ਨਾ ਰੁੱਲਿਆ, ਆਪਣੀ ਗੋਦ ਉਠਾਇਆ ਕਲੰਕਨਿਹ ਨਰਾਇਣ ਨਰ ਅਵਤਾਰ। ਪ੍ਰਭ ਸਾਚੇ ਦਾ ਦਰ ਖੁਲ੍ਹਿਆ, ਸੋਹੰ ਦੇਵੇ ਵਡ ਭੰਡਾਰ। ਸੋਹੰ ਸ਼ਬਦ ਵਡ ਅਨਮੁਲਿਆ, ਮੇਲ ਮਿਲਾਵੇ ਸਤਿ ਕਰਤਾਰ। ਬੇਮੁਖ ਖਪਾਏ ਉਡਾਏ ਪਹਿਲੇ ਬੁੱਲਿਆ, ਏਕਾ ਦੇਵੇ ਸ੍ਰਿਸ਼ਟ ਸਬਾਈ ਸ਼ਬਦ ਹੁਲਾਰ। ਆਪੇ ਪਾਣੀ ਪਾਵੇ ਚੁੱਲਿਆ, ਬੇਮੁਖ ਦਰ ਦਰ ਫਿਰਨ ਭਿਖਾਰ। ਗੁਰਸਿਖਾਂ ਦਰ ਸਾਚਾ ਮੱਲਿਆ, ਦੇਵਣਹਾਰ ਇਕ ਦਾਤਾਰ। ਜੋ ਜਨ ਸਾਚੇ ਸੰਗ ਰਲਿਆ, ਆਪ ਮਿਟਾਵੇ ਆਤਮ ਧੁੰਦੂਕਾਰ। ਬੇਮੁਖ ਕਲਜੁਗ ਜੀਵ ਅੰਤਕਾਲ ਕਲ ਰੁੱਲਿਆ, ਨਾ ਦੀਸੇ ਸਚ ਦਰਬਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਨਿਰੰਕਾਰ। ਜੋਤ ਨਿਰੰਕਾਰ ਕੀਆ ਅਕਾਰ। ਸ਼ਬਦ ਅਧਾਰ ਗੁਰਸਿਖ ਸੁਧਾਰ। ਆਤਮ ਤ੍ਰਿਖਾ ਆਪ ਨਿਵਾਰ। ਉਜਲ ਕਰਾਏ ਵਿਚ ਮੁਨ ਰਿਖ ਸਾਚਾ ਦੇਵੇ ਸ਼ਬਦ ਅਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਿਰਪਾ ਧਾਰ। ਕਿਰਪਾ ਧਾਰੀ ਪੈਜ ਸਵਾਰੀ। ਪ੍ਰਭ ਬਨਵਾਰੀ ਗਿਰਵਰ ਗਿਰਧਾਰੀ। ਕ੍ਰਿਸ਼ਨ ਮੁਰਾਰੀ ਕਵਲ ਨੈਣ ਮੁਕਟ ਬੈਣ ਸਾਚਾ ਛਤਰ ਸੀਸ ਝੁਲਾਰੀ। ਮੁਕੰਦ ਮਨੋਹਰ ਲਖਮੀ ਨਰਾਇਣ ਅਚੁੱਤ ਪਾਰਬ੍ਰਹਮ ਪਰਮੇਸ਼ਵਰ ਗੁਰਸਿਖ ਲਗਾਏ ਸਾਚੀ ਫੁਲਵਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪ ਬਣਾਈ ਮੌਤ ਲਾੜੀ। ਮੌਤ ਲਾੜੀ ਜਗਤ ਪਰਨਾਇਆ। ਵੇਲਾ ਅੰਤਮ ਕਲਜੁਗ ਆਇਆ। ਸਾਧਨ ਸੰਤਨ ਆਪ ਭੁਲਾਇਆ। ਬੇਅੰਤਨ ਬੇਅੰਤ ਆਪ ਅਖਵਾਇਆ। ਏਕਾ ਸਾਚਾ ਕੰਤ ਸ੍ਰਿਸ਼ਟ ਸਬਾਈ ਨਾਉਂ ਰਖਾਇਆ। ਪਾਵੇ ਸਾਰ ਜੀਵ ਜੰਤ, ਜੋਤ ਸਰੂਪੀ ਵਿਚ ਸਮਾਇਆ। ਜਿਸ ਬਣਾਈ ਗੁਰਸਿਖ ਤੇਰੀ ਬਣਤ, ਪ੍ਰਭ ਅਬਿਨਾਸ਼ੀ ਕਿਉਂ ਭੁਲਾਇਆ। ਪ੍ਰਭ ਦੀ ਮਹਿੰਮਾ ਬੜੀ ਅਗਣਤ, ਵੇਦ ਪੁਰਾਨਾਂ ਭੇਵ ਨਾ ਪਾਇਆ। ਏਕਾ ਏਕ ਆਦਿਨ ਅੰਤ, ਜੁਗੋ ਜੁਗ ਜਾਮਾ ਵਿਚ ਮਾਤ ਦੇ ਪਾਇਆ। ਆਪ ਸੰਘਾਰੇ ਵਡ ਵਡ ਦੇਵ ਦੰਤ, ਸਾਚਾ ਸ਼ਬਦ ਖੰਡਾ ਹੱਥ ਉਠਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਕਰਮ ਆਪ ਕਮਾਇਆ। ਭਿੰਨੀਏ ਰੈਣੇ ਗੁਰਸਿਖ ਤੇਰੇ ਸਾਚੇ ਭਾਈ ਤੂੰ ਸਾਚੀ ਭੈਣੇ। ਬੇਮੁਖ ਕਲ ਗੋਦ ਸਵਾਏ, ਗੁਰਸਿਖ ਦਵਾਏ ਸਾਚੇ ਲਹਿਣੇ। ਕਲਜੁਗ ਜੀਵ ਆਪ ਭੁਲਾਏ। ਅੰਧ ਅੰਧੇਰੀ ਰਾਤ ਗੁਰਸਿਖਾਂ ਵਖਾਏ ਆਪਣੇ ਨੈਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਸਾਚਾ ਰੱਖੇ ਨਾਤ, ਗੁਰਸਿਖ ਸਾਚੇ ਸਤਿਜੁਗ ਸਾਚੇ ਸੰਗ ਸਦਾ ਤੇਰੇ ਰਹਿਣੇ। ਗੁਰਸਿਖਾਂ ਦੀਆ ਸਾਚਾ ਸੰਗ। ਸਾਚਾ ਸੰਗ ਕਲਜੁਗ ਅੰਧੇਰੀ ਰਾਤ, ਪ੍ਰਭ ਦਰ ਮੰਗੇ ਸਾਚੀ ਮੰਗ। ਤੁਧ ਬਿਨ ਕੋਇ ਨਾ ਪੁੱਛੇ ਵਾਤ, ਕਲਜੁਗ ਜੀਆਂ ਮੇਰੀ ਕਾਇਆ ਕੀਨੀ ਨੰਗ। ਅੰਤਕਾਲ ਕਲ ਟੁੱਟਾ ਨਾਤ, ਝੂੱਠਾ ਛੱਡਿਆ ਜਗਤ ਸੰਗ। ਆਪੇ ਦੇ ਦਰ ਸਾਚੀ ਦਾਤ, ਸਾਚੇ ਲੇਖ ਲਿਖਾ ਵਿਚ ਮਾਤ, ਆਪੇ ਵੇਖੇ ਮਾਰ ਝਾਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦੇਵੇ ਸਾਚਾ ਸਾਥ। ਰੈਣ ਭਿੰਨੜੀ ਵਕ਼ਤ ਸੁਹਾਏ। ਸਤਿਜੁਗ ਸਾਚੇ ਮਾਣ ਦਵਾਏ। ਗੁਰਮੁਖ ਸਾਚੇ ਸੰਗ ਰਲਾਏ। ਅੰਗ ਅੰਗ ਪ੍ਰਭ ਆਪ ਸਮਾਏ। ਸਾਚਾ ਸੰਗ ਆਪ ਨਿਭਾਏ। ਮੰਗੀ ਮੰਗ ਨਾ ਬਿਰਥਾ ਜਾਏ। ਜਨ ਭਗਤਾਂ ਰੱੱਖੇ ਆਪਣੇ ਸੰਗ ਵਿਚ ਮਾਤ ਜਨਮ ਦਵਾਏ। ਦਿਵਸ ਰੈਣ ਰੈਣ ਦਿਵਸ ਏਕਾ ਲਿਵ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਸਤਿਜੁਗ ਸਾਚੇ ਸਾਚੀ ਕਾਰੇ ਲਾਏ। ਸਾਚੀ ਕਾਰ ਆਪ ਲਗਾਏ। ਸਾਚੀ ਤਾਰ ਸੋਹੰ ਇਕ ਰਖਾਏ। ਏਕਾ ਜੋਤ ਅਕਾਰ ਵਿਚ ਮਾਤ ਰਖਾਏ। ਸ੍ਰਿਸ਼ਟ ਸਬਾਈ ਹੋਏ ਜੈ ਜੈ ਜੈਕਾਰ, ਚਾਰ ਵਰਨ ਪ੍ਰਭ ਰਸਨਾ ਗਾਏ। ਭਗਤ ਵਛਲ ਰੱਛਕ ਆਪ ਗਿਰਧਾਰ, ਗੁਰਮੁਖ ਸਾਚੇ ਰੈਣ ਸਬਾਈ ਆਪਣੀ ਸੇਵਾ ਲਾਏ। ਆਪਣੀ ਕਿਰਪਾ ਧਾਰ, ਆਲਸ ਨਿੰਦਰਾ ਮਗਰੋਂ ਲਾਹੇ। ਖੋਲ੍ਹੇ ਸਚ ਦਵਾਰ, ਦੂਈ ਦਵੈਤ ਜਿੰਦਰਾ ਆਪ ਤੁੜਾਏ। ਏਕਾ ਜੋਤ ਕਰ ਅਕਾਰ, ਜੋਤ ਸਰੂਪੀ ਡਗਮਗਾਏ। ਏਕਾ ਦੀਪ ਹੋਏ ਉਜਿਆਰ, ਬਿਨ ਬਾਤੀ ਬਿਨ ਤੇਲ ਜਗਾਏ। ਸਾਚਾ ਸ਼ਬਦ ਸੱਚੀ ਧੁਨਕਾਰ, ਆਤਮ ਸੁੰਨ ਆਪ ਖੁਲ੍ਹਾਏ। ਖੁਲ੍ਹੇ ਸੁੰਨ ਆਤਮ ਤੁੱਟੇ ਮੁਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਸਵਛ ਸਰੂਪ ਦਰਸ ਦਿਖਾਏ। ਸਵਛ ਸਰੂਪ ਬਿਨ ਰੰਗ ਰੂਪ, ਜੋਤੀ ਜੋਤ ਸਰੂਪ ਗੁਰਸਿਖਾਂ ਦਿਸੇ ਪ੍ਰਭ ਸਾਚਾ ਸਤਿ ਸਰੂਪ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਬੰਧਾਏ ਏਕਾ ਸੋਹੰ ਸਾਚੇ ਸੂਤ। ਸੋਹੰ ਤਾਣਾ ਆਪ ਤਣਾਇਆ। ਰਾਜਾ ਰਾਣਾ ਵਿਚ ਫਸਾਇਆ। ਗਰੀਬ ਨਿਮਾਣਾ ਗਲੇ ਲਗਾਇਆ। ਸਾਚਾ ਬਾਣਾ ਨਿਹਕਲੰਕ ਮਾਤ ਧਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖੇ ਜਗਤ ਭੁਲਾਇਆ। ਆਪੇ ਹੋਏ ਸੂਤਰਧਾਰੀ। ਆਪੇ ਹੋਏ ਪੂਜ ਪੁਜਾਰੀ। ਆਪੇ ਹੋਏ ਦੂਜ ਨਿਵਾਰੀ। ਆਪੇ ਹੋਏ ਭੇਵ ਗੂਝ ਖੁਲ੍ਹਾਰੀ। ਆਪੇ ਹੋਏ ਗੁਰਸਿਖ ਸਾਚੇ ਪੂਜ ਪੁਜਾਰੀ। ਆਪੇ ਹੋਏ ਆਤਮ ਸੋਏ, ਕਾਇਆ ਕੀਤੀ ਚਾਰ ਦਿਵਾਰੀ। ਸਾਚੀ ਜੋਤ ਵਿਚ ਬਿਲੋਏ, ਬੇਮੁਖਾਂ ਆਤਮ ਹੋਈ ਅੰਧ ਅੰਧਿਆਰੀ। ਗੁਰਸਿਖ ਵਿਰਲਾ ਵੇਖੇ ਕੋਇ, ਜਿਸ ਜਨ ਪ੍ਰਭ ਕਿਰਪਾ ਧਾਰੀ। ਜਨਮ ਜਨਮ ਦੀ ਮੈਲ ਪ੍ਰਭ ਦਰ ਧੋਏ, ਸੋਹੰ ਸ਼ਬਦ ਰਸਨ ਉਚਾਰੀ। ਮਾਤਲੋਕ ਲੋਕ ਪਰਲੋਕ ਸਵਾਰੇ ਦੋਏ, ਨਿਹਕਲੰਕ ਨਰਾਇਣ ਨਰ ਅਵਤਾਰੀ। ਸਾਚੀ ਦਰਗਹਿ ਪੁੱਛੇ ਨਾ ਕੋਇ, ਬੇਮੁਖਾਂ ਧਰਮ ਰਾਏ ਕਰੇ ਖਵਾਰੀ। ਨਾ ਕੋਈ ਦੇਵੇ ਢੋਏ, ਮਦਿਰਾ ਮਾਸੀ ਫਿਰਨ ਭਿਖਾਰੀ। ਗੁਰਮੁਖ ਸਾਚੇ ਪੈਰ ਪਸਾਰੀ ਸੋਏ, ਪ੍ਰਭ ਸਾਚਾ ਖੜਾ ਦਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਨਿਰੰਜਣ ਸਤਿ ਜੋਤ ਨਿਰੰਕਾਰੀ। ਨਿਰੰਕਾਰੀ ਨਿਰੰਕਾਰ। ਆਵੇ ਜਾਵੇ ਵਿਚ ਸੰਸਾਰ। ਕਰੇ ਕਰਾਏ ਜੋ ਮਨ ਭਾਏ, ਸ੍ਰਿਸ਼ਟ ਸਬਾਈ ਕਰਮ ਵਿਚਾਰ। ਝੂਠੇ ਬੰਨ੍ਹਣ ਦਾਅਵੇ, ਨਾ ਕੋਈ ਚਲੇ ਮਨ ਕੇ ਭਾਰ। ਝੂਠੇ ਭੈਣ ਭਰਾਏ ਪਕੜ ਉਠਾਵਣ ਚਾਰ ਪਾਵੇ, ਭਾਂਡਾ ਭੰਨਣ ਅਧਵਿਚਕਾਰਾ। ਭਾਈਆ ਸੰਗ ਅੰਤਮ ਨਹਾਵੇ, ਬਾਂਹੋਂ ਪਕੜ ਦਰ ਕੀਤਾ ਬਾਹਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਅਵਰ ਨਾ ਕੋਈ ਪਾਵੇ ਸਾਰ। ਭੈਣ ਭਾਈ ਮਾਤ ਪਿਤ ਸਾਕ ਸੱਜਣ ਸੈਣਾ। ਸੰਗ ਨਾ ਚਲੇ ਕੋਈ, ਜਿਸ ਵੇਖੇ ਜੀਵ ਨੈਣਾਂ। ਏਕਾ ਭੁੱਲਿਆ ਪ੍ਰਭ ਰਘੁਰਾਈ, ਸਚ ਦਵਾਰੇ ਜਿਸ ਦੇ ਬਹਿਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਆਪ ਲਿਖਾਏ ਸਤਿ ਵਰਤਾਏ, ਲਿਖਿਆ ਲੇਖ ਨਾ ਕੋਇ ਮਿਟਾਏ, ਅਗਾਧ ਬੋਧ ਪ੍ਰਭ ਰਿਹਾ ਲਿਖਾਏ। ਗੁਰਸਿਖ ਕੋਈ ਭੁਲ ਨਾ ਜਾਏ। ਕਲਜੁਗ ਮਾਇਆ ਵਿਚ ਰੁਲ ਨਾ ਜਾਏ। ਕਲਜੁਗ ਅੰਤਮ ਅੰਤ ਪ੍ਰਭ ਦਰ ਮੰਗੇ ਫੱਲ, ਕੋਈ ਹੁੱਲ ਨਾ ਜਾਏ। ਆਪ ਬਣਾਏ ਸਾਚੇ ਸੰਤ, ਫੁੱਲ ਕਵਲ ਵਿਚ ਮਾਤ ਲਗਾਏ। ਆਪੇ ਹੋਏ ਸਹਾਈ ਅੰਤ, ਕੋਈ ਭੁਲ ਨਾ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਹਿੰਮਾ ਜਗਤ ਅਗਣਤ ਆਪਣੇ ਭਾਣੇ ਸਦ ਸਮਾਏ। ਭਾਣਾ ਭਗਵਾਨਿਆਂ ਗੁਰਸਿਖ ਜਾਨਿਆਂ ਬ੍ਰਹਮ ਪਛਾਨਿਆਂ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਸਤਿ ਕਰ ਮਾਨਿਆਂ। ਸਤਿ ਕਰ ਮੰਨਣਾ ਬੇੜਾ ਬੰਨ੍ਹਣਾ। ਆਤਮ ਰੰਗਣਾ ਮੂਲ ਨਾ ਸੰਗਣਾ। ਮਾਨਸ ਜਨਮ ਨਾ ਹੋਏ ਭੰਗਣਾ। ਸੋਹੰ ਸ਼ਬਦ ਪਵਾਏ ਆਤਮ ਕੰਗਣਾ। ਦੁਰਮਤ ਮੈਲ ਧਵਾਏ ਸਾਚੇ ਨਾਮ ਗੁਰਸਿਖ ਰੰਗਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਦਰਦ ਦੁਖ ਭੰਜਣਾ। ਦੁਖ ਭੰਜਣਹਾਰਾ ਪ੍ਰਭ ਗਿਰਧਾਰਾ। ਜਿਸ ਜਨ ਵਿਚਾਰਾ ਤਿਸ ਦਰ ਦਵਾਰਾ। ਹੋਏ ਸਹਾਰਾ ਭਵ ਸਾਗਰ ਤਾਰਾ। ਆਪ ਦਿਸਾਵੇ ਸਤਿਜੁਗ ਸਚ ਕਿਨਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬੰਨ੍ਹੇ ਸਾਚੀ ਧਾਰਾ। ਸਾਚੀ ਧਾਰ ਆਪ ਚਲਾਵੇ ਸੱਚੀ ਸਰਕਾਰ। ਆਪ ਅਖਵਾਏ ਸਚ ਵਿਚਾਰ। ਦਇਆ ਕਮਾਏ ਗੁਣ ਵਿਚਾਰ। ਆਪ ਰਖਾਏ ਜੋਤ ਅਧਾਰ। ਖੇਲ ਕਰਾਏ ਭਗਤ ਉਧਾਰ। ਆਪੇ ਹੋ ਜਾਏ ਵਕਤ ਵਿਚਾਰ। ਗੁਰਸਿਖ ਉਠਾਏ ਭਰਮ ਨਿਵਾਰ। ਦਰਸ ਦਿਖਾਏ ਨਾ ਹੋਏ ਖੁਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਾਰ। ਵਾਲੀ ਹਿੰਦ ਨਿਹਕਲੰਕ ਕਲ ਜਾਮਾ ਪਾਏ। ਵਡ ਵਡ ਮਰਗਿੰਦ, ਗੁਰਸਿਖ ਸਾਚੇ ਵਿਚ ਸਮਾਏ। ਆਪ ਉਠਾਏ ਸੁਰਪਤ ਰਾਜਾ ਇੰਦ, ਆਪਣੀ ਸਰਨ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਚ ਦਰਬਾਰ ਵਿਚ ਦਿੱਲੀ ਆਪ ਲਗਾਏ। ਦਿੱਲੀ ਜਾਵਣਾ ਕਰਮ ਕਮਾਵਣਾ। ਰਾਜਾ ਸੰਗਰੂਰ ਬਾਂਹੋਂ ਪਕੜ ਸੰਗ ਰਲਾਵਣਾ। ਆਤਮ ਹੰਕਾਰ ਸਰਬ ਮਿਟਾਵਣਾ। ਇਕ ਅਧਾਰ ਸ਼ਬਦ ਰਖਾਵਣਾ। ਵਿਚ ਸੰਸਾਰ ਆਪ ਚਲਾਏ ਆਪਣੀ ਭਾਵਨਾ। ਜੋਤ ਨਿਰੰਕਾਰ ਆਪਣੇ ਚਮਤਕਾਰ, ਏਕਾ ਏਕ ਵਾਰ ਦਿਖਾਵਣਾ। ਸ੍ਰਿਸ਼ਟ ਸਬਾਈ ਹੋਏ ਉਜਿਆਰ, ਲੱਖ ਚੁਰਾਸੀ ਆਪ ਜਗਾਵਣਾ। ਸੋਹੰ ਸ਼ਬਦ ਹੋਏ ਜੈ ਜੈ ਜੈਕਾਰ, ਤੀਨ ਲੋਕ ਪ੍ਰਭ ਇਕ ਰਹਾਵਣਾ। ਮਾਤ ਜੋਤ ਪਰਗਟਾਏ ਨਿਹਕਲੰਕ ਅਵਤਾਰ, ਜਮਨ ਕਿਨਾਰੇ ਚਰਨ ਟਿਕਾਵਣਾ। ਜਮਨ ਕਿਨਾਰੇ ਚਰਨ ਟਿਕਾਏ। ਸਰਬ ਹੰਕਾਰ ਆਪ ਮਿਟਾਏ। ਆਪਣੇ ਰੰਗ ਕਰਤਾਰੇ ਆਪੇ ਆਪ ਵਖਾਏ। ਹੰਕਾਰੀਆਂ ਦੁਸ਼ਟ ਦੁਰਾਚਾਰੀਆਂ ਝੂਠੇ ਮਹਿਲ ਮੁਨਾਰੇ ਸਾਚੀ ਜੋਤ ਆਪ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਦਿਸਾਏ ਆਪਣੀ ਸਰਨ ਰਖਾਏ। ਏਕਾ ਜੋਤ ਹੋਏ ਆਕਾਰਾ। ਵਿਚ ਮਾਤ ਹੋਏ ਉਜਿਆਰਾ। ਵਾਲੀ ਹਿੰਦ ਆਏ ਚਰਨ ਦਵਾਰਾ। ਦੇਵੇ ਦਰਸ ਕ੍ਰਿਸ਼ਨ ਮੁਰਾਰਾ। ਮਿਟਾਏ ਹਰਸ ਰਾਮ ਅਵਤਾਰਾ। ਨੇਤਰ ਪਰਸ ਦੀਸੇ ਨਿਹਕਲੰਕ ਨਰਾਇਣ ਨਰ ਅਵਤਾਰਾ। ਏਕਾ ਜੋਤ ਜਗੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਦਰ ਦਰਬਾਰਾ। ਸਚ ਦਰਬਾਰ ਕਰੇ ਕਰਤਾਰ। ਭਰਮ ਨਿਵਾਰ ਰਸਨ ਉਚਾਰ। ਆਪ ਚਲਾਵੇ ਸਾਚੀ ਧਾਰ। ਸਾਚਾ ਦੱਸੇ ਜਗਤ ਵਿਹਾਰ। ਸ੍ਰਿਸ਼ਟ ਸਬਾਈ ਹਿਰਦੇ ਜੋਤ ਸਰੂਪ ਆਪ ਕਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬਣੇ ਸ੍ਰਿਸ਼ਟ ਸਬਾਈ ਲੇਖ ਲਿਖਾਰ। ਸ੍ਰਿਸ਼ਟ ਸਬਾਈ ਲੇਖ ਲਿਖਾਰਾ। ਆਪ ਲਗਾਏ ਸਚ ਦਰਬਾਰਾ। ਆਪ ਗਵਾਏ ਸਰਬ ਹੰਕਾਰਾ। ਆਪ ਕਰਾਏ ਦਰ ਭਿਖਾਰਾ। ਆਪੇ ਆਪ ਹੋ ਜਾਏ ਦੇਵਣਹਾਰ ਦਾਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਕਰੇ ਮਾਤ ਨਿਆਰਾ। ਅਚਰਜ ਖੇਲ ਆਪ ਕਰਾਏ। ਗੁਰਸਿਖ ਵੇਖੇ ਪ੍ਰਭ ਸਾਚਾ ਆਪ ਵਖਾਏ। ਕੱਢੇ ਭਰਮ ਭੁਲੇਖੇ ਵਿਚ ਦਿੱਲੀ ਚਰਨ ਟਿਕਾਏ। ਬੇਮੁਖਾਂ ਲਿਖਾਏ ਮਿਟਾਏ ਰਹੇ ਕੁਕਰਮ ਕਮਾਏ। ਸ੍ਰਿਸ਼ਟ ਸਬਾਈ ਆਪੇ ਵੇਖੇ, ਨਾ ਕੋਈ ਸਕੇ ਛੁਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਾਰ ਆਪ ਭੁਗਤਾਏ। ਰੋਗ ਗਿਆ ਸੋਗ ਗਿਆ। ਦਰਸ ਅਮੋਘ ਭਇਆ। ਪ੍ਰਭ ਅਬਿਨਾਸ਼ੀ ਕੀਨੀ ਦਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਰੰਗ ਸਦਾ ਰਵ ਰਿਹਾ। ਦਇਆ ਧਾਰੀ ਜੋਤ ਨਿਰੰਕਾਰੀ। ਗੁਰਸਿਖਾਂ ਬਣਿਆ ਆਪ ਲਿਖਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਏ ਵਡ ਸਿਕਦਾਰੀ। ਸਚ ਸਿਕਦਾਰ ਆਪ ਅਖਵਾਏ। ਗੁਰਸਿਖ ਬੇੜਾ ਪਾਰ ਕਰਾਏ। ਦੁਤਰ ਤਾਰ ਸਚ ਘਰ ਬਾਹਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਆਪ ਦਿਖਾਏ। ਆਪਣੀ ਸਰਨਾਈ ਸਾਧ ਸੰਗਤ। ਗੁਰ ਸਰਨਾਈ ਸਾਧ ਸੰਗਤ। ਪ੍ਰਭ ਭਿਛਿਆ ਪਾਈ ਸਾਧ ਸੰਗਤ। ਪੂਰਨ ਇਛਿਆ ਆਪ ਪ੍ਰਭ ਕਰਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਪਛਾਣੇ ਸੇਵ ਕਮਾਈ। ਗੁਰਸਿਖ ਕਮਾਏ ਸਾਚੀ ਸੇਵਾ। ਪ੍ਰਭ ਫਲ ਲਗਾਏ ਆਤਮ ਸੋਹੰ ਸਾਚਾ ਮੇਵਾ। ਸੋਇਆ ਜੀਵ ਆਪ ਜਗਾਏ, ਭੇਵ ਚੁਕਾਏ ਦੋਅੰ ਦੋਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਘਰ ਲੈ ਆਇਆ ਸਾਚਾ ਢੋਆ। ਸੋਹੰ ਢੋਆ ਆਪੇ ਦੇਵੇ। ਸਾਚਾ ਬੀਜ ਆਤਮ ਬੋਵੇ। ਪਾਪਾਂ ਮੈਲ ਆਪੇ ਧੋਵੇ। ਸੋਹੰ ਧਾਗੇ ਵਿਚ ਪਰੋਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਦਿਸ ਨਾ ਆਵੇ, ਆਪਣਾ ਬੈਠੇ ਵਕ਼ਤ ਖੋਏ। ਬੇਮੁਖਾਂ ਨਾ ਪ੍ਰਭ ਸਾਚਾ ਦੀਸਿਆ ਪ੍ਰਭ ਜਗਦੀਸਿਆ। ਮਾਣ ਗਵਾਏ ਸੁਲਤਾਨ ਸ਼ਾਹ ਅਬਨੂਸਿਆ। ਮੇਟ ਮਿਟਾਏ ਈਸਾ ਮੂਸਿਆ। ਆਪਣੀ ਭੇਟ ਆਪ ਚੜ੍ਹਾਏ ਸੋਹੰ ਚੰਦਨ ਤਨ ਪਹਿਨਾਏ ਗੁਰਮੁਖਾਂ, ਬੇਮੁਖਾਂ ਕਾਲਾ ਸੂਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਖੇਲ ਵਰਤਾਏ, ਪਕੜ ਉਠਾਏ ਸ਼ਾਹ ਰੂਸਿਆ। ਉਠੇ ਲਸ਼ਕਰ ਰੂਸਾ ਭਾਰੀ। ਤੀਨਾਂ ਲੋਆਂ ਕਰੇ ਖਵਾਰੀ। ਦੇਵੇ ਮਾਣ ਆਪ ਗਿਰਧਾਰੀ। ਵਸੇ ਵਿਚ ਆਪ ਨਿਰੰਕਾਰੀ। ਕਲਜੁਗ ਜੀਵ ਨਾ ਪਾਇਣ ਸਾਰੀ। ਅਚਰਜ ਖੇਲ ਪ੍ਰਭ ਅਪਾਰੀ। ਸ੍ਰਿਸ਼ਟ ਸਬਾਈ ਕਰੇ ਖੁਆਰੀ। ਆਪੇ ਆਪ ਕਰੇ ਦੋ ਫਾੜੀ। ਕਲਜੁਗ ਜੀਵ ਆਤਮ ਹੰਕਾਰੀਆਂ ਆਪ ਹਿਲਾਏ ਪਕੜ ਦਾਹੜੀ। ਨਾ ਦਿਸੇ ਪਿੱਛਾ ਅਗਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪੇ ਖੇਲੇ ਬਣ ਵਡ ਖਿਲਾੜੀ। ਆਪੇ ਖੇਲ ਖਿਲਾਵੇ। ਸ੍ਰਿਸ਼ਟ ਸਬਾਈ ਏਕਾ ਏਕ ਧਕੇਲ ਲਗਾਵੇ। ਬੇੜਾ ਸ਼ੌਹ ਦਰਿਆ ਆਪੇ ਠੇਲ ਵਖਾਵੇ। ਥਾਉਂ ਥਾਈਂ ਬੈਠੇ ਪ੍ਰਭ ਸਾਚਾ ਪਕੜ ਉਠਾਵੇ। ਵਾਹੋ ਦਾਹੀ ਪਾਏ ਸ੍ਰਿਸ਼ਟ ਸਬਾਈ ਆਪੇ ਭੇੜ ਭਿੜਾਏ। ਰਾਜੇ ਰਾਣੇ ਭੱਜਣ ਰਾਹੀ, ਕੋਈ ਨੇੜ ਨਾ ਆਵੇ। ਏਕਾ ਭੁੱਲਿਆ ਸਾਚਾ ਮਾਹੀ, ਕਲਜੁਗ ਜੀਵ ਸੁੰਞੀ ਭੇੜ ਨਾ ਕੋਈ ਸੰਗ ਰਲਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖੇ ਖੇਲ, ਬੇਮੁਖਾਂ ਵਿਸ਼ਟਾ ਮੁਖ ਚੁਗਾਵੇ। ਵੇਖੇ ਖੇਲ ਬਣ ਖਿਲਾੜੀ। ਛੱਡੀ ਦੇਹ ਮਾਰੀ ਸ਼ਬਦ ਉਡਾਰੀ। ਜਗਤ ਬਣਾਇਆ ਸਾਚਾ ਨੇਂਹ, ਸੋਹੰ ਬਣਾਇਆ ਸਚ ਵਪਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਪਰਖੇ ਜੋਤ ਨਿਰੰਕਾਰੀ। ਗੁਰਸਿਖ ਉਠਾਇਆ ਲਾਇਆ ਅੰਗ। ਗੁਰਸਿਖ ਉਠਾਇਆ ਆਪ ਰਖਾਇਆ ਆਪਣੇ ਸੰਗ। ਗੁਰਸਿਖ ਉਠਾਇਆ ਆਪ ਕਸਾਇਆ ਸੋਹੰ ਸਾਚਾ ਤੰਗ। ਗੁਰਸਿਖ ਉਠਾਇਆ ਦਇਆ ਕਮਾਇਆ ਚਰਨ ਬਹਾਇਆ ਸੇਵਾ ਲਾਇਆ ਆਪਣੇ ਰੱਖੇ ਸਦਾ ਸੰਗ। ਅਚਰਜ ਖੇਲ ਆਪ ਕਰਾਏ, ਸ੍ਰਿਸ਼ਟ ਸਬਾਈ ਆਪ ਖਪਾਏ, ਛਿੜੇ ਛਿੜਾਏ ਨਾ ਕੋਈ ਮੋੜ ਮੁੜਾਏ, ਸ਼ਬਦ ਸਰੂਪੀ ਲਾਇਆ ਜੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਦਾ ਅੰਗ ਸੰਗ। ਸੰਗੀ ਸਾਥੀ ਪ੍ਰਭ ਰਘੁਨਾਥੀ ਤ੍ਰੈਲੋਕੀ ਨਾਥੀ ਗੁਰਸਿੱਖਾਂ ਬਣਿਆ ਸਾਚਾ ਸਾਥੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦੇਵੇ ਸਾਚਾ ਸਾਥ। ਸੋਹੰ ਚੜ੍ਹਾਏ ਸਾਚੇ ਰਾਥ। ਜਗਤ ਚਲਾਏ ਸਾਚੀ ਗਾਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦੇਵੇ ਸਾਚਾ ਸਾਥ। ਸੰਗ ਸਾਥਾ ਤ੍ਰੈਲੋਕੀ ਨਾਥਾ ਰਾਖੇ ਦੇ ਕਰ ਹਾਥਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪਰਗਟਾਈ ਸ੍ਰਿਸ਼ਟ ਸਬਾਈ ਹੋਈ ਭੁੱਖੀ ਨੰਗੀ। ਗੁਰਸਿਖ ਗੁਰ ਦਰ ਅੰਮ੍ਰਿਤ ਪੀਵਣਾ। ਸਦਾ ਜਗ ਜੀਵਣਾ ਗੁਰ ਦਰ ਥੀਵਣਾ। ਕਲਜੁਗ ਪਾਟਾ ਤਨ ਘਾਟਾ ਮਨ ਸੋਹੰ ਧਾਗੇ ਸੰਗ ਸੀਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਵਰਖੇ, ਗੁਰਸਿਖਾਂ ਰੱਜ ਰੱਜ ਪੀਵਣਾ। ਅੰਮ੍ਰਿਤ ਪਿਆਇਆ ਅਗਨ ਬੁਝਾਇਆ। ਗੁਰਸਿਖਾਂ ਮੁਖ ਸਗਨ ਲਗਾਇਆ। ਸਾਚਾ ਦੀਪਕ ਗਗਨ ਜਗਾਇਆ। ਏਕਾ ਜੋਤ ਮਗਨ ਰਖਾਇਆ। ਗੁਰਸਿਖ ਸਾਚਾ ਸਾਚੀ ਰੰਗਣ ਵਿਚ ਰੰਗਾਇਆ। ਸੋਹੰ ਕੰਗਣ ਪ੍ਰਭ ਸਾਚੇ ਹੱਥ ਪਹਿਨਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚਾ ਗੁਰਸਿਖਾਂ ਸੀਰ ਪਿਲਾਇਆ। ਗੁਰ ਦਰ ਆਓ ਅੰਮ੍ਰਿਤ ਮੁਖ ਚੁਆਓ। ਤ੍ਰਿਖਾ ਤ੍ਰਿਸ਼ਨਾ ਆਪ ਬੁਝਾਓ। ਕਾਹਨਾ ਕ੍ਰਿਸ਼ਨਾ ਦਰਸ਼ਨ ਦਰ ਪਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਸਦ ਰਸਨਾ ਗਾਓ। ਅੰਮ੍ਰਿਤ ਫੁਹਾਰਿਆ ਸਚ ਦਰਬਾਰਿਆ। ਪ੍ਰਭ ਅਬਿਨਾਸ਼ੀ ਆਪੇ ਆਪ ਵਰਤਾ ਰਿਹਾ। ਗੁਰਸਿਖਾਂ ਸੱਚੀ ਜੋਤ ਜਗਾ ਰਿਹਾ। ਉਜਲ ਕਰਾਏ ਮਾਤ ਕੁੱਖਾਂ, ਦੁਖ ਰੋਗ ਸਰਬ ਮਿਟਾ ਰਿਹਾ। ਆਤਮ ਘਰ ਸਾਚੀ ਸੁੱਖਾ, ਪ੍ਰਭ ਦੀਪਕ ਜੋਤ ਜਗਾ ਰਿਹਾ। ਜੋ ਜਨ ਆਏ ਪ੍ਰਭ ਦਰਸ਼ਨ ਭੁੱਖਾਂ, ਪਰਗਟ ਜੋਤ ਨਿਹਕਲੰਕ ਦਰਸ ਦਿਖਾ ਰਿਹਾ। ਜੋ ਜਨ ਆਏ ਹੋਏ ਬੇਮੁਖਾਂ, ਪ੍ਰਭ ਨਰਕ ਨਿਵਾਸ ਰਖਾ ਰਿਹਾ। ਖਾਲੀ ਹੱਥ ਜਾਏ ਜਿਉਂ ਸਿੰਮਲ ਰੁੱਖਾ, ਫਲ ਫੁੱਲ ਪ੍ਰਭ ਦੋਵੇਂ ਝੜ੍ਹਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਅੰਮ੍ਰਿਤ ਆਤਮ ਸਿੰਚ ਤਨ ਮਨ ਹਰਾ ਕਰਾ ਰਿਹਾ। ਤਨ ਮਨ ਹਰਿਆ ਪ੍ਰਭ ਪਾਇਆ ਭਾਗੀ ਭਰਿਆ। ਦੇਵੇ ਵਡਿਆਈ ਦਰ ਅੱਗੇ ਖੜਿਆ। ਹੋਏ ਸਹਾਏ ਨਿਹਕਲੰਕ ਜਿਸ ਤੇਰਾ ਪੱਲਾ ਫੜਿਆ। ਦੇਵੇ ਵਡਿਆਈ ਗੁਰਸਿਖ ਜਿਸ ਤੇਰਾ ਘਾੜਨ ਘੜਿਆ। ਗੁਰਸਿਖ ਬਣਾਏ ਭੈਣਾਂ ਭਾਈ, ਬੇਮੁਖ ਨਾ ਦਰ ਤੇ ਵੜਿਆ। ਗੁਰ ਸੰਗਤ ਭੁਲ ਨਾ ਜਾਈ, ਪ੍ਰਭ ਅਬਿਨਾਸ਼ੀ ਤੇਰੇ ਆਤਮ ਦਰ ਦਵਾਰ ਅੱਗੇ ਖੜਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਤੇਰੇ ਅੰਦਰ ਵੜਿਆ। ਦੇਵੇ ਸਾਚੀ ਮਤ, ਗੁਰਸਿਖ ਪੂਰਬ ਆਤਮ ਵਿਚਾਰ ਕਰ। ਸੋਹੰ ਦੇਵੇ ਸਾਚਾ ਯਤ, ਆਤਮ ਹੰਕਾਰ ਨਿਵਾਰ ਕਰ। ਏਕ ਰਖਾਏ ਆਪਣਾ ਤਤ, ਗੁਰਮੁਖ ਚਰਨ ਪਿਆਰ ਕਰ। ਸ਼ਬਦ ਸਰੂਪੀ ਦੇਵੇ ਸਾਚਾ ਸਤਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਿਰਪਾ ਧਾਰ ਕਰ। ਨਾਮ ਸਤਿ ਧਾਮ ਸਤਿ। ਰਾਮ ਸਤਿ ਨਾਮ ਸਤਿ। ਸ਼ਾਮ ਸਤਿ ਸੋਹੰ ਸ਼ਬਦ ਜਾਣ ਸਤਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਗੁਰਸਿਖਾਂ ਵਖਾਏ ਧਾਮ ਸਤਿ। ਗੁਰ ਸੰਗਤ ਧਰੇ ਧਿਆਨਾ। ਪ੍ਰਭ ਕਰੇ ਸਰਬ ਪਛਾਨਾ। ਰੋਗ ਸੋਗ ਪ੍ਰਭ ਮਿਟਾਨਾ। ਏਕਾ ਸੋਹੰ ਤੀਰ ਸ਼ਬਦ ਚਲਾਨਾ। ਕਿਰਪਾ ਕਰੇ ਆਪ ਭਗਵਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਏ ਵਡ ਬਲੀ ਬਲਵਾਨਾ। ਦੁਖੀਏ ਜੀਵ ਸਰਬ ਬਿਲਲਾਇਣ। ਦਰ ਦਰ ਘਰ ਘਰ ਸਰਬ ਕੁਰਲਾਇਣ। ਕਲਜੁਗ ਮਾਇਆ ਖਾਏ ਡਾਇਣ। ਨਾ ਕੋਈ ਦੀਸੇ ਭਾਈ ਭੈਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦੁਖ ਨਿਵਾਰੇ ਪਾਵੇ ਸਾਰੇ ਆਪ ਗਿਰਧਾਰੇ, ਜਨ ਆਏ ਦਰ ਦਵਾਰੇ ਦੁਖੜੇ ਭਾਰੇ ਪਾਰ ਉਤਾਰੇ, ਦੁਖ ਨਿਵਾਰੇ ਜੋ ਜਨ ਰਸਨਾ ਗਾਇਣ। ਦੁਖ ਨਿਵਾਰਿਆ ਕਾਜ ਸਵਾਰਿਆ। ਲਾਜ ਰਖਾ ਰਿਹਾ, ਚਰਨ ਲਗਾ ਰਿਹਾ। ਦਾਗ਼ ਮਿਟਾ ਰਿਹਾ ਸਾਚਾ ਕੰਤ ਸੁਹਾਗ ਵਖਾ ਰਿਹਾ। ਸੋਹੰ ਸਾਚਾ ਰਾਗ ਉਪਜਾ ਰਿਹਾ। ਸਾਧ ਸੰਗਤ ਸਾਚਾ ਮੇਲ, ਪਹਿਲੀ ਮਾਘ ਮਿਲਾ ਰਿਹਾ। ਸੋਹੰ ਸ਼ਬਦ ਸਾਚਾ ਦੂਤ ਦੌੜਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਗੁਰ ਸੰਗਤ ਮਾਣ ਦਵਾ ਰਿਹਾ। ਗੁਰ ਸੰਗਤ ਪ੍ਰਭ ਸੁਣੇ ਪੁਕਾਰਾ। ਦੁਖੀਆਂ ਦੁਖ ਆਪ ਨਿਵਾਰਾ। ਸੋਹੰ ਧਰਿਆ ਸਿਰ ਪਾਪਾਂ ਆਰਾ। ਆਪ ਕਰਾਏ ਚੀਰ ਦੋ ਫਾੜਾ। ਇਕ ਉਪਜਾਏ ਸੋਹੰ ਸਾਚੀ ਧਾਰਾ। ਸੁਣੇ ਸੁਣਾਏ ਸਚ ਧੁਨਕਾਰਾ। ਵਡ ਵਡ ਗੁਣੇ ਨਿਹਕਲੰਕ ਨਰਾਇਣ ਨਰ ਅਵਤਾਰਾ। ਪਹਿਲੀ ਮਾਘ ਗੁਰਮੁਖ ਸਾਚੇ ਪ੍ਰਭ ਦੇਵੇ ਸ਼ਬਦ ਹੁਲਾਰ। ਸੋਹੰ ਉਪਜਾਏ ਸਾਚੀ ਧੁੰਨ, ਆਤਮ ਮਿਟਾਏ ਧੁੰਦੂਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਤਰਾਏ ਗੁਰ ਸੰਗਤ ਆਈ ਦਵਾਰਾ। ਗੁਰ ਸੰਗਤ ਪ੍ਰਭ ਲਾਜ ਰਖਾਏ। ਸਾਜਨ ਸਾਜ ਕਾਜਨ ਕਾਜ ਪੂਰਨ ਕਾਜ ਕਰਾਏ। ਸੋਹੰ ਸਾਚਾ ਦਾਜ, ਗੁਰਸਿਖਾਂ ਪ੍ਰਭ ਆਪ ਦਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਈ ਸੰਗਤ ਚੜ੍ਹਾਈ ਰੰਗਤ ਹੋਈ ਮੰਗਤ, ਰੋਗ ਦੁਖ ਕੋਈ ਨੇੜ ਨਾ ਆਏ। ਆਪ ਮਿਟਾਏ ਬੀਰ ਬੇਤਾਲੇ। ਆਪ ਕੱਢਾਏ ਸਰਬ ਦਵਾਲੇ। ਗੁਰ ਦਰ ਹੋਇਣ ਸਰਬ ਬੇਹਾਲੇ। ਆਪ ਆਪਣਾ ਬਿਰਦ ਸਮਾਲੇ। ਗੁਰਸਿਖਾਂ ਸਦ ਵਸੇ ਨਾਲੇ। ਬੇਮੁਖਾਂ ਮੁਖ ਹੋਏ ਕਾਲੇ। ਮੌਤ ਕੁਠਾਲੇ ਆਪੇ ਗਾਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਆਪੇ ਪਾਲੇ ਜਿਉਂ ਮਾਤਾ ਬਾਲੇ। ਮਾਤਾ ਪੂਤ ਸੱਚਾ ਨਾਤਾ। ਸੋ ਜਾਣੇ ਜਿਸ ਪ੍ਰਭ ਪਛਾਤਾ। ਆਪ ਵਖਾਏ ਜਿਸ ਚਲਾਏ ਆਪਣੇ ਭਾਣੇ, ਆਪ ਰਖਾਏ ਚਰਨੀਂ ਨਾਤਾ। ਦਰਗਹਿ ਸਾਚੀ ਦੇਵੇ ਥਾਏਂ, ਆਪਣੀ ਕਿਰਪਾ ਆਪ ਕਰਾਏ, ਆਪੇ ਬਣੇ ਗੁਰਸਿਖ ਤੇਰਾ ਪਿਤ ਮਾਤਾ। ਵਿਚ ਜੋਤੀ ਜੋਤ ਮਿਲਾਵੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੁਰਖ ਬਿਧਾਤਾ। ਪੁਰਖ ਬਿਧਾਤਾ ਕਿਰਪਾ ਕਰ। ਗੁਰਸਿਖ ਲੈ ਜਾਏ ਸਾਚੇ ਘਰ। ਆਪ ਬਹਾਏ ਆਪਣੇ ਦਰ। ਜਿਥੇ ਰਹਾਏ ਏਕਾ ਹਰਿ। ਏਕਾ ਦਿਸੇ ਸਾਚਾ ਸਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਬਹਾਏ ਦਇਆ ਕਮਾਏ ਥਿਰ ਘਰ।