੧੩ ਮੱਘਰ ੨੦੧੦ ਬਿਕ੍ਰਮੀ ਹਰਿ ਸੰਗਤ ਦਾ ਇਕੱਠ ਕੀਤਾ ਗਿਆ ਸਚਖੰਡ ਨਿਵਾਸੀ ਮਨਜੀਤ ਸਿੰਘ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਸੱਚ ਕਿਲ੍ਹਾ ਧਰਮ ਕੋਟ ਉਸਾਰਿਆ। ਅੰਮ੍ਰਿਤ ਬੂੰਦ ਸਵਾਂਤੀ ਕਾਇਆ ਮਿਟੀ ਗਾਰਾ ਆਪ ਬਣਾ ਰਿਹਾ। ਕਰੇ ਖੇਲ ਹਰਿ ਬਹੁ ਭਾਂਤੀ, ਸਾਚੀ ਜੁਗਤ ਆਪ ਪ੍ਰਭ ਬਣਾ ਰਿਹਾ। ਕਲਜੁਗ ਅੰਧੇਰੀ ਰਾਤੀ, ਦੀਪਕ ਜੋਤੀ ਆਪ ਜਗਾ ਰਿਹਾ। ਗੁਰਸਿਖਾਂ ਪੁੱਛੇ ਵਾਤੀ, ਬਾਹੋਂ ਪਕੜ ਵਿਚ ਬਹਾ ਰਿਹਾ। ਹੋਏ ਸਹਾਈ ਵਿਚ ਲੋਕਮਾਤੀ, ਸੋਹੰ ਸ਼ਬਦ ਪਹਿਰੇਦਾਰ ਬਣਾ ਰਿਹਾ। ਆਪੇ ਖੋਲ੍ਹੇ ਆਤਮ ਤਾਕੀ, ਸਚ ਸਰੂਪੀ ਵਸਤੂ ਵਿਚ ਆਪ ਟਿਕਾ ਰਿਹਾ। ਕਲਜੁਗ ਜੀਵਾਂ ਕਾਇਆ ਚੋਲੀ ਪਾਟੀ, ਗੁਰਮੁਖਾਂ ਸਾਚਾ ਚੋਲਾ ਸ਼ਬਦ ਪਹਿਨਾ ਰਿਹਾ। ਅੱਗੇ ਦਿਸੇ ਔਖੀ ਘਾਟੀ, ਧਰਮ ਰਾਏ ਅੱਧਵਿਚਕਾਰ ਅਟਕਾ ਰਿਹਾ। ਸਾਚੀ ਵਸਤ ਨਾ ਕਿਸੇ ਹਾਟੀ, ਝੂਠੇ ਵਣਜ ਜਗਤ ਕਰਾ ਰਿਹਾ। ਏਕਾ ਰਸ ਗੁਰ ਚਰਨ ਚਾਟੀ, ਭਾਂਡਾ ਭਰਮ ਹਰਿ ਆਪ ਭੰਨਾ ਰਿਹਾ। ਸਾਚ ਲਾਹਾ ਪ੍ਰਭ ਦਰ ਖਾਟੀ, ਸ਼ਬਦ ਜਨੇਊ ਬਸਤਰ ਤਨ ਪਹਿਨਾ ਰਿਹਾ। ਝੂਠੀ ਖੇਲ ਜਗਤ ਜਿਉਂ ਬਾਜ਼ੀਗਰ ਨਾਟੀ, ਸਵਾਂਗੀ ਸਵਾਂਗ ਵਰਤਾ ਰਿਹਾ। ਨਾ ਕੋਈ ਸਹਾਏ ਤੀਰਥ ਤਾਟੀ, ਏਕਾ ਆਪਣੀ ਓਟ ਰਖਾ ਰਿਹਾ। ਆਪ ਚੜ੍ਹਾਏ ਔਖੀ ਘਾਟੀ, ਚਰਨ ਜੋੜ ਗੁਰ ਪਾਰ ਲੰਘਾ ਰਿਹਾ। ਦੇਵੇ ਜੋਤ ਵਿਚ ਲਲਾਟੀ, ਪਿਛਲਾ ਘਾਟਾ ਪੂਰ ਕਰਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸਾਚਾ ਮੇਲ ਮਿਲਾ ਰਿਹਾ। ਕਾਇਆ ਕੋਟ ਕੋਟ ਦਵਾਰੇ। ਏਕਾ ਸ਼ਬਦ ਏਕਾ ਜੋਤ ਵਜਾਏ ਸਚ ਨਗਾਰੇ। ਆਪੇ ਕੱਢੇ ਹਉਮੇ ਖੋਟ, ਆਪ ਉਤਾਰੇ ਪਾਪਾਂ ਭਾਰੇ। ਕਲਜੁਗ ਜੀਵ ਆਲ੍ਹਣਿਉਂ ਡਿਗੇ ਬੋਟ, ਕਵਣ ਪਾਵੇ ਸਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਬਣਾਏ ਮਾਤ ਆਪਣੇ ਸਚ ਦੁਲਾਰੇ। ਕਾਇਆ ਕੋਟ ਗੜ੍ਹ ਹੰਕਾਰ ਦਾ। ਗੁਰਮੁਖ ਵਿਰਲਾ ਜਾਣੇ ਰੰਗ ਕਰਤਾਰ ਦਾ। ਸੋ ਜਨ ਜਾਣੇ ਜਿਸ ਮਾਰੇ ਪ੍ਰੇਮ ਸ਼ਬਦ ਬਾਣ ਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਆਪੇ ਸਭ ਕਿਛ ਜਾਣਦਾ। ਸਾਚਾ ਰਾਹ ਸੱਚੇ ਦਰਬਾਰ ਦਾ। ਸਾਚਾ ਥਾਂ ਸੱਚੀ ਸਰਕਾਰ ਦਾ। ਓਥੇ ਕੋਈ ਪਹੁੰਚੇ ਨਾ, ਜੋ ਕੋਈ ਮਾਤ ਭੇਖ ਧਾਰ ਦਾ। ਗੁਰਮੁਖਾਂ ਪਕੜੇ ਬਾਂਹ, ਭੁੱਖਿਆਂ ਨੰਗਿਆਂ ਪਾਰ ਉਤਾਰਦਾ। ਆਪੇ ਰੱਖੇ ਆਪਣੀ ਛਾਂ, ਕਲਜੁਗ ਅਗਨ ਵਿਚ ਨਾ ਸਾੜਦਾ। ਆਪਣੀ ਗੋਦ ਉਠਾਏ ਜਿਉਂ ਬਾਲਕ ਮਾਂ, ਅੰਮ੍ਰਿਤ ਦੇਵੇ ਪਿਆਰ ਦਾ। ਸਾਚੀ ਦਰਗਹਿ ਲਿਖਾਵੇ ਸਾਚਾ ਨਾਂ, ਗੇੜ ਚੁਕਾਏ ਆਵਣ ਜਾਣ ਦਾ। ਨਾ ਹਾਂ ਨਾ ਨਾਂਹ ਆਪਣਾ ਰੰਗ ਹਰਿ ਆਪੇ ਹੀ ਜਾਣਦਾ। ਕਲਜੁਗ ਜੀਵ ਜਿਉਂ ਸੁੰਞੇ ਘਰ ਕਾਂ, ਗੁਰਸਿਖ ਸਾਚਾ ਪ੍ਰਭ ਚਰਨ ਰੰਗ ਮਾਣਦਾ। ਹਰਿ ਦੇਵੇ ਨਿਥਾਵਿਆਂ ਥਾਂ, ਵਾਲੀ ਹੋਵੇ ਦੋ ਜਹਾਨ ਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਪ ਪਛਾਣਦਾ। ਭੇਖ ਧਾਰੇ ਭਰਮ ਕਲ ਭੁੱਲੇ। ਦਰਗਹਿ ਸਾਚੀ ਨਾ ਕੋਈ ਮੁਲੇ। ਝੂਠੇ ਤੋਲ ਐਵੇਂ ਤੁਲੇ। ਚਿੱਟੇ ਬਾਣੇ ਅੰਧੇ ਕਾਣੇ ਨਾ ਫਲੇ ਨਾ ਫੁੱਲੇ। ਸਾਚਾ ਨਾਮ ਨਾ ਮਿਲਿਆ ਵੰਞ ਮੁਹਾਣੇ, ਪਾਣੀ ਪਿਆ ਕਾਇਆ ਚੁੱਲ੍ਹੇ । ਨਾ ਸੁਘੜ ਨਾ ਸਿਆਣੇ, ਪ੍ਰਭ ਅਬਿਨਾਸ਼ੀ ਸਾਚਾ ਭੁੱਲੇ। ਗੁਰਸਿਖ ਸਾਚੇ ਬਾਲ ਅੰਞਾਣੇ, ਅੰਮ੍ਰਿਤ ਆਤਮ ਕਦੇ ਨਾ ਡੁੱਲ੍ਹੇ। ਪੀ ਨਾ ਸੱਕਣ ਰਾਜੇ ਰਾਣੇ, ਜਨ ਭਗਤਾਂ ਦਵਾਰੇ ਸਦਾ ਖੁਲ੍ਹੇ। ਆਪਣੇ ਰੰਗ ਹਰਿ ਆਪੇ ਜਾਣੇ, ਦੇਵੇ ਸਾਚਾ ਨਾਉਂ, ਗੁਰਮੁਖਾਂ ਲਾਲ ਅਨਮੁਲੇ। ਸਾਧ ਸੰਗਤ ਮਨ ਚੜ੍ਹਾਏ ਚਾਓ, ਭਾਗ ਲਗਾਏ ਸਾਚੀ ਕੁੱਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਆਦਿ ਅੰਤ ਸਦਾ ਅਤੋਲ ਅਤੁੱਲੇ। ਭੇਖ ਧਾਰਿਆ ਮਨ ਹੰਕਾਰਿਆ। ਨਾ ਹਰਿ ਵਿਚਾਰਿਆ, ਜਿਸ ਪਾਰ ਪਸਾਰਿਆ। ਨਾ ਮਿਲਿਆ ਸਾਚਾ ਦਰ, ਨਾ ਗੁਰ ਚਰਨ ਨਿਮਸਕਾਰਿਆ। ਆਪਣਾ ਕੀਆ ਲੈਣ ਭਰ, ਵਕਤ ਚੁਕਾਏ ਵਾਰੋ ਵਾਰਿਆ। ਆਪੇ ਕਰੇ ਚੀਰ ਦੋ ਫਾੜ, ਆਰਾ ਸੀਸ ਧਰਾ ਰਿਹਾ। ਨਾ ਦੇਵੇ ਕਿਸੇ ਸਹਾਰਾ, ਆਏ ਵਕਤ ਮੁਖ ਛੁਪਾ ਰਿਹਾ। ਪ੍ਰਭ ਅਬਿਨਾਸ਼ੀ ਹੱਥ ਫੜਾਏ ਕਟਾਰਾ, ਏਕਾ ਏਕ ਸਰਬ ਕਰਾ ਰਿਹਾ। ਕਿਸੇ ਕੋਈ ਨਾ ਚਲੇ ਚਾਰਾ, ਅੰਤਮ ਅੰਤ ਪੰਧ ਮੁਕਾ ਰਿਹਾ। ਭਾਣਾ ਮੰਨਣਾ ਦਿਸੇ ਭਾਰਾ, ਬੇਮੁਖ ਆਪਣੇ ਹੱਥ ਵਢਾ ਰਿਹਾ। ਆਪ ਕਟਾਏ ਸ਼ਬਦ ਸਰੂਪੀ ਜਿਉਂ ਸਾਬਣ ਤਾਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਜਗਤ ਵਰਤਾ ਰਿਹਾ। ਹਰਿ ਸ਼ਬਦ ਸਚ ਸੰਯੋਗ। ਹਰਿ ਸ਼ਬਦ ਸਾਚਾ ਰਸ ਭੋਗ। ਹਰਿ ਸ਼ਬਦ ਜਨ ਭਗਤਾਂ ਚੁਗਾਏ ਆਤਮ ਸਾਚੀ ਚੋਗ। ਹਰਿ ਸ਼ਬਦ ਕੱਟੇ ਹਉਮੇ ਰੋਗ। ਦੁਰਮਤ ਮੈਲ ਪਾਪਾਂ ਧੋਗ। ਹਰਿ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸੋਹੰ ਸਾਚਾ ਯੋਗ। ਹਰਿ ਸ਼ਬਦ ਸਾਚਾ ਨਿਸ਼ਾਨ ਹੈ। ਹਰਿ ਸ਼ਬਦ ਏਕਾ ਮਾਣ ਏਕਾ ਤਾਣ ਬਲੀ ਬਲਵਾਨ ਹੈ। ਹਰਿ ਸ਼ਬਦ ਵਡ ਸ਼ਾਹੋ ਦਾਤਾ ਵਡ ਸੁਲਤਾਨ ਹੈ। ਹਰਿ ਸ਼ਬਦ ਵੱਡਾ ਰਾਜਾ ਰਾਜਾਨ ਹੈ। ਹਰਿ ਸ਼ਬਦ ਏਕਾ ਦੇਵੇ ਜਨ ਭਗਤਾਂ ਬ੍ਰਹਮ ਗਿਆਨ ਹੈ। ਹਰਿ ਸ਼ਬਦ ਸੁਰਤ ਸ਼ਬਦ ਮੇਲ ਮਿਲਾਨ ਹੈ। ਹਰਿ ਸ਼ਬਦ ਦਸਵਾਂ ਦਰ ਕਰ ਕਿਰਪਾ ਆਪ ਖੁਲ੍ਹਾਣ ਹੈ। ਹਰਿ ਸ਼ਬਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰੇ ਆਤਮ ਵਸੇ ਸਚ ਅਸਥਾਨ ਹੈ। ਹਰਿ ਰੰਗ ਹਰਿ ਸ਼ਬਦ ਜਾਣ। ਹਰਿ ਸ਼ਬਦ ਮਿਲਾਏ ਮੇਲ ਹਰਿ ਭਗਵਾਨ। ਹਰਿ ਸ਼ਬਦ ਮੂਰਖ ਮੁਗਧ ਕਰਾਏ ਚਤੁਰ ਸੁਜਾਨ। ਹਰਿ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਪ੍ਰਗਟ ਜੋਤ ਵਾਲੀ ਦੋ ਜਹਾਨ ਹੈ। ਹਰਿ ਸ਼ਬਦ ਹਰਿ ਕਾ ਰੂਪ ਹੈ। ਹਰਿ ਸ਼ਬਦ ਆਦਿ ਅੰਤ ਜੁਗਾਂ ਜੁਗੰਤ ਸਤਿ ਸਰੂਪ ਹੈ। ਹਰਿ ਸ਼ਬਦ ਮਹਿੰਮਾ ਜਗਤ ਅਨੂਪ ਹੈ। ਹਰਿ ਸ਼ਬਦ ਗੁਰਮੁਖ ਵਿਰਲਾ ਜਾਣੇ ਨਾ ਕਿਸੇ ਦਿਸੇ ਕੋਈ ਰੰਗ ਰੂਪ ਹੈ। ਹਰਿ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਏਕਾ ਵੱਡਾ ਭੂਪ ਹੈ। ਹਰਿ ਸ਼ਬਦ ਗੁਰਮੁਖ ਜਾਨਣਾ। ਹੋਏ ਮੇਲ ਭਗਤ ਭਗਵਾਨਣਾ। ਮਿਟੇ ਅੰਧੇਰ ਹੋਏ ਚਾਨਣਾ। ਮਿਟੇ ਹੇਰ ਫੇਰ, ਏਕਾ ਦੇਵੇ ਨਾਮ ਨਿਧਾਨਣਾ। ਨਾ ਲਾਏ ਕੋਈ ਦੇਰ ਜਿਸ ਕਿਰਪਾ ਕਰੇ ਵਿਸ਼ਨੂੰ ਭਗਵਾਨਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸਾਚਾ ਸ਼ਬਦ ਸਤਿਜੁਗ ਝੁੱਲੇ ਸਚ ਨਿਸ਼ਾਨਣਾ। ਹਰਿ ਸ਼ਬਦ ਹਰਿ ਕਾ ਭੇਖ ਹੈ। ਹਰਿ ਸ਼ਬਦ ਹਰਿ ਹਰਿ ਵੇਖ ਹੈ। ਹਰਿ ਸ਼ਬਦ ਪ੍ਰਭ ਲਾਏ ਆਤਮ ਸਾਚੀ ਮੇਖ ਹੈ। ਹਰਿ ਸ਼ਬਦ ਕਲਜੁਗ ਜੀਆਂ ਕੱਢੇ ਭਰਮ ਭੁਲੇਖ ਹੈ। ਹਰਿ ਸ਼ਬਦ ਗੁਰਸਿਖ ਸਾਚੇ ਦਰ ਸਾਚੇ ਨੇਤਰ ਲੈਣਾ ਪੇਖ ਹੈ। ਹਰਿ ਸ਼ਬਦ ਜਨ ਭਗਤਾਂ ਦੇਵੇ ਜਿਨ੍ਹਾਂ ਲਿਖਾਏ ਧੁਰੋਂ ਸਾਚੇ ਲੇਖ ਹੈ। ਹਰਿ ਸ਼ਬਦ ਨਾ ਬੇਮੁਖ ਜਾਣੇ, ਕਲਜੁਗ ਰਹੇ ਵੇਖਾ ਵੇਖ ਹੈ। ਹਰਿ ਸ਼ਬਦ ਹਰਿ ਰਸਨ ਵਖਾਣੇ, ਨਾ ਕੋਈ ਜਾਣੇ ਔਲੀਆ ਪੀਰ ਸ਼ੇਖ਼ ਹੈ। ਹਰਿ ਸ਼ਬਦ ਗੁਰਮੁਖ ਤੇਰੇ ਆਤਮ ਬੱਧੇ ਗਾਨੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਵਿਚੋਂ ਵੇਖ ਹੈ। ਹਰਿ ਸ਼ਬਦ ਜਗਤ ਨਿਆਰੜਾ। ਮਿਲਾਏ ਮੇਲ ਯਾਰ ਪਿਆਰੜਾ। ਦੱਸੇ ਰਾਹ ਜਗਤ ਨਿਆਰੜਾ। ਬੇਮੁੱਖ ਹੱਸ ਨਾ ਪਾਵੇ ਸਾਰੜਾ। ਗੁਰਸਿਖਾਂ ਹਰਿ ਹਿਰਦੇ ਵਸੇ, ਦੇਵੇ ਦਰਸ ਨਿਆਰੜਾ। ਕਰੇ ਪ੍ਰਕਾਸ਼ ਕੋਟ ਰਵ ਸੱਸੇ, ਮਿਟਾਏ ਅੰਧ ਅੰਧਿਆਰੜਾ। ਬੇਮੁਖਾਂ ਆਤਮ ਅੰਧੇਰ ਜਿਉਂ ਚੰਦ ਮੱਸੇ, ਨਾ ਦਿਸੇ ਸੱਜਣ ਮੀਤ ਪਿਆਰੜਾ। ਸਾਚਾ ਸ਼ਬਦ ਤੀਰ ਪ੍ਰਭ ਸਾਚਾ ਕੱਸੇ, ਸ੍ਰਿਸ਼ਟ ਸਬਾਈ ਪਾਰ ਕਰਾਰੜਾ। ਜੋਤ ਸਰੂਪੀ ਰਾਹ ਸਾਚਾ ਦੱਸੇ, ਨਿਹਕਲੰਕ ਲੈ ਅਵਤਾਰੜਾ। ਬੇਮੁੱਖ ਕਲਜੁਗ ਜੀਵ ਪੈਰ ਹੇਠਾਂ ਝੱਸੇ, ਨਾ ਕੋਈ ਪਾਵੇ ਸਾਰੜਾ। ਮੌਤ ਨਾਗਨੀ ਏਕਾ ਡੱਸੇ, ਨਾ ਕੋਈ ਬਣੇ ਕਿਸੇ ਸਹਾਰੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੀ ਸਾਰੜਾ। ਹਰਿ ਸ਼ਬਦ ਸਚ ਧਨ ਮਾਲ। ਹਰਿ ਸ਼ਬਦ ਗੁਰਮੁਖ ਸਾਚੇ ਰੱਖ ਸੰਭਾਲ। ਅੰਤਮ ਅੰਤ ਤੇਰੇ ਨਿਭੇ ਨਾਲ। ਕਲਜੁਗ ਜੀਵ ਹੋਏ ਕੰਗਾਲ। ਝੂਠਾ ਲੱਗਾ ਜਗਤ ਜ਼ੰਜਾਲ। ਮਾਇਆਧਾਰੀ ਹੋਏ ਖੁਆਰੀ, ਨਾ ਕੋਈ ਪਾਵੇ ਸਾਰੀ, ਕਲਜੁਗ ਅੰਤਮ ਤੁੱਟਾ ਡਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪ ਦਲਾਏ ਜਿਉਂ ਦੋ ਫਾੜੀ ਦਾਲ। ਹਰਿ ਸ਼ਬਦ ਗਹਿਰ ਗੰਭੀਰ। ਹਰਿ ਸ਼ਬਦ ਆਤਮ ਵੱਜੇ ਸਾਚਾ ਤੀਰ। ਹਰਿ ਸ਼ਬਦ ਆਤਮ ਝਿਰਨਾਂ ਦੇ ਝਿਰਾਏ, ਅੰਮ੍ਰਿਤ ਪਿਆਏ ਸਾਚਾ ਸੀਰ। ਹਰਿ ਸ਼ਬਦ ਹਰਿਜਨ ਜਾਣੇ, ਜਿਨ ਦੇਵੇ ਆਤਮ ਧੀਰ। ਹਰਿ ਸ਼ਬਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਪਿਲਾਏ ਵਿਚ ਮਾਤ ਸਾਚਾ ਸੀਰ। ਹਰਿ ਸ਼ਬਦ ਜਗਤ ਵਡਿਆਈ। ਪਤਿਪਰਮੇਸ਼ਵਰ ਦਇਆ ਕਮਾਈ। ਹਰਿ ਸ਼ਬਦ ਦੇਵੇ ਦਾਤ ਆਪ ਰਘੁਰਾਈ। ਵਡ ਕਰਾਮਾਤ ਭੁੱਲ ਨਾ ਜਾਈ। ਸਾਚਾ ਨਾਤ ਗੁਰ ਚਰਨ ਜੁੜਾਈ। ਅੰਤਮ ਮਿਟੇ ਅੰਧੇਰੀ ਰਾਤ, ਦੀਪਕ ਜੋਤੀ ਦੇ ਜਗਾਈ। ਗੁਰਮੁਖ ਸਾਚੇ ਵੇਖ ਮਾਰ ਝਾਤ, ਆਤਮ ਬੈਠਾ ਡੇਰਾ ਲਾਈ। ਨਾ ਦਿਵਸ ਨਾ ਹੋਵੇ ਰਾਤ, ਏਕਾ ਰੰਗ ਡਗਮਗਾਈ। ਬੈਠਾ ਰਹੇ ਸਦ ਇਕਾਂਤ। ਗੁਰਮੁਖ ਸਾਚੇ ਦੇ ਸਮਝਾਈ। ਅੰਮ੍ਰਿਤ ਦੇਵੇ ਬੂੰਦ ਸਵਾਂਤ, ਕਵਲ ਨਾਭ ਆਪ ਉਲਟਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦੇਵੇ ਨਾਮ ਵਡਿਆਈ। ਹਰਿ ਸ਼ਬਦ ਸਤਿ ਸੰਤੋਖ। ਹਰਿ ਸ਼ਬਦ ਕੱਟੇ ਕਾਇਆ ਦੋਖ। ਹਰਿ ਸ਼ਬਦ ਉਜਲ ਕਰਾਏ ਜਗਤ ਮੁਖ। ਹਰਿ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਫਲ ਕਰਾਏ ਮਾਤ ਕੁੱਖ। ਹਰਿ ਸ਼ਬਦ ਹਰਿ ਕੀ ਬਣਤ। ਗੁਰਮੁਖ ਵਿਰਲਾ ਜਾਣੇ ਸੰਤ। ਕਲਜੁਗ ਜੀਆਂ ਮਾਇਆ ਪਾਏ ਬੇਅੰਤ। ਆਪੇ ਜਾਣੇ ਜਾਣ ਪਛਾਣੇ ਗੁਰਮੁਖ ਜਗਾਏ ਹਰਿ ਹਰਿ ਹਰਿ ਭਗਵੰਤ। ਦਰ ਘਰ ਸਾਚੇ ਆਪ ਦਿਖਾਏ, ਮੇਲ ਮਿਲਾਵਾ ਸਾਚੇ ਕੰਤ। ਬੇਮੁਖ ਬੰਨ੍ਹਣ ਝੂਠੇ ਦਾਅਵੇ, ਲੱਖ ਚੁਰਾਸੀ ਵਿਚ ਭਵੰਤ। ਅਠਸਠ ਤੀਰਥ ਝੂਠੇ ਨਹਾਵੇ, ਨਾ ਕੋਈ ਛੁਡਾਵੇ ਅੰਤ। ਗੁਰਸਿਖ ਸਾਚਾ ਗੁਰ ਚਰਨ ਧੂੜੀ ਮਸਤਕ ਲਾਵੇ, ਦੇਵੇ ਵਡਿਆਈ ਵਿਚ ਜੀਵ ਜੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਰਾਇਣ ਨਰ ਜਨ ਭਗਤਾਂ ਹੋਏ ਸਹਾਈ ਆਦਿ ਅੰਤ। ਹਰਿ ਸ਼ਬਦ ਹਰਿ ਭੰਡਾਰਿਆ। ਹਰਿ ਸ਼ਬਦ ਹਰਿ ਵਰਤਾਰਿਆ। ਹਰਿ ਸ਼ਬਦ ਹਰਿ ਦੇਵੇ ਵਿਚ ਸੰਸਾਰਿਆ। ਹਰਿ ਸ਼ਬਦ ਆਪ ਚਲਾਏ ਜੁਗੋ ਜੁਗ ਅਪਰ ਅਪਾਰਿਆ। ਹਰਿ ਸ਼ਬਦ ਹਰਿ ਸੁਣਾਏ, ਸੋਹੰ ਡੰਕ ਸਚ ਵਜਾ ਰਿਹਾ। ਹਰਿ ਸ਼ਬਦ ਹਰਿ ਰਸਨਾ ਗਾਏ ਕਲਜੁਗ ਝੇੜਾ ਆਪ ਚੁਕਾ ਰਿਹਾ। ਹਰਿ ਸ਼ਬਦ ਮੈਲ ਪਾਪਾਂ ਧੋਏ, ਆਤਮ ਤੀਰਥ ਸਚ ਇਸ਼ਨਾਨ ਕਰਾ ਰਿਹਾ। ਹਰਿ ਸ਼ਬਦ ਹਰਿ ਸਾਚਾ ਬੋਏ, ਅੰਮ੍ਰਿਤ ਫੱਲ ਇਕ ਲਗਾ ਰਿਹਾ। ਹਰਿ ਸ਼ਬਦ ਗੁਰਸਿਖ ਵਿਰਲਾ ਜਾਣੇ ਕੋਇ, ਜਿਸ ਬਜ਼ਰ ਕਪਾਟੀ ਚੀਰ ਵਖਾ ਰਿਹਾ। ਹਰਿ ਸ਼ਬਦ ਰਸਨਾ ਲਏ ਪਰੋਏ, ਦਸਵਾਂ ਦਰ ਆਪ ਖੁਲ੍ਹਾ ਰਿਹਾ। ਹਰਿ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਪਕ ਜੋਤੀ ਆਪ ਜਗਾ ਰਿਹਾ। ਹਰਿ ਸ਼ਬਦ ਸਾਚਾ ਰਾਗ। ਹਰਿ ਸ਼ਬਦ ਰਸਨਾ ਜਪ, ਧੋਣਾਂ ਪਾਪਾਂ ਝੂਠਾ ਦਾਗ। ਹਰਿ ਸ਼ਬਦ ਗੁਰਮੁਖ ਪਛਾਣੇ, ਬੁਝਾਏ ਆਤਮ ਤ੍ਰਿਸ਼ਨਾ ਆਗ। ਹਰਿ ਸ਼ਬਦ ਦੇਵੇ ਹਰਿ ਤੇਰੀ ਅੰਤਮ ਪਕੜੇ ਵਾਗ। ਹਰਿ ਸ਼ਬਦ ਲੈਣਾ ਵਰ ਸਾਚੇ ਘਰ ਖੁਲ੍ਹੇ ਦਰ ਦੇਵੇ ਵਡੀ ਵਡਿਆਈ ਪ੍ਰਭ ਪਹਿਲੀ ਮਾਘ। ਗੁਰ ਚਰਨ ਸਰ ਜਾਣਾ ਤਰ। ਆਤਮ ਭੰਡਾਰੇ ਪ੍ਰਭ ਦੇਵੇ ਭਰ। ਸੁੱਕੇ ਰੁਖੜੇ ਹਰੇ ਕਰ। ਗੁਰਸਿਖ ਬਣਾਏ ਹੰਸ ਕਾਗ, ਦਰ ਘਰ ਸਾਚੇ ਜਾਣ ਵੜ। ਪ੍ਰਭ ਅਬਿਨਾਸ਼ੀ ਫੜਨਾ ਲੜ। ਬੇਮੁੱਖ ਜੀਵ ਜਾਇਨ ਝੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਲਗਾਏ ਆਗ। ਹਰਿ ਸ਼ਬਦ ਘਰ ਸਚ ਵਿਚੋਲਾ। ਹਰਿ ਸ਼ਬਦ ਕਲਜੁਗ ਜੀਵ ਕਿਉਂ ਭੁੱਲਿਆ ਗੋਲਾ। ਮਾਨਸ ਜਨਮ ਵਿਚ ਮਾਤ ਰੋਲਾ। ਬਿਨ ਗੁਰ ਨਾ ਕੋਈ ਗਾਵੇ ਘਰ ਸਾਚੇ ਦਾ ਸਾਚਾ ਸੋਹਲਾ। ਮਾਤ ਜੋਤ ਪ੍ਰਗਟਾਏ ਵੱਜੇ ਵਧਾਏ, ਪ੍ਰਗਟ ਜੋਤ ਸ੍ਰਿਸ਼ਟ ਸਬਾਈ ਦੇ ਹਿਲਾਈ, ਪ੍ਰਭ ਅਬਿਨਾਸ਼ੀ ਸੰਪੂਰਨ ਕਲਾ ਸੋਲਾਂ। ਰਾਜੇ ਰਾਣੇ ਦਏ ਉਠਾਏ, ਆਪੇ ਪਾਏ ਉਜਾੜ ਰਾਹੇ। ਤਖ਼ਤ ਤਾਜ ਕੋਈ ਰਹਿਣ ਨਾ ਪਾਏ। ਸਾਜ ਬਾਜ ਸਰਬ ਮਿਟ ਜਾਏ। ਏਕਾ ਤਾਜ ਹਰਿ ਆਪਣੇ ਸਿਰ ਟਿਕਾਏ। ਸਿੰਘ ਸਿੰਘਾਸਣ ਡੇਰਾ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਹਿੰਦ ਬਾਹੋਂ ਪਕੜ ਆਪਣੀ ਸਰਨ ਲਗਾਏ। ਏਕ ਦੀਸੇ ਹਰਿ ਜਗਦੀਸ਼। ਏਕਾ ਛਤਰ ਝੁੱਲੇ ਪ੍ਰਭ ਸਾਚੇ ਸੀਸ। ਕਲਜੁਗ ਜੀਵ ਝੂਠੀ ਕਰਨ ਰੀਸ। ਏਕਾ ਰਾਗ ਸੋਹੰ ਸ਼ਬਦ ਮਿਟਾਏ ਰਾਗ ਛਤੀਸ। ਨਾਰਦ ਮੁਨ ਦੇ ਮੱਤ ਸਮਝਾਏ, ਮਿਟਾਇਆ ਭੇਵ ਬੀਸ ਇਕੀਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਮਾਰਗ ਲਾਏ, ਗੁਰਮੁਖ ਸਾਚੇ ਸੰਤ ਜਨਾਂ ਸਾਚਾ ਸ਼ਬਦ ਇਕ ਪੜ੍ਹਾਏ, ਨਾ ਕੋਈ ਲਗਾਏ ਫੀਸ। ਵਡ ਜ਼ਰਵਾਣਿਆਂ ਸ਼ਾਹ ਸੁਲਤਾਨਿਆਂ, ਮੇਟ ਮਿਟਾਣਿਆਂ, ਵਾਲੀ ਦੋ ਜਹਾਨਿਆਂ। ਜੋਤ ਸਰੂਪੀ ਪਹਿਰੇ ਬਾਣਿਆਂ। ਨਾ ਕੋਈ ਜਾਣੇ ਸੁਘੜ ਸਿਆਣਿਆ। ਪ੍ਰਭ ਅੰਤਮ ਅੰਤ ਸ੍ਰਿਸ਼ਟ ਸਬਾਈ ਮੇਟ ਮਿਟਾਣਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਆਪੇ ਚਲੇ ਆਪਣੇ ਭਾਣਿਆਂ। ਹਰਿ ਸ਼ਬਦ ਹਰਿ ਤੀਰ ਚਲਾਵਣਾ। ਕਲਜੁਗ ਜੀਵਾਂ ਧੀਰ ਗਵਾਵਣਾ। ਚਾਰ ਕੁੰਟ ਵਹੀਰ ਕਰਾਵਣਾ। ਬਾਲਕ ਮਾਤਾ ਸੀਰ ਹੱਥ ਨਾ ਆਵਣਾ। ਕਲਜੁਗ ਜੀਵਾਂ ਨਾ ਨੀਰ ਕਿਸੇ ਮੁਖ ਚੁਆਵਣਾ। ਨਾ ਕੋਇ ਸਹਾਏ ਪੀਰ ਫ਼ਕੀਰ, ਨਾ ਕੋਈ ਪਕੜੇ ਦਾਮਨਾ। ਧਰਮ ਰਾਏ ਦੇ ਵੰਝੇ ਜੰਜ਼ੀਰ, ਅੱਗੇ ਹੌਏ ਨਾ ਕਿਸੇ ਛੁਡਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ, ਅੰਤਮ ਅੰਤ ਆਪਣੀ ਸਰਨ ਲਗਾਵਣਾ। ਹਰਿ ਸ਼ਬਦ ਸਚ ਕਟਾਰ ਹੈ। ਸੋਹੰ ਸ਼ਬਦ ਖੰਡਾ ਦੋ ਧਾਰ ਹੈ। ਪ੍ਰਭ ਸਾਚੇ ਦੀ ਸਾਚੀ ਕਾਰ ਹੈ। ਜੁਗੋ ਜੁਗ ਕਰੇ ਆਪਣਾ ਆਪ ਵਿਹਾਰ ਹੈ। ਤੀਨ ਲੋਕ ਸੱਚਾ ਇਕ ਸਿਕਦਾਰ ਹੈ। ਲੋਕਮਾਤ ਜੋਤ ਪ੍ਰਗਟਾਏ, ਆਵੇ ਜਾਵੇ ਵਾਰੋ ਵਾਰ ਹੈ। ਕਲਜੁਗ ਔਧ ਗਈ ਬੀਤ, ਪ੍ਰਭ ਵਹਾਏ ਵਹਿੰਦੀ ਧਾਰ ਹੈ। ਗੁਰਮੁਖ ਸਾਚੇ ਮਾਨਸ ਜਨਸ ਗਏ ਕਲ ਜੀਤ, ਆਏ ਸਚ ਦਰਬਾਰ ਹੈ। ਪ੍ਰਭ ਕਾਇਆ ਕਰੇ ਸੀਤਲ ਸੀਤ, ਅੰਮ੍ਰਿਤ ਚਲਾਏ ਸਚ ਫੁਹਾਰ ਹੈ। ਸਤਿਜੁਗ ਚਲਾਏ ਸਾਚੀ ਰੀਤ, ਊਚ ਨੀਚ ਭਰਮ ਨਿਵਾਰ ਹੈ। ਪ੍ਰਭ ਅਬਿਨਾਸ਼ੀ ਸਾਚਾ ਮੀਤ, ਵਾਹ ਵਾਹ ਏਕਾ ਇਕ ਪਿਆਰ ਹੈ। ਦੂਜਾ ਕੋਈ ਨਾ ਰਾਖੋ ਚੀਤ, ਨਿਹਕਲੰਕ ਸੱਚਾ ਅਵਤਾਰ ਹੈ। ਸੋਹੰ ਸ਼ਬਦ ਗਾਓ ਸੁਹਾਗੀ ਗੀਤ, ਬੇੜਾ ਹੋਵੇ ਅੰਤਮ ਪਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਵਿਚ ਮਾਤ ਲਿਆ ਅਵਤਾਰ ਹੈ। ਹਰਿ ਸ਼ਬਦ ਸਚ ਨਿਸ਼ਾਨਾ। ਹਰਿ ਸ਼ਬਦ ਸਚ ਟਿਕਾਣਾ। ਹਰਿ ਸ਼ਬਦ ਅਨਹਦ ਧੁਨ ਉਪਜਾਣਾ। ਗੁਰਮੁਖ ਸਾਚੇ ਚੁਣ ਪ੍ਰਭ ਸਾਚੇ ਕੰਨ ਸੁਣਾਣਾ। ਹਰਿ ਸ਼ਬਦ ਹਰਿ ਕੇ ਗੁਣ, ਮੇਲ ਮਿਲਾਏ ਤੀਰ ਬਿਧਨਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਜਾਣੀ ਜਾਣਾ। ਹਰਿ ਸ਼ਬਦ ਹਰਿ ਗਿਆਨ ਹੈ। ਹਰਿ ਸ਼ਬਦ ਹਰਿ ਚਰਨ ਧਿਆਨ ਹੈ। ਹਰਿ ਸ਼ਬਦ ਏਕਾ ਏਕ, ਸਾਚੀ ਟੇਕ ਗੁਰਸਿਖ ਸਾਚੇ ਭੁੱਲ ਨਾ ਜਾਣ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਦੇਵੇ ਸਾਚਾ ਦਾਨ ਹੈ। ਸਚ ਸ਼ਬਦ ਹਰਿ ਭੰਡਾਰਿਆ। ਕਰ ਕਿਰਪਾ ਦੇਵੇ ਨਿਰੰਕਾਰਿਆ। ਜਨਮ ਕਰਮ ਧਰਮ ਗੁਰਸਿਖ ਸਵਾਰਿਆ। ਭਾਂਡਾ ਭਰਮ ਹਰਿ ਆਪ ਨਿਵਾਰਿਆ। ਪੂਰਨ ਬ੍ਰਹਮ ਹਰਿ ਬੂਝ ਬੁਝਾ ਰਿਹਾ। ਵਰਨ ਬਰਨ ਸਰਬ ਮਿਟਾ ਰਿਹ। ਏਕਾ ਸਰਨ ਨਿਹਕਲੰਕ ਰਖਾ ਰਿਹਾ। ਹਰਨ ਫਰਨ ਆਪ ਖੁਲ੍ਹਾ ਰਿਹਾ। ਧਰਨੀ ਧਰਨ ਦਇਆ ਕਮਾ ਰਿਹਾ। ਗੁਰਮੁਖ ਸਾਚੇ ਸਰਨੀ ਪੜਨ, ਪ੍ਰਭ ਬਾਹੋਂ ਪਕੜ ਗਲੇ ਲਗਾ ਰਿਹਾ। ਆਪ ਚੁਕਾਏ ਮਰਨ ਡਰਨ, ਲੱਖ ਚੁਰਾਸੀ ਗੇੜ ਕਟਾ ਰਿਹਾ। ਬੇਮੁਖ ਜੀਵ ਆਪਣਾ ਕੀਆ ਭਰਨ, ਲਹਿਣਾ ਦੇਣਾ ਸਚ ਚੁਕਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਭੇਖ ਵਟਾ ਰਿਹਾ। ਹਰਿ ਸ਼ਬਦ ਹਰਿ ਸੰਗ ਮੇਲ। ਜਗੇ ਜੋਤ ਬਿਨ ਬਾਤੀ ਬਿਨ ਤੇਲ। ਗੁਰਮੁਖ ਸਾਚੇ ਅਚਰਜ ਵੇਖ ਪਾਰਬ੍ਰਹਮ ਦਾ ਖੇਲ। ਹਰਿ ਸ਼ਬਦ ਹਿਰਦੇ ਵਾਚੇ ਬਣ ਜਾਏ ਸਾਚਾ ਸੱਜਣ ਸੁਹੇਲ। ਬੇਮੁਖ ਦਰ ਤੇ ਆਏ ਨਾਚੇ, ਬੇੜਾ ਸ਼ੌਹ ਦਰਿਆਏ ਦੇਵੇ ਠੇਲ। ਪ੍ਰਭ ਅਬਿਨਾਸ਼ੀ ਸਾਚੋ ਸਾਚੇ, ਨਾ ਕੋਈ ਨੱਟ ਬਾਜ਼ੀਗਰ ਖੇਲ। ਬੇਮੁਖ ਹਰਿ ਆਪ ਧਕਾਏ, ਧਰਮ ਰਾਏ ਦੀ ਜੇਲ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾੜੀ ਬਹੱਤਰ ਅਗਨ ਲਗਾਏ, ਦਰਗਹਿ ਸਾਚੀ ਨਾ ਹੋਵੇ ਮੇਲ। ਮੇਲ ਵਿਛੋੜਾ ਹਰਿ ਦੇ ਹੱਥ। ਸਰਬ ਕਲਾ ਹਰਿ ਆਪ ਸਮਰਥ। ਜੁਗਾ ਜੁਗੰਤ ਮਹਿੰਮਾ ਅਕੱਥ। ਬੇਮੁੱਖਾਂ ਹਰਿ ਪਾਏ ਨੱਥ। ਅੰਤਮ ਅੰਤ ਜਾਏ ਮੱਥ। ਗੁਰਸਿਖ ਸਾਚੇ ਆਪ ਚੜ੍ਹਾਏ ਸੋਹੰ ਸਾਚੇ ਰਥ। ਕਰ ਦਰਸ ਸਾਚੇ ਹਰਿ ਸਗਲ ਵਸੂਰੇ ਗਏ ਲੱਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ ਜਿਉਂ ਰਾਮਾ ਘਰ ਦਸਰਥ। ਰਾਮ ਅਵਤਾਰਿਆ, ਜੋਤ ਨਿਰੰਕਾਰਿਆ। ਤਰੇਤਾ ਉਧਾਰਿਆ, ਖੇਲ ਖਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪਣੇ ਵਿਚ ਸਮਾ ਰਿਹਾ। ਤਰੇਤਾ ਤ੍ਰਿਆ ਕਰਾਏ ਅੰਤ। ਭੇਵ ਨਾ ਜਾਣੇ ਕੋਈ ਜੀਵ ਜੰਤ। ਏਕਾ ਏਕ ਪਛਾਣੇ ਜਿਸ ਦੇਵੇ ਨਾਮ ਗੁਣ ਦਾਤਾ ਗੁਣਵੰਤ। ਜੋਤੀ ਜੋਤ ਸਰੂਪ ਹਰਿ, ਜੁਗੋ ਜੁਗ ਆਪ ਬਣਾਏ ਆਪਣੀ ਸਾਚੀ ਬਣਤ। ਹਰਿ ਸ਼ਬਦ ਸਾਚੀ ਸਿਖਿਆ। ਪ੍ਰਭ ਦੇਵੇ ਸਾਚੀ ਭਿਖਿਆ। ਸਾਚਾ ਲੇਖ ਧੁਰਦਰਗਾਹੀ ਲਿਖਿਆ। ਪ੍ਰਭ ਅਬਿਨਾਸ਼ੀ ਕਿਆ ਕੋਈ ਕਰੇ ਤੇਰੀ ਪ੍ਰਿਖਿਆ। ਭੁੱਲ ਰੁੱਲ ਦਰ ਸਾਚੇ ਆਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦਏ ਮਿਟਾਏ ਬਿਧਨਾ ਲਿਖੀ ਰੇਖਿਆ। ਹਰਿ ਸ਼ਬਦ ਜਗਤ ਢੰਡੋਰਾ। ਪ੍ਰਭ ਅਬਿਨਾਸ਼ੀ ਸ਼ਬਦ ਸਰੂਪੀ ਚਾਰ ਕੁੰਟ ਫਿਰਾਏ ਸਾਚਾ ਘੋੜਾ। ਕਲਜੁਗ ਅੰਤਮ ਅੰਤ ਲਿਆਏ, ਪੈਰੀਂ ਪਾਉਣ ਨਾ ਦੇਵੇ ਕਿਸੇ ਜੋੜਾ। ਪ੍ਰਭ ਅਬਿਨਾਸ਼ੀ ਤੇਰੀ ਸਾਚੀ ਕਾਰ, ਕਿਆ ਕੋਈ ਵਿਚ ਅਟਕਾਏ ਰੋੜਾ। ਬੇਮੁਖ ਜੀਵਾਂ ਆਪੇ ਭੰਨ ਵਖਾਏ, ਜਿਉਂ ਨਾਈ ਨਸਤਰ ਫੋੜਾ। ਏਕਾ ਜੋਤ ਡਗਮਗਾਏ, ਕਲਜੁਗ ਅੰਧੇਰ ਸਰਬ ਮਿਟ ਜਾਏ, ਗੁਰਮੁਖ ਵਿਰਲਾ ਜਗਤ ਰਹਿ ਜਾਏ, ਸਾਚੀ ਭੁਗਤ ਹਰਿ ਚਰਨ ਸੇਵ ਕਮਾਏ। ਸਤਿਜੁਗ ਬਿਰਖ ਲਗਾਏ ਸਾਚੇ ਬੋਹੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਆਪ ਚੜ੍ਹਾਏ ਦਰਗਹਿ ਸਾਚੀ ਸਾਚੇ ਪੌੜਾ। ਹਰਿ ਸ਼ਬਦ ਆਸ ਪੁਜਾਸਿਆ। ਚਲਾਏ ਪ੍ਰਭ ਪੁਰਖ ਅਬਿਨਾਸ਼ਿਆ। ਸ੍ਰਿਸ਼ਟ ਸਬਾਈ ਕਰੇ ਦਾਗਿਆ। ਗੁਰਮੁਖਾਂ ਹਿਰਦੇ ਸਦ ਰੱਖੇ ਵਾਸਿਆ। ਅਗਿਆਨ ਅੰਧੇਰ ਦਰ ਸਾਚੇ ਤੋਂ ਨਾਸਿਆ। ਸਤਿਜੁਗ ਸਾਚਾ ਵਿਚ ਮਾਤ ਦੀਪ ਪ੍ਰਗਾਸਿਆ। ਅਚਰਜ਼ ਖੇਲ ਜਨ ਭਗਤਾਂ ਮੇਲ ਪ੍ਰਗਟ ਹੋਏ ਘਨਕਪੁਰ ਵਾਸੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕਰੇ ਬੰਦ ਖੁਲਾਸੀਆ। ਹਰਿ ਸ਼ਬਦ ਨਾਮ ਨਿਰੰਜਣਾ। ਹਰਿ ਸ਼ਬਦ ਦੁੱਖ ਭੈ ਭੰਜਣਾ। ਹਰਿ ਸ਼ਬਦ ਘਨਕਪੁਰ ਵਾਸੀ ਇਕ ਕਰਾਏ ਚਰਨ ਧੂੜ ਸਾਜਾ ਮਜਨਾ। ਕਲਜੁਗ ਜੀਵ ਅੰਤਕਾਲ ਕਲ ਭੱਜਣਾ। ਵੇਲੇ ਅੰਤਮ ਨਾ ਕੋਈ ਹੋਏ ਸਹਾਈ ਨਾ ਕੋਈ ਸਾਕ ਸੈਣ ਸੱਜਣਾ। ਗੁਰਮੁਖ ਸਾਚੇ ਸੰਤ ਜਨਾਂ ਪੀ ਅੰਮ੍ਰਿਤ ਦਰ ਤੇ ਰੱਜਣਾ। ਵੇਲੇ ਅੰਤਮ ਅੰਤ ਕਲ ਪ੍ਰਭ ਸਾਚੇ ਪਰਦਾ ਕੱਜਣਾ। ਜੋਤ ਸਰੂਪੀ ਪ੍ਰਗਟ ਜੋਤ ਵਿਚ ਮਾਤ ਦੇ ਗੱਜਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਮਿਟਾ ਹਰਸ, ਅੰਮ੍ਰਿਤ ਮੇਘ ਪ੍ਰਭ ਦੇਵੇ ਬਰਸ, ਗੁਰਮੁਖ ਸਾਚੇ ਕਰ ਤਰਸ, ਵੇਲਾ ਫਿਰ ਮਾਤ ਨਹੀਂ ਲੱਝਣਾ। ਕਿਆ ਕੋਈ ਜਾਣੇ ਭੇਵ ਹਰਿ ਬਨਵਾਰਿਆ। ਤੇਰਾ ਖੇਲ ਅਪਰ ਅਪਾਰਿਆ। ਜਨ ਭਗਤ ਦੇਵੇ ਸ਼ਬਦ ਅਧਾਰਿਆ। ਦੇਵੇ ਮਾਤ ਜਨਮ ਸਚ ਸਵਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਵੇ ਜਾਵੇ ਵਾਰੋ ਵਾਰਿਆ। ਹਰਿ ਖੇਲ ਹਰਿ ਆਪੇ ਜਾਣਦਾ। ਆਪਣਾ ਰੰਗ ਆਪੇ ਮਾਣਦਾ। ਵੇਲਾ ਅੰਤਮ ਅੰਤ ਸਰਬ ਪਛਾਣਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ, ਕਲਜੁਗ ਬਣਤ ਬਣਾਏ ਵਾਲੀ ਦੋ ਜਹਾਨ ਦਾ। ਵਾਲੀ ਦੋ ਜਹਾਨਿਆਂ, ਜਨ ਦੇਵੇਂ ਸੰਤਾਂ ਸਚ ਫ਼ਰਮਾਨਿਆਂ। ਸਾਚੀ ਦੇਵੇ ਦਾਤ ਨਾਮ ਨਿਸ਼ਾਨੀਆਂ। ਏਕਾ ਏਕ ਵਡ ਕਰਾਮਾਤ ਪ੍ਰਭ ਚਰਨ ਧਿਆਨੀਆਂ। ਆਪ ਮਿਟਾਏ ਅੰਧੇਰੀ ਰਾਤ, ਮਾਰ ਭਜਾਏ ਸਰਬ ਸ਼ੈਤਾਨੀਆਂ। ਅੰਮ੍ਰਿਤ ਪਿਆਏ ਬੂੰਦ ਸਵਾਂਤ, ਦੂਈ ਦਵੈਤ ਮੇਟ ਮਿਟਾਨਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਨਾਮ ਨਿਧਾਨਿਆਂ। ਆਪਣੀ ਬਣਤ ਪ੍ਰਭ ਲਏ ਬਣਾ। ਗੁਰਮੁਖ ਸਾਚੇ ਸੰਤ ਉਪਜਾ। ਸਾਚਾ ਸ਼ਬਦ ਦਏ ਜਣਾ। ਏਕਾ ਤਾਣਾ ਏਕਾ ਪੇਟਾ ਲਏ ਬਣਾ। ਏਕਾ ਮਾਤਾ ਏਕਾ ਪਿਤਾ, ਗੁਰਸਿਖ ਬੇਟਾ ਲਏ ਬਣਾ। ਸਾਚੇ ਸੂਤਰ ਵਿਚ ਲਪੇਟਾ, ਸਾਚੀ ਭੱਠੀ ਦਏ ਚੜ੍ਹਾ। ਆਪੇ ਖੇਵਟ ਆਪੇ ਖੇਟਾ, ਵੰਞ ਮੁਹਾਣਾ ਦੇਵੇ ਨਾਮ ਫੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਾਤ ਦੇਵੇ ਝੋਲੀ ਪਾ। ਸਚ ਦਾਤ ਹਰਿ ਝੋਲੀ ਪਾਈ। ਮਾਤਲੋਕ ਹਰਿ ਜਨਮ ਦਵਾਈ। ਸਾਚਾ ਕਰਮ ਆਪ ਲਿਖਾਈ। ਸਚ ਧਰਮ ਵਿਚ ਜਗਤ ਚਲਾਈ। ਮਾਇਆ ਭਰਮ ਵਿਚ ਨਾ ਭੁੱਲ ਜਾਈ। ਹੱਥ ਨਾ ਆਵੇ ਮਾਨਸ ਜਨਮ, ਦਾਗ ਕੁਲ ਨਾ ਲਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਮੱਤ ਸਮਝਾਏ, ਸਾਚਾ ਨਾਮ ਸ੍ਰਿਸ਼ਟ ਜਪਾਈ। ਸਾਚਾ ਨਾਮ ਜਗਤ ਜਪਾਉਣਾ। ਹਰਿ ਕਾ ਰਾਹ ਸਚ ਵਖਾਉਣਾ। ਝੂਠਾ ਵਣਜ ਨਾ ਕਿਸੇ ਕਰਾਉਣਾ। ਫੜ ਫੜ ਬਾਹੋਂ ਗੁਰ ਚਰਨ ਲਾਉਣਾ। ਸਾਚਾ ਨਾਉਂ ਘਰ ਸਾਚੇ ਆਪ ਲਿਖਾਉਣਾ। ਆਪੇ ਦੱਸੇ ਸਾਚਾ ਥਾਂ ਜਿਥੇ ਆਪਣਾ ਆਪ ਵਸਾਉਣਾ। ਕਿਉਂ ਭੁੱਲੇ ਫਿਰਦੇ ਕਲਜੁਗ ਜੀਵ ਕਾਂ, ਦੂਜਾ ਥਾਂ ਕਿਸੇ ਹੱਥ ਨਾ ਆਉਣਾ। ਨਾ ਪੁੱਛੇ ਵਾਤ ਪੁੱਤਾਂ ਮਾਂ, ਭੇਖਾਧਾਰੀ ਕੋਈ ਦਿਸ ਨਾ ਆਉਣਾ। ਆਪ ਸੁਹਾਏ ਸਾਚਾ ਥਾਂ, ਨਿਹਕਲੰਕ ਜਿਸ ਥਾਂ ਜਾਏ ਚਰਨ ਛੁਹਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵਾਂ ਭੁੱਲਿਆਂ, ਮਾਇਆ ਦੇ ਵਿਚ ਰੁੱਲਿਆਂ, ਫੜ ਫੜ ਬਾਹੋਂ ਸਾਚੇ ਰਾਹ ਪਾਉਣਾ। ਸਾਚਾ ਰਾਹ ਸਚ ਟਿਕਾਣਾ। ਕਿਉਂ ਭੁੱਲਾ ਜੀਵ ਕਲ ਅੰਞਾਣਾ। ਨਾ ਕਰ ਝੂਠਾ ਬਾਣਾ। ਏਕੋ ਏਕ ਰੰਗ ਭਗਵਾਨਾ। ਏਕਾ ਜਗੇ ਜੋਤ ਮਹਾਨਾ। ਦੂਸਰ ਕੋਈ ਨਾ ਓਥੇ ਜਾਣਾ। ਨਾ ਕੋਈ ਪਹੁੰਚੇ ਓਥੇ ਰਾਜਾ ਰਾਣਾ। ਏਕਾ ਜਗੇ ਜੋਤ ਮਹਾਨਾ। ਬੈਠਾ ਵਡ ਸ਼ਾਹ ਸੁਲਤਾਨਾ। ਜੋਤ ਸਰੂਪੀ ਪਹਿਰੇ ਬਾਣਾ। ਪਵਣ ਸਰੂਪੀ ਛਤਰ ਝੁਲਾਣਾ। ਪਵਣ ਉਨੰਜਾ ਵਿਚ ਸਮਾਣਾ। ਕਰੋੜ ਤੇਤੀਸ ਦਰ ਸਾਚੇ ਮੰਗਲ ਗਾਣਾ। ਰਾਗ ਛਤੀਸ ਪ੍ਰਭ ਸਾਚੇ ਸੰਗ ਰਖਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਬਾਲ ਅੰਞਾਣਾ। ਹਰਿ ਸ਼ਬਦ ਸਾਚਾ ਸੰਗ। ਹੋਏ ਸਹਾਈ ਸਦਾ ਅੰਗ ਸੰਗ। ਸਾਚੀ ਦਾਤ ਪ੍ਰਭ ਦਰ ਮੰਗ। ਪ੍ਰਭ ਅਬਿਨਾਸ਼ੀ ਕੱਟੇ ਭੁੱਖ ਨੰਗ। ਕਲਜੁਗ ਅੰਤਮ ਜਾਏ ਪਾਰ ਲੰਘ। ਦਰ ਘਰ ਸਾਚਾ ਗੁਰਸਿਖ ਸਾਚੇ ਮੂਲ ਨਾ ਸੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਮਾਨਸ ਜਨਮ ਨਾ ਹੋਵੇ ਭੰਗ। ਹਰਿ ਸ਼ਬਦ ਹਰਿ ਕਾ ਖੰਡਾ। ਬੇਮੁਖਾਂ ਸਿਰ ਲਾਗੇ ਡੰਡਾ। ਸ਼ਬਦ ਸਰੂਪੀ ਚੰਡ ਪ੍ਰਚੰਡਾ। ਸ੍ਰਿਸ਼ਟ ਸਬਾਈ ਕਰਾਏ ਵੰਡਾ। ਆਪੇ ਤੋਲੇ ਤੋਲਣਹਾਰਾ, ਸੋਹੰ ਫੜਿਆ ਹੱਥ ਵਿਚ ਕੰਡਾ। ਨਾ ਕੋਈ ਪਾਵੇ ਜੀਵ ਸਾਰਾ, ਆਪ ਕਰਾਏ ਖੰਡ ਖੰਡਾ। ਸੋਹੰ ਸ਼ਬਦ ਤਿਖੀ ਧਾਰਾ, ਬੇਮੁਖਾਂ ਵੰਡਾਏ ਕੰਡਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝੂਠਾ ਭੇਖ ਜਗਤ ਮਿਟਾਏ, ਨਾ ਕੋਈ ਪੂਜੇ ਕਰੀਰ ਜੰਡਾਂ। ਜੰਡ ਕਰੀਰ ਪੀਰ ਫ਼ਕੀਰ। ਔਲੀਏ ਗੌਂਸ ਸ਼ਾਹ ਦਸਤਗੀਰ। ਅਬਨੂਸ ਕਿਆਨੂਸ ਕਿਸੇ ਕੋਈ ਨਾ ਦੇਵੇ ਧੀਰ। ਹਜ਼ਰਤ ਐਲੀ ਸ਼ਾਹ ਪ੍ਰਭ ਲਾਹੇ ਸਭ ਦੇ ਚੀਰ। ਅਹਿਮਦ ਮੁਹੰਮਦ ਸੰਗ ਚਾਰ ਯਾਰ ਹੱਥ ਨਾ ਆਵੇ ਸੀਰ। ਪ੍ਰਭ ਅਬਿਨਾਸ਼ੀ ਕਰੇ ਖੁਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਚਲਾਏ ਤੀਰ। ਹਰਿ ਸ਼ਬਦ ਰਸਨਾ ਖਿਚ ਤੀਰ ਕਮਾਨਾ। ਮੇਟ ਮਿਟਾਏ ਵਡ ਵਡ ਬਲੀ ਬਲਵਾਨਾ। ਨਗਰ ਖੇੜਾ ਕੋਈ ਦਿਸ ਨਾ ਆਵੇ ਕਲਜੁਗ ਤੇਰਾ ਮਿਟੇ ਨਿਸ਼ਾਨਾ। ਖੁਲ੍ਹਾ ਕਰਾਏ ਧਰਤ ਮਾਤ ਤੇਰਾ ਵਿਹੜਾ, ਸਾਚਾ ਝੰਡਾ ਧਰਮ ਝੁਲਾਣਾ। ਆਪ ਦੁਆਏ ਏਕਾ ਗੇੜਾ, ਝੂਠਾ ਝੇੜਾ ਜਗਤ ਮਿਟਾਨਾ। ਕਰੇ ਖੇਲ ਪਹਿਲੀ ਛੇੜ ਵਾਘੇ ਆਪ ਛਿੜਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲਿਖਿਆ ਲੇਖ ਨਾ ਕਿਸੇ ਮਿਟਾਨਾ। ਲਿਖਾਏ ਲੇਖ ਬਣ ਲਿਖਾਰੀ। ਨਾ ਕੋਈ ਜਾਣੇ ਹਰਿ ਜੁਆਰੀ। ਸਾਚੀ ਵਰਤੇ ਜਗਤ ਕਾਰੀ। ਘਰ ਘਰ ਰੋਵੇ ਨਰ ਨਾਰੀ। ਮੌਤ ਲਾੜੀ ਸਭ ਥਾਈਂ ਫੇਰੇ ਆਪ ਬਹਾਰੀ। ਬੇਮੁੱਖਾਂ ਪਕੜ ਦਾਹੜੀ, ਆਪ ਲਗਾਏ ਆਪਣੇ ਅਗਾੜੀ। ਕਲਜੁਗ ਜੀਵ ਕੋਈ ਛੁਪ ਨਾ ਜਾਏ, ਫੜ ਫੜ ਕਢਾਏ ਵਿਚੋਂ ਜੰਗਲ ਜੂਹ ਪਹਾੜੀ। ਵੇਲੇ ਅੰਤ ਨਾ ਕੋਈ ਛੁਡਾਏ, ਕਰਮਾਂ ਉਜੜੀ ਵਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗਨ ਜੋਤ ਸ੍ਰਿਸ਼ਟ ਸਬਾਈ ਸਾੜੀ। ਹਰਿ ਸ਼ਬਦ ਤੀਰ ਤਫੰਗਾ। ਹਰਿ ਸ਼ਬਦ ਚਾਰ ਕੁੰਟ ਕਰਾਏ ਏਕਾ ਦੰਗਾ। ਹਰਿ ਸ਼ਬਦ ਕਲਜੁਗ ਜੀਵਾਂ ਖੂਨ ਵਹਾਏ ਜਿਉਂ ਵਹਿੰਦੀ ਗੰਗਾ। ਹਰਿ ਸ਼ਬਦ ਬੇਮੁਖ ਜੀਵ ਮੌਤ ਲਾੜੀ ਨਾਲ ਪਰਨਾਏ, ਆਪ ਲਗਾਏ ਹੱਥ ਖੂਨੀ ਰੰਗਾ। ਕਰਦੇ ਜਾਇਣ ਹਾਏ ਹਾਏ, ਕਵਣ ਛੁਡਾਏ ਮੇਰੀ ਮਾਏ, ਝੂਠੇ ਦਿਸਣ ਸਾਥੀ ਸੰਗਾ। ਧਰਮ ਰਾਏ ਦਰ ਦਏ ਪੁਜਾਏ, ਏਥੇ ਓਥੇ ਦੇ ਸਜਾਏ, ਭਰਮ ਭੁਲੇਖੇ ਸਰਬ ਗਵਾਏ, ਵੇਖਾ ਵੇਖੀ ਜੋ ਰਹੇ ਸ਼ਰਮਾਏ, ਪ੍ਰਭ ਦਰਸ ਨਾ ਦਰ ਸਾਚੇ ਮੰਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ, ਵਡ ਸੂਰਾ ਸਰਬੰਗਾ। ਹਰਿ ਸੰਤਾਂ ਹੁਕਮ ਸੁਣਾਇੰਦਾ। ਵਿਚ ਮਾਤ ਜਨਮ ਦਵਾਇੰਦਾ। ਪੂਰਬ ਲਹਿਣਾ ਝੋਲੀ ਪਾਇੰਦਾ। ਸ਼ਬਦ ਗਹਿਣਾ ਤਨ ਪਹਿਨਾਇੰਦਾ। ਸੱਜਣ ਸਾਕ ਸੈਣਾਂ ਆਪ ਅਖਵਾਇੰਦਾ। ਮਾਤ ਪਿਤ ਭਾਈ ਭੈਣਾਂ, ਸਰਬ ਥਾਈਂ ਆਪ ਬਣ ਜਾਇੰਦਾ। ਆਪ ਚੁਕਾਏ ਲਹਿਣਾ ਦੇਣਾ, ਸਾਚੇ ਮਾਰਗ ਲਾਇੰਦਾ। ਪ੍ਰਭ ਸਾਚੇ ਦਾ ਸਾਚਾ ਕਹਿਣਾ, ਗੁਰਮੁਖ ਸਾਚਾ ਭੁੱਲ ਨਾ ਜਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਸਾਚਾ ਸ਼ਬਦ ਹੁਕਮ ਸੁਣਾਇੰਦਾ। ਸਚ ਸ਼ਬਦ ਹਰਿ ਹੁਕਮ ਸੁਣਾਏ। ਸੰਤ ਜਨਾਂ ਹਰਿ ਦਏ ਵਡਿਆਏ। ਸਾਚੀ ਬਣਤ ਆਪ ਬਣਾਏ। ਸਾਚਾ ਕੰਤ ਸਿਰ ਹੱਥ ਟਿਕਾਏ। ਦੇਵ ਦੰਤ ਸਰਬ ਵਸ ਕਰਾਏ। ਬੇਅੰਤ ਬੇਅੰਤ ਆਪ ਅਖਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਭਗਵੰਤ ਸਾਚੇ ਸੰਤ ਦੇ ਮੱਤ ਆਪ ਸਮਝਾਏ। ਦੇਵੇ ਮੱਤ ਸ਼ਬਦ ਗਿਆਨ। ਏਕਾ ਰੱਖਣਾ ਚਰਨ ਧਿਆਨ। ਆਤਮ ਤੋੜੋ ਸਾਰਾ ਮਾਨ। ਬੈਠੋ ਵਿਚ ਸ਼ਬਦ ਬਬਾਨ। ਤੀਨ ਲੋਕ ਹਰਿ ਉਡਾਨ। ਸ਼ਬਦ ਸਰੂਪੀ ਪਵਨ ਮਸਾਣ। ਨਾ ਕੋਈ ਜਾਣੇ ਜੀਵ ਅੰਞਾਨ। ਗੁਰਮੁਖ ਸਾਚੇ ਰੰਗ ਸਾਚਾ ਮਾਨ। ਨੇਤਰ ਪੇਖ ਆਤਮ ਜਗੇ ਜੋਤ ਮਹਾਨ। ਨਾ ਕੋਈ ਜਾਣੇ ਝੂਠਾ ਭੇਖ, ਜੋਤ ਧਰੇ ਸ੍ਰੀ ਭਗਵਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਸਰਬ ਜੀਆਂ ਦਾ ਜਾਣੀ ਜਾਣ, ਏਕਾ ਦੇਵੇ ਨਾਮ ਨਿਧਾਨ। ਨਾਮ ਨਿਧਾਨ ਸਰਬ ਗੁਣਵੰਤ। ਵੇਖੋ ਹਰਿ ਪੂਰਨ ਭਗਵੰਤ। ਜੋਤ ਜਗਾਏ ਵਿਚ ਜੀਵ ਜੰਤ। ਆਪਣਾ ਆਪ ਛੁਪਾਏ, ਬੈਠਾ ਰਹੇ ਸਦਾ ਇਕੰਤ। ਗੁਰਮੁਖ ਸਾਚੇ ਆਪ ਜਗਾਏ, ਦੇਵੇ ਵਡਿਆਈ ਸਾਚੇ ਸੰਤ। ਆਤਮ ਦਰ ਆਪ ਖੁਲ੍ਹਾਏ ਹੋਏ ਮਿਲਾਵਾ ਸਾਚੇ ਕੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣ ਦਾਤਾ ਗੁਣੀ ਗੁਣਵੰਤ। ਸਾਚੇ ਸੰਤ ਸਦਾ ਉਪਦੇਸ਼ ਹੈ। ਜੋਤ ਸਰੂਪੀ ਹਰਿ ਕਾ ਭੇਸ ਹੈ। ਮਹਿੰਮਾ ਜਗਤ ਅਲੱਖਣਾ ਲੇਖ ਹੈ। ਪ੍ਰਭ ਪੂਰਨ ਕਰੇ ਆਸਾ। ਸਾਚਾ ਦੇਵੇ ਚਰਨ ਭਰਵਾਸਾ। ਸ਼ਬਦ ਚਲਾਏ ਸਵਾਸ ਸਵਾਸਾ। ਜੋਤ ਜਗਾਏ ਪ੍ਰਿਥਮੀ ਅਕਾਸ਼ਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਘਟਾ ਘਟ ਰੱਖੇ ਵਾਸਾ। ਵਾਸ ਵਸੇਰਾ, ਨਾ ਦੂਰ ਨਾ ਨੇੜਾ। ਆਪ ਭੁਲਾਏ ਕਰ ਕਰ ਹੇਰਾ ਫੇਰਾ। ਕਲਜੁਗ ਮਾਇਆ ਵਿਚ ਰੁਲਾਏ, ਲੋਭੀ ਪਾਪੀ ਜੀਵੜਾ। ਗੁਰਮੁਖ ਸਾਚੇ ਆਪ ਜਗਾਏ, ਕਰੇ ਅੰਤ ਨਬੇੜਾ। ਸ਼ਬਦ ਨਈਆ ਆਪ ਚੜ੍ਹਾਏ, ਪਾਰ ਲੰਘਾਏ ਬੇੜਾ। ਗੁਰ ਸੰਗਤ ਬਣਾਏ ਭੈਣਾਂ ਭਈਆ, ਨਾ ਕੋਈ ਰਹੇ ਦੋ ਫਾੜਾ। ਸਾਚੇ ਲੇਖ ਆਪ ਲਿਖਾਏ ਏਕਾ ਵਈਆ, ਆਪ ਮੁਕਾਏ ਝੂਠਾ ਝੇੜਾ। ਸਚ ਦਰਬਾਰ ਇਕ ਲਗਈਆ, ਗੁਰ ਚਰਨ ਦੱਸੇ ਏਕਾ ਸਾਚਾ ਖੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਜੇਵਡ ਅਵਰ ਦਿਸੇ ਕਿਹੜਾ। ਅਵਰ ਨਾ ਦੀਸੇ ਕੋਇ। ਬਿਨ ਗੁਰ ਪੂਰੇ ਗੁਰਮੁਖ ਸਾਚਾ ਦੂਸਰ ਕੋਈ ਨਾ ਸੇਓ। ਹਰਿ ਹਰਿ ਹਰਿ ਰੰਗ ਵੇਖ ਗੁਰਮੁਖ ਜਾਣ ਪ੍ਰਭ ਅਬਿਨਾਸ਼ੀ ਅਲਖ ਅਭੇਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਬਰਸੇ ਮੇਓ। ਅੰਮ੍ਰਿਤ ਮੀਂਹ ਬਰਸਾਇੰਦਾ। ਤਨ ਕਾਇਆ ਹਰਾ ਕਰਾਇੰਦਾ। ਸ਼ਬਦ ਸਰੂਪੀ ਹੱਲ ਚਲਾਇੰਦਾ। ਨਾਮ ਰੂਪੀ ਬੀਜ ਬਿਜਾਇੰਦਾ। ਸਚ ਸੁੱਚ ਦਾ ਬਿਰਖ ਲਗਾਇੰਦਾ। ਸਤਿ ਧਰਮ ਕਰਮ ਫਲ ਫੁੱਲ ਲਗਾਇੰਦਾ, ਗੁਰਸਿਖਾਂ ਕਰੇ ਸਾਚਾ ਜਨਮ ਬਣ ਮਾਲਣ ਤਨ ਮਾਲਾ ਆਪ ਪਹਿਨਾਇੰਦਾ। ਆਪ ਮਿਟਾਏ ਮਨ ਕਾ ਭਰਮ, ਤੋੜ ਫੁੱਲ ਝੋਲੀ ਆਪ ਭਰਾਇੰਦਾ। ਕੋਈ ਨਾ ਲੱਗੇ ਮੁਲ, ਪ੍ਰੇਮ ਸੂਤਰ ਸਤਿ ਧਾਗਾ ਵਟ ਚੜ੍ਹਾਇੰਦਾ। ਗੁਰਸਿਖ ਤੁਧ ਜੇਵਡ ਨਾ ਕੋਈ ਦੀਸੇ ਤੇਰੇ ਤੁਲ, ਸ਼ਬਦ ਸਰੂਪੀ ਸੂਈ ਹੱਥ ਫੜਾਇੰਦਾ। ਏਕਾ ਦੇਵੇ ਸ਼ਬਦ ਨਾਮ ਅਨਮੁਲ ਆਪ ਉਲਟਾਏ ਕਵਲ ਨਾਭ ਫੁੱਲ, ਗੁਰਮੁਖ ਸਾਚੇ ਲਏ ਚੁਣ, ਫੂਲਣਹਾਰ ਆਪ ਪੁਰਾਇੰਦਾ। ਸਚ ਦਵਾਰਾ ਜਾਏ ਖੁਲ੍ਹ, ਦਰ ਘਰ ਜੋ ਜਨ ਆਏ ਭੁੱਲ, ਭਾਗ ਲਗਾਵੇ ਕੁਲ, ਸਾਚੀ ਕਿਰਪਾ ਆਪ ਕਰਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦੇਵੇ ਵਡਿਆਈ ਫੂਲਣਹਾਰ ਸਚ ਦਾਤਾਰ ਕਰ ਵਿਹਾਰ ਅਪਰ ਅਪਾਰ ਗਲ ਆਪਣੇ ਵਿਚ ਪਾਇੰਦਾ। ਏਕਾ ਹਾਰ ਗਲੇ ਲਟਕਾਏ। ਸਾਚੀ ਕਾਰ ਆਪ ਕਰਾਏ। ਦੂਜੀ ਧਾਰ ਕੋਈ ਰਹਿਣ ਨਾ ਪਾਏ। ਸਚ ਸਚ ਸੰਸਾਰ ਇਕ ਹੋ ਜਾਏ। ਏਕਾ ਧੀਰਜ ਧਰਮ ਜੈਕਾਰ ਆਪ ਕਰਾਏ। ਦੂਈ ਦਵੈਤ ਮਾਰ ਭਾਂਡਾ ਭਰਮ ਭੰਨਾਏ। ਸਤਿਜੁਗ ਵਰਤੇ ਤੇਰੀ ਸਾਚੀ ਕਾਰ, ਪ੍ਰਭ ਅਬਿਨਾਸ਼ੀ ਹੋਏ ਸਹਾਏ। ਬੇਮੁਖਾਂ ਮਾਰੇ ਡਾਹਢੀ ਮਾਰ, ਘਰ ਸਾਚੇ ਰਹਿਣ ਨਾ ਪਾਏ। ਗੁਰਸਿਖਾਂ ਦੇਵੇ ਚਰਨ ਪਿਆਰ, ਪੂਰਬ ਕਰਮ ਵਿਚਾਰ, ਆਪ ਬਣਾਏ ਆਪਣੇ ਗਲ ਦੇ ਹਾਰ, ਵਿਚ ਮਾਤ ਲਟਕਾਏ। ਪਹਿਲਾ ਹਾਰ ਹਰਿ ਉਪਦੇਸ। ਧਰੇ ਜੋਤ ਪ੍ਰਭ ਮਾਝੇ ਦੇਸ। ਜੋਤ ਸਰੂਪੀ ਧਾਰੇ ਭੇਸ। ਦੁਸ਼ਟ ਦੁਰਾਚਾਰੀਆਂ ਵਡ ਹੰਕਾਰੀਆਂ ਪ੍ਰਭ ਪਕੜ ਪਛਾੜੇ ਕੇਸ। ਗੁਰਸਿਖ ਬਲਿਹਾਰਿਆ, ਜੋ ਚਰਨ ਆਏ ਨਿਮਸਕਾਰਿਆ। ਆਇਆ ਸਚ ਦਰਬਾਰਿਆ, ਮਿਲਿਆ ਹਰਿ ਨਿਰੰਕਾਰਿਆ। ਭਰਮ ਭੁਲੇਖਾ ਦਏ ਨਿਵਾਰਿਆ। ਸੋਹੰ ਫੜੀ ਹੱਥ ਕਟਾਰਿਆ। ਸ੍ਰਿਸ਼ਟ ਸਬਾਈ ਆਰ ਪਾਰਿਆ। ਕਰਮ ਧਰਮ ਦੋਏ ਵਿਚਾਰਿਆ। ਗੁਰਸਿਖ ਸਾਚੇ ਵਿਚ ਪ੍ਰਵੇਸ਼, ਫੂਲਣਹਾਰ ਗਲ ਲਟਕਾਏ। ਦਵਾਰ ਬੰਕ ਬੰਕ ਦਵਾਰ ਆਪ ਸੁਹਾਏ। ਰਾਓ ਰੰਕ ਰੰਕ ਰਾਓ ਇਕ ਥਾਂ ਬਹਾਏ। ਮਿਟਾਏ ਸ਼ੰਕ ਰਹੇ ਅਟੰਕ ਭੁੱਲ ਕੋਈ ਰਹਿਣ ਨਾ ਪਾਏ। ਏਕਾ ਚਲਾਏ ਸ਼ਬਦ ਸਾਚਾ ਅੰਕ, ਦੂਸਰ ਕੋਈ ਰਹਿਣ ਨਾ ਪਾਏ। ਗੁਰਸਿਖ ਵਡਿਆਏ ਵਿਚ ਚਰਨ ਬਹਾਏ ਜਿਉਂ ਰਾਜਾ ਜਨਕ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਤੇਰੀ ਸਰਨਾਏ। ਫੂਲਣਹਾਰ ਕਲ ਵਿਚਾਰਾ। ਸੋਹੰ ਸ਼ਬਦ ਚਲਾਏ ਚਾਰ ਕੁੰਟ ਸਾਚਾ ਨਾਅਰਾ। ਪਵਣ ਸਰੂਪੀ ਸ਼ਬਦ ਅਸਵਾਰਾ। ਚਿੱਟੇ ਅਸਵ ਹਰਿ ਦਾਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਸਚ ਹਾਰ ਗਲ ਪਾਇਆ। ਗੁਰਸਿਖ ਸਾਚੇ ਭੇਟ ਚੜ੍ਹਾਇਆ। ਦੂਜਾ ਫੇਰ ਲਏ ਉਠਾਇਆ। ਸ੍ਰਿਸ਼ਟ ਸਬਾਈ ਢਹਿ ਹੋਵੇ ਢੇਰ, ਗੁਰਸਿਖ ਰੱਖੇ ਹੇਠ ਆਪਣੀ ਸਾਇਆ। ਕਲਜੁਗ ਜੀਵ ਮਾਰੇ ਘੇਰ ਘੇਰ, ਕਿਸੇ ਰਾਹ ਹੱਥ ਨਾ ਆਇਆ। ਨਾ ਕੋਈ ਜਾਣੇ ਸੰਞ ਸਵੇਰ, ਪ੍ਰਭ ਕਾ ਭੇਵ ਕਿਸੇ ਨਾ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦੇਵੀ ਦੇਵ ਆਪਣੀ ਸਰਨ ਰਖਾਇਆ। ਦੇਵੀ ਦੇਵਤ ਜਗਤ ਪੁਜਾਰੀ। ਸਾਚੇ ਦਰ ਦੇਣ ਬਹਾਰੀ। ਚਰਨ ਧੂੜ ਮੰਗਣ ਵਾਰੋ ਵਾਰੀ। ਚਾੜ੍ਹੇ ਰੰਗ ਗੂੜ੍ਹ, ਪ੍ਰਭ ਚਰਨ ਨਿਮਸਕਾਰੀ। ਜੀਵ ਆਤਮ ਸਦਾ ਮੂੜ੍ਹ, ਭਰਿਆ ਰਿਹਾ ਵਿਚ ਹੰਕਾਰੀ। ਬਿਨ ਗੁਰ ਪੂਰੇ ਕੌਣ ਕੱਟੇ ਜੂੜ, ਪਾਪਾਂ ਪੇਟ ਰਹੇ ਅਫਾਰੀ। ਸ੍ਰਿਸ਼ਟ ਸਬਾਈ ਕੂੜੋ ਕੂੜ, ਜਾਣਾ ਪੈਣਾ ਆਪਣੀ ਵਾਰੀ। ਗੁਰਸਿਖ ਸਾਚੇ ਪ੍ਰਭ ਰੰਗ ਚੜ੍ਹਾਏ ਮਜੀਠੀ ਗੂੜ੍ਹ, ਨਾ ਕੋਈ ਰੰਗੇ ਰੰਗ ਲਲਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕਰੇ ਆਪਣੀ ਕਾਰੀ। ਦੂਜਾ ਦੋਅੰ ਆਪ ਉਠਾਏ। ਸੋਹੰ ਜਾਪ ਜਪਾਏ। ਓਅੰ ਸੋਹੰ ਇਕ ਹੋ ਜਾਏ। ਸੋ ਪੁਰਖ ਨਿਰੰਜਣ ਰਘੁਰਾਏ। ਸੋਹੰ ਜੀਵ ਜਗੇ ਦੀਵ, ਆਤਮ ਸਾਚੀ ਜੋਤ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਗੁਣ ਨਾ ਜਾਣੇ ਕੋਇ। ਦੂਜਾ ਹਾਰ ਦੂਜਾ ਘਰ। ਜਿਥੇ ਚੁੱਕੇ ਜਮ ਕਾ ਡਰ। ਅੱਗੇ ਲੱਭੇ ਸਾਚਾ ਦਰ। ਪ੍ਰਭ ਅਬਿਨਾਸ਼ੀ ਕਿਰਪਾ ਦੇਵੇ ਕਰ। ਜੋ ਜਨ ਮੰਗੇ ਸਾਚਾ ਵਰ। ਆਤਮ ਭੰਡਾਰੇ ਦੇਵੇ ਭਰ। ਅੰਮ੍ਰਿਤ ਬੂੰਦ ਪਿਆਵੇ, ਅੰਮ੍ਰਿਤ ਤੀਰਥ ਆਤਮ ਸਾਚੇ ਸਰ। ਮੁਨ ਸੁਨ ਹਰਿ ਆਪ ਤੁੜਾਏ ਜੋਤੀ ਦੀਪਕ ਦੇਵੇ ਧਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਕਿਰਪਾ ਕਰ। ਕਿਰਪਾ ਕਰੇ ਕਿਰਪਾਨਿਧ। ਗੁਰਸਿਖਾਂ ਕਾਰਜ ਕੀਨੇ ਸਿੱਧ। ਆਪ ਮਿਲਾਏ ਕਰ ਕਰ ਬਿਧ। ਸ਼ਬਦ ਤ਼ੀਰ ਚਲਾਏ ਆਤਮ ਜਾਏ ਵਿਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਾਤ ਹਰਿ ਝੋਲੀ ਪਾਏ, ਸਚ ਘਰ ਉਪਜਾਏ ਨੌਂ ਨਿਧ। ਦੂਜਾ ਹਾਰ ਦੁੱਖ ਮਿਟਾਵਣਾ। ਪ੍ਰਭ ਅਬਿਨਾਸ਼ੀ ਆਪਣੇ ਗਲ ਵਿਚ ਪਾਵਣਾ। ਧਾਰੇ ਭੇਖ ਜਿਉਂ ਬਲ ਬਾਵਨਾ। ਕਲਜੁਗ ਲੈਣਾ ਵੇਖ ਦੁਸ਼ਟ ਸੰਘਾਰੇ ਜਿਉਂ ਰਾਮਾ ਰਾਵਣਾ। ਆਪ ਲਿਖਾਏ ਸਾਚੇ ਲੇਖ, ਗੁਰਮੁਖਾਂ ਹੋਏ ਆਪੇ ਜਾਮਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਵਾਰ ਬੰਕ ਸੁਹਾਏ ਜਿਸ ਥਾਂਏ ਚਰਨ ਛੁਹਾਣਾ। ਤੀਨ ਲੋਕ ਤਤ ਕਾਲ। ਗੁਰਮੁਖ ਸਾਚੇ ਸੁਰਤ ਸੰਭਾਲ। ਪ੍ਰਭ ਅਬਿਨਾਸ਼ੀ ਆਤਮ ਦੇਵੇ ਅਨਮੁਲੜਾ ਲਾਲ। ਆਪੇ ਕੱਟੇ ਕਲਜੁਗ ਜਗਤ ਜੰਜਾਲ। ਸਾਚੀ ਵਸਤ ਹਰਿ ਸਾਚਾ ਦੇਵੇ, ਨਿਭੇ ਤੇਰੇ ਨਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਜਾਣੀ ਜਾਣ। ਤੀਜਾ ਹਾਰ ਹੱਥ ਉਠਾਇਆ। ਗੁਰ ਸੰਗਤ ਹਰਿ ਵਰ ਘਰ ਸਾਚਾ ਪਾਇਆ। ਆਤਮ ਦਰ ਦੇ ਖੁਲ੍ਹਾਇਆ। ਆਪਣੀ ਕਿਰਪਾ ਕਰ, ਸਵੱਛ ਸਰੂਪੀ ਦਰਸ ਦਿਖਾਇਆ। ਨਾ ਜਨਮੇ ਨਾ ਜਾਏ ਮਰੇ, ਏਕਾ ਏਕ ਆਦਿ ਅੰਤ ਇਕ ਰਘੁਰਾਇਆ। ਗੁਰਮੁਖ ਸਾਚੇ ਤੇਰੇ ਆਤਮ ਦਰ, ਪ੍ਰਭ ਅਬਿਨਾਸ਼ੀ ਡੇਰਾ ਲਾਇਆ। ਕਲਜੁਗ ਜੀਵ ਭੁੱਲਾ ਸਾਚਾ ਘਰ, ਘਰ ਘਰ ਦਰ ਦਰ ਕਿਉਂ ਫਿਰੇ ਹਲਕਾਇਆ। ਜੋਤ ਸਰੂਪੀ ਵਿਚ ਵਸੇ ਹਰਿ, ਪਾਪੀ ਗੰਦੇ ਭਾਗਾਂ ਮੰਦੇ ਆਤਮ ਅੰਧੇ ਨਾ ਦਰਸ਼ਨ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ ਨਰ ਨਰਾਇਣ ਸੁਖ ਆਸਣ ਡੇਰਾ ਲਾਇਆ। ਸੁਖ ਆਸਣ ਡੇਰਾ ਹਰਿ ਜੀ ਲਾਏ। ਕਰ ਕਿਰਪਾ ਹਰਿ ਦਇਆ ਕਮਾਏ। ਜਨ ਭਗਤਾਂ ਆਪਣਾ ਭੇਵ ਆਪ ਖੁਲ੍ਹਾਏ। ਜੀਵਾਂ ਜੰਤਾਂ ਦਿਸ ਨਾ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਜਨਮ ਦਵਾਏ। ਸਤਿਜੁਗ ਸਾਚੇ ਜਨਮ ਦਵਾਇਆ। ਪਹਿਰੇਦਾਰ ਆਪ ਹੋ ਆਇਆ। ਵੇਲਾ ਵਕਤ ਆਣ ਸੁਹਾਇਆ। ਭਗਵਾਨ ਭਗਤ ਮੇਲ ਮਿਲਾਇਆ। ਜੁਗਤ ਜਗਤ ਕਰਦਾ ਆਇਆ। ਸਾਚੀ ਸ਼ਕਤ ਜਨ ਭਗਤ ਆਪਣੇ ਅੰਗ ਸੰਗ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੁਕਤ ਜੁਗਤ ਸਵਾਰੇ ਭੁਗਤ, ਸੋਹੰ ਸਾਚਾ ਨਾਮ ਦਵਾਇਆ। ਨਾਮ ਜਪਾਏ ਜਗਤ ਗੁਰਦੇਵਾ। ਮਾਣ ਚੁਕਾਏ ਸਰਬ ਦੇਵੀ ਦੇਵਾ। ਸ੍ਰਿਸ਼ਟ ਸਬਾਈ ਲਗਾਏ ਏਕਾ ਸੇਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਚਾਰ ਕੁੰਟ ਜਪਾਏ ਰਸਨਾ ਜਿਹਵਾ। ਤੀਜੀ ਧਾਰ ਜਗਤ ਖਵਾਰ। ਈਸਾ ਮੂਸਾ ਹੋਇਣ ਪਾਰ। ਕਾਲਾ ਸੂਸਾ ਤਨ ਪਹਿਨਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਲ ਆਪਣੇ ਪਹਿਨੇ ਤੀਜਾ ਹਾਰ। ਤੀਜਾ ਹਾਰ ਤੀਰਥ ਯਾਤਰਾ। ਪ੍ਰਭ ਚਰਨ ਗੂੜ੍ਹੀ ਗਾਤਰਾ। ਨਾ ਕੋਈ ਜਾਣੇ ਭੇਵ ਵੇਦ ਸ਼ਾਸਤਰਾਂ। ਕਲਜੁਗ ਮਿਟੇ ਅੰਧੇਰੀ ਰੈਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਤਨ ਪਹਿਨਾਏ ਸਾਚਾ ਗਾਤਰਾ। ਸਾਚਾ ਸ਼ਬਦ ਤਨ ਪਹਿਨਾਏ। ਸਚ ਜਗਦੀਸ਼ ਸਿਰ ਛਤਰ ਝੁਲਾਏ। ਸ੍ਰਿਸ਼ਟ ਸਬਾਈ ਏਕਾ ਏਕ ਪੜ੍ਹਾਏ ਸ਼ਬਦ ਹਦੀਸ, ਕੁਰਾਨ ਅੰਜੀਲ ਕੋਈ ਰਹਿਣ ਨਾ ਪਾਏ। ਨਾ ਕੋਈ ਦਿਸੇ ਮਸੀਤ, ਰੋਜ਼ਾ ਬਾਂਗ ਨਾ ਕੋਈ ਸੁਣਾਏ। ਆਪੇ ਪਰਖੇ ਸਰਬ ਨੀਤ, ਅੰਤਮ ਅੰਤ ਦੇ ਮਿਟਾਏ। ਮਾਤ ਚੜ੍ਹੀ ਸਦੀ ਬੀਸ, ਭਾਣਾ ਆਪਣਾ ਹਰਿ ਵਰਤਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੌਥਾ ਹਾਰ ਆਪਣੇ ਦਸਤ ਉਠਾਏ। ਚੌਥਾ ਹਾਰ ਚਾਰੇ ਕੂਟ। ਸ਼ਬਦ ਸਰੂਪੀ ਹਰਿ ਰਿਹਾ ਝੂਟ। ਗੁਰਮੁਖ ਸਾਚੇ ਸਾਚਾ ਲਾਹਾ ਲੈਣ ਲੂਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਦਰ ਦੁਰਕਾਰੇ, ਸਚ ਦਰਬਾਰੇ ਬਾਹਰ ਕੱਢੇ ਕੂਟ। ਚਾਰ ਕੁੰਟ ਚਾਰੇ ਜੁਗ। ਪ੍ਰਭ ਭਾਗ ਲਗਾਏ ਵਿਚ ਪਿੰਡ ਬੁਘ। ਸ੍ਰਿਸ਼ਟ ਸਬਾਈ ਹੋਏ ਉਘ। ਗੁਰਮੁਖ ਵਿਰਲੇ ਵਿਚ ਮਾਤ ਰਹਿ ਜਾਣ ਇਕ ਮੁੱਠ ਇਕ ਰੁੱਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਪਕੜ ਪਛਾੜੇ ਫੜ ਚੁਗ ਚੁਗ। ਚਾਰ ਕੁੰਟ ਚਾਰ ਦੀਵਾਰੀ। ਕਿਲ੍ਹਾ ਕੋਟ ਹਰਿ ਰਿਹਾ ਉਸਾਰੀ। ਸ਼ਬਦ ਸਰੂਪੀ ਪਹਿਰੇਦਾਰੀ। ਸ੍ਰਿਸ਼ਟ ਸਬਾਈ ਹੋਏ ਹੰਕਾਰੀ। ਫੜ ਫੜ ਉਠਾਵੇ ਰਲਾਵੇ ਮਾਰੇ ਸ਼ਬਦ ਫੁਕਾਰੀ। ਗੁਰਮੁਖ ਸਾਚੇ ਚਰਨ ਲਗਾਵੇ ਖਿਚ ਲਿਆਵੇ ਚਰਨ ਦਵਾਰੀ। ਬੇਮੁਖ ਦਰ ਹਰਿ ਆਪ ਦੁਰਕਾਵੇ ਪਾਸਾ ਦਿਸੇ ਹਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਸਾਚਾ ਕੰਤ, ਜਿਸ ਬਣਾਈ ਬਣਤ ਸ੍ਰਿਸ਼ਟ ਸਬਾਈ ਸਚ ਸੁਹਾਗਣ ਨਾਰੀ। ਚੌਥਾ ਹਾਰ ਚਾਰੇ ਵੇਦ। ਪ੍ਰਭ ਅਬਿਨਾਸ਼ੀ ਸਦਾ ਅਭੇਦ। ਆਪੇ ਕਰੇ ਵਿਚ ਮਾਤ ਅਛੱਲ ਅਛੇਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਾਰੇ, ਨਾ ਕਿਸੇ ਲੱਭੇ ਵਿਚ ਕਤੇਬ। ਵੇਦ ਕਤੇਬਾਂ ਵਸੇ ਬਾਹਰ। ਕਦੇ ਗੁਪਤ ਕਦੇ ਜ਼ਾਹਿਰ। ਸਤਿਜੁਗ ਤੋਬਾ ਬਣਿਆ ਸਾਚਾ ਸ਼ਾਇਰ। ਸੋਹੰ ਸ਼ਬਦ ਚਲਾਏ ਸਾਚੀ ਲਹਿਰ। ਸ੍ਰਿਸ਼ਟ ਵਰਤੇ ਕਹਿਰ। ਪੰਚਮ ਜੇਠ ਲੱਗੇ ਇਕ ਦੁਪਹਿਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪੇ ਵਰਤਾਏ, ਆਪਣੇ ਭਾਣੇ ਵਿਚ ਸਮਾਏ ਇਕ ਲਗਾਏ ਸਵਾ ਪਹਿਰ। ਸਵਾ ਪਹਿਰ ਸ਼ਬਦ ਭਬੂਤੀ। ਸੋਹੰ ਸ਼ਬਦ ਸਾਚਾ ਦੂਤੀ। ਸ੍ਰਿਸ਼ਟ ਸਬਾਈ ਜਿਉਂ ਕੱਚੇ ਸੂਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਕਟਾਏ ਕਲਜੁਗ ਜੀਆਂ ਫਸਲ ਕੁਰੂਤੀ। ਚੌਥੇ ਹਾਰ ਚੌਥੇ ਘਰ। ਗੁਰਮੁਖ ਵਿਰਲਾ ਅੰਦਰ ਵੇਖੇ ਵੜ। ਬੇਮੁਖਾਂ ਦਰ ਸਾਚੇ ਆਵੇ ਡਰ। ਬਾਹਰ ਭੱਜੇ ਫਿਰਨ ਨਾਰੀ ਨਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਲਾਗ ਉਪਜੇ ਰਾਗ, ਧੋਏ ਦਾਗ, ਪਕੜੇ ਵਾਗ ਕਲ ਜਾਓ ਤਰ। ਚੌਥਾ ਹਾਰ ਜਗਤ ਗੁਰ ਦਾਤਾ। ਗੁਰਸਿਖਾਂ ਦੇਵੇ ਦਾਤ ਆਪ ਬਣਾਏ ਬ੍ਰਹਮ ਗਿਆਤਾ। ਚਰਨੀ ਜੋੜੇ ਸਾਚਾ ਨਾਤਾ। ਕਿਰਪਾ ਕਰੇ ਪੁਰਖ ਬਿਧਾਤਾ। ਆਪੇ ਬਣੇ ਪਿਤ ਮਾਤਾ। ਪਿਤਾ ਪੂਤ ਮੇਲ ਮਿਲਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਕਾ ਏਕਾ ਦਾਤਾ। ਏਕਾ ਦਾਤ ਜਗਤ ਭਿਖਾਰ। ਮੰਗਣ ਖੜੇ ਕੋਟ ਦਵਾਰ। ਗੁਰਮੁਖ ਸਾਚਾ ਅੱਗੇ ਧਰੇ, ਪ੍ਰਭ ਹੱਥ ਆਪਣੇ ਪਕੜੇ ਹਾਰ। ਸਾਧ ਸੰਗਤ ਤੇਰੇ ਕਾਰਜ ਸਰੇ, ਪ੍ਰਭ ਆਪਣੇ ਗਲੇ ਲਏ ਡਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਚੌਥਾ ਜੁਗ ਆਪ ਕਰਾਏ ਆਰ ਪਾਰ। ਚੌਥਾ ਜੁਗ ਆਪ ਮੁਕਾਇਆ। ਆਪੇ ਬਣੇ ਦਾਈ ਦਾਇਆ। ਸਤਿਜੁਗ ਸਾਚਾ ਮਾਤ ਉਪਜਾਇਆ। ਸਚ ਸੁੱਚ ਦਾ ਰਾਹ ਚਲਾਇਆ। ਪੰਚਮ ਹਾਰ ਪ੍ਰਭ ਹੱਥ ਫੜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਸਿਕਦਾਰ ਆਪ ਅਖਵਾਇਆ। ਪੰਚਮ ਹਾਰ ਪੰਚਮ ਕਟਾਰ। ਪੰਚਾਂ ਦੂਤਾਂ ਦੇਵੇ ਮਾਰ। ਤਨ ਕਾਇਆ ਵਿਚੋਂ ਕੱਢੇ ਬਾਹਰ। ਨੇੜ ਨਾ ਆਏ ਕਾਮ ਕਰੋਧ ਲੋਭ ਮੋਹ ਹੰਕਾਰ। ਪ੍ਰਭ ਅਬਿਨਾਸ਼ੀ ਕਿਰਪਾ ਕਰੇ ਅਪਰ ਅਪਾਰ। ਸਤਿਜੁਗ ਤੇਰਾ ਵਰਤੇ ਸਚ ਵਰਤਾਰ। ਪ੍ਰਭ ਅਬਿਨਾਸ਼ੀ ਆਪਣੇ ਸਿਰ ਰੱਖੇ ਦਸਤਾਰ। ਪੰਚਮ ਜੇਠ ਕੀਆ ਵਿਹਾਰ। ਸ੍ਰਿਸ਼ਟ ਦੱਬੀ ਪਾਪਾਂ ਭਾਰ। ਦਰ ਸਾਚੇ ਕਰੇ ਪੁਕਾਰ। ਜੋਤ ਧਰੇ ਆਪ ਨਿਰੰਕਾਰ। ਕਰੇ ਖੇਲ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਾਰ। ਜਾਮਾ ਧਾਰੇ ਹਰਿ ਬਲਵੰਤਾ। ਆਪ ਉਠਾਏ ਸਾਚੇ ਸੰਤਾ। ਸਾਚਾ ਸ਼ਬਦ ਕੰਨ ਸੁਣੰਤਾ। ਅਨਹਦ ਧੁਨ ਹਰਿ ਮਰਦੰਗ ਵਜੰਤਾ। ਹਰਿ ਪਰਦੇ ਦੇਵੇ ਖੋਲ੍ਹ ਦਰਸ ਦਿਖੰਤਾ। ਗੁਰਸਿਖਾਂ ਸੰਗ ਕਰੇ ਚੋਹਲ, ਨਿਜ ਘਰ ਵਖੰਤਾ। ਬੇਮੁਖਾਂ ਕੱਢੇ ਪੋਲ, ਦਰ ਦਰ ਫਿਰੰਤਾ। ਸਾਚਾ ਸ਼ਬਦ ਸੁਣਾਵੇ ਵਜਾਵੇ ਵਿਚ ਮਾਤ ਸਾਚਾ ਢੋਲ, ਨਾ ਕੋਈ ਉਹਲਾ ਭੇਵ ਰਖੰਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣ ਨਿਧਾਨ ਚਤੁਰ ਸੁਜਾਣ ਆਵਣ ਜਾਵਣ ਗੁਰਸਿਖਾਂ ਗੇੜ ਕਟੰਤਾ। ਸਤਿਜੁਗ ਤੇਰਾ ਜਨਮ ਦਵਾਇਆ। ਪਹਿਲੀ ਮਾਘ ਲੇਖ ਲਿਖਾਇਆ। ਪ੍ਰਭ ਅਬਿਨਾਸ਼ੀ ਸਾਚੀ ਭਾਖੀ, ਕਲਜੁਗ ਝੂਠਾ ਭੇਖ ਮਿਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਕਰੇ ਕਰਾਏ, ਜੋ ਮਨ ਭਾਇਆ। ਸਤਿਜੁਗ ਤੇਰਾ ਸਤਿ ਦਵਾਰਾ। ਸੋਹੰ ਭਰੇ ਹਰਿ ਭੰਡਾਰਾ। ਆਪੇ ਬਣੇ ਜਗਤ ਵਰਤਾਰਾ। ਗੁਰਮੁਖ ਵਿਰਲਾ ਕਰੇ ਵਣਜ ਵਪਾਰਾ। ਜੋ ਜਨ ਆਏ ਚਰਨ ਦਵਾਰਾ। ਦਰ ਘਰ ਸਾਚੇ ਟੁੱਟੇ ਮਾਣ ਹੰਕਾਰਾ। ਮਾਨਸ ਜਨਮ ਨਾ ਚੋਗ ਨਿਖੁੱਟੇ, ਹਰਿ ਪਾਇਆ ਸਚ ਭਤਾਰਾ। ਕਲਜੁਗ ਪੀਂਘ ਨਾ ਅੱਧ ਵਿਚ ਟੁੱਟੇ, ਪ੍ਰਭ ਦੇਵੇ ਸ਼ਬਦ ਹੁਲਾਰਾ। ਬੇਮੁੱਖਾਂ ਜੜ੍ਹ ਆਪੇ ਪੁੱਟੇ, ਜਿਉਂ ਗੰਨਾ ਇਕ ਹੁਲਾਰਾ। ਸਾਚਾ ਲਾਹਾ ਗੁਰਮੁਖ ਸਾਚਾ ਪ੍ਰਭ ਦਰ ਲੁੱਟੇ, ਪ੍ਰਭ ਲਾਏ ਪਾਰ ਕਿਨਾਰਾ। ਪੀ ਅੰਮ੍ਰਿਤ ਏਕਾ ਘੁੱਟੇ, ਮਾਨਸ ਜਨਮ ਨਾ ਹੋਏ ਦੂਜੀ ਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਾਚੇ ਧਾਮ ਬਹਾਏ ਆਪਣੇ ਚਰਨ ਦਵਾਰਾ। ਚਰਨ ਦਵਾਰਾ ਸੱਚਾ ਘਰ ਬਾਹਰਾ। ਵਸੇ ਨਿਰੰਕਾਰਾ ਜੋਤ ਪਸਾਰਾ ਦੀਪ ਉਜਿਆਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਜੋਤ ਸਰੂਪ ਵਸੇ ਨਿਰੰਕਾਰਾ। ਨਿਰੰਕਾਰ ਸਚ ਘਰ ਵਾਸ। ਪ੍ਰਭ ਅਬਿਨਾਸ਼ੀ ਪੁਰਖ ਅਬਿਨਾਸ਼। ਜਨ ਭਗਤਾਂ ਹੋਏ ਦਾਸਨ ਦਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਕਰਾਏ ਰਾਸ। ਮਾਨਸ ਜਨਮ ਰਾਸ ਕਰਾਵਣਾ। ਸੋਹੰ ਸ਼ਬਦ ਸਵਾਸ ਸਵਾਸ ਜਪਾਵਣਾ। ਗੁਰਮੁਖ ਸਾਚਾ ਬਿਰਖ ਵਿਚ ਕਲਜੁਗ ਲਗਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਮਾਣ ਦਵਾਵਣਾ। ਪੰਚਮ ਹਾਰ ਗੁਰ ਦਰ ਪ੍ਰਵਾਨ। ਪਾਵੇ ਸਾਰ ਹਰਿ ਭਗਵਾਨ। ਸ਼ਬਦ ਧਾਰ ਹਰਿ ਏਕਾ ਦੇਵੇ, ਦੂਈ ਦਵੈਤ ਸਰਬ ਮਿਟ ਜਾਣ। ਸੋਹੰ ਸ਼ਬਦ ਫੱਲ ਸਾਚਾ ਮੇਵੇ, ਗੁਰਮੁਖ ਵਿਰਲੇ ਖਾਣ। ਪੁਰਖ ਸੁਜਾਣ ਕਰ ਕਿਰਪਾ ਜਿਸ ਜਨ ਦੇਵੇ, ਸੋ ਜਨ ਹੋਏ ਚਤੁਰ ਸੁਜਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਇਕ ਕਰਾਏ ਰੰਕ ਰਾਜਾਨ। ਰੰਕ ਰਾਜਾਨ ਇਕ ਦਵਾਰੇ। ਊਚ ਨੀਚ ਪ੍ਰਭ ਭਰਮ ਨਿਵਾਰੇ। ਸਤਿਜੁਗ ਸਾਚੀ ਇਕ ਬਹਾਰੇ। ਸ੍ਰਿਸ਼ਟ ਸਬਾਈ ਏਕਾ ਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰ ਇਕ ਦਵਾਰੇ। ਸਚ ਦਵਾਰਾ ਇਕ ਖੁਲ੍ਹਾਉਣਾ। ਸਤਿਜੁਗ ਸਾਚਾ ਰਾਹ ਚਲਾਉਣਾ। ਵੇਦ ਪੁਰਾਨ ਕੋਈ ਰਹਿਣ ਨਾ ਪਾਉਣਾ। ਖਾਣੀ ਬਾਣੀ ਮੇਟ ਮਿਟਾਉਣਾ। ਗਗਨ ਪਤਾਲੀ ਜੀਵਾਂ ਜੰਤਾਂ ਵਿਚ ਆਪ ਸਮਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਕਰਮ ਕਮਾਉਣਾ। ਸਤਿਜੁਗ ਸਾਚਾ ਸਚ ਵਰਤੰਤ। ਏਕਾ ਮਾਰਗ ਸਰਬ ਜੀਵ ਜੰਤ। ਮੇਲ ਮਿਲਾਏ ਫੜ ਫੜ ਉਠਾਏ ਸਰਨ ਲਿਆਏ ਸਾਚੇ ਸੰਤ। ਸ਼ਬਦ ਜਣਾਏ ਤਨਕ ਲਗਾਏ, ਮਨ ਕਾ ਮਣਕ ਫਿਰਾਏ ਕਲਜੁਗ ਵੇਲੇ ਅੰਤ। ਜਮਨ ਕਿਨਾਰੇ ਡੇਰਾ ਲਾਏ। ਹੇਰਾ ਫੇਰਾ ਸਰਬ ਚੁਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਜਗਾਏ। ਜਮਨ ਕਿਨਾਰੇ ਚਰਨ ਧਰ। ਅਚਰਜ਼ ਖੇਲ ਜਾਏ ਕਰ। ਵਾਲੀ ਹਿੰਦ ਆਏ ਦਰ। ਰਾਜਾ ਰਾਣਾ ਸਰਨੀ ਜਾਏ ਪੜ੍ਹ। ਪ੍ਰਗਟ ਹੋਏ ਦਰਸ ਦਿਖਾਏ, ਕਲਗੀ ਧਰ ਅੱਗੇ ਖੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਪਾਰ ਲੰਘਾਏ ਜਿਨ੍ਹਾਂ ਫੜਿਆ ਤੇਰਾ ਲੜ। ਪੰਚਮ ਹਾਰ ਪ੍ਰਭ ਮੇਟੇ ਪ੍ਰਪੰਚ। ਗੁਰਮੁਖਾਂ ਕਾਇਆ ਆਤਮ ਦੇਵੇ ਸਿੰਚ। ਜੋਤੀ ਜੋਤ ਸਰੂਪ ਹਰਿ, ਸਾਚਾ ਨਾਮ ਵਣਜ ਕਰਾਏ ਨਾ ਕੋਈ ਵਿਹਾਜੇ ਕੰਚ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਮਾਣ ਦਵਾਏ, ਸਾਚੀ ਸ਼ਰਅ ਸ਼ਰਾਇਤ ਬਣਾਏ ਦੇਵੇ ਵਡਿਆਈ ਪੰਚ। ਪੰਚਮ ਪੰਚਮ ਮਿਲੇ ਵਡਿਆਈ। ਪ੍ਰਭ ਸਾਚੇ ਤੇਰੀ ਸਚ ਸਰਨਾਈ। ਸਤਿਜੁਗ ਵਰਤੇ ਹਰਿ ਹਰਿ ਹਰਿ ਗੁਣ ਰਸਨਾ ਗਾਈ। ਕਾਦਰ ਕਰਤੇ ਉਪਰ ਧਰਤੇ ਇਹ ਖੇਲ ਰਚਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਹਾਰ ਆਪਣੇ ਤਨ ਲਗਾਈ। ਪੰਚਮ ਹਾਰ ਤਨ ਲਗਾਇਆ। ਗੁਰ ਸੰਗਤ ਦਰ ਮੰਗਲ ਗਾਇਆ। ਪ੍ਰਭ ਅਬਿਨਾਸ਼ੀ ਸਾਚੇ ਭਾਇਆ। ਤੇਰਾਂ ਮੱਘਰ ਦਇਆ ਕਮਾਇਆ। ਸਾਚਾ ਜੋੜ ਆਪ ਜੁੜਾਇਆ। ਨਾ ਸਕੇ ਕੋਈ ਤੋੜ ਨਾ ਛੋੜ ਛੁੜਾਇਆ। ਪ੍ਰਭ ਸਾਚੇ ਦੀ ਸਾਚੀ ਲੋੜ, ਵੇਲੇ ਅੰਤ ਹੋਏ ਸਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਵਿਚ ਸਦ ਸਮਾਇਆ। ਪੰਚਮ ਹਾਰ ਹੱਟ ਹਟਾਨੀ। ਨਾ ਕੋਈ ਪਾਵੇ ਸਾਰ, ਜੀਵ ਪਰਾਨੀ। ਜੋਤ ਸਰੂਪੀ ਜੋਤ ਹਰਿ, ਪ੍ਰਗਟ ਹੋਇਆ ਸ੍ਰਿਸ਼ਟ ਸਬਾਈ ਬਾਨੀ। ਮਾਤ ਜੋਤ ਲਈ ਧਰ, ਗੁਰਸਿਖ ਨਾ ਦੇਵੇ ਕੋਇ ਕੁਰਬਾਨੀ। ਸਾਚਾ ਰਾਹ ਦਿਸਾਏ ਚਰਨ ਤੀਰਥ ਸਰ ਕਰਾਏ ਧੂੜ ਸਚ ਇਸ਼ਨਾਨੀ। ਸਚ ਸੁੱਚ ਨਾ ਦਿਸੇ ਕਿਸੇ ਘਰ, ਪੜ੍ਹ ਪੜ੍ਹ ਥ੍ਹਕੇ ਵਡ ਵਡ ਗਿਆਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਸ੍ਰਿਸ਼ਟ ਆਪੇ ਆਪ ਜੋਤ ਸਰੂਪੀ ਬ੍ਰਹਮ ਗਿਆਨੀ। ਬ੍ਰਹਮ ਗਿਆਨ ਜੀਵ ਪਛਾਣ। ਕਰ ਗੁਰ ਚਰਨ ਧਿਆਨ। ਦਰਸ ਦੇਵੇ ਤੇਰੇ ਘਰ ਸਾਚੇ ਆਣ। ਦਿਵਸ ਰੈਣ ਆਪ ਬਿਠਾਏ ਉਡਾਏ ਸ਼ਬਦ ਬਿਬਾਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸ਼ਬਦ ਉਡਾਰੀ ਜਾਣਾ ਉਡ। ਪ੍ਰਭ ਅਬਿਨਾਸ਼ੀ ਵਸੇ ਤੇਰੀ ਕਾਇਆ ਅੰਧੇਰੀ ਖੁਡ। ਦਿਵਸ ਰੈਣ ਰੈਣ ਦਿਵਸ ਸਦ ਸਦ ਰਹਿੰਦਾ ਤੇਰੇ ਮੁੱਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਸਰਬ ਟੇਕ, ਕਰੇ ਬੁੱਧ ਬਬੇਕ, ਸਿਮਰਨ ਜਗਤ ਅਨੇਕ, ਗੁਰਸਿਖ ਸਾਚੇ ਕੋਇ ਨਾ ਦੀਸੇ ਜੇਵਡ ਤੁਧ। ਹਰਿ ਸਾਚਾ ਸਚ ਵਿਹਾਰਾ। ਹਰਿ ਸਾਚਾ ਸਾਚੀ ਧਾਰਾ। ਹਰਿ ਸਾਚਾ ਸਚ ਕਰਾਏ ਵਣਜ ਵਪਾਰਾ। ਹਰਿ ਸਾਚਾ ਜਨ ਭਗਤਾਂ ਦੇਵੇ ਨਾਮ ਪਿਆਰਾ। ਹਰਿ ਸਾਚਾ ਕਰਮ ਧਰਮ ਰਿਹਾ ਵਿਚਾਰਾ। ਹਰਿ ਸਾਚਾ ਦਰਗਹਿ ਸਾਚੀ ਵਸੇ ਧਾਮ ਨਿਆਰਾ। ਹਰਿ ਸਾਚਾ ਆਪੇ ਵੇਖੇ ਵਿਗਸੇ ਕਰੇ ਵਿਚਾਰਾ। ਹਰਿ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਲਏ ਅਵਤਾਰਾ। ਹਰਿ ਸਾਚਾ ਮਾਤ ਜੋਤ ਪ੍ਰਗਟਾਇੰਦਾ। ਉਨੀਂ ਸੌ ਅਠਤਾਲੀ ਬਿਕ੍ਰਮੀ ਲੇਖ ਲਿਖਾਇੰਦਾ। ਮੰਗਲਵਾਰ ਪੰਚਮ ਜੇਠ ਦੀਪਕ ਜੋਤ ਆਪ ਜਗਾਇੰਦਾ। ਕਲਜੁਗ ਜੀਵ ਕੌੜੇ ਰੀਠ, ਸ਼ਬਦ ਹਥੌੜਾ ਹੱਥ ਉਠਾਇੰਦਾ। ਆਪ ਪਛਾੜੇ ਵਡ ਵਡ ਸੇਠ, ਵੇਲਾ ਨੇੜੇ ਆਪ ਲਿਆਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀ ਘਨਕ ਵਿਚ ਜਾਮਾ ਪਾਇੰਦਾ। ਪੁਰੀ ਘਨਕ ਹਰਿ ਜਾਮਾ ਪਾਈ। ਉਨੀਂ ਸੌ ਸਦੀ ਅਠਤਾਲੀ ਬਿਕ੍ਰਮੀ ਭਾਗ ਲਗਾਈ। ਮਾਤਾ ਪਿਤਾ ਮਿਲੀ ਵਧਾਈ। ਨਰ ਨਰਾਇਣ ਵਿਚ ਮਾਤ ਜੋਤ ਧਰਾਈ। ਨਾ ਕੋਈ ਕਹਿਣ ਨਾ ਕੋਈ ਜਾਣੇ ਮਾਤ ਪਿਤਾ ਭੈਣ ਭਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਆਪ ਰਚਾਈ। ਜਾਮਾ ਧਾਰ ਲਿਆ ਅਵਤਾਰਾ। ਮਾਤ ਪਿਤਾ ਨਾ ਪਾਵੇ ਸਾਰਾ। ਸਾਚਾ ਹਿੱਤਾ ਸੁੱਤ ਦੁਲਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਵ ਆਪ ਖੁਲ੍ਹਾਰਾ। ਅਚਰਜ਼ ਵਰਤੇ ਕੀ ਕਾਰ। ਬਾਲ ਅਵਸਥਾ ਖੇਲ ਅਪਾਰ। ਨਾ ਕੋਈ ਜਾਣੇ ਨਾ ਕੋਈ ਪਛਾਣੇ ਕੀ ਵਰਤੇ ਵਰਤਾਰ। ਏਕਾ ਜਾਨਣ ਬਾਲ ਅੰਞਾਣਾ, ਜਿਸ ਸੰਗ ਕੀਆ ਸਰਬ ਪਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਉਠਾਏ ਸਚ ਆਪਣੇ ਦੁਲਾਰ। ਬਾਲ ਅਵਸਥਾ ਬਾਲ ਅੰਞਾਣਾ। ਨਾ ਕੋਈ ਕਰੇ ਹਰਿ ਪਛਾਣਾ। ਪ੍ਰਭ ਅਬਿਨਾਸ਼ੀ ਪਹਿਰਿਆ ਬਾਣਾ। ਕਲਜੁਗ ਅੰਤਮ ਜਿਸ ਮੁਕਾਣਾ। ਸਤਿਜੁਗ ਸਾਚਾ ਮਾਰਗ ਲਾਣਾ। ਸਾfਰੰਗ ਧਰ ਭਗਵਾਨ ਬੀਠਲਾ ਆਪ ਅਖਵਾਣਾ। ਕਲਜੁਗ ਜੀਵ ਕੌੜ ਰੀਠਲਾ ਭੰਨ ਵਖਾਣਾ। ਏਕਾ ਰੰਗ ਮਜੀਠਲਾ ਗੁਰਸਿਖਾਂ ਆਪ ਚੜ੍ਹਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਵਰਤਾਏ ਆਪਣਾ ਭਾਣਾ। ਬਾਲ ਅਵਸਥਾ ਬਾਲੀ ਬੁੱਧ। ਕੋਇ ਨਾ ਜਾਣੇ ਹਰਿ ਕੀ ਸੁੱਧ। ਆਪ ਬਣਾਏ ਆਪਣੀ ਬਿਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਕਰੇ ਘਰ ਮਾਪਿਆਂ ਰੋ ਰੋ ਜਿਦ। ਰੋਵੇ ਰੋ ਰੋ ਪੁਕਾਰੇ। ਸੰਤ ਜਨਾਂ ਨੂੰ ਵਾਜਾਂ ਮਾਰੇ। ਆਓ ਚਲ ਸਚ ਦਵਾਰੇ। ਪ੍ਰਭ ਅਬਿਨਾਸ਼ੀ ਜਾਮਾ ਧਾਰੇ। ਕਿਉਂ ਸੁੱਤੇ ਪੈਰ ਪਸਾਰੇ। ਕਲਜੁਗ ਹੋਈ ਰੈਣ ਅੰਧਿਆਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀ ਘਨਕ ਵਸੇ ਧਾਮ ਨਿਆਰੇ। ਰੋਣਾ ਕੁਰਲਾਵਣਾ ਸੰਤ ਜਨਾਂ ਨੂੰ ਆਪ ਜਗਾਵਣਾ। ਮਾਤਾ ਤਾਬੋ ਲੋਰੀਆਂ ਦੇ ਚੁਪ ਕਰਾਵਣਾ। ਜਵੰਦ ਸਿੰਘ ਦੇ ਹੱਥ ਫੜਾਵਣਾ। ਪਿਤ ਪੂਤ ਭੇਵ ਨਾ ਪਾਵਣਾ। ਦੇ ਬਾਜੀਆਂ ਬਾਲ ਵਰਚਾਵਣਾ। ਜਨ ਭਗਤਾਂ ਪ੍ਰਭ ਸਾਚੇ ਊਂ ਊਂ ਸੋਹੰ ਸਾਚਾ ਗੀਤ ਸੁਨਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਸੰਤਾਂ ਪਕੜ ਗਲੇ ਲਗਾਵਣਾ। ਮਾਤਾ ਤਾਬੋ ਗਲ ਲਗਾਏ। ਲੋਰੀਆਂ ਦੇ ਪੂਤ ਸਮਝਾਏ। ਨਾ ਰੋ ਮੇਰੀ ਕੁੱਖ ਦੇ ਜਾਏ। ਪ੍ਰਭ ਅਬਿਨਾਸ਼ੀ ਮੁਖ ਭਵਾਏ। ਸੰਤਾਂ ਵਲ ਨਿਗਾਹ ਰਖਾਏ। ਆਓ ਸੰਤੋ ਮਿਲੋ ਹਰਿ ਗਲ ਲਗਾਏ। ਝੂਠੀ ਮਾਇਆ ਪਈ ਕੁਰਲਾਏ। ਗੁਰਸਿਖ ਸਾਚੇ ਪੂਤ ਪਿਤਾ ਆਪ ਬਣ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਭੇਵ ਕੋਈ ਨਾ ਪਾਏ। ਬਾਲ ਅਵਸਥਾ ਨਿੱਕਾ ਬਾਲਾ। ਕਿਆ ਕੋਈ ਜਾਣੇ ਕਿਆ ਪਛਾਣੇ, ਪ੍ਰਭ ਕੀ ਚਲੇ ਮਾਤ ਚਾਲਾ। ਆਪਣੀ ਖੇਲ ਆਪੇ ਜਾਣੇ, ਵਿੰਗੀਆਂ ਟੇਢੀਆਂ ਮਾਰੇ ਛਾਲਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸੁੱਤਿਆਂ ਸੁਰਤ ਸੰਭਾਲਾ। ਸੋਇਆ ਉਠਾਇਆ, ਸ਼ਬਦ ਸੁਣਾਇਆ। ਕਿਉਂ ਸੌਂ ਕੇ ਵਕਤ ਗਵਾਇਆ। ਪ੍ਰਭ ਅਬਿਨਾਸ਼ੀ ਫੇਰਾ ਪਾਇਆ। ਘਨਕਪੁਰੀ ਵਿਚ ਡੇਰਾ ਲਾਇਆ। ਪਿਤਾ ਜਵੰਦ ਸਿੰਘ ਨਾਮ ਅਖਵਾਇਆ। ਮਾਤਾ ਤਾਬੋ ਜਿਸ ਗੋਦ ਉਠਾਇਆ। ਪੂਰਨ ਭਾਗੋ ਉਠੋ ਸੰਤੋ, ਪ੍ਰਭ ਅਬਿਨਾਸ਼ੀ ਵਿਚ ਮਾਤ ਦੇ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਪਾਏ ਗਲ ਸੋਹੰ ਮਾਲਾ। ਬਾਲ ਅਵਸਥਾ ਬਾਲ ਬਾਲੀ। ਪ੍ਰਗਟ ਹੋਇਆ ਸ੍ਰਿਸ਼ਟ ਸਬਾਈ ਆਪੇ ਵਾਲੀ। ਸਾਚੀ ਘਾਲ ਜਨ ਭਗਤਾਂ ਘਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸੁੱਤਿਆਂ ਸੁਰਤ ਸੰਭਾਲੀ। ਘਨਕਪੁਰ ਵਿਚ ਡੇਰਾ ਲਾਇਆ। ਪਿਤਾ ਜਵੰਦ ਸਿੰਘ ਨਾਮ ਅਖਵਾਇਆ। ਮਾਤਾ ਤਾਬੋ ਜਿਸ ਗੋਦ ਉਠਾਇਆ। ਪੂਰਨ ਭਾਗੋ ਉਠੋ ਸੰਤੋ ਪ੍ਰਭ ਅਬਿਨਾਸ਼ੀ ਵਿਚ ਮਾਤ ਦੇ ਆਇਆ। ਸੁਣੋ ਸਾਚਾ ਰਾਗੋ ਦਿਵਸ ਰੈਣ ਰੈਣ ਦਿਵਸ ਏਕਾ ਰਾਗ ਉਪਜਾਇਆ। ਪ੍ਰਭ ਅਬਿਨਾਸ਼ੀ ਚਰਨੀ ਲਾਗੋ, ਮਾਣ ਤ਼ਾਣ ਜਗਤ ਗਵਾਇਆ। ਪ੍ਰਭ ਹੰਸ ਬਣਾਏ ਕਾਗੋ, ਛੀਵੇਂ ਮਹੀਨੇ ਚਰਨ ਟਿਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਸੰਤਾਂ ਬੈਠਾ ਰਾਹ ਤਕਾਇਆ। ਜਨ ਭਗਤਾਂ ਵਾਜਾਂ ਮਾਰਦਾ। ਨਾ ਆਵੇ ਪਾਸਾ ਹਾਰ ਦਾ। ਦਰ ਖੁਲ੍ਹਿਆ ਸੱਚੀ ਸਰਕਾਰ ਦਾ। ਓਥੇ ਕੋਈ ਨਾ ਕਿਸੇ ਦੁਰਕਾਰਦਾ। ਪਾਪ ਪੁੰਨ ਸਰਬ ਵਿਚਾਰਦਾ। ਛਾਣ ਪੁਣ ਸਭ ਦੇ ਭਰਮ ਨਿਵਾਰਦਾ। ਆਪ ਵਿਚਾਰੇ ਗੁਣ ਅਵਗੁਣ, ਭਾਂਡਾ ਭੰਨੇ ਵਡ ਹੰਕਾਰ ਦਾ। ਇਕ ਉਪਜਾਏ ਸ਼ਬਦ ਧੁਨ, ਸਾਚਾ ਸ਼ਬਦ ਹਰਿ ਰਸਨ ਉਚਾਰਦਾ। ਗੁਰਸਿਖ ਸਾਚੇ ਕੰਨ ਸੁਣ, ਪ੍ਰਭ ਲੱਖ ਚੁਰਾਸੀ ਗੇੜ ਨਿਵਾਰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਲ ਅਵਸਥਾ ਜਨ ਭਗਤਾਂ ਵਾਜਾਂ ਮਾਰਦਾ। ਵਾਜਾਂ ਮਾਰੇ ਦੇ ਦੁਹਾਈ। ਆਓ ਚਲ ਕੇ ਪਾਂਧੀ ਰਾਹੀ। ਪ੍ਰਭ ਅਬਿਨਾਸ਼ੀ ਪਕੜ ਗਲੇ ਲਗਾਏ ਦੋਵੇਂ ਬਾਹੀਂ। ਆਪ ਬਹਾਏ ਦਰਗਹਿ ਸਾਚੀ ਸਾਚੇ ਥਾਈਂ। ਗੁਰਸਿਖ ਸਾਚੇ ਦੂਜੇ ਦਰ ਨਾ ਸੀਸ ਝੁਕਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਲੀ ਬਾਲ ਅਵਸਥਾ ਦੇ ਮੱਤ ਰਿਹਾ ਸਮਝਾਈ। ਦੇ ਮਤੀ ਆਪ ਸਮਝਾਇੰਦਾ। ਗੁਰਮੁਖ ਸੋਇਆ ਆਪ ਉਠਾਇੰਦਾ। ਸ਼ਬਦ ਜਕੜ ਬੰਨ੍ਹ ਲਿਆਇੰਦਾ। ਸ਼ਬਦ ਤਕੜ ਆਪ ਤੁਲਾਇੰਦਾ। ਕਲਜੁਗ ਅੰਧੇਰੀ ਝੱਖੜ ਪਰੇ ਹਟਾਇੰਦਾ। ਸੋਹੰ ਸਾਚਾ ਰੁੱਖੜ ਤਨ ਪਹਿਨਾਇੰਦਾ। ਕਲਜੁਗ ਕੀਨਾ ਵੱਖਰ, ਨਵਾਂ ਰਾਹ ਬਤਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਲੀ ਬਾਲ ਅਵਸਥਾ ਸੰਤ ਮਨੀ ਸਿੰਘ ਸੋਇਆ ਆਪ ਜਗਾਇੰਦਾ। ਉਠ ਉਠ ਸੰਤ ਉਠ ਉਠ ਜਾਗ। ਪ੍ਰਭ ਦਰ ਸਾਚੇ ਉਠ ਉਠ ਭਾਗ। ਚੜ੍ਹਿਆ ਆਵੇ ਮਹੀਨਾ ਮਾਘ। ਲੱਗਾ ਦੇਸ ਮਾਝੇ ਭਾਗ। ਕਰ ਦਰਸ ਧੋ ਪਿਛਲਾ ਦਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬੁਝਾਏ ਤੇਰੀ ਤ੍ਰਿਸ਼ਨਾ ਆਗ। ਆਸੀ ਆਵਾਜ਼ ਸ਼ਬਦ ਧੁਨਕਾਰੀ। ਪ੍ਰਭ ਅਬਿਨਾਸ਼ੀ ਸ਼ਬਦ ਫੁਨਕਾਰੀ। ਸੰਤ ਮਨੀ ਸਿੰਘ ਤਨ ਲੱਗੀ ਇਕ ਅੰਗਿਆਰੀ। ਮਹਾਰਾਜ ਸ਼ੇਰ ਸਿੰਘ ਆਪ ਉਠਾਏ ਗੁਰਸਿਖ ਸੋਇਆ ਜਾਏ ਦਵਾਰੀ। ਵਕਤ ਸੁਹਾਇਆ ਮੰਗਲ ਗਾਇਆ। ਪ੍ਰਭ ਅਬਿਨਾਸ਼ੀ ਰਸਨ ਅਲਾਇਆ। ਵਾਹ ਵਾਹ ਸਾਚਾ ਰਾਹ ਪੁਛਾਇਆ। ਸੰਤ ਜਨਾ ਵਡ ਦਾਤਾ ਬੇਪ੍ਰਵਾਹ ਬਣ ਵਿਚੋਲਾ ਆਪ ਮਿਲਾਇਆ। ਆਪੇ ਵਸੇ ਹਰਿ ਹਰ ਥਾਂ, ਪਰਦਾ ਉਹਲਾ ਇਕ ਖੇਲ ਰਚਾਇਆ। ਜੋਤੀ ਜੋਤ ਸਰੂਪ ਗੁਰਮੁਖ ਸਾਚੇ ਤੇਰੇ ਆਤਮ ਦਰ ਦਵਾਰ ਬੈਠਾ ਆਸਣ ਲਾਇਆ। ਆਸਣ ਲਾਏ ਸਤਿਗੁਰ ਪੂਰਾ। ਜੋਤ ਸਰੂਪੀ ਸਾਚਾ ਨੂਰਾ। ਸ਼ਬਦ ਧੁਨ ਸਾਚੀ ਤੂਰਾ। ਗੁਰਮੁਖ ਸਾਚੇ ਲਏ ਚੁਣ, ਦੇਵੇ ਨਾਮ ਸਤਿ ਸਰੂਰਾ। ਜੋਤੀ ਜੋਤ ਸਰੂਪ ਹਰਿ, ਸਰਬ ਗੁਣਾਂ ਭਰਪੂਰਾ। ਰਸਨਾ ਰਸ ਗੁਰਸਿਖ ਵਿਖਾਣਿਆਂ। ਉਜਲ ਮੁਖ ਵਿਚ ਜਹਾਨਿਆਂ। ਅੰਤਮ ਅੰਤ ਨਾ ਲਾਗੇ ਦੁੱਖ ਦੇਵੇ ਦਰਸ ਆਪ ਭਗਵਾਨਿਆਂ। ਨਿਜ ਘਰ ਵਖਾਏ ਸਾਚਾ ਸੁੱਖ, ਪ੍ਰਭ ਜੋਤੀ ਜੋਤ ਮਿਲਾਨਿਆਂ। ਆਪੇ ਕੱਟੇ ਦੁੱਖ ਭੁੱਖ, ਮਾਤ ਗਰਭ ਨਾ ਹੋਏ ਉਲਟਾ ਰੁੱਖ, ਬਹਾਏ ਸਾਚੇ ਦਰ ਮਿਟਾਏ ਆਵਣ ਜਾਣਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਆਏ ਸਾਚੇ ਕਰੇ ਪਰਵਾਨਿਆਂ। ਆਏ ਦਰ ਦਰਗਹਿ ਪ੍ਰਵਾਨ। ਪ੍ਰਭ ਦੇਵੇ ਅੰਤਮ ਸਾਚਾ ਸਚ ਅਸਥਾਨ। ਆਪ ਉਠਾਏ ਲੈ ਜਾਏ ਬਿਠਾਏ ਵਿਚ ਬਬਾਣ। ਸ਼ਬਦ ਸਰੂਪੀ ਸ਼ਬਦ ਜਣਾਏ ਆਪਣੇ ਕੰਧ ਉਠਾਏ ਗੁਰਸਿਖ ਸਾਚੇ ਸਚ ਪਛਾਣ। ਗਗਨ ਪਾਤਾਲੀ ਪੰਧ ਮੁਕਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਰਾਗ ਰੰਗ ਸੁਖ ਮਾਣ। ਸਾਚਾ ਸੰਗ ਇਕ ਭਗਵਾਨ। ਨਾਮ ਰੰਗਣ ਹਰਿ ਦੇਵੇ ਰੰਗ, ਆਤਮ ਜੋਤ ਜਗੇ ਮਹਾਨ। ਸ਼ਬਦ ਸਰੂਪੀ ਕਸੇ ਤੰਗ, ਤੀਨ ਲੋਕ ਦੇ ਵਿਚ ਫਿਰਾਨ। ਹੋਏ ਸਹਾਈ ਸਦਾ ਅੰਗ ਸੰਗ, ਜੋਤ ਸਰੂਪੀ ਗੁਣ ਨਿਧਾਨ। ਗੁਣ ਨਿਧਾਨ ਗੁਣ ਵਿਚਾਰਦਾ। ਮਾਨਸ ਜਨਮ ਕਲ ਸਵਾਰਦਾ। ਆਪ ਬਣਾਏ ਵਸਾਏ ਲੈ ਜਾਏ ਸਾਚੇ ਘਰ, ਏਕਾ ਏਕ ਰੰਗ ਵਖਾਣਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਘਟਾ ਘਟ ਆਪੇ ਜਾਣਦਾ। ਉਤਮ ਆਤਮ ਆਪ ਵਿਚਾਰੇ। ਗੁਰਮੁਖ ਸਾਚੇ ਆਏ ਚਲ ਦਵਾਰੇ। ਆਪ ਵਸਾਏ ਨਿਹਚਲ ਧਾਮ ਅਟਲ ਨਾ ਢੱਠਣ ਕਦੇ ਚੁਬਾਰੇ। ਦਰਸ ਦਿਖਾਏ ਘੜੀ ਘੜੀ ਪਲ ਪਲ, ਜਗੇ ਜੋਤ ਕਾਇਆ ਮਹੱਲ ਮੁਨਾਰੇ। ਅੰਤਮ ਲਾਏ ਸਾਚਾ ਫਲ, ਫਲੇ ਫੁੱਲੇ ਵਿਚ ਸੰਸਾਰੇ। ਪ੍ਰਭ ਅਬਿਨਾਸ਼ੀ ਜਾਓ ਬਲ ਬਲ, ਜਨ ਭਗਤਾਂ ਪੈਜ ਸਵਾਰੇ। ਜਨ ਭਗਤਾਂ ਪੈਜ ਸਵਾਰਦਾ। ਰਾਹ ਦੱਸੇ ਜਿਥੇ ਵਸੇ ਹਰਿ ਹਰਿ ਗਿਰਧਾਰ ਦਾ। ਸ਼ਬਦ ਸਰੂਪੀ ਤੀਰ ਸਾਚਾ ਕਸੇ, ਮਾਰੇ ਤੋੜੇ ਕਿਲ੍ਹਾ ਕੋਟ ਹੰਕਾਰ ਦਾ। ਜਨ ਭਗਤਾਂ ਹਰਿ ਹਿਰਦੇ ਵਸੇ, ਸਾਚਾ ਨਾਉਂ ਜੋ ਜਨ ਰਸਨ ਉਚਾਰਦਾ। ਜੋਤੀ ਜੋਤ ਸਰੂਪ ਹਰਿ ਲਹਿਣਾ ਦੇਣਾ ਸਚ ਚੁਕਾਏ ਨਾ ਵੇਲਾ ਰਿਹਾ ਉਧਾਰ ਦਾ। ਗੁਰਮੁਖਾਂ ਲੇਖਾ ਸਚ ਚੁਕਾਉਣਾ। ਬੇਮੁਖਾਂ ਬੇੜਾ ਸ਼ੌਹ ਦਰਿਆਏ ਆਪ ਡੁਬਾਉਣਾ। ਗੁਰਸਿਖਾਂ ਪ੍ਰਗਟ ਹੋਏ ਦਰਸ ਦਿਖਾਉਣਾ। ਬੇਮੁਖਾਂ ਭਰਮ ਭੁਲੇਖੇ ਵਿਚ ਭੁਲਾਉਣਾ। ਗੁਰਸਿਖਾਂ ਰਾਤੀ ਸੁਤਿਆਂ ਦਰਸ ਦਿਖਾਉਣਾ। ਬੇਮੁਖਾਂ ਮੰਗਿਆਂ ਭਿਖ ਨਾ ਦਾਣਾ ਹੱਥ ਆਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਅੰਤ ਐਸਾ ਲਿਆਉਣਾ। ਦੇਵੇ ਸ਼ਬਦ ਗਿਆਨ ਬ੍ਰਹਮ ਗਿਆਨੀਆਂ। ਦੇਵੇ ਚਰਨ ਧਿਆਨ ਵਡ ਧਿਆਨੀਆਂ। ਦੇਵੇ ਸੋਹੰ ਸਾਚਾ ਦਾਨ, ਸਤਿਜੁਗ ਸਾਚੀ ਸਚ ਨਿਸ਼ਾਨੀਆਂ। ਹੋਏ ਆਪ ਮਿਹਰਵਾਨ, ਕਰੇ ਕਰਾਏ ਵਡ ਮਿਹਰਵਾਨੀਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਬਾਣਾ ਆਪ ਉਲਟਾਏ, ਵੇਖੇ ਖੇਲ ਕਲ ਦੋ ਜਹਾਨੀਆਂ। ਸਾਚਾ ਬਾਣਾ ਆਪ ਉਲਟਾਉਣਾ। ਰਾਜਾ ਰਾਣਾ ਸਰਨ ਲਗਾਉਣਾ। ਗਰੀਬ ਨਿਮਾਣਾ ਆਪ ਉਠਾਉਣਾ। ਬਾਹੋਂ ਪਕੜ ਗਲੇ ਲਗਾਉਣਾ। ਚਾਰ ਵਰਨ ਇਕ ਕਰਾਉਣਾ। ਦਸ ਅੱਠ ਅਠਾਰਾਂ ਰਹਿਣ ਨਾ ਪਾਉਣਾ। ਸਠ ਅਠ ਤੀਰਥ ਵਕਤ ਚੁਕਾਉਣਾ। ਉਲਟੀ ਲੱਠ ਆਪ ਗਿੜਾਉਣਾ। ਸ੍ਰਿਸ਼ਟ ਸਬਾਈ ਭੱਠ, ਝੂਠੇ ਜੀਵਾਂ ਆਪ ਝੁਕਾਉਣਾ। ਸ਼ਬਦ ਸਰੂਪੀ ਤਪਾਏ ਮੱਠ, ਬੇਮੁਖਾਂ ਭਸਮ ਕਰਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਸੰਗ ਰਲਾਉਣਾ। ਗੁਰਮੁਖਾਂ ਹਰਿ ਸੰਗ ਰਲਾਏ। ਰਾਣਾ ਸੰਗਰੂਰ ਸੇਵ ਕਮਾਏ। ਚਰਨ ਧੂੜ ਮਸਤਕ ਲਾਏ। ਪ੍ਰਭ ਅਬਿਨਾਸ਼ੀ ਸੰਗ ਰਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿੱਲੀ ਜਾਏ ਚਰਨ ਛੁਹਾਏ। ਦਿੱਲੀ ਜਾ ਕੇ ਚਰਨ ਛੁਹਾਉਣਾ। ਸਾਧਾਂ ਸੰਤਾਂ ਸ਼ਬਦ ਜਣਾਉਣਾ। ਆਦਿ ਅੰਤ ਭੇਵ ਖੁਲ੍ਹਾਉਣਾ। ਚਲੋ ਆਓ ਚਲ ਸਾਚੇ ਕੰਤਾ, ਸੀਸ ਗੰਜ ਹਰਿ ਡੇਰਾ ਲਾਉਣਾ। ਫੇਰ ਬਣਾਏ ਸਾਚੀ ਬਣਤਾ, ਵਾਲੀ ਹਿੰਦ ਪ੍ਰਗਟ ਹੋਏ ਭੈ ਭਿਆਨਕ ਦਰਸ ਦਿਖਾਉਣਾ। ਭੈ ਭਿਆਨਕ ਦਰਸ ਦਿਖਾਏ। ਸੋਇਆ ਰਾਣਾ ਆਪ ਉਠਾਏ। ਊਬੜ ਵਾਹਿਆ ਰਿਹਾ ਬਰੜਾਏ। ਕਵਣ ਛੁਡਾਏ ਮੇਰੀ ਮਾਏ। ਪਹਿਰੇਦਾਰ ਰਹੇ ਤਕਾਏ। ਜੋਤ ਸਰੂਪੀ ਦਿਸ ਨਾ ਆਏ। ਛਾਤੀ ਉਪਰ ਚਰਨ ਟਿਕਾਏ। ਕਿਉਂ ਕਲਜੁਗ ਸੋਇਆ ਧਰਤ ਮਾਤ ਦੇ ਜਾਏ। ਜੀਵ ਜੰਤ ਦੁੱਖੀ ਹੋ ਹੋ ਵਿਚ ਭਾਰਤ ਕੁਰਲਾਏ। ਸਾਧਾਂ ਸੰਤਾਂ ਕੋਈ ਨਾ ਦੇਵੇ ਥਾਂਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਆਇਆ ਜਾਮਾ ਪਾਏ। ਛਾਤੀ ਉਪਰ ਚਰਨ ਧਰ। ਮੌਤ ਵਾਲਾ ਦੇਵੇ ਡਰ। ਕੋਈ ਨਾ ਦੀਸੇ ਖੁਲ੍ਹਾ ਦਰ। ਹੋਏ ਬੰਦ ਸਭ ਕਵਾੜ। ਕਿਥੋਂ ਆਇਆ ਚੋਰ ਅੰਦਰ ਵੜ। ਪਹਿਰੇਦਾਰ ਆਪਸ ਵਿਚ ਰਹੇ ਲੜ। ਕਿਸੇ ਨੇ ਤੋੜਿਆ ਸਾਚਾ ਗੜ੍ਹ। ਚਾਰੋਂ ਤਰਫ਼ ਰਹੇ ਖੜ੍ਹ। ਉਪਰ ਵੇਖਣ ਨਾ ਕੋਈ ਲੱਗਾ ਪੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਸ਼ਬਦ ਸਰੂਪੀ ਰਿਹਾ ਲੜ। ਛਾਤੀ ਉਪਰ ਚਰਨ ਹਰਿ ਟਿਕਾਇਆ। ਸ਼ਬਦ ਸਰੂਪੀ ਹੁਕਮ ਸੁਣਾਇਆ। ਬਣ ਵਡ ਸ਼ਾਹੋ ਭੂਪੀ, ਪ੍ਰਭ ਅਬਿਨਾਸ਼ੀ ਮਨੋਂ ਭੁਲਾਇਆ। ਨਾ ਕੋਈ ਦੀਸੇ ਰੰਗ ਰੂਪੀ, ਤੇਰੇ ਉਪਰ ਬੈਠਾ ਡੇਰਾ ਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਉਖੇੜਾ ਇਕ ਲਗਾਇਆ। ਸ਼ਬਦ ਸਰੂਪੀ ਲਾਏ ਇਕ ਉਖੇੜਾ। ਪੁੱਛੇ ਦਸ ਏਥੇ ਕਵਣ ਛੁਡਾਏ ਦੀਸੇ ਬੇਲੀ ਕਿਹੜਾ। ਛਿੰਨ ਭੰਗਰ ਇਹ ਖੇਲ ਵਰਤਾ ਕੇ, ਸ਼ਬਦ ਸਰੂਪੀ ਮਾਰੇ ਇਕ ਲਫੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਏ ਖੇਲ ਰਚਾਏ ਗਊ ਗਰੀਬ ਨਿਮਾਣਿਆਂ ਆਪ ਬੰਨ੍ਹਾਏ ਸਾਚਾ ਬੇੜਾ। ਚੁੱਕੇ ਚਰਨ ਆਪ ਜਗਦੀਸ਼ਰ। ਨਜ਼ਰੀ ਆਵੇ ਸੱਚਾ ਈਸ਼ਰ। ਚਰਨੀ ਡਿੱਗੇ ਵਡ ਤਪੀਸ਼ਰ। ਰੱਖਿਆ ਕਰੇ ਵਡ ਰਖੀਸ਼ਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਜਗਤ ਪਿਤ ਜਗਦੀਸ਼ਰ। ਵਾਲੀ ਹਿੰਦ ਉਠ ਵਿਚਾਰੇ। ਚਾਰੋਂ ਤਰਫ ਨਿਗਾਹ ਮਾਰੇ। ਉਪਰ ਵੇਖੇ ਨੈਣ ਉਘਾੜੇ। ਜੋਤ ਸਰੂਪੀ ਹਰਿ ਚਮਤਕਾਰੇ। ਹੋਏ ਅਧੀਨ ਡਿੱਗੇ ਦਵਾਰੇ। ਪ੍ਰਗਟ ਹੋਏ ਕ੍ਰਿਸ਼ਨ ਮੁਰਾਰੇ। ਮੋਰ ਮੁਕਟ ਪ੍ਰਭ ਸਾਚਾ ਸਿਰ ਧਾਰੇ। ਬਾਹੋਂ ਪਕੜ ਉਠਾਏ ਉਠ, ਧਰਤ ਮਾਤ ਦੇ ਸਚ ਦੁਲਾਰੇ। ਆਇਆ ਦਵਾਰ ਕਾਹਨ ਘਨਈਆ। ਆਪ ਚਲਾਏ ਸਾਚੀ ਨਈਆ। ਸ੍ਰਿਸ਼ਟ ਸਬਾਈ ਆਪ ਬਣਾਏ ਭੈਣਾਂ ਭਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੱਖ ਮੱਤ ਦੇ ਆਪ ਸਮਝਈਆ। ਸਾਚੀ ਮੱਤ ਆਪ ਸਮਝਾਵੇ। ਆਪਣੀ ਮਿਤ ਗਤ ਆਪ ਜਣਾਵੇ। ਗਊ ਗਰੀਬਾਂ ਕਰਨਾ ਹਿੱਤ, ਮਾਇਆਧਾਰੀ ਕੋਈ ਰਹਿਣ ਨਾ ਪਾਵੇ। ਸਰਬ ਜੀਆਂ ਹਰਿ ਆਪੇ ਸਾਚਾ ਪਿਤ, ਜਿਸ ਦਾ ਦਿਤਾ ਪੀਵੇ ਖਾਵੇ। ਜੋਤ ਪ੍ਰਗਟਾਵੇ ਨਿਤ ਨਵਿਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਪੈਜ ਰਖਾਵੇ। ਗੁਰ ਸੰਗਤ ਮਨ ਵਧਾਈ। ਰਸਨਾ ਰਸ ਹਰਿ ਸਾਚਾ ਗਾਈ। ਆਤਮ ਤ੍ਰਿਖਾ ਸਰਬ ਮਿਟਾਈ। ਇਕੱਠੇ ਹੋਏ ਭੈਣਾਂ ਭਾਈ। ਦਰਗਹਿ ਸਾਚੀ ਵਿਛੜ ਨਾ ਜਾਈ। ਗੁਰ ਸੰਗਤ ਸਾਚੀ ਬਣਤ ਬਣਾਈ। ਸਾਚਾ ਤਤ ਇਕ ਰਘੁਰਾਈ। ਧੀਰਜ ਜੱਤ ਕਿਸੇ ਤੁਟ ਨਾ ਜਾਈ। ਆਤਮ ਵਤ ਸੋਹੰ ਸਾਚਾ ਬੀਜ ਬਿਜਾਈ। ਆਪੇ ਦੇ ਸਮਝਾਵੇ ਮੱਤ, ਗੁਰ ਸੰਗਤ ਬਣਨਾ ਭੈਣ ਭਾਈ। ਗੁਰ ਸੰਗਤ ਗੁਰ ਏਕਾ ਰਾਹ। ਗੁਰ ਸੰਗਤ ਗੁਰ ਵਸੇ ਏਕਾ ਥਾਂ। ਗੁਰ ਸੰਗਤ ਪ੍ਰਭ ਸਾਚਾ ਸ਼ਬਦ ਸਰੂਪੀ ਰੱਖੇ ਛਾਂ। ਗੁਰ ਸੰਗਤ ਪ੍ਰਭ ਗੋਦ ਉਠਾਏ ਜਿਉਂ ਬਾਲਕ ਛੋਟਾ ਮਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਰੀਬ ਨਿਮਾਣਿਆਂ ਜਗਤ ਨਿਤਾਣਿਆਂ ਚਰਨ ਦੇਵੇ ਸਾਚੇ ਥਾਂ। ਗੁਰ ਸੰਗਤ ਸਚ ਰਾਹ ਬਣਾਇੰਦਾ। ਦੂਜਾ ਦਰ ਮੰਗਣ ਕੋਇ ਨਾ ਜਾਇੰਦਾ। ਆਤਮ ਸਰ ਆਪ ਖੁਲ੍ਹਾਇੰਦਾ। ਚੌਥੇ ਘਰ ਸਦ ਵਸਾਇੰਦਾ। ਪੰਚਮ ਜੋਤ ਧਰ ਸਾਚਾ ਮਾਰਗ ਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਏਕਾ ਥਾਂ ਬਹਾਇੰਦਾ। ਗੁਰ ਸੰਗਤ ਵਡੀ ਵਡਭਾਗੀ। ਚਰਨ ਪ੍ਰੀਤੀ ਸਾਚੀ ਲਾਗੀ। ਸੋਈ ਆਤਮ ਕਲਜੁਗ ਜਾਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਭੇਵ ਖੁਲ੍ਹਾਏ ਪਹਿਲੀ ਮਾਘੀ। ਗੁਰ ਸੰਗਤ ਧੰਨ ਧੰਨ ਧੰਨਵਾਦੀ। ਪ੍ਰਭ ਸ਼ਬਦ ਲਿਖਾਏ ਗੁਰਸਿਖਾਂ ਲੇਖ ਬੋਧ ਅਗਾਧੀ। ਏਕਾ ਨਾਦ ਧੁਨ ਸ਼ਬਦ ਵਜਾਏ ਅਨਾਦੀ। ਆਦਿ ਜੁਗਾਦਿ ਸਦ ਸੰਗਤ ਰਹਾਏ, ਬ੍ਰਹਮ ਸਰੂਪ ਵਡ ਬ੍ਰਹਿਮਾਦੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਏਕਾ ਧਾਗੇ ਸ਼ਬਦ ਬਾਂਧੀ। ਗੁਰ ਸੰਗਤ ਮੇਲ ਮਿਲਾਇਆ। ਕਰ ਕਿਰਪਾ ਦਰਸ ਦਿਖਾਇਆ। ਦਰ ਘਰ ਆਏ ਸਾਚਾ ਮਾਣ ਦਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਈ ਦਵੈਤ ਪਰਦਾ ਆਪ ਕਟਾਇਆ। ਦੂਈ ਦਵੈਤ ਪਰਦਾ ਵਡ। ਕਰੇ ਸੁਖਾਲੇ ਗੁਰਸਿਖ ਹੱਡ। ਜੋਤ ਜਗਾਏ ਕਾਇਆ ਅੰਧੇਰੀ ਖੱਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸਾਚਾ ਬੀਜ ਬਿਜਾਏ ਦਰਗਹਿ ਸਾਚੀ ਲੈਣਾ ਵਡ। ਦਰਗਹਿ ਸਾਚੀ ਸਾਚਾ ਧਾਮ। ਜਗੇ ਜੋਤ ਏਕਾ ਰਾਮ। ਗੁਰਮੁਖ ਸਾਚੇ ਪ੍ਰਭ ਅਬਿਨਾਸ਼ੀ ਰਸਨਾ ਜਪ, ਨਾ ਕੋਈ ਲੱਗੇ ਦਾਮ। ਕੋਟਨ ਕੋਟ ਉਤਾਰੇ ਪਾਪ, ਸੁੱਕਾ ਹਰਿਆ ਹੋਵੇ ਚਾਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਪਿਲਾਏ ਸਾਚਾ ਜਾਮ। ਸਾਚਾ ਜਾਮ ਗੁਰ ਦਰ ਪੀਓ। ਨਿਰਮਲ ਕਰਾਓ ਆਤਮ ਜੀਓ। ਪ੍ਰਭ ਮਿਲਣ ਦਾ ਕਰ ਸਾਚਾ ਹੀਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘ ਸਤਿਜੁਗ ਬਣਾਏ ਸਾਚੀ ਨੀਓ। ਸੰਗਤ ਸਾਧ ਸਾਧ ਸੰਗਤ। ਇਕ ਚੜ੍ਹਾਓ ਨਾਮ ਰੰਗਤ। ਪ੍ਰਭ ਹੋਏ ਸਹਾਈ ਜਿਉਂ ਨਾਨਕ ਅੰਗਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਬਣਾਏ ਸਾਚੀ ਸੰਗਤ। ਗੁਰ ਸੰਗਤ ਸਤਿ ਸੰਤੋਖ ਆਤਮ ਧਾਰ। ਪ੍ਰਭ ਅਬਿਨਾਸ਼ੀ ਰਿਹਾ ਕਰਮ ਵਿਚਾਰ। ਝੂਠੇ ਭਰਮ ਨਾ ਭੁੱਲ, ਨਾ ਦੇਣਾ ਹਰਿ ਵਸਾਰ। ਅੰਮ੍ਰਿਤ ਆਤਮ ਨਾ ਜਾਏ ਡੁਲ੍ਹ। ਨਾ ਬਣਨਾ ਜੀਵ ਗਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਬੰਨ੍ਹਾਏ ਏਕਾ ਧਾਰ। ਏਕਾ ਧਾਰ ਦੇਵੇ ਬੰਨ੍ਹ। ਆਤਮ ਮਿਟਾਏ ਆਤਮ ਜਨ। ਏਕਾ ਸ਼ਬਦ ਸੁਣਾਏ ਕੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਆਤਮ ਅੰਨ੍ਹ। ਆਤਮ ਅੰਧਿਆ ਝੂਠੇ ਬੰਦਿਆ। ਮਦਿਰਾ ਮਾਸੀ ਗੰਦਿਆ। ਫਸਿਆ ਜਗਤ ਜੰਜਾਲੀ ਫੰਦਿਆ। ਪ੍ਰਭ ਅਬਿਨਾਸ਼ੀ ਨਾ ਰਸਨਾ ਗਾਇਆ ਬੱਤੀ ਦੰਦਿਆ। ਭਰਮ ਭੁੱਲਾ ਝੂਠੇ ਧੰਧਿਆ। ਵੇਲੇ ਅੰਤ ਚਾਰ ਭਾਈ ਉਠਾਵਣ ਕੰਧਿਆ। ਦਰ ਘਰ ਸਾਚਾ ਕੋਈ ਨਾ ਦਿਸੇ ਹੋਏ ਭਾਗ ਮੰਦਿਆ। ਧਰਮ ਰਾਏ ਦਰ ਅੱਗੇ ਹੱਸੇ, ਕਵਣ ਤੁੜਾਵੇ ਜੰਦਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਸੋਹੰ ਰੰਦੇ ਆਪੇ ਰੰਦਿਆ। ਗੁਰ ਸੰਗਤ ਇਕ ਰਾਖੋ ਟੇਕ। ਤਨ ਕਾਇਆ ਨਾ ਲਾਗੇ ਸੇਕ। ਪ੍ਰਭ ਅਬਿਨਾਸ਼ੀ ਕਰੇ ਬੁੱਧ ਬਬੇਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਆਦਿ ਅੰਤ ਜੁਗਾ ਜੁਗੰਤ ਏਕਾ ਏਕ। ਏਕਾ ਓਅੰਕਾਰ। ਜੋਤ ਸਰੂਪੀ ਖੇਲ ਅਪਾਰ। ਤੀਨ ਲੋਕ ਰਿਹਾ ਪਸਰ ਪਸਾਰ। ਮਾਤਲੋਕ ਆਵੇ ਜਾਮਾ ਧਾਰ। ਜੀਵਾਂ ਜੰਤਾਂ ਕਰਮ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਵੇ ਜਾਵੇ ਵਾਰੋ ਵਾਰ।