੧੯ ਕੱਤਕ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਕਾਕਾ ਜਗਦੀਸ਼ ਸਿੰਘ ਦੇ ਜੋਤੀ ਜੋਤ ਸਮਾਣ ਦੇ ਨਵਿਤ
ਏਕਾ ਜੋਤੀ ਜੋਤ ਅਕਾਲਾ। ਏੇਥੇ ਓਥੇ ਹੋਏ ਰਖਵਾਲਾ। ਗੁਰਮੁਖਾਂ ਤਨ ਪਹਿਨਾਏ, ਸੱਚਾ ਸ਼ਬਦ ਸੱਚਾ ਦੁਸ਼ਾਲਾ। ਆਪ ਆਪਣੀ ਸਰਨ ਰਖਾਏ, ਕਲਜੁਗ ਮਾਇਆ ਛਾਇਆ ਨਾ ਲੱਗੇ ਹੱਡੀਂ ਪਾਲਾ। ਲੱਖ ਚੁਰਾਸੀ ਡੰਨ ਲਗਾਏ, ਕਾਇਆ ਭਾਂਡਾ ਭੰਨ ਵਖਾਏ, ਆਪ ਬਹਾਏ ਸਾਚੇ ਘਰ ਸੱਚੀ ਧਰਮਸਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਸੰਗ ਰਲਾਏ, ਹੋਏ ਸਦਾ ਰਖਵਾਲਾ। ਆਪਣੇ ਸੰਗ ਆਪੇ ਰੱਖ। ਲੱਖ ਚੁਰਾਸੀ ਵਿਚੋਂ ਗੁਰਮੁਖ ਸਾਚਾ ਕੀਨਾ ਵਖ। ਜੀਵ ਜੰਤ ਜਗਤ ਗਵਾਰ ਕਰਨ ਹਾਹਾਕਾਰ, ਕੋਇ ਨਾ ਸਕੇ ਰੱਖ ਪ੍ਰਭ ਅਬਿਨਾਸ਼ੀ ਤੇਰੀ ਧਾਰ ਪਹਿਲੀ ਵਾਰ, ਕਲਜੁਗ ਉਡਦੇ ਦਿਸਣ ਕਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਾਚੇ ਘਰ ਬਹਾਏ ਸਰਨ ਲਗਾਏ, ਅੰਤਮ ਵੇਲੇ ਲਏ ਰੱਖ। ਗੁਰ ਜਾਗੇ ਗੁਰਮੁਖ ਜਗਾਇੰਦਾ। ਲੇਖ ਲਿਖਾਇਆ ਪ੍ਰਭ ਸਾਚੇ ਧੁਰ ਪ੍ਰਭ ਸਾਚਾ ਮੇਲ ਮਿਲਾਇੰਦਾ। ਚਰਨ ਪ੍ਰੀਤੀ ਗਈ ਜੁੜ, ਮਾਨਸ ਦੇਹੀ ਲੇਖੇੇ ਲਾਇੰਦਾ। ਆਪ ਚੜ੍ਹਾਏ ਸ਼ਬਦ ਘੋੜ, ਤਿੰਨਾਂ ਲੋਆਂ ਪਾਰ ਕਰਾਇੰਦਾ। ਸਾਚੇ ਧਾਮ ਬਹਾਇੰਦਾ। ਸਾਚਾ ਧਾਮ ਹਰਿ ਅਪਾਰ। ਨਾ ਕੋਈ ਦਿਸੇ ਪਾਰ ਕਿਨਾਰ। ਘਰ ਘਰ ਬੈਠੇ ਕਰਨ ਵਿਚਾਰ, ਬੇਮੁਖਾਂ ਅੰਤਮ ਆਉਣੀ ਹਾਰ। ਗੁਰਮੁਖ ਸਾਚੇ ਸੰਤ ਜਨਾਂ ਮਿਲੇ ਜੋਤ ਹਰਿ ਕਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਸੀ ਪੁਰੀ ਘਨਕ ਕਰੇ ਖੇਲ ਅਪਰ ਅਪਾਰ। ਅਪਰ ਅਪਾਰ ਖੇਲ ਕਰਾਇੰਦਾ। ਸਾਚੀ ਧਾਰ ਜਗਤ ਚਲਾਇੰਦਾ। ਨਾ ਕੋਈ ਪਾਵੇ ਸਾਰ, ਗੁਰ ਗੋਬਿੰਦਾ ਵਡ ਮਰਗਿੰਦਾ, ਜੋਤ ਧਰ ਪ੍ਰਭ ਸਾਚਾ ਹਿੰਦ, ਗੁਰਮੁਖ ਸਾਚੇ ਬਿੰਦ ਤੇਰੀ ਲੇਖੇ ਲਾਇੰਦਾ। ਨਾ ਕੋਈ ਮਾਰੇ ਨਾ ਕੋਈ ਕੱਢੇ ਜਿੰਦ,। ਆਪਣਾ ਭਾਣਾ ਸਾਚਾ ਰਾਣਾ, ਆਪਣੇ ਹੱਥ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਜੰਮ ਕੀ ਫਾਸੀ ਗਲੋਂ ਫਾਹ ਕਟਾਇੰਦਾ। ਜੰਮ ਕਾ ਫਾਹ ਦੇਵੇ ਕਟ। ਸਚ ਵਖਾਏ ਏਕਾ ਰਾਹ, ਸ਼ਬਦ ਪਹਿਨਾਏ ਸਾਚਾ ਪੱਟ। ਆਪੇ ਫੜੇ ਆਏ ਬਾਂਹ, ਕਰੇ ਖੇਲ ਝਟ ਪਟ। ਸਦਾ ਦੇਵੇ ਠੰਡੀ ਛਾਂ, ਗੁਰਮੁਖ ਲਾਹਾ ਲੈਣ ਖਟ। ਨਾ ਕੋਈ ਪਿਤਾ ਨਾ ਕੋਈ ਮਾਂ, ਪ੍ਰਭ ਅਬਿਨਾਸ਼ੀ ਜਗਤ ਖੁਲ੍ਹਾਇਆ ਝੂਠਾ ਹੱਟ। ਪ੍ਰਭ ਸਾਚੇ ਤੇਰਾ ਏਕਾ ਨਾਉਂ, ਲੱਖ ਚੁਰਾਸੀ ਖੇਲ ਬਾਜ਼ੀਗਰਨਟ। ਜਨ ਭਗਤ ਬਹਾਏ ਦਰ ਘਰ ਸਾਚੇ ਸਾਚੇ ਥਾਂਓ, ਦੂਈ ਦਵੈਤੀ ਮੇਲ ਫੱਟ। ਕੀਆ ਇਕ ਅਕਾਰ ਜੋਤ ਨਿਰੰਕਾਰਿਆ। ਲੋਕਮਾਤੀ ਕਰ ਵਿਚਾਰ, ਪੁਰਖ ਬਿਧਾਤੀ ਕਰੇ ਖੇਲ ਅਪਰ ਅਪਾਰਿਆ। ਬੇਮੁਖਾਂ ਦਿਸੇ ਕਲ ਅੰਧੇਰੀ ਰਾਤੀ, ਗੁਰਮੁਖਾਂ ਜੋਤ ਅਕਾਰਿਆ। ਜੀਵ ਜੰਤ ਸਾਧ ਸੰਤ ਚਾਰ ਕੁੰਟ ਵੇਖ ਮਾਰ ਝਾਤੀ, ਅੰਤਮ ਅੰਤ ਕਿਸੇ ਨਾ ਛੁਡਾ ਰਿਹਾ। ਜਨ ਭਗਤਾਂ ਦੇਵੇ ਅੰਮ੍ਰਿਤ ਬੂੰਦ ਸਵਾਂਤੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਪਿਤ ਜਗਦੀਸ਼ਰ, ਆਪਣੇ ਭਾਣੇ ਸਦ ਰਹਾ ਰਿਹਾ। ਆਪਣਾ ਭਾਣਾ ਆਪਣੇ ਹੱਥ ਰਖਾਇੰਦਾ। ਨਾ ਕੋਈ ਜਾਣੇ ਰਾਜਾ ਰਾਣਾ, ਸੁਘੜ ਸਿਆਣਾ ਭੇਵ ਨਾ ਪਾਇੰਦਾ। ਦਰ ਘਰ ਸਾਚੇ ਮਿਲੇ ਮਾਣਾ, ਆਪ ਬਿਠਾਏ ਸ਼ਬਦ ਬਬਾਣਾ, ਸਾਚੇ ਘਰ ਬਹਾਇੰਦਾ। ਏਕਾ ਦਰ ਹਰਿ ਵਖਾਣਾ, ਸਿੰਘ ਪਾਲ ਤੇਰੀ ਲਾਜ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਮਾਤ ਜਨਮ ਆਪੇ ਆਪ ਦਵਾਇੰਦਾ। ਲੋਕਮਾਤ ਹਰਿ ਜਨਮ ਦਵਾਏ। ਜਨਮ ਕਰਮ ਆਪਣੇ ਹੱਥ ਰਖਾਏ। ਮਾਤ ਪਿਤ ਭੈਣ ਭਾਈ ਸਾਕ ਸੱਜਣ ਸੈਣ ਝੂਠਾ ਭਰਮ ਕਾਇਆ ਚਰਮ ਕਿਸੇ ਕੰਮ ਨਾ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਅੰਤਮ ਜੋਤੀ ਮੇਲ ਆਪਣਾ ਆਪ ਕਰਾਏ। ਅੱਗੇ ਲਾਏ ਸਿੰਘ ਮਨਜੀਤ। ਸਾਧਾ ਸੰਤਾਂ ਆਪ ਵਖਾਈ ਸਾਚੀ ਰੀਤ। ਜੀਆਂ ਜੰਤਾਂ ਆਦਿਨ ਅੰਤਾ ਪੂਰਨ ਭਗਵੰਤਾ, ਵੇਖ ਵਖਾਣੇ ਹਰਿ ਨੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਦੇਵੇ ਨਾਮ ਇਕ ਧਨਾਂ, ਸਾਚਾ ਰਾਗ ਸੁਣਾਏ ਕੰਨਾਂ, ਮਾਨਸ ਜਨਮ ਜਾਣਾ ਜਗ ਜੀਤ। ਮਨਜੀਤ ਵੱਜੀ ਵਧਾਈ। ਪ੍ਰਭ ਅਬਿਨਾਸ਼ੀ ਦਇਆ ਕਮਾਈ। ਇੰਦ ਇੰਦਰਾਸਣ ਦਏ ਬਹਾਈ। ਸਿੰਘ ਸਿੰਘਾਸਣ ਬੈਠਾ ਜਾਈ। ਕਰੋੜ ਤੇਤੀਸਾ, ਰਿਹਾ ਛਤਰ ਝੁਲਾਈ। ਆਈ ਵਾਰੀ ਜਗਤ ਜਗਦੀਸ਼ਾ, ਜਗਦੀਸ਼ ਸਿੰਘ ਪ੍ਰਭ ਸੇਵਾ ਲਾਈ। ਸਾਚੇ ਲੇਖੇ ਪ੍ਰਭ ਲਾਇਆ ਸੀਸਾ, ਜਟਾ ਜੂਟ ਧਾਰ ਸ਼ਿਵ ਸ਼ੰਕਰ ਕੱਢੇ ਬਾਹਰ, ਗੰਗਾ ਧਾਰ ਜਿਸ ਵਹਾਈ। ਲੋਆਂ ਪੁਰੀਆਂ ਪਾਵੇ ਸਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਵਣ ਜਾਣੇ ਖੇਲ ਹਰਿ ਜੋਤੀ ਮੇਲ ਆਪਣਾ ਆਪ ਕਰਾਈ। ਸਾਚਾ ਮੇਲ ਹਰਿ ਮਿਲਾਇਆ। ਧੁਰਦਰਗਾਹ ਸਚ ਦਵਾਰੇ ਸ਼ਬਦ ਚੜ੍ਹਾਏ ਸਾਚਾ ਤੇਲ। ਕਿਰਪਾ ਕਰ ਹਰਿ ਨਿਰੰਕਾਰੇ, ਧਰਮ ਰਾਏ ਦੀ ਕਟੇ ਜੇਲ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਜੋਤੀ ਨੂਰਾ ਸਾਚਾ ਮੇਲ। ਪਹਿਲਾ ਮੇਲ ਹਰਿ ਮਿਲਾਇਆ। ਸਿੰਘ ਪਾਲ ਦਰ ਬਹਾਇਆ। ਦੀਨ ਦਿਆਲ ਵਡ ਕ੍ਰਿਪਾਲ, ਸਾਚੇ ਲੇਖੇ ਰਿਹਾ ਲਿਖਾਇਆ। ਇਕ ਲਗਾਏ ਸ਼ਬਦ ਛਾਲ, ਬ੍ਰਹਮ ਪੁਰੀ ਹਰਿ ਦਏ ਬਹਾਇਆ। ਚਵੀ ਚੇਤ ਵਸਿਆ ਕਾਇਆ ਖੇਤ, ਉਨੀਂ ਸੌ ਅਠਾਨਵੇਂ ਬਿਕ੍ਰਮੀ ਖੇਲ ਖਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਹਿ ਸਾਚੀ ਸਾਚੇ ਧਾਮ ਬਹਾਇਆ। ਦੂਜਾ ਕੀਆ ਹਰਿ ਵਿਚਾਰ। ਚੇਤ ਦਸ ਦਿਵਸ ਵਿਚਾਰ। ਖਾਣੀ ਬਾਣੀ ਬੋਧ ਅਗਾਧਾ, ਬਣੀ ਧਾਰ ਵਿਚ ਸੰਸਾਰ। ਪ੍ਰਭ ਅਬਿਨਾਸ਼ੀ ਵਡ ਜੋਧਨ ਜੋਧਾ, ਸ਼ਬਦ ਸ਼ਸਤਰ ਤਨ ਸ਼ਿੰਗਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੋਟਾ ਬਾਲਾ ਜਗਤ ਜੰਜ਼ਾਲਾ। ਕਾਇਆ ਮੰਦਰ ਡੂੰਘੀ ਕੰਦਰ ਵਿਚ ਅੰਧ ਅੰਧਿਆਰ। ਤੀਜੇ ਖੇਲ ਹਰਿ ਵਰਤਾਈ। ਸਿੰਘ ਮਨਜੀਤ ਵਜੀ ਵਧਾਈ। ਸੇਜੇ ਆਇਆ ਚਾਈਂ ਚਾਈਂ। ਜਗਤ ਛੱਡੇ ਭੈਣਾਂ ਭਾਈ। ਜਨ ਭਗਤਾਂ ਸਾਚੇ ਸੰਤਾਂ ਆਤਮ ਲਡਾਏ ਸਾਚੇ ਲੱਡੇ, ਘਰ ਘਰ ਦਰ ਦਰ ਰਿਹਾ ਜਗਾਈ। ਸੁਤਾ ਕੋਈ ਨਾ ਛੱਡੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਲੇਖਾ ਆਪੇ ਜਾਣੇ, ਪੁਰੀ ਇੰਦਰ ਤਖ਼ਤ ਸੁਹਾਈ। ਸਿੰਘ ਮਨਜੀਤ ਸਚ ਪ੍ਰੀਤ, ਚਿਤਰ ਗੁਪਤ ਨਾ ਲੇਖਾ ਕੱਢੇ ਝੂਠਾ ਕਰੇ ਜਗਤ ਵਿਹਾਰਾ। ਕਲਜੁਗ ਤੇਰੀ ਅੰਤਮ ਵਾਰਾ। ਸਤਿਜੁਗ ਸਾਚੇ ਤੇਰੀ ਬੰਨ੍ਹੇ ਨਰ ਹਰਿ ਸਾਚੀ ਧਾਰਾ। ਆਪ ਉਠਾਏ ਬੇੜਾ ਆਪਣੇ ਕੰਨ੍ਹੇ, ਗੁਰਮੁਖ ਕਿਸੇ ਨਾ ਲੱਗੇ ਭਾਰਾ। ਗੁਰਮੁਖ ਬਹਾਏ ਸਾਚੇ ਘਰ ਨਾ ਛੱਪਰੀ ਨਾ ਛੰਨੇ, ਜਗੇ ਜੋਤ ਅਗੰਮ ਅਪਾਰਾ। ਜੋ ਘੜਿਆ ਪ੍ਰਭ ਸਾਚਾ ਭੰਨੇ, ਕਾਇਆ ਮਾਟੀ ਝੂਠੀ ਹਾਟੀ ਖੇਲ ਨਿਆਰਾ। ਬੇਮੁਖ ਜੀਵ ਕਲਜੁਗ ਅੰਨ੍ਹੇ, ਜੂਠਾ ਝੂਠਾ ਜਗਤ ਮੋਹ ਕਰਨ ਹਾਹਾਕਾਰਾ। ਗੁਰਮੁਖ ਮੈਲ ਪ੍ਰਭ ਦੁਰਮਤ ਧੋ, ਖਿੱਚ ਲਿਆਏ ਚਰਨ ਦਵਾਰਾ। ਸਿੰਘ ਜਗਦੀਸ਼ ਤੇਰੀ ਪ੍ਰਭ ਖ਼ੁਸ਼ੀ ਮਨਾਏ ਪੰਚਮ ਪੋਹ, ਬੈਠ ਪ੍ਰਭ ਇਕ ਚੁਬਾਰੇ। ਜੀਵ ਜੰਤ ਨਾ ਜਾਣੇ ਕੋ, ਕਰੇ ਖੇਲ ਹਰਿ ਗਿਰਧਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਾਏ ਜਨ ਭਗਤਾਂ ਸਾਰੇ। ਪਾਏ ਸਾਚੀ ਸਾਰ ਸੁਰਤ ਸੰਭਾਲਦਾ। ਜਨ ਜਾਏ ਵਾਰੋ ਵਾਰ, ਮੋਹ ਟੁੱਟੇ ਕਾਇਆ ਡਾਲ ਦਾ। ਗੁਰਮੁਖਾਂ ਤਨ ਪ੍ਰਭ ਕਰੇ ਸ਼ਬਦ ਸ਼ਿੰਗਾਰ, ਸਾਚੀ ਸੁਰਤ ਸੰਭਾਲਦਾ। ਸਾਚੀ ਪੁਰੀਆ ਬੰਨ੍ਹੇ ਧਾਰ, ਵੇਖ ਵਖਾਣੇ ਸਰਬ ਕੁਛ ਜਾਣੇ ਬੇੜਾ ਪਾਰ ਉਤਾਰਦਾ। ਆਉਣਾ ਜਾਣਾ ਰੰਗ ਭਗਵਾਨ, ਗੁਰਮੁਖ ਸਾਚਾ ਸਾਚੀ ਆਣ ਮਾਣੇ ਰੰਗ ਕਰਤਾਰ ਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰਾ ਚੁੱਕੇ ਹੇਰਾ ਫੇਰਾ, ਰੰਗ ਸਾਚਾ ਘਰ ਸਾਚੇ ਸਦਾ ਸਦਾ ਮਾਣਦਾ। ਚੌਥਾ ਧਾਮ ਹਰਿ ਸਜਾਇਆ। ਜੋਤੀ ਰਾਮ ਜੋਤ ਜਗਾਇਆ। ਪੂਰਨ ਕਰੇ ਕਾਮ, ਪੜਦਾ ਉਹਲਾ ਨਾ ਕੋਈ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਪੂਰਨ ਦਰ ਘਰ ਸਾਚੇ ਗੋਲਾ ਇਕ ਬਣਾਇਆ। ਇਕ ਗੁਰ ਗੋਬਿੰਦ ਗੋਪਾਲ। ਪਿਤਾ ਵਾਰੇ ਨਾਲ ਸਪੂਤ ਲਾਲ। ਮਰੇ ਨਾ ਜਨਮੇ ਜਨਮੇ ਨਾ ਮਰੇ, ਨਾ ਖਾਏ ਕਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਫਲ ਲਗਾਇਆ ਕਾਇਆ ਡਾਲ। ਗੁਰਮੁਖ ਤੇਰੀ ਫੁੱਲ ਫੁਲਵਾੜੀ। ਪੱਕਣਾ ਫਲ ਸਤਾਰਾਂ ਹਾੜੀ। ਗੁਰਮੁਖਾਂ ਲਾਜ ਰਖਾਏ ਦਇਆ ਕਮਾਏ, ਚਰਨ ਛੁਹਾਏ ਦਾਹੜੀ। ਗੁਰਮੁਖ ਸਾਚੇ ਲਏ ਉਠਾਏ, ਦਰਗਹਿ ਸਾਚੀ ਜਾਏ ਵਾੜੀ। ਸਿੰਘ ਪਾਲ ਤੇਰੀ ਝੋਲੀ ਪਾਏ, ਝੂਠੀ ਕਾਇਆ ਮਾਤ ਸਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਮੇਲ ਮਿਲਾਏ ਦਇਆ ਕਮਾਏ ਖਿੱਚੇ ਜੋਤ ਬਹੱਤਰ ਨਾੜੀ। ਬਹੱਤਰ ਨਾੜੀ ਤੁੱਟਾ ਨਾਤਾ। ਮਿਲਿਆ ਮੇਲ ਪੁਰਖ ਬਿਧਾਤਾ। ਦੋ ਜਹਾਨੀ ਸੱਜਣ ਸੁਹੇਲ, ਬੈਠਾ ਰਹੇ ਇਕ ਇਕਾਂਤਾ। ਦੋਹਾਂ ਭਰਾਵਾਂ ਮਿਲਿਆ ਮੇਲ, ਕਲਜੁਗ ਮਿਟੇ ਅੰਧੇਰੀ ਰਾਤਾ। ਗੁਰ ਗੁਰ ਗੋਬਿੰਦ ਗੁਰੂ ਗੁਰ ਚੇਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਕਰੇ ਸ਼ਾਂਤ ਸਵਾਂਤਾ। ਆਤਮ ਸਵਾਂਤੀ ਬੂੰਦ ਅੰਮ੍ਰਿਤ ਹਰਿ ਪਿਲਾਇੰਦਾ। ਜਗਤ ਬੰਨ੍ਹੇ ਧੀਰ, ਨੇਤਰ ਚਲੇ ਨਾ ਨੀਰ, ਵਕਤ ਅਖ਼ੀਰ ਸਰਬ ਲਿਆਇੰਦਾ। ਮਾਇਆ ਮਮਤਾ ਕੱਢੇ ਵਿਚੋਂ ਪੀੜ, ਲੱਖ ਚੁਰਾਸੀ ਫੰਦ ਕਟਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਬੈਠ ਆਪਣਾ ਖੇਲ ਵਰਤਾਇੰਦਾ। ਸਚ ਘਰ ਸਚ ਟਿਕਾਣਾ। ਜਿਥੇ ਝੁੱਲੇ ਸ਼ਬਦ ਬਬਾਣਾ। ਸ਼ਬਦ ਸਰੂਪੀ ਘਟ ਘਟ ਵਾਸੀ, ਲੱਖ ਚੁਰਾਸੀ ਫੰਦ ਕਟਾਨਾ। ਮਿਲੇ ਮੇਲ ਸ਼ਾਹੋ ਸ਼ਾਬਾਸ਼ੀ, ਲੋਕਮਾਤ ਲਾਹੇ ਉਦਾਸੀ, ਦਰਗਹਿ ਸਾਚੀ ਮਾਣ ਦਵਾਨਾ। ਗੁਰਮੁਖ ਸਾਚੇ ਸਦ ਕਰਨ ਹਾਸੀ, ਪ੍ਰਭ ਅਬਿਨਾਸ਼ੀ ਜਿਸ ਗੋਦ ਉਠਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਿਖਿਆ ਲੇਖ ਧੁਰ ਮਸਤਕ ਵੇਖ, ਅੰਤਮ ਕਲ ਪੂਰ ਕਰਾਨਾ। ਮਸਤਕ ਲੇਖਾ ਆਪ ਲਿਖਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ, ਦਿਸ ਕਿਸੇ ਨਾ ਆਇੰਦਾ। ਗੁਰਮੁਖ ਸਾਚੇ ਸੰਤ ਜਨਾਂ, ਹਰਿ ਸਚ ਦਵਾਰੇ ਕਿਰਪਾ ਧਾਰੇ ਪਾਰ ਉਤਾਰੇ, ਫੜ ਫੜ ਬਾਹੋਂ ਪਾਰ ਕਰਾਇੰਦਾ। ਅੰਤਮ ਵੇਲੇ ਪਾਵੇ ਸਾਰੇ, ਦਰ ਘਰ ਸਾਚਾ ਏਕਾ ਧਾਮ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਅੰਤਮ ਜੋਤੀ ਮੇਲ ਕਰ ,ਆਵਣ ਜਾਵਣ ਪਤਤ ਪਾਵਨ ਝੂਠਾ ਗੇੜ ਚੁਕਾਇੰਦਾ। ਅੰਤਮ ਕਰੇ ਸਚ ਨਿਬੇੜਾ। ਜਗਤ ਦੇਵੇ ਝੂਠਾ ਗੇੜਾ। ਇਕ ਵਸਾਏ ਗੁਰਸਿਖ ਕਾਇਆ ਨਗਰ ਖੇੜਾ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਸਾਚੇ ਹਰਿ ਦਿਤਾ ਵਰ, ਪਹਿਲੀ ਸਾਵਣ ਬੰਨ੍ਹਿਆ ਬੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸੇ ਘਰ, ਸਾਚੇ ਦਰ ਸਦਾ ਵਸੇਰਾ। ਸਾਚਾ ਦਰ ਹਰਿ ਦਰਬਾਰ। ਭਰਿਆ ਰਹੇ ਸ਼ਬਦ ਭੰਡਾਰ। ਜਨ ਭਗਤਾਂ ਦੇਂਦਾ ਆਏ ਲੋਕਮਾਤ ਵਾਰੋ ਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਜਨ ਭਗਤ ਟੇਕ, ਵਸੇ ਨਿਹਚਲ ਧਾਮ ਅਟੱਲ ਕਰੇ ਖੇਲ ਹਰਿ ਨਿਰੰਕਾਰ। ਸਾਚਾ ਖੇਲ ਹਰਿ ਨਿਰੰਕਾਰਿਆ। ਆਤਮ ਜੋਤੀ ਸਾਚਾ ਮੇਲ, ਕਾਇਆ ਹੋਈ ਠੰਡੀ ਠਾਰਿਆ। ਧਰਮ ਰਾਏ ਦੀ ਕਟੀ ਜੇਲ੍ਹ, ਆਪ ਬਹਾਏ ਚਰਨ ਦਵਾਰਿਆ। ਸ਼ਬਦ ਚੜ੍ਹਾਇਆ ਸਾਚਾ ਤੇਲ, ਫੂਲਨਹਾਰ ਸੋਹੰ ਸ਼ਬਦ ਤਨ ਪਹਿਨਾ ਰਿਹਾ। ਆਪੇ ਗੁਰ ਆਪੇ ਚੇਲ, ਸਾਚਾ ਖੇਲ ਆਪ ਵਰਤਾ ਰਿਹਾ। ਅਚਰਜ ਪਾਰਬ੍ਰਹਮ ਕਲ ਖੇਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਮਾਣਕ ਮੋਤੀ, ਜਗਦੀ ਰਹੇ ਕਾਇਆ ਜੋਤੀ, ਪਹਿਲੇ ਸਾਵਣ ਪਕੜੇ ਦਾਮਨ, ਧੁਰਦਰਗਾਹੀ ਸਾਚਾ ਮਾਹੀ, ਮਾਤ ਪਿਤ ਭਾਈ ਭੈਣ ਸਾਕ ਸੱਜਣ ਸੈਣ ਆਪ ਅਖਵਾ ਰਿਹਾ। ਨਾ ਕੋਈ ਭੈਣ ਨਾ ਕੋਈ ਭਰਾਤਾ। ਕਲਜੁਗ ਦਿਸੇ ਅੰਧੇਰੀ ਰਾਤਾ। ਪ੍ਰਭ ਅਬਿਨਾਸ਼ੀ ਜਾਮਾ ਪਾਏ, ਅੰਤਮ ਵੇਲੇ ਪੁਛੇ ਵਾਤਾ। ਸ਼ਬਦ ਦਾਤ ਪ੍ਰਭ ਝੋਲੀ ਪਾਏ, ਧੁਰਦਰਗਾਹੀ ਸਚ ਸੁਗਾਤਾ। ਸਾਚੇ ਧਾਮ ਆਪ ਬਹਾਏ, ਜੋਤ ਮਿਲਾਏ ਇਕ ਇਕਾਂਤਾ। ਆਵਣ ਜਾਵਣ ਗੇੜ ਚੁਕਾਏ, ਅੰਮ੍ਰਿਤ ਬੂੰਦ ਪਿਆਏ ਸਵਾਂਤਾ। ਕਲਜੁਗ ਤੇਰਾ ਅੰਤਮ ਲੇਖਾ ਲੇਖ ਲਿਖਾਏ, ਸਤਿਜੁਗ ਤੇਰੀ ਉਤਮ ਜ਼ਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਪਾਲ ਹੋ ਦਿਆਲ, ਗੋਦ ਬਿਠਾਏ ਤਿੰਨ ਲਾਲ, ਸੱਚਾ ਦਰ ਨਰ ਘਰ ਇਕ ਪਛਾਤਾ। ਸਿੰਘ ਪਾਲ ਤਿੰਨ ਦੁਲਾਰ। ਚਾਰੋਂ ਕੁੰਟ ਪਹਿਰੇਦਾਰ। ਦਰ ਘਰ ਸਾਚੇ ਖੇਲ ਅਪਾਰ। ਜਗੇ ਜੋਤ ਹਰਿ ਹਰਿ ਹਰਿ ਨਿਰੰਕਾਰ। ਆਪਣੀ ਕਰਨੀ ਰਿਹਾ ਕਰ, ਉਤਰ ਦੱਖਣ ਪੂਰਬ ਪੱਛਮ ਦਿਸ਼ਾ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਾਏ ਆਪਣੀ ਸਾਰ। ਆਪੇ ਪਾਏ ਸਾਰ ਸੁਰਤ ਸੰਭਾਲਦਾ। ਗੁਰਮੁਖ ਸਾਚੇ ਬਣ ਦਿਆਲ ਲੇਖੇ ਲਾਇੰਦਾ। ਦੇਵੇ ਸੱਚਾ ਨਾਮ ਨਾ ਹੋਏ ਕੰਗਾਲ, ਸਾਚੇ ਧਾਮ ਬਹਾਇੰਦਾ। ਫਲ ਲਗਾਏ ਸਾਚੇ ਡਾਲ, ਗੁਰ ਸੰਗਤ ਮੇਵਾ ਅੰਮ੍ਰਿਤ ਫਲ ਇਕ ਖਵਾਇੰਦਾ। ਪ੍ਰਭ ਅਬਿਨਾਸ਼ੀ ਵਡ ਦੇਵੀ ਦੇਵਾ, ਕਰੋੜ ਤੇਤੀਸਾ ਸਾਚੀ ਸੇਵਾ, ਸੁਰਪਤ ਰਾਜਾ ਇੰਦ ਤਖ਼ਤੋਂ ਲਾਹ ਬਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀਆਂ ਲੋਆਂ ਕਰ ਅਕਾਰ ਵਿਚ ਸੰਸਾਰ, ਕਲਜੁਗ ਤੇਰੀ ਅੰਤਮ ਵਾਰ, ਲੱਖ ਚੁਰਾਸੀ ਪਾਵੇ ਸਾਰ, ਧਰਮ ਰਾਏ ਦਰ ਖੋਲ੍ਹੇ ਬੰਦ ਕਵਾੜ, ਲੇਖਾ ਚੁੱਕੇ ਸਤਾਰਾਂ ਹਾੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਬਣਤ ਬਣਾਇੰਦਾ। ਸਾਚਾ ਲਾਲ ਇਕ ਦੁਲਾਰਾ। ਦਸ ਚੇਤ ਦਿਵਸ ਵਿਚਾਰਾ। ਕੀਆ ਭੇਟ ਪਹਿਲੀ ਵਾਰਾ। ਬਾਣੀ ਮੰਦਰ ਇਕ ਉਸਾਰਾ। ਜੋਤ ਜਗੀ ਅੰਦਰੇ ਅੰਦਰ, ਮਾਤਲੋਕ ਹੋਏ ਉਜਿਆਰਾ। ਬੰਦ ਕਵਾੜੀ ਵੱਜਾ ਜੰਦਰ, ਕਾਇਆ ਦਿਸੇ ਧੁੰਦੂਕਾਰਾ। ਪੁਰਖ ਅਬਿਨਾਸ਼ੀ ਵਸੇ ਡੂੰਘੀ ਕੰਦਰ, ਭੁੱਲੇ ਜੀਵ ਜਗਤ ਗਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਵਣ ਜੋਤ ਸ਼ਬਦ ਗੋਤ, ਸਦਾ ਵਸੇ ਗੁਪਤ ਜ਼ਾਹਰਾ। ਗੁਪਤ ਜ਼ਾਹਰ ਹਰਿ ਦਿਆਲ। ਜਗਤ ਅਵਲੜੀ ਚਲੇ ਚਾਲ। ਕਾਇਆ ਦਿਸੇ ਝੂਠੀ ਖਲੜੀ, ਕਿਸੇ ਨਾ ਨਿਭੇ ਅੰਤਮ ਨਾਲ। ਮਾਤ ਪਿਤਾ ਛਤਰ ਛਾਇਆ ਹੇਠ ਪਲੜੀ, ਲੱਗਾ ਫਲ ਸਾਚੇ ਡਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚਾ ਗੁਰਸਿਖ ਏਕਾ ਅੰਤਮ ਮੱਲਣਾ ਨਾ ਹੋਏ ਮਾਤ ਕੰਗਾਲਾ। ਇਕ ਦਵਾਰਾ ਭਗਤ ਵਰਤਾਰਾ। ਇਕ ਦਵਾਰਾ ਭਗਵੰਤ ਵਰਤਾਰਾ। ਸਾਧ ਸੰਤ ਜੁਗਾ ਜੁਗੰਤ ਆਦਿ ਅੰਤ, ਮੰਗਦੇ ਰਹੇ ਨਾਮ ਭਿਖਾਰਾ। ਮਿਲੇ ਵਡਿਆਈ ਜੀਵ ਜੰਤ, ਮੇਲ ਮਿਲਾਵਾ ਸਾਚੇ ਕੰਤ, ਰੋਗ ਸੋਗ ਜਗਤ ਵਿਜੋਗ ਚਿੰਤ ਨਿਵਾਰਾ। ਆਤਮ ਸੇਜਾ ਸਾਚਾ ਸੁਖ ਲਈਏ ਭੋਗ, ਮਿਲੇ ਮੇਲ ਹਰਿ ਭਤਾਰਾ। ਦੇਵੇ ਸਾਚਾ ਸ਼ਬਦ ਜੋਗ, ਪੜਦਾ ਖੋਲ੍ਹੇ ਦਸਮ ਦਵਾਰਾ। ਹਉਮੇ ਵਿਚੋਂ ਚੁੱਕੇ ਰੋਗ, ਜਾਤ ਪਾਤੀ ਵਸੇ ਬਾਹਰਾ। ਜਨ ਭਗਤਾਂ ਦੇਵੇ ਦਰਸ ਅਮੋਘ, ਲੱਖ ਚੁਰਾਸੀ ਉਤਰੇ ਪਾਰਾ। ਪ੍ਰਭ ਜੋਤੀ ਮਿਲਿਆ ਧੁਰ ਸੰਜੋਗ, ਲੋਕਮਾਤ ਨਾ ਹੋਏ ਖੁਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮਾਣਕ ਮੋਤੀ, ਆਪ ਕਰਾਏ ਤਨ ਸ਼ਿੰਗਾਰਾ। ਤਨ ਸ਼ਿੰਗਾਰ ਹਰਿ ਗਿਰਧਾਰਿਆ। ਗੁਰਮੁਖ ਰਿਹਾ ਤਾਰ, ਵਾਰੋ ਵਾਰਿਆ। ਦੇਵੇ ਸ਼ਬਦ ਉਡਾਰ ਪਹਿਲੀ ਵਾਰ, ਬਾਲ ਅੰਞਾਣੇ ਸੁਘੜ ਸਿਆਣੇ, ਸਾਚੇ ਲੇਖੇ ਲਾ ਰਿਹਾ। ਮਾਨਸ ਦੇਹੀ ਨਾ ਆਏ ਹਾਰ, ਦਰ ਘਰ ਸਾਚੇ ਉਤਰੇ ਪਾਰ, ਭਰਮ ਭੁਲੇਖਾ ਦੂਰ ਕਰਾ ਰਿਹਾ। ਸੋਲਾਂ ਕਰੇ ਤਨ ਸ਼ਿੰਗਾਰ ਸ਼ਬਦ ਬਣਾਏ ਸਾਚਾ ਹਾਰ, ਕੌਸਤਕ ਮਨੀ ਮਸਤਕ ਲਗਾ ਰਿਹਾ। ਜਗੇ ਜੋਤੀ ਵਿਚ ਸੰਸਾਰਾ। ਸਤਿਜੁਗ ਤੇਰੀ ਬੰਨ੍ਹੇ ਸਾਚੀ ਧਾਰਾ। ਗੁਰਮੁਖ ਸਾਚੇ ਮਾਤ ਵਿਚਾਰਾ। ਏਕਾ ਜੋਤੀ ਵਰਨ ਗੋਤੀ ਭੇਵ ਮਿਟਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨਾਂ, ਅੰਤਮ ਕਲ ਸਾਚਾ ਰਾਹ ਇਕ ਵਖਾ ਰਿਹਾ। ਸਾਚਾ ਰਾਹ ਇਕ ਟਿਕਾਣਾ। ਜਿਥੇ ਵਸੇ ਗੁਣ ਨਿਧਾਨਾ। ਨਾ ਕਦੇ ਰੋਵੇ ਨਾ ਕਦੇ ਹੱਸੇ ਏਕਾ ਰੰਗ ਹਰਿ ਭਗਵਾਨਾ। ਭਗਤ ਜਨਾਂ ਦੇ ਹਿਰਦੇ ਵਸੇ, ਆਤਮ ਦੇਵੇ ਬ੍ਰਹਮ ਗਿਆਨਾ। ਬੇਮੁਖ ਝੂਠੀ ਫਾਹੀ ਫਸੇ, ਮੋਹ ਮਮਤਾ ਜਗਤ ਵਧਾਣਾ। ਅੰਤਮ ਵੇਲੇ ਜਾਇਣ ਨੱਸੇ, ਖਿਚੇ ਜੋਤ ਸ੍ਰੀ ਭਗਵਾਨਾ। ਕਾਇਆ ਕੋਠੜੀ ਅੰਧੇਰੀ ਰੈਣ ਜਿਉਂ ਚੰਦ ਮਸੇ, ਸਾਚਾ ਦਰ ਕਿਸੇ ਹੱਥ ਨਾ ਆਣਾ। ਗੁਰਮੁਖ ਸਾਚਾ ਪ੍ਰਭ ਭਾਣਾ ਜਾਣੇ ਖਿੜ ਖਿੜ ਹੱਸੇ, ਕਿਸੇ ਹੱਥ ਨਾ ਆਏ ਰਾਜੇ ਰਾਣੇ ਹਰਿ ਕਾ ਭਾਣਾ। ਉਤਰੇ ਪਾਰ ਭਵ ਸਾਗਰ। ਕਾਇਆ ਗਾਗਰ ਝੂਠੀ ਮਾਟੀ। ਅੰਮ੍ਰਿਤ ਰਸ ਆਤਮ ਏਕਾ ਚਾਟੀ। ਕਾਇਆ ਮੰਦਰ ਵਡ ਸਿੰਧ ਸਾਗਰ, ਲੋਕਮਾਤ ਖੁਲ੍ਹਾਈ ਸਾਚੀ ਹਾਟੀ। ਗੁਰਮੁਖ ਨਿਰਮਲ ਕਰਮ ਉਜਾਗਰ, ਸਾਚਾ ਰਾਹ ਪ੍ਰਭ ਦਰ ਖੁਲ੍ਹਾਈ ਸਾਚੇ ਸ਼ਬਦ ਬਣਨਾ ਸਚ ਸੁਦਾਗਰ, ਕਾਇਆ ਚੋਲੀ ਅੰਤਮ ਪਾਟੀ। ਕਿਸੇ ਨਾ ਦੇਵੇ ਆਦਰ, ਲੋਕਮਾਤ ਵਿਚ ਏਕਾ ਔਖੀ ਘਾਟੀ। ਪ੍ਰਭ ਦੇਵੇ ਚਿੱਟੀ ਚਾਦਰ, ਆਵਣ ਜਾਵਣ ਖੇਲ ਬਾਜ਼ੀਗਰ ਨਾਟੀ। ਏਕਾ ਜਾਣੇ ਕਰਤਾ ਕਾਦਰ, ਨਾ ਕੋਈ ਤੀਰਥ ਨਾ ਕੋਈ ਤਾਟੀ। ਏਕਾ ਮੇਲ ਹਰਿ ਰਤਨਾਗਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਚ ਦਵਾਰੇ। ਕਰਾਏ ਵਣਜ ਇਕ ਵਪਾਰੇ। ਨਾਮ ਤਨ ਨਾ ਲਗੇ ਡੰਨ, ਭਾਂਡਾ ਕਾਇਆ ਦੇਵੇ ਭੰਨ, ਵਸਾਏ ਸਚ ਦਵਾਰੇ। ਸਚ ਦਵਾਰਾ ਹਰਿ ਕਾ ਨਿਆਰਾ, ਨਾਮ ਭੰਡਾਰਾ ਨਰ ਨਿਰੰਕਾਰਾ ਜੋਤ ਜਗਾਇਆ। ਸਤਵੇਂ ਆਸਣ ਡੇਰਾ ਲਾਇਆ। ਛੇਵੇਂ ਘਰ ਜੋਤ ਉਪਜਾਇਆ। ਪਵਣ ਸਵਾਸ ਸੰਗ ਰਲਾਇਆ। ਪੰਜਵੇਂ ਕੁੰਡਾ ਆਪੇ ਲਾਹਿਆ। ਸ਼ਬਦ ਡੋਰੀ ਨਾਲ ਬੰਧਾਇਆ। ਪੰਜ ਪੰਜਾਇਣ ਲੇਖ ਲਿਖਾਇਆ। ਜੋਤ ਨਰਾਇਣ ਭੇਵ ਕਿਸੇ ਨਾ ਪਾਇਆ। ਚੌਥੇ ਘਰ ਗੁਰਮੁਖ ਸਾਚੇ ਮੰਗਲਾਚਾਰ ਇਕ ਕਰਾਇਆ। ਨਾਤਾ ਤੁੱਟੇ ਭਾਈ ਭੈਣ, ਸ਼ਬਦ ਸੰਗਲ ਹਰਿ ਬੰਨ੍ਹਾਇਆ। ਆਪੇ ਬਣੇ ਸਾਕ ਸੱਜਣ ਸੈਣ, ਮਾਤ ਪਿਤ ਪਿਤਾ ਪੂਤ ਆਪ ਰਘੁਰਾਇਆ। ਦਰਸ ਦਿਖਾਏ ਤੀਜੇ ਨੈਣ, ਜੋਤ ਸਰੂਪ ਡਗਮਗਾਇਆ। ਰਸਨਾ ਕਿਸੇ ਨਾ ਸਕੇ ਕਹਿਣ, ਹਰਿ ਘਰ ਸਾਚੇ ਜਿਸ ਦਰਸ਼ਨ ਪਾਇਆ। ਆਪ ਚੁਕਾਏ ਲਹਿਣ ਦੇਣ, ਲੋਕਮਾਤੀ ਮਾਰ ਝਾਤੀ ਪੁਰਖ ਬਿਧਾਤੀ ਝੂਠਾ ਜੂਠਾ ਲੇਖ ਮੁਕਾਇਆ। ਗੁਰਮੁਖ ਤੇਰੀ ਉਤਮ ਜ਼ਾਤੀ, ਚਰਨ ਕਵਲ ਹਰਿ ਡੇਰਾ ਲਾਇਆ। ਮਿਲਿਆ ਮੇਲ ਕਮਲਾਪਾਤੀ, ਉਪਰ ਧਵਲ ਮਾਣ ਰਖਾਇਆ। ਕਲਜੁਗ ਮਿਟੇ ਅੰਧੇਰੀ ਰਾਤੀ, ਸਤਿਜੁਗ ਸਾਚਾ ਚੰਦ ਚੜ੍ਹਾਇਆ। ਸਿੰਘ ਪਾਲ ਤੇਰੀ ਪੁੱਛੇ ਵਾਤੀ, ਦੇਵੇ ਪ੍ਰਭ ਸਾਚੀ ਦਾਤੀ, ਮਨਜੀਤ ਜਗਦੀਸ਼ ਤੇਰੀ ਝੋਲੀ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਗੋਬਿੰਦ ਸਰਬ ਬਖ਼ਸ਼ਿੰਦ ਤੁੱਟਾ ਨਾਤਾ ਜਗਤ ਬੰਧਾਇਆ। ਤੁੱਟਾ ਨਾਤਾ ਦੇਵੇ ਗੰਢ। ਜਨ ਭਗਤਾਂ ਰੱਖੇ ਆਤਮ ਠੰਡ। ਜਗੇ ਜੋਤ ਵਿਚ ਬ੍ਰਹਿਮੰਡ। ਸੱਤ ਦੀਪ ਨੌਂ ਖੰਡ, ਪ੍ਰਭ ਪਾਏ ਵੰਡ। ਲੱਖ ਚੁਰਾਸੀ ਆਈ ਕੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਸਰਬ ਪਛਾਣੇ ਜੀਵ ਜੰਤ ਸਾਧ ਸੰਤ, ਪੂਰਨ ਭਗਵੰਤ ਉਤਭੁਜ ਸੇਹਤਜ ਜੇਰਜ ਅੰਡ। ਸਤਿ ਪੁਰਖ ਦਿਆਲ ਕਰਮ ਕਮਾਇੰਦਾ। ਦੀਨਾ ਨਾਥ ਦੀਨ ਦਿਆਲ ਹਰਿ ਗੋਪਾਲ, ਗੁਰਮੁਖ ਸਾਚਾ ਲਾਲ ਸਾਚੀ ਸੇਜ ਬਹਾਇੰਦਾ। ਏਥੇ ਓਥੇ ਕਰੇ ਪ੍ਰਿਤਪਾਲ, ਚਲੇ ਨਾਲ ਨਾਲ, ਪੱਲਾ ਨਾਮ ਇਕ ਫੜਾਇੰਦਾ। ਲੋਕਮਾਤ ਘਾਲ ਘਾਲ, ਅੰਤਮ ਤੁੱਟਾ ਜਗਤ ਜੰਜ਼ਾਲ, ਪਹਿਲੀ ਮਾਰੇ ਇਕੋ ਛਾਲ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਪਾਰ ਲੰਘਾਇੰਦਾ। ਕਾਇਆ ਖੇੜਾ ਵੱਸਿਆ ਧਰਮਸਾਲ, ਮਿਲਿਆ ਇਕ ਅਨਮੁਲੜਾ ਲਾਲ, ਸਾਚਾ ਮੁੱਲ ਆਪ ਪੁਆਇੰਦਾ। ਆਪੇ ਬਣੇ ਹਰਿ ਦਲਾਲ। ਰੰਗ ਵੇਖੇ ਸੂਹੇ ਲਾਲ, ਦੂਸਰ ਨਾਹੀਂ ਵੇਖ ਵਖਾਇੰਦਾ। ਗੋਦ ਬਿਠਾਇਆ ਸਿੰਘ ਪਾਲ, ਛੋਟਾ ਇਕ ਅੰਞਾਣਾ ਬਾਲ, ਦਰਗਹਿ ਸਾਚੀ ਧਾਮ ਸੁਹਾਇੰਦਾ। ਅੰਮ੍ਰਿਤ ਭਰੇ ਸੁਹਾਵਾ ਤਾਲ, ਤੋੜੇ ਮਾਇਆ ਜਗਤ ਜੰਜ਼ਾਲ, ਸਾਚੇ ਸਰ ਸਰੋਵਰ ਇਕ ਇਸ਼ਨਾਨ ਕਰਾਇੰਦਾ। ਸ਼ਬਦ ਵਜਾਏ ਸਾਚਾ ਤਾਲ, ਅਨਹਦ ਧੁਨ ਵੱਜੇ ਕਮਾਲ, ਢੋਲ ਮਰਦੰਗ ਨਾ ਕੋਈ ਰਖਾਇੰਦਾ। ਜਨ ਭਗਤਾਂ ਰਿਹਾ ਸੁਰਤ ਸੰਭਾਲ, ਅਕਾਲ ਮੂਰਤ ਜਗਤ ਨਿਰਾਲ, ਦਿਸ ਕਿਸੇ ਨਾ ਆਇੰਦਾ। ਏਕਾ ਰੱਖੇ ਨਾਮ ਤੂਰਤ, ਬੇਮੁਖਾਂ ਦਿਸੇ ਸਦਾ ਦੂਰਤ, ਗੁਰਮੁਖ ਆਤਮ ਆਸਣ ਡੇਰਾ ਲਾਇੰਦਾ। ਮਨਮੁਖ ਭੁੱਲੇ ਰਹੇ ਝੂਰਤ, ਸ੍ਰਿਸ਼ਟ ਸਬਾਈ ਦਿਸੇ ਕੂੜੋ ਕੂੜਤ, ਏਕਾ ਧਾਮ ਅਟਲ ਦਿਖਾਇੰਦਾ। ਜੋਤੀ ਜਗੇ ਨੂਰੋ ਨੂਰਤ, ਸਰਬ ਕਲਾ ਆਪੇ ਭਰਪੂਰਤ, ਸ਼ਬਦ ਜੋਤ ਪਵਣ, ਏਕਾ ਧਾਮ ਰਹਾਇੰਦਾ। ਸਰਬ ਜੀਆਂ ਸਰਬ ਆਸਾ ਪੂਰਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਵਣ ਜਾਵਣ ਆਪਣੇ ਹੱਥ ਰਖਾਇੰਦਾ। ਆਵਣ ਜਾਣਾ ਹੱਥ ਕਰਤਾਰ। ਬੇਮੁਖ ਪਾਏ ਰਾਹ ਔਝੜ, ਗੁਰਮੁਖ ਸੋਏ ਪ੍ਰਭ ਚਰਨ ਦਵਾਰ। ਭੇਵ ਰਖਾਏ ਹਰਿ ਸਾਚਾ ਗੁਝੜ, ਜੀਵ ਜੰਤ ਨਾ ਪਾਏ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਵਣ ਜਾਵਣ ਖੇਲ ਰਚਾਏ, ਲੱਖ ਚੁਰਾਸੀ ਬਣਤ ਬਣਾਏ, ਪਵਣ ਸਵਾਸੀ ਵਿਚ ਟਿਕਾਏ, ਦਿਸ ਨਾ ਆਏ ਗੁਪਤ ਜ਼ਾਹਰ। ਸ਼ਿਵ ਸ਼ੰਕਰ ਜਟਾ ਜੂਟ ਧਾਰੇ। ਕਲਜੁਗ ਅੰਤਮ ਆਈ ਹਾਰੇ। ਬਾਸ਼ਕ ਤਸ਼ਕ ਗਲ ਲਟਕਾਏ, ਜਾਵੇ ਦਰ ਹਰਿ ਨਿਰੰਕਾਰੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਕਰ, ਅੰਤਮ ਜੋਤੀ ਮੇਲ ਮਿਲਾਏ। ਅੰਤਮ ਜੋਤੀ ਮੇਲ ਮਿਲਈਆ। ਸ਼ਬਦ ਚੜ੍ਹਾਏ ਸਾਚੀ ਨਈਆ। ਸ਼ਿਵਲੋਕ ਹਰਿ ਵੇਖ ਵਖਾਣੇ, ਖਾਲੀ ਧਾਮ ਇਕ ਕਰਈਆ। ਗੁਰਮੁਖ ਸਾਚੇ ਸੁਘੜ ਸਿਆਣੇ, ਦੇਵੇ ਮਾਣ ਹਰਿ ਭਗਤ ਗੁਸਈਆ। ਨਾ ਕੋਈ ਜਾਣੇ ਵੇਦ ਪੁਰਾਨੇ, ਖਾਣੀ ਬਾਣੀ ਅੰਜ਼ੀਲ ਕੁਰਾਨੀ ਕਿਸੇ ਸਾਰ ਨਾ ਪਈਆ। ਏਕਾ ਜੋਤ ਨਰ ਹਰਿ ਸ੍ਰੀ ਭਗਵਾਨੀ, ਆਦਿ ਸ਼ਕਤ ਆਵੇ ਜਾਵੇ ਵਾਰੋ ਵਾਰ, ਵਿਚ ਸੰਸਾਰ ਸਾਚਾ ਰਾਹ ਇਕ ਚਲਈਆ। ਜੋਤੀ ਜੋਤ ਸਰੂਪ ਹਰਿ, ਏਕਾ ਜੋਤੀ ਨੂਰ ਕਰ, ਕਲਜੁਗ ਅੰਧੇਰ ਅੰਧ ਮਿਟਈਆ। ਕਲਜੁਗ ਮਿਟੇ ਅੰਧ ਅੰਧੇਰਾ। ਪ੍ਰਭ ਅਬਿਨਾਸ਼ੀ ਪਾਇਆ ਫੇਰਾ। ਗੁਰਮੁਖਾਂ ਚੁਕਾਏ ਹੇਰਾ ਫੇਰਾ। ਇਕ ਦਵਾਏ ਸਾਚਾ ਗੇੜਾ। ਧਰਮ ਰਾਏ ਦਾ ਚੁੱਕੇ ਝੇੜਾ। ਦਰਗਹਿ ਸਾਚੀ ਇਕ ਵਖਾਏ, ਸਾਚਾ ਧਾਮ ਖੁਲ੍ਹਾ ਵਿਹੜਾ। ਪ੍ਰਭ ਅਬਿਨਾਸ਼ੀ ਦਇਆ ਕਮਾਏ, ਦਿਸੇ ਰਾਮ ਰਹੀਮ ਨੇੜਨ ਨੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਅੰਤਮ ਕਲ ਬੰਨ੍ਹੇ ਬੇੜਾ। ਬੇੜਾ ਦੇਵੇ ਬੰਨ੍ਹ, ਭਾਂਡਾ ਭਰਮ ਭੰਨਾਇੰਦਾ। ਸ਼ਬਦ ਵਸਾਏ ਸਾਚਾ ਤਨ, ਏਕਾ ਰਾਗ ਸੁਣਾਇੰਦਾ। ਜਨ ਭਗਤਾਂ ਕੱਢੇ ਆਤਮ ਜਨ, ਸ਼ਬਦ ਸ਼ਿੰਗਾਰ ਤਨ ਕਰਾਇੰਦਾ। ਸਚ ਦਵਾਰੇ ਰਸਨਾ ਕਹਿਣ ਧੰਨ ਧੰਨ, ਮਾਨਸ ਜਨਮ ਲੇਖੇ ਲਾਇੰਦਾ। ਗੁਰਮੁਖ ਆਤਮ ਜਾਏ ਮੰਨ, ਅੰਤਮ ਜੋਤੀ ਮੇਲ ਮਿਲਾਇੰਦਾ। ਨਾ ਕੋਈ ਛੱਪਰੀ ਨਾ ਕੋਈ ਛੰਨ, ਗੁਰਮੁਖ ਸਾਚੇ ਪ੍ਰਭ ਸਾਚੇ ਘਰ ਵਸਾਇੰਦਾ। ਸਾਚਾ ਘਰ ਇਕ ਦਵਾਰ। ਜਗੇ ਜੋਤ ਅਗੰਮ ਅਪਾਰ। ਸ਼ਬਦ ਦੱਸੇ ਸਾਚੀ ਧਾਰ। ਪਵਣ ਸਵਾਸ ਠੰਡੀ ਠਾਰ। ਪੁਰਖ ਅਬਿਨਾਸ਼ੀ ਨਰ ਨਿਰੰਕਾਰ। ਘਟ ਘਟ ਵਾਸੀ ਏਕਾ ਕਰੇ ਹਰਿ ਅਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਜੋਤ ਸਰੂਪੀ, ਸ਼ਬਦ ਸਵਾਸੀ ਰਿਹਾ ਪਸਾਰ। ਸ਼ਬਦ ਜੋਤ ਪਵਣ ਅਸਵਾਰ। ਸਰਬ ਭਵਣ ਹਰਿ ਨਿਰੰਕਾਰ। ਨਾ ਕੋਈ ਜਾਣੇ ਦੇਵ ਯਮਨ, ਨਾ ਕੋਈ ਜਾਣੇ ਜੀਵ ਸੰਸਾਰ। ਬ੍ਰਹਮ ਸਰੂਪ ਸਰਬ ਹਰਿ ਰਵਣ, ਬ੍ਰਹਮਾ ਵੇਦ ਨਾ ਪਾਏ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਸ਼ਬਦ ਸਵਾਸੀ ਰਿਹਾ ਸਦ ਸਦ ਪਸਾਰ। ਸਚ ਸਿੰਘਾਸਣ ਹਰਿ ਜੀ ਲਾਇਆ। ਸਿੰਘ ਮਨਜੀਤ ਤੇਰਾ ਧਾਮ ਆਣ ਸੁਹਾਇਆ। ਲੋਕਮਾਤ ਸਦਾ ਸੁਰਜੀਤ, ਨਾ ਮਰੇ ਨਾ ਜਨਮੇ ਜਾਇਆ। ਦਰ ਘਰ ਸਚੇ ਰਿਹਾ ਅਤੀਤ, ਸਦਾ ਰੱਖੇ ਪ੍ਰਭ ਠੰਡੀ ਛਾਇਆ। ਗੁਰ ਚਰਨ ਨਿਭੇ ਤੋੜ ਪ੍ਰੀਤ, ਮਾਤ ਪਿਤ ਭੈਣ ਭਾਈ ਹਿੱਤ ਤਜਾਇਆ। ਦਰ ਘਰ ਸਾਚੇ ਇਕ ਚਲਾਈ ਸਾਚੀ ਰੀਤ, ਸ਼ਬਦ ਸਿਹਰਾ ਸੀਸ ਗੁੰਦਾਇਆ। ਆਪੇ ਪਰਖੇ ਜਨ ਭਗਤਾਂ ਨੀਤ, ਨਾਮ ਮਹਿੰਦੀ ਹੱਥ ਰੰਗਾਇਆ। ਹਰਿਜਨ ਸਦਾ ਰਾਖੋ ਚੀਤ, ਕਾਇਆ ਮੰਦਰ ਥਾਨ ਸੁਹਾਇਆ। ਸਦਾ ਗਾਓ ਸੁਹਾਗੀ ਗੀਤ, ਆਵਣ ਜਾਵਣ ਪ੍ਰਭ ਖੇਲ ਰਚਾਇਆ। ਪ੍ਰਭ ਅਬਿਨਾਸ਼ੀ ਸਾਚਾ ਮੀਤ, ਸਚ ਸਿੰਘਾਸਣ ਆਸਣ ਲਾਇਆ। ਲੱਖ ਚੁਰਾਸੀ ਜਾਣਾ ਜੀਤ, ਆਵਣ ਜਾਵਣ ਦੇਵੇ ਫੰਦ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿੰਘ ਮਨਜੀਤ ਤੇਰਾ ਧਾਮ ਸੁਹਾਇਆ। ਸਿੰਘ ਮਨਜੀਤ ਵੱਜੀ ਵਧਾਈ। ਮਿਲਿਆ ਮੇਲ ਵਡੇ ਭਾਈ। ਦੋਹਾਂ ਕਰ ਇਕ ਸਲਾਹੀ। ਦਰ ਘਰ ਸਾਚਾ ਪਾਇਆ, ਪ੍ਰਭ ਜੋਤੀ ਲਾੜੀ ਇਕ ਵਿਆਹੀ। ਸਿਹਰਾ ਸ਼ਬਦ ਸੀਸ ਗੁੰਦਾਇਆ, ਹਾਰ ਤਨ ਪਹਿਨਾਈ। ਕਲਜੁਗ ਵੇਲਾ ਅੰਤਮ ਆਇਆ, ਜੋੜ ਜੋੜੇ ਹਰਿ ਰਘੁਰਾਈ। ਬੇਮੁਖਾਂ ਬੇੜਾ ਦਏ ਡੁਬਾਇਆ, ਅੱਗੇ ਵਾਟ ਨੇੜੇ ਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹਰਿ ਸਾਚੇ ਘਰ ਵਜਦੀ ਰਹੇ ਸਦਾ ਵਧਾਈ। ਸਾਚੇ ਘਰ ਵੱਜੇ ਮਰਦੰਗ। ਚੜ੍ਹੇ ਸ਼ਬਦ ਸਾਚਾ ਰੰਗ। ਗੁਰਮੁਖ ਸਾਚੇ ਸੰਤ ਜਨ, ਜਮਨ ਕਿਨਾਰਾ ਪਾਰ ਜਾਇਣ ਲੰਘ। ਏਕਾ ਦੇਵੇ ਮਾਲ ਧਨ, ਦੂਜਾ ਦਰ ਨਾ ਕੋਈ ਮੰਗ। ਜੋਤੀ ਜੋਤ ਸਰੂਪ ਹਰਿ, ਸਦਾ ਸਹਾਈ ਅੰਗ ਸੰਗ। ਮਨਜੀਤ ਮਨ ਭਇਆ ਅਨੰਦ। ਕਲਜੁਗ ਚੜ੍ਹਿਆ ਸਾਚਾ ਚੰਦ। ਪ੍ਰਭ ਅਬਿਨਾਸ਼ੀ ਰਸਨਾ ਗਾਇਆ, ਮੁਖ ਭਾਗ ਲਗਾਇਆ ਬੱਤੀ ਦੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹਾਂ ਭਾਈਆਂ ਮੇਲ ਮਿਲਾਇਆ, ਜੀਵ ਨਾ ਜਾਨਣ ਅਗਿਆਨ ਅੰਧ। ਅਗਿਆਨ ਜਗਤ ਅੰਧੇਰਾ ਨਾ ਕੋਈ ਜਾਣੇ ਨਾ ਹਰਿ ਪਛਾਣੇ, ਕਵਣ ਮਿਟਾਏ ਹੇਰਾ ਫੇਰਾ। ਦਰਗਹਿ ਸਾਚੀ ਦੇਵੇ ਮਾਣਾ, ਕਟੇ ਜਮ ਕਾ ਝੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋ ਜਹਾਨੀ ਬੰਨ੍ਹੇ ਆਪੇ ਬੇੜਾ। ਸਿੰਘ ਮਨਜੀਤ ਸਦ ਰਸਨਾ ਗਾਏ। ਜਗਤ ਜਗਦੀਸ਼ ਪ੍ਰਭ ਦਏ ਮਿਲਾਏ। ਬੀਸ ਇਕੀਸ ਏਕਾ ਸੇਜਾ ਹਰਿ ਸਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਇ ਨਾ ਸਕੇ ਰੋਕ, ਭਾਣਾ ਆਪਣੇ ਹੱਥ ਰਖਾਏ। ਪ੍ਰਭ ਅਬਿਨਾਸ਼ੀ ਜਗਤ ਮਲਾਹ, ਦੋਹਾਂ ਬਖ਼ਸ਼ੇ ਸਾਚਾ ਥਾਉਂ, ਕਰੋੜ ਤੇਤੀਸ ਸਿੰਘ ਮਨਜੀਤ ਛਤਰ ਝੁੱਲੇ ਸਾਚੀ ਛਾਉਂ। ਨਾਲ ਰਲਿਆ ਸਿੰਘ ਜਗਦੀਸ਼ਾ, ਜਗਦੀਸ਼ ਜਗਤ ਤਜਾਇਆ ਪਿਤਾ ਮਾਉਂ। ਨਾ ਕੋਈ ਕਰੇ ਰੀਸਾ, ਸ਼ਿਵ ਸ਼ੰਕਰ ਪਕੜੇ ਸਾਚੀ ਬਾਹੋਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਿਵਲੋਕ ਬਹਾਇਆ, ਦਰਗਹਿ ਸਾਚੀ ਲਾਏ ਨਾਉਂ। ਸ਼ਿਵਲੋਕ ਹਰਿ ਦਵਾਰ। ਸਿੰਘ ਜਗਦੀਸ਼ ਵੇਖ ਵਿਚਾਰ। ਪ੍ਰਭ ਅਬਿਨਾਸ਼ੀ ਬੰਨ੍ਹੀ ਧਾਰ। ਪਹਿਲੀ ਸਾਵਣ ਲੇਖ ਲਿਖਾਰ। ਪੰਚਮ ਪੋਹ ਪਾਵੇ ਸਾਰ। ਛੱਬੀ ਪੋਹ ਬਣ ਸਚ ਸੱਚਾ ਦਰਬਾਰ। ਨਿਹਕਲੰਕ ਨਰਾਇਣ ਨਰ, ਕਾਇਆ ਮਾਟੀ ਛੱਡੀ ਖਾਟੀ, ਜਗਤ ਤਜਾਇਆ ਝੂਠਾ ਮੋਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਗਤ ਮਿਤ ਆਪੇ ਜਾਣੇ, ਅਵਰ ਨਾ ਜਾਣੇ ਕੋ। ਗੁਣੀ ਗਹੀਰ ਗਹਿਰ ਗੁਣਵੰਤੇ। ਮਿਲਿਆ ਮੇਲ ਗੁਰਸਿਖ ਪਿਆਰੇ ਸਚ ਦੁਲਾਰੇ ਸਾਚੇ ਕੰਤੇ। ਸ਼ਬਦ ਚੜ੍ਹਿਆ ਸਾਚਾ ਤੇਲ, ਫੁੱਲ ਫੁੱਲਵਾੜੀ ਸਚ ਸੰਗਤੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਲੇਖ ਆਪ ਚੁਕਾਇਆ, ਗੁਰਮੁਖ ਸਾਚਾ ਪਾਰ ਕਰਾਇਆ, ਬੇੜਾ ਬੰਨ੍ਹੇ ਜੀਵ ਜੰਤੇ। ਉਠ ਜਗਦੀਸ਼ ਕਰ ਤਿਆਰੀ। ਸਚ ਸਿੰਘਾਸਣ ਤੇਰੀ ਆਈ ਵਾਰੀ। ਜੀਵ ਜੰਤ ਪ੍ਰਭ ਅਬਿਨਾਸ਼ਨ, ਅੰਤਮ ਪਾਸਾ ਆਏ ਹਾਰੀ। ਗੁਰਮੁਖ ਵਿਰਲੇ ਮਿਲੇ ਪੁਰਖ ਅਬਿਨਾਸ਼ਨ, ਰਿਹਾ ਜਗਤ ਪੈਜ ਸਵਾਰੀ। ਦਰ ਘਰ ਸਾਚੇ ਹੋਇਆ ਦਾਸ ਦਾਸਨ, ਗੁਰ ਗੋਬਿੰਦ ਸਿਰ ਲੱਥਾ ਭਾਰੀ। ਸਦਾ ਸਦਾ ਸਦਾ ਬਲ ਜਾਸਣ, ਗੁਰਮੁਖ ਵਿਹਾਵਣ ਪ੍ਰਭ ਜੋਤੀ ਲਾੜੀ ਇਕ ਕਵਾਰੀ। ਬੇਮੁਖਾਂ ਅੰਤਮ ਖਾਏ ਡੈਣ, ਲਾੜੀ ਮੌਤ ਕਰ ਖੁਆਰੀ। ਨਾਤਾ ਤੁੱਟੇ ਭਾਈ ਭੈਣ, ਸਿੰਘ ਜਗਦੀਸ਼ ਕਰੀ ਸੱਚੀ ਇਕ ਸਵਾਰੀ। ਪ੍ਰਭ ਆਪ ਚੁਕਾਇਆ ਲਹਿਣ ਦੇਣ, ਧਰਮ ਰਾਏ ਨਾ ਲੇਖਾ ਮੰਗੇ ਦੂਜੀ ਵਾਰੀ। ਜੋਤੀ ਦਰਸ਼ਨ ਤੀਜੇ ਨੈਣ, ਸਦਾ ਰਹੇ ਮਨ ਖ਼ੁਮਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਪੂਤ ਸਚ ਆਸਣ ਡੇਰਾ ਲਾਏ, ਸੁੱਤਾ ਰਹਿਣਾ ਪੈਰ ਪਸਾਰੀ। ਜਗਤ ਜਗਦੀਸ਼ ਜੋਤ ਜਗਈਆ। ਸਤਿ ਸਤਿ ਸਤਿਜੁਗ ਸਾਚੀ ਆਪ ਰਖਾਏ ਕਲਜੁਗ ਨੀਂਹਾ। ਆਪੇ ਧੋਏ ਪਿਛਲੇ ਦਾਗ਼ੇ, ਨਿਰਮਲ ਕੀਆ ਜੀਆ। ਵਿਚੋਂ ਹੰਸ ਉਡਾਇਆ ਕਾਗੀ, ਨਾ ਕੋਈ ਪੁੱਤਰ ਨਾ ਕੋਈ ਧੀਆ। ਸੋਈ ਕਾਇਆ ਮਾਤ ਜਾਗੀ, ਪ੍ਰਭ ਬੀਜ ਸਾਚਾ ਬੀਆ। ਚਰਨ ਪ੍ਰੀਤੀ ਸਾਚੀ ਲਾਗੀ, ਅੰਤਮ ਕੀਆ ਸਾਚਾ ਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜਗਦੀਸ਼ ਸਾਢੇ ਤਿੰਨ ਹੱਥ ਰਖਾਈ ਤੇਰੀ ਸੀਂਆ। ਸਾਢੇ ਤਿੰਨ ਹੱਥ ਧਾਮ ਨਿਆਰਾ। ਦੇਵੇ ਹਰਿ ਸਮਰਥ, ਮਾਤ ਅੰਤਮ ਵਾਰਾ। ਸਗਲ ਵਸੂਰੇ ਜਾਇਣ ਲੱਥ, ਦਰਸ਼ਨ ਕਰੇ ਜੋਤ ਨਿਰੰਕਾਰਾ। ਜਗਤ ਮਹਿੰਮਾ ਬਣੇ ਅਕੱਥ, ਆਪ ਉਪਜਾਏ ਸੱਚਾ ਇਕ ਦਰਬਾਰਾ। ਲੋਕਮਾਤੀ ਸਾਚਾ ਰਥ, ਖਿੱਚੀ ਜਾਏ ਵਾਰੋ ਵਾਰਾ। ਗੁਰਮੁਖਾਂ ਸਿਰ ਰੱਖੇ ਹੱਥ, ਸਿੰਘ ਮਨਜੀਤ ਸਿੰਘ ਜਗਦੀਸ਼ ਪਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਛਤਰ ਸੀਸ ਝੁਲਾਏ, ਧਰਮ ਸਤਿ ਨਿਸ਼ਾਨ ਇਕ ਝੁਲਾਏ, ਸੱਤ ਰੰਗ ਰੰਗਾਏ ਅਪਰ ਅਪਾਰਾ। ਸੱਤ ਰੰਗ ਸ਼ਬਦ ਵਟ। ਪ੍ਰਭ ਅਬਿਨਾਸ਼ੀ ਜਾਣੇ ਘਟ ਘਟ। ਸਾਚੀ ਜੋਤ ਕਰੇ ਉਜਿਆਰ, ਜਗੇ ਲਟ ਲਟ। ਗੁਰਮੁਖਾਂ ਬੇੜਾ ਕਰ ਤਿਆਰ, ਇਕ ਬਣਾਏ ਤੀਰਥ ਸਾਚਾ ਤਟ। ਮਾਨਸ ਜਨਮ ਨਾ ਆਏ ਦੂਜੀ ਵਾਰ, ਕਾਇਆ ਦਿਸੇ ਝੂਠਾ ਹੱਟ। ਏਕਾ ਮੇਲ ਹਰਿ ਕੰਤ ਭਤਾਰ, ਲੱਖ ਚੁਰਾਸੀ ਦੇਵੇ ਕਟ। ਦਰ ਘਰ ਸਾਚੇ ਸੌਣਾ ਪੈਰ ਪਸਾਰ, ਛੱਡਿਆ ਕਾਇਆ ਝੂਠਾ ਮੱਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਰਸ ਪਿਆਏ, ਰਸਨਾ ਰਸਕ ਲੈਣਾ ਚੱਟ। ਜਗਤ ਜਗਦੀਸ਼ ਵਣਜ ਵਪਾਰੀ। ਲਾਹ ਖੱਟਿਆ ਦੂਜੀ ਵਾਰੀ। ਗੁਰਮੁਖ ਨਾਉਂ ਪਹਿਲੀ ਵਾਰੀ। ਸਿੰਘ ਸਾਵਣ ਨਾਉਂ ਕਰ ਉਜਿਆਰੀ। ਮਿਲਿਆ ਮੇਲ ਪਤਤ ਪਾਵਨ, ਮਾਨਸ ਦੇਹੀ ਮਹੱਲ ਉਸਾਰੀ। ਨੇੜ ਨਾ ਆਏ ਕਾਮਨੀ ਕਾਮਨ, ਬਾਲ ਅਵਸਥਾ ਖੇਲ ਅਪਾਰੀ। ਜੋਤੀ ਚਮਕੇ ਦਾਮਨੀ ਦਾਮਨ, ਨਿਰਮਲ ਕਾਇਆ ਹੋਈ ਉਜਿਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਜਗਦੀਸ਼ ਲਾਏ ਮਾਤ ਤੇਰੀ ਸੱਚੀ ਫੁਲਵਾੜੀ। ਫਲ ਲਗਾਏ ਸਤਾਰਾਂ ਹਾੜੀ। ਸਾਚਾ ਦਰ ਇਕ ਖੁਲ੍ਹਾਏ, ਲੱਖ ਚੁਰਾਸੀ ਗੇੜ ਕਟਾਏ, ਗੁਰ ਸੰਗਤ ਅੰਦਰ ਜਾਏ ਵਾੜੀ। ਨਾਮ ਰੰਗਣ ਇਕ ਚੜ੍ਹਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਚਰਨ ਛੁਹਾਏ ਦਾਹੜੀ। ਸਿੰਘ ਮਨਜੀਤ ਤੇਰੀ ਖ਼ਾਕ, ਸਾਚੇ ਦਰ ਹਰਿ ਰਖਾਇੰਦਾ। ਤੇਰਾ ਖੋਲ੍ਹੇ ਇਕ ਤਾਕ, ਦਰ ਦਰ ਬੰਦ ਕਰਾਇੰਦਾ। ਆਪੇ ਜਾਣੇ ਭਵਿਖਤ ਵਾਕ, ਨਾ ਕੋਈ ਭੇਵ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੇਤਰ ਪੇਖ ਮਾਰ ਝਾਤ, ਵਡੇ ਭਾਈ ਮੇਲ ਮਿਲਾਇੰਦਾ। ਸਿੰਘ ਜਗਦੀਸ਼ ਵਡਾ ਭਾਈ। ਤੇਰੀ ਖ਼ਾਕ ਜਿਸ ਮਸਤਕ ਲਾਈ। ਜਗਤ ਮੇਟੀ ਝੂਠੀ ਸ਼ਾਹੀ। ਮਿਲਿਆ ਮੇਲ ਸੱਚੇ ਮਾਹੀ। ਸਚ ਦਵਾਰੇ ਆਪ ਬਹਾਏ, ਫੜ ਕੇ ਦੋਵੇਂ ਬਾਹੀਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮਾਣ ਦਵਾਏ, ਸਾਚਾ ਛਤਰ ਸੀਸ ਝੁਲਾਏ, ਰੱਖੇ ਥਾਉਂ ਥਾਈਂ। ਗੁਰਸਿਖ ਦਰ ਘਰ ਪ੍ਰਭ ਰੱਖੇ ਗੰਢ, ਗੁਰ ਸੰਗਤ ਦੇਵੇ ਵੰਡ, ਗੁਰਸਿਖ ਹੋਏ ਨਾ ਕਿਸਮਤ ਮਾੜੀ, ਆਤਮ ਹੋਏ ਨਾ ਰੰਡ। ਲੱਖ ਚੁਰਾਸੀ ਗੇੜ ਨਿਵਾਰੀ, ਘਰ ਸਾਚੇ ਪਾਏ ਸਦਾ ਠੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੋਟੇ ਬਾਲੇ ਅੱਗੇ ਲਾਏ, ਦੋ ਜਹਾਨੀ ਕਾਜ ਰਚਾਏ, ਬੇਮੁਖਾਂ ਆਤਮ ਆਈ ਗੰਢ। ਸਿੰਘ ਜਗਦੀਸ਼ ਚਿਖਾ ਸਿੰਘਾਸਣ ਡੇਰਾ ਲਾਏ, ਦੋ ਜਹਾਨੀ ਕਾਜ ਰਚਾਏ, ਬਰਖਾ ਫੂਲਣ ਹਰਿ ਕਰਾਏ, ਗੁਰਮੁਖਾਂ ਭਾਰ ਆਪ ਚੁਕਾਏ, ਸਦਾ ਸੁਹਾਗੀ ਨਾ ਹੋਏ ਰੰਡ।