Granth 04 Likhat 040: 22 Harh 2011 Bikarmi Pind Jethuwal Puran Singh de Greh

੨੨ ਹਾੜ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਪੂਰਨ ਸਿੰਘ ਦੇ ਗ੍ਰਹਿ

ਬਣਤ ਬਣਾਈ ਬਣ ਗਈ, ਪਰਮ ਪੁਰਖ ਦੀ ਧਾਰ। ਸੰਤ ਵਡਿਆਈ ਹਰਿ ਦਈ, ਸਦਾ ਰਹੇ ਜੁਗ ਚਾਰ। ਗੁਰਮੁਖ ਕਮਾਈ ਗੁਰ ਦਰ ਲਈ, ਭਰਿਆ ਇਕ ਭੰਡਾਰ। ਪ੍ਰਭ ਕਾ ਭਾਣਾ ਸਿਰ ਸਹੀ, ਸ਼ਬਦ ਪਵਣ ਕਰੀਂ ਪਿਆਰ। ਅੰਤਮ ਲੇਖਾ ਕਢ ਵਹੀ, ਧਰਮ ਰਾਏ ਸਚ ਦਵਾਰ। ਸ਼ਬਦ ਦੱਸੇ ਸਚ ਸੁਨੇਹੀ, ਗੁਰਮੁਖ ਜਾਏ ਬਾਰ ਬਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਪ ਸੁਹਾਏ ਬੰਕ ਦਵਾਰ। ਜਗਤ ਦਵਾਰਾ ਭਗਤ ਕਲ ਰੱਖੇ। ਇਕ ਭੰਡਾਰਾ ਕਦੇ ਨਾ ਹੋਏ ਸਖੇ। ਬਣੇ ਆਪ ਵਰਤਾਰਾ ਦੇਵੇ ਹਾਰ ਸ਼ਿੰਗਾਰ ਤਨ ਨੌਂ ਲੱਖੇ। ਜਨਮ ਕਰਮ ਪ੍ਰਭ ਆਪ ਸਵਾਰਾ, ਅੰਤ ਪ੍ਰੀਤੀ ਸਾਚੀ ਰੱਖੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਸਾਚਾ ਧਾਮ ਸੁਹਾਇਆ, ਲੋਕਮਾਤ ਵਿਚ ਵੱਖਰ ਵੱਖੇ। ਸਚ ਧਾਮ, ਧਰਮ ਧਿਰ ਜੜ੍ਹ। ਪੂਰਨ ਕਾਮ, ਲੇਖੇ ਲੱਗੇ ਸਿਰ ਧੜ। ਅੰਤਮ ਪੀਆ ਅੰਮ੍ਰਿਤ ਜਾਮ, ਘਰ ਸਾਚੇ ਗਿਆ ਵੜ। ਸੋਹੰ ਮਿਲਿਆ ਸਾਚਾ ਨਾਮ, ਪ੍ਰਭ ਅਬਿਨਾਸ਼ੀ ਖੜਿਆ ਖੜ੍ਹ। ਸੁੱਕਾ ਹਰਿਆ ਹੋਵੇ ਚਾਮ, ਸ਼ਬਦ ਘੋੜੀ ਗਿਆ ਚੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਧਾਮ ਵਸਾਏ, ਸ਼ਬਦ ਕਮਾਏ ਕਿਲ੍ਹਾ ਕੋਟ ਸਾਚਾ ਗੜ੍ਹ। ਸਚ ਮਹੱਲ ਸਚ ਟਿਕਾਣਾ। ਪੁਰੀ ਇੰਦਰ ਹਰਿ ਖੇਲ ਰਚਾਣਾ। ਸੁਰਪਤ ਰਾਜਾ ਇੰਦ, ਅੰਤਮ ਜੋਤੀ ਮੇਲ ਮਿਲਾਣਾ। ਪ੍ਰਗਟ ਹੋ ਵਿਚ ਹਿੰਦ, ਛੋਟੇ ਬਾਲੇ ਮਾਣ ਦਵਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਆਂ ਪੁਰੀਆਂ ਲੋਕਮਾਤ ਹਰਿ ਆਪ ਸਮਝਾਣਾ। ਲੋਆਂ ਪੁਰੀਆਂ ਹਰਿ ਆਪ ਸਮਝਾਏ। ਪਹਿਲੀ ਹਾੜੀ ਦਇਆ ਕਮਾਏ। ਸਤਾਰਾਂ ਹਾੜੀ ਮੰਦਰ ਸੁਹਾਏ। ਜਨ ਭਗਤਾਂ ਵਸੇ ਅੰਦਰ, ਬੇਮੁਖਾਂ ਦਿਸ ਨਾ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸਰਬ ਵਡਿਆਏ। ਗੁਰ ਸੰਗਤ ਮਨ ਵਧਾਈ। ਹਰਿ ਹਰ ਘਟ ਵਸਿਆ, ਸਦ ਰਹਿਣਾ ਚਾਈਂ ਚਾਈਂ। ਤੱਤ ਹੰਕਾਰਾ ਜਾਏ ਨੱਸਿਆ, ਦਰਸ ਦਿਖਾਏ ਥਾਈਂ ਥਾਈਂ। ਅੰਮ੍ਰਿਤ ਮੇਘ ਸਾਚਾ ਵਸਿਆ, ਅੰਤਮ ਵੇਲੇ ਪਕੜੇ ਬਾਹੀਂ। ਮਿਟੇ ਅੰਧੇਰ ਜਿਉਂ ਚੰਨ ਮਸਿਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਬਣਤ ਬਣਾਈ। ਮਾਤਲੋਕ ਕਲਜੁਗ ਤੇਰੀ ਅੰਤਮ ਸਿੜੀ ਚੁਣਾਈ, ਧਰਮ ਰਾਏ ਖਿੜ ਖਿੜ ਹੱਸਿਆ। ਕਾਇਆ ਕਾਅਬਾ ਮਨ ਮੌਲਾਣਾ। ਸੁਰਤ ਸ਼ਬਦ ਗਿਆਨ ਸਚ ਕੁਰਾਨਾ। ਨੂਰ ਅਲਾਹੀ ਅੱਲਾ ਹੂ ਪਾਕ, ਪਾਕੀ ਪਾਕ ਪਕਾਣਾ। ਜੀਵ ਜੰਤ ਮਾਟੀ ਖ਼ਾਕ, ਏਕਾ ਏਕ ਭੁਲਾਣਾ। ਰਹੇ ਬੰਦ ਤਾਕ, ਦੀਪਕ ਜੋਤ ਨਾ ਕਿਸੇ ਜਗਾਣਾ। ਨਾ ਦੱਸੇ ਭਵਿਖਤ ਵਾਕ, ਸੂਰਤ ਰੱਬ ਰਹੀਮ ਕਰੀਮ ਨਾ ਕਿਸੇ ਵਖਾਣਾ। ਨਾ ਕੋਈ ਵਖਾਣੇ ਸਾਚਾ ਦੀਨ, ਨਾਮ ਇਸਲਾਮ ਜਗਤ ਤਮਾਮ ਹਰਿ ਰੰਗ ਮਹਾਨਾ। ਜੋਤੀ ਜੋਤ ਸਰੂਪ ਹਰਿ, ਅੰਤਮ ਅੰਤ ਸਰਬ ਜੰਤ, ਏਕਾ ਰੰਗ ਰੰਗਾਨਾ। ਮਨ ਹਾਜੀ ਕਾਇਆ ਕਾਅਬਾ, ਕਾਇਆ ਮਸਜਿਦ ਵਿਚ ਦੋਆਬਾ, ਏਕਾ ਵੁਜ਼ੂ ਪਾਕ ਰਸੂਲਾ। ਦੂਜਾ ਚਲੇ ਪੇਸ਼ ਆਬਾ, ਕਲਜੁਗ ਜੀਵ ਏਕਾ ਭੂਲਾ, ਜਿਹੜਾ ਕਟੇ ਜਗਤ ਅਜ਼ਾਬਾ, ਮਿਲਿਆ ਹਰਿ ਕੰਤ ਕੰਤੂਲਾ। ਅੰਮ੍ਰਿਤ ਚੁਆਏ ਮੁਖ ਕਵਲ ਨਾਭਾ, ਏਕਾ ਹਰਿ ਸੱਚਾ ਰਸੂਲਾ। ਇਕ ਪਿਆਏ ਅੰਮ੍ਰਿਤ ਹਯਾਤ ਆਬਾ, ਰੋਜ਼ਾ ਨਾਮ ਬਾਂਗ ਸਚ ਪ੍ਰੇਮ ਮਸੱਲਾ। ਪ੍ਰਭ ਮਿਲਣ ਦੀ ਤਾਂਘ ਸਚ ਏਕਾ ਦਿਸੇ ਖ਼ੁਦਾਈ ਇਕੱਲਾ। ਨੂਰ ਨੁਰਾਨੀ ਨੂਰ ਸਚ, ਗੁਰਮੁਖ ਵਖਾਣੇ ਕਾਇਆ ਆਤਮ ਸੱਚਾ ਮੱਕਾ। ਦੇਵੇ ਦੀਦਾਰ ਸ਼ਾਹ ਸਵਾਰ ਸਚ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਯਾਰ, ਚਾਰ ਯਾਰੀ ਪਾਰ ਉਤਾਰੇ, ਅੰਤਮ ਮਾਰੇ ਇਕੋ ਧੱਕਾ। ਸਿਦਕ ਸਬੂਰੀ ਤਨ ਸਾਚਾ ਕਾਸਾ। ਹਿਜ਼ਰਤ ਹੁਜ਼ਰਤ ਨੂਰੀ ਪਿਆਸੇ ਨਾਮ ਮੋਵਾਸਾ। ਵਸਲੇ ਯਾਰ ਦਸਮ ਦਵਾਰੀ, ਪ੍ਰਵਰਦਿਗਾਰੀ ਕਰ ਪੂਰੀ ਆਸਾ। ਜੋਤੀ ਜੋਤ ਸਰੂਪ ਹਰਿ, ਏਕਾ ਨੂਰ ਸਤਿ ਸਰੂਰ ਹਾਜ਼ਰ ਹਜ਼ੂਰ, ਚਾਰ ਵਰਨ ਜੀਵ ਜੰਤ ਪੁਰਖ ਅਬਿਨਾਸ਼ਾ। ਸਾਚਾ ਘਰ ਹਰਿ ਹੱਜ ਮਦੀਨੇ। ਅੰਤਕਾਲ ਕਲ ਜਾਏ ਤਰ, ਪ੍ਰਭ ਪੜਦੇ ਲਏ ਕੱਜ, ਦੇਵੇ ਨਾਮ ਸ਼ਬਦ ਨਗੀਨੇ। ਜੋ ਘੜਿਆ ਅੰਤਮ ਜਾਏ ਭੱਜ, ਵੱਜੇ ਬਾਣ ਸ਼ਬਦ ਸੀਨੇ। ਝੂਠੀ ਕਾਇਆ ਜਾਣੀ ਤਜ, ਛਡ ਹੰਕਾਰ ਹੋ ਮਸਕੀਨੇ। ਅੰਮ੍ਰਿਤ ਪੀਣਾ ਰੱਜ, ਤਨ ਮਨ ਸਦਾ ਸਦਾ ਭਿੰਨ ਭੀਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਨੂਰ ਨੁਰਾਨੀ ਵਹੇ ਅੰਮ੍ਰਿਤ ਵਸੇ ਮੱਕੇ ਮਦੀਨੇ। ਮਦੀਨਾ ਮੱਕਾ ਫਲ ਮੁਹੰਮਦੀ ਅੰਤਮ ਪੱਕਾ। ਉਮਤ ਨਬੀ ਰਸੂਲ ਦੀ, ਭਾਈਚਾਰਾ ਸਕਾ। ਸਾਚਾ ਹੱਜ ਨਾ ਕਾਅਬੇ ਕਬੂਲ ਦੀ, ਵੇਖੇ ਮਾਤ ਬੂਰਾ ਕੱਕਾ। ਕੁਰਾਨ ਭੈਣ ਬਣੀ ਅੰਜ਼ੀਲ ਦੀ, ਦੋਹਾਂ ਮਿਲੇ ਇਕੱਠਾ ਧੱਕਾ। ਲੋੜ ਪਵੇ ਨਾ ਕਿਸੇ ਵਕੀਲ ਦੀ, ਲੇਖ ਲਿਖਾਰੀ ਨਾ ਮੰਗੇ ਕੋਈ ਟਕਾ। ਏਕਾ ਲਏ ਦਲਾਲੀ ਦਲੀਲ ਦੀ, ਜੁਗੋ ਜੁਗ ਦੇਂਦਾ ਲੈਂਦਾ ਕਦੇ ਨਾ ਥੱਕਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਨੱਥ ਪਵਾਏ ਵਿਚ ਨੱਕਾ। ਹਾਜੀ ਮੁੱਲਾ ਸ਼ੇਖ਼ ਮੁਸਾਇਕ ਕੁਤਬ ਗੌਂਸ ਮਜੌਰ ਮੱਕੇ ਜਾਨਣ, ਹੱਜ ਸਬਾਨਨ ਹੋਏ ਬਾਗਨ। ਇਕੱਠੇ ਹੋਏ ਨਾ ਮਾਇਆ ਡੱਸੇ ਨਾਗਣੀ ਨਾਗਨ। ਕਾਮ ਕਾਮਨੀ ਤੋੜੇ ਨਾਗਨ, ਅੰਤਮ ਅੱਲਾ ਨਾ ਹੋਏ ਜਾਮਨ, ਉਠ ਉਠ ਸਾਰੇ ਭਾਗਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਚਰਨ ਸਰਨ ਸਭ ਲਾਗਣ। ਸਾਚਾ ਹਜ ਬੇਐਬ ਪਰਵਰਦਿਗਾਰ ਦਾ। ਸਭ ਦੇ ਪੜਦੇ ਰਿਹਾ ਕੱਜ, ਇਕ ਲਗਾਏ ਨਾਅਰਾ ਅੱਲਾ ਹੂ ਤੂੰ ਹੀ ਤੂੰ। ਸੱਚਾ ਸ਼ਬਦ ਨਗਾਰਾ ਸੋਹੰ ਖੰਡਾ ਧੁਰ ਦਰਗਾਹੋਂ ਲਿਆ ਧੂ। ਸ੍ਰਿਸ਼ਟ ਸਬਾਈ ਜਾਣੇ ਸਾਚਾ ਹਰਿ, ਚਰਨੀ ਬੈਠਾ ਹਜ਼ਰਤ ਨੂਹ। ਲੋਕਮਾਤ ਬੇੜਾ ਕਰ ਤਿਆਰਾ, ਹਜ਼ਰਤ ਨੂਹ ਈਸਉਲ ਸਲਾਮ ਏਕਾ ਜਾਣੇ ਖ਼ੁਦਾਈ ਤੂੰ। ਏਕਾ ਕਰੇ ਕਲਾਮ, ਅੰਤਮ ਆਉਣਾ ਬੇਗ਼ਾਨੀ ਜੂਹ। ਪੱਛਮ ਦਿਸ਼ਾ ਹੋਈ ਖ਼ਾਮ, ਏਕਾ ਗਿੜਿਆ ਪੁੱਠਾ ਖੂਹ। ਦਖਸ਼ਨ ਪੀਏ ਜਾਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਚਲਾਏ ਨਬੀ ਰਸੂਲ ਪੀਰ ਦਸਤਗੀਰ, ਸ਼ਾਹ ਫ਼ਕੀਰਾਂ ਦਿਸੇ ਇਕ ਕਲਾਮ। ਬਚਨ ਸਤਿ ਸਤਿ ਭਗਵਾਨ। ਏਕਾ ਤੱਤ ਵਾਲੀ ਦੋ ਜਹਾਨ। ਆਪੇ ਦੇ ਸਮਝਾਵੇ ਮਤ, ਗੁਰਮੁਖ ਸੱਚੇ ਭੁੱਲ ਨਾ ਜਾਣ। ਏਕਾ ਬੀਜੇ ਸਾਚੇ ਵਤ, ਪੂਰਨ ਪੁਰਖ ਸੁਜਾਨ। ਧੁਰਦਰਗਾਹੀ ਮੇਲਾ ਮੇਲ ਹੋਇਆ ਸਾਚਾ ਤੱਤ, ਜਗ ਬੰਧਨ ਤੋੜ ਤੁੜਾਨ। ਲੋਕਮਾਤ ਰੱਖੇ ਪਤਿ, ਗਣ ਗਧੰਰਬ ਕਰੋੜ ਤੇਤੀਸ, ਸ਼ਿਵ ਸ਼ੰਕਰ ਬ੍ਰਹਮਾ ਵਿਸ਼ਨ ਮਹੇਸ਼, ਪਰਮ ਪੁਰਖ ਕੋ ਸਦਾ ਆਦੇਸ, ਜਿਸ ਮਿਲਿਆ ਇਕ ਭਗਵਾਨ। ਲੱਖ ਚੁਰਾਸੀ ਘਰ ਘਰ ਵੇਸ, ਹੱਥ ਨਾ ਆਵੇ ਗਣ ਗਧੰਰਬ ਜੋਤ ਧਰੇ ਪ੍ਰਭ ਮਾਝੇ ਦੇਸ, ਜੋਤੀ ਜੋਤ ਖੇਲ ਮਹਾਨ। ਭੇਖ ਅਵਲੜਾ ਖੁਲ੍ਹੇ ਕੇਸ, ਨਾ ਕੋਈ ਭੁੱਲੇ ਰਾਜ ਰਾਜਾਨ। ਏਕਾ ਗੁਰਮੁਖ ਵਿਚ ਪ੍ਰਵੇਸ਼, ਸਿੰਘ ਪੂਰਨ ਚਤੁਰ ਸੁਜਾਨ। ਕਿਸੇ ਹੱਥ ਨਾ ਆਵੇ ਨਰ ਨਰੇਸ਼, ਨਰ ਨਰੇਸ਼ ਤੀਰਥ ਤਟ ਆਪੇ ਵੇਖੇ, ਲਿਖੇ ਲੇਖੇ ਕੱਢੇ ਭਰਮ ਭੁਲੇਖੇ, ਕਰੇ ਮਾਤ ਪਛਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਦਏ ਧੁਰਦਰਗਾਹੀ ਸਚ ਫ਼ਰਮਾਨ। ਏਕਾ ਜੋਤੀ ਇਕ ਅਕਾਰ। ਏਕਾ ਗੁਰਮੁਖ ਮਾਣਕ ਮੋਤੀ, ਮਿਲਿਆ ਗੁਰ ਗੋਪਾਲ। ਮਾਤਲੋਕ ਕਾਇਆ ਮੈਲ ਦੁਰਮਤ ਕਲੇਵਰ ਧੋਤੀ, ਤੁਟਾ ਜਗਤ ਜੰਜ਼ਾਲ ਆਪ ਉਠਾਈ ਆਤਮ ਸੋਤੀ, ਦੀਪਕ ਜੋਤੀ ਦਿਤਾ ਬਾਲ। ਨਾ ਕੋਈ ਵਰਨ ਨਾ ਕੋਈ ਗੋਤੀ, ਸਰਬ ਜੀਆਂ ਕਰੇ ਪ੍ਰਿਤਪਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਸਰਬ ਘਟਾਂ, ਜਨ ਭਗਤਾਂ ਕਰੇ ਪ੍ਰਿਤਪਾਲ। ਏਕਾ ਜੋਤ ਹਰਿ ਇਕਾਗਰ। ਦੇਵੇ ਜੋਤੀ ਕਾਇਆ ਗਾਗਰ। ਨਿਰਮਲ ਜੀਆ ਹੋਏ ਉਜਾਗਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਵਤ ਦੇਵੇ ਦਸਤ ਨਾਮ ਰਤਨ ਰਤਨਾਗਰ। ਸਚ ਸਿੰਘਾਸਣ ਏਕਾ ਹਰਿ ਬਿਰਾਜੇ। ਤ੍ਰੈ ਲੋਆਂ ਦਾਸਨ ਦਾਸ, ਸਰਬ ਸਵਾਰੇ ਆਪ ਕਾਜੇ। ਲੱਖ ਚੁਰਾਸੀ ਅੰਤਮ ਹੋਏ ਨਾਸ, ਪ੍ਰਭ ਅਬਿਨਾਸ਼ੀ ਵਡ ਰਾਜਨ ਰਾਜੇ। ਗੁਰਮੁਖ ਗਾਇਣ ਸਵਾਸ ਸਵਾਸ, ਸ਼ਬਦ ਮਾਰੇ ਸਾਚੀ ਅਵਾਜ਼ੇ। ਨਿਰਮਲ ਜੋਤੀ ਮਾਤ ਪਤਾਲ ਅਕਾਸ਼, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਆਪਣਾ ਸਾਜਨ ਸਾਜੇ। ਸਾਚਾ ਤਖ਼ਤ ਹਰਿ ਸੁਲਤਾਨ। ਏਕਾ ਸੋਹੇ ਸ੍ਰੀ ਭਗਵਾਨ। ਲੱਖ ਚੁਰਾਸੀ ਰੋਏ, ਦਿਸ ਨਾ ਆਏ ਵਡ ਦਾਤਾ ਮਿਹਰਵਾਨ। ਜਨਮ ਜਨਮ ਮੈਲ ਪ੍ਰਭ ਦਰ ਧੋਏ, ਮਿਲੇ ਸ਼ਬਦ ਗਿਆਨ। ਸੋਹੰ ਧਾਗੇ ਹਰਿ ਪਰੋਏ, ਕਿਰਪਾ ਕਰ ਮਹਾਨ। ਅਵਰ ਨਾ ਦੀਸੇ ਮਾਤ ਕੋਇ, ਸਚ ਸਿੰਘਾਸਣ ਬੈਠੇ ਆਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਏਕਾ ਏਕ ਵਡ ਬਲੀ ਬਲਵਾਨ। ਬਲੀ ਬਲਵਾਨ ਹਰਿ ਨਿਰੰਕਾਰਾ। ਆਦਿ ਅੰਤ ਜੁਗਾ ਜੁਗੰਤ ਨਾ ਕੋਈ ਪਾਵੇ ਸਾਰਾ। ਗੁਰਮੁਖਾਂ ਮੇਲ ਸਾਚੇ ਸੰਤ, ਜਿਸ ਮਿਲਿਆ ਕੰਤ ਪਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋ ਜਨ ਉਧਾਰੇ ਜੋ ਕਰੇ ਚਰਨ ਨਿਮਸਕਾਰਾ। ਦੇਵੇ ਨਾਮ ਸ਼ਬਦ ਤਨ ਖ਼ੁਮਾਰੀ। ਮਾਰੇ ਮਨ ਉਚ ਉਡਾਰੀ। ਭਾਂਡਾ ਭਰਮ ਪ੍ਰਭ ਦੇਵੇ ਭੰਨ, ਆਤਮ ਲਾਹੇ ਸਰਬ ਬਿਮਾਰੀ। ਕਲਜੁਗ ਜੀਵ ਆਤਮ ਅੰਨ੍ਹ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਨਾ ਪਾਇਣ ਸਾਰੀ। ਗੁਰਮੁਖ ਸਾਚੇ ਗਾਇਣ ਸਵਾਸ ਸਵਾਸ, ਚਰਨ ਕਵਲ ਕਰਨ ਨਿਮਸਕਾਰੀ। ਜੋਤ ਸਰੂਪੀ ਨਰ ਨਰਾਇਣ ਹੋਏ ਦਾਸਨ ਦਾਸ, ਵੇਖੇ ਵਿਗਸੇ ਕਰ ਵਿਚਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਨਿਰੰਜਣ ਸਰਬ ਦੁੱਖ ਭੰਜਨ, ਆਤਮ ਕਰੇ ਸਰਬ ਕਾਰੀ। ਦੇਵੇ ਨਾਮ ਮਸਤੀ ਮਸਤ ਦੀਵਾਨਾ। ਮਿਲੇ ਭੰਡਾਰ ਅਤੁੱਟ ਖ਼ਜ਼ਾਨਾ। ਹਰਿ ਵਰਤਾਰ ਵਿਚ ਸੰਸਾਰ ਤੋਟ ਨਾ ਆਨਾ। ਗੁਰਮੁਖ ਗੁਰਸਿਖ ਨਾ ਕਦੇ ਹੰਕਾਰ, ਏਕਾ ਰੱਖੋ ਗੁਰ ਚਰਨ ਧਿਆਨਾ। ਸਚ ਸਿੰਘਾਸਣ ਹਰਿ ਸਰਦਾਰ ਤਿੰਨਾਂ ਲੋਕਾਂ ਪਾਵੇ ਸਾਰ, ਖੰਡਾਂ ਬ੍ਰਹਿਮੰਡਾਂ ਜੋਤ ਅਧਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਮਨ ਮਸਤੀ ਤਨ ਵੈਰਾਗੀ। ਏਕਾ ਵਸੀ ਕਾਇਆ ਬਸਤੀ, ਮਿਲਿਆ ਕੰਤ ਸੁਹਾਗੀ। ਸਾਚੀ ਵਸਤ ਦਾਤ ਦੇਵੇ ਦਸਤੀ, ਸ਼ਬਦ ਸੁਣਾਏ ਸਾਚੀ ਰਾਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਜਿਸ ਜਨ ਲਾਗੀ। ਤਨ ਮਸਤਾਨਾ ਚਰਨ ਧਿਆਨਾ। ਮਾਣ ਮੋਹ ਹੰਕਾਰ ਗਵਾਨਾ। ਸਚ ਸਿੰਘਾਸਣ ਤਖ਼ਤ ਬਿਰਾਜ, ਚੌਰ ਸਿਰ ਨਾ ਕਿਸੇ ਕਰਾਨਾ। ਏਕਾ ਏਕ ਜੋਤ ਨਿਰੰਜਣ ਜਗੇ ਮਾਝ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਨਿਰਗੁਣ ਰੂਪ ਅਪਾਰ ਹਰਿ ਨਿਰੰਕਾਰ ਹੈ। ਜੋਤ ਸਰੂਪੀ ਸਚ ਅਕਾਰ, ਤਿੰਨਾਂ ਲੋਕਾਂ ਵਰਤਣ ਹਾਰ ਹੈ। ਸਾਚਾ ਸ਼ਬਦ ਸਾਚੀ ਧਾਰ, ਚਲਾਏ ਅਪਰ ਅਪਾਰ ਹੈ। ਕਾਇਆ ਮੰਦਰ ਦਏ ਉਸਾਰ, ਪਵਣ ਸਵਾਸ ਸਤਿ ਕਰਤਾਰ ਹੈ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ, ਆਪੇ ਜਾਣੇ ਆਪਣੀ ਸਾਰ ਹੈ। ਜਾਣੇ ਸਾਰ ਸਰਬ ਸੰਭਾਲਦਾ। ਗੁਰਮੁਖ ਸਾਚੇ ਜਾਏ ਤਾਰ, ਪੰਜਾਂ ਤੱਤਾਂ ਵਿਚੋਂ ਮਾਰਦਾ। ਦੇਵੇ ਨਾਮ ਸ਼ਬਦ ਉਡਾਰ, ਸਾਚਾ ਘਰ ਇਕ ਵਖਾਲਦਾ। ਜੋਤੀ ਜੋਤ ਸਰੂਪ ਹਰਿ, ਕਰ ਅਕਾਰ ਹਰਿ ਨਿਰੰਕਾਰ, ਜੀਆ ਜੰਤਾਂ ਸੁਰਤ ਸੰਭਾਲਦਾ। ਦੇਵੇ ਵਸਤ ਨਾਮ ਇਕ ਥਾਰ, ਰੰਗਣ ਸਾਚੀ ਸਾਚਾ ਚਾੜ੍ਹਦਾ। ਹਉਮੇ ਮਮਤਾ ਦਏ ਨਿਵਾਰ, ਬਖ਼ਸ਼ੇ ਨਾਤਾ ਚਰਨ ਪਿਆਰ ਦਾ। ਸਾਚਾ ਕਰੇ ਤਨ ਸ਼ਿੰਗਾਰ, ਗੁਰਮੁਖ ਮਸਤਕ ਧੂੜੀ ਲਾਏ ਪਾਰ ਉਤਾਰਦਾ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਵਸੇ ਇਕ ਘਰ, ਲੱਖ ਚੁਰਾਸੀ ਪਸਰ ਪਸਾਰਦਾ। ਨੌਂ ਖੰਡ ਵਿਚ ਬ੍ਰਹਿਮੰਡ। ਹਰਿ ਸਾਜਨ ਸਾਜੇ ਆਪੇ ਪਾਏ ਲੱਖ ਚੁਰਾਸੀ ਵੰਡ। ਭੇਵ ਛੁਪਾਏ ਵਡ ਰਾਜਨ ਰਾਜੇ, ਬੇਮੁਖਾਂ ਸਦ ਦੇਵੇ ਦੰਡ। ਗੁਰਮੁਖਾਂ ਸਵਾਰੇ ਕਾਜੇ, ਸਾਚਾ ਸ਼ਬਦ ਨਾਮ ਦੇਵੇ ਚੰਡ ਪ੍ਰਚੰਡ। ਆਪ ਚੜ੍ਹਾਏ ਸਾਚੇ ਤਾਜੇ, ਲੱਖ ਚੁਰਾਸੀ ਕਰੇ ਖੰਡ ਖੰਡ। ਧਾਰੇ ਜੋਤ ਹਰਿ ਦੇਸ ਮਾਝੇ, ਬੇਮੁਖ ਜੂਠੇ ਝੂਠੇ ਪਾਇਣ ਡੰਡ। ਕਾਇਆ ਭਾਂਡਾ ਅੰਤਮ ਜਾਏ ਭੱਜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਾਜਨਾ ਰਿਹਾ ਸਾਜੇ। ਸੱਜਣ ਸੁਹੇਲਾ ਹਰਿ ਸਾਚਾ ਮੀਤਾ। ਜਨ ਭਗਤਾਂ ਕਰਾਏ ਮੇਲਾ, ਦੇਵੇ ਨਾਮ ਸੁਹਾਗੀ ਗੀਤਾ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ, ਸਤਿਜੁਗ ਚਲਾਏ ਸਾਚੀ ਰੀਤਾ। ਬੇਮੁਖ ਧਕਾਏ ਧਰਮ ਰਾਏ ਦੀ ਜੇਲ੍ਹਾ, ਗੁਰਮੁਖਾਂ ਕਾਇਆ ਕਰੇ ਠੰਡੀ ਸੀਤਾ। ਆਤਮ ਜੋਤੀ ਜਗੇ ਬਿਨ ਬਾਤੀ ਬਿਨ ਤੇਲਾ, ਰਸਨਾ ਨਰ ਨਰਾਇਣ ਜਿਸ ਚੀਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸਾਚਾ ਸ਼ਬਦ ਚਲਾਏ, ਸੋਹੰ ਵਸਤ ਜਨ ਝੋਲੀ ਪਾਏ, ਮਾਣ ਗਵਾਏ ਅਠਾਰਾਂ ਧਿਆਏ ਗੀਤਾ। ਅਠਾਰਾਂ ਧਿਆਏ ਭਗਤ ਗੁਣਵੰਤੀ। ਕਲਜੁਗ ਸਤਿ ਪੁਰਖ ਸਤਿਵਾਦੀ, ਲੋਕਮਾਤ ਸਤਿ ਰਾਣੀ, ਮਿਲਿਆ ਕਾਹਨਾ ਕ੍ਰਿਸ਼ਨਾ ਕੰਸੀ। ਅਰਜਨ ਗਿਆਨ ਇਕ ਵਖਾਣੀ, ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਜਗਤ ਰੀਤ ਵਡ ਪਤਤ ਪੁਨੀਤ ਸਦਾ ਸਦ ਰਿਹਾ ਪਛਾਣੀ। ਗੀਤਾ ਗਿਆਨ ਗੋਝ ਗੁਰਮੰਤ, ਦਵਾਪਰ ਏਕਾ ਅੰਕ ਚਲਾਇਆ। ਭਗਤ ਦਵਾਰੇ ਸਾਚਾ ਮੰਤਰ, ਦੇ ਮਤ ਆਪ ਸਮਝਾਇਆ। ਗੁਰਮੁਖ ਬਣਾਈ ਸਾਚੀ ਬਣਤ, ਕਲਜੁਗ ਸਾਚਾ ਰਾਹ ਵਖਾਇਆ। ਪੰਡਤ ਪਾਂਧੇ ਹਰਿ ਸਮਝਾਇਆ। ਭੇਤ ਖੁਲ੍ਹਾਇਆ ਮਾਤ ਪਤਾਲ, ਗਗਨੰਤਰ ਮਾਤ ਪਤਾਲ ਗਗਨਾ। ਦੀਪਕ ਜੋਤੀ ਏਕਾ ਜਗਣਾ। ਗੁਰਮੁਖ ਵਿਰਲੇ ਸਾਚੇ ਸੰਤ ਜਨ ਸਾਚੇ ਮਾਰਗ ਲੱਗਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲਜੁਗ ਸੋਹੰ ਸ਼ਬਦ ਮੁਖ ਲਗਾਏ ਸਗਨਾ। ਮੁਖ ਸਗਨ ਰਸਨ ਸਵਾਦ। ਗੁਰ ਚਰਨ ਜੋ ਜਨ ਲੱਗਣ, ਕਲਜੁਗ ਮਿਟੇ ਵਿਵਾਦ। ਅੱਠੇ ਪਹਿਰ ਰਹਿਣ ਮਗਨ, ਦੇਵੇ ਨਾਮ ਸਾਚੀ ਦਾਦ। ਆਤਮ ਦੀਪਕ ਜਨ ਭਗਤਾਂ ਜਗਣ, ਸਚ ਰੀਤੀ ਪ੍ਰਭ ਆਦਿ ਜੁਗਾਦਿ। ਬੇਮੁਖ ਚਾਰ ਕੁੰਟ ਭੌਂਦੇ ਨਗਨ, ਆਤਮ ਨਾ ਵਜੇ ਦਰ ਸ਼ਬਦ ਨਾਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਏ, ਸਾਚਾ ਸ਼ਬਦ ਇਕ ਡੰਕ ਵਜਾਏ, ਭੇਵ ਖੁਲ੍ਹਾਏ ਬੋਧ ਅਗਾਧ। ਬੋਧ ਅਗਾਧਾ ਹਰਿਜਨ ਜਨਹਰਿ ਰਸਨ ਅਰਾਧਾ। ਕਾਇਆ ਤਨ ਨਾ ਡੋਲੇ ਮਨ, ਭਾਂਡਾ ਭਰਮ ਪ੍ਰਭ ਦੇਵੇ ਭੰਨ, ਪੰਜਾਂ ਚੋਰਾਂ ਲਾਏ ਡੰਨ, ਸਾਚਾ ਸ਼ਬਦ ਉਪਜਾਏ ਨਾਦਾ। ਏਕਾ ਰਾਗ ਸੁਣਾਏ ਕੰਨ, ਗੁਰਮੁਖ ਆਤਮ ਜਾਏ ਮੰਨ, ਪ੍ਰਗਟ ਜੋਤ ਪ੍ਰਭ ਲੋਕਮਾਤ, ਅੰਤਮ ਕਲ ਬੇੜਾ ਜਾਏ ਬੰਨ੍ਹ, ਗੁਰਮੁਖ ਸਾਚੇ ਵਿਰਲੇ ਲਾਧਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਰਸਨ ਅਰਾਧਾ। ਏਕਾ ਏਕ ਵਰ ਦਰ ਪਾਵੇ, ਦੂਜਾ ਵਸੇ ਸਾਚੇ ਘਰ। ਤੀਜੇ ਗੁਰਸਿਖ ਨੁਹਾਵੇ, ਅੰਮ੍ਰਿਤ ਆਤਮ ਸਾਚੇ ਸਰ। ਚੌਥੇ ਸਾਚੀ ਦਇਆ ਕਮਾਵੇ, ਆਪ ਖੁਲ੍ਹਾਵੇ ਬੰਦ ਕਵਾੜ। ਪੰਚਮ ਜੋਤੀ ਮੇਲ ਮਿਲਾਵੇ, ਜਨ ਭਗਤ ਸ਼ਬਦ ਘੋੜੀ ਜਾਏ ਚੜ੍ਹ। ਛੇ ਸ਼ਾਸਤਰਾਂ ਮਾਣ ਗਵਾਏ, ਸੋਹੰ ਸ਼ਬਦ ਏਕਾ ਅੱਖਰ ਜਾਏ ਪੜ੍ਹ। ਸਤਵਾਂ ਸੱਤ ਦੀਪ ਪ੍ਰਭ ਏਕਾ ਮੇਟ ਮਿਟਾਏ, ਨਾ ਕੋਈ ਸਕੇ ਅੜ। ਅੱਠਵੇਂ ਅੱਠਾਂ ਤੱਤਾਂ ਤਨ ਬਣਾਏ, ਕਾਇਆ ਮੰਦਰ ਇਕ ਸੁਹਾਏ, ਜਗਤ ਵਖਾਏ ਸਾਚਾ ਧੜ। ਨੌਵਾਂ ਨੌਂ ਖੰਡ ਨੌਂ ਦਰ, ਨੌਂ ਨਿਧ ਕਾਰਜ ਕਰੇ ਸਿੱਧ, ਪ੍ਰਭ ਸ਼ਬਦ ਆਤਮ ਜਾਏ ਬਿੱਧ, ਗੁਰਮੁਖ ਸਾਚੇ ਮਾਰਗ ਲਾਵੇ। ਦਸਵੇਂ ਦਹਿ ਦਿਸ਼ ਬੰਦ ਕਰਾਵੇ। ਸ਼ਬਦ ਡੋਰੀ ਮਨ ਬੰਧਾਏ। ਚਰਨ ਕਵਲ ਪ੍ਰੀਤੀ ਜਾਏ ਜੋੜੀ ਲੱਗੀ ਤੋੜ ਨਿਭਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੋਤ ਸਰੂਪੀ ਜਾਮਾ ਧਰ, ਏਕਾ ਏਕ ਰਿਹਾ ਕਰ, ਰਾਓ ਰੰਕ ਏਕਾ ਧਾਮ ਬਹਾਏ। ਏਕਾ ਇਕ ਅਕਾਰ। ਦੂਜੇ ਸ਼ਬਦ ਸਾਚੀ ਧਾਰ। ਤੀਜੇ ਜੋਤ ਜਗੀ ਅਪਾਰ। ਚੌਥੇ ਘਰ ਹਰਿ ਨਰ ਸਚ ਨਿਰੰਕਾਰ। ਪੰਚਮ ਮਿਲੇ ਸਾਚਾ ਵਰ, ਏਕਾ ਦਰ ਸੱਚੇ ਦਰਬਾਰ। ਛੇਵੇਂ ਜਮ ਕਾ ਚੁਕੇ ਡਰ, ਲੱਖ ਚੁਰਾਸੀ ਗੇੜ ਨਿਵਾਰ। ਸਤਵੇਂ ਸਤਿ ਸਤਿਵਾਦੀ ਗੁਰਮੁਖ ਸਾਚਾ ਜਾਏ ਤਰ, ਮੇਲ ਮਿਲਾਵਾ ਹਰਿ ਨਿਰੰਕਾਰ। ਅੱਠਵੇਂ ਅੱਠਾਂ ਤੱਤਾਂ ਮਾਰੇ ਸ਼ਬਦ ਕਟਾਰ। ਨੌਵੇਂ ਸਚ ਘਰ ਆਤਮ ਦੇਵੇ ਨਾਮ ਸੱਚੀ ਵਿਚਾਰ। ਦਸਵੇਂ ਦ੍ਰਿਸ਼ਟ ਕੂਟ ਪ੍ਰਭ ਸਾਚਾ ਖੋਲ੍ਹੇ, ਸ਼ਬਦ ਸਰੂਪੀ ਆਤਮ ਬੋਲੇ, ਜੋਤ ਜਗਾਏ ਗੁਰਮੁਖ ਕਾਇਆ ਮਾਟੀ ਚੋਲੇ, ਰੰਗੇ ਰੰਗ ਇਕ ਅਪਾਰ। ਰੰਗੇ ਰੰਗ ਨਾਮ ਰੰਗੀਲਾ। ਏਕਾ ਰੰਗਣ ਪ੍ਰਭ ਚੜ੍ਹਾਏ, ਸ਼ਬਦ ਜੋਤੀ ਲਾਏ ਭੱਠੀ ਤੀਲਾ। ਦੂਜੇ ਦਰ ਨਾ ਮੰਗਣ ਜਾਏ, ਸ਼ਬਦ ਬਾਣਾ ਤਨ ਪਹਿਨਾਏ, ਸਾਚਾ ਰੰਗ ਆਪ ਰੰਗਾਏ। ਕਲਜੁਗ ਤੇਰਾ ਅੰਤਮ ਨੀਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਅੰਤ ਖਪਾਏ, ਸਾਚੇ ਸੰਤ ਲਏ ਬਚਾਏ, ਜੀਵ ਜੰਤ ਕਰਨ ਹਾਏ ਹਾਏ, ਦਿਸ ਨਾ ਆਏ ਅਸਵ ਨੀਲਾ। ਨੀਲਾ ਅਸਵ ਹਰਿ ਅਸਵਾਰਾ। ਚਾਰੋਂ ਕੁੰਟਾਂ ਧੁੰਦੂਕਾਰਾ। ਕਲਜੁਗ ਹੋਏ ਜੀਵ ਗਵਾਰਾ। ਅੰਤਮ ਆਇਆ ਪਾਸਾ ਹਾਰਾ। ਗੁਰਮੁਖ ਵਿਰਲੇ ਰਸਨ ਉਚਾਰਾ। ਮਿਲਿਆ ਪਰਮ ਪੁਰਖ ਪਰਮੇਸ਼ਵਰ, ਅਬਿਨਾਸ਼ੀ ਅਗੋਚਰ ਅਲਖ ਨਿਰੰਜਣ ਨਿਹਕਲੰਕ ਨਰਾਇਣ ਨਰ ਨਿਰੰਕਾਰਾ। ਆਦਿ ਜੁਗਾਦੀ ਵਡ ਬ੍ਰਹਿਮਾਦੀ ਲੋਕਮਾਤ ਖੁਲ੍ਹਾਏ ਸ਼ਬਦ ਸੱਚਾ ਭੰਡਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਇਆ, ਰਾਜੇ ਰਾਣੇ ਕਿਸੇ ਦਿਸ ਨਾ ਆਇਆ। ਵਡ ਵਡ ਸੁਘੜ ਸਿਆਣੇ ਮਾਇਆ ਭਰਮ ਭੁਲਾਇਆ। ਝੂਠੇ ਧੰਦੇ ਮਦਿਰਾ ਮਾਸੀ ਅੰਧੇ ਕਲਜੁਗ ਅੰਤਮ ਲਾਇਆ। ਗੁਰਮੁਖ ਉਪਜਾਏ ਸਾਚੇ ਚੰਦੇ, ਖ਼ੁਸ਼ੀ ਕਰਾਏ ਬੰਦ ਬੰਦੇ ਨਾਮ ਤਿਲਕ ਮਸਤਕ ਲਾਇਆ। ਅੰਤਮ ਅੰਤ ਆਪ ਉਠਾਏ ਆਪਣੇ ਕੰਧੇ, ਮਾਤ ਪਿਤ ਭੈਣ ਭਰਾ ਸਾਕ ਸੱਜਣ ਸੈਣ ਸਭਨਾ ਹੇਤ ਚੁਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਅੰਤਮ ਜੋਤੀ ਮੇਲ ਮਿਲਾਇਆ। ਮਿਲਾਏ ਮੇਲ ਨਿਰਗੁਣ ਹਾਰਿਆ। ਜਨ ਭਗਤਾਂ ਸੱਜਣ ਸੁਹੇਲ, ਲੋਕਮਾਤ ਆਵੇ ਜਾਵੇ ਵਾਰੋ ਵਾਰਿਆ। ਆਪੇ ਗੁਰ ਆਪੇ ਚੇਲ, ਖੇਲ ਕਰੇ ਅਪਰ ਅਪਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀ ਘਨਕ ਵੱਜਾ ਡੰਕ, ਰਾਓ ਰੰਕ ਸਰਬ ਸੁਣਾ ਰਿਹਾ। ਅੰਮ੍ਰਿਤ ਸਾਚਾ ਸੀਰ ਰੋਗ ਗਵਾਇੰਦਾ। ਕਾਇਆ ਕੱਢੇ ਹਉਮੇ ਪੀੜ, ਸ਼ਬਦ ਧੀਰ ਧਰਾਇੰਦਾ। ਸਾਚੇ ਦਰ ਏਕਾ ਹਸਤ ਕੀੜ, ਊਚ ਨੀਚ ਜਾਤ ਪਾਤ ਸਰਬ ਮਿਟਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਸਾਚਾ ਜਾਮ ਪਿਲਾਇੰਦਾ। ਅੰਮ੍ਰਿਤ ਧਾਰ ਠੰਡੀ ਠਾਰ। ਜਨ ਭਗਤਾਂ ਰਿਹਾ ਪੈਜ ਸਵਾਰ। ਮਨਮੁਖ ਭੁੱਲੇ ਮਾਇਆ ਰੁਲੇ ਮੂਰਖ ਮੁਗਧ ਮੂੜ੍ਹ ਗਵਾਰ। ਹਰਿ ਭੰਡਾਰੇ ਸਦਾ ਖੁਲ੍ਹੇ, ਦੇਵਣਹਾਰ ਹਰਿ ਨਿਰੰਕਾਰ। ਗੁਰਮੁਖ ਵਿਰਲਾ ਪੂਰੇ ਤੋਲ ਤੁਲੇ, ਰਸਨਾ ਗਾਏ ਸ਼ਬਦ ਜੈਕਾਰ। ਚਰਨ ਪ੍ਰੀਤੀ ਘੋਲ ਘੁਲੇ, ਮਾਣ ਮੋਹ ਜਾਏ ਹੰਕਾਰ। ਆਤਮ ਦਰ ਸਾਚਾ ਖੁਲ੍ਹੇ, ਸਾਚੀ ਜੋਤ ਕਰੇ ਅਕਾਰ। ਪ੍ਰਭ ਦਰ ਜਨ ਆਇਣ ਭੁਲੇ, ਗੁਰ ਸੰਗਤ ਸੰਗ ਜਾਏ ਤਾਰ। ਬੁਝੇ ਅਗਨ ਲੱਗੀ ਕਾਇਆ ਕੁੱਲੇ, ਤਨ ਪੇਟਾ ਜਾਏ ਅਫਾਰ। ਸਾਚਾ ਫਲ ਲੋਕਮਾਤ ਨਾ ਹੁਲੇ, ਲੱਗੇ ਕਾਇਆ ਡਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚਾ ਮੁਖ ਚੁਆਏ, ਦੁਬਧਾ ਮੈਲ ਸਰਬ ਗਵਾਏ ਦੇਵੇ ਨਾਮ ਅਧਾਰ। ਅੰਮ੍ਰਿਤ ਬੂੰਦ ਸਵਾਂਤ ਪ੍ਰਭ ਪਿਲਾਇੰਦਾ। ਮਿਟੇ ਅੰਧੇਰੀ ਰਾਤ, ਏਕਾ ਜੋਤੀ ਹਰਿ ਜਗਾਇੰਦਾ। ਗੁਰਮੁਖ ਆਤਮ ਵੇਖ ਮਾਰ ਝਾਤ, ਸਾਚੀ ਸੇਜਾ ਆਸਣ ਲਾਇੰਦਾ। ਬੈਠਾ ਰਹੇ ਸਦਾ ਇਕਾਂਤ, ਦਸਵੇਂ ਦਰ ਹਰਿ ਸਮਾਇੰਦਾ। ਏਕਾ ਦੇਵੇ ਅੰਮ੍ਰਿਤ ਬੂੰਦ ਸਵਾਂਤ, ਆਤਮ ਤ੍ਰਿਖਾ ਮਿਟਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਨ ਕਾਇਆ ਰੋਗ ਚਿੰਤਾ ਸੋਗ ਜਗਤ ਵਿਜੋਗ ਸਰਬ ਗਵਾਇੰਦਾ। ਅੰਮ੍ਰਿਤ ਆਤਮ ਸਾਚੀ ਧਾਰਾ। ਸਰ ਸਰੋਵਰ ਠੰਡੀ ਠਾਰਾ। ਗੁਰਮੁਖ ਵਿਰਲਾ ਪਾਵੇ ਸਾਚੇ ਤੀਰਥ ਨੁਹਾਵੇ, ਖੋਲ੍ਹੇ ਬੰਦ ਕਵਾੜਾ। ਹਰਿ ਅਨਾਦੀ ਸਦ ਬ੍ਰਹਿਮਾਦੀ ਰਸਨਾ ਗਾਵੇ, ਤੱਤੀ ਵਾ ਨਾ ਲੱਗੇ ਹਾੜਾ। ਹਰਿ ਦਰ ਘਰ ਮੰਗਲ ਗਾਵੇ, ਜੰਗਲ ਜੂਹ ਵਿਚ ਉਜਾੜ ਪਹਾੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਇਕ ਬਲੋਏ, ਦੁਰਮਤ ਮੈਲ ਪਾਪਾਂ ਧੋਏ, ਅਵਰ ਨਾ ਜਾਣੇ ਕੋਇ, ਕਰੇ ਰੁਸ਼ਨਾਏ ਬਹੱਤਰ ਨਾੜਾਂ। ਕਾਇਆ ਕੋਟ ਦਰ ਦਰਵੇਸ਼ਾ। ਵੱਜੇ ਸ਼ਬਦ ਚੋਟ, ਗੁਰ ਚਰਨ ਭਰਵਾਸਾ। ਪ੍ਰਭ ਕੱਢੇ ਝੂਠਾ ਖੋਟ, ਰਹਿਣ ਨਾ ਦੇਵੇ ਤੋਲਾ ਮਾਸਾ। ਜਨ ਹੋਏ ਨਿਮਾਣਾ ਆਲ੍ਹਣਿਉਂ ਡਿੱਗਾ ਬੋਟ, ਚਾਰੋਂ ਕੁੰਟ ਫਿਰੇ ਨਿਰਾਸਾ। ਸਚ ਸ਼ਬਦ ਜਨ ਰਸਨਾ ਗਾਏ, ਨਿਜ ਘਰ ਆਤਮ ਰੱਖੇ ਵਾਸਾ। ਕਾਇਆ ਬੰਧਨ ਸਰਬ ਤੁੜਾਏ, ਮਾਨਸ ਜਨਮ ਕਰਾਏ ਰਾਸਾ। ਦੁੱਖ ਦਰਦ ਰਹੇ ਨਾ ਰਾਏ, ਜੋ ਜਨ ਤਜਾਏ ਮਦਿਰਾ ਮਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਨਾਮ ਭਰਵਾਸਾ। ਹਾਕਨ ਡਾਕਨ ਸਿਰ ਮੁੰਡਵਾਏ। ਸ਼ਾਰ ਖੁਰੀ ਪ੍ਰਭ ਬਾਹਰ ਕਢਾਏ। ਨਿਰੰਦਰੀ ਨੇਸਰੀ ਕੇਸਰੀ ਦਰ ਦੁਰਕਾਏ। ਇਜੀਆ ਬਿਜੀਆ ਬਸੋਧਰੀ ਸ਼ਬਦ ਮਾਰ ਕਰਾਏ। ਅੰਚਨੀ ਕੰਚਨੀ ਨਿਰੰਚਨੀ ਜਲ ਧਾਰ ਵਹਾਏ। ਪਸ਼ੂ ਪ੍ਰੇਤਾਂ ਮਾਰ ਕਰ, ਸ਼ਬਦ ਡੰਡਾ ਮਗਰ ਲਗਾਏ। ਸਾਚੇ ਦਰ ਖੁਆਰ ਕਰ, ਹੱਡ ਨਾੜੀ ਪਿੰਜਰ ਮਾਸ ਕਢਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਦੁੱਖੜਾ ਨਾਸ ਕਰਾਏ। ਸੱਚੇ ਸ਼ਬਦ ਵਰਤਾਰ ਹਰਿ ਭੰਡਾਰ ਹੈ। ਜਨ ਭਗਤਾਂ ਦੇਵੇ ਵਾਰੋ ਵਾਰ, ਵਿਚ ਸੰਸਾਰ ਹੈ। ਗੁਰਮੁਖ ਵਿਰਲਾ ਉਤਰੇ ਪਾਰ, ਬੇਮੁਖ ਰਹੇ ਝੱਖ ਮਾਰ ਹੈ। ਸਾਚਾ ਸ਼ਬਦ ਤਨ ਕਰੇ ਸੋਲਾਂ ਸ਼ਿੰਗਾਰ, ਲੱਖ ਚੁਰਾਸੀ ਵਿਚੋਂ ਕੀਨਾ ਵੱਖ ਹੈ। ਮਾਨਸ ਜਨਮ ਨਾ ਆਏ ਹਾਰ, ਸਚ ਪੂਤ ਪ੍ਰਭ ਸਾਚਾ ਲਏ ਰੱਖ ਹੈ। ਹਰਿ ਕੰਤ ਸੁਹੇਲਾ ਗੁਰਮੁਖ ਸਾਚੀ ਨਾਰ, ਪ੍ਰਗਟ ਹੋਏ ਸਦਾ ਪ੍ਰਤੱਖ ਹੈ। ਪੰਜਾਂ ਚੋਰਾਂ ਦੇਵੇ ਮਾਰ, ਕਰੇ ਕਾਇਆ ਠੰਡੀ ਠਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਨਾਮ ਦਾਨ ਗੁਰਮੁਖਾਂ ਸਾਚੀ ਵਥ ਹੈ। ਸ਼ਬਦ ਘਨਘੋਰ ਆਤਮ ਜੋਤੀ। ਹਰਿ ਬਿਨ ਅਵਰ ਨਾ ਦੀਸੇ ਹੋਰ, ਏਕਾ ਨਾਮ ਅਨਮੁੱਲੜਾ ਲੋਕਮਾਤ ਮਾਣਕ ਮੋਤੀ। ਗੁਰਮੁਖ ਸਾਚਾ ਪੂਰੇ ਤੋਲ ਤੁਲੜਾ, ਦੁਰਮਤ ਮੈਲ ਪਾਪਾਂ ਧੋਤੀ। ਭਾਗ ਲਗਾਏ ਕਾਇਆ ਕੁੱਲੜਾ, ਭੇਵ ਚੁਕਾਏ ਵਰਨ ਗੋਤੀ। ਪੁਰਖ ਅਬਿਨਾਸ਼ੀ ਦਰ ਦਵਾਰਾ ਸਦਾ ਖੁਲ੍ਹੜਾ, ਆਤਮ ਜਗਾਏ ਗੁਰਮੁਖ ਸੋਤੀ। ਦਰ ਸਾਚੇ ਕੋਈ ਨਾ ਲੱਗੇ ਮੁੱਲੜਾ, ਜੋਤੀ ਜੋਤ ਸਰੂਪ ਹਰਿ, ਨਾਮ ਦੇਵੇ ਸਾਚਾ ਹਰਿ, ਜੋ ਜਨ ਆਏ ਚਲ ਦਵਾਰ ਲੱਖ ਚੁਰਾਸੀ ਰਹੀ ਰੋਤੀ। ਲੱਖ ਚੁਰਾਸੀ ਹਾਹਾਕਾਰ। ਭੁੱਲਿਆ ਏਕਾ ਏਕ ਹਰਿ ਨਿਰੰਕਾਰ। ਜਨ ਭਗਤ ਪ੍ਰਭ ਸਾਚੀ ਚਰਨ ਟੇਕ, ਸਾਚਾ ਦਿਸੇ ਇਕ ਦਰਬਾਰ। ਕਾਇਆ ਕਰੇ ਬੁੱਧ ਬਬੇਕ, ਸਾਚੀ ਜੋਤੀ ਨੂਰ ਅਕਾਰ। ਕਲਜੁਗ ਮਾਇਆ ਲੱਗੇ ਨਾ ਅਗਨ ਸੇਕ, ਦੇਵੇ ਦਰਸ ਦਰ ਦਾਤਾਰ। ਜੋਤੀ ਜੋਤ ਸਰੂਪ ਹਰਿ, ਨਾਮ ਦੇਵੇ ਸਾਚਾ ਵਰ, ਜੋ ਜਨ ਆਏ ਮੰਗਣ ਦਰ, ਭਰਮ ਭੁਲੇਖੇ ਜਗਤ ਨਿਵਾਰ। ਭਰਮ ਭੁਲੇਖਾ ਜਗਤ ਚੁਕਾਉਣਾ। ਸਾਚਾ ਲੇਖਾ ਵਿਚ ਮਾਤ ਚੁਕਾਵਣਾ। ਕਲਜੁਗ ਜੀਵ ਪ੍ਰਭ ਰਹੇ ਵੇਖੀ ਵੇਖਾ, ਵੇਲਾ ਗਿਆ ਹੱਥ ਨਾ ਆਉਣਾ। ਜੋਤੀ ਜੋਤ ਸਰੂਪ ਹਰਿ, ਪ੍ਰਭ ਧਾਰੇ ਭੇਖਾ, ਸ਼ਬਦ ਸਰੂਪੀ ਡੰਕ ਵਜਾਉਣਾ। ਜਨ ਭਗਤ ਲਾਏ ਸ਼ਬਦ ਮੇਖ, ਰਾਓ ਰੰਕ ਸਰਬ ਭੁਲਾਣਾ। ਗੁਰਮੁਖ ਸਾਚਾ ਨੈਣ ਨੇਤਰ ਲੋਇਣ ਤੀਜੇ ਲੈਣਾ ਵੇਖ, ਦਸਮ ਦਵਾਰੀ ਭੇਖ ਚੁਕਾਉਣਾ। ਕਿਸੇ ਹੱਥ ਨਾ ਆਏ ਔਲੀਆ ਪੀਰ ਸ਼ੇਖ਼, ਸਾਚੇ ਸੰਤ ਹਰਿ ਸਾਚਾ ਰਾਹ ਵਖਾਉਣਾ। ਕਲਜੁਗ ਮਿਟਾਏ ਤੇਰੀ ਅੰਤਮ ਰੇਖ, ਸਤਿਜੁਗ ਸਾਚਾ ਮਾਤ ਲਗਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਪਿਤ ਭਗਤ ਸਹਾਈ, ਆਦਿ ਅੰਤ ਜੁਗਾ ਜੁਗੰਤ ਸਾਚੇ ਕੰਤ ਨਾਤਾ ਚਰਨ ਬੰਧਾਉਣਾ। ਚਰਨ ਨਾਤਾ ਜਗਤ ਪ੍ਰੀਤ। ਪੁਰਖ ਅਬਿਨਾਸ਼ੀ ਕਿਸੇ ਨਾ ਮਿਲੇ ਵਿਚ ਮੰਦਰ ਮਸੀਤ। ਜੋ ਜਨ ਖੋਜੇ ਕਾਇਆ ਅੰਦਰ, ਜਾਏ ਜਗਤ ਕਲ ਜੀਤ। ਹਰਿ ਵਸੇ ਡੂੰਘੇ ਕੰਦਰ, ਅੱਠੇ ਪਹਿਰ ਪਰਖੇ ਨੀਤ। ਜਨ ਭਗਤਾਂ ਤੋੜੇ ਆਤਮ ਵੱਜਾ ਜੰਦਰ, ਏਕਾ ਸੁਣਾਏ ਸ਼ਬਦ ਸੁਹਾਗੀ ਗੀਤ। ਬੇਮੁਖ ਭੌਂਦੇ ਦਰ ਦਰ ਬੰਦਰ, ਦੁਰਮਤ ਦੇਹ ਨਾ ਹੋਈ ਪੁਨੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਚਾ ਰਸਨਾ ਲਏ ਚੀਤ। ਰਸਨਾ ਚੀਤਾ ਹਰਿ ਸਾਜਨ ਮੀਤਾ। ਕਾਇਆ ਹੋਏ ਪਤਤ ਪੁਨੀਤਾ। ਮੇਲ ਮਿਲਾਵਾ ਹਰਿ ਸਾਚੇ ਮੀਤਾ। ਜਗਤ ਵਕਤ ਭਗਤ ਸੁਹਾਵਾ, ਭਗਤ ਭਗਵੰਤ ਏਕਾ ਰੀਤਾ। ਸਦਾ ਸਦਾ ਰੱਖੇ ਠੰਡੀ ਛਾਵਾਂ, ਕਾਇਆ ਕਰੇ ਸੀਤਲ ਸੀਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਰਨ ਬਰਨ ਸਚ ਸਰਨ, ਊਚ ਨੀਚ ਜਾਤ ਪਾਤ ਭੈਣ ਭਰਾਤ ਏਕਾ ਕੀਤਾ। ਊਚ ਨੀਚ ਜਾਤ ਪਾਤੀ। ਮਿਲਿਆ ਹਰਿ ਪ੍ਰਭ ਕਮਲਾਪਾਤੀ। ਲੋਕਮਾਤ ਖੁਲ੍ਹਾਇਆ ਸਾਚਾ ਦਰ, ਦੇਵੇ ਨਾਮ ਸਾਚੀ ਦਾਤੀ। ਬੇਮੁਖਾਂ ਦਰ ਆਏ ਡਰ, ਆਤਮ ਅੰਧੇਰ ਕਲਜੁਗ ਕਾਲੀ ਰਾਤੀ। ਜਨ ਭਗਤਾਂ ਖੋਲ੍ਹੇ ਆਤਮ ਸਰ, ਅੰਮ੍ਰਿਤ ਬੂੰਦ ਪਿਆਏ ਸਵਾਂਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਜੀਆ ਦਾਨ, ਲੱਖ ਚੁਰਾਸੀ ਫੰਦ ਕਟਾਤੀ। ਕਟੇ ਫੰਦਨ ਹਰਿ ਨਿਰੰਕਾਰਾ। ਕਰੇ ਬੰਦਨ, ਦੋਏ ਜੋੜ ਚਰਨ ਨਿਮਸਕਾਰਾ। ਝੂਠੀ ਕਾਇਆ ਕੱਚੇ ਤੰਦਨ, ਤੋੜੇ ਜੋੜੇ ਜੋੜ ਵਿਛੋੜੇ, ਹਰਿ ਤੋੜਨਹਾਰਾ । ਜਨ ਭਗਤਾਂ ਉਪਜਾਏ ਗੁਰਸਿਖ ਜੀਉਂ ਪਰਭਾਸੇ ਚੰਦਨ, ਸ਼ਬਦ ਕਰੇ ਤਨ ਸ਼ਿੰਗਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗੋ ਜੁਗ ਲੋਕਮਾਤ ਲਏ ਅਵਤਾਰਾ। ਲੋਕਮਾਤ ਹਰਿ ਅਵਤਰਿਆ। ਗੁਰਮੁਖ ਵਿਰਲਾ ਮਾਰੇ ਆਤਮ ਝਾਤ, ਜਿਸ ਜਨ ਖੋਲ੍ਹੇ ਸਾਚਾ ਦਰਿਆ। ਮਿਟੇ ਕਾਇਆ ਰੈਣ ਅੰਧੇਰੀ ਰਾਤ, ਜੋਤੀ ਨੂਰ ਸਾਚਾ ਧਰਿਆ। ਆਪੇ ਬਣੇ ਪਿਤ ਮਾਤ, ਪੁਰਖ ਅਬਿਨਾਸ਼ੀ ਜਿਸ ਜਨ ਵਰਿਆ। ਸ਼ਬਦ ਦੇਵੇ ਸਾਚੀ ਦਾਤ, ਵਡ ਕਰਾਮਾਤ ਭਾਗ ਲਗਾਵੇ ਘਰ ਘਰ ਸਾਚੇ ਘਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਭੰਡਾਰ ਭਗਤ ਵਰਤਾਰ ਹਰਿ ਨਿਰੰਕਾਰ, ਏਕਾ ਏਕ ਜਨ ਚਰਨ ਟੇਕ, ਇਕ ਨੁਹਾਏ ਆਤਮ ਅੰਮ੍ਰਿਤ ਸਾਚੇ ਸਰਿਆ। ਅੰਮ੍ਰਿਤ ਆਤਮ ਠੰਡਾ ਠਾਰ, ਗੁਰਮੁਖ ਵਿਰਲਾ ਨੁਹਾਏ, ਦਰ ਘਰ ਚਰਨ ਪਿਆਰਾ। ਲੱਖ ਚੁਰਾਸੀ ਗੇੜ ਕਟਾਏ, ਆਵਣ ਜਾਵਣ ਮਿੱਟੇ ਸੰਸਾਰਾ। ਧਰਮ ਰਾਏ ਨਾ ਡੰਨ ਲਗਾਏ, ਦੇਵੇ ਦਰਸ ਅਗੰਮ ਅਪਾਰਾ। ਸਾਚਾ ਸ਼ਬਦ ਕੰਨ ਸੁਣਾਏ, ਜੋਤੀ ਦੀਪਕ ਕਰ ਉਜਿਆਰਾ। ਭਾਂਡਾ ਭਰਮ ਭਉ ਪ੍ਰਭ ਭੰਨ ਵਖਾਏ, ਮਾਰੇ ਸ਼ਬਦ ਖੰਡਾ ਦੋ ਧਾਰਾ। ਗੁਰਮੁਖ ਸਾਚੇ ਲੋਕਮਾਤ ਸਾਚੇ ਚੰਦ ਚੜ੍ਹਾਏ, ਤਿੰਨਾਂ ਲੋਆਂ ਕਰੇ ਉਜਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘੜਨ ਭੰਨਣਹਾਰ ਦਾਤਾਰ ਨਰ ਨਿਰੰਕਾਰ, ਵੇਖੇ ਵਿਗਸੇ ਕਰੇ ਵਿਚਾਰ। ਵੇਖ ਵਿਚਾਰੇ ਸਦਾ ਅਡੋਲੇ। ਸਦ ਵਸੇ ਕਾਇਆ ਪੜਦੇ ਉਹਲੇ। ਗੁਰਮੁਖਾਂ ਸਾਚਾ ਰਾਹ ਦੱਸੇ, ਸ਼ਬਦ ਸਰੂਪੀ ਬਾਣੀ ਅਨਹਦ ਬੋਲੇ। ਏਕਾ ਤੀਰ ਸਾਚਾ ਕਸੇ, ਦਸਮ ਦਵਾਰੀ ਪੜਦਾ ਖੋਲ੍ਹੇ। ਜਨ ਭਗਤ ਭਗਤ ਜਨ, ਗੁਰ ਗੋਬਿੰਦ ਗੋਬਿੰਦ ਗੁਰ, ਆਤਮ ਸੇਜਾ ਬਹਿ ਬਹਿ ਹੱਸੇ, ਭਾਗ ਲਗਾਏ ਕਾਇਆ ਚੋਲੇ। ਆਤਮ ਜੋਤੀ ਨੂਰ ਪ੍ਰਕਾਸ਼ ਕੋਟ ਰਵ ਸਸੇ, ਕਿਰਪਾ ਕਰੇ ਸੰਪੂਰਨ ਕਲਾ ਸੋਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਸਦਾ ਸਦਾ ਵਸੇ ਕੋਲੇ। ਵਸੇ ਕੋਲ ਨੇਰਨ ਨੇਰਾ। ਤੋਲੇ ਪੂਰੇ ਤੋਲ, ਢਾਹੇ ਭਰਮਾਂ ਡੇਰਾ। ਗੁਰਮੁਖ ਸਾਚਾ ਕਦੇ ਨਾ ਜਾਏ ਡੋਲ, ਨਰ ਹਰਿ ਹਰਿ ਨਰ ਕਰੇ ਸਚ ਨਿਬੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਕਰੇ ਬੰਦ ਖ਼ਲਾਸੀ ਘਨਕਪੁਰ ਵਾਸੀ, ਇਕ ਵਸਾਏ ਗੁਰਮੁਖ ਕਾਇਆ ਨਗਰ ਖੇੜਾ। ਗਣ ਗੰਧਰਬ ਕਰੋੜ ਤੇਤੀਸਾ। ਸੰਗ ਰਲਾਏ ਮੂਸਾ ਈਸਾ। ਭੇਵ ਚੁਕਾਏ ਹਰਿ ਬੀਸ ਇਕੀਸਾ। ਦਰ ਘਰ ਸਾਚੇ ਸਾਚੀ ਸੇਵ ਲਗਾਏ, ਏਕਾ ਝੁਲਾਏ ਛਤਰ ਸੀਸਾ। ਵਡ ਦੇਵੀ ਦੇਵ ਹਰਿ ਆਪ ਅਖਵਾਏ, ਨਾ ਕਰੇ ਕੋਈ ਮਾਤਲੋਕ ਰੀਸਾ। ਸ਼ਬਦ ਡੰਕ ਇਕ ਵਜਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਝੂਠਾ ਪੀਸਣ ਮਾਤ ਪੀਸਾ। ਦੇਵੀ ਦੇਵ ਧਰਮ ਦਵਾਰ। ਪੁਰੀ ਇੰਦਰ ਹਾਹਾਕਾਰ। ਛੋਟੇ ਬਾਲੇ ਤੋੜਿਆ ਜਿੰਦਾ, ਆਤਮ ਤੁੱਟਾ ਸਰਬ ਹੰਕਾਰ। ਪ੍ਰਗਟ ਹੋਏ ਨਿਹਕਲੰਕ ਨਰਾਇਣ ਨਰ ਵਡ ਮਰਗਿੰਦਾ, ਸੋਲਾਂ ਕਰ ਤਨ ਸ਼ਿੰਗਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਅਪਰ ਅਪਾਰ। ਦੇਵੀ ਦੇਵਤ ਸੁਰਪਤ ਰਾਜਾ ਇੰਦ। ਅੱਠੇ ਪਹਿਰ ਦਿਵਸ ਰੈਣ ਨਰ ਨਰਾਇਣ, ਨਾ ਉਤਰੇ ਮਨ ਕੀ ਚਿੰਦ। ਮੇਲ ਮਿਲਾਵਾ ਹਰਿ ਮਰਗਿੰਦ। ਕੋਇ ਨਾ ਪਾਏ ਮਾਤਲੋਕ ਭੇਵਤ, ਪ੍ਰਗਟ ਹੋਏ ਪ੍ਰਭ ਵਿਚ ਹਿੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਵਹਿੰਦੀ ਧਾਰ ਵਹਾਏ, ਜਿਉਂ ਸਾਗਰ ਸਿੰਧ। ਦੇਵੀ ਦੇਵਤ ਗੰਧਰਬ ਗਨ, ਸ਼ਬਦ ਡੰਡਾ ਲਗਾ ਤਨ। ਕਲਜੁਗ ਤੇਰਾ ਅੰਤਮ ਕੰਢਾ, ਸ਼ਿਵ ਸ਼ੰਕਰ ਪ੍ਰਭ ਲਾਏ ਡੰਨ। ਜਗੇ ਜੋਤ ਵਿਚ ਵਰਭੰਡ, ਗੁਰਮੁਖਾਂ ਸ਼ਬਦ ਸੁਣਾਏ ਕੰਨ। ਬੇਮੁਖ ਦਰ ਦਰ ਘਰ ਘਰ ਪਾਉਂਦੇ ਫਿਰਨ ਡੰਡ, ਕੋਇ ਨਾ ਕੱਢੇ ਆਤਮ ਜੰਨ। ਕਾਇਆ ਆਤਮ ਜਗਤ ਦੁਹਾਗਣ, ਭਾਂਡਾ ਭਰਮ ਨਾ ਕੋਈ ਦੇਵੇ ਭੰਨ। ਏਕਾ ਚਲੇ ਸੋਹੰ ਚੰਡ ਪ੍ਰਚੰਡ, ਸ੍ਰਿਸ਼ਟ ਸਬਾਈ ਕਰੇ ਖੰਨ ਖੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਜੀਆ ਦਾਨ, ਗੁਰਮੁਖ ਸਾਚਾ ਰਸਨਾ ਕਹੇ ਧੰਨ ਧੰਨ। ਕਰੋੜ ਤੇਤੀਸ ਦਰ ਦਰਬਾਰਾ। ਦੋਏ ਜੋੜ ਚਰਨ ਸਰਨ ਕਰੇ ਨਿਮਸਕਾਰਾ। ਮੇਲ ਮਿਲਾਵਾ ਪ੍ਰਭ ਸਾਚਾ ਤਰਨੀ ਤਰਨ, ਮੰਗਦੇ ਰਹਿਣ ਇਕ ਦਵਾਰਾ। ਦਰ ਘਰ ਸਾਚੇ ਮਿਲੇ ਨਾ ਬਹਿਣ, ਭੋਗ ਅਪਛਰਾਂ ਦੁੱਖ ਲੱਗਾ ਭਾਰਾ। ਕਲਜੁਗ ਔਖਾ ਹੋਇਆ ਭਾਣਾ ਸਹਿਣ, ਨਿਹਕਲੰਕ ਲਏ ਅਵਤਾਰਾ। ਨਾ ਕੋਈ ਮਾਤ ਪਿਤ ਭਾਈ ਭੈਣ, ਭਰਾ ਹਿਤ ਕੰਤ ਪਿਆਰਾ। ਦਰਸ ਦਿਖਾਵੇ ਤੀਜੇ ਨੈਣ, ਆਤਮ ਖੋਲ੍ਹੇ ਬੰਦ ਕਿਵਾੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਅੰਤਮ ਕਲ ਆਪ ਚਬਾਏ ਆਪਣੀ ਦਾੜ੍ਹਾ। ਪੁਰੀ ਇੰਦਰ ਰਾਜ ਜੋਗ। ਝੂਠੇ ਹੋਏ ਰਸਨਾ ਭੋਗ। ਕਲਜੁਗ ਤੇਰਾ ਅੰਤਮ ਇਕ ਵਿਜੋਗ। ਮਾਇਆ ਰਾਣੀ ਵਡ ਜ਼ਰਵਾਣੀ, ਪਾਪਾਂ ਢਾਹਿਆ ਡੇਰਾ, ਹਉਮੇ ਲੱਗਾ ਰੋਗ। ਘਰ ਘਰ ਦਿਸੇ ਤੇਰਾ ਮੇਰਾ ਧੁਰ ਸੰਜੋਗ। ਚਾਰੋਂ ਕੁੰਟ ਰੈਣ ਅੰਧੇਰਾ, ਰਸਨਾ ਰਸ ਰਹੇ ਝੂਠੇ ਭੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਪਾਇਆ ਘੇਰਾ, ਕਿਸੇ ਨਾ ਦੀਸੇ ਸੰਞ ਸਵੇਰ, ਸ਼ਬਦ ਬੰਨ੍ਹੇ ਤਿੰਨੇ ਲੋਕ। ਪੁਰੀ ਇੰਦਰ ਤਖ਼ਤ ਤਾਜ। ਝੂਠਾ ਦਿਸੇ ਅੰਤਮ ਕਲ ਸਾਜ ਬਾਜ। ਪ੍ਰਭ ਕਾ ਭਾਣਾ ਨਾ ਜਾਏ ਟਲ, ਕਿਸੇ ਨਾ ਦਿਸੇ ਸਿਰ ਤੇ ਤਾਜ। ਜਗਤ ਭੁਲਾਏ ਕਰ ਵਲ ਛਲ, ਧਰੇ ਜੋਤ ਵਿਚ ਦੇਸ ਮਾਝ। ਨਿਹਚਲ ਧਾਮ ਇਕ ਅਟਲ, ਸ਼ਬਦ ਸਰੂਪੀ ਕਰੇ ਕਾਜ। ਸ਼ਬਦ ਸਰੂਪੀ ਚਲਾਏ ਹਲ, ਤਿੰਨਾਂ ਲੋਕਾਂ ਏਕਾ ਰੱਖੇ ਸਾਂਝ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਬੇਮੁਹਾਣਿਆਂ ਵਡ ਜ਼ਰਵਾਣਿਆਂ, ਰਾਜੇ ਰਾਣਿਆਂ ਵਡ ਸ਼ਾਹ ਸੁਲਤਾਨਿਆਂ, ਅੰਤਮ ਖੋਲ੍ਹੇ ਪਾਜ। ਪੁਰੀ ਇੰਦਰ ਸੱਚੀ ਰਾਸ। ਏਕਾ ਦਰ ਏਕਾ ਘਰ, ਕਰੋੜ ਤੇਤੀਸਾ ਵਾਸ। ਰਾਜੇ ਬਲ ਦੀਆ ਵਰ, ਇਕ ਤਜਾਇਆ ਮਦਿਰਾ ਮਾਸ। ਮੋਹਣੀ ਰੂਪ ਧਾਰ ਘੜੀ ਘੜੀ ਪਲ ਪਲ, ਕਰੇ ਖੇਲ ਮਾਤ ਪਤਾਲ ਅਕਾਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਵਛਲ ਗੁਣ ਨਿਧਾਨ, ਸੋਹੰ ਦੇਵੇ ਸਾਚਾ ਜਾਪ ਵਡ ਪ੍ਰਤਾਪ, ਗੁਰਮੁਖ ਗਾਏ ਰਸਨ ਸਵਾਸ ਸਵਾਸ। ਕਰੋੜ ਤੇਤੀਸਾ ਸਰਬ ਗੁਣਵੰਤਾ। ਨਾ ਮੇਲ ਮਿਲਾਵਾ ਸਾਚੇ ਕੰਤਾ। ਸੁਰਪਤ ਰਾਜਾ ਇੰਦ ਹੋਏ ਨਿਥਾਵਾਂ, ਲੱਖ ਚੁਰਾਸੀ ਵੇਖੇ ਜੰਤਾ। ਜਨ ਭਗਤਾਂ ਦੇਵੇ ਠੰਡੀਆਂ ਛਾਵਾਂ, ਆਪ ਬਣਾਏ ਬਣਤਾ। ਅੰਮ੍ਰਿਤ ਪਿਆਏ ਸੀਰ ਜਿਉਂ ਪੁੱਤਰ ਮਾਵਾਂ, ਅਲਖ ਅਭੇਵ ਆਦਿਨ ਅੰਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮਾਣ ਦਵਾਏ ਚਰਨ ਲਗਾਏ, ਬਜ਼ਰ ਕਪਾਟੀ ਖੋਲ੍ਹ ਵਖਾਏ ਸਾਚੇ ਸੰਤਾ। ਏਕਾ ਦਸੇ ਕਾਇਆ ਤੀਰਥ ਆਤਮ ਤਾਟੀ। ਅਠ ਸਠ ਤੀਰਥ ਮਾਣ ਗਵਾਏ, ਰਸਨਾ ਰੱਸ ਏਕਾ ਚਾਟੀ। ਜਗੇ ਜੋਤ ਕਾਇਆ ਮਾਟੀ ਸਾਚਾ ਸ਼ਬਦ ਹਰਿ ਸੁਣਾਏ, ਅੱਗੇ ਨੇੜੇ ਆਈ ਵਾਟੀ। ਗੁਰਮੁਖਾਂ ਦਿਸੇ ਇਕੋ ਘਾਟੀ। ਫੜ ਫੜ ਬਾਹੋਂ ਪਾਰ ਲੰਘਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕੀ ਅੰਤਮ ਕਲ ਜਾਮਾ ਪਾਏ। ਇੰਦ ਇੰਦ੍ਰਾਸਣ ਦਰ ਦਰਵਾਜੇ। ਸਿੰਘ ਸਿੰਘਾਸਣ ਹਰਿ ਆਪ ਬਿਰਾਜੇ। ਸ੍ਰਿਸ਼ਟ ਸਬਾਈ ਅੰਤ ਵਿਨਾਸੇ, ਘਰ ਘਰ ਝੂਠੇ ਸਾਜਨ ਸਾਜੇ। ਅੰਤ ਮਿਟਾਏ ਮਦਿਰਾ ਮਾਸੀ, ਮਾਣ ਗਵਾਏ ਵਡ ਰਾਜਨ ਰਾਜੇ। ਸੋਹੰ ਸ਼ਬਦ ਜਪਾਏ ਸਵਾਸ ਸਵਾਸੀ, ਪ੍ਰਗਟ ਜੋਤ ਵਿਚ ਦੇਸ ਮਾਝੇ । ਸ਼ਬਦ ਸਰੂਪੀ ਮਾਰੇ ਅਵਾਜਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਿੱਟੇ ਅਸਵ ਸ਼ਬਦ ਅਸਵਾਰਾ, ਪਵਣ ਜੋਤ ਅਧਾਰਾ, ਆਪ ਸਵਾਰੇ ਆਪਣਾ ਕਾਜੇ। ਪੁਰੀ ਇੰਦ ਸਚ ਤਖ਼ਤ ਸੁਲਤਾਨ। ਲਿਖਾਏ ਲਿਖਤ ਸ੍ਰੀ ਭਗਵਾਨ। ਗੁਰਮੁਖ ਸਾਚੇ ਪੂਰੀ ਲਈ ਮਾਤ ਸਿਖਤ, ਬਣੇ ਵਿਚ ਮਾਤ ਬਲਵਾਨ। ਏਕਾ ਲੱਗੀ ਨਾਮ ਮਿਖਤ, ਲਗਾਏ ਵਾਲੀ ਦੋ ਜਹਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਕਮਾਏ ਧਰਮ ਚਲਾਏ, ਮਾਨਸ ਜਨਮ ਸੁਫ਼ਲ ਕਰਾਏ ਵਿਚ ਜਹਾਨ। ਪੰਚਮ ਭਏ ਪ੍ਰਭ ਅਨੰਦਾ। ਲੋਕਮਾਤ ਚੜ੍ਹਾਏ ਸ਼ਬਦ ਸਰੂਪੀ ਸਾਚਾ ਚੰਦਾ। ਗੁਰਮੁਖ ਸਾਚੇ ਲਏ ਉਠਾਏ, ਬਣ ਬਹਾਏ ਜੋ ਖਾਇਣ ਮੂਲ ਕੰਦਾ। ਜੋਤ ਸਰੂਪੀ ਜੋਤ ਜਗਾਏ, ਆਪ ਉਠਾਏ ਆਤਮ ਅੰਧਾ। ਨਾਮ ਦਾਤ ਹਰਿ ਝੋਲੀ ਪਾਏ, ਖ਼ੁਸ਼ੀ ਕਰਾਏ ਬੰਦ ਬੰਦਾ। ਮੰਗਣ ਦਰ ਕਿਸੇ ਨਾ ਜਾਏ, ਸਰਬ ਜੀਆਂ ਹਰਿ ਬਖ਼ਸ਼ਿੰਦਾ। ਸਾਚਾ ਘਰ ਇਕ ਵਖਾਏ, ਵਡ ਦਾਤਾ ਗੁਣੀ ਗਹਿੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਦੇਵੇ ਮਾਣ ਵਿਚ ਜਹਾਨ, ਚਰਨ ਲਗਾਏ ਸੁਰਪਤ ਰਾਜੇ ਇੰਦਾ। ਪੰਚਮ ਸੋਇਆ ਜਾਗੇ। ਹਰਿ ਬਿਰਾਜੇ ਗੁਰਮੁਖ ਵਿਰਲੇ ਚਰਨੀ ਲਾਗੇ। ਵਡ ਵਡਭਾਗ ਦੇਸ ਮਾਝੇ। ਬੇਮੁਖ ਦਰ ਤੋਂ ਜਾਣ ਭਾਗੇ। ਮਾਇਆ ਡਸੇ ਨਾਗਣੀ ਨਾਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਖੇਲ ਰਚਾਏ ਦਇਆ ਕਮਾਏ, ਛੇਡ ਛਿੜਾਏ ਕੋਲ ਵਾਗੇ। ਪੰਚਮ ਪੰਚ ਹੋਏ ਪ੍ਰਧਾਨਾ। ਬੇਮੁਖਾਂ ਬੰਨ੍ਹੇ ਪ੍ਰਭ ਹੱਥੀਂ ਗਾਨਾ। ਜਨ ਭਗਤਾਂ ਮਾਣ ਰਖਾਏ ਜਿਉਂ ਭਗਤ ਧੰਨੇ, ਜੋਤ ਸਰੂਪੀ ਪਹਿਰੇ ਬਾਨਾ। ਰਾਜੇ ਰਾਣੇ ਲਏ ਉਠਾਏ, ਸ਼ਬਦ ਡੰਡਾ ਮਗਰ ਲਗਾਏ, ਸੋਹੰ ਚਲਾਏ ਤੀਰ ਕਮਾਨਾ। ਨੌਂ ਖੰਡ ਪ੍ਰਿਥਮੀ ਵੰਡ ਕਰਾਏ, ਸੱਤਾਂ ਦੀਪਾਂ ਦੰਡ ਵਖਾਏ, ਚੰਡ ਪ੍ਰਚੰਡ ਆਪ ਚਲਾਏ, ਕਰੇ ਕਰਾਏ ਸ੍ਰੀ ਭਗਵਾਨਾ। ਬੇਮੁਖਾਂ ਅੰਤਮ ਕੰਡ ਵਖਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਕਰੇ ਖੇਲ ਹਰਿ ਬਿਧਨਾਨਾ। ਪੰਚਮ ਪੰਚ ਪ੍ਰਭਾਤੇ। ਕਲਜੁਗ ਅੰਧੇਰੀ ਰੈਣ, ਲੱਖ ਚੁਰਾਸੀ ਤੁਟੇ ਨਾਤੇ। ਹੋਏ ਵਿਛੋੜਾ ਭਾਈ ਭੈਣ, ਹੱਥ ਨਾ ਆਵੇ ਪੂਤ ਮਾਤੇ। ਕੰਤ ਨਾ ਵੇਖੇ ਨਾਰੀ ਨੈਣ, ਨਾ ਕੋਈ ਪੁਛੇ ਜਾਤ ਪਾਤੇ। ਇਕੱਠੇ ਹੋ ਨਾ ਬਹਿਣ ਭਾਈ ਭੈਣ, ਪਿਤਾ ਪੂਤ ਨਾ ਪੁੱਛੇ ਵਾਤੇ। ਮਿਟਦੇ ਜਾਣ ਸੱਜਣ ਸਾਕ ਸੈਣ, ਕਲਜੁਗ ਤੇਰੇ ਝੂਠੇ ਖਾਤੇ। ਪ੍ਰਭ ਦਰਸ਼ਨ ਵੇਖੇ ਨੈਣ, ਨਾਰ ਦੁਹਾਗਣ ਵਡ ਕਮਜਾਤੇ। ਔਖਾ ਹੋਏ ਭਾਣਾ ਸਹਿਣ, ਭੇਵ ਖੁਲ੍ਹਾਏ ਪ੍ਰਭ ਪੰਜ ਸਾਤੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਨਾਮ ਦਾਤੇ। ਪੰਜ ਸੱਤ ਸਤਿ ਕੁਲਵੰਤੇ। ਸਦ ਸਦ ਮਾਤੀ ਭਗਤ ਭਗਵੰਤੇ। ਏਕਾ ਮਿਲਿਆ ਹਰਿ ਬ੍ਰਹਿਮਾਦੀ, ਉਤਮ ਹੋਏ ਜੀਵ ਜੰਤੇ। ਸ਼ਬਦ ਸੁਣਾਏ ਬੋਧ ਅਗਾਧੀ, ਮੇਲ ਮਿਲਾਵਾ ਸਾਚੇ ਕੰਤੇ। ਸ੍ਰਿਸ਼ਟ ਸਬਾਈ ਸ਼ਬਦ ਬਾਂਧੀ, ਬਚਿਆ ਰਹੇ ਨਾ ਕੋਈ ਸਾਧ ਸੰਤੇ। ਏਕਾ ਪਵਣ ਰਹੇ ਪਾਂਧੀ, ਲੋਕਮਾਤ ਅੰਤਮ ਅੰਤੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਵਣ ਜਾਣੇ ਜਗਤ ਪਛਾਣੇ, ਭੁਲੇ ਰੁਲੇ ਵਡ ਸੁਘੜ ਸਿਆਣੇ ਜੰਤੇ। ਕਾਇਆ ਕੋਟ ਗੜ੍ਹ ਨਗਰ ਅਪਾਰਾ। ਸਰਬ ਭਵਿਖਤ ਅੰਦਰ ਗਿਆ ਵੜ, ਪੰਜਾਂ ਚੋਰਾਂ ਝੂਠੀ ਧਾੜਾ। ਕਾਇਆ ਡਿੱਗਾ ਮਾਤ ਧੜ, ਹੋਏ ਰੋਗ ਨਾੜੀ ਨਾੜਾ। ਜੋਤੀ ਜੋਤ ਸਰੂਪ ਹਰਿ, ਕਿਰਪਾ ਕਰ ਖੋਲ੍ਹੇ ਦਰ, ਸਾਚਾ ਇਕ ਭੰਡਾਰਾ। ਹਰਿ ਸਚ ਸੁਲਤਾਨ, ਤਖ਼ਤ ਬਿਰਾਜਿਆ। ਆਦਿ ਅੰਤ ਵਡ ਮਿਹਰਬਾਨ, ਜਨ ਭਗਤ ਸਵਾਰੇ ਕਾਜਿਆ। ਦੇਵੇ ਨਾਮ ਜਗਤ ਨਿਸ਼ਾਨ, ਵੇਲੇ ਅੰਤਮ ਰੱਖੇ ਲਾਜਿਆ। ਸਾਚਾ ਦੇਵੇ ਪੀਣ ਖਾਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਜਿਸ ਤੇਰਾ ਸਾਜਨ ਸਾਜਿਆ। ਸੰਤ ਸੁਹੇਲਾ ਆਦਿ ਜੁਗਾਦਿ, ਦੇਵੇ ਨਾਮ ਵਡਿਆਈਆ। ਸ਼ਬਦ ਮੇਲਾ ਆਤਮ ਸਾਧ, ਦੀਪਕ ਜੋਤੀ ਦੇ ਜਗਾਈਆ । ਹਰਿ ਕਾ ਨਾਮ ਇਕ ਅਰਾਧ, ਭਾਂਡਾ ਭਰਮ ਭਉ ਭੰਨਾਈਆ। ਏਕਾ ਵੱਜੇ ਸਾਚਾ ਨਾਦ, ਅਨਹਦ ਧੁਨ ਦੇ ਉਪਜਾਈਆ। ਪ੍ਰਗਟ ਹੋਵੇ ਪ੍ਰਭ ਮਾਧਵ ਮਾਧ, ਜੋਤ ਸਰੂਪੀ ਭੇਖ ਵਟਾਈਆ। ਜਗਤ ਭੁੱਲੇ ਵਡ ਸਾਧਨ ਸਾਧ, ਗੁਰਮੁਖ ਵਿਰਲੇ ਬੂਝ ਬੁਝਾਈਆ। ਹਰਿਜਨ ਜਨਹਰਿ ਰਸਨਾ ਰਹੇ ਅਰਾਧ, ਦੇਵੇ ਦਰਸ ਹਰਿ ਰਘੁਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਮਤ ਆਪ ਸਮਝਾਈਆ। ਸਾਚੀ ਸਿਖਿਆ ਸ਼ਬਦ ਵਿਚਾਰ। ਪਾਵੇ ਨਾਮ ਭਿਖਿਆ, ਜਨ ਮੰਗਣ ਆਏ ਇਕ ਦਵਾਰ। ਧੁਰ ਦਰਗਾਹੋਂ ਲੇਖ ਸਾਚਾ ਲਿਖਿਆ, ਮੇਲ ਹਰਿ ਨਿਰੰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਇਕ ਕਰਾਏ ਵਣਜ ਵਪਾਰ। ਸਾਚਾ ਵਣਜ ਨਾਮ ਅਪਾਰਾ। ਨਾ ਕੋਈ ਜਾਣੇ ਦੂਜੀ ਵਾਰਾ। ਤੀਜੇ ਨੈਣ ਵੇਖੇ ਪੁਰਖ ਅਗੰਮ ਅਪਾਰਾ। ਚੌਥੇ ਜੋਤ ਸਰੂਪੀ ਧਾਰੇ ਭੇਖੇ, ਏਕਾ ਰਹੇ ਜੋਤ ਉਜਿਆਰਾ। ਪੰਚਮ ਲੋਕਮਾਤ ਲਾਏ ਲੇਖੇ, ਸ਼ਬਦ ਚਲਾਏ ਅਪਰ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਏਕਾ ਨੂਰ, ਭੇਵ ਚੁਕਾਏ ਵਰਨ ਗੋਤ, ਏਕਾ ਦੱਸੇ ਸਚ ਦਵਾਰਾ। ਸਚ ਦਵਾਰਾ ਸਾਚਾ ਪਉਣਾ। ਭਰਮ ਭੁਲੇਖਾ ਦੂਰ ਕਰਾਉਣਾ। ਸ਼ਬਦ ਜੋਤੀ ਸਾਚਾ ਨੂਰ ਕਾਇਆ ਮੰਦਰ ਦੀਪ ਜਗਾਉਣਾ। ਮਿਲਿਆ ਗੁਣ ਦਾਤਾ ਵਡ ਸੂਰ, ਪੰਜਾਂ ਤੱਤਾਂ ਬਾਹਰ ਕਢਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਸਰਬ ਟੇਕ, ਕਰੇ ਬੁੱਧ ਬਬੇਕ ਸਦਾ ਸਦਾ ਰਸਨਾ ਗਾਉਣਾ। ਚਰਨ ਕਵਲ ਹਰਿ ਇਕ ਧਿਆਨ। ਆਤਮ ਜਾਏ ਮਵਲ, ਸਾਚਾ ਝੁੱਲੇ ਸਰਬ ਨਿਸ਼ਾਨ। ਮੇਲ ਮਿਲਾਵਾ ਕ੍ਰਿਸ਼ਨਾ ਸਵਲ, ਸ਼ਬਦ ਚਲੇ ਤੀਰ ਕਮਾਨ। ਕਰੇ ਖੇਲ ਉਪਰ ਧਵਲ, ਨਰ ਹਰਿ ਬਲੀ ਬਲਵਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਚਾ ਏਕਾ ਰੱਖਣਾ ਚਰਨ ਧਿਆਨ। ਮਾਣ ਮੋਹ ਵਿਕਾਰ, ਜਗਤ ਹੰਕਾਰ ਹੈ। ਝੂਠੀ ਦਿਸੇ ਜਗਤ ਧਾਰ ਵਿਚ ਸੰਸਾਰ ਮਾਇਆ ਰਾਣੀ ਹੋਈ ਅਸਵਾਰ ਹੈ। ਬੇਮੁਖ ਮਾਨਸ ਜਨਮ ਗਏ ਹਾਰ, ਲੱਖ ਚੁਰਾਸੀ ਗਈ ਹਾਰ ਹੈ। ਅੰਤਮ ਵਾਰ ਧਰਮ ਰਾਏ ਮਾਰੇ ਡਾਹਢੀ ਮਾਰ ਹੈ। ਜਮਰਾਜ ਕਰੇ ਖ਼ੁਆਰ, ਵੇਲੇ ਅੰਤਮ ਨਰ ਨਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਾਚੇ ਸੰਤਾਂ ਸਿਰ ਪਹਿਨਾਏ ਸ਼ਬਦ ਸੱਚਾ ਤਾਜ ਹੈ।

Leave a Reply

This site uses Akismet to reduce spam. Learn how your comment data is processed.