Granth 04 Likhat 047: 14 Bhadro 2011 Bikarmi Pind Jethuwal Mata Bishan Kaur de Greh

੧੪ ਭਾਦਰੋਂ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਮਾਤਾ ਬਿਸ਼ਨ ਕੌਰ ਦੇ ਗ੍ਰਹਿ

ਤਨ ਸ਼ਿੰਗਾਰ ਹਰਿ ਕਾ ਨਾਉਂ। ਨਿਭੇ ਨਾਲ ਸਭਨੀਂ ਥਾਉਂ। ਜਗਤ ਰੀਤੀ ਸੱਚੀ ਚਾਲ, ਹੰਸ ਬਣਾਏ ਕਾਉਂ। ਏਕਾ ਸ਼ਬਦ ਸੱਚੀ ਢਾਲ, ਸਦ ਰਖਵਾਲ ਪਿਤਾ ਮਾਉਂ। ਪੋਹ ਨਾ ਸਕੇ ਕਦੇ ਕਾਲ, ਤੋੜੇ ਜਗਤ ਜੰਜ਼ਾਲ, ਰੱਖੇ ਠੰਡੀ ਛਾਉਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸੋਏ ਪੂਤ ਧਰਤ ਮਾਤ ਉਠਾਏ, ਸ਼ਬਦ ਸਰੂਪੀ ਪਕੜੇ ਬਾਹੋਂ। ਹਰਿ ਸੱਜਣ ਜਗਤ ਗੁਸਾਈਂਆ। ਸਚ ਤਾਲ ਤੇਰੇ ਦਰ ਤੇ ਵੱਜਣ, ਢੋਲ ਮਰਦੰਗ ਨਾ ਕੋਈ ਸੁਹਾਈਆ। ਗੁਰਮੁਖ ਸਾਚੇ ਸੰਤ ਜਨ ਜਗਤ ਵਿਕਾਰਾ ਤੱਜਣ, ਅੰਮ੍ਰਿਤ ਦੇਵੇ ਸਾਚਾ ਨਾਮ ਦਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲਾਂ ਕਾਇਆ ਮੰਦਰ ਆਪਣਾ ਆਪੇ ਢਾਈਆ। ਕਾਇਆ ਮੰਦਰ ਲਿਆ ਢਾਹ। ਪ੍ਰਗਟ ਹੋਇਆ ਸੁਹੰਜਣੀ ਥਾਂ। ਜੋਤ ਸਰੂਪੀ ਜਾਮਾ ਪਾਇਆ, ਨਿਹਕਲੰਕੀ ਨਾਉਂ ਰਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀ ਘਨਕ ਤੇਰਾ ਸੋਹਣਾ ਸੱਚਾ ਰੱਖਿਆ ਨਾਂ। ਪੁਰੀ ਘਨਕ ਹਰਿ ਦੇਹ ਤਜਾਈ। ਛੱਬੀ ਪੋਹ ਦਿਨ ਦਿਹਾੜੇ ਵੱਜੀ ਵਧਾਈ। ਕਲਜੁਗ ਜੀਆਂ ਦਿਨ ਆਏ ਮਾੜੇ, ਦੇਵੇ ਲੋਕਮਾਤ ਗੀਤ ਸੁਹਾਗੀ ਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਪਹਿਲੀ ਬਣਤ ਬਣਾਈ। ਪੰਚਮ ਜੇਠੀ ਸੌ ਬੀਸ। ਪ੍ਰਭ ਰਸਨਾ ਗਾਈ ਮਾਤਲੋਕ ਰਾਗ ਛਤੀਸ। ਨਾਰਦ ਮੁਨ ਸ਼ਿਵ ਸ਼ੰਕਰ ਬ੍ਰਹਮਾ ਗਣੇਸ਼ ਮਹੇਸ਼ ਹਰਿ ਜਗਦੀਸ਼। ਤਿੰਨਾਂ ਲੋਕਾਂ ਕੋਇ ਨਾ ਚਲੇ ਕਿਸੇ ਪੇਸ਼, ਚਾਰ ਕੁੰਟ ਇਕ ਖ਼ੁਦਾਈ ਸਚ ਹਦੀਸ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਮੰਦਰ ਆਪ ਤਜਾਇਆ, ਦਿਵਸ ਸੁਹਾਇਆ ਪੋਹ ਛਬੀਸ। ਕਾਇਆ ਚੋਲਾ ਹਰਿ ਜੀ ਛੱਡਿਆ। ਸ਼ਬਦ ਝੰਡਾ ਮਾਤ ਗੱਡਿਆ। ਸੋਹੰ ਡੰਡਾ ਹੱਥ ਫੜਿਆ ਵਡੇ ਵਡ ਵੱਡਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਸਿਰ ਆਪ ਲਗਾਏ, ਖ਼ਾਲੀ ਘਰ ਕੋਇ ਨਾ ਛੱਡਿਆ। ਇਕ ਦਰ ਦਵਾਰ ਹਰਿ ਪਤਾਲ ਅਕਾਸ਼। ਚੁਪ ਚੁਪੀਤਾ ਆਤਮ ਵੱਸਿਆ, ਗੁਰ ਸੰਗਤ ਮਨ ਰਿਹਾ ਉਦਾਸ। ਪੁਰਖ ਅਬਿਨਾਸ਼ੀ ਕਿਸ ਵਸੇ ਪਾਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਪੁੱਤਰ ਧੀ ਮਾਤ ਪਿਤ ਭੈਣ ਭਾਈ ਸਾਰੇ ਭਏ ਉਦਾਸ। ਤੀਜਾ ਸਾਲ ਹਰਿ ਵਿਚਾਰਿਆ। ਤਿੰਨਾਂ ਲੋਆਂ ਪਾਵੇ ਸਾਰਿਆ। ਜੋਤ ਸਰੂਪੀ ਹਰਿ ਨਿਰੰਕਾਰਿਆ। ਲੋਕਮਾਤ ਜੋਤ ਜਗਾਏ ਦਇਆ ਕਮਾਏ, ਸਾਚੇ ਰੰਗ ਰੰਗੇ ਕਰਤਾਰਿਆ। ਸਾਚਾ ਹੁਕਮ ਇਕ ਸੁਣਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪਣਾ ਭੇਵ ਆਪਣੇ ਹੱਥ ਰਖਾ ਰਿਹਾ। ਤੀਜੇ ਸਾਲ ਹਰਿ ਕਰੇ ਜਣਾਈ। ਗੁਰ ਸੰਗਤ ਲਏ ਉਠਾਈ। ਕਿਰਪਾ ਕਰ ਸਾਚਾ ਹਰਿ, ਆਪਣੀ ਬਣਤ ਰਿਹਾ ਬਣਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਸੂ ਤਿੰਨ ਨੀਂਹ ਰਖਾਈ। ਬਣਿਆ ਮੰਦਰ ਇਕ ਨਿਆਰਾ। ਕੀਆ ਖੇਲ ਹਰਿ ਗਿਰਧਾਰਾ। ਕਾਲਾ ਰਖਿਆ ਆਤਮ ਅੰਦਰ, ਚਾਰੋਂ ਕੁੰਟ ਧੁੰਦੂਕਾਰਾ। ਸ਼ਬਦ ਮਾਰਿਆ ਸਾਚਾ ਜੰਦਰ, ਤੁੱਟੇ ਮਾਣ ਸਰਬ ਹੰਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਜਾਂ ਤੱਤਾਂ ਕਰੇ ਖੁਆਰਾ। ਪੰਜੇ ਤੱਤ ਹੋਇਣ ਖੁਆਰ। ਤੀਜੇ ਬਰਸ ਵੱਜੀ ਕਟਾਰ। ਮਾਨਸ ਦੇਹੀ ਆਈ ਹਾਰ। ਪੁਰਖ ਅਬਿਨਾਸ਼ੀ ਘਨਕਪੁਰ ਵਾਸੀ ਗੁਰਮੁਖ ਵਿਰਲਾ ਪਾਏ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਆਪੇ ਜਾਣੇ ਆਪਣਾ ਸਚ ਵਿਹਾਰ। ਸਪਤਮ ਸਾਲ ਸਤਿ ਕਰ ਕਰ ਮਨੰਤਾ। ਆਪੇ ਚਲੇ ਨਾਲ ਨਾਲ, ਭਾਣਾ ਆਪਣੇ ਹੱਥ ਰਖੰਤਾ। ਰਾਣੇ ਰਾਜੇ ਰਾਜੇ ਰਾਣੇ ਸੋਏ ਦਏ ਉਠਾਲ, ਸ਼ਬਦ ਉਠਾਏ ਹਰਿ ਭਗਵੰਤਾ। ਜੁਗੋ ਜੁਗ ਚਲੇ ਅਵਲੜੀ ਚਾਲ, ਨਰ ਹਰਿ ਸਾਜਨ ਸਾਚਾ ਕੰਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਵੇਂ ਸਾਲ ਗੁਰਮੁਖ ਲਾਲ ਆਪਣੇ ਸੰਗ ਰਖੰਤਾ। ਸੱਤਵੇਂ ਸਾਲ ਸਤਿ ਕਰਤਾਰਿਆ। ਪ੍ਰਗਟ ਜੋਤ ਸਿੰਘ ਸਿੰਘਾਸਣ ਉਠੇ ਮਾਰ ਛਾਲ ਹਰਿ ਨਿਰੰਕਾਰਿਆ। ਚਾਰ ਕੁੰਟ ਵੇਖੇ ਵੇਖ ਵਖਾਣੇ, ਕਰੇ ਖੇਲ ਅਪਰ ਅਪਾਰਿਆ। ਸੰਤ ਸਾਧ ਨਾ ਕਰੇ ਪਛਾਣੇ, ਇਕ ਅੰਧੇਰ ਸ੍ਰਿਸ਼ਟ ਸਬਾਈ ਛਾ ਗਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਰਾਗ ਸਾਚਾ ਕੰਨ ਲੋਕਮਾਤ ਉਪਜਾ ਰਿਹਾ। ਸਾਲ ਸਤਵੇਂ ਹਰਿ ਦਲੇਰਾ। ਵੇਖ ਵਖਾਣੇ ਸਰਬ ਗੁਰਦਵਾਰਾ ਮੰਦਰ ਮਠ ਡੇਰਾ। ਆਪਣਾ ਭੇਵ ਆਪ ਖੁਲ੍ਹਾਣੇ, ਸ਼ਬਦ ਲੇਖ ਲਿਖਾਨੇ, ਜਗਤ ਚੁਕਾਏ ਮੇਰਾ ਤੇਰਾ। ਸਾਚਾ ਹੁਕਮ ਧੁਰ ਫ਼ਰਮਾਣੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਕਰੇ ਹੇਰਾ ਫੇਰਾ। ਤਿੰਨ ਅੱਸੂ ਹਰਿ ਰਚਨ ਰਚਾਈ। ਧਾਮ ਮੰਦਰ ਨੀਂਹ ਰਖਾਈ। ਸੱਤਾਂ ਦੀਪਾਂ ਸੁਨ ਸਮਾਧੀ ਸ਼ਬਦ ਅਗਾਧੀ ਰੀਤ ਚਲਾਈ। ਏਕਾ ਖੇਲ ਕੀਆ ਵਡ ਨਾਦਨ ਨਾਦੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਮਾਤ ਜਗਾਈ। ਬਣਿਆ ਮੰਦਰ ਧਾਮਾ। ਹਰਿ ਵੜਿਆ ਅੰਦਰ ਰਾਮਾ। ਜੋ ਘੜਿਆ ਸੋ ਫੜਿਆ, ਨਾ ਲਾਏ ਕੋਈ ਦਾਮਾ। ਸਾਲ ਸਤਵੇਂ ਘੋੜੀ ਚੜ੍ਹਿਆ, ਰਥ ਰਥਵਾਹੀ ਕ੍ਰਿਸ਼ਨ ਸ਼ਾਮਾ। ਮਨ ਮਤੀਆ ਲੇਖ ਮਾਤ ਸੜਿਆ, ਵੱਜਿਆ ਸ਼ਬਦ ਦਮਾਮਾ। ਜਤੀਆਂ ਸਤੀਆਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਪਛਾਣੇ ਵੇਖੇ ਕਾਮਣੀ ਕਾਮਾ। ਸਤਵੇਂ ਸਾਲ ਹਰਿ ਨਿਰੰਕਾਰਾ। ਕਰੇ ਖੇਲ ਅਪਰ ਅਪਾਰਾ। ਗੁਰ ਪੀਰ ਔਲੀਏ ਨੇਤਰ ਵੇਖੇ, ਦੋਏ ਲੋਇਣ ਬੰਦ ਕਰ ਨੈਣ ਮੁਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਜੋਤੀ ਕਰ ਅਕਾਰਾ। ਕਰ ਅਕਾਰ ਖੇਲ ਅਵੱਲਾ। ਜਗਤ ਧਾਰ ਵਿਚ ਸੰਸਾਰ ਚਾਲ ਅਵੱਲੜੀ ਚਲਾ। ਚਰਨ ਛੁਹਾਏ ਜਮਨ ਕਿਨਾਰ, ਆਤਮ ਰਾਜ ਰਹੇ ਥਰ ਥਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸੇ ਧਾਮ ਇਕ ਇਕੱਲਾ। ਅੱਸੂ ਤਿੰਨ ਹਰਿ ਬਨਵਾਰੀ। ਮਾਰੀ ਸ਼ਬਦ ਇਕ ਉਡਾਰੀ। ਜੋਤ ਸਰੂਪੀ ਪਵਣ ਅਧਾਰੀ। ਨਿਹਕਲੰਕੀ ਨਰ ਅਵਤਾਰੀ। ਰਾਜ ਦਵਾਰੇ ਕਰੇ ਖੁਆਰੀ। ਪ੍ਰਗਟ ਹੋਏ ਸ਼ਾਹ ਸਵਾਰੀ। ਕੋਈ ਨਾ ਅੱਗੇ ਕਰੇ ਨਾਹ, ਸ਼ਬਦ ਖੰਡਾ ਦਿਸੇ ਭਾਰੀ। ਗੁਰਮੁਖਾਂ ਪਕੜੇ ਹਰਿ ਜੀ ਬਾਂਹ, ਆਪ ਉਠਾਏ ਵਾਰੋ ਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਾਜਣ ਮੀਤ ਮੁਰਾਰੀ। ਮੀਤ ਮੁਰਾਰੀ ਕਲਜੁਗ ਦਾਤਾ। ਤਿੰਨਾਂ ਲੋਆਂ ਸੱਚਾ ਸਰਦਾਰ ਪੁਰਖ ਬਿਧਾਤਾ। ਧਰਮ ਰਾਜ ਸਤਿ ਦਰਬਾਰ, ਨਾ ਕੋਈ ਵਖਾਣੇ ਜਾਤਾਂ ਪਾਤਾਂ। ਏਕਾ ਰੰਗ ਨਾਮ ਅਪਾਰ, ਸੋਹੰ ਸ਼ਬਦ ਵਡ ਕਰਾਮਾਤਾ। ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਮੰਗਣ ਵਰ, ਹਰਿ ਨਰ ਭੇਖ ਭਿਖਾਰੀ ਭੇਖਨ ਦਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਪਿਤ ਜਗਦੀਸ਼ਰ ਸਰਬ ਜੀਆਂ ਕਾ ਏਕਾ ਦਾਤਾ। ਸ਼ਬਦ ਤੀਰ ਚੜ੍ਹੇ ਚਿੱਲੇ। ਚਰਨ ਛੁਹਾਏ ਪ੍ਰਭ ਲਾਲ ਕਿਲੇ। ਅੱਸੂ ਤਿੰਨ ਪੀੜੇ ਕੋਹਲੂ ਤੇਲ ਤਿਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਪੂਰ ਕਰਾਏ ਚਰਨ ਸੇਵ ਕਮਾਈ ਸਾਚੀ ਸ਼ਿਲੇ। ਅੱਸੂ ਤਿੰਨ ਦਿਵਸ ਵਿਚਾਰੇ। ਜੋਤ ਜਗਾਏ ਬਿੰਦਰਾਬਨ ਕਰੇ ਇਕ ਅਕਾਰੇ। ਪੰਡਤ ਵੇਦ ਪੁਰਾਨੀ ਪਕੜ ਉਠਾਏ, ਅਕਾਸ਼ੀ ਟੁੱਟਣ ਤਾਰੇ। ਗੁਰਮੁਖ ਸਾਚੇ ਸੰਤ ਜਗਾਏ, ਸੋਹੰ ਸ਼ਬਦ ਸੁਣਾਏ ਕੰਨ ਜੈ ਜੈ ਜੈਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਹੰਕਾਰੀਆਂ ਲਾਹੇ ਤਨ ਅਫਾਰੇ। ਦਿੱਲੀ ਕਿਲ੍ਹਾ ਰੰਗ ਲਾਲ। ਪੁਰਖ ਅਬਿਨਾਸ਼ੀ ਸਾਚੀ ਚਾਲ। ਸਾਚੀ ਰੰਗਣ ਰੰਗ ਰੰਗਾਇਆ, ਪੰਚਮ ਜੇਠੀ ਇਕ ਅਕਾਲ। ਮੇਟ ਮਿਟਾਏ ਵਡ ਸੇਠਨ ਸੇਠੀ, ਹੰਕਾਰੀ ਤੋੜੇ ਸਰਬ ਜੰਜ਼ਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸੇਵਾ ਲੇਖੇ ਲਾਏ, ਪੰਚਮ ਜੇਠ ਜੋ ਕਰਾਏ, ਤਨ ਛੁਹਾਏ ਚੋਲਾ ਲਾਲ। ਚੋਲਾ ਲਾਲ ਹਰਿ ਦਰਵੇਸ਼। ਅਕਾਲ ਮੂਰਤੀ ਸ਼ਿਵਾ ਸ਼ਿਵ ਸ਼ੰਕਰ ਵੇਖ ਵਖਾਣ ਗਣੇਸ਼। ਇਕ ਅਕਾਰ ਇਕ ਅੰਕਰ ਅਨੇਕ ਬ੍ਰਹਮਾ ਬਿਸ਼ਨ ਮਹੇਸ਼। ਏਕਾ ਮੰਦਰ ਏਕਾ ਕੰਕਰ, ਇਕ ਦੁਆਰਾ ਇਕਾ ਬੰਕਰ, ਪੁਰਖ ਅਬਿਨਾਸ਼ੀ ਨਰ ਨਰੇਸ਼। ਕਲਜੁਗ ਤੇਰਾ ਅੰਤ ਭਿਅੰਕਰ, ਮਿਟਦੀ ਜਾਏ ਤੇਰੀ ਵਰੇਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ਼ ਖੇਲ ਮਾਤ ਰਚਾਈ, ਕਾਇਆ ਕੋਠੜੀ ਆਪਣੀ ਢਾਹੀ, ਸਰਗੁਣ ਰੂਪ ਦਿਸ ਨਾ ਆਈ, ਨਿਰਗੁਣ ਜੋਤ ਇਕ ਅਲਾਹੀ, ਨੂਰ ਖ਼ੁਦਾਈ ਅੱਲੋ ਵਸੋ ਇਕ ਮਹੱਲੋ ਧਾਮ ਅਟੱਲੋ ਗੁਰਮੁਖ ਸਾਚੇ ਵਿਚ ਪ੍ਰਵੇਸ਼। ਅੱਲਾ ਨੂਰ ਖ਼ੁਦੀ ਖ਼ੁਦ ਨੂਰਾ। ਸਦਾ ਸਦ ਚੌਦਾਂ ਤਬਕਾਂ ਹਾਜ਼ਰ ਹਜ਼ੂਰਾ। ਚੌਦਾਂ ਲੋਕ ਚੌਧਵੀਂ ਸਦੀ ਹੱਟਾਂ ਤੱਟਾਂ ਵਸੇ ਘਟ ਘਟਾਂ, ਆਪਣਾ ਖੇਲ ਕਰੇ ਪੂਰਾ। ਸ਼ਿਵ ਜੀ ਖੋਲ੍ਹੀ ਬੈਠਾ ਜਟਾਂ, ਗਲ ਨਾਗ ਲਟਕਾਏ ਮੰਗੇ ਦਰਸ ਇਕ ਹਜ਼ੂਰਾ। ਬ੍ਰਹਮਾ ਵੇਖੇ ਵਾਟ ਵੱਟਾਂ, ਕਲਜੁਗ ਵੇਲਾ ਹੋਇਆ ਪੂਰਾ। ਵਿਸ਼ਨੂੰ ਵੇਖੇ ਕਿਥੇ ਜੋਤ ਜਗੇ ਲਟ ਲਟਾ, ਮਿਲੇ ਸਤਿ ਸਰੂਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਹੱਥ ਨਾ ਆਏ ਤੀਰਥ ਤੱਟਾਂ, ਗੁਰਮੁਖ ਆਤਮ ਏਕਾ ਬਖ਼ਸ਼ਿਆ ਜੋਤੀ ਸਾਚਾ ਨੂਰਾ।

Leave a Reply

This site uses Akismet to reduce spam. Learn how your comment data is processed.