੧੪ ਕੱਤਕ ੨੦੧੧ ਬਿਕ੍ਰਮੀ ਪਿੰਡ ਬੁੱਗੇ ਪ੍ਰੇਮ ਸਿੰਘ ਦੇ ਗ੍ਰਹਿ ਜ਼ਿਲਾ ਅੰਮ੍ਰਿਤਸਰ
ਜਰਮ ਕਰਮ ਪ੍ਰਭ ਹੱਥ, ਲੱਖ ਚੁਰਾਸੀ ਆਪ ਉਪਾਇੰਦਾ। ਜਰਮ ਕਰਮ ਪ੍ਰਭ ਹੱਥ, ਜੀਆਂ ਜੰਤਾਂ ਮਾਤ ਉਪਜਾਇੰਦਾ। ਜਨਮ ਕਰਮ ਪ੍ਰਭ ਹੱਥ, ਦੇਵੇ ਸ਼ਬਦ ਸਵਾਸ ਪਵਣ ਸਚ ਦਾਤ ਝੋਲੀ ਪਾਇੰਦਾ। ਕਾਇਆ ਮੰਦਰ ਬਣੇ ਅੰਧੇਰੀ ਰਾਤ, ਦੀਪਕ ਨਾਮ ਇਕ ਟਿਕਾਇੰਦਾ। ਵਿਚ ਵਸੇ ਬੈਠ ਇਕਾਂਤ, ਦਿਸ ਕਿਸੇ ਨਾ ਆਇੰਦਾ। ਆਪੇ ਵੇਖੇ ਵੇਖ ਪਛਾਣੇ ਅੰਦਰ ਬਾਹਰ ਮਾਰ ਝਾਤ, ਆਪਣੇ ਭਾਣੇ ਸਦ ਸਮਾਇੰਦਾ। ਹਰਿ ਜਨ ਜੋੜੇ ਚਰਨ ਕਵਲ ਕਵਲ ਚਰਨ ਨਾਤ, ਉਪਰ ਧਵਲ ਮਾਣ ਰਖਾਇੰਦਾ। ਹਰਿਆ ਕਰੇ ਪ੍ਰਭ ਨਾਭ ਕਵਲ, ਅੰਮ੍ਰਿਤ ਬੂੰਦ ਮੁਖ ਚਵਾਇੰਦਾ। ਬਹੱਤਰ ਨਾੜੀ ਰਿਹਾ ਮਵਲ, ਜਨ ਕੋਇ ਭੇਵ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਏਕਾ ਜਰਮ ਕਰਮ ਆਪਣੇ ਹੱਥ ਰਖਾਇੰਦਾ। ਜਨਮ ਕਰਮ ਪ੍ਰਭ ਹੱਥ, ਡੋਰ ਬੰਧਾਈਆ। ਜਨਮ ਕਰਮ ਪ੍ਰਭ ਹੱਥ, ਪੰਜ ਤੱਤ ਪੰਜ ਚੋਰ ਏਕਾ ਥਾਂ ਵਸਾਈਆ। ਕਾਇਆ ਮੰਦਰ ਦਿਸੇ ਅੰਧ ਘੋਰ, ਜੀਵ ਜੰਤ ਸਾਧ ਸੰਤ ਰਹੇ ਸ਼ੋਰ ਮਚਾਈਆ। ਅੱਗੇ ਪਿੱਛੇ ਵਾਰੋ ਵਾਰੀ ਦੇਵੇ ਤੋਰ, ਨਾ ਕਿਸੇ ਭੇਵ ਜਣਾਈਆ। ਕੋਈ ਮੜ੍ਹੀ ਕੋਈ ਮਸਾਣੀ ਕੋਈ ਵਾਸ ਗੋਰ, ਜੋਤੀ ਆਪਣੀ ਆਪ ਸਮਾਈਆ। ਇਕ ਚੜ੍ਹਾਏ ਸ਼ਬਦ ਘੋੜ, ਗੁਰਮੁਖ ਸਾਚੇ ਸੇਵਾ ਲਾਈਆ। ਧੁਰਦਰਗਾਹੀ ਮਾਤ ਬਹੁੜ, ਲੱਖ ਚੁਰਾਸੀ ਗੇੜ ਕਟਾਈਆ। ਮਾਨਸ ਦੇਹੀ ਨਾ ਰਸ ਹੋਏ ਫੀਕਾ ਕੌੜ, ਅੰਮ੍ਰਿਤ ਫਲ ਦਰ ਘਰ ਸਾਚੇ ਇਕ ਏਕਾ ਵਾਰ ਲਗਾਈਆ। ਕਾਇਆ ਮਾਟੀ ਭਾਂਡੇ ਕਾਚੇ, ਪ੍ਰਭ ਅਬਿਨਾਸ਼ੀ ਸਾਚਾ ਵਾਚੇ, ਆਦਿ ਅੰਤ ਕੋਈ ਰਹਿਣ ਨਾ ਪਾਈਆ। ਕਾਇਆ ਬੰਦਰ ਜਗਤ ਨਾਚੇ ਡੋਰੀ ਹੱਥ ਕਲੰਦਰ, ਪੁਰਖ ਅਬਿਨਾਸ਼ੀ ਆਪ ਰਖਾਈਆ। ਕਰੇ ਲੇਖਾ ਅੰਦਰੇ ਅੰਦਰ, ਚਿਤਰ ਗੁਪਤ ਸਚ ਹਿਸਾਬ ਮੁਕਾਈਆ। ਨਾ ਕੋਈ ਦਿਸੇ ਉਚੇ ਟਿੱਲੇ ਗੋਰਖ ਮਛੰਦਰ, ਗੁਰੂਆਂ ਪੀਰਾਂ ਸਾਧਾਂ ਸੰਤਾਂ ਲਾੜੀ ਮੌਤ ਪ੍ਰਨਾਈਆ। ਦਰ ਘਰ ਸਾਚੇ ਪੁਰਖ ਅਬਿਨਾਸ਼ੀ ਤੋੜੇ ਜੰਦਰ, ਗੁਰਮੁਖ ਸਾਚੇ ਸੰਤ ਜਨਾਂ ਦਰ ਸਾਚੇ ਲਏ ਬਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਤਾਂ ਦੀਪਾਂ ਪਾਰ ਕਰ, ਸੱਤ ਅਕਾਸ਼ ਬਾਹਰ ਧਰ, ਸੱਤਵੇਂ ਦਿਨ ਸਤਿ ਸੰਤੋਖੀ ਸਾਚੇ ਧਾਮ ਸਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਪ੍ਰੇਮ ਸਾਚਾ ਬਚਨ ਚੌਦਾਂ ਕਤਕ ਦਰ ਘਰ ਸਾਚੇ ਆਣ ਮਨਾਈਆ। ਆਦਿ ਅੰਤ ਜਗਤ ਕੁਛ ਨਾਹੀ। ਜੀਵ ਜੰਤ ਸਾਧ ਸੰਤ, ਬਿਨ ਹਰਿ ਸਾਚੇ ਕੰਤ ਸਰਬ ਪਛਤਾਈ। ਹਰਿਜਨ ਸਾਚੇ ਪ੍ਰਭ ਆਪ ਉਪਾਏ ਬਣਾਏ ਸਾਚੀ ਬਣਤ, ਮਾਨਸ ਜਨਮ ਲੋਕਮਾਤੀ ਮਾਰ ਝਾਤੀ, ਪੁਰਖ ਬਿਧਾਤੀ ਲੇਖੇ ਲਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਸਾਜਨ ਸਾਜੇ, ਗੁਰ ਗੋਬਿੰਦ ਗਰੀਬ ਨਿਵਾਜੇ ਦੂਸਰ ਕੋਈ ਜਾਣੇ ਨਾਹੀ। ਨੇਤਰਹੀਣ ਸ੍ਰਿਸ਼ਟ ਸਬਾਈ ਹਰਿ ਸੱਜਣ ਸਾਰ ਨਾ ਪਈਆ। ਗੁਰਮੁਖ ਸਾਚੇ ਹਰਿ ਜਨ ਜਨ ਹਰਿ ਸੰਤ ਪਿਆਰੇ ਵਖ ਕੀਨ ਵਡ ਪ੍ਰਬੀਨ ਦਿਆਲ ਦੀਨ ਸਾਚੀ ਨਈਆ ਸ਼ਬਦ ਚੜ੍ਹਈਆ। ਸਾਚੀ ਨਈਆ ਹਰਿ ਚੜ੍ਹਾਇੰਦਾ। ਭੈਣਾਂ ਭਈਆ ਮਾਤ ਪਿਤ ਜਗਤ ਹਿਤ, ਨਾਤਾ ਸੁਤ ਤੁੜਾਇੰਦਾ। ਆਪੇ ਸੁਹਾਏ ਆਪਣੀ ਰੁੱਤ, ਪਾਰਬ੍ਰਹਮ ਅਬਿਨਾਸ਼ੀ ਅਚੁਤ, ਘਰ ਸਾਚੀ ਖਿੜੀ ਬਸੰਤ ਅੰਤ ਫੁੱਲ ਫੁਲਵਾੜੀ ਸੋਹਣੀ ਮਾਤ ਲਗਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖਿੱਚੇ ਜੋਤ ਬਹੱਤਰ ਨਾੜੀ, ਕਾਇਆ ਮੰਦਰ ਨੀਂਹ ਉਸਾਰੀ, ਆਪੇ ਅੰਤਮ ਢਾਹਿੰਦਾ। ਆਪੇ ਢਾਹੇ ਹੋਏ ਜਨ ਢੇਰ। ਗੁਰਮੁਖ ਸਾਚੇ ਲੇਖੇ ਲਾਏ, ਮਾਤ ਗਰਭ ਨਾ ਆਏ ਦੂਜੀ ਵੇਰ। ਭਰਮ ਭੁਲੇਖੇ ਦੂਰ ਕਰਾਏ, ਸਤਿਗੁਰ ਸਾਚਾ ਨਾ ਕੋਈ ਵਖਾਏ ਸੰਞ ਸਵੇਰ। ਦਰ ਘਰ ਸਾਚੇ ਸਾਚਾ ਮਾਣ ਤਾਣ ਵਿਚ ਜਹਾਨ ਹਰਿ ਭਗਵਾਨ ਰਖਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਜਮ ਕੀ ਫਾਸੀ ਦੂਰ ਕਰਾਏ ਨਾ ਲਾਏ ਦੇਰ। ਜਮ ਕਾ ਡਰ ਤੁੱਟਾ ਫਾਹ। ਮਿਲਿਆ ਸੱਚਾ ਹਰਿ, ਵਖਾਇਆ ਏਕਾ ਸਚਾ ਰਾਹ। ਖੁਲ੍ਹਾਇਆ ਸੱਚਾ ਦਰ, ਪਾਰ ਕਰਾਇਆ ਫੜ ਕੇ ਬਾਂਹ। ਲੋਕਮਾਤੀ ਜਾਏ ਮਰ, ਦਰਗਹਿ ਸਾਚੀ ਮਿਲਿਆ ਸੱਚਾ ਥਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਂ ਅਠਾਰਾਂ ਬਾਰਾਂ ਤੀਸ ਆਪ ਰਖਾਏ ਆਪਣੀ ਠੰਡੀ ਛਾਂ। ਨੌਂ ਅਠਾਰਾਂ ਬਾਰਾਂ ਤੀਸ। ਹੋਏ ਬੰਦ ਖ਼ਲਾਸੀ, ਪ੍ਰਭ ਚਰਨ ਦਾਸੀ, ਚਰਨ ਛੋਹੇ ਸੱਚਾ ਸੀਸ। ਮਿਲਿਆ ਸੱਚਾ ਸ਼ਾਹੋ ਸ਼ਾਹ ਸ਼ਾਬਾਸ਼ੀ। ਜੋਤੀ ਨੂਰ ਸ਼ਬਦ ਭਰਪੂਰ ਘਨਕਪੁਰ ਵਾਸੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਮਾਰ ਝਾਤ ਕਟੀ ਜਗਤ ਭੀੜ। ਲੇਖਾ ਲਿਖ ਲੇਖ ਜਗਤ ਚੁਕਾਇੰਦਾ। ਵੇਖ ਵੇਖ ਵੇਖ ਹਰਿਜਨ ਜਨ ਹਰਿ ਜੋਤੀ ਮੇਲ ਮਿਲਾਇੰਦਾ। ਮੇਟ ਮਿਟਾਏ ਲਿਖੀ ਰੇਖ ਧਾਰ ਭੇਖ, ਸਾਚਾ ਰਾਣਾ ਭਾਣਾ ਆਪਣੇ ਹੱਥ ਰਖਾਇੰਦਾ। ਨੇਤਰ ਨੈਣ ਲੋਚਨ ਦਰਸ ਲੈਣਾ ਪੇਖ, ਚਰਨ ਸੇਵ ਸਚ ਲਗਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਦਰਬਾਰ, ਤਿੰਨਾਂ ਲੋਆਂ ਵਸੇ ਬਾਹਿਰ, ਗੁਰਮੁਖ ਫੁਲਵਾੜੀ ਸਾਚੀ ਆਪ ਲਗਾਇੰਦਾ। ਨੌਂ ਅਠਾਰਾਂ ਬੀਸ ਇਕੀਸ। ਲੇਖੇ ਲਾਏ ਹਰਿ ਜਗਦੀਸ਼। ਦੇ ਮਤ ਰਿਹਾ ਸਮਝਾਏ, ਲੇਖਾ ਚੁੱਕੇ ਬਾਰਾਂ ਤੀਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਸਰਨ ਰਖਾਏ, ਚਰਨ ਛੁਹਾਇਆ ਸਾਚਾ ਸੀਸ।
