੧੯ ਹਾੜ ੨੦੧੨ ਬਿਕ੍ਰਮੀ ਪੰਡਤ ਜਹਾਵਰ ਲਾਲ ਨਹਿਰੂ ਨੂੰ ਸ਼ਬਦ ਭੇਜਿਆ ਕਿ ਬਵੰਜਾ ਰਾਜਿਆਂ ਨੂੰ ਖ਼ਬਰ ਦੇ ਦੇ ਕਿ ਜੋਤ ਸਰੂਪ ਤੇ ਸ਼ਬਦ ਦੀ ਧਾਰ ਦੇ ਹੁਕਮ ਨਾਲ ਸ੍ਰਿਸ਼ਟੀ ਨੂੰ ਖੈ ਕਰਨਾ ਹੈ
ਗੁਰ ਮੰਤਰ ਪਰਧਾਨ ਪਰਧਾਨ ਪਰਧਾਨਿਆ। ਕਾਇਆ ਮੰਦਰ ਮਾਰ ਧਿਆਨ, ਕਵਣ ਸਿੰਘਾਸਣ ਹਰਿ ਭਗਵਾਨਿਆ। ਧਰਮ ਦਵਾਰੇ ਕਵਣ ਨਿਸ਼ਾਨ, ਕਵਣ ਝੁਲਾਏ ਵਿਚ ਜਹਾਨਿਆ। ਕਵਣ ਰਖਾਏ ਆਪਣੀ ਆਣ, ਕਰੇ ਖੇਲ ਵਿਚ ਜਹਾਨਿਆ। ਕਵਣ ਦੇਵੇ ਜੀਆ ਦਾਨ, ਮਿਹਰਬਾਨ ਮਿਹਰਬਾਨ ਮਿਹਰਬਾਨਿਆ। ਕਵਣ ਦਾਤਾ ਪੁਰਖ ਬਿਧਾਤਾ ਲੱਖ ਚੁਰਾਸੀ ਫੰਦ ਕਟਾਨ, ਰਾਜ ਜੋਗ ਜੋਗ ਰਾਜ ਜਿਸ ਪਛਾਨਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਸ਼ਬਦ ਸੁਨੇਹੜਾ ਘਲ, ਨੇਤਰ ਖੋਲ੍ਹ ਮਾਤ ਪੜ੍ਹਨਾ ਕਲਜੁਗ ਜੀਵ ਜਗਤ ਨਿਧਾਨਿਆ। ਸ਼ਬਦ ਸੁਨੇਹੜਾ ਹਰਿ ਦਾਤਾਰ। ਲੇਖਾ ਲਿਖੇ ਸੱਚੀ ਸਰਕਾਰ। ਪੰਡਤ ਨਹਿਰੂ ਹੋਣਾ ਮਾਤ ਖ਼ਬਰਦਾਰ। ਪੁਰਖ ਅਬਿਨਾਸ਼ੀ ਜਾਮਾ ਪਾਇਆ, ਵਿਚ ਵਿਚੋਲਾ ਪੰਤ ਰਖਾਇਆ, ਡੰਡਾ ਲਾਇਆ ਅੱਧਵਿਚਕਾਰ। ਦੇਸ ਬਵੰਜਾ ਲੇਖ ਲਿਖਾਇਆ। ਸਾਚਾ ਹੁਕਮ ਰਿਹਾ ਸੁਣਾਇਆ। ਜੋਤੀ ਜਾਮਾ ਧਰਿਆ ਭੇਖ, ਸੰਬਲ ਦੇਸ ਹਰਿ ਸਮਾਇਆ। ਗੌੜ ਬ੍ਰਹਿਮਣ ਲੈਣਾ ਵੇਖ, ਪਰਗਟ ਹੋਏ ਡੰਕ ਵਜਾਇਆ। ਸਾਚਾ ਪਤਰ ਧੁਰ ਦਰਗਾਹੀ ਲੇਖ, ਮਤ ਬੁਧ ਕਿਸੇ ਸਾਰ ਨਾ ਪਾਇਆ। ਆਪੇ ਜਾਣੇ ਆਪਣੀ ਟੇਕ, ਬੁਧ ਬਿਬੇਕ ਕੋਈ ਦਿਸ ਨਾ ਆਇਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਅੰਤਮ ਤੁਟੀ ਰੇਖ, ਸੀਸ ਤਾਜ ਕਿਸੇ ਰਹਿਣ ਨਾ ਪਾਇਆ। ਨੇਤਰ ਨੈਣ ਲੈਣਾ ਵੇਖ, ਅੱਠ ਅੱਠ ਤ੍ਰੈ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਸਾਚਾ ਹੁਕਮ ਧੁਰ ਫ਼ਰਮਾਣਾ, ਸਚ ਦਵਾਰੇ ਰਿਹਾ ਘਲਾਇਆ। ਸ਼ਬਦ ਮੰਤਰ ਨਾਮ ਪਰਧਾਨ। ਪਰਧਾਨ ਮੰਤਰੀ ਇਕ ਧਿਆਨ। ਏਕਾ ਓਟ ਪੁਰਖ ਅਬਿਨਾਸ਼ੀ ਚਰਨ ਧਿਆਨ। ਸ਼ਬਦ ਨਗਾਰੇ ਵੱਜੇ ਚੋਟ, ਉਠੇ ਨਰ ਹਰਿ ਬਲੀ ਬਲਵਾਨ। ਲਸ਼ਕਰ ਫੌਜਾਂ ਹੋਣ ਅਸਵਾਰ ਕੋਟਨ ਕੋਟ, ਝੁੱਲੇ ਸੱਚਾ ਇਕ ਨਿਸ਼ਾਨ। ਨਾਮ ਪਿਆਲਾ ਪੀਣਾ ਅੰਦਰ ਆਤਮ ਘੋਟ, ਦਰ ਘਰ ਸਾਚੇ ਲੈਣਾ ਦਾਨ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਸ਼ਬਦ ਸੁਨੇਹੜਾ ਦੇਵੇ ਵਰ, ਕਲਜੁਗ ਸੌਣਾ ਨਾ ਬਣ ਨਿਧਾਨ। ਸ਼ਬਦ ਮੰਤਰ ਜਗਤ ਪਰਧਾਨ। ਪਾਰਬ੍ਰਹਮ ਦਰ ਸਚ ਗਿਆਨ। ਨੌਂ ਖੰਡ ਪ੍ਰਿਥਮੀ ਦੀਸੇ ਕੱਚ, ਸੱਤਾਂ ਦੀਪਾਂ ਝੂਠ ਦੁਕਾਨ। ਮਾਇਆ ਮਾਟੀ ਪੁਤਲੇ ਰਹੇ ਨੱਚ, ਕੋਈ ਸ਼ਾਹ ਕੋਈ ਕੰਗਾਲ। ਇਕ ਦਵਾਰਾ ਸਾਚੋ ਸਾਚ, ਪੁਰਖ ਅਬਿਨਾਸ਼ੀ ਧੁਰ ਦਲਾਲ। ਜੋਤੀ ਜੋਤ ਸਰੂਪ ਹਰਿ, ਸ਼ਬਦ ਸੁਨੇਹੜਾ ਦੇਵੇ ਵਰ, ਜਗਤ ਅਵੱਲੜੀ ਚਲੇ ਚਾਲ। ਸ਼ਬਦ ਜਵਾਨ ਵਿਚ ਜਹਾਨ ਸਦਾ ਬਲਕਾਰਿਆ। ਆਪੇ ਉਠੇ ਵੇਖੇ ਮਾਰ ਧਿਆਨ, ਚਾਰੋਂ ਕੁੰਟਾਂ ਸਰਬ ਹੰਕਾਰਿਆ। ਫੜੇ ਸ਼ਬਦ ਤੀਰ ਕਮਾਨ, ਚਿਲੇ ਤੀਰ ਏਕਾ ਚਾੜ੍ਹਿਆ। ਸੱਤਾਂ ਦੀਪਾਂ ਇਕ ਨਿਸ਼ਾਨ, ਆਪ ਉਠਾਏ ਸ੍ਰੀ ਭਗਵਾਨ, ਧੁਰ ਦਰਗਾਹੀ ਸਾਚਾ ਲਾੜਿਆ। ਪੁਰੀਆਂ ਲੋਆਂ ਰੱਖੇ ਆਣ, ਦਰਗਾਹ ਸਾਚੀ ਏਕਾ ਮਾਣ, ਆਪੇ ਵੇਖੇ ਮਾਤ ਅਖਾੜਿਆ। ਚਵੀ ਹੱਥ ਵਿਚ ਜਹਾਨ, ਸਾਚਾ ਰਥ ਇਕ ਨਿਧਾਨ, ਲੱਖ ਚੁਰਾਸੀ ਤੋੜੇ ਮਾਣ, ਕਰੇ ਖੇਲ ਆਪ ਭਗਵਾਨਿਆ। ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਨਾਮ ਵਰ, ਦੂਸਰ ਭੇਵ ਕਿਸੇ ਨਾ ਜਾਣਿਆ। ਆਏ ਲੇਖ ਧੁਰ ਫ਼ਰਮਾਣ, ਅੰਤ ਵਿਚਾਰਨਾ। ਮਾਇਆ ਭੁਲ ਨਾ ਬਣ ਨਾਦਾਨ, ਦੂਸਰ ਦਿਸੇ ਨਾ ਕੋਇ ਸਵਾਰਨਾ। ਚਤੁਰਭੁਜ ਗੁਣ ਨਿਧਾਨ, ਕਾਲੀ ਛੱਤੀਂ ਪਾੜਾ ਲਾਵਣਾ। ਦੇਵੇ ਜੋਤ ਏਕਾ ਰਤੀ, ਵਿਚੋਂ ਆਤਮ ਕੱਢੇ ਵਾਸਨਾ ਤੱਤੀ, ਆਪ ਫੜਾਏ ਆਪਣਾ ਦਾਮਨਾ। ਜੋਤੀ ਜੋਤ ਸਰੂਪ ਹਰਿ, ਧਾਰ ਬਵੰਜਾ ਵੇਖ ਕਰ, ਸਚ ਵਿਚੋਲਾ ਆਪ ਬਨਾਵਣਾ। ਜਗਤ ਵਿਚੋਲਾ ਆਪ ਬਨਾਵਣਾ। ਜਗਤ ਵਿਚੋਲਾ ਆਪ ਬਣਾਇਆ। ਪੰਡਤ ਨਹਿਰੂ ਦੇਵੀ ਦੇਵ, ਸਾਚੀ ਸੇਵਾ ਹਰਿ ਜੀ ਲਾਇਆ। ਰਸਨਾ ਜਿਹਵਾ ਲਿਖ ਲਿਖ , ਲੇਖਾ ਹੁਕਮ ਸੁਣਾਇਆ। ਪਰਗਟ ਹੋਏ ਅਲੱਖ ਨਿਰੰਜਣ ਆਪੇ ਆਪ ਅਭੇਵ, ਸਾਚਾ ਅੰਜਨ ਨੇਤਰ ਪਾਇਆ। ਮੁਖ ਲਗਾਇਆ ਸਾਚਾ ਸ਼ਬਦ ਏਕਾ ਮੇਵ, ਕਿਲ੍ਹਾ ਕੋਟ ਗੜ੍ਹ ਬੰਕ ਦਵਾਰ ਉਚਾ ਟਿੱਲਾ ਆਪੇ ਢਾਹਿਆ। ਸ਼ਬਦ ਕਰਾਇਆ ਇਕ ਜੈਕਾਰ, ਨਾਮ ਦਰਵਾਜਾ ਚਾਰ ਵਰਨਾਂ ਵਿਚ ਸੰਸਾਰਾ ਏਕਾ ਲਾਇਆ। ਊਚਾਂ ਨੀਚਾਂ ਭੇਵ ਨਿਵਾਰ, ਗਰੀਬ ਨਿਵਾਜਾ ਮਾਤ ਆਇਆ। ਜਿਸ ਜਨ ਤੇਰਾ ਸਾਜਨ ਸਾਜਾ, ਸੰਬਲ ਦੇਸ ਡੇਰਾ ਲਾਇਆ। ਗੌੜ ਬ੍ਰਾਹਮਣ ਰੱਖਿਆ ਨਾਉਂ, ਗੁਰਮੁਖ ਸਾਚੇ ਵਿਚ ਸਮਾਇਆ। ਉਚਾ ਟਿੱਲਾ ਵਡ ਪਹਾੜਾ, ਕਾਇਆ ਪਰਬਤ ਬਜਰ ਕਪਾਟੀ ਆਪੇ ਪਾਟੀ, ਸਾਚੀ ਚੋਟੀ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਕਲਜੁਗ ਮਾਇਆ ਨਾਲ ਰਲਾਈ, ਲੱਖ ਚੁਰਾਸੀ ਮਾਤ ਬਣਾਈ, ਝੂਠਾ ਸੀਰ ਪਿਆਵਣ ਆਇਆ। ਗੁਰਮੁਖਾਂ ਦੇਵੇ ਅੰਮ੍ਰਿਤ ਰਸ ਧੁਰ ਦਰਗਾਹੀ ਸਾਚਾ ਮਾਹੀ, ਸੋਹੰ ਮੂੰਮਾ ਨਾਲ ਲਿਆਇਆ। ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਸਚ ਸੁਨੇਹੜਾ ਸ਼ਬਦ ਸੁਣਾਇਆ। ਪੰਡਤ ਪਾਂਧੇ ਲੈਣੇ ਸੱਦ। ਕਵਣ ਦਵਾਰਾ ਵੇਖ ਵਖਾਇਣ, ਕਿਸ ਘਰ ਸਾਚੇ ਵੱਜੇ ਨਦ। ਗੌੜ ਬ੍ਰਾਹਮਣ ਕਵਣ ਪਛਾਣੇ, ਕਵਣ ਸੁਣਾਏ ਵਾਜਾ ਰਾਗ ਅਨਹਦ। ਰਾਜੇ ਰਾਣੇ ਦਰ ਬੁਲਾਣੇ, ਖੋਲ੍ਹੇ ਭੇਵ ਭੇਦ ਅਭੇਦਾ ਕਿਹੜੀ ਪਰਗਟ ਹੋਇਆ ਯੱਦ। ਜੋਤੀ ਜੋਤ ਸਰੂਪ ਹਰਿ, ਸੰਬਲ ਦੇਸ ਵੇਸ ਕਰ, ਗੌੜ ਬ੍ਰਾਹਮਣ ਪੀਵੇ ਮਧ। ਗੌੜ ਬ੍ਰਾਹਮਣ ਸਦਾ ਮਤਵਾਲਾ ਹੈ। ਲੋਕਮਾਤ ਰੱਖਣ ਆਇਆ ਧਰਮ, ਸ੍ਰਿਸ਼ਟ ਸਬਾਈ ਆਪ ਰਖਵਾਲਾ ਹੈ। ਬ੍ਰਹਮ ਪਾਰਬ੍ਰਹਮ ਸਦਾ ਮਤਵਾਲਾ ਹੈ। ਰਾਜੇ ਰਾਣਿਆਂ ਵੇਖੇ ਕਰਮ, ਕਲਜੁਗ ਕੱਢੇ ਅੰਤ ਦਵਾਲਾ ਹੈ। ਜੂਠਾ ਝੂਠਾ ਦਿਸੇ ਮਾਟੀ ਚਰਮ, ਕਾਇਆ ਭਾਂਡਾ ਸਭ ਦਾ ਖਾਲੀ ਹੈ। ਨਾ ਕੋਈ ਜਾਣੇ ਸਾਚੇ ਵਰਮ, ਗ੍ਰੰਥੀ ਪੰਥੀ ਪੰਡਤ ਪਾਂਧੇ ਝੂਠੀ ਲੈਂਦੇ ਰਹੇ ਦਲਾਲੀ ਹੈ। ਗੌੜ ਬ੍ਰਾਹਮਣ ਪਰਗਟ ਹੋਏ ਸੰਬਲ ਦੇਸ, ਹਰਿ ਜੀ ਸੋਇਆ ਕਲਜੁਗ ਰੈਣ ਘਟਾ ਕਾਲੀ ਹੈ। ਕਲਜੁਗ ਘਟਾ ਕਾਲੀ, ਰਾਜ ਰਾਜਾਨਿਆ। ਏਕਾ ਏਕ ਜੋਤ ਜਵਾਲੀ, ਅਸ਼ਟਭੁਜ ਸਰਬ ਰਖਵਾਲੀ, ਦੂਤਾਂ ਦੁਸ਼ਟਾਂ ਆਪ ਸੰਘਾਰਿਆ। ਆਪੇ ਹੋਏ ਹੱਥੀਂ ਖਾਲੀ, ਗਦਾ ਚੱਕਰ ਸੰਖ ਤੀਰ ਕਟਾਰ ਕਛ ਨਾ ਕੋਈ ਉਠਾਈ, ਚਲੇ ਚਾਲ ਨਿਰਾਲੀਆ। ਉਠਨਾ ਜਾਗ ਜਾਗ ਜਾਗ ਵਡ ਵਡ ਵਡ ਸਰਦਾਰ ਕਛ ਮਛ ਪ੍ਰਭ ਆਪ ਵਜਾਏ ਲੋਕਮਾਤ ਸਾਚੀ ਤਾਲੀਆ। ਜੋਤੀ ਜੋਤ ਸਰੂਪ ਹਰਿ, ਸ਼ਬਦ ਘੋੜੇ ਉਪਰ ਚੜ੍ਹ, ਵੇਖਣ ਆਇਆ ਕਵਣ ਦਵਾਰੇ ਅੰਮ੍ਰਿਤ ਫਲ ਲੱਗਾ ਸਾਚੀ ਡਾਲ੍ਹੀ ਹੈ। ਸਾਚੀ ਸੇਵਾ ਹਰਿ ਲਗਾਈ, ਆਤਮ ਬ੍ਰਹਮ ਵਿਚਾਰਨਾ। ਬਵੰਜਾ ਦੇਸ ਲੇਖ ਲਿਖਾਈ, ਪਰਗਟ ਹੋਏ ਹਰਿ ਰਘੁਰਾਈ, ਸਾਚਾ ਡੰਕ ਇਕ ਵਜਾਵਣਾ। ਸੰਬਲ ਦੇਸ ਭੇਵ ਖੁਲ੍ਹਾਈ, ਗੌੜ ਬ੍ਰਾਹਮਣ ਵੱਜੇ ਵਧਾਈ, ਦੇ ਮਤ ਸਰਬ ਸਮਝਾਵਣਾ। ਨਾ ਕੋਈ ਜਾਣੇ ਊਚਾ ਨੀਚਾ ਹਿੰਦੂ ਮੁਸਲਿਮ ਸਿਖ ਈਸਾਈ ਏਕਾ ਧਾਰ ਵਹਾਵਣਾ। ਚਾਰੋਂ ਯਾਰ ਦਏ ਦੁਹਾਈ, ਪੰਚਮ ਹੋਇਆ ਸਹਿਜ ਸੁਭਾਈ, ਪੂਰਬ ਕਰਮਾਂ ਕਲ ਵਿਚਾਰਨਾ। ਆਪੇ ਵੇਖੇ ਵੇਖ ਵਿਚਾਰੇ ਸੁਘੜ ਸਿਆਣੇ ਰਾਜੇ ਰਾਣੇ ਥਾਉਂ ਥਾਈਂ, ਭੇਦ ਅਭੇਦ ਭੇਵ ਅਪਾਰਨਾ। ਗਊ ਗਰੀਬਾਂ ਦੇਵੇ ਛਾਈਂ, ਨਿਹਕਲੰਕ ਨਰਾਇਣ ਨਰ, ਆਪੇ ਕਰੇ ਆਪਣੀ ਕਾਰਨਾ। ਨੇਤਰ ਖੋਲ੍ਹ ਪੜ੍ਹਨਾ ਅੱਖਰ, ਲਿਖਿਆ ਧੁਰ ਦਰਗਾਹੀ ਉਪਰ ਪੱਥਰ, ਲੱਖ ਚੁਰਾਸੀ ਵੇਲੇ ਅੰਤਮ ਹੋਣੀ ਸੱਥਰ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਨਾ।